ਤਾਜਾ ਖ਼ਬਰਾਂ


ਹਿਮਾਚਲ ਪ੍ਰਦੇਸ਼ : ਬਰਫ਼ ਦੀ ਸੰਘਣੀ ਚਾਦਰ ਹੇਠ ਢੱਕਿਆ ਗਿਆ ਜ਼ਿਲ੍ਹਾ ਨਾਰਕੰਡਾ
. . .  20 minutes ago
ਸ਼ਿਮਲਾ,6 ਦਸੰਬਰ - ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦਾ ਨਾਰਕੰਡਾ ਬਰਫ਼ ਦੀ ਸੰਘਣੀ ਚਾਦਰ ਹੇਠ ਢੱਕਿਆ ਹੋਇਆ...
ਟੈਸਟ 'ਚ ਭਾਰਤ ਦੀ ਸਭ ਤੋਂ ਵੱਡੀ ਜਿੱਤ, ਦੂਜੇ ਟੈਸਟ 'ਚ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾਇਆ
. . .  8 minutes ago
ਮੁੰਬਈ, 6 ਦਸੰਬਰ - ਭਾਰਤੀ ਟੀਮ ਨੇ ਦੂਜੇ ਟੈਸਟ ਮੈਚ 'ਚ ਨਿਊਜ਼ੀਲੈਂਡ ਨੂੰ 372 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸੀਰੀਜ਼ ਜਿੱਤ ਲਈ ਹੈ। ਟੀਮ ਇੰਡੀਆ ਨੇ ਮੁੰਬਈ ਟੈਸਟ ਦੇ ਚੌਥੇ ਦਿਨ ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਨਿਊਜ਼ੀਲੈਂਡ ਦੀਆਂ ਪੰਜ ਵਿਕਟਾਂ ਝਟਕਾਈਆਂ...
ਨਾਗਾਲੈਂਡ ਗੋਲੀਬਾਰੀ ਦੀ ਘਟਨਾ 'ਤੇ ਸੰਸਦ ਦੇ ਦੋਵਾਂ ਸਦਨਾਂ 'ਚ ਬਿਆਨ ਦੇਣਗੇ ਸ਼ਾਹ
. . .  38 minutes ago
ਨਵੀਂ ਦਿੱਲੀ, 6 ਦਸੰਬਰ - ਅਮਿਤ ਸ਼ਾਹ ਅੱਜ ਸਰਦ ਰੁੱਤ ਸੈਸ਼ਨ ਜੋ ਚੱਲ ਰਿਹਾ ਹੈ ਉਸ ਵਿਚ ਨਾਗਾਲੈਂਡ ਗੋਲੀਬਾਰੀ ਦੀ ਘਟਨਾ 'ਤੇ ਸੰਸਦ ਦੇ ਦੋਵਾਂ ਸਦਨਾਂ 'ਚ ਬਿਆਨ ਦੇਣਗੇ...
ਤੇਲੰਗਾਨਾ ਦੇ ਮੈਡੀਕਲ ਕਾਲਜ 'ਚ ਕੋਰੋਨਾ ਧਮਾਕਾ, 43 ਵਿਦਿਆਰਥੀ ਮਿਲੇ ਸੰਕਰਮਿਤ
. . .  58 minutes ago
ਨਵੀਂ ਦਿੱਲੀ, 06 ਦਸੰਬਰ - ਦੇਸ਼ 'ਚ ਕੋਰੋਨਾ ਵਾਇਰਸ ਦੇ ਓਮੀਕਰੋਨ ਵੈਰੀਐਂਟ ਕਾਰਨ ਲੋਕ ਦਹਿਸ਼ਤ 'ਚ ਹਨ। ਇਸ ਦੇ ਨਾਲ ਹੀ ਤੇਲੰਗਾਨਾ ਦੇ ਬੋਮਕਲ 'ਚ ਸਥਿਤ ਚਲਾਮੇਡਾ....
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੁਸ਼ਮਾ ਸਵਰਾਜ ਭਵਨ 'ਚ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਦਾ ਸਵਾਗਤ ਕੀਤਾ
. . .  about 1 hour ago
ਨਵੀਂ ਦਿੱਲੀ, 6 ਦਸੰਬਰ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੁਸ਼ਮਾ ਸਵਰਾਜ ਭਵਨ ਵਿਚ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ....
ਬਸਪਾ ਮੁਖੀ ਮਾਇਆਵਤੀ ਨੇ ਲਖਨਊ 'ਚ ਡਾ. ਭੀਮ ਰਾਓ ਅੰਬੇਡਕਰ ਦੀ ਬਰਸੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ
. . .  about 1 hour ago
ਉੱਤਰ ਪ੍ਰਦੇਸ਼, 6 ਦਸੰਬਰ - ਬਸਪਾ ਮੁਖੀ ਮਾਇਆਵਤੀ ਨੇ ਲਖਨਊ ਵਿਚ ਡਾ. ਭੀਮ ਰਾਓ ਅੰਬੇਡਕਰ ਦੀ ਬਰਸੀ 'ਤੇ ਉਨ੍ਹਾਂ ਨੂੰ ....
ਭਾਰਤ ਪਾਕਿ ਸਰਹੱਦ 'ਤੇ ਮੁੜ ਰਾਤ 2 ਵਾਰ ਡਰੋਨ ਦੀ ਹਲਚਲ
. . .  about 1 hour ago
ਅਜਨਾਲਾ,6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਥਾਣਾ ਅਜਨਾਲਾ ਅਧੀਨ ਆਉਂਦੀ ਭਾਰਤ ਪਾਕਿ ਸਰਹੱਦ ਦੀ ਬੀ.ਓ.ਪੀ. ਪੁਰਾਣੀ ਸੁੰਦਰਗੜ੍ਹ ਵਿਖੇ ਰਾਤ ਸਮੇਂ ਬੀ.ਐੱਸ.ਐਫ. ਦੀ 183 ਬਟਾਲੀਅਨ ਦੇ ਜਵਾਨਾਂ ਨੂੰ ਡਰੋਨ ਦੀ ਹਲਚਲ....
ਸਿਮਰਨ ਗਾਬਾ ਦੀ ਸੜਕ ਹਾਦਸੇ 'ਚ ਹੋਈ ਮੌਤ
. . .  about 1 hour ago
ਗੁਰੂ ਹਰਸਹਾਏ, 6 ਦਸੰਬਰ (ਕਪਿਲ ਕੰਧਾਰੀ) ਗੁਰੂ ਹਰਸਹਾਏ ਸ਼ਹਿਰ ਨਿਵਾਸੀ ਸਿਮਰਨ ਗਾਬਾ ਪੁੱਤਰ ਜਸਰਾਜ ਗਾਬਾ ਦੀ ਬੀਤੀ ਰਾਤ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾ.....
ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਲੋਕ ਸਭਾ ਸਪੀਕਰ ਅਤੇ ਹੋਰ ਸੰਸਦ ਮੈਂਬਰਾਂ ਨੇ ਅੱਜ ਡਾ. ਬੀ.ਆਰ. ਅੰਬੇਡਕਰ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ
. . .  about 2 hours ago
ਨਵੀਂ ਦਿੱਲੀ, 6 ਦਸੰਬਰ - ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ, ਲੋਕ ਸਭਾ ਰਾਜ ਸਭਾ.....
ਕੇਂਦਰੀ ਕਾਨੂੰਨ ਮੰਤਰੀ ਅੱਜ ਲੋਕ ਸਭਾ ਵਿਚ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜ (ਸੇਵਾ ਦੀਆਂ ਤਨਖ਼ਾਹਾਂ ਅਤੇ ਸ਼ਰਤਾਂ) ਸੋਧ ਬਿੱਲ, 2021 ਪੇਸ਼ ਕਰਨਗੇ
. . .  about 2 hours ago
ਨਵੀਂ ਦਿੱਲੀ, 6 ਦਸੰਬਰ - ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਅੱਜ ਲੋਕ ਸਭਾ ਵਿਚ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜ.....
ਭਾਰਤ ਤੇ ਰੂਸ ਅੱਜ ਆਪਣੀ ਪਹਿਲੀ 2+2 ਫਾਰਮੈਟ ਗੱਲਬਾਤ 'ਚ ਮੁੱਖ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕਰਨਗੇ
. . .  about 2 hours ago
ਨਵੀਂ ਦਿੱਲੀ, 6 ਦਸੰਬਰ - ਭਾਰਤ ਅਤੇ ਰੂਸ ਅੱਜ ਆਪਣੀ ਪਹਿਲੀ 2+2 ਫਾਰਮੈਟ ਗੱਲਬਾਤ ਵਿਚ ਮੁੱਖ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕਰਨਗੇ। ਜਿਸ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗ਼ਾਨਿਸਤਾਨ .....
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਪੁਤਿਨ ਦੀ ਯਾਤਰਾ ਦੌਰਾਨ ਭਾਰਤ, ਰੂਸ ਏ.ਕੇ.-203 ਅਸਾਲਟ ਰਾਈਫਲ ਸੌਦੇ ਨੂੰ ਅੰਤਿਮ ਰੂਪ ਦੇਣਗੇ, ਐੱਸ.-400 ਮਾਡਲ ਭਾਰਤ ਨੂੰ ਤੋਹਫੇ ਵਜੋਂ ਦਿੱਤਾ ਜਾਵੇਗਾ
. . .  1 day ago
ਓਮੀਕਰੋਨ ਵਾਇਰਸ ਦਾ ਵਧਦਾ ਕਹਿਰ ,ਜੈਪੁਰ 'ਚ 9 ਲੋਕ ਪਾਜ਼ੀਟਿਵ
. . .  1 day ago
ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਮੁੰਬਈ ਏਅਰਪੋਰਟ 'ਤੇ ਵਿਦੇਸ਼ ਜਾਣ ਤੋਂ ਰੋਕਿਆ
. . .  1 day ago
ਆਂਧਰਾ ਪ੍ਰਦੇਸ਼ ਦੇ ਚਿਤੂਰ 'ਚ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ, 2 ਜ਼ਖਮੀ
. . .  1 day ago
ਚਿਤੂਰ, 5 ਦਸੰਬਰ - ਆਂਧਰਾ ਪ੍ਰਦੇਸ਼ ਦੇ ਚਿਤੂਰ 'ਚ ਚੰਦਰਗਿਰੀ ਜ਼ੋਨ ਨੇੜੇ ਪੁਥਲਾਪੱਟੂ-ਨਾਇਡੂਪੇਟਾ ਰੋਡ 'ਤੇ ਹੋਏ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਬੀ.ਵੀ. ਸ਼੍ਰੀਨਿਵਾਸ ਨੇ ...
ਮਹਾਰਾਸ਼ਟਰ ਵਿਚ ਓਮੀਕਰੋਨ ਵਾਇਰਸ ਦੇ 7 ਹੋਰ ਮਾਮਲੇ ਆਏ ਸਾਹਮਣੇ ,ਕੁੱਲ ਕੇਸ 8
. . .  1 day ago
ਹਿਮਾਚਲ ਪ੍ਰਦੇਸ਼: ਧਰਮਸ਼ਾਲਾ 'ਚ ਟਰੈਕਿੰਗ ਕਰਨ ਗਏ ਦੋ ਲੋਕ ਲਾਪਤਾ
. . .  1 day ago
ਧਰਮਸ਼ਾਲਾ, 5 ਦਸੰਬਰ- ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਟਰੈਕਿੰਗ ਕਰਨ ਗਏ ਦੋ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਐੱਸ.ਪੀ. ਕਾਂਗੜਾ ਨੇ ਦੱਸਿਆ ਕਿ ਅਸੀਂ ਇੱਥੋਂ ਪੁਲਿਸ ਦੀ ਟੀਮ..
ਬੇਅਦਬੀ 'ਤੇ ਰਾਜਨੀਤੀ ਕਰਨਾ ਮੰਦਭਾਗਾ: ਐਡਵੋਕੇਟ ਹਰਜਿੰਦਰ ਸਿੰਘ ਧਾਮੀ
. . .  1 day ago
ਗੜ੍ਹਸ਼ੰਕਰ, 5ਦਸੰਬਰ (ਧਾਲੀਵਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਉਪਰੰਤ ਪਹਿਲੀ ਵਾਰ ਗੜ੍ਹਸ਼ੰਕਰ ਪਹੁੰਚੇ ਪ੍ਰਧਾਨ ਸ਼੍ਰੋਮਣੀ ਕਮੇਟੀ ਐਡਵੋਕੇਟ ਹਰਜਿੰਦਰ....
ਯੂ.ਪੀ:ਮੁੱਖ ਮੰਤਰੀ ਨੂੰ ਮੀਮੋ ਦੇਣ ਗਏ ਸਪਾ ਕਾਰਜਕਰਤਾਵਾਂ ਅਤੇ ਪੁਲਸ 'ਚ ਧੱਕਾ-ਮੁੱਕੀ
. . .  1 day ago
ਚੰਦੌਲੀ, 5 ਦਸੰਬਰ- ਉੱਤਰ ਪ੍ਰਦੇਸ਼ ਦੇ ਚੰਦੌਲੀ ਦੇ ਐੱਸ.ਸੀ. ਅੰਕੁਰ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 'ਸਪਾ ਕਾਰਜਕਰਤਾਵਾਂ ਵਲੋਂ ਅੱਜ ਮੁੱਖ ਮੰਤਰੀ ਨੂੰ ਮੀਮੋ ਦੇਣ ਦੀ ਯੋਜਨਾ ਸੀ। ਕਾਰਜਕਰਤਾਵਾਂ..
ਤੇਜ਼ ਰਫ਼ਤਾਰ ਮੋਟਰਸਾਈਕਲ ਡਿਵਾਈਡਰ ਨਾਲ ਟਕਰਾਉਣ ਕਾਰਨ ਦੋ ਨੌਜਵਾਨ ਗੰਭੀਰ ਜ਼ਖ਼ਮੀ
. . .  1 day ago
ਸਰਾਏ ਅਮਾਨਤ ਖਾਂ, 5 ਦਸੰਬਰ (ਨਰਿੰਦਰ ਸਿੰਘ ਦੋਦੇ)-ਬੀਤੀ ਦੇਰ ਸ਼ਾਮ ਤੇਜ਼ ਰਫ਼ਤਾਰ ਦੋ ਮੋਟਰਸਾਈਕਲ ਸਵਾਰ ਨੌਜਵਾਨ ਸੜਕ ਕਿਨਾਰੇ ਲੱਗੇ ਡਿਵਾਈਡਰ ਨਾਲ ਟਕਰਾਉਣ ਕਾਰਨ ਗੰਭੀਰ ਜ਼ਖ਼ਮੀ...
ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ 2023 'ਚ ਦੋ ਤਿਹਾਈ ਬਹੁਮਤ ਨਾਲ ਰਾਜਸਥਾਨ 'ਚ ਬਣੇਗੀ ਭਾਜਪਾ ਸਰਕਾਰ: ਅਮਿਤ ਸ਼ਾਹ
. . .  1 day ago
ਜੈਪੁਰ, 05 ਦਸੰਬਰ- ਜੈਪੁਰ 'ਚ ਜਨਤਾ ਨੂੰ ਸੰਬੋਧਨ ਕਰਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਤੁਹਾਡਾ ਸਾਰਿਆਂ ਦਾ ਉਤਸ਼ਾਹ, ਉਮੰਗ ਅਤੇ ਜੋਸ਼ ਦੇਖ ਕੇ ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਸਾਲ 2023 'ਚ ਦੋ..
ਪੰਜਾਬ ਸਰਕਾਰ ਬਿਕਰਮ ਮਜੀਠੀਆ ਨੂੰ ਜੇਲ੍ਹ 'ਚ ਭੇਜਣ ਲਈ ਰਚ ਰਹੀ ਹੈ ਸਾਜ਼ਿਸ਼: ਦਲਜੀਤ ਸਿੰਘ ਚੀਮਾ
. . .  1 day ago
ਚੰਡੀਗੜ੍ਹ, 5 ਦਸੰਬਰ (ਵਿਕਰਮਜੀਤ ਮਾਨ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਡਾ.ਦਲਜੀਤ ਸਿੰਘ ਚੀਮਾ ਦਾ ਬਿਆਨ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ...
ਭਾਜਪਾ ਵਲੋਂ 'ਆਪ' ਦੇ ਲੀਡਰ ਖ਼ਰੀਦਣ 'ਤੇ ਰਾਘਵ ਚੱਢਾ ਨੇ ਦਿੱਤਾ ਵੱਡਾ ਬਿਆਨ
. . .  1 day ago
ਚੰਡੀਗੜ੍ਹ, 5 ਦਸੰਬਰ-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਘਵ ਚੱਢਾ ਵਲੋਂ ਭਾਜਪਾ 'ਤੇ 'ਆਪ' ਦੇ ਲੀਡਰ ਖ਼ਰੀਦਣ ਦੇ ਇਲਜ਼ਾਮ ਲਗਾਏ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਸਾਡੇ...
ਨਾਗਾਲੈਂਡ ਦੀ ਘਟਨਾ 'ਤੇ ਬੋਲੇ ਰਾਹੁਲ ਗਾਂਧੀ, ਦੇਸ਼ 'ਚ ਨਾ ਨਾਗਰਿਕ ਸੁਰੱਖਿਅਤ ਨਾ ਸੁਰੱਖਿਆ ਕਰਮਚਾਰੀ
. . .  1 day ago
ਨਵੀਂ ਦਿੱਲੀ, 5 ਦਸੰਬਰ- ਨਾਗਾਲੈਂਡ ਦੇ ਮੋਨ ਜ਼ਿਲ੍ਹੇ 'ਚ ਉਗਰਵਾਦ ਰੋਧੀ ਮੁਹਿੰਮ ਦੌਰਾਨ ਕਈ ਆਮ ਲੋਕਾਂ ਦੀ ਮੌਤ ਹੋਣ ਦੀ ਘਟਨਾ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ 'ਤੇ ਹਮਲਾ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 10 ਅੱਸੂ ਸੰਮਤ 553

ਮੋਗਾ

'ਆਜ਼ਾਦੀ ਦਾ ਅੰਮਿ੍ਤ ਮੋਹਤਸਵ' ਨੂੰ ਸਮਰਪਿਤ ਕਰਵਾਇਆ ਐਕਸਪੋਰਟਰਜ਼ ਕਨਕਲੇਵ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਦੇ ਸਮੂਹ ਸਟਾਫ਼ ਵਲੋਂ ਆਜ਼ਾਦੀ ਕਾ ਅੰਮਿ੍ਤ ਮੋਹਤਸਵ ਨੂੰ ਸਮਰਪਿਤ ਐਕਸਪੋਰਟਰਜ਼ ਕਨਕਲੇਵ ਨੀਲਮ ਨੌਵਾ ਸਿਨੇਮਾ, ਮੋਗਾ ਵਿਖੇ ਕਰਵਾਇਆ ਗਿਆ | ਇਸ ਮੋਹਤਸਵ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਜਰਨਲ), ਮੋਗਾ ਹਰਚਰਨ ਸਿੰਘ ਅਤੇ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਮੋਗਾ ਰਵਿੰਦਰ ਕੁਮਾਰ ਝਿੰਗਣ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਆਜ਼ਾਦੀ ਦਾ ਅੰਮਿ੍ਤ ਮਹੋਤਸਵ 12 ਮਾਰਚ 2021 ਨੂੰ ਪ੍ਰਧਾਨ ਮੰਤਰੀ ਦੁਆਰਾ ਡਾਂਡੀ ਮਾਰਚ ਦੇ 91 ਸਾਲ ਪੂਰੇ ਹੋਣ 'ਤੇ ਸ਼ੁਰੂ ਕੀਤਾ ਗਿਆ ਸੀ | ਇਹ ਮਹੋਤਸਵ 15 ਅਗਸਤ 2023 ਤੱਕ ਜਾਰੀ ਰਹੇਗਾ | ਇਸ ਐਕਸਪੋਰਟ ਕਨਕਲੇਵ ਮੋਹਤਸਵ ਵਿਚ ਡਾਇਰੈਕਟਰ ਜਰਨਲ ਫ਼ੌਰਨ ਟਰੇਡ, ਲੁਧਿਆਣਾ ਦੇ ਨੁਮਾਇੰਦੇ ਸੰਜੇ ਕੁਮਾਰ, ਵਰਿੰਦਰ ਕੁਮਾਰ ਸ਼ਰਮਾ, ਡਾਇਰੈਕਟਰ ਐਮ.ਐਸ.ਐਮ.ਈ.ਡੀ.ਆਈ. ਲੁਧਿਆਣਾ, ਬਜਰੰਗੀ ਸਿੰਘ ਜ਼ਿਲ੍ਹਾ ਲੀਡ ਬੈਕ ਮੈਨੇਜਰ ਪੰਜਾਬ ਐਂਡ ਸਿੰਧ ਬੈਕ ਮੋਗਾ, ਰਸ਼ੀਦ ਲੇਖੀ ਡੀ.ਡੀ.ਐਮ. ਨਾਬਰਾਡ ਮੋਗਾ, ਡਾ. ਹਰਵਿੰਦਰ ਸਿੰਘ, ਜ਼ਿਲ੍ਹਾ ਰਿਸੋਰਸ ਪਰਸਨ (ਪੀ.ਐਮ.ਐਫ.ਐਮ.ਈ.), ਜੇ.ਪੀ.ਐਸ. ਖੰਨਾ ਪ੍ਰਧਾਨ ਦੀ ਮੋਗਾ ਐਗਰੋ ਇੰਡਸਟਰੀਜ਼ ਐਸੋਸੀਏਸ਼ਨ ਮੋਗਾ, ਸੁਭਾਸ਼ ਗਰੋਵਰ ਪ੍ਰਧਾਨ ਮੋਗਾ ਇੰਡਸਟਰੀਅਲ ਫੋਕਲ ਪੁਆਇੰਟ ਡਿਵੈਲਪਮੈਂਟ ਐਸੋਸੀਏਸ਼ਨ, ਰਾਈਸ ਮਿਲਜ਼ ਐਸੋਸੀਏਸ਼ਨ ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਮੋਗਾ ਦੇ ਅਹੁਦੇਦਾਰਾਂ, ਮੋਗਾ ਜ਼ਿਲੇ੍ਹ ਦੇ ਪ੍ਰਮੁੱਖ ਉਦਯੋਗਪਤੀਆਂ ਨੇ ਭਾਗ ਲਿਆ | ਐਕਸਪੋਰਟਰਜ਼ ਕਨਕਲੇਵ ਵਿਚ ਵੱਖ-ਵੱਖ ਐਕਸਪੋਰਟਾਂ ਤੋਂ ਇਲਾਵਾ ਪ੍ਰਮੁੱਖ ਉਦਯੋਗਪਤੀਆਂ ਵਲੋਂ ਬਣਾਏ ਜਾ ਰਹੇ ਆਪਣੇ ਪ੍ਰੋਡਕਟਸ ਦੀਆਂ ਖ਼ੂਬਸੂਰਤ ਸਟਾਲਾਂ ਵੀ ਲਗਾਈਆ ਗਈਆਂ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਹਰਚਰਨ ਸਿੰਘ ਨੇ ਦੱਸਿਆ ਕਿ ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਨੌਜਵਾਨ ਪੀੜ੍ਹੀ ਨੂੰ 75 ਸਾਲਾਂ 'ਚ ਦੇਸ਼ ਦੀਆਂ ਪ੍ਰਾਪਤੀਆਂ, ਕਾਰਜਾਂ, ਸੰਕਲਪਾਂ ਤੋ ਜਾਣੂੰ ਕਰਵਾਉਣਾ ਹੈ ਤਾਂ ਜੋ ਇਹ ਉਨ੍ਹਾਂ ਨੂੰ ਅੱਗੇ ਵਧਣ ਤੇ ਸੁਤੰਤਰ ਭਾਰਤ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕਰੇਗਾ | ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਮੋਗਾ ਰਵਿੰਦਰ ਕੁਮਾਰ ਝਿੰਗਣ ਨੇ ਪੰਜਾਬ ਸਰਕਾਰ ਵਲੋਂ ਉਦਯੋਗਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ | ਡਾਇਰੈਕਟਰ ਐਮ.ਐਸ.ਐਮ.ਈ., ਲੁਧਿਆਣਾ ਵਲੋਂ ਐਮ.ਐਸ.ਐਮ.ਈ. ਯੂਨਿਟਾਂ ਨੂੰ ਭਾਰਤ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ | ਡਾਇਰੈਕਟਰ ਜਰਨਲ ਫ਼ੌਰਨ ਟਰੇਡ, ਲੁਧਿਆਣਾ ਤੋਂ ਆਏ ਅਧਿਕਾਰੀ ਸੰਜੇ ਕੁਮਾਰ ਨੇ ਸਿੱਧੇ ਤੇ ਅਸਿੱਧੇ ਤੌਰ 'ਤੇ ਐਕਸਪੋਰਟ ਕਰਨ ਸਬੰਧੀ ਦੱਸਿਆ | ਜ਼ਿਲ੍ਹਾ ਲੀਡ ਮੈਨੇਜਰ, ਮੋਗਾ ਨੇ ਉਦਯੋਗਿਕ ਇਕਾਈਆਂ ਨੂੰ ਬੈਂਕਾਂ ਵਲੋਂ ਦਿੱਤੀਆਂ ਜਾ ਰਹੀਆਂ ਵਿੱਤੀ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ | ਡਾ. ਹਰਿੰਦਰ ਸਿੰਘ, ਰਿਸੋਰਸ ਪਰਸਨ ਨੇ ਫੂਡ ਪ੍ਰੋਸੈਸਿੰਗ ਇਕ ਜ਼ਿਲ੍ਹਾ ਇਕ ਉਤਪਾਦ ਬਾਰੇ ਸਮੂਹ ਹਾਜ਼ਰ ਨੂੰ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਅੰਤ ਐਕਸਪੋਰਟਰਜ਼ ਅਜੀਤਪਾਲ ਸਿੰਘ ਮੈਸ: ਸੰਨੀ ਇੰਡਸਟਰੀ, ਮੋਗਾ ਨੇ ਆਪਣਾ ਐਕਸਪੋਰਟ ਸਬੰਧੀ ਤਜਰਬਾ ਐਕਸਪੋਰਟ ਕਨਕਲੇਵ ਵਿਚ ਹਾਜ਼ਰੀਨ ਨਾਲ ਸਾਂਝਾ ਕੀਤਾ |

ਬੱਸ ਸਟੈਂਡਾਂ 'ਤੇ ਮੁੜ ਤੋਂ ਪਨਬੱਸ ਤੇ ਪੀ.ਆਰ.ਟੀ.ਸੀ. ਦੇ ਕੱਚੇ ਕਾਮਿਆਂ ਵਲੋਂ ਧਰਨੇ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਅੱਜ ਪੰਜਾਬ ਰੋਡਵੇਜ਼ ਪਨਬੱਸ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਸਾਰੇ ਪੰਜਾਬ ਦੇ ਬੱਸ ਸਟੈਂਡ 2 ਘੰਟੇ ਲਈ ਬੰਦ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਮੋਗਾ ਬੱਸ ਸਟੈਂਡ ...

ਪੂਰੀ ਖ਼ਬਰ »

ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਬਿਜਲੀ ਦਫ਼ਤਰ ਮੂਹਰੇ ਧਰਨਾ

ਬਾਘਾ ਪੁਰਾਣਾ, 24 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)- ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ 'ਚ ਬਾਘਾ ਪੁਰਾਣਾ ਦਫ਼ਤਰ ਅੱਗੇ ਵੱਖ-ਵੱਖ ਪਿੰਡ ਕਾਲੇਕੇ, ਰਾਜੇਆਣਾ, ਗਿੱਲ, ਮੰਡੀਰਾਂ ਨਵਾਂ ਅਤੇ ਬਾਘਾ ਪੁਰਾਣਾ ਸ਼ਹਿਰ ਤੋਂ ਪਹੁੰਚੇ ਸੈਂਕੜੇ ਮਜ਼ਦੂਰ ਮਰਦ-ਔਰਤਾਂ ਤੇ ...

ਪੂਰੀ ਖ਼ਬਰ »

ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਥੱਪੜ ਮਾਰਨ ਵਾਲੇ ਸਬ ਇੰਸਪੈਕਟਰ ਕੁਲਦੀਪ ਸਿੰਘ 'ਤੇ ਮੁਕੱਦਮਾ ਦਰਜ

ਮੋਗਾ, 24 ਸਤੰਬਰ (ਗੁਰਤੇਜ ਸਿੰਘ)- ਬੀਤੀ ਸ਼ਾਮ ਸਥਾਨਕ ਸ਼ਹਿਰ ਦੇ ਅਕਾਲਸਰ ਰੋਡ ਸਥਿਤ ਕਬਾੜੀਆ ਬਾਜ਼ਾਰ ਵਿਚ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦ ਲੁਧਿਆਣਾ ਡਵੀਜ਼ਨ ਨੰਬਰ 5 ਦੀ ਪੁਲਿਸ ਚੋਰੀ ਦੇ ਮੋਟਰਸਾਈਕਲਾਂ ਸਬੰਧੀ ਤਫ਼ਤੀਸ਼ ਕਰਨ ਲਈ ਮੋਟਰਸਾਈਕਲ ਤੇ ਕਬਾੜ ਦਾ ...

ਪੂਰੀ ਖ਼ਬਰ »

ਜ਼ਿਲ੍ਹਾ ਦੇ ਵੱਧ ਪ੍ਰਭਾਵਿਤ ਪਿੰਡਾਂ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ 58 ਨੋਡਲ ਅਫ਼ਸਰ ਤਾਇਨਾਤ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਪੰਜਾਬ ਵਿਚ ਝੋਨੇ ਦੀ ਵਾਢੀ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੀ ਸਮੱਸਿਆ 'ਤੇ ਕਾਬੂ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਨੇ ਵੱਧ ਪ੍ਰਭਾਵਿਤ ਪਿੰਡਾਂ ਵਜੋਂ ਸ਼ਨਾਖ਼ਤ ਕੀਤੇ ਗਏ ਇਨ੍ਹਾਂ ਸਾਰੇ ਪਿੰਡਾਂ ਵਿਚ 58 ...

ਪੂਰੀ ਖ਼ਬਰ »

ਬਾਸਮਤੀ 1509 ਦੀ ਆਮਦ ਸ਼ੁਰੂ, 2780 ਰੁਪਏ ਪ੍ਰਤੀ ਕੁਇੰਟਲ ਲੱਗਿਆ ਭਾਅ

ਮੋਗਾ, 24 ਸਤੰਬਰ (ਅਸ਼ੋਕ ਬਾਂਸਲ)- ਸਾਉਣੀ ਦੀ ਮੁੱਖ ਫ਼ਸਲ ਝੋਨੇ ਦੀ ਬਾਸਮਤੀ ਕਿਸਮ 1509 ਦੀ ਆਮਦ ਮੋਗਾ ਮੰਡੀ ਵਿਚ ਸ਼ੁਰੂ ਹੋ ਗਈ। ਅੱਜ ਪਹਿਲੇ ਦਿਨ ਰਿਖੀ ਰਾਮ ਐਂਡ ਕੰਪਨੀ ਦੀ ਦੁਕਾਨ 'ਤੇ ਕਿਸਾਨ ਭੁਪਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਘੱਲ ਕਲਾਂ ਦੀ ਲਗ-ਪਗ 100 ਬੋਰੀ ਬਾਸਮਤੀ ...

ਪੂਰੀ ਖ਼ਬਰ »

ਰਾਮਗੜ੍ਹੀਆ ਭਾਈਚਾਰੇ ਨੂੰ ਆਪਣੇ ਹੱਕਾਂ ਲਈ ਸੰਗਠਨ ਹੋਣ ਦੀ ਲੋੜ-ਚੀਮਾ

ਨਿਹਾਲ ਸਿੰਘ ਵਾਲਾ, 24 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)- ਰਾਮਗੜ੍ਹੀਆ ਭਾਈਚਾਰੇ ਦਾ ਇਕ ਮਜ਼ਬੂਤ ਸੰਗਠਨ ਬਣਾਉਣ ਅਤੇ ਮੋਗਾ ਵਿਖੇ 26 ਸਤੰਬਰ ਨੂੰ ਕਰਵਾਏ ਜਾ ਰਹੇ ਰਾਮਗੜ੍ਹੀਆ ਸੰਮੇਲਨ ਸਬੰਧੀ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਨਿਹਾਲ ਸਿੰਘ ਵਾਲਾ ਵਿਖੇ ਗੁਰਪ੍ਰੀਤਮ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਮੋਟਰਸਾਈਕਲ ਰੈਲੀ

ਬੱਧਨੀ ਕਲਾਂ, 24 ਸਤੰਬਰ (ਸੰਜੀਵ ਕੋਛੜ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾਂ ਦੀ ਅਗਵਾਈ 'ਚ ਸੈਂਕੜਿਆਂ ਦੀ ਗਿਣਤੀ 'ਚ ਇਕੱਤਰ ਹੋਏ ਕਿਸਾਨ, ਮਜ਼ਦੂਰ ਆਗੂਆਂ ਤੇ ਵਰਕਰਾਂ ਨੇ ਬੱਧਨੀ ਕਲਾਂ ਵਿਖੇ ਮੋਟਰਸਾਈਕਲ ਰੈਲੀ ਕੱਢੀ ...

ਪੂਰੀ ਖ਼ਬਰ »

ਗੋ ਗਲੋਬਲ ਮੋਗਾ ਦੇ ਵਿਦਿਆਰਥੀ ਆਈਲੈਟਸ 'ਚੋਂ ਮਾਰ ਰਹੇ ਮੱਲਾਂ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ ਆਈਲਟਸ ਤੇ ਇਮੀਗ੍ਰੇਸ਼ਨ ਸੰਸਥਾ ਗੋ ਗਲੋਬਲ ਕੰਸਲਟੈਂਟਸ ਮੋਗਾ ਜੋ ਕਿ ਜੇਲ੍ਹ ਵਾਲੀ ਗਲੀ 'ਚ ਸਥਿਤ ਹੈ ਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ | ਸੰਸਥਾ ਪਿਛਲੇ ਕਈ ਸਾਲਾਂ ਤੋਂ ਆਈਲਟਸ ਤੇ ਇਮੀਗ੍ਰੇਸ਼ਨ ...

ਪੂਰੀ ਖ਼ਬਰ »

ਰਾਮਗੜ੍ਹੀਆ ਸੰਮੇਲਨ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਹੋਈ

ਮੋਗਾ, 24 ਸਤੰਬਰ (ਜਸਪਾਲ ਸਿੰਘ ਬੱਬੀ)-ਵਿਸ਼ਵਕਰਮਾ ਭਵਨ ਮੋਗਾ ਵਿਖੇ ਰਾਮਗੜ੍ਹੀਆ ਸੰਮੇਲਨ ਪ੍ਰਬੰਧਕੀ ਕਮੇਟੀ ਮੋਗਾ ਦੀ ਜ਼ਰੂਰੀ ਮੀਟਿੰਗ ਹੋਈ | ਇਸ ਮੌਕੇ ਚਰਨਜੀਤ ਸਿੰਘ ਝੰਡੇਆਣਾ, ਕੁਲਵੰਤ ਸਿੰਘ ਰਾਮਗੜ੍ਹੀਆ, ਸੁਖਵਿੰਦਰ ਸਿੰਘ ਆਜ਼ਾਦ, ਗੁਰਪ੍ਰੀਤਮ ਸਿੰਘ ਚੀਮਾ, ...

ਪੂਰੀ ਖ਼ਬਰ »

ਬਰਸੀ 'ਤੇ ਵਿਸ਼ੇਸ਼-ਸੰਤ ਕਾਰਜ ਸਿੰਘ ਜੀਂਦੜੇ ਵਾਲੇ

ਕਿਸ਼ਨਪੁਰਾ ਕਲਾਂ-ਨਾਮ ਦੇ ਰਸੀਏ, ਸੇਵਾ ਦੇ ਪੁੰਜ, ਸਿੱਖੀ ਦੇ ਪ੍ਰਚਾਰਕ ਸੰਤ ਬਾਬਾ ਕਾਰਜ ਸਿੰਘ ਜੀਂਦੜੇ ਵਾਲਿਆਂ ਦਾ ਜਨਮ 1940 ਨੂੰ ਨਾਨਕੇ ਪਿੰਡ ਆਂਸਲ ਉਤਾੜ ਜ਼ਿਲ੍ਹਾ ਅੰਮਿ੍ਤਸਰ ਵਿਖੇ ਮਾਤਾ ਹਰਨਾਮ ਕੌਰ ਦੀ ਕੁੱਖੋਂ ਪਿਤਾ ਬੰਤਾ ਸਿੰਘ ਭੁੱਲਰ ਦੇ ਗ੍ਰਹਿ ਵਿਖੇ ...

ਪੂਰੀ ਖ਼ਬਰ »

ਦਿਨ ਬ ਦਿਨ ਵੱਧ ਰਿਹਾ ਆਮ ਆਦਮੀ ਪਾਰਟੀ ਦਾ ਪਰਿਵਾਰ

ਧਰਮਕੋਟ, 24 ਸਤੰਬਰ (ਪਰਮਜੀਤ ਸਿੰਘ)- ਅੱਜ ਸਥਾਨਕ ਸ਼ਹਿਰ ਧਰਮਕੋਟ ਤੋਂ ਪਾਰਟੀ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਲੋਕ ਇਨਸਾਫ਼ ਪਾਰਟੀ ਵਿਚ ਬਤੌਰ ਸ਼ਹਿਰੀ ਪ੍ਰਧਾਨ ਰਹੇ ਜਸਪਾਲ ਸਿੰਘ ਆਪਣੇ ਪੂਰੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ | ...

ਪੂਰੀ ਖ਼ਬਰ »

ਪ੍ਰੋ: ਰਬਿੰਦਰ ਨਾਥ ਸ਼ਰਮਾ ਨੂੰ ਜਿਤਾਉਣ ਦੀ ਅਪੀਲ

ਸਮਾਧ ਭਾਈ, 24 ਸਤੰਬਰ (ਰਾਜਵਿੰਦਰ ਰੌਂਤਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਦੀ ਗਰੈਜੂਏਟ ਕੰਸਟੀਚਿਉਂਸੀ ਦੀ 26 ਸਤੰਬਰ 2021 ਦਿਨ ਐਤਵਾਰ ਨੂੰ ਹੋਣ ਜਾ ਰਹੀ ਹੈ ਚੋਣ ਲਈ ਉੱਘੇ ਆਲੋਚਕ ਡਾ: ਸੁਖਦੇਵ ਸਿੰਘ ਸਿਰਸਾ ਨੇ ਉੱਘੇ ਸਿੱਖਿਆ-ਸ਼ਾਸਤਰੀ ਪ੍ਰੋਫੈਸਰ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਘੜੇ ਭੰਨ ਕੇ ਸਰਕਾਰ ਦਾ ਕੀਤਾ ਪਿੱਟ-ਸਿਆਪਾ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਅੱਜ ਸਥਾਨਕ ਸ਼ਹਿਰ ਦੇ ਮੇਨ ਚੌਕ ਵਿਚ ਆਲ ਇੰਡੀਆ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਏਟਕ ਵਲੋਂ ਸੂਬਾ ਸਰਕਾਰ ਖ਼ਿਲਾਫ਼ ਮੰਗਾਂ ਨਾ ਮੰਨਣ ਦੇ ਰੋਸ 'ਚ ਘੜੇ ਭੰਨ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ | ਆਗੂਆਂ ਦੀ ਮੰਗ ਸੀ ...

ਪੂਰੀ ਖ਼ਬਰ »

ਪਸ਼ੂਆਂ ਨੂੰ ਬਰੂਸੀਲੋਸਿਸ ਬਿਮਾਰੀ ਤੋਂ ਬਚਾਉਣ ਲਈ ਟੀਕੇ ਲੱਗਣੇ ਸ਼ੁਰੂ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ) - ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਡਾ. ਹਰਵੀਨ ਕੌਰ ਧਾਲੀਵਾਲ ਨੇ ਜ਼ਿਲ੍ਹਾ ਮੋਗਾ ਦੇ ਪਸ਼ੂ ਪਾਲਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੀ ਨੈਸ਼ਨਲ ਐਨੀਮਲ ਡਿਸੀਜ਼ ਕੰਟਰੋਲ ...

ਪੂਰੀ ਖ਼ਬਰ »

ਰੈੱਡ ਰਿਬਨ ਕਲੱਬਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਡੀ.ਪੀ.ਐਸ. ਖਰਬੰਦਾ ਦੇ ਹੁਕਮਾਂ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਸਦਕਾ ਜ਼ਿਲ੍ਹਾ ਮੋਗਾ ਦੇ ਰੈੱਡ ਰਿਬਨ ਕਲੱਬਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ...

ਪੂਰੀ ਖ਼ਬਰ »

ਡਾ: ਪ੍ਰਭਜੋਤ ਦੀ ਪੰਜਾਬੀ ਸੂਫ਼ੀ ਕਾਵਿ ਤੇ ਲੋਕ ਧਾਰਾ ਪੁਸਤਕ ਜਾਰੀ

ਸਮਾਧ ਭਾਈ, 24 ਸਤੰਬਰ (ਰਾਜਵਿੰਦਰ ਰੌਂਤਾ)- ਵਿਜੇਇੰਦਰ ਸਿੰਗਲਾ ਨੇ ਡਾਕਟਰ ਪ੍ਰਭਜੋਤ ਕੌਰ ਦੀ ਪੁਸਤਕ ਪੰਜਾਬੀ ਸੂਫ਼ੀ ਕਾਵਿ ਤੇ ਲੋਕ ਧਾਰਾ ਚੰਡੀਗੜ੍ਹ ਵਿਖੇ ਜਾਰੀ ਕੀਤੀ | ਉਨ੍ਹਾਂ ਨਾਲ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਸਾਬਕਾ ਵਿਧਾਇਕ ਰਾਜਵਿੰਦਰ ਕੌਰ ...

ਪੂਰੀ ਖ਼ਬਰ »

ਪਿੰਡ ਮਾਣੂੰਕੇ ਵਿਖੇ ਨਵਾਂ ਬੱਸ ਸਟੈਂਡ ਬਣਾਉਣ ਦੀ ਰੱਖੀ ਨੀਂਹ

ਬਾਘਾ ਪੁਰਾਣਾ, 24 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)- ਪਿੰਡ ਮਾਣੂੰਕੇ ਵਿਖੇ ਸਮੂਹ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਨਵਾਂ ਬੱਸ ਸਟੈਂਡ ਬਣਾਉਣ ਦੀ ਨੀਂਹ ਰੱਖੀ ਗਈ | ਇਸ ਮੌਕੇ ਮਨਦੀਪ ਸਿੰਘ ਗਰਾਮ ਪੰਚਾਇਤ ਮੈਂਬਰ ਨੇ ਦੱਸਿਆ ਕਿ ਡਿਫੈਂਸ ਰੋਡ ਬਣਨ ਕਰ ਕੇ ਪਹਿਲਾਂ ਵਾਲਾ ...

ਪੂਰੀ ਖ਼ਬਰ »

ਲਖਵਿੰਦਰ ਸਿੰਘ (ਪੱਪੂ) ਸਿੱਧੂ ਨਮਿਤ ਸ਼ਰਧਾਂਜਲੀ ਸਮਾਗਮ

ਕੋਟ ਈਸੇ ਖਾਂ, 24 ਸਤੰਬਰ (ਨਿਰਮਲ ਸਿੰਘ ਕਾਲੜਾ)-ਹਸਨਪ੍ਰੀਤ ਸਿੰਘ ਸਿੱਧੂ ਕੈਨੇਡਾ ਦੇ ਪਿਤਾ ਲਖਵਿੰਦਰ ਸਿੰਘ (ਪੱਪੂ) ਸਿੱਧੂ ਜੋ ਬੀਤੇ ਦਿਨੀਂ ਸਵਰਗ ਸਿਧਾਰ ਗਏ ਹਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਗੁਰਦੁਆਰਾ ਕਲਗ਼ੀਧਰ ਸਾਹਿਬ ਕੋਟ ਈਸੇ ਖਾਂ ...

ਪੂਰੀ ਖ਼ਬਰ »

ਮਹੰਤ ਬਾਬਾ ਫ਼ੋਗਾ ਸਿੰਘ ਦੀ ਬਰਸੀ ਸਬੰਧੀ ਅਖੰਡ ਪਾਠ ਦੀ ਪਹਿਲੀ ਲੜੀ ਆਰੰਭ

ਕਿਸ਼ਨਪੁਰਾ ਕਲਾਂ, 24 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)- ਮਹੰਤ ਬਾਬਾ ਫ਼ੋਗਾ ਸਿੰਘ ਦੀ 40ਵੀਂ ਬਰਸੀ ਤੇ ਸੰਤ ਸਮਾਗਮ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਪਿੰਡ ਇੰਦਰਗੜ੍ਹ ਵਿਖੇ 30 ਸਤੰਬਰ ਨੂੰ ਪ੍ਰਬੰਧਕ ਕਮੇਟੀ ਗ੍ਰਾਮ ਪੰਚਾਇਤ ਤੇ ਸਮੂਹ ਨਗਰ ...

ਪੂਰੀ ਖ਼ਬਰ »

ਕਰਨੈਲ ਸਿੰਘ ਪੀਰ ਮੁਹੰਮਦ ਵਲੋਂ 27 ਨੂੰ ਪੂਰਨ ਰੂਪ 'ਚ ਭਾਰਤ ਬੰਦ ਰੱਖਣ ਦੀ ਅਪੀਲ

ਕੋਟ ਈਸੇ ਖਾਂ, 24 ਸਤੰਬਰ (ਨਿਰਮਲ ਸਿੰਘ ਕਾਲੜਾ)-ਕਰਨੈਲ ਸਿੰਘ ਪੀਰ ਮੁਹੰਮਦ ਨੇ ਪੈ੍ਰੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਜਥੇਬੰਦੀਆਂ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐੱਮ.ਐੱਸ.ਪੀ. ਦੀ ਗਾਰੰਟੀ ਦੇਣ ਵਾਲਾ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਖਾਈ ਦੇ ਕਮਰਿਆਂ 'ਚ ਭਰਿਆ ਪਾਣੀ

ਸਮਾਧ ਭਾਈ, 24 ਸਤੰਬਰ (ਰਾਜਵਿੰਦਰ ਰੌਂਤਾ)-ਭਾਰੀ ਬਾਰਸ਼ ਕਾਰਨ ਪਿੰਡ ਖਾਈ ਦੇ ਸਰਕਾਰੀ ਹਾਈ ਸਕੂਲ ਦੇ ਕਮਰਿਆਂ ਵਿਚ ਪਾਣੀ ਭਰ ਗਿਆ ਜਿਸ ਕਾਰਨ ਬੱਚਿਆਂ ਤੇ ਅਧਿਆਪਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਮਿਡ ਡੇ ਮੀਲ ਦੇ ਅਨਾਜ ਵਾਲੇ ਢੋਲਾਂ ਹੇਠ ਵੀ ਪਾਣੀ ...

ਪੂਰੀ ਖ਼ਬਰ »

27 ਦੇ ਭਾਰਤ ਬੰਦ ਲਈ ਵਕੀਲ ਭਾਈਚਾਰਾ ਦੇਵੇਗਾ ਸਮਰਥਨ-ਧਾਲੀਵਾਲ

ਮੋਗਾ, 24 ਸਤੰਬਰ (ਗੁਰਤੇਜ ਸਿੰਘ)- ਖੇਤੀ ਕਾਨੰੂਨਾਂ ਨੂੰ ਰੱਦ ਕਰਵਾਉਣ ਲਈ ਸਾਡੇ ਸੂਬੇ ਦਾ ਕਿਸਾਨ ਸਾਲ ਭਰ ਤੋਂ ਸੰਯੁਕਤ ਮੋਰਚੇ ਦੇ ਰੂਪ ਵਿਚ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਦਿੱਲੀ ਧਰਨਿਆਂ 'ਤੇ ਬੈਠਾ ਹੈ ਤੇ ਜਿੱਥੇ ਕਿਸਾਨਾਂ ਨੂੰ ਹਰ ਵਰਗ ਨੇ ਆਪਣੀ ਹਮਾਇਤ ਦਿੱਤੀ ...

ਪੂਰੀ ਖ਼ਬਰ »

ਵੇਵਜ਼ ਐਜੂਕੇਸ਼ਨ ਨੇ ਮੋਹਿਤ ਕੁਮਾਰ ਖਹਿਰਾ ਦਾ ਕੈਨੇਡਾ ਦਾ ਵੀਜ਼ਾ ਲਗਵਾਇਆ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਲੁਧਿਆਣਾ ਜੀ.ਟੀ. ਰੋਡ 'ਤੇ ਜੀ.ਕੇ. ਪਲਾਜ਼ਾ ਵਿਚ ਸਥਿਤ ਪ੍ਰਮੁੱਖ ਸੰਸਥਾ ਵੇਵਜ਼ ਐਜੂਕੇਸ਼ਨ ਨੇ ਮੋਹਿਤ ਕੁਮਾਰ ਪੁੱਤਰ ਲਵਲੀ ਕੁਮਾਰ ਦਾ ਕੈਨੇਡਾ ਦਾ ਵੀਜ਼ਾ ਲਗਵਾ ਕੇ ਉਸ ਦਾ ਵਿਦੇਸ਼ ਵਿਚ ਪੜ੍ਹਾਈ ਕਰਨ ਦਾ ਸੁਪਨਾ ਸਾਕਾਰ ਕੀਤਾ ...

ਪੂਰੀ ਖ਼ਬਰ »

ਹਾਰਵਰਡ ਸਕੂਲ 'ਚ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਸੈਮੀਨਾਰ

ਬਾਘਾ ਪੁਰਾਣਾ, 24 ਸਤੰਬਰ (ਕਿ੍ਸ਼ਨ ਸਿੰਗਲਾ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਹਾਰਵਰਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਵਿਖੇ ਨੈਸ਼ਨਲ ਅਚੀਵਮੈਂਟ ਸਰਵੇ (ਐਨ.ਏ.ਐਸ.) ਨਾਲ ਸਬੰਧਤ ਸੈਮੀਨਾਰ ਲਗਾਇਆ ਗਿਆ, ਜਿਸ ਵਿਚ ਵੱਖ-ਵੱਖ ਸਕੂਲਾਂ ਦੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਨੇ ਮੋਟਰਸਾਈਕਲ ਮਾਰਚ ਕੱਢਿਆ

ਕਿਸ਼ਨਪੁਰਾ ਕਲਾਂ, 24 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਵਾਸਤੇ ਅਤੇ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ...

ਪੂਰੀ ਖ਼ਬਰ »

ਜੈਨ ਸਕੂਲ ਬਾਘਾ ਪੁਰਾਣਾ ਵਿਖੇ ਹੋਮਿਉਪੈਥੀ ਡਿਸਪੈਂਸਰੀ ਮੁੜ ਚਾਲੂ

ਬਾਘਾ ਪੁਰਾਣਾ, 24 ਸਤੰਬਰ (ਕਿ੍ਸ਼ਨ ਸਿੰਗਲਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਜੈਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਵਿਖੇ ਚੱਲ ਰਹੀ ਸ਼ਰਮਨ ਜੈਨ ਚੈਰੀਟੇਬਲ ਹੋਮਿਉਪੈਥੀ ਡਿਸਪੈਂਸਰੀ ਲਾਕਡਾਊਨ ਦੇ ਚੱਲਦਿਆਂ ਕੁਝ ਸਮਾਂ ਬੰਦ ਰਹਿਣ ਉਪਰੰਤ ਮੁੜ ਸ਼ੁਰੂ ...

ਪੂਰੀ ਖ਼ਬਰ »

ਕੇਂਦਰ ਸਰਕਾਰ ਸੂਬਿਆਂ ਦੇ ਸੰਵਿਧਾਨਕ ਅਧਿਕਾਰਾਂ 'ਤੇ ਡਾਕਾ ਮਾਰਨ ਲਈ ਕੋਝੀਆਂ ਚਾਲਾ ਚੱਲ ਰਹੀ-ਜੋਗੇਵਾਲਾ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪਿੰਡ ਜੋਗੇਵਾਲਾ ਵਿਖੇ ਸੀ. ਪੀ. ਆਈ. (ਐਮ. ਐਲ.) ਲਿਬਰੇਸ਼ਨ ਦੀ ਇਕਾਈ ਦੀ ਚੋਣ ਕੀਤੀ ਗਈ | ਮੀਟਿੰਗ ਹਰਜੀਤ ਸਿੰਘ ਜੋਗੇਵਾਲਾ ਦੀ ਪ੍ਰਧਾਨਗੀ ਹੇਠ ਹੋਈ | ਜ਼ਿਲ੍ਹਾ ਆਗੂ ਨਵਜੋਤ ਸਿੰਘ ਜੋਗੇ ਵਾਲਾ ਨੇ ਮੀਟਿੰਗ ਨੂੰ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਯੂਨੀਅਨ ਵਲੋਂ ਟਿਕਰੀ ਬਾਰਡਰ 'ਤੇ ਪੰਜ ਦਿਨਾਂ ਟੂਰਨਾਮੈਂਟ ਕਰਵਾਏ ਜਾਣਗੇ-ਕਿਸਾਨ ਆਗੂ

ਨਿਹਾਲ ਸਿੰਘ ਵਾਲਾ, 24 ਸਤੰਬਰ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਜਿੱਥੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਆਪਣੇ ਹੱਕਾਂ ...

ਪੂਰੀ ਖ਼ਬਰ »

ਡੈਮੋਕ੍ਰੇਟਿਵ ਭਾਰਤੀ ਸਮਾਜ ਪਾਰਟੀ ਦੀ ਵਿਸ਼ੇਸ਼ ਮੀਟਿੰਗ, ਨਵੇਂ ਅਹੁਦੇਦਾਰਾਂ ਦੀ ਹੋਈ ਚੋਣ

ਧਰਮਕੋਟ, 24 ਸਤੰਬਰ (ਪਰਮਜੀਤ ਸਿੰਘ)-ਡੈਮੋਕ੍ਰੇਟਿਵ ਭਾਰਤੀ ਸਮਾਜ ਪਾਰਟੀ ਦੀ ਵਿਸ਼ੇਸ਼ ਮੀਟਿੰਗ ਜੇ.ਬੀ. ਰਿਸੋਰਟ ਧਰਮਕੋਟ ਵਿਖੇ ਪਾਰਟੀ ਦੇ ਪੰਜਾਬ ਪ੍ਰਧਾਨ ਜਗਰਾਜ ਸਿੰਘ ਜੈਮਲ ਵਾਲਾ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ...

ਪੂਰੀ ਖ਼ਬਰ »

ਬੇਜ਼ਮੀਨੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਵਾਉਣ 'ਤੇ ਵਿਧਾਇਕ ਡਾ. ਹਰਜੋਤ ਕਮਲ ਸਨਮਾਨਿਤ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਕਰਜ਼ਾ ਰਾਹਤ ਯੋਜਨਾ ਦੇ ਪੰਜਵੇਂ ਗੇੜ ਤਹਿਤ ਪਿੰਡ ਲੰਢੇਕੇ ਦੇ 150 ਕਿਸਾਨਾਂ ਦਾ 13 ਲੱਖ ਤੋਂ ਉੱਪਰ ਕਰਜ਼ਾ ਮੁਆਫ਼ ਕਰਵਾਉਣ 'ਤੇ ਵਾਰਡ ਨੰਬਰ 50 ਦੇ ਕੌਂਸਲਰ ਅਤੇ ਕਾਂਗਰਸ ਦੇ ...

ਪੂਰੀ ਖ਼ਬਰ »

ਜੇ.ਐਮ.ਐੱਸ. ਇਮੀਗ੍ਰੇਸ਼ਨ ਨੇ ਲਗਵਾਇਆ ਕੈਨੇਡਾ ਦਾ ਸਟੱਡੀ ਵੀਜ਼ਾ

ਬਾਘਾ ਪੁਰਾਣਾ, 24 ਸਤੰਬਰ (ਕਿ੍ਸ਼ਨ ਸਿੰਗਲਾ)-ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਜੇ.ਐਮ.ਐੱਸ. ਇਮੀਗੇ੍ਰਸ਼ਨ ਜੋ ਕਿ ਸਥਾਨਕ ਸ਼ਹਿਰ ਦੀ ਨਹਿਰੂ ਮੰਡੀ ਵਿਖੇ ਸਥਿਤ ਹੈ | ਸੰਸਥਾ ਦੇ ਡਾਇਰੈਕਟਰ ਹਰਲਾਲ ਸਿੰਘ ਮਾਨ ਨੇ ਦੱਸਿਆ ਕਿ ਸੰਸਥਾ ਵਲੋਂ ਹਰਪ੍ਰੀਤ ਕੌਰ ਸਹੋਤਾ ...

ਪੂਰੀ ਖ਼ਬਰ »

ਪ੍ਰੀ ਪ੍ਰਾਇਮਰੀ, ਬੈਂਕ, ਰੇਲਵੇ, ਫੂਡ ਸਪਲਾਈ, ਅਕਾਊਾਟਸ ਤੇ ਹੋਰ ਕੋਰਸਾਂ ਦੀ ਤਿਆਰੀ ਲਈ ਨਵੇਂ ਬੈਚ ਸ਼ੁਰੂ

ਧਰਮਕੋਟ, 24 ਸਤੰਬਰ (ਪਰਮਜੀਤ ਸਿੰਘ)-ਹਾਲ ਹੀ ਵਿਚ ਧਰਮਕੋਟ ਐਕਸੀਲੈਂਟ ਅਕੈਡਮੀ ਤੋਂ ਕੋਰਸ ਕਰ ਕੇ ਵਿਦਿਆਰਥੀਆਂ ਨੇ ਅਕਾਊਾਟਸ, ਟੀਚਿੰਗ, ਬਿਜਲੀ ਵਿਭਾਗ 'ਚ ਨੌਕਰੀਆਂ ਪ੍ਰਾਪਤ ਕਰ ਕੇ ਇਕ ਵੱਡਾ ਮੁਕਾਮ ਹਾਸਲ ਕੀਤਾ ਹੈ ਉੱਥੇ ਹੀ ਇਨ੍ਹਾਂ ਵਿਦਿਆਰਥੀਆਂ ਨੇ ਇਸ ਸੰਸਥਾ ਤੇ ...

ਪੂਰੀ ਖ਼ਬਰ »

ਬਰਾਈਟ ਫਿਊਚਰ ਦੇ ਵਿਦਿਆਰਥੀ ਨੇ ਲਿਸਨਿੰਗ 'ਚੋਂ ਹਾਸਲ ਕੀਤੇ 8.5 ਬੈਂਡ

ਕਿਸ਼ਨਪੁਰਾ ਕਲਾਂ, 24 ਸਤੰਬਰ (ਅਮੋਲਕ ਸਿੰਘ ਕਲਸੀ/ਪਰਮਿੰਦਰ ਸਿੰਘ ਗਿੱਲ)- ਇਲਾਕੇ ਦੇ ਮੰਨੀ-ਪ੍ਰਮੰਨੀ ਬਰਾਈਟ ਫਿਊਚਰ ਨਾਮਵਰ ਸੰਸਥਾ ਕਿਸ਼ਨਪੁਰਾ ਕਲਾਂ (ਨੇੜੇ ਢਿੱਲੋਂ ਡਾਕਟਰ) ਦਾ ਵਿਦਿਆਰਥੀ ਰਵਨੀਤਪਾਲ ਸਿੰਘ ਪੁੱਤਰ ਸਾਹਿਬ ਸਿੰਘ ਪਿੰਡ ਕੰਨੀਆਂ ਕਲਾਂ ਨੇ ...

ਪੂਰੀ ਖ਼ਬਰ »

ਭੁਪਿੰਦਰ ਸਿੰਘ ਸਾਹੋਕੇ ਦੇ ਹੱਕ 'ਚ ਕੋਕਰੀ ਕਲਾਂ ਵਰਕਰਾਂ ਦਾ ਹੋਇਆ ਇਕੱਠ

ਅਜੀਤਵਾਲ, 24 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਪਿਛਲੇ ਕੁਝ ਦਿਨਾਂ ਤੋਂ ਨਿਹਾਲ ਸਿੰਘ ਵਾਲਾ ਹਲਕੇ 'ਚ ਅਕਾਲੀ ਦਲ ਦੇ ਇੱਕੋ ਇਕ ਵਿਅਕਤੀ ਭੁਪਿੰਦਰ ਸਿੰਘ ਸਾਹੋਕੇ ਪਾਰਟੀ ਉਮੀਦਵਾਰ ਸਨ ਪਰ ਇਕੇ ਦਿਨ ਤਿੰਨ ਹੋਰ ਉਮੀਦਵਾਰ ਖੜੇ ਹੋਣ 'ਤੇ ਭੁਪਿੰਦਰ ਸਿੰਘ ਸਾਹੋਕੇ ਦੀ ...

ਪੂਰੀ ਖ਼ਬਰ »

27 ਦੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਬੀ.ਕੇ.ਯੂ. ਉਗਰਾਹਾਂ ਵਲੋਂ ਪਿੰਡਾਂ 'ਚ ਮੀਟਿੰਗਾਂ

ਮੋਗਾ, 27 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ 27 ਨੂੰ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਭਾਰਤ ਬੰਦ ਦੀ ਕਾਲ ਹੈ ਅਤੇ 28 ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੂਬਾ ਕਮੇਟੀ ਦੇ ਸੱਦੇ 'ਤੇ ਸ਼ਹੀਦ ਭਗਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX