ਲੁਧਿਆਣਾ, 25 ਸਤੰਬਰ (ਪੁਨੀਤ ਬਾਵਾ)-ਪ੍ਰਦੂਸ਼ਣ ਤੋਂ ਆਜ਼ਾਦੀ ਮੁਹਿੰਮ ਦੇ ਤਹਿਤ ਲਗਾਤਾਰ ਚੌਥਾ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਅੱਜ ਬੁੱਢੇ ਦਰਿਆ ਦੇ ਹੈਬੋਵਾਲ ਦੇ ਪੁੱਲ 'ਤੇ ਪੀ.ਏ.ਸੀ. ਸਤਲੁਜ ਤੇ ਮੱਤੇਵਾੜਾ ਜੰਗਲ ਵਲੋਂ ਕੀਤਾ ਗਿਆ | ਇਸ ਵਿਰੋਧ ਪ੍ਰਦਰਸ਼ਨ ਲੜੀ ਦਾ ਮੁੱਖ ਮੰਤਵ ਪੰਜਾਬ ਸਰਕਾਰ ਦਾ ਧਿਆਨ ਸੂਬੇ ਵਿਚ ਲਗਾਤਾਰ ਵੱਧ ਰਹੀ ਪ੍ਰਦੂਸ਼ਣ ਦੀ ਸਮੱਸਿਆ ਤੇ ਕੇਂਦਿ੍ਤ ਕਰਵਾਉਣਾ ਤੇ ਇਸਦੇ ਹੱਲ ਲਈ ਸਰਕਾਰੀ ਤੰਤਰ 'ਤੇ ਦਬਾਅ ਬਣਾਉਣਾ ਹੈ | ਸੰਘਰਸ਼ ਕਮੇਟੀ ਦੇ ਕਰਨਲ ਚੰਦਰ ਮੋਹਨ ਲਖਨਪਾਲ ਨੇ ਕਿਹਾ ਅਸੀਂ ਲਗਾਤਾਰ ਸਤਲੁੱਜ ਦੇ ਪ੍ਰਦੂਸ਼ਣ ਦੀ ਸਮੱਸਿਆ ਬਾਰੇ ਚੌਥਾ ਪ੍ਰਦਰਸ਼ਨ ਬੁੱਢੇ ਨਾਲੇ 'ਤੇ ਕਰ ਰਹੇ ਹਾਂ | ਪਿਛਲੀ ਵਾਰ ਅਸੀਂ ਸ਼ਹਿਰ ਵਿਚ ਡੇਅਰੀਆਂ ਦੀ ਸਮੱਸਿਆ ਬਾਰੇ ਕਈ ਸਵਾਲ ਚੁੱਕੇ ਸਨ ਜਿਸ ਵਿਚ ਮੁੱਖ ਸਵਾਲ ਇਹ ਸੀ ਕਿ ਜੇ ਡੇਅਰੀਆਂ ਸ਼ਹਿਰ ਤੋਂ ਬਾਹਰ ਕੱਢੇ ਜਾਣ ਦੀ ਗੱਲ ਸੂਬਾ ਸਰਕਾਰ ਤੇ ਨਗਰ ਨਿਗਮ ਨੇ ਮੰਨ ਲਈ ਹੈ ਤਾਂ 50 ਕਰੋੜ ਦੇ ਦੋ 60 ਲੱਖ ਲੀਟਰ ਰੋਜ਼ ਵਾਲੇ ਗੋਹਾ ਟਰੀਟਮੈਂਟ ਪਲਾਂਟ ਹੈਬੋਵਾਲ ਤੇ ਤਾਜਪੁਰ ਵਿਚ ਕਰ ਦਾਤਾ ਦੀ ਗਾੜ੍ਹੀ ਕਮਾਈ ਬਰਬਾਦ ਕਰਕੇ ਕਿਉਂ ਲਗਾਏ ਜਾ ਰਹੇ ਹਨ | ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਇਸ ਮਸਲੇ ਨੂੰ ਟਰੀਟਮੈਂਟ ਪਲਾਂਟ ਦਾ ਚੱਕਰ ਪਾ ਕੇ ਉਲਝਾਉਣ ਦੀ ਬਜਾਏ ਡੇਅਰੀਆਂ ਬਾਹਰ ਕੱਢੇ | ਸਾਬਕਾ ਡੀ.ਜੀ.ਪੀ. ਪੰਜਾਬ ਪੁਲਿਸ ਤੇ ਸਾਂਝਾ ਸੁਨਿਹਰਾ ਪੰਜਾਬ ਮੰਚ ਦੇ ਆਗੂ ਡੀ.ਆਰ. ਭੱਟੀ ਨੇ ਕਿਹਾ ਇਹ ਪੰਜਾਬ ਦੇ ਲੋਕਾਂ ਦੀ ਸਭ ਤੋਂ ਮਹੱਤਵਪੂਰਨ ਲੜਾਈਆਂ ਵਿਚੋਂ ਇਕ ਹੈ ਤੇ ਅਸੀਂ ਇਸਦਾ ਪੂਰਨ ਸਮਰਥਨ ਕਰਦੇ ਹਾਂ | ਬੁੱਢਾ ਦਰਿਆ ਟਾਸਕ ਫੋਰਸ ਦੇ ਜਸਵੰਤ ਸਿੰਘ ਜ਼ਫ਼ਰ, ਆਗੂ ਬਿ੍ਜਭੂਸ਼ਣ ਗੋਇਲ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਤੇ ਮੰਤਰੀ ਮੰਡਲ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਇਸ ਬੇਹੱਦ ਮਹੱਤਵਪੂਰਨ ਮੁੱਦੇ ਦੀ ਜਾਂਚ ਕਰਵਾਉਣ | ਬੁੱਢਾ ਦਰਿਆ ਐਕਸ਼ਨ ਫਰੰਟ ਦੇ ਡਾਕਟਰ ਬੀ.ਪੀ. ਮਿਸ਼ਰਾ ਨੇ ਕਿਹਾ ਬੁੱਢਾ ਦਰਿਆ ਦੀ ਸਮੱਸਿਆ ਮੁੱਖ ਤੌਰ 'ਤੇ ਸਰਕਾਰੀ ਅਧਿਕਾਰੀਆਂ ਤੇ ਚੋਟੀ ਦੇ ਸਿਆਸਤਦਾਨਾਂ ਦੇ ਉਦਯੋਗਪਤੀਆਂ ਦੀ ਮਿਲੀਭੁਗਤ ਕਾਰਨ ਹੈ | ਕੌਂਸਲ ਆਫ਼ ਇੰਜੀਨੀਰਜ਼ ਦੇ ਕਪਿਲ ਅਰੋੜਾ ਨੇ ਕਿਹਾ ਇਕ ਪਾਸੇ ਸਰਕਾਰ ਸੂਬੇ ਦੇ ਦਰਿਆ, ਝੀਲਾਂ, ਟੋਭੇ ਆਦਿ ਪ੍ਰਦੂਸ਼ਿਤ ਤੇ ਗੰਧਲੇ ਹੋਣ ਬਾਰੇ ਕੋਈ ਠੋਸ ਹੱਲ ਕੱਢਣ ਵਿਚ ਨਾਕਾਮ ਰਹੀ ਹੈ ਤੇ ਦੂਜੇ ਪਾਸੇ ਮੱਤੇਵਾੜੇ ਨੇੜੇ ਸਤਲੁੱਜ ਦੇ ਹੜ੍ਹ ਮੈਦਾਨਾਂ ਉਪਰ ਸਨਅਤਾਂ ਲਗਾਉਣ ਦੇ ਮਨਸੂਬੇ ਬਣਾ ਕੇ ਫਲੱਡ ਪਲੇਨ ਦਾ ਵੱਡਾ ਨੁਕਸਾਨ ਕਰਨ 'ਤੇ ਤੁਲੀ ਹੋਈ ਹੈ | ਸੰਘਰਸ਼ ਦੇ ਭਰਪੂਰ ਇੰਦਰਜੀਤ ਸਿੰਘ, ਨਰੋਆ ਪੰਜਾਬ ਮੰਚ ਦੇ ਜਸਕੀਰਤ ਸਿੰਘ, ਸਿਟੀਜ਼ਨਸ ਫ਼ੋਰਮ ਦੇ ਕੁਲਦੀਪ ਸਿੰਘ ਖਹਿਰਾ ਨੇ ਵੀ ਰੋਸ ਪ੍ਰਦਰਸ਼ਨ ਵਿਚ ਹਿੱਸਾ ਲਿਆ |
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਚਾਰ ਨੌਜਵਾਨਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਅਤੇ ਦੋ ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ | ਜਾਣਕਾਰੀ ...
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਦਰਜਨਾਂ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਖਤਰਨਾਕ ਲੁਟੇਰਾ ਗਰੋਹ ਦੇ 10 ਮੈਂਬਰਾਂ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਪੁਲਿਸ ਨੇ ਉਨ੍ਹਾਂ ਦੇ ...
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਪੀ.ਏ.ਯੂ. ਦੇ ਘੇਰੇ ਅੰਦਰ ਪੈਂਦੇ ਇਲਾਕੇ ਅਲਟੌਸ ਨਗਰ ਵਿਚ ਪੁਲਿਸ ਨੇ ਅੱਜ ਇਕ ਔਰਤ ਦੀ ਲਾਸ਼ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਜਸਕੰਵਲ ਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਮਿ੍ਤਕ ਔਰਤ ਦੀ ਉਮਰ 45 ਸਾਲ ...
ਬੱਚੇ ਸੀ.ਸੀ. ਟੀ.ਵੀ. ਕੈਮਰੇ 'ਚ ਹੋਏ ਕੈਦ
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਜੂਹੀ ਐਨਕਲੇਵ 'ਚ ਬੀਤੀ ਦੇਰ ਰਾਤ ਬੱਚਾ ਚੋਰ ਗਿਰੋਹ ਦੇ ਮੈਂਬਰਾਂ ਵਲੋਂ ਉਸਾਰੀ ਅਧੀਨ ਮਕਾਨਾਂ ਵਿਚੋ ਲੱਖਾਂ ਰੁਪਏ ਮੁੱਲ ਦਾ ...
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਰਾਜੀਵ ਗਾਂਧੀ ਕਾਲੋਨੀ ਤੋਂ ਸ਼ੱਕੀ ਹਾਲਾਤ ਵਿਚ ਲਾਪਤਾ ਹੋਏ ਬਜ਼ੁਰਗ ਦੀ ਪੁਲਿਸ ਨੇ ਅੱਜ ਲਾਸ਼ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ ਵਿਚ ...
ਲੁਧਿਆਣਾ, 25 ਸਤੰਬਰ (ਪੁਨੀਤ ਬਾਵਾ)-ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਿਖੇ ਰਾਸ਼ਟਰੀ ਸੇਵਾ ਯੋਜਨਾ ਦਿਵਸ ਮਨਾਉਣ ਦੇ ਸੰਬੰਧ ਵਿਚ ਇਸ ਦੇ ਵਾਲੰਟੀਅਰਾਂ ਲਈ ਲੇਖ ਲਿਖਣ ਦਾ ਅੰਤਰ-ਕਾਲਜ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ...
ਪ੍ਰੀਖਿਆ ਕੇਂਦਰਾਂ ਦੇ ਬਾਹਰ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧ ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਕਾਂਸਟੇਬਲ ਭਰਤੀ ਲਈ ਅੱਜ ਪ੍ਰੀਖਿਆ ਦੇ ਪਹਿਲੇ ਦਿਨ 12 ਹਜ਼ਾਰ 796 ਨੌਜਵਾਨਾਂ ਵਲੋਂ ਪ੍ਰੀਖਿਆ ਦਿੱਤੀ ਗਈ | ਪੁਲਿਸ ਵਲੋਂ ਪ੍ਰੀਖਿਆ ਕੇਂਦਰਾਂ ...
ਲੁਧਿਆਣਾ, 25 ਸਤੰਬਰ (ਪੁਨੀਤ ਬਾਵਾ)-ਏਸ਼ੀਆ ਦੀ ਸਭ ਤੋਂ ਵੱਡੀ ਇਕ ਟਰੇਡ ਦੀ ਜਥੇਬੰਦੀ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ (ਯੂ.ਸੀ.ਪੀ.ਐੱਮ.ਏ.) ਦੀ 70 ਮੈਂਬਰੀ ਪ੍ਰਬੰਧਕ ਕਮੇਟੀ ਦੀ ਅਹਿਮ ਮੀਟਿੰਗ ਅੱਜ ਦੁਰਗਾ ਦਾਸ ਮੈਮੋਰੀਅਲ ਹਾਲ ਵਿਖੇ ...
ਲੁਧਿਆਣਾ, 25 ਸਤੰਬਰ (ਪੁਨੀਤ ਬਾਵਾ)-ਏਸ਼ੀਆ ਦੀ ਸਭ ਤੋਂ ਵੱਡੀ ਇਕ ਟਰੇਡ ਦੀ ਜਥੇਬੰਦੀ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ (ਯੂ.ਸੀ.ਪੀ.ਐੱਮ.ਏ.) ਦੀ 70 ਮੈਂਬਰੀ ਪ੍ਰਬੰਧਕ ਕਮੇਟੀ ਦੀ ਅਹਿਮ ਮੀਟਿੰਗ ਅੱਜ ਦੁਰਗਾ ਦਾਸ ਮੈਮੋਰੀਅਲ ਹਾਲ ਵਿਖੇ ...
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ...
ਲੁਧਿਆਣਾ, 25 ਸਤੰਬਰ (ਅਮਰੀਕ ਸਿੰਘ ਬੱਤਰਾ)- ਮਨਿਉਰਟੀ ਕੌਂਸਲ ਆਫ਼ ਪੰਜਾਬ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸਾਥੀ ਤੇ ਹਲਕਾ ਦਾਖਾ ਕਾਂਗਰਸ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ...
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਪ੍ਰਧਾਨ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਮੇਜਰ ਸਿੰਘ ਖ਼ਾਲਸਾ ਨੂੰ ਉਸ ਵਕਤ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਮਾਤਾ ਬੀਬੀ ਪ੍ਰਕਾਸ਼ ...
ਲੁਧਿਆਣਾ, 25 ਸਤੰਬਰ (ਸਲੇਮਪੁਰੀ)-ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਦੀ ਪਹਿਲੀ ਤੇ ਦੂਜੀ ਲਹਿਰ ਨਾਲ ਨਜਿੱਠਣ ਲਈ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਸਿਹਤ ਵਿਭਾਗ ਦੇ ਡਾਕਟਰਾਂ, ਨਰਸਿੰਗ ਅਤੇ ਪੈਰਾਮੈਡੀਕਲ ਸਟਾਫ ਸਮੇਤ ਹੋਰ ...
ਲੁਧਿਆਣਾ, 25 ਸਤੰਬਰ (ਸਲੇਮਪੁਰੀ)-ਜ਼ਿਲ੍ਹਾ ਲੁਧਿਆਣਾ ਵਿਚ ਕੋਰੋਨਾ ਨਾਲ ਨਜਿੱਠਣ ਲਈ ਹਰ ਰੋਜ਼ ਵੱਡੀ ਗਿਣਤੀ ਵਿਚ ਸ਼ੱਕੀ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਲੁਧਿਆਣਾ ਵਿਚ ਅੱਜ ਤੱਕ 2478565 ਸ਼ੱਕੀ ...
ਲੁਧਿਆਣਾ, 25 ਸਤੰਬਰ (ਸਲੇਮਪੁਰੀ)-ਪੰਜਾਬ ਸਰਕਾਰ ਦੇ ਸਰਕਾਰੀ/ ਅਰਧ ਸਰਕਾਰੀ ਵਿਭਾਗਾਂ/ ਬੋਰਡਾਂ/ ਕਾਰਪੋਰੇਸ਼ਨਾਂ/ ਸਥਾਨਕ ਸਰਕਾਰਾਂ ਵਿਭਾਗ/ ਯੂਨੀਵਰਸਿਟੀਆਂ ਅਤੇ ਹੋਰ ਤਕਨੀਕੀ ਅਦਾਰਿਆਂ ਵਿਚ ਸੇਵਾਵਾਂ ਨਿਭਾ ਰਹੇ ਜੂਨੀਅਰ ਇੰਜੀਨੀਅਰਜ਼/ ਸਹਾਇਕ ਇੰਜੀਨੀਅਰਜ਼/ ...
ਇਯਾਲੀ/ਥਰੀਕੇ, 25 ਸਤੰਬਰ (ਮਨਜੀਤ ਸਿੰਘ ਦੁੱਗਰੀ)-ਅਗਾਮੀ ਵਿਧਾਨ ਸਭਾ ਚੋਣਾਂ 'ਚ ਜਿੱਤ ਲਈ ਰਣਨੀਤੀ ਤੈਅ ਕਰਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ 'ਤੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਗੁਰਚਰਨ ...
ਲੁਧਿਆਣਾ, 25 ਸਤੰਬਰ (ਕਵਿਤਾ ਖੁੱਲਰ)-ਕਿਸਾਨਾਂ ਵਲੋਂ 27 ਸਤੰਬਰ ਦੇ ਬੰਦ ਦੇ ਸੱਦੇ ਦਾ ਅਜਾਦ ਸਮਾਜ ਪਾਰਟੀ ਅਤੇ ਤੀਸਰੇ ਮੋਰਚੇ ਨੇ ਸਮਰਥਨ ਕਰਨ ਦਾ ਐਲਾਨ ਕੀਤਾ ਹੈ, ਜਿਸ ਲਈ ਮੋਰਚੇ ਦੇ ਆਗੂਆਂ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ | ਤੀਸਰੇ ਮੋਰਚੇ ਦੀ ...
ਲੁਧਿਆਣਾ, 25 ਸਤੰਬਰ (ਪੁਨੀਤ ਬਾਵਾ)-ਆਮ ਆਦਮੀ ਪਾਰਟੀ ਇਸਤਰੀ ਵਿੰਗ ਹਲਕਾ ਲੁਧਿਆਣਾ ਪੂਰਬੀ ਦੀ ਪਿ੍ੰਸੀਪਲ ਇੰਦਰਜੀਤ ਕੌਰ ਪ੍ਰਧਾਨ ਬਣੇ ਹਨ | ਜਿਨ੍ਹਾਂ ਨੂੰ ਪ੍ਰਧਾਨ ਬਣਨ 'ਤੇ ਹਲਕਾ ਲੁਧਿਆਣਾ ਪੂਰਬੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਲਜੀਤ ਸਿੰਘ ਭੋਲਾ ਗਰੇਵਾਲ ...
ਲੁਧਿਆਣਾ, 25 ਸਤੰਬਰ (ਪੁਨੀਤ ਬਾਵਾ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ 27 ਸਤੰਬਰ ਨੂੰ ਭਾਰਤ ਬੰਦ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਤੇ 27 ਸਤੰਬਰ ਦੇ ਬੰਦ ਵਿਚ ਵੱਧ ਤੋਂ ਵੱਧ ਹਿੱਸਾ ਦੁਆਉਣ ਦੇ ਮਕਸਦ ਨਾਲ ਅੱਜ ਭਾਰਤੀ ਕਿਸਾਨ ਯੂਨੀਅਨ ...
ਲੁਧਿਆਣਾ, 25 ਸਤੰਬਰ (ਕਵਿਤਾ ਖੁੱਲਰ)-ਭਾਈ ਬਾਲਾ ਜੀ ਸੇਵਾ ਸੁਸਾਇਟੀ ਪ੍ਰਤਾਪ ਸਿੰਘ ਵਾਲਾ ਸਮੂਹ ਜਥੇਬੰਦੀਆਂ ਵਲੋਂ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਵਾਂਗ ਇਸ ਸਾਲ ਵੀ ਸਾਲਾਨਾ ਕੀਰਤਨ ਸਮਾਗਮ 28 ਸਤੰਬਰ ਤੋਂ 2 ਅਕਤੂਬਰ ਤਕ ਸ਼ਾਮ 7.00 ਵਜੇ ਤੋਂ ਲੈ ਕੇ ...
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸੰਯੁਕਤ ਕਿਸਾਨ ਮੋਰਚਾ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੀ ਵਕੀਲਾਂ ਵਲੋਂ ਵੀ ਹਮਾਇਤ ਕੀਤੀ ਗਈ ਹੈ | ਜਾਣਕਾਰੀ ਦਿੰਦਿਆਂ ਬਾਰ ਐਸੋਸੀਏਸ਼ਨ ਦੇ ਸਕੱਤਰ ਗਗਨਦੀਪ ਸਿੰਘ ਸੈਣੀ ਨੇ ਦੱਸਿਆ ਕਿ ਵਕੀਲਾਂ ਵਲੋਂ ਸੋਮਵਾਰ ...
ਲੁਧਿਆਣਾ, 25 ਸਤੰਬਰ (ਜੋਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਲ੍ਹਾ ਲੁਧਿਆਣਾ ਵਿਚ ਦੋ ਹਜ਼ਾਰ ਦੇ ਕਰੀਬ ਰਾਸ਼ਨ ਡਿਪੂ ਚਲ ਰਹੇ ਹਨ, ਜਿਹਨਾਂ ਤੋਂ ਸਰਕਾਰ ਦੀਆਂ ਵੱਖ-ਵਖ ਸਕੀਮਾਂ ਤਹਿਤ ਖਪਤਕਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ...
ਆਲਮਗੀਰ, 25 ਸਤੰਬਰ (ਰਣਜੀਤ ਸਿੰਘ ਨੰਗਲ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਪਿੰਡ ਉਮੈਦਪੁਰ ਦੇ ਵਿਕਾਸ ਕਾਰਜਾਂ ਲਈ ਵਿਧਾਇਕ ਕੁਲਦੀਪ ਸਿੰਘ ਵੈਦ ਵਲੋਂ ਸਰਪੰਚ ਸੁੱਖੂ ਮਹੰਤ ਨੂੰ 7 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ | ਇਸ ਮੌਕੇ 'ਤੇ ਬੋਲਦਿਆਂ ਵਿਧਾਇਕ ਕੁਲਦੀਪ ...
'ਜੈ ਜਵਾਨ ਜੈ ਕਿਸਾਨ' ਪਾਰਟੀ ਦੇ ਸਾਬਕਾ ਪ੍ਰਧਾਨ ਆਪਣੇ ਸਾਥੀਆਂ ਸਮੇਤ ਹੋਏ ਭਾਜਪਾ ਵਿਚ ਸ਼ਾਮਿਲ ਲੁਧਿਆਣਾ, 25 ਸਤੰਬਰ (ਪੁਨੀਤ ਬਾਵਾ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਪੱਖੀ ਨੀਤੀਆਂ ਤੋਂ ...
ਢੰਡਾਰੀ ਕਲਾਂ, 25 ਸਤੰਬਰ (ਪਰਮਜੀਤ ਸਿੰਘ ਮਠਾੜੂ)-ਐੱਸ.ਸੀ. ਡਿਪਾਰਟਮੈਂਟ ਕਾਂਗਰਸ ਦੇ ਜ਼ਿਲ੍ਹਾ ਵਾਈਸ ਚੇਅਰਮੈਨ ਗੁਰਕਿ੍ਪਾਲ ਸਿੰਘ ਪਾਲਾ ਢੰਡਾਰੀ ਨੇ ਚੰਨੀ ਦੇ ਮੁੱਖ ਮੰਤਰੀ ਬਣਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਕਾਂਗਰਸ ਹੀ ਇਕ ਅਜਿਹੀ ...
ਲੁਧਿਆਣਾ, 25 ਸਤੰਬਰ (ਪੁਨੀਤ ਬਾਵਾ)-ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੁਖਬੀਰ ਸਿੰਘ ਬਾਦਲ ਵਲੋਂ ਸਰਕਾਰ ਵਲੋਂ ਗਿ੍ਫ਼ਤਾਰ ਕਰਨ ਦੇ ਦਿੱਤੇ ਬਿਆਨ ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆ ਕਿਹਾ ਕਿ ਸੁਖਬੀਰ ...
ਲੁਧਿਆਣਾ, 25 ਸਤੰਬਰ (ਪੁਨੀਤ ਬਾਵਾ)-ਪੰਚਾਇਤਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਅੱਜ ਸਰਪੰਚਾਂ ਦੇ ਇਕ ਵਫ਼ਦ ਵਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਦੇ ਨਾਲ ਮੁਲਾਕਾਤ ਕੀਤੀ ਗਈ | ਜਿਸ ਦੌਰਾਨ ਪੰਚਾਇਤ ਯੂਨੀਅਨ ਲੁਧਿਆਣਾ-1 ਦੇ ਚੇਅਰਮੈਨ ਸਰਪੰਚ ...
ਲੁਧਿਆਣਾ 25 ਸਤੰਬਰ (ਕਵਿਤਾ ਖੁੱਲਰ)-ਜਨਤਾ ਨਗਰ ਵਿਖੇ 27 ਸਤੰਬਰ ਨੂੰ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਸਬੰਧੀ ਯੁਨਾਈਟਿਡ ਯੂਥ ਫੈਡਰੇਸ਼ਨ ਦੇ ਪ੍ਰਧਾਨ ਸਹੋਣ ਸਿੰਘ ਗੋਗਾ ਅਤੇ ਐੱਨ.ਪੀ.ਸੀ. ਟਰਾਂਸਪੋਰਟ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ...
ਲੁਧਿਆਣਾ, 25 ਸਤੰਬਰ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਵਾਲਮੀਕਿ ਸੇਵਕ ਸੰਘ ਦੀ ਵਿਸ਼ੇਸ਼ ਮੀਟਿੰਗ ਚੇਅਰਮੈਨ ਬਬਲੂ ਅਨਾਰਿਆ ਦੀ ਅਗਵਾਈ ਹੇਠ ਹੋਈ, ਜਿਸ ਵਿਚ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ | ਪ੍ਰਧਾਨ ਵਿੱਕੀ ਸਹੋਤਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX