ਸ਼ਾਰਜਾਹ, 25 ਸਤੰਬਰ (ਏਜੰਸੀ)-ਇੱਥੇ ਆਈ.ਪੀ.ਐਲ. ਦੇ ਖੇਡੇ ਗਏ 37ਵੇਂ ਰੋਮਾਂਚਕ ਮੈਚ ਵਿਚ ਪੰਜਾਬ ਕਿੰਗਜ਼ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸਨਰਾਈਜਰਜ਼ ਹੈਦਰਾਬਾਦ ਨੂੰ 5 ਦੌੜਾਂ ਨਾਲ ਮਾਤ ਦਿੱਤੀ | ਜਿੱਥੇ ਪੰਜਾਬ ਦੀਆਂ ਇਸ ਜਿੱਤ ਨਾਲ ਪਲੇਅ ਆਫ ਦੀਆਂ ਉਮੀਦਾਂ ਅਜੇ ਬਰਕਰਾਰ ਹਨ, ਉੱਥੇ ਹੈਦਰਾਬਾਦ ਇਸ ਦੌੜ ਤੋਂ ਬਾਹਰ ਹੋ ਗਿਆ ਹੈ | ਇਸ ਮੈਚ ਦੇ ਹੀਰੋ ਰਵੀ ਬਿਸ਼ਨੋਈ (4 ਓਵਰਾਂ 'ਚ 24 ਦੌੜਾਂ ਦੇ ਕੇ 3 ਵਿਕਟਾਂ) ਅਤੇ ਮੁਹੰਮਦ ਸ਼ੰਮੀ (4 ਓਵਰਾਂ 'ਚ 14 ਦੌੜਾਂ ਦੇ ਕੇ 2 ਵਿਕਟਾਂ) ਰਹੇ | ਇਸ ਤੋਂ ਇਲਾਵਾ ਹਰਸ਼ਦੀਪ ਸਿੰਘ ਨੇ ਵੀ ਵਧੀਆ ਗੇਂਦਬਾਜ਼ੀ ਕੀਤੀ | ਜਿਸ ਨੇ 4 ਓਵਰਾਂ ਵਿਚ 22 ਦੌੜਾਂ ਦੇ ਕੇ ਇਕ ਵਿਕਟ ਲਈ | ਭਾਵੇਂ ਕਿ ਪੰਜਾਬ ਵਲੋਂ ਹੈਦਰਾਬਾਦ ਨੂੰ ਜਿੱਤ ਲਈ ਕੇਵਲ 126 ਦੌੜਾਂ ਦਾ ਟੀਚਾ ਦਿੱਤੀ ਗਿਆ ਸੀ ਪਰ ਹੈਦਰਾਬਾਦ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ 'ਤੇ 120 ਦੌੜਾਂ ਹੀ ਬਣਾ ਸਕੀ | ਭਾਵੇਂ ਕਿ ਜੇਸਨ ਹੋਲਟਰ ਨੇ ਤੂਫ਼ਾਨੀ ਬੱਲੇਬਾਜ਼ੀ ਕਰਦੇ ਹੋਏ 5 ਛੱਕਿਆਂ ਦੀ ਮਦਦ ਨਾਲ 29 ਗੇਂਦਾਂ ਵਿਚ 47 ਦੌੜਾਂ ਬਣਾਈਆਂ ਪਰ ਉਨ੍ਹਾਂ ਦੀ ਇਹ ਤੂਫਾਨੀ ਪਾਰੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੀ | ਟੀਮ ਲਈ ਦੂਸਰਾ ਸਭ ਤੋਂ ਵੱਧ ਸਕੋਰ ਰਿਧੀਮਨ ਸਾਹਾ ਨੇ ਬਣਾਇਆ, ਜਿਨ੍ਹਾਂ ਨੇ 37 ਗੇਂਦਾਂ ਵਿਚ 31 ਦੌੜਾਂ ਬਣਾਈਆਂ | ਇਸ ਤੋਂ ਪਹਿਲਾਂ ਪੰਜਾਬ ਨੇ 7 ਵਿਕਟਾਂ ਦੇ ਨੁਕਸਾਨ 'ਤੇ 125 ਦੌੜਾਂ ਬਣਾਈਆਂ ਸਨ | ਪੰਜਾਬ ਵਲੋਂ ਸਭ ਤੋਂ ਵੱਧ ਦੌੜਾਂ ਮਰਕਰਮ, ਕੇ.ਐਲ. ਰਾਹੁਲ, ਹਰਪ੍ਰੀਤ ਬਰਾੜ ਅਤੇ ਕ੍ਰਿਸ ਗੇਲ ਨੇ ਕ੍ਰਮਵਾਰ 27, 21, 18 ਤੇ 14 ਬਣਾਈਆਂ | ਹੈਦਰਾਬਾਦ ਵਲੋਂ ਹੋਲਟਰ ਅਤੇ ਰਾਸ਼ਿਦ ਖ਼ਾਨ ਨੇ ਕ੍ਰਮਵਾਰ 4 ਓਵਰਾਂ ਵਿਚ 19 ਅਤੇ 17 ਦੌੜਾਂ ਦੇ ਕੇ ਇਕ-ਇਕ ਵਿਕਟ ਲਈ | ਇਸ ਜਿੱਤ ਨਾਲ ਪੰਜਾਬ ਹੁਣ ਅੰਕ ਸੂਚੀ ਵਿਚ ਪੰਜਵੇਂ ਸਥਾਨ 'ਤੇ ਪੁੱਜ ਗਿਆ ਹੈ |
ਆਬੂ-ਧਾਬੀ, 25 ਸਤੰਬਰ (ਏਜੰਸੀ)-ਦਿੱਲੀ ਕੈਪੀਟਲਜ਼ ਨੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਰਾਜਸਥਾਨ ਰੋਇਲਜ਼ ਨੂੰ 33 ਦੌੜਾਂ ਨਾਲ ਹਰਾ ਕੇ ਇਕ ਵਾਰ ਫਿਰ ਅੰਕ ਸੂਚੀ ਵਿਚ ਚੋਟੀ ਦਾ ਸਥਾਨ ਹਾਸਲ ਕਰ ਲਿਆ | ਇੱਥੇ ਖੇਡੇ ਗਏ ਆਈ.ਪੀ.ਐਲ. ਦੇ 36 ਮੈਚ ਵਿਚ ਦਿੱਲੀ ਨੇ ...
ਆਬੂਧਾਬੀ, 25 ਸਤੰਬਰ (ਏਜੰਸੀ)-ਵਰੁਣ ਚੱਕਰਵਰਤੀ ਨੂੰ ਮਿਲਣ ਵਾਲਾ ਵਾਧੂ ਉਛਾਲ ਅਤੇ ਅਲੱਗ ਐਂਗਲ ਨਾਲ ਗੇਂਦਬਾਜ਼ੀ ਕਰਨ ਦੀ ਸਮਰੱਥਾ ਐਤਵਾਰ ਨੂੰ ਇੱਥੇ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਆਈ.ਪੀ.ਐਲ. ਮੁਕਾਬਲੇ ਵਿਚ ਚੇਨਈ ਸੁਪਰਕਿੰਗਜ਼ ਦੇ ਬੱਲੇਬਾਜ਼ਾਂ ਲਈ ...
ਦੁਬਈ, 25 ਸਤੰਬਰ (ਏਜੰਸੀ)-ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੌਰ (ਆਰ.ਸੀ.ਬੀ.) ਦੀਆਂ ਟੀਮਾਂ ਐਤਵਾਰ ਨੂੰ ਇੱਥੇ ਆਈ.ਪੀ.ਐਲ. ਮੁਕਾਬਲੇ ਵਿਚ ਜਦੋਂ ਇਕ ਦੂਸਰੇ ਦੇ ਸਾਹਮਣੇ ਹੋਣਗੀਆਂ ਤਾਂ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਕਪਤਾਨੀ ਦੀ ਪ੍ਰੀਖਿਆ ...
ਯਾਂਕਟਨ (ਅਮਰੀਕਾ), 25 ਸਤਬੰਰ (ਏਜੰਸੀ)-ਭਾਰਤ ਦੀ ਮਹਿਲਾ ਅਤੇ ਮਿਕਸ ਕੰਪਾਊਾਡ ਤੀਰਅੰਦਾਜ਼ੀ ਟੀਮ ਨੂੰ ਕੋਲੰਬਿਆ ਖ਼ਿਲਾਫ਼ ਇਕਤਰਫਾ ਮੁਕਾਬਲਿਆਂ ਵਿਚ ਹਾਰ ਨਾਲ ਇੱਥੇ ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ | ਭਾਰਤ ਵਿਸ਼ਵ ਚੈਂਪੀਅਨਸ਼ਿਪ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX