ਤਾਜਾ ਖ਼ਬਰਾਂ


ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹੁੰਚੇ ਮਹਿਲ ਕਲਾਂ
. . .  5 minutes ago
ਮਹਿਲ ਕਲਾਂ, 27 ਨਵੰਬਰ (ਅਵਤਾਰ ਸਿੰਘ ਅਣਖੀ)- ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਪਲਾਟਾਂ ਦੇ ਮਾਲਕਾਨਾ ਹੱਕ, ਸਰਕਾਰੀ ਸਕੂਲਾਂ ਨੂੰ ਗਰਾਂਟ ਅਤੇ ਕਿਸਾਨੀ ਸੰਘਰਸ਼ 'ਚ ਆਪਣੀ ਜਾਨ ਗਵਾਉਣ ਵਾਲੇ ਕਿਸਾਨਾਂ ਦੇ..
ਮੁੱਖ ਮੰਤਰੀ ਚੰਨੀ ਦੀ ਆਮਦ ਤੋਂ ਪਹਿਲਾਂ ਤਪਾ ਵਿਖੇ ਕੱਚੇ ਅਧਿਆਪਕਾਂ ਨੇ ਲਗਾਇਆ ਧਰਨਾ
. . .  37 minutes ago
ਤਪਾ ਮੰਡੀ, 27 ਨਵੰਬਰ (ਪਰਵੀਨ ਗਰਗ,ਵਿਜੇ ਸ਼ਰਮਾ)-ਤਪਾ ਦੇ ਅੰਦਰਲੇ ਬੱਸ ਸਟੈਂਡ ਤੇ ਪਾਣੀ ਵਾਲੀ ਟੈਂਕੀ ਨੇੜੇ ਉਸ ਸਮੇਂ ਪ੍ਰਸ਼ਾਸਨ ਨੂੰ ਭਾਜੜ ਪੈ ਗਈ, ਜਦੋਂ ਮੁੱਖ ਮੰਤਰੀ ਚੰਨੀ ਦੀ ਆਮਦ ਤੋਂ ਪਹਿਲਾਂ ਹੀ ਇੱਕ ਕੱਚਾ ਅਧਿਆਪਕ ...
ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇਸ਼ਾਂ ਤੋਂ ਉਡਾਣਾਂ ਬੰਦ ਕਰਨ ਦੀ ਅਪੀਲ ਕਰਦਾ ਜੋ ਨਵੇਂ ਰੂਪ ਕੋਰੋਨਾ ਤੋਂ ਪ੍ਰਭਾਵਿਤ ਹਨ - ਅਰਵਿੰਦ ਕੇਜਰੀਵਾਲ
. . .  56 minutes ago
ਨਵੀਂ ਦਿੱਲੀ, 27 ਨਵੰਬਰ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇਸ਼ਾਂ ਤੋਂ ਉਡਾਣਾਂ ਬੰਦ ਕਰਨ ਦੀ ਅਪੀਲ ਕਰਦਾ ਹਾਂ ਜੋ ਨਵੇਂ ਰੂਪ ਕੋਰੋਨਾ ਤੋਂ....
ਲਾਲੂ ਪ੍ਰਸਾਦ ਯਾਦਵ ਏਮਜ਼ 'ਚ ਭਰਤੀ, ਹਾਲਤ ਸਥਿਰ
. . .  about 1 hour ago
ਨਵੀਂ ਦਿੱਲੀ, 27 ਨਵੰਬਰ - ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਬੁਖ਼ਾਰ ਦੀ ਸ਼ਿਕਾਇਤ ਤੋਂ ਬਾਅਦ ਸ਼ੁੱਕਰਵਾਰ ਨੂੰ ਦਿੱਲੀ ਦੇ ਏਮਜ਼ 'ਚ ਭਰਤੀ....
ਭਾਰਤ ਬਨਾਮ ਨਿਊਜ਼ੀਲੈਂਡ ਪਹਿਲਾ ਟੈੱਸਟ : ਰਿਧੀਮਾਨ ਸਾਹਾ ਦੇ ਗਲੇ 'ਚ ਅਕੜਾਅ, ਕੇ.ਐੱਸ.ਭਾਰਤ ਕਰਨਗੇ ਵਿਕਟ ਕੀਪਿੰਗ
. . .  about 1 hour ago
ਨਵੀਂ ਦਿੱਲੀ, 27 ਨਵੰਬਰ - ਬੀ.ਸੀ.ਸੀ.ਆਈ. ਨੇ ਜਾਣਕਾਰੀ ਦਿੱਤੀ ਕਿ ਰਿਧੀਮਾਨ ਸਾਹਾ ਦੇ ਗਲੇ 'ਚ ਅਕੜਾਅ ਹੈ। ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਉਸ ਦਾ ਇਲਾਜ ਕਰ ਰਹੀ ਹੈ ....
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 8,318 ਨਵੇਂ ਮਾਮਲੇ, 465 ਮੌਤਾਂ
. . .  about 1 hour ago
ਨਵੀਂ ਦਿੱਲੀ, 27 ਨਵੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਦੇ 8,318 ਨਵੇਂ ਮਾਮਲੇ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਮਹਿਲ ਕਲਾਂ 'ਚ
. . .  about 1 hour ago
ਮਹਿਲ ਕਲਾਂ, 27 ਨਵੰਬਰ (ਅਵਤਾਰ ਸਿੰਘ ਅਣਖੀ) - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਮਹਿਲ ਕਲਾਂ ਵਿਖੇ ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਪਲਾਟਾਂ ਦੇ ਮਾਲਕਾਨਾ ਹੱਕ, ਸਰਕਾਰੀ ਸਕੂਲਾਂ ਨੂੰ ਗਰਾਂਟ ਅਤੇ....
ਪੀ.ਐਮ. ਮੋਦੀ 10:30 ਵਜੇ ਕੋਰੋਨਾ ਸਥਿਤੀ 'ਤੇ ਉੱਚ ਅਧਿਕਾਰੀਆਂ ਨਾਲ ਕਰਨਗੇ ਬੈਠਕ
. . .  about 1 hour ago
ਨਵੀਂ ਦਿੱਲੀ, 27 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 10:30 ਵਜੇ ਕੋਰੋਨਾ ਸਥਿਤੀ ਅਤੇ ਟੀਕਾਕਰਨ 'ਤੇ ਉੱਚ ...
ਅਫ਼ਗ਼ਾਨਿਸਤਾਨ ਦੇ ਹਿੰਦੂ ਕੁਸ਼ ਖੇਤਰ 'ਚ ਲੱਗੇ ਭੂਚਾਲ ਦੇ ਝਟਕੇ
. . .  about 2 hours ago
ਅਫ਼ਗ਼ਾਨਿਸਤਾਨ, 27 ਨਵੰਬਰ - ਅਫ਼ਗ਼ਾਨਿਸਤਾਨ ਦੇ ਹਿੰਦੂ ਕੁਸ਼ ਖੇਤਰ ਵਿਚ ਲੱਗੇ ਭੂਚਾਲ ਦੇ ਝਟਕੇ। ਭੂਚਾਲ ਦੀ ਤੀਬਰਤਾ.....
ਦਿੱਲੀ: ਤੇਜ਼ ਰਫ਼ਤਾਰ ਕਾਰ ਫਲਾਈਓਵਰ 'ਤੇ ਬੇਕਾਬੂ ਹੋ ਕੇ ਪਲਟੀ
. . .  about 2 hours ago
ਨਵੀਂ ਦਿੱਲੀ, 27 ਨਵੰਬਰ - ਦਿੱਲੀ 'ਚ ਆਰ.ਟੀ.ਆਰ. ਫਲਾਈਓਵਰ 'ਤੇ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਪਲਟ ਗਈ। ਹਾਦਸੇ 'ਚ ਡਰਾਈਵਰ ਜ਼ਖਮੀ ਹੋ ਗਿਆ.....
ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸੁਖਬੀਰ ਸਿੰਘ ਬਾਦਲ ਨੂੰ ਚੁਨੌਤੀ, ਕਾਂਗਰਸ ਵਿਰੁੱਧ ਗੈਰ-ਜ਼ਿਮੇਵਾਰ ਬਿਆਨਬਾਜ਼ੀ ਕਰਕੇ ਜ਼ਹਿਰ ਉਗਲਨਾ ਬੰਦ ਕਰਨ
. . .  about 3 hours ago
ਚੰਡੀਗੜ੍ਹ, 27 ਨਵੰਬਰ - ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੂੰ ਚੁਨੌਤੀ ਦਿੱਤੀ ਹੈ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਵਧਦੀ ਲੋਕਪ੍ਰਿਅਤਾ ਦੇ ਮੱਦੇਨਜ਼ਰ ਆਪਣੀ ਨਿਰਾਸ਼ਾ ਨੂੰ ਦਰਸਾਉਂਦੇ ....
ਭਾਰਤ ਪਾਕਿਸਤਾਨ ਸਰਹੱਦ ਤੋਂ ਪਾਕਿਸਤਾਨੀ ਨੌਜਵਾਨ ਕਾਬੂ
. . .  about 3 hours ago
ਅਜਨਾਲਾ,27 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੀ ਰਾਤ ਬੀ.ਐੱਸ.ਐਫ. ਜਵਾਨਾਂ ਵਲੋਂ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਕੰਡਿਆਲੀ ਤਾਰ ਪਾਰੋਂ ਇਕ....
ਅਜਨਾਲਾ 'ਚ 2 ਐਕਟਿਵਾ ਸਵਾਰ 4 ਲੁਟੇਰਿਆਂ ਨੇ ਕਰਿਆਨਾ ਦੁਕਾਨਦਾਰ ਕੋਲੋਂ ਖੋਹੇ 4.75 ਲੱਖ ਰੁਪਏ
. . .  about 3 hours ago
ਅਜਨਾਲਾ,26 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਸਥਾਨਕ ਸ਼ਹਿਰ 'ਚ ਡੇਰਾ ਬਾਬਾ ਨਾਨਕ ਰੋਡ 'ਤੇ ਕਰਿਆਨੇ ਦੀ ਦੁਕਾਨ ਕਰਦੇ ਇਕ ਵਿਅਕਤੀ ਕੋਲੋਂ ਦੇਰ ਰਾਤ 2 ਐਕਟਿਵਾ 'ਤੇ ਸਵਾਰ 4 ਲੁਟੇਰੇ 4.75 ਲੱਖ ਰੁਪਏ ਲੁੱਟ ਕੇ ਮੌਕੇ ਤੋਂ....
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਆਜ਼ਾਦੀ ਤੋਂ ਬਾਅਦ ਦੇ ਦਹਾਕਿਆਂ ਬਾਅਦ ਵੀ ਦੇਸ਼ ਦੇ ਲੋਕਾਂ ਦੇ ਇਕ ਵੱਡੇ ਹਿੱਸੇ ਨੂੰ ਬੇਦਖ਼ਲੀ ਦਾ ਸਾਹਮਣਾ ਕਰਨਾ ਪਿਆ - ਮੋਦੀ
. . .  1 day ago
ਨਵੀਂ ਦਿੱਲੀ, 26 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਜੇਕਰ ਅਸੀਂ ਦੂਜੇ ਦੇਸ਼ਾਂ ਨਾਲ ਤੁਲਨਾ ਕਰੀਏ ਤਾਂ ਭਾਰਤ ਦੇ ਨਾਲ-ਨਾਲ ਜਿਹੜੀਆਂ ਕੌਮਾਂ ਆਜ਼ਾਦ ਹੋਈਆਂ, ਉਹ ਅੱਜ ਸਾਡੇ ਤੋਂ ਬਹੁਤ ਅੱਗੇ ....
ਖੰਨਾ ਨੇੜਲੇ ਪਿੰਡ ਆਲੋੜ 'ਚ ਚੱਲੀ ਗੋਲੀ
. . .  1 day ago
ਖੰਨਾ,26 ਨਵੰਬਰ(ਹਰਜਿੰਦਰ ਸਿੰਘ ਲਾਲ) ਖੰਨਾ ਨੇੜਲੇ ਪਿੰਡ ਆਲੋੜ ਵਿਚ ਗੋਲੀ ਚੱਲੀ। ਜਿਸ ਦੀ ਪੁਸ਼ਟੀ ਖੰਨਾ ਦੇ ਐੱਸ.ਐੱਸ.ਪੀ. ਗੁਰਸ਼ਰਨ ਦੀਪ ਸਿੰਘ ਨੇ ...
ਫਿੱਕੀ ਫਲੋ ਨੇ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਬੀ.ਐੱਸ.ਐਫ. ਨੂੰ ਦਿੱਤੀ ਸਲਾਮੀ
. . .  1 day ago
ਅਟਾਰੀ,26 ਨਵੰਬਰ(ਗੁਰਦੀਪ ਸਿੰਘ ਅਟਾਰੀ) ਫਿੱਕੀ ਫਲੋ ਸੰਸਥਾ ਨੇ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਬੀ.ਐੱਸ.ਐਫ. ਦੇ ਬਹਾਦਰਾ ਨੂੰ ਸਲਾਮੀ ਦਿੰਦੇ ਹੋਏ 75 ਵੀਂ...
ਕਰੇਟਾ ਸਵਾਰ ਹਥਿਆਰਬੰਦ ਨੌਜਵਾਨਾਂ ਨੇ ਆਈ ਟਵੰਟੀ ਸਵਾਰ 'ਤੇ ਕੀਤਾ ਜਾਨਲੇਵਾ ਹਮਲਾ
. . .  1 day ago
ਕੋਟ ਈਸੇ ਖਾਂ, 26 ਨਵੰਬਰ (ਗੁਰਮੀਤ ਸਿੰਘ ਖਾਲਸਾ/ਯਸ਼ਪਾਲ ਗੁਲਾਟੀ)- ਕੋਟ ਈਸੇ ਖਾਂ 'ਚ ਭਰੇ ਬਾਜ਼ਾਰ ਮੇਨ ਚੌਕ ਨਜ਼ਦੀਕ ਸ੍ਰੀ ਅੰਮ੍ਰਿਤਸਰ ਸਾਹਿਬ ਰੋਡ 'ਤੇ ਅਣਪਛਾਤੇ ਕਰੇਟਾ ਸਵਾਰ ਨੌਜਵਾਨਾਂ ਵਲੋਂ ਇਕ ਆਈ ਟਵੰਟੀ ਕਾਰ ਸਵਾਰ 'ਤੇ ਹਮਲਾ ਕਰ..
ਪੀ.ਸੀ.ਐੱਸ.ਅਫ਼ਸਰ ਐਸੋਸੀਏਸ਼ਨ ਵਲੋਂ ਮਾਲ ਅਧਿਕਾਰੀਆਂ ਨੂੰ ਸਮਰਥਨ ਦੇਣ ਦਾ ਐਲਾਨ
. . .  1 day ago
ਲੁਧਿਆਣਾ, 26 ਨਵੰਬਰ (ਸਲੇਮਪੁਰੀ)-ਪਿਛਲੇ ਕਈ ਦਿਨਾਂ ਤੋਂ ਮਾਲ ਵਿਭਾਗ ਦੇ ਇਕ ਨਾਇਬ ਤਹਿਸੀਲਦਾਰ ਜੋ ਮਾਹਿਲਪੁਰ ਵਿਚ ਤਾਇਨਾਤ ਸੀ, ਦੇ ਵਿਰੁੱਧ ਵਿਜੀਲੈਂਸ ਵਿਭਾਗ ਵਲੋਂ ਕਥਿਤ ਰਿਸ਼ਵਤ ਦੇ ਮਾਮਲੇ ਨੂੰ ਲੈ ਕੇ ਦਰਜ ਕੀਤੇ...
ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵਲੋਂ ਪਿੰਡ ਬਾਦਲ ਵਿਖੇ ਮਹੇਸ਼ਇੰਦਰ ਬਾਦਲ ਨਾਲ ਮੁਲਾਕਾਤ
. . .  1 day ago
ਮੰਡੀ ਕਿੱਲਿਆਂਵਾਲੀ, 26 ਨਵੰਬਰ (ਇਕਬਾਲ ਸਿੰਘ ਸ਼ਾਂਤ)- ਸੂਬਾਈ ਚੋਣਾਂ ਦੇ ਨੇੜੇ ਚੰਨੀ ਸਰਕਾਰ ਦੀ ਸਿਆਸਤ ਲੰਬੀ ਹਲਕੇ ਵਿਚ ਪ੍ਰਮੁੱਖ ਕਾਂਗਰਸ ਆਗੂ ਮਹੇਸ਼ਇੰਦਰ ਸਿੰਘ ਬਾਦਲ ਤੇ ਨਿਰਭਰਤਾ ਵਿਖਾਉਣ...
ਮੋਟਰਾਂ ਦੀ ਪੂਰੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨ ਡਾਢੇ ਦੁਖੀ
. . .  1 day ago
ਸੰਧਵਾਂ 26 ਨਵੰਬਰ (ਪ੍ਰੇਮੀ, ਸੰਧਵਾਂ)- ਪਿਛਲੇ ਕਈ ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬਿਜਲੀ ਮੁਲਾਜ਼ਮਾਂ ਵਲੋਂ ਕੀਤੀ ਜਾ ਰਹੀ ਹੜਤਾਲ ਦਾ ਕਿਸਾਨੀ ਵਰਗ 'ਤੇ ਵੱਡਾ ਅਸਰ ਪੈ ਰਿਹਾ ਹੈ। ਕਿਉਂਕਿ ਮਹਿੰਗੇ ...
ਸੰਤ ਕਾਲਾਮਾਲਾ ਸਾਹਿਬ, ਸੰਤ ਛੀਨੀਵਾਲ ਦੀਆਂ ਯਾਦਗਾਰੀ ਤਸਵੀਰਾਂ 28 ਨਵੰਬਰ ਨੂੰ ਦਰਬਾਰ ਸਾਹਿਬ 'ਚ ਹੋਣਗੀਆਂ ਸੁਸ਼ੋਭਿਤ
. . .  1 day ago
ਮਹਿਲ ਕਲਾਂ, 26 ਨਵੰਬਰ (ਅਵਤਾਰ ਸਿੰਘ ਅਣਖੀ)-ਆਪਣੀ ਜ਼ਿੰਦਗੀ ਦੇ ਮਹਿੰਗੇ ਪਲ ਧਰਮ ਪ੍ਰਚਾਰ, ਸਮਾਜ ਸੇਵਾ ਲੇਖੇ ਲਾ ਜਾਣ ਵਾਲੇ ਸੱਚਖੰਡ ਵਾਸੀ ਸੰਤ ਜਸਵੀਰ ਸਿੰਘ ਖਾਲਸਾ ਕਾਲਾਮਾਲਾ ਸਾਹਿਬ ਅਤੇ..
ਕੋਰੋਨਾ ਵਾਇਰਸ :ਇਟਲੀ ਨੇ ਅਫਰੀਕਨ ਮੁਲਕਾਂ ਦੀਆਂ ਹਵਾਈ ਉਡਾਣਾਂ 'ਤੇ ਲਗਾਈ ਪਾਬੰਦੀ
. . .  1 day ago
ਵੈਨਿਸ/ਇਟਲੀ 26 ਨਵੰਬਰ (ਹਰਦੀਪ ਸਿੰਘ ਕੰਗ)- ਦੱਖਣੀ ਅਫ਼ਰੀਕਾ 'ਚ ਫੈਲੇ ਕੋਰੋਨਾ ਵਾਇਰਸ ਨੂੰ ਦੇਖਦਿਆਂ ਇਟਲੀ ਸਰਕਾਰ ਨੇ ਅਫਰੀਕਨ ਮੁਲਕਾਂ ਦੀਆਂ ਹਵਾਈ ਉਡਾਣਾਂ ਦੇ...
ਮਨੋਹਰ ਲਾਲ ਖੱਟਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਦਿੱਲੀ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ...
ਰੂਸ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਵੀਂ ਦਿੱਲੀ ਦੀ ਅਧਿਕਾਰਤ ਫੇਰੀ 'ਤੇ ਜਾਣਗੇ
. . .  1 day ago
ਰੂਸ, 26 ਨਵੰਬਰ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 21ਵੇਂ ਭਾਰਤ-ਰੂਸ ਸਲਾਨਾ ਸਿਖਰ ਸੰਮੇਲਨ ਲਈ 6 ਦਸੰਬਰ ਨੂੰ ਨਵੀਂ ਦਿੱਲੀ ਦੀ ਅਧਿਕਾਰਤ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 3 ਅੱਸੂ ਸੰਮਤ 553

ਮਾਨਸਾ

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਧਰਨੇ, ਮੁਜ਼ਾਹਰਿਆਂ 'ਚ ਡਟੇ ਰਹੇ

ਮਾਨਸਾ, 17 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ) - ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਅਤੇ ਐਮ.ਐਸ.ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਕਿਸਾਨ ਧਰਨੇ, ਮੁਜ਼ਾਹਰਿਆਂ 'ਚ ਡਟੇ ਰਹੇ | ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਖੇਡ ਕੇ ਦੇਸ਼ ਦੇ ਹਰ ਵਰਗ ਦਾ ਕਚੂਮਰ ਕੱਢ ਰਹੀ ਹੈ | ਸਥਾਨਕ ਰੇਲਵੇ ਪਾਰਕਿੰਗ 'ਚ ਲਗਾਏ ਧਰਨੇ ਮੌਕੇ ਕੇਂਦਰ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਕਾਲੇ ਕਾਨੂੰਨਾਂ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜੀ ਜਾਵੇਗੀ | ਧਰਨੇ ਨੂੰ ਭਜਨ ਸਿੰਘ ਘੁੰਮਣ, ਮੱਖਣ ਸਿੰਘ ਭੈਣੀਬਾਘਾ, ਇਕਬਾਲ ਸਿੰਘ ਮਾਨਸਾ, ਤੇਜ ਸਿੰਘ ਚਕੇਰੀਆਂ, ਜਸਵੰਤ ਸਿੰਘ ਜਵਾਹਰਕੇ, ਈਸ਼ਰ ਸਿੰਘ ਗੁਰਨੇ, ਰਾਜ ਸਿੰਘ ਅਕਲੀਆ ਆਦਿ ਨੇ ਸੰਬੋਧਨ ਕੀਤਾ |
ਰਿਲਾਇੰਸ ਤੇਲ ਪੰਪ ਅੱਗੇ ਨਾਅਰੇਬਾਜ਼ੀ ਕੀਤੀ
ਬੁਢਲਾਡਾ ਤੋਂ ਸੁਨੀਲ ਮਨਚੰਦਾ ਅਨੁਸਾਰ- ਸਥਾਨਕ ਰਿਲਾਇੰਸ ਤੇਲ ਪੰਪ ਅੱਗੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀ ਅਜਿਹੀ ਸਰਕਾਰ ਹੈ, ਜੋ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਭੱਜ ਰਹੀ ਅਤੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ | ਇਸ ਮੌਕੇ ਸਵਰਨਜੀਤ ਸਿੰਘ ਦਲਿਓ, ਮਹਿੰਦਰ ਸਿੰਘ ਦਿਆਲਪੁਰਾ, ਸਵਰਨ ਸਿੰਘ ਬੋੜਾਵਾਲ, ਜੀਤ ਸਿੰਘ ਔਲਖ, ਗੁਰਦੇਵ ਦਾਸ ਬੋੜਾਵਾਲ, ਸਰੂਪ ਸਿੰਘ, ਜਵਾਲਾ ਸਿੰਘ ਗੁਰਨੇ ਕਲਾਂ, ਕਰਨੈਲ ਸਿੰਘ ਚਹਿਲ, ਤੇਜ ਰਾਮ ਅਹਿਮਦਪੁਰ, ਕਿ੍ਸ਼ਨ ਕੁਮਾਰ ਗੁਰਨੇ ਕਲਾਂ, ਸੁਖਦੇਵ ਸਿੰਘ ਬੋੜਾਵਾਲ, ਬਹਾਦਰ ਸਿੰਘ ਗੁਰਨੇ ਖੁਰਦ ਆਦਿ ਹਾਜ਼ਰ ਸਨ |
ਰੇਲਵੇ ਪਾਰਕਿੰਗ ਬਰੇਟਾ ਵਿਖੇ ਵੀ ਧਰਨਾ
ਬਰੇਟਾ ਤੋਂ ਪਾਲ ਸਿੰਘ ਮੰਡੇਰ/ਜੀਵਨ ਸ਼ਰਮਾ ਅਨੁਸਾਰ- ਸਥਾਨਕ ਰੇਲਵੇ ਪਾਰਕਿੰਗ 'ਚ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਖੇਡ ਰਹੀ ਹੈ ਅਤੇ ਕਿਸਾਨ ਅਤੇ ਮਜ਼ਦੂਰ ਵਿਰੋਧੀ ਫ਼ੈਸਲੇ ਲੈ ਕੇ ਉਨ੍ਹਾਂ ਦਾ ਗਲਾ ਘੁੱਟ ਰਹੀ ਹੈ, ਜਿਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਤਾਰਾ ਚੰਦ ਬਰੇਟਾ, ਗੁਰਜੰਟ ਸਿੰਘ ਮੰਘਾਣੀਆਂ, ਅਮਰੀਕ ਸਿੰਘ ਬਰੇਟਾ, ਜਗਮੇਲ ਸਿੰਘ ਕੁੱਲਰੀਆਂ, ਗੁਰਮੀਤ ਕੌਰ, ਨਸੀਬ ਕੌਰ, ਚਰਨਜੀਤ ਕੌਰ ਧਰਮਪੁਰਾ, ਜਰਨੈਲ ਸਿੰਘ ਬਰੇਟਾ, ਗੁਰਮੀਤ ਕੌਰ ਮੰਡੇਰ, ਕਿ੍ਪਾਲ ਕੌਰ ਬਰੇਟਾ, ਸੁਰਜੀਤ ਕੋਰ ਕਿਸ਼ਨਗੜ੍ਹ ਨੇ ਸੰਬੋਧਨ ਕੀਤਾ |
ਰਿਲਾਇੰਸ ਤੇਲ ਪੰਪ 'ਤੇ ਪ੍ਰਗਟਾਇਆ ਰੋਸ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਬਰੇਟਾ ਦੇ ਰਿਲਾਇੰਸ ਤੇਲ ਪੰਪ ਅੱਗੇ ਧਰਨਾ ਜਾਰੀ ਹੈ | ਬੁਲਾਰਿਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਧਰਨਿਆਂ, ਮੁਜ਼ਾਹਰਿਆਂ 'ਤੇ ਡਟੇ ਰਹਿਣਗੇ | ਇਸ ਮੌਕੇ ਮੇਵਾ ਸਿੰਘ ਖੁਡਾਲ, ਗੁਰਮੀਤ ਸਿੰਘ ਬਹਾਦਰਪੁਰ, ਗੁਰਪਿਆਰ ਸਿੰਘ ਖੁਡਾਲ, ਕਰਤਾਰ ਕੌਰ ਕਿਸ਼ਨਗੜ੍ਹ, ਸੁਖਪਾਲ ਕੌਰ, ਸੁਖਵੰਤ ਕੌਰ ਖੁਡਾਲ ਨੇ ਸੰਬੋਧਨ ਕੀਤਾ |

ਮੁਫ਼ਤ ਕਾਨੂੰਨੀ ਸੇਵਾਵਾਂ ਦੀ ਜਾਣਕਾਰੀ ਦਿੱਤੀ

ਮਾਨਸਾ, 17 ਸਤੰਬਰ (ਸਟਾਫ਼ ਰਿਪੋਰਟਰ) - ਸਕੱਤਰ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਿਟੀ ਮਾਨਸਾ ਵਲੋਂ ਪਿੰਡ ਭੈਣੀਬਾਘਾ, ਬਾਬਾ ਜੋਗੀਪੀਰ (ਭੋਪਾਲ) ਅਤੇ ਰੱਲਾ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੈਮੀਨਾਰ ਲਗਾ ਕੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਦੀ ਜਾਣਕਾਰੀ ...

ਪੂਰੀ ਖ਼ਬਰ »

ਮੈਗਾ ਰੋਜ਼ਗਾਰ ਮੇਲਿਆਂ 'ਚ 6200 ਨੌਜਵਾਨਾਂ ਨ ੂੰਮਿਲਿਆ ਰੋਜ਼ਗਾਰ - ਡੀ.ਸੀ.

ਮਾਨਸਾ/ਝੁਨੀਰ, 17 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ/ਰਮਨਦੀਪ ਸਿੰਘ ਸੰਧੂ) - ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰਪਾਲ ਨੇ ਦਾਅਵਾ ਕੀਤਾ ਹੈ ਕਿ ਮਾਨਸਾ, ਬੋੜਾਵਾਲ ਤੇ ਝੁਨੀਰ ਵਿਖੇ ਲਗਾਏ ਗਏ ਤਿੰਨ ਮੈਗਾ ਰੋਜ਼ਗਾਰ ਮੇਲਿਆਂ 'ਚ 6200 ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਹੈ | ...

ਪੂਰੀ ਖ਼ਬਰ »

94 ਬੋਤਲਾਂ ਸ਼ਰਾਬ ਫੜੀ

ਮਾਨਸਾ, 17 ਸਤੰਬਰ (ਸ. ਰਿ.) - ਵੱਖ ਵੱਖ ਥਾਣਿਆਂ ਦੀ ਪੁਲਿਸ ਨੇ 6 ਵਿਅਕਤੀਆਂ ਕੋਲੋਂ ਸ਼ਰਾਬ ਬਰਾਮਦ ਕੀਤੀ ਹੈ | ਥਾਣਾ ਸਦਰ ਬੁਢਲਾਡਾ ਪੁਲਿਸ ਨੇ ਸਵਰਨਦੀਪ ਸਿੰਘ ਉਰਫ਼ ਬੱਬੀ ਵਾਸੀ ਕਿਸ਼ਨਗੜ੍ਹ ਫਰਵਾਹੀ ਨੂੰ ਮੋਟਰਸਾਈਕਲ ਡੀਲਕਸ ਸਮੇਤ ਕਾਬੂ ਕਰ ਕੇ ਉਸ ਕੋਲੋਂ 24 ਬੋਤਲਾਂ ...

ਪੂਰੀ ਖ਼ਬਰ »

ਯੂਥ ਕਾਂਗਰਸ ਨੇ ਪ੍ਰਧਾਨ ਮੰਤਰੀ ਦਾ ਜਨਮ ਦਿਨ ਮਹਿੰਗਾਈ ਦਿਵਸ ਵਜੋਂ ਮਨਾਇਆ

ਮਾਨਸਾ, 17 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਜ਼ਿਲ੍ਹਾ ਯੂਥ ਕਾਂਗਰਸ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਹਿੰਗਾਈ ਦਿਵਸ ਵਜੋਂ ਮਨਾਇਆ ਗਿਆ | ਸਥਾਨਕ ਗੁਰਦੁਆਰਾ ਚੌਂਕ ਵਿਖੇ ਧਰਨੇ ਦੇ ਰੂਪ 'ਚ ਇਕੱਠੇ ਹੋਏ ਨੌਜਵਾਨਾਂ ਨੇ ਕਿਹਾ ਕਿ ਭਾਜਪਾ ...

ਪੂਰੀ ਖ਼ਬਰ »

ਟਰੱਕ ਟਰਾਲਾ ਖੋਹ ਕੇ ਭੱਜਣ ਵਾਲਿਆਂ 'ਚੋਂ 2 ਕਾਬੂ

ਮਾਨਸਾ, 17 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ) - ਮਾਨਸਾ ਪੁਲਿਸ ਨੇ ਭੀਖੀ ਖੇਤਰ 'ਚੋਂ ਟਰੱਕ ਟਰਾਲਾ ਖੋਹ ਕੇ ਭੱਜਣ ਵਾਲੇ 2 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਟਰੱਕ ਟਰਾਲਾ ਬਰਾਮਦ ਕਰਵਾਉਣ ਤੋਂ ਇਲਾਵਾ ਵਾਰਦਾਤ 'ਚ ਵਰਤੀ ਕਾਰ ਵੀ ਕਬਜ਼ੇ 'ਚ ਲੈ ਲਈ ਹੈ | ਡਾ. ...

ਪੂਰੀ ਖ਼ਬਰ »

ਬਹੁਜਨ ਮੁਕਤੀ ਪਾਰਟੀ ਦੀ ਇਕੱਤਰਤਾ ਹੋਈ

ਮਾਨਸਾ, 17 ਸਤੰਬਰ (ਵਿਸ਼ੇਸ਼ ਪ੍ਰਤੀਨਿਧ) - ਬਹੁਜਨ ਮੁਕਤੀ ਪਾਰਟੀ ਦੀ ਇਕੱਤਰਤਾ ਹਲਕਾ ਇੰਚਾਰਜ ਪ੍ਰਵੀਨ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਤਲਵੰਡੀ ਅਕਲੀਆ ਵਿਖੇ ਹੋਈ | ਇਸ ਮੌਕੇ ਪਾਰਟੀ ਦੀਆਂ ਗਤੀਵਿਧੀਆਂ ਤੇਜ਼ ਕਰਨ ਦਾ ਅਹਿਦ ਲਿਆ ਗਿਆ | ਉਨ੍ਹਾਂ ਕਿਹਾ ਕਿ ਸੰਵਿਧਾਨ ...

ਪੂਰੀ ਖ਼ਬਰ »

ਜ਼ਿਲ੍ਹੇ ਦੀ ਇਕੋ-ਇਕ ਸਰਕਾਰੀ ਸੰਸਥਾ ਨਹਿਰੂ ਮੈਮੋਰੀਅਲ ਕਾਲਜ 'ਚ ਰੈਗੂਲਰ ਪਿੰ੍ਰਸੀਪਲ ਦੀ ਘਾਟ

ਰਾਵਿੰਦਰ ਸਿੰਘ ਰਵੀ ਮਾਨਸਾ, 17 ਸਤੰਬਰ - ਸਾਲ 1965 'ਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਨਾਂਅ 'ਤੇ ਮਾਨਸਾ ਜ਼ਿਲ੍ਹੇ 'ਚ ਸਥਾਪਿਤ ਕੀਤਾ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ | ਕਿਸੇ ਸਮੇਂ ਇਸ ਕਾਲਜ ...

ਪੂਰੀ ਖ਼ਬਰ »

'ਆਪ' ਵਲੋਂ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕਰਨ ਲਈ ਕੱਢਿਆ ਮੋਮਬੱਤੀ ਮਾਰਚ

ਬੁਢਲਾਡਾ, 17 ਸਤੰਬਰ (ਸਵਰਨ ਸਿੰਘ ਰਾਹੀ) - ਖੇਤੀਬਾੜੀ ਕਾਨੂੰਨਾਂ ਦੇ ਸੰਸਦ 'ਚ ਪਾਸ ਹੋਣ ਦੇ ਅੱਜ ਇਕ ਸਾਲ ਬੀਤਣ 'ਤੇ ਆਮ ਆਦਮੀ ਪਾਰਟੀ ਵਲੋਂ ਜਿਥੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਗਟਾਇਆ ਉਥੇ ਦਿੱਲੀ ਦੀਆਂ ਸਰਹੱਦਾਂ ਤੇ ਜਾਰੀ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ...

ਪੂਰੀ ਖ਼ਬਰ »

ਡੇਂਗੂ ਦੀ ਰੋਕਥਾਮ ਲਈ ਲਾਰਵਿਆਂ ਦਾ ਨਿਰੀਖਣ ਜਾਰੀ - ਸਿਵਲ ਸਰਜਨ

ਮਾਨਸਾ, 17 ਸਤੰਬਰ (ਵਿਸ਼ੇਸ਼ ਪ੍ਰਤੀਨਿਧ) - ਡੇਂਗੂ ਤੇ ਮਲੇਰੀਆ ਦੀ ਰੋਕਥਾਮ ਲਈ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਹਿਤਿੰਦਰ ਕੌਰ ਦੇ ਨਿਰਦੇਸ਼ਾਂ ਤਹਿਤ ਟੀਮਾਂ ਦਾ ਗਠਨ ਕਰ ਕੇ ਸਪਰੇਅ ਅਤੇ ਜਾਗਰੂਕਤਾ ਮੁਹਿੰਮ ਅਪ੍ਰੈਲ ਮਹੀਨੇ ਤੋਂ ਚਲਾਈ ਜਾ ਰਹੀ ਹੈ | ਸਿਵਲ ਸਰਜਨ ...

ਪੂਰੀ ਖ਼ਬਰ »

ਭੀਖੀ 'ਚ ਚੋਰੀਆਂ ਦੇ ਮਾਮਲੇ ਵਧੇ

ਭੀਖੀ, 17 ਸਤੰਬਰ (ਗੁਰਿੰਦਰ ਸਿੰਘ ਔਲਖ) - ਭੀਖੀ ਤੇ ਆਸ-ਪਾਸ ਦੇ ਖੇਤਰ 'ਚ ਪਿਛਲੇ ਕੁਝ ਮਹੀਨਿਆਂ ਤੋਂ ਚੋਰੀਆਂ ਹੋਣ ਦੇ ਮਾਮਲੇ ਵਧਣ ਲੱਗੇ ਹਨ | ਆਏ ਦਿਨ ਚੋਰ, ਨਿਡਰ ਹੋ ਕੇ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ | ਮਾਮਲਾ ਬੀਤੀ ਰਾਤ ਦਾ ਹੈ ਕਿ ਕੁੱਝ ਅਣਪਛਾਤੇ ਲੋਕਾਂ ਵਲੋਂ ...

ਪੂਰੀ ਖ਼ਬਰ »

ਬਿਜਲੀ ਬਿੱਲ ਸਮੱਸਿਆਵਾਂ ਸਬੰਧੀ ਕੈਂਪ 20 ਨੂੰ

ਮਾਨਸਾ, 17 ਸਤੰਬਰ (ਵਿ.ਪ੍ਰਤੀ.) - ਪਾਵਰਕਾਮ ਦਫ਼ਤਰ ਸ਼ਹਿਰੀ ਸਬ ਡਵੀਜ਼ਨ ਮਾਨਸਾ ਵਿਖੇ ਬਿਜਲੀ ਬਿੱਲ ਸਮੱਸਿਆਵਾਂ ਸਬੰਧੀ ਕੈਂਪ 20 ਸਤੰਬਰ ਨੂੰ ਸਵੇਰ 9:30 ਵਜੇ ਤੋਂ 11 ਵਜੇ ਤੱਕ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਇੰਜੀਨੀਅਰ ਅੰਮਿ੍ਤਪਾਲ ਗੋਇਲ ਐਸ.ਡੀ.ਓ. ਨੇ ਦਿੱਤੀ | ...

ਪੂਰੀ ਖ਼ਬਰ »

50 ਲੀਟਰ ਲਾਹਣ ਬਰਾਮਦ

ਮਾਨਸਾ, 17 ਸਤੰਬਰ (ਸ. ਰਿ.) - ਥਾਣਾ ਜੌੜਕੀਆਂ ਦੀ ਪੁਲਿਸ ਪਾਰਟੀ ਨੇ ਇਕ ਵਿਅਕਤੀਆਂ ਕੋਲੋਂ ਲਾਹਣ ਬਰਾਮਦ ਕੀਤੀ ਹੈ | ਪੁਲਿਸ ਨੇ ਬਾਵਾ ਸਿੰਘ ਵਾਸੀ ਰਾਮਾਨੰਦੀ ਨੂੰ ਕਾਬੂ ਕਰ ਕੇ ਉਸ ਕੋਲੋਂ 25 ਲੀਟਰ ਲਾਹਣ ਬਰਾਮਦ ਕਰ ਕੇ ਉਸ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਸ਼ੀਸ਼ੀਆਂ ਬਰਾਮਦ

ਮਾਨਸਾ, 17 ਸਤੰਬਰ (ਸ. ਰਿ.) - ਵੱਖ-ਵੱਖ ਥਾਣਿਆਂ ਦੀ ਪੁਲਿਸ ਪਾਰਟੀ ਨੇ 6 ਵਿਅਕਤੀਆਂ ਕੋਲੋਂ ਨਸ਼ੀਲੀਆਂ ਗੋਲੀਆਂ ਤੇ ਸ਼ੀਸ਼ੀਆਂ ਬਰਾਮਦ ਕੀਤੀਆਂ ਹਨ | ਸੀ.ਆਈ.ਏ. ਸਟਾਫ਼ ਮਾਨਸਾ ਪੁਲਿਸ ਪਾਰਟੀ ਨੇ ਦਿਨੇਸ਼ ਕੁਮਾਰ ਉਰਫ਼ ਦੀਨੂ ਵਾਸੀ ਬਰਨਾਲਾ ਅਤੇ ਹਰਦੀਪ ਸਿੰਘ ਉਰਫ਼ ਦੀਪ ...

ਪੂਰੀ ਖ਼ਬਰ »

ਭਾਰਤੀ ਜਨਤਾ ਪਾਰਟੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਇਆ

ਮਾਨਸਾ, 17 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ) - ਭਾਰਤੀ ਜਨਤਾ ਪਾਰਟੀ ਮੰਡਲ ਮਾਨਸਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮੰਡਲ ਪ੍ਰਧਾਨ ਰੋਹਿਤ ਬਾਂਸਲ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ | ਸਥਾਨਕ ਲਕਸ਼ਮੀ ਨਰਾਇਣ ਮੰਦਿਰ ਵਿਖੇ ਉਨ੍ਹਾਂ ਦੀ ਲੰਬੀ ਉਮਰ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਨੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ

ਮਾਨਸਾ, 17 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੱਦੇ 'ਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪਿੰਡ ਸਹਾਰਨਾਂ, ਭੈਣੀਬਾਘਾ, ਦਲੇਲ ਸਿੰਘ ਵਾਲਾ ਆਦਿ ਵਿਖੇ ਪੰਜਾਬ ਸਰਕਾਰ ਦੇ ਪੁਤਲੇ ਸਾੜ ਕੇ ਰੋਸ ਪ੍ਰਗਟਾਇਆ | ਜਥੇਬੰਦੀ ਦੀ ...

ਪੂਰੀ ਖ਼ਬਰ »

ਮੈਕਰੋ ਗਲੋਬਲ ਦੇ ਵਿਦਿਆਰਥੀਆਂ ਨੇ ਆਈਲੈਟਸ 'ਚੋਂ ਚੰਗੇ ਬੈਂਡ ਲਏ

ਮਾਨਸਾ, 17 ਸਤੰਬਰ (ਸ. ਰਿ.)- ਮੈਕਰੋ ਗਲੋਬਲ ਮੋਗਾ ਦੀ ਸਥਾਨਕ ਸਾਖਾ ਦੇ ਵਿਦਿਆਰਥੀ ਜਿੱਥੇ ਆਈਲੈਟਸ 'ਚੋਂ ਚੰਗੇ ਬੈਂਡ ਹਾਸਲ ਕਰਦੇ ਹਨ ਉੱਥੇ ਸੰਸਥਾ ਵਲੋਂ ਸਟੱਡੀ ਵੀਜ਼ੇ ਵੀ ਲਗਵਾਏ ਜਾਂਦੇ ਹਨ | ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਕਮਲਜੀਤ ਸਿੰਘ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਦਾ ਐਮ.ਐਸ.ਸੀ. ਕੈਮਿਸਟਰੀ ਦਾ ਨਤੀਜਾ ਸ਼ਾਨਦਾਰ

ਬੁਢਲਾਡਾ, 17 ਸਤੰਬਰ (ਨਿ.ਪ.ਪ./ਪ.ਪ.) - ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਐਮ.ਐਸ.ਸੀ. ਕੈਮਿਸਟਰੀ ਭਾਗ ਦੂਜਾ ਸਮੈਸਟਰ ਚੌਥਾ ਦੇ ਨਤੀਜੇ 'ਚ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਾਰੇ ਵਿਦਿਆਰਥੀਆਂ ਨੇ ਇਹ ...

ਪੂਰੀ ਖ਼ਬਰ »

ਕਿਸਾਨਾਂ ਨੂੰ ਸੁਸਾਇਟੀ ਮੈਂਬਰ ਬਣਾ ਕੇ ਸਹੂਲਤਾਂ ਦੇਣ ਦੀ ਮੰਗ

ਮਾਨਸਾ, 17 ਸਤੰਬਰ (ਸਟਾਫ਼ ਰਿਪੋਰਟਰ) - ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਝੰਡੂਕੇ ਨੇ ਮੰਗ ਕੀਤੀ ਕਿ ਸਹਿਕਾਰਤਾ ਨੂੰ ਸਫਲ ਕਰਨ ਲਈ ਕਿਸਾਨਾਂ ਨੂੰ ਸੁਸਾਇਟੀਆਂ ਦੇ ਮੈਂਬਰ ਬਣਾ ਕੇ ਸਪਰੇਅ, ਖਾਦ, ਬੀਜ ਆਦਿ ਦੀਆਂ ਸਹੂਲਤਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX