ਤਾਜਾ ਖ਼ਬਰਾਂ


ਕਰਨਾਟਕ ਵਿਧਾਨ ਪ੍ਰੀਸ਼ਦ ਉਪ ਚੋਣ 30 ਜੂਨ ਨੂੰ ਹੋਵੇਗੀ, ਉਸੇ ਦਿਨ ਹੋਵੇਗੀ ਵੋਟਾਂ ਦੀ ਗਿਣਤੀ
. . .  1 day ago
ਦਿੱਲੀ ਦੇ ਜਾਮੀਆ ਨਗਰ 'ਚ ਲੱਕੜ ਦੇ ਬਕਸੇ 'ਚੋਂ 2 ਬੱਚਿਆਂ ਦੀਆਂ ਮਿਲੀਆਂ ਲਾਸ਼ਾਂ
. . .  1 day ago
ਨਵੀਂ ਦਿੱਲੀ, 6 ਜੂਨ - ਦਿੱਲੀ ਪੁਲਿਸ ਮੁਤਾਬਕ ਦਿੱਲੀ ਦੇ ਜਾਮੀਆ ਨਗਰ ਸਥਿਤ ਇਕ ਫੈਕਟਰੀ 'ਚ ਲੱਕੜ ਦੇ ਬਕਸੇ 'ਚੋਂ 7 ਅਤੇ 8 ਸਾਲ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ, ਜੋ ਕੱਲ੍ਹ ਤੋਂ ਲਾਪਤਾ ...
ਅਰਬ ਸਾਗਰ 'ਤੇ ਦਬਾਅ ਅਗਲੇ 12 ਘੰਟਿਆਂ ਦੌਰਾਨ ਤੇਜ਼ ਹੋ ਸਕਦਾ ਹੈ ਚੱਕਰਵਾਤੀ ਤੂਫਾਨ: ਮੌਸਮ ਵਿਭਾਗ
. . .  1 day ago
ਮਹਾਰਾਸ਼ਟਰ: ਪਾਲਘਰ 'ਚ ਇਮਾਰਤ ਦਾ ਮਲਬਾ ਡਿੱਗਣ ਨਾਲ 3 ਮਜ਼ਦੂਰਾਂ ਦੀ ਮੌਤ
. . .  1 day ago
ਮਹਾਰਾਸ਼ਟਰ : ਠਾਣੇ ਕ੍ਰਾਈਮ ਬ੍ਰਾਂਚ ਸੈੱਲ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 17 ਦੇਸੀ ਪਿਸਤੌਲ, 31 ਮੈਗਜ਼ੀਨ ਅਤੇ 12 ਜ਼ਿੰਦਾ ਕਾਰਤੂਸ ਕੀਤੇ ਬਰਾਮਦ
. . .  1 day ago
WTC-2023 ਦਾ ਫਾਈਨਲ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਭਲਕੇ, ਦਰਸ਼ਕ ਉਡੀਕ 'ਚ
. . .  1 day ago
ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਮਿਲੇ ਨਵੇਂ ਵੀ.ਸੀ. ਡਾ.ਰਾਜੀਵ ਸੂਦ
. . .  1 day ago
ਚੰਡੀਗੜ੍ਹ, 6 ਜੂਨ (ਹਰਕਵਲਜੀਤ) -ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਨਵੇਂ ਵਾਇਸ ਚਾਂਸਲਰ ਮਿਲੇ ਹਨ। ਜਾਣਕਾਰੀ ਮੁਤਾਬਿਕ, ਡਾ.ਰਾਜੀਵ ਸੂਦ ਯੂਨੀਵਰਸਿਟੀ ਦੇ ਨਵੇਂ ਵੀ.ਸੀ. ਹੋਣਗੇ ...
ਤਕਨੀਕੀ ਖ਼ਰਾਬੀ ਕਾਰਨ ਰੂਸ ’ਚ ਉਤਾਰਨਾ ਪਿਆ ਏਅਰ ਇੰਡੀਆ ਦਾ ਜਹਾਜ਼
. . .  1 day ago
ਨਵੀਂ ਦਿੱਲੀ, 6 ਜੂਨ- ਦਿੱਲੀ-ਸਾਨ ਫ਼ਰਾਂਸਿਸਕੋ ਫ਼ਲਾਈਟ ਦੇ ਇੰਜਣ ’ਚ ਤਕਨੀਕੀ ਖ਼ਰਾਬੀ ਕਾਰਨ ਰੂਸ ਦੇ ਮੈਗਾਡਨ ਸ਼ਹਿਰ ਵੱਲ ਮੋੜ ਦਿੱਤਾ ਗਿਆ। ਏਅਰ ਇੰਡੀਆ ਦੇ ਅਧਿਕਾਰੀ ਨੇ ਦੱਸਿਆ ਕਿ ਜਹਾਜ਼....
ਪੁਲਿਸ ਨੇ 4 ਕਿਲੋਗ੍ਰਾਮ ਅਫ਼ੀਮ ਸਮੇਤ 3 ਨੂੰ ਕੀਤਾ ਕਾਬੂ
. . .  1 day ago
ਅਟਾਰੀ, 6 ਜੂਨ (ਗੁਰਦੀਪ ਸਿੰਘ ਅਟਾਰੀ)- ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਾ ਘਰਿੰਡਾ ਦੀ ਪੁਲਿਸ ਨੇ 4 ਕਿਲੋਗ੍ਰਾਮ ਅਫ਼ੀਮ, ਚਾਰ ਲੱਖ ਡਰੱਗ ਮਨੀ, ਇਕ ਪਿਸਟਲ....
ਕੁਰੂਕਸ਼ੇਤਰ: ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਸੜਕਾਂ ਖ਼ਾਲੀ ਕਰਨ ਦੀ ਚਿਤਾਵਨੀ
. . .  1 day ago
ਕੁਰੂਕਸ਼ੇਤਰ, 6 ਜੂਨ- ਇੱਥੋਂ ਦੇ ਸ਼ਾਹਬਾਦ ਮਾਰਕੰਡਾ ਵਿਖੇ ਕਿਸਾਨਾਂ ਵਲੋਂ ਲਗਾਇਆ ਗਿਆ ਧਰਨਾ ਅਜੇ ਵੀ ਚਾਲੂ ਹੈ। ਉਨ੍ਹਾਂ ਵਲੋਂ ਸ਼ਾਹਬਾਦ ਥਾਣੇ ਦੇ ਨੇੜੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ....
ਨਗਰ ਕੌਂਸਲ ਦੇ ਮੌਜੂਦਾ 9 ਕਾਂਗਰਸੀ ਕੌਂਸਲਰਾਂ ਵਲੋਂ ਅਸਤੀਫ਼ੇ ਦਾ ਐਲਾਨ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਜੂਨ (ਬਲਕਰਨ ਸਿੰਘ ਖਾਰਾ)- ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਮੌਜੂਦਾ 9 ਕਾਂਗਰਸੀ ਕੌਂਸਲਰਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ ਹੈ। ਕੌਂਸਲਰਾਂ ਨੇ ਮੌਜੂਦਾ ਨਗਰ....
ਕੇਰਲ: ਰਾਜ ਸਰਕਾਰ ਨੇ ਰਾਹੁਲ ਗਾਂਧੀ ਨੂੰ ਰਾਜ ਵਲੋਂ ਦਿੱਤੇ ਦੋ ਨਿੱਜੀ ਸਟਾਫ਼ ਮੈਂਬਰ ਲਏ ਵਾਪਸ
. . .  1 day ago
ਤਿਰੂਵੰਨਤਪੁਰਮ, 6 ਜੂਨ- ਕੇਰਲ ਸਰਕਾਰ ਨੇ ਵਾਇਨਾਡ ਦੇ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਰਾਜ ਵਲੋਂ ਦਿੱਤੇ ਗਏ ਦੋ ਨਿੱਜੀ ਸਟਾਫ਼ ਮੈਂਬਰਾਂ ਨੂੰ ਵਾਪਸ ਲੈ ਲਿਆ ਹੈ। ਜਨਰਲ ਪ੍ਰਸ਼ਾਸਨ ਦੇ ਸੰਯੁਕਤ ਸਕੱਤਰ.....
ਬੇਖੌਫ਼ ਲੁਟੇਰਿਆਂ ਵਲੋਂ ਨੂਰਮਹਿਲ ਸਬ-ਤਹਿਸੀਲ਼ ਵਿਚ ਦਿਨ-ਦਿਹਾੜੇ ਖੋਹ ਦੀ ਵਾਰਦਾਤ ਨੂੰ ਦਿੱਤਾ ਅੰਜਾਮ
. . .  1 day ago
ਜੰਡਿਆਲਾ ਮੰਜਕੀ, 6 ਜੂਨ (ਸੁਰਜੀਤ ਸਿੰਘ ਜੰਡਿਆਲਾ)- ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਆਵਾਜਾਈ ਭਰਪੂਰ ਨੂਰਮਹਿਲ ਤਹਿਸੀਲ ਵਿਚ ਇਕ ਵਿਅਕਤੀ ਨੂੰ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ...
ਇਨਸਾਫ਼ ਨਾ ਮਿਲਣ ਤੋਂ ਅੱਕੇ ਪਿੰਡ ਗੁੰਮਟੀ ਦੇ ਲੋਕਾਂ ਵਲੋਂ ਥਾਣਾ ਠੁੱਲੀਵਾਲ ਮੂਹਰੇ ਰੋਸ ਪ੍ਰਦਰਸ਼ਨ
. . .  1 day ago
ਮਹਿਲ ਕਲਾਂ, 6 ਜੂਨ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਗੁੰਮਟੀ ਦੇ ਇਕ ਵਿਅਕਤੀ ਦੀ ਹਾਦਸੇ 'ਚ ਹੋਈ ਮੌਤ ਦੇ ਮਾਮਲੇ 'ਚ ਦੋ ਹਫ਼ਤੇ ਬੀਤ ਜਾਣ ਦੇ ਬਾਵਜੂਦ ਥਾਣਾ ਠੁੱਲੀਵਾਲ ਪੁਲਿਸ ਵਲੋਂ ਪੀੜਤ ਪਰਿਵਾਰ ਨੂੰ ਇਨਸਾਫ਼ ਨਾ...
ਅਸੀਂ ਸਾਕਾ ਨੀਲਾ ਤਾਰਾ ਕਾਰਨ ਕਾਂਗਰਸ ਨਾਲ ਨਹੀਂ ਜਾ ਸਕਦੇ- ਮਹੇਸ਼ਇੰਦਰ ਸਿੰਘ ਗਰੇਵਾਲ
. . .  1 day ago
ਚੰਡੀਗੜ੍ਹ, 6 ਜੂਨ- 2024 ਦੀਆਂ ਚੋਣਾਂ ਸੰਬੰਧੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ....
ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਵਿਚ ਹੋਇਆ ਜ਼ਬਰਦਸਤ ਹੰਗਾਮਾ
. . .  1 day ago
ਚੰਡੀਗੜ੍ਹ, 6 ਜੂਨ- ਨਗਰ ਨਿਗਮ ਹਾਊਸ ਦੀ ਮੀਟਿੰਗ ’ਚ ਜ਼ਬਰਦਸਤ ਹੰਗਾਮਾ ਹੋ ਗਿਆ। ਇਸ ਹੰਗਾਮੇ ਵਿਚ ਆਪ ਕੌਂਸਲਰ ਅਤੇ ਕਿਰਨ ਖ਼ੇਰ ਆਹਮੋ ਸਾਹਮਣੇ ਹੋ ਗਏ। ਕਿਰਨ ਖ਼ੇਰ ਨੇ ਪ੍ਰਧਾਨ ਮੰਤਰੀ ਵਿਰੁੱਧ....
ਰਾਸ਼ਟਰਪਤੀ ਦਰੋਪਦੀ ਮੁਰਮੂ ਸੂਰੀਨਾਮ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ
. . .  1 day ago
ਪਰਮਾਰੀਬੋ, 6 ਜੂਨ- ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸੂਰੀਨਾਮ ਦੇ ਸਰਵਉਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਸੂਰੀਨਾਮ ਦੇ ਰਾਸ਼ਟਰਪਤੀ ਚੰਦਰਕੀਪ੍ਰਸਾਦ ਸੰਤੋਖੀ ਨੇ ਮਜ਼ਬੂਤ ​​ਦੁਵੱਲੇ ਸੰਬੰਧਾਂ ’ਤੇ ਰਾਸ਼ਟਰਪਤੀ ਮੁਰਮੂ ਨੂੰ ਵਧਾਈ ਦਿੱਤੀ। ਗ੍ਰਹਿ ਮੰਤਰਾਲੇ ਨੇ ਟਵੀਟ...
ਕਟਾਰੂਚੱਕ ਮਾਮਲੇ ਵਿਚ ਐਨ.ਸੀ.ਐਸ.ਸੀ. ਵਲੋਂ ਰਾਜ ਸਰਕਾਰ ਨੂੰ ਤੀਜਾ ਨੋਟਿਸ ਜਾਰੀ
. . .  1 day ago
ਚੰਡੀਗੜ੍ਹ, 6 ਜੂਨ- ਅਨੁਸੂਚਿਤ ਜਾਤੀਆਂ ਲਈ ਕੌਮੀ ਕਮਿਸ਼ਨ (ਐਨ.ਸੀ.ਐਸ.ਸੀ.) ਨੇ ਚੇਅਰਮੈਨ ਵਿਜੇ ਸਾਂਪਲਾ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਉਪਰ ਲਗਾਏ....
ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ- ਗਿਆਨੀ ਹਰਪ੍ਰੀਤ ਸਿੰਘ
. . .  1 day ago
ਅੰਮ੍ਰਿਤਸਰ, 6 ਜੂਨ- ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਘੱਲੂਘਾਰਾ ਦਿਵਸ ਮਨਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ। ਆਪਣੇ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਸਾਡਾ ਏਕਾ ਹੀ ਸਾਡੀ ਤਾਕਤ ਹੈ। ਜਥੇਦਾਰ ਨੇ...
ਖ਼ਾਲਿਸਤਾਨ ਦਾ ਕੋਈ ਰੋਡਮੈਪ ਨਹੀਂ- ਰਾਜਾ ਵੜਿੰਗ
. . .  1 day ago
ਅਮਰੀਕਾ, 6 ਜੂਨ- ਖ਼ਾਲਿਸਤਾਨ ਮੁੱਦੇ ਸੰਬੰਧੀ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਟਵੀਟ ਕੀਤਾ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਨਾ ਤਾਂ ਖ਼ਾਲਿਸਤਾਨ ਦਾ ਕੋਈ ਵਜੂਦ ਹੈ ਅਤੇ ...
ਕਿਸਾਨਾਂ ਨੇ ਦਿੱਲੀ ਜੰਮੂ ਰਾਸ਼ਟਰੀ ਰਾਜਮਾਰਗ ਕੀਤਾ ਜਾਮ
. . .  1 day ago
ਕੁਰੂਕਸ਼ੇਤਰ, 6 ਜੂਨ- ਸੂਰਜਮੁਖੀ ਦੀ ਐਮ.ਐਸ. ਪੀ. ’ਤੇ ਖ਼ਰੀਦ ਦੇ ਮੁੱਦੇ ਨੂੰ ਲੈ ਕੇ ਅੱਜ ਕਿਸਾਨਾਂ ਨੇ ਦਿੱਲੀ ਜੰਮੂ ਰਾਸ਼ਟਰੀ ਰਾਜਮਾਰਗ ’ਤੇ ਜਾਮ ਲਗਾ ਦਿੱਤਾ ਅਤੇ ਸ਼ਾਹਬਾਦ ਮਾਰਕੰਡਾ ਹਾਈਵੇਅ...
ਅਸੀਂ ਹਮੇਸ਼ਾ ‘ਅਜੀਤ’ ਨਾਲ ਖੜ੍ਹੇ ਹਾਂ- ਬੂਟਾ ਸਿੰਘ ਸ਼ਾਦੀਪੁਰ
. . .  1 day ago
ਪਟਿਆਲਾ, 6 ਜੂਨ (ਅਮਨਦੀਪ ਸਿੰਘ)- ਪੰਜਾਬ ਸਰਕਾਰ ਵਲੋਂ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਪ੍ਰਤੀ ਵਰਤੀ ਜਾ ਰਹੀ ਦਮਨਕਾਰੀ ਨੀਤੀ ਤਹਿਤ ‘ਅਜੀਤ’ ਅਖ਼ਬਾਰ ਦੇ ਮੁੱਖ ਸੰਪਾਦਕ ਡਾ. ਬਰਜਿੰਦਰ....
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਾਗਮ ਲਈ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ ਵੀਜ਼ੇ ਜਾਰੀ
. . .  1 day ago
ਨਵੀਂ ਦਿੱਲੀ, 6 ਜੂਨ- ਪਾਕਿਸਤਾਨੀ ਹਾਈ ਕਮਿਸ਼ਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 8 ਤੋਂ17 ਜੂਨ 2023 ਤੱਕ ਪਾਕਿਸਤਾਨ ਵਿਚ ਹੋਣ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਪੂਰਵ ਸੰਧਿਆ....
ਕਿਸਾਨਾਂ ਵਲੋਂ ਅੱਜ ਸ਼ਾਹਬਾਦ ਮਾਰਕੰਡਾ ਵਿਖੇ ਕੀਤੀਆਂ ਜਾ ਸਕਦੀਆਂ ਹਨ ਸੜਕਾਂ ਜਾਮ
. . .  1 day ago
ਸ਼ਾਹਬਾਦ ਮਾਰਕੰਡਾ, 6 ਜੂਨ- ਸੂਰਜਮੁਖੀ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਵਲੋਂ ਅੱਜ ਇੱਥੇ ਸੜਕਾਂ ਜਾਮ ਕੀਤੀਆਂ ਜਾ ਸਕਦੀਆਂ ਹਨ। ਜਾਣਕਾਰੀ ਅਨੁਸਾਰ ਸ਼ਾਹਬਾਦ ਦਾ ਬਰਾੜਾ ਰੋਡ ਪੁਲਿਸ ਛਾਉਣੀ ਵਿਚ....
“MAURH” ਲਹਿੰਦੀ ਰੁੱਤ ਦੇ ਨਾਇਕ ਤਿੰਨ ਦਿਨਾਂ ਬਾਅਦ ਯਾਨੀ 9 ਜੂਨ 2023 ਨੂੰ ਦੇਖੋ ਸਿਨੇਮਾ ਘਰਾਂ ਵਿਚ, ਇਕ ਹੋਰ ਪੋਸਟਰ ਹੋਇਆ ਰਿਲੀਜ਼
. . .  1 day ago
“MAURH” ਲਹਿੰਦੀ ਰੁੱਤ ਦੇ ਨਾਇਕ ਤਿੰਨ ਦਿਨਾਂ ਬਾਅਦ ਯਾਨੀ 9 ਜੂਨ 2023 ਨੂੰ ਦੇਖੋ ਸਿਨੇਮਾ ਘਰਾਂ ਵਿਚ, ਇਕ ਹੋਰ ਪੋਸਟਰ ਹੋਇਆ ਰਿਲੀਜ਼
ਹੋਰ ਖ਼ਬਰਾਂ..
ਜਲੰਧਰ : ਐਤਵਾਰ 11 ਅੱਸੂ ਸੰਮਤ 553

ਦਿੱਲੀ / ਹਰਿਆਣਾ

ਤਾਊ ਦੇਵੀ ਲਾਲ ਦੀ 108ਵੀਂ ਜੈਅੰਤੀ ਚੀਕਾ 'ਚ ਧੂਮਧਾਮ ਨਾਲ ਮਨਾਈ

ਗੁਹਲਾ ਚੀਕਾ, 25 ਸਤੰਬਰ (ਓ.ਪੀ. ਸੈਣੀ)-ਭਾਰਤ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਸਵਰਗੀ ਦੇਵੀ ਲਾਲ ਦੀ 108ਵੀਂ ਜੈਅੰਤੀ ਤਾਊੁ ਦੇਵੀ ਲਾਲ ਪਾਰਕ ਚੀਕਾ ਵਿਖੇ ਬੜੀ ਧੂਮਧਾਮ ਨਾਲ ਮਨਾਈ ਗਈ | ਇਸ ਮੌਕੇ, ਜੇਜੇਪੀ ਦੇ ਸੰਗਠਨ ਸਕੱਤਰ ਅਤੇ ਮੈਂਬਰਸ਼ਿਪ ਮੁਹਿੰਮ, ਜ਼ਿਲ੍ਹਾ ਕੈਥਲ ਦੇ ਸਹਿ-ਇੰਚਾਰਜ ਦੇਵੇਂਦਰ ਕਾਦੀਅਨ ਨੇ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਜੇਜੇਪੀ ਗੁਹਲਾ ਦੇ ਮੁਖੀ ਅਵਤਾਰ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਚੌਧਰੀ ਦੇਵੀ ਲਾਲ ਦੀ ਬੁੱਤ ਨੂੰ ਫ਼ੁਲ ਮਾਲਾ ਭੇਟ ਕੀਤੀ | ਇਸ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਨ | ਜਿਨ੍ਹਾਂ ਦੇ ਜੀਵਨ ਤੋਂ ਬਹੁਤ ਸਾਰੇ ਲੋਕ ਰਾਜਨੀਤਕ ਸਿੱਖਿਆ ਲੈ ਕੇ ਪੰਚ, ਸਰਪੰਚ, ਵਿਧਾਇਕ, ਸੰਸਦ ਮੈਂਬਰ, ਰਾਜ ਸਭਾ ਸੰਸਦ ਮੈਂਬਰ, ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਤੱਕ ਪਹੁੰਚ ਚੁੱਕੇ ਹਨ | ਉਨ੍ਹਾਂ ਕਿਹਾ ਕਿ ਚੌਧਰੀ ਦੇਵੀ ਲਾਲ ਕਿਸੇ ਵਿਸ਼ੇਸ਼ ਜਾਤੀ ਨਾਲ ਸੰਬੰਧਿਤ ਨਹੀਂ ਸਨ, ਸਗੋਂ 36 ਭਾਈ ਚਾਰਿਆਂ ਦੇ ਆਗੂ ਸਨ | ਚੌਧਰੀ ਦੇਵੀ ਲਾਲ ਨੇ ਆਪਣਾ ਸਾਰਾ ਜੀਵਨ ਸੰਘਰਸ਼ ਨੂੰ ਸਮਰਪਿਤ ਕਰ ਦਿੱਤਾ | ਇਸੇ ਕਰਕੇ ਤਾਉ ਦੇਵੀ ਲਾਲ 36 ਭਾਈਚਾਰਿਆਂ ਦੇ ਆਗੂ ਸਨ | ਇਹੀ ਕਾਰਨ ਹੈ ਕਿ ਉਸ ਦਾ ਜਨਮ ਦਿਨ ਹਰ ਵਰਗ ਦੁਆਰਾ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸਯੰਤ ਚੌਟਾਲਾ ਤਾਊ ਦੇਵੀ ਲਾਲ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਡਾ. ਅਜੈ ਸਿੰਘ ਚੌਟਾਲਾ ਦੀ ਅਗਵਾਈ ਹੇਠ ਉਹ ਤਾਊ ਦੇਵੀ ਲਾਲ ਦੇ ਸੁਪਨਿਆਂ ਨੂੰ ਪੂਰਾ ਕਰਨ 'ਚ ਲੱਗੇ ਹੋਈ ਹਨ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਦੁਸ਼ਯੰਤ ਚੌਟਾਲਾ ਮੁੱਖ ਮੰਤਰੀ ਬਣ ਜਾਣਗੇ | ਇਸੇ ਤਰ੍ਹਾਂ ਹੀ ਦੁਸਯੰਤ ਚੌਟਾਲਾ ਦਾ ਸਮਰਥਨ ਕਰਦੇ ਰਹੋ | ਇਸ ਮੌਕੇ ਪ੍ਰੋਗਰਾਮ ਦੇ ਪ੍ਰਬੰਧਕ ਅਤੇ ਜੇਜੇਪੀ ਗੁਹਲਾ ਦੇ ਮੁਖੀ ਅਵਤਾਰ ਸਿੰਘ ਨੇ ਜ਼ਿਲੇ੍ਹ ਤੋਂ ਆਏ ਸਾਰੇ ਵਰਕਰਾਂ ਦਾ ਸਵਾਗਤ ਅਤੇ ਸਨਮਾਨ ਕੀਤਾ | ਇਸ ਮੌਕੇ ਲੱਡੂ ਵੀ ਵੰਡੇ ਗਏ | ਸਟੇਜ ਦਾ ਸੰਚਾਲਨ ਐਡਵੋਕੇਟ ਜੈਪ੍ਰਕਾਸ਼ ਬਲਬਹੇੜਾ ਨੇ ਕੀਤਾ | ਇਸ ਮੌਕੇ ਹਰਿਆਣਾ ਡੇਅਰੀ ਵਿਕਾਸ ਸੰਘ ਹਰਿਆਣਾ ਸਰਕਾਰ ਦੇ ਚੇਅਰਮੈਨ ਚੌਧਰੀ ਰਣਧੀਰ ਸਿੰਘ, ਜ਼ਿਲ੍ਹਾ ਯੂਥ ਪ੍ਰਧਾਨ ਜਗਤਾਰ ਮਾਜਰੀ, ਸੀਨੀਅਰ ਵਕੀਲ ਜੈਪ੍ਰਕਾਸ਼ ਬਲਬਹੇੜਾ, ਅਸ਼ੋਕ ਹਰੀਗੜ੍ਹ ਕਿੰਗਨ, ਬਲਬੀਰ ਸਿੰਘ, ਗੁਰਮੁਖ ਸਿੰਘ, ਬਲਵੰਤ ਸਿੰਘ ਹਰੀਗੜ੍ਹ, ਪੀਰਥੀ ਸੀਡਾ, ਖੰਨਾ ਆਦਿ ਅਤੇ ਭਾਜਪਾ ਵਰਕਰ ਮੌਜੂਦ ਸਨ |
ਦੇਵੀ ਲਾਲ ਦੀ ਮੂਰਤੀ ਨੂੰ ਸ਼ਰਧਾਂਜਲੀ ਦੇਣ ਲਈ ਇਨੈਲੋ ਵਰਕਰ ਵੀ ਪਹੁੰਚੇ
ਅੱਜ, ਭਾਰਤ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਤਾਊੁ ਦੇਵੀ ਲਾਲ ਦੀ ਜੈਅੰਤੀ ਮੌਕੇ ਇਨੈਲੋ ਵਰਕਰ ਵੀ ਇੱਥੇ ਪਹੁੰਚੇ | ਜਿਨ੍ਹਾਂ ਨੇ ਚੌ ਦੇਵੀ ਲਾਲ ਦੀ ਮੂਰਤੀ ਨੂੰ ਫੁੱਲ ਮਾਲਾ ਭੇਟ ਕੀਤੀ ਅਤੇ ਚੌਧਰੀ ਦੇਵੀ ਲਾਲ ਅਮਰ ਰਹੇ ਦੇ ਨਾਅਰੇ ਲਗਾਏ | ਇਸ ਤੋਂ ਬਾਅਦ ਸਾਰੇ ਇਨੈਲੋ ਵਰਕਰ ਜੀਂਦ ਵਿਚ ਇਨੈਲੋ ਰੈਲੀ ਲਈ ਰਵਾਨਾ ਹੋ ਗਏ |
ਭਾਰਤੀ ਕਿਸਾਨ ਯੂਨੀਅਨ ਨੇ ਵਿਰੋਧ ਕੀਤਾ ਅਤੇ ਸਰਕਾਰ ਵਿਰੁੱਧ ਨਾਅਰੇ ਲਗਾਏ
'ਕਿਸਾਨ ਯੂਨੀਅਨ ਦੇ ਆਗੂ ਵੀ ਇਸ ਮੌਕੇ ਪਹੁੰਚੇ | ਜਿਨ੍ਹਾਂ ਨੇ ਪਹਿਲਾਂ ਚੌ ਦੇਵੀ ਲਾਲ ਅਮਰ ਰਹੇ ਦੇ ਨਾਅਰੇ ਲਾਏ ਅਤੇ ਬਾਅਦ ਵਿਚ ਉਨ੍ਹਾਂ ਨੇ ਦੁਸ਼ਯੰਤ ਚੌਟਾਲਾ ਅਤੇ ਮੁੱਖ ਮੰਤਰੀ ਦੇ ਖਿਲਾਫ ਨਾਅਰੇ ਲਗਾਏ | ਸੂਚਨਾ ਮਿਲਦੇ ਹੀ ਐਸਐਚਓ ਚੀਕਾ ਜੈਵੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਮਨਾ ਲਿਆ ਅਤੇ ਮੌਕੇ ਤੋਂ ਭੇਜ ਦਿੱਤਾ | ਉਸ ਤੋਂ ਬਾਅਦ ਜੇਜੇਪੀ ਵਰਕਰ ਸਾਂਤੀਪੂਰਨ ਢੰਗ ਨਾਲ ਸਮਾਰੋਹ ਕਰਦੇ ਰਹੇ | ਕਿਸਾਨ ਯੂਨੀਅਨ ਦੀ ਅਗਵਾਈ ਹਰਦੀਪ ਸਿੰਘ ਬਦਸੁਈ ਕਰ ਰਹੇ ਸਨ |

ਸੇਮ ਨਾਲਾ ਟੁੱਟਣ ਕਾਰਨ ਸੈਂਕੜੇ ਏਕੜ ਫ਼ਸਲ 'ਚ ਭਰਿਆ ਪਾਣੀ

ਏਲਨਾਬਾਦ, 25 ਸਤੰਬਰ (ਜਗਤਾਰ ਸਮਾਲਸਰ)-ਏਲਨਾਬਾਦ ਦੇ ਚੌਪਟਾ ਖੇਤਰ ਵਿਚੋਂ ਲੰਘਣ ਵਾਲੇ ਹਿਸਾਰ ਘੱਗਰ ਮਲਟੀਪਰਪਜ਼ ਡਰੇਨ ਸੇਮ ਨਾਲੇ ਵਿਚ ਪਾਣੀ ਦੀ ਮਾਤਰਾ ਵੱਧਣ ਕਾਰਨ ਇਹ ਸੇਮ ਨਾਲਾ ਪਿੰਡ ਸ਼ਕਰ ਮੰਦੋਰੀ ਦੇ ਕੋਲ ਟੁੱਟ ਗਿਆ, ਜਿਸ ਕਾਰਨ ਸੈਂਕੜੇ ਏਕੜ ਵਿਚ ਖੜੀ ਫ਼ਸਲ ...

ਪੂਰੀ ਖ਼ਬਰ »

ਮੁੱਖ ਨਿਆਂਇਕ ਮੈਜਿਸਟ੍ਰੇਟ ਵਲੋਂ ਬਿਰਧ ਆਸ਼ਰਮ ਦਾ ਨਿਰੀਖਣ

ਫ਼ਤਿਹਾਬਾਦ, 25 ਸਤੰਬਰ (ਹਰਬੰਸ ਸਿੰਘ ਮੰਡੇਰ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਸਕੱਤਰ ਅਤੇ ਮੁੱਖ ਨਿਆਂਇਕ ਮੈਜਿਸਟ੍ਰੇਟ ਡਾ: ਸਵਿਤਾ ਕੁਮਾਰੀ ਨੇ ਸਿਰਸਾ ਰੋਡ 'ਤੇ ਸਥਿਤ ਸੀਨੀਅਰ ਸਿਟੀਜ਼ਨ ਹੋਮ ਦਾ ਨਿਰੀਖਣ ਕੀਤਾ | ਉਸ ਨੇ ਉੱਥੇ ਮੌਜੂਦ ਬਜ਼ੁਰਗਾਂ ਤੋਂ ...

ਪੂਰੀ ਖ਼ਬਰ »

ਰਤੀਆ 'ਚ ਖ਼ੂਨਦਾਨ ਕੈਂਪ ਸ਼ੁਰੂ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ

ਰਤੀਆ, 25 ਸਤੰਬਰ (ਬੇਅੰਤ ਕੌਰ ਮੰਡੇਰ)- ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਅਤੇ ਇਲਾਕੇ ਦੀਆਂ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੁਸਾਇਟੀਆਂ ਦੇ ਮੈਂਬਰਾਂ ਨੇ ਫ਼ਤਿਹਾਬਾਦ ਦੇ ਡਿਪਟੀ ਕਮਿਸ਼ਨਰ ਮਹਾਵੀਰ ਕੌਸ਼ਿਕ ਨੂੰ ਖ਼ੂਨਦਾਨ ਕੈਂਪ ਦੁਬਾਰਾ ਸ਼ੁਰੂ ਕਰਨ ਲਈ ਇੱਕ ...

ਪੂਰੀ ਖ਼ਬਰ »

ਖੇਤ 'ਚੋਂ ਸਪਰੇਅ ਪੰਪ ਚੋਰੀ

ਏਲਨਾਬਾਦ, 25 ਸਤੰਬਰ (ਜਗਤਾਰ ਸਮਾਲਸਰ)-ਪਿੰਡ ਤਲਵਾੜਾ ਖੁਰਦ ਦੇ ਇਕ ਖੇਤ 'ਚੋਂ ਇੰਜਨ ਵਾਲਾ ਸਪਰੇਅ ਪੰਪ ਚੋਰੀ ਹੋ ਗਿਆ | ਨਵੀਨ ਪੁੱਤਰ ਗਿਆਨ ਚੰਦ ਨਿਵਾਸੀ ਵਾਰਡ ਨੰਬਰ 16 ਏਲਨਾਬਾਦ ਨੇ ਦੱਸਿਆ ਕਿ ਉਸ ਦਾ ਖੇਤ ਪਿੰਡ ਤਲਵਾੜਾ ਖੁਰਦ ਵਿੱਚ ਹੈ | ਖੇਤ ਵਿਚ ਬਣੇ ਕਮਰੇ ਦਾ ਤਾਲਾ ...

ਪੂਰੀ ਖ਼ਬਰ »

ਕਿਸਾਨਾਂ ਦੇ ਮਸੀਹਾ ਤਾਊ ਦੇਵੀ ਲਾਲ ਨੂੰ ਵੱਖ-ਵੱਖ ਥਾਈਾ ਕੀਤਾ ਯਾਦ

ਸਿਰਸਾ, 25 ਸਤੰਬਰ (ਭੁਪਿੰਦਰ ਪੰਨੀਵਾਲੀਆ)- ਭਾਰਤ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਤਾਊ ਦੇਵੀ ਲਾਲ ਦੇ 108ਵੇਂ ਜਨਮ ਦਿਨ ਦੇ ਮੌਕੇ 'ਤੇ ਅੱਜ ਵੱਖ-ਵੱਖ ਥਾਵਾਂ 'ਤੇ ਉਨ੍ਹਾਂ ਨੂੰ ਯਾਦ ਕੀਤਾ ਗਿਆ | ਜੇਜੇਪੀ ਦੇ ਕਾਰਕੁਨਾਂ ਨੇ ਟਾਊਨ ਪਾਰਕ 'ਚ ਲੱਗੇ ਤਾਊ ਦੇਵੀ ਲਾਲ ਦੇ ਬੁੱਤ ...

ਪੂਰੀ ਖ਼ਬਰ »

ਪੰਜਾਬ ਤਿ੍ਣਮੂਲ ਵਲੋਂ ਭਵਾਨੀਪੁਰ ਮਮਤਾ ਦੇ ਪੱਖ ਚ ਚੋਣ ਪ੍ਰਚਾਰ

ਕੋਲਕਾਤਾ, 25 ਸਤੰਬਰ (ਰਣਜੀਤ ਸਿੰਘ ਲੁਧਿਆਣਵੀ)-ਪੰਜਾਬ ਤਿ੍ਣਮੂਲ ਕਾਂਗਰਸ ਵਲੋਂ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਹਮਾਇਤ 'ਚ ਭਵਾਨੀਪੁਰ ਵਿਧਾਨ ਸਭਾ ਹਲਕੇ ਚ ਚੋਣ ਪ੍ਰਚਾਰ ਕੀਤਾ ਗਿਆ | ਤਿ੍ਣਮੂਲ ਕਾਂਗਰਸ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਇਥੇ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਪੋਲੀਟੈਕਨੀਕਲ ਕਾਲਜ, ਚੀਕਾ ਦੇ ਤਿੰਨ ਵਿਦਿਆਰਥੀਆਂ ਦੀ ਸੀਨੀਅਰ ਕੰਪਨੀ 'ਚ ਹੋਈ ਚੋਣ

ਗੁਹਲਾ ਚੀਕਾ, 25 ਸਤੰਬਰ (ਓਪੀ ਸੈਣੀ)-ਗੁਰੂ ਗੋਬਿੰਦ ਸਿੰਘ ਸਰਕਾਰੀ ਪੌਲੀਟੈਕਨਿਕ ਇੰਸਟੀਚਿਟ ਉਤਕਰਸ, ਨੀਤਿਕਾ ਅਤੇ ਗਰਿਮਾ ਕੰਪਿਊਟਰ ਇੰਜੀਨੀਅਰਿੰਗ ਵਿਭਾਗ ਦੇ ਤਿੰਨ ਵਿਦਿਆਰਥੀਆਂ ਨੂੰ ਇਕ ਕੰਪਨੀ ਐਲੀਟ ਲੈਂਡਬੇਸ ਪ੍ਰਾਈਵੇਟ ਲਿਮਟਿਡ, ਸੈਕਟਰ 42 ਗੁਰੂਗ੍ਰਾਮ ...

ਪੂਰੀ ਖ਼ਬਰ »

8 ਗ੍ਰਾਮ ਹੈਰੋਇਨ ਸਹਿਤ ਇਕ ਕਾਬੂ

ਏਲਨਾਬਾਦ, 25 ਸਤੰਬਰ (ਜਗਤਾਰ ਸਮਾਲਸਰ)-ਪੁਲੀਸ ਨੇ ਸ਼ਹਿਰ ਦੀ ਟੈਲੀਫੂਨ ਐਕਸਚੇਂਜ ਦੇ ਕੋਲ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ 8 ਗਰਾਮ ਹੈਰੋਇਨ ਬਰਾਮਦ ਕੀਤੀ ਹੈ | ਫੜੇ ਗਏ ਮੁਲਜ਼ਮ ਦੀ ਪਹਿਚਾਣ ਮਨੋਜ ਰਾਏ ਪੁੱਤਰ ਲਕਸ਼ਮੀ ਰਾਏ ਵਾਸੀ ਦੂਧਪੁਰਾ ਜ਼ਿਲ੍ਹਾ ...

ਪੂਰੀ ਖ਼ਬਰ »

ਅਰਣੇਚਾ ਨੇੜੇ ਨਹਿਰ 'ਚੋਂ ਮਿਲੀ ਲੜਕੀ ਦੀ ਲਾਸ਼

ਪਿਹੋਵਾ, 25 ਸਤੰਬਰ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਪਿੰਡ ਅਰਣੇਚਾ ਨੇੜੇ ਲੰਘਦੀ ਨਹਿਰ 'ਚੋਂ ਇਕ ਲੜਕੀ ਦੀ ਲਾਸ਼ ਸ਼ੱਕੀ ਹਾਲਤ 'ਚ ਮਿਲੀ | ਪੁਲਿਸ ਨੇ ਗ਼ੋਤੇਖ਼ੋਰਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ | ਲੜਕੀ ਦੀ ਗੰੁਮਸ਼ੁਦਗੀ ਦੀ ...

ਪੂਰੀ ਖ਼ਬਰ »

ਸ਼ਟਰਿੰਗ ਸਟੋਰ ਦਾ ਤਾਲਾ ਤੋੜ ਕੇ ਚੋਰ ਕਰੀਬ 600 ਲੋਹੇ ਦੇ ਗਾਡਰ ਲੈ ਕੇ ਫ਼ਰਾਰ

ਪਿਹੋਵਾ, 25 ਸਤੰਬਰ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਬੀਤੀ ਰਾਤ ਚੋਰ ਅੰਬਾਲਾ ਰੋਡ 'ਤੇ ਮੋਟਰ ਮਾਰਕੀਟ ਦੇ ਕੋਲ ਸਥਿਤ ਇਕ ਸ਼ਟਰਿੰਗ ਸਟੋਰ ਦਾ ਤਾਲਾ ਤੋੜ ਕੇ ਕਰੀਬ 600 ਲੋਹੇ ਦੇ ਗਾਡਰ ਅਤੇ ਹੋਰ ਸਾਮਾਨ ਲੈ ਕੇ ਫ਼ਰਾਰ ਹੋ ਗਏ | ਜਦੋਂ ਦੁਕਾਨ ਮਾਲਕ ਸਵੇਰੇ ਮੌਕੇ 'ਤੇ ...

ਪੂਰੀ ਖ਼ਬਰ »

ਹੈਰੋਇਨ ਸਮੇਤ ਤਿੰਨ ਨੌਜਵਾਨਾਂ ਕਾਬੂ

ਡੱਬਵਾਲੀ, 25 ਸਤੰਬਰ (ਇਕਬਾਲ ਸਿੰਘ ਸ਼ਾਂਤ)-ਨਾਰਕੋਟਿਕ ਸੈੱਲ ਸਿਰਸਾ ਵੱਲੋਂ ਡੱਬਵਾਲੀ 'ਚ ਤਿੰਨ ਨੌਜਵਾਨਾਂ ਨੂੰ 27 ਗਰਾਮ 30 ਮਿਲੀਗਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਡੱਬਵਾਲੀ ਦੇ ਬਠਿੰਡਾ ਚੌਕ ਖੇਤਰ ਵਿੱਚ ਅਪਾਚੇ ਮੋਟਰ ਸਾਇਕਲ 'ਤੇ ...

ਪੂਰੀ ਖ਼ਬਰ »

ਕੋਹਿਪ ਤੇ ਪੰਜਾਬੀ ਸਾਹਿਤ ਅਕਾਦਮੀ ਵਲੋਂ ਸ਼ੇਖ ਫ਼ਰੀਦ ਦੀ ਜੀਵਨੀ ਨਾਲ ਸਬੰਧਿਤ ਵੈਬੀਨਾਰ

ਰਤੀਆ, 25 ਸਤੰਬਰ (ਬੇਅੰਤ ਕੌਰ ਮੰਡੇਰ)- ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਅਤੇ ਕੌਂਸਲ ਆਫ਼ ਹੈਰੀਟੇਜ ਐਂਡ ਇੰਟਰਨੈਸ਼ਨਲ ਪੀਸ ਕੈਨੇਡਾ ਵੱਲੋਂ ਲੋਕ ਚੇਤਨਾ ਮੰਚ ਹਰਿਆਣਾ ਦੇ ਸਹਿਯੋਗ ਨਾਲ ਬਾਬਾ ਸ਼ੇਖ ਫ਼ਰੀਦ ਬਾਣੀ:ਸਮਕਾਲੀ ਕੌਮਾਂਤਰੀ ਪ੍ਰਸੰਗਿਕਤਾ ...

ਪੂਰੀ ਖ਼ਬਰ »

ਨਸ਼ਿਆਂ ਨੇ ਦੋ ਨੌਜਵਾਨ ਦੀ ਜ਼ਿੰਦਗੀ ਖੋਹੀ, ਇਕ ਦੀ ਬਾਂਹ 'ਤੇ ਟੀਕਾ ਲੱਗਿਆ ਮਿਲਿਆ

ਡੱਬਵਾਲੀ, 25 ਸਤੰਬਰ (ਇਕਬਾਲ ਸਿੰਘ ਸ਼ਾਂਤ)-ਖੇਤਰ ਵਿੱਚ ਵਗਦੀ ਨਸ਼ਿਆਂ ਦੀ ਹਨ੍ਹੇਰੀ ਨੌਜਵਾਨਾਂ ਨੂੰ ਨਿਗਲਦੀ ਜਾ ਰਹੀ ਹੈ | ਬੀਤੇ ਡੇਢ ਦਿਨ 'ਚ ਨਸ਼ਿਆਂ ਕਾਰਨ ਦੋ ਨੌਜਵਾਨ ਦੀਆਂ ਜ਼ਿੰਦਗੀਆਂ ਖ਼ਤਮ ਹੋ ਗਈਆਂ | ਜਿਨ੍ਹਾਂ ਵਿੱਚੋਂ 22 ਸਾਲਾ ਨੌਜਵਾਨ ਲਖਵਿੰਦਰ ਸਿੰਘ ...

ਪੂਰੀ ਖ਼ਬਰ »

27 ਦੇ 'ਭਾਰਤ ਬੰਦ' ਲਈ ਕਿਸਾਨਾਂ ਨੇ ਕੀਤੀ ਲਾਮਬੰਦੀ

ਸਿਰਸਾ, 25 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ 27 ਸਤੰਬਰ ਦੇ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਕਿਸਾਨ, ਮਜ਼ਦੂਰ, ਵਪਾਰੀ ਤੇ ਕਰਮਚਾਰੀ ਇਕਜੁੱਟ ਹੋ ਗਏ ਹਨ | ਵੱਖ-ਵੱਖ ਜਥੇਬੰਦੀਆਂ ਨੇ ਭਾਰਤ ਬੰਦ ਨੂੰ ਸਫਲ ਬਣਾਉਣ ਦਾ ਐਲਾਨ ਕੀਤਾ ਹੈ | ...

ਪੂਰੀ ਖ਼ਬਰ »

ਨਾਥੂਸਰੀ ਚੌਪਟਾ ਖੇਤਰ 'ਚ ਮੀਂਹ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ

ਏਲਨਾਬਾਦ, 25 ਸਤੰਬਰ (ਜਗਤਾਰ ਸਮਾਲਸਰ)-ਰਾਜਸਥਾਨ ਦੀ ਸੀਮਾ ਨਾਲ ਲੱਗਦੇ ਖੇਤਰ ਚੌਪਟਾ ਦੇ ਪਿੰਡਾਂ ਵਿਚ ਪਿਛਲੇ ਦਿਨੀਂ ਹੋਈ ਬਰਸਾਤ ਨੇ ਭਾਰੀ ਨੁਕਸਾਨ ਕੀਤਾ ਹੈ | ਕਿਸਾਨਾਂ ਨੇ ਦੱਸਿਆ ਕਿ ਇਸ ਖੇਤਰ ਦਾ ਬਹੁਤਾ ਏਰੀਆ ਪਹਿਲਾਂ ਹੀ ਸੇਮ ਤੋਂ ਪ੍ਰਭਾਵਿਤ ਹੈ, ਇਸ ਲਈ ...

ਪੂਰੀ ਖ਼ਬਰ »

ਸੇਂਟ ਸੋਲਜਰ ਲਾਅ ਕਾਲਜ ਵਿਖੇ ਸੈਮੀਨਾਰ ਕਰਵਾਇਆ

ਜਲੰਧਰ, 25 ਸਤੰਬਰ (ਰਣਜੀਤ ਸਿੰਘ ਸੋਢੀ)- ਸੇਂਟ ਸੋਲਜਰ ਲਾਅ ਕਾਲਜ ਵਲੋਂ 'ਭਾਰਤ ਵਿਚ ਪੜ੍ਹਾਈ ਦੇ ਦੌਰਾਨ ਕੈਨੇਡੀਅਨ ਬੈਰਿਸਟਰ ਅਤੇ ਸਾਲੀਸਿਟਰ ਕਿਵੇਂ ਬਣਿਆ ਜਾ ਸਕਦਾ ਹੈ' ਵਿਸ਼ਾ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਜਲੰਧਰ ਦੇ ਐਡਵੋਕੇਟ ਮਾਨਵ ਜਿੰਦਲ, ਜਿਨ੍ਹਾਂ ਨੂੰ ...

ਪੂਰੀ ਖ਼ਬਰ »

ਜੇ.ਸੀ. ਵਲੋਂ ਵਿਕਾਸ ਕੰਮਾਂ ਨੂੰ ਜਲਦੀ ਪੂਰਾ ਕਰਨ ਦੀ ਹਦਾਇਤ

ਜਲੰਧਰ, 25 ਸਤੰਬਰ (ਸ਼ਿਵ)- ਨਿਗਮ ਦੀ ਜੁਆਇੰਟ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਨੇ ਕੇਂਦਰੀ ਹਲਕੇ ਵਿਚ ਚੱਲ ਰਹੇ ਵਿਕਾਸ ਦੇ ਕੰਮਾਂ ਨੂੰ ਜਲਦੀ ਪੂਰਾ ਕਰਨ ਦੀ ਹਦਾਇਤ ਦਿੱਤੀ ਹੈ | ਸ਼ਹਿਰ 'ਚ ਚੱਲ ਰਹੇ ਕੰਮਾਂ ਦੇ ਲਟਕਣ ਦੀਆਂ ਆ ਰਹੀਆਂ ਸ਼ਿਕਾਇਤਾਂ ਤੋਂ ਬਾਅਦ ...

ਪੂਰੀ ਖ਼ਬਰ »

ਭਾਰਤ ਨਗਰ ਵਿਖੇ ਬਿਜਲੀ ਦੀਆਂ ਤਾਰਾਂ ਨਾਲ ਟਰੱਕ ਟਕਰਾਉਣ ਨਾਲ ਹੋਇਆ ਧਮਾਕਾ

ਚੁਗਿੱਟੀ/ਜੰਡੂਸਿੰਘਾ, 25 ਸਤੰਬਰ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਭਾਰਤ ਨਗਰ ਵਿਖੇ ਸ਼ੁੱਕਰਵਾਰ ਨੂੰ ਬਿਜਲੀ ਦੀਆਂ ਵਧੇਰੇ ਸ਼ਕਤੀ ਵਾਲੀਆਂ ਤਾਰਾਂ ਨਾਲ ਇਕ ਟਰੱਕ ਦੇ ਟਕਰਾਉਣ ਕਾਰਨ ਵੱਡਾ ਧਮਾਕਾ ਹੋ ਗਿਆ, ਜਿਸ ਕਾਰਨ ਘਰਾਂ 'ਚ ਬਿਜਲਈ ਉਪਕਰਨ ਸੜ ਗਏ | ਇਲਾਕਾ ...

ਪੂਰੀ ਖ਼ਬਰ »

ਦਿੱਲੀ ਦੇ ਨਾਲਿਆਂ ਦਾ ਸਰਵੇਖਣ ਹੋਇਆ ਸ਼ੁਰੂ

ਨਵੀਂ ਦਿੱਲੀ, 25 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਇਸ ਸਾਲ ਹੋਈ ਬਰਸਾਤ 'ਚ ਦਿੱਲੀ ਦੇ ਵੱਖੋ-ਵੱਖ ਇਲਾਕਿਆਂ 'ਚ ਪਾਣੀ ਭਰ ਜਾਣ ਤੇ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪਿਆ | ਪਾਣੀ ਭਰਨ ਪ੍ਰਤੀ ਦਿੱਲੀ ਦੇ ਨਾਲਿਆਂ ਦਾ ਸਰਵੇਖਣ ਸ਼ੁਰੂ ਹੋ ਗਿਆ ਹੈ, ਜਿਸ ਦੀ ...

ਪੂਰੀ ਖ਼ਬਰ »

ਸਫਦਰਜੰਗ ਹਸਪਤਾਲ 'ਚ ਕਿਡਨੀ ਬਦਲਣ ਦਾ ਕੰਮ ਹੋਇਆ ਸ਼ੁਰੂ

ਨਵੀਂ ਦਿੱਲੀ, 25 ਸਤੰਬਰ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਦੀ ਮਹਾਂਮਾਰੀ ਵਿਚ ਹਸਪਤਾਲ ਵਿਚ ਕਿਡਨੀ ਬਦਲਣ ਵਾਲੇ ਮਰੀਜ਼ਾਂ ਨੂੰ ਕਾਫ਼ੀ ਮੁਸ਼ਕਿਲ ਹੋ ਰਹੀ ਸੀ ਕਿਉਂਕਿ ਹਸਪਤਾਲ 'ਚ ਇਹ ਸਹੂਲਤ ਬੰਦ ਕੀਤੀ ਗਈ ਸੀ | ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਉਪਰੋਕਤ ਸਹੂਲਤ ...

ਪੂਰੀ ਖ਼ਬਰ »

ਦੁਰਗਾ ਪੂਜਾ ਤੇ ਰਾਮਲੀਲ੍ਹਾ ਕਰਨ ਪ੍ਰਤੀ ਸਰਕਾਰ ਵਲੋਂ ਅਜੇ ਨਹੀਂ ਮਿਲੀ ਇਜਾਜ਼ਤ

ਨਵੀਂ ਦਿੱਲੀ, 25 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਰਾਮਲੀਲ੍ਹਾ ਕਰਨ ਅਤੇ ਦੁਰਗਾ ਪੂਜਾ ਲਈ ਇਨ੍ਹਾਂ ਦੇ ਪ੍ਰਬੰਧਕਾਂ 'ਚ ਕਾਫ਼ੀ ਹਲਚਲ ਹੈ ਕਿਉਂਕਿ ਇਨ੍ਹਾਂ ਨੂੰ ਡੀ.ਡੀ.ਐੱਮ.ਏ. ਵਲੋਂ ਇਜਾਜ਼ਤ ਨਹੀਂ ਮਿਲੀ, ਜਿਸ ਕਰਕੇ ਇਹ ਦੋਵੇਂ ਪ੍ਰੋਗਰਾਮ ਨਹੀਂ ਹੋ ਸਕਦੇ | ...

ਪੂਰੀ ਖ਼ਬਰ »

ਠੱਕ-ਠੱਕ ਗਰੋਹ ਦੇ 2 ਮੈਂਬਰ ਪੁਲਿਸ ਨੇ ਕੀਤੇ ਕਾਬੂ

ਨਵੀਂ ਦਿੱਲੀ, 25 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਕਈ ਅਜਿਹੇ ਗਰੋਹ ਹਨ ਕਿ ਉਹ ਆਪੋ-ਆਪਣੇ ਤਰੀਕੇ ਨਾਲ ਲੁੱਟ-ਖਸੁੱਟ ਕਰ ਰਹੇ ਹਨ ਅਤੇ ਉਹ ਲੋਕਾਂ ਦੀਆਂ ਗੱਡੀਆਂ ਵਿਚ ਆਪਣੇ ਢੰਗ ਨਾਲ ਸਮਾਨ ਦੀ ਚੋਰੀ ਕਰਦੇ ਹਨ | ਠੱਕ-ਠੱਕ ਗਰੋਹ ਦੇ ਲੁਟੇਰਿਆਂ ਨੂੰ ਦੱਖਣੀ ...

ਪੂਰੀ ਖ਼ਬਰ »

ਪੀ.ਐੱਫ. ਮੈਂਬਰਾਂ ਦੇ ਆਧਾਰ ਕਾਰਡ ਸੋਧ ਲਈ ਚਾਰ ਰੋਜ਼ਾ ਕੈਂਪ 27 ਤੋਂ

ਜਲੰਧਰ, 25 ਸਤੰਬਰ (ਸ਼ਿਵ)- ਪੀ.ਐੱਫ. ਵਿਭਾਗ ਦੇ ਖੇਤਰੀ ਕਮਿਸ਼ਨਰ ਸੁਨੀਲ ਕੁਮਾਰ ਯਾਦਵ ਨੇ ਕਿਹਾ ਹੈ ਕਿ ਬੀਤੇ ਹਫ਼ਤੇ ਆਧਾਰ ਸੋਧ ਕੈਂਪ ਵਿਚ ਮੈਂਬਰਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ | ਇਸ ਕਰਕੇ ਪੀ.ਐੱਫ. ਦੀ ਮੰਗ 'ਤੇ 27 ਸਤੰਬਰ ਤੋਂ 30 ਸਤੰਬਰ ਵੀਰਵਾਰ ਤੱਕ ...

ਪੂਰੀ ਖ਼ਬਰ »

ਸੁਰੀਲਾ ਗੋਤ ਜਠੇਰਿਆਂ ਦਾ ਮੇਲਾ ਅੱਜ

ਕਿਸ਼ਨਗੜ੍ਹ, 25 ਸਤੰਬਰ (ਹੁਸਨ ਲਾਲ)- ਪਿੰਡ ਕਰਾੜੀ ਵਿਖੇ ਪ੍ਰਬੰਧਕ ਕਮੇਟੀ ਵਲੋਂ ਸੁਰੀਲਾ ਗੋਤ ਜਠੇਰਿਆਂ ਦਾ ਸਾਲਾਨਾ ਮੇਲਾ 26 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ | ਮੇਲੇ ਸਬੰਧੀ ਪ੍ਰਧਾਨ ਸ਼ਿੰਗਾਰਾ ਸਿੰਘ ਤੇ ਜਨਰਲ ਸਕੱਤਰ ਨੰਬਰਦਾਰ ਬੀਰ ਚੰਦ ਸੁਰੀਲਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ

ਲਾਂਬੜਾ, 25 ਸਤੰਬਰ (ਪਰਮੀਤ ਗੁਪਤਾ)- ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਬਾਜੜਾ ਵਿਖੇ ਸਥਿਤ ਕਿ੍ਕਟ ਅਕੈਡਮੀ ਵਿਚ ਵੀਡੀਓ ਬਣਾਉਣ ਪਹੁੰਚੇ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋ ਗਿਆ, ਜਿਸ ਸਬੰਧੀ ਲਾਂਬੜਾ ਪੁਲਿਸ ਨੂੰ ਦਿੱਤੇ ਗਏ ਬਿਆਨਾਂ ਵਿਚ ਅਮਨ ਪੁੱਤਰ ਜੌਰਜ ਵਾਸੀ ...

ਪੂਰੀ ਖ਼ਬਰ »

ਘਰ ਅੱਗੇ ਖੜ੍ਹਾ ਮੋਟਰਸਾਈਕਲ ਚੋਰੀ

ਮਕਸੂਦਾਂ, 25 ਸਤੰਬਰ (ਸਤਿੰਦਰ ਪਾਲ ਸਿੰਘ)- ਸੋਢਲ ਰੋਡ ਸ਼ਿਵ ਨਗਰ ਵਿਖੇ ਘਰ ਅੱਗੇ ਖੜ੍ਹੇ ਮੋਟਰਸਾਈਕਲ ਨੂੰ ਚੋਰ ਚੋਰੀ ਕਰ ਲੈ ਗਿਆ ਤੇ ਘਟਨਾ ਕੈਮਰੇ 'ਚ ਕੈਦ ਹੋ ਗਈ | ਪੀੜਤ ਨੇ ਦੱਸਿਆ ਕਿ ਉਨ੍ਹਾਂ ਨੇ ਘਰ ਦੇ ਬਾਹਰ ਆਪਣਾ ਮੋਟਰਸਾਈਕਲ ਖੜ੍ਹਾ ਕੀਤਾ ਸੀ ਤੇ ਇਕ ਮੁੰਡਾ ਲਾਲ ...

ਪੂਰੀ ਖ਼ਬਰ »

ਗਲੀਆਂ ਦੇ ਬਾਹਰ ਲੱਗੇ ਗੇਟਾਂ ਕੋਲ ਫ਼ੀਸ ਵਸੂਲੀ ਵੀ ਨਹੀਂ ਕਰਦਾ ਨਿਗਮ

ਜਲੰਧਰ, 25 ਸਤੰਬਰ (ਸ਼ਿਵ)- ਸੱਤਾ ਤਬਦੀਲੀ ਤੋਂ ਬਾਅਦ ਮਾਡਲ ਟਾਊਨ ਦੀ ਇਕ ਗਲੀ ਬਾਹਰ ਲੱਗਾ ਨਾਜਾਇਜ਼ ਗੇਟ ਤਾਂ ਖੁੱਲ੍ਹ ਗਿਆ ਹੈ, ਪਰ ਨਿਗਮ ਪ੍ਰਸ਼ਾਸਨ ਨੇ ਕਦੇ ਵੀ ਗਲੀਆਂ ਦੇ ਬਾਹਰ ਲੱਗੇ ਗੇਟਾਂ ਦੇ ਮਾਮਲੇ ਵਿਚ ਕਾਰਵਾਈ ਨਹੀਂ ਕੀਤੀ ਹੈ ਤੇ ਹੀ ਉਨ੍ਹਾਂ ਕੋਲ ਕੋਈ ਫ਼ੀਸ ...

ਪੂਰੀ ਖ਼ਬਰ »

ਗਲੀਆਂ ਦੇ ਬਾਹਰ ਲੱਗੇ ਗੇਟਾਂ ਕੋਲ ਫ਼ੀਸ ਵਸੂਲੀ ਵੀ ਨਹੀਂ ਕਰਦਾ ਨਿਗਮ

ਜਲੰਧਰ, 25 ਸਤੰਬਰ (ਸ਼ਿਵ)- ਸੱਤਾ ਤਬਦੀਲੀ ਤੋਂ ਬਾਅਦ ਮਾਡਲ ਟਾਊਨ ਦੀ ਇਕ ਗਲੀ ਬਾਹਰ ਲੱਗਾ ਨਾਜਾਇਜ਼ ਗੇਟ ਤਾਂ ਖੁੱਲ੍ਹ ਗਿਆ ਹੈ, ਪਰ ਨਿਗਮ ਪ੍ਰਸ਼ਾਸਨ ਨੇ ਕਦੇ ਵੀ ਗਲੀਆਂ ਦੇ ਬਾਹਰ ਲੱਗੇ ਗੇਟਾਂ ਦੇ ਮਾਮਲੇ ਵਿਚ ਕਾਰਵਾਈ ਨਹੀਂ ਕੀਤੀ ਹੈ ਤੇ ਹੀ ਉਨ੍ਹਾਂ ਕੋਲ ਕੋਈ ਫ਼ੀਸ ...

ਪੂਰੀ ਖ਼ਬਰ »

ਹੋਰ ਔਰਤ ਨਾਲ ਘੁੰਮ ਰਹੇ ਪਤੀ ਨੂੰ ਦੇਖ ਪਤਨੀ ਤੇ ਬੇਟੀ ਭੜਕੇ

ਜਲੰਧਰ ਛਾਉਣੀ, 25 ਸਤੰਬਰ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੀ ਰਾਮਾ ਮੰਡੀ ਦੀ ਮੁੱਖ ਮਾਰਕੀਟ 'ਚ ਅੱਜ ਸ਼ਾਮ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦੋਂ ਬਾਜ਼ਾਰ 'ਚ ਖਰੀਦਾਰੀ ਕਰਨ ਆਈ ਔਰਤ ਨੇ ਆਪਣੇ ਪਤੀ ਨੂੰ ਕਿਸੇ ਹੋਰ ਔਰਤ ਦੇ ਨਾਲ ਬਾਜ਼ਾਰ 'ਚ ਘੁੰਮਦੇ ...

ਪੂਰੀ ਖ਼ਬਰ »

ਭਗਤ ਸਿੰਘ ਦੇ ਜਨਮ ਦਿਵਸ ਮੌਕੇ ਵਿਸ਼ੇਸ਼ ਸਮਾਗਮ

ਜਲੰਧਰ, 25 ਸਤੰਬਰ (ਹਰਵਿੰਦਰ ਸਿੰਘ ਫੁੱਲ)- ਹਰ ਇਕ ਲਈ ਰੁਜ਼ਗਾਰ ਦੀ ਗਰੰਟੀ ਵਾਸਤੇ ਵਿੱਢੀ 'ਰੁਜ਼ਗਾਰ ਪ੍ਰਾਪਤੀ ਮੁਹਿੰਮ' ਦੀ ਸਿਲਵਰ ਜੁਬਲੀ ਸਮਾਗਮ ਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ 28 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਵਿਖੇ ਵਿਦਿਆਰਥੀਆਂ-ਨੌਜਵਾਨਾਂ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ 'ਚ ਸ਼ਾਮਿਲ ਹੋਏ ਲੋਕਾਂ ਦਾ ਪ੍ਰਧਾਨ ਬੈਂਸ ਵਲੋਂ ਸਨਮਾਨ

ਚੁਗਿੱਟੀ/ਜੰਡੂਸਿੰਘਾ, 25 ਸਤੰਬਰ (ਨਰਿੰਦਰ ਲਾਗੂ)-ਲੋਕ ਇਨਸਾਫ ਪਾਰਟੀ ਦੇ ਵਰਕਰਾਂ ਵਲੋਂ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਬੱਗਾ ਦੀ ਅਗਵਾਈ 'ਚ ਇਕ ਬੈਠਕ ਲੰਮਾ ਪਿੰਡ ਚੌਕ ਲਾਗਲੇ ਆਪਣੇ ਦਫ਼ਤਰ 'ਚ ਕੀਤੀ ਗਈ ਇਸ ਮੌਕੇ ਮੁੱਖ ਮਹਿਮਾਨ ਵਜੋਂ ਪਾਰਟੀ ਦੇ ਪ੍ਰਧਾਨ ...

ਪੂਰੀ ਖ਼ਬਰ »

2 ਟ੍ਰੈਵਲ ਏਜੰਟ ਗਿ੍ਫ਼ਤਾਰ ਕਰ ਕੇ 3 ਦਿਨ ਦੇ ਰਿਮਾਂਡ 'ਤੇ ਲਏ

ਜਲੰਧਰ, 25 ਸਤੰਬਰ (ਐੱਮ.ਐੱਸ. ਲੋਹੀਆ) - ਭਾਣਜੇ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਹੋਟਲ ਦੇ ਕਮਰੇ 'ਚ 11 ਲੱਖ ਰੁਪਏ ਮੰਗਵਾਉਣ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਲੁੱਟ ਲੈਣ ਦੇ ਮਾਮਲੇ ਤਹਿਤ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਅਸ਼ਵਨੀ ਕੁਮਾਰ ਉਰਫ਼ ਅੱਛੀ ਪੁੱਤਰ ...

ਪੂਰੀ ਖ਼ਬਰ »

ਦੜਾ-ਸੱਟਾ ਲਾਉਣ ਦੇ ਦੋਸ਼ 'ਚ ਨਕਦੀ ਸਮੇਤ ਦੋਸ਼ੀ ਕਾਬੂ

ਜਲੰਧਰ ਛਾਉਣੀ, 25 ਸਤੰਬਰ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੀ ਪੁਲਿਸ ਚੌਕੀ ਦਕੋਹਾ ਦੇ ਇੰਚਾਰਜ ਗੁਰਵਿੰਦਰ ਸਿੰਘ ਵਿਰਕ ਨੇ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ ਦੜਾ-ਸੱਟਾ ਲਾਉਣ ਦੇ ਦੋਸ਼ 'ਚ ਨਕਦੀ ਤੇ ਦੜੇ ਸੱਟੇ ਦੀਆਂ ਪਰਚੀਆਂ ਸਮੇਤ ਕਾਬੂ ਕੀਤਾ ...

ਪੂਰੀ ਖ਼ਬਰ »

ਘਰੇਲੂ ਸਿਲੰਡਰਾਂ 'ਚੋਂ ਗੈਸ ਕੱਢ ਕੇ ਵੇਚਣ ਵਾਲਾ ਕਾਬੂ-4 ਸਿਲੰਡਰ ਬਰਾਮਦ

ਜਲੰਧਰ, 25 ਸਤੰਬਰ (ਐੱਮ.ਐੱਸ. ਲੋਹੀਆ) - ਘਰੇਲੂ ਗੈਸ ਸਿਲੰਡਰਾਂ 'ਚੋਂ ਗੈਸ ਕੱਢ ਕੇ ਵੇਚਣ ਵਾਲੇ ਇਕ ਵਿਅਕਤੀ ਨੂੰ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮ ਦੀ ਪਹਿਚਾਣ ਰਾਜ ਕੁਮਾਰ ਪੁੱਤਰ ਚੰਦੇਸ਼ਵਰ ਸਾਹਾ ਵਾਸੀ ਤਾਰਾ ...

ਪੂਰੀ ਖ਼ਬਰ »

ਮੁੱਖ ਮੰਤਰੀ ਨੂੰ ਵਧਾਈਆਂ ਦੇਣ ਵਾਲੇ ਨਿਗਮ ਨੇ ਸ਼ਹਿਰ ਭਰ 'ਚ ਲਗਵਾਏ ਬੋਰਡ

ਜਲੰਧਰ, 25 ਸਤੰਬਰ (ਸ਼ਿਵ)- ਮੇਅਰ ਜਗਦੀਸ਼ ਰਾਜਾ ਵਲੋਂ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਬਣਨ 'ਤੇ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਓ.ਪੀ. ਸੋਨੀ ਨੂੰ ਵਧਾਈ ਦੇਣ ਵਾਲੇ ਬੋਰਡ ਸ਼ਹਿਰ ਦੀਆਂ ਕਈ ਮੁੱਖ ਥਾਵਾਂ 'ਤੇ ਲਗਵਾਏ ਗਏ ਹਨ | ਨਿਗਮ ਵਲੋਂ ...

ਪੂਰੀ ਖ਼ਬਰ »

ਮੰਦਬੁੱਧੀ ਔਰਤ 'ਤੇ ਤੂੜੀ ਤੇ ਛਟੀਆਂ ਨੂੰ ਅੱਗ ਲਾਉਣ ਦਾ ਮਾਮਲਾ ਦਰਜ

ਸੰਗਤ ਮੰਡੀ, 25 ਸਤੰਬਰ (ਅੰਮਿ੍ਤਪਾਲ ਸ਼ਰਮਾ) - ਥਾਣਾ ਸੰਗਤ ਦੀ ਪੁਲਿਸ ਵੱਲੋਂ ਪਿੰਡ ਬਾਂਡੀ ਦੀ ਮੰਦਬੁੱਧੀ ਔਰਤ ਤੇ ਪਿੰਡ ਦੇ ਹੀ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਤੂੜੀ ਤੇ ਛਟੀਆਂ ਨੂੰ ਅੱਗ ਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਰਣਜੀਤ ...

ਪੂਰੀ ਖ਼ਬਰ »

ਪੀ.ਪੀ.ਐਸ.ਸੀ. ਦੇ ਚੇਅਰਮੈਨ ਦੀ ਨਿਯੁਕਤੀ ਨਾ ਹੋਣ ਕਾਰਨ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਹਵਾ 'ਚ ਲਟਕਿਆ

ਭੁੱਚੋ ਮੰਡੀ, 25 ਸਤੰਬਰ (ਪਰਵਿੰਦਰ ਸਿੰਘ ਜੌੜਾ) - ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ਨਾ ਹੋਣ ਕਰਕੇ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਹਵਾ ਵਿਚ ਲਟਕ ਗਿਆ ਹੈ | ਇਹ ਅਤਿ ਮਹੱਤਵਪੂਰਨ ਅਹੁਦਾ ਕਰੀਬ 2 ਮਹੀਨਿਆਂ ਤੋਂ ਖਾਲੀ ਪਿਆ ਹੋਣ ਕਾਰਨ ...

ਪੂਰੀ ਖ਼ਬਰ »

ਥਾਣੇ ਨੇੜਿਓਾ ਮੋਟਰਸਾਈਕਲ ਚੋਰੀ

ਰਾਮਾਂ ਮੰਡੀ, 25 ਸਤੰਬਰ (ਤਰਸੇਮ ਸਿੰਗਲਾ) - ਅੱਜ ਸਵੇਰੇ 8 ਵਜੇ ਦੇ ਕਰੀਬ ਸਥਾਨਕ ਥਾਣੇ ਨੇੜਿਓਾ ਸਿਵਲ ਹਸਪਤਾਲ ਵਿਚੋਂ ਪੱਤਰਕਾਰ ਰੋਮੀ ਯਾਦਵ ਦਾ ਸਪਲੈਂਡਰ ਮੋਟਰਸਾਈਕਲ ਨੰ.2961 ਚੋਰੀ ਹੋ ਜਾਣ ਦਾ ਸਮਾਚਾਰ ਹੈ | ਰੋਮੀ ਯਾਦਵ ਨੇ ਚੋਰੀ ਸਬੰਧੀ ਰਾਮਾਂ ਪੁਲਿਸ ਨੂੰ ਦਿੱਤੀ ...

ਪੂਰੀ ਖ਼ਬਰ »

ਸਰਕਾਰੀ ਡਾਕਟਰਾਂ ਵਲੋਂ ਮਹਿੰਗੀਆਂ ਦਵਾਈਆਂ ਲਿਖਣ ਕਾਰਨ ਗ਼ਰੀਬ ਮਰੀਜ਼ਾਂ ਦਾ ਹੋ ਰਿਹਾ ਆਰਥਿਕ ਸ਼ੋਸ਼ਣ

ਬਠਿੰਡਾ, 25 ਸਤੰਬਰ (ਅਵਤਾਰ ਸਿੰਘ) - ਸਿਹਤ ਵਿਭਾਗ ਵਲੋਂ ਲੋਕਾਂ ਨੂੰ ਸਰਕਾਰੀ ਹਸਪਤਾਲ 'ਚ ਸਿਹਤ ਸਹੂਲਤਾਂ ਦੇਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ | ਪੰ੍ਰਤੂ ਇਹ ਦਾਅਵੇ ਖੋਖਲੇ ਸਾਬਤ ਹੁੰਦੇ ਹੋਏ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ | ਬਠਿੰਡਾ ...

ਪੂਰੀ ਖ਼ਬਰ »

ਕਾਰ ਸਵਾਰ ਪਿਉ ਪੁੱਤ 60 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ

ਸੰਗਤ ਮੰਡੀ, 25 ਸਤੰਬਰ (ਅੰਮਿ੍ਤਪਾਲ ਸ਼ਰਮਾ) - ਥਾਣਾ ਸੰਗਤ ਦੀ ਪੁਲਿਸ ਨੇ ਬਠਿੰਡਾ ਡੱਬਵਾਲੀ ਮੱੁਖ ਮਾਰਗ ਤੇ ਪੈਂਦੇ ਪਿੰਡ ਪਥਰਾਲਾ ਨੇੜੇ ਕਾਰ ਸਵਾਰ ਪਿਉ ਪੁੱਤ ਨੂੰ 60 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ | ਪੁਲਿਸ ਚੌਕੀ ਪਥਰਾਲਾ ਦੇ ਹਵਲਦਾਰ ਜਗਸੀਰ ...

ਪੂਰੀ ਖ਼ਬਰ »

ਸਿਹਤ ਵਿਭਾਗ ਦੁਆਰਾ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰਨ ਲਈ ਕੱਢੀ ਰੈਲੀ

ਬਠਿੰਡਾ, 25 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ) - ਬਠਿੰਡਾ ਜ਼ਿਲ੍ਹੇ 'ਚ ਵੱਧ ਰਹੇ ਡੇਂਗੂ ਦੇ ਪ੍ਰਕੋਪ ਨੂੰ ਦੇਖਦੇ ਹੋਏ ਸਿਹਤ ਵਿਭਾਗ ਦੁਆਰਾ ਲੋਕਾਂ ਨੂੰ ਜਾਗਰੂਕ ਕਰਨ ਲਈ ਸਥਾਨਕ ਫ਼ਾਇਰ ਬਿ੍ਗੇਡ ਚੌਂਕ ਵਿਖੇ ਰੈਲੀ ਕੱਢੀ ਗਈ | ਬਠਿੰਡਾ ਦੇ ਸਿਵਲ ਸਰਜਨ ਡਾ: ਤੇਜਵੰਤ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਉਗਰਾਹਾਂ ਨੇ 27 ਦੇ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਮੋਟਰਸਾਈਕਲ ਰੈਲੀ ਕੱਢੀ

ਰਾਮਾਂ ਮੰਡੀ, 25 ਸਤੰਬਰ (ਤਰਸੇਮ ਸਿੰਗਲਾ) - ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲੰਬੇ ਸਮੇਂ ਤੋਂ ਦਿੱਲੀ ਵਿਖੇ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ 'ਤੇ ...

ਪੂਰੀ ਖ਼ਬਰ »

ਦਿਵਿਆਂਗ ਵਿਅਕਤੀਆਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕਰਨ ਲਈ ਬਿਨੈ ਪੱਤਰਾਂ ਦੀ ਮੰਗ

ਬਠਿੰਡਾ, 25 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਹਰ ਸਾਲ ਸਟੇਟ ਅਵਾਰਡ ਟੂ ਦਾ ਫ਼ਿਜ਼ੀਕਲ ਹੈਂਡੀਕੈਪਟ ਸਕੀਮ ਅਧੀਨ ਯੋਗ ਦਿਵਿਆਂਗ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਅਤੇ ਸੰਸਥਾਵਾਂ ਜਿਨ੍ਹਾਂ ਵਲੋਂ ...

ਪੂਰੀ ਖ਼ਬਰ »

ਪਾਨੀਪਤ 'ਚ 1140 ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਆਦਿਤਿਆ ਬਿਰਲਾ ਗਰੁੱਪ

ਚੰਡੀਗੜ੍ਹ, 25 ਸਤੰਬਰ (ਵਿਸ਼ੇਸ਼ ਪ੍ਰਤੀਨਿਧ) - ਆਦਿਤਿਆ ਬਿਰਲਾ ਗਰੁੱਪ ਹਰਿਆਣਾ ਵਿਚ 1140 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਿਹਾ ਹੈ | ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਰਿਆਣਾ ਸਟੇਟ ਇੰਡਸਟੀਰੀਅਲ ਇੰਫ੍ਰਾਸਟਕਚਰ ਡਿਵੈਲਪਮੈਂਟ ਕਾਰਪੋਰੇਸ਼ਨ ...

ਪੂਰੀ ਖ਼ਬਰ »

ਪੀ.ਪੀ.ਐਸ.ਸੀ. ਦਾ ਚੇਅਰਮੈਨ ਨਾ ਹੋਣ ਕਰਕੇ ਕੰਮਕਾਜ ਠੱਪ

ਚੰਡੀਗੜ੍ਹ, 25 ਸਤੰਬਰ (ਪ੍ਰੋ. ਅਵਤਾਰ ਸਿੰਘ)-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਿਛਲੇ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਖ਼ਾਲੀ ਪਏ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ) ਦੇ ਚੇਅਰਮੈਨ ਦਾ ਅਹੁਦਾ ਨਾ ਭਰਨ 'ਤੇ ਸੱਤਾਧਾਰੀ ਕਾਂਗਰਸ ਦੀ ਸਖ਼ਤ ਅਲੋਚਨਾ ਕੀਤੀ ਹੈ | ...

ਪੂਰੀ ਖ਼ਬਰ »

ਸਕੂਲ ਪੈਡ ਵਲੋਂ ਸਕੂਲ ਸਿੱਖਿਆ ਦੇ ਨਵੇਂ ਰੁਝਾਨਾਂ ਸੰਬੰਧੀ ਸੈਮੀਨਾਰ ਕਰਵਾਇਆ

ਚੰਡੀਗੜ੍ਹ, 25 ਸਤੰਬਰ (ਪ੍ਰੋ. ਅਵਤਾਰ ਸਿੰਘ) - ਚੰਡੀਗੜ੍ਹ• ਦੇ ਐਡ-ਟੈੱਕ ਸਟਾਰਟ ਅੱਪ ਸਕੂਲ ਪੈਡ ਵਲੋਂ ਟਾਈ ਚੰਡੀਗੜ੍ਹ• ਚੈਪਟਰ ਦੇ ਸਹਿਯੋਗ ਨਾਲ ਇੱਥੋਂ ਦੇ ਹਯਾਤ ਰਿਜੈਂਸ ਵਿਖੇ ''ਸਕੂਲ ਸਿੱਖਿਆ ਗੋਇੰਗ ਫ਼ਾਰਵਰਡ'' ਵਿਸ਼ੇ ਉੱਤੇ ਸੈਮੀਨਾਰ ਆਯੋਜਿਤ ਕੀਤਾ | ਇਸ ...

ਪੂਰੀ ਖ਼ਬਰ »

ਦਹਿਆ ਨੂੰ ਨੋਡਲ ਅਧਿਕਾਰੀ ਲਾਇਆ

ਚੰਡੀਗੜ੍ਹ, 25 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਮਹਾਂਨਿਰਦੇਸ਼ਕ ਅਤੇ ਸਕੱਤਰ ਵਿਜੈ ਸਿੰਘ ਦਹਿਆ ਨੂੰ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਕੌਮਾਂਤਰੀ ਗੀਤਾ ...

ਪੂਰੀ ਖ਼ਬਰ »

ਦਲਿਤ ਪਰਿਵਾਰ ਨੂੰ ਨਹੀਂ ਮਿਲਿਆ ਮੁਆਵਜ਼ਾ

ਚੰਡੀਗੜ੍ਹ, 25 ਸਤੰਬਰ (ਅਜੀਤ ਬਿਊਰੋ) - ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਵਾਰ-ਵਾਰ ਆਦੇਸ਼ਾਂ ਦੇ ਬਾਵਜੂਦ, ਪੰਜਾਬ ਸਰਕਾਰ ਦੇ ਅਫਸਰਾਂ ਵਲੋਂ ਮਾਨਸਾ ਦੇ ਪਿੰਡ ਫਫੜੇਭਾਈਕੇ ਦੇ ਪੀੜਤ ਦਲਿਤ ਪਰਿਵਾਰ ਨੂੰ ਸ਼ਡਿਊਲ ਕਾਸਟ ਅਤੇ ਸ਼ਡਿਊਲ ਟਰਾਈਬ (ਪੀ.ਓ.ਏ) ਰੂਲਜ, 1995 ...

ਪੂਰੀ ਖ਼ਬਰ »

ਦਿਲ ਦਾ ਦÏਰਾ ਅਚਾਨਕ ਨਹੀਂ ਹੁੰਦਾ-ਡਾ: ਮਹਿਰੋਤਰਾ

ਚੰਡੀਗੜ੍ਹ, 25 ਸਤੰਬਰ (ਮਨਜੋਤ ਸਿੰਘ ਜੋਤ)- ਦਿਲ ਦੇ ਦੌਰੇ ਪ੍ਰਤੀ ਕੁੱਝ ਕਾਲਪਨਿਕ ਧਾਰਨਾਵਾਂ ਨੂੰ ਤੋੜਦਿਆਂ ਪੀ.ਜੀ.ਆਈ ਦੇ ਕਾਰਡੀਓਲੋਜੀ ਵਿਭਾਗ ਦੇ ਵਧੀਕ ਪ੍ਰੋਫੈਸਰ ਡਾ. ਸੌਰਭ ਮਹਿਰੋਤਰਾ ਨੇ ਮਰੀਜ਼ਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਵਿਚ ਇਹ ...

ਪੂਰੀ ਖ਼ਬਰ »

ਐੱਮ.ਸੀ.ਐੱਮ ਕਾਲਜ ਨੇ ਕੱਦ ਅਤੇ ਭਾਰ ਤੋਲਣ ਦੀ ਮੁਹਿੰਮ ਚਲਾਈ

ਚੰਡੀਗੜ੍ਹ, 25 ਸਤੰਬਰ (ਪ੍ਰੋ. ਅਵਤਾਰ ਸਿੰਘ)-ਐਮ.ਸੀ.ਐਮ ਡੀ.ਏ.ਵੀ ਕਾਲਜ ਸੈਕਟਰ 36 ਦੇ ਐਨ.ਐਸ.ਐਸ ਵਿਭਾਗ ਨੇ ਕਾਲਜ ਵਲੋਂ ਗੋਦ ਲਏ ਹੋਏ ਪਿੰਡ ਬਡਹੇੜੀ ਦੇ ਆਂਗਣਵਾੜੀ ਸੈਂਟਰ ਵਿਖੇ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਕੱਦ ਨਾਪਣ ਅਤੇ ਭਾਰ ਤੋਲਣ ਦੀ ਮੁਹਿੰਮ ਚਲਾਈ | ਕਾਲਜ ...

ਪੂਰੀ ਖ਼ਬਰ »

ਨਾਬਾਲਗਾ ਨਾਲ ਜਬਰ ਜਨਾਹ ਦਾ ਮਾਮਲਾ ਆਇਆ ਸਾਹਮਣੇ

ਚੰਡੀਗੜ੍ਹ, 25 ਸਤੰਬਰ (ਬਿ੍ਜੇਂਦਰ) - ਸੈਕਟਰ 31 ਥਾਣਾ ਖੇਤਰ ਵਿਚ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ | ਮੁੱਢਲੀ ਜਾਣਕਾਰੀ ਮੁਤਾਬਕ ਇਸ ਸਕੂਲੀ ਵਿਦਿਆਰਥਣ ਨਾਬਾਲਗਾ ਨਾਲ ਕਈ ਵਾਰ ਇਸ ਅਪਰਾਧ ਨੂੰ ਅੰਜਾਮ ਦਿੱਤਾ ਗਿਆ | ਇਸ ਦੇ ਚੱਲਦਿਆਂ ਉਹ 4 ...

ਪੂਰੀ ਖ਼ਬਰ »

ਪੀ.ਜੀ.ਆਈ. ਦੀ ਓ.ਪੀ.ਡੀ. 'ਚ ਹੁਣ 50 ਮਰੀਜ਼ ਦੇਖੇ ਜਾਣਗੇ

ਚੰਡੀਗੜ੍ਹ, 25 ਸਤੰਬਰ (ਮਨਜੋਤ ਸਿੰਘ ਜੋਤ) - ਪੀ.ਜੀ.ਆਈ. ਵਲੋਂ ਸਾਰੇ ਵਿਭਾਗਾਂ ਦੀ ਓ.ਪੀ.ਡੀ. ਵਿਚ ਆਨਲਾਈਨ ਰਜਿਸਟਰੇਸ਼ਨ ਰਾਹੀਂ ਮਰੀਜ਼ਾਂ ਦੀ ਸੰਖਿਆ 30 ਤੋਂ ਵਧਾ ਕੇ 50 ਕਰਨ ਦਾ ਫ਼ੈਸਲਾ ਲਿਆ ਗਿਆ ਹੈ ਜਦ ਕਿ ਨੇਤਰ ਵਿਗਿਆਨ, ਹੇਮਾਟੋਲੋਜੀ, ਪਲਮਨੋਲੋਜੀ ਅਤੇ ਇੰਟਰਨਲ ...

ਪੂਰੀ ਖ਼ਬਰ »

ਵਧੀਆ ਕੰਮ ਕਰਕੇ ਆਪਣੀ ਅਰਥਵਿਵਸਥਾ ਨੂੰ ਨਿਪੁੰਨਤਾ ਨਾਲ ਸੰਭਾਲ ਰਿਹਾ ਹੈ ਹਰਿਆਣਾ- ਸੀਤਾਰਮਨ ਸੇਵਾ ਸਮਰਪਣ ਪੋ੍ਰਗਰਾਮ ਵਿਚ ਹਿੱਸਾ ਲੈਣ ਪਹੁੰਚੀ ਕੇਂਦਰੀ ਵਿੱਤ ਮੰਤਰੀ

ਚੰਡੀਗੜ੍ਹ, 25 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਹੇ ਕਿ ਹਰਿਆਣਾ ਬਿਨਾਂ ਵੱਧ ਸਹਾਇਤਾ ਲਏ ਸਕਲ ਘਰੇਲੂ ਪ੍ਰਬੰਧਨ ਵਿਚ ਬਿਹਤਰ ਕਾਰਜ ਕਰ ਕੇ ਆਪਣੀ ਅਰਥਵਿਵਸਥਾ ਨੂੰ ਨਿਪੁੰਨਤਾ ਨਾਲ ਸੰਭਾਲ ਰਿਹਾ ਹੈ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX