ਤਾਜਾ ਖ਼ਬਰਾਂ


ਹੈਦਰਾਬਾਦ ਨੇ ਮੁੰਬਈ ਨੂੰ 3 ਦੌੜਾਂ ਨਾਲ ਹਰਾਇਆ
. . .  1 day ago
ਹੈਦਰਾਬਾਦ ਨੇ ਮੁੰਬਈ ਨੂੰ 3 ਦੌੜਾਂ ਨਾਲ ਹਰਾਇਆ
ਪਾਵਰਕਾਮ ਵਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ’ਤੇ ਮੁਕੰਮਲ ਪਾਬੰਦੀ
. . .  1 day ago
ਚੰਡੀਗੜ੍ਹ, 17 ਮਈ (ਅਜੀਤ ਬਿਊਰੋ )- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਆਉਂਦੇ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਅੱਜ ਤੋਂ ਤੁਰੰਤ ਪ੍ਰਭਾਵ ਨਾਲ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਤਾਇਨਾਤੀਆਂ ...
ਦਿੱਲੀ: ਜੀਟੀ ਕਰਨਾਲ ਰੋਡ 'ਤੇ ਅਟਲਾਂਟਿਸ ਬੈਂਕੁਏਟ ਹਾਲ 'ਚ ਲੱਗੀ ਅੱਗ
. . .  1 day ago
ਪਿੰਡ ਕਿਰਲਗੜ੍ਹ ‘ਚ ਚੱਲੀ ਗੋਲੀ, 2 ਗੰਭੀਰ ਜ਼ਖਮੀ
. . .  1 day ago
ਚੋਗਾਵਾਂ, 17 ਮਈ (ਗੁਰਬਿੰਦਰ ਸਿੰਘ ਬਾਗੀ)-ਬਲਾਕ ਚੋਗਾਵਾਂ ਪੁਲਿਸ ਥਾਣਾ ਅਧੀਨ ਆਉਂਦੇ ਪਿੰਡ ਕਿਰਲਗੜ੍ਹ ਸ਼ਾਮ ਨੂੰ ਰਸਤੇ ਦੇ ਮਸਲੇ ਨੂੰ ਲੈ ਕੇ ਚੱਲੀ ਗੋਲੀ ਵਿਚ ਦੋ...
ਮੁੱਖ ਮੰਤਰੀ ਦੀ ਸਕੂਲ ਮੁਖੀਆਂ ਨਾਲ ਮੀਟਿੰਗ ਉਪਰੰਤ ਖਾਣਾ ਖਾਣ ਸਮੇਂ ਅਨੁਸ਼ਾਸਨਹੀਣਤਾ ਕਰਨ ਵਾਲੇ 7 ਸਕੂਲ ਮੁਖੀਆਂ ਖ਼ਿਲਾਫ਼ ਕਾਰਵਾਈ ਸ਼ੁਰੂ
. . .  1 day ago
ਐੱਸ. ਏ. ਐੱਸ. ਨਗਰ, 17 ਮਈ (ਤਰਵਿੰਦਰ ਸਿੰਘ ਬੈਨੀਪਾਲ) - ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵਲੋਂ ਪੱਤਰ ਜਾਰੀ ਕਰਕੇ 10 ਮਈ ਨੂੰ ਲੁਧਿਆਣੇ ਵਿਖੇ ਮੁੱਖ ਮੰਤਰੀ ਪੰਜਾਬ ਦੀ ਸਕੂਲ ਮੁਖੀਆਂ ਨਾਲ ਮੀਟਿੰਗ ...
ਪਿੰਡ ਚੱਕ ਸ਼ਿੰਗਾਰ ਗਾਂਹ ਬਿੱਲ ਦੀ ਰਿਕਵਰੀ ਕਰਨ ਗਏ ਬਿਜਲੀ ਮੁਲਾਜ਼ਮਾਂ ਨੂੰ ਪਿੰਡ ਵਾਸੀਆਂ ਨੇ ਬਣਾਇਆ ਬੰਧਕ, ਕੀਤੀ ਮਾਰਕੁੱਟ
. . .  1 day ago
ਪੰਜੇ ਕੇ ਉਤਾੜ, 17 ਮਈ (ਪੱਪੂ ਸੰਧਾ)-ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹਰੇਕ ਮਹਿਕਮੇ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਪਾਵਰਕਾਮ ਗੁਰੂਹਰਸਹਾਏ ਵਲੋਂ ਵੀ ਡਿਫਾਲਟਰ ਲੋਕਾਂ ਦੇ ਬਿੱਲ ਇਕੱਠੇ ਕੀਤੇ ਜਾ ਰਹੇ ਹਨ...
ਹੈਦਰਾਬਾਦ ਦੇ ਖ਼ਿਲਾਫ਼ ਮੁੰਬਈ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫ਼ੈਸਲਾ
. . .  1 day ago
ਮੁੰਬਈ, 17 ਮਈ-ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 65ਵਾਂ ਮੈਚ ਅੱਜ ਮੁੰਬਈ ਇੰਡੀਅਨਜ਼ (ਐੱਮ. ਆਈ.) ਤੇ ਸਨਰਾਈਜ਼ਰਜ਼ ਹੈਦਰਾਬਾਦ (ਐੱਸ. ਆਰ. ਐੱਚ.) ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਸਕੂਲ ਦੀਆਂ ਕਿਤਾਬਾਂ 'ਚੋਂ ਸ਼ਹੀਦ ਭਗਤ ਸਿੰਘ ਦਾ ਨਾਂ ਹਟਾਉਣ 'ਤੇ ਵੱਖ-ਵੱਖ ਆਗੂਆਂ ਵਲੋਂ ਕੀਤਾ ਗਿਆ ਵਿਰੋਧ
. . .  1 day ago
ਚੰਡੀਗੜ੍ਹ, 17 ਮਈ-ਕਰਨਾਟਕ ਸਰਕਾਰ ਨੇ 10ਵੀਂ ਦੀ ਕੰਨੜ ਦੀ ਕਿਤਾਬ 'ਚ ਸੋਧ ਕਰਕੇ ਨਵਾਂ ਸਿਲੇਬਸ ਜੋੜਿਆ ਹੈ, ਜਿਸ 'ਤੇ 'ਆਪ' ਆਗੂਆਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ। ਇਸ ਦੌਰਾਨ ਖਰੜ ਤੋਂ ਆਪ ਵਿਧਾਇਕ ਅਨਮੋਲ ਗਗਨ ਮਾਨ ਤੇ ਜਲਾਲਾਬਾਦ..
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
. . .  1 day ago
ਅਜਨਾਲਾ, 17 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਦੇ ਪਸ਼ੂ ਪਾਲਣ ਮੱਛੀ ਪਾਲਣ ਡੇਅਰੀ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਪੰਜਾਬ ਭਵਨ ਵਿਖੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪੋਲਟਰੀ ਫਾਰਮ ਅਤੇ ਪਸ਼ੂਆਂ ਦੀ ਖ਼ਰੀਦ ਨਾਲ ਸੰਬੰਧਿਤ ਮੁੱਦਿਆਂ ਸੰਬੰਧੀ ਵਿਸ਼ੇਸ਼ ਵਿਚਾਰ ਚਰਚਾ ਕੀਤੀ ਗਈ।
ਗਰਮੀ ਦੇ ਵਧ ਰਹੇ ਤਾਪਮਾਨ ਨੂੰ ਲੈ ਕੇ ਇਕ ਹੋਰ ਵਿਅਕਤੀ ਦੀ ਮੌਤ
. . .  1 day ago
ਲੌਂਗੋਵਾਲ,17 ਮਈ (ਸ.ਸ.ਖੰਨਾ,ਵਿਨੋਦ)-ਪੰਜਾਬ ਅੰਦਰ ਗਰਮੀ ਦੇ ਵਧਦੇ ਤਾਪਮਾਨ ਨੂੰ ਲੈ ਕੇ ਲੋਕਾਂ ਦੀਆਂ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਉੱਥੇ ਹੀ ਅੱਜ ਕਸਬਾ ਲੌਂਗੋਵਾਲ 'ਚ ਗਰਮੀ ਦੇ ਵਧ ਰਹੇ ਤਾਪਮਾਨ ਨੂੰ ਲੈ ਕੇ ਦੂਜੀ ਮੌਤ ਦੀ ਖ਼ਬਰ ਸਾਹਮਣੇ ਆਈ...
ਮੰਗਾਂ ਨਾ ਮੰਨੀਆਂ ਤਾਂ ਕੱਲ੍ਹ ਤੋਂ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ
. . .  1 day ago
ਬੁਢਲਾਡਾ, 17 ਮਈ (ਸਵਰਨ ਸਿੰਘ ਰਾਹੀ)-ਆਪਣੀਆਂ ਮੰਗਾਂ ਦੀ ਪੂਰਤੀ ਨਾ ਹੋਣ ਤੋਂ ਅੱਕੇ ਪੀ.ਆਰ.ਟੀ.ਸੀ., ਪੰਜਾਬ ਰੋਡਵੇਜ਼,ਪਨਬੱਸ,ਕੰਟਰੈਕਟਰ ਵਰਕਰਜ਼ ਯੂਨੀਅਨ ਨੇ ਹੜਤਾਲ 'ਤੇ ਜਾਣ ਦੀ ਧਮਕੀ ਦਿੱਤੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ...
ਮਾਮੂਲੀ ਤਕਰਾਰ ਤੋਂ ਬਾਅਦ ਪੰਜਾਬ ਪੁਲਿਸ ਦੇ ਏ.ਐੱਸ.ਆਈ. ਵਲੋਂ ਚਲਾਈ ਗੋਲੀ ਨਾਲ ਇਕ ਦੀ ਮੌਤ
. . .  1 day ago
ਸੁਲਤਾਨਪੁਰ ਲੋਧੀ/ਤਲਵੰਡੀ ਚੌਧਰੀਆਂ, 17 ਮਈ (ਭੋਲਾ, ਥਿੰਦ, ਹੈਪੀ,ਲਾਡੀ)-ਹਲਕਾ ਸੁਲਤਾਨਪੁਰ ਲੋਧੀ ਦੇ ਵੱਡੇ ਪਿੰਡ ਤਲਵੰਡੀ ਚੌਧਰੀਆਂ ਵਿਖੇ ਅੱਜ ਬਾਅਦ ਦੁਪਹਿਰ ਗਲੀ 'ਚ ਪੈੜ ਲਾਉਣ ਨੂੰ ਲੈ ਕੇ ਹੋਏ ਮਾਮੂਲੀ ਤਕਰਾਰ ਤੋਂ ਬਾਅਦ ਤੋਂ ਪੰਜਾਬ ਪੁਲਿਸ...
ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬਠਿੰਡਾ ਦੇ ਸਟੇਡੀਅਮਾਂ ਦਾ ਕੀਤਾ ਦੌਰਾ
. . .  1 day ago
ਬਠਿੰਡਾ, 17 ਮਈ (ਅੰਮ੍ਰਿਤਪਾਲ ਸਿੰਘ ਵਲਾਣ)- ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਬਠਿੰਡਾ ਸ਼ਹਿਰ ਦੇ ਖੇਡ ਸਟੇਡੀਅਮ ਦਾ ਦੌਰਾ ਕੀਤਾ ਅਤੇ ਕੋਚਾਂ ਅਤੇ ਖਿਡਾਰੀਆਂ ਨਾਲ ਗੱਲਬਾਤ ਕਰਕੇ ਸਟੇਡੀਅਮਾਂ ਦੀਆਂ ਕਮੀਆਂ ਪੇਸ਼ੀਆਂ ਪੁੱਛੀਆਂ ਹਨ।
ਬੱਸ ਸਟੈਂਡ ਨੇੜੇ ਸ਼ੂਗਰ ਮਿੱਲ ਦੇ ਗੁਦਾਮਾਂ 'ਚ ਲੱਗੀ ਅੱਗ
. . .  1 day ago
ਫਗਵਾੜਾ, 17 ਮਈ (ਹਰਜੋਤ ਸਿੰਘ ਚਾਨਾ)-ਫਗਵਾੜਾ ਦੇ ਬੱਸ ਸਟੈਂਡ ਨੇੜੇ ਸ਼ੂਗਰ ਮਿੱਲ ਦੇ ਗੁਦਾਮਾਂ 'ਚ ਅੱਜ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਅੱਗ ਦੇ ਭਾਬੜ ਮਚ ਗਏ ਹਨ ਤੇ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਪੁੱਜ ਕੇ ਅੱਗ ਬੁਝਾਉਣ ਦੇ ਕਾਰਜਾਂ...
ਪੰਜਾਬ ਸਰਕਾਰ ਕੇਜਰੀਵਾਲ ਦੇ ਹੱਥ ਵਿਕੀ, ਕੇਜਰੀਵਾਲ ਪੰਜਾਬ ਪੁਲਿਸ ਰਾਹੀਂ ਲੈ ਰਿਹੈ ਆਪਣਾ ਸਿਆਸੀ ਬਦਲਾ:ਅਸ਼ਵਨੀ ਸ਼ਰਮਾ
. . .  1 day ago
ਚੰਡੀਗੜ੍ਹ, 17 ਮਈ (ਲਲਿਤਾ)- ਭਾਰਤੀ ਜਨਤਾ ਪਾਰਟੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ 'ਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਅਤੇ ਸੰਗਰੂਰ ਲੋਕ ਸਭਾ ਦੀਆਂ ਉਪ ਚੋਣਾਂ ਨੂੰ ਲੈ ਕੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨਾਲ ਦਿੱਲੀ ਸਥਿਤ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ...
ਪੰਚਾਇਤ ਸੈਕਟਰੀ ਨੇ ਆਪਣੇ ਹੀ ਮਹਿਕਮੇ ਦੇ ਜੇ.ਈ. ਦੇ ਘਰ ਲੁੱਟ ਕਰਨ ਦਾ ਬਣਾਇਆ ਪਲਾਨ
. . .  1 day ago
ਫਤਹਿਗੜ੍ਹ ਸਾਹਿਬ, 17 ਮਈ (ਬਲਜਿੰਦਰ ਸਿੰਘ ਜਤਿੰਦਰ ਸਿੰਘ ਰਾਠੋਰ)- ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਪੁਲਿਸ ਵਲੋਂ ਡਾਕੇ ਮਾਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਕੇ 6 ਵਿਅਕਤੀਆਂ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ...
ਤਲਵੰਡੀ ਸਾਬੋ ਤਾਪ ਘਰ ਬਣਾਂਵਾਲੀ 'ਚ ਸੀ.ਬੀ.ਆਈ. ਵਲੋਂ ਛਾਪਾ
. . .  1 day ago
ਮਾਨਸਾ, 17 ਮਈ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ਵਿਖੇ ਸਥਾਪਿਤ ਤਲਵੰਡੀ ਸਾਬੋ ਤਾਪ ਘਰ 'ਚ ਸੀ.ਬੀ.ਆਈ. ਵਲੋਂ ਛਾਪਾ ਮਾਰਿਆ ਗਿਆ ਹੈ। ਹਾਸਲ ਜਾਣਕਾਰੀ ਅਨੁਸਾਰ ਉੱਤਰੀ ਭਾਰਤ ਦੇ ਸਭ ਤੋਂ ਵਧ ਸਮਰੱਥਾ ਵਾਲੇ ਇਸ ਥਰਮਲ ਪਲਾਂਟ...
ਕਿਸਾਨਾਂ ਦਾ ਸਰਕਾਰ ਵਿਰੁੱਧ ਹੱਲਾ ਬੋਲ ਕਾਰਵਾਈ, ਸਾਲਾਂ ਦੀ ਸਖ਼ਤ ਮਿਹਨਤ ਨਾਲ ਆਬਾਦ ਕੀਤੀ ਜ਼ਮੀਨ ਦਾ ਕਬਜ਼ਾ ਨਹੀਂ ਛੱਡਾਂਗੇ
. . .  1 day ago
ਮਾਛੀਵਾੜਾ ਸਾਹਿਬ, 17 ਮਈ (ਮਨੋਜ ਕੁਮਾਰ)-ਪਿੰਡ ਭਮਾਂ ਕਲਾਂ ਵਿਖੇ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ਾ ਛੁਡਾਉਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਕੀਤੀ ਜਾਣ ਵਾਲੀ ਸਰਕਾਰ ਦੀ ਕਾਰਵਾਈ ਤੋਂ ਭੜਕੇ ਕਿਸਾਨਾਂ ਨੇ ਸਿੱਧੇ ਤੌਰ 'ਤੇ ਸੂਬੇ ਦੀ ਮਾਨ ਸਰਕਾਰ ਨੂੰ ਚਿਤਾਵਨੀ...
ਭੱਠਾ ਮਜ਼ਦੂਰਾਂ ਵਲੋਂ ਹਾਈਵੇਅ ਤੇ ਧਰਨਾ ਅੱਜ 5ਵੇਂ ਦਿਨ ਵੀ ਜਾਰੀ,ਆਖਿਰ ਸਰਕਾਰ ਤੇ ਪ੍ਰਸ਼ਾਸਨ ਚੁੱਪ ਕਿਉਂ
. . .  1 day ago
ਮੰਡੀ ਘੁਬਾਇਆ, 17 ਮਈ (ਅਮਨ ਬਵੇਜਾ)- ਭੱਠਾ ਮਾਲਕਾਂ ਅਤੇ ਭੱਠਾ ਮਜ਼ਦੂਰਾਂ ਵਿਚਾਲੇ ਸ਼ੁਰੂ ਹੋਇਆ ਘੱਟ ਮਜ਼ਦੂਰੀ ਨੂੰ ਲੈ ਕੇ ਰੇੜਕਾ ਪੰਜਵੇਂ ਦਿਨ ਲਗਾਤਾਰ ਜਾਰੀ ਹੈ ਅਤੇ ਹਾਈਵੇਅ ਨੂੰ ਪੂਰੀ ਤਰ੍ਹਾਂ ਜਾਮ ਕੀਤਾ ਹੋਇਆ ਹੈ, ਜਿਸਦਾ ਹਰਜਾਨਾ...
ਮੁਹਾਲੀ ਪੁਲਿਸ ਵਲੋਂ ਕੀਤੀ ਬੈਰੀਅਰ ਨੂੰ ਤੋੜਦੇ ਹੋਏ ਕਿਸਾਨ ਵਾਈ.ਪੀ.ਐੱਸ. ਚੌਕ ਚੰਡੀਗੜ੍ਹ ਵੱਲ ਵਧ ਰਹੇ ਹਨ
. . .  1 day ago
ਐਸ.ਏ.ਐਸ.ਨਗਰ, 17 ਮਈ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਪੁਲਿਸ ਵਲੋਂ ਕੀਤੀ ਬੈਰੀਕੇਡਿੰਗ ਨੂੰ ਤੋੜਦੇ ਹੋਏ ਕਿਸਾਨ ਵਾਈ.ਪੀ.ਐੱਸ. ਚੌਕ ਚੰਡੀਗੜ੍ਹ ਵੱਲ ਵਧ ਰਹੇ ਹਨ। ਪੁਲਿਸ ਵਲੋਂ ਕਿਸਾਨਾਂ ਨੂੰ ਰੋਕਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ...
ਨਾਜਾਇਜ਼ ਸੰਬੰਧ ਦੇ ਚੱਲਦਿਆਂ ਇਕ ਵਿਅਕਤੀ ਦਾ ਕਤਲ
. . .  1 day ago
ਘੋਗਰਾ, 17 ਮਈ (ਆਰ.ਐੱਸ. ਸਲਾਰੀਆ)- ਬਲਾਕ ਦਸੂਹਾ ਦੇ ਪਿੰਡ ਹਰਦੋ ਨੇਕਨਾਮਾ ਵਿਖੇ ਨਾਜਾਇਜ਼ ਸੰਬੰਧ ਨੂੰ ਲੈ ਕੇ ਇਕ ਵਿਅਕਤੀ ਦਾ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਭਰਾ ਹਰਦੀਪ ਸਿੰਘ ਪੁੱਤਰ ਪਿਆਰਾ ਪਿੰਡ ਹਰਦੋ ਨੇਕਨਾਮਾ ਨੇ ਦੱਸਿਆ...
ਤੇਜ਼ ਰਫ਼ਤਾਰ ਕਾਰ ਨੇ ਖੜ੍ਹੇ ਟਰੱਕ 'ਚ ਮਾਰੀ ਟੱਕਰ, 5 ਲੋਕਾਂ ਦੀ ਮੌਤ
. . .  1 day ago
ਰੇਵਾੜੀ, 17 ਮਈ-ਦਿੱਲੀ/ਜੈਪੂਰ ਹਾਈਵੇਅ 'ਤੇ ਇਕ ਤੇਜ਼ ਰਫ਼ਤਾਰ ਕਰੂਜ਼ਰ ਨੇ ਖੜ੍ਹੇ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 5 ਲੋਕਾਂ ਦੀ ਮੌਤ ਅਤੇ 7 ਲੋਕ ਜ਼ਖ਼ਮੀ ਹੋ ਗਏ ਹਨ।
ਪਿੰਡ ਸ਼ੇਰ ਸਿੰਘ ਵਾਲਾ ਵਿਖੇ ਪੰਚਾਇਤੀ ਜ਼ਮੀਨ ਦਾ 2 ਕਿੱਲੇ ਚਾਰ ਕਨਾਲਾਂ ਨਾਜਾਇਜ਼ ਕਬਜ਼ਾ ਛੁਡਵਾਇਆ
. . .  1 day ago
ਪੰਜੇ ਕੇ ਉਤਾੜ, 17 ਮਈ (ਪੱਪੂ ਸੰਧਾ)- ਗੁਰੂਹਰਸਹਾਏ ਪ੍ਰਸ਼ਾਸਨ ਵਲੋਂ ਪਿੰਡ ਸ਼ੇਰ ਸਿੰਘ ਵਾਲਾ ਵਿਖੇ ਦੋ ਕਿੱਲੇ ਚਾਰ ਕਨਾਲ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਇਆ ਗਿਆ। ਇਹ ਕਬਜ਼ਾ ਪਿੰਡ ਦੇ ਵਸਨੀਕ ਵਜੀਰ ਸਿੰਘ ਪੁੱਤਰ ਮੱਖਣ ਸਿੰਘ, ਚੰਨਾ ਸਿੰਘ ਪੁੱਤਰ ਜੀਤ ਸਿੰਘ, ਜੋਗਿੰਦਰ ਕੌਰ ਪਤਨੀ ਜਸਵੰਤ ਸਿੰਘ ਕੋਲ ਸੀ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬਾਰ ਐਸੋਸੀਏਸ਼ਨ ਨੂੰ ਢਾਈ ਕਰੋੜ ਦੀ ਦਿੱਤੀ ਗਰਾਂਟ ਤੇ ਦੋ ਦਿਨਾਂ ਦੇ 'ਚ ਪੈਸਾ ਮਿਲਣ ਦਾ ਦਿੱਤਾ ਭਰੋਸਾ
. . .  1 day ago
ਚੰਡੀਗੜ੍ਹ, 17 ਮਈ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰ ਐਸੋਸੀਏਸ਼ਨ ਨੂੰ ਢਾਈ ਕਰੋੜ ਦੀ ਦਿੱਤੀ ਗਰਾਂਟ ਤੇ ਦੋ ਦਿਨਾਂ ਦੇ 'ਚ ਪੈਸਾ ਮਿਲਣ ਦਾ ਭਰੋਸਾ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਕੀਲਾਂ ਦੀਆਂ ਵੀ ਮੁਸ਼ਕਲਾਂ ਸੁਣੀਆਂ।
ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਪ੍ਰਤੀ ਭਾਜਪਾ ਦੀ ਨਫ਼ਰਤ ਸਭ ਦੇ ਸਾਹਮਣੇ ਆ ਰਹੀ ਹੈ: ਭਗਵੰਤ ਮਾਨ
. . .  1 day ago
ਚੰਡੀਗੜ੍ਹ, 17 ਮਈ-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਕੇ ਉਨ੍ਹਾਂ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਪ੍ਰਤੀ ਭਾਜਪਾ ਦੀ ਨਫ਼ਰਤ ਸਭ ਦੇ ਸਾਹਮਣੇ ਆ ਰਹੀ ਹੈ। ਛੋਟੀ ਉਮਰ 'ਚ ਦੇਸ਼ ਲਈ ਆਪਣੀ ਜਾਨ ਦੇ ਕੇ ਇਨਕਲਾਬ ਦੀ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 13 ਅੱਸੂ ਸੰਮਤ 553

ਰੂਪਨਗਰ

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਰੂਪਨਗਰ ਜ਼ਿਲ੍ਹੇ 'ਚ ਮੁਕੰਮਲ ਬੰਦ

ਰੂਪਨਗਰ, 27 ਸਤੰਬਰ (ਸਤਨਾਮ ਸਿੰਘ ਸੱਤੀ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਭਾਰਤ ਬੰਦ ਨੂੰ ਜ਼ਿਲ੍ਹਾ ਰੂਪਨਗਰ ਹਰ ਵਰਗ ਖ਼ਾਸ ਕਰ ਛੋਟੇ ਦੁਕਾਨਦਾਰ ਤੇ ਛੋਟੇ ਕਾਰੋਬਾਰੀਆਂ, ਮੁਲਾਜ਼ਮ ਜਥੇਬੰਦੀਆਂ ਅਤੇ ਭਾਜਪਾ ਤੋਂ ਬਗੈਰ, ਸਮੁੱਚੀਆਂ ਸਿਆਸੀ ਪਾਰਟੀਆਂ ਦੇ ਭਰਵੇਂ ਹੁੰਗਾਰੇ ਕਾਰਨ ਮੁਕੰਮਲ ਬੰਦ ਰਿਹਾ | ਜ਼ਿਲ੍ਹੇ ਦੀਆਂ ਕਰੀਬ 13 ਥਾਵਾਂ 'ਤੇ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਭਰਵੇਂ ਪ੍ਰਦਰਸ਼ਨ ਕੀਤੇ ਅਤੇ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਜ਼ਬਰਦਸਤ ਵਿਰੋਧ ਕੀਤਾ ਗਿਆ | ਬੁਲਾਰਿਆਂ ਨੇ ਜਿਥੇ ਮੋਦੀ ਸਰਕਾਰ ਦੀ ਹਠੀ ਦੀ ਸਖ਼ਤ ਨਿਖੇਧੀ ਕੀਤੀ ਉਥੇ ਹੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਉਨ੍ਹਾਂ ਦੀ ਸੋਚ ਨੂੰ ਸਲਾਮ ਕੀਤਾ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ 'ਤੇ ਪਹਿਰਾ ਦੇਣ ਦਾ ਪ੍ਰਣ ਲਿਆ | ਧਾਰਮਿਕ ਅਦਾਰਿਆਂ ਨੇ ਲੰਗਰ ਲਾਏ ਤੇ ਪਾਣੀ ਦੀ ਸੇਵਾ ਕੀਤੀ | ਮਾਰਗਾਂ 'ਤੇ ਜਾਮ ਕਾਰਨ ਐਮਰਜੈਂਸੀ ਸੇਵਾਵਾਂ ਪੂਰਨ ਤੌਰ 'ਤੇ ਬਹਾਲ ਰਹੀਆਂ | ਐਂਬੂਲੈਂਸਾਂ ਤੇ ਹੋਰ ਜ਼ਰੂਰਤਮੰਦਾਂ ਨੂੰ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਗਿਆ | ਕੁੱਝ ਥਾਵਾਂ 'ਤੇ ਬੈਂਕ ਤੇ ਸ਼ਰਾਬ ਦੇ ਠੇਕੇ ਬੰਦ ਕਰਾਉਣ ਲਈ ਕਿਸਾਨ ਜਥੇਬੰਦੀਆਂ ਨੂੰ ਮੌਕੇ 'ਤੇ ਪੁੱਜ ਕੇ ਸਮਝਾਉਣਾ ਵੀ ਪਿਆ | ਪੁਲਿਸ ਦੇ ਪੁਖ਼ਤਾ ਪ੍ਰਬੰਧਾਂ ਕਾਰਨ ਭਾਰਤ ਬੰਦ ਅਮਨ ਨਾਲ ਨੇਪਰੇ ਚੜ੍ਹ ਗਿਆ |
ਰੂਪਨਗਰ ਦੇ ਰੇਲਵੇ ਫਾਟਕਾਂ 'ਚ ਟਰੈਕਟਰ ਖੜ੍ਹਾ ਕਰ ਕੇ ਰੇਲਾਂ ਰੋਕੀਆਂ
ਰੇਲਵੇ ਸਟੇਸ਼ਨ ਰੂਪਨਗਰ ਦੀ ਰੇਲਵੇ ਕਰਾਸਿੰਗ 'ਤੇ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਚੱਕਾ ਜਾਮ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਕਾਮਰੇਡ ਦਲੀਪ ਸਿੰਘ ਘਨੌਲਾ, ਹਰਮੰਦਰ ਸਿੰਘ ਬਾਹਮਣ ਮਾਜਰਾ, ਤਰਲੋਚਨ ਸਿੰਘ ਹੁਸੈਨਪੁਰ, ਬਲਵਿੰਦਰ ਸਿੰਘ ਅਸਮਾਨ ਪੁਰ, ਪਰਗਟ ਸਿੰਘ ਰੋਲੂਮਾਜਰਾ, ਸੁਖਵੀਰ ਸਿੰਘ ਸੁੱਖਾ ਆਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ | ਕਨਵੀਨਰ ਸਤਨਾਮ ਸਿੰਘ ਮਾਜਰੀ ਜੱਟਾਂ ਵਲੋਂ ਮੰਚ ਸੰਚਾਲਨ ਬਾਖ਼ੂਬੀ ਕੀਤਾ ਗਿਆ | ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਬੁਲਾਰਿਆਂ ਨੇ ਵਿਸ਼ਾਲ ਕਿਸਾਨ ਰੋਸ ਰੈਲੀ ਨੂੰ ਸੰਬੋਧਨ ਕੀਤਾ | ਜਿਨ੍ਹਾਂ 'ਚ ਅਸ਼ੋਕ ਕੁਮਾਰ ਪ੍ਰਧਾਨ ਤਰਕਸ਼ੀਲ ਸੁਸਾਇਟੀ ਰੋਪੜ, ਰਾਧੇ ਸ਼ਿਆਮ ਏਟਕ, ਨਿਰਮਲ ਸਿੰਘ ਲੋਦੀਮਾਜਰਾ, ਦਰਸ਼ਨ ਸਿੰਘ ਮਲਿਕਪੁਰ, ਜਗਦੀਸ਼ ਜਲਾਲ, ਗੁਰਚਰਨ ਸਿੰਘ ਲੰਗਰਾਂ ਵਾਲੇ ਦੁਲਚੀਮਾਜਰਾ, ਹਰਮਿੰਦਰ ਸਿੰਘ ਮਾਜਰੀ ਜੱਟਾਂ, ਜਸਵੀਰ ਸਿੰਘ ਕੰਗ ਡੀਸੀ ਦਫ਼ਤਰ ਰੋਪੜ, ਬਨ੍ਹਵਾਰੀ ਲਾਲ, ਜਗਤਾਰ ਸਿੰਘ ਲੋਦੀਮਾਜਰਾ, ਚਰਨਜੀਤ ਸਿੰਘ ਮਿਆਣੀ ਪੰਚਾਇਤ ਯੂਨੀਅਨ, ਹਰਵਿੰਦਰ ਸਿੰਘ ਮਗਰੋੜ, ਗੁਰਇਕਬਾਲ ਸਿੰਘ ਬਰਦਾਰ, ਪਵਨ ਕੁਮਾਰ ਚੱਕ ਕਰਮਾਂ ਮੀਡੀਆ ਇੰਚਾਰਜ ਸੰਯੁਕਤ ਕਿਸਾਨ ਮੋਰਚਾ ਰੋਪੜ, ਦਰਸ਼ਨ ਸਿੰਘ ਸਰਪੰਚ ਯੂਨੀਅਨ ਰੋਪੜ, ਵਿਜੇ ਲਕਸ਼ਮੀ, ਮੋਹਣ ਸਿੰਘ ਬਹਾਦਰ ਪੁਰ, ਰਾਜ ਕੁਮਾਰ ਤਿਵਾੜੀ ਏਟਕ, ਗੁਰਦੇਵ ਸਿੰਘ ਬਾਗ਼ੀ ਪ੍ਰਧਾਨ ਸੀਟੂ ਜ਼ਿਲ੍ਹਾ ਰੋਪੜ, ਭਾਗ ਸਿੰਘ ਸੁਰਤਾਪੁਰ, ਬਲਵਿੰਦਰ ਸਿੰਘ ਅਸਮਾਨ ਪੁਰ, ਗੁਰਇਕਬਾਲ ਸਿੰਘ ਬਰਦਾਰ, ਜ਼ੋਰਾਵਰ ਸਿੰਘ ਭਾਓਵਾਲ, ਅਜੀਤ ਪਰਦੇਸੀ, ਕੁਲਦੀਪ ਸਿੰਘ ਜੇਈ ਘਨੌਲੀ, ਰੇਸ਼ਮ ਸਿੰਘ ਬਡਾਲੀ, ਸੁਦਾਗਰ ਸਿੰਘ ਭੱਦਲ, ਜਸਵਿੰਦਰ ਸਿੰਘ ਸਰਪੰਚ ਖਰੋਟਾ, ਹਰਦੇਵ ਸਿੰਘ ਖੇੜੀ, ਪਰਗਟ ਸਿੰਘ ਰੋਲੂਮਾਜਰਾ, ਮੋਹਣ ਸਿੰਘ ਧਮਾਣਾ ਸੀਨੀਅਰ ਕਿਸਾਨ ਆਗੂ, ਹਰਮੰਦਰ ਸਿੰਘ ਬਾਹਮਣ ਮਾਜਰਾ, ਸੁਖਵੀਰ ਸਿੰਘ ਸੁੱਖਾ, ਸੁੱਚਾ ਸਿੰਘ ਚੰਦਪੁਰ ਅਮਰਿੰਦਰ ਸਿੰਘ ਮਾਹਲਾਂ, ਮਨਜਿੰਦਰ ਸਿੰਘ ਮੰਜੂ, ਰੇਸ਼ਮ ਸਿੰਘ ਪ੍ਰਧਾਨ ਬੀ.ਕੇ.ਯੂ. ਕਾਦੀਆਂ, ਅਮਰਜੀਤ ਸਿੰਘ ਭੋਜੇਮਾਜਰਾ, ਬਲਦੇਵ ਸਿੰਘ ਕੋਟਲਾ ਨਿਹੰਗ ਆਦਿ ਨੇ ਸੰਬੋਧਨ ਕੀਤਾ | ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੀ ਸ਼ਾਮਿਲ ਹੋਏ | ਰੋਸ ਰੈਲੀ ਬਿਲਕੁਲ ਜ਼ਾਬਤੇ ਤੇ ਅਨੁਸ਼ਾਸਨ ਵਿਚ ਹੋਈ ਅਤੇ ਐਮਰਜੈਂਸੀ ਸੇਵਾਵਾਂ ਨੂੰ ਬਿਨਾਂ ਕਿਸੇ ਰੋਕ ਟੋਕ ਜਾਰੀ ਰੱਖੀਆਂ ਗਈਆਂ | ਰੋਸ ਰੈਲੀ 'ਚ ਸ਼ਾਮਿਲ ਸਾਥੀਆਂ ਤੇ ਪੱਤਰਕਾਰ ਭਾਈਚਾਰੇ ਦਾ ਭੱਠਾ ਸਾਹਿਬ ਤੋਂ ਲੰਗਰ ਵਰਤਾਇਆ ਗਿਆ | ਧੰਨਵਾਦ ਸੀਨੀਅਰ ਕਿਸਾਨ ਆਗੂ ਮਾਸਟਰ ਦਲੀਪ ਸਿੰਘ ਘਨੌਲਾ ਵਲੋਂ ਕੀਤਾ ਗਿਆ | ਤਰਕਸ਼ੀਲ ਸੁਸਾਇਟੀ ਰੋਪੜ ਵਲੋਂ ਕਿਸਾਨੀ ਨਾਲ ਸਬੰਧਿਤ ਸਾਹਿਤ ਵੀ ਵੰਡਿਆ ਗਿਆ |
ਕੌਮੀ ਰਾਜ ਮਾਰਗ ਸੋਲਖੀਆਂ ਟੋਲ ਪਲਾਜ਼ਾ 'ਤੇ ਭਰਵਾਂ ਇਕੱਠ
ਸੋਲਖੀਆਂ ਟੋਲ ਪਲਾਜ਼ਾ 'ਤੇ ਕਿਸਾਨਾਂ ਨੇ ਸਵੇਰੇ 6 ਵਜੇ ਹੀ ਇਕੱਠੇ ਹੋ ਕੇ ਕੌਮੀ ਰਾਜ ਮਾਰਗ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ | ਕਰੀਬ 9 ਵਜੇ ਤੱਕ ਇਥੇ ਇਲਾਕੇ 'ਚੋਂ ਵੱਡੀ ਗਿਣਤੀ ਕਿਸਾਨ, ਸਰਪੰਚ, ਪੰਚ ਤੇ ਹੋਰ ਵੱਡੀ ਗਿਣਤੀ 'ਚ ਪੁੱਜ ਗਏ | ਟੋਲ ਪਲਾਜ਼ਾ ਕਿਸਾਨ ਸੰਘਰਸ਼ ਸ਼ੁਰੂ ਹੋਣ ਤੋਂ ਹੀ ਬੰਦ ਹੈ ਇਥੇ ਲਗਾਤਾਰ ਧਰਨਾ ਚੱਲਦਾ ਹੈ | ਇਸ ਮੌਕੇ ਸਿਰਫ਼ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਗਈ | ਕਿਸਾਨਾਂ ਵਲੋਂ ਸਾਰੇ ਰੋਪੜ 'ਚ ਦੁਕਾਨਾਂ ਅਤੇ ਬੈਂਕ ਬੰਦ ਕਰਵਾਏ ਗਏ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਆਗੂ ਗੁਰਿੰਦਰ ਸਿੰਘ ਭੰਗੂ ਨੇ ਕਿਹਾ ਕਿ ਸਾਰੇ ਭਾਰਤ 'ਚ ਸਰਕਾਰੀ ਅਦਾਰੇ, ਫ਼ੈਕਟਰੀਆਂ ਬੰਦ ਕੀਤੀਆਂ ਗਈਆਂ ਹਨ ਤੇ ਮੋਦੀ ਸਰਕਾਰ ਨੂੰ ਕਾਨੂੰਨ ਰੱਦ ਕਰਨੇ ਹੀ ਪੈਣਗੇ | ਇਸ ਮੌਕੇ ਸਟੇਜ ਦੀ ਕਾਰਵਾਈ ਕੁਲਵਿੰਦਰ ਸਿੰਘ ਪੰਜੋਲਾ ਨੇ ਨਿਭਾਈ | ਇਸ ਮੌਕੇ ਆਂਗਣਵਾੜੀ ਵਰਕਰ ਯੂਨੀਅਨ ਵਲੋਂ ਸ਼ਮੂਲੀਅਤ ਕੀਤੀ ਗਈ ਤੇ ਹੋਰ ਸੰਸਥਾਵਾਂ ਨੇ ਵੀ ਯੋਗਦਾਨ ਪਾਇਆ | ਮਨਿੰਦਰ ਸਿੰਘ ਖ਼ਾਲਸਾ ਨੇ ਢਾਡੀ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤੀ | ਕਿਰਤੀ ਕਿਸਾਨ ਮੋਰਚਾ ਦੇ ਆਗੂ ਜਗਮਨਦੀਪ ਸਿੰਘ ਨੇ ਕਿਹਾ ਕਿ ਰੋਪੜ ਤੋਂ ਵੱਡੀ ਗਿਣਤੀ 'ਚ ਜਥੇ ਨੂੰ ਦਿੱਲੀ ਭੇਜੇ ਜਾਣਗੇ ਅਤੇ ਸੰਯੁਕਤ ਕਿਸਾਨ ਮੋਰਚੇ ਦਾ ਹਰ ਪ੍ਰੋਗਰਾਮ ਚੰਗੇ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ | ਇਸ ਮੌਕੇ ਕ੍ਰਾਂਤੀ ਕਲਾ ਮੰਚ ਵਲੋਂ ਬੁੱਤ ਜਾਗ ਪਿਆ ਨਾਟਕ ਦੀ ਪੇਸ਼ਕਾਰੀ ਕੀਤੀ ਗਈ | ਇਸ ਮੌਕੇ ਗੁਰਨਾਮ ਸਿੰਘ ਜੱਸੜਾਂ, ਕੁਲਵੰਤ ਸਿੰਘ ਸੈਣੀ, ਪਰਵਿੰਦਰ ਸਿੰਘ ਅਲੀਪੁਰ, ਦਲਜੀਤ ਸਿੰਘ ਗਿੱਲ, ਜਗਦੀਪ ਕੌਰ ਢੱਕੀ, ਰੀਮਾ ਰਾਣੀ, ਜਰਨੈਲ ਸਿੰਘ, ਗੁਰਪ੍ਰੀਤ ਸਿੰਘ ਕੰਗ, ਅਵਤਾਰ ਪੱਪੀ, ਗੁਰਵਿੰਦਰ ਸਿੰਘ ਸੀਹੋਂਮਾਜਰਾ, ਸੁਰਜੀਤ ਸਿੰਘ ਰਾਮਪੁਰ, ਸਤਨਾਮ ਸਿੰਘ ਸੋਹੀ, ਮਨਜੀਤ ਸਿੰਘ ਮੁੰਦਰਾ, ਦੀਦਾਰ ਸਿੰਘ, ਮੁਖ਼ਤਿਆਰ ਸਿੰਘ, ਸਿਕੰਦਰ ਸਿੰਘ, ਸਰਬਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ |
ਬਾਰ ਐਸੋਸੀਏਸ਼ਨ ਨੰਗਲ ਨੇ ਨਹੀਂ ਕੀਤਾ ਕੋਈ ਕੰਮ
ਨੰਗਲ ਤੋਂ ਪ੍ਰੀਤਮ ਸਿੰਘ ਬਰਾਰੀ ਅਨੁਸਾਰ-ਬਾਰ ਐਸੋਸੀਏਸ਼ਨ ਨੰਗਲ ਦੇ ਅਗਜੈਕਟਿਵ ਮੈਂਬਰਾਂ ਵਲੋਂ ਮੀਟਿੰਗ ਕਰ ਕੇ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਸੰਯੁਕਤ ਕਿਸਾਨ ਮੋਰਚਾ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਵਕੀਲ ਭਾਈਚਾਰੇ ਵਲੋਂ ਸਿਵਲ ਕੋਰਟ ਤੇ ਰੈਵੇਨਿਊ ਕੋਰਟ 'ਚ ਕੋਈ ਕੰਮ ਨਹੀਂ ਕੀਤਾ ਜਾਵੇਗਾ | ਮੀਟਿੰਗ 'ਚ ਵਕੀਲ ਮੁਨੀਸ਼ ਸਹੋੜ ਪ੍ਰਧਾਨ, ਨਵਦੀਪ ਸਿੰਘ ਹੀਰਾ ਸਕੱਤਰ, ਉਮੇਸ਼ ਬੈਂਸ, ਕੇ. ਕੇ. ਵਰਮਾ, ਰੌਸ਼ਨ ਲਾਲ ਕਨੋਜੀਆ, ਓਮੇਸ਼ ਸ਼ਰਮਾ, ਪੀ. ਕੇ. ਨੱਡਾ, ਅਨੁਜ ਠਾਕੁਰ, ਕੰਵਲ ਕਿ੍ਸ਼ਨ, ਰਮਨ ਕਨੋਜੀਆ, ਅਰੁਣ ਕੌਸ਼ਲ, ਜਸਪ੍ਰੀਤ ਸਿੰਘ, ਦੀਪਕ ਚੰਦੇਲ, ਸ਼ਿਵ ਮੈਹਰ, ਵਿਸ਼ਾਖਾ ਰਾਣਾ, ਮੁਨੀਸ਼ ਮਹਿਰਾ, ਸੰਜੇ ਰਾਜਪੂਤ ਆਦਿ ਹਾਜ਼ਰ ਸਨ |
ਨੰਗਲ 'ਚ ਬੰਦ ਕਾਰਨ ਆਮ ਜਨ ਜੀਵਨ ਪ੍ਰਭਾਵਿਤ
ਨੰਗਲ ਤੋਂ ਗੁਰਪ੍ਰੀਤ ਸਿੰਘ ਗਰੇਵਾਲ ਅਨੁਸਾਰ-ਨੰਗਲ 'ਚ ਬੰਦ ਕਾਰਨ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ | ਸ਼ਹਿਰ ਦੀ ਸਭ ਤੋਂ ਵੱਡੀ ਮੇਨ ਮਾਰਕੀਟ ਮੁਕੰਮਲ ਬੰਦ ਸੀ ਤੇ ਸਿਰਫ਼ ਇਕਾ ਦੁੱਕਾ ਦੁਕਾਨਾਂ ਹੀ ਖੁੱਲ੍ਹੀਆਂ ਸਨ | ਵਪਾਰ ਮੰਡਲ ਦੇ ਨਿਧੜਕ ਆਗੂ ਰਵਿੰਦਰ ਸਿੰਘ ਗੋਲਡੀ ਨੇ ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ | ਸਿੱਖਿਆ ਸੰਸਥਾਵਾਂ ਖੁਲ੍ਹੀਆਂ ਸਨ ਪਰ ਪੰਜਾਬ-ਹਿਮਾਚਲ ਦਰਮਿਆਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ | ਤਹਿਸੀਲਦਾਰ ਨੰਗਲ ਰਾਮ ਕ੍ਰਿਸ਼ਨ ਨੇ ਦੱਸਿਆ ਕਿ ਇਲਾਕੇ 'ਚ ਮਾਹੌਲ ਸ਼ਾਂਤ ਹੈ ਕਿਉਂਕਿ ਕੋਈ ਵੀ ਜ਼ਬਰਦਸਤੀ ਬੰਦ ਨਹੀਂ ਕਰਵਾ ਰਿਹਾ ਸਗੋਂ ਲੋਕਾਂ ਨੇ ਇੱਛਾ ਨਾਲ ਹੀ ਵਪਾਰਕ ਅਦਾਰੇ ਬੰਦ ਕੀਤੇ ਹਨ | ਸਿਹਤ ਸੇਵਾਵਾਂ ਨੂੰ ਬੰਦ ਤੋਂ ਛੋਟ ਸੀ ਜਿਸ ਕਾਰਨ ਸਿਹਤ ਕਾਮੇ ਸਲੱਮ ਏਰੀਏ 'ਚ ਬੱਚਿਆਂ ਨੂੰ ਜ਼ਰੂਰੀ ਦਵਾਈ ਦਿੰਦੇ ਨਜ਼ਰ ਆਏ | ਇਸੇ ਦੌਰਾਨ ਆਰ. ਟੀ. ਆਈ. ਕਾਰਕੁਨ ਯੋਗੇਸ਼, ਡਾ. ਗੁਲਜੀਤ ਸਿੰਘ ਚੱਠਾ, ਮੈਡਮ ਕੈਲਾਸ਼ ਠਾਕੁਰ, ਉਮੇਸ਼ ਠਾਕੁਰ, ਨਵਾਬ ਫੈਸਲ ਖ਼ਾਨ, ਪਰਮਜੀਤ ਸਿੰਘ ਸੈਣੀ, ਜਰਨੈਲ ਸਿੰਘ, ਕਮਲੇਸ਼ ਨੱਡਾ, ਡਾ. ਅਸ਼ੋਕ ਸ਼ਰਮਾ, ਡਾ. ਸੰਜੀਵ ਗੌਤਮ, ਰਿਸ਼ਵ ਨੱਡਾ, ਹਕੀਮ ਹਰਮਿੰਦਰਪਾਲ, ਕਾਮਰੇਡ ਰੌਸ਼ਨ ਲਾਲ ਪਿੰਡ ਨੈਲਾ, ਕਾਮਰੇਡ ਸਰਬਜੀਤ ਸਿੰਘ ਗਰੇਵਾਲ ਪਿੰਡ ਕਾਲਾ ਕੁੰਡ, ਕਾਮਰੇਡ ਸਤਨਾਮ, ਕਾਮਰੇਡ ਵਿਨੋਦ ਭੱਟੀ, ਕਾਮਰੇਡ ਡਿੱਗਵਾ, ਰਾਕੇਸ਼ ਸੈਣੀ, ਡਿੰਪਲ ਸੈਣੀ ਆਦਿ ਨੇ ਮੰਗ ਕੀਤੀ ਹੈ ਕਿ ਤਿੰਨ ਕਾਲੇ ਕਾਨੂੰਨ ਤੁਰੰਤ ਵਾਪਸ ਲਏ ਜਾਣ |
ਨੂਰਪੁਰ ਬੇਦੀ ਵਿਖੇ ਰੂਪਨਗਰ-ਨੂਰਪੁਰ ਬੇਦੀ ਮਾਰਗ ਕੀਤਾ ਜਾਮ
ਨੂਰਪੁਰ ਬੇਦੀ ਤੋਂ ਰਾਜੇਸ਼ ਚੌਧਰੀ ਤਖ਼ਤਗੜ੍ਹ, ਵਿੰਦਰ ਪਾਲ ਝਾਂਡੀਆਂ ਤੇ ਹਰਦੀਪ ਸਿੰਘ ਢੀਂਡਸਾ ਅਨੁਸਾਰ-ਭਾਰਤ ਬੰਦ ਦੇ ਸੱਦੇ 'ਤੇ ਨੂਰਪੁਰ ਬੇਦੀ ਖੇਤਰ 'ਚ ਪੈਂਦੇ ਸਮੁੱਚੇ ਪਿੰਡਾਂ 'ਚ ਬਾਜ਼ਾਰ ਤੇ ਹੋਰ ਕਾਰੋਬਾਰ ਬੰਦ ਰਹੇ ਜਦ ਕਿ ਆਵਾਜਾਈ ਨਾ ਹੋਣ ਕਰ ਕੇ ਸੜਕਾਂ ਵੀ ਸੁੰਨਸਾਨ ਰਹੀਆਂ | ਨੂਰਪੁਰ ਬੇਦੀ ਵਿਖੇ ਕਿਸਾਨ ਸੰਗਠਨਾਂ ਨੇ ਰੂਪਨਗਰ-ਨੂਰਪੁਰ ਬੇਦੀ ਮੁੱਖ ਮਾਰਗ ਸਮੁੱਚਾ ਦਿਨ ਚੱਕਾ ਜਾਮ ਕਰ ਕੇ ਰੱਖਿਆ | ਬੰਦ ਦੌਰਾਨ ਨੂਰਪੁਰ ਬੇਦੀ, ਸਮੀਰੋਵਾਲ, ਬੈਂਸ ਸਹਿਤ ਹੋਰਨਾਂ ਪਿੰਡਾਂ 'ਚ ਮੁਕੰਮਲ ਤੌਰ 'ਤੇ ਲੋਕਾਂ ਨੇ ਕਿਸਾਨੀ
ਅੰਦੋਲਨ ਦੇ ਹੱਕ 'ਚ ਅਪਣੀਆਂ ਦੁਕਾਨਾਂ ਬੰਦ ਰੱਖੀਆਂ | ਇਸੇ ਪ੍ਰਕਾਰ ਛੋਟੇ ਤੇ ਮੱਧਮ ਕਾਰੋਬਾਰੀਆਂ ਨੇ ਵੀ ਆਪਣੇ ਕੰਮਕਾਜ ਠੱਪ ਰੱਖੇ | ਇਸ ਮੌਕੇ ਵਿਸ਼ੇਸ਼ ਰੂਪ 'ਚ ਪਹੁੰਚੇ 'ਆਪ' ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਆਖਿਆ ਕਿ 10 ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਕਿਸਾਨ ਅਪਣੀਆਂ ਮੰਗਾਂ ਨੂੰ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਵੱਖ-ਵੱਖ ਬਾਰਡਰਾਂ 'ਤੇ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਦੇਸ਼ ਦੇ ਅੰਨਦਾਤਾ ਦੀ ਕੋਈ ਵੀ ਸੁਣਵਾਈ ਨਹੀਂ ਕਰ ਰਹੀ ਹੈ | ਚੱਕਾ ਜਾਮ ਦੌਰਾਨ ਵਿਧਾਇਕ ਅਮਰਜੀਤ ਸਿੰਘ ਸੰਦੋਆ, ਮਾ. ਗੁਰਨੈਬ ਸਿੰਘ ਜੇਤੇਵਾਲ, ਰੁਪਿੰਦਰ ਸੰਦੋਆ, ਅਸ਼ਵਨੀ ਚੱਢਾ, ਸੁਰਿੰਦਰ ਪੰਨੂ, ਮੋਹਨ ਸਿੰਘ ਧਮਾਣਾ, ਧਰਮਪਾਲ ਸੈਣੀ, ਰਾਮ ਕੁਮਾਰ ਮੁਕਾਰੀ, ਗੁਰਮੀਤ ਚੌਧਰੀ ਸਹਿਤ ਭਾਰੀ ਗਿਣਤੀ 'ਚ ਵੱਖ-ਵੱਖ ਸੰਗਠਨਾਂ ਤੋਂ ਆਗੂ ਤੇ ਕਿਸਾਨ ਹਾਜ਼ਰ ਸਨ |
ਕਿਸਾਨਾਂ ਨੇ ਨੂਰਪੁਰ ਬੇਦੀ ਬੱਸ ਅੱਡੇ 'ਤੇ ਸ਼ਰਾਬ ਦਾ ਠੇਕਾ ਬੰਦ ਕਰਵਾਇਆ
ਨੂਰਪੁਰ ਬੇਦੀ ਬਾਜ਼ਾਰ ਤੇ ਬੱਸ ਅੱਡੇ 'ਤੇ ਸਥਿਤ ਹਰ ਕਾਰੋਬਾਰੀ ਵਲੋਂ ਦੁਕਾਨਾਂ ਬੰਦ ਰੱਖੀਆਂ ਗਈਆਂ ਪਰ ਸਥਾਨਕ ਬੱਸ ਸਟੈਂਡ 'ਤੇ ਬੰਦ ਦੌਰਾਨ ਖੁੱਲੇ੍ਹ ਸ਼ਰਾਬ ਦੇ ਠੇਕੇ ਨੇ ਸਭ ਦਾ ਧਿਆਨ ਖਿੱਚਿਆ | ਜਦੋਂ ਕਿਸਾਨ ਸੰਗਠਨਾਂ ਨੂੰ ਪਤਾ ਚੱਲਿਆ ਤਾਂ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਸਿੰਘ ਸੰਦੋਆ ਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਧਰਮਪਾਲ ਸੈਣੀ ਆਦਿ ਨੇ ਇਕੱਠੇ ਹੋਏ ਕਿਸਾਨਾਂ ਨੇ ਆਪਣੇ ਗਰਮ ਤੇਵਰ ਦਿਖਾਉਣੇ ਸ਼ੁਰੂ ਕੀਤੇ ਤਾਂ ਤੁਰੰਤ ਕਰਿੰਦੇ ਨੇ ਠੇਕੇ ਦਾ ਸ਼ਟਰ ਲਗਾ ਦਿੱਤਾ | ਇਸ ਮੌਕੇ ਠੇਕੇ ਵਾਲਿਆਂ ਨੇ ਦੁਕਾਨ ਦੇ ਸ਼ਟਰ ਲਗਾ ਦਿੱਤੇ |
ਢੇਰ ਵਿਖੇ ਬੰਦ ਦੇ ਸੱਦੇ ਨੂੰ ਮਿਲਿਆ ਭਰਪੂਰ ਸਮਰਥਨ
ਢੇਰ ਤੋਂ ਸ਼ਿਵ ਕੁਮਾਰ ਕਾਲੀਆ ਅਨੁਸਾਰ-ਬੰਦ ਦੇ ਸੱਦੇ ਨੂੰ ਕਸਬਾ ਢੇਰ ਵਿਖੇ ਲੋਕਾਂ ਵਲੋਂ ਭਰਪੂਰ ਸਮਰਥਨ ਦਿੱਤਾ ਗਿਆ | ਕਿਸਾਨਾਂ ਵਲੋਂ ਅੱਡਾ ਢੇਰ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ | ਜਿਸ 'ਚ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸਮਾਜ ਸੇਵੀ ਭਵਨ ਸਿੰਘ ਢੇਰ, ਟਿੱਕਾ ਸ਼ਿਵ ਚੰਦ ਭਲਾਣ, ਮੁਲਾਜ਼ਮ ਆਗੂ ਰਤਨ ਸਿੰਘ ਮਜਾਰੀ, ਗੁਰਮੀਤ ਸਿੰਘ ਡੋਡ, ਬਰਜਿੰਦਰ ਸਿੰਘ ਡੋਡ, ਸਾਬਕਾ ਡਾਇਰੈਕਟਰ ਜਸਪਾਲ ਸਿੰਘ ਢਾਹੇ, ਡਾ. ਅੱਛਰ ਸ਼ਰਮਾ, ਰੂਪਮਵੀਰ ਸਿੰਘ ਮਹੈਣ, ਬਾਬਾ ਜਗਤਾਰ ਸਿੰਘ ਤਾਰੀ, ਨੰਬਰਦਾਰ ਸੁਰਿੰਦਰ ਸਿੰਘ ਢੇਰ, ਗੁਰਭਾਗ ਸਿੰਘ ਢੇਰ, ਹਰਮਿੰਦਰ ਸਿੰਘ ਢਾਹੇ, ਯੋਗਰਾਜ ਖਮੇੜਾ, ਬਲਾਕ ਸੰਮਤੀ ਮੈਂਬਰ ਮਨਪ੍ਰੀਤ ਕੌਰ, ਨਰਿੰਦਰ ਸ਼ਰਮਾ ਲੋਕ ਗਾਇਕ ਆਦਿ ਨੇ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ | ਇਸ ਮੌਕੇ ਮਨਜੀਤ ਸਿੰਘ ਛੋਟਾ ਕੁੰਨਰ, ਅਮਰੀਕ ਸਿੰਘ ਕਾਕੂ, ਦਲਜੀਤ ਸਿੰਘ ਅਟਵਾਲ ਢੇਰ, ਨਰਿੰਦਰ ਸਿੰਘ ਢੇਰ, ਮਾ. ਅਜੈਬ ਸਿੰਘ ਢਾਹੇ, ਹਰਬੇਲ ਸਿੰਘ ਕੁੰਨਰ, ਗੁਰਜੀਤ ਸਿੰਘ ਮਹੈਣ, ਗੁਰਤੇਜ ਸਿੰਘ ਮਹੈਣ, ਜਸਵਿੰਦਰ ਸਿੰਘ ਮਹੈਣ, ਤਜਿੰਦਰ ਸਿੰਘ ਮਹੈਣ, ਅਮਰੀਕ ਖ਼ਾਨ, ਅਰਜਨ ਸਿੰਘ ਬਹਿਲੂ, ਰਣਵੀਰ ਸਿੰਘ, ਭਗਵੰਤ ਸਿੰਘ ਅਟਵਾਲ, ਸੁਰਿੰਦਰ ਸਿੰਘ ਥਲੂਹ, ਸਰਪੰਚ ਰਜਿੰਦਰ ਡੋਡ, ਸਮਾਜ ਸੇਵੀ ਪੰਮੂ ਢੇਰ, ਅਮਰਜੀਤ ਸਿੰਘ ਢੇਰ, ਜੀਤ ਸਿੰਘ ਢੇਰ, ਰਾਮ ਪਾਲ, ਮੇਜਰ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਕਿਸਾਨਾਂ ਤੇ ਪਿੰਡਾਂ ਦੇ ਵਾਸੀਆਂ ਵਲੋਂ ਅੰਬੂਜਾ ਮਾਰਗ ਜਾਮ ਕਰ ਕੇ ਰੋਸ ਪ੍ਰਦਰਸ਼ਨ
ਘਨੌਲੀ ਤੋਂ ਜਸਵੀਰ ਸਿੰਘ ਸੈਣੀ ਅਨੁਸਾਰ-ਲੋਹਗੜ੍ਹ ਫਿੱਡਿਆਂ ਵਾਸੀਆਂ ਕਿਸਾਨਾਂ ਤੇ ਹੋਰ ਪਤਵੰਤੇ ਸੱਜਣਾਂ ਨੇ ਅੰਬੂਜਾ ਫ਼ੈਕਟਰੀ ਦਬੁਰਜੀ ਮਲਕਪੁਰ ਮਾਰਗ ਜਾਮ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸਾਬਕਾ ਸਰਪੰਚ ਤਜਿੰਦਰ ਸਿੰਘ ਸੋਨੀ ਨੇ ਕਿਹਾ ਪੂਰਾ ਭਾਰਤ ਬੰਦ ਹੈ ਪਰ ਅੰਬੂਜਾ ਪ੍ਰਬੰਧਕਾਂ ਨੂੰ ਕਿਸਾਨਾਂ ਦੀ ਕੋਈ ਪ੍ਰਵਾਹ ਨਹੀਂ ਇਸ ਲਈ ਰੋਸ ਵਜੋਂ ਅੱਜ ਇਨ੍ਹਾਂ ਦੀਆਂ ਗੱਡੀਆਂ ਰੋਕ ਕੇ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਵਿੱਕੀ ਧੀਮਾਨ, ਸਾਬਕਾ ਸਰਪੰਚ ਤਜਿੰਦਰ ਸਿੰਘ ਸੋਨੀ, ਪਰਮਜੀਤ ਸਿੰਘ, ਅਮਰਜੀਤ ਸਿੰਘ, ਇੰਦਰਪਾਲ ਸਿੰਘ ਪੱਪਾ, ਗਿਆਨ ਸਿੰਘ, ਭਾਗ ਸਿੰਘ, ਰਣਧੀਰ ਸਿੰਘ, ਕੁਲਵੰਤ ਸਿੰਘ, ਰਣਜੀਤ ਸਿੰਘ, ਜਸਵੀਰ ਸਿੰਘ ਕਾਕਾ, ਪ੍ਰਭਜੋਤ ਸਿੰਘ, ਜਗੀਰ ਸਿੰਘ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ |
ਸ੍ਰੀ ਚਮਕੌਰ ਸਾਹਿਬ ਖੇਤਰ 'ਚ ਭਰਵਾਂ ਹੁੰਗਾਰਾ
ਸ੍ਰੀ ਚਮਕੌਰ ਸਾਹਿਬ ਤੋਂ ਜਗਮੋਹਣ ਸਿੰਘ ਨਾਰੰਗ ਅਨੁਸਾਰ-ਸ੍ਰੀ ਚਮਕੌਰ ਸਾਹਿਬ ਖੇਤਰ 'ਚ ਮੁਕੰਮਲ ਬੰਦ ਰਿਹਾ | ਕਿਸਾਨਾਂ ਵਲੋਂ ਸਥਾਨਕ ਸਰਹਿੰਦ ਨਹਿਰ ਦੇ ਪੁਲ 'ਤੇ ਵਿਸ਼ਾਲ ਧਰਨਾ ਦਿੱਤਾ ਤੇ ਰੂਪਨਗਰ-ਨੀਲੋ ਮਾਰਗ 'ਤੇ ਆਵਾਜਾਈ ਨੂੰ ਮੁਕੰਮਲ ਠੱਪ ਰੱਖਿਆ ਗਿਆ | ਸਵੇਰ ਸਮੇਂ ਸ਼ਹਿਰ ਅੰਦਰ ਬੈਂਕ ਤੇ ਪੈਟਰੋਲ ਪੰਪ ਖੁੱਲ੍ਹੇ ਸਨ, ਪਰ ਕਿਸਾਨਾਂ ਵਲੋਂ ਜਾ ਕੇ ਬੈਂਕ ਤੇ ਪੈਟਰੋਲ ਪੰਪ ਵੀ ਬੰਦ ਕਰਵਾ ਦਿੱਤੇ ਗਏ | ਸੰਯੁਕਤ ਕਿਸਾਨ ਮੋਰਚੇ ਵਲੋਂ ਸਰਹਿੰਦ ਨਹਿਰ ਦੇ ਪੁਲ 'ਤੇ ਲਗਾਏ ਵਿਸ਼ਾਲ ਧਰਨੇ ਦੌਰਾਨ ਜ਼ਿਲ੍ਹਾ ਕਨਵੀਨਰ ਆੜ੍ਹਤੀ ਮੇਜਰ ਸਿੰਘ ਮਾਂਗਟ, ਸੂਬਾਈ ਆਗੂ ਤਲਵਿੰਦਰ ਸਿੰਘ ਗੱਗੋਂ, ਜ਼ਿਲ੍ਹਾ ਸਰਪ੍ਰਸਤ ਪਰਗਟ ਸਿੰਘ ਰੋਲੂਮਾਜਰਾ, ਚਰਨ ਸਿੰਘ ਮੁੰਡੀਆਂ, ਬਲਦੇਵ ਸਿੰਘ ਹਾਫਿਜਾਬਦ, ਅਮਨਦੀਪ ਸਿੰਘ ਮਾਂਗਟ, ਹਰਿੰਦਰ ਸਿੰਘ ਕਾਕਾ ਜਟਾਣਾ, ਲਖਵੀਰ ਸਿੰਘ ਲੱਖੀ ਹਾਫਿਜਾਬਾਦ ਸਮੇਤ ਕਈ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ | ਇਸ ਮੌਕੇ ਸਾਰਾ ਦਿਨ ਮੋਦੀ ਅਤੇ ਧਨਾਢ ਘਰਾਨਿਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਜਾਂਦੀ ਰਹੀ ਤੇ ਸਰਕਾਰ ਨੂੰ ਜਲਦੀ ਕਿਸਾਨ ਵਿਰੋਧੀ ਕਾਨੂੰਨ ਵਾਪਸ ਲੈਣ ਦੀ ਮੰਗ ਕਰਦੇ ਰਹੇ | ਧਰਨੇ ਦੌਰਾਨ ਗੁ: ਸ੍ਰੀ ਦਸਮੇਸ਼ ਗੜ੍ਹ ਸਾਹਿਬ ਭੈਰੋਮਾਜਰਾ ਦੇ ਪ੍ਰਬੰਧਕਾਂ ਤੇ ਸੰਤ ਬਾਬਾ ਗੁਰਮੇਲ ਸਿੰਘ ਸ੍ਰੀ ਚਮਕੌਰ ਸਾਹਿਬ ਵਾਲਿਆਂ ਵਲੋਂ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਆੜ੍ਹਤੀ ਮਨਜੀਤ ਸਿੰਘ ਕੰਗ, ਕੇਹਰ ਸਿੰਘ ਦੁਗਰੀ, ਮੇਹਰ ਸਿੰਘ ਜਟਾਣਾ, ਜਤਿੰਦਰ ਸਿੰਘ ਗੋਗੀ ਝੱਲੀਆਂ ਕਲਾਂ, ਹਰਿੰਦਰ ਸਿੰਘ ਢਿੱਲੋਂ ਸੱਲ੍ਹੋਮਾਜਰਾ, ਧਰਮਿੰਦਰ ਸਿੰਘ ਭੰਗੂ ਭੂਰੜੇ, ਹਰਨਾਮ ਸਿੰਘ ਕੀੜੀ, ਜਗਬੀਰ ਸਿੰਘ ਮਹਿਤੋਤ, ਜਿੰਦੂ ਖੋਖਰਾਂ, ਕਰਨੈਲ ਸਿੰਘ ਰਸੀਦਪੁਰ, ਹਰਪ੍ਰੀਤ ਇੰਦਰ ਸਿੰਘ ਖ਼ਾਲਸਾ ਜਟਾਣਾ, ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ | ਬੰਦ ਦੇ ਸੱਦੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵਲੋਂ ਵੀ ਸਖ਼ਤ ਬੰਦੋਬਸਤ ਕੀਤੇ ਹੋਏ ਸਨ | ਰੁਪਿੰਦਰ ਕੌਰ ਸੋਹੀ ਡੀ. ਐਸ. ਪੀ. ਸੀ. ਏ. ਡਬਲਿਊ ਰੂਪਨਗਰ ਤੇ ਥਾਣਾ ਮੁਖੀ ਗੁਰਸੇਵਕ ਸਿੰਘ ਬਰਾੜ ਵੱਡੀ ਗਿਣਤੀ 'ਚ ਪੁਲਿਸ ਅਮਲੇ ਨਾਲ ਤਾਇਨਾਤ ਸਨ |
ਸ੍ਰੀ ਅਨੰਦਪੁਰ ਸਾਹਿਬ ਦੇ ਅਗੰਮਪੁਰ ਚੌਕ ਵਿਖੇ ਰੋਕੀ ਸੜਕੀ ਤੇ ਰੇਲ ਆਵਾਜਾਈ
ਸ੍ਰੀ ਅਨੰਦਪੁਰ ਸਾਹਿਬ ਤੋਂ ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ ਅਨੁਸਾਰ-ਸਥਾਨਕ ਤੇ ਲਾਗਲੇ ਕਸਬਿਆਂ ਦੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਹੇ | ਇਸ ਮੌਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਤੇ ਕੁਲ ਹਿੰਦ ਕਿਸਾਨ ਸਭਾ ਵਲੋਂ ਅਗੰਮਪੁਰ ਰੇਲਵੇ ਫਾਟਕ 'ਤੇ ਸੜਕੀ ਤੇ ਰੇਲ ਆਵਾਜਾਈ ਰੋਕ ਕੇ ਜ਼ਬਰਦਸਤ ਰੋਸ ਧਰਨਾ ਦਿੱਤਾ ਤੇ ਰੈਲੀ ਕੀਤੀ ਗਈ, ਜਿਸ 'ਚ ਇਲਾਕੇ ਭਰ ਤੋਂ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰ, ਮੁਲਾਜ਼ਮਾਂ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਹਿੱਸਾ ਲਿਆ | ਮੋਦੀ ਸਰਕਾਰ ਨੂੰ ਲਾਹਨਤਾਂ ਪਾਈਆਂ ਗਈਆਂ | ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਸੁਰਜੀਤ ਸਿੰਘ ਢੇਰ, ਮਨਜਿੰਦਰ ਸਿੰਘ ਬਰਾੜ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਮਸ਼ੇਰ ਸਿੰਘ ਸੇਰਾ, ਸੰਦੀਪ ਸਿੰਘ ਕਲੌਤਾ, ਮਾਸਟਰ ਹਰਦਿਆਲ ਸਿੰਘ, ਜਸਪਾਲ ਸਿੰਘ ਢਾਹੇ, ਸੋਹਣ ਸਿੰਘ ਨਿੱਕੂਵਾਲ, ਸੁਰਿੰਦਰ ਸਿੰਘ ਮਟੌਰ, ਮਨਜੀਤ ਸਿੰਘ ਕਿਸਾਨ ਯੂਥ ਆਗੂ ਨੇ ਮੁੱਖ ਤੌਰ 'ਤੇ ਸੰਬੋਧਨ ਕੀਤਾ | ਇਸ ਤੋਂ ਇਲਾਵਾ ਇਸ ਮੌਕੇ ਉਂਕਾਰ ਸਿੰਘ ਮਜਾਰੀ, ਅਜੀਤ ਸਿੰਘ, ਨਿਰਮਲ ਸਿੰਘ ਸੂਰੇਵਾਲ, ਗਿਆਨੀ ਸੁਖਵਿੰਦਰ ਸਿੰਘ ਸਾਬਕਾ ਮੁੱਖ ਗ੍ਰੰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗਿਆਨੀ ਹਰੀ ਸਿੰਘ, ਦਵਿੰਦਰ ਸਿੰਘ ਢਿੱਲੋਂ, ਕੈਪਟਨ ਤਰਲੋਚਨ ਸਿੰਘ, ਭਾਗ ਸਿੰਘ ਮਹਿਰੋਲੀ, ਅਵਤਾਰ ਸਿੰਘ ਬਹਿਲੂ, ਕੈਪਟਨ ਗੁਰਨਾਮ ਸਿੰਘ, ਨਰਿੰਦਰ ਸਿੰਘ ਮਹਿਰੌਲੀ, ਗਿਆਨੀ ਅੰਮਿ੍ਤਪਾਲ ਸਿੰਘ, ਪ੍ਰੀਤਮ ਸਿੰਘ ਮਜਾਰਾ, ਨਿਰਮਲ ਸਿੰਘ ਨੰਗਲੀ, ਚਰਨਜੀਤ ਸਿੰਘ ਜੌੜਾ, ਕਰਮ ਸਿੰਘ ਬੇਲਾ, ਸੁਖਦੇਵ ਸਿੰਘ ਸਾਬਕਾ ਥਾਣੇਦਾਰ, ਬਲਵੀਰ ਸਿੰਘ ਬ੍ਰਹਮਪੁਰ, ਸੋਹਣ ਸਿੰਘ ਬੰਗਾ, ਹਰਮਿੰਦਰ ਸਿੰਘ ਲਮਲੈਹੜੀ, ਸਤਨਾਮ ਸਿੰਘ ਆਈ ਟੀ ਵਿੰਗ, ਦਵਿੰਦਰ ਸਿੰਘ ਨੰਗਲੀ, ਮੇਜਰ ਸਿੰਘ, ਕੈਪਟਨ ਚੰਨਣ ਸਿੰਘ, ਕੈਪਟਨ ਕੁਲਵੰਤ ਸਿੰਘ ਭਲਾਣ, ਗੁਰਪ੍ਰੀਤ ਸਿੰਘ ਬਬਲੂ, ਰਣਵੀਰ ਸਿੰਘ ਡਾਹਢੀ, ਮਾ. ਹਰਜੀਤ ਸਿੰਘ ਅਚਿੰਤ, ਮਾ. ਕੇਵਲ ਸਿੰਘ, ਦਲਜੀਤ ਸਿੰਘ ਜਿੰਦਵੜੀ, ਜਸਬੀਰ ਸਿੰਘ ਮੀਤ ਸਕੱਤਰ, ਸਰਕਲ ਪ੍ਰਧਾਨ ਕੀਰਤਪੁਰ ਸਾਹਿਬ ਜੋਗਿੰਦਰ ਸਿੰਘ, ਅਵਤਾਰ ਸਿੰਘ ਦਸਗਰਾਈਾ, ਕੁਲਦੀਪ ਸਿੰਘ ਖਾਨਪੁੁਰ ਆਦਿ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਹਾਜ਼ਰ ਸਨ |
ਮੋਰਿੰਡਾ 'ਚ ਬੰਦ ਦੇ ਸੱਦੇ ਨੂੰ ਭਰਵਾਂ ਹੰੁਗਾਰਾ
ਮੋਰਿੰਡਾ ਤੋਂ ਤਰਲੋਚਨ ਸਿੰਘ ਕੰਗ, ਪਿ੍ਤਪਾਲ ਸਿੰਘ ਅਨੁਸਾਰ-ਮੋਰਿੰਡਾ ਸ਼ਹਿਰ ਅੰਦਰ ਕੋਈ ਵੀ ਦੁਕਾਨ ਨਹੀਂ ਖੁੱਲ੍ਹੀ ਤੇ ਆਵਾਜਾਈ ਵੀ ਪੂਰੀ ਤਰਾਂ ਠੱਪ ਰਹੀ | ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਕਿਸਾਨ ਸੰਯੁਕਤ ਮੋਰਚੇ ਦੇ ਬੈਨਰ ਹੇਠ ਸਥਾਨ ਲੁਧਿਆਣਾ-ਚੰਡੀਗੜ੍ਹ ਰੋਡ 'ਤੇ ਪੰਜਕੋਹਾ ਪੈਲੇਸ ਨੇੜੇ ਸੜਕ 'ਤੇ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ | ਧਰਨੇ ਨੂੰ ਮੇਹਰ ਸਿੰਘ ਥੇੜੀ, ਕੇਹਰ ਸਿੰਘ ਅਮਰਾਲੀ, ਅਜੈਬ ਸਿੰਘ ਮੁੰਡੀਆਂ, ਰਣਧੀਰ ਸਿੰਘ ਮਾਜਰੀ ਡਾਇਰੈਕਟਰ ਸ਼ੂਗਰ ਮਿੱਲ ਮੋਰਿੰਡਾ, ਕੁਲਵਿੰਦਰ ਸਿੰਘ ਨਲਾ, ਹਰਬੰਸ ਸਿੰਘ ਦਾਤਾਰਪੁਰ, ਅਵਤਾਰ ਸਿੰਘਲੁਠੇੜੀ, ਗੁਰਚਰਨ ਸਿੰਘ ਢੋਲਣਮਾਜਰਾ, ਗੁਰਮੇਲ ਸਿੰਘ ਰੰਗੀਆਂ, ਜਥੇਦਾਰ ਜਗਜੀਤ ਸਿੰਘ ਰਤਨਗੜ, ਦਲਜੀਤ ਸਿੰਘ ਚਲਾਕੀ, ਪਿ੍ੰ: ਅਮਰਜੀਤ ਸਿੰਘ ਕੰਗ ਅਤੇ ਕਲਾਕਾਰ ਮਲਕੀਤ ਸਿੰਘ ਰੌਣੀ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੇ ਅੜੀਅਲ ਰਵੱਈਏ ਕਾਰਨ ਤਿੰਨ ਕਾਲੇ ਕਾਨੰੂਨ ਰੱਦ ਨਹੀਂ ਕਰ ਰਹੀ ਪਰ ਕਿਸਾਨ ਵੀ ਆਪਣੇ ਸੰਘਰਸ਼ ਨੂੰ ਹਰ ਹਾਲ ਵਿਚ ਬੁਲੰਦੀਆਂ 'ਤੇ ਰੱਖੇਗੀ ਤੇ ਜਦ ਤੱਕ ਇਹ ਕਾਲੇ ਕਾਨੰੂਨ ਰੱਦ ਨਹੀਂ ਹੁੰਦੇ ਉਦੋਂ ਤੱਕ ਕਿਸਾਨੀ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਬੰਤ ਸਿੰਘ ਕਲਾਰਾਂ ਪ੍ਰਧਾਨ ਪੰਚਾਇਤ ਯੂਨੀਅਨ ਬਲਾਕ ਮੋਰਿੰਡਾ, ਮਨਦੀਪ ਸਿੰਘ ਰੌਣੀ, ਮੇਜਰ ਸਿੰਘ ਓਇੰਦ, ਅਵਤਾਰ ਸਿੰਘ ਸਹੇੜੀ, ਪਰਮਜੀਤ ਸਿੰਘ ਅਮਰਾਲੀ, ਅਮਰੀਕ ਸਿੰਘ ਅਮਰਾਲੀ, ਮਹਿੰਦਰ ਸਿੰਘ ਰੌਣੀ, 'ਆਪ' ਦੇ ਆਗੂ ਸਵਰਨ ਸਿੰਘ ਸੈਪਲਾ, ਦਰਸ਼ਨ ਸਿੰਘ ਅਮਰਾਲੀ, ਚਰਨਜੀਤ ਚੰਨੀ ਡੇਅਰੀ, ਬਸਪਾ ਆਗੂ ਸੁਖਦਰਸ਼ਨ ਸਿੰਘ ਢੋਲਣ ਮਾਜਰਾ, ਰੂਪ ਸਿੰਘ ਕੰਗ, ਅਵਤਾਰ ਸਿੰਘ ਕੰਗ, ਹਰਚੰਦ ਸਿੰਘ ਡੂਮਛੇੜੀ, ਧਰਮਿੰਦਰ ਸਿੰਘ ਕੋਟਲੀ, ਜਨਕ ਰਾਜ ਪ੍ਰਧਾਨ ਸਵਰਨਕਾਰ ਸੰਘ, ਕੁਲਦੀਪ ਸਿੰਘ ਥੇੜੀ, ਸੁਰਜੀਤ ਸਿੰਘ ਤਾਜਪੁਰਾ, ਪਰਮਿੰਦਰ ਸਿੰਘ ਬਿੱਟੂ ਕੰਗ, ਹਰਚੰਦ ਸਿੰਘ ਰਤਨਗੜ੍ਹ, ਸੰਤੋਖ ਸਿੰਘ ਕਲਹੇੜੀ, ਸਰਪੰਚ ਭਿੰਦਰ ਸਿੰਘ ਮੁੰਡੀਆਂ, ਰਣਯੋਧ ਸਿੰਘ ਜੋਤੀ, ਸ਼ੇਰ ਸਿੰਘ ਡੂਮਛੇੜੀ, ਅਮਨਪ੍ਰੀਤ ਸਿੰਘ ਅਮਨਾ ਤੇ ਗੁਰਪ੍ਰੀਤ ਸਿੰਘ ਮੜੌਲੀ ਖ਼ੁਰਦ ਆਦਿ ਹਾਜ਼ਰ ਸਨ |
ਚੰਡੀਗੜ੍ਹ-ਮਨਾਲੀ ਰਾਸ਼ਟਰੀ ਮਾਰਗ ਕੀਤਾ ਮੁਕੰਮਲ ਜਾਮ
ਕੀਰਤਪੁਰ ਸਾਹਿਬ/ਬੁੰਗਾ ਸਾਹਿਬ ਤੋਂ ਬੀਰਅੰਮਿ੍ਤਪਾਲ ਸਿੰਘ ਸੰਨ੍ਹੀ, ਸੁਖਚੈਨ ਸਿੰਘ ਰਾਣਾ ਮੁਤਾਬਿਕ-ਬੰਦ ਦੇ ਸੱਦੇ ਨੂੰ ਇਲਾਕੇ ਅੰਦਰ ਭਰਵਾਂ ਸਮਰਥਨ ਦੇਖਣ ਨੂੰ ਮਿਲਿਆ। ਕੀਰਤਪੁਰ ਸਾਹਿਬ ਦੇ ਬਾਜ਼ਾਰਾਂ ਤੋਂ ਇਲਾਵਾ ਚੰਗਰ ਇਲਾਕੇ ਸਮੇਤ ਆਸ-ਪਾਸ ਦੇ ਪਿੰਡਾਂ ਦੀਆਂ ਸਾਰੀਆਂ ਛੋਟੀਆਂ ਮੋਟੀਆਂ ਦੁਕਾਨਾਂ ਸ਼ਾਮ 4 ਵਜੇ ਤੱਕ ਬੰਦ ਰਹੀਆਂ। ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ (ਮੁੱਖ ਦਫ਼ਤਰ ਨੱਕੀਆਂ ਟੋਲ ਪਲਾਜ਼ਾ) ਤੇ ਕਿਰਤੀ ਕਿਸਾਨ ਯੂਨੀਅਨ ਰੂਪਨਗਰ ਵਲੋਂ ਬੁੰਗਾ ਸਾਹਿਬ ਵਿਖੇ ਇਕੱਠ ਕਰਕੇ ਕਾਲੇ ਕਾਨੂੰਨਾਂ ਖ਼ਿਲਾਫ਼ ਆਪਣਾ ਰੋਸ ਪ੍ਰਗਟ ਕੀਤਾ। ਇਸ ਮੌਕੇ ਕਿਸਾਨ ਜਥੇਬੰਦੀਆਂ ਵਲੋਂ ਸੜਕ ਕਿਨਾਰੇ ਪੱਕਾ ਪੰਡਾਲ ਸਜਾ ਕੇ ਸ਼ਾਂਤਮਈ ਤਰੀਕੇ ਨਾਲ ਆਪਣਾ ਰੋਸ ਪ੍ਰਗਟ ਕੀਤਾ। ਰੋਸ ਧਰਨੇ ਦੀ ਸ਼ੁਰੂਆਤ ਕੀਰਤਨ ਨਾਲ ਕੀਤੀ ਗਈ। ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਆਖੀ। ਧਰਨੇ ਦੇਣ ਵਾਲੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਸੰਯੁਕਤ ਕਿਸਾਨ ਮੋਰਚੇ ਦੀਆਂ ਹਦਾਇਤਾਂ ਦੀ ਪੂਰਨ ਪਾਲਨਾ ਕਰਦਿਆਂ ਐਮਰਜੈਂਸੀ ਸੇਵਾਵਾਂ ਨੂੰ ਬਿਲਕੁਲ ਵੀ ਪ੍ਰਭਾਵਿਤ ਨਹੀਂ ਹੋਣ ਦਿੱਤਾ। ਇਸ ਮੌਕੇ ਸੇਠੀ ਸ਼ਰਮਾ ਪ੍ਰਧਾਨ, ਮਲਵਿੰਦਰ ਸਿੰਘ ਹਜ਼ਾਰਾ, ਤਰਲੋਚਨ ਸਿੰਘ ਚੱਠਾ, ਪਰਮਜੀਤ ਸਿੰਘ, ਪ੍ਰਿੰਸ ਬੱਢਲ, ਕਮਿੱਕਰ ਸਿੰਘ ਡਾਢੀ, ਜੋਗਾ ਸਿੰਘ, ਜਸਵੀਰ ਸਿੰਘ, ਜਸਪਾਲ ਸਿੰਘ, ਸੰਤੋਖ ਸਿੰਘ, ਨਿਰਮਲ ਸਿੰਘ, ਲਾਡੀ ਸੈਣੀ, ਹਰਪਾਲ ਸਿੰਘ, ਅਮਰਜੀਤ ਸਿੰਘ, ਅਨੂਪ ਸਿੰਘ, ਤਰਲੋਚਨ ਸਿੰਘ ਬੱਢਲ, ਸ਼ੇਰ ਸਿੰਘ ਬੁਰਜ, ਰਘੁਵੀਰ ਸਿੰਘ ਹਰੀਵਾਲ, ਜਗਜੀਤ ਸਿੰਘ ਜੱਗੀ, ਹਰਪ੍ਰੀਤ ਸਿੰਘ ਭੱਟੋ, ਬੀਰ ਸਿੰਘ ਬੜਵਾ, ਮਨਦੀਪ ਸਿੰਘ, ਦਵਿੰਦਰ ਸਿੰਘ, ਅਵਤਾਰ ਸਿੰਘ, ਦਲਜੀਤ ਸਿੰਘ, ਕਰਨੈਲ ਸਿੰਘ,ਚਰਨਜੀਤ ਕੰਗ,ਮੇਜਰ ਸਿੰਘ ਅਸਮਾਨਪੁਰ, ਹਰਬੰਸ ਸਿੰਘ ਬੈਂਸਾ, ਤਜਿੰਦਰ ਸਿੰਘ ਅਬਿਆਣਾ, ਗੁਰਨੈਲ ਸਿੰਘ ਅਬਿਆਣਾ, ਸਰਬਜੀਤ ਕੌਰ, ਬਲਬੀਰ ਕੌਰ, ਹਰਜਿੰਦਰ ਕੌਰ, ਕੁਲਦੀਪ ਕੌਰ, ਬਲਵਿੰਦਰ ਕੌਰ, ਮਨਜੀਤ ਅਬਿਆਣਾ ਸਮੇਤ ਵੱਡੀ ਗਿਣਤੀ ਕਿਸਾਨ ਮੌਜੂਦ ਸਨ।
ਕੌਮੀ ਮਾਰਗ 'ਤੇ ਭਰਤਗੜ੍ਹ 'ਚ 10 ਘੰਟੇ ਵਾਹਨ ਆਵਾਜਾਈ ਰਹੀ ਠੱਪ
ਭਰਤਗੜ੍ਹ ਤੋਂ ਜਸਬੀਰ ਸਿੰਘ ਬਾਵਾ ਮੁਤਾਬਿਕ-ਭਰਤਗੜ੍ਹ ਦੇ ਸਾਰੇ ਬਾਜ਼ਾਰ ਮੁਕੰਮਲ ਬੰਦ ਰਹੇ ਤੇ ਸਬੰਧਿਤ ਕਿਸਾਨਾਂ ਨੇ ਸਵੇਰੇ 6 ਵਜੇ ਤੋਂ ਸ਼ਾਮੀ 4 ਵਜੇ ਤੱਕ ਭਰਤਗੜ੍ਹ ਪੁਲਿਸ ਚੌਕੀ ਦੇ ਸਾਹਮਣੇ ਕੌਮੀ ਮਾਰਗ 'ਤੇ ਵਾਹਨ ਆਵਾਜਾਈ ਠੱਪ ਰੱਖੀ। ਗੁ: ਪਤਾਲਪੁਰੀ ਸਾਹਿਬ ਵਿਖੇ ਅਸਥੀਆਂ ਲੈ ਕੇ ਜਾ ਰਹੇ ਵਾਹਨਾਂ ਤੇ ਹਸਪਤਾਲ ਜਾ ਰਹੇ ਮਰੀਜ਼ਾਂ ਦੀ ਐਂਬੂਲੈਂਸਾਂ ਤੇ ਭਾਰਤੀ ਸੈਨਾ ਨਾਲ ਸਬੰਧਿਤ ਅਧਿਕਾਰੀਆਂ ਨੂੰ ਅਗਲੇ ਸਫ਼ਰ ਲਈ ਕੱਢਿਆ ਜਾ ਰਿਹਾ ਸੀ। ਰੋਸ ਧਰਨੇ ਦੌਰਾਨ ਰੂਪਨਗਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨਰਿੰਦਰ ਪੁਰੀ, ਐਡਵੋਕੇਟ ਮਨਜੀਤ ਸਿੰਘ ਨਾਗਰਾ, ਢਾਡੀ ਗਿ. ਗੁਰਿੰਦਰ ਸਿੰਘ ਬੈਂਸ, ਗਿ. ਗੁਰਮੇਲ ਸਿੰਘ ਬਾਸ਼ਲ, ਫੋਰਮੈਨ ਅਜੀਤ ਸਿੰਘ ਖਰੋਟਾ, ਰਾਣਾ ਵਰਿੰਦਰ ਸਿੰਘ, ਸਰਪੰਚ ਸੁਖਦੀਪ ਸਿੰਘ ਰਾਣਾ, ਲੇਖਕ ਪ੍ਰੀਤਮ ਕੁਦਰਤਵਾਦੀ, ਬੀਬੀ ਗੁਰਮੀਤ ਕੌਰ, ਦੀਦਾਰ ਸਿੰਘ ਬੇਲੀ, ਗੁਰਚਰਨ ਸਿੰਘ ਸੈਣੀ, ਮੁਲਾਜ਼ਮ ਆਗੂ ਜੋਗਿੰਦਰ ਸਿੰਘ ਆਦਿ ਬੁਲਾਰਿਆਂ ਨੇ ਕਿਸਾਨ 'ਤੇ ਧੱਕੇ ਨਾਲ ਮੜ੍ਹੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਨਿਖੇਧੀ ਕੀਤੀ। ਇਸ ਮੌਕੇ ਜਥੇਦਾਰ ਜਰਨੈਲ ਸਿੰਘ ਸਹੋਤਾ, ਸਾਬਕਾ ਸਰਪੰਚ ਯੋਗੇਸ਼ ਪੁਰੀ, ਸੁਖਜਿੰਦਰ ਸਿੰਘ ਭਾਓਵਾਲ, ਸਰਪੰਚ ਮੋਹਣ ਸਿੰਘ ਭੁੱਲਰ, ਗੁਰਸੇਵ ਸਿੰਘ ਬੈਂਸ, ਨਰੇਸ਼ ਪੁਰੀ, ਮੈਂਬਰ ਸੰਮਤੀ ਅਜਮੇਰ ਸਿੰਘ ਫ਼ੌਜੀ, ਹਰਪ੍ਰੀਤ ਸਿੰਘ ਬੈਂਸ, ਨੰਬਰਦਾਰ ਹਰਕ੍ਰਿਪਾਲ ਸਿੰਘ, ਕੁਲਦੀਪ ਸਿੰਘ, ਰਾਮ ਕਿਸ਼ਨ ਮਾਜਰੀ, ਰਜਿੰਦਰ ਸਿੰਘ ਭੁੱਲਰ, ਬਾਬਾ ਗੁਰਜੰਟ ਸਿੰਘ, ਅਮਰਜੀਤ ਸਿੰਘ ਖਾਬੜਾ, ਮਨੋਜ ਪੁਰੀ, ਦਲਵੀਰ ਸਿੰਘ ਧਾਰਨੀ, ਅਜੀਤ ਸਿੰਘ ਬਾਸ਼ਲ, ਫ਼ੌਜੀ ਕਰਨੈਲ ਸਿੰਘ, ਗੁਰਿੰਦਰ ਸਿੰਘ ਸਹੋਤਾ, ਸਰਪੰਚ ਪਰਮਜੀਤ ਸਿੰਘ ਬੇਲੀ, ਡਾ. ਸ਼ਿਵ ਕੁਮਾਰ ਬਡਵਾਲ, ਨੰਬਰਦਾਰ ਮਨਜੀਤ ਸਿੰਘ ਬੜਾ ਪਿੰਡ, ਹਰਜੀਤ ਸਿੰਘ ਧਾਰਨੀ ਸਮੇਤ ਅਨੇਕਾਂ ਕਿਸਾਨ ਹਾਜ਼ਰ ਸਨ।
ਪਿੰਡਾਂ ਦੀਆਂ ਦੁਕਾਨਾਂ ਵੀ ਬੰਦ ਰੱਖੀਆਂ
ਬੇਲਾ, (ਮਨਜੀਤ ਸਿੰਘ ਸੈਣੀ)-ਕਸਬਾ ਬੇਲਾ ਤੇ ਬਹਿਰਾਮਪੁਰ ਬੇਟ ਪੂਰਨ ਤੌਰ 'ਤੇ ਬੰਦ ਰਿਹਾ ਇਥੋਂ ਤੱਕ ਕਿ ਪਿੰਡਾਂ 'ਚ ਛੋਟੀਆਂ ਦੁਕਾਨਾਂ ਵੀ ਬੰਦ ਰੱਖੀਆਂ ਗਈਆਂ। ਦੁਕਾਨਦਾਰ ਅਤੇ ਇਲਾਕੇ ਦੇ ਸਰਪੰਚਾਂ, ਪੰਚਾ, ਕਿਸਾਨਾਂ, ਨੌਜਵਾਨਾਂ ਨੇ ਸੰਯੁਕਤ ਮੋਰਚੇ ਵਲੋਂ ਨਹਿਰ ਸਰਹਿੰਦ ਦੇ ਪੁਲ਼ 'ਤੇ ਲਗਾਏ ਧਰਨੇ 'ਚ ਸ਼ਮੂਲੀਅਤ ਕੀਤੀ। ਇਸੇ ਤਰ੍ਹਾਂ ਕਸਬਾ ਬਹਿਰਾਮਪੁਰ ਬੇਟ, ਖੋਖਰਾਂ, ਡੱਲਾ ਦੇ ਦੁਕਾਨਦਾਰਾ ਨੇ ਆਪਣੇ ਕਾਰੋਬਾਰ ਬੰਦ ਰੱਖੇ। ਦੁਕਾਨਦਾਰਾਂ ਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਬਹਿਰਾਮਪੁਰ ਬੇਟ ਦੇ ਬੱਸ ਅੱਡੇ 'ਚ ਰੋਸ ਧਰਨਾ ਦਿੱਤਾ। ਇਸ ਮੌਕੇ ਸਾਬਕਾ ਸਰਪੰਚ ਦੌਲਤ ਰਾਮ, ਪੰਚਾਇਤ ਯੂਨੀਅਨ ਦੇ ਪ੍ਰਧਾਨ ਮਨਮੋਹਨ ਸਿੰਘ ਰਾਣਾ ਨੇ ਸੰਬੋਧਨ ਕੀਤਾ। ਇਸ ਮੌਕੇ ਜਸਪਾਲ ਸਿੰਘ ਮੋਹਣ ਮਾਜਰਾ, ਦਰਬਾਰਾ ਸਿੰਘ, ਭੁਪਿੰਦਰ ਸਿੰਘ ਰਾਣਾ, ਲਾਲ ਸਿੰਘ ਟੱਪਰੀਆਂ ਅਮਰ ਸਿੰਘ, ਤਰਸੇਮ ਸਿੰਘ, ਹਰਜੀਤ ਸਿੰਘ, ਨੰਬਰਦਾਰ ਰਣਜੋਧ ਸਿੰਘ, ਲੇਖ ਰਾਜ, ਕਿਰਨ ਕੁਮਾਰ, ਸਰਬਜੀਤ ਸਿੰਘ, ਸਰਪੰਚ ਨਸੀਬ ਸਿੰਘ ਮੱਕੋਵਾਲ ਖ਼ੁਰਦ, ਗਿਆਨੀ ਚਰਨ ਸਿੰਘ,ਖਜਾਨ ਸਿੰਘ ਨੰਬਰਦਾਰ, ਚਰਨਜੀਤ ਸਿੰਘ, ਜਗਤਾਰ ਸਿੰਘ ਸਾਬਕਾ ਪੰਚ, ਅਜੇ ਰਾਣਾ, ਸੋਢੀ ਮਹਿਤੋਤ, ਗੁਰਚਰਨ ਸਿੰਘ ਸਮੇਤ ਵੱਡੀ ਗਿਣਤੀ 'ਚ ਇਲਾਕੇ ਦੇ ਨੌਜਵਾਨ ਕਿਸਾਨ, ਮਜ਼ਦੂਰ ਹਾਜ਼ਰ ਸਨ।
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਵਲੋਂ ਭਾਰਤ ਬੰਦ ਦਾ ਸਮਰਥਨ
ਮੋਰਿੰਡਾ, (ਪ੍ਰਿਤਪਾਲ ਸਿੰਘ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਵੱਖ-ਵੱਖ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਵਲੋਂ ਸਮੂਹ ਕੈਟਾਗਰੀਆਂ ਦੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿਚ ਰੈਗੂਲਰ ਕਰਨ ਤੇ ਹੋਰ ਸਾਂਝੀਆਂ ਮੰਗਾਂ ਨੂੰ ਲੈ ਕੇ ਪਰਿਵਾਰਾਂ ਸਮੇਤ ਲੁਧਿਆਣਾ-ਚੰਡੀਗੜ ਨੈਸ਼ਨਲ ਹਾਈਵੇ 'ਤੇ ਸਥਿਤ ਮੋਰਿੰਡਾ-ਸਰਹਿੰਦ ਬਾਈਪਾਸ ਨੂੰ ਮੁਕੰਮਲ ਜਾਮ ਕਰ ਕੇ ਲਾਇਆ ਪੱਕਾ ਮੋਰਚਾ 21 ਦਿਨ ਵੀ ਲਗਾਤਾਰ ਜਾਰੀ ਰਿਹਾ, ਮੋਰਚੇ ਦੇ ਸੂਬਾਈ ਆਗੂਆਂ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ ਲਹਿਰਾ, ਬਲਿਹਾਰ ਸਿੰਘ, ਗੁਰਵਿੰਦਰ ਸਿੰਘ ਪੰਨੂੰ, ਸ਼ੇਰ ਸਿੰਘ ਖੰਨਾ, ਸਤਵਿੰਦਰ ਸਿੰਘ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਦੇ ਸਮਰਥਨ 'ਚ ਇਕੱਤਰ ਹੋਏ ਠੇਕਾ ਮੁਲਾਜ਼ਮਾਂ ਨੇ ਕੇਂਦਰ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਨਵੇਂ ਖੇਤੀ ਤੇ ਕਿਰਤ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ 2020 ਸਮੇਤ ਸਮੂਹ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਮੂਹ ਕੈਟਾਗਰੀਆਂ ਰਾਹੀਂ ਕੰਮ ਕਰਦੇ ਸਮੂਹ ਠੇਕਾ ਮਸਲਾਜਮਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਜਬਰੀ ਛਾਂਟੀਆਂ ਬੰਦ ਕੀਤੀਆਂ ਜਾਣ। ਇਸ ਮੌਕੇ ਕੁਲਦੀਪ ਸਿੰਘ ਬੁੱਢੇਵਾਲ, ਜਗਸੀਰ ਸਿੰਘ ਭੰਗੂ, ਖੁਸ਼ਦੀਪ ਸਿੰਘ, ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਟੀ. ਐਸ. ਯੂ. (ਭੰਗਲ) ਤੋਂ ਭਾਗ ਸਿੰਘ, ਕਿਸਾਨ-ਮਜਦੂਰ ਹਿੱਤਕਾਰ ਸਭਾ ਤੋਂ ਓਂਕਾਰ ਸਿੰਘ ਆਦਿ ਹਾਜ਼ਰ ਆਗੂਆਂ ਨੇ ਸਮੂਹ ਠੇਕਾ ਮੁਲਾਜ਼ਮਾਂ ਅਤੇ ਕਿਰਤੀ ਲੋਕਾਂ ਨੂੰ ਸਾਂਝੀਆਂ ਮੰਗਾਂ ਲਈ ਸਾਂਝੇ ਸੰਘਰਸ਼ਾਂ ਦੇ ਪਿੜ ਮਲਣ ਦਾ ਸੱਦਾ ਦਿੱਤਾ।
ਰੇਲਵੇ ਸਟੇਸ਼ਨ ਮੋਰਿੰਡਾ ਵਿਖੇ ਲਗਾਇਆ ਲੰਗਰ
ਮੋਰਿੰਡਾ, (ਕੰਗ)-ਰੇਲਵੇ ਸਟੇਸ਼ਨ ਮੋਰਿੰਡਾ ਵਿਖੇ ਹਰਪ੍ਰੀਤ ਸਿੰਘ ਬੱਲ ਮੋਰਿੰਡਾ ਦੀ ਅਗਵਾਈ ਹੇਠ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਲੰਗਰ ਲਗਾਇਆ ਗਿਆ। ਇਸ ਮੌਕੇ ਰੇਸ਼ਮ ਸਿੰਘ ਤੇ ਹਰਦੀਪ ਸਿੰਘ ਅਨੰਦ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਮੋਰਿੰਡਾ 'ਤੇ ਰੇਲ ਯਾਤਰੀਆਂ ਲਈ ਬਰੈੱਡ, ਬਿਸਕੁਟ, ਕੇਲੇ, ਸੇਬ ਤੇ ਕੜੀ-ਚਾਵਲ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਜਗਨਦੀਪ ਸਿੰਘ, ਰਵਿੰਦਰ ਸਿੰਘ ਰਾਜੂ, ਐਡਵੋਕੇਟ ਦਮਨਪ੍ਰਤ ਸਿੰਘ, ਰਣਜੀਤ ਸਿੰਘ, ਗੁਰਿੰਦਰ ਸਿੰਘ ਭੱਟੀ, ਗੁਰਦਰਸ਼ਨ ਸਿੰਘ, ਧਰਮ ਸਿੰਘ, ਮੇਜਰ ਸਿੰਘ, ਨਰਿੰਦਰ ਕੁਮਾਰ ਭੰਡਾਰੀ, ਅਮਨ ਸਿੰਘ, ਵਰਿੰਦਰ ਸਿੰਘ, ਜਸਮਨਦੀਪ ਸਿੰਘ, ਅਮਰਿੰਦਰ ਸਿੰਘ, ਤਰਸੇਮ ਸਿੰਘ, ਜਸਵਿੰਦਰ ਸਿੰਘ ਢੋਲਣਮਾਜਰਾ, ਗੁਰਬਚਨ ਸਿੰਘ, ਜਪਨੀਤ ਸਿੰਘ ਸੇਠੀ ਅਤੇ ਕੁਲਵੀਰ ਸਿੰਘ ਸੋਨੂੰ ਵਲੋਂ ਸੇਵਾ ਕਰਾਈ ਗਈ।

ਡੀ. ਸੀ. ਦਫ਼ਤਰ ਕਾਮਿਆਂ ਨੇ ਛੁੱਟੀ ਲੈ ਕੇ ਕਿਸਾਨ ਰੈਲੀ 'ਚ ਕੀਤੀ ਸ਼ਮੂਲੀਅਤ

ਰੂਪਨਗਰ, 27 ਸਤੰਬਰ (ਸਤਨਾਮ ਸਿੰਘ ਸੱਤੀ)-ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਭਾਰਤ ਬੰਦ ਦੇ ਸੱਦੇ ਨੂੰ ਕਿਸਾਨਾਂ ਦਾ ਪੂਰਨ ਸਮਰਥਨ ਕਰਦੇ ਹੋਏ ਦਫ਼ਤਰਾਂ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ ਅਤੇ ਕਿਸਾਨ/ ਮਜ਼ਦੂਰ/ ਵਪਾਰੀ/ਮ ੁਲਾਜ਼ਮ ਏਕਤਾ ਦਾ ਨਾਅਰਾ ਬੁਲੰਦ ...

ਪੂਰੀ ਖ਼ਬਰ »

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਰੂਪਨਗਰ ਜ਼ਿਲ੍ਹੇ 'ਚ ਮੁਕੰਮਲ ਬੰਦ

ਰੂਪਨਗਰ, 27 ਸਤੰਬਰ (ਸਤਨਾਮ ਸਿੰਘ ਸੱਤੀ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਭਾਰਤ ਬੰਦ ਨੂੰ ਜ਼ਿਲ੍ਹਾ ਰੂਪਨਗਰ ਹਰ ਵਰਗ ਖ਼ਾਸ ਕਰ ਛੋਟੇ ਦੁਕਾਨਦਾਰ ਤੇ ਛੋਟੇ ਕਾਰੋਬਾਰੀਆਂ, ਮੁਲਾਜ਼ਮ ਜਥੇਬੰਦੀਆਂ ਅਤੇ ਭਾਜਪਾ ਤੋਂ ਬਗੈਰ, ਸਮੁੱਚੀਆਂ ਸਿਆਸੀ ਪਾਰਟੀਆਂ ਦੇ ...

ਪੂਰੀ ਖ਼ਬਰ »

ਡੀ. ਸੀ. ਦਫ਼ਤਰ ਕਾਮਿਆਂ ਨੇ ਛੁੱਟੀ ਲੈ ਕੇ ਕਿਸਾਨ ਰੈਲੀ 'ਚ ਕੀਤੀ ਸ਼ਮੂਲੀਅਤ

ਰੂਪਨਗਰ, 27 ਸਤੰਬਰ (ਸਤਨਾਮ ਸਿੰਘ ਸੱਤੀ)-ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਭਾਰਤ ਬੰਦ ਦੇ ਸੱਦੇ ਨੂੰ ਕਿਸਾਨਾਂ ਦਾ ਪੂਰਨ ਸਮਰਥਨ ਕਰਦੇ ਹੋਏ ਦਫ਼ਤਰਾਂ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ ਅਤੇ ਕਿਸਾਨ/ ਮਜ਼ਦੂਰ/ ਵਪਾਰੀ/ਮ ੁਲਾਜ਼ਮ ਏਕਤਾ ਦਾ ਨਾਅਰਾ ਬੁਲੰਦ ...

ਪੂਰੀ ਖ਼ਬਰ »

ਪਿੰਡ ਅਰਨੋਲੀ ਤੇ ਸਮਰੋਲੀ ਵਿਖੇ ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਲੱਡੂ ਵੰਡੇ

ਮੋਰਿੰਡਾ, 27 ਸਤੰਬਰ (ਪਿ੍ਤਪਾਲ ਸਿੰਘ)-ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਪੰਜਾਬ ਬਣਨ ਦੀ ਖ਼ੁਸ਼ੀ 'ਚ ਲੱਡੂ ਵੰਡਣ ਦਾ ਸਿਲਸਿਲਾ ਜਾਰੀ ਹੈ | ਇਸ ਸਬੰਧੀ ਪਿੰਡ ਅਰਨੋਲੀ ਵਿਖੇ ਲੱਡੂ ਵੰਡ ਕੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ...

ਪੂਰੀ ਖ਼ਬਰ »

ਆਪਣਾ ਫ਼ਰਜ਼ ਸੇਵਾ ਸੁਸਾਇਟੀ ਵਲੋਂ ਗੁੱਜਰਾਂ ਦੇ ਡੇਰੇ 'ਚੋਂ ਛੁਡਵਾਇਆ ਮਾਨਸਿਕ ਪੀੜਤ ਨੌਜਵਾਨ

ਸ੍ਰੀ ਚਮਕੌਰ ਸਾਹਿਬ, 27 ਸਤੰਬਰ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਕੰਧੋਲਾ ਵਿਖੇ ਅੱਜ ਸਵੇਰੇ ਆਪਣਾ ਫ਼ਰਜ਼ ਸੇਵਾ ਸੁਸਾਇਟੀ ਲਚਕਾਣੀ (ਪਟਿਆਲਾ) ਦੇ ਸੇਵਾਦਾਰਾਂ ਨੇ ਗੁਜਰਾਂ ਦੇ ਡੇਰੇ 'ਚੋਂ ਦੋ ਵਰਿ੍ਹਆਂ ਤੋਂ ਬੰਦੀ ਬਣਾਏ ਇਕ ਮਾਨਸਿਕ ਤੌਰ 'ਤੇ ਪੀੜਤ 18 ਵਰਿ੍ਹਆਂ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਨੂੰ ਸਮਰਪਿਤ ਚੱਕ ਢੇਰਾਂ ਦਾ ਫੁੱਟਬਾਲ ਟੂਰਨਾਮੈਂਟ ਲੋਦੀਮਾਜਰਾ ਦੀ ਟੀਮ ਨੇ ਜਿੱਤਿਆ

ਘਨੌਲੀ, 27 ਸਤੰਬਰ (ਜਸਵੀਰ ਸਿੰਘ ਸੈਣੀ)-ਕਿਸਾਨੀ ਸੰਘਰਸ਼ ਨੂੰ ਸਮਰਪਿਤ ਸ੍ਰੀ ਗੁਰੂ ਤੇਗ਼ ਬਹਾਦਰ ਯੂਥ ਕਲੱਬ ਚੱਕ ਢੇਰਾਂ ਵਲੋਂ 3 ਰੋਜ਼ਾ ਫੁੱਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਫੁੱਟਬਾਲ ਟੂਰਨਾਮੈਂਟ ਦੌਰਾਨ ਇਲਾਕੇ ...

ਪੂਰੀ ਖ਼ਬਰ »

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਇੰਟਕ ਨੇ ਸਪੀਕਰ ਨੂੰ ਸੌਂਪਿਆ ਮੰਗ-ਪੱਤਰ

ਨੰਗਲ, 27 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ ਇੰਟਕ ਦੇ ਸੂਬਾ ਪ੍ਰਧਾਨ ਤੇ ਪੰਜਾਬ ਅਤੇ ਯੂ. ਟੀ. ਸਾਂਝਾ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੇ ਕਨਵੀਨਰ ਸਤਨਾਮ ਸਿੰਘ ਲਾਦੀ ਨੇ ਦੱਸਿਆ ਕਿ ਸਾਂਝਾ ਫ਼ਰੰਟ ਵਲੋਂ ਨਵੇਂ ...

ਪੂਰੀ ਖ਼ਬਰ »

ਅਬਿਆਣਾ ਵਿਖੇ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ

ਨੂਰਪੁਰ ਬੇਦੀ, 27 ਸਤੰਬਰ (ਵਿੰਦਰ ਪਾਲ ਝਾਂਡੀਆ)-ਵਿਧਾਨ ਸਭਾ ਹਲਕਾ ਰੂਪਨਗਰ ਦੇ ਬਸਪਾ ਪ੍ਰਧਾਨ ਮਾ. ਮੋਹਨ ਸਿੰਘ ਨੌਧੇਮਾਜਰਾ ਦੀ ਅਗਵਾਈ 'ਚ ਪਾਰਟੀ ਨੂੰ ਹੋਰ ਮਜ਼ਬੂਤ ਤੇ ਗਤੀਵਿਧੀਆਂ ਨੂੰ ਤੇਜ਼ ਕਰਨ ਅਤੇ ਯੂਥ ਵਿੰਗ ਦੀ ਮਜ਼ਬੂਤੀ ਲਈ-ਬਸਪਾ ਵਰਕਰਾਂ ਨਾਲ ਅਹਿਮ ...

ਪੂਰੀ ਖ਼ਬਰ »

ਨੌਜਵਾਨਾਂ ਵਲੋਂ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

ਮੋਰਿੰਡਾ, 27 ਸਤੰਬਰ (ਤਰਲੋਚਨ ਸਿੰਘ ਕੰਗ, ਪਿ੍ਤਪਾਲ ਸਿੰਘ)-ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਨਜ਼ਦੀਕ ਬਣੀ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ 11 ਨੌਜਵਾਨ ਮੁੰਡੇ-ਕੁੜੀਆਂ ਵਲੋਂ ਹੱਥਾਂ 'ਚ ਪੈਟਰੋਲ ਦੀਆਂ ਬੋਤਲਾਂ ਫੜ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ...

ਪੂਰੀ ਖ਼ਬਰ »

ਰਾਤ ਸਮੇਂ ਸ਼ਿਕਾਰ ਬਾਦਸਤੂਰ ਜਾਰੀ

ਨੂਰਪੁਰ ਬੇਦੀ, 27 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਤਾਰਿਆਂ ਦੀ ਮਿੱਠੀ ਲੋਅ 'ਚ ਸ਼ਿਕਾਰੀ ਕਿਵੇਂ ਬੇਖ਼ੌਫ ਹੋ ਕੇ ਅਤੇ ਬੇਰਹਿਮੀ ਨਾਲ ਸ਼ਿਕਾਰ ਕਰਦੇ ਹਨ ਇਸ ਦੀ ਇਕ ਤਾਜ਼ਾ ਮਿਸਾਲ ਅੱਜ ਉਦੋਂ ਮਿਲੀ ਜਦੋਂ ਪਿੰਡ ਨੋਧੇਮਾਜਰਾ ਵਿਖੇ ਸ਼ਿਕਾਰੀਆਂ ਦੁਆਰਾ ਰੱਖੇ ...

ਪੂਰੀ ਖ਼ਬਰ »

...ਜਦ ਚਿੱਪ ਵਾਲੇ ਮੀਟਰ ਲਗਵਾਉਣ ਆਏ ਬਿਜਲੀ ਮੁਲਾਜ਼ਮਾਂ ਨੂੰ ਕਿਸਾਨਾਂ ਨੇ ਪਾਈਆਂ ਭਾਜੜਾਂ

ਢੇਰ, 27 ਸਤੰਬਰ (ਸ਼ਿਵ ਕੁਮਾਰ ਕਾਲੀਆ)-ਪਿੰਡ ਖ਼ਾਨਪੁਰ ਵਿਖੇ ਉਸ ਸਮੇਂ ਸਥਿਤੀ ਭਾਰੀ ਤਣਾਅ ਵਾਲੀ ਬਣ ਗਈ ਜਦੋਂ ਚਿੱਪ ਵਾਲਾ ਮੀਟਰ ਲਗਵਾਉਣ ਲਈ ਬਿਜਲੀ ਬੋਰਡ ਦੀ ਟੀਮ ਪਿੰਡ 'ਚ ਪਹੁੰਚੀ | ਜਿਸ ਗੱਲ ਦਾ ਪਿੰਡ ਦੇ ਲੋਕਾਂ ਵਲੋਂ ਭਾਰੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ | ਇਸ ...

ਪੂਰੀ ਖ਼ਬਰ »

ਮਕਾਨ ਦੀ ਛੱਤ ਡਿੱਗੀ

ਪੁਰਖਾਲੀ, 27 ਸਤੰਬਰ (ਅੰਮਿ੍ਤਪਾਲ ਸਿੰਘ ਬੰਟੀ)-ਪਿੰਡ ਫ਼ਤਿਹਪੁਰ (ਭੰਗਾਲਾ) ਵਿਖੇ ਇਕ ਗ਼ਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿਗ ਗਈ | ਇਸ ਸਬੰਧੀ ਮੋਹਨ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਮੀਂਹ ਪੈਣ ਕਾਰਨ ਆਪਣੇ ਮਕਾਨ ਦੀ ਕੱਚੀ ਛੱਤ ਦੀ ਸਾਫ਼ ਸਫ਼ਾਈ ਕਰ ...

ਪੂਰੀ ਖ਼ਬਰ »

ਮਨਦੀਪ ਬਾਲੀ ਨੂੰ ਸਦਮਾ, ਭਰਾ ਦੀ ਮੌਤ

ਨੂਰਪੁਰ ਬੇਦੀ, 27 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਨੂਰਪੁਰ ਬੇਦੀ ਤੋਂ ਨਿਊਜ਼ ਪੇਪਰ ਏਜੰਟ ਸ਼ਾਮ ਸੁੰਦਰ ਬਾਲੀ ਦੇ ਪੁੱਤਰ ਤੇ ਪੱਤਰਕਾਰ ਮਨਦੀਪ ਬਾਲੀ ਦੇ ਭਰਾ ਸੁਮਨ ਬਾਲੀ (46) ਦੀ ਬੀਤੀ ਰਾਤ ਮੌਤ ਹੋ ਗਈ ਸੀ | ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਸੀ ਅਤੇ ਪੀ. ਜੀ. ਆਈ. ...

ਪੂਰੀ ਖ਼ਬਰ »

ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਲੱਡੂ ਵੰਡੇ

ਮੋਰਿੰਡਾ, 27 ਸਤੰਬਰ (ਪਿ੍ਤਪਾਲ ਸਿੰਘ)-ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਬਣਨਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਨਿਵਾਸੀਆਂ ਲਈ ਮਾਣ ਵਾਲੀ ਗੱਲ ਹੈ ਇਸ ਲਈ ਸਾਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਨ੍ਹਾਂ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਹਲਕੇ ਦੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX