ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਸਮੇਂ ਅਮਰੀਕਾ ਦੀ ਫੇਰੀ ਬੇਹੱਦ ਮਹੱਤਵਪੂਰਨ ਮੰਨੀ ਜਾ ਰਹੀ ਹੈ। ਇਹ ਮੁਲਾਕਾਤ ਉਸ ਸਮੇਂ ਹੋ ਰਹੀ ਹੈ ਜਦੋਂ ਕਿ ਅਫ਼ਗਾਨ ਵਿਚ ਤਾਲਿਬਾਨ ਕਬਜ਼ਾ ਕਰਕੇ ਆਪਣੀ ਸਰਕਾਰ ਬਣਾ ਚੁੱਕਾ ਹੈ ਅਤੇ ਦੂਜੇ ਪਾਸੇ ਚੀਨ ਆਪਣੀ ਵਧਦੀ ਹੋਈ ਤਾਕਤ ਨਾਲ ਸਾਰੀ ਦੁਨੀਆ 'ਤੇ ਆਪਣਾ ਦਬਦਬਾ ਕਾਇਮ ਕਰਨ ਲਈ ਯਤਨਸ਼ੀਲ ਹੈ। ਪਿਛਲੇ ਦਹਾਕਿਆਂ ਵਿਚ ਬਣੇ ਹਾਲਾਤ ਕਾਰਨ ਭਾਰਤ ਅਤੇ ਅਮਰੀਕਾ ਦੇ ਸੰਬੰਧਾਂ ਵਿਚ ਵੱਡਾ ਸੁਧਾਰ ਆਇਆ ਹੈ, ਕਿਉਂਕਿ ਦੋਵੇਂ ਹੀ ਦੇਸ਼ ਅੱਤਵਾਦ ਦੀ ਜਕੜ ਵਿਚ ਆਏ ਰਹੇ ਹਨ। ਅਮਰੀਕਾ ਦੇ ਸ਼ਹਿਰ ਨਿਊਯਾਰਕ 'ਤੇ 2001 'ਚ ਇਸਲਾਮਿਕ ਗਰੁੱਪ ਅਲਕਾਇਦਾ ਵਲੋਂ ਵੱਡਾ ਹਮਲਾ ਕਰਕੇ ਹਜ਼ਾਰਾਂ ਲੋਕਾਂ ਨੂੰ ਮਾਰ ਦਿੱਤਾ ਗਿਆ ਸੀ। ਭਾਰਤ ਵਿਚ ਵੀ ਮੁੰਬਈ ਵਿਚ ਸਾਲ 2008 ਵਿਚ ਲਸ਼ਕਰ-ਏ-ਤਾਇਬਾ ਦੇ ਅੱਤਵਾਦੀਆਂ ਨੇ ਯੋਜਨਾਬੱਧ ਢੰਗ ਨਾਲ ਹਮਲਾ ਕਰਕੇ ਸੈਂਕੜੇ ਹੀ ਲੋਕਾਂ ਨੂੰ ਮਾਰ ਦਿੱਤਾ ਸੀ।
ਉਸ ਸਮੇਂ ਵੀ ਅਤੇ ਹੁਣ ਵੀ ਕੁਝ ਦੇਸ਼ਾਂ ਜਿਨ੍ਹਾਂ ਵਿਚ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਸ਼ਾਮਿਲ ਹਨ, ਵਿਚ ਅੱਤਵਾਦੀਆਂ ਦੇ ਵੱਡੇ ਅੱਡੇ ਬਣੇ ਹੋਏ ਹਨ। ਅੱਤਵਾਦੀ ਸੰਗਠਨ ਉਥੋਂ ਹੋਰ ਵੀ ਮਜ਼ਬੂਤ ਹੋਣ ਲਈ ਯਤਨਸ਼ੀਲ ਹਨ। ਇਨ੍ਹਾਂ ਸੰਗਠਨਾਂ ਨੇ ਦੁਨੀਆ ਭਰ ਨੂੰ ਚੁਣੌਤੀ ਦੇ ਰੱਖੀ ਹੈ, ਜਿਨ੍ਹਾਂ ਤੋਂ ਚੀਨ ਅਤੇ ਰੂਸ ਵਰਗੇ ਮੁਲਕ ਵੀ ਇਕ ਤਰ੍ਹਾਂ ਨਾਲ ਭੈਅ ਖਾਂਦੇ ਹਨ। ਚੀਨ ਅੱਜ ਦੁਨੀਆ ਦੀ ਵੱਡੀ ਤਾਕਤ ਬਣ ਚੁੱਕਾ ਹੈ। ਇਸ ਨੇ ਦੱਖਣੀ ਚੀਨ ਸਾਗਰ ਦੇ ਬਹੁਤੇ ਹਿੱਸੇ 'ਤੇ ਆਪਣਾ ਅਧਿਕਾਰ ਜਮਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਇਹ ਅੰਤਰਰਾਸ਼ਟਰੀ ਕਾਨੂੰਨਾਂ ਦੀ ਵੀ ਪ੍ਰਵਾਹ ਨਹੀਂ ਕਰ ਰਿਹਾ, ਜਿਸ ਤੋਂ ਹਿੰਦ ਪ੍ਰਸ਼ਾਂਤ ਮਹਾਂਸਾਗਰ ਦੀ ਪ੍ਰਭੂਸੱਤਾ ਨੂੰ ਲੈ ਕੇ ਖ਼ਤਰਾ ਪੈਦਾ ਹੋ ਰਿਹਾ ਹੈ। ਵੀਅਤਨਾਮ, ਮਲੇਸ਼ੀਆ, ਸਿੰਘਾਪੁਰ, ਇੰਡੋਨੇਸ਼ੀਆ ਆਦਿ ਦੇਸ਼ ਤਾਂ ਪੂਰੀ ਤਰ੍ਹਾਂ ਭੈਭੀਤ ਹੋਏ ਦਿਖਾਈ ਦੇ ਰਹੇ ਹਨ। ਜਾਪਾਨ ਵੀ ਚੀਨ ਦੇ ਸਮੁੰਦਰੀ ਦਾਅਵੇ ਨੂੰ ਲੈ ਕੇ ਵੱਡਾ ਖ਼ਤਰਾ ਮਹਿਸੂਸ ਕਰ ਰਿਹਾ ਹੈ। ਬਣ ਰਹੀ ਇਸ ਸਥਿਤੀ ਦਾ ਸਾਹਮਣਾ ਕਰਨ ਲਈ ਕਵਾਡ ਨਾਂਅ ਦੀ ਜਥੇਬੰਦੀ ਬਣਾਈ ਗਈ ਹੈ, ਜਿਸ ਵਿਚ ਅਮਰੀਕਾ, ਆਸਟਰੇਲੀਆ, ਜਾਪਾਨ ਅਤੇ ਭਾਰਤ ਸ਼ਾਮਿਲ ਹਨ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਚ ਇਨ੍ਹਾਂ ਚਾਰ ਦੇਸ਼ਾਂ ਦੇ ਮੁਖੀ ਇਕੱਠੇ ਹੋ ਕੇ ਇਸ ਸੰਬੰਧੀ ਕੋਈ ਗੰਭੀਰ ਯੋਜਨਾਬੰਦੀ ਬਣਾ ਰਹੇ ਹਨ ਤਾਂ ਜੋ ਸਮੁੰਦਰ ਵਿਚ ਚੀਨ ਦੇ ਵਧਦੇ ਦਾਅਵੇ ਨੂੰ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਦੁਨੀਆ ਵਿਚ ਲਗਾਤਾਰ ਫੈਲ ਰਹੇ ਅੱਤਵਾਦ ਨੂੰ ਕਿਵੇਂ ਠੱਲ੍ਹ ਪਾਉਣੀ ਹੈ, ਇਸ ਬਾਰੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਉਥੋਂ ਦੇ ਸੱਤਾਧਾਰੀ ਆਗੂਆਂ ਨਾਲ ਵਿਸਥਾਰਤ ਵਿਚਾਰ-ਵਟਾਂਦਰਾ ਹੋਵੇਗਾ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਾਲ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਆਪਣੀ ਪਹਿਲੀ ਮਿਲਣੀ ਵਿਚ ਕੋਰੋਨਾ ਮਹਾਂਮਾਰੀ ਅਤੇ ਜਲਵਾਯੂ ਦੀ ਤਬਦੀਲੀ ਵਰਗੇ ਅਹਿਮ ਮੁੱਦਿਆਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਦੇ ਵਪਾਰ ਨੂੰ ਹੋਰ ਵਧਾਉਣ ਲਈ ਵੀ ਗੱਲਬਾਤ ਕੀਤੀ ਗਈ ਹੈ। ਪਰ ਇਸ ਗੱਲਬਾਤ ਵਿਚ ਵੀ ਹਿੰਦ ਪ੍ਰਸ਼ਾਂਤ ਖੇਤਰ ਦੀ ਸੁਰੱਖਿਆ ਦਾ ਮੁੱਦਾ ਸ਼ਾਮਿਲ ਰਿਹਾ। ਇਥੇ ਹੋ ਰਹੀ ਕਵਾਡ ਦੇਸ਼ਾਂ ਦੇ ਮੁਖੀਆਂ ਦੀ ਮੀਟਿੰਗ ਵਿਚ ਵੀ ਅਜਿਹਾ ਹੀ ਵਿਚਾਰ-ਵਟਾਂਦਰਾ ਹੋਇਆ। ਚਾਰ ਦੇਸ਼ਾਂ ਵਿਚਕਾਰ ਕਵਾਡ ਨਾਂਅ ਦਾ ਸੰਗਠਨ ਬਣਾਉਣ ਸੰਬੰਧੀ ਸਮਝੌਤਾ ਨਵੰਬਰ-2017 ਵਿਚ ਹੋਇਆ ਸੀ, ਜਿਸ ਤੋਂ ਬਾਅਦ ਇਨ੍ਹਾਂ ਦੀਆਂ ਆਪਸ ਵਿਚ ਲਗਾਤਾਰ ਮੁਲਾਕਾਤਾਂ ਹੁੰਦੀਆਂ ਰਹੀਆਂ ਹਨ। ਇਸ ਸੰਗਠਨ ਦਾ ਮੁੱਖ ਮੰਤਵ ਹਿੰਦ-ਪ੍ਰਸ਼ਾਂਤ ਖੇਤਰ ਦੇ ਸਮੁੰਦਰੀ ਮਾਰਗਾਂ ਵਿਚ ਚੀਨ ਦੇ ਵਧ ਰਹੇ ਦਖ਼ਲ ਅਤੇ ਉਸ ਦੀ ਵਧ ਰਹੀ ਫ਼ੌਜੀ ਤਾਕਤ ਦੇ ਟਾਕਰੇ ਲਈ ਰਣਨੀਤੀ ਤਿਆਰ ਕਰਨਾ ਹੈ।
ਇਸ ਸੰਗਠਨ ਦੀ ਤਾਜ਼ਾ ਮੀਟਿੰਗ ਵਿਚ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਹੈ ਕਿ ਹਿੰਦ-ਪ੍ਰਸ਼ਾਂਤ ਖੇਤਰ ਨੂੰ ਜ਼ਬਰਦਸਤੀ ਤੋਂ ਮੁਕਤ ਕਰਵਾਉਣਾ ਹੋਵੇਗਾ ਅਤੇ ਇਸ ਸੰਬੰਧੀ ਉੱਠੇ ਵਿਵਾਦਾਂ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ ਹੀ ਸੁਲਝਾਇਆ ਜਾਣਾ ਚਾਹੀਦਾ ਹੈ। ਅੱਜ ਕੌਮਾਂਤਰੀ ਪੱਧਰ 'ਤੇ ਇਹ ਦੋਵੇਂ ਮਸਲੇ ਬੇਹੱਦ ਮਹੱਤਵਪੂਰਨ ਬਣ ਗਏ ਹਨ, ਜਿਸ ਲਈ ਕਵਾਡ ਦੇਸ਼ਾਂ ਨੂੰ ਹੀ ਨਹੀਂ, ਸਗੋਂ ਸੰਯੁਕਤ ਰਾਸ਼ਟਰ ਨੂੰ ਵੀ ਇਕ ਸਾਂਝੀ ਰਣਨੀਤੀ ਤਿਆਰ ਕਰਨ ਦੀ ਜ਼ਰੂਰਤ ਹੋਵੇਗੀ। ਪਹਿਲਾਂ ਹੀ ਅਜਿਹੀਆਂ ਭਾਵਨਾਵਾਂ ਕੌਮਾਂਤਰੀ ਮੰਚਾਂ 'ਤੇ ਬਹੁਤੇ ਦੇਸ਼ ਪ੍ਰਗਟਾ ਚੁੱਕੇ ਹਨ, ਜਿਨ੍ਹਾਂ ਨੂੰ ਅੱਗੇ ਵਧਾਉਣ ਲਈ ਯਤਨਸ਼ੀਲ ਹੋਣਾ ਪਵੇਗਾ। ਭਾਰਤ ਵੀ ਇਨ੍ਹਾਂ ਮਸਲਿਆਂ ਦੇ ਸੰਦਰਭ ਵਿਚ ਕੌਮਾਂਤਰੀ ਭਾਈਚਾਰੇ ਨਾਲ ਰਲ ਕੇ ਆਪਣੀ ਵੱਡੀ ਭੂਮਿਕਾ ਨਿਭਾਉਣ ਦੇ ਸਮਰੱਥ ਹੋ ਸਕੇਗਾ।
-ਬਰਜਿੰਦਰ ਸਿੰਘ ਹਮਦਰਦ
ਮਨ ਦੀ ਆਦਤ ਹੈ ਇਕ ਸਥਿਤੀ ਤੋਂ ਦੂਜੀ ਸਥਿਤੀ ਵੱਲ ਚਲਦੇ ਰਹਿਣਾ। ਇਕ ਮੰਜ਼ਿਲ ਤੋਂ ਦੂਜੀ ਤੇ ਫਿਰ ਦੂਜੀ ਤੋਂ ਮਗਰੋਂ ਤੀਜੀ। ਮਨੋਵਿਗਿਆਨ ਦੱਸਦਾ ਹੈ ਕਿ ਕੁਝ ਪ੍ਰਾਪਤ ਕਰਨ ਤੋਂ ਬਾਅਦ ਮਨ ਦੀ ਭਟਕਣਾ ਤ੍ਰਿਪਤ ਨਹੀਂ ਹੁੰਦੀ ਬਲਕਿ ਪਹਿਲਾਂ ਨਾਲੋਂ ਵੀ ਤੀਬਰ ਹੋ ਜਾਂਦੀ ...
ਬਲਰਾਜ ਸਾਹਨੀ ਦੀ ਵਧੇਰੇ ਪ੍ਰਸਿੱਧੀ ਇਕ ਅਦਾਕਾਰ ਵਜੋਂ ਹੈ। ਅਦਾਕਾਰੀ ਉਸ ਦਾ ਸ਼ੌਕ ਨਹੀਂ, ਮਜਬੂਰੀ ਸੀ। ਸਾਹਿਤਕਾਰ ਬਣਨ ਦੀ ਤਾਂਘ ਉਸ ਦੇ ਮਨ ਵਿਚ ਹਮੇਸ਼ਾ ਉੱਸਲਵਟੇ ਲੈਂਦੀ ਰਹੀ। ਉਹ ਸਾਰੀ ਉਮਰ ਇਕ ਅਜੀਬ ਕਸ਼ਮਕਸ਼ ਅਤੇ ਦੁਬਿਧਾ ਦਾ ਸ਼ਿਕਾਰ ਰਿਹਾ। ਕਸ਼ਮਕਸ਼ ਇਹੋ ਸੀ ਕਿ ...
ਕੇਂਦਰ ਦੀ ਵਰਤਮਾਨ ਸਰਕਾਰ ਨੇ ਰਾਸ਼ਟਰਵਾਦੀ ਧਾਰਨਾ ਨੂੰ ਪ੍ਰਮੁੱਖਤਾ ਦੇਣ ਦੇ ਏਜੰਡੇ ਅਧੀਨ ਕੋਰੋਨਾ ਤਾਲਾਬੰਦੀ ਦੇ ਹਨੇਰੇ ਵਿਚ ਸਾਕਾ ਜਲ੍ਹਿਆਂਵਾਲਾ ਬਾਗ਼ ਦੀ ਧਰਮ-ਨਿਰਪੱਖ ਤੇ ਸਾਂਝੀ ਵਿਰਾਸਤ ਨੂੰ ਉਜਾਗਰ ਕਰਨ ਦੀ ਥਾਂ ਨੂੰ ਅਖੌਤੀ ਰਾਸ਼ਟਰੀ ਸਰੂਪ ਦੇਣ ਦਾ ਦਾਅ ...
ਇਹ 'ਸਿੰਘਾਸਨ ਦੀ ਖੇਡ' ਸੀ, ਜਿਸ ਕਾਰਨ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਪਹਿਲਾ ਦਲਿਤ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ, ਜੋ ਚੋਟੀ ਦੇ ਦਾਅਵੇਦਾਰਾਂ ਵਲੋਂ ਇਕ-ਦੂਜੇ ਨੂੰ ਸ਼ਹਿ-ਮਾਤ ਦੇਣ ਦੇ ਚਲਦਿਆਂ ਚਾਰ ਦਹਾਕੇ ਪਹਿਲਾਂ ਗਿਆਨੀ ਜ਼ੈਲ ਸਿੰਘ (1972-1977) ਤੋਂ ਬਾਅਦ ਮੁੱਖ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX