ਸ੍ਰੀ ਅਨੰਦਪੁਰ ਸਾਹਿਬ/ਢੇਰ 25 ਸਤੰਬਰ (ਜੇ. ਐਸ. ਨਿੱਕੂਵਾਲ, ਕਾਲੀਆ)-ਪਿੰਡ ਮਜਾਰੀ ਦੇ ਜੰਮਪਲ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਭਾਜਪਾ ਆਗੂ ਕੁਲਵੰਤ ਸਿੰਘ ਬਾਠ ਤੇ ਉਨ੍ਹਾਂ ਦੀ ਧਰਮ ਪਤਨੀ ਦਿੱਲੀ ਦੇ ਭਜਨਪੁਰਾ ਤੋਂ ਭਾਰਤੀ ਜਨਤਾ ਪਾਰਟੀ ਦੀ ਕੌਂਸਲਰ ਗੁਰਜੀਤ ਕੌਰ ਬਾਠ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਯਤਨਾਂ ਨਾਲ ਭਾਜਪਾ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ | 'ਆਪ' ਦੇ ਕੌਮੀ ਜਨਰਲ ਸਕੱਤਰ ਪੰਕਜ ਗੁਪਤਾ ਤੇ ਕੌਮੀ ਬੁਲਾਰਾ ਸੌਰਭ ਭਾਰਦਵਾਜ ਦੀ ਹਾਜ਼ਰੀ 'ਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ 56 ਸਾਲਾ ਕੁਲਵੰਤ ਸਿੰਘ ਬਾਠ ਦਿੱਲੀ ਵਿਖੇ ਟਰਾਂਸਪੋਰਟ ਦਾ ਕਾਰੋਬਾਰ ਕਰਦੇ ਹਨ ਤੇ ਪਿੰਡ ਦੜੋਲੀ ਵਿਖੇ ਉਨ੍ਹਾਂ ਦਾ ਪੈਟਰੋਲ ਪੰਪ ਵੀ ਹੈ | ਉਹ ਦਿੱਲੀ ਪ੍ਰਦੇਸ਼ ਭਾਜਪਾ ਦੇ ਕਾਰਜਕਾਰਨੀ ਮੈਂਬਰ ਸਨ | ਇਸ ਤੋਂ ਬਿਨਾਂ 2013 ਤੋਂ 21 ਤੱਕ ਦਿੱਲੀ ਕਮੇਟੀ ਦੇ ਮੈਂਬਰ, ਜਦ ਕਿ 2019 ਤੋਂ 21 ਤੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਵੀ ਰਹਿ ਚੁੱਕੇ ਹਨ | ਉਨ੍ਹਾਂ ਦੀ ਧਰਮ ਪਤਨੀ ਗੁਰਜੀਤ ਕੌਰ ਬਾਠ ਕੌਂਸਲਰ ਦੇ ਨਾਲ-ਨਾਲ ਭਾਜਪਾ ਕਾਰਜਕਾਰਨੀ ਦੀ ਸਾਬਕਾ ਮੈਂਬਰ, ਨਗਰ ਨਿਗਮ ਦੀ ਸਥਾਈ ਕੌਂਸਲ ਦੀ ਸਾਬਕਾ ਮੀਤ ਪ੍ਰਧਾਨ ਤੋਂ ਬਿਨਾਂ ਭਜਨਪੁਰਾ ਦੀ ਮਹਿਲਾ ਕਲਿਆਣ ਸੰਮਤੀ ਦੀ ਪ੍ਰਧਾਨ, ਚੌਧਰੀ ਰਾਮ ਫਲ ਮੈਮੋਰੀਅਲ ਸਿਖਸ਼ਾ ਸੰਮਤੀ ਅਤੇ ਨਵ-ਭਾਰਤ ਆਦਰਸ਼ ਸਿਖਸ਼ਾ ਸੰਮਤੀ ਦੀ ਮੈਂਬਰ ਵੀ ਹੈ | ਬਾਠ ਨੇ ਕਿਹਾ ਕਿ ਉਹ ਕਿਸਾਨ ਪਰਿਵਾਰ ਨਾਲ ਸਬੰਧਤ ਹਨ, ਤੇ ਕਾਫ਼ੀ ਲੰਬੇ ਸਮੇਂ ਤੋਂ ਪਾਰਟੀ ਲੀਡਰਸ਼ਿਪ ਨੂੰ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਦਬਾਓ ਪਾ ਰਹੇ ਸਨ ਪਰ ਭਾਰਤੀ ਜਨਤਾ ਪਾਰਟੀ ਖੇਤੀ ਕਾਨੂੰਨਾਂ ਨੂੰ ਖ਼ਤਮ ਕਰਨ ਅਤੇ ਕਿਸਾਨੀ ਮੰਗਾਂ ਲਈ ਸੁਹਿਰਦ ਨਹੀਂ ਹੈ | ਜਿਸ ਦੇ ਰੋਸ ਵਜੋਂ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ |
ਕਾਹਨਪੁਰ ਖੂਹੀ, 25 ਸਤੰਬਰ (ਗੁਰਬੀਰ ਸਿੰਘ ਵਾਲੀਆ)-ਪੰਜਾਬ ਸਰਕਾਰ 'ਚ ਸਿਰਫ਼ ਪੁਰਾਣੇ ਚਿਹਰੇ ਹੀ ਬਦਲੇ ਹਨ, ਪਰ ਗੁੰਡਾ ਪਰਚੀ ਦਾ ਗੋਰਖ ਧੰਦਾ ਬਦਸਤੂਰ ਜਾਰੀ ਹੈ | ਇਹ ਪ੍ਰਗਟਾਵਾ ਇਥੋਂ ਨਜ਼ਦੀਕੀ ਅੱਡਾ ਕਲਮਾਂ ਮੋੜ ਵਿਖੇ, ਕਰੈਸ਼ਰ ਉਦਯੋਗ ਨਾਲ ਜੁੜੇ ਕਾਰੋਬਾਰੀਆਂ ਦੀ ...
ਨੰਗਲ, 25 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਡੈਮ ਤੋਂ ਨਿਕਲਦੀ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਦੇ ਕੰਢੇ ਅੱਧੀ ਦਰਜਨ ਸਲੈਬਾਂ ਧਸਣ ਕਾਰਨ ਵੱਡਾ ਪਾੜ ਪੈ ਗਿਆ ਹੈ ਪਰ ਕੋਈ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ | ਅੱਜ ਸਵੇਰੇ ਇਸ ਘਟਨਾ ਬਾਰੇ ਪਤਾ ਲੱਗਦਿਆਂ ਹੀ ...
ਬੇਲਾ, 25 ਸਤੰਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ (ਆਟੋਨੋਮਸ) ਕਾਲਜ ਆਫ਼ ਫਾਰਮੇਸੀ, ਬੇਲਾ (ਰੋਪੜ) ਵਿਖੇ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਗਿਆ | ਇਸ ਸਾਲ ਦੀ ਥੀਮ 'ਫਾਰਮੇਸੀ ਹਮੇਸ਼ਾ ਤੁਹਾਡੀ ਸਿਹਤ ਲਈ ਭਰੋਸੇਯੋਗ' ਦੇ ...
ਰੂਪਨਗਰ, 25 ਸਤੰਬਰ (ਹੁੰਦਲ)-ਸ਼ਹਿਰ ਦੇ ਵਾਰਡ ਨੰਬਰ 16 ਵਿਖੇ ਪਿਛਲੇ ਕਈ ਸਾਲਾਂ ਤੋਂ ਸੀਵਰੇਜ ਨਿਕਾਸੀ ਦੀ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਵਲੋਂ ਵੱਡੇ ਪਾਈਪ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਨੇ ਕਿਹਾ ...
ਰੂਪਨਗਰ, 25 ਸਤੰਬਰ (ਹੁੰਦਲ)-ਸੀਟੂ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਗੁਰਦੇਵ ਸਿੰਘ ਬਾਗ਼ੀ ਨੇ ਕਿਹਾ ਕਿ ਸਾਂਝਾ ਕਿਸਾਨ ਮੋਰਚਾ ਵਲੋਂ ਕਾਲੇ ਕਾਨੂੰਨਾਂ ਖ਼ਿਲਾਫ਼ ਲੜੇ ਜਾ ਰਹੇ ਸੰਘਰਸ਼ ਦਾ ਸੀਟੂ ਵਲੋਂ ਪਹਿਲੇ ਦਿਨ ਤੋਂ ਹੀ ਸਮਰਥਨ ਕੀਤਾ ਜਾ ਰਿਹਾ ਹੈ | ਕਾਮਰੇਡ ਬਾਗ਼ੀ ...
ਨੂਰਪੁਰ ਬੇਦੀ, 25 ਸਤੰਬਰ (ਰਾਜੇਸ਼ ਚੌਧਰੀ)-ਵਿਜੀਲੈਂਸ ਬਿਊਰੋ ਨੇ ਭਿ੍ਸ਼ਟਾਚਾਰ ਦੇ ਦੋਸ਼ਾਂ ਤਹਿਤ ਇਕ ਐੱਸ. ਆਈ. ਵਿਰੁੱਧ ਮਾਮਲਾ ਦਰਜ ਕੀਤਾ ਹੈ | ਦਰਜ ਐੱਫ. ਆਈ. ਆਰ. ਅਨੁਸਾਰ ਸੱਤਪਾਲ ਸਿੰਘ ਪੀ. ਪੀ. ਐੱਸ. ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਯੂਨਿਟ ਰੂਪਨਗਰ ਨੇ ...
ਨੰਗਲ, 25 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਭਾਜਪਾ ਮੰਡਲ ਨੰਗਲ ਵਲੋਂ ਪੰਡਤ ਦੀਨ ਦਿਆਲ ਉਪਾਧਿਆਇ ਦਾ ਜਨਮ ਦਿਨ ਅੱਡਾ ਮਾਰਕੀਟ ਵਿਖੇ ਮੰਡਲ ਪ੍ਰਧਾਨ ਦੇ ਘਰ ਵਿਚ ਹੀ ਮਨਾਇਆ ਗਿਆ | ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਤੇ ਜ਼ਿਲ੍ਹਾ ਭਾਜਪਾ ਮਹਿਲਾ ...
ਕੀਰਤਪੁਰ ਸਾਹਿਬ, 25 ਸਤੰਬਰ (ਬੀਰਅੰਮਿ੍ਤਪਾਲ ਸਿੰਘ ਸੰਨੀ)-ਕਿਸਾਨ ਆਗੂ ਸ਼ਮਸ਼ੇਰ ਸਿੰਘ ਸ਼ੇਰਾ ਵਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸ਼ਹਿਰ ਅੰਦਰ ਵਪਾਰੀਆਂ ਨਾਲ ਇਕ ਮੀਟਿੰਗ ਕੀਤੀ | ਇਸ ਸਬੰਧੀ ਸ਼ੇਰਾ ਨੇ ਕਿਹਾ ਕਿ ਉਨ੍ਹਾਂ ਵਲੋਂ ਕਰਿਆਨਾ ਯੂਨੀਅਨ ਦੇ ...
ਨੂਰਪੁਰ ਬੇਦੀ, 25 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬੀਤੇ ਲੰਬੇ ਸਮੇਂ ਤੋਂ ਕਿਸਾਨਾਂ ਦੀ ਹਰ ਤਰ੍ਹਾਂ ਦੇ ਸੰਘਰਸ਼ ਦੀ ਹਮਾਇਤ ਕਰਦੀ ਆ ਰਹੀ ਹੈ | ਹੁਣ ਕਿਸਾਨਾਂ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਦਾ ਪੂਰਨ ਤੌਰ 'ਤੇ ...
ਨੂਰਪੁਰ ਬੇਦੀ, 25 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸੰਯੁਕਤ ਕਿਸਾਨ ਮੋਰਚਾ ਵਲੋਂ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਸਫਲ ਬਣਾਉਣ ਲਈ ਵੱਖ-ਵੱਖ ਕਿਸਾਨ ਸੰਗਠਨਾਂ ਨੇ ਬੈਠਕ ਕਰ ਕੇ 27 ਸਤੰਬਰ ਨੂੰ ਨੂਰਪੁਰ ਬੇਦੀ ਵਿਖੇ ਚੱਕਾ ...
ਨੰਗਲ, 25 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਅਖਿਲੇਸ਼ ਕੁਮਾਰ ਰਾਵਤ ਨੂੰ 20 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਗਈ | ਅਖਿਲੇਸ਼ ਦੀ ਪਤਨੀ ਸੂਰਜ ਕਲਾ ਪੀ. ਜੀ. ਆਈ. ਚੰਡੀਗੜ੍ਹ 'ਚ ਭਰਤੀ ਹੈ, ਜਿਸ ਦੇ ਸਿਰ ਦਾ ਓਪਰੇਸ਼ਨ ਹੋਇਆ ਹੈ | ...
ਨੰਗਲ, 25 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਮੀਤ ਪ੍ਰਧਾਨ ਚਰਨਜੀਤ ਸਿੰਘ ਜੌੜਾ, ਸਕੱਤਰ ਜੈਮਲ ਸਿੰਘ ਭੜੀ, ਜਸਪਾਲ ਸਿੰਘ ਭੋਲਾ ਤੇ ਹੋਰ ਸਾਥੀਆਂ ਵਲੋਂ ਮੇਨ ਮਾਰਕੀਟ ਦੇ ...
ਨੂਰਪੁਰ ਬੇਦੀ, 25 ਸਤੰਬਰ (ਢੀਂਡਸਾ)-ਟਿੱਬਾ ਨੰਗਲ ਵਿਖੇ ਭੂਰੀ ਵਾਲੇ ਕਾਲਜ ਦੀ ਬੀ. ਕਾਮ ਭਾਗ ਦੂਜਾ ਦੀ ਹੋਣਹਾਰ ਬੇਟੀ ਕਨਿਕਾ ਜਿਸ ਨੇ 83 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ, ਨੂੰ ਅੱਜ ਲੋਕ ਇਨਸਾਫ਼ ਪਾਰਟੀ ਦੇ ਹਲਕਾ ਇੰਚਾਰਜ ਗੁਰਮੀਤ ਗੋਗੀ ਨੇ ਵਿਸ਼ੇਸ਼ ...
ਨੂਰਪੁਰ ਬੇਦੀ, 25 ਸਤੰਬਰ (ਹਰਦੀਪ ਸਿੰਘ ਢੀਂਡਸਾ)-ਮੋਦੀ ਸਰਕਾਰ ਵਲੋਂ ਜਲਿ੍ਹਆਂਵਾਲਾ ਬਾਗ਼ ਦੀ ਪੁਰਾਤਨ ਦਿੱਖ ਨਾਲ ਕੀਤੀ ਛੇੜਛਾੜ ਖ਼ਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵਲੋਂ 28 ਸਤੰਬਰ ਤੋਂ ਜਲਿ੍ਹਆਂਵਾਲਾ ਬਾਗ਼ ਦੇ ਬਾਹਰ ਪੁਰਾਤਨ ਦਿੱਖ ...
ਮੋਰਿੰਡਾ, 25 ਸਤੰਬਰ (ਕੰਗ)-ਵੱਖ-ਵੱਖ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਵਲੋਂ ਪਰਿਵਾਰਾਂ ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਬੈਨਰ ਹੇਠ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਮੋਰਿੰਡਾ 'ਚ ਪੱਕਾ ਧਰਨਾ ਲਾਇਆ ਤੇ ਪੰਜਾਬ ...
ਕੀਰਤਪੁਰ ਸਾਹਿਬ, 25 ਸਤੰਬਰ (ਬੀਰਅੰਮਿ੍ਤਪਾਲ ਸਿੰਘ ਸੰਨੀ)-ਭਾਰਤ ਬੰਦ ਨੂੰ ਕਾਮਯਾਬ ਬਣਾਉਣ ਲਈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਤੇ ਕਿਰਤੀ ਕਿਸਾਨ ਮੋਰਚਾ ਰੂਪਨਗਰ ਦੇ ਆਗੂਆਂ ਦੀ ਸਾਂਝੀ ਮੀਟਿੰਗ ਨੱਕੀਆ ਟੋਲ ਪਲਾਜ਼ਾ 'ਤੇ ਹੋਈ | ਇਸ ਦੌਰਾਨ ...
ਰੂਪਨਗਰ, 25 ਸਤੰਬਰ (ਗੁਰਪ੍ਰੀਤ ਸਿੰਘ ਹੁੰਦਲ)-ਆਮ ਆਦਮੀ ਪਾਰਟੀ ਜ਼ਿਲ੍ਹਾ ਰੋਪੜ੍ਹ ਦੇ ਨਵੇਂ ਬਣੇ ਪਾਰਟੀ ਜ਼ਿਲ੍ਹਾ ਰੂਪਨਗਰ ਦਾ ਉਦਘਾਟਨ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਢਾਹੇ ਦੀ ਅਗਵਾਈ 'ਚ ਮਾਡਲ ਟਾਊਨ ਰੋਪੜ ਵਿਖੇ ਜ਼ਿਲ੍ਹਾ ਸਰਪ੍ਰਸਤ ਭਾਗ ਸਿੰਘ ਮਦਾਨ ਵਲੋਂ ...
ਮੋਰਿੰਡਾ, 25 ਸਤੰਬਰ (ਕੰਗ)-ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਬਲਾਕ ਮੋਰਿੰਡਾ ਵਲੋਂ ਕਨਵੀਨਰ ਜਗਦੀਸ਼ ਕੁਮਾਰ ਦੀ ਅਗਵਾਈ ਹੇਠ ਇਕੱਤਰਤਾ ਕੀਤੀ ਗਈ | ਇਸ ਸਬੰਧੀ ਕੋ-ਕਨਵੀਨਰ ਭਾਗ ਸਿੰਘ ਨੇ ਦੱਸਿਆ ਕਿ ਇਕੱਤਰਤਾ ਦੌਰਾਨ 27 ਸਤੰਬਰ ਦੇ ਭਾਰਤ ਬੰਦ ਦਾ ਸਮਰਥਨ ਕੀਤਾ ਗਿਆ | ...
ਮੋਰਿੰਡਾ, 25 ਸਤੰਬਰ (ਕੰਗ)-ਕਿਸਾਨ ਮਜ਼ਦੂਰ ਕਿਸਾਨ ਮੋਰਚੇ ਨੂੰ ਸਮਰਪਿਤ ਪਿੰਡ ਨੰਦਪੁਰ ਕਲੌੜ ਵਿਖੇ 69ਵਾਂ ਬਾਬਾ ਰੋਡੂ ਯਾਦਗਾਰੀ ਤਿੰਨ ਦਿਨਾ ਖੇਡ ਮੇਲਾ 28 ਤੋਂ 30 ਸਤੰਬਰ ਤੱਕ ਆਯੋਜਿਤ ਕੀਤਾ ਜਾਵੇਗਾ | ਖੇਡ ਮੇਲੇ 'ਚ ਕਬੱਡੀ ਕੱਪ ਦਾ ਪਹਿਲਾ ਇਨਾਮ 75 ਹਜ਼ਾਰ ਤੇ ਦੂਜਾ 50 ...
ਰੂਪਨਗਰ, 25 ਸਤੰਬਰ (ਸਤਨਾਮ ਸਿੰਘ ਸੱਤੀ)-ਝੋਨੇ ਦੀ ਆਮਦ ਸਿਰ 'ਤੇ ਆਈ ਖੜ੍ਹੀ ਹੈ ਪਰ ਮੰਡੀਆਂ 'ਚ ਕਣਕ ਦੇ ਢੇਰ ਲੱਗੇ ਹੋਏ ਹਨ | ਆੜ੍ਹਤੀਆਂ ਨੇ ਮੰਗ ਕੀਤੀ ਹੈ ਕਿ 1 ਅਕਤੂਬਰ ਤੋਂ ਮੰਡੀਆਂ 'ਚ ਝੋਨੇ ਦੀ ਆਮਦ ਨੂੰ ਦੇਖਦਿਆਂ ਮਾਰਕਫੈੱਡ ਜਾਂ ਪਨਸਪ ਆਦਿ ਖ਼ਰੀਦ ਏਜੰਸੀਆਂ ਦੀ ...
ਰੂਪਨਗਰ, 25 ਸਤੰਬਰ (ਸ.ਰ.)-ਰੋਪੜ ਵਿਖੇ ਲਹਿਰੀ ਸ਼ਾਹ ਮੰਦਰ ਰੋਡ 'ਤੇ ਸਥਿਤ ਅਰਜਨ ਆਯੁਰਵੈਦਿਕ ਹਸਪਤਾਲ (ਪੰਜਾਬ) ਆਯੁਰਵੈਦਿਕ ਇਲਾਜ ਨਾਲ ਇਲਾਜ ਲਈ ਪ੍ਰਸਿੱਧ ਹੈ | 58 ਸਾਲਾਂ ਸੁਰਿੰਦਰ ਕੁਮਾਰ ਨਿਵਾਸੀ ਰੋਪੜ ਦੇ ਗੋਡੇ ਆਪ੍ਰੇਸ਼ਨ ਤੋਂ ਬਿਨਾਂ ਠੀਕ ਕੀਤੇ ਗਏ ਹਨ | ...
ਰੂਪਨਗਰ, 25 ਸਤੰਬਰ (ਸਤਨਾਮ ਸਿੰਘ ਸੱਤੀ)-ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਯੂਨੀਵਰਸਿਟੀ ਦੀ ਫੈਕਲਟੀ ਲਈ ਤਿੰਨ ਦਿਨ੍ਹਾਂ ਓਰੀਐਂਟੇਸ਼ਨ ਕਮ ਇੰਡਕਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਪ੍ਰੋਗਰਾਮ ਦਾ ਸੰਚਾਲਨ ਯੂਨੀਵਰਸਿਟੀ ਸਕੂਲ ਆਫ਼ ਐਜੂਕੇਸ਼ਨ ਦੀ ਮੁਖੀ ਡਾ: ...
ਨੂਰਪੁਰ ਬੇਦੀ, 25 ਸਤੰਬਰ (ਹਰਦੀਪ ਸਿੰਘ ਢੀਂਡਸਾ)-ਈ. ਟੀ. ਟੀ. ਅਧਿਆਪਕ ਯੂਨੀਅਨ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਕਰਮਜੀਤ ਸਿੰਘ ਬੈਂਸ ਦੇ ਪਿਤਾ ਸੂਬੇਦਾਰ ਕੇਵਲ ਸਿੰਘ ਬੈਂਸ ਨੂੰ ਵੱਖ-ਵੱਖ ਆਗੂਆਂ ਵਲੋਂ ਉਨ੍ਹਾਂ ਦੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਰਧਾਂਜਲੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX