ਤਾਜਾ ਖ਼ਬਰਾਂ


ਰਾਜ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ
. . .  12 minutes ago
ਨਵੀਂ ਦਿੱਲੀ, 6 ਦਸੰਬਰ - ਰਾਜ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ |...
ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਇਸ ਸਮੇਂ 21 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ - ਸਿਹਤ ਮੰਤਰਾਲਾ
. . .  36 minutes ago
ਨਵੀਂ ਦਿੱਲੀ, 6 ਦਸੰਬਰ - ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਵੈਕਸੀਨ ਦੀਆਂ 139 ਕਰੋੜ ਤੋਂ ਵੱਧ ਖੁਰਾਕਾਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਪਲਬਧ ਕਰਵਾਈਆਂ ਗਈਆਂ ਹਨ।...
ਹਿਮਾਚਲ ਪ੍ਰਦੇਸ਼ : ਬਰਫ਼ ਦੀ ਸੰਘਣੀ ਚਾਦਰ ਹੇਠ ਢੱਕਿਆ ਗਿਆ ਜ਼ਿਲ੍ਹਾ ਨਾਰਕੰਡਾ
. . .  about 1 hour ago
ਸ਼ਿਮਲਾ,6 ਦਸੰਬਰ - ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦਾ ਨਾਰਕੰਡਾ ਬਰਫ਼ ਦੀ ਸੰਘਣੀ ਚਾਦਰ ਹੇਠ ਢੱਕਿਆ ਹੋਇਆ...
ਟੈਸਟ 'ਚ ਭਾਰਤ ਦੀ ਸਭ ਤੋਂ ਵੱਡੀ ਜਿੱਤ, ਦੂਜੇ ਟੈਸਟ 'ਚ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾਇਆ
. . .  59 minutes ago
ਮੁੰਬਈ, 6 ਦਸੰਬਰ - ਭਾਰਤੀ ਟੀਮ ਨੇ ਦੂਜੇ ਟੈਸਟ ਮੈਚ 'ਚ ਨਿਊਜ਼ੀਲੈਂਡ ਨੂੰ 372 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸੀਰੀਜ਼ ਜਿੱਤ ਲਈ ਹੈ। ਟੀਮ ਇੰਡੀਆ ਨੇ ਮੁੰਬਈ ਟੈਸਟ ਦੇ ਚੌਥੇ ਦਿਨ ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਨਿਊਜ਼ੀਲੈਂਡ ਦੀਆਂ ਪੰਜ ਵਿਕਟਾਂ ਝਟਕਾਈਆਂ...
ਨਾਗਾਲੈਂਡ ਗੋਲੀਬਾਰੀ ਦੀ ਘਟਨਾ 'ਤੇ ਸੰਸਦ ਦੇ ਦੋਵਾਂ ਸਦਨਾਂ 'ਚ ਬਿਆਨ ਦੇਣਗੇ ਸ਼ਾਹ
. . .  about 1 hour ago
ਨਵੀਂ ਦਿੱਲੀ, 6 ਦਸੰਬਰ - ਅਮਿਤ ਸ਼ਾਹ ਅੱਜ ਸਰਦ ਰੁੱਤ ਸੈਸ਼ਨ ਜੋ ਚੱਲ ਰਿਹਾ ਹੈ ਉਸ ਵਿਚ ਨਾਗਾਲੈਂਡ ਗੋਲੀਬਾਰੀ ਦੀ ਘਟਨਾ 'ਤੇ ਸੰਸਦ ਦੇ ਦੋਵਾਂ ਸਦਨਾਂ 'ਚ ਬਿਆਨ ਦੇਣਗੇ...
ਤੇਲੰਗਾਨਾ ਦੇ ਮੈਡੀਕਲ ਕਾਲਜ 'ਚ ਕੋਰੋਨਾ ਧਮਾਕਾ, 43 ਵਿਦਿਆਰਥੀ ਮਿਲੇ ਸੰਕਰਮਿਤ
. . .  about 1 hour ago
ਨਵੀਂ ਦਿੱਲੀ, 06 ਦਸੰਬਰ - ਦੇਸ਼ 'ਚ ਕੋਰੋਨਾ ਵਾਇਰਸ ਦੇ ਓਮੀਕਰੋਨ ਵੈਰੀਐਂਟ ਕਾਰਨ ਲੋਕ ਦਹਿਸ਼ਤ 'ਚ ਹਨ। ਇਸ ਦੇ ਨਾਲ ਹੀ ਤੇਲੰਗਾਨਾ ਦੇ ਬੋਮਕਲ 'ਚ ਸਥਿਤ ਚਲਾਮੇਡਾ....
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੁਸ਼ਮਾ ਸਵਰਾਜ ਭਵਨ 'ਚ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਦਾ ਸਵਾਗਤ ਕੀਤਾ
. . .  about 2 hours ago
ਨਵੀਂ ਦਿੱਲੀ, 6 ਦਸੰਬਰ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੁਸ਼ਮਾ ਸਵਰਾਜ ਭਵਨ ਵਿਚ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ....
ਬਸਪਾ ਮੁਖੀ ਮਾਇਆਵਤੀ ਨੇ ਲਖਨਊ 'ਚ ਡਾ. ਭੀਮ ਰਾਓ ਅੰਬੇਡਕਰ ਦੀ ਬਰਸੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ
. . .  about 2 hours ago
ਉੱਤਰ ਪ੍ਰਦੇਸ਼, 6 ਦਸੰਬਰ - ਬਸਪਾ ਮੁਖੀ ਮਾਇਆਵਤੀ ਨੇ ਲਖਨਊ ਵਿਚ ਡਾ. ਭੀਮ ਰਾਓ ਅੰਬੇਡਕਰ ਦੀ ਬਰਸੀ 'ਤੇ ਉਨ੍ਹਾਂ ਨੂੰ ....
ਭਾਰਤ ਪਾਕਿ ਸਰਹੱਦ 'ਤੇ ਮੁੜ ਰਾਤ 2 ਵਾਰ ਡਰੋਨ ਦੀ ਹਲਚਲ
. . .  about 2 hours ago
ਅਜਨਾਲਾ,6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਥਾਣਾ ਅਜਨਾਲਾ ਅਧੀਨ ਆਉਂਦੀ ਭਾਰਤ ਪਾਕਿ ਸਰਹੱਦ ਦੀ ਬੀ.ਓ.ਪੀ. ਪੁਰਾਣੀ ਸੁੰਦਰਗੜ੍ਹ ਵਿਖੇ ਰਾਤ ਸਮੇਂ ਬੀ.ਐੱਸ.ਐਫ. ਦੀ 183 ਬਟਾਲੀਅਨ ਦੇ ਜਵਾਨਾਂ ਨੂੰ ਡਰੋਨ ਦੀ ਹਲਚਲ....
ਸਿਮਰਨ ਗਾਬਾ ਦੀ ਸੜਕ ਹਾਦਸੇ 'ਚ ਹੋਈ ਮੌਤ
. . .  about 2 hours ago
ਗੁਰੂ ਹਰਸਹਾਏ, 6 ਦਸੰਬਰ (ਕਪਿਲ ਕੰਧਾਰੀ) ਗੁਰੂ ਹਰਸਹਾਏ ਸ਼ਹਿਰ ਨਿਵਾਸੀ ਸਿਮਰਨ ਗਾਬਾ ਪੁੱਤਰ ਜਸਰਾਜ ਗਾਬਾ ਦੀ ਬੀਤੀ ਰਾਤ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾ.....
ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਲੋਕ ਸਭਾ ਸਪੀਕਰ ਅਤੇ ਹੋਰ ਸੰਸਦ ਮੈਂਬਰਾਂ ਨੇ ਅੱਜ ਡਾ. ਬੀ.ਆਰ. ਅੰਬੇਡਕਰ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ
. . .  about 2 hours ago
ਨਵੀਂ ਦਿੱਲੀ, 6 ਦਸੰਬਰ - ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ, ਲੋਕ ਸਭਾ ਰਾਜ ਸਭਾ.....
ਕੇਂਦਰੀ ਕਾਨੂੰਨ ਮੰਤਰੀ ਅੱਜ ਲੋਕ ਸਭਾ ਵਿਚ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜ (ਸੇਵਾ ਦੀਆਂ ਤਨਖ਼ਾਹਾਂ ਅਤੇ ਸ਼ਰਤਾਂ) ਸੋਧ ਬਿੱਲ, 2021 ਪੇਸ਼ ਕਰਨਗੇ
. . .  about 3 hours ago
ਨਵੀਂ ਦਿੱਲੀ, 6 ਦਸੰਬਰ - ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਅੱਜ ਲੋਕ ਸਭਾ ਵਿਚ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜ.....
ਭਾਰਤ ਤੇ ਰੂਸ ਅੱਜ ਆਪਣੀ ਪਹਿਲੀ 2+2 ਫਾਰਮੈਟ ਗੱਲਬਾਤ 'ਚ ਮੁੱਖ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕਰਨਗੇ
. . .  about 3 hours ago
ਨਵੀਂ ਦਿੱਲੀ, 6 ਦਸੰਬਰ - ਭਾਰਤ ਅਤੇ ਰੂਸ ਅੱਜ ਆਪਣੀ ਪਹਿਲੀ 2+2 ਫਾਰਮੈਟ ਗੱਲਬਾਤ ਵਿਚ ਮੁੱਖ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕਰਨਗੇ। ਜਿਸ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗ਼ਾਨਿਸਤਾਨ .....
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਪੁਤਿਨ ਦੀ ਯਾਤਰਾ ਦੌਰਾਨ ਭਾਰਤ, ਰੂਸ ਏ.ਕੇ.-203 ਅਸਾਲਟ ਰਾਈਫਲ ਸੌਦੇ ਨੂੰ ਅੰਤਿਮ ਰੂਪ ਦੇਣਗੇ, ਐੱਸ.-400 ਮਾਡਲ ਭਾਰਤ ਨੂੰ ਤੋਹਫੇ ਵਜੋਂ ਦਿੱਤਾ ਜਾਵੇਗਾ
. . .  1 day ago
ਓਮੀਕਰੋਨ ਵਾਇਰਸ ਦਾ ਵਧਦਾ ਕਹਿਰ ,ਜੈਪੁਰ 'ਚ 9 ਲੋਕ ਪਾਜ਼ੀਟਿਵ
. . .  1 day ago
ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਮੁੰਬਈ ਏਅਰਪੋਰਟ 'ਤੇ ਵਿਦੇਸ਼ ਜਾਣ ਤੋਂ ਰੋਕਿਆ
. . .  1 day ago
ਆਂਧਰਾ ਪ੍ਰਦੇਸ਼ ਦੇ ਚਿਤੂਰ 'ਚ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ, 2 ਜ਼ਖਮੀ
. . .  1 day ago
ਚਿਤੂਰ, 5 ਦਸੰਬਰ - ਆਂਧਰਾ ਪ੍ਰਦੇਸ਼ ਦੇ ਚਿਤੂਰ 'ਚ ਚੰਦਰਗਿਰੀ ਜ਼ੋਨ ਨੇੜੇ ਪੁਥਲਾਪੱਟੂ-ਨਾਇਡੂਪੇਟਾ ਰੋਡ 'ਤੇ ਹੋਏ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਬੀ.ਵੀ. ਸ਼੍ਰੀਨਿਵਾਸ ਨੇ ...
ਮਹਾਰਾਸ਼ਟਰ ਵਿਚ ਓਮੀਕਰੋਨ ਵਾਇਰਸ ਦੇ 7 ਹੋਰ ਮਾਮਲੇ ਆਏ ਸਾਹਮਣੇ ,ਕੁੱਲ ਕੇਸ 8
. . .  1 day ago
ਹਿਮਾਚਲ ਪ੍ਰਦੇਸ਼: ਧਰਮਸ਼ਾਲਾ 'ਚ ਟਰੈਕਿੰਗ ਕਰਨ ਗਏ ਦੋ ਲੋਕ ਲਾਪਤਾ
. . .  1 day ago
ਧਰਮਸ਼ਾਲਾ, 5 ਦਸੰਬਰ- ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਟਰੈਕਿੰਗ ਕਰਨ ਗਏ ਦੋ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਐੱਸ.ਪੀ. ਕਾਂਗੜਾ ਨੇ ਦੱਸਿਆ ਕਿ ਅਸੀਂ ਇੱਥੋਂ ਪੁਲਿਸ ਦੀ ਟੀਮ..
ਬੇਅਦਬੀ 'ਤੇ ਰਾਜਨੀਤੀ ਕਰਨਾ ਮੰਦਭਾਗਾ: ਐਡਵੋਕੇਟ ਹਰਜਿੰਦਰ ਸਿੰਘ ਧਾਮੀ
. . .  1 day ago
ਗੜ੍ਹਸ਼ੰਕਰ, 5ਦਸੰਬਰ (ਧਾਲੀਵਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਉਪਰੰਤ ਪਹਿਲੀ ਵਾਰ ਗੜ੍ਹਸ਼ੰਕਰ ਪਹੁੰਚੇ ਪ੍ਰਧਾਨ ਸ਼੍ਰੋਮਣੀ ਕਮੇਟੀ ਐਡਵੋਕੇਟ ਹਰਜਿੰਦਰ....
ਯੂ.ਪੀ:ਮੁੱਖ ਮੰਤਰੀ ਨੂੰ ਮੀਮੋ ਦੇਣ ਗਏ ਸਪਾ ਕਾਰਜਕਰਤਾਵਾਂ ਅਤੇ ਪੁਲਸ 'ਚ ਧੱਕਾ-ਮੁੱਕੀ
. . .  1 day ago
ਚੰਦੌਲੀ, 5 ਦਸੰਬਰ- ਉੱਤਰ ਪ੍ਰਦੇਸ਼ ਦੇ ਚੰਦੌਲੀ ਦੇ ਐੱਸ.ਸੀ. ਅੰਕੁਰ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 'ਸਪਾ ਕਾਰਜਕਰਤਾਵਾਂ ਵਲੋਂ ਅੱਜ ਮੁੱਖ ਮੰਤਰੀ ਨੂੰ ਮੀਮੋ ਦੇਣ ਦੀ ਯੋਜਨਾ ਸੀ। ਕਾਰਜਕਰਤਾਵਾਂ..
ਤੇਜ਼ ਰਫ਼ਤਾਰ ਮੋਟਰਸਾਈਕਲ ਡਿਵਾਈਡਰ ਨਾਲ ਟਕਰਾਉਣ ਕਾਰਨ ਦੋ ਨੌਜਵਾਨ ਗੰਭੀਰ ਜ਼ਖ਼ਮੀ
. . .  1 day ago
ਸਰਾਏ ਅਮਾਨਤ ਖਾਂ, 5 ਦਸੰਬਰ (ਨਰਿੰਦਰ ਸਿੰਘ ਦੋਦੇ)-ਬੀਤੀ ਦੇਰ ਸ਼ਾਮ ਤੇਜ਼ ਰਫ਼ਤਾਰ ਦੋ ਮੋਟਰਸਾਈਕਲ ਸਵਾਰ ਨੌਜਵਾਨ ਸੜਕ ਕਿਨਾਰੇ ਲੱਗੇ ਡਿਵਾਈਡਰ ਨਾਲ ਟਕਰਾਉਣ ਕਾਰਨ ਗੰਭੀਰ ਜ਼ਖ਼ਮੀ...
ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ 2023 'ਚ ਦੋ ਤਿਹਾਈ ਬਹੁਮਤ ਨਾਲ ਰਾਜਸਥਾਨ 'ਚ ਬਣੇਗੀ ਭਾਜਪਾ ਸਰਕਾਰ: ਅਮਿਤ ਸ਼ਾਹ
. . .  1 day ago
ਜੈਪੁਰ, 05 ਦਸੰਬਰ- ਜੈਪੁਰ 'ਚ ਜਨਤਾ ਨੂੰ ਸੰਬੋਧਨ ਕਰਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਤੁਹਾਡਾ ਸਾਰਿਆਂ ਦਾ ਉਤਸ਼ਾਹ, ਉਮੰਗ ਅਤੇ ਜੋਸ਼ ਦੇਖ ਕੇ ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਸਾਲ 2023 'ਚ ਦੋ..
ਪੰਜਾਬ ਸਰਕਾਰ ਬਿਕਰਮ ਮਜੀਠੀਆ ਨੂੰ ਜੇਲ੍ਹ 'ਚ ਭੇਜਣ ਲਈ ਰਚ ਰਹੀ ਹੈ ਸਾਜ਼ਿਸ਼: ਦਲਜੀਤ ਸਿੰਘ ਚੀਮਾ
. . .  1 day ago
ਚੰਡੀਗੜ੍ਹ, 5 ਦਸੰਬਰ (ਵਿਕਰਮਜੀਤ ਮਾਨ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਡਾ.ਦਲਜੀਤ ਸਿੰਘ ਚੀਮਾ ਦਾ ਬਿਆਨ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 10 ਅੱਸੂ ਸੰਮਤ 553

ਸੰਗਰੂਰ

ਕੇਂਦਰ ਦੀਆਂ ਫੌਹੜੀਆਂ 'ਤੇ ਚੱਲਣ ਵਾਲੀ ਕਾਂਗਰਸ ਸਰਕਾਰ ਕਦੇ ਲੋਕਾਂ ਦਾ ਭਲਾ ਨਹੀਂ ਕਰ ਸਕਦੀ-ਪਰਮਿੰਦਰ ਸਿੰਘ ਢੀਂਡਸਾ

ਮੂਣਕ, 24 ਸਤੰਬਰ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ)-ਕਾਂਗਰਸ ਪਾਰਟੀ 'ਚ ਪਿਛਲੇ ਲੰਮੇ ਸਮੇਂ ਤੋਂ ਕੁਰਸੀ ਲਈ ਚੱਲ ਰਹੇ ਕਾਟੋ-ਕਲੇਸ ਅਤੇ ਹਾਲ ਹੀ ਵਿਚ ਅਚਾਨਕ ਸੂਬੇ ਦੇ ਮੁੱਖ ਮੰਤਰੀ ਦੇ ਬਦਲੇ ਜਾਣ ਮਗਰੋਂ ਸਰਕਾਰ ਵਿਚ ਜਾਰੀ ਉਥਲ-ਪੁਥਲ ਤੋਂ ਇੱਕ ਗੱਲ ਸਾਫ਼ ਹੋ ਗਈ ਹੈ ਕਿ ਜ਼ਮੀਨੀ ਹਕੀਕਤ ਤੋਂ ਸੱਖਣੇ ਦਿੱਲੀ ਦਰਬਾਰ ਦੇ ਫ਼ੈਸਲੇ ਹੀ ਪੰਜਾਬ 'ਤੇ ਥੋਪੇ ਜਾ ਰਹੇ ਹਨ ਅਤੇ ਦਿੱਲੀ ਬੈਠੇ ਹੁਕਮਰਾਨ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੇ ਇਸ ਸਾਰੇ ਘਟਨਾਕ੍ਰਮ ਦੇ ਮੱਦੇਨਜ਼ਰ ਪੰਜਾਬ ਨੂੰ ਤੀਜੇ ਬਦਲ ਦੇ ਰੂਪ ਵਿਚ ਇੱਕ ਮਜ਼ਬੂਤ ਖੇਤਰੀ ਪਾਰਟੀ ਦੀ ਸਖ਼ਤ ਲੋੜ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੇ ਗ੍ਰਹਿ ਮੂਣਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਤਾਜ਼ਾ ਹਾਲਾਤ ਅਨੁਸਾਰ ਪੰਜਾਬ ਵਾਸੀਆਂ ਨੂੰ ਹੁਣ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਸੂਬੇ ਦੀ ਕਾਂਗਰਸ ਸਰਕਾਰ ਲੋਕਾਂ ਦੀ ਭਲਾਈ ਲਈ ਕੋਈ ਵੀ ਫ਼ੈਸਲਾ ਆਪਣੀ ਮਰਜ਼ੀ ਨਾਲ ਨਹੀਂ ਲੈ ਸਕਦੀ, ਸਗੋਂ ਦਿੱਲੀ ਦਰਬਾਰ ਦੇ ਫ਼ੈਸਲਿਆਂ 'ਤੇ ਨਿਰਭਰ ਰਹਿਣਾ ਪੈਂਦਾ ਹੈ | ਇਕੱਲੀ ਕਾਂਗਰਸ ਹੀ ਨਹੀਂ ਇਸ ਤੋਂ ਪਹਿਲਾਂ ਅਕਾਲੀ ਦਲ ਬਾਦਲ-ਭਾਜਪਾ ਗੱਠਜੋੜ ਵਾਲੀ ਸਰਕਾਰ ਨੂੰ ਵੀ ਭਾਜਪਾ ਦੀ ਕੇਂਦਰ ਸਰਕਾਰ ਦੇ ਇਸ਼ਾਰਿਆਂ 'ਤੇ ਹੀ ਕੰਮ ਕਰਨਾ ਪੈਂਦਾ ਸੀ ਜਿਸ ਕਰ ਕੇ ਸੂਬੇ ਦੇ ਹਾਲਾਤ ਬਹੁਤ ਹੀ ਮਾੜੇ ਹੋਏ ਪਏ ਹਨ | ਪੰਜਾਬ ਵਾਸੀ ਕਾਂਗਰਸ ਪਾਰਟੀ ਦੇ ਮਨਸੂਬਿਆਂ ਨੂੰ ਭਲੀ-ਭਾਂਤ ਸਮਝ ਚੁੱਕੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਸਮੇਤ ਹਰੇਕ ਰਵਾਇਤੀ ਪਾਰਟੀ ਨੂੰ ਹਰਾ ਕੇ ਸਬਕ ਸਿਖਾਉਣਗੇ | ਇਕ ਮਜ਼ਬੂਤ ਖੇਤਰੀ ਪਾਰਟੀ ਹੀ ਸੂਬੇ 'ਚ ਬਿਹਤਰ ਬਦਲ ਦੇ ਸਕਦੀ ਹੈ | ਉਨ੍ਹਾਂ ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਸੰਯੁਕਤ ਪਾਰਟੀ ਵਿਚ ਸਮਰੱਥ ਅਤੇ ਤਜਰਬੇਕਾਰ ਲੀਡਰਸ਼ਿਪ ਮੌਜੂਦ ਹੈ ਅਤੇ ਪੰਜਾਬ ਦੇ ਕੱਦਾਵਰ ਲੀਡਰ ਪਾਰਟੀ ਦੀ ਅਗਵਾਈ ਕਰ ਰਹੇ ਹਨ | ਇਸ ਮੌਕੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਮਕੋਰੜ ਸਾਹਿਬ, ਐਡਵੋਕੇਟ ਹਰਜਿੰਦਰ ਸਿੰਘ ਸਿੱਧੂ, ਪੀ.ਏ. ਮਾਸਟਰ ਦਲਜੀਤ ਸਿੰਘ, ਸਾਬਕਾ ਚੇਅਰਮੈਨ ਚਮਕੌਰ ਸਿੰਘ ਬਾਦਲਗੜ੍ਹ, ਸੂਬਾ ਸਕੱਤਰ ਜੈਪਾਲ ਸੈਣੀ, ਉਪ ਪ੍ਰਧਾਨ ਭੀਮ ਸੈਨ ਗਰਗ, ਉਪ ਪ੍ਰਧਾਨ ਪ੍ਰਕਾਸ਼ ਮਲਾਣਾ, ਰਾਮਪਾਲ ਸਿੰਘ ਬਹਿਣੀਵਾਲ, ਰਾਮਪਾਲ ਸਿੰਘ ਸੁਰਜਨਭੈਣੀ, ਸਰਕਲ ਪ੍ਰਧਾਨ ਮੇਜਰ ਸਿੰਘ ਬੁਸਹਿਰਾ, ਸਰਕਲ ਪ੍ਰਧਾਨ ਕਾਬਲ ਸਿੰਘ ਸੇਖੋਂ ਆਦਿ ਮੌਜੂਦ ਸਨ |

ਮਾਮਲਾ ਝੁੱਗੀਆਂ ਝੌਂਪੜੀਆਂ ਵਾਲਿਆਂ ਦੇ ਬਿਜਲੀ ਕੁਨੈਕਸ਼ਨ ਕੱਟਣ ਦਾ ਬਿਜਲੀ ਬਿਲ ਮੁਆਫ਼ੀ ਦੀ ਮੰਗ ਨੂੰ ਲੈ ਕੇ ਡੀ. ਸੀ. ਨੂੰ ਦਿੱਤਾ ਮੰਗ-ਪੱਤਰ

ਸੰਗਰੂਰ, 24 ਸਤੰਬਰ (ਧੀਰਜ ਪਸ਼ੌਰੀਆ)-ਸੰਗਰੂਰ ਦੀ ਰਾਮ ਨਗਰ ਬਸਤੀ ਵਿਚ ਛੱਪੜ ਕਿਨਾਰੇ ਰਹਿੰਦੇ ਝੁੱਗੀ ਝੌਂਪੜੀਆਂ ਵਾਲਿਆਂ ਦੇ ਪਾਵਰਕਾਮ ਵਲੋਂ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਜਾਣ ਦਾ ਮੁੱਦਾ ਲਗਾਤਾਰ ਗਰਮਾ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਪਾਵਰਕਾਮ ...

ਪੂਰੀ ਖ਼ਬਰ »

ਨਗਰ ਸੁਧਾਰ ਟਰੱਸਟ ਦੇ ਚੇਅਰਮੈਨ 'ਤੇ ਲੱਗੇ ਕਰੋੜਾਂ ਦੇ ਭਿ੍ਸ਼ਟਾਚਾਰ ਦੇ ਦੋਸ਼ਾਂ ਬਾਰੇ ਮੰਤਰੀ ਸਿੰਗਲਾ ਦੇਣ ਸਪੱਸ਼ਟੀਕਰਨ-ਸਰਜੀਵਨ ਜਿੰਦਲ

ਸੰਗਰੂਰ, 24 ਸਤੰਬਰ (ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਸਰਜੀਵਨ ਜਿੰਦਲ ਨੇ ਕਿਹਾ ਹੈ ਕਿ ਨਗਰ ਸੁਧਾਰ ਟਰੱਸਟ ਸੰਗਰੂਰ 'ਚ ਕਰੋੜਾਂ ਰੁਪਏ ਦੇ ਭਿ੍ਸ਼ਟਾਚਾਰ ਦੇ ਲਗਾਏ ਅਰੋਪਾਂ ਦਾ ਖ਼ਦਸ਼ਾ ਉਹ ਇਕ ਸਾਲ ਪਹਿਲਾਂ ਹੀ ਜਤਾ ਚੁੱਕੇ ਸਨ ਜਦੋਂ ...

ਪੂਰੀ ਖ਼ਬਰ »

ਪਿੰਡ ਮਾਹੋਰਾਣਾ ਦੀ ਸਰਪੰਚਣੀ ਤੇ ਉਸ ਦੇ ਪਤੀ ਦੀ ਕੁੱਟਮਾਰ, ਤਿੰਨ 'ਤੇ ਮਾਮਲਾ ਦਰਜ

ਅਮਰਗੜ੍ਹ, 24 ਸਤੰਬਰ (ਜਤਿੰਦਰ ਮੰਨਵੀ)-ਨੇੜਲੇ ਪਿੰਡ ਮਾਹੋਰਾਣਾ ਦੀ ਮੌਜੂਦਾ ਸਰਪੰਚਣੀ ਅਤੇ ਉਸ ਦੇ ਪਤੀ ਦੀ ਕੁੱਟਮਾਰ ਨੂੰ ਲੈ ਕੇ ਥਾਣਾ ਅਮਰਗੜ੍ਹ ਵਿਖੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਹੋਇਆ ਹੈ | ਸਰਪੰਚਨੀ ਸ਼ਿਖਾ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ...

ਪੂਰੀ ਖ਼ਬਰ »

ਪਿੰਡ ਮੀਮਸਾ ਵਿਖੇ ਦੂਸ਼ਿਤ ਪਾਣੀ ਪੀਣ ਨਾਲ ਅਨੇਕਾਂ ਪਰਿਵਾਰ ਹੋਏ ਬਿਮਾਰ

ਧੂਰੀ, 24 ਸਤੰਬਰ (ਸੰਜੇ ਲਹਿਰੀ, ਸੁਖਵੰਤ ਸਿੰਘ ਭੁੱਲਰ)-ਨੇੜਲੇ ਪਿੰਡ ਮੀਮਸਾ ਵਿਖੇ ਦੂਸ਼ਿਤ ਪਾਣੀ ਪੀਣ ਨਾਲ ਅਨੇਕਾਂ ਪਰਿਵਾਰ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਹਨ ਅਤੇ ਇਹ ਪਰਿਵਾਰ ਸਿਵਲ ਹਸਪਤਾਲ ਧੂਰੀ ਤੋਂ ਇਲਾਵਾ ਬਾਲੀਆ ਹਸਪਤਾਲ ਅਤੇ ਡਾ. ਰਿਸ਼ੀ ਹਸਪਤਾਲ ਵਿਖੇ ...

ਪੂਰੀ ਖ਼ਬਰ »

ਫੂਡ ਸੇਫ਼ਟੀ ਅਫ਼ਸਰ ਨੇ ਖਾਣ ਪੀਣ ਦੀਆਂ ਚੀਜ਼ਾਂ ਦੇ ਭਰੇ ਨਮੂਨੇ

ਸੰਗਰੂਰ, 24 ਸਤੰਬਰ (ਦਮਨਜੀਤ ਸਿੰਘ)-ਫੂਡ ਸੇਫ਼ਟੀ ਅਫ਼ਸਰ ਸੰਗਰੂਰ ਦੀ ਟੀਮ ਵਲੋਂ ਅੱਜ ਸੰਗਰੂਰ ਅਤੇ ਧੂਰੀ ਵਿਖੇ ਵੱਖ-ਵੱਖ ਕਰਿਆਨੇ ਅਤੇ ਖਾਣ ਪੀਣ ਦੀਆਂ ਵਸਤੂਆਂ ਵੇਚਣ ਵਾਲੀਆਂ ਦੁਕਾਨਾਂ ਤੋਂ ਖਾਣ-ਪੀਣ ਦੀਆਂ ਵਸਤੂਆਂ ਦੇ 9 ਨਮੂਨੇ ਭਰੇ ਗਏ | ਫੂਡ ਸੇਫ਼ਟੀ ਅਫ਼ਸਰ ...

ਪੂਰੀ ਖ਼ਬਰ »

ਭਾਰਤ ਬੰਦ ਦੇ ਸੱਦੇ ਨੂੰ ਕਾਨੂੰਗੋ ਤੇ ਪਟਵਾਰ ਯੂਨੀਅਨ ਵਲੋਂ ਸਮਰਥਨ

ਅਮਰਗੜ੍ਹ, 24 ਸਤੰਬਰ (ਸੁਖਜਿੰਦਰ ਸਿੰਘ ਝੱਲ)-ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਦਾ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਅਤੇ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵਲੋਂ ਸਮਰਥਨ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ...

ਪੂਰੀ ਖ਼ਬਰ »

ਸਰਪੰਚ ਵਲੋਂ ਦਰਜ ਕਰਵਾਏ ਮਾਮਲੇ ਨੂੰ ਦੂਜੀ ਧਿਰ ਨੇ ਝੂਠਾ ਦੱਸਿਆ

ਅਮਰਗੜ੍ਹ, 24 ਸਤੰਬਰ (ਝੱਲ)-ਪਿੰਡ ਮਾਹੋਰਾਣਾ ਤੋਂ ਸਰਪੰਚ ਸ਼ਿਖਾ ਵਲੋਂ ਪਿੰਡ ਦੇ ਹੀ 3 ਵਿਅਕਤੀਆਂ ਖਿਲਾਫ਼ ਘਰ ਅੰਦਰ ਦਾਖਲ ਹੋ ਕੇ ਕੁੱਟਮਾਰ ਅਤੇ ਲੁੱਟ ਖੋਹ ਕਰਨ ਦੇ ਮਾਮਲੇ ਨੂੰ ਝੂਠਾ ਕਰਾਰ ਦਿੰਦਿਆਂ ਮਾਮਲੇ 'ਚ ਨਾਮਜ਼ਦ ਜਗਜੀਤ ਸਿੰਘ, ਜਰਨੈਲ ਸਿੰਘ ਅਤੇ ਜਗਮੇਲ ...

ਪੂਰੀ ਖ਼ਬਰ »

27 ਦੇ ਧਰਨੇ ਨੂੰ ਲੈ ਕੇ ਕੱਢੀ ਚੇਤਨਾ ਰੈਲੀ

ਸੂਲਰ ਘਰਾਟ, 24 ਸਤੰਬਰ (ਜਸਵੀਰ ਸਿੰਘ ਔਜਲਾ)-ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਦਿੜ੍ਹਬਾ ਵਲੋਂ 27 ਸਤੰਬਰ ਨੂੰ ਸੰਯੁਕਤ ਮੋਰਚੇ ਵਲੋਂ ਕੀਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਪਿੰਡ ਮੋਟਰਸਾਈਕਲਾਂ 'ਤੇ ਚੇਤਨਾ ਰੈਲੀ ਕੱਢੀ ਗਈ | ਇਸ ਸੰਬੰਧੀ ਜਾਣਕਾਰੀ ...

ਪੂਰੀ ਖ਼ਬਰ »

ਜਬਰ ਜਨਾਹ ਤਹਿਤ ਤਿੰਨ ਨੌਜਵਾਨਾਂ 'ਤੇ ਪਰਚਾ ਦਰਜ

ਮੂਣਕ, 24 ਸਤੰਬਰ (ਸਿੰਗਲਾ, ਭਾਰਦਵਾਜ)-ਲਾਗਲੇ ਪਿੰਡ ਬੱਲਰਾਂ ਦੀ ਲੜਕੀ ਨੇ ਥਾਣਾ ਮੂਣਕ ਵਿਖੇ ਲਿਖਵਾਈ ਰਿਪੋਰਟ ਅਨੁਸਾਰ ਪੁਲਿਸ ਨੇ ਤਿੰਨ ਨੌਜਵਾਨਾਂ 'ਤੇ ਜਬਰ ਜਨਾਹ, ਛੇੜਖਾਨੀ ਅਤੇ ਪੋਕਸੋ ਐਕਟ ਅਧੀਨ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੀੜਤ ਲੜਕੀ ਨੇ ...

ਪੂਰੀ ਖ਼ਬਰ »

ਮਲੇਰਕੋਟਲਾ ਦਾ ਪਲੇਠਾ ਏਬੀਸੀ ਸੈਂਟਰ ਵਿਦਿਆਰਥੀਆਂ ਲਈ ਹੋ ਰਿਹਾ ਵਰਦਾਨ ਸਿੱਧ

ਮਲੇਰਕੋਟਲਾ, 24 ਸਤੰਬਰ (ਹਨੀਫ਼ ਥਿੰਦ)-ਇਲਾਕੇ ਦੇ ਸਫ਼ਲ ਸਿੱਖਿਆ ਮਾਹਿਰ ਵਜੋਂ ਜਾਣੇ ਜਾਂਦੇ ਜਨਾਬ ਇਮਤਿਆਜ਼ ਅਲੀ ਨੇ ਸ਼ਹਿਰ ਮਲੇਰਕੋਟਲਾ ਅੰਦਰ ਇਲਾਕੇ ਦੇ ਪਹਿਲੇ ਅੰਗਰੇਜ਼ੀ ਸੈਂਟਰ ਦੀ ਸ਼ੁਰੂਆਤ ਕੀਤੀ | ਵਿਸ਼ੇਸ਼ ਮੁਲਾਕਾਤ ਦੌਰਾਨ ਇਮਤਿਆਜ਼ ਅਲੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਰੋਡਵੇਜ਼/ਪੀ.ਆਰ.ਟੀ.ਸੀ. ਕਾਮਿਆਂ ਵਲੋਂ ਮੰਗਾਂ ਨੂੰ ਲੈ ਕੇ ਰੋਸ ਰੈਲੀ

ਸੰਗਰੂਰ, 24 ਸਤੰਬਰ (ਅਮਨਦੀਪ ਸਿੰਘ ਬਿੱਟਾ)-ਪੰਜਾਬ ਰੋਡਵੇਜ਼ ਪਨਬੱਸ, ਪੀ.ਆਰ.ਟੀ.ਸੀ. ਕੰਟਰੈਕਟ ਯੂਨੀਅਨ ਵਲੋਂ ਪੰਜਾਬ ਦੇ ਬੱਸ ਅੱਡੇ ਬੰਦ ਕਰਨ ਦੇ 2 ਘੰਟੇ ਦੇ ਸੱਦੇ ਦਾ ਸੰਗਰੂਰ ਵਿਚ ਵੀ ਵਿਆਪਕ ਅਸਰ ਦੇਖਣ ਨੰੂ ਮਿਲਿਆ | ਸੂਬਾ ਆਗੂ ਜਤਿੰਦਰ ਸਿੰਘ ਗਿੱਲ, ਪਰਮਿੰਦਰ ਸਿੰਘ ...

ਪੂਰੀ ਖ਼ਬਰ »

ਭਾਰਤ ਬੰਦ ਸੰਬੰਧੀ ਕਿਸਾਨ ਯੂਨੀਅਨ ਵਲੋਂ ਵਪਾਰ ਮੰਡਲ ਨਾਲ ਇਕੱਤਰਤਾ

ਅਮਰਗੜ੍ਹ , 24 ਸਤੰਬਰ (ਸੁਖਜਿੰਦਰ ਸਿੰਘ ਝੱਲ)-ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਅਮਰਗੜ੍ਹ ਵਲੋਂ ਪ੍ਰਧਾਨ ਹਰਦੀਪ ਸਿੰਘ ਦੀ ਅਗਵਾਈ ਹੇਠ ਵਪਾਰ ਮੰਡਲ ਨਾਲ ...

ਪੂਰੀ ਖ਼ਬਰ »

ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਮਜ਼ਦੂਰਾਂ ਵਲੋਂ ਜ਼ਿਲ੍ਹਾ ਪੱਧਰੀ ਇਕੱਤਰਤਾ

ਸੰਗਰੂਰ, 24 ਸਤੰਬਰ (ਧੀਰਜ ਪਸ਼ੌਰੀਆ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਜ਼ਿਲ੍ਹੇ ਦੇ ਤਿੰਨ ਦਰਜਨ ਪਿੰਡਾਂ ਚੋਂ ਆਏ ਸੈਂਕੜੇ ਖੇਤ ਮਜ਼ਦੂਰਾਂ ਦੀ ਮੀਟਿੰਗ ਕਰ ਕੇ ਖੇਤ ਮਜ਼ਦੂਰਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਅਤੇ ਰਹਿੰਦੀਆਂ ਮੰਗਾਂ ਮਨਵਾਉਣ ਲਈ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੇ 27 ਦੇ ਭਾਰਤ ਬੰਦ ਦੇ ਸੱਦੇ ਦੀ ਡਟ ਕੇ ਹਿਮਾਇਤ ਕੀਤੀ ਜਾਵੇਗੀ-ਪਰਮਿੰਦਰ ਸਿੰਘ ਢੀਂਡਸਾ

ਦਿੜ੍ਹਬਾ ਮੰਡੀ, 24 ਸਤੰਬਰ (ਹਰਬੰਸ ਸਿੰਘ ਛਾਜਲੀ) - ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਲੋਂ 27 ਸਤੰਬਰ ਨੂੰ ਕਿਸਾਨਾਂ ਵਲੋਂ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਦਿੜ੍ਹਬਾ ਵਿਖੇ ਪਾਰਟੀ ਦੀ ...

ਪੂਰੀ ਖ਼ਬਰ »

ਫੋਟੋਗ੍ਰਾਫ਼ਰ ਯੂਨੀਅਨ ਵਲੋਂ ਨਵੇਂ ਪ੍ਰਧਾਨ ਸਨਮਾਨਿਤ

ਅਮਰਗੜ੍ਹ, 24 ਸਤੰਬਰ (ਸੁਖਜਿੰਦਰ ਸਿੰਘ ਝੱਲ)-ਫੋਟੋਗ੍ਰਾਫਰ ਐਸੋਸੀਏਸ਼ਨ ਅਮਰਗੜ੍ਹ ਵਲੋਂ ਨਵ-ਨਿਯੁਕਤ ਪ੍ਰਧਾਨਾਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਵਿਚ ਆਲ ਇੰਡੀਆ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਸ਼ੇਰਪੁਰ ਅਤੇ ਪੰਜਾਬ ਪ੍ਰਧਾਨ ਰਣਧੀਰ ...

ਪੂਰੀ ਖ਼ਬਰ »

ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਲੋਕਾਂ ਨੂੰ ਕੀਤਾ ਜਾ ਰਿਹੈ ਲਾਮਵੰਦ

ਸੁਨਾਮ ਊਧਮ ਸਿੰਘ ਵਾਲਾ, 24 ਸਤੰਬਰ (ਧਾਲੀਵਾਲ, ਭੁੱਲਰ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕਿਸਾਨ ਆਗੂ ਰਾਮਸ਼ਰਨ ਸਿੰਘ ਉਗਰਾਹਾਂ ਦੀ ਅਗਵਾਈ ਵਿਚ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਅਤੇ 28 ਸਤੰਬਰ ਨੂੰ ਬਰਨਾਲਾ ਦੀ ਅਨਾਜ ਮੰਡੀ ਵਿਚ ਸ਼ਹੀਦ ਭਗਤ ਸਿੰਘ ਦਾ ...

ਪੂਰੀ ਖ਼ਬਰ »

ਭਾਰਤ ਬੰਦ ਨੂੰ ਸਫਲ ਬਣਾਉਣ ਸ਼੍ਰੋ.ਅ.ਦ. (ਸ) ਅਹਿਮ ਰੋਲ ਅਦਾ ਕਰੇਗਾ-ਬਾਬਾ ਟਿੱਬਾ

ਮਹਿਲ ਕਲਾਂ, 24 ਸਤੰਬਰ (ਅਵਤਾਰ ਸਿੰਘ ਅਣਖੀ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਹਲਕਾ ਮਹਿਲ ਕਲਾਂ ਨਾਲ ਸਬੰਧਤ ਪ੍ਰਮੁੱਖ ਆਗੂਆਂ ਦੀ ਅਹਿਮ ਮੀਟਿੰਗ ਸੂਬਾ ਮੀਤ ਪ੍ਰਧਾਨ ਬਾਬਾ ਸੁਖਵਿੰਦਰ ਸਿੰਘ ਟਿੱਬਾ ਦੀ ਅਗਵਾਈ ਹੇਠ ਮਹਿਲ ਕਲਾਂ ਵਿਖੇ ਹੋਈ | ਇਸ ਮੌਕੇ ਬੋਲਦਿਆਂ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਕੌਮੀ ਸੇਵਾ ਯੋਜਨਾ ਦਿਵਸ ਮਨਾਇਆ

ਬਰਨਾਲਾ, 24 ਸਤੰਬਰ (ਅਸ਼ੋਕ ਭਾਰਤੀ)-ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਪਿ੍ੰਸੀਪਲ ਡਾ: ਸਰਬਜੀਤ ਸਿੰਘ ਕੁਲਾਰ ਦੀ ਅਗਵਾਈ ਵਿਚ ਐਨ.ਐਸ.ਐਸ. ਵਿਭਾਗ ਵਲੋਂ ਕੌਮੀ ਸੇਵਾ ਯੋਜਨਾ ਦਿਵਸ ਮਨਾਇਆ ਗਿਆ | ਇਸ ਮੌਕੇ ਕਾਲਜ ਪਿ੍ੰਸੀਪਲ ਡਾ: ਸਰਬਜੀਤ ਸਿੰਘ ਕੁਲਾਰ ਨੇ ਕਿਹਾ ...

ਪੂਰੀ ਖ਼ਬਰ »

ਮੁੱਖ ਮਾਰਗ 'ਤੇ ਪੈਂਦੀਆਂ ਦੁਕਾਨਾਂ ਅੱਗੇ ਖੜ੍ਹਦੇ ਪਾਣੀ ਤੋਂ ਦੁਕਾਨਦਾਰ ਪ੍ਰੇਸ਼ਾਨ

ਚੀਮਾ ਮੰਡੀ, 24 ਸਤੰਬਰ (ਦਲਜੀਤ ਸਿੰਘ ਮੱਕੜ)-ਕਸਬੇ 'ਚੋਂ ਲੰਘਦੇ ਸਟੇਟ ਹਾਈਵੇ ਸੁਨਾਮ-ਬਠਿੰਡਾ ਮੁੱਖ ਮਾਰਗ 'ਤੇ ਮੀਂਹ ਦਾ ਪਾਣੀ ਖੜ੍ਹਨ ਨਾਲ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੇਨ ਰੋਡ ਦੇ ਦੁਕਾਨਦਾਰ ਰਾਜਵੀਰ ਸਿੰਘ, ਲਖਵਿੰਦਰ ...

ਪੂਰੀ ਖ਼ਬਰ »

ਚੰਨੀ ਵਿਰੁੱਧ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ 'ਤੇ ਹੋਵੇ ਕਾਨੂੰਨੀ ਕਾਰਵਾਈ-ਕਾਂਗੜਾ

ਸੰਗਰੂਰ, 24 ਸਤੰਬਰ (ਦਮਨਜੀਤ ਸਿੰਘ)-ਐਸ.ਸੀ. ਭਾਈਚਾਰੇ ਨਾਲ ਸੰਬੰਧਿਤ ਨਵ-ਨਿਯੁਕਤ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਿਰੁੱਧ ਕੁੱਝ ਦਲਿਤ ਵਿਰੋਧੀ ਅਨਸਰਾਂ ਵਲੋਂ ਸੋਸ਼ਲ ਮੀਡੀਆ 'ਤੇ ਭੱਦੀ ਸ਼ਬਦਾਵਲੀ ਅਤੇ ਜਾਤੀ ਸੂਚਕ ਸ਼ਬਦ ਲਿਖਣ 'ਤੇ ਭੜਕੇ ਦਲਿਤ ਆਗੂ ...

ਪੂਰੀ ਖ਼ਬਰ »

ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਕਿਸਾਨ ਜਥੇਬੰਦੀ ਵਲੋਂ ਸ਼ਹਿਰ 'ਚ ਕੀਤਾ ਮੋਟਰਸਾਈਕਲ ਮਾਰਚ

ਲਹਿਰਾਗਾਗਾ, 24 ਸਤੰਬਰ (ਪ੍ਰਵੀਨ ਖੋਖਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਬਲਾਕ ਦੇ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਦੀ ਅਗਵਾਈ ਵਿਚ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਦਿੱਤੇ ...

ਪੂਰੀ ਖ਼ਬਰ »

ਸੁਨਾਮ ਦੇ ਬੱਸ ਅੱਡੇ ਨੇ ਧਾਰਿਆ ਛੱਪੜ ਦਾ ਰੂਪ

ਸੁਨਾਮ ਊਧਮ ਸਿੰਘ ਵਾਲਾ, 24 ਸਤੰਬਰ (ਭੁੱਲਰ, ਧਾਲੀਵਾਲ)-ਮੀਂਹ ਪੈਣ ਤੋਂ ਇਕ ਦਿਨ ਬਾਅਦ ਵੀ ਸ਼ਹੀਦ ਦੀ ਯਾਦ 'ਚ ਬਣੇ ਸੁਨਾਮ ਸ਼ਹਿਰ ਦੇ ਬੱਸ ਅੱਡੇ ਦੀ ਹਾਲਤ ਬੜੀ ਤਰਸਯੋਗ ਬਣੀ ਹੋਈ ਹੈ | ਬੱਸ ਅੱਡੇ ਵਿਚ ਮੀਂਹ ਦੇ ਖੜੇ ਪਾਣੀ ਕਾਰਨ ਜਿੱਥੇ ਗੰਦੀ ਬਦਬੂ ਮਾਰ ਰਹੀ ਹੈ ਉੱਥੇ ਹੀ ...

ਪੂਰੀ ਖ਼ਬਰ »

ਸ਼ਹੀਦ ਬਾਬਾ ਜੀਵਨ ਸਿੰਘ ਸੋਸ਼ਲ ਵੈੱਲਫੇਅਰ ਸੁਸਾਇਟੀ ਪੰਜਾਬ ਦੀ ਮੀਟਿੰਗ

ਸੁਨਾਮ ਊਧਮ ਸਿੰਘ ਵਾਲਾ, 24 ਸਤੰਬਰ (ਧਾਲੀਵਾਲ, ਭੁੱਲਰ)-ਸ਼ਹੀਦ ਬਾਬਾ ਜੀਵਨ ਸਿੰਘ ਸੋਸ਼ਲ ਵੈੱਲਫੇਅਰ ਸੁਸਾਇਟੀ ਪੰਜਾਬ ਦੀ ਮੀਟਿੰਗ ਸਾਕਾ ਗਿੱਲ ਦੀ ਪ੍ਰਧਾਨਗੀ ਹੇਠ ਸੁਨਾਮ ਵਿਖੇ ਹੋਈ, ਜਿਸ 'ਚ ਸ਼ਹੀਦ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਮਨਾਉਣ, ਲੜਕੀਆਂ ਲਈ ਮੁਫ਼ਤ ...

ਪੂਰੀ ਖ਼ਬਰ »

ਗੁਰਮਤਿ ਸਿਖਲਾਈ ਤੇ ਦਸਤਾਰ ਸਿਖਲਾਈ ਕੈਂਪ ਲਗਾਇਆ

ਮੂਣਕ, 24 ਸਤੰਬਰ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਘਰ ਘਰ ਅੰਦਰ ਧਰਮਸ਼ਾਲਾ' ਮੁਹਿੰਮ ਤਹਿਤ ਸ਼੍ਰੀ ਗੁਰਦੁਆਰਾ ਸਾਹਿਬ ਪਿੰਡ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਨੇ ਮੋਟਰਸਾਈਕਲ ਰੈਲੀ ਕੱਢੀ

ਕੌਹਰੀਆਂ, 24 ਸਤੰਬਰ (ਮਾਲਵਿੰਦਰ ਸਿੰਘ ਸਿੱਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਬਲਾਕ ਦਿੜ੍ਹਬਾ ਦੇ ਪ੍ਰਧਾਨ ਦਰਸ਼ਨ ਸਿੰਘ ਸਾਦੀਹਰੀ ਦੀ ਅਗਵਾਈ ਵਿਚ ਪਿੰਡ ਖੇੜੀ ਨਾਗਾ, ਰੋਗਲਾ, ਕੋਹਰੀਆ, ਉਭਿਆ, ਸਾਦੀਹਰੀ, ਢੰਡਿਆਲ, ਨਿਹਾਲਗੜ੍ਹ, ਲਾਡਬੰਜਾਰਾ ਖੁਰਦ, ...

ਪੂਰੀ ਖ਼ਬਰ »

ਆਈ.ਟੀ.ਬੀ.ਪੀ.ਦੇ ਜਵਾਨਾਂ ਨੇ ਸੁਨਾਮ ਪੁੱਜ ਕੇ ਸ਼ਹੀਦ ਊਧਮ ਸਿੰਘ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਟ

ਸੁਨਾਮ ਊਧਮ ਸਿੰਘ ਵਾਲਾ, 24 ਸਤੰਬਰ (ਧਾਲੀਵਾਲ, ਭੁੱਲਰ)-ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਫੋਰਸ ਵਲੋਂ ਕੰਪਨੀ ਕਮਾਂਡਰ ਅਸੀਸ਼ ਗੁਪਤਾ ਦੀ ਅਗਵਾਈ ਵਿਚ ਭਾਰਤ ਦੇ 75ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਗੋਗਰਾ (ਲੇਹ) ਤੋਂ ਚੱਲਕੇ ਕੇਵਡੀਆ (ਗੁਜਰਾਤ) ਤੱਕ ਜਾਣ ਵਾਲੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX