ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਵਿਸ਼ਵਕਰਮਾ ਚੌਕ ਨੇੜੇ ਸਥਿਤ ਕਿਸਮਤ ਕੰਪਲੈਕਸ 'ਚ ਬੀਤੀ ਦੇਰ ਸ਼ਾਮ ਸੋਨਾ ਵਪਾਰੀ ਦੀ 35 ਲੱਖ ਨਕਦੀ ਲੁੱਟਣ ਦੇ ਮਾਮਲੇ ਵਿਚ ਪੁਲਿਸ ਨੇ ਕਾਰੋਬਾਰੀ ਦੇ ਮੁਲਾਜ਼ਮ ਤੇ ਉਸ ਦੇ ਦੋ ਸਾਥੀਆਂ ਨੂੰ ਗਿ੍ਫ਼ਤਾਰ ਕੀਤਾ ਹੈ ਤੇ ਦੋਸ਼ੀਆਂ ਪਾਸੋਂ ਨਕਦੀ ਵੀ ਬਰਾਮਦ ਕਰ ਲਈ ਹੈ | ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀਆਂ 'ਚ ਕਾਰੋਬਾਰੀ ਦੀਪਕ ਆਨੰਦ ਦਾ ਮੁਲਾਜ਼ਮ ਗਗਨਦੀਪ ਸਿੰਘ ਵਾਸੀ ਰਾਏਕੋਟ ਤੇ ਉਸ ਦੇ ਦੋ ਸਾਥੀਆ ਸੰਦੀਪ ਸਿੰਘ ਉਰਫ ਸੀਪਾ, ਅਤੇਸਤਨਾਮ ਸਿੰਘ ਉਰਫ ਸੈਂਡੀ ਸ਼ਾਮਿਲ ਹਨ | ਕਥਿਤ ਦੋਸ਼ੀ ਸੰਦੀਪ ਸਿੰਘ ਨੂੰ ਪੁਲਿਸ ਨੇ ਰਾਏਕੋਟ ਤੋਂ ਜਦਕਿ ਸਤਨਾਮ ਸਿੰਘ ਸੈਂਡੀ ਨੂੰ ਉਸ ਦੇ ਪਿੰਡ ਢਿੱਲਵਾਂ ਤੋਂ ਗਿ੍ਫ਼ਤਾਰ ਕੀਤਾ ਹੈ | ਗਗਨਦੀਪ ਸਿੰਘ ਅਕਸਰ ਕਾਰੋਬਾਰੀ ਆਨੰਦ ਦੇ ਦੂਜੇ ਮੁਲਾਜ਼ਮ ਪਿ੍ੰਸ ਨਾਲ ਮਾਲਕਾਂ ਦੀ ਰਕਮ ਲੈਣ ਲਈ ਜਾਂਦਾ ਸੀ | ਬੀਤੀ ਸ਼ਾਮ ਵੀ ਇਹ ਦੋਵੇਂ ਸ਼ਰਾਫ਼ਾ ਬਾਜ਼ਾਰ ਤੋਂ ਇਕ ਵਪਾਰੀ ਤੋਂ 35 ਲੱਖ ਦੀ ਨਕਦੀ ਲੈ ਕੇ ਆਏ ਸਨ | ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਦੋਂ ਇਹ ਕਿਸਮਤ ਕੰਪਲੈਕਸ ਅੰਦਰ ਦਾਖਲ ਹੋਏ ਤਾਂ ਉਥੋਂ ਦੋ ਨੌਜਵਾਨਾਂ ਨੇ ਇਨ੍ਹਾਂ ਪਾਸੋਂ ਪਿਸਤੌਲ ਦਿਖਾ ਕੇ ਇਹ ਨਗਦੀ ਲੁੱਟ ਲਈ ਤੇ ਫ਼ਰਾਰ ਹੋ ਗਏ | ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੂੰ ਗਗਨਦੀਪ ਸਿੰਘ ਦੀਆਂ ਹਰਕਤਾਂ 'ਤੇ ਸ਼ੱਕ ਹੋਇਆ ਤਾਂ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਕੇ ਪੁੱਛ ਪੜਤਾਲ ਕੀਤੀ | ਪੁੱਛ ਪੜਤਾਲ ਦੌਰਾਨ ਗਗਨਦੀਪ ਨੇ ਪੁਲਿਸ ਨੂੰ ਦੱਸਿਆ ਕਿ ਉਸ ਵਲੋਂ ਹੀ ਇਹ ਸਾਰੀ ਸਾਜਿਸ਼ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਰਚੀ ਗਈ ਸੀ | ਪੁਲਿਸ ਵਲੋਂ ਲੁੱਟ 'ਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ | ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸੀਪਾ ਤੇ ਸੈਂਡੀ ਵਲੋਂ ਲੁੱਟ ਸਮੇਂ ਖਿਡੌਣਾ ਪਿਸਤੌਲ ਦੀ ਵਰਤੋਂ ਕੀਤੀ ਗਈ ਸੀ | ਹਾਲਾਂਕਿ ਗਗਨਦੀਪ ਸਿੰਘ ਪਾਸ ਵੀ ਆਪਣਾ ਲਾਇਸੰਸੀ ਪਿਸਤੌਲ ਸੀ, ਪਰ ਲੁੱਟ ਸਮੇਂ ਉਸ ਨੇ ਲੁਟੇਰਿਆਂ ਨੂੰ ਰੋਕਣ ਲਈ ਅਜਿਹਾ ਕੁਝ ਨਹੀਂ ਕੀਤਾ |
ਇਸ ਕਾਰਨ ਵੀ ਪੁਲਿਸ ਨੂੰ ਉਸ 'ਤੇ ਸ਼ੱਕ ਹੋਇਆ | ਪੁਲਿਸ ਵਲੋਂ ਇਨ੍ਹਾਂ ਸਾਰਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ | ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇੰਨੀ ਵੱਡੀ ਰਕਮ ਸਬੰਧੀ ਸੋਨਾ ਕਾਰੋਬਾਰੀ ਵਲੋਂ ਨਗ਼ਦ ਲੈਣ-ਦੇਣ ਕੀਤਾ ਜਾ ਰਿਹਾ ਸੀ, ਜਿਸ ਬਾਰੇ ਪੁਲਿਸ ਵਲੋਂ ਆਮਦਨ ਕਰ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ |
ਚੰਡੀਗੜ੍ਹ, 25 ਸਤੰਬਰ (ਰਾਮ ਸਿੰਘ ਬਰਾੜ)- ਜੀਂਦ ਵਿਖੇ ਅੱਜ ਸਾਬਕਾ ਉੱਪ ਪ੍ਰਧਾਨ ਮੰਤਰੀ ਸਵ. ਚੌਧਰੀ ਦੇਵੀ ਲਾਲ ਦੀ 108ਵੀਂ ਜੈਅੰਤੀ ਮੌਕੇ ਕਰਵਾਏ ਸਨਮਾਨ ਸਮਾਰੋਹ ਰੈਲੀ ਨੇ ਇਕ ਵਾਰ ਫਿਰ ਦੇਵੀ ਲਾਲ ਦੇ ਜ਼ਮਾਨੇ ਦੀ ਯਾਦ ਤਾਜ਼ਾ ਕਰਵਾ ਦਿੱਤੀ | ਇਸ ਰੈਲੀ ਦੇ ਵੱਡੇ ਇਕੱਠ 'ਚ ...
ਡੇਹਲੋਂ, 25 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪੁਲਿਸ ਥਾਣਾ ਡੇਹਲੋਂ ਦੇ ਘੇਰੇ ਅੰਦਰ ਪੈਂਦੇ ਪਿੰਡ ਭੁੱਟਾ ਤੋਂ ਭਾਰਤੀ ਸਟੇਟ ਬੈਂਕ ਦੀ ਸ਼ਾਖਾ 'ਚ ਲੱਗੇ ਏ.ਟੀ.ਐਮ. ਨੂੰ ਤੋੜ ਕੇ 18 ਲੱਖ ਤੋਂ ਵੱਧ ਦੀ ਰਾਸ਼ੀ ਲੁੱਟ ਲਈ ਗਈ ਹੈ | ਦੱਸਣਯੋਗ ਹੈ ਕਿ ਲੁਟੇਰਿਆਂ ਵਲੋਂ ਉਕਤ ...
ਜਲੰਧਰ, 25 ਸਤੰਬਰ (ਜਸਪਾਲ ਸਿੰਘ)-ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਵਲੋਂ ਸੰਤ ਸਮਾਜ, ਪੰਜਾਬ ਦੀਆਂ ਹੋਰ ਕਾਰੋਬਾਰੀ, ਵਪਾਰਕ, ਪੰਥਕ ਤੇ ਕਿਸਾਨ-ਮਜ਼ਦੂਰ ਜੱਥੇਬੰਦੀਆਂ ਦੇ ਸਹਿਯੋਗ ਨਾਲ ਸਿੰਘੂ ਬਾਰਡਰ ਦਿੱਲੀ ਤੱਕ ...
ਖਲਵਾੜਾ, 25 ਸਤੰਬਰ (ਮਨਦੀਪ ਸਿੰਘ ਸੰਧੂ)-ਪਿੰਡ ਭੁੱਲਾਰਾਈ ਵਿਖੇ ਬੀਤੀ ਰਾਤ ਵਿਹੜੇ 'ਚ ਸੁੱਤੇ ਪਏ ਵਿਅਕਤੀ ਦਾ ਅਣਪਛਾਤੇ ਵਿਅਕਤੀਆਂ ਵਲੋਂ ਅੱਧੀ ਰਾਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ | ਜਾਣਕਾਰੀ ਅਨੁਸਾਰ ਬਲਜੀਤ ਸਿੰਘ ਪੁੱਤਰ ਜਰਨੈਲ ਸਿੰਘ ਆਪਣੇ ...
ਕੋਟਫੱਤਾ, 25 ਸਤੰਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ 'ਚ ਅੱਜ ਸਵੇਰੇ ਦਸ ਕੁ ਵਜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਖੇਤਾਂ 'ਚ ਰਹਿੰਦੇ ਮੱਖਣ ਸਿੰਘ ਨੇ ਘਰੇਲੂ ਕਲੇਸ਼ ਦੇ ਚੱਲਦਿਆਂ ਆਪਣੀ ਪਤਨੀ ਦੇ ਸਿਰ 'ਚ ਘੋਟਣਾ ਮਾਰ ਕੇ ਉਸ ਦਾ ਕਤਲ ਕਰ ...
ਚੰਡੀਗੜ੍ਹ, 25 ਸਤੰਬਰ (ਵਿਕਰਮਜੀਤ ਸਿੰਘ ਮਾਨ)- ਮੁੱਖ ਮੰਤਰੀ ਦਫ਼ਤਰ 'ਚ ਤੈਨਾਤ ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਨੂੰ ਅੱਜ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ | ਪ੍ਰਮੁੱਖ ਸਕੱਤਰ ਹੁਸਨ ਲਾਲ ਨੂੰ ਗ੍ਰਹਿ, ਵਿਜੀਲੈਂਸ, ਪਰਸੋਨਲ, ਉਦਯੋਗ, ਵਿੱਤ, ਪ੍ਰਸ਼ਾਸਕੀ ਸੁਧਾਰ, ...
ਚੰਡੀਗੜ੍ਹ, 25 ਸਤੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਵਲੋਂ ਅੱਜ ਪੰਜ ਆਈ.ਏ.ਐਸ. ਤੇ ਪੰਜ ਪੀ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ | ਆਈ.ਏ.ਐਸ. ਅਧਿਕਾਰੀਆਂ 'ਚ ਕਮਲ ਕਿਸ਼ੋਰ ਯਾਦਵ ਨੂੰ ਸਕੱਤਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਨਿਯੁਕਤ ਕਰਦੇ ਹੋਏ ...
ਜਲੰਧਰ, 25 ਸਤੰਬਰ (ਜਸਪਾਲ ਸਿੰਘ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ਵਜ਼ਾਰਤ 'ਚ ਦੁਆਬੇ ਦੇ ਐਸ.ਸੀ. ਸਮਾਜ ਨੂੰ ਇਕ ਵਾਰ ਫਿਰ ਨਜ਼ਰ ਅੰਦਾਜ਼ ਕੀਤਾ ਗਿਆ ਹੈ | ਇਸ ਸਮੇਂ ਦੁਆਬੇ ਤੋਂ ਡਾ. ਰਾਜ ਕੁਮਾਰ ਚੱਬੇਵਾਲ, ਬਲਵਿੰਦਰ ਸਿੰਘ ਧਾਲੀਵਾਲ, ਪਵਨ ਆਦੀਆ, ਸੁਰਿੰਦਰ ...
ਅਬੋਹਰ, 25 ਸਤੰਬਰ (ਕੁਲਦੀਪ ਸਿੰਘ ਸੰਧੂ)-ਸੂਬੇ ਸਰਕਾਰ ਦੀ ਨਵੀਂ ਪਾਰੀ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿੱਥੇ ਆਪਣੀ ਕੈਬਨਿਟ ਬਣਾਉਣ 'ਚ ਮਾਝੇ 'ਤੇ ਜ਼ਿਆਦਾ ਮਿਹਰਬਾਨ ਹੋਏ ਹਨ ਉਥੇ ਉਨ੍ਹਾਂ ਮਾਲਵੇ ਨੂੰ ਅਣਗੌਲੇ ਕੀਤਾ ਹੈ | ਮਾਲਵੇ ਦੇ 8 ਜ਼ਿਲਿ੍ਹਆਂ 'ਚੋਂ ...
ਜਲੰਧਰ, 25 ਸਤੰਬਰ (ਜਸਪਾਲ ਸਿੰਘ)-ਜੰਗ-ਏ-ਆਜ਼ਾਦੀ ਯਾਦਗਾਰ ਕਰਤਾਰਪੁਰ ਵਿਖੇ 26 ਸਤੰਬਰ ਐਤਵਾਰ ਨੂੰ 12.30 ਵਜੇ ਪੰਜਾਬੀ ਨਾਟਕ 'ਸੀਸ' ਖੇਡਿਆ ਜਾਵੇਗਾ | ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਇਸ ਨਾਟਕ ਦੇ ਲੇਖਕ ਤੇ ਨਿਰਦੇਸ਼ਕ ਕੇਵਲ ਧਾਲੀਵਾਲ ਹਨ | ਇਹ ...
ਬੱਧਨੀ ਕਲਾਂ- ਸੰਤ ਮਹੇਸ਼ ਮੁਨੀ ਬੋਰੇ ਵਾਲਿਆਂ ਦਾ ਜਨਮ 1925 ਨੂੰ ਸੰਤਾ ਸਿੰਘ ਸਿੱਧੂ ਬਰਾੜ ਦੇ ਘਰ ਮਾਤਾ ਕਾਕੋ ਦੀ ਕੁੱਖੋਂ ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ ਵਿਖੇ ਹੋਇਆ | ਬਚਪਨ 'ਚ ਹੀ ਸਿਰ ਤੋਂ ਮਾਂ ਦਾ ਪਰਛਾਵਾਂ ਉੱਠ ਗਿਆ | ਘਰ ਬਾਰ ਤਿਆਗ ਕੇ ਸੁਆਮੀ ਰਿਸ਼ੀ ਰਾਮ ਨੂੰ ...
ਰਾਮਪੁਰਾ ਫੂਲ , 25 ਸਤੰਬਰ (ਨਰਪਿੰਦਰ ਸਿੰਘ ਧਾਲੀਵਾਲ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਬਠਿੰਡਾ ਜਿਲ੍ਹੇ ਦੇ ਦੌਰੇ 'ਤੇ ਪੁੱਜ ਰਹੇ ਹਨ, ਜਿਸ ਦੌਰਾਨ ਉਨ੍ਹਾਂ ਵਲੋਂ ਜਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚ ਗੁਲਾਬੀ ਸੁੰਡੀ ਨਾਲ ਬਰਬਾਦ ਹੋਈ ਨਰਮੇ-ਕਪਾਹ ਦੀ ਫਸਲ ਦਾ ...
ਮਾਨਸਾ, 25 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਨਰਮੇ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਦੇ ਹਮਲੇ ਨੇ ਇੱਧਰਲੇ ਜ਼ਿਲਿ੍ਹਆਂ ਦੇ ਕਿਸਾਨਾਂ ਦੇ ਸੁਪਨੇ ਚਕਨਾਚੂਰ ਕਰ ਦਿੱਤੇ ਹਨ | ਮਾਨਸਾ ਤੇ ਬਠਿੰਡਾ ਜ਼ਿਲੇ੍ਹ 'ਚ ਇਸ ਸੁੰਡੀ ਨੇ ਇਸ ਕਦਰ ਹਮਲਾ ਕੀਤਾ ਹੋਇਆ ਹੈ ਕਿ 65 ਫ਼ੀਸਦੀ ...
ਮਾਨਸਾ, 25 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਸ਼ਹਿਰ ਦੇ ਨੌਜਵਾਨ ਸਿਮਰਨਦੀਪ ਸਿੰਘ ਦੰਦੀਵਾਲ ਨੇ ਸਿਵਲ ਸੇਵਾਵਾਂ ਦੀ ਪ੍ਰੀਖਿਆ 'ਚੋਂ 34ਵਾਂ ਰੈਂਕ ਹਾਸਲ ਕੀਤਾ ਹੈ | ਦੱਸਣਾ ਬਣਦਾ ਹੈ ਕਿ ਸਿਮਰਨਦੀਪ ਸਿੰਘ ਨੇ ਇਸੇ ਸਾਲ ਜੂਨ ਮਹੀਨੇ 'ਚ ਪੰਜਾਬ ਸਿਵਲ ਪ੍ਰੀਖਿਆ 'ਚ ...
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਦੂਜੀ ਵਾਰ ਵਿਧਾਇਕ ਵਜੋਂ ਨੁਮਾਇੰਦਗੀ ਕਰ ਰਹੇ ਕਾਂਗਰਸ ਦੇ ਤੇਜ਼ ਤਰਾਰ ਆਗੂ ਤੇ ਬੁਲਾਰੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ...
ਜਲੰਧਰ, 25 ਸਤੰਬਰ (ਅ.ਬ)-ਪਾਇਓਨੀਅਰ ਇੰਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਸੀ ਦੇ ਸੀਨੀਅਰ ਡਾਇਰੈਕਟਰ ਤੇ ਕੈਨੇਡਾ ਅੰਬੈਸੀ ਤੇ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਇੰਮੀਗ੍ਰੇਸ਼ਨ ਸਲਾਹਕਾਰ ਤੋਂ ਆਈ.ਸੀ.ਸੀ.ਆਰ.ਸੀ. ਮੈਂਬਰ ਡਾ. ਰਵੀ ਗਰਗ ਨੇ ਦੱਸਿਆ ਕਿ ਜਿਨ੍ਹਾਂ ...
ਜਲੰਧਰ, 25 ਸਤੰਬਰ (ਅ.ਬ)-ਡਾ. ਸ਼ਾਰਦਾ ਆਯੂਰਵੈਦਿਕ ਹਸਪਤਾਲ ਦੇ ਡਾਕਟਰਾਂ ਦੀ ਟੀਮ ਦਾ ਕਹਿਣਾ ਹੈ ਕਿ ਹੁਣ ਮਰੀਜ਼ ਕਿਸੇ ਵੀ ਉਮਰ ਵਿਚ ਗੋਡਿਆਂ ਦੇ ਦਰਦ, ਸਰਵਾਈਕਲ, ਗੋਡਿਆਂ ਦੀ ਗਰੀਸ ਘੱਟ ਹੋਣਾ, ਰੀੜ੍ਹ ਦੀ ਹੱਡੀ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹਨ | ਸਿਰਫ਼ ਆਯੁਰਵੇਦ ...
ਚੰਡੀਗੜ੍ਹ, 25 ਸਤੰਬਰ (ਪ੍ਰੋ. ਅਵਤਾਰ ਸਿੰਘ) - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪ੍ਰੈ੍ਰਸ ਕਾਨਫ਼ਰੰਸ ਦੌਰਾਨ ਕਿਹਾ ਕਿ ਜੇ ਭਿ੍ਸ਼ਟਾਚਾਰ ਦੇ ਦੋਸ਼ਾਂ 'ਚ ਘਿਰੇ ਮੌਜੂਦਾ ਤੇ ਸਾਬਕਾ ਮੰਤਰੀਆਂ ਨੂੰ ਪੰਜਾਬ ਸਰਕਾਰ ਦੇ ...
ਲੁਧਿਆਣਾ, 25 ਸਤੰਬਰ (ਪੁਨੀਤ ਬਾਵਾ)-ਏ.ਪੀ. ਓਰਗੈਨਿਕਸ ਕੰਪਨੀ ਧੂਰੀ ਨੂੰ ਸਾਲ 2020-21 ਵਿਚ ਸਭ ਤੋਂ ਵੱਧ ਰਿਫਾਇੰਡ ਰਾਈਸ ਬਰਾਨ ਤੇਲ ਨਿਰਯਾਤ ਕਰਨ ਲਈ ਪਹਿਲਾ ਪੁਰਸਕਾਰ ਮਿਲਿਆ ਹੈ | ਰਾਈਸੀਲਾ ਹੈਲਥ ਫੂਡਜ਼ ਲਿਮ., ਜੋ ਕਿ ਗਰੁੱਪ ਦੀ ਮੁੱਖ ਕੰਪਨੀ ਹੈ, ਨੂੰ ਵੀ ਸਾਲ 2020-21 'ਚ ਸਭ ...
ਖਡੂਰ ਸਾਹਿਬ, 25 ਸਤੰਬਰ (ਰਸ਼ਪਾਲ ਸਿੰਘ ਕੁਲਾਰ)-ਇਕ ਪਾਸੇ ਸੂਬੇ ਦਾ ਕਿਸਾਨ ਪਿਛਲੇ ਕਰੀਬ 9 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ ਜਦਕਿ ਦੂਜੇ ਪਾਸੇ ਸੂਬੇ ਦੀ ਕਾਂਗਰਸ ਸਰਕਾਰ ਵੀ ਕੇਂਦਰ ਸਰਕਾਰ ਦੇ ਨਕਸ਼ੇ ...
ਕਰਤਾਰਪੁਰ, 25 ਸਤੰਬਰ (ਭਜਨ ਸਿੰਘ) -ਆਜ਼ਾਦੀ ਕਾ ਅੰਮਿ੍ਤ ਮਹਾਉਤਸਵ ਤਹਿਤ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਵਲੋਂ ਅੱਜ ਜੰਗ-ਏ-ਆਜ਼ਾਦੀ ਯਾਦਗਾਰ 'ਚ ਸਮਾਗਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਮੂਲ ਚੰਦ ਪੰਵਾਰ ਆਈ.ਜੀ. ਉੱਤਰ-ਪੱਛਮੀ ਸੈਕਟਰ ਪੁੱਜੇ | ਇਸ ਮੌਕੇ ...
ਚੰਡੀਗੜ੍ਹ, 25 ਸਤੰਬਰ (ਐਨ.ਐਸ.ਪਰਵਾਨਾ) -ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਹਾਕ ਦੇ ਪਹਿਲੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਭਾਵੇਂ ਖੁਦ ਨੂੰ ਉਕਤ ਕਮੇਟੀ ਦੇ ਪ੍ਰਧਾਨ ਕਹਿੰਦੇ ਹਨ, ਪਰ ਉਹ ...
ਐੱਸ. ਏ. ਐੱਸ. ਨਗਰ, 25 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਬੇਰੁਜ਼ਗਾਰ ਵੈਟਰਨਰੀ ਡਾਕਟਰ ਐਸੋਸੀਏਸ਼ਨ ਦੀ ਮੀਟਿੰਗ ਡਾ. ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਮੁਹਾਲੀ ਵਿਖੇ ਹੋਈ | ਡਾ. ਸਾਹਿਲਪ੍ਰੀਤ ਸਿੰਘ ਭਿੰਡਰ, ਡਾ. ਰੋਹਿਤ ਕੁਮਾਰ ਤੇ ਡਾ. ਸਨੇਹਦੀਪ ਸਿੰਘ ਰੰਧਾਵਾ ਨੇ ...
ਚੰਡੀਗੜ੍ਹ, 25 ਸਤੰਬਰ (ਐਨ.ਐਸ. ਪਰਵਾਨਾ) -ਖ਼ਬਰਾਂ ਅਨੁਸਾਰ ਕੁਰੂਕਸ਼ੇਤਰ ਤੋਂ ਭਾਜਪਾ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਨੂੰ ਉਸ ਸਮੇਂ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਕਿਸੇ ਮੀਟਿੰਗ 'ਚ ਸ਼ਾਮਿਲ ਹੋਣ ਜਾ ਰਹੇ ਸਨ | ਅੰਦੋਲਨਕਾਰੀ ਕਿਸਾਨਾਂ ਨੇ ...
ਜਲੰਧਰ, 24 ਸਤੰਬਰ (ਐੱਮ. ਐੱਸ. ਲੋਹੀਆ) -ਪੰਜਾਬ ਪੁਲਿਸ 'ਚ ਸਿਪਾਹੀ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦੇ ਅੱਜ ਪਹਿਲੇ ਦਿਨ 2 ਲੱਖ ਦੇ ਕਰੀਬ ਉਮੀਦਵਾਰ ਪ੍ਰੀਖਿਆ ਕੇਂਦਰਾਂ 'ਚ ਬੈਠੇ | ਇਸ ਲਈ ਪ੍ਰਬੰਧਕਾਂ ਨੇ ਸਖ਼ਤ ਨਿਗਰਾਨੀ ਰੱਖਣ ਦੇ ਪੁੱਖ਼ਤਾ ਪ੍ਰਬੰਧ ਕੀਤੇ ਹੋਏ ਸਨ | ਇਸ ...
ਅੰਮਿ੍ਤਸਰ, 25 ਸਤੰਬਰ (ਜਸਵੰਤ ਸਿੰਘ ਜੱਸ)- ਖੇਤੀ ਕਾਨੂੰਨਾਂ ਖਿਲਾਫ ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਦੇ ਭਾਰਤ ਬੰਦ ਦੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਪੂਰਨ ਹਮਾਇਤ ਕਰਦਾ ਹੈ | ਇਸ ਸਬੰਧੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ...
ਜਲੰਧਰ, 25 ਸਤੰਬਰ (ਸ਼ਿਵ)-ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਅਕਤੂਬਰ 'ਚ ਪੰਜਾਬ ਭਾਜਪਾ ਵਲੋਂ ਵਰਕਰ ਸੰਮੇਲਨ ਸ਼ੁਰੂ ਕੀਤੇ ਜਾ ਰਹੇ ਹਨ | ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਲੰਧਰ ਦੌਰੇ ਦੌਰਾਨ ਕੋਰ ਕਮੇਟੀ ਦੀ ਮੀਟਿੰਗ 'ਚ ਪਾਰਟੀ ਆਗੂਆਂ ਨੂੰ ਇਸ ...
ਜਲੰਧਰ, 25 ਸਤੰਬਰ (ਜਸਪਾਲ ਸਿੰਘ)-ਸੈਂਟਰਲ ਬੋਰਡ ਆਫ ਸੈਕੰਡਰੀ ਐਜ਼ੂਕੇਸ਼ਨ (ਸੀ. ਬੀ. ਐਸ. ਈ.) ਵਲੋਂ ਲਈ ਜਾ ਰਹੀ ਰਜਿਸਟ੍ਰੇਸ਼ਨ ਫੀਸ ਦੇ ਨਾਂਅ ਹੇਠ ਕੁਝ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਕੋਲੋਂ ਵਾਧੂ ਵਸੂਲੀ ਜਾ ਰਹੀ ਹੈ | ਅਜਿਹਾ ਕਰਕੇ ਇਨ੍ਹਾਂ ...
ਜਲੰਧਰ, 25 ਸਤੰਬਰ (ਅ.ਬ)-ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਡਿੰਪਾ ਦੇ ਘਰ ਪਹੁੰਚ ਮੁਲਾਕਾਤ ਕੀਤੀ | ਮੰਤਰੀ ਮੰਡਲ ਦੀ ਲਿਸਟ ਤਿਆਰ ਕਰਨ ਤੋਂ ਬਾਅਦ ਹੋਈ ਇਹ ਮੁਲਾਕਾਤ ਸਿਆਸੀ ਹਲਕਿਆਂ 'ਚ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ | ...
ਜਲੰਧਰ, 25 ਸਤੰਬਰ (ਜਸਪਾਲ ਸਿੰਘ)-ਜਲੰਧਰ ਛਾਉਣੀ ਹਲਕੇ ਦੇ ਵਿਧਾਇਕ ਪਰਗਟ ਸਿੰਘ ਦੇ ਪਹਿਲੀ ਵਾਰ ਮੰਤਰੀ ਬਣਨ 'ਤੇ ਹਲਕੇ 'ਚ ਖੁਸ਼ੀ ਦੀ ਲਹਿਰ ਹੈ | ਲਗਾਤਾਰ ਦੂਸਰੀ ਵਾਰ ਵਿਧਾਇਕ ਬਣ ਕੇ ਇਤਿਹਾਸ ਰਚਣ ਵਾਲੇ ਵਿਧਾਇਕ ਪਰਗਟ ਸਿੰਘ ਦੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX