ਬੰਗਾ, 28 ਸਤੰਬਰ (ਜਸਬੀਰ ਸਿੰਘ ਨੂਰਪੁਰ) - ਆਮ ਆਦਮੀ ਪਾਰਟੀ ਦੇ ਯੂਥ ਵਿੰਗ ਨੇ ਸੂਬਾ ਪ੍ਰਧਾਨ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿਧਾਇਕ ਜੈ ਸਿੰਘ ਰੌੜੀ ਦੀ ਅਗਵਾਈ ਵਿਚ ਸ਼ਹੀਦ- ਏ -ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ 'ਤੇ ਨਵਾਂਸ਼ਹਿਰ ਤੋਂ ਖਟਕੜ ਕਲਾਂ ਤੱਕ ਨਸ਼ਿਆਂ ਖ਼ਿਲਾਫ਼ ਰੋਸ ਮਾਰਚ ਕੱਢਿਆ ਅਤੇ ਨੌਜਵਾਨਾਂ ਨੂੰ ਨਸ਼ੇ ਅਤੇ ਨਸ਼ਾ ਤਸਕਰਾਂ ਵਿਰੁਧ ਲਾਮਬੰਦ ਹੋਣ ਦਾ ਸੱਦਾ ਦਿੱਤਾ | ਖਟਕੜ ਕਲਾਂ ਪਹੁੰਚਣ ਉਪਰੰਤ ਮੀਤ ਹੇਅਰ, ਜੈ ਸਿੰਘ ਰੌੜੀ, ਅਹੁਦੇਦਾਰਾਂ ਤੇ ਵਲੰਟੀਅਰ ਸ਼ਹੀਦ ਭਗਤ ਸਿੰਘ ਦੇ ਸਮਾਰਕ 'ਤੇ ਨਤਮਸਤਕ ਹੋਏ ਅਤੇ ਸ਼ਰਧਾ ਦੇ ਫੁੱਲ ਅਰਪਣ ਕੀਤੇ | ਇਸ ਮੌਕੇ ਮੀਤ ਹੇਅਰ ਨੇ ਕਿਹਾ 75 ਸਾਲਾਂ 'ਚ ਸਾਡੇ ਰਿਵਾਇਤੀ ਸੱਤਾਧਾਰੀ ਦਲ ਸ਼ਹੀਦਾਂ ਦੇ ਸੁਪਨਿਆਂ 'ਤੇ ਖ਼ਰੇ ਨਹੀਂ ਉਤਰੇ | ਇਸ ਲਈ ਕਾਲੇ ਅੰਗਰੇਜ਼ਾਂ ਦੇ ਭੇਸ ਵਿਚ ਦਹਾਕਿਆਂ ਤੋਂ ਰਾਜ ਕਰ ਰਹੇ ਕਾਂਗਰਸੀਆਂ, ਬਾਦਲਾਂ ਅਤੇ ਭਾਜਪਾ ਵਾਲਿਆਂ ਦਾ ਹਮੇਸ਼ਾ ਲਈ ਬੋਰੀਆ ਬਿਸਤਰਾ ਬੰਨ੍ਹਣ ਦਾ ਵਕਤ ਆ ਗਿਆ ਹੈ | ਇਸ ਮੌਕੇ ਮੀਤ ਹੇਅਰ ਨੇ ਨਵਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਤੇ ਵੀ ਤਿੱਖੇ ਹਮਲੇ ਬੋਲੇ | ਰੋਸ ਮਾਰਚ ਬਾਰੇ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੀ ਜੋ ਜਵਾਨੀ ਨਸ਼ਿਆਂ ਦੀ ਦਲ-ਦਲ ਵਿਚ ਫਸਾ ਦਿੱਤੀ ਗਈ ਹੈ | ਉਸ ਨੂੰ ਜਾਗਰੂਕ ਕਰਨ ਲਈ ਇਹ ਮਾਰਚ ਇਕ ਉਪਰਾਲਾ ਹੈ | ਉਨ੍ਹਾਂ ਕਿਹਾ ਕਾਂਗਰਸ ਨੂੰ ਸੱਤਾ ਵਿਚ ਆਏ ਸਾਢੇ ਚਾਰ ਸਾਲ ਹੋ ਚੁੱਕੇ ਹਨ | ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਖੋਖਲੇ ਸਾਬਤ ਹੋਏ | ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਹੈ, ਜੋ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੇ ਡਰਾਮੇ ਕਰ ਰਿਹਾ ਹੈ | ਇਸ ਮੌਕੇ ਜੈ ਸਿੰਘ ਰੋੜੀ ਨੇ ਕਿਹਾ ਕਿ ਕੈਪਟਨ ਵੱਲੋਂ ਨਸ਼ਿਆਂ ਬਾਰੇ ਸ੍ਰੀ ਗੁੱਟਕਾ ਸਾਹਿਬ ਦੀ ਸਹੁੰ ਚੁੱਕ ਕੇ ਕੀਤਾ ਵਾਅਦਾ ਪੂਰਾ ਨਾ ਕਰਕੇ ਬਾਦਲਾਂ ਵਾਂਗ ਹੀ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਹੈ | ਇਸ ਮੌਕੇ ਸ਼ਿਵਕਰਨ ਚੇਚੀ ਜ਼ਿਲ੍ਹਾ ਪ੍ਰਧਾਨ, ਮਨਦੀਪ ਸਿੰਘ ਅਟਵਾਲ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਸਤਨਾਮ ਸਿੰਘ ਜਲਵਾਹਾ ਸੂਬਾ ਸੰਯੁਕਤ ਸਕੱਤਰ ਯੂਥ ਵਿੰਗ, ਡਾ. ਸੰਨੀ ਆਹਲੂਵਾਲੀਆ ਪ੍ਰਧਾਨ ਲੋਕ ਸਭਾ ਹਲਕਾ, ਮਨੋਹਰ ਲਾਲ ਗਾਬਾ ਸੈਕਟਰੀ, ਸੰਤੋਸ਼ ਕਟਾਰੀਆ, ਲਲਿਤ ਮੋਹਨ ਪਾਠਕ ਬੱਲੂ, ਸ਼ਿਵ ਕੌੜਾ, ਸਤਨਾਮ ਚੇਚੀ ਜਲਾਲਪੁਰ, ਗਗਨ ਅਗਨੀਹੋਤਰੀ, ਸੁਰਿੰਦਰ ਸਿੰਘ ਸੰਘਾ, ਰਾਜਦੀਪ ਸ਼ਰਮਾ, ਜਗਜੀਤ ਕੌਰ ਕਰਨਾਣਾ, ਰਾਜ ਰਾਣੀ, ਕਮਲਜੀਤ ਕੌਰ, ਬਲਵੀਰ ਕਰਨਾਣਾ, ਰਾਜੇਸ਼ ਕੁਮਾਰ ਚੈਂਬਰ, ਰਣਬੀਰ ਰਾਣਾ, ਬਿੱਟਾ ਰਾਣਾ, ਵਨੀਤ ਜਾਡਲਾ, ਰਾਜਕੁਮਾਰ, ਤੇਜਿੰਦਰ ਤੇਜਾ ਕੁਲਦੀਪ ਰਕਾਸਣ, ਭੁਪਿੰਦਰ ਉੜਾਪੜ, ਸੁਰਿੰਦਰ ਬੈਂਸ, ਆਤਮਾ ਰਾਮ, ਰਜਿੰਦਰ ਲੋਹਟੀਆ, ਰਮਨ ਕਸਾਣਾ, ਸਿਮਰਜੀਤ ਸਿੰਘ ਆਦਿ ਸੈਂਕੜੇ ਵਲੰਟੀਅਰ ਹਾਜ਼ਰ ਸਨ |
ਬੰਗਾ, 28 ਸਤੰਬਰ (ਜਸਬੀਰ ਸਿੰਘ ਨੂਰਪੁਰ) -ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ 'ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸ਼ਹੀਦ ਭਗਤ ਸਿੰਘ ਦੇ ਸਮਾਰਕ 'ਤੇ ਫੁੱਲ ਮਾਲਾ ਭੇਟ ਕਰਨ ਉਪਰੰਤ ਆਖਿਆ ਕਿ ਸ਼ਹੀਦ ਭਗਤ ਸਿੰਘ ਦੀ ਲਾਸਾਨੀ ਕੁਰਬਾਨੀ ...
ਸੜੋਆ, 28 ਸਤੰਬਰ (ਨਾਨੋਵਾਲੀਆ)- ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਗੀਚਾ ਸਿੰਘ ਸਹੂੰਗੜ੍ਹਾ ਅਤੇ ਸਾਥੀਆਂ ਨੇ ਪਿੰਡ ਮਧਾਣੀਆ ਬਲਾਕ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਪੇਂਡੂ ਧਨਾਢਾਂ ਵਲੋਂ ਪੰਚਾਇਤੀ ਜ਼ਮੀਨ 'ਚੋਂ ਰਾਖਵੇਂ ਹਿੱਸੇ ਦਾ ਹੱਕ ਮੰਗਦੇ ਦਲਿਤ ...
ਬਹਿਰਾਮ, 28 ਸਤੰਬਰ (ਨਛੱਤਰ ਸਿੰਘ ਬਹਿਰਾਮ)- ਪੰਜਾਬ ਸਰਕਾਰ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਥੋੜ੍ਹੇ ਦਿਨਾਂ ਵਿਚ ਹੀ ਲੋਕ ਪੱਖੀ ਸਕੀਮਾਂ ਲਾਗੂ ਕਰਕੇ ਲੋਕਾਂ ਦਾ ਮਨ ਜਿੱਤਿਆ | ਇਹ ਸ਼ਬਦ ਸ. ਮੱਖਣ ਸਿੰਘ ਤਾਹਰਪੁਰੀ ਪ੍ਰਧਾਨ ਸਮਾਜ ਭਲਾਈ ਪ੍ਰੀਸ਼ਦ ...
ਬੰਗਾ, 28 ਸਤੰਬਰ (ਕਰਮ ਲਧਾਣਾ) - ਬਾਬਾ ਗੋਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਪਿ੍ੰਸੀਪਲ ਮਹੇਸ਼ ਕੁਮਾਰ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦਾ 114ਵਾਂ ਜਨਮ ਦਿਨ ਮਨਾਇਆ ਗਿਆ | ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਸਬੰਧਤ ਕਵਿਤਾਵਾਂ ਅਤੇ ...
ਬੰਗਾ, 28 ਸਤੰਬਰ (ਕਰਮ ਲਧਾਣਾ) - ਸ਼ਹੀਦੀ ਯਾਦਗਾਰ ਕਮੇਟੀ ਇਲਾਕਾ ਬੰਗਾ ਵਲੋਂ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਘਰ-ਘਰ, ਪਿੰਡ-ਪਿੰਡ ਲੈ ਕੇ ਜਾਣ ਦਾ ਬੀੜਾ ਚੁੱਕਿਆ ਹੋਇਆ ਹੈ | ਕਈ ਵਰਿ੍ਹਆਂ ਤੋਂ ਕਮੇਟੀ ਸ਼ਹੀਦ ਦੇ ਜਨਮ ਦਿਨ 'ਤੇ ਮੋਮਬੱਤੀਆਂ ਜਗਾ ਦੇ ਸ਼ਰਧਾਂਜਲੀ ...
ਨਵਾਂਸ਼ਹਿਰ, 28 ਸਤੰਬਰ (ਹਰਵਿੰਦਰ ਸਿੰਘ)- ਦੀ ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲਜ਼ ਲਿਮਟਿਡ ਨਵਾਂਸ਼ਹਿਰ ਦੇ ਜਨਰਲ ਮੈਨੇਜਰ ਗਿਰੀਸ਼ ਚੰਦਰ ਸ਼ੁੰਕਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿੱਲ ਵਲੋਂ ਆਪਣੇ ਸਮੂਹ ਹਿੱਸੇਦਾਰਾਂ ਦਾ ਸਾਲਾਨਾ ਆਮ ਇਜਲਾਸ 29 ਸਤੰਬਰ ਨੂੰ ...
ਬੰਗਾ, 28 ਸਤੰਬਰ (ਜਸਬੀਰ ਸਿੰਘ ਨੂਰਪੁਰ) - ਇਕ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਪਣੀ ਸੁਰੱਖਿਆ ਘਟਾਉਣ ਲਈ ਪੰਜਾਬ ਦੇ ਪੁਲਿਸ ਮੁਖੀ ਨੂੰ ਪੱਤਰ ਲਿਖਿਆ ਗਿਆ ਹੈ, ਦੂਜੇ ਪਾਸੇ ਜਿਆਦਾ ਸੁਰੱਖਿਆ ਦੇ ਨਾਂਅ 'ਤੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ...
ਮੁਕੰਦਪੁਰ, 28 ਸਤੰਬਰ (ਢੀਂਡਸਾ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ ਦੇ ਪਿ੍ੰਸੀਪਲ ਅਮਰਜੀਤ ਖਟਕੜ ਵਲੋਂ ਸਮਾਰਟ ਸਕੂਲ ਦੀ ਹੋਰ ਬਿਹਤਰੀ ਲਈ ਦਾਨੀ ਸੱਜਣਾਂ ਨੂੰ ਪ੍ਰੇਰਿਤ ਕਰਕੇ ਸਕੂਲ ਲਈ ਧਨ ਰਾਸ਼ੀ ਇਕੱਠੀ ਕੀਤੀ ਗਈ | ਜਗਦੰਬੇ ਜਿਊਲਰਸ ਦੇ ...
ਨਵਾਂਸ਼ਹਿਰ, 28 ਸਤੰਬਰ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਅੱਜ ਵਿਸ਼ਵ ਰੇਬੀਜ ਦਿਵਸ ਮਨਾਇਆ ਗਿਆ, ਇਸ ਸਾਲ ਵਿਸ਼ਵ ਰੇਬੀਜ ਦਿਵਸ ਦਾ ਥੀਮ ਹਲਕਾਅ ਤੋਂ ਨਾ ਡਰੋ, ਤੱਥਾਂ ਨੂੰ ਜਾਣੋ ਸੀ | ਇਸ ਮੌਕੇ ਸਿਵਲ ਸਰਜਨ ਡਾ: ਗੁਰਿੰਦਰਬੀਰ ਕੌਰ ਨੇ ...
ਜਾਡਲਾ, 28 ਸਤੰਬਰ (ਬੱਲੀ)- ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਬੱਬਰ ਅਕਾਲੀਆਂ ਅਤੇ ਹੋਰ ਦੇਸ਼ ਭਗਤ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਉਸ ਪਾਰਟੀ ਦੀ ਸਰਕਾਰ ਨੀਵਾਂ ਵਿਖਾਉਣ ਦੇ ਰਾਹ ਤੁਰੀ ਹੋਈ ਹੈ ਜਿਸ ਦੇ ਆਗੂ ਆਜ਼ਾਦੀ ਦੀ ਜੰਗ ਵਿਚ ਅੰਗਰੇਜ਼ਾਂ ਤੋਂ ...
ਬੰਗਾ, 28 ਸਤੰਬਰ (ਕਰਮ ਲਧਾਣਾ)-ਸੰਤ ਬਾਬਾ ਘਨੱਯਾ ਸਿੰਘ ਹੈਲਥ ਕਲੱਬ ਪਠਲਾਵਾ 'ਚ ਨਵੀਂ ਤਕਨੀਕ ਦੀਆਂ ਕਸਰਤ ਮਸ਼ੀਨਾਂ ਲਿਆ ਕੇ ਨਵੀਨੀਕਰਨ ਕੀਤਾ ਗਿਆ | ਇਹ ਸੇਵਾ ਸੰਤ ਬਾਬਾ ਘਨੱਯਾ ਸਿੰਘ ਹੈਲਥ ਕਲੱਬ ਕਮੇਟੀ, ਗ੍ਰਾਮ ਪੰਚਾਇਤ, ਸਪੋਰਟਸ ਕਲੱਬ ਤੇ ਏਕ ਨੂਰ ਸਵੈ ਸੇਵੀ ...
ਪੱਲੀ ਝਿੱਕੀ, 28 ਸਤੰਬਰ (ਪਾਬਲਾ) - ਨਵ ਨਿਯੁਕਤ ਮਾਸਟਰ/ ਮਿਸਟ੍ਰੈਸ (ਅੰਗਰੇਜੀ) ਦਾ ਇਕ ਰੋਜ਼ਾ 'ਨੈਸ' ਸਬੰਧੀ ਸੈਮੀਨਾਰ ਡਾਇਟ ਨੌਰਾ ਵਿਖੇ ਲਗਾਇਆ ਗਿਆ ਜਿਸ ਦੀ ਰਸਮੀ ਸ਼ੁਰੂਆਤ ਡਾਇਟ ਨੌਰਾ ਦੇ ਪਿ੍ੰਸੀਪਲ ਵਰਿੰਦਰ ਕੁਮਾਰ ਵਲੋਂ ਕੀਤੀ ਗਈ | ਇਸ ਮੌਕੇ ਨਵ ਨਿਯੁਕਤ ...
ਨਵਾਂਸ਼ਹਿਰ, 28 ਸਤੰਬਰ (ਹਰਵਿੰਦਰ ਸਿੰਘ)- ਭਾਰਤ ਸਰਕਾਰ ਵਲੋਂ 12 ਨਵੰਬਰ, 2021 ਨੂੰ ਕਰਵਾਏ ਜਾ ਰਹੇ ਨੈਸ਼ਨਲ ਅਚੀਵਮੈਂਟ ਸਰਵੇ ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨਾਲ ਰੀਵਿਊ ਮੀਟਿੰਗ ਕੀਤੀ ਗਈ | ...
ਬੰਗਾ, 28 ਸਤੰਬਰ (ਕਰਮ ਲਧਾਣਾ)-ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪੱਦੀ ਮੱਠਵਾਲੀ ਰੋਡ ਕਲੋਨੀਆਂ ਹੀਉਂ ਵਿਖੇ ਧਾਰਮਿਕ ਸਮਾਗਮ ਪਿੰਡ ਵਾਸੀਆਂ ਵਲੋਂ ਕਰਵਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ...
ਨਵਾਂਸ਼ਹਿਰ, 28 ਸਤੰਬਰ (ਗੁਰਬਖਸ਼ ਸਿੰਘ ਮਹੇ)- ਮਿਸ਼ਨ ਘਰ-ਘਰ ਰੁਜ਼ਗਾਰ ਤਹਿਤ ਨੌਜਵਾਨਾਂ ਨੂੰ ਸਰਕਾਰੀ ਅਤੇ ਨਿੱਜੀ ਅਦਾਰਿਆਂ ਦੀਆਂ ਨੌਕਰੀਆਂ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਯੋਗ ਬਣਾਉਣ ਲਈ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ, ਸ਼ਹੀਦ ਭਗਤ ਸਿੰਘ ...
ਪੋਜੇਵਾਲ ਸਰਾਂ, 28 ਸਤੰਬਰ (ਨਵਾਂਗਰਾਈਾ)-ਸਮੱਗਰਾ ਸਿੱਖਿਆ ਅਭਿਆਨ, ਨਵਾਂਸ਼ਹਿਰ ਵਲੋਂ ਦਿਵਿਆਂਗ ਬੱਚਿਆਂ ਨੂੰ ਜ਼ਰੂਰੀ ਸਹਾਇਤਾ ਸਮਗਰੀ ਦੇਣ ਲਈ ਅਸੈਸਮੈਂਟ ਕੈਂਪ 29 ਸਤੰਬਰ ਨੂੰ ਬੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਖੇ ਅਤੇ 30 ਸਤੰਬਰ ਨੂੰ ਖ਼ਾਲਸਾ ...
ਔੜ/ਝਿੰਗੜਾ, 28 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਪਰਾਗਪੁਰ ਵਿਖੇ ਪੰਜ ਪੀਰ ਦਰਬਾਰ ਛਿੰਝ ਕਮੇਟੀ ਵਲੋਂ ਐੱਨ. ਆਰ. ਆਈ. ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਦੋ ਦਿਨਾਂ ਸਾਲਾਨਾ ਛਿੰਝ ਮੇਲਾ ਸਮਾਪਤ ਹੋ ਗਿਆ | ਸਵੇਰ ਵੇਲੇ ਕਈ ਧਾਰਮਿਕ ਰਸਮਾਂ ਕਰਨ ...
ਮੁਕੰਦਪੁਰ, 28 ਸਤੰਬਰ (ਅਮਰੀਕ ਸਿੰਘ ਢੀਂਡਸਾ)-ਕੌਮੀ ਮਾਈਗਰੇਟਰੀ ਪਲਸ ਪੋਲੀਓ ਪ੍ਰੋਗਰਾਮ ਤਹਿਤ ਪੋਲੀਓ ਜਿਹੀ ਨਾਮੁਰਾਦ ਬਿਮਾਰੀ ਨੂੰ ਜੜੋ੍ਹਾ ਖਤਮ ਕਰਨ ਲਈ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ | ਇਸ ਮੁਹਿੰਮ ਦੇ ...
ਬਲਾਚੌਰ, 28 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਬਿਜਲੀ ਘਰ ਬਲਾਚੌਰ ਵਿਖੇ ਬਿਜਲੀ ਬਿੱਲਾਂ ਸੰਬੰਧੀ ਸ਼ਿਕਾਇਤਾਂ ਤੇ ਹੋਰ ਫੁੱਟਕਲ ਸਮੱਸਿਆਵਾਂ ਦੇ ਨਿਪਟਾਰੇ ਸੰਬੰਧੀ ਬਿਜਲੀ ਪੰਚਾਇਤ ਕੈਂਪ ਲਾਇਆ ਗਿਆ, ਜਿਸ ਵਿਚ ਮੁੱਖ ਇੰਜੀਨੀਅਰ ਜਤਿੰਦਰ ਦਾਨੀਆਂ ਉੱਤਰ ਜ਼ੋਨ ...
ਬੰਗਾ, 28 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸ਼ਹੀਦ ਭਗਤ ਸਿੰਘ ਸ਼ਤਾਬਦੀ ਫਾਉਂਡੇਸ਼ਨ ਖਟਕੜ ਕਲਾਂ ਤੇ ਸ਼ਹੀਦ ਭਗਤ ਸਿੰਘ ਸੇਵਾ ਸੁਸਾਇਟੀ ਵਲੋਂ ਖੱਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਨਵੇਂ ਲਗਾਏ ਬੁੱਤਾਂ ਤੋਂ ਪਰਦੇ ਹਟਾਕੇ ਸ਼ਹੀਦਾਂ ਨੂੰ ...
ਉਸਮਾਨਪੁਰ, 28 ਸਤੰਬਰ (ਸੰਦੀਪ ਮਝੂਰ)- ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨਵਾਂਸ਼ਹਿਰ ਰਾਜੇਸ਼ ਚੱਢਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅੱਜ ਗਰਾਮ ਪੰਚਾਇਤ ਉਸਮਾਨਪੁਰ ਵਲੋਂ ਸਵੱਛ ਭਾਰਤ ਮਿਸ਼ਨ ਅਧੀਨ ਸਰਪੰਚ ਸੁਰਿੰਦਰ ਪਾਲ ਦੀ ਅਗਵਾਈ ਹੇਠ ਪੂਰੇ ਪਿੰਡ ਵਿਚ ਕੂੜੇਦਾਨ ...
ਸੰਧਵਾਂ, 28 ਸਤੰਬਰ (ਪ੍ਰੇਮੀ ਸੰਧਵਾਂ) - ਪਿੰਡ ਫਰਾਲਾ ਦੇ ਖੇਡ ਮੈਦਾਨ 'ਚ ਦੁਸਹਿਰੇ ਦੇ ਸਬੰਧ ਵਿਚ ਸਰਬ ਧਰਮ ਮਹਾਂ ਸਭਾ ਫਰਾਲਾ ਵਲੋਂ ਪ੍ਰਧਾਨ ਸ. ਹਰਭਜਨ ਸਿੰਘ ਅਟਵਾਲ ਸਾਬਕਾ ਸਰਪੰਚ ਦੀ ਅਗਵਾਈ 'ਚ ਭਗਤ ਸੇਵਾ ਰਾਮ ਵਲੋਂ ਅਰਦਾਸ ਕਰਨ ਉਪਰੰਤ ਝੰਡੇ ਦੀ ਰਸਮ ਅਦਾ ਕੀਤੀ ਗਈ ...
ਨਵਾਂਸ਼ਹਿਰ, 28 ਸਤੰਬਰ (ਗੁਰਬਖ਼ਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਅੱਜ ਆਜ਼ਾਦੀ ਦੇ 75ਵੇਂ ਮਹਾਂਉਤਸਵ ਅਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਵਲੋਂ ਸ਼ਹਿਰ ਵਿਚ ਚੇਤਨਾ ਰੈਲੀ ਕੱਢੀ ਗਈ ਜੋ ਸਰਕਾਰੀ ...
ਨਵਾਂਸ਼ਹਿਰ, 28 ਸਤੰਬਰ (ਹਰਵਿੰਦਰ ਸਿੰਘ)- ਸਥਾਨਕ ਬੱਕਰਖਾਨਾ ਚੌਂਕ 'ਤੇ ਸਥਿਤ ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਵਿਖੇ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਵਲੋਂ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਪੰਜਾਬ ਬਣਨ ਦੀ ਖ਼ੁਸ਼ੀ ਵਿਚ ਲੱਡੂ ਵੰਡੇ ਗਏ | ਇਸ ਮੌਕੇ ...
ਨਵਾਂਸ਼ਹਿਰ, 28 ਸਤੰਬਰ (ਗੁਰਬਖਸ਼ ਸਿੰਘ ਮਹੇ)- ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ: ਗੁਰਿੰਦਰਬੀਰ ਕੌਰ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫ਼ਤਰ ਵਿਖੇ ''ਲੇਬਰ ਰੂਮ ਗੁਣਵੱਤਾ ਸੁਧਾਰ ਪਹਿਲ'' (ਲਕਸ਼ੇ) ਸਬੰਧੀ ਜ਼ਿਲ੍ਹਾ ਪੱਧਰੀ ਦੋ ਦਿਨਾ ਟਰੇਨਿੰਗ ਸ਼ੁਰੂ ਕਰਵਾਈ ...
ਨਵਾਂਸ਼ਹਿਰ, 28 ਸਤੰਬਰ (ਹਰਵਿੰਦਰ ਸਿੰਘ)- ਸਮਾਜ ਸੇਵੀ ਕੰਮ, ਸਾਫ਼-ਸੁਥਰੇ ਅਤੇ ਸ਼ੁੱਧ ਵਾਤਾਵਰਨ ਲਈ ਬੂਟੇ ਲਾਉਣਾ, ਵੈਕਸੀਨੇਸ਼ਨ ਕੈਂਪ, ਫ਼ਰੀ ਸ਼ੂਗਰ ਜਾਂਚ ਕੈਂਪ, ਰਾਸ਼ਨ ਵੰਡ ਅਤੇ ਥੋੜੇ੍ਹ ਹੀ ਸਮੇਂ ਵਿਚ ਕਈ ਸਮਾਜ ਭਲਾਈ ਦੇ ਕੰਮਾਂ ਲਈ ਲਾਇਨ ਕਲੱਬ ਨਵਾਂਸ਼ਹਿਰ ...
ਔੜ/ਝਿੰਗੜਾਂ, 28 ਸਤੰਬਰ (ਕੁਲਦੀਪ ਸਿੰਘ ਝਿੰਗੜ)- ਇਤਿਹਾਸਕ ਪਿੰਡ ਝਿੰਗੜਾਂ ਦੇ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਐਨ.ਆਰ.ਆਈ. ਸੰਗਤਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਧੰਨ-ਧੰਨ ਬਾਬਾ ਪ੍ਰੀਤਮ ਦਾਸ ਤੇ ਮਾਤਾ ...
ਨਵਾਂਸ਼ਹਿਰ, 28 ਸਤੰਬਰ (ਗੁਰਬਖ਼ਸ਼ ਸਿੰਘ ਮਹੇ)-ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ: ਗੁਰਿੰਦਰਬੀਰ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਦੂਜੇ ਦਿਨ 0-5 ਸਾਲ ਦੇ 2076 ਪ੍ਰਵਾਸੀ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ...
ਬੰਗਾ, 28 ਸਤੰਬਰ (ਜਸਬੀਰ ਸਿੰਘ ਨੂਰਪੁਰ)-ਡਿਪਟੀ ਕਮਿਸ਼ਨਰ ਵਲੋਂ 4 ਪਟਵਾਰੀਆਂ ਨੂੰ ਤਰੱਕੀ ਦੇ ਕੇ ਕਾਨੂੰਗੋ ਬਣਾਇਆ ਗਿਆ | ਤਹਿਸੀਲ ਬੰਗਾ ਵਿਖੇ ਦਵਿੰਦਰ ਪਾਲ ਬੇਗਮਪੁਰੀ ਮੀਤ ਪ੍ਰਧਾਨ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਤੇ ਰਾਮ ਲੁਭਾਇਆ ਬਸਰਾ ਜ਼ਿਲ੍ਹਾ ਜਨਰਲ ...
ਔੜ/ਝਿੰਗੜਾਂ, 28 ਸਤੰਬਰ (ਕੁਲਦੀਪ ਸਿੰਘ ਝਿੰਗੜ )-ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ ਵਲੋਂ ਐੱਨ.ਆਰ.ਆਈ. ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਭਿਆਚਾਰਕ ਤੇ ਛਿੰਝ ਮੇਲਾ 29 ਸਤੰਬਰ ਨੂੰ ਕਰਵਾਇਆ ਜਾਵੇਗਾ | ਜਾਣਕਾਰੀ ...
ਕਾਠਗੜ੍ਹ, 28 ਸਤੰਬਰ (ਬਲਦੇਵ ਸਿੰਘ ਪਨੇਸਰ)-ਰੋਪੜ-ਬਲਾਚੌਰ ਕੌਮੀ ਮਾਰਗ 'ਤੇ ਸਥਿਤ ਬੱਸ ਅੱਡਾ ਮਾਜਰਾ ਜੱਟਾਂ ਤੋਂ ਪਿੰਡ ਮਾਜਰਾ ਜੱਟਾਂ ਤੱਕ 2.29 ਕਿੱਲੋਮੀਟਰ ਲੰਬੀ ਸੜਕ ਜੋ ਪਹਿਲਾ ਪ੍ਰਧਾਨ ਮੰਤਰੀ ਗਰਾਮ ਯੋਜਨਾ ਅਧੀਨ ਬਣਾਈ ਗਈ ਸੀ | ਉਸ ਉੱਪਰ 5 ਸਾਲ ਬਾਅਦ ਮੰਡੀ ਬੋਰਡ ...
ਮਜਾਰੀ/ਸਾਹਿਬ, 28 ਸਤੰਬਰ (ਨਿਰਮਲਜੀਤ ਸਿੰਘ ਚਾਹਲ)- ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਅਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹਰਦੀਪ ਫਿਜਿਓਥੈਰੇਪੀ ਸੈਂਟਰ ਮਜਾਰੀ ਵਲੋਂ ਸੇਠੀ ਮਾਰਕੀਟ ਮਜਾਰੀ ਵਿਖੇ ਖ਼ੂਨਦਾਨ ਕੈਂਪ ਅਤੇ ਮੁਫ਼ਤ ਮੈਡੀਕਲ ਜਾਂਚ ਕੈਂਪ ...
ਸੰਧਵਾਂ, 28 ਸਤੰਬਰ (ਪ੍ਰੇਮੀ ਸੰਧਵਾਂ) - ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਮੈਡਮ ਜਸਵਿੰਦਰ ਕੌਰ ਜਲੰਧਰ ਦੀ ਅਗਵਾਈ 'ਚ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸਕੂਲ ...
ਨਵਾਂਸ਼ਹਿਰ, 28 ਸਤੰਬਰ (ਹਰਵਿੰਦਰ ਸਿੰਘ)- ਇੱਥੋਂ ਦੇ ਡਾ: ਅੰਬੇਡਕਰ ਚੌਕ ਵਿਖੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਸ਼ਹੀਦ ਭਗਤ ਸਿੰਘ ਨੂੰ ਸਿੱਜਦਾ ਕਰਨ ਲਈ ਖਟਕੜ ਕਲਾਂ ਲਈ ਰਵਾਨਾ ਹੋਣ ਲਈ ਇਕੱਠ ਕੀਤਾ ਗਿਆ | ਮੈਡੀਕਲ ਪ੍ਰੈਕਟੀਸ਼ਨਰਜ਼ ਜਦੋਂ ਇਕ ਰੈਲੀ ...
ਕਟਾਰੀਆਂ, 28 ਸਤੰਬਰ (ਨਵਜੋਤ ਸਿੰਘ ਜੱਖੂ) - ਕਟਾਰੀਆਂ-ਬੰਗਾ ਸੜਕ ਦੀ ਹਾਲਤ ਖਸਤਾ ਹੋ ਚੁੱਕੀ ਹੈ ਅਤੇ ਥਾਂ-ਥਾਂ 'ਤੇ ਡੂੰਘੇ-ਡੂੰਘੇ ਟੋਏ ਪਏ ਹੋਏ ਹਨ | ਚਾਰ ਸਾਲ ਪਹਿਲਾਂ ਇਹ ਸੜਕ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਵਿਚ ਦੁਬਾਰਾ ਬਣਾਈ ਗਈ ਸੀ ਪਰ ਬਾਅਦ ਵਿਚ ਇਸ ਸੜਕ ਵੱਲ ...
ਔੜ/ਝਿੰਗੜਾਂ, 28 ਸਤੰਬਰ (ਕੁਲਦੀਪ ਸਿੰਘ ਝਿੰਗੜ)- ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਐਨ.ਆਰ.ਆਈ. ਵੀਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਝਿੰਗੜਾਂ ਵਿਖੇ ਪੰਚਾਇਤ ਮੈਂਬਰ ਬੀਬੀ ਰੇਸ਼ਮ ਕੌਰ ਦੀ ਯਾਦ ...
ਰੱਤੇਵਾਲ, 28 ਸਤੰਬਰ (ਸੂਰਾਪੁਰੀ)- ਪਿੰਡ ਸੁੱਧਾ ਮਾਜਰਾ ਵਿਖੇ ਸਥਿਤ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਮੀਰੀ ਪੀਰੀ ਦੇ ਮਾਲਕ ਧੰਨ-ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਦਾ ਉਦਘਾਟਨ ਪੰਥ ਰਤਨ ਸੰਤ ...
ਬੰਗਾ, 28 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸਿੱਖ ਨੈਸ਼ਨਲ ਕਾਲਜ ਚਰਨ ਕੰਵਲ ਬੰਗਾ ਵਿਖੇ ਆਪਣੇ ਕਾਰਜਕਾਲ ਦੌਰਾਨ ਸ਼ਾਨਦਾਰ ਸੇਵਾਵਾ ਨਿਭਾਉਣ ਤੇ ਪੋ੍ਰ. ਪਰਗਣ ਸਿੰਘ ਅਟਵਾਲ, ਡਾ. ਚਰਨਜੀਤ ਸਿੰਘ ਪੱਡਾ ਅਤੇ ਪ੍ਰੋ. ਰਾਜਾ ਮਨਚੰਦਾ ਲਈ ਇਕ ਵਿਦਾਇਗੀ ਸਮਾਗਮ ਕਾਲਜ ਦੇ ...
ਔੜ, 28 ਸਤੰਬਰ (ਜਰਨੈਲ ਸਿੰਘ ਖੁਰਦ)- ਸ਼ੇਰ-ਏ-ਪੰਜਾਬ ਐਂਡ ਵੈੱਲਫੇਅਰ ਕਲੱਬ ਅਤੇ ਗਰਾਮ ਪੰਚਾਇਤ ਗੜ੍ਹੀ ਭਾਰਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੀਜਾ ਵਾਲੀਬਾਲ ਟੂਰਨਾਮੈਂਟ ਤੇ ਪੇਂਡੂ ਖੇਡ ਮੇਲਾ ਉੱਘੇ ਸਮਾਜ ਸੇਵਕ ਬਰਜਿੰਦਰ ...
ਬਹਿਰਾਮ, 28 ਸਤੰਬਰ (ਨਛੱਤਰ ਸਿੰਘ ਬਹਿਰਾਮ)-ਪਿੰਡ ਬਹਿਰਾਮ ਤੇ ਇਲਾਕਾ ਨਿਵਾਸੀਆਂ ਦੀ ਸੁੱਖ-ਸ਼ਾਂਤੀ ਲਈ ਬਾਬਾ ਸਿੱਧ ਚਾਨੋ ਥੜ੍ਹੇ ਵਾਲੀ ਸਰਕਾਰ ਦੀ ਯਾਦ ਵਿਚ ਸਮੂਹ ਨਗਰ ਨਿਵਾਸੀਆਂ, ਐੱਨ. ਆਰ. ਆਈ. ਵੀਰਾਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਸਾਲ ਸਮਾਗਮ ਕਰਵਾਇਆ ਗਿਆ | ...
ਬਹਿਰਾਮ, 28 ਸਤੰਬਰ (ਸਰਬਜੀਤ ਸਿੰਘ) - ਪੰਜਾਬੀ ਸਰੋਤੇ ਬਹੁਤ ਹੀ ਸੂਝਵਾਨ ਹਨ ਜਿਨ੍ਹਾਂ ਨੇ ਸਦਾ ਉਨ੍ਹਾਂ ਦੇ ਸਾਫ਼ ਸੁਥਰੇ ਅਤੇ ਮਿਆਰੀ ਗੀਤਾਂ ਨੂੰ ਰੱਜਵਾਂ ਪਿਆਰ ਦਿੱਤਾ ਜੋ ਪਰਿਵਾਰ 'ਚ ਬੈਠ ਕੇ ਸੁਣੇ ਜਾ ਸਕਣ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਤੇ ਸੁਰੀਲੇ ...
ਨਸਰਾਲਾ, 28 ਸਤੰਬਰ (ਸਤਵੰਤ ਸਿੰਘ ਥਿਆੜਾ)-ਪਿੰਡ ਜਾਦੂਜੰਡਾ ਦੇ ਸਰਕਾਰੀ ਸਕੂਲ ਵਿਖੇ ਰਾਤ ਅਣਪਛਾਤਿਆਂ ਵਲੋਂ ਕਮਰਿਆਂ ਦੀਆਂ ਤਾਕੀਆਂ ਤੋੜ ਕੇ ਅੰਦਰੋਂ ਕੀਮਤੀ ਸਾਮਾਨ ਚੋਰੀ ਕਰ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਸਿਕੰਦਰ ਕੁਮਾਰ, ਗਗਨਦੀਪ ਸਿੰਘ ਤੇ ਸਕੂਲ ...
ਘੁੰਮਣਾਂ, 28 ਸਤੰਬਰ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾ 'ਚ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਮਨਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਢਾਡੀ ਜਥੇ ਪਰਮਜੀਤ ਸਿੰਘ ...
ਨਵਾਂਸ਼ਹਿਰ, 28 ਸਤੰਬਰ (ਹਰਵਿੰਦਰ ਸਿੰਘ)-ਨਜ਼ਦੀਕੀ ਪਿੰਡ ਮੁਬਾਰਕਪੁਰ ਦੇ ਗੁਰਦੁਆਰਾ ਅਨੰਦਸਰ ਸਾਹਿਬ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਬਲੱਡ ਸੈਂਟਰ ਨਵਾਂਸ਼ਹਿਰ ਦੇ ਸਹਿਯੋਗ ਨਾਲ ਨਗਰ ਵਾਸੀਆਂ ਅਤੇ ਐੱਨ.ਆਰ.ਆਈਜ਼ ਦੀ ਮਦਦ ਨਾਲ ਲਗਾਏ ਖ਼ੂਨਦਾਨ ਕੈਂਪ ਵਿਚ 75 ...
ਮੁਕੰਦਪੁਰ, 28 ਸਤੰਬਰ (ਦੇਸ ਰਾਜ ਬੰਗਾ)-ਲਾਇਨ ਕਲੱਬ ਮੁਕੰਦਪੁਰ ਵਲੋਂ ਆਪਣੇ ਸੇਵਾ ਕਾਰਜਾਂ ਲੜੀ ਨੂੰ ਅੱਗੇ ਤੋਰਦੇ ਹੋਏ ਕਲੱਬ ਪ੍ਰਧਾਨ ਅਰਜਨ ਦੇਵ ਅਗਵਾਈ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਅਰਮਾਨ ਦੁੱਗ ਪੁੱਤਰ ਅਮਰਜੀਤ ਖਟਕੜ ਦੇ ਜਨਮ ਦਿਨ 'ਦੇ ...
ਨਵਾਂਸ਼ਹਿਰ, 28 ਸਤੰਬਰ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟਰੇਨਿੰਗ (ਪੀ.ਐੱਸ.ਬੀ.ਟੀ.ਈ.) ਦਾ ਕੇ. ਸੀ. ਪੋਲੀਟੈਕਨਿਕ ਕਾਲਜ ਦੇ ਸਿਵਲ ਇੰਜੀਨੀਅਰਿੰਗ ਤੇ ਇਲੈਕਟ੍ਰੀਕਲ ਵਿਭਾਗ ਦਾ ਮਈ 2021 ਦਾ ਨਤੀਜਾ ਸ਼ਾਨਦਾਰ ਰਿਹਾ ...
ਨਵਾਂਸ਼ਹਿਰ, 28 ਸਤੰਬਰ (ਗੁਰਬਖਸ਼ ਸਿੰਘ ਮਹੇ)-ਕਰਿਆਮ ਰੋਡ 'ਤੇ ਸਥਿਤ ਕੇ. ਸੀ. ਕਾਲਜ ਆਫ਼ ਐਜੂਕੇਸ਼ਨ ਵਿਖੇ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਇਕ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਬੀ. ਐੱਡ ਦੇ ਦੂਸਰੇ ਸਮੈਸਟਰ ਦੀਆਂ ਵਿਦਿਆਰਥਣਾਂ ਨੇ ਮੰਚ 'ਤੇ ...
ਕਟਾਰੀਆਂ, 28 ਸਤੰਬਰ (ਨਵਜੋਤ ਸਿੰਘ ਜੱਖੂ) - ਸਰਕਾਰੀ ਐਲੀਮੈਂਟਰੀ ਸਕੂਲ ਜੰਡਿਆਲਾ ਵਲੋਂ ਸਕੂਲ ਵੈੱਲਫੇਅਰ ਕਮੇਟੀ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ | ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਤੇ ਉਹਨਾਂ ਦੁਆਰਾ ...
ਨਵਾਂਸ਼ਹਿਰ, 28 ਸਤੰਬਰ (ਗੁਰਬਖਸ਼ ਸਿੰਘ ਮਹੇ)- ਕੋਵਿਡ-19 ਦੀ ਤੀਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਮਾਣਯੋਗ ਸਿਵਲ ਸਰਜਨ ਡਾ: ਗੁਰਿੰਦਰਬੀਰ ਕੌਰ ਨੇ ਅੱਜ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਮੈਡੀਕਲ ਆਕਸੀਜਨ ਦੀ ਲੋੜ, ਉਪਲਬਧਤਾ ਤੇ ਨਿਰਵਿਘਨ ਸਪਲਾਈ ਲਈ ਕੀਤੇ ਜਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX