ਚੰਡੀਗੜ੍ਹ, 25 ਸਤੰਬਰ (ਬਿ੍ਜੇਂਦਰ)-ਚੰਡੀਗੜ੍ਹ ਕਾਂਗਰਸ ਵਲੋਂ ਸਨਿਚਰਵਾਰ ਨੂੰ ਇਥੇ ਨਗਰ ਨਿਗਮ ਦਫ਼ਤਰ, ਸੈਕਟਰ 17 ਦੇ ਬਾਹਰ ਭਾਜਪਾ ਦੀਆਂ ਕਥਿਤ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਇਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਕਾਂਗਰਸ ਵਰਕਰਾਂ ਨੇ ਪਾਣੀ ਦੇ ਬਿੱਲਾਂ 'ਚ ਵਾਧਾ ਤੁਰੰਤ ਵਾਪਸ ਲਏ ਜਾਣ, ਬਰਾਬਰ ਕੰਮ ਬਰਾਬਰ ਤਨਖ਼ਾਹ, ਆਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾਉਣ, ਕਥਿਤ ਡਰਾਈਵਰ ਭਰਤੀ ਘੋਟਾਲੇ ਦੀ ਜਾਂਚ ਕਰਵਾਉਣ ਜਿਹੀਆਂ ਮੰਗਾਂ ਦੇ ਬੈਨਰ ਲੈ ਕੇ ਲਗਪਗ ਤਿੰਨ ਘੰਟੇ ਤੱਕ ਨਗਰ ਨਿਗਮ ਦਫ਼ਤਰ ਘੇਰਿਆ | ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ | ਵਾਟਰ ਕੈਨਨ ਦੌਰਾਨ ਪਾਰਟੀ ਦੇ ਲਗਭਗ 15 ਨੇਤਾ ਤੇ ਵਰਕਰ ਜ਼ਖ਼ਮੀ ਹੋ ਗਏ | ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰੈਜ਼ੀਡੈਂਟ ਦੀਪਾ ਦੂਬੇ ਨੂੰ ਲੋਅ ਬਲੱਡ ਪ੍ਰੈਸ਼ਰ ਕਾਰਨ ਹਸਪਤਾਲ ਲੈ ਜਾਣਾ ਪਿਆ | ਸੈਕਟਰ 25 ਦੀ ਇਕ ਹੋਰ ਮਹਿਲਾ ਨੇਤਾ ਅਨੀਤਾ ਦੀ ਅੱਖ ਦੇ ਕੋਲ ਚਿਹਰੇ 'ਤੇ ਸੱਟ ਲੱਗੀ ਤੇ ਜ਼ਖ਼ਮੀ ਅੱਖ ਦੇ ਨਾਲ ਹਸਪਤਾਲ ਲੈ ਜਾਇਆ ਗਿਆ | ਪਾਰਟੀ ਨੇਤਾ ਦਰਸ਼ਨ ਗਰਗ ਦੇ ਪੈਰ ਤੇ ਲੱਤ 'ਤੇ ਸੱਟਾਂ ਵੱਜੀਆਂ ਅਤੇ ਅਸੀਸ ਗਜਨਬੀ, ਪ੍ਰੇਮ ਪਾਲ ਚੌਹਾਨ ਤੇ ਸੁਨੀਲ ਸੂਦ ਨੂੰ ਵੀ ਸੱਟਾਂ ਲੱਗੀਆਂ | ਨੌਜਵਾਨ ਕਾਂਗਰਸੀ ਨੇਤਾ ਮਨੀਸ਼ ਬੰਸਲ ਨੇ ਵੀ ਆਪਣੇ ਸਮਰਥਕਾਂ ਦੇ ਨਾਲ ਵਿਰੋਧ ਪ੍ਰਦਰਸ਼ਨ 'ਚ ਭਾਗ ਲਿਆ | ਕਾਂਗਰਸ ਪ੍ਰਧਾਨ ਸੁਭਾਸ਼ ਚਾਵਲਾ ਨੇ ਇਸ ਮੌਕੇ ਕਿਹਾ ਕਿ ਅੱਜ ਦਾ ਵਿਰੋਧ ਭਾਜਪਾ ਨੂੰ ਨੀਂਦ ਤੋਂ ਜਗਾਉਣ ਲਈ ਹੈ | ਲੋਕ ਭਾਜਪਾ ਦੀਆਂ ਆਮ ਆਦਮੀ ਵਿਰੋਧੀ ਤੇ ਕਿਸਾਨ ਵਿਰੋਧੀ ਨੀਤੀਆਂ ਤੋਂ ਤੰਗ ਆ ਚੁੱਕੇ ਹਨ | ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਭਾਜਪਾ ਨੂੰ ਹਟਾਉਣ ਦਾ ਮਨ ਬਣਾ ਲਿਆ ਹੈ ਤੇ ਜਿਸ ਦੀ ਸ਼ੁਰੂਆਤ ਚੰਡੀਗੜ੍ਹ ਨਗਰ ਨਿਗਮ ਦੀਆਂ ਆਉਣ ਵਾਲੀਆਂ ਚੋਣਾਂ 'ਚ ਭਾਜਪਾ ਨੂੰ ਮਿਲਣ ਵਾਲੀ ਕਰਾਰੀ ਹਾਰ ਨਾਲ ਹੋਵੇਗੀ | ਉਨ੍ਹਾਂ ਨੇ ਅੱਗੇ ਕਿਹਾ ਕਿ ਬੀ. ਜੇ. ਪੀ. ਨੇ ਪਾਣੀ ਦੀਆਂ ਦਰਾਂ 'ਚ ਵਾਧੇ ਨੂੰ ਵਾਪਸ ਨਹੀਂ ਲਿਆ, ਨਗਰ ਨਿਗਮ ਸਫ਼ਾਈ ਕਰਮਚਾਰੀਆਂ ਨੂੰ ਸਮੇਂ ਤੇ ਤਨਖ਼ਾਹ ਨਹੀਂ ਮਿਲ ਰਹੀ, ਪੀਣ ਵਾਲੇ ਪਾਣੀ ਦੀ ਸਮੱਸਿਆ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਕਚਰਾ ਸੰਗ੍ਰਹਿਣ ਲਈ ਓਵਰਚਾਰਜਿੰਗ, ਟੁੱਟੀਆਂ ਸੜਕਾਂ, ਡੰਪਿੰਗ ਗਰਾਊਾਡ ਦੀ ਖ਼ਰਾਬ ਸਥਿਤੀ, ਸਫ਼ਾਈ ਕਰਮੀਆਂ ਦੀਆਂ ਜਾਇਜ਼ ਮੰਗਾਂ, ਚਾਲਕ ਭਰਤੀ ਘੋਟਾਲੇ ਆਦਿ ਕਈ ਲੰਬਿਤ ਮੁੱਦੇ ਅਤੇ ਮਾਮਲੇ ਹਨ ਜਿਨ੍ਹਾਂ ਨੂੰ ਭਾਜਪਾ ਹੱਲ ਕਰਨ ਵਿਚ ਫ਼ੇਲ੍ਹ ਰਹੀ ਹੈ |
ਚੰਡੀਗੜ੍ਹ, 25 ਸਤੰਬਰ (ਅਜੀਤ ਬਿਊਰੋ)-ਇੰਡੀਅਨ ਰੈੱਡਕਰਾਸ ਦੇ ਨੈਸ਼ਨਲ ਵਾਈਸ ਚੇਅਰਮੈਨ, ਲੋਕ ਸਭਾ ਤੇ ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਦੀ ਨਵੀਂ ਕਿਤਾਬ 'ਸਮਾਜਿਕ ਚਿੰਤਨ' ਦੇ ਅੰਗਰੇਜ਼ੀ ਸੰਸਕਰਣ ਦੀ ਘੁੰਢ ਚੁਕਾਈ ਨਵੀਂ ਦਿੱਲੀ ਦੇ ...
ਚੰਡੀਗੜ੍ਹ, 25 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸਾਈਕਲ ਟਰੈਕ 'ਤੇ ਡਿਊਟੀ ਕਰ ਰਹੇ ਟ੍ਰੈਫਿਕ ਪੁਲਿਸ ਕਾਂਸਟੇਬਲ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰਨ ਵਾਲੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਖ਼ਿਲਾਫ਼ ਪੁਲਿਸ ਨੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ | ...
ਚੰਡੀਗੜ੍ਹ, 25 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਖਾਣ-ਪੀਣ ਦਾ ਡੁਪਲੀਕੇਟ ਸਾਮਾਨ ਵੇਚਣ ਵਾਲੇ ਇਕ ਦੁਕਾਨਦਾਰਾਂ ਨੂੰ ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਗਿ੍ਫ਼ਤਾਰ ਕੀਤਾ ਹੈ ਜੋ ਨਮਕ, ਸਰਫ਼, ਚਾਹਪੱਤੀ ਆਦਿ ਚੀਜ਼ਾਂ ਖ਼ਰੀਦ ਕੇ ਉਨ੍ਹਾਂ ਨੂੰ ਬਰਾਂਡਿਡ ...
ਚੰਡੀਗੜ੍ਹ, 25 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਆਪਣੇ ਦਫ਼ਤਰ ਦੇ ਇਕ ਕਰਮਚਾਰੀ (ਕਪਿਲ) ਨੂੰ ਜ਼ਰੂਰੀ ਫਾਈਲਾਂ ਦੀਆਂ ਫ਼ੋਟੋਆਂ ਖਿੱਚਦੇ ਹੋਏ ਫੜ ਲਿਆ | ਦੱਸਿਆ ਗਿਆ ਹੈ ਕਿ ਚੰਡੀਗੜ੍ਹ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ...
ਚੰਡੀਗੜ੍ਹ, 25 ਸਤੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਲਈ ਗਰੈਜੂਏਟ ਹਲਕੇ ਦੀਆਂ ਵੋਟਾਂ 26 ਸਤੰਬਰ ਨੂੰ ਪੈ ਰਹੀਆਂ ਹਨ | ਚੋਣਾਂ ਲਈ 211 ਬੂਥ ਬਣਾਏ ਗਏ ਹਨ | ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ | ਕੁੱਲ 41 ...
ਚੰਡੀਗੜ੍ਹ, 25 ਸਤੰਬਰ (ਪੋ੍ਰ. ਅਵਤਾਰ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਪੈਟਰੋਲ, ਡੀਜ਼ਲ, ਰਸੋਈ ਗੈਸ, ਸਬਜ਼ੀਆਂ, ਦਾਲਾਂ ਤੇ ਹੋਰ ਰਸੋਈ ਦੇ ਸਾਮਾਨ ਦੀਆਂ ਕੀਮਤਾਂ ਵਿੱਚ ਹੋਏ ਬੇਹਿਸਾਬ ਵਾਧੇ ਖ਼ਿਲਾਫ਼ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਨੇ ...
ਐੱਸ. ਏ. ਐੱਸ. ਨਗਰ, 25 ਸਤੰਬਰ (ਬੈਨੀਪਾਲ)-ਐੱਸ. ਐਲ. ਏ. ਯੂਨੀਅਨ ਪੰਜਾਬ ਦੇ ਆਗੂਆਂ ਨੇ ਮੁਲਾਜ਼ਮ ਫਰੰਟ ਪੰਜਾਬ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ | ਇਸ ਸਬੰਧੀ ਮੁਲਾਜ਼ਮ ਫਰੰਟ ਪੰਜਾਬ ਦੇ ਪ੍ਰਧਾਨ ਬਾਜ਼ ਸਿੰਘ ਖਹਿਰਾ ਨੇ ਦੱਸਿਆ ਕਿ ਐੱਸ. ਐਲ. ਏ. ਯੂਨੀਅਨ ਪੰਜਾਬ ਦੇ ...
ਐੱਸ. ਏ. ਐੱਸ. ਨਗਰ, 25 ਸਤੰਬਰ (ਕੇ. ਐੱਸ. ਰਾਣਾ)-ਪਿੰਡ ਸੋਹਾਣਾ (ਸੈਕਟਰ-78 ਮੁਹਾਲੀ) ਵਿਚਲੇ ਰਤਨ ਪ੍ਰੋਫੈਸ਼ਨਲ ਕਾਲਜ ਦੇ ਬਾਹਰ ਗੋਲਡਨ ਬਿਊਟੀ ਪਾਰਲਰ ਦੇ ਨਾਂਅ ਹੇਠ ਦੁਕਾਨ ਚਲਾ ਕੇ ਆਪਣਾ ਤੇ ਪਰਿਵਾਰ ਦਾ ਪੇਟ ਪਾਲ ਰਹੀ ਜੋਤੀ ਨੇ ਦੱਸਿਆ ਕਿ ਉਹ ਆਤਮ-ਨਿਰਭਰ ਬਣਨ ਤੇ ...
ਐੱਸ. ਏ. ਐੱਸ. ਨਗਰ, 25 ਸਤੰਬਰ (ਕੇ. ਐੱਸ. ਰਾਣਾ)-ਪੰਜਾਬ ਫੈਡਰੇਸ਼ਨ ਆਫ਼ ਯੂਨੀਵਰਸਿਟੀ ਐੱਡ ਕਾਲਜ ਟੀਚਰਜ਼ ਆਰਗੇਨਾਈਜੇਸ਼ਨ ਦੀ ਅਗਵਾਈ 'ਚ ਪੰਜਾਬ ਯੂਨੀਵਰਸਿਟੀ ਵਿਖੇ ਜਾਰੀ ਲੜੀਵਾਰ ਭੁੱਖ ਹੜਤਾਲ 22ਵੇਂ ਦਿਨ 'ਚ ਦਾਖ਼ਲ ਹੋ ਗਈ ਹੈ | ਹੜਤਾਲ ਯੂ. ਜੀ. ਸੀ. ਦੇ 7ਵੇਂ ...
ਐੱਸ. ਏ. ਐੱਸ. ਨਗਰ, 25 ਸਤੰਬਰ (ਕੇ. ਐੱਸ. ਰਾਣਾ)-ਏ. ਸੀ. ਆਈ. ਸੀ. ਰਾਈਜ਼ ਐਸੋਸੀਏਸ਼ਨ ਸੀ. ਜੀ. ਸੀ. ਲਾਂਡਰਾਂ ਵਲੋਂ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ, ਜਿਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਾਈਬਰ ਸੁਰੱਖਿਆ ਦੇ ਖੇਤਰ 'ਚ ਉਪਲੱਬਧ ਉਨ੍ਹਾਂ ਨਵੀਨਤਾਕਾਰੀ ਤੇ ਉੱਦਮੀ ਮੌਕਿਆਂ ...
ਐੱਸ. ਏ. ਐੱਸ. ਨਗਰ, 25 ਅਗਸਤ (ਕੇ. ਐੱਸ. ਰਾਣਾ)-ਰੋਪੜ ਵਿਖੇ ਲਹਿਰੀ ਸ਼ਾਹ ਮੰਦਰ ਰੋਡ 'ਤੇ ਸਥਿਤ ਅਰਜਨ ਆਯੁਰਵੈਦਿਕ ਹਸਪਤਾਲ (ਨੇੜੇ ਡਾ. ਸਰਦਾਨਾ ਬੱਚਿਆਂ ਦਾ ਹਸਪਤਾਲ) ਜਿਥੇ ਰੀੜ੍ਹ ਦੀ ਹੱਡੀ ਦੇ ਦਰਦ, ਸੈਟੀਕਾ ਪੈਨ, ਬਵਾਸੀਰ, ਦਮ ਤੇ ਨਸ਼ੇ ਤੋਂ ਪੀੜਤ ਮਰੀਜ਼ਾਂ ਲਈ ਵਰਦਾਨ ...
ਐੱਸ. ਏ. ਐੱਸ. ਨਗਰ, 25 ਸਤੰਬਰ (ਕੇ. ਐੱਸ. ਰਾਣਾ)-ਇੰਡੀਅਨ ਟੈਕਨਾਲੋਜੀ ਕਾਂਗਰਸ ਐਸੋਸੀਏਸ਼ਨ ਵਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਸਹਿਯੋਗ ਨਾਲ 9ਵੀਂ ਭਾਰਤੀ ਤਕਨਾਲੋਜੀ ਕਾਂਗਰਸ ਦਾ ਪ੍ਰਬੰਧ ਕੀਤਾ ਗਿਆ | ਦੋ ਰੋਜ਼ਾ ਕਾਨਫ਼ਰੰਸ 'ਸਾਰਿਆਂ ਲਈ ਉਪ-ਗ੍ਰਹਿ ਤੇ ...
ਐੱਸ. ਏ. ਐੱਸ. ਨਗਰ, 25 ਸਤੰਬਰ (ਕੇ. ਐੱਸ. ਰਾਣਾ)-ਇੰਡੀਅਨ ਟੈਕਨਾਲੋਜੀ ਕਾਂਗਰਸ ਐਸੋਸੀਏਸ਼ਨ ਵਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਸਹਿਯੋਗ ਨਾਲ 9ਵੀਂ ਭਾਰਤੀ ਤਕਨਾਲੋਜੀ ਕਾਂਗਰਸ ਦਾ ਪ੍ਰਬੰਧ ਕੀਤਾ ਗਿਆ | ਦੋ ਰੋਜ਼ਾ ਕਾਨਫ਼ਰੰਸ 'ਸਾਰਿਆਂ ਲਈ ਉਪ-ਗ੍ਰਹਿ ਤੇ ...
ਚੰਡੀਗੜ੍ਹ, 25 ਸਤੰਬਰ (ਅਜਾਇਬ ਸਿੰਘ ਔਜਲਾ)-ਰਾਮਗੜ੍ਹੀਆ ਸਭਾ ਚੰਡੀਗੜ੍ਹ ਵਲੋਂ ਭਾਈ ਲਾਲੋ ਦਾ ਜਨਮ ਦਿਵਸ ਸ਼ਰਧਾ ਨਾਲ ਮਨਾਇਆ ਗਿਆ | ਚੰਡੀਗੜ੍ਹ ਦੇ ਰਾਮਗੜ੍ਹੀਆ ਭਵਨ ਵਿਖੇ ਕਰਵਾਏ ਸਮਾਗਮ ਦੌਰਾਨ ਭਾਈ ਸਤਵੰਤ ਸਿੰਘ ਸੋਨੂੰ (ਨਾਨਕਸਰ), ਭਾਈ ਲਖਵਿੰਦਰ ਸਿੰਘ ਪੰਡੋਰੀ, ...
ਚੰਡੀਗੜ੍ਹ, 25 ਸਤੰਬਰ (ਵਿਕਰਮਜੀਤ ਸਿੰਘ ਮਾਨ)-ਪੰਡਿਤ ਦੀਨਦਿਆਲ ਉਪਾਧਿਆਏ ਦੀ ਜੈਅੰਤੀ ਨੂੰ ਇਕ ਅਨੋਖੇ ਢੰਗ ਨਾਲ ਮਨਾੳਾੁਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਸਮਰਪਣ ਪੋਰਟਲ ਲਾਂਚ ਕੀਤਾ | ਪੋਰਟਲ ਦਾ ਉਦੇਸ਼ ਅਜਿਹੇ ਸਵੈ ਸੇਵਕਾਂ ਨੂੰ ...
ਐੱਸ. ਏ. ਐੱਸ. ਨਗਰ, 25 ਸਤੰਬਰ (ਬੈਨੀਪਾਲ)-ਸਰਘੀ ਕਲਾ ਕੇਂਦਰ ਮੁਹਾਲੀ ਵਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਨਗਰ ਨਿਗਮ ਮੁਹਾਲੀ ਵਲੋਂ 28 ਸਤੰਬਰ ਨੂੰ ਸੈਕਟਰ-69 ਦੇ ਕਮਿਊਨਿਟੀ ਸੈਂਟਰ ਵਿਖੇ ਕਰਵਾਏ ਜਾ ਰਹੇ 'ਆਜ਼ਾਦੀ ਕਾ ਮਹਾਂਉਤਸਵ' ਨਾਮਕ ...
ਕੁਰਾਲੀ, 25 ਸਤੰਬਰ (ਹਰਪ੍ਰੀਤ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੌਰਾਨ ਦੁਕਾਨਦਾਰਾਂ ਤੇ ਕਾਰੋਬਾਰੀਆਂ ਨੂੰ ਬੰਦ ਦੇ ਸਮਰਥਨ 'ਚ ਆਪੋ ਆਪਣੇ ਕਾਰੋਬਾਰ ਬੰਦ ਰੱਖਣ ਦੀ ਅਪੀਲ ਕਰਨ ਲਈ ਕਿਸਾਨ ਆਗੂਆਂ ਤੇ ਉਨ੍ਹਾਂ ਦੇ ...
ਐੱਸ. ਏ. ਐੱਸ. ਨਗਰ, 25 ਸਤੰਬਰ (ਕੇ. ਐੱਸ. ਰਾਣਾ)-ਨਗਰ ਨਿਗਮ ਮੁਹਾਲੀ ਵਲੋਂ ਸ਼ਹਿਰ ਦੀ ਹਦੂਦ 'ਚ ਪੈਂਦੇ ਪਿੰਡਾਂ ਵਿਚਲੇ ਪਾਲਤੂ ਪਸ਼ੂਆਂ ਦੀ ਸਮੱਸਿਆ ਦੇ ਸਥਾਈ ਹੱਲ ਲਈ ਨਿਗਮ ਦੀ ਸੈਕਟਰ 74-91 'ਚ ਪੈਂਦੀ 13.30 ਏਕੜ ਥਾਂ 'ਚੋੋਂ 3.54 ਏਕੜ ਜ਼ਮੀਨ 'ਚ ਡੇਅਰੀ ਸ਼ੈੱਡ ਤਿਆਰ ਕਰ ਕੇ ...
ਕੁਰਾਲੀ, 25 ਸਤੰਬਰ (ਹਰਪ੍ਰੀਤ ਸਿੰਘ)-ਕਿਸਾਨ ਜਥੇਬੰਦੀਆਂ ਵਲੋਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 27 ਸਤੰਬਰ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਆਲ ਪੰਜਾਬ ਆਂਗਣਵਾੜੀ ਮੁਲਜ਼ਮ ਯੂਨੀਅਨ ਨੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ | ਯੂਨੀਅਨ ਦੀ ਜ਼ਿਲ੍ਹਾ ...
ਐੱਸ. ਏ. ਐੱਸ. ਨਗਰ, 25 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਦੇ ਚੇਅਰਮੈਨ ਮਨਜਿੰਦਰ ਸਿੰਘ ਮੱਤੇਨੰਗਲ, ਸਕੱਤਰ ਜਨਰਲ ਸੁਖਵਿੰਦਰ ਸਿੰਘ ਬਾਂਗੋਵਾਨੀ ਤੇ ਸੀਨੀਅਰ ਵਾਈਸ ਚੇਅਰਮੈਨ ਦਿਲਪ੍ਰੀਤ ਸਿੰਘ ਲੋਹਟ ਨੇ ਨਵ-ਨਿਯੁਕਤ ਮੁੱਖ ...
ਐੱਸ. ਏ. ਐੱਸ. ਨਗਰ, 25 ਸਤੰਬਰ (ਕੇ. ਐੱਸ. ਰਾਣਾ)-ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ 'ਚ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਦਰਸ਼ਨੀ ਡਿਓੜੀ ਨੇੜੇ ਪੁਆਧ ਇਲਾਕਾ (ਮੁਹਾਲੀ) ਦੇ ਸਹਿਯੋਗ ਨਾਲ ਜਾਰੀ ਲੜੀਵਾਰ ਭੁੱਖ ਹੜਤਾਲ 111ਵੇਂ ਦਿਨ 'ਚ ਦਾਖ਼ਲ ਹੋ ਗਈ ਹੈ | ਭੁੱਖ ਹੜਤਾਲ ...
ਲਾਲੜੂ, 25 ਸਤੰਬਰ (ਰਾਜਬੀਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਸਫ਼ਲ ਬਣਾਉਣ ਲਈ ਕਿਸਾਨ ਜਥੇਬੰਦੀਆਂ ਦੀ ਦੱਪਰ ਟੋਲ ਪਲਾਜ਼ਾ 'ਤੇ ਇਕ ਮੀਟਿੰਗ ਹੋਈ | ਇਸ ਮੌਕੇ ਕਿਸਾਨ ਆਗੂ ਮਨਪ੍ਰੀਤ ਸਿੰਘ ਅਮਲਾਲਾ, ਕਰਮ ਸਿੰਘ ...
ਮੁੱਲਾਂਪੁਰ ਗਰੀਬਦਾਸ, 25 ਸਤੰਬਰ (ਖੈਰਪੁਰ)-ਪਿੰਡ ਸ਼ੇਖਪੁਰਾ ਨੇੜਿਓਾ ਇਕ ਔਰਤ ਦੀ ਵਾਲੀ ਝਪਟ ਕੇ ਭੱਜੇ ਜਾ ਰਹੇ ਨੌਜਵਾਨ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ | ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਮੇਹਰ ਕੌਰ ਪਤਨੀ ਮੋਹਣ ਸਿੰਘ ਵਾਸੀ ਪਿੰਡ ਖੈਰਪੁਰ ...
ਐੱਸ. ਏ. ਐੱਸ. ਨਗਰ, 25 ਸਤੰਬਰ (ਕੇ. ਐੱਸ. ਰਾਣਾ)-ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਵਲੋਂ ਉਦਯੋਗ ਤੇ ਵਣਜ ਵਿਭਾਗ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਐਮ. ਆਈ. ਏ. ਭਵਨ ਵਿਖੇ ਇਕ ਪ੍ਰਦਰਸ਼ਨੀ ਲਗਾਈ ਗਈ | ਪ੍ਰਦਰਸ਼ਨੀ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਡੀ) ਮੁਹਾਲੀ ...
ਐੱਸ. ਏ. ਐੱਸ. ਨਗਰ, 25 ਸਤੰਬਰ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋ ਬਾਦਲ ਦਲ ਦੇ ਸਰਗਰਮ ਆਗੂ ਮੁਖਤਿਆਰ ਸਿੰਘ ਧਰਮਸੋਤ ਹਲਕਾ ਸ਼ੁਤਰਾਣਾ ਆਪਣੇ ਦਰਜਨਾਂ ਸਾਥੀਆਂ ਸਮੇਤ ਅਕਾਲੀ ਦਲ (ਸੰਯੁਕਤ) 'ਚ ਸ਼ਾਮਿਲ ਹੋ ਗਏ | ਸਾਲ 2009 'ਚ ...
ਜ਼ੀਰਕਪੁਰ, 25 ਸਤੰਬਰ (ਅਵਤਾਰ ਸਿੰਘ)-ਜ਼ੀਰਕਪੁਰ-ਪੰਚਕੂਲਾ ਸੜਕ 'ਤੇ ਸਥਿਤ ਹੋਟਲ ਆਰਜ਼ੂ 'ਚ ਬੀਤੀ ਦੇਰ ਰਾਤ ਫਰਿੱਜ ਤੋਂ ਕਰੰਟ ਲੱਗਣ ਕਾਰਨ ਜ਼ੀਰਕਪੁਰ ਦੀ ਅੰਬੇਡਕਰ ਕਾਲੋਨੀ ਦੇ ਵਸਨੀਕ 20 ਸਾਲਾ ਨੌਜਵਾਨ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਸੁਨੀਲ ਕੁਮਾਰ (20) ਪੁੱਤਰ ...
ਚੰਡੀਗੜ੍ਹ, 25 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਵਾਪਰੇ ਸੜਕ ਹਾਦਸਿਆਂ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਪਹਿਲਾ ਮਾਮਲਾ ਸੈਕਟਰ 18/19 ਲਾਈਟ ਪੁਆਇੰਟ ਦਾ ਹੈ ਜਿਸ ਦੀ ਸ਼ਿਕਾਇਤ ਕਾਂਸਟੇਬਲ ਸੁਸ਼ੀਲ ਨੇ ਪੁਲਿਸ ...
ਐੱਸ. ਏ. ਐੱਸ. ਨਗਰ, 25 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੀ ਡੇਲੀਵੇਜ ਕਰਮਚਾਰੀ ਯੂਨੀਅਨ ਦੀ ਮੀਟਿੰਗ ਵਿੱਦਿਆ ਭਵਨ ਵਿਖੇ ਹੋਈ | ਇਸ ਮੌਕੇ ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ, ਜਨਰਲ ਸਕੱਤਰ ਰਾਜ ਕੁਮਾਰ, ਭਗਵੰਤ ਸਿੰਘ, ਬੂਟਾ ਸਿੰਘ, ...
ਮਾਜਰੀ, 25 ਸਤੰਬਰ (ਧੀਮਾਨ)-ਸੰਯੁਕਤ ਕਿਸਾਨ ਮੋਰਚੇ ਵਲੋਂ ਵਿੱਢੇ ਗਏ ਸੰਘਰਸ਼ ਨੂੰ ਜਿਥੇ ਹਰ ਪਾਸਿਓਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉਥੇ ਹੀ ਕਲਾਕਾਰਾਂ ਖਾਸ ਕਰਕੇ ਪੰਜਾਬੀ ਕਲਾਕਾਰਾਂ ਵਲੋਂ ਉਚੇਚੇ ਤੌਰ 'ਤੇ ਯੋਗਦਾਨ ਪਾਇਆ ਜਾ ਰਿਹਾ ਹੈ | ਇਸ ਸਬੰਧੀ ਰਵਿੰਦਰ ...
ਮਾਜਰੀ, 25 ਸਤੰਬਰ (ਕੁਲਵੰਤ ਸਿੰਘ ਧੀਮਾਨ)-ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ ਭਾਈਚਾਰੇ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਖ਼ਿਲਾਫ਼ ਮੁਸਲਿਮ ਵੈੱਲਫ਼ੇਅਰ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਖੁਆਜਾ ਖਾਨ ਬੂਟਾ ਦੀ ਅਗਵਾਈ ਹੇਠ ਕੁਰਾਲੀ-ਸਿਸਵਾਂ ਮਾਰਗ 'ਤੇ ਸਥਿਤ ਬੂਥਗੜ੍ਹ ...
ਡੇਰਾਬੱਸੀ, 25 ਸਤੰਬਰ (ਗੁਰਮੀਤ ਸਿੰਘ)-ਸਥਾਨਕ ਸੈਕਟਰ-17 ਵਿਚਲੀ ਪਾਣੀ ਵਾਲੀ ਟੈਂਕੀ ਨੇੜੇ ਲੋਕਾਂ ਦੀ ਸਹੂਲਤ ਲਈ ਲੱਖਾਂ ਰੁਪਏ ਖ਼ਰਚ ਕੇ ਤਿਆਰ ਕੀਤੀ ਪਾਰਕ ਆਪਣੀ ਬਦਹਾਲੀ 'ਤੇ ਅੱਥਰੂ ਵਹਾ ਰਹੀ ਹੈ | ਸ਼ਹਿਰ ਵਾਸੀ ਸਚਿਨ ਮੱਗੋ, ਰਾਜਿੰਦਰ ਸਿੰਘ, ਸੁਖਵਿੰਦਰ ਸਿੰਘ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX