ਨਵੀਂ ਦਿੱਲੀ, 27 ਸਤੰਬਰ (ਜਗਤਾਰ ਸਿੰਘ)- ਪੱਛਮੀ ਦਿੱਲੀ ਦੇ ਵਿਸ਼ਨੂੰ ਗਾਰਡਨ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਐਕਸਟੈਨਸ਼ਨ ਨੰਬਰ 1 (ਬਾਪੂ ਦਾ ਗੁਰਦੁਆਰਾ) ਦੀਆਂ ਚਾਰ ਸਾਲਾਂ ਉਪਰੰਤ ਹੋਈਆਂ ਆਮ ਚੋਣਾਂ ਵਿਚ ਗਗਨਦੀਪ ਸਿੰਘ ਮੈਟਰੋ ਨੇ ਪ੍ਰਧਾਨ, ਭਜਨ ਸਿੰਘ ਨੇ ਜਨਰਲ ਸਕੱਤਰ ਅਤੇ ਬਲਬੀਰ ਸਿੰਘ ਨੇ ਖਜ਼ਾਨਚੀ ਦੇ ਤੌਰ 'ਤੇ ਜਿੱਤ ਪ੍ਰਾਪਤ ਕੀਤੀ ਜਦਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਮੈਂਬਰ ਹਰਜਿੰਦਰ ਸਿੰਘ ਦੇ ਸਮਰਥਨ ਵਾਲੀ ਟੀਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ | ਗੁਰਦੁਆਰੇ ਦੇ ਨਵੇਂ ਅਹੁਦੇਦਾਰਾਂ ਨੂੰ ਇਲਾਕੇ ਦੀ ਸੰਗਤ ਨੂੰ ਸਿਰੋਪਾਓ ਅਤੇ ਫੁੱਲਾਂ ਦੇ ਹਾਰਾਂ ਨਾਲ ਨਿਵਾਜ ਕੇ ਸਨਮਾਨਿਤ ਕੀਤਾ | ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਨੌਜਵਾਨ ਪ੍ਰਬੰਧਕ ਗਗਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦਾ ਮਕਸਦ ਗੁਰੂ ਘਰ ਦੇ ਪ੍ਰਬੰਧ ਵਿਚ ਆ ਰਹੀਆਂ ਔਕੜਾਂ ਅਤੇ ਇਲਾਕੇ ਦੇ ਸਿੱਖਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਹਰ ਮੁਮਕਿਨ ਕਦਮ ਚੁੱਕਣਾ ਹੈ, ਜਿਸਦੇ ਵਾਸਤੇ ਉਹ ਇਲਾਕੇ ਦੇ ਹਰ ਸਿੱਖ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਨਗੇ | ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਹਲਕਾ ਵਿਸ਼ਨੂੰ ਗਾਰਡਨ ਤੋਂ ਮੈਂਬਰ ਰਜਿੰਦਰ ਸਿੰਘ ਘੁੱਗੀ ਦੇ ਇਲਾਵਾ ਜਗਦੀਸ਼ ਸਿੰਘ, ਕੁਲਵੰਤ ਸਿੰਘ ਕੰਤਾ, ਜਸਬੀਰ ਸਿੰਘ, ਹਰਦੇਵ ਸਿੰਘ, ਜਗਜੀਤ ਸਿੰਘ ਜੌਲੀ, ਅਮਰਜੀਤ ਸਿੰਘ ਰਾਜੂ, ਸਰਬਜੀਤ ਸਿੰਘ ਐਡਵੋਕੇਟ ਅਤੇ ਇਲਾਕੇ ਦੇ ਹੋਰ ਪਤਵੰਤੇ ਸੱਜਣ ਮੌਜੂਦ ਸਨ |
ਸਿਰਸਾ, 27 ਸਤੰਬਰ (ਭੁਪਿੰਦਰ ਪੰਨੀਵਾਲੀਆ)- ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ 'ਭਾਰਤ ਬੰਦ' ਦੀ ਅਪੀਲ 'ਤੇ ਸਿਰਸਾ ਜ਼ਿਲ੍ਹਾ ਦੀ ਕਾਲਾਂਵਾਲੀ ਵਿੱਚ ਪੂਰਨ ਬੰਦ ਰਿਹਾ | ਇਸ ਦੌਰਾਨ ਮੰਡੀ ਦੇ ਸਾਰੇ ਬਾਜ਼ਾਰ ਬੰਦ ਰਹੇ, ਇੱਥੋਂ ਤੱਕ ...
ਫ਼ਤਿਹਾਬਾਦ, 27 ਸਤੰਬਰ (ਹਰਬੰਸ ਸਿੰਘ ਮੰਡੇਰ)- ਸੰਯੁਕਤ ਕਿਸਾਨ ਮੋਰਚਾ ਵਲੋਂ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਆਯੋਜਿਤ ਕੀਤੇ ਗਏ ਭਾਰਤ ਬੰਦ ਦਾ ਅੱਜ ਜਿਲੇ ਭਰ ਵਿਚ ਬਹੁਤ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲਿਆ | ਜ਼ਿਲੇ੍ਹ ਦੇ ਲਗਪਗ ਸਾਰੇ ਬਾਜ਼ਾਰ ਬੰਦ ਸਨ ...
ਨਵੀਂ ਦਿੱਲੀ, 27 ਸਤੰਬਰ (ਜਗਤਾਰ ਸਿੰਘ)- ਯੂਨਾਈਟਿੰਗ ਸਿੰਘ ਸਭਾ ਫੈਡਰੇਸ਼ਨ ਨੇ ਸਿੱਖ ਸੰਸਥਾਵਾਂ ਅਤੇ ਅਦਾਰਿਆਂ 'ਚ ਵਧ ਰਹੇ ਭਿ੍ਸ਼ਟਾਚਾਰ ਅਤੇ ਪਰਿਵਾਰਵਾਦ ਪ੍ਰਤੀ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ |ਫੈਡਰੇਸ਼ਨ ਦੇ ਮੁਖੀ ਰਾਮ ਸਿੰਘ ਰਾਠੌਰ ਸਮੇਤ ਸੰਸਥਾ ਦੇ ਦੂਜੇ ...
ਨਵੀਂ ਦਿੱਲੀ, 27 ਸਤੰਬਰ (ਬਲਵਿੰਦਰ ਸਿੰਘ ਸੋਢੀ)-ਪੂਰਬੀ ਦਿੱਲੀ ਨਗਰ ਨਿਗਮ ਨੇ ਇਕ ਯੋਜਨਾ ਤਿਆਰ ਕੀਤੀ ਹੈ ਜਿਸ ਵਿਚ ਦਰੱਖਤ ਲੋਕਾਂ ਨੂੰ ਗੋਦ ਦਿੱਤੇ ਜਾਣਗੇ ਅਤੇ ਉਹ ਉਸੇ ਹੀ ਦਰੱਖਤ ਦੀ ਹਰ ਪੱਖ ਤੋਂ ਆਪਣੇ ਪੱਧਰ ਤੇ ਪਾਲਣਾ ਕਰਕੇ ਉਨ੍ਹਾਂ ਨੂੰ ਵੱਡਾ ਕਰਨਗੇ | ਇਸ ਦੇ ...
ਨਵੀਂ ਦਿੱਲੀ, 27 ਸਤੰਬਰ (ਬਲਵਿੰਦਰ ਸਿੰਘ ਸੋਢੀ)-ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼ਾਹਦਰਾ ਦੇ ਸੈਸ਼ਨ 2020-21 ਦੇ 12ਵੀਂ ਜਮਾਤ ਦੇ ਸਾਇੰਸ ਸਟਰੀਮ ਦੇ ਵਿਦਿਆਰਥੀ ਅੰਸ਼ ਆਜ਼ਾਦ ਦਾ ਦਾਖ਼ਲਾ ਆਈ.ਆਈ.ਟੀ. ਮੈਨਜਮੈਂਟ ਕੋਰਸ ਲਈ ਭਿਲਾਈ ਕੇਂਦਰ ਵਿਚ ਹੋਣ 'ਤੇ ਸਕੂਲਾਂ ਦੇ ...
ਨਵੀਂ ਦਿੱਲੀ, 27 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਮਾਡਲ ਟਾਊਨ ਇਲਾਕੇ ਵਿਚ ਕਾਰ ਦੇ ਪੁਰਜ਼ਿਆਂ ਦਾ ਕਾਰੋਬਾਰ ਕਰਨ ਵਾਲੇ ਨੇ ਆਪਣੀ ਹੀ ਪਤਨੀ ਦੀ ਹੱਤਿਆ ਮੂੰਹ 'ਤੇ ਸਿਰਹਾਣਾ ਰੱਖ ਕੇ ਕਰ ਦਿੱਤੀ ਹੈ | ਇਸ ਮਾਮਲੇ 'ਚ ਪੁਲਿਸ ਨੇ ਜਦੋਂ ਉਸ ਦੇ ਪਤੀ ਤੋਂ ਸਖ਼ਤੀ ਨਾਲ ...
ਨਵੀਂ ਦਿੱਲੀ, 27 ਸਤੰਬਰ (ਬਲਵਿੰਦਰ ਸਿੰਘ ਸੋਢੀ)-ਇਕ ਪਾਸੇ ਲੋਕਾਂ ਨੂੰ ਮਹਿੰਗਾਈ ਦੀ ਮਾਰ ਪੈ ਰਹੀ ਹੈ ਅਤੇ ਦੂਸਰੇ ਪਾਸੇ ਸਬਜ਼ੀਆਂ ਮਹਿੰਗੀਆਂ ਹੋਣ ਦੇ ਕਾਰਨ ਹੁਣ ਲੋਕਾਂ ਨੂੰ ਰੋਟੀ ਪਾਣੀ ਵੀ ਮੁਸ਼ਕਿਲ ਹੋ ਰਿਹਾ ਹੈ | ਦਿੱਲੀ ਦੀਆਂ ਸਬਜ਼ੀ ਮੰਡੀਆਂ ਵਿਚ ਪਹਿਲਾਂ ਤੋਂ ...
ਨਵੀਂ ਦਿੱਲੀ, 27 ਸਤੰਬਰ (ਬਲਵਿੰਦਰ ਸਿੰਘ ਸੋਢੀ)-ਕੇਂਦਰੀ ਆਰੀਆ ਯੁਵਕ ਪ੍ਰੀਸ਼ਦ ਦੀ ਅਗਵਾਈ 'ਚ ਮਹਾਨ ਸੁਤੰਤਰਤਾ ਸੈਨਾਨੀ ਸ਼ਹੀਦ ਭਗਤ ਸਿੰਘ ਦੇ 114ਵੇਂ ਜਨਮ ਦਿਨ ਦੇ ਮੌਕੇ 'ਤੇ ਆਨਲਾਈਨ ਸ਼ਰਧਾਂਜਲੀ ਅਰਪਿਤ ਕੀਤੀ ਗਈ | ਇਸ ਮੌਕੇ 'ਤੇ ਕੇਂਦਰੀ ਆਰੀਆ ਯੁਵਕ ਪ੍ਰੀਸ਼ਦ ਦੇ ...
ਕਰਨਾਲ, 27 ਸਤੰਬਰ (ਗੁਰਮੀਤ ਸਿੰਘ ਸੱਗੂ)-ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਪਿਛਲੇ 10 ਮਹੀਨਿਆਂ ਤੋਂ ਵੱਧ ਦਿੱਲੀ ਬਾਰਡਰਾਂ ਸਮੇਤ ਹੋਰਨਾਂ ਕਈ ਜਗਾਂ 'ਤੇ ਅੰਦੋਲਨ ਚਲਾ ਰਹੀ ਸੰਯੁਕਤ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ 'ਤੇ ਅੱਜ ਕੀਤੇ ਗਏ ...
ਖਡੂਰ ਸਾਹਿਬ, 27 ਸਤੰਬਰ (ਰਸ਼ਪਾਲ ਸਿੰਘ ਕੁਲਾਰ)-ਸ੍ਰੀ ਗੁਰੂੁ ਅਮਰਦਾਸ ਛਬੀਲ ਧੂੰਦਾਂ ਵਲੋਂ ਸ੍ਰੀ ਗੁਰੁੂ ਅੰਗਦ ਦੇਵ ਜੀ ਮਹਾਰਾਜ ਦੇ ਗੁਰਗੱਦੀ ਦਿਵਸ ਅਤੇ ਖਡੂਰ ਸਾਹਿਬ ਦੇ ਸਾਲਾਨਾ ਜੋੜ ਮੇਲੇ ਮੌਕੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਉਣ ਦੀ ਸੇਵਾ ਕਰਨ ਵਾਲੇ ...
ਤਰਨ ਤਾਰਨ, 27 ਸਤੰਬਰ (ਵਿਕਾਸ ਮਰਵਾਹਾ)-ਥਾਣਾ ਖੇਮਕਰਨ ਦੀ ਪੁਲਿਸ ਨੇ ਵਾਰਡ ਨੰਬਰ-9 'ਚ ਇਕ ਵਿਅਕਤੀ ਨੂੰ ਸੱਟਾਂ ਮਾਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ 4 ਵਿਅਕਤੀਆਂ ਤੋਂ ਇਲਾਵਾ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ, ਸਾਰੇ ...
ਸਿਰਸਾ, 27 ਸਤੰਬਰ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਮਾਰਕੀਟਿੰਗ ਬੋਰਡ ਵਲੋਂ ਇਸ ਵਾਰ ਨਰਮੇ ਦੇ ਸੀਜਨ ਵਿਚ ਮੰਡੀ ਮਜ਼ਦੂਰਾਂ ਦੀ ਮਜ਼ਦੂਰੀ ਦੇ ਰੇਟ ਵਧਾਉਣ ਦੀ ਬਜਾਏ ਘੱਟ ਕਰਨ 'ਤੇ ਅਨਾਜ ਮੰਡੀ ਮਜ਼ਦੂਰ ਯੁਨਿਅਨ ਦੇ ਮੈਬਰਾਂ ਨੇ ਪ੍ਰਧਾਨ ਮੁਕੇਸ਼ ਕੁਮਾਰ ਦੀ ਅਗੁਵਾਈ ...
ਸ਼ਾਹਬਾਦ ਮਾਰਕੰਡਾ, 27 ਸਤੰਬਰ (ਅਵਤਾਰ ਸਿੰਘ)-ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀ ਕੁਰੁਕਸ਼ੇਤਰ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪਰਵ ਨੂੰ ਸਮਰਪਿਤ ਅਤੇ ਬਾਬਾ ਮੱਖਣ ਸ਼ਾਹ ਲਬਾਣਾ ਦੀ ਯਾਦ ਵਿਚ ਆਯੋਜਿਤ 8ਵੇਂ ਮਹਾਨ ...
ਨਰਾਇਣਗੜ੍ਹ, 27 ਸਤੰਬਰ (ਪੀ ਸਿੰਘ)-ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਸੰਯੁਕਤ ਮੋਰਚਾ ਕਿਸਾਨ ਯੂਨੀਅਨ ਵਲੋਂ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਦੇ ਮੱਦੇਨਜ਼ਰ ਨਰਾਇਣਗੜ੍ਹ ਦੇ ਅਗਰਸੈਨ ਚੌਂਕ, ਖੰਡ ਮਿੱਲ ਬਣੌਂਦੀ ਤੇ ਕੌਮੀ ਮਾਰਗ ...
ਸਿਰਸਾ, 27 ਸਤੰਬਰ (ਭੁਪਿੰਦਰ ਪੰਨੀਵਾਲੀਆ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਅੱਜ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ | ਹਰਿਆਣਾ ਰੋਡਵੇਜ ਦਾ ਸਵੇਰੇ ਛੇ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਚੱਕਾ ਜਾਮ ਰਿਹਾ | ਇਕ ਦਰਜਨ ਤੋਂ ਵੱਧ ਥਾਵਾਂ 'ਤੇ ਕਿਸਾਨਾਂ ਤੇ ...
ਨਰਾਇਣਗੜ੍ਹ, 27 ਸਤੰਬਰ (ਪੀ. ਸਿੰਘ)-ਨਰਾਇਣਗੜ੍ਹ ਖੰਡ ਮਿੱਲ ਬਣੌਂਦੀ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਥੇ ਨਰਾਇਣਗੜ੍ਹ ਸ਼ਹਿਰ ਦੇ ਮੁੱਖ ਬਾਜਾਰ ਵਿਚ ਰੋਸ ਮਾਰਚ ਕੱਢਿਆ, ਉਥੇ ਹੀ ਸ਼ਹਿਰ ਦੇ ਦੁਕਾਨਦਾਰਾਂ ਕੋਲੋਂ ਕਟੋਰਿਆਂ ਵਿਚ ਭੀਖ ਵੀ ਮੰਗੀ | ...
ਪਿਹੋਵਾ, 27 ਸਤੰਬਰ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਨੇ ਸੋਮਵਾਰ ਨੂੰ ਬੰਦ ਰੱਖਿਆ ਅਤੇ ਕਈ ਥਾਵਾਂ 'ਤੇ ਧਰਨੇ ਦਿੱਤੇ | ਅੰਦੋਲਨ ਦੇ ਮੁੱਖ ਕੇਂਦਰ ਮੇਨ ਚੌਕ ਵਿਖੇ ਇਕੱਠੇ ਹੋਏ ਕਿਸਾਨਾਂ ਨੇ ਪੂਰਾ ਦਿਨ ਸਰਕਾਰ ਵਿਰੁੱਧ ...
ਰਤੀਆ, 27 ਸਤੰਬਰ (ਬੇਅੰਤ ਕੌਰ ਮੰਡੇਰ)- ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਸੰਗਠਨਾਂ ਦੇ ਸੱਦੇ 'ਤੇ ਖੇਤੀ ਬਚਾਓ ਸੰਘਰਸ਼ ਸੰਮਤੀ ਵਲੋਂ ਪ੍ਰਧਾਨ ਜਰਨੈਲ ਸਿੰਘ ਮੱਲਵਾਲਾ ਦੀ ਅਗਵਾਈ ਵਿਚ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਸੰਜੇ ਗਾਂਧੀ ਚੌਂਕ ਵਿਚ ਪੱਕਾ ਧਰਨਾ ਲਗਾ ਕੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX