ਸਾਨ ਫਰਾਂਸਿਸਕੋ, 25 ਸਤੰਬਰ (ਐੱਸ. ਅਸ਼ੋਕ ਭੌਰਾ)- ਆਪਣੀ ਬਹੁਚਰਚਿਤ ਅਮਰੀਕਾ ਫੇਰੀ 'ਤੇ ਜਿੱਥੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਣ ਸਨਮਾਨ ਮਿਲ ਰਹੇ ਹਨ, ਉੱਥੇ ਉਨ੍ਹਾਂ ਨੂੰ ਭਾਰਤੀ ਭਾਈਚਾਰੇ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ | ਅੱਜ ਉਨ੍ਹਾਂ ਦੇ ਵਾਸ਼ਿੰਗਟਨ ਡੀ.ਸੀ. ਪਹੁੰਚਣ 'ਤੇ ਭਾਰਤੀ ਭਾਈਚਾਰੇ ਦੇ ਲੋਕਾਂ ਵਲੋਂ ਕਿਸਾਨੀ ਮੁੱਦੇ ਉੱਤੇ ਕਾਫੀ ਵਿਰੋਧ ਕੀਤਾ ਗਿਆ | ਉਨ੍ਹਾਂ ਦੇ ਵਾਸ਼ਿੰਗਟਨ ਡੀ.ਸੀ. ਪਹੁੰਚਣ ਤੋਂ ਪਹਿਲਾਂ ਹੀ 'ਐੱਨ.ਆਰ.ਆਈ ਫਾਰ ਫਾਰਮਰਸ' ਦੇ ਬੈਨਰ ਹੇਠ ਸੈਂਕੜੇ ਕਿਸਾਨ ਸਮੱਰਥਕ ਉਨ੍ਹਾਂ ਦਾ ਵਿਰੋਧ ਕਰਨ ਲਈ ਇਕੱਤਰ ਹੋਣੇ ਸ਼ੁਰੂ ਹੋ ਗਏ | ਖਾਸ ਗੱਲ ਇਹ ਸੀ ਕਿ ਜਿੱਥੇ ਇਸ ਇਕੱਠ ਵਿਚ ਪੰਜਾਬੀ ਅਤੇ ਖਾਸਕਰ ਸਿੱਖਾਂ ਦੀ ਬਹੁਤਾਤ ਸੀ ਉੱਥੇ ਹੋਰ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੀ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰ ਕੇ ਆਵਾਜ਼ ਉਠਾਈ | ਇਸ ਵਿਰੋਧ ਪ੍ਰਦਰਸ਼ਨ ਵਿਚ ਭਾਗ ਲੈਣ ਲਈ ਕਿਸਾਨ ਸਮੱਰਥਕ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਪਹੁੰਚੇ ਹੋਏ ਸਨ | ਆਗੂਆਂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਇੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਰਹੇ ਹਨ ਤੇ ਕਿਸਾਨਾਂ ਦੀਆਂ ਮੰਗਾਂ ਵੀ ਮਨੁੱਖੀ ਅਧਿਕਾਰਾਂ ਅਧੀਨ ਹੀ ਆਉਂਦੀਆਂ ਹਨ, ਇਸ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਚਾਹੀਦਾ ਹੈ ਕਿ ਉਹ ਜਲਦੀ ਤੋਂ ਜਲਦੀ ਕਿਸਾਨਾਂ ਦੇ ਹੱਕ ਵਿਚ ਫੈਸਲਾ ਲੈਂਦੇ ਹੋਏ ਇਹ ਤਿੰਨ ਕਾਨੂੰਨ ਰੱਦ ਕਰਕੇ ਸੰਘਰਸ਼ ਨੂੰ ਖਤਮ ਕਰਨ | ਵਿਰੋਧ ਪ੍ਰਦਰਸ਼ਨ ਵਿਚ ਭਾਗ ਲੈਣ ਵਾਲਿਆਂ ਦੇ ਹੱਥਾਂ ਵਿਚ 'ਨੋ ਫੂਡ ਨੋ ਫਾਰਮ', 'ਵੀ ਸੁਪੋਰਟ ਫਾਰਮਰ', 'ਰਿਪੀਲ 3 ਐਂਟੀ ਫਾਰਮਰ ਲਾਅਸ', 'ਵੀ ਫੀਡ ਦਾ ਵਰਲਡ' ਦੀਆਂ ਤਖਤੀਆਂ ਫੜੀਆਂ ਹੋਈਆਂ ਸਨ ਅਤੇ ਬਹੁਤਿਆਂ ਨੇ ਮੋਦੀ ਵਿਰੋਧੀ ਨਾਅਰੇ ਵੀ ਲਗਾਏ |
ਕੋਪੇਨਹੇਗਨ, 25 ਸਤੰਬਰ (ਅਮਰਜੀਤ ਸਿੰਘ ਤਲਵੰਡੀ)-ਸੋਸ਼ਲ ਮੀਡੀਆ 'ਤੇ ਮਨੋਰੰਜਨ ਕਰਨਾ ਜਾਂ ਜ਼ਿਆਦਾ ਮਸ਼ਹੂਰ ਹੋਣਾ ਤੁਹਾਨੂੰ ਕਿੰਨਾ ਮਹਿੰਗਾ ਪੈ ਸਕਦਾ ਹੈ ਦੀ ਇਕ ਤਾਜ਼ਾ ਉਦਾਹਰਨ ਉਦੋਂ ਸਾਹਮਣੇ ਆਈ, ਜਦੋਂ ਜਰਮਨੀ 'ਚ ਵਸਦੇ ਤੇ ਸਿਹਤ ਵਿਭਾਗ 'ਚ ਕੰਮ ਕਰਦੇ ਇਕ ਮਸ਼ਹੂਰ ...
ਸੈਕਰਾਮੈਂਟੋ 25 ਸਤੰਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਨਿਆਂ ਵਿਭਾਗ ਨੇ ਡੇਵਿਡ ਨੀਲ ਨੂੰ ਦੇਸ਼ ਦੀਆਂ ਇਮੀਗ੍ਰੇਸ਼ਨ ਅਦਾਲਤਾਂ ਦਾ ਡਾਇਰੈਕਟਰ ਨਿਯੁਕਤ ਹੈ | ਇਨ੍ਹਾਂ ਅਦਾਲਤਾਂ ਦੀ ਭਾਰਤੀਆਂ ਸਮੇਤ ਹੋਰ ਦੇਸ਼ਾਂ ਦੇ ਪ੍ਰਵਾਸੀਆਂ ਲਈ ਬਹੁਤ ਵੱਡੀ ਅਹਿਮੀਅਤ ਹੈ | ...
ਸਾਨ ਫਰਾਂਸਿਸਕੋ, 25 ਸਤੰਬਰ (ਐੱਸ.ਅਸ਼ੋਕ ਭੌਰਾ)-ਕੁਝ ਦਿਨ ਪਹਿਲਾਂ ਦੁਬਾਰਾ ਲੋਕ ਫਤਵਾ ਲੈ ਕੇ ਆਪਣਾ ਅਹੁਦਾ ਸੁਰੱਖਿਅਤ ਕਰਨ ਵਾਲੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਜ਼ਮ ਨੇ ਪ੍ਰਵਾਸੀਆਂ ਨੂੰ ਵੱਡਾ ਮਾਣ ਬਖਸ਼ਿਆ ਹੈ | ਉਨ੍ਹਾਂ ਵਲੋਂ ਪ੍ਰਵਾਸੀਆਂ ਲਈ ...
ਐਬਟਸਫੋਰਡ, 25 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਦੇ ਇਤਿਹਾਸ ਵਿਚ ਪਹਿਲੇ ਪੰਜਾਬੀ ਪੁਲਿਸ ਮੁਖੀ ਵਜੋਂ ਆਪਣਾ ਨਾਂਅ ਦਰਜ ਕਰਵਾਉਣ ਵਾਲੇ ਸੀਨੀਅਰ ਪੁਲਿਸ ਅਧਿਕਾਰੀ ਦਲਬੀਰ ਸਿੰਘ ਡੇਲ ਮਾਣਕ ਉੱਪਰ ...
ਸੈਕਰਾਮੈਂਟੋ 25 ਸਤੰਬਰ (ਹੁਸਨ ਲੜੋਆ ਬੰਗਾ)-ਕੋਲਵਿਲੇ ਵਾਸ਼ਿੰਗਟਨ ਦੇ ਪਾਈਨਵੁੱਡ ਟੈਰੇਸ ਨਰਸਿੰਗ ਸੈਂਟਰ ਵਿਚ ਪਿਛਲੇ 30 ਦਿਨਾਂ ਦੌਰਾਨ ਕੋਵਿਡ-19 ਕਾਰਨ 5 ਮੌਤਾਂ ਹੋ ਚੁੱਕੀਆਂ ਹਨ ਤੇ 74 ਵਿਅਕਤੀ ਬਿਮਾਰ ਹੋਏ ਹਨ | ਇਨ੍ਹਾਂ ਵਿਚ 22 ਸਟਾਫ ਮੈਂਬਰ ਹਨ ਤੇ 52 ਨਰਸਿੰਗ ਸੈਂਟਰ ...
ਕੈਲਗਰੀ 25 ਸਤੰਬਰ (ਜਸਜੀਤ ਸਿੰਘ ਧਾਮੀ)- ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਕੈਲਗਰੀ ਵਲਾੋ ਕੈਲਗਰੀ ਵਾਸੀਆ ਦੇ ਸਹਿਯੋਗ ਨਾਲ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ 27 ਸਤੰਬਰ ਨੂੰ ਕੈਲਗਰੀ 'ਚ ਕਿਸਾਨ ਸੰਘਰਸ਼ ਦੀ ਹਮਾਇਤ ਲਈ ...
ਸਿਆਟਲ, 25 ਸਤੰਬਰ (ਗੁਰਚਰਨ ਸਿੰਘ ਢਿੱਲੋਂ)-ਨਿਊਯਾਰਕ ਦੇ ਪੁਲਿਸ ਕਮਿਸ਼ਨਰ ਡੀਮੋਟ ਸ਼ੇਅ ਵਲੋਂ ਨਿਊਯਾਰਕ ਦੇ 19 ਪੁਲਿਸ ਅਫ਼ਸਰਾਂ ਨੂੰ ਵੱਖ-ਵੱਖ ਥਾਵਾਂ 'ਤੇ ਬਹਾਦਰੀ ਦੇ ਕੰਮ ਕਰਨ ਕਰਕੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ 'ਚ ਪੰਜਾਬੀ ਪੁਲਿਸ ਅਫ਼ਸਰ ਸਾਹਿਬ ਸਿੰਘ ਨੂੰ ...
ਜਲੰਧਰ, 25 ਸਤੰਬਰ (ਸਾਬੀ)-37ਵੀਂ ਸਬ ਜੂਨੀਅਰ ਨੈਸ਼ਨਲ (ਲੜਕੇ) ਹੈਾਡਬਾਲ ਚੈਂਪੀਅਨਸ਼ਿਪ ਜੋ 7 ਤੋਂ 11 ਅਕਤੂਬਰ ਤੱਕ ਤੇਲੰਗਾਨਾ ਵਿਖੇ ਕਰਵਾਈ ਜਾ ਰਹੀ ਹੈ | ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀ ਪੰਜਾਬ ਟੀਮ ਦੇ ਚੋਣ ਟਰਾਇਲ ਐਡਹਾਕ ਕਮੇਟੀ ਦੇ ਚੇਅਰਮੈਨ ਰਵਿੰਦਰ ਤਲਵਾੜ ...
ਲੰਡਨ, 25 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ. ਸਰਕਾਰ ਨੇ ਅਗਲੇ ਸਾਲ ਮਹਾਰਾਣੀ ਐਲਿਜ਼ਾਬੈਥ ਰਾਜ ਦੇ ਪਲੈਟੀਨਮ ਜੁਬਲੀ ਦੇ ਜਸ਼ਨ ਵਿਚ ਦੇਸ਼ ਦੇ ਫਰੰਟ-ਲਾਈਨ ਵਰਕਰਾਂ ਨੂੰ ਦਿੱਤੇ ਜਾਣ ਵਾਲੇ ਨਵੇਂ ਮੈਡਲ ਦਾ ਡਿਜ਼ਾਈਨ ਜਨਤਕ ਕੀਤਾ ਹੈ | ਪੁਲਿਸ, ...
ਗਲਾਸਗੋ, 25 ਸਤੰਬਰ (ਹਰਜੀਤ ਸਿੰਘ ਦੁਸਾਂਝ)-ਪਿਛਲੇ ਹਫ਼ਤੇ ਸਕਾਟਲੈਂਡ ਦੇ ਮੋਟਰਵੇਅ 'ਤੇ ਵਾਪਰੇ ਹਾਦਸੇ 'ਚ ਤਿੰਨ ਵਿਅਕਤੀ ਮਾਰੇ ਗਏ ਅਤੇ ਪੰਜ ਜ਼ਖ਼ਮੀ ਹੋਏ ਸਨ | ਮਰਨ ਵਾਲਿਆਂ 'ਚੋਂ ਮਨਵੀਰ ਬਿਨਿੰਗ ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਦੇ ਸਕੱਤਰ ਨਿਰੰਜਨ ਸਿੰਘ ...
ਸਿਆਟਲ, 25 ਸਤੰਬਰ (ਹਰਮਨਪ੍ਰੀਤ ਸਿੰਘ)-ਇੰਡੀਆਨਾ ਦੇ ਸ਼ਹਿਰ ਫੋਰਟਵਿਨ ਵਿਖੇ ਅਮਰੀਕਨ ਕਾਰੋਬਾਰੀ ਪੰਜਾਬੀਆਂ ਵਲੋਂ ਗਠਿਤ ਇੰਡੀਆਨਾ ਸਿੱਖ ਆਊਟਰੀਚ ਮਿਸ਼ਨ ਸੰਸਥਾ ਪਿਛਲੇ ਕਰੀਬ ਦੋ ਸਾਲਾਂ ਤੋਂ ਸਮਾਜ ਭਲਾਈ ਕਾਰਜਾਂ ਤੇ ਲੋੜਵੰਦਾਂ ਦੀ ਮਦਦ ਲਈ ਪੂਰੀ ਸਰਗਰਮੀ ਨਾਲ ...
ਫਰੈਂਕਫਰਟ, 25 ਸਤੰਬਰ (ਸੰਦੀਪ ਕੌਰ ਮਿਆਣੀ)-ਜਰਮਨੀ ਦੇ ਵੱਖ ਵੱਖ ਸ਼ਹਿਰਾਂ 'ਚ 'ਫ਼ਰਾਇਡੇ ਫਾਰ ਫਿਊਚਰ' ਦੇ ਮੋਟੋ ਹੇਠ ਵਾਤਾਵਰਨ ਬਚਾਓ ਪ੍ਰਦਰਸ਼ਨ ਕੀਤੇ ਗਏ | ਫਰੈਂਕਫਰਟ ਵਿਖੇ ਇਸ ਮੁਹਿੰਮ 'ਚ ਤਕਰੀਬਨ 19 ਹਜ਼ਾਰ ਪ੍ਰਦਰਸ਼ਨਕਾਰੀਆਂ ਨੇ ਹਿੱਸਾ ਲਿਆ | ਇਸ ਦੇ ਨਾਲ ਹੀ ...
ਫਰੈਂਕਫਰਟ, 25 ਸਤੰਬਰ (ਸੰਦੀਪ ਕÏਰ ਮਿਆਣੀ)-ਫਰੈਂਕਫਰਟ ਓਫਨਬਖ ਵਿਖੇ ਜਰਮਨੀ ਦੇ ਸੰਸਦੀ ਚੋਣਾਂ ਦੇ ਉਮੀਦਵਾਰ ਟੂਨਾ ਫੀਰਟ ਨੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਪਹੁੰਚ ਕੇ ਸੰਗਤ ਨਾਲ ਵਿਚਾਰ ਸਾਂਝੇ ਕੀਤੇ | ਟੂਨਾ ਫੀਰਟ ਜਰਮਨੀ ਦੀ ਦੂਜੀ ਵੱਡੀ ਪਾਰਟੀ ਐਸ.ਪੀ.ਡੀ. (ਸੋਸ਼ਲ ...
ਜਲੰਧਰ, 25 ਸਤੰਬਰ (ਅਜੀਤ ਬਿਊਰੋ)-4 ਅਪ੍ਰੈਲ 2021 ਦੀ 'ਅਜੀਤ' ਦੀ ਵੈਬਸਾਈਟ ਤੋਂ ਪ੍ਰਕਾਸ਼ਿਤ ਸਰਦਾਰੀ ਟਰੈਵਲ ਏਜੰਸੀ ਇਟਲੀ ਵਲੋਂ ਕੋਰੋਨਾ ਦੀਆਂ ਨੈਗੇਟਿਵ ਰਿਪੋਰਟਾਂ ਵੇਚਣ ਦੀ ਖਬਰ ਸਬੰਧੀ ਬਰੇਸ਼ੀਆ ਤੋਂ ਪੱਤਰਕਾਰ ਬਲਦੇਵ ਸਿੰਘ ਬੂਰੇ ਜੱਟਾਂ ਸੁੂਚਿਤ ਕਰਨਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX