ਤਾਜਾ ਖ਼ਬਰਾਂ


ਭਾਰਤ ਬਨਾਮ ਨਿਊਜ਼ੀਲੈਂਡ ਪਹਿਲਾ ਟੈੱਸਟ : ਰਿਧੀਮਾਨ ਸਾਹਾ ਦੇ ਗਲੇ 'ਚ ਅਕੜਾਅ, ਕੇ.ਐੱਸ.ਭਾਰਤ ਕਰਨਗੇ ਵਿਕਟ ਕੀਪਿੰਗ
. . .  5 minutes ago
ਨਵੀਂ ਦਿੱਲੀ, 27 ਨਵੰਬਰ - ਬੀ.ਸੀ.ਸੀ.ਆਈ. ਨੇ ਜਾਣਕਾਰੀ ਦਿੱਤੀ ਕਿ ਰਿਧੀਮਾਨ ਸਾਹਾ ਦੇ ਗਲੇ 'ਚ ਅਕੜਾਅ ਹੈ। ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਉਸ ਦਾ ਇਲਾਜ ਕਰ ਰਹੀ ਹੈ ....
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 8,318 ਨਵੇਂ ਮਾਮਲੇ, 465 ਮੌਤਾਂ
. . .  17 minutes ago
ਨਵੀਂ ਦਿੱਲੀ, 27 ਨਵੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਦੇ 8,318 ਨਵੇਂ ਮਾਮਲੇ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਮਹਿਲ ਕਲਾਂ 'ਚ
. . .  27 minutes ago
ਮਹਿਲ ਕਲਾਂ, 27 ਨਵੰਬਰ (ਅਵਤਾਰ ਸਿੰਘ ਅਣਖੀ) - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਮਹਿਲ ਕਲਾਂ ਵਿਖੇ ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਪਲਾਟਾਂ ਦੇ ਮਾਲਕਾਨਾ ਹੱਕ, ਸਰਕਾਰੀ ਸਕੂਲਾਂ ਨੂੰ ਗਰਾਂਟ ਅਤੇ....
ਪੀ.ਐਮ. ਮੋਦੀ 10:30 ਵਜੇ ਕੋਰੋਨਾ ਸਥਿਤੀ 'ਤੇ ਉੱਚ ਅਧਿਕਾਰੀਆਂ ਨਾਲ ਕਰਨਗੇ ਬੈਠਕ
. . .  46 minutes ago
ਨਵੀਂ ਦਿੱਲੀ, 27 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 10:30 ਵਜੇ ਕੋਰੋਨਾ ਸਥਿਤੀ ਅਤੇ ਟੀਕਾਕਰਨ 'ਤੇ ਉੱਚ ...
ਅਫ਼ਗ਼ਾਨਿਸਤਾਨ ਦੇ ਹਿੰਦੂ ਕੁਸ਼ ਖੇਤਰ 'ਚ ਲੱਗੇ ਭੂਚਾਲ ਦੇ ਝਟਕੇ
. . .  about 1 hour ago
ਅਫ਼ਗ਼ਾਨਿਸਤਾਨ, 27 ਨਵੰਬਰ - ਅਫ਼ਗ਼ਾਨਿਸਤਾਨ ਦੇ ਹਿੰਦੂ ਕੁਸ਼ ਖੇਤਰ ਵਿਚ ਲੱਗੇ ਭੂਚਾਲ ਦੇ ਝਟਕੇ। ਭੂਚਾਲ ਦੀ ਤੀਬਰਤਾ.....
ਦਿੱਲੀ: ਤੇਜ਼ ਰਫ਼ਤਾਰ ਕਾਰ ਫਲਾਈਓਵਰ 'ਤੇ ਬੇਕਾਬੂ ਹੋ ਕੇ ਪਲਟੀ
. . .  about 1 hour ago
ਨਵੀਂ ਦਿੱਲੀ, 27 ਨਵੰਬਰ - ਦਿੱਲੀ 'ਚ ਆਰ.ਟੀ.ਆਰ. ਫਲਾਈਓਵਰ 'ਤੇ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਪਲਟ ਗਈ। ਹਾਦਸੇ 'ਚ ਡਰਾਈਵਰ ਜ਼ਖਮੀ ਹੋ ਗਿਆ.....
ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸੁਖਬੀਰ ਸਿੰਘ ਬਾਦਲ ਨੂੰ ਚੁਨੌਤੀ, ਕਾਂਗਰਸ ਵਿਰੁੱਧ ਗੈਰ-ਜ਼ਿਮੇਵਾਰ ਬਿਆਨਬਾਜ਼ੀ ਕਰਕੇ ਜ਼ਹਿਰ ਉਗਲਨਾ ਬੰਦ ਕਰਨ
. . .  about 2 hours ago
ਚੰਡੀਗੜ੍ਹ, 27 ਨਵੰਬਰ - ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੂੰ ਚੁਨੌਤੀ ਦਿੱਤੀ ਹੈ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਵਧਦੀ ਲੋਕਪ੍ਰਿਅਤਾ ਦੇ ਮੱਦੇਨਜ਼ਰ ਆਪਣੀ ਨਿਰਾਸ਼ਾ ਨੂੰ ਦਰਸਾਉਂਦੇ ....
ਭਾਰਤ ਪਾਕਿਸਤਾਨ ਸਰਹੱਦ ਤੋਂ ਪਾਕਿਸਤਾਨੀ ਨੌਜਵਾਨ ਕਾਬੂ
. . .  about 2 hours ago
ਅਜਨਾਲਾ,27 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੀ ਰਾਤ ਬੀ.ਐੱਸ.ਐਫ. ਜਵਾਨਾਂ ਵਲੋਂ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਕੰਡਿਆਲੀ ਤਾਰ ਪਾਰੋਂ ਇਕ....
ਅਜਨਾਲਾ 'ਚ 2 ਐਕਟਿਵਾ ਸਵਾਰ 4 ਲੁਟੇਰਿਆਂ ਨੇ ਕਰਿਆਨਾ ਦੁਕਾਨਦਾਰ ਕੋਲੋਂ ਖੋਹੇ 4.75 ਲੱਖ ਰੁਪਏ
. . .  about 2 hours ago
ਅਜਨਾਲਾ,26 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਸਥਾਨਕ ਸ਼ਹਿਰ 'ਚ ਡੇਰਾ ਬਾਬਾ ਨਾਨਕ ਰੋਡ 'ਤੇ ਕਰਿਆਨੇ ਦੀ ਦੁਕਾਨ ਕਰਦੇ ਇਕ ਵਿਅਕਤੀ ਕੋਲੋਂ ਦੇਰ ਰਾਤ 2 ਐਕਟਿਵਾ 'ਤੇ ਸਵਾਰ 4 ਲੁਟੇਰੇ 4.75 ਲੱਖ ਰੁਪਏ ਲੁੱਟ ਕੇ ਮੌਕੇ ਤੋਂ....
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਆਜ਼ਾਦੀ ਤੋਂ ਬਾਅਦ ਦੇ ਦਹਾਕਿਆਂ ਬਾਅਦ ਵੀ ਦੇਸ਼ ਦੇ ਲੋਕਾਂ ਦੇ ਇਕ ਵੱਡੇ ਹਿੱਸੇ ਨੂੰ ਬੇਦਖ਼ਲੀ ਦਾ ਸਾਹਮਣਾ ਕਰਨਾ ਪਿਆ - ਮੋਦੀ
. . .  1 day ago
ਨਵੀਂ ਦਿੱਲੀ, 26 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਜੇਕਰ ਅਸੀਂ ਦੂਜੇ ਦੇਸ਼ਾਂ ਨਾਲ ਤੁਲਨਾ ਕਰੀਏ ਤਾਂ ਭਾਰਤ ਦੇ ਨਾਲ-ਨਾਲ ਜਿਹੜੀਆਂ ਕੌਮਾਂ ਆਜ਼ਾਦ ਹੋਈਆਂ, ਉਹ ਅੱਜ ਸਾਡੇ ਤੋਂ ਬਹੁਤ ਅੱਗੇ ....
ਖੰਨਾ ਨੇੜਲੇ ਪਿੰਡ ਆਲੋੜ 'ਚ ਚੱਲੀ ਗੋਲੀ
. . .  1 day ago
ਖੰਨਾ,26 ਨਵੰਬਰ(ਹਰਜਿੰਦਰ ਸਿੰਘ ਲਾਲ) ਖੰਨਾ ਨੇੜਲੇ ਪਿੰਡ ਆਲੋੜ ਵਿਚ ਗੋਲੀ ਚੱਲੀ। ਜਿਸ ਦੀ ਪੁਸ਼ਟੀ ਖੰਨਾ ਦੇ ਐੱਸ.ਐੱਸ.ਪੀ. ਗੁਰਸ਼ਰਨ ਦੀਪ ਸਿੰਘ ਨੇ ...
ਫਿੱਕੀ ਫਲੋ ਨੇ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਬੀ.ਐੱਸ.ਐਫ. ਨੂੰ ਦਿੱਤੀ ਸਲਾਮੀ
. . .  1 day ago
ਅਟਾਰੀ,26 ਨਵੰਬਰ(ਗੁਰਦੀਪ ਸਿੰਘ ਅਟਾਰੀ) ਫਿੱਕੀ ਫਲੋ ਸੰਸਥਾ ਨੇ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਬੀ.ਐੱਸ.ਐਫ. ਦੇ ਬਹਾਦਰਾ ਨੂੰ ਸਲਾਮੀ ਦਿੰਦੇ ਹੋਏ 75 ਵੀਂ...
ਕਰੇਟਾ ਸਵਾਰ ਹਥਿਆਰਬੰਦ ਨੌਜਵਾਨਾਂ ਨੇ ਆਈ ਟਵੰਟੀ ਸਵਾਰ 'ਤੇ ਕੀਤਾ ਜਾਨਲੇਵਾ ਹਮਲਾ
. . .  1 day ago
ਕੋਟ ਈਸੇ ਖਾਂ, 26 ਨਵੰਬਰ (ਗੁਰਮੀਤ ਸਿੰਘ ਖਾਲਸਾ/ਯਸ਼ਪਾਲ ਗੁਲਾਟੀ)- ਕੋਟ ਈਸੇ ਖਾਂ 'ਚ ਭਰੇ ਬਾਜ਼ਾਰ ਮੇਨ ਚੌਕ ਨਜ਼ਦੀਕ ਸ੍ਰੀ ਅੰਮ੍ਰਿਤਸਰ ਸਾਹਿਬ ਰੋਡ 'ਤੇ ਅਣਪਛਾਤੇ ਕਰੇਟਾ ਸਵਾਰ ਨੌਜਵਾਨਾਂ ਵਲੋਂ ਇਕ ਆਈ ਟਵੰਟੀ ਕਾਰ ਸਵਾਰ 'ਤੇ ਹਮਲਾ ਕਰ..
ਪੀ.ਸੀ.ਐੱਸ.ਅਫ਼ਸਰ ਐਸੋਸੀਏਸ਼ਨ ਵਲੋਂ ਮਾਲ ਅਧਿਕਾਰੀਆਂ ਨੂੰ ਸਮਰਥਨ ਦੇਣ ਦਾ ਐਲਾਨ
. . .  1 day ago
ਲੁਧਿਆਣਾ, 26 ਨਵੰਬਰ (ਸਲੇਮਪੁਰੀ)-ਪਿਛਲੇ ਕਈ ਦਿਨਾਂ ਤੋਂ ਮਾਲ ਵਿਭਾਗ ਦੇ ਇਕ ਨਾਇਬ ਤਹਿਸੀਲਦਾਰ ਜੋ ਮਾਹਿਲਪੁਰ ਵਿਚ ਤਾਇਨਾਤ ਸੀ, ਦੇ ਵਿਰੁੱਧ ਵਿਜੀਲੈਂਸ ਵਿਭਾਗ ਵਲੋਂ ਕਥਿਤ ਰਿਸ਼ਵਤ ਦੇ ਮਾਮਲੇ ਨੂੰ ਲੈ ਕੇ ਦਰਜ ਕੀਤੇ...
ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵਲੋਂ ਪਿੰਡ ਬਾਦਲ ਵਿਖੇ ਮਹੇਸ਼ਇੰਦਰ ਬਾਦਲ ਨਾਲ ਮੁਲਾਕਾਤ
. . .  1 day ago
ਮੰਡੀ ਕਿੱਲਿਆਂਵਾਲੀ, 26 ਨਵੰਬਰ (ਇਕਬਾਲ ਸਿੰਘ ਸ਼ਾਂਤ)- ਸੂਬਾਈ ਚੋਣਾਂ ਦੇ ਨੇੜੇ ਚੰਨੀ ਸਰਕਾਰ ਦੀ ਸਿਆਸਤ ਲੰਬੀ ਹਲਕੇ ਵਿਚ ਪ੍ਰਮੁੱਖ ਕਾਂਗਰਸ ਆਗੂ ਮਹੇਸ਼ਇੰਦਰ ਸਿੰਘ ਬਾਦਲ ਤੇ ਨਿਰਭਰਤਾ ਵਿਖਾਉਣ...
ਮੋਟਰਾਂ ਦੀ ਪੂਰੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨ ਡਾਢੇ ਦੁਖੀ
. . .  1 day ago
ਸੰਧਵਾਂ 26 ਨਵੰਬਰ (ਪ੍ਰੇਮੀ, ਸੰਧਵਾਂ)- ਪਿਛਲੇ ਕਈ ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬਿਜਲੀ ਮੁਲਾਜ਼ਮਾਂ ਵਲੋਂ ਕੀਤੀ ਜਾ ਰਹੀ ਹੜਤਾਲ ਦਾ ਕਿਸਾਨੀ ਵਰਗ 'ਤੇ ਵੱਡਾ ਅਸਰ ਪੈ ਰਿਹਾ ਹੈ। ਕਿਉਂਕਿ ਮਹਿੰਗੇ ...
ਸੰਤ ਕਾਲਾਮਾਲਾ ਸਾਹਿਬ, ਸੰਤ ਛੀਨੀਵਾਲ ਦੀਆਂ ਯਾਦਗਾਰੀ ਤਸਵੀਰਾਂ 28 ਨਵੰਬਰ ਨੂੰ ਦਰਬਾਰ ਸਾਹਿਬ 'ਚ ਹੋਣਗੀਆਂ ਸੁਸ਼ੋਭਿਤ
. . .  1 day ago
ਮਹਿਲ ਕਲਾਂ, 26 ਨਵੰਬਰ (ਅਵਤਾਰ ਸਿੰਘ ਅਣਖੀ)-ਆਪਣੀ ਜ਼ਿੰਦਗੀ ਦੇ ਮਹਿੰਗੇ ਪਲ ਧਰਮ ਪ੍ਰਚਾਰ, ਸਮਾਜ ਸੇਵਾ ਲੇਖੇ ਲਾ ਜਾਣ ਵਾਲੇ ਸੱਚਖੰਡ ਵਾਸੀ ਸੰਤ ਜਸਵੀਰ ਸਿੰਘ ਖਾਲਸਾ ਕਾਲਾਮਾਲਾ ਸਾਹਿਬ ਅਤੇ..
ਕੋਰੋਨਾ ਵਾਇਰਸ :ਇਟਲੀ ਨੇ ਅਫਰੀਕਨ ਮੁਲਕਾਂ ਦੀਆਂ ਹਵਾਈ ਉਡਾਣਾਂ 'ਤੇ ਲਗਾਈ ਪਾਬੰਦੀ
. . .  1 day ago
ਵੈਨਿਸ/ਇਟਲੀ 26 ਨਵੰਬਰ (ਹਰਦੀਪ ਸਿੰਘ ਕੰਗ)- ਦੱਖਣੀ ਅਫ਼ਰੀਕਾ 'ਚ ਫੈਲੇ ਕੋਰੋਨਾ ਵਾਇਰਸ ਨੂੰ ਦੇਖਦਿਆਂ ਇਟਲੀ ਸਰਕਾਰ ਨੇ ਅਫਰੀਕਨ ਮੁਲਕਾਂ ਦੀਆਂ ਹਵਾਈ ਉਡਾਣਾਂ ਦੇ...
ਮਨੋਹਰ ਲਾਲ ਖੱਟਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਦਿੱਲੀ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ...
ਰੂਸ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਵੀਂ ਦਿੱਲੀ ਦੀ ਅਧਿਕਾਰਤ ਫੇਰੀ 'ਤੇ ਜਾਣਗੇ
. . .  1 day ago
ਰੂਸ, 26 ਨਵੰਬਰ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 21ਵੇਂ ਭਾਰਤ-ਰੂਸ ਸਲਾਨਾ ਸਿਖਰ ਸੰਮੇਲਨ ਲਈ 6 ਦਸੰਬਰ ਨੂੰ ਨਵੀਂ ਦਿੱਲੀ ਦੀ ਅਧਿਕਾਰਤ...
15 ਦਸੰਬਰ ਤੋਂ ਸ਼ੁਰੂ ਹੋ ਸਕਦੀਆਂ ਹਨ ਕੌਮਾਂਤਰੀ ਉਡਾਣਾਂ
. . .  1 day ago
ਨਵੀਂ ਦਿੱਲੀ, 26 ਨਵੰਬਰ-ਕਰੀਬ ਡੇਢ ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇਕ ਵਾਰ ਫ਼ਿਰ ਕੌਮਾਂਤਰੀ ਉਡਾਣਾਂ ਨਿਯਮਿਤ ਰੂਪ ਨਾਲ ਸ਼ੁਰੂ ਹੋ ਸਕਦੀਆਂ ਹਨ। ਇਹ ਜਾਣਕਾਰੀ ਹਵਾਬਾਜ਼ੀ ਮੰਤਰਾਲੇ ਵਲੋਂ...
ਮੁੱਖ ਮੰਤਰੀ ਦੇ ਗੁਰੂ ਹਰਸਹਾਏ ਦੌਰੇ ਦੌਰਾਨ ਵਿਰੋਧ ਕਰਨ ਵਾਲਿਆਂ 'ਤੇ ਮਾਮਲਾ ਦਰਜ
. . .  1 day ago
ਗੁਰੂ ਹਰਸਹਾਏ, 26 ਨਵੰਬਰ (ਹਰਚਰਨ ਸਿੰਘ ਸੰਧੂ)-ਗੁਰੂ ਹਰਸਹਾਏ ਵਿਖੇ ਕੱਲ੍ਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦੌਰੇ ਦੌਰਾਨ ਵੱਖ-ਵੱਖ ਯੂਨੀਅਨ ਦੇ ਆਗੂਆਂ ਵਲੋਂ ਵਿਰੋਧ ਕੀਤਾ...
ਲਾਹੌਰ ਹਾਈ ਕੋਰਟ 'ਚ ਪ੍ਰਕਾਸ਼ ਪੁਰਬ ਮਨਾਉਣ ਵਾਲੇ ਪਾਕਿ ਵਕੀਲ 'ਤੇ ਕੱਟੜਪੰਥੀਆਂ ਵਲੋਂ ਹਮਲਾ
. . .  1 day ago
ਅੰਮ੍ਰਿਤਸਰ, 26 ਨਵੰਬਰ (ਸੁਰਿੰਦਰ ਕੋਛੜ)- ਲਾਹੌਰ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਡੈਮੋਕ੍ਰੇਟਿਕ ਪਾਰਕ 'ਚ ਭਗਤ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਚੇਅਰਮੈਨ ਇਮਤਿਆਜ਼ ਰਾਸ਼ਿਦ ਕੁਰੈਸ਼ੀ ਦੀ ਪ੍ਰਧਾਨਗੀ 'ਚ ਹਾਜ਼ਰ...
ਬੇਅਦਬੀ ਮਾਮਲੇ ਵਿਚ ਡੇਰਾ ਸੱਚਾ ਸੌਦਾ ਦੇ ਪ੍ਰਬੰਧਕ ਜਾਂਚ ਟੀਮ ਅੱਗੇ ਨਹੀਂ ਹੋਏ ਪੇਸ਼
. . .  1 day ago
ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਅਤੇ ਬੇਅਦਬੀ ਕਰਨ ਦੇ ਮਾਮਲੇ ਵਿਚ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ ਵਲੋਂ ਸੰਮਨ ਭੇਜੇ ਜਾਣ ਦੇ ਬਾਵਜੂਦ ਡੇਰਾ ਸੱਚਾ ਸੌਦਾ ਦੇ ਪ੍ਰਬੰਧਕ ਜਾਂਚ ਟੀਮ ਸਾਹਮਣੇ ਪੇਸ਼ ਨਹੀਂ ਹੋਏ ਜਿਸ 'ਤੇ ਪੁਲਿਸ ਵਲੋਂ ਹੁਣ ਉਨ੍ਹਾਂ ਨੂੰ ਮੁੜ ਤੋਂ ਸੰਮਨ ਜਾਰੀ ਕੀਤੇ ਜਾਣਗੇ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 3 ਅੱਸੂ ਸੰਮਤ 553

ਕਪੂਰਥਲਾ / ਫਗਵਾੜਾ

ਯੂਥ ਕਾਂਗਰਸ ਨੇ ਰਾਸ਼ਟਰੀ ਬੇਰੁਜ਼ਗਾਰੀ ਦਿਵਸ ਮੌਕੇ ਮੋਦੀ ਦਾ ਪੁਤਲਾ ਫੂਕਿਆ

ਫਗਵਾੜਾ, 17 ਸਤੰਬਰ (ਹਰਜੋਤ ਸਿੰਘ ਚਾਨਾ, ਤਰਨਜੀਤ ਸਿੰਘ ਕਿੰਨੜਾ)-ਇੰਡੀਅਨ ਯੂਥ ਕਾਂਗਰਸ ਜ਼ਿਲ੍ਹਾ ਕਪੂਰਥਲਾ ਵਲੋਂ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਹਰਨੂਰ ਸਿੰਘ ਹਰਜੀ ਮਾਨ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਰਾਸ਼ਟਰੀ ਬੇਰੁਜ਼ਗਾਰੀ ਦਿਵਸ ਵਜੋਂ ਮਨਾਇਆ ਗਿਆ | ਸਮੂਹ ਯੂਥ ਕਾਂਗਰਸੀ ਵਰਕਰ ਹਰਜੀ ਮਾਨ ਦੀ ਅਗਵਾਈ ਹੇਠ ਰੈਸਟ ਹਾਊਸ ਵਿਖੇ ਇਕੱਠੇ ਹੋਏ ਜਿੱਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਲੈ ਕੇ ਜੀ.ਟੀ. ਰੋਡ ਗੋਲ ਚੌਕ ਤਕ ਰੋਸ ਮੁਜ਼ਾਹਰਾ ਕੀਤਾ | ਇਸ ਮੌਕੇ ਹਰਨੂਰ ਮਾਨ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ 2014 ਤੋਂ ਸੱਤਾ 'ਚ ਆਈ ਹੈ ਤੇ ਉਦੋਂ ਤੋਂ ਸਿਰਫ਼ ਦੇਸ਼ ਨੂੰ ਵੇਚਣ 'ਤੇ ਤੁਲੀ ਹੋਈ ਹੈ ਜਦਕਿ ਇਸ ਸਰਕਾਰ ਨੂੰ ਲੋਕਾਂ ਦੇ ਹਿੱਤਾ ਨਾਲ ਕੋਈ ਵੀ ਮਤਲਬ ਨਹੀਂ ਹੈ | ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ 27 ਫ਼ੀਸਦੀ ਬੇਰੁਜ਼ਗਾਰੀ ਪਹਿਲਾ ਨਾਲੋਂ ਵਧੀ ਹੈ ਤੇ ਕਰੋੜਾਂ ਦੀ ਗਿਣਤੀ 'ਚ ਲੋਕ ਕੋਰੋਨਾ ਕਾਲ ਦੌਰਾਨ ਰੁਜ਼ਗਾਰ ਗੁਆ ਚੁੱਕੇ ਹਨ ਤੇ ਲੋਕ ਰੋਜ਼ੀ ਰੋਟੀ ਤੋਂ ਵੀ ਅਵਾਜ਼ਾਰ ਹੋ ਗਏ ਹਨ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਰੇਲਵੇ ਲਾਈਨਾਂ, ਏਅਰਪੋਰਟ, ਰੇਲਵੇ ਸਟੇਸ਼ਨ, ਸੜਕਾਂ, ਗੈਸ ਪਾਈਪ ਲਾਇਨ, ਆਇਲ ਪਾਈਪ ਲਾਈਨ ਤੇ ਹੋਰ ਜਾਇਦਾਦਾਂ ਨੂੰ ਵੇਚ ਦਿੱਤਾ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਸਿਰਫ਼ ਅਡਾਨੀ, ਅੰਬਾਨੀਆਂ ਤੋਂ ਇਲਾਵਾ ਕੋਈ ਵੀ ਨਜ਼ਰ ਨਹੀਂ ਆ ਰਿਹਾ | ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦਾ ਅੰਨਦਾਤਾ ਜੋ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਦੀ ਬਰੰੂਹਾਂ ਤੇ ਬੈਠ ਕੇ ਸੰਘਰਸ਼ ਕਰ ਰਿਹਾ ਹੈ ਪਰ ਸਰਕਾਰ ਦੇ ਕੰਨਾ ਤੇ ਜੰੂ ਨਹੀਂ ਸਰਕ ਰਹੀ ਹੈ | ਇਸ ਮੌਕੇ ਸਾਬੀ ਗਿਰਨ, ਸਾਬੀ ਆਠੋਲੀ, ਮਨੀ, ਜੱਸਾ, ਆਸ਼ੂਤੋਸ਼ ਭਾਰਦਵਾਜ, ਐਰੀ ਸੰਘਾ, ਸਾਹਿਲ ਵੋਹਰਾ, ਦੀਪਾ ਦੁੱਗਾ, ਗੋਰਾ ਹਰਦਾਸਪੁਰ, ਪਰਮਿੰਦਰ ਮਹੇ, ਤਾਰਜਨ, ਸ਼ੇਰਵੀਰ ਮਲਕਪੁਰ, ਜਤਿੰਦਰ ਟੰਡਾ ਪਲਾਹੀ ਗੇਟ ਸਮੇਤ ਵੱਡੀ ਗਿਣਤੀ 'ਚ ਯੂਥ ਕਾਂਗਰਸੀ ਆਗੂ ਸ਼ਾਮਿਲ ਸਨ |

ਕੇਂਦਰੀ ਰੇਲਵੇ ਮੰਤਰੀ ਨੇ 75 ਰੇਲਵੇ ਸਿਖਲਾਈ ਸੰਸਥਾਨਾਂ 'ਚ ਵਰਚੂਅਲ ਰੂਪ 'ਚ ਕੀਤੀ ਰੇਲ ਕੌਸ਼ਲ ਵਿਕਾਸ ਯੋਜਨਾ ਦੀ ਸ਼ੁਰੂਆਤ

ਕਪੂਰਥਲਾ, 17 ਸਤੰਬਰ (ਅਮਰਜੀਤ ਕੋਮਲ)-ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਰੇਲਵੇ ਦੇ 75 ਰੇਲਵੇ ਸਿਖਲਾਈ ਸੰਸਥਾਨਾਂ 'ਚ ਰੇਲ ਮੰਤਰਾਲੇ ਵਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਮਰੱਥ ਬਣਾਉਣ ਲਈ ਰੇਲ ਕੌਸ਼ਲ ਵਿਕਾਸ ਯੋਜਨਾ ਦੀ ਵਰਚੂਅਲ ਸ਼ੁਰੂਆਤ ਕੀਤੀ | ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਨੇ ਕੇਂਦਰ ਸਰਕਾਰ ਅਤੇ ਮੋਦੀ ਦਾ ਪੁਤਲਾ ਸਾੜ ਕੇ ਰੋਸ ਪ੍ਰਗਟਾਇਆ

ਫਗਵਾੜਾ, 17 ਸਤੰਬਰ (ਹਰੀਪਾਲ ਸਿੰਘ)-ਲੋਕ ਇਨਸਾਫ਼ ਪਾਰਟੀ ਵਲੋਂ ਪਾਰਟੀ ਦੇ ਐੱਸ.ਸੀ. ਵਿੰਗ ਦੇ ਸੂਬਾ ਪ੍ਰਧਾਨ ਅਤੇ ਦੋਆਬਾ ਜ਼ੋਨ ਦੇ ਇੰਚਾਰਜ ਜਰਨੈਲ ਨੰਗਲ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਅਤੇ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ | ...

ਪੂਰੀ ਖ਼ਬਰ »

ਮੀਂਹ ਕਾਰਨ ਪਲਾਟ ਦੀ ਕੰਧ ਗਲੀ 'ਚ ਡਿੱਗੀ, ਨੁਕਸਾਨ ਤੋਂ ਬਚਾਅ

ਫਗਵਾੜਾ, 17 ਸਤੰਬਰ (ਹਰੀਪਾਲ ਸਿੰਘ)-ਫਗਵਾੜਾ ਵਿਖੇ ਅੱਜ ਤੜਕਸਾਰ ਪਏ ਮੀਂਹ ਦੇ ਕਾਰਨ ਮੁਹੱਲਾ ਭਗਤਪੁਰਾ ਵਿਖੇ ਇਕ ਪਲਾਟ ਦੀ ਕੰਧ ਡਿੱਗ ਗਈ | ਇਸ ਕੰਧ ਡਿੱਗਣ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਜਾਣਕਾਰੀ ਅਨੁਸਾਰ ਮੁਹੱਲਾ ਭਗਤਪੁਰਾ ਦੀ ਗਲੀ ਨੰਬਰ 6 ਵਿਚ ਅੱਜ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦਾ ਕੋਈ ਵੀ ਨਵਾਂ ਮਾਮਲਾ ਨਹੀਂ

ਕਪੂਰਥਲਾ, 17 ਸਤੰਬਰ (ਸਡਾਨਾ)-ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ, ਜਦਕਿ 1375 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ | ਜ਼ਿਲ੍ਹੇ ਵਿਚ ਮਰੀਜ਼ਾਂ ਦੀ ਗਿਣਤੀ 17824 ਹੈ, ਜਿਨ੍ਹਾਂ 'ਚੋਂ 11 ਐਕਟਿਵ ਮਾਮਲੇ ਹਨ ਤੇ ਅੱਜ 1 ਮਰੀਜ਼ ਨੂੰ ...

ਪੂਰੀ ਖ਼ਬਰ »

ਯੂਥ ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ

ਕਪੂਰਥਲਾ, 17 ਸਤੰਬਰ (ਅਮਰਜੀਤ ਕੋਮਲ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਦੇ ਵਿਰੋਧ, ਵੱਧ ਰਹੀ ਬੇਰੁਜ਼ਗਾਰੀ ਤੇ ਮਹਿੰਗਾਈ ਨੂੰ ਠੱਲ੍ਹ ਪਾਉਣ ਵਿਚ ਨਾਕਾਮ ਰਹੀ ਮੋਦੀ ਸਰਕਾਰ ਦੇ ਵਿਰੋਧ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ...

ਪੂਰੀ ਖ਼ਬਰ »

ਚੀਮਾ ਨੇ ਤਲਵੰਡੀ ਚੌਧਰੀਆਂ ਸਮੇਤ ਵੱਖ-ਵੱਖ ਪੰਚਾਇਤਾਂ ਨੂੰ 2 ਕਰੋੜ 4 ਲੱਖ 47 ਹਜ਼ਾਰ ਦੇ ਚੈੱਕ ਵੰਡੇ

ਤਲਵੰਡੀ ਚੌਧਰੀਆਂ, 17 ਸਤੰਬਰ (ਪਰਸਨ ਲਾਲ ਭੋਲਾ)-ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਵਲੋਂ ਪਿੰਡ ਤਲਵੰਡੀ ਚੌਧਰੀਆਂ ਦੀ ਦਾਣਾ ਮੰਡੀ ਵਿਖੇ ਰਕੇਸ਼ ਕੁਮਾਰ ਰੋਕੀ ਉਪ ਚੇਅਰਮੈਨ ਮਾਰਕੀਟ ਕਮੇਟੀ ਤੇ ਬਲਾਕ ਸੰਮਤੀ ਮੈਂਬਰ ਦੀ ਆੜ੍ਹਤ ਦੀ ਦੁਕਾਨ 'ਤੇ ਪਿੰਡ ਤਲਵੰਡੀ ...

ਪੂਰੀ ਖ਼ਬਰ »

ਸਵੇਰ ਤੋਂ ਸ਼ੁਰੂ ਹੋਏ ਮੀਂਹ ਨੇ ਸ਼ਹਿਰ ਕੀਤਾ ਜਲ-ਥਲ

ਫਗਵਾੜਾ, 17 ਸਤੰਬਰ (ਹਰਜੋਤ ਸਿੰਘ ਚਾਨਾ)-ਅੱਜ ਸਵੇਰੇ ਤੋਂ ਸ਼ੁਰੂ ਹੋਈ ਬਾਰਿਸ਼ ਨਾਲ ਜਿੱਥੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਉੱਥੇ ਹੀ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ | ਤੜਕਸਾਰ ਸ਼ੁਰੂ ਹੋਏ ਮੀਂਹ ਨਾਲ ਸ਼ਹਿਰ ਦੇ ਕਈ ਮੁਹੱਲੇ ...

ਪੂਰੀ ਖ਼ਬਰ »

ਧਾਰਮਿਕ ਮੇਲੇ ਆਪਸੀ ਭਾਈਚਾਰਕ ਸਾਂਝ ਦੇ ਪ੍ਰਤੀਕ: ਵਿਧਾਇਕ ਚੀਮਾ

ਡਡਵਿੰਡੀ, 17 ਸਤੰਬਰ (ਦਿਲਬਾਗ ਸਿੰਘ ਝੰਡ)-ਧਾਰਮਿਕ ਮੇਲਿਆਂ ਨਾਲ ਜਿੱਥੇ ਲੋਕਾਂ ਅੰਦਰ ਧਾਰਮਿਕ ਭਾਵਨਾਵਾਂ ਪੈਦਾ ਹੁੰਦੀਆਂ ਹਨ, ਉੱਥੇ ਹੀ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਵੀ ਵਧਦੀ ਹੈ | ਇਹ ਪ੍ਰਗਟਾਵਾ ਬਾਬਾ ਬੇਰੀਆਂ ਵਾਲਾ ਦੀ ਦਰਗਾਹ ਮੋਠਾਂਵਾਲ-ਪਾਜੀਆਂ ਵਿਖੇ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਮੋਦੀ ਦਾ 71ਵਾਂ ਜਨਮ ਦਿਨ ਮਨਾਇਆ

ਫਗਵਾੜਾ, 17 ਸਤੰਬਰ (ਤਰਨਜੀਤ ਸਿੰਘ ਕਿੰਨੜਾ)-ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਯੁਵਾ ਮੋਰਚਾ ਵਲੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦੇ ਗ੍ਰਹਿ ਵਿਖੇ ਕੇਕ ਕੱਟ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 71ਵਾਂ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਜ਼ਿਲ੍ਹਾ ...

ਪੂਰੀ ਖ਼ਬਰ »

ਵਿਧਾਇਕ ਖਹਿਰਾ ਨੇ ਪਿੰਡ ਧਾਲੀਵਾਲ ਬੇਟ ਨੂੰ ਵਿਕਾਸ ਕੰਮਾਂ ਲਈ 16 ਲੱਖ ਦਾ ਦਿੱਤਾ ਚੈੱਕ

ਢਿਲਵਾਂ, 17 ਸਤੰਬਰ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਕੈਪਟਨ ਸਰਕਾਰ ਵਲੋਂ ਸੂਬੇ ਦੇ ਪਿੰਡਾਂ ਨੂੰ ਹਰੇਕ ਸਹੂਲਤ ਮੁਹੱਈਆ ਕਰਵਾਉਣ ਲਈ ਗਰਾਂਟ ਦਿੱਤੀ ਜਾ ਰਹੀ ਹੈ | ਇਹ ਪ੍ਰਗਟਾਵਾ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ...

ਪੂਰੀ ਖ਼ਬਰ »

ਰੋਟਰੀ ਕਲੱਬ ਬੇਗੋਵਾਲ ਦੀ ਮੀਟਿੰਗ 'ਚ ਹੋਣਹਾਰ ਅਧਿਆਪਕਾਂ ਦਾ ਸਨਮਾਨ

ਬੇਗੋਵਾਲ, 17 ਸਤੰਬਰ (ਸੁਖਜਿੰਦਰ ਸਿੰਘ)-ਰੋਟਰੀ ਕਲੱਬ ਦੀ ਮਹੀਨਾਵਾਰ ਮੀਟਿੰਗ ਕਲੱਬ ਦੇ ਪ੍ਰਧਾਨ ਪ੍ਰਧਾਨ ਮਲਕੀਤ ਸਿੰਘ ਲੁਬਾਣਾ ਦੀ ਅਗਵਾਈ ਹੇਠ ਟਾਊਨ ਹਾਰਟ ਬੇਗੋਵਾਲ 'ਚ ਹੋਈ | ਜਿਸ 'ਚ ਜਿੱਥੇ ਕਲੱਬ ਵਲੋਂ ਕਰਵਾਏ ਗਏ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ ਉੱਥੇ ਹੀ ...

ਪੂਰੀ ਖ਼ਬਰ »

20 ਗਰਾਮ ਹੈਰੋਇਨ ਸਮੇਤ ਇਕ ਕਾਬੂ

ਕਪੂਰਥਲਾ, 17 ਸਤੰਬਰ (ਸਡਾਨਾ)-ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਸਬ ਇੰਸਪੈਕਟਰ ਸੁਰਿੰਦਰ ਸਿੰਘ ਨੇ ਐਸ.ਐਸ.ਕੇ. ਫ਼ੈਕਟਰੀ ਨੇੜੇ ਕਥਿਤ ਦੋਸ਼ੀ ਸੰਨੀ ਵਾਸੀ ਸ਼ੇਖੂਪੁਰ ਕਲੋਨੀ ਨੂੰ ਕਾਬੂ ਕਰਕੇ ਜਦੋਂ ਉਸ ...

ਪੂਰੀ ਖ਼ਬਰ »

ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਾਬਕਾ ਕੌਂਸਲਰ ਬੰਟੀ ਵਾਲੀਆ ਵਲੋਂ ਐੱਸ.ਡੀ.ਐਮ. ਨੂੰ ਮੰਗ ਪੱਤਰ

ਫਗਵਾੜਾ, 17 ਸਤੰਬਰ (ਤਰਨਜੀਤ ਸਿੰਘ ਕਿੰਨੜਾ)-ਸ਼ਹਿਰ ਦੇ ਵਾਰਡ ਨੰਬਰ 35 ਦੇ ਸਾਬਕਾ ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਐੱਸ.ਡੀ.ਐਮ. ਫਗਵਾੜਾ ਕੁਲਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਸ਼ਹਿਰ ਨਾਲ ਸਬੰਧਿਤ ਕੁੱਝ ਸਮੱਸਿਆਵਾਂ ਬਾਰੇ ਦੱਸਿਆ ਅਤੇ ਉਨ੍ਹਾਂ ਦੇ ਹੱਲ ਲਈ ...

ਪੂਰੀ ਖ਼ਬਰ »

400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਦੇਵੀ ਤਲਾਬ 'ਚ ਸਮਾਗਮ ਸ਼ੁਰੂ

ਕਪੂਰਥਲਾ, 17 ਸਤੰਬਰ (ਵਿ.ਪ੍ਰ.)-ਗੁਰਦੁਆਰਾ ਕਲਗੀਧਰ ਸੇਵਕ ਸਭਾ ਦੇਵੀ ਤਲਾਬ ਕਪੂਰਥਲਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸਾਹਿਬ ਵਿਚ ਸਮਾਗਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ | ਇਸ ਸਬੰਧੀ ਪ੍ਰੈੱਸ ਸਕੱਤਰ ਜਸਪਾਲ ...

ਪੂਰੀ ਖ਼ਬਰ »

ਜ਼ਿਲ੍ਹਾ ਕਚਿਹਰੀਆਂ 'ਚ ਲੀਗਲ ਏਡ ਕਲੀਨਿਕ ਸਥਾਪਿਤ

ਕਪੂਰਥਲਾ, 17 ਸਤੰਬਰ (ਵਿ.ਪ੍ਰ.)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਅੱਜ ਸਥਾਨਕ ਜ਼ਿਲ੍ਹਾ ਕਚਿਹਰੀਆਂ ਵਿਖੇ ਲੀਗਲ ਏਡ ਸਥਾਪਿਤ ਕੀਤਾ ਗਿਆ ਹੈ ਜਦਕਿ ਇਸ ਤੋਂ ਪਹਿਲਾਂ ਵੱਖ-ਵੱਖ ਪਿੰਡਾਂ ਵਿਚ ਵੀ ਇਸ ਤਰ੍ਹਾਂ ਦੇ ਲੀਗਲ ਏਡ ਚੱਲ ਰਹੇ ਹਨ | ਇਹ ਜਾਣਕਾਰੀ ਮਹੇਸ਼ ...

ਪੂਰੀ ਖ਼ਬਰ »

ਪਿੰਡ ਸੰਗਤਪੁਰ ਵਿਖੇ ਸਾਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਨਿਭਾਈ ਬੇੜਾ ਤਾਰਨ ਦੀ ਰਸਮ

ਫਗਵਾੜਾ, 17 ਸਤੰਬਰ (ਤਰਨਜੀਤ ਸਿੰਘ ਕਿੰਨੜਾ)-ਸ੍ਰੀ ਰਾਜ ਦੇਵਾ ਮਹਾਕਾਲੀ ਮੰਦਰ ਪਿੰਡ ਸੰਗਤਪੁਰ (ਫਗਵਾੜਾ) ਵਿਖੇ 50ਵਾਂ ਸਾਲਾਨਾ ਜੋੜ ਮੇਲਾ ਗੱਦੀ ਬਿਰਾਜਮਾਨ ਸ੍ਰੀ ਰਾਜ ਦੇਵਾ ਦੀ ਅਗਵਾਈ ਹੇਠ ਪ੍ਰਵਾਸੀ ਭਾਰਤੀਆਂ ਅਤੇ ਸਮੂਹ ਪਿੰਡ ਵਾਸੀਆਂ ਵਲੋਂ ਕਰਵਾਇਆ ਗਿਆ | ...

ਪੂਰੀ ਖ਼ਬਰ »

ਦਸਤਾਰ ਸਜਾਉਣ ਦੇ ਮੁਕਾਬਲੇ 'ਚੋਂ ਬੀ. ਕੇ. ਸਕੂਲ ਦਾ ਸਰਬਜੀਤ ਸਿੰਘ ਅੱਵਲ

ਡਡਵਿੰਡੀ, 17 ਸਤੰਬਰ (ਦਿਲਬਾਗ ਸਿੰਘ ਝੰਡ)-ਬੀ. ਕੇ. ਇੰਟਰਨੈਸ਼ਨਲ ਕਾਨਵੈਂਟ ਸਕੂਲ ਵਾੜਾ ਜੋਧ ਸਿੰਘ ਦੇ ਸਰਬਜੀਤ ਸਿੰਘ ਨੇ ਦਸਤਾਰ ਸਜਾਉਣ ਦੇ ਬਲਾਕ ਪੱਧਰੀ ਮੁਕਾਬਲੇ 'ਚੋਂ ਪਹਿਲਾ ਇਨਾਮ ਜਿੱਤ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਬੰਧੀ ਬਾਬੇ ਕੇ ...

ਪੂਰੀ ਖ਼ਬਰ »

ਹਲਕਾ ਭੁਲੱਥ ਨੂੰ ਫਾਇਰ ਬਿ੍ਗੇਡ ਗੱਡੀ ਦੇਣ ਦੇ ਫੈਸਲੇ 'ਤੇ ਖਹਿਰਾ ਵਲੋਂ ਕੈਪਟਨ ਤੇ ਬ੍ਰਹਮ ਮਹਿੰਦਰਾ ਦਾ ਧੰਨਵਾਦ

ਨਡਾਲਾ/ਭੁਲੱਥ 17 ਸਤੰਬਰ (ਮਨਜਿੰਦਰ ਸਿੰਘ ਮਾਨ, ਮਨਜੀਤ ਸਿੰਘ ਰਤਨ)-ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬ੍ਰਹਮ ਮਹਿੰਦਰਾ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ 1 ਕਰੋੜ ਰੁਪਏ ਦੀ ਲਾਗਤ ਨਾਲ ਭੁਲੱਥ ਹਲਕੇ ਨੂੰ ...

ਪੂਰੀ ਖ਼ਬਰ »

ਨਡਾਲਾ ਤੋਂ ਕਾਂਗਰਸੀਆਂ ਦਾ ਵਫ਼ਦ ਡੀ.ਐੱਸ.ਪੀ. ਭੁਲੱਥ ਨੂੰ ਮਿਲਿਆ

ਨਡਾਲਾ, 17 ਸਤੰਬਰ (ਮਾਨ)-ਇਲਾਕੇ ਦੀਆ ਸਮੱਸਿਆਵਾਂ ਨੂੰ ਲੈ ਕੇ ਕਾਂਗਰਸੀਆਂ ਦਾ ਇਕ ਵਫ਼ਦ ਸੀਨੀਅਰ ਕਾਂਗਰਸੀ ਆਗੂ ਡਾ: ਸੰਦੀਪ ਪਸਰੀਚਾ ਦੀ ਅਗਵਾਈ ਹੇਠ ਸਬ ਡਵੀਜ਼ਨ ਭੁਲੱਥ ਦੇ ਨਵੇਂ ਆਏ ਡੀ.ਐੱਸ.ਪੀ. ਅਮਰੀਕ ਸਿੰਘ ਚਾਹਲ ਨੂੰ ਮਿਲੇ | ਇਸ ਦੌਰਾਨ ਉਨ੍ਹਾਂ ਡੀ.ਐਸ.ਪੀ. ਚਾਹਲ ...

ਪੂਰੀ ਖ਼ਬਰ »

ਖਹਿਰਾ ਵਲੋਂ ਸੀਕਰੀ 'ਚ ਵਿਕਾਸ ਕਾਰਜਾਂ ਦਾ ਉਦਘਾਟਨ

ਬੇਗੋਵਾਲ, 17 ਸਤੰਬਰ (ਸੁਖਜਿੰਦਰ ਸਿੰਘ)-ਹਲਕਾ ਭੁਲੱਥ 'ਚ ਵਿਕਾਸ ਕਾਰਜਾਂ ਦੀ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ | ਇਹ ਗੱਲ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਿੰਡ ਸੀਕਰੀ 'ਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਉਪਰੰਤ ਵੱਖ-ਵੱਖ ਪਿੰਡਾਂ ਨੂੰ ਗਰਾਂਟਾਂ ਦੇਣ ...

ਪੂਰੀ ਖ਼ਬਰ »

ਮਹਿੰਦਰਾ ਐਂਡ ਮਹਿੰਦਰਾ ਕੰਪਨੀ ਨੇ ਸਫ਼ਰੀ ਇੰਟਰ ਨੈਸ਼ਨਲ 'ਚ ਲਗਾਇਆ 'ਕਿਸਾਨ ਮੈਗਾ ਉਤਸਵ'

ਸੁਲਤਾਨਪੁਰ ਲੋਧੀ, 17 ਸਤੰਬਰ (ਨਰੇਸ਼ ਹੈਪੀ, ਥਿੰਦ)-ਮਹਿੰਦਰਾ ਐਂਡ ਮਹਿੰਦਰਾ ਟਰੈਕਟਰ ਕੰਪਨੀ ਦੇ ਸਥਾਨਕ ਡੀਲਰ ਗਿੱਲ ਆਟੋਜ਼ ਵਲੋਂ ਸਥਾਨਕ ਸਫ਼ਰੀ ਇੰਟਰਨੈਸ਼ਨਲ ਵਿਖੇ ਚੇਅਰਮੈਨ ਸਤਨਾਮ ਸਿੰਘ ਗਿੱਲ ਨੰਬਰਦਾਰ ਅਤੇ ਐਮ.ਡੀ. ਦਿਲਬਾਗ ਸਿੰਘ ਗਿੱਲ ਦੀ ਦੇਖ ਰੇਖ ਹੇਠ ...

ਪੂਰੀ ਖ਼ਬਰ »

ਸੈਨਿਕ ਸਕੂਲ 'ਚ ਕਰਵਾਇਆ ਕਵਿਤਾ ਪਾਠ

ਕਪੂਰਥਲਾ, 17 ਸਤੰਬਰ (ਵਿ.ਪ੍ਰ.)-ਹਿੰਦੀ ਦਿਵਸ ਸਬੰਧੀ ਸੈਨਿਕ ਸਕੂਲ ਕਪੂਰਥਲਾ ਵਿਚ ਇਕ ਸਮਾਗਮ ਕਰਵਾਇਆ ਗਿਆ | ਜਿਸ 'ਚ ਪਿ੍ੰਸੀਪਲ ਕਰਨਲ ਪ੍ਰਸ਼ਾਂਤ ਸਕਸੈਨਾ ਮੁੱਖ ਮਹਿਮਾਨ ਤੇ ਮੇਘਾ ਸਕਸੈਨਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ਦੌਰਾਨ ਕਵਿਤਾ ਪਾਠ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਗੁਰਮਤਿ ਸਮਾਗਮ

ਸੁਲਤਾਨਪੁਰ ਲੋਧੀ, 17 ਸਤੰਬਰ (ਨਰੇਸ਼ ਹੈਪੀ, ਥਿੰਦ)-ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਮੈਨੇਜਰ ਭਾਈ ਗੁਰਪ੍ਰੀਤ ਸਿੰਘ ਰੋਡੇ ਦੀ ਦੇਖ ਰੇਖ ਵਿਚ ਕਰਵਾਏ ਗਏ ਸਮਾਗਮ ਦੌਰਾਨ ਹਜ਼ੂਰੀ ਰਾਗੀ ਜਥੇ: ਭਾਈ ਸਰਬਜੀਤ ਸਿੰਘ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਲਈ ਚੱਲਦੇ ਲੰਗਰਾਂ ਲਈ ਦਾਨੀ ਸੱਜਣ ਵਲੋਂ ਨਕਦ ਰਾਸ਼ੀ ਭੇਟ

ਹੁਸੈਨਪੁਰ, 17 ਸਤੰਬਰ (ਸੋਢੀ)-ਦਿੱਲੀ ਵਿਖੇ ਚੱਲਦੇ ਕਿਸਾਨੀ ਸੰਘਰਸ਼ ਨੂੰ ਸਫਲ ਬਣਾਉਣ ਲਈ ਐਨ. ਆਰ. ਆਈ. ਵੀਰਾਂ ਅਤੇ ਦਾਨੀ ਸੱਜਣਾਂ ਵਲੋਂ ਆਰਥਿਕ ਤੌਰ 'ਤੇ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ | ਇਹ ਪ੍ਰਗਟਾਵਾ ਕਰਦਿਆਂ ਮਹਿੰਦਰ ਸਿੰਘ ਸੰਧੂ, ਪ੍ਰਤਾਪ ਸਿੰਘ, ...

ਪੂਰੀ ਖ਼ਬਰ »

ਸ੍ਰੀ ਵਿਸ਼ਵਕਰਮਾ ਪੂਜਾ ਦਿਵਸ ਮਨਾਇਆ

ਫਗਵਾੜਾ, 17 ਸਤੰਬਰ (ਹਰਜੋਤ ਸਿੰਘ ਚਾਨਾ)-ਸ਼੍ਰੋਮਣੀ ਸ੍ਰੀ ਵਿਸ਼ਵਕਰਮਾ ਮੰਦਰ ਵਿਖੇ ਸ੍ਰੀ ਵਿਸ਼ਵਕਰਮਾ ਪੂਜਾ ਦਿਵਸ ਮਨਾਇਆ ਗਿਆ | ਇਸ ਮੌਕੇ ਹਵਨ ਯੱਗ ਤੇ ਭਜਨ ਗਾਇਨ ਕੀਤੇ ਗਏ ਤੇ ਪ੍ਰਧਾਨ ਬਲਵੰਤ ਰਾਏ ਧੀਮਾਨ ਨੇ ਇਸ ਦਿਹਾੜੇ ਬਾਰੇ ਚਾਨਣਾ ਪਾਇਆ ਤੇ ਲੋਕਾਂ ਨੂੰ ...

ਪੂਰੀ ਖ਼ਬਰ »

'ਆਪ' ਨੇ ਕਿਸਾਨੀ ਸੰਘਰਸ਼ 'ਚ ਜਾਨਾਂ ਗਵਾਉਣ ਵਾਲੇ ਕਿਸਾਨਾਂ ਨੂੰ ਦਿੱਤੀ ਸ਼ਰਧਾਂਜਲੀ

ਕਪੂਰਥਲਾ, 17 ਸਤੰਬਰ (ਸਡਾਨਾ)-ਕਿਸਾਨ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀਆਂ ਦੇਣ ਲਈ ਅੱਜ ਸ਼ਹੀਦ ਕਿਸਾਨਾਂ ਦੀ ਯਾਦ ਵਿਚ ਆਮ ਆਦਮੀ ਪਾਰਟੀ ਵਲੋਂ ਜ਼ਿਲ੍ਹੇ ਭਰ 'ਚ ਸ਼ਾਮ ਦੇ ਸਮੇਂ ਮੋਮਬੱਤੀ ਮਾਰਚ ਕੱਢੇ ਗਏ | ਇਸ ਮੌਕੇ ਹਲਕਾ ...

ਪੂਰੀ ਖ਼ਬਰ »

ਜਾਅਲੀ ਇਕਰਾਰਨਾਮਾ ਤਿਆਰ ਕਰਨ ਵਾਲੇ ਨੰਬਰਦਾਰ ਤੇ ਪੰਚ ਸਮੇਤ ਅੱਧੀ ਦਰਜਨ ਤੋਂ ਵੱਧ ਲੋਕਾਂ ਖ਼ਿਲਾਫ਼ ਕੇਸ ਦਰਜ

ਫਗਵਾੜਾ, 17 ਸਤੰਬਰ (ਹਰੀਪਾਲ ਸਿੰਘ)-ਫਗਵਾੜਾ ਦੇ ਪਿੰਡ ਗੰਡਵਾਂ ਦੀ ਇੱਕ ਔਰਤ ਨੂੰ ਨਸ਼ੀਲੀ ਦਵਾਈ ਖੁਆ ਕੇ ਉਸ ਦੇ ਜਾਅਲੀ ਦਸਖ਼ਤ ਕਰਕੇ ਇਕਰਾਰਨਾਮਾ ਤਿਆਰ ਕਰਨ ਦੇ ਮਾਮਲੇ ਵਿਚ ਥਾਣਾ ਸਿਟੀ ਪੁਲਿਸ ਨੇ ਨੰਬਰਦਾਰ ਅਤੇ ਸਾਬਕਾ ਪੰਚ ਸਮੇਤ ਅੱਧੀ ਦਰਜਨ ਤੋਂ ਵੱਧ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX