ਸੰਗਰੂਰ, 27 ਸਤੰਬਰ (ਬਿੱਟਾ, ਦਮਨ, ਪਸ਼ੌਰੀਆ) - ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਨੂੰ ਜ਼ਿਲ੍ਹਾ ਸੰਗਰੂਰ ਵਿਚ ਭਰਵਾਂ ਹੰੁਗਾਰਾ ਮਿਲਿਆ | ਸ਼ਹਿਰ ਦੇ ਬਾਜ਼ਾਰ ਪੂਰਨ ਤੌਰ ਉੱਤੇ ਬੰਦ ਰਹੇ ਅਤੇ ਸੜਕਾਂ ਉੱਤੇ ਰੋਡਵੇਜ਼ ਦੀ ਬੱਸਾਂ ਸਮੇਤ ਯਾਤਾਯਾਤ ਦੇ ਸਾਧਨ ਵੀ ਪੂਰੀ ਤਰ੍ਹਾਂ ਠੱਪ ਰਹੇ | ਜ਼ਿਲ੍ਹਾ ਹੈਡਕੁਆਟਰ ਸੰਗਰੂਰ ਦੇ ਬਰਨਾਲਾ ਕੈਂਚੀਆਂ ਵਿਖੇ 32 ਕਿਸਾਨ ਜੱਥੇਬੰਦੀਆਂ ਦੇ ਸਾਂਝੇ ਧਰਨੇ ਨੂੰ ਸੂਬਾ ਆਗੂ ਗੁਰਮੀਤ ਸਿੰਘ ਭੱਟੀਵਾਲ, ਊਧਮ ਸਿੰਘ ਸੰਤੋਖਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਸਰਕਾਰੀ ਅਦਾਰਿਆਂ ਨੂੰ ਕੋਡੀਆਂ ਦੇ ਭਾਅ ਵੇਚ ਦਿੱਤਾ ਹੈ ਅਤੇ ਦੇਸ਼ ਦੇ ਲੋਕਾਂ ਦੇ ਖਾਧ ਪਦਾਰਥਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਤਿੰਨ ਲੋਕ ਵਿਰੋਧੀ ਕਾਨੂੰਨ ਪਾਸ ਕੀਤੇ ਹਨ | ਹਰਜੀਤ ਸਿੰਘ ਮੰਗਵਾਲ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਧਰਨੇ ਨੂੰ ਰੋਹੀ ਸਿੰਘ ਮੰਗਵਾਲ, ਮੱਘਰ ਸਿੰਘ ਉੱਭਾਵਾਲ, ਇੰਦਰਪਾਲ ਸਿੰਘ ਪੁੰਨਾਵਾਲ, ਜਗਸੀਰ ਸਿੰਘ ਨਮੋਲ, ਨਿਰੰਜਣ ਸਿੰਘ ਸਫੀਪੁਰ, ਡਾ: ਅਮਨਦੀਪ ਕੌਰ ਗੌਸਲ, ਡਾ: ਕਿਰਨਪਾਲ ਕੌਰ, ਹਰਦੇਵ ਸਿੰਘ ਬਖਸੀਵਾਲਾ, ਬਿਮਲ ਕੌਰ, ਡਾਕਟਰ ਸਵਰਨਜੀਤ ਸਿੰਘ, ਪਰਮ ਵੇਦ, ਜੀਤ ਸਿੰਘ ਢੀਂਡਸਾ, ਕਾਮਰੇਡ ਕੁਲਦੀਪ ਕੁਮਾਰ, ਨਿਰਮਲ ਸਿੰਘ ਬਟਰਿਆਣਾ, ਭੂਪ ਚੰਦ ਚੰਨੋ, ਰਾਮ ਸਿੰਘ ਸੋਹੀਆ, ਕਰਨੈਲ ਸਿੰਘ, ਸੁਖਪਾਲ ਸਿੰਘ ਗਗੜਪੁਰ, ਕੁਲਦੀਪ ਜੋਸ਼ੀ, ਸੁਖਦੇਵ ਸਿੰਘ ਉਭਾਵਾਲ ਨੇ ਵੀ ਸੰਬੋਧਨ ਕੀਤਾ | ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਦੀ ਅਗਵਾਈ ਹੇਠ ਪਿੰਡ ਬਡਰੁੱਖਾਂ ਵਿਖੇ ਸੰਗਰੂਰ ਬਠਿੰਡਾ ਹਾਈਵੇਅ ਜਾਮ ਕੀਤਾ ਗਿਆ | ਇਸ ਧਰਨੇ ਤੋਂ ਇਲਾਵਾ ਦਿੱਲੀ-ਪਾਤੜਾਂ ਹਾਈਵੇਅ ਉੱਤੇ ਰਿਲਾਇੰਸ ਪੰਪ ਖੇੜੀ ਵਿਖੇ ਹਾਈਵੇਅ ਨੂੰ ਜਾਮ ਕੀਤਾ ਗਿਆ | ਬਡਰੁੱਖਾਂ ਵਿਖੇ ਲੱਗੇ ਧਰਨੇ ਨੂੰ ਰਣਜੀਤ ਸਿੰਘ ਲੌਂਗੋਵਾਲ, ਗੋਬਿੰਦਰ ਸਿੰਘ ਬਡਰੁੱਖਾਂ, ਬੂਟਾ ਸਿੰਘ ਲੌਂਗੋਵਾਲ, ਸੋਮਨਾਥ ਸ਼ੇਰੋਂ, ਮਿੱਠੂ ਸਿੰਘ ਕਿਲਾ ਭਰੀਆ, ਸਰੂਪ ਚੰਦ ਕਿਲਾ ਭਰੀਆ, ਹਰਦੇਵ ਸਿੰਘ ਕੁਲਾਰਾਂ, ਗੁਰਬਾਜ਼ ਸਿੰਘ ਲੌਂਗੋਵਾਲ, ਗੁਰਦੀਪ ਸਿੰਘ ਕੰਮੋਮਾਜਰਾ, ਨਛੱਤਰ ਸਿੰਘ ਬਡਰੁੱਖਾਂ, ਜਸਵਿੰਦਰ ਕੌਰ ਬਾਲੀਆਂ, ਸੁਰਜੀਤ ਕੌਰ ਲੌਂਗੋਵਾਲ ਨੇ ਸੰਬੋਧਨ ਕੀਤਾ | ਆਗੂਆਂ ਨੇ ਕਿਹਾ ਕਿ ਕਿਸਾਨ ਸੰਘਰਸ਼ ਤਦ ਤੱਕ ਜਾਰੀ ਰਹੇਗਾ ਜਦ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ |
ਚੀਮਾ ਮੰਡੀ, (ਦਲਜੀਤ ਸਿੰਘ ਮੱਕੜ, ਜਸਵਿੰਦਰ ਸਿੰਘ ਸ਼ੇਰੋਂ)-ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਯੁਕਤ ਮੋਰਚੇ ਵਲੋਂ ਦਿੱਤੇ ਬੰਦ ਦੇ ਸੱਦੇ 'ਤੇ ਅੱਜ ਕਸਬੇ ਵਿਚ ਸੁਨਾਮ-ਬਠਿੰਡਾ ਸੜਕ 'ਤੇ ਜਾਮ ਲਾ ਕਿ ਕੀਤੀ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਇਨ੍ਹਾਂ ਕਾਰਪੋਰੇਟ ਠੱਗ ਘਰਾਨਿਆਂ ਨੂੰ ਅੱਜ ਭਾਜੀ ਨਾ ਮੋੜੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਖਾਣ ਵਾਸਤੇ ਰੱਖਣ ਵਾਲੇ ਦਾਣਿਆਂ ਨੂੰ ਵੀ ਇਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਰੱਖ ਸਕਾਂਗੇ | ਧਰਨੇ ਵਿਚ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆ, ਰਾਮਸਰਨ ਉਗਰਾਹਾਂ, ਗੁਰਮੇਲ ਸਿੰਘ ਸ਼ਾਹਪੁਰ, ਸੁਖਪਾਲ ਮਾਣਕ, ਸੁਖਦੇਵ ਸਿੰਘ ਚੀਮਾ, ਗੁਰਮੇਲ ਸਿੰਘ ਚੀਮਾ, ਜਿੰਦਰ ਚੀਮਾ ਵੀ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ, ਸੱਗੂ)- ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤ ਬੰਦ ਦੇ ਦੌਰਾਨ ਅੱਜ ਸੁਨਾਮ ਰੇਲਵੇ ਸਟੇਸ਼ਨ ਤੇ ਰੇਲ ਪਟੜੀਆਂ ਉੱਪਰ ਧਰਨਾ ਦੇ ਕੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ | ਇਸ ਸਮੇਂ ਕੇਂਦਰ ਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ | ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਸੁਖਪਾਲ ਸਿੰਘ ਮਾਣਕ ਕਣਕਵਾਲ ਭੰਗੂਆਂ ਆਦਿ ਨੇ ਬੋਲਦਿਆਂ ਕਿਹਾ ਕਿ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਨੂੰ ਲੈ ਕੇ ਪਿਛਲੇ 10 ਮਹੀਨਿਆਂ ਤੋਂ ਦਿੱਲੀ ਦੀਆਂ ਸੜਕਾਂ 'ਤੇ ਰੁਲ ਰਹੇ ਹਨ ਅਤੇ ਇਸ ਦੌਰਾਨ ਛੇ ਸੌ ਤੋਂ ਵੱਧ ਕਿਸਾਨ ਸ਼ਹੀਦ ਵੀ ਹੋ ਚੁੱਕੇ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ | ਉਨ੍ਹਾਂ ਕਿਹਾ ਕਿ ਉਲਟਾ ਭਾਜਪਾ ਆਗੂ ਬੇਤੁਕੇ ਬਿਆਨ ਦੇ ਕੇ ਬਲਦੀ ਤੇ ਤੇਲ ਪਾ ਰਹੇ ਹਨ ਪਰ ਕਿਸਾਨ ਕੇਂਦਰ ਸਰਕਾਰ ਤੋਂ ਤਿੰਨੋ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਦਮ ਲੈਣਗੇ | ਇਸ ਮੌਕੇ ਰਾਮਸ਼ਰਨ ਸਿੰਘ ਉਗਰਾਹਾਂ, ਗੋਬਿੰਦ ਸਿੰਘ ਚੱਠਾ ਨਨਹੇੜਾ, ਰਾਮਪਾਲ ਸੁਨਾਮ, ਮਹਿੰਦਰ ਸਿੰਘ ਨਮੋਲ, ਪਰਵਿੰਦਰ ਸਿੰਘ ਗੋਰਾ ਚੱਠਾ ਨਨਹੇੜਾ, ਗੁਰਚਰਨ ਸਿੰਘ ਬਿਗੜਵਾਲ, ਭਗਵਾਨ ਸਿੰਘ ਸੁਨਾਮ, ਬਲਜੀਤ ਕੌਰ ਖਡਿਆਲ ਅਤੇ ਰਣਦੀਪ ਕੌਰ ਰਟੋਲਾਂ ਆਦਿ ਮੌਜੂਦ ਸਨ |
ਲਹਿਰਾਗਾਗਾ, (ਪ੍ਰਵੀਨ ਖੋਖਰ) - ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਵਿਚ ਵੱਖ-2 ਕਿਸਾਨ ਜਥੇਬੰਦੀਆਂ ਦੇ ਝੰਡੇ ਹੇਠ ਬੈਠੇ ਕਿਸਾਨਾਂ ਨੂੰ ਪ੍ਰਦਰਸ਼ਨ ਕਰਦਿਆਂ ਪੂਰੇ 10 ਮਹੀਨੇ ਹੋ ਗਏ ਹਨ ਪ੍ਰੰਤੂ ਕੇਂਦਰ ਸਰਕਾਰ ਨੇ ਇਹਨਾਂ ਖੇਤੀ ਬਿਲਾਂ ਨੂੰ ਵਾਪਸ ਲੈਣ ਦੀ ਥਾਂ ਅੜ੍ਹੀਅਲ ਵਤੀਰਾ ਅਖ਼ਤਿਆਰ ਕੀਤਾ ਹੋਇਆ ਹੈ | ਇਸੇ ਰੋਸ ਵਜੋਂ ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ 'ਤੇ ਲਹਿਰਾਗਾਗਾ ਸ਼ਹਿਰ ਵਿਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ | ਸ਼ਹਿਰ ਨੂੰ ਪੂਰੀ ਤਰ੍ਹਾਂ ਬੰਦ ਕਰ ਕੇ ਸ਼ਹਿਰ ਵਾਸੀਆਂ ਨੇ ਕਿਸਾਨਾਂ ਦੇ ਹੱਕ ਵਿਚ ਖੜ੍ਹਨ ਦਾ ਸਬੂਤ ਦੇ ਕੇ ਮਿਸਾਲ ਪੈਦਾ ਕੀਤੀ | ਲਹਿਰਾਗਾਗਾ ਤੋਂ ਵੱਖ-2 ਥਾਵਾਂ 'ਤੇ ਜਾਣ ਵਾਲੀਆਂ ਸੜਕਾਂ 'ਤੇ ਵੀ ਸੱਨਾਟਾ ਦੇਖਣ ਨੂੰ ਮਿਲਿਆ ਕਿਉਂਕਿ ਇਨ੍ਹਾਂ ਸੜਕਾਂ 'ਤੇ ਆਵਾਜਾਈ ਬਿਲਕੁਲ ਠੱਪ ਦੇਖਣ ਨੂੰ ਮਿਲੀ | ਇੱਥੋਂ ਤੱਕ ਕਿ ਜਾਖਲ-ਲੁਧਿਆਣਾ ਰੇਲ ਸੈਕਸ਼ਨ ਤੇ ਵੀ ਰੇਲ ਆਵਾਜਾਈ ਠੱਪ ਰਹੀ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਲਹਿਰਾਗਾਗਾ-ਪਾਤੜ੍ਹਾਂ ਰੋੜ੍ਹ ਤੇ ਰੋਸ ਧਰਨਾ ਲਗਾ ਕੇ ਸੜਕ ਜਾਮ ਕੀਤੀ ਗਈ, ਇਸ ਰੋਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਸੂਬਾ ਸਿੰਘ ਸੰਗਤਪੁਰਾ, ਰਜਿੰਦਰ ਸਿੰਘ ਨੰਗਲਾ, ਬਲਜੀਤ ਸਿੰਘ ਗੋਬਿੰਦਗੜ੍ਹ, ਭੋਲਾ ਸਿੰਘ ਭੁਟਾਲ, ਬੂਟਾ ਸਿੰਘ ਭੁਟਾਲ, ਰਾਮ ਚੰਦ ਚੋਟੀਆਂ, ਜਗਸੀਰ ਸਿੰਘ ਖੰਡੇਬਾਦ, ਜਗਦੀਪ ਸਿੰਘ ਲਹਿਲ ਖੁਰਦ, ਕੁਲਦੀਪ ਸਿੰਘ ਰਾਮਗੜ੍ਹ, ਬਲਕਾਰ ਸਿੰਘ ਭੁਟਾਲ, ਦਰਸ਼ਨ ਸਿੰਘ ਚੰਗਾਲੀਵਾਲਾ, ਬਿੰਦਰ ਸਿੰਘ ਖੋਖਰ, ਸ਼ਿਵਰਾਜ ਸਿੰਘ ਗੁਰਨੇ ਕਲਾਂ, ਦਰਸ਼ਨ ਸਿੰਘ ਕੋਟੜ੍ਹਾ, ਕਰਮਜੀਤ ਕੌਰ ਭੁਟਾਲ ਕਲਾਂ, ਜਸ਼ਨਦੀਪ ਕੌਰ ਪਸ਼ੋਰ, ਗੁਰਮੇਲ ਕੌਰ ਗਿਦੜਿ੍ਹਆਣੀ, ਜਸਵਿੰਦਰ ਕੌਰ ਗਾਗਾ ਆਦਿ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹਨਾਂ ਖੇਤੀ ਵਿਰੋਧੀ ਬਿਲਾਂ ਨੂੰ ਤੁਰੰਤ ਵਾਪਸ ਨਾ ਲਿਆ ਤਾਂ ਦੇਸ਼ ਦੇ ਕਿਸਾਨ ਆਪਣੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਦੇ ਹੋਏ ਕੇਂਦਰ ਦੀ ਭਾਜਪਾ ਅਤੇ ਇਸ ਦੀਆਂ ਹਮਾਇਤੀ ਪਾਰਟੀਆਂ ਦੀ ਸਰਕਾਰ ਦੇ ਨੱਕ ਵਿਚ ਦਮ ਕਰ ਦੇਣਗੀਆਂ |
ਮੂਣਕ, (ਭਾਰਦਵਾਜ, ਸਿੰਗਲਾ, ਧਾਲੀਵਾਲ) - ਕੇਂਦਰ ਸਰਕਾਰ ਵਲੋਂ ਕਿਸਾਨਾਂ 'ਤੇ ਥੋਪੇ ਗਏ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਖ-ਵੱਖ ਪਿੰਡਾਂ ਵਿਚੋਂ ਸੈਂਕੜੇ ਕਿਸਾਨ ਬੀਬੀਆਂ ਤੇ ਪੁਰਸ਼ਾਂ ਨੇ ਸ਼ਮੂਲੀਅਤ ਕੀਤੀ ਅਤੇ ਆੜ੍ਹਤੀਆ ਐਸੋਸੀਏਸ਼ਨ ਮੂਣਕ, ਸ਼੍ਰੋ.ਅ.ਦ (ਸ), ਦੁਕਾਨਦਾਰਾਂ, ਪੰਜਾਬ ਖੇਤ ਮਜ਼ਦੂਰਾਂ ਯੂਨੀਅਨ ਅਤੇ ਸ਼੍ਰੋ.ਅ.ਦ (ਬ) ਦੇ ਵਰਕਰਾਂ ਨੇ ਬੰਦ ਦੇ ਸੱਦੇ ਨੂੰ ਸਮਰਥਨ ਦਿੱਤਾ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਧਰਨੇ ਦੌਰਾਨ ਫਰੀ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ | ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਤੋਂ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਚੰਗਾਲੀਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਭਗਵਾਨ ਮੂਣਕ ਅਤੇ ਬਲਾਕ ਆਗੂ ਸੁਖਦੇਵ ਸਿੰਘ ਕੜੈਲ ਆਦਿ ਨੇ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੀ ਬੇਤੁਕੀ ਬਿਆਨਬਾਜ਼ੀ 'ਚੋਂ ਕੁੱਝ ਨਹੀਂ ਨਿਕਲਣਾ | ਕਾਲੇ ਖੇਤੀ ਕਾਨੂੰਨ, ਪਰਾਲੀ ਸਬੰਧੀ, ਬਿਜਲੀ ਕਾਨੰੂਨਾਂ 2020 ਨੂੰ ਰੱਦ ਕਰਵਾਉਣਾ, 23 ਫ਼ਸਲਾਂ ਦੀ ਸਰਕਾਰੀ ਖ਼ਰੀਦ ਤੇ ਗਰੰਟੀ ਦਿੱਤੀ ਜਾਵੇ ਨਹੀ ਤਾਂ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਦੇ ਵਿਰੁੱਧ ਸੰਘਰਸ਼ ਲਗਾਤਾਰ ਜਾਰੀ ਰੱਖਣਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਆਗੂਆਂ ਵਿਚ ਬਲਜੀਤ ਸਿੰਘ ਬੱਲਰਾਂ, ਸੁਖਦੇਵ ਸ਼ਰਮਾ ਭੂਟਾਲ, ਗਗਨ ਮੂਣਕ, ਬਿੰਦਰ ਖੋਖਰ, ਰੌਸ਼ਨ ਮੂਣਕ, ਰਤਨ ਸਿੰਘ ਤਰਕਸ਼ੀਲ ਸੂਬਾ ਆਗੂ, ਰਮੇਸ਼ ਮੇਸ਼ਾ, ਉਪ ਚੇਅਰਮੈਨ ਮਾਰਕੀਟ ਕਮੇਟੀ ਮੂਣਕ ਦੀਪਕ ਸਿੰਗਲਾ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਨੇ ਗਰਗ, ਸ਼੍ਰੋ.ਅ.ਦ (ਸ) ਦੇ ਜੈਪਾਲ ਸੈਣੀ, ਰਾਮਪਾਲ ਸੁਰਜਨਭੈਣੀ, ਭੀਮ ਸੈਨ ਗਰਗ, ਕਾਬਲ ਸੇਖੋਂ, ਨਰਿੰਦਰ ਸਿੰਘ ਸੇਖੋਂ, ਰਜੇਸ਼ ਪ੍ਰੋਚਾ, ਸ਼੍ਰੋ.ਅ.ਦ (ਬ) ਦੇ ਸਾਬਕਾ ਚੇਅਰਮੈਨ ਨਿਰਮਲ ਕੜੈਲ, ਨਗਿੰਦਰ ਬਖੋਰਾ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਛੋਟੀਆਂ ਬੱਚੀਆਂ ਮਨਪ੍ਰੀਤ ਕੌਰ ਆਦਿ ਨੇ ਗੀਤ ਪੇਸ਼ ਕੀਤੇ |
ਅਮਰਗੜ੍ਹ, (ਜਤਿੰਦਰ ਮੰਨਵੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅਮਰਗੜ੍ਹ ਬੱਸ ਸਟੈਂਡ 'ਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਧਰਨਾ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਜਿੱਥੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਧਰਨੇ ਵਿਚ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ ਉੱਥੇ ਹੀ ਸਰਬ ਏਕਤਾ ਕਲੱਬ ਤੇ ਵਪਾਰ ਮੰਡਲ ਅਮਰਗੜ੍ਹ ਸਮੇਤ ਲਗਪਗ ਹਰ ਤਬਕੇ ਦੇ ਲੋਕਾਂ ਦਾ ਕਿਸਾਨਾਂ ਨੂੰ ਪੂਰਨ ਸਹਿਯੋਗ ਮਿਲਿਆ | ਸ਼ਹਿਰ ਦੇ ਬਾਜ਼ਾਰ ਮੁਕੰਮਲ ਬੰਦ ਰਹਿਣ ਕਾਰਨ ਚਾਰ-ਚੁਫੇਰੇ ਸੰਨਾਟਾ ਪਸਰਿਆ ਰਿਹਾ | ਕੇਵਲ ਸਿੰਘ ਭੜੀ ਮਾਨਸਾ ਦੀ ਪ੍ਰਧਾਨਗੀ ਹੇਠ ਲਾਏ ਗਏ ਧਰਨੇ ਵਿਚ ਮਨਪ੍ਰੀਤ ਸਿੰਘ, ਹਰਦੀਪ ਸਿੰਘ, ਦਰਸਨ ਸਿੰਘ, ਰਾਜਵਿੰਦਰ ਸਿੰਘ, ਸੁਖਵਿੰਦਰ ਸਿੰਘ, ਅਮਿ੍ਤ ਅਲੀਪੁਰ, ਸਨਦੀਪ ਸਿੰਘ, ਗੁਰਮੁਖ ਸਿੰਘ, ਲਖਵਿੰਦਰ ਸਿੰਘ, ਸਰਪੰਚ ਰਾਜਿੰਦਰ ਸਿੰਘ ਟੀਨਾ ਨੰਗਲ, ਹਰਵੀਰ ਸਿੰਘ ਪਟਵਾਰੀ ਸੂਬਾ ਪ੍ਰਧਾਨ, ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ,ਮਨਜਿੰਦਰ ਸਿੰਘ ਲਾਂਗੜੀਆਂ, ਵਪਾਰ ਮੰਡਲ ਪ੍ਰਧਾਨ ਰਾਜਵਿੰਦਰ ਸਿੰਘ ਰਾਜੀ, ਕੁਲਦੀਪ ਸਿੰਗਲਾ ਪ੍ਰਧਾਨ ਕਰਿਆਨਾ ਐਸੋਸੀਏਸ਼ਨ, ਜੀਵਨ ਸਿੰਗਲਾ ਬਾਲੀ, ਰਾਜਿੰਦਰ ਸਿੰਘ ਰਾਜੂ, ਸੁਰਿੰਦਰ ਪਾਲ ਜੁਗੀ ਪ੍ਰਧਾਨ, ਸੁਖਦੇਵ ਸਿੰਘ ਬਾਗੜੀਆਂ, ਅੰਮਿ੍ਤਪਾਲ ਜੋਸ਼ੀ, ਜੀਵਨ ਜੋਸ਼ੀ, ਕੁਲਦੀਪ ਸਿੰਘ ਆਦਿ ਮੌਜੂਦ ਸਨ |
ਧੂਰੀ, (ਸੁਖਵੰਤ ਸਿੰਘ ਭੁੱਲਰ)-ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ ਤਹਿਤ ਵੱਖੋ-ਵੱਖ ਕਿਸਾਨ ਜਥੇਬੰਦੀਆਂ ਵਲੋਂ ਧੂਰੀ ਦੇ ਕੱਕੜਵਾਲ ਚੌਂਕ 'ਚ ਸੜਕੀ ਆਵਾਜਾਈ ਬੰਦ ਕਰ ਕੇ 6 ਤੋਂ 4 ਵਜੇ ਤੱਕ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਪੋਰੇਟ ਘਰਾਣਿਆਂ ਦੇ ਹਿਤ ਪੂਰਨ ਲਈ ਦੇਸ਼ ਦੇ ਕਿਸਾਨਾਂ ਦੇ ਵਿਰੋਧੀ ਫ਼ੈਸਲੇ ਲੈ ਰਿਹਾ ਹੈ, ਜੋ ਬੇਹੱਦ ਘਾਤਕ ਹਨ ਅਤੇ ਇਨ੍ਹਾਂ ਫ਼ੈਸਲਿਆਂ ਕਾਰਨ ਦੇਸ਼ 'ਚ ਬੇਚੈਨੀ ਵਾਲਾ ਮਾਹੌਲ ਬਣ ਰਿਹਾ ਹੈ ਅਤੇ ਅਜਿਹੇ ਕਾਲੇ ਕਾਨੰੂਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹਿਣਗੇ | ਇਸ ਮੌਕੇ ਕਿਸਾਨ ਆਗੂ ਜਰਨੈਲ ਸਿੰਘ ਜਹਾਂਗੀਰ, ਨਾਜਮ ਸਿੰਘ ਪੁੰਨਾਵਾਲ, ਮੇਜਰ ਸਿੰਘ ਪੁੰਨਾਵਾਲ, ਨਰੰਜਣ ਸਿੰਘ ਦੋਹਲਾ, ਹਰਦੇਵ ਸਿੰਘ, ਜਗਤਾਰ ਸਿੰਘ, ਮਹਿੰਦਰ ਸਿੰਘ ਬੁਗਰਾ, ਅਵਤਾਰ ਸਿੰਘ, ਮਨਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ | ਇਸ ਭਾਰਤ ਬੰਦ ਸਮੇਂ ਸਾਬਕਾ ਪ੍ਰਧਾਨ ਆੜ੍ਹਤੀ ਐਸੋ: ਜਤਿੰਦਰ ਸਿੰਘ ਮੰਡੇਰ, ਹਰਜੀਤ ਸਿੰਘ ਬੁਗਰਾਂ, ਤਲਵੀਰ ਧਨੇਸਰ, ਕੁਲਦੀਪ ਸਿੰਘ ਰਣੀਕੇ, ਡਾ. ਅਨਵਰ ਭਸੌੜ, ਭਰਪੂਰ ਬੇਨੜਾ, ਕਮਲਜੀਤ ਟਿੱਬਾ ਆਦਿ ਨੇ ਵੀ ਹਿੱਸਾ ਲਿਆ |
ਸੰਗਰੂਰ, (ਧੀਰਜ ਪਸ਼ੌਰੀਆ) - ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਕਾਲੇ ਖੇਤੀ ਕਾਨੰੂਨਾਂ ਨੰੂ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਬੰਦ ਦੇ ਸੱਦੇ ਦੀ ਹਮਾਇਤ ਵਿਚ ਅੱਜ ਜ਼ਿਲ੍ਹਾ ਬਾਰ ਦੇ ਵਕੀਲਾਂ ਨੇ ਪੰਜਾਬ ਹਰਿਆਣਾ ਬਾਰ ਕੌਂਸਲ ਦੇ ਮੈਂਬਰ ਗੁਰਤੇਜ ਸਿੰਘ ਗਰੇਵਾਲ ਅਤੇ ਜ਼ਿਲ੍ਹਾ ਬਾਰ ਦੇ ਪ੍ਰਧਾਨ ਗਗਨਦੀਪ ਸਿੰਘ ਸਿਬੀਆ ਦੀ ਅਗਵਾਈ ਵਿਚ ਨੋ ਵਰਕ ਰੱਖਿਆ | ਇਸ ਮੌਕੇ ਸੁਰਜੀਤ ਸਿੰਘ ਗਰੇਵਾਲ, ਬੇਅੰਤ ਸਿੰਘ ਛਾਜਲੀ, ਦਲਜੀਤ ਸਿੰਘ ਸੇਖੋਂ, ਗੁਰਿੰਦਰਪਾਲ ਕਰਤਾਰਪੁਰਾ, ਅਮਨਦੀਪ ਸਿੰਘ, ਸਤਵਿੰਦਰ ਸਿੰਘ, ਗੁਰਿੰਦਰਪਾਲ ਸਿੰਘ ਭਵਾਨੀਗੜ੍ਹ, ਚਮਕੌਰ ਸਿੰਘ, ਜਸਬੀਰ ਸਿੰਘ ਧੀਮਾਨ, ਅਮਨਦੀਪ ਸਿੰਘ ਗਰੇਵਾਲ, ਸੰਜੀਵ ਗੋਇਲ, ਸੌਰਵ ਗਰਗ, ਤਪਿੰਦਰ ਸਿੰਘ ਸੋਹੀ, ਗੁਰਬਚਨ ਸਿੰਘ ਨਹਿਲ, ਗੁਰਪ੍ਰੀਤ ਸਿੰਘ ਸ਼ੇਰਗਿੱਲ, ਜਸਬੀਰ ਸਿੰਘ ਸਰਾਓ, ਕੁਲਦੀਪ ਜੈਨ, ਐਮ.ਏ. ਸ਼ਾਹ, ਜੱਗਾ ਮਲੇਰਕੋਟਲਾ, ਸਤਬੀਰ ਸਿੰਘ ਮੰਡੇਰ, ਅਜੇਪਾਲ ਸਿੰਘ ਅਕੋਈ ਸਾਹਿਬ ਅਤੇ ਹੋਰ ਮੌਜੂਦ ਸਨ |
ਅਹਿਮਦਗੜ੍ਹ, (ਸੋਢੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਤੇ ਭਾਰਤ ਬੰਦ ਨੂੰ ਅਹਿਮਦਗੜ੍ਹ ਵਿਖੇ ਭਰਵਾ ਹੁਲਾਰਾ ਮਿਲਿਆ | ਇਸ ਮੌਕੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਰਾਏਕੋਟ ਰੋਡ, ਚੌੜਾਂ ਬਾਜ਼ਾਰ, ਮੇਨ ਬਾਜ਼ਾਰ, ਰੇਲਵੇ ਰੋਡ ਤੋਂ ਇਲਾਵਾ ਸ਼ਹਿਰ ਦੇ ਅੰਦਰੂਨੀ ਇਲਾਕੇ ਪੂਰਨ ਤੌਰ ਤੇ ਬੰਦ ਰਹੇ | ਇਸ ਮੌਕੇ ਕੱਟਰਾ ਤੋਂ ਕੋਟਾ ਜਾ ਰਹੀ ਯਾਤਰੂ ਟਰੇਨ ਨੂੰ ਰੇਲ ਵਿਭਾਗ ਵਲੋਂ ਅਹਿਮਦਗੜ੍ਹ ਸਟੇਸ਼ਨ 'ਤੇ ਹੀ ਰੋਕ ਲਿਆ ਗਿਆ | ਜਿਸ ਕਾਰਨ ਫਸੇ ਯਾਤਰੂਆਂ ਨੂੰ ਰਾਹਤ ਦੇਣ ਲਈ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਖਾਣਾ ਲੰਗਰ, ਫਲ ਫਰੂਟ, ਪਾਣੀ ਅਤੇ ਦਵਾਈਆਂ ਦਾ ਲੰਗਰ ਲਾ ਕੇ ਮਿਸਾਲ ਪੈਦਾ ਕੀਤੀ ਗਈ |
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ)-ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨ ਸੰਯੁਕਤ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ, ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਐਸੋਸੀਏਸ਼ਨਾਂ ਵਲੋਂ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ 'ਤੇ ਟੈਂਟ ਲਗਾ ਕੇ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ 'ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਦਰਬਾਰਾ ਸਿੰਘ ਨਾਗਰਾ ਬਲਾਕ ਪ੍ਰਧਾਨ, ਕਸ਼ਮੀਰ ਸਿੰਘ ਘਰਾਚੋਂ ਜ਼ਿਲ੍ਹਾ ਮੀਤ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਕਰਮ ਸਿੰਘ ਬਲਿਆਲ, ਸੁਖਦੇਵ ਸਿੰਘ ਬਾਲਦ, ਰਣਧੀਰ ਸਿੰਘ ਭੱਟੀਵਾਲ, ਭਾਰਤੀ ਕਿਸਾਨ ਏਕਤਾ ਸਿੱਧੂਪੁਰ ਦੇ ਆਗੂ ਗੁਰਬਖ਼ਸੀਸ਼ ਸਿੰਘ ਬਾਲਦ, ਮਾਸਟਰ ਕਸ਼ਮੀਰ ਸਿੰਘ ਕਾਕੜਾ, ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਗੁਰਤੇਜ਼ ਸਿੰਘ ਝਨੇੜੀ, ਕੇਵਲ ਸਿੰਘ ਜਲਾਣ, ਰਾਮ ਸਿੰਘ ਮੱਟਰਾਂ, ਜਗਦੀਸ਼ ਸਿੰਘ ਬਲਿਆਲ, ਅਜੈਬ ਸਿੰਘ ਗਹਿਲਾਂ, ਕੁਲਵਿੰਦਰ ਸਿੰਘ ਮਾਝਾ, ਵਪਾਰ ਮੰਡਲ ਦੇ ਪ੍ਰਧਾਨ ਹਨੀ ਕਾਂਸਲ, ਆੜ੍ਹਤੀਆ ਐਸੋ: ਦੇ ਪ੍ਰਧਾਨ ਮਹੇਸ਼ ਕੁਮਾਰ ਮੇਸ਼ੀ, ਦਵਿੰਦਰ ਸਿੰਘ ਆਲੋਅਰਖ਼, ਸੁਖਰਾਜ ਸਿੰਘ, ਕਰਤਾਰ ਸਿੰਘ ਅਕਾਲੀ, ਕਰਮ ਸਿੰਘ ਮਾਝਾ, ਬਲਜਿੰਦਰ ਸਿੰਘ ਸੰਘਰੇੜੀ, ਜਸਪਾਲ ਸਿੰਘ ਘਰਾਚੋਂ, ਕੁਲਜੀਤ ਸਿੰਘ ਨਾਗਰਾ, ਨਾਜ਼ਰ ਸਿੰਘ, ਗੁਰਦੀਪ ਸਿੰਘ ਆਲੋਅਰਖ਼, ਮੇਵਾ ਸਿੰਘ ਬਾਸੀਅਰਖ਼, ਕਾਮਰੇਡ ਊਧਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਔਰਤਾਂ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ | ਇਸ ਮੌਕੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੀ ਇਕਾਈ ਅਕਬਰਪੁਰ ਜਿਸ ਦੇ ਪ੍ਰਧਾਨ ਮਹਿੰਦਰ ਸਿੰਘ, ਮੱਖਣ ਸਿੰਘ, ਨਛੱਤਰ ਸਿੰਘ ਫ਼ੌਜੀ, ਰਤਨ ਸਿੰਘ, ਬੇਅੰਤ ਕੌਰ ਪ੍ਰਧਾਨ, ਅੰਮਿ੍ਤ ਕੌਰ, ਹਰਬੰਸ ਕੌਰ ਆਦਿ ਨੇ ਵਿਸ਼ੇਸ਼ ਤੌਰ 'ਤੇ ਲੰਗਰ ਦੀ ਸੇਵਾ ਕੀਤੀ |
ਦਿੜ੍ਹਬਾ ਮੰਡੀ, (ਹਰਬੰਸ ਸਿੰਘ ਛਾਜਲੀ)-ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਵਲੋਂ ਬੰਦ ਦੇ ਸੱਦੇ 'ਤੇ ਦਿੜ੍ਹਬਾ ਵਿਖੇ ਰਾਸ਼ਟਰੀ ਰਾਜ ਮਾਰਗ ਬੰਦ ਕਰਕੇ ਕਿਸਾਨਾਂ ਨੇ ਮੇਨ ਚੌਂਕ ਵਿੱਚ ਧਰਨਾ ਦਿੱਤਾ ਅਤੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ | ਸੂਬਾ ਕਿਸਾਨ ਅਗੂ ਜਨਕ ਸਿੰਘ ਭੁਟਾਲ ਅਤੇ ਜਿਲ੍ਹਾ ਆਗੂ ਬਹਾਲ ਸਿੰਘ ਢੀਂਡਸਾ ਨੇ ਸੰਬੋਧਨ ਕੀਤਾ | ਇਸ ਮੌਕੇ ਪ੍ਰਧਾਨ ਦਰਸ਼ਨ ਸਿੰਘ ਸਾਦੀਹਰੀ, ਮਲਕੀਤ ਸਿੰਘ ਤੂਰਬੰਨਜਾਰਾ, ਗੁਰਮੇਲ ਸਿੰਘ ਕੈਂਪਰ, ਤਰਕਸ਼ੀਲ ਆਗੂ ਹਰਮੇਸ਼ ਮੇਸ਼ੀ, ਰਾਜਿੰਦਰ ਕੌਰ, ਕਰਮਜੀਤ ਕੌਰ, ਕੁਲਵਿੰਦਰ ਕੌਰ ਦਿੜ੍ਹਬਾ, ਪਰਮਜੀਤ ਕੌਰ, ਅਮਰਜੀਤ ਕੌਰ, ਆੜ੍ਹਤੀਆ ਸੁਨੀਲ ਕੁਮਾਰ ਸੋਨੀ, ਦਰਬਾਰਾ ਸਿੰਘ ਖੇਤਲਾ, ਮੀਤਾ ਸਿੰਘ ਜਨਾਲ, ਹਰਬੰਸ ਸਿੰਘ ਆਦਿ ਵੀ ਹਾਜਰ ਸਨ |
ਅਹਿਮਦਗੜ੍ਹ, (ਰਣਧੀਰ ਸਿੰਘ ਮਹੋਲੀ)-ਸੰਯੁਕਤ ਮੋਰਚੇ ਦੇ ਦਿੱਤੇ ਬੰਦ ਦੇ ਸੱਦੇ 'ਤੇ ਸ਼ਹਿਰ ਵਿਚ ਮੁਕੰਮਲ ਬੰਦ ਰਿਹਾ ਰਿਹਾ ਸ਼ਹਿਰ ਵਾਸੀਆਂ ਅਤੇ ਹੋਰਨਾਂ ਸੰਸਥਾਵਾਂ ਵਲੋਂ ਬੰਦ ਦਾ ਪੂਰਨ ਸਮਰਥਨ ਕੀਤਾ ਗਿਆ | ਰੇਲ ਗੱਡੀਆਂ ਦੀ ਆਵਾਜਾਈ ਵੀ ਬੰਦ ਰਹੀ ਇਸ ਕੜੀ ਅਧੀਨ ਰੇਲਵੇ ਸ਼ਟੇਸ਼ਨ ਅਹਿਮਦਗੜ੍ਹ ਵਿਖੇ ਕੱਟੜਾ ਤੋਂ ਕੋਟਾ ਜਾ ਰਹੀ ਗੱਡੀ ਵੀ ਖੜ੍ਹੀ ਰਹੀ | ਪੁਲਿਸ ਇੰਚਾਰਜ ਹਰਮੇਸ਼ ਲਾਲ ਨੇ ਦੱਸਿਆ ਕਿ ਇਹ ਯਾਤਰੂ ਗੱਡੀ ਅੱਗੇ ਲਾਈਨ 'ਤੇ ਲੱਗੇ ਹੋਏ ਧਰਨੇ ਦੇ ਕਾਰਨ ਸਵੇਰੇ ਕਰੀਬ 6.30 ਵਜੇ ਤੋਂ ਰੁਕੀ ਹੋਈ ਹੈ | ਯਾਤਰੀਆਂ ਦੀ ਸਹਾਇਤਾ ਲਈ ਸ਼ਹਿਰ ਦੀਆਂ ਸੰਸਥਾਵਾਂ ਵਲੋਂ ਦਵਾਈਆਂ, ਰਾਸ਼ਨ, ਬਰੈੱਡ, ਚਾਹ, ਚਾਵਲ, ਬਿਸਕੁਟ ਨਾਲ ਯਾਤਰੂਆਂ ਦੀ ਸੇਵਾ ਨਿਰੰਤਰ ਜਾਰੀ ਸੀ | ਲੇਕਿਨ ਰੇਲਵੇ ਸ਼ਟੇਸ਼ਨ 'ਤੇ ਪਥਾਨੇ, ਪਾਣੀ ਅਤੇ ਪੱਖਿਆਂ ਦੀ ਘਟੀਆ ਸਹੂਲਤ ਤੋਂ ਯਾਤਰੂਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ |
ਸੰਦੌੜ, (ਜਸਵੀਰ ਸਿੰਘ ਜੱਸੀ)-ਦਿੱਲੀ ਬਰੂਹਾਂ 'ਤੇ ਧਰਨਾ ਦੇ ਰਹੀਆਂ ਕਿਸਾਨ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਸੰਯੁਕਤ ਕਿਸਾਨ ਮੋਰਚੇ ਦੇ 27 ਸਤੰਬਰ ਨੂੰ ਭਾਰਤ ਬੰਦ ਦੇ ਸ਼ੱਦੇ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਇਲਾਕਾ ਸੰਦੌੜ, ਸ਼ੇਰਗੜ੍ਹ ਚੀਮਾ ਅਤੇ ਇਸ ਦੇ ਆਸ ਪਾਸ ਦੇ ਪਿੰਡਾਂ ਵਿਚ ਲੋਕਾਂ ਵਲੋਂ ਆਪਣੇ ਕਾਰੋਬਾਰ ਅਤੇ ਦੁਕਾਨਾਂ ਬੰਦ ਰੱਖੀਆਂ ਗਈਆਂ | ਭਾਰਤ ਬੰਦ ਨੂੰ ਸਫਲ ਬਣਾਉਣ ਲਈ ਕਿਸਾਨ ਜੱਥੇਬੰਦੀਆਂ ਵਲੋਂ ਸੰਦੌੜ ਮੇਨ ਚੌਕ ਵਿਚ ਅਤੇ ਕਲਿਆਣ ਪੁਲ ਤੇ ਵਿਸ਼ਾਲ ਧਰਨਾ ਦਿੱਤਾ ਗਿਆ | ਕਲਿਆਣ ਪੁਲ ਤੇ ਲੱਗੇ ਧਰਨ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਸ਼ੇਰ ਸਿੰਘ ਮਹੋਲੀ, ਅਮਰਜੀਤ ਸਿੰਘ ਧਲੇਰ, ਰਵਿੰਦਰ ਸਿੰਘ ਕਾਸਮਪੁਰ, ਵਲੋਂ ਵੱਡੀ ਗਿਣਤੀ ਵਿਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਦਿੱਤੇ ਸ਼ੱਦੇ ਤੇ ਲੋਕਾਂ ਦਾ ਭਰਵਾਂ ਸਾਥ ਮਿਲਿਆ ਹੈ ਅਤੇ ਤਕਰੀਬਨ ਤਿੰਨ ਹਜਾਰ ਲੋਕਾਂ ਦੇ ਇਸ ਧਰਨੇ ਵਿਚ ਸਾਮਿਲ ਹੋਣ ਦੀ ਗੱਲ ਆਖੀ | ਇਸ ਧਰਨੇ ਵਿਚ ਬੱਚੇ, ਨੋਜਵਾਨ, ਬੀਬੀਆਂ ਅਤੇ ਬਜੁਰਗਾਂ ਨੇ ਸਮੂਹਲੀਅਤ ਕੀਤੀ ਅਤੇ ਨਰਿੰਦਰ ਮੋਦੀ ਮੁਰਦਾਬਾਦ ਦੇ ਨਾਰਿਆ ਨਾਲ ਅਸਮਾਨ ਗੂਜਣ ਲਗਾ ਦਿੱਤਾ | ਸੰਦੌੜ ਪੁਲਿਸ ਵਲੋਂ ਧਰਨੇ ਵਿਚ ਸਾਮਿਲ ਸੰਗਤਾਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ | ਇਸ ਮੌਕੇ ਇਕਾਈ ਪ੍ਰਧਾਨ ਜਗਰੂਪ ਸਿੰਘ ਰਾਣੂ ਖ਼ੁਰਦ, ਅਮਿ੍ਤਪਾਲ ਸਿੰਘ ਕਾਸ਼ਮਪੁਰ, ਸੁਖਵਿੰਦਰ ਸਿੰਘ ਬੰਟੀ, ਸਾਬਕਾ ਸਰਪੰਚ ਜਤਿੰਦਰ ਸਿੰਘ ਮਹੋਲੀ, ਸੁਰਜੀਤ ਸਿੰਘ ਚੁਹਾਣੇ, ਜਗਜੀਤ ਸਿੰਘ ਚੁਹਾਣੇ, ਪ੍ਰੈਸ ਸਕੱਤਰ ਗੁਰਮੇਲ ਸਿੰਘ, ਜੋਰਾ ਸਿੰਘ ਪੰਧੇਰ, ਸਰਭਜੀਤ ਸਿੰਘ ਖੁਰਦ, ਪ੍ਰਧਾਨ ਸੁਰਜੀਤ ਸਿੰਘ, ਬਲਵਿੰਦਰ ਸਿੰਘ ਨੱਥੋਹੇੜੀ, ਪਰਮਜੀਤ ਸਿੰਘ ਖੁਰਦ, ਮਲਕੀਤ ਸਿੰਘ ਖਜਾਨਚੀ ਮੌਜੂਦ ਸਨ |
ਲਹਿਰਾਗਾਗਾ, (ਪ੍ਰਵੀਨ ਖੋਖਰ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਬੰਦ ਦੇ ਸੱਦੇ 'ਤੇ ਕੁੱਲ ਹਿੰਦ ਕਿਸਾਨ ਸਭਾ, ਜਮਹੂਰੀ ਕਿਸਾਨ ਸਭਾ, ਪੰਜਾਬ ਕਿਸਾਨ ਯੂਨੀਅਨ, ਬੀ.ਕੇ.ਯੂ. (ਰਾਜ਼ੇਵਾਲ), ਭਾਰਤੀ ਕਿਸਾਨ ਯੂਨੀਅਨ ਸਿੱਧਪੁਰ ਅਤੇ ਕੁੱਲ ਹਿੰਦ ਕਿਸਾਨ ਸਭਾ (ਪੂਨੇਵਾਲ) ਆਦਿ ਕਿਸਾਨ ਜਥੇਬੰਦੀਆਂ ਅਤੇ ਇਹਨਾਂ ਦੀਆ ਸਹਿਯੋਗੀਆਂ ਜਥੇਬੰਦੀਆਂ ਵਲੋਂ ਲਹਿਰਾ-ਜਾਖਲ-ਪਾਤੜ੍ਹਾਂ, ਕੈਂਚੀਆਂ ਤੇ ਸੜਕੀ ਆਵਾਜਾਈ ਠੱਪ ਕਰ ਕੇ ਵਿਸ਼ਾਲ ਧਰਨਾ ਦਿੱਤਾ ਗਿਆ | ਇਸ ਧਰਨੇ ਨੂੰ ਕਾਮਰੇਡ ਸਤਵੰਤ ਸਿੰਘ ਲਛਮਣ ਸਿੰਘ ਅਲੀਸ਼ੇਰ, ਜਗਦੀਸ਼ ਸਿੰਘ ਪਾਪੜਾ, ਬਲਵੀਰ ਸਿੰਘ ਜ਼ਲੂਰ, ਪੂਰਨ ਸਿੰਘ ਖਾਈ, ਸੁਖਦੇਵ ਸਿੰਘ ਲਹਿਲ, ਬਲਵਿੰਦਰ ਸਿੰਘ ਖੰਡੇਬਾਦ, ਬਲਵਿੰਦਰ ਸਿੰਘ ਘੋੜ੍ਹੇਨਾਬ, ਹਰਿੰਦਰ ਸਿੰਘ ਲਦਾਲ, ਹਨੀ ਸਿੰਘ ਗਿਦੜਿ੍ਹਆਣੀ, ਭੀਮ ਸਿੰਘ ਕੋਟੜ੍ਹਾ, ਜਸਵੰਤ ਸਿੰਘ ਡਸਕਾ, ਸੰਜੇ ਸਿੰਗਲਾ (ਆੜ੍ਹਤੀਆ ਐਸੋਸੀਏਸ਼ਨ), ਸੁਖਦੇਵ ਸਿੰਘ ਚੰਗਾਲੀਵਾਲਾ (ਵਾਟਰ ਵਰਕਸ ਯੂਨੀਅਨ), ਕੁਲਵਿੰਦਰ ਸਿੰਘ (ਪੀ.ਆਰ.ਟੀ.ਸੀ. ਯੂਨੀਅਨ), ਸੁਰੇਸ਼ ਕੁਮਾਰ, ਬਲਵਿੰਦਰ ਸਿੰਘ ਜ਼ਲੂਰ (ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ), ਅਜੈ ਕੁਮਾਰ ਠੋਲੀ, ਭਿੰਦਰ ਸਿੰਘ (ਨੌਜਵਾਨ ਭਾਰਤ ਸਭਾ), ਅੰਮਿ੍ਤਪਾਲ ਕਾਲੀਆ, ਬਿਕਰਮਜੀਤ ਸਿੰਘ ਖੰਡੇਬਾਦ, ਗੁਰਚਰਨ ਸਿੰਘ (ਬਿਜ਼ਲੀ ਬੋਰਡ ਐਸੋਸੀਏਸ਼ਨ), ਹਰਮਨਪ੍ਰੀਤ ਸਿੰਘ ਗਿਦੜਿ੍ਹਆਣੀ, ਹਰੀ ਸਿੰਘ ਕੋਟੜ੍ਹਾ, ਗੁਰਦਿਆਲ ਸਿੰਘ ਗਿਦੜਿਆਣੀ ਆਦਿ ਨੇ ਸੰਬੋਧਨ ਕਰਦੇ ਹੋਏ ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਵਿਰੋਧੀ ਕਾਨੂੰਨਾਂ ਦੀ ਤਿੱਖੀ ਆਲੋਚਨਾ ਕਰਦਿਆਂ ਸ਼ਹਿਰ ਦੇ ਸਮੁੱਚੇ ਵਰਗ ਵਲੋਂ ਬੰਦ ਦੇ ਦਿੱਤੇ ਸੱਦੇ ਨੂੰ ਭਰਵਾਂ ਸਮਰਥਨ ਦੇਣ ਦਾ ਵੀ ਧੰਨਵਾਦ ਕੀਤਾ |
ਸੰਗਰੂਰ, (ਧੀਰਜ ਪਸ਼ੌਰੀਆ)ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਭਾਰਤ ਬੰਦ ਦੇ ਸੱਦੇ ਤਹਿਤ ਰਿਲਾਇੰਸ ਪੰਪ ਖੇੜੀ ਨੇੜੇ ਸੰਗਰੂਰ ਜੀਂਦ ਮਾਰਗ 'ਤੇ ਧਰਨਾ ਲਾ ਕੇ ਰਸਤਾ ਜਾਮ ਕੀਤਾ ਗਿਆ | ਵੱਡੀ ਗਿਣਤੀ ਵਿਚ ਕਿਸਾਨਾਂ ਜਿਨ੍ਹਾਂ ਵਿਚ ਬੀਬੀਆਂ ਵੱਡੀ ਗਿਣਤੀ ਵਿਚ ਸ਼ਾਮਲ ਸਨ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ | ਧਰਨੇ ਨੰੂ ਸਰੂਪ ਚੰਦ ਕਿਲਾ ਭਰੀਆਂ ਅਤੇ ਰਣਜੀਤ ਸਿੰਘ ਨੇ ਸੰਬੋਧਨ ਕੀਤਾ | ਇਸ ਮੌਕੇ ਭੁਪਿੰਦਰ ਸਿੰਘ ਚੱਠੇ ਸੇਖਵਾਂ, ਗੁਰਦੀਪ ਸਿੰਘ ਕਮੋਮਾਜਰਾ, ਹਰਦੇਵ ਸਿੰਘ ਕੁਲਾਰ, ਰੂਪ ਸਿੰਘ ਚੱਠੇ, ਲੱਖਾ ਕੁਲਾਰਾਂ, ਗੁਰਮੀਤ ਸਿੰਘ ਖੇੜੀ, ਸੁਖਵੰਤ ਕੌਰ ਕੋਠੇ, ਗੁਰਦਿਆਲ ਕੌਰ ਉਪਲੀ, ਬਲਜੀਤ ਕੌਰ ਉਪਲੀ, ਬਲਬੀਰ ਕੌਰ, ਹਰਬੰਸ ਕੌਰ, ਬਸੰਤ ਸਿੰਘ, ਗੁਰਜੰਟ ਸਿੰਘ, ਨਾਨਕ ਸਿੰਘ ਥਲੇਸਾਂ, ਮਲੂਕ ਸਿੰਘ ਥਲੇਸਾਂ, ਭੂਪ ਸਿੰਘ ਖੇੜੀ ਅਤੇ ਹੋਰ ਮੌਜੂਦ ਸਨ |
ਧੂਰੀ, (ਸੁਖਵੰਤ ਸਿੰਘ ਭੁੱਲਰ)-ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਧੂਰੀ ਦੇ ਕਿਸਾਨਾਂ ਵਲੋਂ ਜ਼ਿਲ੍ਹਾ ਸਕੱਤਰ ਸ. ਹਰਪਾਲ ਸਿੰਘ ਪੇਧਨੀ ਦੀ ਅਗਵਾਈ ਹੇਠ ਟੋਲ ਪਲਾਜਾ ਲੱਡਾ ਅਤੇ ਪ੍ਰਮੁੱਖ ਤੌਰ 'ਤੇ ਰੇਲਵੇ ਸਟੇਸ਼ਨ ਧੂਰੀ ਦੀ ਰੇਲਵੇ ਲਾਈਨ ਤੇ ਵਿਸ਼ਾਲ ਰੋਸ ਧਰਨਾ ਅਤੇ ਪ੍ਰਦਰਸ਼ਨ ਕੀਤਾ | ਇਸ ਮੌਕੇ ਕਿਸਾਨ ਆਗੂ ਸ. ਪੇਧਨੀ ਨੇ ਕਿਹਾ ਕਿ ਅੱਜ ਕਿਸਾਨਾਂ ਵਲੋਂ ਹੱਕੀ ਮੰਗਾਂ 'ਚ ਕਾਲੇ ਕਾਨੰੂਨ ਵਿਰੁੱਧ ਸੰਘਰਸ਼ 'ਚ ਲੋਕਾਂ ਦਾ ਵੱਡਾ ਸਮਰਥਨ ਹਾਸਲ ਹੋਇਆ ਹੈ | ਇਸ ਮੌਕੇ ਸੁਖਜੀਤ ਸਿੰਘ, ਕਰਮਜੀਤ ਭਲਵਾਨ, ਜਤਿੰਦਰ ਸਿੰਘ, ਜਸਪਾਲ ਪੇਧਨੀ, ਬਲਵਿੰਦਰ ਸਿੰਘ, ਬਾਬੂ ਸਿੰਘ, ਜਰਨੈਲ ਸਿੰਘ, ਬਹਾਦਰ ਸਿੰਘ, ਰਤਨ ਸਿੰਘ, ਦਲਵਾਰਾ ਸਿੰਘ, ਕ੍ਰਿਪਾਲ ਸਿੰਘ, ਗੁਰੀ ਧੂਰੀ ਆਦਿ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ |
ਲਹਿਰਾਗਾਗਾ, (ਅਸ਼ੋਕ ਗਰਗ)-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਉੱਪਰ ਅੱਜ ਲਹਿਰਾਗਾਗਾ ਸ਼ਹਿਰ ਮੁਕੰਮਲ ਤੌਰ 'ਤੇ ਬੰਦ ਰਿਹਾ | ਪੂਰੇ ਸ਼ਹਿਰ ਵਿਚ ਰੇਹੜੀ ਤੱਕ ਨਹੀਂ ਲੱਗੀ, ਸਰਕਾਰੀ ਦਫ਼ਤਰ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ, ਨਿੱਜੀ ਸਕੂਲ, ਫ਼ੈਕਟਰੀਆਂ ਆਦਿ ਬੰਦ ਰਹੇ | ਕਿਸਾਨ ਜਥੇਬੰਦੀਆਂ ਵਲੋਂ ਕਾਲੇ ਕਾਨੰੂਨ ਰੱਦ ਕਰਾਉਣ ਲਈ ਲੜੇ ਜਾ ਰਹੇ ਸੰਘਰਸ਼ ਵਿਚ ਹਰ ਵਰਗ ਵਲੋਂ ਆਪਣਾ ਸਮਰਥਨ ਦਿੱਤਾ ਗਿਆ | ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਨੇ ਭਾਰਤ ਬੰਦ ਨੰੂ ਸਫਲ ਬਣਾਉਣ ਵਿਚ ਹਲਕਾ ਲਹਿਰਾਗਾਗਾ ਦੇ ਲੋਕਾਂ ਵਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਕਿਸਾਨ ਜਥੇਬੰਦੀਆਂ ਵਲੋਂ ਕਾਲੇ ਕਾਨੰੂਨ ਰੱਦ ਕਰਵਾਉਣ ਲਈ ਲੜੇ ਜਾ ਰਹੇ ਹਰ ਸੰਘਰਸ਼ ਵਿਚ ਉਨ੍ਹਾਂ ਦਾ ਸਾਥ ਦੇਵਾਂਗਾ |
ਸੰਗਰੂਰ, (ਦਮਨਜੀਤ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਬੰਦ ਦੇ ਸੱਦੇ ਦੇ ਚੱਲਦਿਆਂ ਤਹਿਸੀਲ ਕੰਪਲੈਕਸ ਸੰਗਰੂਰ ਦੇ ਟਾਈਪਿਸਟਾਂ ਵਲੋਂ ਵੀ ਆਪਣੀ ਦੁਕਾਨਾਂ ਬੰਦ ਕਰ ਕੇ ਕਿਸਾਨ ਧਰਨੇ ਵਿਚ ਸ਼ਿਰਕਤ ਕੀਤੀ ਗਈ | ਦੀ ਸੰਗਰੂਰ ਟਾਈਪਿਸਟ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਮਨੀ ਕਥੂਰੀਆ ਅਤੇ ਚੇਅਰਮੈਨ ਜਿਤੇਸ਼ ਕਪਿਲ ਨਰੂ ਨੇ ਦੱਸਿਆ ਕਿ ਸੰਗਰੂਰ ਦੇ ਸਮੂਹ ਟਾਈਪਿਸਟਾਂ ਵਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਤਹਿਸੀਲ ਕੰਪਲੈਕਸ ਤੋਂ ਮਹਾਂਵੀਰ ਚੌਂਕ ਧਰਨੇ ਵਾਲੀ ਥਾਂ ਤੱਕ ਰੋਸ ਮਾਰਚ ਕਰਦਿਆਂ ਕਿਸਾਨਾਂ ਦੇ ਹੱਕ 'ਚ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸੋਰਵ ਅਰੋੜਾ ਸੈਕਟਰੀ, ਕੈਸ਼ੀਅਰ ਰੋਹਿਤ ਮਿੱਤਲ, ਜੀਵਨ ਗਰਗ, ਅਮਿਤ ਕੁਮਾਰ ਪਿੰਕਾ, ਜਸਵੀਰ ਸਿੰਘ ਜੱਸੀ, ਧਰਮਿੰਦਰਪਾਲ ਬੰਟੀ, ਸੋਰਵ ਬਾਂਸਲ, ਦਲਵੀਰ ਸਿੰਘ ਨਿੰਮਾ, ਹੈਪੀ ਮੱਖਣ, ਦੀਪੂ, ਸੋਨੰੂ ਅਤੇ ਮਨੀ ਬਰਾੜ ਆਦਿ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ)-ਬਾਰ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਬਖਸ਼ੀਸ਼ ਸਿੰਘ ਚੱਠਾ ਦੀ ਅਗਵਾਈ ਵਿਚ ਆਪਣਾ ਦੀਵਾਨੀ ਅਤੇ ਫੌਜਦਾਰੀ ਅਦਾਲਤਾਂ ਦਾ ਕੰਮ ਮੁਅੱਤਲ ਕਰ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਗਏ ਅੱਜ ਭਾਰਤ ਬੰਦ ਨੂੰ ਪੂਰਾ ਸਮਰਥਨ ਦਿੱਤਾ ਗਿਆ | ਇਸ ਸਮੇ ਵਕੀਲ ਭਾਈਚਾਰੇ ਨੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਜਰੀਏ ਕਿਸਾਨਾਂ ਦੇ ਧਰਨੇ ਵਿਚ ਸ਼ਮੂਲੀਅਤ ਕੀਤੀ | ਇਸ ਮੌਕੇ ਐਡਵੋਕੇਟ ਰਵਿੰਦਰ ਭਾਰਦਵਾਜ, ਅਰਸ਼ਦੀਪ ਭਾਰਦਵਾਜ, ਨਵੀਨ ਗਰਗ, ਮਲਕੀਤ ਸਿੰਘ ਅਬਦਾਲ, ਲਾਭ ਚੰਦ ਸ਼ਰਮਾ, ਗੁਰਪ੍ਰੀਤ ਸਿੰਘ ਸਿੱਧੂ, ਸੁਖਵਿੰਦਰ ਸਿੰਘ ਨਹਿਲ ਅਤੇ ਵਰਿੰਦਰ ਪਾਲ ਸਿੰਘ ਚੱਠਾ ਆਦਿ ਸ਼ਾਮਿਲ ਸਨ |
ਅਮਰਗੜ੍ਹ, (ਜਤਿੰਦਰ ਮੰਨਵੀ)-ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਮਾਲੇਰਕੋਟਲਾ-ਪਟਿਆਲਾ ਮੁੱਖ ਸੜਕ ਤੇ ਚੁੱਲ੍ਹਾ ਬਾਲ ਕੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਨਿਵੇਕਲੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆਗੂਆਂ ਨੇ ਕਿਹਾ ਕਿ ਮਜ਼ਦੂਰ ਤਬਕੇ ਨੂੰ ਪਹਿਲਾ ਕੋਰੋਨਾ ਵੇਲੇ ਲਾਕਡਾਊਨ ਨੇ ਬੂਰੀ ਤਰਾਂ ਝੰਭ ਕੇ ਰੱਖ ਦਿੱਤਾ ਸੀ ਤੇ ਹੁਣ ਜੇਕਰ ਕਿਸਾਨ ਮਾਰੂ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਮਜ਼ਦੂਰਾਂ ਦੇ ਘਰਾਂ ਵਿਚ ਜੋ ਚੁੱਲ੍ਹੇ ਬਲ ਰਹੇ ਨੇ ਉਹ ਵੀ ਠੰਢੇ ਪੈ ਜਾਣਗੇ | ਇਸ ਮੌਕੇ ਕਿਰਨਾ ਰਾਣੀ, ਮਾਇਆ ਦੇਵੀ ਜਸਵੰਤ ਕੌਰ, ਜਗਸੀਰ ਤੋਲੇਵਾਲ, ਜਗਤਾਰ ਸਿੰਘ, ਹਰਬੰਸ ਸਿੰਘ, ਰਣਜੀਤ ਸਿੰਘ, ਭੀਮ ਸਿੰਘ, ਕਰਨੈਲ ਸਿੰਘ, ਸਤਨਾਮ ਸਿੰਘ ਆਦਿ ਮੌਜੂਦ ਸਨ |
ਸੰਗਰੂਰ, (ਧੀਰਜ ਪਸ਼ੋਰੀਆ)-ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵਲੋਂ ਮਾਸਟਰ ਪਰਮ ਵੇਦ, ਸੁਰਿੰਦਰ ਪਾਲ ਉਪਲੀ, ਸਵਰਨਜੀਤ ਸਿੰਘ, ਗੁਰਦੀਪ ਸਿੰਘ, ਸੁਖਦੇਵ ਸਿੰਘ, ਨਿਰਮਲ ਸਿੰਘ ਦੁੱਗਾਂ, ਨਿਰਮਲ ਸਿੰਘ ਉਪਲੀ, ਮਨਜੀਤ ਸਿੰਘ, ਰਣਜੀਤ ਸਿੰਘ, ਨਛੱਤਰ ਸਿੰਘ, ਰਘਵੀਰ ਸਿੰਘ ਆਧਾਰਿਤ ਟੀਮ ਨੇ ਸਥਾਨਕ ਬਰਨਾਲਾ ਚੌਂਕ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਸੰਬੰਧੀ ਦਿਤੇ ਰੋਸ ਧਰਨੇ ਵਿਚ ਪਹੁੰਚ ਕੇ, 'ਕਿਸਾਨੀ ਸੰਕਟ ਤੇ ਵਿਗਿਆਨਕ ਪਹੁੰਚ', ਪੁਸਤਕ ਸਮੇਤ ਕਾਫੀ ਮਾਤਰਾ ਵਿਚ ਤਰਕਸ਼ੀਲ ਮੈਗਜ਼ੀਨ ਮੁਫ਼ਤ ਕਿਸਾਨਾਂ ਵਿਚ ਵੰਡਿਆਂ ਤਾਂ ਜੋ ਕਿਸਾਨ ਇਸ ਨੂੰ ਪੜ੍ਹ ਕੇ ਵਿਗਿਆਨਕ ਵਿਚਾਰਾਂ ਦੀ ਰੌਸ਼ਨੀ ਵਿਚ ਆ ਕੇ ਜਾਗਰੂਕ ਹੋ ਸਕਣ |
ਅਮਰਗੜ੍ਹ, (ਜਤਿੰਦਰ ਮੰਨਵੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅਮਰਗੜ੍ਹ ਬੱਸ ਸਟੈਂਡ 'ਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਧਰਨਾ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਜਿੱਥੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਧਰਨੇ ਵਿਚ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ ਉੱਥੇ ਹੀ ਸਰਬ ਏਕਤਾ ਕਲੱਬ ਤੇ ਵਪਾਰ ਮੰਡਲ ਅਮਰਗੜ੍ਹ ਸਮੇਤ ਲਗਪਗ ਹਰ ਤਬਕੇ ਦੇ ਲੋਕਾਂ ਦਾ ਕਿਸਾਨਾਂ ਨੂੰ ਪੂਰਨ ਸਹਿਯੋਗ ਮਿਲਿਆ | ਸ਼ਹਿਰ ਦੇ ਬਾਜ਼ਾਰ ਮੁਕੰਮਲ ਬੰਦ ਰਹਿਣ ਕਾਰਨ ਚਾਰ-ਚੁਫੇਰੇ ਸੰਨਾਟਾ ਪਸਰਿਆ ਰਿਹਾ | ਕੇਵਲ ਸਿੰਘ ਭੜੀ ਮਾਨਸਾ ਦੀ ਪ੍ਰਧਾਨਗੀ ਹੇਠ ਲਾਏ ਗਏ ਧਰਨੇ ਵਿਚ ਮਨਪ੍ਰੀਤ ਸਿੰਘ, ਹਰਦੀਪ ਸਿੰਘ, ਦਰਸਨ ਸਿੰਘ, ਰਾਜਵਿੰਦਰ ਸਿੰਘ ਸੁਖਵਿੰਦਰ ਸਿੰਘ, ਅਮਿ੍ਤ ਅਲੀਪੁਰ, ਸਨਦੀਪ ਸਿੰਘ, ਗੁਰਮੁਖ ਸਿੰਘ, ਲਖਵਿੰਦਰ ਸਿੰਘ, ਸਰਪੰਚ ਰਾਜਿੰਦਰ ਸਿੰਘ ਟੀਨਾ ਨੰਗਲ, ਹਰਵੀਰ ਸਿੰਘ ਪਟਵਾਰੀ ਸੂਬਾ ਪ੍ਰਧਾਨ, ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ, ਮਨਜਿੰਦਰ ਸਿੰਘ ਲਾਂਗੜੀਆਂ, ਵਪਾਰ ਮੰਡਲ ਪ੍ਰਧਾਨ ਰਾਜਵਿੰਦਰ ਸਿੰਘ ਰਾਜੀ, ਕੁਲਦੀਪ ਸਿੰਗਲਾ ਪ੍ਰਧਾਨ ਕਰਿਆਨਾ ਐਸੋਸੀਏਸ਼ਨ, ਜੀਵਨ ਸਿੰਗਲਾ ਬਾਲੀ, ਰਾਜਿੰਦਰ ਸਿੰਘ ਰਾਜੂ, ਸੁਰਿੰਦਰ ਪਾਲ ਜੁਗੀ ਪ੍ਰਧਾਨ, ਸੁਖਦੇਵ ਸਿੰਘ ਬਾਗੜੀਆਂ, ਅੰਮਿ੍ਤਪਾਲ ਜੋਸ਼ੀ, ਜੀਵਨ ਜੋਸ਼ੀ, ਕੁਲਦੀਪ ਸਿੰਘ ਆਦਿ ਮੌਜੂਦ ਸਨ |
ਸ਼ੇਰਪੁਰ, (ਦਰਸਨ ਸਿੰਘ ਖੇੜੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੇ ਮੱਦੇਨਜ਼ਰ ਪਿੰਡ ਫਤਹਿਗੜ ਪੰਜਗਰਾਈਆਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਵਿਸ਼ਾਲ ਧਰਨਾ ਦਿੱਤਾ ਗਿਆ | ਇਸ ਧਰਨੇ ਨੂੰ ਕਿਸਾਨ ਆਗੂ ਨਾਜਰ ਸਿੰਘ ਠੁੱਲੀਵਾਲ, ਈਸਰਪਾਲ ਸਿੰਘ ਪੰਜਗਰਾਈਆਂ, ਮਹਿੰਦਰ ਸਿੰਘ ਖੇੜੀ ਸਮੇਤ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ | ਇਸ ਮੌਕੇ ਨਾਜਰ ਸਿੰਘ ਠੁੱਲੀਵਾਲ, ਨਰਿੰਦਰ ਸਿੰਘ ਕਾਲਾਬੂਲਾ, ਮੇਵਾ ਸਿੰਘ, ਨਿਰਮਲ ਸਿੰਘ ਗੰਡੇਵਾਲ, ਰਣਜੀਤ ਸਿੰਘ ਟਿੱਬਾ, ਚਰਨ ਸਿੰਘ ਟਿੱਬਾ, ਕਰਨੈਲ ਸਿੰਘ ਖੇੜੀ, ਮਹਿੰਦਰ ਸਿੰਘ ਖੇੜੀ, ਰਣਜੀਤ ਸਿੰਘ ਖੇੜੀ, ਹਾਕਮ ਸਿੰਘ ਖੇੜੀ ਖੁਰਦ, ਹਰਦਿਆਲ ਸਿੰਘ ਬਾਜਵਾ, ਰੁਲਦੂ ਸਿੰਘ ਹੇੜੀਕੇ, ਗੁਰਜੰਟ ਸਿੰਘ ਪੰਜਗਰਾਈਆਂ, ਈਸਰਪਾਲ ਸਿੰਘ ਪੰਜਗਰਾਈਆਂ, ਦਰਸਨ ਸਿੰਘ ਮਾਹਮਦਪੁਰ, ਸੁਖਵਿੰਦਰ ਸਿੰਘ ਮਾਹਮਦਪੁਰ, ਰਣ ਸਿੰਘ ਖੇੜੀ, ਸੁਖਦੀਪ ਸਿੰਘ ਖੇੜੀ, ਸਰਪੰਚ ਗੁਰਪ੍ਰੀਤ ਸਿੰਘ ਪੰਜਗਰਾਈਆਂ, ਬਲਜਿੰਦਰ ਸਿੰਘ, ਭਰਪੂਰ ਸਿੰਘ, ਹਰਚੰਦ ਸਿੰਘ, ਕੁਲਵੰਤ ਸਿੰਘ, ਸਰਬਜੀਤ ਸਿੰਘ, ਮਨਪ੍ਰੀਤ ਸਿੰਘ ਚਹਿਲ ਟਿੱਬਾ, ਬੀਬੀ ਸੁਖਦੇਵ ਕੌਰ ਠੁਲੀਵਾਲ, ਗੁਰਮੀਤ ਸਿੰਘ, ਸੁਖਵਿੰਦਰ ਕੌਰ ਮਾਹਦਪੁਰ ਆਗੂ ਸੰਯੁਕਤ ਅਕਾਲੀ ਦਲ, ਚਰਨਜੀਤ ਕੌਰ, ਸਰਬਜੀਤ ਕੌਰ, ਰਵਿੰਦਰ ਕੌਰ, ਵੀਰਪਾਲ ਕੌਰ, ਜਸਵੰਤ ਕੌਰ ਖੇੜੀ ਖੁਰਦ, ਸੁਖਵਿੰਦਰ ਕੌਰ ਪੰਜਗਰਾਈਆਂ, ਮਨਜੀਤ ਕੌਰ ਖੇੜੀ ਮੌਜੂਦ ਸਨ |
ਛਾਜਲੀ, (ਕੁਲਵਿੰਦਰ ਸਿੰਘ ਰਿੰਕਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੀ ਭਾਰਤ ਬੰਦ ਦੀ ਕਾਲ ਨੂੰ ਭਰਵਾਂ ਹੁੰਗਾਰਾ ਮਿਲਿਆ | ਪਿੰਡ ਛਾਜਲੀ ਅਤੇ ਨੇੜੇ ਪਿੰਡਾਂ ਦੇ ਬਾਜਾਰ ਮੁਕੰਮਲ ਬੰਦ ਰਹੇ | ਲੋਕ ਸਵੇਰ ਤੋਂ ਹੀ ਧਰਨੇ ਵਾਲੀਆਂ ਮਿਥੀਆਂ ਥਾਵਾਂ 'ਤੇ ਪਹੁੰਚਣੇ ਸ਼ੁਰੂ ਹੋ ਗਏ | ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪ੍ਰਧਾਨ ਸੰਤ ਰਾਮ ਛਾਜਲੀ ਨੇ ਦੱਸਿਆ ਕਿ ਲੋਕ ਆਪ ਮੁਹਾਰੇ ਹੀ ਜਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮ ਉਤਸ਼ਾਹ ਨਾਲ ਨੇਪਰੇ ਚਾੜ੍ਹਦੇ ਹਨ | ਅੱਜ ਦਾ ਭਾਰਤ ਬੰਦ ਸ਼ਾਂਤੀਪੂਰਨ ਅਤੇ ਸਫਲ ਰਿਹਾ |
ਮੂਨਕ, (ਗਮਦੂਰ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਨਾਲ ਜੁੜੇ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਬੰਦ ਦੇ ਸੱਦੇ 'ਤੇ ਪਹਿਰਾ ਦਿੰਦੇ ਹੋਏ ਮੂਨਕ-ਪਾਤੜਾ ਮੇਨ ਰੋਡ ਦੇ ਬਸੈਹਿਰਾ ਬੱਸ ਅੱਡੇ 'ਤੇ ਧਰਨਾ ਲਗਾ ਕੇ ਆਵਾਜਾਈ ਬੰਦ ਕੀਤੀ | ਇਸ ਮੌਕੇ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂਰ, ਲਵਜੀਤ ਬੱਬੀ ਸਰਪੰਚ ਅਤੇ ਹੋਰ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ | ਇਸ ਮੌਕੇ ਲਖਵਿੰਦਰ ਸਿੰਘ ਡੂਡੀਆ, ਗੁਰਦੀਪ ਸਿੰਘ ਰਾਜਲਹੇੜੀ, ਭੂਰਾ ਸਿੰਘ ਸਲੇਮਗੜ, ਨਾਹਰ ਸਿੰਘ, ਮਨਜੀਤ ਸਿੰਘ, ਗੁਰਦੇਵ ਸਿੰਘ, ਜਸਪਾਲ ਸਿੰਘ, ਮੇਜਰ ਸਿੰਘ, ਬਲਕਾਰ ਸਿੰਘ, ਗੁਰਮੇਲ ਸਿੰਘ, ਰੂਪ ਸਿੰਘ, ਭੀਮ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਿਸਾਨ ਅਤੇ ਕਿਸਾਨ ਬੀਬੀਆਂ ਮੌਜੂਦ ਸਨ |
ਮੰਡਵੀ, (ਪ੍ਰਵੀਨ ਮਦਾਨ)-ਕਾਲੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਸੱਦੇ ਨੂੰ ਮੰਡਵੀ ਆਸ ਪਾਸ ਦੇ ਸਮੂਹ ਵਪਾਰੀ ਵਰਗ ਅਤੇ ਆਸ-ਪਾਸ ਦੇ ਪਿੰਡਾਂ ਵਿਚੋਂ ਭਰਵਾਂ ਹੁੰਗਾਰਾ ਮਿਲਿਆ | ਭਾਰਤ ਬੰਦ ਦੇ ਮੌਕੇ ਸਮੂਹ ਦੁਕਾਨਦਾਰਾਂ, ਵਪਾਰੀ ਵਰਗ, ਸਬਜ਼ੀਆਂ, ਫਰੂਟਾਂ ਅਤੇ ਹੋਰਨਾਂ ਰੇਹੜੀਆਂ ਵਾਲਿਆਂ ਨੇ ਆਪਣੇ ਕਾਰੋਬਾਰ ਬੰਦ ਰੱਖੇਂ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਖ਼ਤਮ ਕਰਨ ਲਈ ਭਾਰਤੀ ਗਿਣਤੀ ਵਿਚ ਕਿਸਾਨਾਂ ਨੇ ਸਾਂਤੀ ਪੂਰਨ ਧਰਨਾ ਦਿੱਤਾ ਗਿਆ |
ਮੰਡਵੀ, (ਮਦਾਨ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਲਾਕ ਮੂਣਕ ਵਲੋਂ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂਰ, ਜਗਤਾਰ ਸਿੰਘ ਸ਼ੇਰਗੜ੍ਹ, ਭੂਰਾ ਸਿੰਘ ਸਲੇਮਗੜ, ਲਖਵਿੰਦਰ ਸਿੰਘ ਡੂਡੀਆਂ, ਗੁਰਦੀਪ ਸਿੰਘ ਰਾਜਲਹੇੜੀ ਇਕਾਈ ਪ੍ਰਧਾਨ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ ਕਾਲੇ ਖੇਤੀ ਵਿਰੋਧੀ ਕਾਨੂੰਨ ਨੂੰ ਰੱਦ ਕਰਵਾਉਣ ਦੇ ਲਈ ਕਿਸਾਨ ਸੰਯੁਕਤ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ ਨੂੰ ਮੁਕੰਮਲ ਕਾਮਯਾਬ ਬਣਾਉਣ ਲਈ ਅੱਜ ਬੂਸੈਹਰਾ ਅੱਡੇ 'ਤੇ ਧਰਨਾ ਤੇ ਜਾਮ ਲਗਾ ਕੇ ਆਵਾਜਾਈ ਠੱਪ ਰਖੀ ਅਤੇ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਨਾਅਰੇਬਾਜ਼ੀ ਕੀਤੀ | ਬਲਾਕ ਆਗੂ ਗੁਰਲਾਲ ਸਿੰਘ ਜਲੂਰ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਲਿਆਂਦੇ ਖੇਤੀ ਵਿਰੋਧੀ ਕਾਨੂੰਨ ਸਿਰਫ਼ ਇਕੱਲੇ ਕਿਸਾਨ ਮਜ਼ਦੂਰਾਂ ਵਾਸਤੇ ਹੀ ਮਾਰੂ ਨਹੀਂ ਹਨ ਬਲਕਿ ਹਰ ਵਿਅਕਤੀ ਲਈ ਬਹੁਤ ਹੀ ਘਾਤਕ ਸਾਬਤ ਹੋਣਗੇ | ਮੇਜਰ ਸਿੰਘ ਸਾਬਕਾ ਸਰਪੰਚ ਬੁਸੈਹਰਾ, ਕਰਨ ਸਿੰਘ ਗਿੱਲ ਬੂਸੈਹਰਾ, ਬਲਜੀਤ ਸਿੰਘ ਸਰਪੰਚ ਬੂਸੈਹਰਾ, ਕੈਪਟਨ ਮੁਖ਼ਤਿਆਰ ਸਿੰਘ ਸਰਪੰਚ ਬੰਗਾ, ਜਤਿੰਦਰ ਸਿੰਘ ਸਰਪੰਚ ਚਾਦੂੰ, ਕੈਪਟਨ ਮੱਘਰ ਸਿੰਘ ਬੰਗਾ, ਕਿ੍ਸ਼ਨ ਸਿੰਘ ਗਿੱਲ ਬੂਸੈਹਰਾ, ਤਰਸੇਮ ਸਿੰਘ ਗਿੱਲ ਬੁਸੈਹਰਾ, ਨਾਹਰ ਸਿੰਘ ਸਲੇਮਗੜ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਗੁਰਵਿੰਦਰ ਸਿੰਘ ਸ਼ੇਰਗੜ੍ਹ ਵਲੋਂ ਵੀ ਸਮਰਥਨ ਕੀਤਾ ਗਿਆ |
ਸ਼ੇਰਪੁਰ, (ਦਰਸ਼ਨ ਸਿੰਘ ਖੇੜੀ, ਸੁਰਿੰਦਰ ਚਹਿਲ)-ਸੰਯੁਕਤ ਕਿਸਾਨ ਮੋਰਚੇ ਵਲੋਂ ਤਿੰਨ ਖੇਤੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਤੇ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜੰਥੇਬੰਦੀਆਂ ਵਲੋਂ ਸ਼ੇਰਪੁਰ ਦੇ ਕਾਤਰੋਂ ਚੌਕ ਵਿਖੇ ਧਰਨਾ ਲਗਾ ਕੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਪਿਛਲੇ 10 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਨ ਪ੍ਰੰਤੂ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਤਿੰਨੇ ਕਾਨੂੰਨ ਰੱਦ ਨਾ ਕੀਤੇ ਤਾਂ ਮੋਦੀ ਸਰਕਾਰ ਦਾ ਪਤਨ ਤੈਅ ਹੈ | ਇਸ ਧਰਨੇ ਵਿਚ ਹੋਰਨਾਂ ਤੋਂ ਇਲਾਵਾ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਸੰਤ ਬਾਬਾ ਜਗਜੀਤ ਸਿੰਘ ਕਲੇਰਾਂ, ਰਾਜ ਸਿੰਘ ਖੇੜੀ, ਮਨਜੀਤ ਸਿੰਘ ਧਾਮੀ, ਚਰਨ ਸਿੰਘ ਜਵੰਧਾ, ਰਾਜਿੰਦਰ ਸਿੰਘ ਫੱਗਾ, ਸੁਖਵਿੰਦਰ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਦੀਦਾਰਗੜ੍ਹ, ਕਰਮਜੀਤ ਸਿੰਘ ਛੰਨਾ, ਸਰਪੰਚ ਗੁਰਦੀਪ ਸਿੰਘ ਅਲੀਪੁਰ, ਸਰਬਜੀਤ ਸਿੰਘ ਅਲਾਲ, ਗ਼ਰੀਬ ਸਿੰਘ ਛੰਨਾ, ਚਮਕੌਰ ਸਿੰਘ ਵੀਰ, ਗੁਰਨਾਮ ਸਿੰਘ, ਭੋਲਾ ਸਿੰਘ ਟਿੱਬਾ, ਜਸਮੇਲ ਸਿੰਘ ਬੜੀ, ਦੋਧੀ ਯੂਨੀਅਨ ਬਲਾਕ ਸ਼ੇਰਪੁਰ, ਮਹਿਕਮ ਸਿੰਘ ਦੀਦਾਰਗੜ, ਜਸਵੰਤ ਸਿੰਘ ਜੱਸੀ ਮਾਹਮਦਪੁਰ, ਗੁਰਮੁੱਖ ਸਿੰਘ ਸ਼ੇਰਪੁਰ, ਸੁਖਵਿੰਦਰ ਸਿੰਘ ਮਾਹਮਦਪੁਰ, ਬਾਬਾ ਸੁਖਵਿੰਦਰ ਸਿੰਘ ਟਿੱਬਾ, ਵਪਾਰ ਮੰਡਲ ਦੇ ਪ੍ਰਧਾਨ ਚੇਤਨ ਗੋਇਲ, ਮਨਦੀਪ ਸਿੰਘ ਖੀਪਲ, ਸਰਪੰਚ ਰਣਜੀਤ ਸਿੰਘ ਧਾਲੀਵਾਲ, ਦਰਸ਼ਨ ਸਿੰਘ ਸ਼ੇਰਪੁਰ, ਨਾਜ਼ਮ ਸਿੰਘ ਹੇੜੀਕੇ, ਜਸਵੀਰ ਸਿੰਘ ਖੇੜੀ, ਤੇਜਾ ਸਿੰਘ, ਗੁਰਪ੍ਰੀਤ ਸ਼ਰਮਾ, ਬੀਬੀ ਬਲਜੀਤ ਕੌਰ ਵਿਰਕ ਤੋਂ ਇਲਾਵਾ ਵੱਡੀ ਗਿਣਤੀ ਵਿਚ ਬੀਬੀਆਂ ਮੌਜੂਦ ਸਨ |
ਮਲੇਰਕੋਟਲਾ, (ਮੁਹੰਮਦ ਹਨੀਫ਼ ਥਿੰਦ)-ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਤੇ ਗਏ 'ਭਾਰਤ ਬੰਦ' ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਮੀਤ ਪ੍ਰਧਾਨ ਨਿਰਮਲ ਸਿੰਘ ਅਲੀਪੁਰ ਦੀ ਅਗਵਾਈ ਹੇਠ ਮਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਦੇ ਸਹਿਯੋਗ ਨਾਲ ਇਕ ਵਿਸ਼ਾਲ ਇਕੱਠ ਕਰ ਕੇ ਲੁਧਿਆਣਾ-ਮਲੇਰਕੋਟਲਾ-ਸੰਗਰੂਰ ਹਾਈਵੇ ਜਾਮ ਕਰ ਕੇ ਧਰਨਾ ਦਿੱਤਾ ਗਿਆ | ਇਸ ਧਰਨੇ ਵਿਚ ਵੱਡੀ ਗਿਣਤੀ 'ਚ ਮੁਸਲਿਮ ਔਰਤਾਂ ਨੇ ਵੀ ਸ਼ਿਰਕਤ ਕੀਤੀ | ਧਰਨਾ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਗਿਆ | ਇਸ ਮੌਕੇ ਇਲਾਕੇ ਦੇ ਵੱਖ-ਵੱਖ ਕਿਸਾਨ ਆਗੂਆਂ ਅਤੇ ਸਮਾਜਸੇਵਕਾਂ ਨੇ ਸੰਬੋਧਨ ਕੀਤਾ ਅਤੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ | ਸੰਬੋਧਨ ਕਰਦਿਆਂ ਜਸਵਿੰਦਰ ਸਿੰਘ ਸੋਮਾ ਲੌਂਗੋਵਾਲ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਪੰਜਾਬ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਦੇਸ਼ ਭਰ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਨਵੇਂ ਬਣੇ ਤਿੰਨ ਖੇਤੀ ਕਾਨੂੰਨ ਬਿਜਲੀ ਐਕਟ-2020 ਰੱਦ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ | ਉਨ੍ਹਾਂ ਕਿਹਾ ਕਿ 28 ਸਤੰਬਰ ਨੂੰ ਬਰਨਾਲਾ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ 'ਇਨਕਲਾਬ-ਜਿੰਦਾਬਾਦ, ਸਾਮਰਾਜ-ਮੁਰਦਾਬਾਦ' ਰੈਲੀ ਵਿਚ ਵੀ ਮਲੇਰਕੋਟਲਾ ਬਲਾਕ ਵਿਚੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ | ਸਮਾਜਸੇਵੀ ਸੰਸਥਾ 'ਮੁਸਲਿਮ ਸਿੱਖ ਸਾਂਝਾਂ' ਵਲੋਂ ਦਵਾਈਆਂ ਅਤੇ ਇਲਾਕੇ ਦੇ ਕੁੱਝ ਮੁਸਲਿਮ ਨੌਜਵਾਨਾਂ ਵਲੋਂ ਮਿੱਠੇ ਚਾਵਲਾ ਦਾ ਲੰਗਰ ਲਗਾਇਆ ਗਿਆ ਅਤੇ ਸਮਾਜਸੇਵੀਆਂ ਵਲੋਂ ਖਾਣੇ ਦਾ ਇੰਤਜ਼ਾਮ ਕੀਤਾ ਗਿਆ | ਇਸ ਤੋਂ ਇਲਾਵਾ ਬਲਾਕ ਖ਼ਜ਼ਾਨਚੀ ਕੁਲਵਿੰਦਰ ਸਿੰਘ ਭੂਦਨ, ਚਰਨਜੀਤ ਸਿੰਘ ਹਥਨ, ਐਡਵੋਕੇਟ ਮੁਬੀਨ ਫਾਰੂਕੀ, ਦਰਸ਼ਨ ਸਿੰਘ ਦਰਦੀ, ਐਡਵੋਕੇਟ ਤਾਨੀਆ ਤਬੱਸ਼ਮ, ਮੁਹੰਮਦ ਅਨਵਾਰ ਏਕਤਾ ਹੈਡੀਕੈਪਡ ਸੁਸਾਇਟੀ, ਪ੍ਰੋਫੈਸਰ ਸੁਖਚੈਨ ਸਿੰਘ, ਆਸੀਆ ਸਮਾਜਸੇਵੀ, ਸ਼ਗੁਫਤਾ ਯਾਵਰ, ਅਖਤਰੀ ਸੁਲਤਾਨਾ, ਗੁਰਵਿੰਦਰ ਸਿੰਘ ਭਰੂਰ ਸਿੱਖ ਸਦਭਾਵਨਾ ਦਲ ਮਲੇਰਕੋਟਲਾ, ਰੁਪਿੰਦਰ ਕੌਰ ਹਥੋਆ, ਗੁਰਮੇਲ ਕੌਰ ਬਿੰਜੋਕੀ ਆਦਿ ਨੇ ਸੰਬੋਧਨ ਕੀਤਾ |
ਕੌਹਰੀਆਂ, (ਮਾਲਵਿੰਦਰ ਸਿੰਘ ਸਿੱਧੂ)-ਸੰਯੁਕਤ ਕਿਸਾਨ ਮੋਰਚੇ ਦੇ ਬੰਦ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਕੌਹਰੀਆਂ ਦੇ ਬੱਸ ਸਟੈਂਡ ਵਿਚ ਧਰਨਾ ਲਾਇਆ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਵੀਰ ਸਿੰਘ, ਰਘਵੀਰ ਸਿੰਘ, ਅਵਤਾਰ ਸਿੰਘ ਆਦਿ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ | ਧਰਨੇ ਵਿਚ ਕਿਸਾਨ ਬੀਬੀਆਂ ਨੇ ਭਾਰੀ ਗਿਣਤੀ ਵਿਚ ਪਹੁੰਚ ਕੇ ਮੋਦੀ ਸਰਕਾਰ ਦਾ ਪਿਟ ਸਿਆਪਾ ਕੀਤਾ | ਸੜਕੀ ਆਵਾਜਾਈ ਅਤੇ ਮੇਨ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਿਹਾ | ਸਥਾਨਕ ਦੁਕਾਨਦਾਰਾਂ ਨੇ ਵੀ ਧਰਨੇ ਵਿਚ ਹਾਜ਼ਰੀ ਲੁਆਈ | ਇਸ ਮੌਕੇ ਧਰਨੇ ਵਿਚ ਕੌਹਰੀਆਂ ਤੋਂ ਇਲਾਵਾ ਨੇੜਲੇ ਪਿੰਡਾਂ ਤੋਂ ਵੀ ਕਿਸਾਨ ਮੌਜੂਦ ਸਨ |
ਸੂਲਰ ਘਰਾਟ, (ਜਸਵੀਰ ਸਿੰਘ
ਭਵਾਨੀਗੜ੍ਹ, 27 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਪੁਲਿਸ ਨੇ ਇਕ ਔਰਤ ਨੂੰ 20 ਗ੍ਰਾਮ ਹੈਰੋਇਨ (ਚਿੱਟੇ) ਸਮੇਤ ਕਾਬੂ ਨੂੰ ਕਾਬੂ ਕਰਦਿਆਂ ਉਸ ਸਮੇਤ ਇਕ ਹੋਰ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਨ ਦਾ ਦਾਅਵਾ ਕੀਤਾ | ਜਾਣਕਾਰੀ ਅਨੁਸਾਰ ਪੁਲਿਸ ਚੌਂਕੀ ਜੌਲੀਆਂ ਦੇ ...
ਮਲੇਰਕੋਟਲਾ, 27 ਸਤੰਬਰ (ਪਰਮਜੀਤ ਸਿੰਘ ਕੁਠਾਲਾ) - ਮਲੇਰਕੋਟਲਾ ਤੋਂ ਕਾਂਗਰਸ ਪਾਰਟੀ ਦੀ ਵਿਧਾਇਕਾ ਬੀਬੀ ਰਜ਼ੀਆ ਸੁਲਤਾਨਾ ਦੇ ਅੱਜ ਮੁੜ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਪਿੱਛੋਂ ਹਲਕੇ ਅੰਦਰ ਕਾਂਗਰਸੀ ਵਰਕਰਾਂ ਨੇ ਖ਼ੁਸ਼ੀ ਵਿਚ ਲੱਡੂ ਵੰਡੇ | ਸ਼ਹਿਰ ਅਤੇ ...
ਸੰਗਰੂਰ, 27 ਸਤੰਬਰ (ਧੀਰਜ ਪਸ਼ੌਰੀਆ) - ਪੰਜਾਬ ਵਿਚ ਜ਼ਿਆਦਾਤਰ ਕਿਸਾਨਾਂ ਵਲੋਂ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਵਜੋਂ ਪਸ਼ੂ ਪਾਲੇ ਜਾਂਦੇ ਹਨ ਪਰ ਸੂਬੇ ਦੇ ਜ਼ਿਆਦਾਤਰ ਪਿੰਡ ਅਜੇ ਵੀ ਪਸ਼ੂ ਸਿਹਤ ਸਹੂਲਤਾਂ ਤੋਂ ਵਾਂਝੇ ਹਨ | ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ...
ਮਾਲੇਰਕੋਟਲਾ/ਅਮਰਗੜ੍ਹ, 27 ਸਤੰਬਰ (ਕੁਠਾਲਾ, ਜੈਨ, ਮੰਨਵੀ) - ਮਹਾਂਵੀਰ ਇੰਟਰਨੈਸ਼ਨਲ ਤੇ ਮਾਨਵ ਨਿਸ਼ਕਾਮ ਸੇਵਾ ਸੰਮਤੀ ਵਲੋਂ ਲੰਮੇ ਸਮੇਂ ਤੋਂ ਚੱਲ ਰਹੀ ਖ਼ੂਨਦਾਨ ਦੀ ਨਿਸ਼ਕਾਮ ਸੇਵਾ ਤਹਿਤ ਜੈਨ ਸਥਾਨਕ ਮੋਤੀ ਬਾਜ਼ਾਰ ਮਾਲੇਰਕੋਟਲਾ ਵਿਖੇ ਲੜੀਵਾਰ ਖ਼ੂਨਦਾਨ ...
ਲਹਿਰਾਗਾਗਾ, 27 ਸਤੰਬਰ (ਅਸ਼ੋਕ ਗਰਗ) - ਇਲਾਕੇ ਦੇ ਆਸ-ਪਾਸ ਪਿੰਡਾਂ ਵਿਚ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ, ਕਿਸਾਨ ਬੇਹੱਦ ਚਿੰਤਕ ਦਿਖਾਈ ਦੇ ਰਹੇ ਹਨ | ਪਿੰਡ ਭੁਟਾਲ ਕਲਾਂ ਵਿਖੇ ਗੁਲਾਬੀ ਸੁੰਡੀ ਦੀ ਮਾਰ ਹੇਠ ਆਈ ਫਸਲ ਤੋਂ ਕਿਸਾਨ ...
ਸੰਗਰੂਰ, 27 ਸਤੰਬਰ (ਅਮਨਦੀਪ ਸਿੰਘ ਬਿੱਟਾ)-ਕੰਪਨੀ ਨਾਲ ਪੈਸਿਆਂ ਦੀ ਅਮਾਨਤ ਵਿਚ ਖ਼ਿਆਨਤ ਕਰਨ ਦੇ ਮਾਮਲੇ ਵਿਚ ਥਾਣਾ ਸਿਟੀ ਸੰਗਰੂਰ ਵਿਖੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ | ਥਾਣਾ ਸਿਟੀ ਦੇ ਐਸ.ਐਚ.ਓ. ਇੰਸਪੈਕਟਰ ਗੁਰਵੀਰ ਸਿੰਘ ਨੇ ਦੱਸਿਆ ਕਿ ...
ਸੰਗਰੂਰ, 27 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਬਰਨਾਲਾ ਰੋਡ ਸਥਿਤ ਬਿਰਧ ਆਸ਼ਰਮ ਬਡਰੁੱਖਾਂ ਦਾ 12ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਲਾਇਨਜ਼ ਕਲੱਬ (ਰਾਇਲ) ਸੰਗਰੂਰ ਦੇ ਸਹਿਯੋਗ ਨਾਲ ਹੋਏ ਇਸ ਸਮਾਰੋਹ ਨੰੂ ਹੋਰਨਾਂ ਤੋਂ ਇਲਾਵਾ ਹਰਪਾਲ ਸਿੰਘ ਪੰਨੂ, ਸ੍ਰੀਮਤੀ ...
ਦਿੜ੍ਹਬਾ ਮੰਡੀ, 27 ਸਤੰਬਰ (ਹਰਬੰਸ ਸਿੰਘ ਛਾਜਲੀ) - ਆਜ਼ਾਦੀ ਦੇ 75ਵਾਂ ਉਤਸਵ ਦੇ ਤਹਿਤ ਆਈ.ਟੀ.ਬੀ.ਪੀ.ਐਫ. ਦੇ ਜਵਾਨਾਂ ਵੱਲੋਂ ਕੀਤਾ ਜਾ ਰਿਹਾ ਸਾਇਕਲ ਮਾਰਚ ਦਾ ਦਿੜ੍ਹਬਾ ਵਿਖੇ ਪਹੁੰਚਣ 'ਤੇ ਐਕਸ ਸਰਵਿਸਮੈਨ ਵੈੱਲਫੇਅਰ ਕਮੇਟੀ ਪੰਜਾਬ ਦੇ ਬੁਲਾਰੇ ਕੈਪਟਨ ਗੁਲਾਬ ਸਿੰਘ ...
ਲਹਿਰਾਗਾਗਾ, 27 ਸਤੰਬਰ (ਅਸ਼ੋਕ ਗਰਗ) - ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਨੇ ਸੈਂਕੜੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਨੂੰ ...
ਮਲੇਰਕੋਟਲਾ, 27 ਸਤੰਬਰ (ਪਰਮਜੀਤ ਸਿੰਘ ਕੁਠਾਲਾ) - ਸਥਾਨਕ ਮਾਨਾਂ ਰੋਡ ਸਥਿਤ ਖ਼ੁਸ਼ਹਾਲ ਬਸਤੀ ਵਿਚ ਸੀਵਰੇਜ ਬੋਰਡ ਵੱਲੋਂ ਸੀਵਰੇਜ ਪਾਈਪਾਂ ਪਾਉਣ ਲਈ ਪੁੱਟੇ ਡੂੰਘੇ ਟੋਏ ਵਿਚ ਮਿੱਟੀ ਦੀਆਂ ਢਿਗਾਂ ਹੇਠ ਦੱਬ ਜਾਣ ਕਾਰਨ ਇਕ ਪਰਵਾਸ਼ੀ ਮਜ਼ਦੂਰ ਦੀ ਮੌਤ ਹੋ ਗਈ | ਮਿ੍ਤਕ ...
ਸੰਗਰੂਰ, 27 ਸਤੰਬਰ (ਅਮਨਦੀਪ ਸਿੰਘ ਬਿੱਟਾ) - ਗੈਰ ਕਾਨੂੰਨੀ ਢੰਗ ਨਾਲ ਦੂਜਾ ਵਿਆਹ ਕਰਵਾਉਣ ਅਤੇ ਆਪਣੀ ਪਹਿਲੀਂ ਪਤਨੀ ਨੂੰ ਫੇਸਬੁੱਕ ਵਟਸਅੱਪ ਨੰਬਰ ਉੱਤੇ ਮੰਦੀ ਸ਼ਬਦਾਵਲੀ ਵਰਤਣ ਦੇ ਦੋਸ਼ਾਂ ਤਹਿਤ ਥਾਣਾ ਸਿਟੀ -1 ਵਿਚ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤੇ ਜਾਣ ...
ਸੰਗਰੂਰ, 27 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਇੰਡੀਅਨ ਫੋਕ ਡਾਂਸ ਅਕੈਡਮੀ ਮਲੋਟ ਵਲੋਂ ਸਥਾਨਕ ਨਾਨਕਿਆਣਾ ਚੌਂਕ ਸਥਿਤ ਮੋਤੀ ਮਹਿਲ ਵਿਚ ਮਿਸ. ਅਤੇ ਮਿਸਿਜ਼ ਪੰਜਾਬਣ - 2021 ਦੇ ਕਰਵਾਏ ਆਡੀਸ਼ਨ ਵਿਚ ਜ਼ਿਲ੍ਹਾ ਸੰਗਰੂਰ ਅਤੇ ਲਾਗਲੇ ਇਲਾਕਿਆਂ ਤੋਂ ਚਾਰ ਦਰਜਨ ਦੇ ਕਰੀਬ ...
ਟੱਲੇਵਾਲ, 27 ਸਤੰਬਰ (ਸੋਨੀ ਚੀਮਾ)-ਪੰਜਾਬ ਸਮੇਤ ਦੇਸ਼ ਦੇ ਕਿਸਾਨਾਂ ਨਾਲ ਸਰਕਾਰਾਂ ਵਲੋਂ ਪਹਿਲੇ ਸਮਿਆਂ ਤੋਂ ਹੀ ਧੱਕਾ ਹੁੰਦਾ ਆਇਆ ਹੈ | ਇਹ ਸ਼ਬਦ ਬਾਬਾ ਸੁਖਵਿੰਦਰ ਸਿੰਘ ਟਿੱਬਾ ਮੀਤ ਪ੍ਰਧਾਨ ਅਤੇ ਹਲਕਾ ਮਹਿਲ ਕਲਾਂ ਤੋਂ ਉਮੀਦਵਾਰ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ...
ਲਹਿਰਾਗਾਗਾ, 27 ਸਤੰਬਰ (ਗਰਗ, ਖੋਖਰ) - ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਇੱਥੇ ਇਕ ਪਾਣੀ ਵਾਲੀ ਟੈਂਕੀ ਦਾ ਉਦਘਾਟਨ ਕੀਤਾ | ਇਹ ਟੈਂਕੀ ਕੌਂਸਲਰ ਕਪਲਾਸ਼ ਤਾਇਲ ਵਲੋਂ ਆਪਣੇ ਮਰਹੂਮ ਪਿਤਾ ਰਤਨ ਤਾਇਲ ਦੀ ਯਾਦ ਵਿਚ ਦਾਨ ਵਜੋਂ ਦਿੱਤੀ ...
ਮਲੇਰਕੋਟਲਾ, 27 ਸਤੰਬਰ (ਪਰਮਜੀਤ ਸਿੰਘ ਕੁਠਾਲਾ) - ਸਥਾਨਕ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਵਿਖੇ ਜ਼ਿਲ੍ਹਾ ਮਲੇਰਕੋਟਲਾ ਅਧੀਨ ਆਉਂਦੀਆਂ ਤਿੰਨੇ ਤਹਿਸੀਲਾਂ ਮਲੇਰਕੋਟਲਾ, ਅਮਰਗੜ੍ਹ ਤੇ ਅਹਿਮਦਗੜ੍ਹ ਨਾਲ ਸਬੰਧਤ ਨੰਬਰਦਾਰਾਂ ਦੀ ਸੂਬਾ ਪ੍ਰਧਾਨ ਬੰਤ ਸਿੰਘ ਹਥਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX