ਨਵਾਂਸ਼ਹਿਰ, 27 ਸਤੰਬਰ (ਗੁਰਬਖਸ਼ ਸਿੰਘ ਮਹੇ)-ਅੱਜ ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ ਦਿੱਤੇ ਗਏ ਦੇਸ਼ ਵਿਆਪੀ ਬੰਦ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਤੇ ਭਰਾਤਰੀ ਜਥੇਬੰਦੀਆਂ ਵਲੋਂ ਲੰਗੜੋਆ ਬਾਈਪਾਸ 'ਤੇ ਜ਼ਿਲ੍ਹਾ ਪੱਧਰੀ ਜਾਮ ਲਾਇਆ ਗਿਆ, ਜੋ ਵਿਸ਼ਾਲ ਰੈਲੀ ਦਾ ਰੂਪ ਧਾਰ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਗੂਆਂ ਭੁਪਿੰਦਰ ਸਿੰਘ ਵੜੈਚ, ਸੁਤੰਤਰ ਕੁਮਾਰ, ਸਤਨਾਮ ਸਿੰਘ ਗੁਲ੍ਹਾਟੀ, ਮੁਕੰਦ ਲਾਲ, ਤਰਸੇਮ ਸਿੰਘ ਬੈਂਸ, ਸਤਨਾਮ ਸਿੰਘ ਸੁੱਜੋ, ਪਰਮਿੰਦਰ ਮੇਨਕਾ ਨੇ ਕਿਹਾ ਕਿ ਅੱਜ ਦੇ ਮੁਕੰਮਲ ਬੰਦ ਨੇ ਦਰਸਾ ਦਿੱਤਾ ਹੈ ਕਿ ਪੂਰਾ ਦੇਸ਼ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ, ਸਰਕਾਰ ਦੀ ਤਾਨਾਸ਼ਾਹੀ ਤੇ ਲੋਕ ਵਿਰੋਧੀ ਨੀਤੀਆਂ ਖਿਲਾਫ਼ ਉੱਠ ਖਲੋਤਾ ਹੈ | ਲੋਕਾਂ ਦੀ ਇਹ ਵੰਗਾਰ ਸਰਕਾਰ ਨੂੰ ਵੰਗਾਰ ਰਹੀ ਹੈ | ਸਰਕਾਰ ਦੇ ਹਰ ਤਰ੍ਹਾਂ ਦੇ ਭਰਮ ਭੁਲੇਖੇ ਦੂਰ ਹੋ ਜਾਣੇ ਚਾਹੀਦੇ ਹਨ | ਹੁਣ ਇਸ ਲੋਕ-ਹੜ੍ਹ ਨੂੰ ਸਰਕਾਰ ਦਾ ਕਿਸੇ ਤਰ੍ਹਾਂ ਦਾ ਜਬਰ, ਮਾੜੀਆਂ ਚਾਲਾਂ ਰੋਕ ਨਹੀਂ ਸਕਣਗੀਆਂ | ਉਨ੍ਹਾਂ ਨੇ ਆਖਿਆ ਕਿ ਇਹ ਲੜਾਈ ਹੁਣ ਸਿਰਫ਼ ਕਿਸਾਨਾਂ ਦੀ ਹੀ ਨਹੀਂ ਸਗੋਂ ਮੋਦੀ ਸਰਕਾਰ ਵਿਰੁੱਧ ਸਮੁੱਚੇ ਦੇਸ਼ ਦੀ ਲੜਾਈ ਬਣ ਗਈ ਹੈ ਜਿਸ ਦਾ ਅੰਤ ਸਰਕਾਰ ਦੀ ਹਾਰ ਵਿਚ ਹੋਵੇਗਾ | ਇਹ ਖੇਤੀ ਕਾਨੂੰਨ ਕਿਸਾਨੀ ਨੂੰ ਬਰਬਾਦ ਕਰਕੇ ਕਾਰਪੋਰੇਟਰਾਂ ਨੂੰ ਲਾਭ ਦੇਣ ਵਾਲੇ ਹਨ | ਸਮੁੱਚਾ ਦੇਸ਼ ਇਸ ਗੱਲ ਨੂੰ ਸਮਝ ਚੁੱਕਾ ਹੈ ਕਿ ਜੇਕਰ ਦੇਸ਼ ਦਾ ਅੰਨਦਾਤਾ ਬਰਬਾਦ ਹੁੰਦਾ ਹੈ ਤਾਂ ਦੇਸ਼ ਬਰਬਾਦ ਹੋ ਜਾਵੇਗਾ | ਮੋਦੀ ਸਰਕਾਰ ਦੇਸ਼ ਨੂੰ ਬਰਬਾਦ ਕਰਨ 'ਤੇ ਤੁਲੀ ਹੋਈ ਹੈ | ਕਿਸਾਨਾਂ ਦੇ ਸੰਘਰਸ਼ ਵਿਚ ਖੇਤ ਮਜ਼ਦੂਰ, ਸਨਅਤੀ ਮਜ਼ਦੂਰ, ਖਾਣ ਮਜ਼ਦੂਰ, ਟਰਾਂਸਪੋਰਟਰ, ਮੁਲਾਜ਼ਮ, ਵਪਾਰੀ, ਨੌਜਵਾਨ, ਔਰਤਾਂ, ਬੱਚੇ, ਪ੍ਰਵਾਸੀ ਮਜ਼ਦੂਰ, ਵਿਦਿਆਰਥੀ ਸਭ ਸੰਘਰਸ਼ ਦੇ ਪਿੜ ਵਿਚ ਹਨ, ਪਿੰਡਾਂ ਦੇ ਪਿੰਡ ਉੱਠ ਖਲੋਤੇ ਹਨ, ਵਿਦੇਸ਼ਾਂ ਵਿਚ ਵੱਸੇ ਭਾਰਤੀ ਵੀ ਕੁੱਦ ਪਏ ਹਨ | ਆਗੂਆਂ ਨੇ ਆਖਿਆ ਕਿ ਮੋਦੀ ਸਰਕਾਰ ਫਾਸ਼ੀਵਾਦੀ ਸਰਕਾਰ ਹੈ ਜੋ ਡਰ ਨੂੰ ਹਥਿਆਰ ਵਜੋਂ ਵਰਤ ਰਹੀ ਹੈ, ਇਹ ਡਰ ਯੂ. ਏ. ਪੀ. ਏ. ਅਤੇ ਅਜਿਹੇ ਹੋਰ ਕਾਲੇ ਕਾਨੂੰਨਾਂ ਰਾਹੀਂ, ਪੁਲਿਸ ਜਬਰ ਰਾਹੀਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂਕਿ ਕਿਸਾਨੀ ਮੋਰਚੇ ਨੂੰ ਕਮਜ਼ੋਰ ਕੀਤਾ ਜਾ ਸਕੇ, ਪਰ ਇਸ ਦੇਸ਼ ਵਿਆਪੀ ਘੋਲ ਨੇ ਲੋਕਾਂ ਵਿਚ ਵਿਆਪਕ ਪੱਧਰ 'ਤੇ ਚੇਤਨਾ ਦਾ ਪਸਾਰਾ ਕੀਤਾ ਹੈ | ਇਨ੍ਹਾਂ ਸਰਕਾਰਾਂ ਦੀਆਂ ਹਜ਼ਾਰ ਸਾਜ਼ਿਸ਼ਾਂ ਦੇ ਬਾਵਜੂਦ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨੇ ਹੀ ਪੈਣਗੇ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਮੱਖਣ ਸਿੰਘ ਭਾਨ ਮਜਾਰਾ, ਪਰਮਜੀਤ ਸਿੰਘ ਸ਼ਹਾਬਪੁਰ, ਇਸਤਰੀ ਜਾਗਿ੍ਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਇਫਟੂ ਦੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ, ਬਿੱਲਾ ਗੁਜਰ, ਕਮਲਜੀਤ ਸਨਾਵਾ, ਸਤਨਾਮ ਸਿੰਘ ਸੁੱਜੋਂ, ਬਲਜਿੰਦਰ ਸਿੰਘ ਭੰਗਲ, ਪੁਨੀਤ ਬਛੌੜੀ, ਸੁਰਜੀਤ ਕੌਰ ਉਟਾਲ, ਡਾ: ਦਿਲਦਾਰ ਸਿੰਘ ਚਾਹਲ, ਅਜੀਤ ਸਿੰਘ ਸੋਇਤਾ, ਹਰੇ ਰਾਮ, ਹਰੀ ਰਾਮ ਰਸੂਲਪੁਰੀ, ਸ਼ਕੁੰਤਲਾ ਦੇਵੀ, ਬਲਜੀਤ ਸਿੰਘ ਧਰਮਕੋਟ, ਗੁਰਦਿਆਲ ਰੱਕੜ, ਲਲਿਤ ਮੋਹਨ ਪਾਠਕ, ਸੇਵਾ ਮੁਕਤ ਡੀ.ਐੱਸ.ਪੀ. ਮਹਿੰਦਰ ਸਿੰਘ, ਬਲਵਿੰਦਰ ਕੁਮਾਰ, ਵਿਨੋਦ ਕੁਮਾਰ ਪਿੰਕਾ, ਰਾਜਦੀਪ ਸ਼ਰਮਾ, ਗਗਨ ਅਗਨੀਹੋਤਰੀ ਵੀ ਹਾਜ਼ਰ ਸਨ | ਇਸ ਮੌਕੇ ਗੁਰਦੀਪ ਸਿੰਘ ਉੜਾਪੜ ਦੇ ਢਾਡੀ ਜਥੇ ਤੇ ਨਵਜੋਤ ਸਿੰਘ ਦੇ ਢਾਡੀ ਜਥੇ ਨੇ ਬੀਰ ਰਸ ਭਰਪੂਰ ਵਾਰਾਂ ਪੇਸ਼ ਕੀਤੀਆਂ | ਰੰਗ ਮੰਚ ਫਗਵਾੜਾ, ਜੈ ਹੋ ਕਲਾ ਮੰਚ ਮੋਗਾ ਦੇ ਕਲਾਕਾਰਾਂ ਨੇ ਗੀਤ ਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ | ਸਤਨਾਮ ਸਿੰਘ ਸੂਰਮਾ, ਬੰਸੀ ਬਰਨਾਲਾ ਨੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ | ਪਿੰਡ ਲੰਗੜੋਆ ਵਾਸੀਆਂ ਤੇ ਬਰਨਾਲਾ ਕਲਾਂ ਵਾਸੀਆਂ ਵਲੋਂ ਚਾਹ ਅਤੇ ਰੋਟੀ ਦਾ ਅਟੁੱਟ ਲੰਗਰ ਵਰਤਾਇਆ ਗਿਆ | ਅੱਜ ਦੇ ਇਕੱਠ ਵਿਚ ਲੋਕ ਵੱਡੇ-ਵੱਡੇ ਕਾਫ਼ਲਿਆਂ ਦੇ ਰੂਪ ਵਿਚ ਜਾਮ ਵਿਚ ਪਹੁੰਚੇ | ਜ਼ਿਲੇ੍ਹ ਦੇ ਸ਼ਹਿਰ ਨਵਾਂਸ਼ਹਿਰ, ਬੰਗਾ, ਬਲਾਚੌਰ, ਰਾਹੋਂ ਸ਼ਹਿਰਾਂ ਤੋਂ ਇਲਾਵਾ ਜ਼ਿਲੇ੍ਹ ਦੇ ਕਸਬੇ ਵੀ ਬੰਦ ਰਹੇ | ਦਾਣਾ ਮੰਡੀਆਂ, ਸਬਜ਼ੀਆਂ ਮੰਡੀਆਂ, ਵਪਾਰਕ ਅਦਾਰੇ, ਟਰਾਂਸਪੋਰਟ, ਆਈਲੈਟਸ ਸੈਂਟਰ, ਸਕੂਲ, ਕਾਲਜ ਬੰਦ ਰਹੇ |
ਬੰਗਾ, (ਜਸਬੀਰ ਸਿੰਘ ਨੂਰਪੁਰ)-ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਮੋਰਚੇ ਵਲੋਂ ਬੰਦ ਦੇ ਸੱਦੇ ਤਹਿਤ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਸਮਾਰਕ ਸਾਹਮਣੇ ਮੁੱਖ ਮਾਰਗ 'ਤੇ ਕਿਸਾਨਾਂ ਵਲੋਂ ਵਿਸ਼ਾਲ ਧਰਨਾ ਲਗਾਇਆ ਗਿਆ | ਧਰਨੇ ਨੂੰ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਸੰਘਰਸ਼ ਜਾਰੀ ਰਹੇਗਾ | ਧਰਨੇ ਨੂੰ ਕੁਲਦੀਪ ਸਿੰਘ ਬਜੀਦਪੁਰ ਪ੍ਰਧਾਨ ਦੋਆਬਾ ਜੋਨ, ਉਂਕਾਰ ਸਿੰਘ ਕਾਰੀ, ਹਰਮਿੰਦਰ ਸਿੰਘ ਬਾਲੋਂ, ਗੁਰਪ੍ਰੀਤ ਸਿੰਘ ਗੋਬਿੰਦਪੁਰ, ਮੱਖਣ ਸਿੰਘ ਤਾਹਰਪੁਰੀ, ਬਲਵਿੰਦਰ ਪਾਲ ਬੰਗਾ ਨੇ ਸੰਬੋਧਨ ਕੀਤਾ | ਧਰਨੇ ਦੌਰਾਨ ਪ੍ਰਸਿੱਧ ਗਾਇਕ ਪੰਮੀ ਬਾਈ, ਪੰਮਾ ਡੂੰਮੇਵਾਲ, ਢਾਡੀ ਕਸ਼ਮੀਰ ਸਿੰਘ ਕਾਦਰ, ਢਾਡੀ ਪਰਮਜੀਤ ਸਿੰਘ ਖਾਲਸਾ ਦੇ ਜਥਿਆਂ ਨੇ ਕਿਸਾਨੀ ਨਾਲ ਸਬੰਧਤ ਗੀਤ ਪੇਸ਼ ਕੀਤੇ | ਇਸ ਮੌਕੇ 'ਤੇ ਕੁਲਦੀਪ ਸਿੰਘ ਦਿਆਲਾ, ਮਨਦੀਪ ਸਿੰਘ ਗੋਬਿੰਦਪੁਰ, ਬਾਬਾ ਜਸਦੀਪ ਸਿੰਘ ਮੰਗਾ, ਜਥੇ. ਸਵਰਨਜੀਤ ਸਿੰਘ ਪਠਲਾਵਾ, ਹਰਪ੍ਰਭਮਹਿਲ ਸਿੰਘ, ਰਾਮ ਸਿੰਘ ਨੂਰਪੁਰੀ, ਸੁਖਜਿੰਦਰ ਸਿੰਘ ਨੌਰਾ, ਪਿ੍ਤਪਾਲ ਸਿੰਘ ਭਾਰਟਾ, ਬਲਵੀਰ ਸਿੰਘ ਜਾਡਲਾ, ਅਮਰਜੀਤ ਸਿੰਘ ਬੁਰਜ, ਗਗਨਦੀਪ ਸਿੰਘ, ਪਿ੍ੰ. ਤਰਜੀਵਨ ਸਿੰਘ, ਨਵਜੀਵਨ ਸਿੰਘ ਜੀਵਨ ਲਧਾਣਾ ਉੱਚਾ, ਰਸ਼ਪਾਲ ਸਿੰਘ ਮੂਸਾਪੁਰ, ਜੱਸਾ ਸੋਤਰਾਂ, ਬਲਿਹਾਰ ਸਿੰਘ ਮਾਨ, ਸੁਰਿੰਦਰਪਾਲ ਸਿੰਘ ਖਾਲਸਾ, ਰਾਜਵਿੰਦਰ ਸਿੰਘ ਗੁੱਲਪੁਰ, ਬਹਾਦਰ ਸਿੰਘ ਪਾਬਲਾ, ਜਸਪਾਲ ਸਿੰਘ ਝਿੱਕਾ, ਸਤਨਾਮ ਸਿੰਘ ਸੰਧੂ, ਬਲਵੀਰ ਕਰਨਾਣਾ, ਰਣਵੀਰ ਸਿੰਘ ਰਾਣਾ, ਜਗਤਾਰ ਸਿੰਘ ਬੀਕਾ, ਜੋਗਿੰਦਰ ਸਿੰਘ, ਸੁਰਿੰਦਰ ਘਈ, ਇੰਦਰਜੀਤ ਸਿੰਘ ਮਾਨ, ਸਤਨਾਮ ਸਿੰਘ ਹੇੜੀਆਂ ਤੇ ਮੋਹਣ ਸਿੰਘ ਕੰਦੋਲਾ ਆਦਿ ਹਾਜ਼ਰ ਸਨ |
ਮੁਕੰਦਪੁਰ, (ਅਮਰੀਕ ਸਿੰਘ ਢੀਂਡਸਾ, ਦੇਸ ਰਾਜ ਬੰਗਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏੇ ਭਾਰਤ ਬੰਦ ਦੇ ਸੱਦੇ ਨੂੰ ਮੁਕੰਦਪੁਰ ਇਲਾਕੇ ਵਿਚ ਭਰਵਾਂ ਸਮਰਥਨ ਮਿਲਣ ਕਾਰਨ ਪੂਰਨ ਤੌਰ 'ਤੇ ਸਾਰੇ ਕਾਰੋਬਾਰ ਬੰਦ ਰਹੇ | ਮੁਕੰਦਪੁਰ-ਫਗਵਾੜਾ ਤੇ ਮੁਕੰਦਪੁਰ-ਚੱਕ ਦਾਨਾ ਰੋਡ ਸ਼ਹਿਨਸ਼ਾਹ ਗੇਟ 'ਤੇ ਕਿਸਾਨਾਂ ਵਲੋਂ ਸੈਂਕੜਿਆਂ ਦੀ ਗਿਣਤੀ ਵਿਚ ਹੋਇਆ ਇਕੱਠ ਇਕ ਰੈਲੀ ਦਾ ਰੂਪ ਧਾਰਨ ਕਰ ਗਿਆ, ਜਿਸ ਦੌਰਾਨ ਵੱਖ-ਵੱਖ ਬੁਲਾਰਿਆਂ ਵਲੋਂ ਦੱਸਿਆ ਗਿਆ ਕਿ ਭਾਜਪਾ ਦੀ ਕੇਂਦਰ ਸਰਕਾਰ ਦੇਸ਼ ਦੀਆਂ ਸਾਰੀਆਂ ਸਰਕਾਰੀ ਸੰਪਤੀਆਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਕੌਡੀਆਂ ਦੇ ਭਾਅ ਗਿਰਵੀ ਰੱਖ ਰਹੀ ਹੈ, ਭਾਰਤ ਬੰਦ ਦੇ ਸੱਦੇ ਨੂੰ ਸਮਰਥਨ ਦੇ ਰਹੀਆਂ ਸਾਰੀਆਂ ਪਾਰਟੀਆਂ ਤੇ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਤਿੰਨ ਕਾਲੇ ਕਾਨੂੰਨ ਰੱਦ ਹੋਣ ਤੱਕ ਇਸ ਸੰਗਰਾਮ ਨੂੰ ਜਾਰੀ ਰੱਖਣ ਦਾ ਅਹਿਦ ਲਿਆ | ਇਸ ਮੌਕੇ ਰਣਜੀਤ ਸਿੰਘ, ਪਰਗਟ ਸਿੰਘ ਮੰਡੇਰ, ਜਸਵਿੰਦਰ ਸਿੰਘ, ਜਸਕਮਲ ਸਿੰਘ, ਗੁਰਨਾਮ ਸਿੰਘ, ਕਾ. ਬਹਾਦਰ ਬਾਰਾ, ਕੁਲਤਾਰ ਸਿੰਘ ਪੁਰੇਵਾਲ, ਕੇਵਲ ਸਿੰਘ ਜਗਤਪੁਰੀ, ਕਾਮਰੇਡ ਹਰਪਾਲ ਸਿੰਘ, ਹਰਪਾਲ ਸਿੰਘ ਮੁਕੰਦਪੁਰ, ਬੁੱਧ ਸਿੰਘ ਪੁਰੇਵਾਲ, ਅਵਤਾਰ ਸਿੰਘ ਥਾਂਦੀ, ਅਵਤਾਰ ਸਿੰਘ ਤਾਰਾ ਤੇ ਹੋਰ ਹਾਜ਼ਰ ਸਨ |
ਸੰਧਵਾਂ, (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਵਿਖੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਡਾ. ਜਗਨ ਨਾਥ ਹੀਰਾ ਦੀ ਅਗਵਾਈ 'ਚ ਕਿਸਾਨਾਂ-ਮਜ਼ਦੂਰਾਂ ਵਲੋਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ | ਡਾ. ਜਗਨ ਨਾਥ ਹੀਰਾ, ਕਰਮਵੀਰ ਸਿੰਘ ਸੰਧੂ, ਰਵਿੰਦਰ ਸਿੰਘ ਮਾਣਕ, ਸੁਖਵੰਤ ਸਿੰਘ ਕਾਲਾ ਸੰਧੂ, ਬੱਬੂ ਸੇਖੋਂ, ਮਨਦੀਪ ਸਿੰਘ ਕੈਂਥ ਤੇ ਨਛੱਤਰ ਸਿੰਘ ਸੰਧੂ ਆਦਿ ਨੇ ਕੇਂਦਰ ਸਰਕਾਰ ਵਲੋਂ ਹਰ ਵਰਗ ਲਈ ਤਬਾਹ ਕੁੰਨ ਸਾਬਤ ਹੋਣ ਵਾਲੇ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਨਵੇਂ-ਨਵੇਂ ਖੇਤੀ ਕਾਨੂੰਨ ਲਾਗੂ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਤੇ ਕਿਸਾਨਾਂ ਦੀ ਬਰਬਾਦੀ ਕਰਨਾ ਚਾਹੁੰਦੀ ਹੈ, ਪਰ ਉਸ ਦੇ ਇਹ ਮਨਸੂਬੇ ਕਦੇ ਪੂਰੇ ਨਹੀਂ ਹੋਣਗੇ | ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਤੱਕ ਕਿਸਾਨ ਸੰਘਰਸ਼ ਜਾਰੀ ਰੱਖਣਗੇ | ਇਸ ਮੌਕੇ ਜਗਤਾਰ ਸਿੰਘ, ਹੈਪੀ, ਜਰਨੈਲ ਸਿੰਘ ਲਾਡੀ, ਬਿੱਟੂ, ਕੁਲਵਿੰਦਰ ਸਿੰਘ, ਦੀਪੀ, ਗੁਰਜੀਤ ਸਿੰਘ, ਰਵਿੰਦਰ ਸਿੰਘ ਤੇ ਬਿੱਲੂ ਆਦਿ ਹਾਜ਼ਰ ਸਨ |
ਔੜ, (ਜਰਨੈਲ ਸਿੰਘ ਖੁਰਦ)-ਕੇਂਦਰ ਸਰਕਾਰ ਵਲੋਂ ਧੱਕੇ ਨਾਲ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਤੇ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਮੁੱਖ ਰੱਖ ਕੇ ਅੱਜ ਕਸਬਾ ਔੜ ਵਿਖੇ ਤੇ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ, ਦੁਕਾਨਦਾਰਾਂ, ਖੇਤ ਮਜ਼ਦੂਰਾਂ ਤੇ ਟੈਕਸੀ ਆਪੇ੍ਰਟਰ ਕਾਮਿਆ ਸਮੇਤ ਸਮਾਜ ਦੇ ਹੋਰ ਵੀ ਅਨੇਕਾਂ ਵਰਗਾਂ ਦੇ ਲੋਕਾਂ ਵਲੋਂ ਆਪੋ-ਆਪਣੇ ਕਾਰੋਬਾਰ ਬੰਦ ਕਰਕੇ ਅੱਜ ਦੇ ਭਾਰਤ ਬੰਦ ਨੂੰ ਭਰਵਾ ਹੁੰਗਾਰਾ ਦਿੱਤਾ ਗਿਆ | ਬੱਸ ਅੱਡਾ ਔੜ ਵਿਖੇ ਦਿੱਤੇ ਗਏ ਵਿਸ਼ਾਲ ਧਰਨੇ ਦੌਰਾਨ ਨਵਾਂਸ਼ਹਿਰ, ਰਾਹੋਂ, ਔੜ-ਫਿਲੌਰ ਸੜਕ ਨੂੰ ਮੁਕੰਮਲ ਤੌਰ 'ਤੇ ਬੰਦ ਰਿਹਾ | ਇਸ ਮੌਕੇ ਇਕੱਠ ਨੂੰ ਗੁਰਬਿੰਦਰ ਸਿੰਘ ਛੋਕਰ, ਰਾਜ ਕੁਮਾਰ ਮਾਹਿਲ ਖੁਰਦ, ਸਤਨਾਮ ਸਿੰਘ ਰਾਵਲ, ਸੁਰਜੀਤ ਸਿੰਘ ਬਾਨਾ, ਸੰਤੋਖ ਸਿੰਘ ਉੱਪਲ, ਵਿਸ਼ਾਲ ਸਿੰਘ ਅਨੰਦ, ਰੇਸ਼ਮ ਸਿੰਘ ਖਾਲਸਾ, ਪ੍ਰੀਤਮ ਸਿੰਘ,ਕਿ੍ਸ਼ਨ ਸਿੰਘ ਮਾਹਿਲ ਖੁਰਦ, ਜਤਿੰਦਰ ਸਿੰਘ ਗਰਚਾ, ਸੁਖਜਿੰਦਰ ਸਿੰਘ ਪ੍ਰਧਾਨ ਟੈਕਸੀ ਯੂਨੀਅਨ ਔੜ, ਸਰਬਜੀਤ ਗੋਸਲ ਤੇ ਪ੍ਰੀਤਮ ਸਿੰਘ ਸਮੇਤ ਹੋਰ ਵੀ ਅਨੇਕਾਂ ਬੁਲਾਰਿਆਂ ਨੇ ਸੰਬੋਧਨ ਕੀਤਾ | ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਉੰਨਾ ਚਿਰ ਚੱਲਦਾ ਰਹੇਗਾ, ਜਦੋਂ ਤੱਕ ਕੇਂਦਰ ਸਰਕਾਰ ਕਿਸਾਨ ਵਿਰੋਧੀ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ | ਇਸ ਮੌਕੇ ਕਸਬਾ ਔੜ ਦੇ ਤੇ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ, ਮਜ਼ਦੂਰਾਂ ਤੇ ਦੁਕਾਨਦਾਰਾ ਵਲੋਂ ਵੀ ਭਰਵੀਂ ਸ਼ਮੂਲੀਅਤ ਕੀਤੀ ਗਈ |
ਉਸਮਾਨਪੁਰ, (ਸੰਦੀਪ ਮਝੂਰ)-ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਭਾਰਤ ਬੰਦ ਦੇ ਸੱਦੇ ਨੂੰ ਉਸਮਾਨਪੁਰ ਵਿਖੇ ਭਰਵਾਂ ਹੁੰਗਾਰਾ ਮਿਲਿਆ | ਦੁਕਾਨਦਾਰਾਂ ਵਲੋਂ ਆਪ ਮੁਹਾਰੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਬੰਦ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਗਿਆ ਹੈ | ਜਦ ਕਿ ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ | ਕਿਸਾਨ ਆਗੂ ਲਗਾਤਾਰ ਇਹ ਮੰਗ ਕਰਦੇ ਆ ਰਹੇ ਹਨ ਕਿ ਕੇਂਦਰ ਸਰਕਾਰ ਖੇਤੀ ਵਿਰੁੱਧ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰ | ਅੱਜ ਬੰਦ ਦੇ ਚੱਲਦਿਆਂ ਉਸਮਾਨਪੁਰ ਵਿਖੇ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੀ | ਲੋਕ ਭਾਰੀ ਗਿਣਤੀ ਵਿਚ ਲੰਗੜੋਆ ਬਾਈਪਾਸ ਵਿਖੇ ਦਿੱਤੇ ਜਾ ਰਹੇ ਰੋਸ ਧਰਨੇ ਵਿਚ ਸ਼ਾਮਿਲ ਹੋਏ |
ਬਲਾਚੌਰ, (ਦੀਦਾਰ ਸਿੰਘ ਬਲਾਚੌਰੀਆ)-ਮੋਦੀ ਸਰਕਾਰ ਵਲੋਂ ਕਿਸਾਨਾਂ 'ਤੇ ਮੱਲੋ ਜ਼ੋਰੀ ਥੋਪੇ ਤਿੰਨ ਖੇਤੀ ਕਾਨੂੰਨਾਂ ਨੂੰ ਜੜ੍ਹ ਤੋਂ ਰੱਦ ਕਰਾਉਣ ਲਈ ਕੀਤੇ ਜਾ ਰਹੇ ਕਿਸਾਨ ਅੰਦੋਲਨ ਦੀ ਕੜੀ ਤਹਿਤ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਬਲਾਚੌਰ ਸ਼ਹਿਰ ਅਤੇ ਆਸ-ਪਾਸ ਦਾ ਇਲਾਕਾ ਬਿਲਕੁਲ ਬੰਦ ਰਿਹਾ ਹੈ ਅਤੇ ਹਰ ਵਰਗ ਨਾਲ ਸਬੰਧਤ ਮੁਲਾਜ਼ਮਾਂ, ਕਾਰੋਬਾਰੀਆਂ, ਖੇਤ ਮਜ਼ਦੂਰਾਂ, ਉਸਾਰੀ ਕਾਮਿਆਂ, ਦੀ ਰੈਵੀਨਿਊ ਪਟਵਾਰ ਯੂਨੀਅਨ, ਆਟੋ ਰਿਕਸ਼ਾ, ਟਰੱਕ ਆਪੇ੍ਰਟਰ, ਕੈਂਟਰ ਆਪੇ੍ਰਟਰ, ਟੈਕਸੀ ਯੂਨੀਅਨਾਂ, ਦੋਧੀ ਯੂਨੀਅਨ, ਦੁਕਾਨਾਂ ਵਲੋਂ ਪੂਰਾ ਸਮਰਥਨ ਦਿੰਦਿਆਂ ਬੰਦ ਨੂੰ ਸਫਲ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ | ਦੂਜੇ ਪਾਸੇ ਸੰਯੁਕਤ ਕਿਸਾਨ ਯੂਨੀਅਨ ਦੇ ਆਗੂਆਂ ਜਿਨ੍ਹਾਂ ਵਿਚ ਰਾਜੇਵਾਲ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਔਜਲਾ, ਹਰਵਿੰਦਰ ਸਿੰਘ ਚਾਹਲ, ਭੁਪਿੰਦਰ ਸਿੰਘ ਸਰਾਂ, ਜੋਗਿੰਦਰ ਸਿੰਘ ਰੰਧਾਵਾ, ਚੰਨਣ ਸਿੰਘ ਮੰਢਿਆਣੀ, ਤਰਲੋਚਨ ਸਿੰਘ ਧਾਮੀ, ਚੌਧਰੀ ਸੁਰਿੰਦਰਪਾਲ, ਚੌਧਰੀ ਮਹਿੰਦਰਪਾਲ, ਨੌਜਵਾਨ ਆਗੂ ਜਗਤਾਰ ਸਿੰਘ ਸੋਨੂੰ, ਪਵਨ ਸ਼ਰਮਾ ਵਲੋਂ ਦਿੱਤੇ ਪ੍ਰੋਗਰਾਮ ਤਹਿਤ ਸ਼ਹਿਰ ਵਿਚ ਮੋਟਰਸਾਈਕਲ ਤੇ ਹੋਰ ਵਾਹਨ ਲੈ ਕੇ ਜਿੱਥੇ ਰੈਲੀ ਕੀਤੀ ਗਈ, ਉੱਥੇ ਨਾਲ ਮੋਦੀ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ |
ਰੈਲਮਾਜਰਾ/ਕਾਠਗੜ੍ਹ, (ਸੁਭਾਸ਼ ਟੌਂਸਾ, ਬਲਦੇਵ ਸਿੰਘ ਪਨੇਸਰ)-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਇਸ ਇਲਾਕੇ ਦੇ ਸਮੂਹ ਕਿਸਾਨਾਂ ਨੇ ਟੋਲ-ਪਲਾਜ਼ਾ ਬੱਛੂਆਂ ਵਿਖੇ ਇਕੱਤਰ ਹੋ ਕੇ ਨੈਸ਼ਨਲ ਹਾਈਵੇ ਤੇ ਟਰੈਕਟਰ ਟਰਾਲੀਆਂ ਲਗਾ ਕੇ ਆਵਾਜਾਈ ਬਿਲਕੁਲ ਜਾਮ ਕਰ ਦਿੱਤੀ ਤੇ ਸਮੂਹ ਕਿਸਾਨਾਂ ਨੇ ਰੋਸ ਧਰਨਾ ਦੇ ਕੇ ਕੇਂਦਰ ਵਲੋਂ ਕਿਸਾਨਾਂ 'ਤੇ ਥੋਪੇ ਗਏ ਤਿੰਨ ਕਾਲੇ ਕਾਨੂੰਨ ਵਾਪਸ ਕਰਨ ਤੇ ਐੱਮ.ਐੱਸ.ਪੀ. ਦੀ ਕਾਨੂੰਨੀ ਗਰੰਟੀ ਹਾਸਲ ਕਰਨ ਲਈ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਕਿਸਾਨ ਮੋਰਚਾ ਦੇ ਕਨਵੀਨਰ ਕਰਨ ਸਿੰਘ ਰਾਣਾ, ਕਿਰਤੀ ਕਿਸਾਨ ਯੂਨੀਅਨ ਦੇ ਅਵਤਾਰ ਸਿੰਘ ਤਾਰੀ, ਨਿਰਮਲ ਸਿੰਘ ਜੰਡੀ ਮਜ਼ਦੂਰ ਆਗੂ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਅੰਦੋਲਨ ਨਾਲ ਜੋੜਿਆ ਜਾਵੇਗਾ | ਇਸੇ ਤਰ੍ਹਾਂ ਸਨਅਤੀ ਖੇਤਰ ਰੈਲਮਾਜਰਾ ਵਿਖੇ ਵੀ ਕਿਸਾਨਾਂ ਮਜ਼ਦੂਰਾਂ ਵਲੋਂ ਹਾਈਵੇ ਨੂੰ ਜਾਮ ਕੀਤਾ ਗਿਆ ਤੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਅਸ਼ੋਕ ਕਟਾਰੀਆ, ਸਤਨਾਮ ਜਲਾਲਪੁਰ, ਮਦਨ ਲਾਲ ਮੀਲੂ, ਠੇਕੇਦਾਰ ਸੁਰਿੰਦਰ ਪਾਲ, ਜਗਤਾਰ ਸਿੰਘ ਜਗਤੇਵਾਲ, ਸਵਰਨ ਸਿੰਘ ਨੰਗਲ, ਰਣਜੀਤ ਰਾਣਾ, ਸੰਤੋਖ ਸਿੰਘ ਸ਼ਿਵਾਲਿਕ, ਤਰਲੋਚਨ ਸਿੰਘ ਰੱਕੜ, ਜਸਵੀਰ ਸਿੰਘ , ਬਲਵੀਰ ਸਿੰਘ ਸਰਪੰਚ ਜੀਓਵਾਲ, ਤਰਲੋਚਨ ਸਿੰਘ ਰੱਕੜ, ਦਲਜੀਤ ਸਿੰਘ ਮਾਣੇਵਾਲ, ਸੁਰਿੰਦਰ ਸਿੰਘ ਫ਼ਤਿਹਪੁਰ, ਪ੍ਰੇਮ ਪ੍ਰਕਾਸ਼ ਸਿੰਘ ਸੁੱਧਾ ਮਾਜਰਾ, ਹਰਮੇਸ਼ ਲਾਲ ਭਾਟੀਆ, ਕੰਧਾਰਾ ਸਿੰਘ ਪੰਨੂੰ, ਭਾਈ ਦਲਜੀਤ ਸਿੰਘ ਮੌਲਾ, ਬਲਵੰਤ ਸਿੰਘ ਜੰਡੀ, ਹਰਨੇਕ ਸਿੰਘ ਫਤਿਹਪੁਰ, ਸੰਤੋਖ ਸਿੰਘ, ਅਜੈਬ ਸਿੰਘ ਮਾਨ ਸਮੇਤ ਹੋਰ ਹਾਜ਼ਰ ਸਨ |
ਜਾਡਲਾ, (ਬੱਲੀ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਕਿਸਾਨ ਵਿਰੋਧੀ ਕਾਲੇ ਕਾਨੰੂਨ ਰੱਦ ਕਰਾਉਣ ਲਈ ਸੰਯੁਕਤ ਸੰਯੁਕਤ ਮੋਰਚੇ ਦੇ ਭਾਰਤ ਬੰਦ ਦੇ ਸੱਦੇ 'ਤੇ ਜਾਡਲਾ ਪੂਰੀ ਤਰ੍ਹਾਂ ਬੰਦ ਰਿਹਾ | ਜ਼ਰੂਰੀ ਸੇਵਾਵਾਂ ਵਾਲੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਦੇ ਸਾਰੇ ਬਾਜ਼ਾਰ ਬੰਦ ਰਹੇ | ਬੰਦ ਨੂੰ ਆਮ ਲੋਕਾਂ ਵਲੋਂ ਇਸ ਕਦਰ ਹਮਾਇਤ ਮਿਲੀ ਕਿ ਕੋਈ ਵੀ ਵਿਅਕਤੀ ਖ਼ਰੀਦਦਾਰੀ ਲਈ ਬਾਜ਼ਾਰ ਵਿਚ ਨਹੀਂ ਵੇਖਿਆ ਗਿਆ, ਜਿਸ ਕਾਰਨ ਬਾਜ਼ਾਰਾਂ ਵਿਚ ਪੂਰੀ ਤਰ੍ਹਾਂ ਸਨਾਟਾ ਛਾਇਆ ਰਿਹਾ | ਪੁਲਿਸ ਚੌਕੀ ਜਾਡਲਾ ਦੇ ਇੰਚਾਰਜ ਏ. ਐੱਸ. ਆਈ. ਪਰਮਜੀਤ ਸਿੰਘ ਦੀ ਅਗਵਾਈ ਵਿਚ ਵੱਖ-ਵੱਖ ਥਾਵਾਂ ਨਾਕੇ ਲਾ ਕੇ ਲਗਾਤਾਰ ਚੌਕਸੀ ਰੱਖੀ ਗਈ | ਲਾਗਲੇ ਪਿੰਡ ਬੀਰੋਵਾਲ ਦੀ ਪੰਛੀ ਮਾਰਕੀਟ ਤੇ ਗੜ੍ਹੀ ਕਾਨੂੰਗੋਆਂ ਦੇ ਬਾਜ਼ਾਰ ਵੀ ਬੰਦ ਰਹੇ |
ਪੋਜੇਵਾਲ ਸਰਾਂ, (ਨਵਾਂਗਰਾਈਾ)-ਲੋਕ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦੇਸ਼ ਪੱਧਰ 'ਤੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ 'ਤੇ ਕਸਬਾ ਪੋਜੇਵਾਲ ਦੇ ਦੁਕਾਨਦਾਰਾਂ ਨੇ ਕਿਸਾਨੀ ਦੇ ਹੱਕ ਵਿਚ ਆਪਣੀਆਂ ਦੁਕਾਨਾਂ ਪੂਰਨ ਤੌਰ 'ਤੇ ਬੰਦ ਰੱਖੀਆਂ | ਇੱਥੇ ਇਹ ਵੀ ਵਰਨਣਯੋਗ ਹੈ ਕਿ ਇਹ ਬੰਦ ਲੋਕਾਂ ਵਲੋਂ ਆਪਣੀ ਮਰਜ਼ੀ ਨਾਲ ਆਪ ਕੀਤਾ ਗਿਆ ਹੈ ਜਦਕਿ ਪਹਿਲਾਂ ਬੰਦ ਕਰਵਾਉਣ ਲਈ ਜਥੇਬੰਦੀਆਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਸੀ | ਇਸ ਤੋਂ ਇਹ ਪਤਾ ਲੱਗਦਾ ਹੈ ਕਿ ਅੱਜ ਆਮ ਲੋਕ ਵੀ ਕਿਸਾਨਾਂ ਨਾਲ ਖੜ੍ਹੇ ਹਨ | ਅੱਜ ਪਿੰਡ ਚਾਂਦਪੁਰ ਰੁੜਕੀ, ਟੋਰੋਵਾਲ, ਕਰੀਮਪੁਰ ਚਾਹਵਾਲਾ, ਸਿੰਘਪੁਰ, ਨਵਾਂਗਰਾਂ ਆਦਿ ਸਮੇਤ ਸਮੂਹ ਪਿੰਡਾਂ ਦੀਆਂ ਦੁਕਾਨਾਂ ਬੰਦ ਸਨ ਤੇ ਸੜਕਾਂ ਤੇ ਸੁੰਨ ਪਸਰੀ ਹੋਈ ਸੀ |
ਪੋਜੇਵਾਲ ਸਰਾਂ, (ਨਵਾਂਗਰਾਈਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸਮਰਥਨ ਦਿੰਦਿਆਂ ਕਸਬਾ ਪੋਜੇਵਾਲ ਦੇ ਸਮੂਹ ਦੁਕਾਨਦਾਰਾਂ ਨੇ ਆਪਣੀਆਂ ਦੁਕਾਨ ਬੰਦ ਰੱਖੀਆਂ | ਦੁਕਾਨਾਂ ਬੰਦ ਰੱਖਣ ਉਪਰੰਤ ਦੁਕਾਨਦਾਰਾਂ ਨੇ ਲੋਕ, ਕਿਸਾਨ ਮਜ਼ਦੂਰ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ |
ਇਸ ਮੌਕੇ ਪਰਮਜੀਤ ਸਿੰਘ ਰੋੜੀ, ਗੁਪਾਲ ਕਿ੍ਸ਼ਨ ਸ਼ਰਮਾ, ਹਰਕੇਸ਼ ਕਟਾਰੀਆ, ਜਿੰਦੂ ਖੇਪੜ, ਡਿੰਪਲ, ਸ਼ਿੰਦਾ ਮਿਸਤਰੀ, ਸੰਨੀ, ਕੇਵਲ ਕੁਮਾਰ, ਬਲਵੀਰ, ਸੇਠੀ, ਕੇਸ਼ੀ ਭੋਲੇਵਾਲ, ਬਗੀਚਾ ਸਿੰਘ ਸਮੇਤ ਹੋਰ ਦੁਕਾਨਦਾਰ ਮੌਜੂਦ ਸਨ | ਇਸ ਮੌਕੇ ਸਮੂਹ ਦੁਕਾਨਦਾਰਾਂ ਨੇ ਮੋਦੀ ਸਰਕਾਰ ਮੁਰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ | ਅੰਤ ਵਿਚ ਦੁਕਾਨਦਾਰਾਂ ਨੇ ਕਿਹਾ ਕਿ ਉਹ ਸੰਯੁਕਤ ਕਿਸਾਨ ਮੋਰਚੇ ਵਲੋਂ ਭਵਿੱਖ ਵਿਚ ਦਿੱਤੇ ਜਾਣ ਵਾਲੇ ਹੈ ਸੱਦੇ ਨੂੰ ਸਫਲ ਬਣਾਉਣਗੇ ਅਤੇ ਉਹ ਕਿਸਾਨੀ ਸੰਘਰਸ਼ ਨੂੰ ਜਿੱਤ ਤੱਕ ਲਿਜਾਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਨਗੇ |
ਸੜੋਆ, (ਨਾਨੋਵਾਲੀਆ)-ਕੇਂਦਰ ਵਲੋਂ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਮਨੋਰਥ ਨਾਲ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤੇ ਅੱਜ ਕਸਬਾ ਸੜੋਆ ਦੇ ਸਾਰੇ ਬਾਜ਼ਾਰ ਮੁਕੰਮਲ ਬੰਦ ਰਹੇ | ਬਾਜ਼ਾਰ ਵਿਚ ਹਾਜ਼ਰ ਕਿਸਾਨਾਂ ਨੇ ਜਿੱਥੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਉੱਥੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਵਿਰੋਧੀ ਕਾਨੂੰਨ ਤੁਰੰਤ ਵਾਪਸ ਲਏ ਜਾਣ | ਇਸ ਮੌਕੇ ਡਾ: ਜਸਪਾਲ ਸਿੰਘ ਲੈਕਚਰਾਰ ਤੇ ਹਰਜਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਧੱਕੇ ਨਾਲ ਕਿਸਾਨਾਂ ਤੇ ਇਹ ਕਾਨੂੰਨ ਥੋਪ ਰਿਹਾ ਜਦੋਂ ਕਿ ਦੇਸ਼ ਦੇ ਕਿਸਾਨ ਨੂੰ ਇਨ੍ਹਾਂ ਕਾਨੂੰਨਾਂ ਦੀ ਕੋਈ ਜ਼ਰੂਰਤ ਹੀ ਨਹੀਂ ਹੈ | ਇਸ ਮੌਕੇ ਹਾਜ਼ਰ ਕਿਸਾਨਾਂ ਅਤੇ ਕਿਸਾਨ ਸਮਰਥਕਾਂ ਨੇ ਕੇਂਦਰ ਵਿਰੁੱਧ ਰੋਸ ਵਜੋਂ ਨਾਅਰੇਬਾਜ਼ੀ ਵੀ ਕੀਤੀ | ਇਸ ਮੌਕੇ ਕੁਲਦੀਪ ਸਿੰਘ ਦਿਆਲ, ਜਸਵੀਰ ਸਿੰਘ ਸਰਪੰਚ, ਗੁਰਦੀਪ ਸਿੰਘ, ਸੁਨੀਲ ਕੁਮਾਰ ਰਾਜੂ, ਵਿਜੈ ਕੁਮਾਰ, ਵਿਜੈ ਸਹਿਗਲ, ਬਲਵੀਰ ਸਿੰਘ, ਰਾਮ ਲੁਭਾਇਆ, ਜਸ਼ਨ ਕੁਮਾਰ, ਬਲਵੀਰ ਸਿੰਘ, ਅਜੀਤ ਸਿੰਘ ਦਿਆਲ, ਪਿ੍ਆ ਰਾਣੀ, ਸਵਰਨ ਕੋਰ, ਇੰਦਰਜੀਤ ਸਿੰਘ, ਬਲਜਿੰਦਰ ਸਿੰਘ ਸਹੋਤਾ, ਰਮਨ ਸ਼ਰਮਾ, ਰਾਹੁਲ ਕੁਮਾਰ, ਹਰਸ਼ਦੀਪ ਸਿੰਘ, ਇੰਦਰ ਸਿੰਘ, ਕੁਲਦੀਪ ਕੌਰ, ਜਸਵੀਰ ਕੌਰ, ਜੋਗਿੰਦਰ ਸਿੰਘ, ਬਲਦੇਵ ਸਿੰਘ ਤੇ ਸੰਦੀਪ ਕੁਮਾਰ ਆਦਿ ਹਾਜ਼ਰ ਸਨ |
ਨਵਾਂਸ਼ਹਿਰ, (ਹਰਵਿੰਦਰ ਸਿੰਘ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਦਿੱਤੇ ਗਏ ਭਾਰਤ ਬੰਦ ਦਾ ਸਮਰਥਨ ਕੀਤਾ ਗਿਆ | ਇਸ ਮੌਕੇ ਅੱਜ ਲੰਗੜੋਆ ਬਾਈਪਾਸ ਤੇ ਹੋਏ ਕਿਸਾਨਾਂ ਤੇ ਮਜ਼ਦੂਰਾਂ ਦੇ ਵੱਡੇ ਇਕੱਠ ਵਿਚ ਸਮੂਹ ਮੈਂਬਰਾਂ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਸੂਬਾ ਚੇਅਰਮੈਨ ਦਿਲਦਾਰ ਸਿੰਘ, ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਸੁਜੋਵਾਲ ਨੇ ਕਿਹਾ ਕਿ ਜਦੋਂ ਤੱਕ ਕਿਸਾਨੀ ਸੰਘਰਸ਼ ਜਿੱਤ ਨਹੀਂ ਹਾਸਲ ਕਰ ਲੈਂਦਾ ਉਨ੍ਹਾਂ ਦੀ ਜਥੇਬੰਦੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਸੰਘਰਸ਼ ਕਰਦੀ ਰਹੇਗੀ | ਇਸ ਮੌਕੇ ਧਰਮਜੀਤ ਔੜ, ਰਾਮਜੀ ਦਾਸ, ਟੇਕ ਚੰਦ, ਸਤਪਾਲ ਭੱਦੀ, ਬਿਮਲ ਕੁਮਾਰ, ਵਿਜੇ ਗੁਰੂ, ਤਜਿੰਦਰ ਸਿੰਘ ਜੋਤ ਤੇ ਕਸ਼ਮੀਰ ਸਿੰਘ ਆਦਿ ਹਾਜ਼ਰ ਸਨ |
ਨਵਾਂਸ਼ਹਿਰ, (ਹਰਵਿੰਦਰ ਸਿੰਘ)-ਦਿਹਾਤੀ ਉਪ ਮੰਡਲ ਨਵਾਂਸ਼ਹਿਰ ਦੇ ਮੁਲਾਜ਼ਮਾਂ ਵਲੋਂ ਪਾਵਰਕਾਮ ਦੇ ਦਫ਼ਤਰ ਅੱਗੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਸਮਰਥਨ ਕਰਦਿਆਂ ਗੇਟ ਰੈਲੀ ਕੀਤੀ ਗਈ ਅਤੇ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਮੌਕੇ ਇੰਪਲਾਈਜ਼ ਫੈਡਰੇਸ਼ਨ ਦੇ ਸਰਕਲ ਪ੍ਰਧਾਨ ਮੋਹਨ ਸਿੰਘ ਬੂਟਾ ਉਟਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨਾਂ ਪ੍ਰਤੀ ਆਪਣਾ ਅੜੀਅਲ ਵਤੀਰਾ ਛੱਡ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ | ਇਸ ਮੌਕੇ ਇੰਜੀ. ਸੋਮਨਾਥ, ਸੰਜੀਵ ਕੁਮਾਰ, ਕਮਲਵੀਰ ਜੱਸਲ, ਪਵਨ ਕੁਮਾਰ, ਅਮੀਰ ਚੰਦ, ਜਗਦੀਸ਼ ਸਿੰਘ, ਅਮਿਤ ਕੁਮਾਰ, ਗੁਰਪ੍ਰੀਤ ਸਿੰਘ, ਜਸਵਿੰਦਰ ਕੌਰ ਤੇ ਸੰਤੋਸ਼ ਰਾਣੀ ਆਦਿ ਹਾਜ਼ਰ ਸਨ |
ਸਾਹਲੋਂ, (ਜਰਨੈਲ ਸਿੰਘ ਨਿੱਘ੍ਹਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਇਕ ਸਾਲ ਪਹਿਲਾ ਲਿਆਂਦੇ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਸੰਯੁਕਤ ਮਜ਼ਦੂਰ ਕਿਸਾਨ ਯੂਨੀਅਨ ਵਲੋਂ ਪੂਰੇ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਇਲਾਕੇ ਵਿਚ ਪੂਰਨ ਸਮਰਥਨ ਅਤੇ ਭਰਵਾਂ ਹੁੰਗਾਰਾ ਮਿਲਿਆ | ਇਲਾਕੇ ਵਿਚ ਪਿੰਡ ਮਹਿਰਮਪੁਰ, ਮੱਲਪੁਰ, ਸਾਹਲੋਂ, ਕਮਾਮ, ਚਾਹਲ ਖ਼ੁਰਦ, ਸਕੋਹਪੁਰ, ਘਟਾਰੋਂ ਅਤੇ ਕਰਿਆਮ ਆਦਿ ਵਿਖੇ ਮੁੱਖ ਸੜਕਾਂ 'ਤੇ ਪੈਂਦੇ ਪਿੰਡਾਂ ਦੇ ਛੋਟੇ-ਵੱਡੇ ਬਾਜ਼ਾਰਾਂ ਨੂੰ ਦੁਕਾਨਦਾਰਾਂ ਵਲੋਂ ਮੁਕੰਮਲ ਤੌਰ 'ਤੇ ਬੰਦ ਰੱਖ ਕੇ ਪੂਰਨ ਸਮਰਥਨ ਦਿੱਤਾ ਗਿਆ | ਪਿੰਡਾਂ ਵਿਚੋਂ ਲੋਕ ਆਪਣੇ-ਆਪਣੇ ਸਾਧਨਾਂ ਰਾਹੀ ਕਿਸਾਨੀ ਹੱਕ 'ਚ ਪਿੰਡ ਲੰਗੜੋਆ ਵਿਖੇ ਲੱਗੇ ਹੋਏ ਵਿਸ਼ਾਲ ਧਰਨੇ ਪ੍ਰਦਰਸ਼ਨ ਵਿਚ ਸ਼ਾਮਿਲ ਹੋਣ ਲਈ ਬੜੇ ਜੋਸ਼ ਨਾਲ ਜਾਂਦੇ ਦੇਖੇ ਗਏ ਕਈ ਲੋਕਾਂ ਨੇ ਆਪਣੇ ਘਰ ਵਿਚ ਰਹੇਂ ਕਿਸਾਨਾਂ ਦੇ ਹੱਕ ਆਪਣਾ ਸਮਰਥਨ ਦਿੱਤਾ |
ਬਹਿਰਾਮ, (ਨਛੱਤਰ ਸਿੰਘ/ਸਰਬਜੀਤ ਸਿੰਘ)-ਸੰਯੁਕਤ ਕਿਸਾਨ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸੱਦੇ 'ਤੇ ਭਾਰਤ ਬੰਦ ਸਬੰਧੀ ਟੋਲ ਪਲਾਜ਼ਾ ਬਹਿਰਾਮ ਵਿਖੇ ਕਿਸਾਨਾਂ-ਮਜ਼ਦੂਰਾਂ ਵਲੋਂ ਜਿਥੇ ਆਵਾਜਾਈ ਠੱਪ ਕੀਤੀ ਗਈ, ਉਥੇ ਉਨ੍ਹਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਇੰਟਰਨੈਸ਼ਨਲ ਪੰਥਕ ਢਾਡੀ ਜਥਾ ਭਾਈ ਅਮਰਜੀਤ ਸਿੰਘ ਭਰੋਲੀ, ਗਿਆਨੀ ਦੀਦਾਰ ਸਿੰਘ ਸੰਗਤਪੁਰ ਤੇ ਭਾਈ ਸੁਖਵਿੰਦਰ ਸਿੰਘ ਅਨਮੋਲ ਦੇ ਢਾਡੀ ਜਥੇ ਵਲੋਂ ਸਿੰਘਾਂ ਸ਼ਹੀਦਾਂ ਦੀਆਂ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਵਿਸ਼ੇਸ਼ ਤੌਰ 'ਤੇ ਪਹੁੰਚੇ ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ ਇਕੱਠ ਨੂੰ ਸੰਬੋਧਨ ਕੀਤਾ | ਇਸ ਮੌਕੇ ਭਾਕਿਯੂ ਦੋਆਬਾ ਦੇ ਸਰਕਲ ਪ੍ਰਧਾਨ ਬਲਜਿੰਦਰ ਸਿੰਘ ਚੱਕ ਮੰਡੇਰ, ਜਥੇ: ਹਰਮੇਲ ਸਿੰਘ, ਜਥੇ: ਸਾਧੂ ਸਿੰਘ ਭਰੋਲੀ, ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਬੁੱਧ ਸਿੰਘ ਬਲਾਕੀਪੁਰ, ਰਣਜੀਤ ਸਿੰਘ ਝਿੰਗੜ, ਕੁਲਜੀਤ ਸਿੰਘ ਸਰਹਾਲ, ਸੁਰਜੀਤ ਸਿੰਘ ਮਾਂਗਟ, ਕਮਲਜੀਤ ਸਿੰਘ ਮਾਂਗਟ, ਰਘਵੀਰ ਸਿੰਘ ਬਿੱਲਾ, ਹਰਭਜਨ ਸਿੰਘ ਸਰਪੰਚ ਭਰੋਲੀ, ਸੁਖਵਿੰਦਰ ਸਿੰਘ ਸੰਧਵਾਂ, ਸਵਰਨ ਸਿੰਘ ਲਾਦੀਆਂ, ਰਛਪਾਲ ਸਿੰਘ ਲਾਦੀਆਂ, ਸਤਨਾਮ ਸਿੰਘ ਲਾਦੀਆਂ, ਬਾਬਾ ਸਰਵਰਨਜੀਤ ਸਿੰਘ ਪਠਲਾਵਾ, ਜਥੇ: ਕੁਲਵਿੰਦਰ ਸਿੰਘ ਢਾਹਾਂ, ਹਰਜੀਤ ਸਿੰਘ ਸਰਹਾਲ ਰਾਣੂੰਆਂ, ਸੰਦੀਪ ਸਿੰਘ ਲਾਲੀ ਗਦਾਣੀ, ਜਸਵਿੰਦਰ ਮਾਹਲ, ਜਸਵੀਰ ਸਿੰਘ ਨਾਗਰਾ ਬਹਿਰਾਮ, ਮੋਹਣ ਸਿੰਘ ਮਸਕੀਨ, ਦਲਜੀਤ ਸਿੰਘ ਘੁੰਮਣ, ਜਥੇ: ਪ੍ਰੇਮ ਸਿੰਘ ਸਰਹਾਲ ਰਾਣੂੰਆਂ, ਸਰਵਣ ਸਿੰਘ, ਜਸਵੀਰ ਸਿੰਘ ਮੁੰਨਾ, ਮੁਖਤਿਆਰ ਸਿੰਘ ਤੇ ਹੋਰ ਹਾਜ਼ਰ ਸਨ |
ਬੰਗਾ, (ਕਰਮ ਲਧਾਣਾ)-ਕਿਸਾਨੀ ਸੰਘਰਸ਼ ਨਾਲ ਜੁੜੀਆਂ ਕੇਂਦਰੀ ਜਥੇਬੰਦੀਆਂ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦਾ ਬੰਗਾ ਸ਼ਹਿਰ 'ਚ ਵਿਆਪਕ ਅਸਰ ਦੇਖਣ ਨੂੰ ਮਿਲਿਆ | ਸ਼ਹਿਰ ਦੇ ਮੁੱਖ ਬਜ਼ਾਰਾਂ 'ਚ ਬੇਰੌਣਕੀ ਮੂੰਹ ਚਿੜਾ ਰਹੀ ਸੀ | ਕਈ ਬੰਦ ਦੁਕਾਨਾਂ ਅੱਗੇ ਦੁਕਾਨਦਾਰਾਂ ਦੇ ਨੌਕਰ ਪਹਿਰੇਦਾਰ ਬਣਕੇ ਬੈਠੇ ਦੇਖੇ ਗਏ | ਇਕ ਦੁਕਾਨਦਾਰ ਦਾ ਕਹਿਣਾ ਸੀ ਕਿ ਅਜੇਹੇ ਵਿਆਪਕ ਬੰਦ ਨੂੰ ਦੇਖਕੇ ਕੇਂਦਰ ਸਰਕਾਰ ਨੂੰ ਕਿਸਾਨਾਂ -ਮਜ਼ਦੂਰਾਂ ਦੀ ਗੱਲ ਮੰਨਦੇ ਹੋਏ ਖੇਤੀ ਕਾਨੂੰਨ ਰੱਦ ਕਰਕੇ ਉਨ੍ਹਾਂ ਦਾ ਦਿਲ ਜਿੱਤਣ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ |
ਬੰਗਾ, 27 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਪੰਜਾਬ ਸਰਕਾਰ ਵਲੋਂ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵੇਂ ਚੁਣੇ ਕੈਬਨਿਟ ਮੰਤਰੀਆਂ ਤੋਂ ਇਲਾਵਾ ਹਲਕਿਆਂ ਦੇ ਵਿਧਾਇਕ ...
ਬੰਗਾ, 27 ਸਤੰਬਰ (ਕਰਮ ਲਧਾਣਾ)-ਉੱਘੀ ਐੱਨ. ਜੀ. ਓ. ਸ਼ਹੀਦ ਭਗਤ ਸਿੰਘ ਸ਼ੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ 28 ਸਤੰਬਰ ਨੂੰ ਸ਼ਹੀਦ ਦੇ ਸਮਾਰਕ ਖਟਕੜ ਕਲਾਂ ਵਿਖੇ ਸ਼ਰਧਾ ਦੇ ਫੁੱਲ ਭੇਟ ਕਰੇਗੀ | ਇਹ ਵਿਚਾਰ ਸੁਸਾਇਟੀ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX