ਸਠਿਆਲਾ, 25 ਸਤੰਬਰ (ਸਫਰੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅਧੀਨ ਚਲ ਰਹੇ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ 'ਚ ਸਹਾਇਕ ਪ੍ਰੋਫੈਸਰ ਦੀਆਂ ਸੇਵਾਵਾਂ ਖ਼ਤਮ ਕਰਨ 'ਤੇ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਸਹਾਇਕ ਪ੍ਰੋ: ਡਾ. ਗੁਰਪ੍ਰੀਤ ਸਿੰਘ, ਪ੍ਰੋ: ਡਾ. ਜਤਿੰਦਰ ਕੌਰ (ਪੰਜਾਬੀ ਵਿਭਾਗ) ਪ੍ਰੋ: ਡਾ. ਅਰੁਣ ਗੋਸਾੲੀਂ (ਅੰਗਰੇਜ਼ੀ ਵਿਭਾਗ) ਨੇ ਦੱਸਿਆ ਹੈ ਕਿ ਕਾਲਜ ਦੇ ਓ. ਐੱਸ.ਡੀ. ਵਲੋਂ ਤਿਆਰ ਕੀਤਾ ਗਿਆ ਅਕਾਦਮਿਕ ਸਾਲ 2021-22 ਦੇ ਟਾਈਮ ਟੇਬਲ ਦੇ ਅਨੁਸਾਰ ਕਲਾਸਾਂ ਨੂੰ ਮਰਜ਼ ਕੀਤਾ ਗਿਆ ਹੈ | ਉਨ੍ਹਾਂ ਨੇ ਦੱਸਿਆ ਹੈ ਕਿ ਬੀ.ਏ, ਬੀ.ਐੱਸ.ਸੀ., ਕੰਪਿਊਟਰ ਸਾਇੰਸ, ਬੀ.ਐੱਸ.ਸੀ., ਨਾਨ ਮੈਡੀਕਲ ਅਤੇ ਬੀ.ਕਾਮ ਦੇ ਸਮੈਸਟਰ ਪਹਿਲਾ, ਤੀਜਾ ਅਤੇ ਪੰਜਵਾਂ ਦੀਆਂ ਕਲਾਸਾਂ ਨੂੰ ਮਰਜ਼ ਕਰਕੇ ਸਾਨੂੰ ਰਿਲੀਵ ਕਰਨ ਦੀ ਨੀਤੀ ਘੜੀ ਗਈ ਹੈ | ਉਨ੍ਹਾਂ ਨੇ ਦੱਸਿਆ ਹੈ ਕਿ ਅਸੀਂ ਪਿਛਲੇ 8 ਸਾਲਾ ਤੋਂ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਚ ਬਤੌਰ ਸਹਾਇਕ ਪ੍ਰੋਫੈਸਰ ਦੇ ਤੌਰ ਤੇ ਨੌਕਰੀ ਕਰ ਰਹੇ ਹਾਂ ਤੇ ਜਿਹੜੇ ਅਧਿਆਪਕ 12 ਮਹੀਨੇ ਕੰਮ ਕਰਦੇ ਹਨ ਤੇ ਉਹ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਗਏ ਹਨ ਤਾਂ ਕਿ ਉਹ ਤਨਖਾਹ ਲੈ ਸਕਣ | ਉਨ੍ਹਾਂ ਨੇ ਕਿਹਾ ਹੈ ਕਿ ਇਕ ਪਾਸੇ ਪੰਜਾਬ ਸਰਕਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਰੁਜ਼ਗਾਰ ਮੇਲੇ ਲਗਾ ਰਹੀ ਹੈ ਤੇ ਦੂਸਰੇ ਪਾਸੇ ਰੁਜ਼ਗਾਰ ਖੋਹੇ ਜਾ ਰਹੇ ਹਨ | ਉਨ੍ਹਾਂ ਨੇ ਕਿਹਾ ਹੈ ਕਿ ਜਦ ਤੱਕ ਓ.ਐੱਸ.ਡੀ. ਵਲੋਂ ਅਲੱਗ ਅਲੱਗ ਕਲਾਸਾਂ ਨਹੀਂ ਕੀਤੀਆਂ ਜਾਂਦੀਆਂ, ਉਨਾ ਚਿਰ ਤੱਕ ਅਧਿਆਪਕਾਂ ਵਲੋਂ ਸ਼ਾਂਤਮਈ ਰੋਸ ਮੁਜ਼ਾਹਰੇ ਜਾਰੀ ਰਹਿਣਗੇ | ਇਸ ਮੌਕੇ ਤੇ ਕਾਲਜ ਦੇ ਓ.ਐੱਸ.ਡੀ. ਡਾ. ਕਮਲੇਸ਼ ਸਿੰਘ ਦੁੱਗਲ ਨੇ ਦੱਸਿਆ ਹੈ ਕਿ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ 21 ਸਹਾਇਕ ਪ੍ਰੋਫੈਸਰਾਂ ਵਿਚੋਂ ਤਿੰਨ ਸਹਾਇਕ ਪ੍ਰੋਫੈਸਰ ਯੋਗਤਾ ਨਹੀਂ ਰੱਖਦੇ ਹਨ ਤੇ 17 ਸਹਾਇਕ ਪ੍ਰੋਫੈਸਰ ਯੋਗ ਹਨ | ਉਨ੍ਹਾਂ ਨੇ ਕਿਹਾ ਹੈ ਕਿ ਯੂਨੀਵਰਸਿਟੀ ਵਲੋਂ ਪੰਜਾਬੀ ਦੇ ਰੈਗੂਲਰ ਪ੍ਰੋਫੈਸਰ ਭੇਜ ਦਿੱਤੇ ਹਨ | ਤਿੰਨ ਸਹਾਇਕ ਪ੍ਰੋਫੈਸਰਾਂ ਦਾ ਵਰਕਲੋਡ ਨਹੀਂ ਬਣਦਾ ਹੈ ਤੇ ਉਹ ਕੇਵਲ ਲੈਕਚਰਬੇਸ 'ਤੇ ਕੰਮ ਕਰਦੇ ਸਨ, ਯੁਨੀਵਰਸਿਟੀ ਦੇ ਨਿਯਮਾਂ ਅਨੁਸਾਰ ਯੋਗ ਨਹੀਂ ਹਨ, ਜਿਸ ਕਰਕੇ ਉਨ੍ਹਾਂ ਨੂੰ ਕਾਲਜ 'ਚੋਂ ਰਿਲੀਵ ਕੀਤਾ ਗਿਆ ਹੈ |
ਰਈਆ, 25 ਸਤੰਬਰ (ਸ਼ਰਨਬੀਰ ਸਿੰਘ ਕੰਗ)-ਸਮਾਜ ਸੇਵਕ ਸਭਾ ਰਈਆ ਵਲੋਂ 'ਰੁੱਖਾਂ ਦੀ ਸਾਡੇ ਜੀਵਨ ਵਿਚ ਮਹੱਤਤਾ,' ਵਿਸ਼ੇ 'ਤੇ ਅੱਠਵਾਂ ਸੈਮੀਨਾਰ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥਾ ਬੀਬੀ ਭਾਨੀ ਜੀ ਦੇ ਸਹਿਯੋਗ ਨਾਲ ਵੱਡਾ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ | ਇਸ ਮੌਕੇ ...
ਮਜੀਠਾ, 25 ਸਤੰਬਰ (ਸਹਿਮੀ)-ਵਾਲਮੀਕ ਆਦਿ ਧਰਮ ਸਮਾਜ ਭਾਰਤ ਵਲੋਂ ਬਲਾਕ ਪ੍ਰਧਾਨ ਸਾਬਾ ਭੰਗਵਾਂ ਦੀ ਅਗਵਾਈ ਵਿਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਡੀ.ਐੱਸ.ਪੀ. ਮਜੀਠਾ ਦੇ ਦਫਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ | ਦਿਤੇ ਗਏ ਇਸ ਰੋਸ ਧਰਨੇ ਨੂੰ ਪੁਲਿਸ ਵਲੋਂ ਅੱਖੋਂ ...
ਅਜਨਾਲਾ, 25 ਸਤੰਬਰ (ਐਸ.ਪ੍ਰਸ਼ੋਤਮ)-ਇੱਥੇ ਮਿਡ-ਡੇ ਮੀਲ ਵਰਕਰ ਯੂਨੀਅਨ (ਸੀਟੂ) ਪੰਜਾਬ ਕਨਵੀਨਰ ਸੁਮਨ ਰਾਣੀ ਦੀ ਪ੍ਰਧਾਨਗੀ ਹੇਠ ਮੋਦੀ ਸਰਕਾਰ ਵਿਰੁੱਧ ਤਹਿਸੀਲ ਕੰਪਲੈਕਸ ਵਿਖੇ ਤਹਿਸੀਲ ਪੱਧਰੀ ਆਗੂਆਂ ਵਲੋਂ ਕਰਵਾਈ ਗਈ ਰੋਸ ਮੀਟਿੰਗ ਨੁਮਾ ਮੁਜ਼ਾਹਰੇ 'ਚ ਮੋਦੀ ...
ਜੰਡਿਆਲਾ ਗੁਰੂ, 24 ਸਤੰਬਰ (ਪ੍ਰਮਿੰਦਰ ਸਿੰਘ ਜੋਸਨ)-ਆਮ ਆਦਮੀ ਪਾਰਟੀ ਦੀ ਭਰਵੀਂ ਮੀਟਿੰਗ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਭਜਨ ਸਿੰਘ ਈ. ਟੀ. ਓ. ਦੇ ਗ੍ਰਹਿ ਜੰਡਿਆਲਾ ਗੁਰੂ ਵਿਖੇ ਹੋਈ ਜਿਸ 'ਚ ਵਿਸ਼ੇਸ਼ ਤੌਰ 'ਤੇ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ...
ਜੇਠੂਵਾਲ, 25 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਮਾਝੇ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ...
ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਕਾਂਗਰਸ ਪਾਰਟੀ ਦੀ ਸਮੁੱਚੀ ਹਾਈਕਮਾਂਡ ਵਲੋਂ ਮਾਝੇ ਦੇ ਦਿੱਗਜ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਪ ਮੁੱਖ ਮੰਤਰੀ ਬਣਾ ਕੇ ਮਾਝੇ ਦਾ ਮਾਣ ਵਧਾਇਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਾਬਕਾ ਸੰਯੁਕਤ ...
ਜੇਠੂਵਾਲ, 25 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਹੀ ਸੋਚ ਤੇ ਪਾਰਟੀ ਲਈ ਕੀਤੀ ਜਾ ਰਹੀ ਮਿਹਨਤ ਸਦਕਾ ਸੂਬੇ 'ਚ ਅਕਾਲੀ ਦਲ ਦੀ ਦਿਨੋਂ- ਦਿਨ ਚੜ੍ਹਤ ਵੱਧ ਰਹੀ ਹੈ | ਕਿਉਂ ਕਿ ਉਨ੍ਹਾਂ ਵਲੋਂ ਜੋ ਸੂਬੇ ਵਿਚ ...
ਚੋਗਾਵਾਂ, 25 ਸਤੰਬਰ (ਗੁਰਬਿੰਦਰ ਸਿੰਘ ਬਾਗੀ)-ਕਾਂਗਰਸ ਹਾਈ ਕਮਾਂਡ ਵਲੋਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਲਗਾਤਾਰ ਹੈਟਿ੍ਕ ਜੇਤੂ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੂੰ ਮੁੜ ਪੰਜਾਬ ਕੈਬਨਿਟ ਮੰਤਰੀ ਲਏ ਜਾਣ ਤੇ ਇਹ ਸਾਬਤ ਕਰਦਾ ਹੈ ਕਿ ਸੁੱਖ ...
ਜੇਠੂਵਾਲ, 25 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਲਕਾ ਮਜੀਠਾ ਦੇ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਦੀ ਉਚ ਸੋਚ ਸਦਕਾ ਸ਼ੋ੍ਰਮਣੀ ਅਕਾਲੀ ਦਲ ਦੀ ਹਰਮਨ ਪਿਆਰਤਾ ਦਿਨ ਬ ਦਿਨ ਵੱਧ ਰਹੀ ਹੈ ਅਤੇ ਅਕਾਲੀ ਦਲ ...
ਮਜੀਠਾ, 25 ਸਤੰਬਰ (ਜਗਤਾਰ ਸਿੰਘ ਸਹਿਮੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ, ਪਰਾਲੀ ਸਾੜਨ ਦਾ ਕਾਨੂੰਨ ਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਵਾਉਣ ਲਈ ਵਿੱਢੇ ਗਏ ਸੰਘਰਸ਼ ਤਹਿਤ 27 ਸਤੰਬਰ ਨੂੰ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਸਫਲ ...
ਟਾਂਗਰਾ, 25 (ਹਰਜਿੰਦਰ ਸਿੰਘ ਕਲੇਰ) - ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਿੰਡਾਂ ਵਿਚ ਰਾਜਨੀਤੀ ਦਾ ਸਿਆਸੀ ਅਖਾੜਾ ਬਣਨਾ ਸ਼ੁਰੂ ਹੋ ਗਿਆ ਹੈ | ਇਸੇ ਕੜੀ ਤਹਿਤ ਪਿੰਡ ਮੁੱਛਲ ਦੀ ਗਰਾਮ ਪੰਚਾਇਤ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤਹਿਤ ਇਕ ਪਿੰਡ ਵਾਲੇ ਛੱਪੜ ...
ਅਟਾਰੀ, 25 ਸਤੰਬਰ (ਗੁਰਦੀਪ ਸਿੰਘ ਅਟਾਰੀ)-ਕੋਵਿਡ 19 ਕਾਰਨ ਭਾਰਤ 'ਚ 2 ਸਾਲ ਤੋਂ ਠਹਿਰੇ 99 ਪਾਕਿਸਤਾਨੀ ਨਾਗਰਿਕ 5 ਦਿਨ ਪਹਿਲਾਂ ਅਟਾਰੀ ਸਰਹੱਦ 'ਤੇ ਪਹੁੰਚੇ ਸਨ | ਉਨ੍ਹਾਂ ਕੋਲ ਪਾਕਿਸਤਾਨ ਜਾਣ ਲਈ ਪੁਲਿਸ ਕਲੀਅਰੈਂਸ ਸਰਟੀਫਿਕੇਟ ਤੇ ਆਰ ਟੀ. ਪੀ. ਸੀ. ਆਰ. ਟੈਸਟ ਰਿਪੋਰਟ ...
ਚੌਕ ਮਹਿਤਾ, 25 ਸਤੰਬਰ (ਜਗਦੀਸ਼ ਸਿੰਘ ਬਮਰਾਹ)-ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਜੀਵਾ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ...
ਜੇਠੂਵਾਲ, 25 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)¸ਅੰਮਿ੍ਤਸਰ ਬਟਾਲਾ ਜੀ. ਟੀ. ਰੋਡ 'ਤੇ ਸਥਿਤ ਗਲੋਬਲ ਇੰਸਟੀਚਿਊਟਸ ਸੋਹੀਆਂ ਖੁਰਦ ਅੰਮਿ੍ਤਸਰ ਪੰਜਾਬ 'ਚ ਤਕਨੀਕੀ ਤੇ ਵਿੱਦਿਅਕ ਖੇਤਰ ਦੇ ਨਾਲ ਨਾਲ ਖੇਡਾਂ 'ਚ ਮਾਰ ਰਿਹਾ ਮੱਲਾਂ ਅਤੇ ਵਿਦਿਆਰਥੀਆਂ ਲਈ ਇਕ ਵਰਦਾਨ ਸਾਬਤ ...
ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦੇਹਾਤੀ ਦੇ ਐੱਸ.ਐੱਸ.ਪੀ ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਂਟੀ ਨਾਰਕੋਟੈੱਕ ਸੈੱਲ ਦੇ ਇੰਚਾਰਜ ਸਬ-ਇੰਸਪੈਕਟਰ ਨਰਿੰਦਰ ਸਿੰਘ ਅਤੇ ਥਾਣਾ ਅਜਨਾਲਾ ਦੇ ਏ.ਐੱਸ.ਆਈ ...
ਲੋਪੋਕੇ, 25 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਭੁੱਲਰ ਦੀ ਇਕ ਨਾਬਾਲਿਗ ਲੜਕੀ ਨਾਲ ਨੌਜਵਾਨ ਵਲੋਂ ਵਿਆਹ ਦਾ ਲਾਰਾ ਲਾ ਕੇ ਵਰਗਲਾ ਕੇ ਲੈ ਜਾਣ 'ਤੇ ਜਬਰ-ਜਨਾਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਲੋਪੋਕੇ, 25 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਕੁੱਲ ਹਿੰਦ ਕਿਸਾਨ ਸਭਾ ਵਲੋਂ ਸੰਯੁਕਤ ਮੋਰਚੇ ਦੀ ਅਗਵਾਈ ਵਿਚ 27 ਸਤੰਬਰ ਨੂੰ ਭਾਰਤ ਬੰਦ ਦੇ ਸਬੰਧ ਵਿਚ ਜੋਗਾ ਸਿੰਘ ਆਵਾਣ ਦੀ ਅਗਵਾਈ 'ਚ ਬਲਾਕ ਚੋਗਾਵਾਂ ਦੇ ਪਿੰਡਾਂ 'ਚ ਲੋਕਾਂ ਨੂੰ ਲਾਮਬੰਧ ਕੀਤਾ ਗਿਆ | ਇਸ ਮੌਕੇ ਕਸਬਾ ...
ਗੱੱਗੋਮਾਹਲ, 25 ਸਤੰਬਰ (ਬਲਵਿੰਰ ਸਿੰਘ ਸੰਧੂ)-ਪੰਜਾਬ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਮਗਰੋ ਕਾਂਗਰਸੀ ਹਾਈ ਕਮਾਂਡ ਵੱਲੋ ਪੰਜਾਬ ਦੇ ਨਵੇ ਥਾਪੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਨ੍ਹਾਂ ਦੇ ਨੇੜਲੇ ਵਿਧਾਨ ਸਭਾ ਹਲਕਾ ...
ਬਾਬਾ ਬਕਾਲਾ ਸਾਹਿਬ, 25 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਬਾਬਾ ਬਕਾਲਾ ਸਾਹਿਬ ਵਿਖੇ ਬਹੁਜਨ ਸਮਾਜ ਪਾਰਟੀ ਹਲਕਾ ਬਾਬਾ ਬਕਾਲਾ ਸਾਹਿਬ ਦੀ ਇਕ ਅਹਿਮ ਮੀਟਿੰਗ ਤਰਸੇਮ ਸਿੰਘ ਕਾਲੇਕੇ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਬਸਪਾ ਪੰਜਾਬ ਦੇ ਸੂਬਾਈ ਜਨਰਲ ...
ਜਗਦੇਵ ਕਲਾਂ, 25 ਸਤੰਬਰ (ਸ਼ਰਨਜੀਤ ਸਿੰਘ ਗਿੱਲ)-ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਵਨ ਚਰਨ ਛੋਹ ਧਰਤੀ ਗੁਰਦੁਆਰਾ ਗੁਰੂ ਕਾ ਬਾਗ ਸਹਿਬ (ਘੁੱਕੇਵਾਲੀ) ਵਿਖੇ 5-6 ਅਕਤੂਬਰ ਨੂੰ ਹੋਣ ਵਾਲਾ ਸਲਾਨਾ ਖੇਡ ਮੇਲਾ ਅੱਜ ਗੁਰੂ ਕਾ ਬਾਗ ...
ਜੈਂਤੀਪੁਰ, 25 ਸਤੰਬਰ (ਭੁਪਿੰਦਰ ਸਿੰਘ ਗਿੱਲ)-ਕਾਂਗਰਸ ਸਰਕਾਰ ਵਲੋਂ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖ਼ਰੀਦ ਕੀਤਾ ਜਾਵੇਗਾ ਅਤੇ ਕਿਸੇ ਵੀ ਕਿਸਾਨ ਭਰਾ ਨੂੰ ਮੰਡੀਆਂ ਵਿਚ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ | ਇਹ ਪ੍ਰਗਟਾਵਾ ਅੰਮਿ੍ਤਸਰ ...
ਅਜਨਾਲਾ, 25 ਸਤੰਬਰ (ਐਸ.ਪ੍ਰਸ਼ੋਤਮ)-ਇਥੇ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪੱਧਰੀ ਦਫਤਰੀ ਕੰਪਲੈਕਸ ਵਿਖੇ ਸਭਾ ਦੇ ਜਿਲਾ ਪ੍ਰਧਾਨ ਸੁਰਜੀਤ ਸਿੰਘ ਦੁੱਧਰਾਏ ਦੀ ਪ੍ਰਧਾਨਗੀ ਹੇਠ ਕਰਵਾਈ ਗਈ ਤਹਿਸੀਲ ਪੱਧਰੀ ਮੀਟਿੰਗ ਚ ਦਿਹਾਤੀ ਮਜਦੂਰਾਂ ਦੀਆਂ ਸਾਬਕਾ ਕੈਪਟਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX