ਸਰਦੂਲਗੜ੍ਹ, 25 ਸਤੰਬਰ - ਸਿਰਸਾ-ਮਾਨਸਾ ਮੁੱਖ ਸੜਕ ਤੋਂ 3 ਕਿੱਲੋਮੀਟਰ ਵਿੱਥ ਨਾਲ ਘੱਗਰ ਦਰਿਆ ਦੇ ਕੰਢੇ 'ਤੇ ਵਸਿਆ ਇਲਾਕੇ ਦਾ ਵੱਡਾ ਪਿੰਡ ਮੀਰਪੁਰ ਕਲਾਂ ਕਈ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ | ਵਿਕਾਸ ਕਾਰਜ ਹੋਣ ਦੇ ਬਾਵਜੂਦ ਵੀ ਪਿੰਡ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਜੇ ਵੀ ਵੱਡੇ ਸੁਧਾਰਾਂ ਤੇ ਵਧੇਰੇ ਵਿਕਾਸ ਦੀ ਲੋੜ ਹੈ, ਜਿਸ ਕਰ ਕੇ ਅਧੂਰੇ ਵਿਕਾਸ ਦੀ ਪੂਰੀ ਕਹਾਣੀ ਬਿਆਨ ਕਰਦੀਆਂ ਹਨ ਪਿੰਡ ਮੀਰਪੁਰ ਕਲਾਂ ਦੀਆਂ ਸਮੱਸਿਆਵਾਂ |
ਪੀਣ ਵਾਲੇ ਸ਼ੁੱਧ ਪਾਣੀ ਦੀ ਜ਼ਰੂਰਤ
ਸਿਹਤ ਵਿਭਾਗ ਦੀ ਰਿਪੋਰਟਾਂ ਮੁਤਾਬਿਕ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ | ਸਰਦੇ-ਪੁੱਜਦੇ ਪਰਿਵਾਰਾਂ ਨੇ ਜਲ-ਘਰ ਦੇ ਕੁਨੈਕਸ਼ਨ ਜਾਂ ਘਰਾਂ ਵਿਚ ਪਾਣੀ ਸੋਧਕ ਜੰਤਰ ਲਗਵਾ ਰੱਖੇ ਹਨ | ਪਿੰਡ ਵਿਚ ਆਰ.ਓ. ਸਿਸਟਮ ਕਈ ਸਾਲਾਂ ਤੋਂ ਬੰਦ ਹੈ | ਲੋੜਵੰਦ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਾਉਣ ਲਈ ਉਸ ਨੂੰ ਮੁੜ ਤੋਂ ਚਾਲੂ ਕਰਨ ਦੀ ਬਹੁਤ ਜ਼ਰੂਰਤ ਹੈ |
ਕੈਂਸਰ ਦਾ ਰੋਗ
ਪਿਛਲੇ 20 ਸਾਲਾਂ ਦੇ ਅੰਕੜੇ ਇਕੱਤਰ ਕੀਤੇ ਜਾਣ ਤਾਂ ਦਰਜਨਾਂ ਲੋਕ ਕੈਂਸਰ ਦੇ ਖ਼ੂਨੀ ਪੰਜੇ ਦਾ ਸ਼ਿਕਾਰ ਹੋਣ ਨਾਲ ਮੌਤ ਦੇ ਮੂੰਹ ਜਾ ਚੁੱਕੇ ਹਨ | ਜਨਵਰੀ 2019 ਤੋਂ ਜੂਨ 2019 ਮਹੀਨੇ ਤੱਕ ਇਸ ਨਾਮੁਰਾਦ ਰੋਗ ਦੇ ਕਾਰਨ ਅੱਧਾ ਦਰਜਨ ਤੋਂ ਵੱਧ ਮੌਤਾਂ ਲਗਾਤਾਰ ਹੋਈਆਂ ਪਰ ਸਿਹਤ ਵਿਭਾਗ ਜਾਂ ਕਿਸੇ ਵੀ ਰਾਜਨੀਤਕ ਆਗੂ ਨੇ ਇਸ ਦਾ ਕਾਰਨ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ | ਪਿੰਡ ਦੇ ਲੋਕ ਘੱਗਰ 'ਚ ਵਗਦੇ ਦੂਸ਼ਿਤ ਪਾਣੀ ਨੂੰ ਇਸ ਦਾ ਵੱਡਾ ਕਰਨ ਸਮਝਦੇ ਹਨ | ਉਨ੍ਹਾਂ ਦਾ ਮੰਨਣਾ ਹੈ ਕਿ ਘੱਗਰ 'ਚ ਆਉਂਦੇ ਗੰਦੇ ਪਾਣੀ ਦੇ ਕਾਰਨ ਹੀ ਮੀਰਪੁਰ ਕਲਾਂ ਦਾ ਧਰਤੀ ਹੇਠਲਾ ਪਾਣੀ ਖ਼ਰਾਬ ਹੋਇਆ ਹੈ | ਕੈਂਸਰ ਦੀ ਮਾਰ ਤੇ ਖ਼ਰਾਬ ਪਾਣੀ ਪਿੰਡ ਲਈ ਇਕ ਵੱਡੀ ਸਮੱਸਿਆ ਬਣੇ ਹੋਏ ਹਨ |
ਮੁੱਖ ਗਲੀ ਦੀ ਖਸਤਾ ਹਾਲਤ
ਬੱਸ ਅੱਡੇ ਤੋਂ ਗੁਰਦੁਆਰਾ ਸਾਹਿਬ ਨੂੰ ਜਾਂਦੀ ਪਿੰਡ ਦੀ ਮੁੱਖ ਗਲੀ ਦੀ ਹਾਲਤ ਬੇ-ਹੱਦ ਖ਼ਰਾਬ ਹੈ | ਮੀਂਹ ਦੇ ਮੌਸਮ ਵਿਚ ਗਲੀ ਵਿਚੋਂ ਲੰਘਣਾ ਦੁੱਭਰ ਹੋ ਜਾਂਦਾ ਹੈ | ਇਸ ਤੋਂ ਇਲਾਵਾ ਕੁਝ ਟੁੱਟੀਆਂ ਪੁਲੀਆਂ, ਪਿੰਡ ਦੀ ਫਿਰਨੀ, ਨਿਕਾਸੀ ਨਾਲੇ ਤੇ ਗਲੀਆਂ ਨੂੰ ਨਵਿਆਉਣ ਦੀ ਜ਼ਰੂਰਤ ਹੈ | ਨਿਕਾਸੀ ਨਾਲੇ ਤੰਗ ਹੋਣ ਕਾਰਨ ਪਾਣੀ ਬਾਹਰ ਗਲੀਆਂ ਵਿਚ ਖਿੱਲਰ ਜਾਂਦਾ ਹੈ |
ਸੇਵਾ ਕੇਂਦਰ ਬੰਦ
ਸ਼ੋ੍ਰਮਣੀ ਅਕਾਲੀ ਦਲ ਸਰਕਾਰ ਦੇ ਰਾਜ ਕਾਲ ਦੌਰਾਨ ਪਿੰਡ ਵਿਚ ਸ਼ੁਰੂ ਕੀਤਾ ਸੇਵਾ ਕੇਂਦਰ ਕੈਪਟਨ ਸਰਕਾਰ ਵਲੋਂ ਬੰਦ ਕਰ ਦਿੱਤਾ ਗਿਆ ਸੀ, ਜਿਸ ਕਰ ਕੇ ਰੋਜ਼ ਮਰ੍ਹਾ ਦੀਆਂ ਜ਼ਰੂਰੀ ਸੇਵਾਵਾਂ ਲਈ ਪਿੰਡ ਵਾਸੀਆਂ ਨੂੰ ਬਾਹਰਲੇ ਸੇਵਾ ਕੇਂਦਰਾਂ 'ਚ ਖੱਜਲ ਖੁਆਰ ਹੋਣਾ ਪੈਂਦਾ ਹੈ |
ਟੁੱਟੀ ਸੜਕ ਬਣੀ ਇਕ ਵੱਡੀ ਸਮੱਸਿਆ
ਪਿੰਡ ਮੀਰਪੁਰ ਕਲਾਂ ਨੂੰ ਸਰਦੂਲਗੜ੍ਹ ਸ਼ਹਿਰ ਨਾਲ ਜੋੜਦੀ ਟੁੱਟੀ ਹੋਈ ਸੰਪਰਕ ਸੜਕ ਪਿੰਡ ਵਾਸੀਆਂ ਲਈ ਕਈ ਸਾਲਾਂ ਤੋਂ ਸਿਰਦਰਦੀ ਬਣੀ ਹੋਈ ਹੈ | ਮੀਂਹ ਪੈਣ 'ਤੇ ਰਸਤਾ ਪੂਰੀ ਤਰ੍ਹਾਂ ਬੰਦ ਹੋ ਜਾਂਦਾ ਹੈ | ਸ਼ਹਿਰ ਪਹੁੰਚਣ ਲਈ ਕਈ ਕਿੱਲੋਮੀਟਰ ਦਾ ਵਲ ਪਾ ਕੇ ਜਾਣਾ ਪੈਂਦਾ ਹੈ | ਸੜਕ 'ਤੇ ਬਣੇ ਖੱਡੇ ਹਾਦਸਿਆਂ ਦਾ ਕਾਰਨ ਬਣਦੇ ਹਨ |
ਛੱਪੜਾਂ ਦੀ ਘਾਟ
ਪਿੰਡ ਵਿਚ ਸਿਰਫ਼ ਇਕ ਹੀ ਛੱਪੜ ਹੈ | ਸਾਰੇ ਪਿੰਡ ਦੇ ਪਸ਼ੂ-ਡੰਗਰ ਇੱਕੋ ਥਾਂ ਇਕੱਠੇ ਹੋ ਜਾਣ ਨਾਲ ਪਿੰਡ ਦੇ ਲੋਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਵੱਡਾ ਪਿੰਡ ਹੋਣ 'ਤੇ ਪਸ਼ੂਆਂ ਦੀ ਗਿਣਤੀ ਦੇ ਹਿਸਾਬ ਨਾਲ ਘੱਟ ਤੋਂ ਘੱਟ 3 ਹੋਰ ਛੱਪੜਾਂ ਦੀ ਜ਼ਰੂਰਤ ਹੈ | ਲੋਕਾਂ ਦੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਸਾਰੀਆਂ ਸਮੱਸਿਆਵਾਂ ਦਾ ਜਲਦ ਹੱਲ ਕੀਤਾ ਜਾਵੇ |
ਸਰਦੂਲਗੜ੍ਹ, 25 ਸਤੰਬਰ (ਜੀ.ਐਮ.ਅਰੋੜਾ) - ਗੁਲਾਬੀ ਸੁੰਡੀ ਦਾ ਹਮਲਾ ਹੋਣ ਕਾਰਨ ਨੁਕਸਾਨੀ ਗਈ ਨਰਮੇ ਦੀ ਫ਼ਸਲ ਦਾ ਜਾਇਜ਼ਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕੇ ਦੇ ਪਿੰਡ ਝੰਡਾ ਖੁਰਦ, ਝੰਡਾ ਕਲਾਂ, ਮਾਨਖੇੜਾ ਦੇ ਖੇਤਾਂ ਦਾ ਦੌਰਾ ...
ਮਾਨਸਾ, 25 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਦਿੱਤੇ ਭਾਰਤ ਬੰਦ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ ਵਲੋਂ ਮਾਨਸਾ ਜ਼ਿਲੇ੍ਹ 'ਚ 13 ਥਾਵਾਂ 'ਤੇ ਸੜਕ ਜਾਮ ...
ਮਾਨਸਾ, 25 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਕਾਨੂੰਨ ਰੱਦ ਅਤੇ ਐਮ.ਐਸ.ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਧਰਨਿਆਂ ਦੇ ਚੱਲਦਿਆਂ ਕਿਸਾਨਾਂ ਵਲੋਂ 27 ਸਤੰਬਰ ਨੂੰ ਭਾਰਤ ਬੰਦ ਨੂੰ ਲੈ ਕੇ ਲਾਮਬੰਦੀ ਜਾਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX