ਮੰਡੀ ਕਿੱਲਿਆਂਵਾਲੀ, 25 ਸਤੰਬਰ (ਇਕਬਾਲ ਸਿੰਘ ਸ਼ਾਂਤ)- ਭਾਕਿਯੂ ਏਕਤਾ (ਉਗਰਾਹਾਂ) ਵਲੋਂ 27 ਸਤੰਬਰ ਦੇ 'ਭਾਰਤ ਬੰਦ' ਦੇ ਕੌਮੀ ਸੱਦੇ ਪ੍ਰਤੀ ਜਾਗਰੂਕਤਾ ਅਤੇ ਜਨਤਕ ਲਾਮਬੰਦੀ ਖ਼ਾਤਰ ਲਈ ਅੱਜ ਮੰਡੀ ਕਿੱਲਿਆਂਵਾਲੀ ਤੋਂ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ ਗਿਆ | ਸੈਂਕੜੇ ਨੌਜਵਾਨ ਤੇ ਕਿਸਾਨਾਂ 'ਤੇ ਆਧਾਰਤ ਮਾਰਚ ਬਲਾਕ ਦੇ 33 ਪਿੰਡਾਂ ਵਿਚੋਂ ਲੰਘਿਆ | ਮਾਰਚ ਦੀ ਰਵਾਨਗੀ ਸਮੇਂ ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਨੇ ਕਿਹਾ ਕਿ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਪਿਛਲੇ ਸਾਲ ਤੋਂ ਦਿੱਲੀ ਮੋਰਚੇ ਨੇ ਦੇਸ਼ ਵਿਚ ਸਰਕਾਰ ਦੇ ਬਲਬੂਤੇ 'ਤੇ ਕਾਰਪੋਰੇਟ ਘਰਾਨਿਆਂ ਦੀਆਂ ਲੁੱਟਾਂ ਖ਼ਿਲਾਫ਼ ਅਲ਼ਖ ਜਗਾਈ ਹੈ | ਬੇਹੱਦ ਮੰਦਭਾਗੀ ਗੱਲ ਹੈ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਆਮ ਲੋਕਾਂ ਦੀ ਬਜਾਏ ਪੂੰਜੀਪਤੀਆਂ ਨੂੰ ਮਜ਼ਬੂਤ ਕਰਨ ਦੀ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਨੇ ਦੁਨੀਆ ਪੱਧਰ 'ਤੇ ਇਤਿਹਾਸ ਰਚਿਆ ਹੈ | ਉਨ੍ਹਾਂ ਸਭਨਾਂ ਨੂੰ ਭਾਰਤ ਬੰਦ ਦੇ ਸੱਦੇ ਤਹਿਤ 27 ਸਤੰਬਰ ਨੂੰ ਲੰਬੀ ਬੱਸ ਅੱਡੇ 'ਤੇ ਬਲਾਕ ਪੱਧਰੀ ਸਮਾਗਮ 'ਚ ਪੁੱਜਣ ਦਾ ਸੱਦਾ ਦਿੱਤਾ | ਜ਼ਿਲ੍ਹਾ ਪੱਧਰੀ ਕਿਸਾਨ ਆਗੂ ਭੁਪਿੰਦਰ ਸਿੰਘ ਚੰਨੂੰ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਨੇ ਹਰੇਕ ਵਿਅਕਤੀ ਦੇ ਜੀਵਨ 'ਤੇ ਆਰਥਿਕ ਅਸਰ ਪਾਉਣਾ ਹੈ, ਇਸ ਲਈ ਆਮ ਲੋਕਾਂ ਨੂੰ ਵੀ ਕਿਸਾਨ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ | ਡਾ: ਹਰਪਾਲ ਸਿੰਘ ਕਿੱਲਿਆਂਵਾਲੀ, ਜਗਸੀਰ ਗੱਗੜ, ਮਨੋਹਰ ਸਿੰਘ ਸਿੰਘੇਵਾਲਾ ਤੇ ਨੌਜਵਾਨ ਆਗੂ ਜਗਦੀਪ ਖੁੱਡੀਆਂ ਨੇ ਭਾਕਿਯੂ ਏਕਤਾ (ਉਗਰਾਹਾਂ) ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਦਿਹਾੜੇ 'ਤੇ ਇਨਕਲਾਬ ਦੇ ਸੂਹੇ ਰੰਗ ਨੂੰ ਹੋਰ ਉੱਚਾ ਚੁੱਕਣ ਲਈ 28 ਸਤੰਬਰ ਨੂੰ ਬਰਨਾਲਾ ਵਿਖੇ ਵੱਡੀ ਗਿਣਤੀ ਵਿਚ ਪੁੱਜਣ ਦੀ ਅਪੀਲ ਕੀਤੀ | ਮੋਟਰ ਸਾਈਕਲ ਮਾਰਚ ਲਈ ਪਿੰਡ ਕਿੱਲਿਆਂਵਾਲੀ, ਖੁੱਡੀਆਂ, ਹਾਕੂਵਾਲਾ ਤੇ ਹੋਰਨਾਂ ਪਿੰਡਾਂ ਕਿਸਾਨਾਂ ਲਈ ਵੱਖ-ਵੱਖ ਲੰਗਰ ਲਗਾਏ ਗਏ | ਇਸ ਮੌਕੇ ਭਾਕਿਯੂ ਆਗੂ ਦਲਜੀਤ ਸਿੰਘ ਮਿਠੜੀ, ਗੁਰਤੇਜ ਖੁੱਡੀਆਂ, ਦਵਿੰਦਰ ਸਿੰਘ ਮਾਨਾ, ਗੁਰਦੇਵ ਰੋੜਾਂਵਾਲੀ, ਕਾਲਾ ਸਹਿਣਾਖੇੜਾ ਵੀ ਮੌਜੂਦ ਸਨ |
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ)- ਪੰਜਾਬ ਪੁਲਿਸ ਵਿਚ ਕਾਂਸਟੇਬਲ ਦੀ ਭਰਤੀ ਲਈ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਤੇ ਉਹ ਪੂਰੀ ਤਿਆਰੀ ਨਾਲ ਰੁਜ਼ਗਾਰ ਹਾਸਿਲ ਕਰਨ ਲਈ ਪੇਪਰ ਦੇਣ ਪਹੁੰਚੇ | ਸ੍ਰੀ ਮੁਕਤਸਰ ਸਾਹਿਬ ਵਿਚ ...
ਮਲੋਟ, 25 ਸਤੰਬਰ (ਅਜਮੇਰ ਸਿੰਘ ਬਰਾੜ)- ਕਿਸਾਨਾਂ ਨੂੰ ਆਪਣੇ ਪੁੱਤਾਂ ਧੀਆਂ ਵਾਂਗ ਹੀ ਫ਼ਸਲਾਂ ਵੀ ਪਿਆਰੀਆਂ ਹੁੰਦੀਆਂ ਹਨ ਤੇ ਕੋਈ ਵੀ ਫ਼ਸਲ ਦਾ ਪਾਣੀ ਬਿਨਾਂ ਹੋਣਾ ਅਸੰਭਵ ਹੈ, ਇਸ ਲਈ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਜਿੱਥੇ ਸਖ਼ਤ ਜ਼ਰੂਰਤ ਹੈ ਉੱਥੇ ਉਹ ਨਹਿਰੀ ...
ਗਿੱਦੜਬਾਹਾ, 25 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਕਾਨੂੰਨ ਰੱਦ ਕਰਨ ਤੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਗਰੰਟੀ ਦੇਣ ਪ੍ਰਤੀ ਅੜੀਅਲ ਰੁਖ਼ ਅਖ਼ਤਿਆਰ ਕਰਨ ਵਾਲੀ ਭਾਜਪਾ ਸਰਕਾਰ ਵਿਰੁੱਧ 27 ਸਤੰਬਰ ਨੂੰ ਭਾਰਤ ...
ਮੰਡੀ ਲੱਖੇਵਾਲੀ, 25 ਸਤੰਬਰ (ਮਿਲਖ ਰਾਜ)-ਸੰਯੁਕਤ ਕਿਸਾਨ ਮੋਰਚੇ ਦੇ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿਚ ਇਲਾਕੇ ਦੇ ਲਗਪਗ ਸਾਰੇ ਪਿੰਡਾਂ ਵਿਚ ਮੋਟਰਸਾਈਕਲ ਰੋਸ ਮਾਰਚ ਕੱਢਿਆ ਗਿਆ | ਇਹ ਰੋਸ ਮਾਰਚ ਪਿੰਡ ...
ਮੰਡੀ ਕਿੱਲਿਆਂਵਾਲੀ, 25 ਸਤੰਬਰ (ਇਕਬਾਲ ਸਿੰਘ ਸ਼ਾਂਤ)- ਬੇਰੁਜ਼ਗਾਰੀ ਤੇ ਨਸ਼ਿਆਂ ਨੇ ਨਵੀਂ ਪੀੜ੍ਹੀ ਨੂੰ ਬੁਨਿਆਦੀ ਵਿਕਾਸ ਦੀਆਂ ਜੜ੍ਹਾਂ ਪੁੱਟਣ ਦੇ ਕੁਰਾਹੇ ਪਾ ਦਿੱਤੀ ਹੈ | ਡੱਬਵਾਲੀ-ਅਬੋਹਰ ਨੈਸ਼ਨਲ ਹਾਈਵੇ 'ਤੇ ਵੱਡੀਆਂ ਨਹਿਰਾਂ ਤੇ ਸੇਮ ਨਾਲੇ ਦੇ ਪੁਲਾਂ 'ਤੇ ...
ਗਿੱਦੜਬਾਹਾ, 25 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਸੰਯੁਕਤ ਮੋਰਚੇ ਦੇ ਸੱਦੇ 'ਤੇ ਪੂਰਨ ਭਾਰਤ ਬੰਦ ਲਈ 27 ਸਤੰਬਰ ਨੂੰ ਭਾਰਤ ਬੰਦ ਦੇ ਪ੍ਰੋਗਰਾਮ ਤਹਿਤ ਬਠਿੰਡਾ-ਸ੍ਰੀ ਗੰਗਾਨਗਰ ਰਾਸ਼ਟਰੀ ਰਾਜ ਮਾਰਗ ਨੰਬਰ 7 'ਤੇ ਗਿੱਦੜਬਾਹਾ ਵਿਖੇ ਨਿਹਾਲ ਸਿੰਘ ਦੇ ਢਾਬੇ ਕੋਲ ਰੋਸ ...
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਸ਼ਮਿੰਦਰ ਸਿੰਘ ਬੱਤਰਾ)-ਸੀ.ਪੀ.ਆਈ. (ਐੱਮ) ਬਰਾਂਚ ਰੁਪਾਣਾ ਦਾ ਇਜਲਾਸ ਕਾਮਰੇਡ ਗੁਰਦੀਪ ਸਿੰਘ ਅਤੇ ਧਾਰਾ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਰੁਪਾਣਾ ਵਿਖੇ ਤਹਿਸੀਲ ਸਕੱਤਰ ਕਾਮਰੇਡ ਤਰਸੇਮ ਲਾਲ ਅਤੇ ਕਾਮਰੇਡ ਖ਼ਰੈਤੀ ਲਾਲ ਦੀ ...
ਦੋਦਾ, 25 ਸਤੰਬਰ (ਰਵੀਪਾਲ)- ਪਿੰਡ ਸੁਖਨਾ ਅਬਲੂ ਵਿਖੇ ਹੈਲਥ ਵੈਲਨੈੱਸ ਸੈਂਟਰ ਲਈ ਨਵੀਂ ਬਣਨ ਜਾ ਰਹੀ ਇਮਾਰਤ ਦੀ ਸ਼ੁਰੂਆਤ ਸਰਪੰਚ ਅੰਮਿ੍ਤਪਾਲ ਸਿੰਘ ਅਤੇ ਚੇਅਰਮੈਨ ਹਰਮੀਤ ਸਿੰਘ ਬਲਾਕ ਸੰਮਤੀ ਗਿੱਦੜਬਾਹਾ ਨੇ ਸਾਂਝੇ ਤੌਰ 'ਤੇ ਕੀਤੀ | ਅੰਮਿ੍ਤਪਾਲ ਸਿੰਘ ਨੇ ਦੱਸਿਆ ...
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ)-ਅਦਬੀ ਪਰਿਕ੍ਰਮਾ ਮੰਚ ਸ੍ਰੀ ਮੁਕਤਸਰ ਸਾਹਿਬ ਵਲੋਂ ਸਥਾਨਕ ਸਿਟੀ ਹੋਟਲ ਹਾਇਕੂ ਸਮਾਰੋਹ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ: ਦਵਿੰਦਰਜੀਤ ਕੌਰ ਗੁਰੂ ਨਾਨਕ ਕਾਲਜ (ਲੜਕੀਆਂ) ਲੁਧਿਆਣਾ ਨੇ ਕੀਤੀ | ਇਸ ਮੌਕੇ ...
ਗਿੱਦੜਬਾਹਾ, 25 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)- ਪੈਨਸ਼ਨਰ ਐਸੋਸੀਏਸ਼ਨ ਗਿੱਦੜਬਾਹਾ ਦੀ ਅਹਿਮ ਮੀਟਿੰਗ ਪ੍ਰਧਾਨ ਸ਼ਮਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਗੂੜ੍ਹੀ ਸੰਘਰ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਪਾਵਰਕਾਮ ...
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਧੀਰ ਸਿੰਘ ਸਾਗੂ)-ਵਧੀਕ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਕਤਲ ਕੇਸ ਦੇ 6 ਦੋਸ਼ੀਆਂ ਨੂੰ 4-4 ਸਾਲ ਕੈਦ ਦੀ ਸਜ਼ਾ ਤੇ 20-20 ਹਜ਼ਾਰ ਰੁਪਏ ਜ਼ੁਰਮਾਨੇ ਦਾ ਹੁਕਮ ਦਿੱਤਾ ਹੈ ਜਦਕਿ ਦੋ ਦੋਸ਼ੀ ਬਰੀ ਕਰ ਦਿੱਤੇ ਹਨ | ਪਿੰਡ ਮਹਿਣਾ ਦੇ ...
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ)-ਹਰਬਰਿੰਦਰ ਸਿੰਘ ਹੈਰੀ ਦੇ ਪਿਤਾ ਗੁਰਦੇਵ ਸਿੰਘ ਹੁਡਿਆਰਾ ਰਿਟਾ: ਨਾਇਬ ਤਹਿਸੀਲਦਾਰ ਜਲੰਧਰ ਪੁੱਤਰ ਸਵ: ਗਿਆਨ ਸਿੰਘ ਹੁਡਿਆਰਾ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ | ਆਪ ਮਨਜੀਤ ਸਿੰਘ ਬਰਕੰਦੀ ਸਾਬਕਾ ...
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸਥਾਨਕ ਸੇਂਟ ਸਹਾਰਾ ਗਰੁੱਪ ਆਫ਼ ਇੰਸਟੀਚਿਊਟਸ ਅਧੀਨ ਫ਼ਿਰੋਜ਼ਪੁਰ ਰੋਡ ਉੱਪਰ ਸਥਿਤ ਸੇਂਟ ਸਹਾਰਾ ਕਾਲਜ ਆਫ਼ ਐਜੂਕੇਸ਼ਨ ਵਿਖੇ ਬੀ.ਐੱਡ. ਦਾ ਸੈਸ਼ਨ 2019-21 ਦੇ ਸਮੈਸਟਰ-4 ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਹ ...
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਹਰਮਹਿੰਦਰ ਪਾਲ)-ਉੱਪ ਮੁੱਖ ਇੰਜੀਨੀਅਰ (ਵੰਡ) ਹਲਕਾ ਸ੍ਰੀ ਮੁਕਤਸਰ ਸਾਹਿਬ ਪੀ.ਐੱਸ.ਪੀ.ਸੀ.ਐੱਲ. ਪੁਨਰਦੀਪ ਸਿੰਘ ਬਰਾੜ ਉੱਪ ਮੁੱਖ ਇੰਜੀਨੀਅਰ, ਪਰਮਪਾਲ ਸਿੰਘ ਵਧੀਕ ਨਿਗਰਾਨ ਇੰਜੀਨੀਅਰ ਤੇ ਜਸਪ੍ਰੀਤ ਸਿੰਘ ਮੱਲਣ ਸਹਾਇਕ ...
ਦੋਦਾ, 25 ਸਤੰਬਰ (ਰਵੀਪਾਲ)- ਮੁੱਢਲਾ ਸਿਹਤ ਕੇਂਦਰ ਦੋਦਾ 'ਚ ਹਰ ਸਾਲ ਦੀ ਤਰ੍ਹਾਂ ਅੱਜ ਦਾ ਦਿਨ ਵਰਲਡ ਫਾਰਮਾਸਿਸਟ ਡੇਅ ਵਜੋਂ ਸਮੂਹ ਫਾਰਮੇਸੀ ਅਫ਼ਸਰ ਅਤੇ ਸਟਾਫ਼ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਡਾ: ਰੌਬਿਨ, ਡਾ: ਨਿਧੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ...
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਧੀਰ ਸਿੰਘ ਸਾਗੂ)- ਸ੍ਰੀ ਮੁਕਤਸਰ ਸਾਹਿਬ ਦੀ ਨਗਰ ਕੌਂਸਲ ਦੀ ਕਾਰਜ ਕੁਸ਼ਲਤਾ ਦੀ ਹਾਮੀ ਭਰਦਾ ਹੈ ਆਦੇਸ਼ ਨਗਰ ਦਾ ਰਾਹ ਦਸੇਰਾ ਜਿਸ ਨੇ ਸੀਵਰੇਜ ਦੇ ਚੈਂਬਰ 'ਚ ਆਪਣਾ ਟਿਕਾਣਾ ਬਣਾਇਆ ਹੋਇਆ ਹੈ | ਇਸ ਸਾਈਨ ਬੋਰਡ ਨੂੰ ਆਪਣੀ ਪੱਕੀ ...
ਮਲੋਟ, 25 ਸਤੰਬਰ (ਪਾਟਿਲ)-ਸਿਵਲ ਸਰਜਨ ਡਾ: ਰੰਜੂ ਸਿੰਗਲਾ ਦੀਆਂ ਹਦਾਇਤਾਂ, ਡਾ: ਵਿਕਰਮ ਅਸੀਜਾ ਤੇ ਸੀਮਾ ਗੋਇਲ ਜ਼ਿਲ੍ਹਾ ਐਪੀਡੀਮਾਲੋਜਿਸਟ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਡਾ: ਜਗਦੀਪ ਚਾਵਲਾ ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਸੀ. ਆਲਮਵਾਲਾ ਦੀ ਅਗਵਾਈ 'ਚ ਬਲਾਕ ...
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਸਫ਼ਲ ਬਣਾਉਣ ਲਈ ਅੱਜ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਪਰਮਿੰਦਰ ਸਿੰਘ ਉੜਾਂਗ ਦੀ ...
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਧੀਰ ਸਿੰਘ ਸਾਗੂ, ਸ਼ਮਿੰਦਰ ਸਿੰਘ ਬੱਤਰਾ)- ਪ੍ਰਸਿੱਧ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨਜਿੰਗ ਟਰੱਸਟੀ ਡਾ: ਐੱਸ.ਪੀ. ਸਿੰਘ ਉਬਰਾਏ ਵਲੋਂ ਜਿੱਥੇ ਮਾਨਵਤਾ ਦੀ ਭਲਾਈ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX