ਆਪਣੇ ਤਾਏ ਦੀ ਪ੍ਰੇਰਨਾ ਨਾਲ ਮੈਂ ਇਸ ਮੁਕਾਮ 'ਤੇ ਪੁੱਜਣ 'ਚ ਸਫਲ ਹੋਈ ਹਾਂ-ਕਿਰਨਦੀਪ ਕੌਰ
ਕਪੂਰਥਲਾ, 25 ਸਤੰਬਰ (ਅਮਰਜੀਤ ਕੋਮਲ)-ਯੂ.ਪੀ.ਐੱਸ.ਸੀ. ਵਲੋਂ ਲਈ ਗਈ ਪ੍ਰੀਖਿਆ ਵਿਚ ਆਲ ਇੰਡੀਆ ਪੱਧਰ 'ਤੇ 836 'ਚੋਂ 331ਵਾਂ ਰੈਂਕ ਪ੍ਰਾਪਤ ਕਰਨ ਵਾਲੀ ਕਪੂਰਥਲਾ ਦੀ ਕਿਰਨਦੀਪ ਕੌਰ ਨੇ ਆਈ.ਏ.ਐੱਸ. ਅਫ਼ਸਰ ਬਣਨ ਦਾ ਮਾਣ ਹਾਸਲ ਕੀਤਾ ਹੈ | ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਰਿਆਸਤੀ ਸ਼ਹਿਰ ਕਪੂਰਥਲਾ ਦੇ ਨਾਲ ਉਨ੍ਹਾਂ ਦੇ ਮਾਤਾ-ਪਿਤਾ ਦਾ ਨਾਂਅ ਵੀ ਰੌਸ਼ਨ ਹੋਇਆ ਹੈ | ਸ਼ਹਿਰ ਦੇ ਪ੍ਰੇਮ ਨਗਰ ਨਾਲ ਸਬੰਧਿਤ ਨਵਾਂ ਸ਼ਹਿਰ ਵਿਚ ਤਾਇਨਾਤ ਨਾਇਬ ਤਹਿਸੀਲਦਾਰ ਕੁਲਵਰਨ ਸਿੰਘ ਸਹੋਤਾ ਤੇ ਸਰਕਾਰੀ ਹਾਈ ਸਕੂਲ ਤੋਪਖ਼ਾਨਾ ਵਿਚ ਇੰਚਾਰਜ ਅਧਿਆਪਕ ਵਜੋਂ ਕਾਰਜਸ਼ੀਲ ਗੁਰਬਖ਼ਸ਼ ਕੌਰ ਦੀ ਇਸ ਹੋਣਹਾਰ ਪੁੱਤਰੀ ਨੇ ਆਪਣੇ ਜੀਵਨ ਵਿਚ ਜੋ ਟੀਚਾ ਮਿਥਿਆ ਸੀ, ਉਸ ਨੂੰ ਦਿਨ ਰਾਤ ਇਕ ਕਰਕੇ ਪੂਰਾ ਕਰਕੇ ਦਿਖਾਇਆ ਹੈ | ਕੁਲਵਰਨ ਸਿੰਘ ਤੇ ਗੁਰਬਖ਼ਸ਼ ਕੌਰ ਨੇ ਦੱਸਿਆ ਕਿ ਕਿਰਨਦੀਪ ਦੇ ਤਾਇਆ ਅਵਤਾਰ ਸਿੰਘ ਸਹੋਤਾ ਆਈ.ਏ.ਐੱਸ. ਅਧਿਕਾਰੀ ਸਨ ਤੇ ਛੋਟੀ ਹੁੰਦੀ ਹੀ ਉਹ ਇਹ ਕਿਹਾ ਕਰਦੀ ਸੀ ਕਿ ਉਹ ਆਪਣੇ ਤਾਏ ਵਾਂਗ ਵੱਡੀ ਹੋ ਕੇ ਅਫ਼ਸਰ ਬਣੇਗੀ | ਕਿਰਨਦੀਪ ਕੌਰ ਨੇ ਦੱਸਿਆ ਕਿ ਮੇਰੇ ਸੁਪਨੇ ਨੂੰ ਸਾਕਾਰ ਕਰਨ ਵਿਚ ਜਿੱਥੇ ਮੇਰੇ ਮਾਪਿਆਂ ਨੇ ਪੂਰਾ ਸਹਿਯੋਗ ਦਿੱਤਾ, ਉੱਥੇ ਮੇਰੇ ਤਾਇਆ ਅਵਤਾਰ ਸਿੰਘ ਸਹੋਤਾ ਮੁੱਖ ਪ੍ਰੇਰਨਾ ਸਰੋਤ ਰਹੇ, ਜਿਨ੍ਹਾਂ ਦੀ ਯੋਗ ਅਗਵਾਈ ਸਦਕਾ ਉਹ ਇਸ ਉੱਚੇ ਮੁਕਾਮ 'ਤੇ ਪੁੱਜੀ ਹੈ | ਉਨ੍ਹਾਂ ਕਿਹਾ ਕਿ ਐਮ.ਜੀ.ਐਨ. ਪਬਲਿਕ ਸਕੂਲ ਕਪੂਰਥਲਾ ਵਿਚ ਪੜ੍ਹਾਈ ਦੌਰਾਨ ਵੀ ਮੈਂ ਆਪਣੀਆਂ ਸਾਰੀਆਂ ਕਲਾਸਾਂ 'ਚੋਂ ਟਾਪਰ ਰਹੀ ਤੇ 12ਵੀਂ ਪਾਸ ਕਰਨ ਤੋਂ ਬਾਅਦ ਐਨ.ਆਈ.ਟੀ. ਇੰਸਟੀਚਿਊਟ ਜਲੰਧਰ ਤੋਂ ਬੀ.ਟੈੱਕ ਪਾਸ ਕੀਤੀ ਤੇ ਬਾਅਦ ਵਿਚ ਵਾਜੀਰਾਮ ਇੰਸਟੀਚਿਊਟ ਦਿੱਲੀ ਤੋਂ ਇਕ ਵਰ੍ਹੇ ਆਈ.ਏ.ਐੱਸ. ਦੀ ਕੋਚਿੰਗ ਲਈ ਤੇ ਕੋਚਿੰਗ ਦੌਰਾਨ ਹੀ ਉਸ ਨੇ ਪੀ.ਸੀ.ਐਸ. ਤੇ ਆਈ.ਏ.ਐੱਸ. ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਕਿਸਮਤ ਅਜ਼ਮਾਉਣੀ ਸ਼ੁਰੂ ਕਰ ਦਿੱਤੀ | ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਦੌਰਾਨ ਉਹ ਕਿਸੇ ਤਰ੍ਹਾਂ ਇੰਟਰਵਿਊ 'ਚੋਂ ਰਹਿ ਗਈ ਤੇ ਬੀਤੀ 18 ਜੂਨ ਨੂੰ ਪੀ.ਸੀ.ਐੱਸ. ਦੀ ਪ੍ਰੀਖਿਆ ਵਿਚ ਮੈਂ ਪੰਜਾਬ 'ਚੋਂ 65ਵਾਂ ਅੰਕ ਪ੍ਰਾਪਤ ਕੀਤਾ | ਕਿਰਨਦੀਪ ਕੌਰ ਨੇ ਦੱਸਿਆ ਕਿ ਪੀ.ਸੀ.ਐੱਸ. ਵਿਚ ਜੁਆਇਨਿੰਗ ਲਈ ਮੈਂ ਅਜੇ ਪੱਤਰ ਹੀ ਉਡੀਕ ਰਹੀ ਸੀ ਤੇ ਬੀਤੀ ਰਾਤ ਯੂ.ਪੀ.ਐੱਸ.ਸੀ. ਵਲੋਂ ਐਲਾਨੇ ਨਤੀਜੇ ਵਿਚ ਉਨ੍ਹਾਂ ਦੇ ਆਈ.ਏ.ਐੱਸ. ਚੁਣੇ ਜਾਣ 'ਤੇ ਮੇਰੀ ਤੇ ਮੇਰੇ ਪਰਿਵਾਰ ਦੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਰਹੀ | ਉਨ੍ਹਾਂ ਕਿਹਾ ਕਿ ਇਕ ਮਹੀਨੇ ਦੌਰਾਨ ਉਨ੍ਹਾਂ ਨੂੰ ਜੁਆਇਨਿੰਗ ਸਬੰਧੀ ਪੱਤਰ ਮਿਲ ਜਾਵੇਗਾ ਤੇ ਬਾਅਦ ਵਿਚ ਉਹ ਮਸੂਰੀ ਵਿਚ ਆਪਣੀ ਟਰੇਨਿੰਗ ਦੀ ਸ਼ੁਰੂਆਤ ਕਰੇਗੀ | ਕਿਰਨਦੀਪ ਕੌਰ ਨੇ ਕਿਹਾ ਕਿ ਕੋਚਿੰਗ ਤੋਂ ਇਲਾਵਾ ਉਹ ਰੋਜ਼ਾਨਾ 8-10 ਘੰਟੇ ਖ਼ੁਦ ਪੜ੍ਹਾਈ ਕਰਦੀ ਰਹੀ | ਉਨ੍ਹਾਂ ਆਪਣੇ ਮਾਪਿਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਜਿਹੜੇ ਬੱਚੇ ਜੀਵਨ ਵਿਚ ਕੁੱਝ ਕਰਨਾ ਲੋਚਦੇ ਹਨ, ਉਨ੍ਹਾਂ ਦੇ ਮਾਪਿਆਂ ਨੂੰ ਬੱਚਿਆਂ ਦੀ ਇੱਛਾ ਅਨੁਸਾਰ, ਉਹ ਜਿਸ ਖੇਤਰ ਵਿਚ ਵੀ ਜਾਣਾ ਚਾਹੁੰਦੇ ਹਨ, ਉਸ ਖੇਤਰ ਵਿਚ ਜਾਣ ਲਈ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ, ਤਦ ਹੀ ਉਹ ਮਾਣਮਤੀ ਪ੍ਰਾਪਤੀ ਕਰ ਸਕਦੇ ਹਨ |
ਫਗਵਾੜਾ, 25 ਸਤੰਬਰ (ਹਰਜੋਤ ਸਿੰਘ ਚਾਨਾ)-ਸਰਕਾਰ ਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਤੇ ਲੋਕ ਵਿਰੋਧੀਆਂ ਨੀਤੀਆਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਦੇ ਮੱਦੇਨਜ਼ਰ ਅੱਜ ਕਿਸਾਨ ਮਜ਼ਦੂਰ ਅੰਦੋਲਨ ਹਮਾਇਤ ਕਮੇਟੀ ਵਲੋਂ ...
ਸੁਲਤਾਨਪੁਰ ਲੋਧੀ, 25 ਸਤੰਬਰ (ਨਰੇਸ਼ ਹੈਪੀ, ਥਿੰਦ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਪਿੰਡ ਮਸਾਣੀਆਂ ਬਲਾਕ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਪੰਚਾਇਤੀ ਜ਼ਮੀਨ 'ਚੋਂ ਬਣਦਾ ਰਾਖਵੇਂ ਹਿੱਸੇ ਦਾ ਹੱਕ ਅਤੇ ਰਿਹਾਇਸ਼ੀ ਪਲਾਂਟਾਂ ਦੀ ਮੰਗ ਨੂੰ ਲੈ ਕੇ ਪੰਚਾਇਤ ...
ਫਗਵਾੜਾ, 25 ਸਤੰਬਰ (ਹਰਜੋਤ ਸਿੰਘ ਚਾਨਾ)-ਬੀਤੀ ਰਾਤ ਖਲਵਾੜਾ ਬਾਈਪਾਸ ਚੌਕ ਲਾਗੇ ਮੋਟਰਸਾਈਕਲ 'ਤੇ ਜਾ ਰਹੇ ਇੱਕ ਨੌਜਵਾਨ ਦੀ ਡਿੱਗਣ ਕਾਰਨ ਮੌਤ ਹੋ ਗਈ | ਮਿ੍ਤਕ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ (35) ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਪੰਡੋਰੀ ਫਗਵਾੜਾ ਵਜੋਂ ਹੋਈ ...
ਫੱਤੂਢੀਂਗਾ, 25 ਸਤੰਬਰ (ਬਲਜੀਤ ਸਿੰਘ)-ਬੀਤੇ ਦਿਨ ਪਿੰਡ ਮੁੰਡੀ ਛੰਨਾ ਦੇ ਕਿਸਾਨ ਨੱਥਾ ਸਿੰਘ ਪੁੱਤਰ ਬਾਲਾ ਸਿੰਘ ਜੋ ਕਿ ਦਰਿਆ 'ਤੇ ਪਸ਼ੂਆਂ ਨੂੰ ਨਹਾਉਣ ਲਈ ਲੈ ਕੇ ਗਿਆ ਸੀ ਤੇ ਡੁੱਬਣ ਕਾਰਨ ਮੌਤ ਹੋ ਗਈ ਸੀ, ਪਰ ਕੱਲ੍ਹ ਉਸ ਦੀ ਮਿ੍ਤਕ ਦੇਹ ਨਹੀਂ ਮਿਲ ਸਕੀ ਸੀ | ਦੇਰ ਰਾਤ ...
ਫਗਵਾੜਾ, 25 ਸਤੰਬਰ (ਹਰਜੋਤ ਸਿੰਘ ਚਾਨਾ)-ਇੱਕ ਮਹਿਲਾ ਦੇ ਮੋਬਾਈਲ 'ਤੇ ਅਸ਼ਲੀਲ ਸਮੱਗਰੀ ਭੇਜਣ ਦੇ ਸਬੰਧ 'ਚ ਸਿਟੀ ਪੁਲਿਸ ਨੇ ਇੱਕ ਵਿਅਕਤੀ ਖ਼ਿਲਾਫ਼ ਧਾਰਾ 354-ਡੀ ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ | ਐਸ.ਐਚ.ਓ ਸਿਟੀ ਸਰਬਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ...
ਫਗਵਾੜਾ, 25 ਸਤੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਹੁਸ਼ਿਆਰਪੁਰ ਰੋਡ 'ਤੇ ਟਰੱਕ ਯੂਨੀਅਨ ਦੇ ਅੰਦਰ ਸਥਿਤ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਗੰਦਾ ਪਾਣੀ ਭਰ ਜਾਣ ਕਾਰਨ ਟਰੱਕ ਯੂਨੀਅਨ ਤੇ ਸੰਗਤਾਂ ਨੇ ਇਸ ਦਾ ਤਿੱਖਾ ਵਿਰੋਧ ਕੀਤਾ | ਜਿਸ ਤੋਂ ਬਾਅਦ ਐਸ.ਡੀ.ਐਮ ...
ਫਗਵਾੜਾ, 25 ਸਤੰਬਰ (ਹਰਜੋਤ ਸਿੰਘ ਚਾਨਾ/ਹਰੀਪਾਲ ਸਿੰਘ)-ਸੀ.ਆਈ.ਏ ਸਟਾਫ਼ ਨੇ ਇੱਕ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 2 ਬੇਸਬਾਲ, ਦਾਤਰ, ਕਿਰਪਾਨ, ਮੋਬਾਈਲ ਫ਼ੋਨ ਤੇ ਚੋਰੀ ਦੇ ਚਾਰ ਵਾਹਨ ਬਰਾਮਦ ਕੀਤੇ ਹਨ ਜਦਕਿ ਦੋ ਵਿਅਕਤੀ ਭੱਜਣ 'ਚ ਕਾਮਯਾਬ ਹੋ ...
ਸੁਲਤਾਨਪੁਰ ਲੋਧੀ, 25 ਸਤੰਬਰ (ਥਿੰਦ, ਹੈਪੀ)-ਨੈਸ਼ਨਲ ਗ੍ਰੀਨ ਟਿ੍ਬਿਊਨਲ ਦੇ ਹੁਕਮਾਂ ਅਨੁਸਾਰ ਖੇਤੀਬਾੜੀ ਵਿਭਾਗ ਵਲੋਂ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਪਿੰਡ ਚੰਨਣਵਿੰਡੀ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਡਾ. ਜਸਬੀਰ ਸਿੰਘ ਖਿੰਡਾ ਬਲਾਕ ...
ਸੁਲਤਾਨਪੁਰ ਲੋਧੀ, 25 ਸਤੰਬਰ (ਨਰੇਸ਼ ਹੈਪੀ, ਥਿੰਦ)-27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਹਰ ਵਰਗ 'ਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ | ਵੱਡੀ ਗਿਣਤੀ ਵਿਚ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਬੰਦ ਨੂੰ ਪੂਰਾ ਸਮਰਥਨ ...
ਕਪੂਰਥਲਾ, 25 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਆਪਣੇ ਸਾਢੇ 4 ਵਰਿ੍ਹਆਂ ਦੇ ਰਾਜ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ, ਪਾਣੀ ਤੇ ਸੀਵਰੇਜ ਦੇ ਬਿੱਲਾਂ ਦੀ ਮੁਆਫ਼ੀ, ਬੇਰੁਜ਼ਗਾਰੀ ਭੱਤੇ ਦੀ ਅਦਾਇਗੀ ਤੇ ਬਿਜਲੀ ਬਿੱਲਾਂ ਦੀ ...
ਕਪੂਰਥਲਾ, 25 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਆਪਣੇ ਸਾਢੇ 4 ਵਰਿ੍ਹਆਂ ਦੇ ਰਾਜ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ, ਪਾਣੀ ਤੇ ਸੀਵਰੇਜ ਦੇ ਬਿੱਲਾਂ ਦੀ ਮੁਆਫ਼ੀ, ਬੇਰੁਜ਼ਗਾਰੀ ਭੱਤੇ ਦੀ ਅਦਾਇਗੀ ਤੇ ਬਿਜਲੀ ਬਿੱਲਾਂ ਦੀ ...
ਕਪੂਰਥਲਾ, 25 ਸਤੰਬਰ (ਵਿ.ਪ੍ਰ.)-ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ਦੀਆਂ ਵਿੱਦਿਅਕ ਸੈਸ਼ਨ 2018-20 ਤੇ 2019-21 ਦੀਆਂ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਦੇਣ ਲਈ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਵਿਦਿਆਰਥਣਾਂ ਨੇ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ...
ਡਡਵਿੰਡੀ, 25 ਸਤੰਬਰ (ਦਿਲਬਾਗ ਸਿੰਘ ਝੰਡ)-ਸਰਪੰਚ ਜਸਵਿੰਦਰ ਸਿੰਘ ਨੰਢਾ ਹੈਬਤਪੁਰ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ ਨਾਲ ਆਮ ਵਰਕਰ ਦਾ ਉਤਸ਼ਾਹ ਤੇ ਮਾਣ ਵਧਿਆ ਹੈ | ਉਨ੍ਹਾਂ ਕਿਹਾ ਕਿ ਸ. ਚੰਨੀ ਹੇਠਲੇ ਪੱਧਰ ਤੋਂ ਉੱਠ ਕੇ ...
ਜਲੰਧਰ, 25 ਸਤੰਬਰ (ਜਸਪਾਲ ਸਿੰਘ)-ਬਹੁਜਨ ਸਮਾਜ ਪਾਰਟੀ ਦੀ ਮੰਥਨ ਮੀਟਿੰਗ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਮੁੱਖ ਦਫਰਤ ਵਿਖੇ ਹੋਈ | ਜਿਸ ਵਿਚ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਨੀਵਾਲ ਨੇ ਬਤੌਰ ਮੁੱਖ ...
ਡਡਵਿੰਡੀ, 25 ਸਤੰਬਰ (ਦਿਲਬਾਗ ਸਿੰਘ ਝੰਡ)-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਸੱਦੇ 'ਤੇ 27 ਸਤੰਬਰ ਨੂੰ ਕੀਤੇ ਜਾ ਰਹੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪਿੰਡਾਂ 'ਚ ਲੋਕਾਂ ਨੂੰ ਲਾਮਬੰਦ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ...
ਨਡਾਲਾ, 25 ਸਤੰਬਰ (ਮਾਨ)-ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੁਖਵੰਤ ਸਿੰਘ ਕੰਗ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਦੇ ਭਾਰਤ ਬੰਦ ਦਾ ਨੰਬਰਦਾਰ ਯੂਨੀਅਨ ਸਮਰਥਨ ਕਰਦੀ ਹੈ | ਨੰਬਰਦਾਰ ਯੂਨੀਅਨ ਕਿਸਾਨਾਂ ਨਾਲ ਡਟ ਕੇ ਖੜ੍ਹੀ ...
ਸੁਲਤਾਨਪੁਰ ਲੋਧੀ, 25 ਸਤੰਬਰ (ਥਿੰਦ)-ਸੰਯੁਕਤ ਕਿਸਾਨ ਮੋਰਚੇ ਵਲੋਂ ਮੋਦੀ ਸਰਕਾਰ ਨੂੰ ਹਲੂਣਾ ਦੇਣ ਲਈ 27 ਸਤੰਬਰ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਲੋਕ ਇਨਸਾਫ਼ ਪਾਰਟੀ ਯੂ.ਕੇ ਨੇ ਪੁਰਜ਼ੋਰ ਸਮਰਥਨ ਦਿੰਦਿਆਂ ਭਾਰਤ ਵਿਚ ਰਹਿੰਦੇ ਆਪਣੇ ਪਰਿਵਾਰਾਂ ਅਤੇ ...
ਨਡਾਲਾ, 25 ਸਤੰਬਰ (ਮਾਨ)-ਕਿਸਾਨ ਯੂਨੀਅਨ ਨਡਾਲਾ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 27 ਸਤੰਬਰ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਕਮਰਕੱਸ ਲਈ ਹੈ | ਇਸ ਸਬੰਧੀ ਯੂਨੀਅਨ ਆਗੂ ਨਵਜਿੰਦਰ ਸਿੰਘ ਬੱਗਾ, ਅਵਤਾਰ ਸਿੰਘ ਵਾਲੀਆ, ਗੁਰਨਾਮ ਸਿੰਘ ਮੁਲਤਾਨੀ ਨੇ ਦੱਸਿਆ ...
ਕਪੂਰਥਲਾ, 25 ਸਤੰਬਰ (ਵਿ.ਪ੍ਰ.)-ਆਈ.ਟੀ. ਮਿਸ਼ਨ ਸੁਨਹਿਰਾ ਕੱਲ੍ਹ ਵਲੋਂ ਪਰਾਲੀ ਦੀ ਸੰਭਾਲ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਪਿੰਡ ਖਾਨੋਵਾਲ ਵਿਚ ਇਕ ਕੈਂਪ ਲਗਾਇਆ ਗਿਆ | ਜਿਸ ਵਿਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਤੋਂ ਬਲਾਕ ਤਕਨਾਲੋਜੀ ਮੈਨੇਜਰ ਡਾ: ...
ਸੁਲਤਾਨਪੁਰ ਲੋਧੀ, 25 ਸਤੰਬਰ (ਨਰੇਸ਼ ਹੈਪੀ, ਥਿੰਦ)-ਗਾਹਕ ਨੂੰ ਵਧੀਆ ਸੇਵਾਵਾਂ ਦੇਣਾ ਹੀ ਸਾਡਾ ਮੁੱਢਲਾ ਫ਼ਰਜ਼ ਹੈ | ਇਹ ਸ਼ਬਦ ਐਲ.ਆਈ.ਸੀ. ਦੇ ਸੀਨੀਅਰ ਡਵੀਜ਼ਨਲ ਮੈਨੇਜਰ ਜਲੰਧਰ ਡਿਵੀਜ਼ਨ ਕਪੂਰ ਸਿੰਘ ਨੇ ਸਥਾਨਕ ਐੱਲ. ਆਈ. ਸੀ. ਦਫ਼ਤਰ 'ਚ ਏਜੰਟਾਂ ਨਾਲ ਮੀਟਿੰਗ ਕਰਨ ...
ਭੁਲੱਥ, 25 ਸਤੰਬਰ (ਮਨਜੀਤ ਸਿੰਘ ਰਤਨ, ਸੁਖਜਿੰਦਰ ਸਿੰਘ ਮੁਲਤਾਨੀ)-ਕਸਬਾ ਭੁਲੱਥ ਵਿਖੇ ਨੰਬਰਦਾਰ ਰਣਜੀਤ ਸਿੰਘ ਰਿੰਪੀ ਦੇ ਗ੍ਰਹਿ ਵਿਖੇ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਕਾਲੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ...
ਕਪੂਰਥਲਾ, 25 ਸਤੰਬਰ (ਅਮਰਜੀਤ ਕੋਮਲ)-ਜੀ.ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ ਕਪੂਰਥਲਾ ਦੇ 9ਵੀਂ ਜਮਾਤ ਦੇ ਵਿਦਿਆਰਥੀ ਜਸਕਰਨ ਸਿੰਘ ਨੇ ਸਹੋਦਿਆ ਵਲੋਂ ਕਰਵਾਏ ਗਏ ਅੰਤਰ ਸਕੂਲ ਸੋਲੋ ਡਾਂਸ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕੀਤਾ | ਜਸਕਰਨ ਸਿੰਘ ਨੂੰ ਇਸ ਮੁਕਾਬਲੇ ਲਈ ...
ਕਪੂਰਥਲਾ, 25 ਸਤੰਬਰ (ਅਮਰਜੀਤ ਕੋਮਲ)-ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਕਾਨੂੰਨ ਰੱਦ ਕਰਵਾਉਣ ਤੇ ਕਿਸਾਨਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ 27 ਸਤੰਬਰ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਦੌਰਾਨ ਕਪੂਰਥਲਾ ਜ਼ਿਲ੍ਹੇ 'ਚ 13 ਥਾਵਾਂ 'ਤੇ ਕਿਸਾਨ ਤੇ ਹੋਰ ਜਥੇਬੰਦੀਆਂ ...
ਫੱਤੂਢੀਂਗਾ, 25 ਸਤੰਬਰ (ਬਲਜੀਤ ਸਿੰਘ)-ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਪੜ੍ਹੇ ਲਿਖੇ, ਦੂਰ ਅੰਦੇਸ਼ੀ ਸੋਚ ਦੇ ਮਾਲਕ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ ਦੇ ਸਮੁੱਚੇ ਐਸ.ਸੀ. ਭਾਈਚਾਰੇ ਦਾ ਮਾਣ ਵਧਾਇਆ ਹੈ | ਉਕਤ ਪ੍ਰਗਟਾਵਾ ਐਸ.ਸੀ. ...
ਫਗਵਾੜਾ, 25 ਸਤੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਸ਼ਹਿਰ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਲੈ ਕੇ ਫਗਵਾੜਾ ਜ਼ਿਲ੍ਹਾ ਬਣਾਓ ਫ਼ਰੰਟ ਦਾ ਵਫ਼ਦ ਪੰਜਾਬ ਐਗਰੋ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੂੰ ਮਿਲਿਆ ਤੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਦਿੱਤਾ | ਵਫ਼ਦ ਨੇ ਮਾਨ ...
ਸੁਲਤਾਨਪੁਰ ਲੋਧੀ, 25 ਸਤੰਬਰ (ਥਿੰਦ)-ਸੰਯੁਕਤ ਕਿਸਾਨ ਮੋਰਚੇ ਵਲੋਂ ਮੋਦੀ ਸਰਕਾਰ ਨੂੰ ਹਲੂਣਾ ਦੇਣ ਲਈ 27 ਸਤੰਬਰ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਲੋਕ ਇਨਸਾਫ਼ ਪਾਰਟੀ ਯੂ.ਕੇ ਨੇ ਪੁਰਜ਼ੋਰ ਸਮਰਥਨ ਦਿੰਦਿਆਂ ਭਾਰਤ ਵਿਚ ਰਹਿੰਦੇ ਆਪਣੇ ਪਰਿਵਾਰਾਂ ਅਤੇ ...
ਖਲਵਾੜਾ, 25 ਸਤੰਬਰ (ਮਨਦੀਪ ਸਿੰਘ ਸੰਧੂ)-ਡਾ: ਬੀ.ਆਰ. ਅੰਬੇਡਕਰ ਐਜੂਕੇਸ਼ਨ ਐਂਡ ਵੈੱਲਫੇਅਰ ਕਲੱਬ ਪਿੰਡ ਖਲਵਾੜਾ ਕਾਲੋਨੀ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕ੍ਰਾਂਤੀਕਾਰੀ ਜੋਤ ਮਾਤਾ ਸਾਵਿਤਰੀ ਬਾਈ ਫੂਲੇ ਟਿਊਸ਼ਨ ਸੈਂਟਰ ਦਾ ਉਦਘਾਟਨ ਸੰਤ ਕਿ੍ਸ਼ਨ ਨਾਥ ...
ਕਪੂਰਥਲਾ, 25 ਸਤੰਬਰ (ਸਡਾਨਾ)-ਪੰਜਾਬ ਸਰਕਾਰ ਵਲੋਂ ਪੁਲਿਸ ਵਿਭਾਗ 'ਚ ਸਿਪਾਹੀਆਂ ਦੀ ਭਰਤੀ ਲਈ ਅੱਜ ਲਈ ਗਈ ਪ੍ਰੀਖਿਆ ਦੇ ਪਹਿਲੇ ਦਿਨ ਜ਼ਿਲ੍ਹੇ ਵਿਚ ਬਣਾਏ ਗਏ 9 ਕੇਂਦਰਾਂ ਅੰਦਰ ਕੁੱਲ 9320 ਪ੍ਰੀਖਿਆਰਥੀਆਂ ਨੇ ਸਿਪਾਹੀ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦਿੱਤੀ | ਇਸ ਸਬੰਧੀ ...
ਫਗਵਾੜਾ, 25 ਸਤੰਬਰ (ਹਰਜੋਤ ਸਿੰਘ ਚਾਨਾ)-ਪਿੰਡ ਗੰਡਵਾਂ ਵਿਖੇ 2 ਵਿਅਕਤੀਆਂ ਦੀ ਕੁੱਟਮਾਰ ਕਰਨ ਉਪਰੰਤ ਇੱਕ ਵਿਅਕਤੀ ਦੀ ਹੋਈ ਮੌਤ ਦੇ ਸਬੰਧ 'ਚ ਪੁਲਿਸ ਨੇ ਦੋ ਔਰਤਾਂ ਤੇ ਇੱਕ ਮਰਦ ਨੂੰ ਗਿ੍ਫ਼ਤਾਰ ਕਰ ਲਿਆ ਹੈ | ਐੱਸ.ਪੀ. ਸਰਬਜੀਤ ਸਿੰਘ ਵਾਹੀਆ ਨੇ ਦੱਸਿਆ ਕਿ ਜਿਨ੍ਹਾਂ ...
ਫਗਵਾੜਾ, 25 ਸਤੰਬਰ (ਹਰਜੋਤ ਸਿੰਘ ਚਾਨਾ)-ਅੱਜ ਸ਼ਾਮ ਗੁਰਾਇਆ-ਫਗਵਾੜਾ ਸੜਕ 'ਤੇ ਵਾਪਰੇ ਇੱਕ ਦਰਦਨਾਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੋ ਲੜਕੀਆਂ ਗੰਭੀਰ ਜ਼ਖਮੀ ਹੋ ਗਈਆਂ | ਮਿ੍ਤਕ ਨੌਜਵਾਨ ਦੀ ਪਛਾਣ ਜਤਿੰਦਰ ਸਿੰਘ ਪੁੱਤਰ ਸਤਪਾਲ ਭੱਟੀ ਵਾਸੀ ਪਿੰਡ ...
ਸੁਲਤਾਨਪੁਰ ਲੋਧੀ, 25 ਸਤੰਬਰ (ਥਿੰਦ, ਹੈਪੀ)-ਪੈਨਸ਼ਨਰ ਯੂਨੀਅਨ ਦੀ ਮੀਟਿੰਗ ਸੁਲਤਾਨਪੁਰ ਲੋਧੀ ਵਿਖੇ ਪਿ੍ੰਸੀਪਲ ਕਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ 27 ਸਤੰਬਰ ਨੂੰ ਭਾਰਤ ਬੰਦ ਮੌਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਸ਼ਹੀਦ ਊਧਮ ...
ਸੁਲਤਾਨਪੁਰ ਲੋਧੀ, 25 ਸਤੰਬਰ (ਨਰੇਸ਼ ਹੈਪੀ, ਥਿੰਦ)-ਬਹੁਜਨ ਸਮਾਜ ਪਾਰਟੀ ਦੇ ਹਲਕਾ ਖਡੂਰ ਸਾਹਿਬ ਦੇ ਜ਼ੋਨਲ ਇੰਚਾਰਜ ਤਰਸੇਮ ਸਿੰਘ ਡੌਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਗਵਾਨ ਵਾਲਮੀਕਿ ਚੌਕ ਸੁਲਤਾਨਪੁਰ ਲੋਧੀ ਵਿਖੇ ਬਾਬਾ ਸਾਹਿਬ ਡਾ: ...
ਫਗਵਾੜਾ, 25 ਸਤੰਬਰ (ਹਰਜੋਤ ਸਿੰਘ ਚਾਨਾ)-ਪੰਜਾਬ ਪੁਲਿਸ 'ਚ ਜ਼ਿਲ੍ਹਾ ਤੇ ਆਰਮਡ ਕੇਡਰ 'ਚ ਸਿਪਾਹੀਆਂ ਦੀ ਭਰਤੀ ਲਈ ਲਿਖਤੀ ਟੈਸਟ ਅੱਜ ਫਗਵਾੜਾ ਵਿਖੇ ਪੰਜ ਸੈਂਟਰਾਂ 'ਚ ਹੋਇਆ ਜਿਸ 'ਚ ਵੱਡੀ ਗਿਣਤੀ 'ਚ ਪ੍ਰੀਖਿਆਰਥੀਆਂ ਨੇ ਹਿੱਸਾ ਲਿਆ ਤੇ ਕਾਫ਼ੀ ਉਤਸ਼ਾਹ ਨਾਲ ਪ੍ਰੀਖਿਆ ...
ਸੁਲਤਾਨਪੁਰ ਲੋਧੀ, 25 ਸਤੰਬਰ (ਨਰੇਸ਼ ਹੈਪੀ, ਥਿੰਦ)-ਆੜ੍ਹਤੀਆ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਵਲੋਂ ਸਮੂਹ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ 27 ਸਤੰਬਰ ਨੂੰ ਭਾਰਤ ਬੰਦ ਰੱਖਣ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ | ਇਸ ਸਬੰਧੀ ਐਸੋਸੀਏਸ਼ਨ ਦੀ ਮੀਟਿੰਗ ਉਪਰੰਤ ...
ਸੁਲਤਾਨਪੁਰ ਲੋਧੀ, 25 ਸਤੰਬਰ (ਨਰੇਸ਼ ਹੈਪੀ, ਥਿੰਦ)-ਉੱਨਤ ਭਾਰਤ ਅਭਿਆਨ ਅਤੇ ਵਿਭਾ ਸੰਸਥਾਵਾਂ ਵਲੋਂ ਪਾਣੀਆਂ 'ਤੇ ਕੰਮ ਕਰ ਰਹੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਡਾਕਟਰ ਰਾਜੀਵ ਆਹੂਜਾ ਨੂੰ 'ਟੈੱਕ ਫ਼ਾਰ ਸੇਵਾ : ਲੀਡਰਸ਼ਿਪ ਐਕਸਾਲੈਂਸੀ ਐਵਾਰਡ' ...
ਕਪੂਰਥਲਾ, 25 ਸਤੰਬਰ (ਵਿ.ਪ੍ਰ.)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਮੀਟਿੰਗ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਦੀ ਅਗਵਾਈ ਵਿਚ ਹੋਈ | ਜਿਸ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਸਫਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX