ਤਾਜਾ ਖ਼ਬਰਾਂ


ਠੇਕਾ ਮੁਲਾਜ਼ਮਾਂ ਵਲੋਂ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇ ਜਾਮ
. . .  8 minutes ago
ਬਠਿੰਡਾ, 29 ਨਵੰਬਰ (ਅੰਮ੍ਰਿਤਪਾਲ ਸਿੰਘ ਵਲਾਣ)- ਵੱਖ-ਵੱਖ ਵਿਭਾਗਾਂ ਦੇ ਆਊਟ ਸੋਰਸ ਠੇਕਾ ਮੁਲਾਜ਼ਮਾਂ ਨੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਬਠਿੰਡਾ ਦੇ ਬੀਬੀ ਵਾਲਾ ਚੌਕ 'ਚ ਇਕੱਠੇ ਹੋਣ ਉਪਰੰਤ ਬਠਿੰਡਾ-ਜ਼ੀਰਕਪੁਰ...
ਪੰਜਾਬ ਵਿਚ ਸਨਅਤਾਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰ ਰਹੇ ਹਾਂ - ਨਵਜੋਤ ਸਿੰਘ ਸਿੱਧੂ
. . .  12 minutes ago
ਲੁਧਿਆਣਾ, 30 ਨਵੰਬਰ (ਪਰਮਿੰਦਰ ਸਿੰਘ ਅਹੂਜਾ) - ਸੂਬਾ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਸਰਕਾਰ ਵਲੋਂ ਸਨਅਤਾਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਸਿੰਗਲ ਵਿੰਡੋ ਸਿਸਟਮ ਨੂੰ ਅਮਲੀ ਰੂਪ ਦਿੱਤਾ ਜਾਵੇਗਾ...
ਪੰਜਾਬ ਵਿਚ ਨਿਵੇਸ਼ ਲਿਆਉਣ ਵਿਚ ਨਾਕਾਮ ਰਹੇ ਸੁਖੀਬਰ - ਸਿੱਧੂ
. . .  17 minutes ago
ਲੁਧਿਆਣਾ, 30 ਨਵੰਬਰ - ਪੰਜਾਬ ਵਿਚ ਨਿਵੇਸ਼ ਲਿਆਉਣ ਵਿਚ ਨਾਕਾਮ ਰਹੇ ਸੁਖੀਬਰ - ਸਿੱਧੂ...
ਓਮੀਕਰੋਨ ਦੇ ਖਤਰੇ ਨੂੰ ਦੇਖਦੇ ਹੋਏ ਰਾਜਾਂ ਨੂੰ ਟੈਸਟਿੰਗ ਤੇਜ਼ ਕਰਨ ਦੀ ਸਲਾਹ
. . .  22 minutes ago
ਨਵੀਂ ਦਿੱਲੀ, 30 ਨਵੰਬਰ - ਕੋਵਿਡ19 ਦੇ ਓਮੀਕਰੋਨ ਦੇ ਖਤਰੇ ਨੂੰ ਦੇਖਦੇ ਹੋਏ ਰਾਜਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਕਾਰਾਤਮਕ ਮਾਮਲਿਆਂ ਦੀ ਜਲਦੀ ਪਛਾਣ, ਅਤੇ ਜਲਦੀ ਪ੍ਰਬੰਧਨ ਲਈ ਟੈਸਟਿੰਗ ਨੂੰ ਤੇਜ਼ ਕਰਨ...
ਕਾਂਗਰਸ ਸਿੰਗਲ ਵਿੰਡੋ ਸਿਸਟਮ ਲੈ ਕੇ ਆਵੇਗੀ - ਸਿੱਧੂ
. . .  32 minutes ago
ਲੁਧਿਆਣਾ, 30 ਨਵੰਬਰ - ਕਾਂਗਰਸ ਸਿੰਗਲ ਵਿੰਡੋ ਸਿਸਟਮ ਲੈ ਕੇ ਆਵੇਗੀ ਅਤੇ ਅਸੀਂ ਪੰਜਾਬ ਮਾਡਲ ਨਾਲ ਵਿਸ਼ਵਾਸ ਪੈਦਾ ਕਰਾਂਗੇ - ਨਵਜੋਤ ਸਿੱਧੂ...
ਪਿਛਲੇ ਦੱਸ ਸਾਲਾ ਵਿਚ ਬੇਰੁਜ਼ਗਾਰੀ ਬਹੁਤ ਵਧੀ ਹੈ - ਸਿੱਧੂ
. . .  37 minutes ago
ਲੁਧਿਆਣਾ, 30 ਨਵੰਬਰ - ਪਿਛਲੇ ਦੱਸ ਸਾਲਾ ਵਿਚ ਬੇਰੁਜ਼ਗਾਰੀ ਬਹੁਤ ਵਧੀ ਹੈ - ਸਿੱਧੂ
ਵਿਰੋਧੀਆਂ ਦਾ ਰਾਜ ਸਭਾ ਤੋਂ ਵਾਕਆਊਟ
. . .  49 minutes ago
ਨਵੀਂ ਦਿੱਲੀ, 30 ਨਵੰਬਰ - ਸਦਨ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਦੁਆਰਾ 12 ਸੰਸਦ ਮੈਂਬਰਾਂ ਦੀ ਮੁਅੱਤਲੀ ਰੱਦ ਕਰਨ ਦੀ ਬੇਨਤੀ ਨੂੰ ਰੱਦ ਕਰਨ ਤੋਂ ਬਾਅਦ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਰਾਜ ਸਭਾ ਤੋਂ ...
ਐਮ. ਵੈਂਕਈਆ ਨਾਇਡੂ ਨੇ 12 ਸੰਸਦ ਮੈਂਬਰਾਂ ਦੀ ਮੁਅੱਤਲੀ ਰੱਦ ਕਰਨ ਦੀ ਬੇਨਤੀ ਨੂੰ ਕੀਤਾ ਰੱਦ
. . .  57 minutes ago
ਨਵੀਂ ਦਿੱਲੀ, 30 ਨਵੰਬਰ - ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ 12 ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਰੱਦ ਕਰਨ ਦੀ ਬੇਨਤੀ ਨੂੰ ਰੱਦ ਕਰ ਦਿੱਤਾ...
ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ
. . .  about 1 hour ago
ਨਵੀਂ ਦਿੱਲੀ, 30 ਨਵੰਬਰ - ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ |
ਰਾਜ ਸਭਾ ਦੀ ਕਾਰਵਾਈ ਸ਼ੁਰੂ
. . .  about 1 hour ago
ਨਵੀਂ ਦਿੱਲੀ, 30 ਨਵੰਬਰ - ਰਾਜ ਸਭਾ ਦੀ ਕਾਰਵਾਈ ਸ਼ੁਰੂ , ਵਿਰੋਧੀਆਂ ਵਲੋਂ 12 ਰਾਜ ਸਭਾ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਵਾਪਸ ਲੈਣ...
ਲੋਕ ਸਭਾ ਦੀ ਕਾਰਵਾਈ ਹੋਈ ਸ਼ੁਰੂ
. . .  about 1 hour ago
ਨਵੀਂ ਦਿੱਲੀ, 30 ਨਵੰਬਰ - ਲੋਕ ਸਭਾ ਦੀ ਕਾਰਵਾਈ ਹੋਈ ਸ਼ੁਰੂ, ਵਿਰੋਧੀਆਂ ਵਲੋਂ ਜ਼ਬਰਦਸਤ ਹੰਗਾਮਾ ...
12 ਰਾਜ ਸਭਾ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਐਮ. ਵੈਂਕਈਆ. ਨਾਇਡੂ ਨੂੰ ਮਿਲਣ ਪਹੁੰਚਿਆ ਵਿਰੋਧੀ ਪਾਰਟੀਆਂ
. . .  about 1 hour ago
ਨਵੀਂ ਦਿੱਲੀ, 30 ਨਵੰਬਰ - 12 ਰਾਜ ਸਭਾ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਵਲੋਂ ਬੈਠਕ ਕੀਤੀ ਗਈ | ਮੌਜੂਦਾ ਸੈਸ਼ਨ ਦੇ ਬਾਕੀ ਬਚੇ ਹਿੱਸੇ ਲਈ 12 ਰਾਜ ਸਭਾ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ. ਨਾਇਡੂ...
ਧੁੰਦ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, ਕਈ ਜ਼ਖ਼ਮੀ
. . .  about 1 hour ago
ਫ਼ਰੀਦਕੋਟ, 30 ਨਵੰਬਰ ( ਜਸਵੰਤ ਪੁਰਬਾ) ਫ਼ਰੀਦਕੋਟ - ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਧੁੰਦ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਹੈ | ਜ਼ਿਕਰਯੋਗ ਹੈ ਕਿ ਆਪਸ ਵਿਚ 11 ਗੱਡੀਆਂ ਟਕਰਾਈਆਂ ਹਨ ਅਤੇ ਇਸ ਹਾਦਸੇ ਵਿਚ ਕਈ ਜ਼ਖ਼ਮੀ...
ਵਿਰੋਧੀ ਪਾਰਟੀਆਂ ਦੀ ਭਵਿੱਖੀ ਕਾਰਵਾਈ ਬਾਰੇ ਵਿਚਾਰ ਕਰਨ ਲਈ ਅੱਜ ਹੋਵੇਗੀ ਬੈਠਕ - ਖੜਗੇ
. . .  about 2 hours ago
ਨਵੀਂ ਦਿੱਲੀ, 30 ਨਵੰਬਰ - ਵਿਰੋਧੀ ਪਾਰਟੀਆਂ ਦੀ ਭਵਿੱਖੀ ਕਾਰਵਾਈ ਬਾਰੇ ਵਿਚਾਰ ਕਰਨ ਲਈ ਅੱਜ ਮੀਟਿੰਗ ਹੋ ਰਹੀ ਹੈ। ਉੱਥੇ ਹੀ 12 ਸੰਸਦ ਮੈਂਬਰਾਂ ਦੀ ਮੁਅੱਤਲੀ 'ਤੇ ਕਾਂਗਰਸ ਨੇਤਾ ਮਲਿਕਅਰਜੁਨ ਖੜਗੇ ਦਾ ਕਹਿਣਾ ਹੈ ਕਿ ਜਿਸ ਮੁੱਦੇ 'ਤੇ ਮੁਅੱਤਲੀ ਕੀਤੀ ...
ਕੋਵਿਡ-19 ਦੇ ਓਮੀਕਰੋਨ ਰੂਪ 'ਤੇ ਰਾਜਾਂ ਨਾਲ ਹੋਵੇਗੀ ਅੱਜ ਬੈਠਕ
. . .  about 2 hours ago
ਨਵੀਂ ਦਿੱਲੀ, 30 ਨਵੰਬਰ - ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਅੱਜ ਕੋਵਿਡ-19 ਦੇ ਓਮੀਕਰੋਨ ਰੂਪ 'ਤੇ ਰਾਜਾਂ ਨਾਲ ਸਮੀਖਿਆ ਬੈਠਕ ਕਰਨਗੇ...
ਐਡਮਿਰਲ ਆਰ ਹਰੀ ਕੁਮਾਰ ਨੇ ਜਲ ਸੈਨਾ ਮੁਖੀ ਵਜੋਂ ਸੰਭਾਲਿਆ ਅਹੁਦਾ
. . .  about 3 hours ago
ਨਵੀਂ ਦਿੱਲੀ, 30 ਨਵੰਬਰ - ਐਡਮਿਰਲ ਆਰ ਹਰੀ ਕੁਮਾਰ ਨੂੰ ਨੇਵਲ(ਨੌਸੇਨਾ) ਸਟਾਫ਼ ਦੇ ਨਵੇਂ ਮੁਖੀ ਵਜੋਂ ਸਾਊਥ ਬਲਾਕ ਲਾਅਨ ਵਿਖੇ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਮੌਕੇ ਐਡਮਿਰਲ ਆਰ ਹਰੀ ਕੁਮਾਰ ਦਾ ਕਹਿਣਾ ਸੀ ਕਿ ਜਲ ਸੈਨਾ ਮੁਖੀ ਵਜੋਂ ...
ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਦੇ ਓਮੀਕਰੋਨ ਵਾਇਰਸ ਨੂੰ ਲੈ ਕੇ ਜਾਰੀ ਕੀਤੀ ਚੇਤਾਵਨੀ
. . .  about 3 hours ago
ਜੇਨੇਵਾ,30 ਨਵੰਬਰ - ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਦੇ ਓਮੀਕਰੋਨ ਵਾਇਰਸ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਡਬਲਯੂ.ਐਚ.ਓ. ਨੇ ਕਿਹਾ ਹੈ ਕਿ ਓਮੀਕਰੋਨ ਤੋਂ ਲਾਗ ਫੈਲਣ ਦਾ ਖ਼ਤਰਾ ਬਹੁਤ ਜ਼ਿਆਦਾ ਹੈ ਅਤੇ ਇਸ ਦੇ ਬਹੁਤ ਗੰਭੀਰ ਨਤੀਜੇ ਹੋ ਸਕਦੇ ਹਨ...
ਫ਼ੌਜ 'ਚ ਤਿੰਨ ਲੱਖ ਹੋਰ ਸੈਨਿਕਾਂ ਦੀ ਭਰਤੀ ਕਰੇਗਾ ਚੀਨ , ਰਾਸ਼ਟਰਪਤੀ ਨੇ ਦਿੱਤਾ ਹੁਕਮ
. . .  about 3 hours ago
ਬੀਜਿੰਗ, 30 ਨਵੰਬਰ - ਚੀਨ ਛੇਤੀ ਹੀ ਜੰਗ ਦੌਰਾਨ ਫ਼ਰੰਟ ਲਾਈਨਾਂ 'ਤੇ ਤਾਇਨਾਤੀ ਲਈ ਤਿੰਨ ਲੱਖ ਹੋਰ ਸੈਨਿਕਾਂ ਦੀ ਭਰਤੀ ਕਰਨ ਜਾ ਰਿਹਾ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਫ਼ੌਜ ਵਿਚ ਹੋਰ ਭਰਤੀ ਕਰਨ ਦੇ ਨਿਰਦੇਸ਼ ਦਿੱਤੇ...
ਗਡਕਰੀ ਦਾ ਐਲਾਨ - 'ਕਾਰ ਨਿਰਮਾਤਾਵਾਂ ਨੂੰ 100% ਬਾਇਓ-ਈਥਾਨੌਲ 'ਤੇ ਚੱਲਣ ਵਾਲੇ ਇੰਜਨ ਬਣਾਉਣ ਦਾ ਦਵਾਂਗੇ ਨਿਰਦੇਸ਼
. . .  about 3 hours ago
ਨਵੀਂ ਦਿੱਲੀ, 30 ਨਵੰਬਰ - ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਮਹਿੰਗੇ ਪੈਟਰੋਲ ਅਤੇ ਡੀਜ਼ਲ ਤੋਂ ਛੁਟਕਾਰਾ ਪਾਉਣ ਲਈ ਵੱਡਾ ਫ਼ੈਸਲਾ ਲੈਣ ਜਾ ਰਹੇ ਹਨ। ਸੋਮਵਾਰ ਨੂੰ ਇਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ...
ਓਮੀਕਰੋਨ ਵੈਰੀਐਂਟ ਨੂੰ ਲੈ ਕੇ ਸੂਰਤ ਦੇ ਹੀਰਾ ਵਪਾਰੀ ਚਿੰਤਾ 'ਚ
. . .  about 3 hours ago
ਸੂਰਤ, 30 ਨਵੰਬਰ - ਗੁਜਰਾਤ ਦੇ ਸੂਰਤ ਦੇ ਹੀਰਾ ਵਪਾਰੀ ਕੋਰੋਨਾ ਦੇ ਓਮੀਕਰੋਨ ਵੈਰੀਐਂਟ ਨੂੰ ਲੈ ਕੇ ਚਿੰਤਤ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਸਿੱਧਾ ਅਸਰ ਉਨ੍ਹਾਂ ਦੇ ਕਾਰੋਬਾਰ 'ਤੇ ਪਵੇਗਾ। ਜ਼ਿਕਰਯੋਗ ਹੈ ਕਿ ਇਕ ਵਪਾਰੀ ਦਾ ਕਹਿਣਾ ਹੈ ਕਿ ਸੂਰਤ ਦਾ...
ਦਿੱਲੀ ਤੋਂ 4 ਨਾਈਜੀਰੀਅਨ ਨਾਗਰਿਕਾਂ ਭਾਰੀ ਨਕਦੀ ਸਮੇਤ ਗ੍ਰਿਫ਼ਤਾਰ
. . .  about 3 hours ago
ਨਵੀਂ ਦਿੱਲੀ, 30 ਨਵੰਬਰ - ਦਿੱਲੀ ਤੋਂ 4 ਨਾਈਜੀਰੀਅਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਨਾਈਜੀਰੀਅਨ ਨਾਗਰਿਕਾਂ ਵਲੋਂ ਧੋਖੇ ਨਾਲ ਇਕ ਔਰਤ ਤੋਂ 27 ਲੱਖ ਰੁਪਏ ਆਪਣੇ ਖਾਤੇ ਵਿਚ ਟਰਾਂਸਫਰ ਕਰਵਾਏ ਸਨ...
ਅਰਜਨਟੀਨਾ ਦੇ ਲਿਓਨਲ ਮੇਸੀ ਨੇ ਇਕ ਵਾਰ ਫਿਰ ਵਿਸ਼ਵ ਦੇ ਸਰਵੋਤਮ ਫੁੱਟਬਾਲਰ ਦਾ ਪੁਰਸਕਾਰ ਜਿੱਤਿਆ
. . .  about 3 hours ago
ਬਿਊਨਸ ਆਇਰਸ, 30 ਨਵੰਬਰ - ਅਰਜਨਟੀਨਾ ਦੇ ਲਿਓਨੇਲ ਮੇਸੀ ਨੇ ਰਿਕਾਰਡ ਸੱਤਵੀਂ ਵਾਰ ਵਿਸ਼ਵ ਦੇ ਸਰਵੋਤਮ ਫੁਟਬਾਲਰ ਦਾ ਬੈਲੋਨ ਡੀ'ਓਰ ਐਵਾਰਡ ਜਿੱਤਿਆ...
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਦਿੱਲੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਸ਼ਾਰਜਾਹ ਤੋਂ ਆਏ ਦੋ ਯਾਤਰੀਆਂ ਤੋਂ ਫੜੇ 73 ਆਈਫੋਨ-13
. . .  1 day ago
ਟਵਿਟਰ ਦੇ ਸੀ.ਈ.ਓ. ਜੈਕ ਡੋਰਸੀ ਨੇ ਦਿੱਤਾ ਅਸਤੀਫਾ, ਪਰਾਗ ਅਗਰਵਾਲ ਸੰਭਾਲਣਗੇ ਕਮਾਨ
. . .  1 day ago
ਸੈਨ ਫਰਾਂਸਿਸਕੋ, 29 ਨਵੰਬਰ - ਟਵਿੱਟਰ ਦੇ ਸਹਿ-ਸੰਸਥਾਪਕ ਅਤੇ ਸੀ.ਈ.ਓ. ਜੈਕ ਡੋਰਸੀ ਨੇ ਕੰਪਨੀ ਦੇ ਸੀ.ਈ.ਓ. ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਤੋਂ ਬਾਅਦ ਕੰਪਨੀ ਦੇ ਬੋਰਡ ਨੇ ਟਵਿਟਰ ਦੇ ਮੁੱਖ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 13 ਅੱਸੂ ਸੰਮਤ 553

ਮੋਗਾ

ਸੰਯੁਕਤ ਕਿਸਾਨ ਮੋਰਚੇ ਵਲੋਂ ਬੰਦ ਦੇ ਸੱਦੇ ਨੂੰ ਲੋਕਾਂ ਵਲੋਂ ਮਿਲਿਆ ਆਪ ਮੁਹਾਰੇ ਸਮਰਥਨ

ਮੋਗਾ, 27 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ/ਅਸ਼ੋਕ ਬਾਂਸਲ)- ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਮੋਗਾ ਸ਼ਹਿਰ ਮੁਕੰਮਲ ਰੂਪ 'ਚ ਬੰਦ ਕਰ ਕੇ ਮੋਗਾ ਦੇ ਮੁੱਖ ਚੌਕ ਵਿਚ ਜਾਮ ਲਾਇਆ ਗਿਆ ਜੋ ਸਵੇਰ 6 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਾਰੀ ਰਿਹਾ | ਇਸ ਦੀ ਅਗਵਾਈ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਜਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਖੋਸਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਨੌਜਵਾਨ ਭਾਰਤ ਸਭਾ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਆਦਿ ਨੇ ਕੀਤੀ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਕ ਸਾਲ ਪਹਿਲਾਂ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤ ਬੰਦ ਨੇ ਸੰਘਰਸ਼ ਦਾ ਮੈਦਾਨ ਭਖਾਇਆ ਸੀ | ਅੱਜ ਇਕ ਵਾਰ ਫਿਰ ਭਾਰਤ ਬੰਦ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ | ਉਨ੍ਹਾਂ ਕਿਹਾ ਕਿ ਮੋਦੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ, ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਅਮਰੀਕਾ ਜਾ ਕੇ ਕਾਰਪੋਰੇਟਾਂ ਨੂੰ ਭਾਰਤ ਦੀ ਲੁੱਟ ਤੇਜ਼ ਕਰਨ ਦਾ ਸੱਦਾ ਦੇ ਕੇ ਆਇਆ ਹੈ | ਗੋਦੀ ਮੀਡੀਆ ਨੇ ਇਸ ਦੌਰੇ ਨੂੰ ਬਹੁਤ ਸ਼ਿੰਗਾਰ ਕੇ ਪੇਸ਼ ਕੀਤਾ ਪਰ ਅਮਰੀਕਾ ਵਿਚ ਵੀ ਪੰਜਾਬੀਆਂ ਨੇ ਵੱਡੀ ਗਿਣਤੀ 'ਚ ਮੋਦੀ ਦਾ ਜ਼ਬਰਦਸਤ ਵਿਰੋਧ ਕੀਤਾ ਹੈ | ਉਨ੍ਹਾਂ ਲੋਕਾਂ ਨੂੰ ਕਿਹਾ ਦਿੱਲੀ ਬਾਰਡਰਾਂ 'ਤੇ ਕਾਫ਼ਲੇ ਲਿਜਾਣ ਦੀ ਲਗਾਤਾਰਤਾ ਨੂੰ ਜਾਰੀ ਰੱਖਿਆ ਜਾਵੇ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੂਬਾ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਰਛਪਾਲ ਸਿੰਘ ਪਟਵਾਰੀ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਜਗਤਾਰ ਸਿੰਘ ਚੋਟੀਆਂ, ਹੈਪੀ ਕਾਹਨਪੁਰੀਆ (ਵਿਸ਼ਵਕਰਮਾ), ਦਲਜੀਤ ਸਿੰਘ ਪ੍ਰਧਾਨ ਨੈਸਲੇ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕਰਮਵੀਰ ਕੌਰ ਬੱਧਨੀ, ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਕਰਮਜੀਤ ਮਾਣੂੰਕੇ, ਪੀ.ਆਰ.ਐੱਸ.ਯੂ. ਦੇ ਆਗੂ ਸੁਖਜੀਤ ਸਿੰਘ ਬੁੱਕਣ ਵਾਲਾ, ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤੀਰਥਵਿੰਦਰ ਸਿੰਘ ਘਾਲੀ, ਡਾ. ਮਹਿੰਦਰਪਾਲ ਲੂੰਬਾ, ਡਾ. ਕੁਲਦੀਪ ਗਿੱਲ, ਬਲਕਰਨ ਸਿੰਘ ਢਿੱਲੋਂ, ਰਣਜੀਤ ਸਿੰਘ ਭਾਊ, ਬਾਬਾ ਰੇਸ਼ਮ ਸਿੰਘ, ਭੁਪਿੰਦਰ ਸਿੰਘ ਦੌਲਤਪੁਰਾ, ਨਿਰਮਲਜੀਤ ਸਿੰਘ ਘਾਲੀ, ਰਾਣਾ ਸਿੰਘ ਘੱਲ ਕਲਾਂ, ਗੁਰਿੰਦਰ ਸਿੰਘ, ਅਮਰ ਸਿੰਘ ਸਲੀਣਾ ਆਦਿ ਨੇ ਵੀ ਸੰਬੋਧਨ ਕੀਤਾ |
ਬੀ.ਕੇ.ਯੂ. ਕ੍ਰਾਂਤੀਕਾਰੀ ਨੇ ਜ਼ਿਲ੍ਹੇ 'ਚ ਸੜਕਾਂ ਕੀਤੀਆਂ ਜਾਮ
ਸੰਯੁਕਤ ਕਿਸਾਨ ਮੋਰਚੇ ਨੇ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਹੈ | ਇਸ ਸੱਦੇ ਨੂੰ ਲਾਗੂ ਕਰਨ ਲਈ ਪੰਜਾਬੀਆਂ ਵਿਚ ਬਹੁਤ ਜੋਸ਼ ਹੈ ਤੇ ਸਾਰੇ ਥਾਵਾਂ 'ਤੇ ਸੰਘਰਸ਼ਸ਼ੀਲ ਲੋਕਾਂ ਨੇ ਰੇਲਾਂ ਤੇ ਬੱਸਾਂ ਜਾਮ ਕੀਤੀਆਂ | ਦੁਕਾਨਦਾਰ ਭਰਾਵਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਕਿਸਾਨੀ ਘੋਲ ਨੂੰ ਹਮਾਇਤ ਦਿੱਤੀ | ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਵੈਰੋਕੇ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਡਗਰੂ, ਮਟਵਾਣੀ, ਰਾਜੇਆਣਾ, ਫ਼ਤਿਹਗੜ੍ਹ ਕੋਰੋਟਾਣਾ ਤੇ ਹਿੰਮਤਪੁਰਾ ਵਿਖੇ ਰੋਡ ਜਾਮ ਕੀਤੀ ਗਈ | ਮੋਗਾ-2 ਦੇ ਬਲਾਕ ਪ੍ਰਧਾਨ ਸੂਬਾ ਸਿੰਘ ਡਗਰੂ ਨੇ ਪ੍ਰੈੱਸ ਦੇ ਨਾਂਅ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਡਗਰੂ ਰੇਲਵੇ ਫਾਟਕਾਂ ਕੋਲ ਬੱਸਾਂ ਤੇ ਰੇਲਾਂ ਪੂਰੀ ਤਰ੍ਹਾਂ ਜਾਮ ਕੀਤੀਆਂ | ਬੀ.ਕੇ.ਯੂ. ਕ੍ਰਾਂਤੀਕਾਰੀ ਔਰਤ ਵਿੰਗ ਦੀ ਆਗੂ ਕਿਰਨਦੀਪ ਕੌਰ ਦੀ ਅਗਵਾਈ ਵਿਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ | ਅੱਜ ਦੇ ਐਕਸ਼ਨ ਨੂੰ ਸਫਲ ਕਰਨ ਲਈ ਲੋਕ ਸੰਗਰਾਮ ਮੋਰਚਾ ਦੇ ਆਗੂਆਂ ਨੇ ਵੀ ਹਿੱਸਾ ਪਾਇਆ | ਅੱਜ ਦੇ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਸਕੱਤਰ ਨਛੱਤਰ ਸਿੰਘ ਪੇ੍ਰਮੀ, ਬਲਾਕ ਆਗੂ ਗੁਰਟੇਕ ਸਿੰਘ, ਸੂਬਾ ਸਿੰਘ, ਗੁਰਮੀਤ ਸਿੰਘ ਚੰਦ ਨਵਾਂ, ਜਸਵੰਤ ਸਿੰਘ ਖ਼ਾਲਸਾ, ਬੱਬੂ ਸੰਧੂ ਨੌਜਵਾਨ ਆਗੂ, ਗੁਰਕੀਰਤ ਕੌਰ ਜੈਮਲ ਵਾਲਾ, ਦਲਵੀਰ ਸਿੰਘ ਜੈਮਲ ਵਾਲਾ, ਬਲਜਿੰਦਰ ਕੌਰ ਜੈਮਲ ਵਾਲਾ, ਕਿਰਨਦੀਪ ਕੌਰ ਡਰੋਲੀ, ਲੋਕ ਸੰਗਰਾਮ ਮੋਰਚਾ ਦੇ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਛਿੰਦਰ ਸਿੰਘ ਸਾਫੂਵਾਲਾ ਆਦਿ ਨੇ ਸੰਬੋਧਨ ਕੀਤਾ |
ਦਸਮੇਸ਼ ਵੈੱਲਫੇਅਰ ਕਲੱਬ ਨੇ ਅੰਮਿ੍ਤਸਰ ਰੋਡ 'ਤੇ ਧਰਨਾ ਲਾਇਆ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਅੰਦੋਲਨ ਦੇ ਹੱਕ ਵਿਚ ਭਾਰਤ ਬੰਦ ਦੇ ਸਮਰਥਨ 'ਚ ਦਸਮੇਸ਼ ਵੈੱਲਫੇਅਰ ਕਲੱਬ ਦੇ ਸਮੁੱਚੇ ਮੈਂਬਰਾਂ ਵਲੋਂ ਦਸਮੇਸ਼ ਨਗਰ ਗਲੀ ਨੰਬਰ 10 ਦੇ ਸਾਹਮਣੇ ਅੰਮਿ੍ਤਸਰ ਰੋਡ 'ਤੇ ਧਰਨਾ ਲਗਾਇਆ ਗਿਆ | ਦਸਮੇਸ਼ ਵੈੱਲਫੇਅਰ ਕਲੱਬ ਸ਼ੁਰੂ ਤੋਂ ਕਿਸਾਨ ਅੰਦੋਲਨ ਦਾ ਹਮਾਇਤੀ ਰਿਹਾ ਹੈ | ਕਲੱਬ ਵਲੋਂ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ 'ਤੇ ਕ੍ਰਾਂਤੀਕਾਰੀ ਨਾਟਕ ਖੇਡਿਆ ਗਿਆ ਜਿਸ ਵਿਚ ਨੌਜਵਾਨ ਭਾਰਤ ਸਭਾ ਵਲੋਂ ਨਾਟਕ ਦੀ ਪੇਸ਼ਕਾਰੀ ਤੋਂ ਇਲਾਵਾ ਕਲੱਬ ਵਲੋਂ ਬਲੱਡ ਡੋਨੇਸ਼ਨ ਕੈਂਪ, ਦਿਲ ਦੀਆਂ ਬਿਮਾਰੀਆਂ ਦਾ ਚੈੱਕਅਪ ਕੈਂਪ, ਯੋਗਾ ਕੈਂਪ, ਕ੍ਰਾਂਤੀਕਾਰੀ ਨਾਟਕ, ਖੇਤੀਬਾੜੀ ਅੰਦੋਲਨ ਚੇਤਨਾ ਸਮਾਗਮ ਵੀ ਕੀਤੇ ਗਏ ਸੀ ਜਿਸ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ | ਇਸ ਮੌਕੇ ਕਲੱਬ ਦੇ ਸੈਕਟਰੀ ਜਗਤਾਰ ਸੇਖੋਂ, ਬੂਟਾ ਸਿੰਘ ਔਲਖ ਖ਼ਜ਼ਾਨਚੀ, ਹਰਜੀਤ ਸਿੰਘ ਐਡਵੋਕੇਟ ਨਿਧਾਂਵਾਲਾ, ਅਮਰੀਕ ਸਿੰਘ ਵਿਰਕ, ਰਸ਼ਪਾਲ ਸਿੰਘ ਸੰਧੂ, ਨਛੱਤਰ ਸਿੰਘ ਰਾਏ, ਦੀਪਇੰਦਰ ਸਿੰਘ ਸੰਧੂ, ਬਲਵਿੰਦਰ ਸਿੰਘ, ਪਰਮਜੀਤ ਸਿੰਘ ਬਾਠ, ਪਰਮਜੀਤ ਸਿੰਘ ਸੈਣੀ, ਰੌਸ਼ਨ ਲਾਲ ਸ਼ਰਮਾ, ਇਕਬਾਲ ਸਿੰਘ, ਅਮਰਜੀਤ ਸਿੰਘ, ਜਰਨੈਲ ਸਿੰਘ ਸੰਧੂ, ਸੁਖਵੰਤ ਸਿੰਘ ਢਿੱਲੋਂ, ਕੇਵਲ ਕਿ੍ਸ਼ਨ, ਗੁਰਮੀਤ ਸਿੰਘ ਚੀਮਾ, ਮੋਹਨ ਲਾਲ ਸ਼ਰਮਾ, ਦਿਲਬਾਗ ਸਿੰਘ ਧਾਲੀਵਾਲ, ਗੁਰਨੇਕ ਸਿੰਘ ਕੋਟਲਾ, ਜਸਪਾਲ ਸਿੰਘ ਧਾਲੀਵਾਲ, ਜਗਦੇਵ ਸਿੰਘ ਮਾਸਟਰ, ਮਨਪ੍ਰੀਤ ਸਿੰਘ, ਹਰਬੰਸ ਸਿੰਘ, ਦਲਜੀਤ ਸਿੰਘ ਭੁੱਲਰ, ਸੁਖਪ੍ਰੀਤ ਸਿੰਘ ਭੰਗੂ, ਕਮਲਪ੍ਰੀਤ ਸਿੰਘ, ਸ਼ਿਵਦੀਪ ਸਿੰਘ ਮਾਨ, ਤਰਸੇਮ ਸਿੰਘ, ਜਰਨੈਲ ਸਿੰਘ, ਗਿਆਨ ਸਿੰਘ ਤੇ ਮੁਹੱਲਾ ਨਿਵਾਸੀ ਹਾਜ਼ਰ ਸਨ |
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੀਤਾ ਡਗਰੂ ਕੋਲ ਮੋਗਾ ਫ਼ਿਰੋਜ਼ਪੁਰ ਰੋਡ ਜਾਮ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅਡਾਨੀ ਦੇ ਸਾਇਲੋ ਪਲਾਂਟ ਡਗਰੂ ਵਿਖੇ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਮੇਨ ਜੀ.ਟੀ. ਰੋਡ 'ਤੇ ਜਾਮ ਲਗਾਇਆ ਗਿਆ | ਇਸ ਜਾਮ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਜਨਰਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ, ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ ਨੇ ਕਿਹਾ ਕਿ ਅੱਜ ਕਿਸਾਨਾਂ ਨੂੰ 300 ਦਿਨ ਤੋਂ ਉੱਪਰ ਦਿੱਲੀ ਦੀਆਂ ਬਰੂਹਾਂ 'ਤੇ ਬੈਠਿਆਂ ਨੂੰ ਹੋ ਗਿਆ ਹੈ ਤੇ ਅਡਾਨੀ ਦੇ ਸਾਇਲੋ ਪਲਾਂਟ ਡਗਰੂ ਵਿਖੇ ਬੈਠਿਆਂ ਨੂੰ 362 ਦਿਨ ਹੋ ਗਏ ਹਨ | ਇਸੇ ਦੌਰਾਨ 600 ਤੋਂ ਉੱਪਰ ਕਿਸਾਨ ਫ਼ੌਤ ਹੋ ਚੁੱਕੇ ਹਨ ਪਰ ਮੋਦੀ ਸਰਕਾਰ 'ਤੇ ਇਸ ਦਾ ਕੋਈ ਅਸਰ ਨਹੀਂ | ਇਸ ਮੌਕੇ ਵੱਡੀ ਗਿਣਤੀ ਕਿਸਾਨ, ਆਗੂ ਤੇ ਵਰਕਰ ਹਾਜ਼ਰ ਸਨ |
ਨੈਸਲੇ ਇੰਪਲਾਈਜ਼ ਯੂਨੀਅਨ ਵੀ ਕਿਸਾਨਾਂ ਦੇ ਹੱਕ 'ਚ ਨਿੱਤਰੀ
ਕਿਸਾਨੀ ਦੀ ਸਾਂਝੀ ਜਥੇਬੰਦੀ ਸੰਯੁਕਤ ਮੋਰਚਾ ਵਲੋਂ ਭਾਰਤ ਬੰਦ ਦੇ ਸੱਦੇ ਦਾ ਜਿੱਥੇ ਭਾਰਤ ਦੀਆਂ ਅਲੱਗ-ਅਲੱਗ ਹਮਿਖ਼ਆਲੀ ਜਥੇਬੰਦੀਆਂ ਨੇ ਖੁੱਲ੍ਹ ਕੇ ਹਮਾਇਤ ਕੀਤੀ ਹੈ ਉੱਥੇ ਮੋਗਾ ਦੀ ਨੈਸਲੇ ਇੰਡੀਆ ਲਿਮਟਿਡ ਫ਼ੈਕਟਰੀ ਦੀ ਇੰਪਲਾਈਜ਼ ਯੂਨੀਅਨ ਨੇ ਵੀ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਲੁਧਿਆਣਾ ਫ਼ਿਰੋਜ਼ਪੁਰ ਰੋਡ 'ਤੇ ਨੈਸਲੇ ਗੇਟ ਉੱਪਰ ਦੋ ਘੰਟੇ ਭਾਰੀ ਇਕੱਠ ਕਰ ਕੇ ਧਰਨਾ ਦਿੱਤਾ ਤੇ ਬੰਦ ਦਾ ਖੁੱਲ੍ਹ ਕੇ ਸਮਰਥਨ ਕੀਤਾ | ਇਸ ਮੌਕੇ ਨੈਸਲੇ ਯੂਨੀਅਨ ਦੇ ਵੱਖ-ਵੱਖ ਜੁਝਾਰੂ ਆਗੂਆਂ ਪ੍ਰਧਾਨ ਦਲਵੀਰ ਸਿੰਘ ਰਵੀ, ਮੀਤ ਪ੍ਰਧਾਨ ਸਿਮਰਨਜੀਤ ਸਿੰਘ ਸਿਮਰਾ, ਸਲਾਹਕਾਰ ਪਰਮਜੀਤ ਸਿੰਘ, ਨਵੀਨ ਸ਼ਰਮਾ, ਗੁਰਜੀਤ ਸਿੰਘ, ਗੁਰਦੀਪ ਸਿੰਘ, ਤਜਿੰਦਰ ਸਿੰਘ, ਰਮਨਦੀਪ ਸਿੰਘ, ਸੇਵਕ ਸਿੰਘ, ਜੋਗਿੰਦਰ ਸਿੰਘ ਖ਼ਾਲਸਾ, ਦਰਸ਼ੀ ਰਾਮ ਠਾਕਰ, ਗੁਰਦੀਪ ਸਿੰਘ, ਬਲਵਿੰਦਰ ਸਿੰਘ ਕਾਲੀਏਕਾਲਾ, ਸ਼ਿਵਰਾਜ ਸਿੰਘ, ਜਗਦੇਵ ਸਿੰਘ ਨੇ ਭਾਰਤ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਮੰਗ ਕੀਤੀ ਕਿ ਕਿਸਾਨਾਂ 'ਤੇ ਥੋਪੇ ਗਏ ਤਿੰਨੇ ਕਾਲੇ ਕਾਨੂੰਨ ਵਾਪਸ ਲਏ ਜਾਣ |
ਚੇਅਰਮੈਨ ਪਰਮਪਾਲ ਸਿੰਘ ਤਖ਼ਤੂਪੁਰਾ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ
ਮੋਗਾ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਅੱਜ ਮੋਗਾ ਵਿਖੇ ਭਾਰਤ ਬੰਦ (ਕਿਸਾਨ ਅੰਦੋਲਨ) ਦੇ ਸਮਰਥਕ ਵਿਚ ਚੇਅਰਮੈਨ ਐਡਵੋਕੇਟ ਪਰਮਪਾਲ ਸਿੰਘ ਤਖ਼ਤੂਪੁਰਾ ਦੀ ਅਗਵਾਈ ਵਿਚ ਕੋਟਕਪੂਰਾ ਚੌਕ 'ਚ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਤਖ਼ਤੂਪੁਰਾ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਆ ਕਿ ਇਹ ਬਿੱਲ ਜਲਦ ਤੋਂ ਜਲਦ ਰੱਦ ਕੀਤੇ ਜਾਣ ਤੇ ਨਾਲ ਉਨ੍ਹਾਂ ਨੇ ਇਹ ਕਿਹਾ ਕਿ ਕਾਂਗਰਸ ਹਮੇਸ਼ਾ ਦੀ ਤਰ੍ਹਾਂ ਕਿਸਾਨਾਂ ਦੀ ਪਿੱਠ ਪਿੱਛੇ ਖੜੀ ਹੈ | ਦੱਸਣਯੋਗ ਹੈ ਕਿ ਐਡਵੋਕੇਟ ਪਰਮਪਾਲ ਸਿੰਘ ਤਖ਼ਤੂਪੁਰਾ ਪਹਿਲੇ ਦਿਨ ਤੋਂ ਹੀ ਦਿੱਲੀ ਬੈਠੇ ਕਿਸਾਨ ਅੰਦੋਲਨ 'ਚ ਲੋੜ ਪੈਣ 'ਤੇ ਵੱਖ-ਵੱਖ ਸੇਵਾ ਨਿਭਾ ਰਹੇ ਹਨ ਚਾਹੇ ਉਹ ਰਾਸ਼ਨ ਦੀ ਲੋੜ ਹੋਵੇ ਜਾਂ ਕਿਸਾਨਾਂ ਨੂੰ ਕਪੜਿਆਂ ਦੀ ਲੋੜ ਹੋਵੇ ਅਤੇ ਗਰਮੀ ਵਿਚ ਕੂਲਰ ਅਤੇ ਏ. ਸੀ. ਦੀ ਸੇਵਾ ਵੀ ਕੀਤੀ ਤੇ ਜਦ ਵੀ ਕਿਸਾਨ ਯੂਨੀਅਨ ਵਲੋਂ ਕੋਈ ਸੇਵਾ ਲਗਾਈ ਗਈ ਉਸ 'ਤੇ ਹਮੇਸ਼ਾ ਹਾਜ਼ਰੀ ਭਰੀ | ਇਸ ਮੌਕੇ ਪ੍ਰਭਜੀਤ ਸਿੰਘ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ ਮੋਗਾ, ਸੁਭਾਸ਼ ਗਰੋਵਰ ਪ੍ਰਧਾਨ ਫੋਕਲ ਪੁਆਇੰਟ ਐਸੋਸੀਏਸ਼ਨ ਮੋਗਾ, ਸੁਰਿੰਦਰ ਸਿੰਘ ਗੋਗੀ ਦੌਧਰੀਆ ਚੇਅਰਮੈਨ ਕਾਂਗਰਸ ਬੀ.ਸੀ. ਸੈੱਲ ਮੋਗਾ, ਸੇਵਾ ਮੁਕਤ ਐੱਸ.ਪੀ. ਮੁਖ਼ਤਿਆਰ ਸਿੰਘ ਸੰਧੂ, ਸਾਬਕਾ ਕੌਂਸਲਰ ਚਰਨਜੀਤ ਸਿੰਘ ਝੰਡੇਆਣਾ, ਐਡਵੋਕੇਟ ਸੁਖਚੈਨ ਸਿੰਘ ਸੋਢੀ, ਰਾਜੂ ਖੱਡੂ, ਸਰਬਜੀਤ ਸਿੰਘ ਮੱਲ੍ਹੀ, ਪਰਮਿੰਦਰ ਸਿੰਘ ਕਲਸੀ, ਬਲਵੀਰ ਸਿੰਘ ਢਿੱਲੋਂ, ਨਛੱਤਰ ਸਿੰਘ ਢਿੱਲੋਂ, ਬਲਜਿੰਦਰ ਸਿੰਘ ਗਿੱਲ , ਮਾਸਟਰ ਜਸਵੰਤ ਸਿੰਘ ਗਿੱਲ, ਰਣਜੀਤ ਸਿੰਘ ਬੰਟੀ ਆਦਿ ਹਾਜ਼ਰ ਸਨ |
ਬੁੱਟਰ ਕਲਾਂ ਵਿਖੇ ਨੈਸ਼ਨਲ ਹਾਈਵੇ ਕੀਤਾ ਜਾਮ
ਬੱਧਨੀ ਕਲਾਂ, (ਸੰਜੀਵ ਕੋਛੜ)- ਸੰਘਰਸ਼ ਲੜ ਰਹੇ ਕਿਸਾਨਾਂ ਦੇ 300 ਦਿਨ ਪੂਰੇ ਹੋਣ 'ਤੇ ਸੰਯੁਕਤ ਮੋਰਚੇ ਵਲੋਂ ਦਿੱਤੀ ਗਈ ਭਾਰਤ ਬੰਦ ਦੀ ਕਾਲ ਤਹਿਤ ਮੋਗਾ ਬਰਨਾਲਾ ਨੈਸ਼ਨਲ ਹਾਈਵੇ ਪਿੰਡ ਬੁੱਟਰ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ-1 ਦੇ ਪ੍ਰਧਾਨ ਗੁਰਭਿੰਦਰ ਸਿੰਘ ਕੋਕਰੀ ਦੀ ਦੇਖ-ਰੇਖ ਤੇ ਜਗਦੀਪ ਸਿੰਘ ਦੌਧਰ, ਜਗਸੀਰ ਸਿੰਘ ਪੱਪੂ ਦੌਧਰ ਤੇ ਜਸਵੀਰ ਸਿੰਘ ਬੁੱਟਰ ਇਕਾਈ ਪ੍ਰਧਾਨਾਂ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਪਿੰਡਾਂ 'ਚੋਂ ਇਕੱਤਰ ਹੋਏ ਕਿਸਾਨਾਂ ਮਜ਼ਦੂਰਾਂ ਤੇ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਸੜਕ 'ਤੇ ਧਰਨਾ ਲਗਾ ਕੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਸੰਬੋਧਨ ਕਰਦਿਆਂ ਜਸਵੀਰ ਸਿੰਘ ਬੁੱਟਰ, ਬੇਅੰਤ ਸਿੰਘ, ਕੁਲਵੀਰ ਸਿੰਘ ਢਿੱਲੋਂ, ਗਗਨਦੀਪ ਕੌਰ ਡਾਲਾ ਆਦਿ ਤੋਂ ਨੇ ਕਿਹਾ ਕਿ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਏ ਬਿਨਾਂ ਇਹ ਸੰਘਰਸ਼ ਖ਼ਤਮ ਨਹੀਂ ਹੋਵੇਗਾ | ਇਸ ਮੌਕੇ ਪ੍ਰੀਤਮ ਸਿੰਘ ਡਾਲਾ, ਮਾਸਟਰ ਦਰਸ਼ਨ ਸਿੰਘ ਬੁੱਟਰ, ਕੁਲਵਿੰਦਰ ਸਿੰਘ ਮਹਿਰੋਂ, ਲਵਦੀਪ ਸਿੰਘ ਬੁੱਟਰ, ਨਿਰਭੈ ਸਿੰਘ ਦੌਧਰ, ਕਰਮਜੀਤ ਸਿੰਘ, ਲਖਵੀਰ ਸਿੰਘ, ਨਿੱਕਾ ਸਿੰਘ, ਬੇਅੰਤ ਸਿੰਘ, ਚਮਕੌਰ ਸਿੰਘ ਦੌਧਰ ਸ਼ਰਕੀ, ਜਗਜੀਤ ਸਿੰਘ ਦੌਧਰ ਗਰਬੀ, ਨਿਰਮਲ ਸਿੰਘ ਬੁੱਟਰ, ਜਸਪਾਲ ਸਿੰਘ ਡਾਲਾ, ਸਤਵੰਤ ਸਿੰਘ ਬੁੱਘੀਪੁਰਾ, ਇਕਬਾਲ ਸਿੰਘ ਧੂੜਕੋਟ ਆਦਿ ਹਾਜ਼ਰ ਸਨ |
ਭਾਰਤੀ ਕਿਸਾਨ ਯੂਨੀਅਨ ਕਿਰਤੀ ਵਲੋਂ ਬੱਧਨੀ ਕਲਾਂ ਵਿਖੇ ਧਰਨਾ
ਸੰਯੁਕਤ ਮੋਰਚੇ ਵਲੋਂ ਦਿੱਤੀ ਗਈ ਭਾਰਤ ਬੰਦ ਸੱਦੇ ਦੀ ਕਾਲ ਤਹਿਤ ਭਾਰਤੀ ਕਿਸਾਨ ਯੂਨੀਅਨ ਕਿਰਤੀ ਇਕਾਈ ਰਣੀਆਂ ਦੇ ਪ੍ਰਧਾਨ ਜਗਜੀਤ ਸਿੰਘ ਭਾਊ ਦੀ ਅਗਵਾਈ ਹੇਠ ਸਥਾਨਕ ਕਸਬਾ ਬੱਧਨੀ ਕਲਾਂ ਦੇ ਨਹਿਰ ਪੁਲ ਦੇ ਨੇੜੇ ਨੈਸ਼ਨਲ ਹਾਈਵੇ ਸੜਕ ਨੂੰ ਜਾਮ ਕਰਕੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਸਮੇਂ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕੇਂਦਰ ਸਰਕਾਰ ਤੋਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜਿੰਨਾਂ ਚਿਰ ਇਹ ਕਾਲੇ ਕਾਨੂੰਨ ਰੱਦ ਨਹੀਂ ਹੋਣਗੇ ਉਨੀ ਦੇਰ ਤੱਕ ਸੰਘਰਸ਼ ਇਸੇ ਤਰਾਂ ਚੱਲਦਾ ਰਹੇਗਾ | ਇਸ ਮੌਕੇ ਜਗਜੀਤ ਸਿੰਘ, ਗੁਰਸੇਵਕ ਸਿੰਘ ਗ਼ੌਰੀ, ਸਾਧੂ ਸਿੰਘ, ਸਰਬਜੀਤ ਸਿੰਘ, ਰਾਮ ਸਿੰਘ, ਭਾਗ ਸਿੰਘ, ਗੁਰਚਰਨ ਸਿੰਘ, ਗੁਰਦੀਪ ਸਿੰਘ, ਗੁਰਦੇਵ ਸਿੰਘ, ਕੇਵਲ ਸਿੰਘ, ਕਰਨੈਲ ਸਿੰਘ, ਟਹਿਲ ਸਿੰਘ, ਬਲਦੇਵ ਸਿੰਘ, ਸੁਖਵਿੰਦਰ ਸਿੰਘ, ਸਰਬਜੀਤ ਸਿੰਘ, ਮਨਜੀਤ ਸਿੰਘ, ਕੁਲਵੰਤ ਸਿੰਘ, ਅਮਰਜੀਤ ਸਿੰਘ, ਪ੍ਰਭਜੀਤ ਸਿੰਘ, ਜਗਦੇਵ ਸਿੰਘ, ਭਿੰਦਰ ਸਿੰਘ, ਦਵਿੰਦਰ ਸਿੰਘ, ਬਿੰਦਰ ਸਿੰਘ, ਭਾਗ ਸਿੰਘ ਗੋਰਾ, ਬਲਜਿੰਦਰ ਸਿੰਘ, ਪਿੰਦਰ ਸਿੰਘ, ਦਵਿੰਦਰ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਰਣਵੀਰ ਸਿੰਘ, ਦਿਲਪ੍ਰੀਤ ਸਿੰਘ, ਸੰਦੀਪ ਸਿੰਘ, ਲਵਪ੍ਰੀਤ ਸਿੰਘ, ਗੁਰਬਖ਼ਸ਼ ਸਿੰਘ, ਦਰਸ਼ਨ ਸਿੰਘ, ਗੁਰਮੁਖ ਸਿੰਘ, ਰਾਜੂ ਆਦਿ ਤੋਂ ਇਲਾਵਾ ਹੋਰ ਵੀ ਜਥੇਬੰਦੀਆਂ ਦੇ ਵਰਕਰ ਹਾਜ਼ਰ ਸਨ |
ਕਿਸਾਨਾਂ ਦੀ ਤਾਕਤ ਅੱਗੇ ਆਖ਼ਰ ਝੁਕੇਗੀ ਸਰਕਾਰ - ਬਹਿਰਾਮ ਕੇ
ਕੋਟ ਈਸੇ ਖਾਂ, (ਨਿਰਮਲ ਸਿੰਘ ਕਾਲੜਾ, ਗੁਰਮੀਤ ਸਿੰਘ ਖ਼ਾਲਸਾ, ਯਸ਼ਪਾਲ ਗੁਲਾਟੀ)- ਅੱਜ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਅਨੁਸਾਰ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਮੋਗੇ ਜ਼ਿਲੇ੍ਹ ਦੀਆਂ ਭਰਾਤਰੀ ਕਿਸਾਨ ਜਥੇਬੰਦੀਆਂ ਵਲੋਂ ਮੇਨ ਚੌਕ ਕੋਟ ਈਸੇ ਖਾਂ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮ ਕੇ ਕੌਮੀ ਜਨਰਲ ਸਕੱਤਰ ਪੰਜਾਬ ਦੀ ਅਗਵਾਈ ਹੇਠ ਭਾਰੀ ਰੋਸ ਧਰਨਾ ਲਾਇਆ ਗਿਆ ਤੇ ਪੂਰਨ ਰੂਪ ਵਿਚ ਚੱਕਾ ਜਾਮ ਕੀਤਾ ਗਿਆ | ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਤੇ ਦੇਸ਼ ਭਰ ਦੇ ਕਿਸਾਨਾਂ ਨੇ ਸਰਦੀਆਂ, ਗਰਮੀਆਂ ਤੇ ਭਾਰੀ ਬਾਰਸ਼ਾਂ ਹੋਣ ਕਾਰਨ ਵੀ ਕਾਲੇ ਕਾਨੂੰਨਾਂ ਦਾ ਡਟਵਾਂ ਵਿਰੋਧ ਜਾਰੀ ਰੱਖਿਆ ਹੈ ਤੇ ਪ੍ਰਣ ਕੀਤਾ ਹੋਇਆ ਹੈ ਕਿ ਜਿਨ੍ਹਾਂ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਨ੍ਹਾਂ ਸਮਾਂ ਅੰਦੋਲਨ ਜਾਰੀ ਰਹੇਗਾ | ਇਸ ਸਮੇਂ ਬਖ਼ਸ਼ੀਸ਼ ਸਿੰਘ ਰਾਮਗੜ੍ਹ ਖ਼ਜ਼ਾਨਚੀ ਭਾਕਿਯੂ ਪੰਜਾਬ, ਸ਼ੇਰ ਸਿੰਘ ਖੰਬੇ ਜਨਰਲ ਸਕੱਤਰ, ਪ੍ਰਗਟ ਸਿੰਘ ਬਲਾਕ ਪ੍ਰਧਾਨ, ਜਸਵੀਰ ਸੀਰਾ ਸਾਬਕਾ ਸਰਪੰਚ, ਇਕਬਾਲ ਸਿੰਘ ਘਲੋਟੀ ਵਾਈਸ ਪ੍ਰਧਾਨ ਕਾਦੀਆਂ, ਸੁੱਖਾ ਸਿੰਘ ਜ਼ਿਲ੍ਹਾ ਪ੍ਰਧਾਨ, ਗੁਰਪ੍ਰੀਤ ਸਿੰਘ ਮਸੀਤਾਂ ਇਕਾਈ ਪ੍ਰਧਾਨ, ਸੁਖਜਿੰਦਰ ਸਿੰਘ ਸੂਬਾ ਪ੍ਰਧਾਨ ਭਾਕਿਯੂ ਖੋਸਾ, ਜਗਰੂਪ ਸਿੰਘ ਇਕਾਈ ਪ੍ਰਧਾਨ, ਸੂਰਤ ਸਿੰਘ ਬਹਿਰਾਮ ਕੇ, ਸੁਖਵਿੰਦਰ ਸਿੰਘ ਬਹਿਰਾਮ ਕੇ, ਤੋਤਾ ਸਿੰਘ ਬਹਿਰਾਮ ਕੇ ਆਦਿ ਕਿਸਾਨ ਹਾਜ਼ਰ ਸਨ |
ਕੁੱਲ ਹਿੰਦ ਕਿਸਾਨ ਸਭਾ, ਖੇਤ ਮਜ਼ਦੂਰ ਸਭਾ ਤੇ ਸੀਟੂ ਵਲੋਂ ਸ਼ਹਿਰ 'ਚ ਰੋਸ ਮਾਰਚ
ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਦੇ ਭਾਰਤ ਬੰਦ ਬਾਰੇ ਦਿੱਤੀ ਗਈ ਕਾਲ 'ਤੇ ਅਮਲ ਕਰਦਿਆਂ ਇਸ ਦੀਆਂ ਭਾਈਵਾਲ ਕਿਸਾਨ ਜਥੇਬੰਦੀਆਂ ਵਲੋਂ ਇਕ ਲਾ-ਮਿਸਾਲ ਸਾਂਝਾ ਧਰਨਾ ਇੱਥੋਂ ਦੇ ਮੇਨ ਚੌਕ ਬਾਬਾ ਨਿਧਾਨ ਸਿੰਘ ਵਿਖੇ ਲਗਾਇਆ ਗਿਆ | ਸਥਾਨਕ ਸ਼ਹਿਰ ਵਿਚ ਲੱਗੇ ਧਰਨੇ ਵਿਚ ਸ਼ਾਮਿਲ ਹੋਣ ਲਈ ਪਹਿਲਾਂ ਇਕ ਇਕੱਠ ਇੱਥੋਂ ਦੀ ਧਰਮਕੋਟ ਰੋਡ 'ਤੇ ਵੈਟਰਨਰੀ ਹਸਪਤਾਲ ਦੇ ਸਾਹਮਣੇ ਕੀਤਾ ਗਿਆ ਜਿੱਥੋਂ ਇਹ ਇਕ ਕਾਫ਼ਲੇ ਦੇ ਰੂਪ ਵਿਚ ਹੱਥਾਂ ਵਿਚ ਲਾਲ ਝੰਡੇ ਅਤੇ ਬੈਨਰ ਲੈ ਕੇ ਸ਼ਹਿਰ ਵਿਚ ਦੀ ਹੁੰਦਾ ਹੋਇਆ ਨਾਅਰਿਆਂ ਦੀ ਗੂੰਜ ਵਿਚ ਧਰਨੇ ਵਾਲੀ ਜਗ੍ਹਾ 'ਤੇ ਪਹੁੰਚਿਆ | ਇਸ ਮਾਰਚ ਦੀ ਮੁੱਖ ਰੂਪ ਵਿਚ ਅਗਵਾਈ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਮਾਸਟਰ ਸੁਰਜੀਤ ਸਿੰਘ ਗਗੜਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਕੜਿਆਲ ਅਤੇ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਆਗੂ ਜੀਤਾ ਸਿੰਘ ਨਾਰੰਗ ਵਲੋਂ ਕੀਤੀ ਗਈ | ਧਰਨੇ ਵਿਚ ਹੋਰਨਾਂ ਤੋਂ ਇਲਾਵਾ ਮਾਸਟਰ ਸੁਰਜੀਤ ਸਿੰਘ ਗਗੜਾ ਆਗੂ ਕੁੱਲ ਹਿੰਦ ਕਿਸਾਨ ਸਭਾ, ਬਲਵੰਤ ਸਿੰਘ ਬਹਿਰਾਮਕੇ ਆਗੂ ਬੀ.ਕੇ.ਯੂ. (ਪੰਜਾਬ), ਇਕਬਾਲ ਸਿੰਘ ਮੀਤ ਪ੍ਰਧਾਨ ਸਾਬਕਾ ਸਰਪੰਚ ਗਲੋਟੀ ਬੀ.ਕੇ.ਯੂ. (ਕਾਦੀਆਂ), ਕਰਨੈਲ ਸਿੰਘ ਜਾਨੀਆਂ ਪ੍ਰਧਾਨ, ਅਵਤਾਰ ਸਿੰਘ ਜਾਨੀਆਂ, ਤੋਤਾ ਸਿੰਘ ਬਹਿਰਾਮਕੇ, ਪਿੱਪਲ ਸਿੰਘ, ਸਵਰਨ ਸਿੰਘ ਆਦਿ ਹਾਜ਼ਰ ਸਨ |
ਕੇ.ਕੇ.ਯੂ. ਤੇ ਬੀ.ਕੇ.ਯੂ. ਕਾਦੀਆਂ ਨੇ ਮੁੱਖ ਚੌਕ 'ਚ ਦਿੱਤਾ ਜ਼ਬਰਦਸਤ ਧਰਨਾ
ਬਾਘਾ ਪੁਰਾਣਾ, (ਕਿ੍ਸ਼ਨ ਸਿੰਗਲਾ)- ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਸਥਾਨਕ ਮੁੱਖ ਲਾਈਟਾਂ ਵਾਲੇ ਚੌਕ ਵਿਚ ਕੇਂਦਰ ਸਰਕਾਰ ਦੀਆਂ ਮਾੜੀਆਂ ਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਜ਼ਬਰਦਸਤ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਧਰਨੇ ਵਿਚ ਆੜ੍ਹਤੀ ਐਸੋਸੀਏਸ਼ਨ, ਨੰਬਰਦਾਰ ਯੂਨੀਅਨ, ਟੈਕਨੀਕਲ ਸਰਵਿਸ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ, ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਸਟੂਡੈਂਟ ਯੂਨੀਅਨ ਤੇ ਹੋਰਨਾਂ ਜਥੇਬੰਦੀਆਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਮੰਗਾ ਸਿੰਘ ਵੈਰੋਕੇ, ਛਿੰਦਰਪਾਲ ਕੌਰ ਰੋਡੇ, ਪ੍ਰੀਤਮ ਸਿੰਘ ਬਰਾੜ, ਸੁਖਮੰਦਰ ਸਿੰਘ ਉੱਗੋਕੇ, ਜਗਵਿੰਦਰ ਕੌਰ ਰਾਜੇਆਣਾ, ਅਮਰਜੀਤ ਸਿੰਘ ਬਰਾੜ ਰਾਜੇਆਣਾ, ਸੁਖਦਰਸ਼ਨ ਸਿੰਘ ਕਾਲੇਕੇ, ਮੋਹਨ ਸਿੰਘ ਔਲਖ, ਬਲਕਰਨ ਸਿੰਘ ਵੈਰੋਕੇ, ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ, ਜ਼ਿਲ੍ਹਾ ਆਗੂ ਗੁਰਬਚਨ ਸਿੰਘ ਚੰਨੂਵਾਲਾ, ਮੁਕੰਦ ਕਮਲ, ਗੁਰਮੀਤ ਸਿੰਘ ਵਾਂਦਰ, ਮਾ. ਬਲਵਿੰਦਰ ਸਿੰਘ, ਲਾਭ ਸਿੰਘ ਮਾਣੂੰਕੇ, ਬਚਿੱਤਰ ਸਿੰਘ ਤੋਂ ਇਲਾਵਾ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਗੋਦੀ ਮੀਡੀਆ ਵਲੋਂ ਪਰਚਾਇਆ ਜਾ ਰਿਹਾ ਹੈ ਕਿ ਅੰਦੋਲਨ ਖ਼ਤਮ ਹੋ ਗਿਆ, ਲਗਾਤਾਰ ਅੰਦੋਲਨ ਖ਼ਿਲਾਫ਼ ਜ਼ਹਿਰ ਉਗਲਿਆ ਜਾ ਰਿਹਾ ਹੈ | ਅੱਜ ਫਿਰ ਇਕ ਸਾਲ ਬਾਅਦ ਕਿਰਤੀ ਲੋਕਾਂ ਦੇ ਵੱਡੇ ਇਕੱਠਾਂ ਨੇ ਮੋਦੀ ਸਰਕਾਰ ਤੇ ਗੋਦੀ ਮੀਡੀਆ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ | ਜਿੰਨਾ ਸਮਾਂ ਖੇਤੀ ਵਿਰੋਧੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਓਨਾ ਚਿਰ ਇਹ ਅੰਦੋਲਨ ਪਿੱਛੇ ਮੁੜਨ ਵਾਲਾ ਨਹੀਂ | ਇਸ ਮੌਕੇ ਸਰਪੰਚ ਬੂਟਾ ਸਿੰਘ ਦੱਲੂਵਾਲਾ, ਭਿੰਦਰ ਸਿੰਘ ਸਮਾਧ ਭਾਈ, ਹਰਪ੍ਰੀਤ ਸਿੰਘ ਰਿੰਟੂ, ਸੁਲੱਖਣ ਸਿੰਘ ਕਾਲੇਕੇ, ਧੰਨਇੰਦਰ ਕਿੰਗਰਾ ਸਮਾਧ ਭਾਈ, ਤਰਸੇਮ ਸਿੰਘ ਸਮਾਧ ਭਾਈ, ਜੋਧਾ ਸਿੰਘ ਬਰਾੜ, ਹਰਮਿੰਦਰਪਾਲ ਸਿੰਘ ਕਾਕਾ ਬਰਾੜ, ਜੱਸਾ ਸਿੰਘ ਚੀਮਾ, ਚਰਨ ਸਿੰਘ ਰਾਜੇਆਣਾ, ਤੇਜ ਸਿੰਘ ਰਹਿਲ ਗੰਜੀ, ਕਰਨੈਲ ਸਿੰਘ ਕਾਲੇਕੇ, ਬਲਜਿੰਦਰ ਸਿੰਘ ਰਾਜੇਆਣਾ ਆਦਿ ਹਾਜ਼ਰ ਸਨ |
ਮਹਿਤਾਬਗੜ੍ਹ ਚੌਕ ਨੱਥੂਵਾਲਾ ਪੁਲ 'ਤੇ ਧਰਨਾ
ਨੱਥੂਵਾਲਾ ਗਰਬੀ, (ਸਾਧੂ ਰਾਮ ਲੰਗੇਆਣਾ)- ਸਥਾਨਕ ਕਸਬੇ ਨੱਥੂਵਾਲਾ ਗਰਬੀ ਵਿਖੇ ਮਹਿਤਾਬਗੜ੍ਹ ਚੌਕ ਸੂਏ ਦੇ ਪੁਲ 'ਤੇ ਕਿਸਾਨਾਂ ਨੇ ਧਰਨਾ ਲਗਾਇਆ | ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਹਰੀਏਵਾਲਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਮੋਗਾ ਦੇ ਪ੍ਰਧਾਨ ਸੂਬਾ ਸਿੰਘ, ਭਾਰਤੀ ਕਿਸਾਨ ਯੂਨੀਅਨ (ਖੋਸਾ) ਦੇ ਬਾਘਾ ਪੁਰਾਣਾ ਬਲਾਕ ਦੇ ਪ੍ਰਧਾਨ ਜਥੇਦਾਰ ਗੁਰਦੀਪ ਸਿੰਘ ਜਟਾਣਾ, ਰਾਜਵੀਰ ਸਿੰਘ ਭਲੂਰੀਆ ਸੂਬਾ ਕਮੇਟੀ ਮੈਂਬਰ ਭਾਰਤੀ ਕਿਸਾਨ ਯੂਨੀਅਨ (ਖੋਸਾ) ਪੰਜਾਬ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ |
ਕਿਸਾਨਾਂ ਵਲੋਂ ਨਿਹਾਲ ਸਿੰਘ ਵਾਲਾ ਦੇ ਮੁੱਖ ਚੌਕ 'ਚ ਧਰਨਾ
ਨਿਹਾਲ ਸਿੰਘ ਵਾਲਾ, (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਨਿਹਾਲ ਸਿੰਘ ਵਾਲਾ ਵਿਖੇ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਕੁੱਲ ਹਿੰਦ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਨਰੇਗਾ ਯੂਨੀਅਨ, ਬਾਰ ਐਸੋਸੀਏਸ਼ਨ, ਮੁਸਲਿਮ ਫ਼ਰੰਟ, ਭਾਰਤੀ ਬ੍ਰਾਹਮਣ ਸਭਾ ਪੰਜਾਬ, ਨੌਜਵਾਨ ਭਾਰਤ ਸਭਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਐੱਸ.ਸੀ., ਬੀ.ਸੀ. ਗਜ਼ਟਿਡ-ਨਾਨ ਗਜ਼ਟਿਡ ਇੰਪਲਾਈਜ਼ ਫੈਡਰੇਸ਼ਨ ਤੇ ਭਰਾਤਰੀ ਜਥੇਬੰਦੀਆਂ ਵਲੋਂ ਵੱਡੀ ਗਿਣਤੀ 'ਚ ਨਿਹਾਲ ਸਿੰਘ ਵਾਲਾ ਦੇ ਮੁੱਖ ਚੌਕ 'ਚ ਪੱੁਜ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਕਾ. ਕੁਲਦੀਪ ਸਿੰਘ ਭੋਲਾ, ਕਾ. ਜਗਜੀਤ ਸਿੰਘ ਧੂੜਕੋਟ, ਭਾਕਿਯੂ (ਕਾਦੀਆਂ) ਦੇ ਬਲਾਕ ਪ੍ਰਧਾਨ ਬਲਵੀਰ ਸਿੰਘ ਧੂੜਕੋਟ, ਅਜੀਤ ਸਿੰਘ ਬਾਠ ਪੱਤੋ, ਮੀਤ ਪ੍ਰਧਾਨ ਜਸਵਿੰਦਰ ਸਿੰਘ ਦੀਨਾ, ਮੈਡੀਕਲ ਪ੍ਰੈਕਟੀਸ਼ਨਰਜ਼ ਆਗੂ ਡਾ. ਗੁਰਮੇਲ ਸਿੰਘ ਮਾਨ ਦੌਧਰ, ਡਾ. ਗੁਰਮੇਲ ਸਿੰਘ ਮਾਛੀਕੇ, ਗੁਰਦਿੱਤ ਸਿੰਘ ਦੀਨਾ, ਜਨ. ਸਕੱਤਰ ਬਲਵੀਰ ਸਿੰਘ ਭਾਗੀਕੇ ਨੇ ਕਿਹਾ ਕਿ ਦੇਸ਼ ਦਾ ਕਿਸਾਨ ਆਪਣੇ ਹੱਕਾਂ ਲਈ ਜਾਗਰੂਕ ਹੋ ਚੁੱਕਾ ਹੈ ਤੇ ਆਪਣੇ ਹੱਕ ਵਾਪਸ ਲੈ ਕੇ ਦਿੱਲੀ ਤੋਂ ਵਾਪਸ ਮੁੜੇਗਾ | ਇਸ ਮੌਕੇ ਨਾਜ਼ਰ ਸਿੰਘ ਖਾਈ, ਡਾ. ਬਹਾਦਰ ਸਿੰਘ ਮੱਲੇਆਣਾ, ਮਹਿੰਦਰ ਸਿੰਘ ਧੂੜਕੋਟ, ਰਾਜਦੀਪ ਸਿੰਘ ਰਾਊਕੇ, ਐਡਵੋਕੇਟ ਦਲਜੀਤ ਸਿੰਘ ਧੂੜਕੋਟ, ਐਡਵੋਕੇਟ ਕੁਲਦੀਪ ਸਿੰਘ ਰੌਂਤਾ, ਬੇਅੰਤ ਸਿੰਘ ਮੱਲੇਆਣਾ, ਜਗਰੂਪ ਸਿੰਘ ਰਾਊਕੇ, ਕਾ. ਜੀਵਨ ਸਿੰਘ ਬਿਲਾਸਪੁਰ, ਐਡਵੋਕੇਟ ਕਰਮਵੀਰ ਸਿੰਘ, ਕੁਲਵਿੰਦਰ ਸਿੰਘ ਤਖ਼ਤੂਪੁਰਾ, ਬਿੰਦਰ ਸਿੰਘ ਦੀਨਾ, ਜਗਦੀਸ਼ ਰਾਏ ਰਣਸੀਂਹ ਕਲਾਂ, ਐੱਸ.ਸੀ./ਬੀ.ਸੀ. ਫੈਡਰੇਸ਼ਨ ਜ਼ਿਲ੍ਹਾ ਆਗੂ ਦਵਿੰਦਰ ਸਿੰਘ ਨੇ ਵੀ ਸੈਂਕੜਿਆਂ ਦੀ ਗਿਣਤੀ ਇਕੱਤਰ ਹੋਏ ਕਿਸਾਨਾਂ ਮਜ਼ਦੂਰਾਂ ਨੂੰ ਸੰਬੋਧਨ ਕੀਤਾ |
ਚੌਕ ਜਵਾਹਰ ਸਿੰਘ ਵਾਲਾ 'ਚ ਦਿੱਤਾ ਰੋਸ ਧਰਨਾ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤ ਬੰਦ ਨੂੰ ਸਫਲ ਬਣਾਉਣ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਵਲੋਂ ਨਿਹਾਲ ਸਿੰਘ ਵਾਲਾ ਬਾਘਾ ਪੁਰਾਣਾ ਡਿਫੈਂਸ ਰੋਡ 'ਤੇ ਪੈਂਦੇ ਪਿੰਡ ਜਵਾਹਰ ਸਿੰਘ ਵਾਲਾ ਦੇ ਮੁੱਖ ਚੌਕ ਰੋਸ ਧਰਨਾ ਦੇ ਕੇਂਦਰ ਸਰਕਾਰ ਖ਼ਿਲਾਫ਼ ਆਪਣਾ ਰੋਸ ਪ੍ਰਗਟ ਕੀਤਾ ਗਿਆ | ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਇੰਦਰਮੋਹਨ ਸਿੰਘ ਪੱਤੋ, ਜ਼ਿਲ੍ਹਾ ਪ੍ਰੈੱਸ ਸਕੱਤਰ ਸੁਦਾਗਰ ਸਿੰਘ ਖਾਈ ਤੇ ਜਨ. ਸਕੱਤਰ ਬੂਟਾ ਸਿੰਘ ਭਾਗੀਕੇ ਨੇ ਕਿਹਾ ਕਿ 28 ਸਤੰਬਰ ਨੂੰ ਸਮਾਜ ਬਦਲੋ-ਰਾਜ ਬਦਲੋ ਮੁਹਿੰਮ ਤਹਿਤ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਲਈ ਬਰਨਾਲਾ ਦੀ ਅਨਾਜ ਮੰਡੀ 'ਚ ਭਰਵਾਂ ਇਕੱਠ ਕੀਤਾ ਜਾਵੇਗਾ | ਰੋਸ ਧਰਨੇ 'ਚ ਭਾਗੀਕੇ, ਸੈਦੋਕੇ, ਮਧੇਕੇ, ਗਾਜੀਆਣਾ, ਬੁਰਜ ਹਮੀਰਾ, ਦੀਨਾ ਸਾਹਿਬ, ਖਾਈ, ਪੱਖਰਵੱਡ, ਰੌਂਤਾ, ਦੀਦਾਰੇਵਾਲਾ, ਬਾਰੇਵਾਲਾ, ਖੋਟੇ, ਪੱਤੋ ਜਵਾਹਰ ਸਿੰਘ ਵਾਲਾ, ਰਣਸੀਂਹ ਖ਼ੁਰਦ, ਰਣਸੀਂਹ ਕਲਾਂ, ਨਿਹਾਲ ਸਿੰਘ ਵਾਲਾ, ਧੂੜਕੋਟ ਰਣਸੀਂਹ ਤੋਂ ਇਲਾਵਾ ਹੋਰਨਾਂ ਪਿੰਡਾਂ 'ਚੋਂ ਵੱਡੀ ਗਿਣਤੀ 'ਚ ਪੁੱਜੇ ਕਿਸਾਨਾਂ, ਮਜ਼ਦੂਰਾਂ ਅਤੇ ਆਂਗਣਵਾੜੀ ਮੁਲਾਜ਼ਮ ਵਰਕਰਾਂ ਨੇ ਸਹਿਯੋਗ ਦਿੱਤਾ |
ਕਿਸ਼ਨਪੁਰਾ ਕਲਾਂ ਪੂਰਨ ਤੌਰ 'ਤੇ ਬੰਦ ਰਿਹਾ
ਕਿਸ਼ਨਪੁਰਾ ਕਲਾਂ, (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)- ਸੰਯੁਕਤ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਸਬਾ ਕਿਸ਼ਨਪੁਰਾ ਕਲਾਂ ਜੋ ਪੂਰਨ ਤੌਰ 'ਤੇ ਬੰਦ ਰਿਹਾ ਤੇ ਪਿੰਡ ਵਾਸੀਆਂ ਦੁਕਾਨਦਾਰਾਂ ਵੀਰਾਂ ਆਦਿ ਨੇ ਪੂਰਾ ਪੂਰਾ ਸਹਿਯੋਗ ਦਿੱਤਾ | ਏ.ਐਸ.ਆਈ. ਮਨਜੀਤ ਸਿੰਘ ਆਹਲੂਵਾਲੀਆ ਸਮੇਤ ਪੁਲਿਸ ਪਾਰਟੀ ਸਮੇਤ ਬੱਸ ਸਟੈਂਡ 'ਤੇ ਨਾਕਾ ਲਗਾ ਕੇ ਲੋੜਵੰਦ ਰਾਹਗੀਰਾਂ ਨੂੰ ਮੇਨ ਰੋਡ ਜਾਣ ਦੀ ਬਜਾਏ ਵੱਖ-ਵੱਖ ਪਿੰਡਾਂ ਅੰਦਰ ਆਪੋ ਆਪਣੇ ਟਿਕਾਣਿਆਂ 'ਤੇ ਪਹੁੰਚਣ ਲਈ ਸਹਿਯੋਗ ਦਿੱਤਾ | ਉਨ੍ਹਾਂ ਪਿੰਡ ਵਾਸੀਆਂ, ਦੁਕਾਨਦਾਰ ਵੀਰਾਂ ਦੇ ਸਹਿਯੋਗ ਦੇਣ ਦਾ ਧੰਨਵਾਦ ਕੀਤਾ | ਇਸ ਮੌਕੇ ਮੁਨਸ਼ੀ ਇਕਬਾਲ ਸਿੰਘ, ਕੁਲਵੰਤ ਸਿੰਘ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |
ਕਿਸਾਨ ਜਥੇਬੰਦੀਆਂ ਵਲੋਂ ਵੱਖ-ਵੱਖ ਥਾਵਾਂ 'ਤੇ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਰੋਕਿਆ
ਅਜੀਤਵਾਲ, (ਹਰਦੇਵ ਸਿੰਘ ਮਾਨ)- ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵਲੋਂ ਅਜੀਤਵਾਲ ਦੇ ਆਸ-ਪਾਸ ਮਹਿਜ਼ 7-8 ਕਿੱਲੋਮੀਟਰ ਦੇ ਘੇਰੇ ਅੰਦਰ ਹੀ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਨੂੰ ਤਿੰਨ ਥਾਵਾਂ ਤੋਂ ਬੰਦ ਕਰਕੇ ਸਵੇਰ 6 ਵਜੇ ਤੋਂ ਧਰਨੇ ਲਗਾਏ ਗਏ | ਵੱਖ-ਵੱਖ ਪਿੰਡਾਂ ਵਿਚ ਦੁਕਾਨਾਂ ਅਤੇ ਹੋਰ ਵਪਾਰਕ ਅਦਾਰੇ, ਪੈਟਰੋਲ ਪੰਪਾਂ ਸਮੇਤ ਸੜਕੀ ਆਵਾਜਾਈ ਤੇ ਕਾਫੀ ਪ੍ਰਭਾਵ ਰਿਹਾ ਮੁੱਖ ਮਾਰਗ 'ਤੇ ਆਵਾਜਾਈ ਨਾ-ਮਾਤਰ ਰਹੀ ਪਰ ਪਿੰਡਾਂ 'ਚ ਲਿੰਕ ਸੜਕਾਂ 'ਤੇ ਕੁਝ ਆਵਾਜਾਈ ਵੇਖੀ ਗਈ ਅਤੇ ਸਕੂਲ ਤੇ ਬੈਂਕ ਵੀ ਖੁੱਲ੍ਹੇ ਵੇਖੇ ਗਏ | ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਪਿੰਡ ਕਿਲੀ ਚਾਹਲ ਵਿਖੇ ਲੁਧਿਆਣਾ-ਫ਼ਿਰੋਜਪੁਰ ਮੁੱਖ ਮਾਰਗ 'ਤੇ ਜਰਨਲ ਸਕੱਤਰ ਨਛੱਤਰ ਸਿੰਘ ਹੇਰ ਦੀ ਅਗਵਾਈ ਹੇਠ ਵਿਸ਼ਾਲ ਇਕੱਠ ਨਾਲ ਮੁੱਖ ਮਾਰਗ ਜਾਮ ਕੀਤਾ ਜਿਸ ਵਿਚ ਸੂਬਾ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ, ਬਲਾਕ ਪ੍ਰਧਾਨ ਗੁਰਭਿੰਦਰ ਸਿੰਘ, ਸੰਗਠਨ ਸਕੱਤਰ ਜਗਜੀਤ ਸਿੰਘ ਕੋਕਰੀ, ਪ੍ਰਧਾਨ ਜਗਤਾਰ ਸਿੰਘ ਮੱਦੋਕੇ, ਪ੍ਰਧਾਨ ਸੁਰਜੀਤ ਸਿੰਘ ਕਿਲੀ ਚਾਹਲ, ਪ੍ਰਧਾਨ ਬਲਵਿੰਦਰ ਸਿੰਘ ਕੋਕਰੀ ਫੂਲਾ ਸਿੰਘ, ਪ੍ਰਧਾਨ ਹਰਬੰਸ ਸਿੰਘ ਅਜੀਤਵਾਲ, ਬਲਜੀਤ ਸਿੰਘ ਤਖਾਣਵੱਧ, ਕੁਲਵਿੰਦਰ ਸਿੰਘ ਚੂਹੜਚੱਕ, ਡਾ. ਹਰਦਿਆਲ ਸਿੰਘ ਮਹਿਰੋਂ, ਬਲਦੇਵ ਸਿੰਘ ਧੂੜਕੋਟ, ਮੈਡੀਕਲ ਪੈ੍ਰਕਟੀਸ਼ਨਰ ਐਸੋ. ਦੇ ਬਲਾਕ ਪ੍ਰਧਾਨ ਅਵਤਾਰ ਸਿੰਘ ਸਮੇਤ ਅਨੇਕਾਂ ਬੁਲਾਰਿਆਂ ਨੇ ਕੇਂਦਰ ਸਰਕਾਰ ਵਲੋਂ ਜਬਰੀ ਥੋਪੇ ਕਾਲੇ ਕਾਨੰੂਨਾਂ ਦੀ ਸਖ਼ਤ ਨਿੰਦਾ ਕੀਤੀ | ਇਸੇ ਤਰਾਂ ਅਜੀਤਵਾਲ ਵਿਖੇ ਕਿਰਤੀ ਕਿਸਾਨ ਯੂਨੀਅਨ ਵਲੋਂ ਅਜੀਤਵਾਲ ਵਿਖੇ ਧਰਨੇ ਸਮੇਂ ਵੱਡੀ ਗਿਣਤੀ ਮਰਦ ਔਰਤਾਂ ਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ | ਇਸ ਸਮੇਂ ਜ਼ਿਲ੍ਹਾ ਆਗੂ ਬੂਟਾ ਸਿੰਘ ਤਖਾਣਵੱਧ, ਬਲਾਕ ਖ਼ਜ਼ਾਨਚੀ ਸੁਖਬੀਰ ਸਿੰਘ, ਜ਼ਿਲ੍ਹਾ ਕਿਸਾਨ ਆਗੂ ਬਿੱਕਰ ਸਿੰਘ ਚੂਹੜਚੱਕ, ਇਕਾਈ ਪ੍ਰਧਾਨ ਬਲਜਿੰਦਰ ਸਿੰਘ ਕਪੂਰੇ, ਕੁਲਦੀਪ ਸਿੰਘ, ਬਿੰਦਰ ਸਿੰਘ ਬਲਾਕ ਸਕੱਤਰ, ਆਲ ਇੰਡੀਆ ਕਿਸਾਨ ਸਭਾ ਦੇ ਸਵਰਾਜ ਸਿੰਘ ਢੁੱਡੀਕੇ, ਬਰਾਂਚ ਪ੍ਰਧਾਨ ਸਿਵਭਾਗ ਸਿੰਘ ਚੂਹੜਚੱਕ ਸਮੇਤ ਅਨੇਕਾਂ ਬੁਲਾਰਿਆਂ ਨੇ ਕਿਸਾਨੀ ਮੁੱਦਿਆਂ ਸਬੰਧੀ ਵਿਚਾਰ ਸਾਂਝੇ ਕੀਤੇ | ਇਪਟਾ ਮੋਗਾ ਦੀ ਟੀਮ ਵਲੋਂ ਭੰਡਾਂ ਦੇ ਪ੍ਰੋਗਰਾਮ ਰਾਹੀਂ ਹਾਜ਼ਰੀ ਲਗਵਾਈ | ਪਿੰਡ ਮਟਵਾਣੀ ਨੇੜੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਰੋਡ ਜਾਮ ਕਰਕੇ ਧਰਨਾ ਲਗਾਇਆ ਗਿਆ, ਜਿਸ ਦੌਰਾਨ ਜ਼ਿਲ੍ਹਾ ਪ੍ਰਧਾਨ ਟਹਿਲ ਸਿੰਘ, ਢੁੱਡੀਕੇ ਇਕਾਈ ਪ੍ਰਧਾਨ ਗੁਰਸ਼ਰਨ ਸਿੰਘ, ਔਰਤ ਆਗੂ ਬੀਬੀ ਸੁਰਿੰਦਰ ਕੌਰ, ਮਾਸਟਰ ਗੁਰਚਰਨ ਸਿੰਘ, ਇਕਬਾਲ ਸਿੰਘ, ਦਰਸ਼ਨ ਸਿੰਘ, ਜਗਤਾਰ ਸਿੰਘ ਘਾਲੀ, ਦਰਸ਼ਪ੍ਰੀਤ ਸਿੰਘ ਢੁੱਡੀਕੇ, ਅਵਤਾਰ ਸਿੰਘ, ਸੰਦੀਪ ਸਿੰਘ ਚੂਹੜਚੱਕ, ਰਮਨਪ੍ਰੀਤ ਕੌਰ ਢੁੱਡੀਕੇ, ਅਮਰਪ੍ਰੀਤ ਕੌਰ ਧੂੜਕੋਟ, ਜਸਵਿੰਦਰ ਕੌਰ, ਕਰਮਜੀਤ ਕੌਰ ਢੁੱਡੀਕੇ, ਕਰਨੈਲ ਸਿੰਘ ਮਟਵਾਣੀ, ਬਲਵੀਰ ਸਿੰਘ ਢੁੱਡੀਕੇ, ਜਗਤਾਰ ਸਿੰਘ, ਜਸਦੀਪ ਸਿੰਘ ਗੈਰੀ, ਬਰਜਿੰਦਰ ਸਿੰਘ ਮੱਦੋਕੇ, ਰਜਿੰਦਰ ਸਿੰਘ ਧੂੜਕੋਟ, ਮੈਡੀਕਲ ਕੰਟ. ਯੂਨੀਅਨ ਦੇ ਹਰਜੀਤ ਸਿੰਘ, ਟੀ. ਐਸ. ਯੂ. ਦੇ ਆਗੂ ਜਗਰੂਪ ਸਿੰਘ ਆਦਿ ਵੱਡੀ ਗਿਣਤੀ ਆਗੂਆਂ ਤੇ ਬੁਲਾਰਿਆਂ ਨੇ ਕਿਸਾਨ ਵਿਰੋਧੀ ਕਾਲੇ ਕਾਨੰੂਨਾਂ ਨੂੰ ਰੱਦ ਕਰਵਾਉਣ ਲਈ ਵਿੱਢੇ ਸੰਘਰਸ਼ ਦੀ ਸਫਲਤਾ ਲਈ ਵਿਚਾਰਾਂ ਸਾਂਝੀਆਂ ਕੀਤੀਆਂ |
ਤਿੰਨ ਡਿਊਟੀ ਮੈਜਿਸਟਰੇਟਾਂ ਨੇ ਚਾਰ ਕਿਸਾਨ ਧਰਨਿਆਂ ਦੀ ਕੀਤੀ ਨਿਗਰਾਨੀ
ਅਜੀਤਵਾਲ, (ਸ਼ਮਸ਼ੇਰ ਸਿੰਘ ਗਾਲਿਬ)- ਫ਼ਿਰੋਜ਼ਪੁਰ ਲੁਧਿਆਣਾ ਮੁੱਖ ਮਾਰਗ 'ਤੇ ਲੱਗੇ ਤਿੰਨ ਕਿਸਾਨ ਧਰਨਿਆਂ ਤੇ ਮੋਗਾ ਬਰਨਾਲਾ ਰੋਡ 'ਤੇ ਲੱਗੇ ਇਕੱਠ, ਧਰਨੇ ਦੇ ਲਾਅ ਐਂਡ ਆਰਡਰ ਲਈ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਨੇ ਤਿੰਨ ਡਿਊਟੀ ਮੈਜਿਸਟਰੇਟਾਂ ਦੀ ਨਿਗਰਾਨੀ ਲਗਾਈ ਸੀ ਤਾਂ ਕਿ ਕੋਈ ਅਣਸੁਖਾਂਵੀ ਘਟਨਾ ਨਾ ਵਾਪਰੇ | ਕਰਨ ਗੁਪਤਾ ਤਹਿਸੀਲਦਾਰ ਮੋਗਾ ਦੀ ਕਿਲੀ ਚਾਹਲ ਧਰਨੇ ਸਬੰਧੀ, ਮੈਡਮ ਮਨਵੀਰ ਕੌਰ ਨਾਇਬ ਤਹਿਸੀਲਦਾਰ ਅਜੀਤਵਾਲ ਦੀ ਬੁੱਟਰ ਧਰਨੇ ਸਬੰਧੀ ਤੇ ਐੱਸ.ਡੀ. ਪਰਮਿੰਦਰ ਸਿੰਘ ਦੀ ਅਜੀਤਵਾਲ ਮਟਵਾਣੀ ਧਰਨਿਆਂ ਸਬੰਧੀ ਡਿਊਟੀ ਲਗਾਈ ਗਈ ਸੀ | ਇਨ੍ਹਾਂ ਤਿੰਨਾਂ ਡਿਊਟੀ ਮੈਜਿਸਟਰੇਟਾਂ ਨੇ ਲੱਗਣ ਵਾਲੇ ਧਰਨਿਆਂ ਦੇ ਆਗੂਆਂ ਨਾਲ ਮੀਟਿੰਗ ਕਰਕੇ ਸਾਰੇ ਪ੍ਰਬੰਧਾਂ ਦਾ ਜ਼ਿਕਰ ਸਾਂਝਾ ਕੀਤਾ | ਕਿਸਾਨ ਆਗੂਆਂ ਨੇ ਭਰੋਸਾ ਦਿਵਾਇਆ ਕਿ ਤਿੰਨ ਕਾਲੇ ਕਾਨੰੂਨ ਰੱਦ ਕਰਨ ਸਬੰਧੀ ਧਰਨੇ ਦੌਰਾਨ ਕੋਈ ਹੁੱਲੜਬਾਜ਼ੀ ਜਾਂ ਕਾਨੂੰਨ ਨਹੀਂ ਤੋੜਿਆ ਜਾਵੇਗਾ | ਸਾਰਾ ਦਿਨ ਸਵੇਰ ਤੋਂ ਹੀ ਇਹ ਅਧਿਕਾਰੀ ਹਾਜ਼ਰ ਰਹੇ | ਪੁਲਿਸ ਵੀ ਸੁਚੇਤ ਰਹੀ ਸ਼ਾਂਤੀ ਪੂਰਵਕ ਸ਼ਾਮ ਤੱਕ ਧਰਨੇ ਸਮਾਪਤ ਹੋਏ |
ਜ਼ਿਲ੍ਹਾ ਇੰਟਕ ਮੋਗਾ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ
ਮੋਗਾ, (ਜਸਪਾਲ ਸਿੰਘ ਬੱਬੀ)- ਭਾਰਤ ਬੰਦ ਦੇ ਸੱਦੇ 'ਤੇ ਜ਼ਿਲ੍ਹਾ ਇੰਟਕ ਮੋਗਾ ਨੇ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ, ਸੂਬਾ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੌੜਾ, ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ, ਮਿਡ-ਡੇ-ਮੀਲ ਕੁੱਕ ਯੂਨੀਅਨ ਦੇ ਸੂਬਾ ਪ੍ਰਧਾਨ ਕਰਮ ਚੰਦ ਚਿੰਡਾਲੀਆ, ਕਾਂਗਰਸੀ ਆਗੂ ਰਕੇਸ਼ ਕੁਮਾਰ ਵਰਮਾ, ਕਾਂਗਰਸ ਦੇ ਸੂਬਾ ਸਕੱਤਰ ਅਸ਼ੋਕ ਕੁਮਾਰ ਦੀ ਅਗਵਾਈ ਵਿਚ ਅੱਜ ਦੇ ਭਾਰਤ ਬੰਦ ਦਾ ਸਮਰਥਨ ਕਰਦਿਆਂ ਜੋਗਿੰਦਰ ਸਿੰਘ ਚੌਕ ਮੋਗਾ ਵਿਖੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ, ਖੇਤੀ ਵਿਰੋਧੀ ਤਿੰਨੇ ਕਾਲ਼ੇ ਕਾਨੂੰਨ ਅਤੇ ਮਜ਼ਦੂਰ ਮਾਰੂ ਚਾਰੇ ਮਜ਼ਦੂਰ ਕੋਡ ਰੱਦ ਕਰਨ ਦੀ ਮੰਗ ਕੀਤੀ | ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿਸਾਨ ਵਿਰੋਧੀ ਖੇਤੀ ਕਾਨੂੰਨ ਰੱਦ ਕੀਤੇ ਜਾਣ | ਇਸ ਮੌਕੇ ਜਸਵੰਤ ਸਿੰਘ ਜੱਸਾ ਪ੍ਰਧਾਨ ਈ ਰਿਕਸ਼ਾ ਮਜ਼ਦੂਰ ਸੰਘ, ਕਾਂਗਰਸੀ ਆਗੂ ਸ਼ੰਕਰ ਮਸੀਹ, ਸੰਤੋਖ ਸਿੰਘ, ਸਤਨਾਮ ਸਿੰਘ, ਗੁਰਮੇਲ ਸਿੰਘ, ਵਿਕਾਸ ਕੁਮਾਰ, ਸੰਜੀਵ ਕੁਮਾਰ, ਕੁਲਵੰਤ ਸਿੰਘ, ਕੇਵਲ ਸਿੰਘ, ਅਨਿਲ ਜਾਦਾ, ਵਿਜੇ ਛਪਰੀ, ਗੁਰਮੀਤ ਕੌਰ, ਕੁਲਵਿੰਦਰ ਕੌਰ, ਸੁਰਜੀਤ ਕੌਰ, ਪਰਮਜੀਤ ਸਿੰਘ, ਸੁਖਦੀਪ ਸਿੰਘ, ਨਿਰਮਲ ਸਿੰਘ, ਮੁਖਤਿਆਰ ਸਿੰਘ, ਕੁਲਵੰਤ ਸਿੰਘ, ਪਰਸ਼ੋਤਮ ਲਾਲ, ਦਰਸ਼ਨ ਲਾਲ, ਮਲਕੀਤ ਸਿੰਘ ਹਾਜ਼ਰ ਸਨ |
ਰਾਜਸੀ ਆਗੂਆਂ ਤੋਂ ਆਸਾਂ ਨਾ ਰੱਖੋ, ਆਪਣੇ ਹੱਕਾਂ ਲਈ ਆਪ ਜਾਗਰੂਕ ਹੋਵੋ- ਕਿਸਾਨ ਆਗੂ
ਸਮਾਲਸਰ, (ਕਿਰਨਦੀਪ ਸਿੰਘ ਬੰਬੀਹਾ)- ਸੰਯੁਕਤ ਕਿਸਾਨ ਮੋਰਚੇ ਵਲੋਂ ਸਵੇਰ 6 ਵਜੇ ਤੋਂ ਸ਼ਾਮ 4 ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਭਰਪੂਰ ਹੁੰਗਾਰਾ ਮਿਲਿਆ | ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ ਸੰਯੁਕਤ ਮੋਰਚੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਕੋਟਕਪੂਰਾ-ਮੋਗਾ ਮਾਰਗ 'ਤੇ ਕਸਬਾ ਸਮਾਲਸਰ ਸਮੇਤ ਹੋਰ ਵੱਖ-ਵੱਖ ਥਾਵਾਂ 'ਤੇ ਧਰਨੇ ਲਗਾਏ ਗਏ | ਕਸਬਾ ਸਮਾਲਸਰ ਦੇ ਸਮੂਹ ਦੁਕਾਨਦਾਰਾਂ ਨੇ ਭਾਰਤ ਬੰਦ ਨੂੰ ਭਰਪੂਰ ਸਹਿਯੋਗ ਦਿੰਦਿਆਂ ਕੋਈ ਦੁਕਾਨ ਨਹੀਂ ਖੋਲ੍ਹੀ | ਕਸਬਾ ਸਮਾਲਸਰ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਦਾਸ ਸਿੰਘ ਸੇਖਾ ਦੀ ਅਗਵਾਈ ਹੇਠ ਮੁੱਖ ਮਾਰਗ 'ਤੇ ਧਰਨਾ ਲਗਾਇਆ ਗਿਆ | ਇਸ ਧਰਨੇ ਨੂੰ ਸੰਬੋਧਨ ਕਰਦਿਆਂ ਹਰਨੇਕ ਸਿੰਘ ਡੇਮਰੂ, ਸੁਖਦੀਪ ਸਿੰਘ ਲੰਡੇ, ਹਰਬੰਸ ਸਿੰਘ ਸੇਖਾ, ਅਮਰਜੀਤ ਸਿੰਘ ਜੇ.ਈ. ਮੱਲਕੇ, ਬੇਅੰਤ ਸਿੰਘ ਲੰਡੇ, ਗੁਰਪ੍ਰੀਤ ਸਿੰਘ ਪੰਜਗਰਾਈਾ ਖ਼ੁਰਦ, ਰਮਨਦੀਪ ਕੌਰ ਸੇਖਾ, ਕਮਲ ਸਮਾਲਸਰ, ਰਜਿੰਦਰ ਸਿੰਘ ਸਰਾਂ, ਗੁਰਦਾਸ ਸਿੰਘ ਸੇਖਾ, ਬੋਹੜ ਸਿੰਘ ਭਲੂਰ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਜਿੱਥੇ ਭਾਜਪਾ ਦੀ ਕੇਂਦਰੀ ਮੋਦੀ ਸਰਕਾਰ ਨੂੰ ਖੇਤੀ ਕਾਨੂੰਨਾਂ ਲਈ ਪਾਣੀ ਪੀ-ਪੀ ਕੋਸਿਆ ਉੱਥੇ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੂੰ ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਲਈ ਜ਼ਿੰਮੇਵਾਰ ਠਹਿਰਾਇਆ | ਬੁਲਾਰਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਵੋਟ ਬਟੋਰੂ ਪਾਰਟੀਆਂ ਤੋਂ ਕੋਈ ਆਸ ਨਾ ਰੱਖੋ ਸਗੋਂ ਆਪ ਲਾਮਬੰਦ ਹੋ ਕੇ ਆਪਣੇ ਹੱਕ ਮੰਗੋ | ਇਸ ਮੌਕੇ ਚਰਨਜੀਤ ਕੌਰ ਆਂਗਣਵਾੜੀ ਆਗੂ, ਸੁਖਪ੍ਰੀਤ ਸਿੰਘ ਬੱਬੂ, ਨਛੱਤਰ ਸਿੰਘ ਪ੍ਰਧਾਨ ਸਮਾਲਸਰ, ਕੁਲਵੰਤ ਸਿੰਘ ਆਦਿ ਨੇ ਵੀ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਅਲੋਚਨਾ ਕੀਤੀ | ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਹਰਬੰਸ ਸਿੰਘ ਸੇਖਾ ਨੇ ਨਿਭਾਈ | ਇਸ ਮੌਕੇ ਕਾਕਾ ਸਿੰਘ ਸਰਾਂ, ਸੁਰਿੰਦਰ ਸਿੰਘ ਸਰਾਂ, ਸੁਖਦੇਵ ਸਿੰਘ ਪ੍ਰਧਾਨ ਸਮਾਲਸਰ, ਦਲਜਿੰਦਰ ਸਿੰਘ ਹਾਂਕਾ, ਸ਼ਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸਰਾਂ ਜੀ.ਟੀ.ਬੀ. ਗੜ੍ਹ ਸੁਖਜਿੰਦਰ ਸਿੰਘ ਪ੍ਰੀਤ, ਸੋਹਣ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ ਸਰਪੰਚ, ਅਮਨਦੀਪ ਸਿੰਘ, ਨਰੈਣ ਸਿੰਘ ਬਰਾੜ, ਕਾਕਾ ਹਰਨਿੰਦਰ ਸਿੰਘ ਬਰਾੜ, ਜਸਵਿੰਦਰ ਸਿੰਘ ਸੋਢੀ ਦੁਕਾਨਦਾਰ ਯੂਨੀਅਨ, ਮਨਪ੍ਰੀਤ ਸਿੰਘ ਰਿੰਪਲ ਸੋਢੀ ਆਗੂ ਦੁਕਾਨਦਾਰ ਯੂਨੀਅਨ, ਅਮਨਦੀਪ ਸਿੰਘ, ਸੁਰਜੀਤ ਸਿੰਘ ਲੰਡੇ, ਬਲਵਿੰਦਰ ਸਿੰਘ ਲੰਡੇ ਤੋਂ ਇਲਾਵਾ ਸਮਾਲਸਰ, ਲੰਡੇ, ਪੰਜਗਰਾਈਾ ਖ਼ੁਰਦ, ਮੱਲਕੇ, ਸੇਖਾ ਕਲਾਂ, ਸੇਖਾ ਖ਼ੁਰਦ, ਡੇਮਰੂ ਖ਼ੁਰਦ, ਡੇਮਰੂ ਕਲਾਂ ਆਦਿ ਪਿੰਡਾਂ ਦੇ ਕਿਸਾਨ ਤੇ ਕਿਸਾਨ ਬੀਬੀਆਂ ਭਰਵੀਂ ਗਿਣਤੀ 'ਚ ਹਾਜ਼ਰ ਸਨ | ਇਸ ਮੌਕੇ ਬੀਕਾਨੇਰ ਮਿਸ਼ਠਾਨ ਭੰਡਾਰ ਵਲੋਂ ਧਰਨਾਕਾਰੀਆਂ ਲਈ ਗੁਲਾਬ ਜਾਮਨ ਦਾ ਲੰਗਰ ਲਗਾਇਆ ਗਿਆ |

ਜਿਹੜੇ ਕਾਨੂੰਨਾਂ ਨੂੰ ਅਦਾਲਤ 'ਚ ਚੈਲੇਜ ਨਹੀਂ ਕੀਤਾ ਜਾ ਸਕਦਾ ਉਹ ਠੀਕ ਨਹੀਂ ਹੋ ਸਕਦੇ- ਨਸੀਬ ਬਾਵਾ

ਮੋਗਾ 27 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਅੱਜ ਦੇ ਭਾਰਤ ਬੰਦ ਨੂੰ ਜਿੱਥੇ ਕਿਸਾਨ ਮਜ਼ਦੂਰ ਤੇ ਆਮ ਜਨਤਾ ਵਲੋਂ ਪੂਰਨ ਹੰੁਗਾਰਾ ਮਿਲਿਆ, ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਵਲੋਂ ਵੀ ਕਿਸਾਨ ਜਥੇਬੰਦੀਆਂ ਨਾਲ ਰਲ ਕੇ ਅੱਜ ਤਿੰਨੇ ਖੇਤੀ ਕਾਨੂੰਨਾਂ ਦੀ ...

ਪੂਰੀ ਖ਼ਬਰ »

ਲਾਈਫ਼ ਲਾਈਨ ਕਲੱਬ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ

ਬਾਘਾ ਪੁਰਾਣਾ, 27 ਸਤੰਬਰ (ਕਿ੍ਸ਼ਨ ਸਿੰਗਲਾ)-ਲਾਈਫ਼ ਲਾਈਨ ਵੈੱਲਫੇਅਰ ਕਲੱਬ ਬਾਘਾ ਪੁਰਾਣਾ ਵਲੋਂ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਇਆ ਸਥਾਨਕ ਮੁੱਖ ਲਾਈਟਾਂ ਵਾਲੇ ਚੌਕ ਵਿਚ ਸਥਾਪਿਤ ਸ਼ਹੀਦ ਭਗਤ ਸਿੰਘ ਦੇ ਆਦਮਕੱਦ ਬੁੱਤ ਉੱਪਰ ਫੁੱਲ ...

ਪੂਰੀ ਖ਼ਬਰ »

ਆਇਲਟਸ ਪੈਸ਼ਨ ਸੰਸਥਾ ਨੇ ਲਗਵਾਇਆ ਕੈਨੇਡਾ ਦਾ ਸਟੱਡੀ ਵੀਜ਼ਾ

ਬਾਘਾ ਪੁਰਾਣਾ, 27 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਸਥਾਨਕ ਸ਼ਹਿਰ ਦੀ ਕੋਟਕਪੂਰਾ ਰੋਡ 'ਤੇ ਸਥਿਤ ਨਾਮਵਰ ਆਇਲਟਸ ਪੈਸ਼ਨ ਸੰਸਥਾ ਦੇ ਚੇਅਰਮੈਨ ਅਰਸ਼ਦੀਪ ਸਿੰਘ ਅਤੇ ਮੈਨੇਜਿੰਗ ਡਾਇਰੈਕਟਰ ਜੁਗਜੀਤ ਸਿੰਘ ਨੇ ਦੱਸਿਆ ਕਿ ਸੰਸਥਾ ਵਲੋਂ ਹਰਜਿੰਦਰ ਸਿੰਘ ਵਾਸੀ ਨੱਥੋਕੇ ...

ਪੂਰੀ ਖ਼ਬਰ »

ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਦੁਰਦਸ਼ਾ ਲਈ ਕੈਪਟਨ ਜ਼ਿੰਮੇਵਾਰ ਰਿਹਾ- ਕਾਲਾ ਰਣਸੀਂਹ ਕਲਾਂ

ਨਿਹਾਲ ਸਿੰਘ ਵਾਲਾ, 27 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਿਛਲੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਜਿੱਥੇ ਪੰਜਾਬ ਦੇ ਲੋਕਾਂ ਨਾਲ ਕੀਤੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਤੋਂ ਟਾਲਾ ਵੱਟਿਆ ...

ਪੂਰੀ ਖ਼ਬਰ »

ਨਤੀਜਾ ਰਿਹਾ ਸ਼ਾਨਦਾਰ

ਮੋਗਾ, 27 ਸਤੰਬਰ (ਅਸ਼ੋਕ ਬਾਂਸਲ)- ਡੀ.ਐਮ. ਕਾਲਜ ਆਫ਼ ਐਜੂਕੇਸ਼ਨ ਦੇ ਬੀ.ਐੱਡ ਭਾਗ ਦੂਸਰੇ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦੇ ਹੋਏ ਕਾਲਜ ਪਿ੍ੰਸੀਪਲ ਡਾ. ਐਮ.ਐਲ. ਜੈਦਕਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਸੈਸ਼ਨ 'ਚ ਸ਼ਵੇਤਾ ਵਧਵਾ ਨੇ 91.81 ...

ਪੂਰੀ ਖ਼ਬਰ »

ਜਗਸੀਰ ਸਿੰਘ ਸਿੱਧੂ ਯੂਥ ਵਿੰਗ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ

ਬਾਘਾ ਪੁਰਾਣਾ, 27 ਸਤੰਬਰ (ਕਿ੍ਸ਼ਨ ਸਿੰਗਲਾ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਦੀ ਵਿਸ਼ੇਸ਼ ਇਕੱਤਰਤਾ ਯੂਥ ਵਰਕਰ ਜਗਸੀਰ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਯੂਥ ਆਗੂ ਤਰਲੋਚਨ ਸਿੰਘ ਕਾਲੇਕੇ ਦੇ ਪ੍ਰਬੰਧਾਂ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ...

ਪੂਰੀ ਖ਼ਬਰ »

ਮਹਿੰਦਰ ਸਾਥੀ ਯਾਦਗਾਰੀ ਮੰਚ ਵਲੋਂ ਵਿਸ਼ਾਲ ਕਵੀ ਦਰਬਾਰ ਤੇ ਪੁਸਤਕਾਂ ਲੋਕ ਅਰਪਣ

ਮੋਗਾ, 27 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਮਹਿੰਦਰ ਸਾਥੀ ਯਾਦਗਾਰੀ ਮੰਚ ਵਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਵਿਸ਼ਾਲ ਕਵੀ ਦਰਬਾਰ ਤੇ ਯਾਦਗਾਰੀ ਭਾਸ਼ਣ ਕਰਵਾਇਆ ਗਿਆ | ਅਕਾਦਮੀ ਦੀ ਪ੍ਰਧਾਨ ਡਾ. ...

ਪੂਰੀ ਖ਼ਬਰ »

ਇੰਟਰ ਡਿਸਟਿ੍ਕਟ ਟੂਰਨਾਮੈਂਟ ਅੰਡਰ 25 ਦੇ ਕ੍ਰਿਕਟ ਟਰਾਇਲ 29 ਨੂੰ

ਮੋਗਾ, 27 ਸਤੰਬਰ (ਸੁਰਿੰਦਰਪਾਲ ਸਿੰਘ)- ਪੰਜਾਬ ਕਿ੍ਕਟ ਐਸੋਸੀਏਸ਼ਨ ਮੁਹਾਲੀ ਵਲੋਂ ਕਰਵਾਏ ਜਾ ਰਹੇ ਇੰਟਰ ਡਿਸਟਿ੍ਕਟ ਕਿ੍ਕਟ ਟੂਰਨਾਮੈਂਟ ਲਈ ਅੰਡਰ-25 ਲੜਕਿਆਂ ਦੇ ਕਿ੍ਕਟ ਟਰਾਇਲ ਮਿਤੀ 29 ਸਤੰਬਰ ਬੁੱਧਵਾਰ ਸ਼ਾਮ ਨੂੰ 3:30 ਵਜੇ ਬਲੂਮਿੰਗ ਬਡਜ਼ ਸਕੂਲ, ਅੰਮਿ੍ਤਸਰ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਕਾਬੂ

ਮੋਗਾ, 27 ਸਤੰਬਰ (ਗੁਰਤੇਜ ਸਿੰਘ)- ਜ਼ਿਲ੍ਹਾ ਪੁਲਿਸ ਮੋਗਾ ਵਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ 2 ਕਿੱਲੋ 400 ਗ੍ਰਾਮ ਅਫ਼ੀਮ, 780 ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਜਾਣਿਆਂ ਨੂੰ ...

ਪੂਰੀ ਖ਼ਬਰ »

ਡਾ: ਹਰਜੋਤ ਕੌਰ ਨੇ ਜਨਰਲ ਸਰਜਨ ਵਜੋਂ ਚਾਰਜ ਸੰਭਾਲਿਆ

ਕੋਟ ਈਸੇ ਖਾਂ, 27 ਸਤੰਬਰ (ਨਿਰਮਲ ਸਿੰਘ ਕਾਲੜਾ)- ਡਾਕਟਰ ਹਰਜੋਤ ਕੌਰ ਜਨਰਲ ਸਰਜਨ ਵਲੋਂ ਪੀ.ਐਚ.ਸੀ. ਕੋਟ ਈਸੇ ਖਾਂ ਦਫ਼ਤਰ ਹਾਜ਼ਰੀ ਰਿਪੋਰਟ ਦੇਣ ਤੋਂ ਬਾਅਦ ਆਪਣੀ ਡਿਊਟੀ 'ਤੇ ਲੋਕ ਸੇਵਾ ਲਈ ਕੁਰਸੀ 'ਤੇ ਬਿਰਾਜਮਾਨ ਹੋਏ | ਇਸ ਵੇਲੇ ਸਮੂਹ ਸਟਾਫ਼ ਡਾਕਟਰ ਗੁਰਵਿੰਦਰ ਸਿੰਘ ...

ਪੂਰੀ ਖ਼ਬਰ »

ਅਵਾਰਾ ਢੱਠਿਆਂ ਨੇ ਲਈ ਇਕ ਵਿਅਕਤੀ ਦੀ ਜਾਨ

ਮੋਗਾ, 27 ਸਤੰਬਰ (ਗੁਰਤੇਜ ਸਿੰਘ)- ਸਮੁੱਚੇ ਪੰਜਾਬ 'ਚ ਆਵਾਰਾ ਕੁੱਤੇ ਤੇ ਆਵਾਰਾ ਪਸ਼ੂਆਂ ਦੀ ਤਾਦਾਦ ਹੀ ਨਹੀਂ ਵੱਧ ਰਹੀ ਸਗੋਂ ਕਦੇ ਆਵਾਰਾ ਕੁੱਤਿਆਂ ਵਲੋਂ ਨੋਚ ਨੋਚ ਕੇ ਖਾ ਲੈਣ ਦੀਆਂ ਖ਼ਬਰਾਂ ਤੇ ਲੜਕੇ ਆਵਾਰਾ ਢੱਠਿਆਂ ਦੀ ਲਪੇਟ 'ਚ ਆਉਣ 'ਤੇ ਮੌਤਾਂ ਦੀਆਂ ਖ਼ਬਰਾਂ ...

ਪੂਰੀ ਖ਼ਬਰ »

ਮਿਡ ਡੇ ਮੀਲ ਕੁੱਕ ਯੂਨੀਅਨ ਇੰਟਕ ਜ਼ਿਲ੍ਹਾ ਮੋਗਾ ਦੀ ਮੀਟਿੰਗ ਹੋਈ

ਮੋਗਾ, 27 ਸਤੰਬਰ (ਜਸਪਾਲ ਸਿੰਘ ਬੱਬੀ)- ਨੇਚਰ ਪਾਰਕ ਮੋਗਾ ਵਿਖੇ ਮਿਡ ਡੇ ਮੀਲ ਕੁੱਕ ਯੂਨੀਅਨ ਇੰਟਕ ਜ਼ਿਲ੍ਹਾ ਮੋਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਖੋਟੇ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਮੌਕੇ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਉਚੇਚੇ ਤੌਰ 'ਤੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX