ਨਵਾਂਸ਼ਹਿਰ, 26 ਸਤੰਬਰ (ਹਰਵਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ: ਗੁਰਿੰਦਰਬੀਰ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਪੋਲੀਓ ਦੀ ਬਿਮਾਰੀ ਤੋਂ ਬਚਾਉਣ ਲਈ ਨਿੱਕੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ | ਸਿਵਲ ਸਰਜਨ ਡਾ: ਗੁਰਿੰਦਰਬੀਰ ਕੌਰ ਨੇ ਅੱਜ ਬੰਗਾ ਰੋਡ ਨਵਾਂਸ਼ਹਿਰ ਵਿਖੇ ਸਥਿਤ ਝੁੱਗੀ-ਝੌਂਪੜੀਆਂ ਵਿਚ 0-5 ਸਾਲ ਦੇ ਛੋਟੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਉਪਰੰਤ ਆਸਮਾਨ ਵਿਚ ਗ਼ੁਬਾਰੇ ਛੱਡ ਕੇ ਇਸ ਤਿੰਨ ਦਿਨਾ ਮੁਹਿੰਮ ਦਾ ਆਗਾਜ਼ ਕੀਤਾ | ਇਸ ਮੌਕੇ ਉਨ੍ਹਾਂ ਨਾਲ ਡਾ. ਜਸਦੇਵ ਸਿੰਘ ਸਹਾਇਕ ਸਿਵਲ ਸਰਜਨ, ਡਾ: ਬਲਵਿੰਦਰ ਕੁਮਾਰ ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ: ਮਨਦੀਪ ਕਮਲ ਐੱਸ.ਐੱਮ.ਓ. ਨਵਾਂਸ਼ਹਿਰ, ਡਾ: ਹਰਦੀਪ ਸਿੰਘ, ਜਗਤ ਰਾਮ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ, ਬਲਵਿੰਦਰ ਕੌਰ ਐੱਲ. ਐੱਚ. ਵੀ., ਜੋਤੀ ਏ.ਐੱਨ.ਐੱਮ. ਤੇ ਸੁਸ਼ੀਲ ਕੁਮਾਰ ਕੰਪਿਊਟਰ ਅਸਿਸਟੈਂਟ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ | ਸਿਵਲ ਸਰਜਨ ਨੇ ਦੱਸਿਆ ਕਿ ਭਾਵੇਂ ਪਿਛਲੇ 10 ਸਾਲਾਂ ਦੌਰਾਨ ਭਾਰਤ ਵਿਚ ਪੋਲੀਓ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਪਰ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚ ਪੋਲਿਓ ਦੇ ਵਾਇਰਸ ਦਾ ਪ੍ਰਸਾਰ ਅਜੇ ਵੀ ਜਾਰੀ ਹੈ | ਇਹ ਭਾਰਤ ਵਿਚ ਵੀ ਪ੍ਰਵੇਸ਼ ਕਰ ਸਕਦਾ ਹੈ | ਇਸ ਦੇ ਮੱਦੇਨਜ਼ਰ ਇਹ ਵਾਇਰਸ ਉਨ੍ਹਾਂ ਬੱਚਿਆਂ ਲਈ ਖ਼ਤਰਾ ਪੈਦਾ ਕਰ ਸਕਦਾ ਹੈ, ਜਿਨ੍ਹਾਂ ਨੇ ਪੋਲੀਓ ਰੋਕੂ ਬੂੰਦਾਂ ਨਹੀਂ ਪੀਤੀਆਂ ਹਨ | ਇਸ ਲਈ ਪੋਲੀਓ ਦੀਆਂ ਦੋ ਬੂੰਦਾਂ ਬੱਚਿਆਂ ਦੀ ਅਗਲੇਰੀ ਜ਼ਿੰਦਗੀ ਲਈ ਬੇਹੱਦ ਅਹਿਮ ਹਨ | ਉਨ੍ਹਾਂ ਕਿਹਾ ਕਿ ਉਹ ਮਾਪਿਆ ਨੂੰ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਉਣ ਦੀ ਅਪੀਲ ਕਰਦੇ ਹਨ | ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਬਲਵਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਕੁੱਲ 2434 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ | ਉਨ੍ਹਾਂ ਦੱਸਿਆ ਕਿ ਸਿਹਤ ਬਲਾਕ ਨਵਾਂਸ਼ਹਿਰ ਵਿਖੇ 290, ਬੰਗਾ ਵਿਖੇ 175, ਰਾਹੋਂ ਵਿਖੇ 131, ਬਲਾਚੌਰ ਅਰਬਨ 165, ਮੁਜੱੱਫਰਪੁਰ ਵਿਖੇ 550, ਮੁਕੰਦਪੁਰ ਵਿਖੇ 255, ਸੁੱਜੋ ਵਿਖੇ 155, ਸੜੋਆ ਵਿਖੇ 236, ਬਲਾਚੌਰ ਰੂਰਲ ਵਿਖੇ 477 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ | ਉਨ੍ਹਾਂ ਕਿਹਾ ਕਿ ਅੱਜ ਜੋ ਬੱਚੇ ਪੋਲੀਓ ਬੂੰਦਾਂ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਨੂੰ 27 ਸਤੰਬਰ ਤੇ 28 ਸਤੰਬਰ ਨੂੰ ਘਰ-ਘਰ ਜਾ ਕੇ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ |
ਬਹਿਰਾਮ, 26 ਸਤੰਬਰ (ਨਛੱਤਰ ਸਿੰਘ ਬਹਿਰਾਮ)-ਸ੍ਰੀ ਗੁਰੂ ਰਾਮ ਦਾਸ ਜੀ ਦੇ ਜਨਮ ਦਿਵਸ ਤੇ ਕਿਸਾਨ-ਮਜ਼ਦੂਰ ਏਕਤਾ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਮੇਟੀ ਪਿੰਡ ਕੱਟ ਵਲੋਂ ਐੱਨ. ਆਰ. ਆਈ. ਵੀਰਾਂ, ਸਮੂਹ ਪੰਚਾਇਤ, ਨੌਜਵਾਨ ਸਭਾ ਤੇ ਸਮੂਹ ਨਗਰ ...
ਮੁਕੰਦਪੁਰ, 26 ਸਤੰਬਰ (ਅਮਰੀਕ ਸਿੰਘ ਢੀਂਡਸਾ)-ਸਰਕਾਰੀ ਹਸਪਤਾਲ ਮੁਕੰਦਪੁਰ ਦੇ ਐੱਸ. ਐੱਮ. ਓ. ਡਾ. ਰਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਕੌਮੀ ਮਾਈਗ੍ਰੇਟਰੀ ਪਲਸ ਪੋਲੀਓ ਪ੍ਰੋਗਰਾਮ ਦੇ ਪਹਿਲੇ ਦਿਨ ਪੋਲੀਓ ਦੀ ਬਿਮਾਰੀ ਨੂੰ ਜੜੋ੍ਹਾ ਖਤਮ ਕਰਨ ਲਈ 5 ਸਾਲ ਤੱਕ ਦੇ ਬੱਚਿਆਂ ...
ਔੜ/ਝਿੰਗੜਾਂ, 26 ਸਤੰਬਰ (ਕੁਲਦੀਪ ਸਿੰਘ ਝਿੰਗੜ)-ਸਹਿਕਾਰਤਾ ਵਿਭਾਗ ਵਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਸਹਿਕਾਰੀ ਸਭਾ ਮਹਿਮੂਦਪੁਰ ਦਾ ਆਮ ਇਜਲਾਸ 28 ਸਤੰਬਰ ਸਭਾ ਦੇ ਦਫ਼ਤਰ ਵਿਖੇ ਸਵੇਰੇ 9 ਵਜੇ ਹੋਵੇਗਾ | ਇਹ ਜਾਣਕਾਰੀ ਸਭਾ ਦੇ ਪ੍ਰਧਾਨ ਬਲਵੀਰ ਸਿੰਘ ਉੱਪਲ ਅਤੇ ਸਭਾ ...
ਨਵਾਂਸ਼ਹਿਰ, 26 ਸਤੰਬਰ (ਹਰਵਿੰਦਰ ਸਿੰਘ)-ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਵਲੋਂ 13 ਨਸ਼ੇ ਲਈ ਵਰਤੇ ਜਾਂਦੇ ਟੀਕਿਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਪ੍ਰੇਮ ਲਾਲ ਪੁਲਿਸ ...
ਮਜਾਰੀ/ਸਾਹਿਬਾ, 26 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਕਾਂਗਰਸ ਵਲੋਂ ਆਪਣੇ ਕੀਤੇ ਵਾਅਦੇ ਅਨੁਸਾਰ ਹੁਣ ਕਿਰਤੀ ਵਰਗ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ | ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਸਹਿਕਾਰੀ ਸਭਾ ਮਹਿੰਦਪੁਰ ਵਿਖੇ 164 ਬੇਜ਼ਮੀਨੇ ...
ਰੱਤੇਵਾਲ, 26 ਸਤੰਬਰ (ਸੂਰਾਪੁਰੀ)-ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਨੂੰ ਲੈ ਕੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕੀਤੇ ਜਾ ਰਹੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਕਿਸਾਨ ਤੇ ਮਜ਼ਦੂਰ ਪੱਬਾਂ ਭਾਰ ਹਨ ਅਤੇ ਲੋਕ ਲਾਮਬੰਦੀ ਲਈ ਲਗਾਤਾਰ ਮੀਟਿੰਗਾਂ ...
ਟੱਪਰੀਆਂ ਖ਼ੁਰਦ, 26 ਸਤੰਬਰ (ਸ਼ਾਮ ਸੁੰਦਰ ਮੀਲੂ)-ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਬ੍ਰਹਮਾਨੰਦ ...
ਰੱਤੇਵਾਲ, 24 ਸਤੰਬਰ (ਸੂਰਾਪੁਰੀ)-ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਬਲਾਚੌਰ ਇਲਾਕੇ ਨਾਲ ਸਬੰਧਤ ਹੁਸਨ ਲਾਲ ਆਈ. ਏ. ਐੱਸ. ਨੂੰ ਪਿ੍ੰਸੀਪਲ ਸੈਕਟਰੀ ਨਿਯੁਕਤ ਕੀਤੇ ਜਾਣ 'ਤੇ ਇਲਾਕਾ ਨਿਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ...
ਪੱਲੀ ਝਿੱਕੀ, 24 ਸਤੰਬਰ (ਕੁਲਦੀਪ ਸਿੰਘ ਪਾਬਲਾ)-ਬਲਾਕ ਨਵਾਂਸ਼ਹਿਰ 'ਚ ਪੈਂਦੀ 'ਪੱਲੀ ਝਿੱਕੀ ਬਹੁ-ਮੰਤਵੀ ਖੇਤੀਬਾੜੀ ਸਹਿਕਾਰੀ ਸਭਾ' ਵਲੋਂ ਸਭਾ ਅਹਾਤੇ ਅੰਦਰ ਆਮ ਇਜਲਾਸ ਦੇ ਸਾਦੇ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ 'ਚ ਸਭਾ ਦੇ ਦੋਵਾਂ ਪਿੰਡਾਂ ਪੱਲੀ ਝਿੱਕੀ, ਕੋਟ ਪੱਤੀ ...
ਮੁਕੰਦਪੁਰ, 26 ਸਤੰਬਰ (ਢੀਂਡਸਾ, ਬੰਗਾ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰੋ. ਡਾ. ਜਸਪਾਲ ਸਿੰਘ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਰਹਿਨੁਮਾਈ ਹੇਠ ਕਾਲਜ ਪਿ੍ੰਸੀਪਲ ਡਾ. ਗੁਰਜੰਟ ਸਿੰਘ ਦੀ ਅਗਵਾਈ ਵਿਚ ਭਾਰਤ ਦੀ ਅਜ਼ਾਦੀ ਦੀ 75ਵੀਂ ...
ਰੈਲਮਾਜਰਾ, 26 ਸਤੰਬਰ (ਸੁਭਾਸ਼ ਟੌਂਸਾ)-ਇਸ ਖੇਤਰ ਦਾ ਪਿੰਡ ਮਾਜਰਾ ਜੱਟਾਂ ਇਕ ਅਜਿਹਾ ਪਿੰਡ ਹੈ, ਜਿਥੋਂ ਦੀ ਗਰਾਮ ਪੰਚਾਇਤ ਦੀ ਆਪਸੀ ਪਾਟੋ-ਧਾੜ ਕਾਰਨ ਪਿੰਡ ਦੇ ਸਮੁੱਚੇ ਵਿਕਾਸ ਕਾਰਜ ਬੁਰੀ ਤਰ੍ਹਾਂ ਠੱਪ ਹੋ ਕੇ ਰਹਿ ਗਏ ਹਨ ਤੇ ਇਥੋਂ ਦੇ ਵਸਨੀਕ ਬੁਰੀ ਤਰਾਂ ...
ਬੰਗਾ, 26 ਸਤੰਬਰ (ਕਰਮ ਲਧਾਣਾ)-ਸੀ. ਪੀ. ਆਈ (ਐੱਮ) ਵਲੋਂ ਗਦਰੀ ਯੋਧੇ ਤੇ ਮਹਾਨ ਕਮਿਊਨਿਸਟ ਭਾਈ ਰਤਨ ਸਿੰਘ ਰਾਏਪੁਰ ਡਬਾ ਦੀ ਬਰਸੀ ਮੌਕੇ ਰਾਏਪੁਰ ਡਬਾ ਵਿਖੇ ਕਾਨਫਰੰਸ ਕਰਵਾਈ ਗਈ | ਕਾਨਫਰੰਸ ਵਿਚ ਗਦਰੀ ਝੰਡਾ ਗਿਆਨੀ ਗੁਰਦਿੱਤ ਸਿੰਘ ਦਲੇਰ ਦੇ ਪੋਤਰੇ ਕਾ. ਨਾਜਰ ਸਿੰਘ ...
ਭੱਦੀ, 26 ਸਤੰਬਰ (ਨਰੇਸ਼ ਧੌਲ)-ਸਾਬਕਾ ਸਰਪੰਚ ਚੌਧਰੀ ਰਾਮ ਸ਼ਾਹ ਭਾਟੀਆ ਪਿੰਡ ਉਧਨਵਾਲ ਦੇ ਚਚੇਰੇ ਭਰਾ ਚੌਧਰੀ ਰਾਮ ਧੰਨ ਭਾਟੀਆ ਬੀਤੇ ਦਿਨ ਅਚਾਨਕ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾ ਵਿਚ ਜਾ ਬਿਰਾਜੇ | ਪਰਿਵਾਰ ਵਲੋਂ ਉਨ੍ਹਾਂ ਦਾ ਅੰਤਿਮ ਸਸਕਾਰ ...
ਬਹਿਰਾਮ, 26 ਸਤੰਬਰ (ਨਛੱਤਰ ਸਿੰਘ ਬਹਿਰਾਮ)-ਦੀ ਜੱਸੋਮਜਾਰਾ ਸਹਿਕਾਰੀ ਬਹੁਮੰਤਵੀ ਸਭਾ ਲਿਮ: ਦਾ ਆਮ ਇਜਲਾਸ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਰਾਣਾ ਦੀ ਪ੍ਰਧਾਨਗੀ ਵਿਚ ਜੱਸੋਮਜਾਰਾ ਵਿਖੇ ਹੋਇਆ | ਉਨ੍ਹਾਂ ਕਿਹਾ ਕਿ ਸਭਾ ਨਾਲ ਖਾਤਾਧਾਰਕਾਂ ਦਾ ਨਹੂੰ-ਮਾਸ ਦਾ ਰਿਸ਼ਤਾ ...
ਬੰਗਾ, 26 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸਰਕਾਰੀ ਪ੍ਰਾਇਮਰੀ ਸਕੂਲ ਬੰਗਾ (ਲੜਕੇ) ਵਿਖੇ ਐੱਨ. ਜੀ. ਓ. ਲਾਲਾ ਭੀਮ ਸੈਨ ਅਤੇ ਉਨ੍ਹਾਂ ਦੀ ਪਤਨੀ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਵਲੋਂ ਹਰਦੇਵ ਸਿੰਘ ਰਿਟਾ. ਪਿ੍ੰਸੀਪਲ (ਯੂ. ਐੱਸ. ਏ.) ਵਲੋਂ 34 ਬੱਚਿਆਂ ਲਈ ਭੇਜੀਆਂ ਵਰਦੀਆਂ ...
ਮੁਕੰਦਪੁਰ, 26 ਸਤੰਬਰ (ਅਮਰੀਕ ਸਿੰਘ ਢੀਂਡਸਾ)-ਅੱਜ ਹਰ ਪਿੰਡ, ਕਸਬੇ ਤੇ ਸ਼ਹਿਰ ਦੇ ਗਲੀਆਂ ਮੁਹੱਲਿਆਂ ਦੀ ਕਾਇਆ ਕਲਪ ਹੋ ਰਹੀ ਹੈ | ਜ਼ਿਆਦਾਤਰ ਗਲੀਆਂ ਰਸਤੇ ਉੱਚੇ ਕਰਕੇ ਖਾਸ ਕਰਕੇ ਸ਼ਹਿਰਾਂ ਕਸਬਿਆਂ ਵਿਚ ਸੀਵਰੇਜ ਪਾਉਣ ਉਪਰੰਤ ਇੰਟਰਲੌਕ ਜਾਂ ਸੀਮਿੰਟ ਬਜਰੀ ...
ਨਵਾਂਸ਼ਹਿਰ, 26 ਸਤੰਬਰ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਸਿਰਫ਼ 4 ਮਹੀਨੇ ਅੰਦਰ ਕਰੀਬ 80 ਲੱਖ ਦੀ ਲਾਗਤ ਨਾਲ ਬਣੀ ਰੇਲਵੇ ਰੋਡ ਦੀ ਥਾਂ-ਥਾਂ ਤੋਂ ਟੁੱਟਣ ਲਈ ਨਵਾਂਸ਼ਹਿਰ ਦੀ ਨਗਰ ਕੌਂਸਲ ਤੇ ਹਲਕਾ ਵਿਧਾਇਕ ਜ਼ਿੰਮੇਵਾਰ ਹਨ | ਆਮ ਆਦਮੀ ਪਾਰਟੀ ਨੇ ਨਗਰ ਕੌਂਸਲ ਨੂੰ ...
ਨਵਾਂਸ਼ਹਿਰ, 24 ਸਤੰਬਰ (ਗੁਰਬਖ਼ਸ਼ ਸਿੰਘ ਮਹੇ)-ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਚੋਣ ਅਫ਼ਸਰ ਡਾ: ਸ਼ੇਨਾ ਅਗਰਵਾਲ ਦੀ ਅਗਵਾਈ ਹੇਠ ਵੋਟਰਾਂ ਦੀ ਲੋਕਤੰਤਰ ਵਿਚ ਭਾਗੀਦਾਰੀ ਅਧੀਨ ਜ਼ਿਲ੍ਹਾ, ਤਹਿਸੀਲ ਤੇ ਹਲਕਾ ਪੱਧਰ 'ਤੇ ਸਵੀਪ ਨੋਡਲ ...
ਮੱਲਪੁਰ ਅੜਕਾਂ, 25 ਸਤੰਬਰ (ਮਨਜੀਤ ਸਿੰਘ ਜੱਬੋਵਾਲ)-ਰੇਲਵੇ ਵਿਭਾਗ ਵਲੋਂ ਫਗਵਾੜਾ ਤੋਂ ਨਵਾਂਸ਼ਹਿਰ-ਜੇਜੋਂ ਦੋਆਬਾ ਰੇਲਵੇ ਲਾਈਨ 'ਤੇ ਵੱਖ-ਵੱਖ ਪਿੰਡਾਂ ਨੂੰ ਜਾਣ ਵਾਲੀ ਸੜਕ ਵਿਚਕਾਰ ਬਣੇ ਫਾਟਕ ਦੀ ਥਾਂ ਲੋਕਾਂ ਨੂੰ ਸੋਖਾ ਕਰਨ ਲਈ ਲੱਖਾਂ ਰੁਪਏ ਲਾ ਕੇ ਲਾਈਨ ...
ਪੱਲੀ ਝਿੱਕੀ, 26 ਸਤੰਬਰ (ਕੁਲਦੀਪ ਸਿੰਘ ਪਾਬਲਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ 'ਤੇ ਥੋਪੇ ਜਾ ਰਹੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਲੀ ਦੇ ਬਾਰਡਰਾਂ 'ਤੇ ਧਰਨੇ ਲਗਾਏ ਹੋਏ ਹਨ | ਸੰਯੁਕਤ ਮੋਰਚੇ ਵਲੋਂ ਜੋ 27 ਸਤੰਬਰ ...
ਬਲਾਚੌਰ, 26 ਸਤੰਬਰ (ਸ਼ਾਮ ਸੁੰਦਰ ਮੀਲੂ)-ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ਕਰਨ ਦੀ ਦਿੱਤੀ ਕਾਲ ਤਹਿਤ ਬਲਾਚੌਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹਰ ਵਰਕਰ ਅਤੇ ਆਗੂ ਸਾਥ ਦੇਵੇਗਾ | ਇਹ ਵਿਚਾਰ ਬਲਾਚੌਰ ਹਲਕੇ ਤੋਂ ਕਾਂਗਰਸੀ ...
ਬੰਗਾ, 26 ਸਤੰਬਰ (ਕਰਮ ਲਧਾਣਾ)-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ 'ਤੇ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ 28 ਸਤੰਬਰ ਨੂੰ ਬੱਚਿਆਂ ਦੇ ਵਿੱਦਿਅਕ ਤੇ ਖੇਡ ਮੁਕਾਬਲੇ ਕਰਵਾਏ ਜਾ ਰਹੇ | ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਖਟਕੜ ਕਲਾਂ ਵਲੋਂ ਕਰਵਾਏ ਜਾ ...
ਨਵਾਂਸ਼ਹਿਰ, 26 ਸਤੰਬਰ (ਹਰਵਿੰਦਰ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਬਣਨ ਤੋਂ ਬਾਅਦ ਪਹਿਲੀ ਵਾਰ ਜੋਗਿੰਦਰ ਪਾਲ ਢੀਂਗਰਾ ਨਵਾਂਸ਼ਹਿਰ ਵਿਖੇ ਕੌਂਸਲਰ ਪ੍ਰਵੀਨ ਭਾਟੀਆ ਦੇ ਗ੍ਰਹਿ ਪਹੁੰਚੇ | ਇੱਥੇ ਹਲਕਾ ਵਿਧਾਇਕ ਅੰਗਦ ਸਿੰਘ, ਨਗਰ ਕੌਂਸਲ ਪ੍ਰਧਾਨ ...
ਨਵਾਂਸ਼ਹਿਰ, 26 ਸਤੰਬਰ (ਹਰਵਿੰਦਰ ਸਿੰਘ)-ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਕਮਲਜੀਤ ਸਨਾਵਾ ਨੇ ਪੰਚਾਇਤੀ ਜ਼ਮੀਨ 'ਚੋਂ ਰਾਖਵੇਂ ਹਿੱਸੇ ਦਾ ਹੱਕ ਮੰਗਦੇ ਦਲਿਤ ਪਰਿਵਾਰਾਂ ਉੱਤੇ ਪਿੰਡ ਮਧਾਣੀਆਂ, ਬਲਾਕ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਪੇਂਡੂ ...
ਔੜ/ਝਿੰਗੜਾਂ, 26 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਪਰਾਗਪੁਰ ਵਿਖੇ ਪੰਜ ਪੀਰ ਦਰਬਾਰ ਪ੍ਰਬੰਧਕ ਕਮੇਟੀ ਵਲੋਂ ਐੱਨ.ਆਰ.ਆਈ. ਵੀਰਾਂ ਤੇ ਪਿੰਡ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਦਰਬਾਰ ਤੇ ਕਮੇਟੀ ਦਫ਼ਤਰ ਦਾ ਨਵਾਂ ਕਮਰਾ ਬਣਾਇਆ ਗਿਆ, ਜਿਸ ਦਾ ਉਦਘਾਟਨ ਕਮੇਟੀ ਦੇ ...
ਬਲਾਚੌਰ, 26 ਸਤੰਬਰ (ਸ਼ਾਮ ਸੁੰਦਰ ਮੀਲੂ)-ਭਾਰਤੀ ਜਨਤਾ ਪਾਰਟੀ ਮੰਡਲ ਬਲਾਚੌਰ ਵਲੋਂ ਨੰਦ ਕਿਸ਼ੋਰ ਸ਼ਰਮਾ ਦੀ ਅਗਵਾਈ ਹੇਠ ਸ਼ਿਵ ਮੰਦਰ ਬ੍ਰਾਹਮਣਾਂ ਬੀੜੀਆਂ ਵਾਲਾ ਵਿਖੇ ਪੰਡਿਤ ਦੀਨ ਦਿਆਲ ਸ਼ਰਮਾ ਦੀ ਜੈਅੰਤੀ ਮਨਾਈ ਗਈ | ਇਸ ਮੌਕੇ ਹਾਜ਼ਰ ਭਾਜਪਾ ਮੰਡਲ ਬਲਾਚੌਰ ਦੇ ...
ਬਹਿਰਾਮ, 26 ਸਤੰਬਰ (ਨਛੱਤਰ ਸਿੰਘ ਬਹਿਰਾਮ)-ਆਮ ਆਦਮੀ ਪਾਰਟੀ ਬੰਗਾ ਹਲਕਾ ਕੋਆਰਡੀਨੇਟਰ ਪੁਸ਼ਪਾ ਬਹਿਰਾਮ ਦੀ ਅਗਵਾਈ ਵਿਚ ਬਹਿਰਾਮ ਵਿਖੇ ਪਾਰਟੀ ਹਿੱਤ ਵਿਚ ਮੀਟਿੰਗ ਹੋਈ | ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਦੀਆਂ ਨੀਤੀਆਂ ਨੂੰ ਮੁੱਖ ...
ਸੰਧਵਾਂ, 26 ਸਤੰਬਰ (ਪ੍ਰੇਮੀ ਸੰਧਵਾਂ)-ਇੰਡੀਅਨ ਓਵਰਸੀਜ ਡਿਵੈਲਪਮੈਂਟ ਕਮੇਟੀ ਯੂ. ਕੇ ਦੇ ਜਨਰਲ ਸਕੱਤਰ ਤੇ ਉੱਘੇ ਖੇਡ ਪ੍ਰਮੋਟਰ ਨਿਰਮਲ ਸਿੰਘ ਸੰਧੂ ਵਾਸੀ ਸੰਧਵਾਂ ਆਪਣੀ ਵਿਦੇਸ਼ ਯਾਤਰਾ ਤੋਂ ਵਤਨ ਪਰਤ ਆਏ ਹਨ | ਸ. ਸੰਧੂ ਨੇ ਦੱਸਿਆ ਕਿ ਇੰਡੀਅਨ ਓਵਰਸੀਜ ...
ਰੱਤੇਵਾਲ, 26 ਸਤੰਬਰ (ਸੂਰਾਪੁਰੀ)-ਧੰਨ-ਧੰਨ ਸੁਆਮੀ ਗੰਗਾ ਨੰਦ ਭੂਰੀ ਵਾਲਿਆਂ ਦੇ ਸਤਲੋਕ ਧਾਮ ਰੱਤੇਵਾਲ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸੁਆਮੀ ਕਿ੍ਸ਼ਨਾ ਨੰਦ ਭੂਰੀ ਵਾਲਿਆਂ ਵਲੋਂ ਕੀਤਾ ਗਿਆ | ਕੈਂਪ 'ਚ ਦਿਲ ਦੇ ਰੋਗਾਂ ਦੇ ਮਾਹਿਰ ਡਾ: ...
ਮਜਾਰੀ/ਸਾਹਿਬਾ, 26 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਕਸਬਾ ਮਜਾਰੀ ਦੇ ਦੁਕਾਨਦਾਰਾਂ ਵਲੋਂ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਹੈ | ਇਸ ਬਾਰੇ ...
ਰੱਤੇਵਾਲ, 26 ਸਤੰਬਰ (ਸੂਰਾਪੁਰੀ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੱਦੇ 'ਤੇ ਪਿੰਡ ਕਲਾਰ ਵਿਖੇ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਅਸ਼ੋਕ ਕਲਾਰ ਤੇ ਜਸਪਾਲ ਬਾਗੋਵਾਲ ਨੇ ਮਜ਼ਦੂਰਾਂ ਨੂੰ ਸੰਬੋਧਨ ...
ਰੱਤੇਵਾਲ/ਕਾਠਗੜ੍ਹ, 26 ਸਤੰਬਰ (ਸੂਰਾਪੁਰੀ, ਪਨੇਸਰ)-ਕਾਠਗੜ੍ਹ ਵਿਖੇ ਸਥਿਤ ਡੇਰਾ ਬਾਬਾ ਸਰਵਣ ਦਾਸ ਵਿਖੇ ਸੁਆਮੀ ਦਿਆਲ ਦਾਸ ਡੇਰਾ ਬਾਉੜੀ ਸਾਹਿਬ ਤੇ ਮਹੰਤ ਬਾਬਾ ਭਗਵਾਨ ਦਾਸ (ਨਵਾਂ ਅਖਾੜਾ ਉਦਾਸੀਨ) ਡੇਰਾ ਨੰਦਪੁਰ ਕੇਸ਼ੋਂ ਵਾਲਿਆਂ ਦੀ ਰਹਿਨੁਮਾਈ ਹੇਠ ਸਾਲਾਨਾ ...
ਜਾਡਲਾ, 26 ਸਤੰਬਰ (ਬੱਲੀ)-ਕਿਸਾਨੀ ਘੋਲ ਜਿੱਤਣ ਲਈ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਇਸਤਰੀ ਵਿੰਗ ਦੀ ਪਿੰਡ ਬੀਰੋਵਾਲ ਵਿਖੇ ਜਥੇਬੰਦੀ ਦੀ ਇਕਾਈ ਦੀ ਚੋਣ ਵਿਚ ਸਰਪੰਚ ਕੁਲਵੀਰ ਕੌਰ ਪ੍ਰਧਾਨ, ਗੁਰਬਖ਼ਸ਼ ਕੌਰ ਮੀਤ ਪ੍ਰਧਾਨ, ਜਸਵਿੰਦਰ ਕੌਰ ...
ਔੜ, 26 ਸਤੰਬਰ (ਜਰਨੈਲ ਸਿੰਘ ਖ਼ੁਰਦ)-ਡਾ: ਰਵਿੰਦਰ ਸਿੰਘ ਐੱਸ. ਐੱਮ. ਓ. ਮੁਕੰਦਪੁਰ ਦੀ ਅਗਵਾਈ ਹੇਠ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਮਿੰਨੀ ਪੀ. ਐੱਚ. ਸੀ. ਔੜ ਤੇ ਇਸ ਅਧੀਨ ਆਉਂਦੇ ਪਿੰਡਾਂ ਦੇ ਝੁੱਗੀ ਝੌਂਪੜੀ, ਭੱਠਿਆਂ, ਗੁੱਜਰਾਂ ਦੇ ਡੇਰਿਆਂ ਤੇ ਦਰਿਆ ਸਤਲੁਜ ਦੇ ...
ਬਲਾਚੌਰ, 26 ਸਤੰਬਰ (ਸ਼ਾਮ ਸੁੰਦਰ ਮੀਲੂ)-ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਬੀ. ਏ. ਵੀ ਸੀਨੀਅਰ ਸੈਕੰਡਰੀ ਸਕੂਲ, ਬਲਾਚੌਰ ਵਿਚ ਬਣਾਏ ਗਏ ਬੈਡਮਿੰਟਨ ਕੋਰਟ ਦਾ ਉਦਘਾਟਨ ਕੀਤਾ | ਇਹ ਹਲਕੇ ਦਾ ਪਹਿਲਾ ਅਜਿਹਾ ਬੈਡਮਿੰਟਨ ਕੋਰਟ ਹੈ, ਜਿਸ ਦੀ ਰਬੜ ਦੀ ...
ਉਸਮਾਨਪੁਰ, 26 ਸਤੰਬਰ (ਸੰਦੀਪ ਮਝੂਰ)-ਉੱਚ ਯੋਗਤਾ ਪ੍ਰਾਪਤ ਸਰਕਾਰੀ ਸਕੂਲਜ਼ ਲਾਇਬ੍ਰੇਰੀ ਤੇ ਲੈਬਾਰਟਰੀ ਸਟਾਫ਼ ਯੂਨੀਅਨ ਦੇ ਸੂਬਾ ਪ੍ਰਧਾਨ ਜਤਿੰਦਰ ਸਿੰਘ ਭੰਗੂ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਫਰਵਰੀ 2020 ਤੋਂ ...
ਬਹਿਰਾਮ, 26 ਸਤੰਬਰ (ਨਛੱਤਰ ਸਿੰਘ ਬਹਿਰਾਮ)-ਪੇਂਡੂ ਮਜ਼ਦੂਰ ਯੂਨੀਅਨ ਵਲੋਂ ਪਿੰਡ ਚੱਕਰਾਮੂੰ ਵਿਖੇ ਬੇ-ਜ਼ਮੀਨੇ ਮਜ਼ਦੂਰਾਂ ਦੇ ਕਰਜਾਧਾਰੀਆਂ ਦਾ ਵਿਸ਼ਾਲ ਇਕੱਠ ਹੋਇਆ | ਇਕੱਠ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਮਹਿੰਦਰ ਸਿੰਘ ਖੈਰੜ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX