ਤਾਜਾ ਖ਼ਬਰਾਂ


ਆਈ.ਸੀ.ਸੀ. ਨੇ ਆਰੋਨ ਫਿੰਚ ਨੂੰ ਬੇਮਿਸਾਲ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਲਈ ਦਿੱਤੀ ਵਧਾਈ
. . .  17 minutes ago
ਦੁਬਈ, 8 ਫਰਵਰੀ-ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਆਸਟ੍ਰੇਲੀਆ ਦੇ ਆਰੋਨ ਫਿੰਚ ਨੂੰ ਸ਼ਾਨਦਾਰ ਅੰਤਰਰਾਸ਼ਟਰੀ ਕਰੀਅਰ ਲਈ ਵਧਾਈ ਦਿੱਤੀ ਹੈ, ਜਿਸ ਨੇ ਉਸ ਦੀ ਟੀਮ ਨੂੰ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2021 ਵਿਚ ਜਿੱਤ ਦਿਵਾਉਣ ਲਈ ਅਗਵਾਈ...
ਅਸੀਂ ਚੀਨ ਨਾਲ ਮੁਕਾਬਲਾ ਚਾਹੁੰਦੇ ਹਾਂ, ਟਕਰਾਅ ਨਹੀਂ-ਬਾਈਡਨ
. . .  22 minutes ago
ਵਾਸ਼ਿੰਗਟਨ, 8 ਫਰਵਰੀ-ਸਟੇਟ ਆਫ਼ ਦ ਯੂਨੀਅਨ ਦੇ ਸੰਬੋਧਨ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੌ ਬਾਈਡਨ ਨੇ ਕਿਹਾ ਕਿ ਮੇਰੇ ਦਫ਼ਤਰ ਆਉਣ ਤੋਂ ਪਹਿਲਾਂ ਕਹਾਣੀ ਇਹ ਸੀ ਕਿ ਕਿਵੇਂ ਚੀਨ ਆਪਣੀ ਤਾਕਤ ਵਧਾ ਰਿਹਾ ਹੈ ਅਤੇ ਅਮਰੀਕਾ ਦੁਨੀਆ ਵਿਚ ਡਿਗ ਰਿਹਾ ਹੈ। ਮੈਂ ਚੀਨੀ...
ਐਮਰਜੈਂਸੀ ਰਾਹਤ ਸਹਾਇਤਾ ਵਾਲਾ ਭਾਰਤੀ ਹਵਾਈ ਸੈਨਾ ਦਾ ਜਹਾਜ਼ ਭੁਚਾਲ ਪ੍ਰਭਾਵਿਤ ਸੀਰੀਆ ਲਈ ਰਵਾਨਾ
. . .  about 1 hour ago
ਨਵੀਂ ਦਿੱਲੀ, 8 ਫਰਵਰੀ-ਜਾਨ ਬਚਾਉਣ ਵਾਲੀਆਂ ਦਵਾਈਆਂ ਸਮੇਤ ਐਮਰਜੈਂਸੀ ਰਾਹਤ ਸਹਾਇਤਾ ਵਾਲਾ ਭਾਰਤੀ ਹਵਾਈ ਸੈਨਾ ਦਾ ਜਹਾਜ਼ ਭੁਚਾਲ ਪ੍ਰਭਾਵਿਤ ਸੀਰੀਆ ਲਈ ਰਵਾਨਾ ਹੋਇਆ...
ਤੁਰਕੀ ਅਤੇ ਸੀਰੀਆ 'ਚ ਭੁਚਾਲ ਕਾਰਨ ਹੁਣ ਤੱਕ 7700 ਮੌਤਾਂ
. . .  about 1 hour ago
ਅੰਕਾਰਾ/ਅਜ਼ਮਰੀਨ, 8 ਫਰਵਰੀ-ਐਸੋਸੀਏਟਡ ਪ੍ਰੈਸ ਦੇ ਅਨੁਸਾਰ ਤੁਰਕੀ ਅਤੇ ਸੀਰੀਆ ਵਿਚ ਸ਼ਕਤੀਸ਼ਾਲੀ ਭੁਚਾਲ ਕਾਰਨ ਹੁਣ ਤੱਕ 7,700 ਲੋਕ ਮਾਰੇ ਜਾ ਚੁੱਕੇ ਹਨ। ਵਿਆਪਕ ਤਬਾਹੀ ਦੇ ਵਿਚਕਾਰ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ...
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦੇ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ ਆਈਆਂ ਸਾਹਮਣੇ
. . .  1 day ago
'ਬੇਬੁਨਿਆਦ' ਦੋਸ਼, ਕਾਂਗਰਸ 'ਸੌਦੇ ਅਤੇ ਕਮਿਸ਼ਨ' ਦੇ ਦੋਹਰੇ ਥੰਮ੍ਹਾਂ 'ਤੇ ਆਧਾਰਿਤ-ਰਵੀ ਸ਼ੰਕਰ ਪ੍ਰਸਾਦ
. . .  1 day ago
ਅਦਾਲਤੀ ਕੰਪਲੈਕਸ ਦੇ ਬਾਹਰ ਗੋਲੀ ਚੱਲਣ ਦੇ ਮਾਮਲੇ ਵਿਚ ਕਾਂਗਰਸੀ ਆਗੂ ਸਮੇਤ 8 ਨਾਮਜ਼ਦ
. . .  1 day ago
ਲੁਧਿਆਣਾ , 7 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਅਦਾਲਤੀ ਕੰਪਲੈਕਸ ਦੇ ਬਾਹਰ ਦੋ ਧੜਿਆਂ ਵਿਚਕਾਰ ਗੋਲੀ ਚੱਲਣ ਕਾਰਨ ਜ਼ਖ਼ਮੀ ਹੋਏ ਦੋ ਨੌਜਵਾਨਾਂ ਦੇ ਮਾਮਲੇ ਵਿਚ ਪੁਲਿਸ ਨੇ ਕਾਂਗਰਸੀ ਆਗੂ ਇੰਦਰਪਾਲ ...
ਪ੍ਰਕਿਰਿਆ ਅਨੁਸਾਰ, ਤੁਰਕੀ, ਸੀਰੀਆ ਜਾ ਰਹੇ ਭਾਰਤੀ ਹਵਾਈ ਸੈਨਾ ਦੇ ਜਹਾਜ਼ ਪਾਕਿਸਤਾਨ ਉੱਪਰ ਨਹੀਂ ਲੈ ਰਹੇ ਹਨ ਉਡਾਣ ਦਾ ਰਸਤਾ
. . .  1 day ago
ਤੁਰਕੀ ਭੁਚਾਲ: ਦਿੱਲੀ ਸਥਿਤ ਤੁਰਕੀ ਦੁਤਾਵਾਸ ਦਾ ਝੰਡਾ ਅੱਧਾ ਝੁਕਾਇਆ
. . .  1 day ago
ਨਵੀਂ ਦਿੱਲੀ, 7 ਫਰਵਰੀ- 6 ਫਰਵਰੀ ਨੂੰ ਦੇਸ਼ ਵਿਚ ਆਏ ਵਿਨਾਸ਼ਕਾਰੀ ਭੁਚਾਲ ਵਿਚ 5000 ਤੋਂ ਵੱਧ ਲੋਕਾਂ ਦੀ ਮੌਤ ਦੇ ਸੋਗ ਲਈ ਦਿੱਲੀ ਸਥਿਤ ਤੁਰਕੀ ਦੇ ਦੂਤਾਵਾਸ ਵਿਚ ਤੁਰਕੀ ਦਾ ਝੰਡਾ ਅੱਧਾ ਝੁਕਾ....
ਭੂਟਾਨ ਦੇ ਸੰਸਦੀ ਵਫ਼ਦ ਵਲੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 7 ਫਰਵਰੀ- ਭੂਟਾਨ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਵਾਂਗਚੁਕ ਨਾਮਗਾਇਲ ਦੀ ਅਗਵਾਈ ਵਿਚ ਭੂਟਾਨ ਦੇ ਇਕ ਸੰਸਦੀ ਵਫ਼ਦ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ....
ਤੁਰਕੀ ਭੁਚਾਲ: ਪ੍ਰਭਾਵਿਤ 10 ਪ੍ਰਾਂਤਾਂ ਵਿਚ 3 ਮਹੀਨਿਆਂ ਦੀ ਐਮਰਜੈਂਸੀ ਘੋਸ਼ਿਤ
. . .  1 day ago
ਅੰਕਾਰਾ, 7 ਫਰਵਰੀ- ਤੁਰਕੀ ਦੀ ਅਨਾਦੋਲੂ ਨਿਊਜ਼ ਏਜੰਸੀ ਨੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਕਿ ਰਾਸ਼ਟਰਪਤੀ ਨੇ ਭੁਚਾਲ ਦੇ ਝਟਕਿਆਂ ਨਾਲ ਪ੍ਰਭਾਵਿਤ 10 ਪ੍ਰਾਂਤਾਂ ਵਿਚ 3 ਮਹੀਨਿਆਂ ਦੀ ਐਮਰਜੈਂਸੀ ਦੀ ਘੋਸ਼ਣਾ....
ਬਿਹਾਰ: ਪਾਰਟੀ ਦੌਰਾਨ ਚੱਲੀ ਗੋਲੀ ਵਿਚ ਇਕ ਸਾਲਾ ਬੱਚੇ ਦੀ ਮੌਤ
. . .  1 day ago
ਪਟਨਾ, 7 ਫਰਵਰੀ- ਨਾਲੰਦਾ ਦੇ ਪਰਮਾਨੰਦ ਬੀਘਾ ਪਿੰਡ ’ਚ ਜਨਮ ਦਿਨ ਦੀ ਪਾਰਟੀ ਦੌਰਾਨ ਬੰਦਿਆਂ ਦੇ ਗੈਂਗ ਵਲੋਂ 10-15 ਰਾਊਂਡ ਗੋਲੀਆਂ ਚਲਾਉਣ ਨਾਲ ਇਕ ਸਾਲ ਦੇ ਬੱਚੇ ਦੀ ਮੌਤ ਹੋ ਗਈ। ਸਦਰ ਦੇ ਡੀ. ਐਸ. ਪੀ ਨੇ ਦੱਸਿਆ ਕਿ ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਅਗਲੇਰੀ ਜਾਂਚ.......
ਤੁਰਕੀ ਭੁਚਾਲ: ਭਾਰਤ ਸਰਕਾਰ ਨੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫ਼ੋਰਸ ਤਾਇਨਾਤ ਕਰਨ ਦੇ ਦਿੱਤੇ ਨਿਰਦੇਸ਼
. . .  1 day ago
ਨਵੀਂ ਦਿੱਲੀ, 7 ਫਰਵਰੀ- ਭਾਰਤ ਸਰਕਾਰ ਨੇ ਤੁਰਕੀ ਦੇ ਪ੍ਰਭਾਵਿਤ ਖ਼ੇਤਰਾਂ ਵਿਚ ਬਚਾਅ ਅਤੇ ਰਾਹਤ ਕਾਰਜ ਕਰਨ ਲਈ ਗਾਜ਼ੀਆਬਾਦ ਅਤੇ ਕੋਲਕਾਤਾ ਬੇਸ ਤੋਂ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫ਼ੋਰਸ ਦੇ 101 ਕਰਮਚਾਰੀਆਂ ਵਾਲੇ 2 ਸ਼ਹਿਰੀ ਖ਼ੋਜ ਅਤੇ ਬਚਾਅ ਟੀਮਾਂ ਨੂੰ ਤਾਇਨਾਤ......
ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਧਮਕੀ ਭਰੀ ਕਾਲ ਦੇ ਸੰਬੰਧ ਵਿਚ 25 ਸਾਲਾ ਵਿਅਕਤੀ ਗਿ੍ਫ਼ਤਾਰ
. . .  1 day ago
ਮਹਾਰਾਸ਼ਟਰ, 7 ਫਰਵਰੀ- ਮੁੰਬਈ ਪੁਲਿਸ ਨੇ ਦੱਸਿਆ ਕਿ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਧਮਕੀ ਭਰੀ ਕਾਲ ਦੇ ਸੰਬੰਧ ਵਿਚ ਮੁੰਬਈ ਦੇ ਗੋਵੰਡੀ ਖ਼ੇਤਰ ਤੋਂ ਇਕ 25 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ....
ਤ੍ਰਿਪੁਰਾ ਵਿਚ ਪਹਿਲਾਂ ਨਾਲੋਂ ਕਾਫ਼ੀ ਚੰਗਾ ਬਦਲਾਅ ਹੋਇਆ ਹੈ- ਰਾਜਨਾਥ ਸਿੰਘ
. . .  1 day ago
ਅਗਰਤਲਾ, 7 ਫਰਵਰੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੱਛਮੀ ਤ੍ਰਿਪੁਰਾ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਅਗਰਤਲਾ ਵਿਚ ਗੰਦਗੀ ਸੀ, ਸੜਕਾਂ ਚੰਗੀਆਂ ਨਹੀਂ ਸਨ, ਮੈਂ ਕਈ ਇਲਾਕਿਆਂ ਵਿਚ ਗਿਆ ਸੀ, ਲੋਕ ਕਹਿੰਦੇ ਸਨ ਕਿ ਇੱਤੇ ਬਿਜਲੀ ਕਦੋਂ ਚਲੇਗੀ, ਇਹ ਕਿਹਾ ਨਹੀਂ ਜਾ ਸਕਦਾ। ਅਸੀਂ ਅੱਜ ਅਗਰਤਲਾ...
ਤੁਰਕੀ ਤੇ ਸੀਰੀਆ ਲਈ ਸ਼੍ਰੋਮਣੀ ਕਮੇਟੀ ਨੇ ਕੀਤੀ ਮਦਦ ਦੀ ਪੇਸ਼ਕਸ਼
. . .  1 day ago
ਅੰਮ੍ਰਿਤਸਰ, 7 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤੁਰਕੀ ਅਤੇ ਸੀਰੀਆ ’ਚ ਭੁਚਾਲ ਆਉਣ ਕਾਰਨ ਹੋਏ ਜਾਨੀ ਤੇ ਮਾਲੀ ਨੁਕਸਾਨ ’ਤੇ ਦੁੱਖ ਪ੍ਰਗਟ ਕਰਦਿਆਂ ਸ਼੍ਰੋਮਣੀ ਕਮੇਟੀ ਵਲੋਂ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਐਡਵੋਕੇਟ ਧਾਮੀ ਨੇ ਭਾਰਤ....
ਮੋਦੀ ਤੇ ਅਡਾਨੀ ਮਿਲ ਕੇ ਕੰਮ ਕਰ ਰਹੇ ਹਨ- ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 7 ਫਰਵਰੀ- ਲੋਕ ਸਭਾ ਵਿਚ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਕਿਹਾ ਕਿ ਅਡਾਨੀ ਨੇ 20 ਸਾਲਾਂ ’ਚ ਭਾਜਪਾ ਨੂੰ ਕਿੰਨਾ ਪੈਸਾ ਦਿੱਤਾ? ਉਨ੍ਹਾਂ ਕਿਹਾ ਕਿ ਪਹਿਲਾਂ ਮੋਦੀ ਅਡਾਨੀ ਦੇ ਜਹਾਜ਼ ’ਚ ਜਾਂਦੇ ਸਨ, ਹੁਣ ਅਡਾਨੀ ਮੋਦੀ ਦੇ ਜਹਾਜ਼ ’ਚ ਜਾਂਦੇ ਹਨ। ਮੋਦੀ ਅਤੇ ਅਡਾਨੀ ਮਿਲ....
ਅੰਤਰਰਾਜੀ ਕਾਰਾਂ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼, 6 ਗ੍ਰਿਫ਼ਤਾਰ
. . .  1 day ago
ਐਸ. ਏ. ਐਸ. ਨਗਰ 7 ਫਰਵਰੀ (ਜਸਬੀਰ ਸਿੰਘ ਜੱਸੀ)- ਮੋਹਾਲੀ ਪੁਲਿਸ ਵਲੋਂ ਵਾਹਨ ਚੋਰ ਗਰੋਹ ਦਾ ਪਰਦਾਫ਼ਾਸ਼ ਕੀਤਾ ਗਿਆ ਹੈ। ਇਸ ਸੰਬੰਧੀ ਮੋਹਾਲੀ ਦੇ ਐਸ. ਐਸ. ਪੀ. ਡਾ. ਸੰਦੀਪ ਗਰਗ ਵਲੋਂ ਪ੍ਰੈਸ ਕਾਨਫ਼ਰੰਸ ਕਰਕੇ ਜਾਣਕਾਰੀ ਦਿੱਤੀ ਗਈ। ਚੋਰ ਇੱਥੋਂ ਗੱਡੀਆਂ ਚੋਰੀ ਕਰਕੇ ਦੂਜੇ ਜ਼ਿਲ੍ਹਿਆਂ ਵਿਚ ਜਾ ਕੇ ਵੇਚਦੇ ਸਨ। ਡਾ. ਸੰਦੀਪ ਕੁਮਾਰ...
ਅੰਤਰਰਾਜੀ ਕਾਰਾਂ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼, 6 ਗ੍ਰਿਫ਼ਤਾਰ
. . .  1 day ago
ਐਸ. ਏ. ਐਸ. ਨਗਰ 7 ਫਰਵਰੀ (ਜਸਬੀਰ ਸਿੰਘ ਜੱਸੀ)- ਮੋਹਾਲੀ ਪੁਲਿਸ ਵਲੋਂ ਵਾਹਨ ਚੋਰ ਗਰੋਹ ਦਾ ਪਰਦਾਫ਼ਾਸ਼ ਕੀਤਾ ਗਿਆ ਹੈ। ਇਸ ਸੰਬੰਧੀ ਮੋਹਾਲੀ ਦੇ ਐਸ. ਐਸ. ਪੀ. ਡਾ. ਸੰਦੀਪ ਗਰਗ ਵਲੋਂ ਪ੍ਰੈਸ ਕਾਨਫ਼ਰੰਸ ਕਰਕੇ ਜਾਣਕਾਰੀ ਦਿੱਤੀ ਗਈ। ਚੋਰ ਇੱਥੋਂ ਗੱਡੀਆਂ ਚੋਰੀ ਕਰਕੇ ਦੂਜੇ ਜ਼ਿਲ੍ਹਿਆਂ ਵਿਚ ਜਾ ਕੇ ਵੇਚਦੇ ਸਨ। ਡਾ. ਸੰਦੀਪ ਕੁਮਾਰ...
ਪੁਲਿਸ ਨੂੰ ਮਿਲਿਆ ਸਾਧੂ ਸਿੰਘ ਧਰਮਸੋਤ ਦਾ ਤਿੰਨ ਦਿਨਾਂ ਰਿਮਾਂਡ
. . .  1 day ago
ਐਸ. ਏ .ਐਸ. ਨਗਰ, 7 ਫਰਵਰੀ (ਜਸਬੀਰ ਸਿੰਘ ਜੱਸੀ)- ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਧੂ ਸਿੰਘ ਧਰਮਸੋਤ ਨੂੰ ਤਿੰਨ ਦਿਨਾਂ ਦੇ ਲਈ ਪੁਲਿਸ......
ਤੁਰਕੀ ਵਿਚ ਆਇਆ ਭੁਚਾਲ ਇਕ ਵੱਡੀ ਤਬਾਹੀ- ਭਾਰਤ ਵਿਚ ਤੁਰਕੀ ਅੰਬੈਸਡਰ
. . .  1 day ago
ਨਵੀਂ ਦਿੱਲੀ, 7 ਫਰਵਰੀ- ਭਾਰਤ ਵਿਚ ਤੁਰਕੀ ਦੇ ਅੰਬੈਸਡਰ ਨੇ ਦੱਸਿਆ ਕਿ ਤੁਰਕੀ ’ਚ 7.7 ਤੀਬਰਤਾ ਦਾ ਭੁਚਾਲ ਆਇਆ, ਦੋ ਘੰਟੇ ਬਾਅਦ ਹੀ 7.6 ਦੀ ਤੀਬਰਤਾ ਦਾ ਇਕ ਹੋਰ ਭੁਚਾਲ ਆਇਆ। ਇਸ ਨਾਲ ਦੱਖਣ-ਪੂਰਬੀ ਤੁਰਕੀ ਵਿਚ 14 ਮਿਲੀਅਨ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਇਕ ਵੱਡੀ ਤਬਾਹੀ ਹੈ, ਜਿਸ ਵਿ....
ਸੁਪਰੀਮ ਕੋਰਟ ਨੇ ਅਗਸਤਾ ਵੈਸਟਲੈਂਡ ਹੈਲੀਕਾਪਟਰ ਘੁਟਾਲੇ ਦੇ ਦੋਸ਼ੀ ਦੀ ਜ਼ਮਾਨਤ ਕੀਤੀ ਖ਼ਾਰਜ
. . .  1 day ago
ਨਵੀਂ ਦਿੱਲੀ, 7 ਫਰਵਰੀ- ਸੁਪਰੀਮ ਕੋਰਟ ਨੇ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਘੁਟਾਲੇ ਦੇ ਦੋਸ਼ੀ ਬ੍ਰਿਟਿਸ਼ ਨਾਗਰਿਕ ਕ੍ਰਿਸ਼ਚੀਅਨ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿੱਤੀ...
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ
. . .  1 day ago
ਅਜਨਾਲਾ, 7 ਫਰਵਰੀ (ਗੁਰਪ੍ਰੀਤ ਸਿੰਘ ਅਜਨਾਲਾ)- ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਖ਼ੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਅਚਾਨਕ ਅਜਨਾਲਾ ਸ਼ਹਿਰ ਦੇ ਵੈਟਨਰੀ ਹਸਪਤਾਲ, ਤਹਿਸੀਲ ਦਫ਼ਤਰ ਅਤੇ ਐਸ. ਡੀ. ਐਮ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਪਟਵਾਰਖ਼ਾਨੇ...
ਭਾਰਤੀ ਹਵਾਬਾਜ਼ੀ ਰੈਗੂਲੇਟਰ ਨੇ ਕਾਰਗੋ ਦੀ ਆਵਾਜ਼ਾਈ ਲਈ ਤੁਰਕੀ ਲਈ ਸੰਚਾਲਿਤ ਉਡਾਣਾਂ ਨੂੰ ਲੈ ਕੇ ਭਾਰਤੀ ਕੈਰੀਅਰਾਂ ਨਾਲ ਕੀਤੀ ਮੀਟਿੰਗ
. . .  1 day ago
ਨਵੀਂ ਦਿੱਲੀ, 7 ਫਰਵਰੀ- ਭਾਰਤੀ ਹਵਾਬਾਜ਼ੀ ਰੈਗੂਲੇਟਰ ਨੇ ਵਪਾਰਕ ਅਨੁਸੂਚਿਤ ਉਡਾਣਾਂ ਵਿਚ ਕਾਰਗੋ ਦੀ ਆਵਾਜ਼ਾਈ ਲਈ ਤੁਰਕੀ ਲਈ ਸੰਚਾਲਿਤ ਉਡਾਣਾਂ ਨੂੰ ਲੈ ਕੇ ਭਾਰਤੀ ਕੈਰੀਅਰਾਂ ਨਾਲ ਇਕ ਮੀਟਿੰਗ ਕੀਤੀ ਹੈ। ਇੰਡੀਗੋ ਨੇ ਇਸਤਾਂਬੁਲ ਲਈ ਬੋਇੰਗ 777 ਏਅਰਕ੍ਰਾਫ਼ਟ ਦੀ ਵਰਤੋਂ ਕਰਦੇ ਹੋਏ ਆਪਣੀਆਂ ਨਿਰਧਾਰਤ ਵਪਾਰਕ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 14 ਅੱਸੂ ਸੰਮਤ 553

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਚੰਡੀਗੜ੍ਹ 'ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ 'ਤੇ ਮੋਮਬੱਤੀ ਮਾਰਚ ਕੱਢੇ

ਚੰਡੀਗੜ੍ਹ, 28 ਸਤੰਬਰ (ਅਜਾਇਬ ਸਿੰਘ ਔਜਲਾ)-ਇਥੇ ਸ਼ਹਿਰ ਦੇ ਵੱਖ-ਵੱਖ ਸੈਕਟਰਾਂ 'ਚ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਨ ਮਨਾਉਂਦੇ 'ਮੋਮਬੱਤੀ' ਮਾਰਚ ਕੱਢੇ ਗਏ | ਇਸ ਮੌਕੇ ਚੰਡੀਗੜ੍ਹ ਦੇ ਪ੍ਰਮੁੱਖ ਸੈਕਟਰ 17 ਵਿਖੇ 'ਪਿੰਕੀ ਸੋਚ ਬਦਲੋ ਟਰੱਸਟ' ਵਲੋਂ ਇਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ | ਟਰੱਸਟ ਦੀ ਸੰਸਥਾਪਕ ਅਦਾਕਾਰਾ ਪਿੰਕੀ ਸੰਧੂ (ਪਿੰਕੀ ਮੋਗੇ ਵਾਲੀ) ਤੇ ਫਿਊਚਰ ਪਲੱਸ ਦੇ ਨਿਰਦੇਸ਼ਕ ਮਨੀਸ਼ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਸਮਾਰੋਹ ਦੌਰਾਨ ਕੇਕ ਕੱਟਿਆ ਗਿਆ, ਲੋਕਾਂ 'ਚ ਲੱਡੂ ਵੰਡਦੇ ਹੋਏ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਿਸੇ ਨੂੰ ਮਾਰਨਾ ਉਸ ਦੀ ਸੋਚ ਬਦਲਣਾ ਨਹੀਂ ਹੁੰਦਾ ਉਨ੍ਹਾਂ ਨੇ ਨੌਜਵਾਨਾਂ ਨੂੰ ਸੱਚੀ ਮੁੱਚੀ ਸੋਚ 'ਤੇ ਚੱਲਣ ਪ੍ਰਤੀ ਜ਼ੋਰ ਦਿੱਤਾ, ਉਥੇ ਉਨ੍ਹਾਂ ਨੇ ਲੋਕਾਂ ਨੂੰ ਖ਼ਾਸ ਕਰਕੇ ਨੌਜਵਾਨਾਂ ਨੂੰ ਨਿਰਾਸ਼ਾਵਾਦੀ ਸੋਚ ਨਾ ਰੱਖਦੇ ਹੋਏ ਆਸ਼ਾਵਾਦੀ ਸੋਚ ਅਪਣਾਉਣ ਦੀ ਗੱਲ ਵੀ ਕੀਤੀ | ਇਸ ਮੌਕੇ ਇਨਕਲਾਬ ਜਿੰਦਾਬਾਦ ਦੇ ਨਾਅਰਿਆਂ ਦੇ ਨਾਲ-ਨਾਲ ਜੈ ਜਵਾਨ, ਜੈ ਕਿਸਾਨ ਦੇ ਨਾਅਰਿਆਂ ਨਾਲ ਮਾਹੌਲ ਹੋਰ ਵੀ ਜੋਸ਼ਮਈ ਬਣਾਇਆ | ਇਸ ਮੌਕੇ ਪਿੰਕੀ ਸੰਧੂ ਦੇ ਨਾਲ, ਮੁਨੀਸ਼ ਸ਼ਰਮਾ, ਅੰਜਲੀ ਸ਼ਰਮਾ, ਜੈਸਮੀਨ ਜੈਜ, ਜੇ.ਪੀ. ਸਿੰਘ, ਗੁਰਦਿਆਲ ਬੁੱਟਰ, ਊਸ਼ਾ ਰਜਿਤ ਸਿੰਗਲਾ, ਬੱਲੀ ਤੇ ਲਖਵਿੰਦਰ ਸਿੰਘ ਆਦਿ ਸਖ਼ਸ਼ੀਅਤਾਂ ਨੇ ਵੀ ਸ਼ਿਰਕਤ ਕੀਤੀ | ਇਸੇ ਤਰ੍ਹਾਂ ਸੈਕਟਰ 45, 46 ਤੇ ਸੈਕਟਰ 47 ਤੱਕ ਨੌਜਵਾਨ ਕਿਸਾਨ ਏਕਤਾ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਂਦੇ ਹੋਏ ਕੈਂਡਲ ਮਾਰਚ ਕੀਤਾ | ਸ਼ਹਿਰ ਦੇ ਸੈਕਟਰ 35 ਵਿਖੇ ਵੀ ਪ੍ਰੇਮ ਲਤਾ ਦੀ ਅਗਵਾਈ 'ਚ ਕਿਸਾਨ ਹਿਤੈਸ਼ੀਆਂ ਨੂੰ ਮਿਲ ਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਜੋਸ਼ ਨਾਲ ਮਨਾਉਂਦੇ ਹੋਏ ਮੋਮਬੱਤੀ ਮਾਰਚ ਕੀਤਾ | ਮਾਰਚ 'ਚ ਮਨਮੋਹਨ ਕੌਰ, ਪਾਲੀ, ਰਾਜਾ ਚਾਹਲ, ਅਵਤਾਰ ਸਿੰਘ, ਜਸਵਿੰਦਰ, ਤੁੰਗ, ਬਲਦੇਵ ਸਿੰਘ ਤੋਂ ਇਲਾਵਾ ਹੁਸ਼ਿਆਰ ਸਿੰਘ, ਜਗਤਾਰ ਅਮਨ, ਮਨਜੀਤ, ਸੁਖਜੀਤ, ਸਿਮਰਨ, ਊਸ਼ਾ ਕਿਰਨ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਹਰੇਕ ਵਰਗ ਦੇ ਲੋਕਾਂ ਨੇ ਗਰਮ ਜੋਸ਼ੀ ਨਾਲ ਹਿੱਸਾ ਲਿਆ |

ਮਾਲ ਵਿਭਾਗ ਵਲੋਂ ਗਿਰਦਾਵਰੀ ਦੇ ਵੇਰਵੇ ਨਾਗਰਿਕਾਂ ਲਈ ਉਪਲਬੱਧ ਕਰਵਾਏ ਜਾਣਗੇ-ਵਿਸ਼ੇਸ਼ ਮੁੱਖ ਸਕੱਤਰ ਮਾਲ

ਚੰਡੀਗੜ੍ਹ, 28 ਸਤੰਬਰ (ਅਜੀਤ ਬਿਊਰੋ)-ਮਾਲ ਵਿਭਾਗ ਵਲੋਂ ਪੰਜਾਬ 'ਚ ਈ-ਗਿਰਦਾਵਰੀ ਸ਼ੁਰੂ ਕਰਨ ਦੀ ਪਹਿਲ ਕੀਤੀ ਗਈ ਹੈ | ਇਹ ਪ੍ਰੋਗਰਾਮ ਜਿਸ ਨੂੰ ਗਿਰਦਾਵਰੀ ਕਿਹਾ ਜਾਂਦਾ ਹੈ ਜੋ ਕਿ ਸਾਲ ਵਿਚ ਦੋ ਵਾਰ ਕਰਵਾਈ ਜਾਂਦੀ ਹੈ, ਜਿਸ ਤਹਿਤ ਫ਼ਸਲ ਨਿਰੀਖਣ ਦੇ ਰਿਕਾਰਡ ਕਰਨ 'ਚ ...

ਪੂਰੀ ਖ਼ਬਰ »

ਖਰਾਬ ਫਸਲਾਂ ਦੀ ਰਿਪੋਰਟ ਬਣਾ ਕੇ ਭੇਜਣ ਦੇ ਨਿਰਦੇਸ਼

ਚੰਡੀਗੜ੍ਹ, 28 ਸਤੰਬਰ (ਵਿਸ਼ੇਸ਼ ਪ੍ਰਤੀਨਧ)-ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਹਿਸਾਰ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਦੇ ਜਿਨ੍ਹਾਂ-ਜਿਨ੍ਹਾਂ ਪਿੰਡਾਂ 'ਚ ਬੇਮੌਸਮੀ ਮੀਂਹ ਤੇ ਡੇ੍ਰਨ ਦੇ ਓਵਰਫਲੋਅ ...

ਪੂਰੀ ਖ਼ਬਰ »

ਪ੍ਰਭਾਵਿਤ ਕਿਸਾਨ ਵੀ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਰੋਸ ਮਾਰਚ 'ਚ ਸ਼ਾਮਿਲ ਹੋਣ-ਅਕਾਲੀ ਦਲ

ਚੰਡੀਗੜ੍ਹ, 28 ਸਤੰਬਰ (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਨੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਜਿਨ੍ਹਾਂ ਦੀਆਂ ਜ਼ਮੀਨਾਂ ਕਾਂਗਰਸ ਸਰਕਾਰ ਵਲੋਂ ਕੌਡੀਆਂ ਦੇ ਭਾਅ ਐਕਵਾਇਰ ਕੀਤੀ ਜਾ ਰਹੀ ਹੈ, ਕਿ ਉਹ 29 ਸਤੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਕੀਤੇ ਜਾਣ ...

ਪੂਰੀ ਖ਼ਬਰ »

ਸੋਮਵੀਰ ਕਥੂਰਵਾਲ ਦਾ ਸੋਲੋ ਗੀਤ ਜਾਰੀ

ਚੰਡੀਗੜ੍ਹ, 28 ਸਤੰਬਰ (ਅਜਾਇਬ ਸਿੰਘ ਔਜਲਾ)-ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਹਰਿਆਣਵੀ ਗਾਇਕ ਸੋਮਵੀਰ ਕਥੂਰਵਾਲ ਦਾ ਸੋਲੋ ਗੀਤ 'ਸਾਰੇਗਾਮਾ' ਵਲੋਂ 'ਕਾਲੇ ਕਾਰਨਾਮੇ' ਨਾਂਅ ਹੇਠ ਜਾਰੀ ਕੀਤਾ ਗਿਆ | ਇਸ ਮੌਕੇ ਰੱਬੀ ਖ਼ਾਨ, ਕਪਿਲ ਕਥੂਰਵਾਲ, ਹਿਮਾਂਸ਼ੂ ਸ਼ਰਮਾ ਤੋਂ ...

ਪੂਰੀ ਖ਼ਬਰ »

ਦੂਜੀ ਤੋਂ ਅੱਠਵੀਂ ਤੱਕ ਆਨਲਾਈਨ ਪੋਰਟਲ ਤਿਆਰ

ਚੰਡੀਗੜ੍ਹ, 28 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਨਿਯਮ 134-ਏ ਦੇ ਤਹਿਤ ਵਿਦਿਅਕ ਸੈਸ਼ਨ 2020-21 ਦੌਰਾਨ ਕਲਾਸ ਦੂਜੀ ਤੋਂ ਅੱਠਵੀਂ ਤਕ ਮਾਨਤਾ ਪ੍ਰਾਪਤ ਨਿਜੀ ਸਕੂਲਾਂ 'ਚ ਪ੍ਰਮੋਟ ਹੋਏ ਵਿਦਿਆਰਥੀਆਂ ਦੀ ਫੀਸ ਦੀ ਪ੍ਰਤੀਪੂਰਤੀ ਤਹਿਤ ਆਨਲਾਈਨ ਪੋਰਟਲ ਤਿਆਰ ...

ਪੂਰੀ ਖ਼ਬਰ »

'ਅਜ਼ਾਦੀ ਕਾ ਅਮਰੁਤ ਮਹਾਂ-ਉਤਸਵ' ਦੀ ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤੀ ਸ਼ੁਰੂਆਤ

ਚੰਡੀਗੜ੍ਹ, 28 ਸਤੰਬਰ (ਅਜੀਤ ਬਿਊਰੋ)-ਇਥੇ ਅੱਜ ਸ੍ਰੀ ਧਰਮਪਾਲ ਪ੍ਰਸ਼ਾਸਕ ਯੂ. ਟੀ. ਚੰਡੀਗੜ੍ਹ ਦੇ ਸਲਾਹਕਾਰ ਵਲੋਂ ਨਿਊ ਪਾਰਕ ਸੈਕਟਰ 13, ਮਨੀਮਾਜਰਾ, ਚੰਡੀਗੜ੍ਹ ਵਿਖੇ 'ਅਜ਼ਾਦੀ ਕਾ ਅਮਰੁਤ ਮਹਾ-ਉਤਸਵ' ਮਨਾਉਣ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਰਵੀਕਾਂਤ ਸ਼ਰਮਾ ਮੇਅਰ ...

ਪੂਰੀ ਖ਼ਬਰ »

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦਾ ਸਾਹਿਤਕ ਸਮਾਰੋਹ ਸਰੋਤਿਆਂ ਨੇ ਰੀਝ ਨਾਲ ਮਾਣਿਆ

ਚੰਡੀਗੜ੍ਹ, 28 ਸਤੰਬਰ (ਅਜਾਇਬ ਸਿੰਘ ਔਜਲਾ)-ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦਾ ਸਾਹਿਤਕ ਸਮਾਰੋਹ ਰਾਮਗੜ੍ਹੀਆ ਭਵਨ ਚੰਡੀਗੜ੍ਹ ਵਿਖੇ ਕਰਵਾਇਆ ਗਿਆ, ਜੋ ਸਰੋਤਿਆਂ ਵਲੋਂ ਰੀਝ ਨਾਲ ਮਾਣਿਆ ਗਿਆ | ਇਸ ਮੌਕੇ ਅਮਰਜੀਤ ਖੁਰਲ (ਉਪ-ਪ੍ਰਧਾਨ ਰਾਮਗੜ੍ਹੀਆ ਸਭਾ ...

ਪੂਰੀ ਖ਼ਬਰ »

ਝਪਟਮਾਰੀ ਤੇ ਚੋਰੀ ਦੇ ਮਾਮਲੇ 'ਚ ਦੋ ਗਿ੍ਫ਼ਤਾਰ

ਚੰਡੀਗੜ੍ਹ, 28 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਚੰਡੀਗੜ੍ਹ ਪੁਲਿਸ ਦੇ ਔਪਰੇਸ਼ਨ ਸੈੱਲ ਨੇ ਝਪਟਮਾਰੀ ਤੇ ਚੋਰੀ ਦੇ ਮਾਮਲਿਆਂ 'ਚ ਸ਼ਾਮਿਲ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਬਰੇਲੀ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਮੋਹਨ ਗਿਰੀ (23) ਤੇ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਧੋਖਾਧੜੀ ਦੇ ਮਾਮਲੇ 'ਚ ਮੁਲਜ਼ਮ ਗਿ੍ਫ਼ਤਾਰ

ਚੰਡੀਗੜ੍ਹ, 28 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਵਿਦੇਸ਼ ਭੇਜਣ ਦੇ ਨਾਂਅ 'ਤੇ ਧੋਖਾਧੜੀ ਦੇ ਮਾਮਲੇ 'ਚ ਪੁਲਿਸ ਦੇ ਈ. ਓ. ਡਬਲਿਊ. ਵਿੰਗ ਨੇ ਦਵਿੰਦਰ ਗਿੱਲ ਨਾਂਅ ਦੇ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਅਮਨਦੀਪ ...

ਪੂਰੀ ਖ਼ਬਰ »

ਹਾਈਕੋਰਟ ਬਾਰ ਐਸੋਸੀਏਸ਼ਨ ਨੇ ਨਵੇਂ ਏ. ਜੀ. ਦਿਓਲ ਨੂੰ ਦਿੱਤੀਆਂ ਮੁਬਾਰਕਾਂ

ਚੰਡੀਗੜ੍ਹ, 28 ਸਤੰਬਰ (ਬਿ੍ਜੇਂਦਰ ਗੌੜ)-ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਅਮਰਪ੍ਰੀਤ ਸਿੰਘ ਦਿਓਲ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਸ਼ਾਸਨਿਕ ਦਫ਼ਤਰਾਂ ਦਾ ਦੌਰਾ ਕੀਤਾ | ਇਸ ਦੌਰਾਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜੀ. ਬੀ. ਐਸ. ਢਿੱਲੋਂ ...

ਪੂਰੀ ਖ਼ਬਰ »

ਰਾਣਾ ਗਿੱਲ ਨੇ ਕਾਂਗਰਸੀ ਮੰਤਰੀ ਦੀ ਸ਼ਹਿ 'ਤੇ ਪਿੰਡ ਦੀ ਸ਼ਾਮਲਾਤ ਜ਼ਮੀਨ ਧੱਕੇ ਨਾਲ ਲੀਜ਼ 'ਤੇ ਦੇਣ ਦਾ ਕੀਤਾ ਸਖ਼ਤ ਵਿਰੋਧ

ਮੁੱਲਾਂਪੁਰ ਗਰੀਬਦਾਸ, 28 ਸਤੰਬਰ (ਖੈਰਪੁਰ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਰੜ ਤੋਂ ਇੰਚਾਰਜ ਰਾਣਾ ਰਣਜੀਤ ਸਿੰਘ ਗਿੱਲ ਨੇ ਬੀਤੇ ਦਿਨੀਂ ਪਿੰਡ ਚੰਦਪੁਰ ਦੀ 86 ਏਕੜ ਸ਼ਾਮਲਾਤ ਜ਼ਮੀਨ ਚੋਰ ਮੋਰੀ ਰਾਹੀਂ ਇਕ ਨਿੱਜੀ ਫ਼ਿਲਮ ਤੇ ਮਿਊਜ਼ਿਕ ਕੰਪਨੀ ਨੂੰ ਇਕ ਮੰਤਰੀ ਦੇ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਦੇ ਖ਼ਾਤਮੇ ਲਈ ਕਾਲੇ ਕਾਨੂੰਨ ਰੱਦ ਕਰੇ ਕੇਂਦਰ-ਲੈਫ. ਕਰਨਲ ਸੋਹੀ

ਐੱਸ. ਏ. ਐੱਸ. ਨਗਰ, 28 ਸਤੰਬਰ (ਕੇ. ਐੱਸ. ਰਾਣਾ)-ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈੱਲ ਮੁਹਾਲੀ ਦੇ ਪ੍ਰਧਾਨ ਲੈਫ. ਕਰਨਲ ਐਸ. ਐਸ. ਸੋਹੀ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨ ਸੰਘਰਸ਼ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਤਾਂ ਕਾਲੇ ਕਾਨੂੰਨ ਵਾਪਸ ਲੈਣ ਦਾ ਐਲਾਨ ਕਰੇ | ...

ਪੂਰੀ ਖ਼ਬਰ »

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵਲੋਂ ਅੰਗਦਾਨ ਕਰਨ ਦਾ ਐਲਾਨ

ਐੱਸ. ਏ. ਐੱਸ. ਨਗਰ, 28 ਸਤੰਬਰ (ਕੇ. ਐੱਸ. ਰਾਣਾ)-ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੈਡਮ ਮਨੀਸ਼ਾ ਗੁਲਾਟੀ ਵਲੋਂ ਆਪਣੇ ਅੰਗਦਾਨ ਕਰਨ ਦਾ ਐਲਾਨ ਕੀਤਾ ਗਿਆ | ਇਸ ਮੌਕੇ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਉਸ ਦੇ ਸਾਹ ਨਿਕਲਣ ਉਪਰੰਤ ਉਸ ਦੇ ਸਰੀਰ ਦੇ ਅੰਗ ਕੱਢ ਲਏ ਜਾਣ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਭਾਰਤ ਬੰਦ ਦੀ ਸਫ਼ਲਤਾ ਲਈ ਕਿਸਾਨ ਜਥੇਬੰਦੀਆਂ ਨੂੰ ਦਿੱਤੀ ਵਧਾਈ

ਐੱਸ. ਏ. ਐੱਸ. ਨਗਰ, 28 ਸਤੰਬਰ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸ਼ਾਂਤਮਈ ਭਾਰਤ ਬੰਦ ਦੀ ਸਫ਼ਲਤਾ 'ਤੇ ਕਿਸਾਨ ਜਥੇਬੰਦੀਆਂ ਨੂੰ ਵਧਾਈ ਦਿੰਦਿਆਂ ਆਪਣੇ ਪਾਰਟੀ ਦੇ ਸਮੂਹ ਆਗੂਆਂ ਤੇ ਵਰਕਰਾਂ ...

ਪੂਰੀ ਖ਼ਬਰ »

ਵਾਲਮੀਕਿ ਤੇ ਅਗਰਵਾਲ ਸਮਾਜ ਵਾਲੇ ਮੁੱਖ ਮੰਤਰੀ ਖੱਟਰ ਨੂੰ ਮਿਲੇ

ਚੰਡੀਗੜ੍ਹ, 28 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਵਾਲਮੀਕਿ ਸਮਾਜ ਤੇ ਅਗਰਵਾਲ ਸਮਾਜ ਦੇ ਲੋਕਾਂ ਨੇ ਸੀ. ਐਮ. ਹਾਊਸ 'ਤੇ ਮੁਲਾਕਾਤ ਕੀਤੀ | ਇਸ ਮੌਕੇ ਮੁੱਖ ਮੰਤਰੀ ਦੇ ਰਾਜਨੀਤਕ ਸਕੱਤਰ ਕਿ੍ਸ਼ਨ ਬੇਦੀ ਤੇ ਵਿਧਾਇਕ ਬਿਸ਼ੰਬਰ ...

ਪੂਰੀ ਖ਼ਬਰ »

ਲਾਇਨ ਤਿਲਕ ਰਾਜ ਦੇ ਸਿਰ ਸਜਿਆ ਐਮ.ਜੇ.ਐਫ. ਦਾ ਤਾਜ

ਐੱਸ. ਏ. ਐੱਸ. ਨਗਰ, 28 ਸਤੰਬਰ (ਕੇ. ਐੱਸ. ਰਾਣਾ)-ਵਿਸ਼ਵ ਦੀ ਸਿਰਮੌਰ ਐਨ. ਜੀ. ਓ. ਲਾਇਨਜ ਕਲੱਬ ਇੰਟਰਨੈਸ਼ਨਲ ਦੇ ਡਿਸਟੀਕ 321 ਐਫ ਦੇ ਕਲੱਬ ਲਾਇਨਜ ਕਲੱਬ ਮੁਹਾਲੀ ਸੁਪਰੀਮ ਦੇ ਚਾਰਟਰ ਪ੍ਰਧਾਨ ਲਾਇਨ ਤਿਲਕ ਰਾਜ ਨੇ ਐਲ. ਸੀ. ਆਈ. ਨੂੰ 1000 ਯੂ. ਐਸ. ਡਾਲਰ ਭੇਟ ਕਰ ਕੇ ਐਮ. ਜੇ. ਐਫ. ਦਾ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਗਮਾਡਾ ਦੇ ਏਰੋਟਰੋਪੋਲਿਸ ਪ੍ਰੋਜੈਕਟ ਦੀ ਐਲ. ਓ. ਆਈ. ਜਲਦ ਜਾਰੀ ਕਰਨ ਦੀ ਮੰਗ

ਐੱਸ. ਏ. ਐੱਸ. ਨਗਰ, 27 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਇਥੋਂ ਨੇੜਲੇ ਪਿੰਡਾਂ ਦੇ ਕਿਸਾਨਾਂ ਵਲੋਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖ ਕੇ ਗਮਾਡਾ ਦੇ ਏਰੋਟਰੋਪੋਲਿਸ ਪ੍ਰੋਜੈਕਟ ਦੀ ਐਲ. ਓ. ਆਈ. ਜਲਦ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ | ਲਿਖੇ ...

ਪੂਰੀ ਖ਼ਬਰ »

ਕਿਸਾਨਾਂ ਨੂੰ ਮੁਆਵਜ਼ਾ ਦਿਓ-ਹੁੱਡਾ

ਚੰਡੀਗੜ੍ਹ, 28 ਸਤੰਬਰ (ਪਰਵਾਨਾ)-ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਜ਼ਿਆਦਾ ਮੀਂਹ ਪੈਣ ਕਾਰਨ ਝੋਨਾ, ਕਪਾਹ, ਬਾਜਰਾ, ਦਾਲ ਤੇ ਦੂਜੀਆਂ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ | ਉਨ੍ਹਾਂ ਗਿਲਾ ਕੀਤਾ ਕਿ ਕਿਸਾਨਾਂ ਨੂੰ ਨਹੀਂ ਮਿਲ ਰਿਹਾ ...

ਪੂਰੀ ਖ਼ਬਰ »

ਪੁਲਿਸ ਵਲੋਂ ਜ਼ਬਤ ਮੋਟਰਸਾਈਕਲ ਚੋਰੀ ਕਰਨ ਦਾ ਮਾਮਲਾ ਦਰਜ

ਚੰਡੀਗੜ੍ਹ, 28 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਟ੍ਰੈਫਿਕ ਪੁਲਿਸ ਵਲੋਂ ਜ਼ਬਤ ਮੋਟਰਸਾਈਕਲ ਦੂਜੀ ਚਾਬੀ ਲਗਾ ਕੇ ਭਜਾ ਲੈ ਜਾਣ ਵਾਲੇ ਖ਼ਿਲਾਫ਼ ਪੁਲਿਸ ਨੇ ਚੋਰੀ ਦਾ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਟ੍ਰੈਫਿਕ ਪੁਲਿਸ ਦੇ ਏ. ...

ਪੂਰੀ ਖ਼ਬਰ »

ਅਟੱਲ ਭੂ-ਜਲ ਯੋਜਨਾ 'ਚ 14 ਜ਼ਿਲਿ੍ਹਆਂ ਦੀ 16698 ਪਿੰਡ ਪੰਚਾਇਤਾਂ ਹੋਣਗੀਆਂ ਸ਼ਾਮਿਲ

ਚੰਡੀਗੜ੍ਹ, 28 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਸਿੰਚਾਈ ਤੇ ਜਲ ਸੰਸਾਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ ਨੇ ਕਿਹਾ ਕਿ ਅਟੱਲ ਭੂ-ਜਲ ਯੋਜਨਾ ਕੇਂਦਰ ਸਰਕਾਰ ਤੇ ਵਿਸ਼ਵ ਬੈਂਕ ਵਲੋਂ ਸਪੋਰਟ ਤੇ ਹਰਿਆਣਾ ਸਰਕਾਰ ਵਲੋਂ ਲਾਗੂ ਇਕ ਸਹਿਭਾਗੀ ...

ਪੂਰੀ ਖ਼ਬਰ »

ਬਾਜਰਾ ਵੀ ਭਾਵਾਂਤਰ ਭਰਪਾਈ ਯੋਜਨਾ 'ਚ ਕੀਤਾ ਸ਼ਾਮਿਲ-ਮੁੱਖ ਮੰਤਰੀ

ਚੰਡੀਗੜ੍ਹ, 28 ਸਤੰਬਰ (ਐਨ.ਐਸ. ਪਰਵਾਨਾ)-ਹਰਿਆਣਾ ਸਰਕਾਰ ਨੇ ਸੂਬੇ ਦੇ ਕਿਸਾਨਾਂ ਦੇ ਹਿੱਤ ਵਿਚ ਇਸ ਖਰੀਫ ਸੀਜਨ ਨਾਲ ਬਾਜਰੇ ਦੀ ਉਪਜ ਨੂੰ ਵੀ ਭਾਵਾਂਤਰ ਭਰਪਾਈ ਯੋਜਨਾ 'ਚ ਸ਼ਾਮਿਲ ਕਰਨ ਦਾ ਫ਼ੈਸਲਾ ਕੀਤਾ ਹੈ | ਇਹ ਯੋਜਨਾ ਲਾਗੂ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਖ਼ਿਲਾਫ਼ ਦਾਇਰ ਪਟੀਸ਼ਨ 'ਚ ਵਕੀਲ 'ਤੇ 10 ਤੇ 20 ਹਜ਼ਾਰ ਦੀ ਕੋਸਟ ਲੱਗੀ

ਚੰਡੀਗੜ੍ਹ, 28 ਸਤੰਬਰ (ਬਿ੍ਜੇਂਦਰ ਗੌੜ)-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬੀ ਯੂਨੀਵਰਸਿਟੀ ਤੇ ਇਕ ਹੋਰ ਖ਼ਿਲਾਫ਼ ਸਾਲ 2016 'ਚ ਦਾਇਰ ਪਟੀਸ਼ਨ ਵਿਚ ਪਟੀਸ਼ਨਰ ਪੱਖ ਦੇ ਇਕ ਵਕੀਲ ਨੂੰ 10 ਤੇ 20 ਹਜ਼ਾਰ ਰੁਪਏ ਦੀ ਕੋਸਟ (ਜੁਰਮਾਨਾ) ਭਰਨ ਦੇ ਆਦੇਸ਼ ਦਿੱਤੇ ਹਨ | ਹਰਦੀਪ ...

ਪੂਰੀ ਖ਼ਬਰ »

ਦੁੱਧ ਤੇ ਡੇਅਰੀ ਨਾਲ ਸਬੰਧਿਤ ਨਵੀਂਆਂ ਯੋਜਨਾਵਾਂ

ਚੰਡੀਗੜ੍ਹ, 28 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਪਸ਼ੂ ਪਾਲਣ ਤੇ ਡੇਅਰੀ ਵਿਭਾਗ ਵਲੋਂ ਸੂਬੇ ਦੀ ਪ੍ਰਤੀ ਵਿਅਕਤੀ ਦੁੱਧ ਉਪਲਬਧਤਾ ਵਿਚ ਵਾਧਾ ਕਰਨ ਤੇ ਡੇਅਰੀ ਕਾਰੋਬਾਰ ਨਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਬਣਾਉਣ ਦੇ ਉਦੇਸ਼ ਨਾਲ ਦੁੱਧ ਤੇ ਡੇਅਰੀ ...

ਪੂਰੀ ਖ਼ਬਰ »

ਚੰਡੀਗੜ੍ਹ ਦੇ ਬਿਜਲੀ ਕਰਮਚਾਰੀ 7 ਨੂੰ ਦਿੱਤੇ ਜਾ ਰਹੇ ਧਰਨੇ ਲਈ ਦਿ੍ੜ੍ਹ

ਚੰਡੀਗੜ੍ਹ, 28 ਸਤੰਬਰ (ਔਜਲਾ)-ਚੰਡੀਗੜ੍ਹ ਦੇ ਬਿਜਲੀ ਕਰਮਚਾਰੀਆਂ ਵਲੋਂ 7 ਅਕਤੂਬਰ ਨੂੰ ਸੈਕਟਰ-17 ਵਿਚ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਜਾਰੀ ਹੈ | ਯੂ. ਟੀ. ਪਾਵਰਮੈਨ ਯੂਨੀਅਨ ਦੇ ਸੱਦੇ 'ਤੇ ਸੈਕਟਰ 10 ਵਿਖੇ ਇਕ ਵਿਸ਼ੇਸ਼ ਇਕੱਤਰਤਾ 'ਚ ਆਗੂ ਨੇ ਐਲਾਨ ਕੀਤਾ ਕਿ ਹਰ ਹੀਲੇ 7 ...

ਪੂਰੀ ਖ਼ਬਰ »

ਹਰਿਆਣਾ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ 'ਚ ਪੇਂਟਿੰਗ ਮੁਕਾਬਲੇ ਪਹਿਲੀ ਤੋਂ

ਚੰਡੀਗੜ੍ਹ, 28 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਦੀ ਜਨ ਭਲਾਈਕਾਰੀ ਯੋਜਨਾਵਾਂ ਦੇ ਵਿਸ਼ਾ 'ਤੇ ਪੂਰੇ ਸੂਬੇ 'ਚ 1 ਅਕਤੂਬਰ ਤੋਂ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ ਪੇਂਟਿੰਗ ਮੁਕਾਬਲੇ ਸ਼ੁਰੂ ਹੋਣਗੇ | ਮੁਕਾਬਲੇ 'ਚ ਕਲਾਸ 9ਵੀਂ ਤੋਂ 12ਵੀਂ ਤੱਕ ਦੇ ...

ਪੂਰੀ ਖ਼ਬਰ »

ਆਈ. ਟੀ. ਆਈ. ਵਿਦਿਆਰਥੀਆਂ ਨੂੰ ਨਵੀਂ ਸੌਗਾਤ, ਹਰਿਆਣਾ 'ਚ ਜਲਦੀ 57 ਨਵੇਂ ਕੋਰਸ ਹੋਣਗੇ ਸ਼ੁਰੂ

ਚੰਡੀਗੜ੍ਹ, 28 ਸਤੰਬਰ (ਵਿਸ਼ੇਸ਼ ਪ੍ਰਤੀਨਧ)-ਹਰਿਆਣਾ ਦੇ ਕੌਸ਼ਲ ਵਿਕਾਸ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਮੰਤਰੀ ਮੂਲਚੰਦ ਸ਼ਰਮਾ ਨੇ ਦੱਸਿਆ ਕਿ ਹਰਿਆਣਾ ਨੂੰ ਆਈ. ਟੀ. ਆਈ. 'ਚ ਦਾਖਲਾ ਪਾਉਣ ਦੇ ਇਛੁੱਕ ਵਿਦਿਆਰਥੀਆਂ ਨੂੰ ਜਲਦੀ ਨਵੀਂ ਸੌਗਾਤ ਮਿਲਣ ਵਾਲੀ ਹੈ | ਸੂਬੇ 'ਚ ...

ਪੂਰੀ ਖ਼ਬਰ »

ਝੋਨੇ ਦੀ ਨਿਰਵਿਘਨ ਖ਼ਰੀਦ ਲਈ ਜ਼ਿਲ੍ਹਾ ਮੁਹਾਲੀ ਅੰਦਰ ਸਾਰੇ ਪ੍ਰਬੰਧ ਮੁਕੰਮਲ-ਡੀ.ਸੀ.

ਐੱਸ. ਏ. ਐੱਸ. ਨਗਰ, 28 ਸਤੰਬਰ (ਕੇ. ਐੱਸ. ਰਾਣਾ)-ਮੰਡੀਆਂ 'ਚੋਂ ਝੋਨੇ ਦਾ ਇਕ-ਇਕ ਦਾਣਾ ਚੁੱਕਣ ਦੀ ਸੂਬਾ ਸਰਕਾਰ ਦੀ ਦਿ੍ੜ੍ਹ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਡਿਪਟੀ ਕਮਿਸ਼ਨਰ ਮੁਹਾਲੀ ਈਸ਼ਾ ਕਾਲੀਆ ਨੇ ਜ਼ਿਲ੍ਹੇ ਦੀਆਂ ਖ਼ਰੀਦ ਏਜੰਸੀਆਂ ਦੇ ਮੁਖੀਆਂ ਨੂੰ ਨਿਰਦੇਸ਼ ...

ਪੂਰੀ ਖ਼ਬਰ »

ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੰਪਨੀ ਪ੍ਰਬੰਧਕਾਂ ਸਮੇਤ 4 ਖ਼ਿਲਾਫ਼ ਮਾਮਲਾ ਦਰਜ

ਐੱਸ. ਏ. ਐੱਸ. ਨਗਰ, 28 ਸਤੰਬਰ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-1 ਦੀ ਪੁਲਿਸ ਨੇ ਫੇਜ਼-5 ਵਿਚਲੀ ਇੰਟਰਨੈਸ਼ਨਲ ਐਜੂਕੇਸ਼ਨ ਕੰਸਲਟੈਂਟ ਨਾਂਅ ਦੀ ਇੰਮੀਗ੍ਰੇਸ਼ਨ ਕੰਪਨੀ ਦੇ ਪ੍ਰਬੰਧਕਾਂ ਖ਼ਿਲਾਫ਼ ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ...

ਪੂਰੀ ਖ਼ਬਰ »

ਬੱਸ ਅੱਡਾ ਖਰੜ ਦੇ ਟੀ-ਪੁਆਇੰਟ 'ਤੇ ਹਰ ਸਮੇਂ ਬਣੀ ਰਹਿੰਦੀ ਹੈ ਜਾਮ ਵਰਗੀ ਸਥਿਤੀ

ਖਰੜ, 28 ਸਤੰਬਰ (ਗੁਰਮੁੱਖ ਸਿੰਘ ਮਾਨ)-ਖਰੜ ਦੇ ਬੱਸ ਅੱਡੇ ਨੇੜੇ ਪੈਂਦੇ ਟੀ-ਪੁਆਇੰਟ 'ਤੇ ਰੋਜ਼ਾਨਾ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ | ਇਸ ਟੀ-ਪੁਆਇੰਟ ਰਾਹੀਂ ਬਨੂੰੜ-ਦਿੱਲੀ ਤੋਂ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਚੰਡੀਗੜ੍ਹ, ...

ਪੂਰੀ ਖ਼ਬਰ »

ਡੰਪਿੰਗ ਗਰਾਊਾਡ ਲਈ ਅਲਾਟ ਹੋਈ ਜ਼ਮੀਨ ਦਾ ਮਾਮਲਾ

ਜੇਕਰ ਡੰਪਿੰਗ ਗਰਾਊਾਡ ਲਈ ਅਲਾਟ ਜ਼ਮੀਨ ਨੂੰ ਕਿਸੇ ਹੋਰ ਉਦੇਸ਼ ਲਈ ਵਰਤਿਆ ਤਾਂ ਅਦਾਲਤ ਦਾ ਦਰਵਾਜ਼ਾ ਖੜ੍ਹਕਾਵਾਂਗੇ-ਆਜ਼ਾਦ ਗਰੁੱਪ

ਐੱਸ. ਏ. ਐੱਸ. ਨਗਰ, 28 ਸਤੰਬਰ (ਕੇ. ਐੱਸ. ਰਾਣਾ)-ਟੀਕਿਆਂ, ਗੋਲੀਆਂ ਤੇ ਪੰਚਾਇਤੀ ਜ਼ਮੀਨਾਂ ਦੇ ਮਾਮਲੇ 'ਚ ਬਦਨਾਮ ਹੋਣ ਤੋਂ ਬਾਅਦ ਸਥਾਨਕ ਵਿਧਾਇਕ ਗਊਆਂ ਦੇ ਰਖਵਾਲੇ ਦੇ ਭੇਸ 'ਚ ਸਰਕਾਰੀ ਜ਼ਮੀਨ ਨੂੰ ਆਪਣੇ ਚਹੇਤਿਆਂ 'ਚ ਵੰਡਣ 'ਤੇ ਉਤਾਰੂ ਹੋ ਗਏ ਹਨ | ਗਮਾਡਾ ਵਲੋਂ ਮੁਹਾਲੀ ...

ਪੂਰੀ ਖ਼ਬਰ »

ਬਸਪਾ ਦੇ ਸੂਬਾ ਸਕੱਤਰ ਰਜਿੰਦਰ ਸਿੰਘ ਰਾਜਾ ਨਨਹੇੜੀਆਂ ਦੀ ਬਲੈਰੋ ਜੀਪ ਚੋਰੀ

ਕੁਰਾਲੀ, 28 ਸਤੰਬਰ (ਹਰਪ੍ਰੀਤ ਸਿੰਘ)-ਅਣਪਛਾਤੇ ਚੋਰਾਂ ਨੇ ਚੰਡੀਗੜ੍ਹ ਮਾਰਗ 'ਤੇ ਸਥਿਤ ਕੈਨੇਰਾ ਬੈਂਕ ਦੇ ਨਾਲ ਲੱਗਦੀ ਰਿਹਾਇਸ਼ੀ ਕਾਲੋਨੀ 'ਚੋਂ ਬਸਪਾ ਦੇ ਸੂਬਾ ਸਕੱਤਰ ਰਜਿੰਦਰ ਸਿੰਘ ਰਾਜਾ ਨਨਹੇੜੀਆਂ ਦੇ ਘਰ ਦੇ ਬਾਹਰ ਖੜ੍ਹੀ ਉਨ੍ਹਾਂ ਦੀ ਬਲੈਰੋ ਜੀਪ ਚੋਰੀ ਕਰ ਲਈ ...

ਪੂਰੀ ਖ਼ਬਰ »

ਨੌਜਵਾਨ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

ਐੱਸ. ਏ. ਐੱਸ. ਨਗਰ, 28 ਸਤੰਬਰ (ਜਸਬੀਰ ਸਿੰਘ ਜੱਸੀ)-ਥਾਣਾ ਬਲੌਂਗੀ ਅਧੀਨ ਪੈਂਦੇ ਪਿੰਡ ਬੜਮਾਜਰਾ ਦੇ ਇਕ ਨੌਜਵਾਨ ਵਲੋਂ ਫਾਹਾ ਲਗਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ | ਮਿ੍ਤਕ ਦੀ ਪਛਾਣ ਸੂਰਜ (21) ਵਜੋਂ ਹੋਈ ਹੈ | ਇਸ ਸਬੰਧੀ ਜਾਂਚ ਅਧਿਕਾਰੀ ਬਵਿੰਦਰ ਕੁਮਾਰ ਨੇ ...

ਪੂਰੀ ਖ਼ਬਰ »

ਖੜਕ ਮੰਗੋਲੀ 'ਚ ਹੋਏ ਕਤਲ ਦੇ ਮਾਮਲੇ 'ਚ 2 ਗਿ੍ਫ਼ਤਾਰ

ਪੰਚਕੂਲਾ, 28 ਸਤੰਬਰ (ਕਪਿਲ)-ਖੜਕ ਮੰਗੋਲੀ ਵਿਖੇ ਬੀਤੀ 26 ਸਤੰਬਰ ਦੀ ਦੇਰ ਰਾਤ ਨੂੰ ਹਰਿੰਦਰ ਉਰਫ਼ ਰਿੰਕੂ ਦੇ ਹੋਏ ਕਤਲ ਮਾਮਲੇ 'ਚ ਪੰਚਕੂਲਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਇਹ ਗਿ੍ਫ਼ਤਾਰੀਆਂ ਪੰਚਕੂਲਾ ਪੁਲਿਸ ਦੇ ...

ਪੂਰੀ ਖ਼ਬਰ »

ਚੰਡੀਗੜ੍ਹ 'ਵਰਸਿਟੀ ਵਲੋਂ ਕਰਵਾਏ ਸਿੱਖਿਆ ਦੇ ਵਿਸ਼ਵੀਕਰਨ ਸਬੰਧੀ ਅਹਿਮ ਵਿਚਾਰ-ਚਰਚਾ

ਐੱਸ. ਏ. ਐੱਸ. ਨਗਰ, 28 ਸਤੰਬਰ (ਕੇ. ਐੱਸ. ਰਾਣਾ)-ਭਾਰਤ 'ਚ 164 ਤੋਂ ਵੱਧ ਸੰਸਥਾਵਾਂ ਸਟੱਡੀ ਇੰਨ ਇੰਡੀਆ ਪ੍ਰੋਗਰਾਮ ਅਧੀਨ ਆਉਂਦੀ ਹਨ, ਜਦ ਕਿ ਢਾਂਚਾਗਤ ਵਿੱਦਿਅਕ ਪ੍ਰਬੰਧਾਂ ਸਦਕਾ ਭਾਰਤੀ ਸਿੱਖਿਆ ਪ੍ਰਣਾਲੀ ਹੁਣ ਸਮੁੱਚੀ ਦੁਨੀਆ ਲਈ ਬਤੌਰ ਬ੍ਰਾਂਡ ਸਾਹਮਣੇ ਆਈ ਹੈ | ਭਾਰਤ ...

ਪੂਰੀ ਖ਼ਬਰ »

ਜ਼ੀਰਕਪੁਰ ਮੁੱਖ ਬਾਜ਼ਾਰ 'ਚ ਚਾਕੂ ਦੀ ਨੋਕ 'ਤੇ ਸੋਨੇ ਦੀ ਚੇਨੀ ਤੇ ਕੜੇ ਦੀ ਲੁੱਟ

ਜ਼ੀਰਕਪੁਰ, 28 ਸਤੰਬਰ (ਅਵਤਾਰ ਸਿੰਘ)-ਜ਼ੀਰਕਪੁਰ ਦੇ ਮੁੱਖ ਬਾਜ਼ਾਰ 'ਚ ਅੱਜ ਦਿਨ-ਦਿਹਾੜੇ ਦੋ ਅਣਪਛਾਤੇ ਵਿਅਕਤੀ ਇਕ ਦੁਕਾਨਦਾਰ ਤੋਂ ਚਾਕੂ ਦੀ ਨੋਕ 'ਤੇ ਸੋਨੇ ਦੀ ਚੇਨੀ ਤੇ ਸੋਨੇ ਦਾ ਕੜਾ ਲੁੱਟ ਕੇ ਫ਼ਰਾਰ ਹੋ ਗਏ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਮਨਜੋਤ ਸਿੰਘ ਵਾਸੀ ...

ਪੂਰੀ ਖ਼ਬਰ »

ਸੂਬੇ ਭਰ ਦੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਨੇ ਮੰਗਾਂ ਨੂੰ ਲੈ ਕੇ ਖਰੜ ਬੱਸ ਸਟੈਂਡ 'ਤੇ ਲਗਾਇਆ ਜਾਮ

ਖਰੜ, 28 ਸਤੰਬਰ (ਜੰਡਪੁਰੀ)-ਸੂਬੇ ਭਰ ਦੇ ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕਾਂ ਆਪਣੀਆਂ ਨੂੰ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ 'ਚ ਸੜਕਾਂ 'ਤੇ ਉਤਰ ਆਏ | ਇਸ ਤੋਂ ਪਹਿਲਾ ਉਨ੍ਹਾਂ ਨੇ ਨਗਰ ਕੌਂਸਲ ਪਾਰਕ ਵਿਖੇ ਆਪਣੀਆਂ ...

ਪੂਰੀ ਖ਼ਬਰ »

ਲਾਲੜੂ 'ਚ ਟਰੋਮਾ ਸੈਂਟਰ ਬਣਵਾਉਣ ਦੇ ਲਈ ਜਲਦ ਮੁੱਖ ਮੰਤਰੀ ਨਾਲ ਕੀਤੀ ਜਾਵੇਗੀ ਮੁਲਾਕਾਤ-ਸੰਧੂ

ਲਾਲੜੂ, 28 ਸਤੰਬਰ (ਰਾਜਬੀਰ ਸਿੰਘ)-ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਪ੍ਰੀਤ ਸਿੰਘ ਬੰਨੀ ਸੰਧੂ ਨੇ ਲਾਲੜੂ ਵਿਖੇ ਮੀਟਿੰਗ ਦੌਰਾਨ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਕਿਹਾ ਕਿ ਡੇਰਾਬੱਸੀ ਇਲਾਕੇ ਦੀਆਂ ਸਮੱਸਿਆਵਾਂ ਦੇ ...

ਪੂਰੀ ਖ਼ਬਰ »

ਕਾਰ ਸਵਾਰਾਂ ਨੇ ਔਰਤ ਦੀ ਸੋਨੇ ਦੀ ਚੂੜੀ ਕੱਟੀ

ਐੱਸ. ਏ. ਐੱਸ. ਨਗਰ, 28 ਸਤੰਬਰ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-1 ਅਧੀਨ ਪੈਂਦੇ ਫੇਜ਼-4 ਵਿਖੇ ਕਾਰ ਸਵਾਰ ਗਰੋਹ ਵਲੋਂ ਇਕ ਔਰਤ ਨੂੰ ਪਹਿਲਾਂ ਕਾਰ 'ਚ ਬਿਠਾਇਆ ਗਿਆ, ਮਗਰੋਂ ਉਸ ਦੀ ਸੋਨੇ ਦੀ ਚੂੜੀ ਕੱਟ ਲਈ ਗਈ | ਇਸ ਸਬੰਧੀ ਨੀਨਾ ਨਾਰੰਗ ਵਾਸੀ ਫੇਜ਼-2 ਮੁਹਾਲੀ ਨੇ ਪੁਲਿਸ ਨੂੰ ...

ਪੂਰੀ ਖ਼ਬਰ »

ਪਸ਼ੂ-ਪਾਲਕਾਂ ਨੂੰ ਸੈਕਟਰ 74-91 'ਚ 3.54 ਏਕੜ ਜ਼ਮੀਨ ਕਿਰਾਏ 'ਤੇ ਦੇਣ ਦਾ ਮਤਾ ਬਹੁਸੰਮਤੀ ਨਾਲ ਪਾਸ

ਐੱਸ. ਏ. ਐੱਸ. ਨਗਰ, 28 ਸਤੰਬਰ (ਕੇ. ਐੱਸ. ਰਾਣਾ)-ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਹੋਈ ਨਗਰ ਨਿਗਮ ਦੀ ਮੀਟਿੰਗ 'ਚ ਨਿਗਮ ਅਧੀਨ ਆਉਂਦੇ ਪਿੰਡਾਂ ਵਿਚ ਰੱਖੇ ਪਾਲਤੂ ਪਸ਼ੂਆਂ ਵਾਸਤੇ ਕਿਰਾਏ 'ਤੇ ਜ਼ਮੀਨ ਦੇਣ ਸਬੰਧੀ ਲਿਆਂਦਾ ਗਿਆ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ 10 ਲੋੜਵੰਦ ਜੋੜਿਆਂ ਦੇ ਸਮੂਹਿਕ ਵਿਆਹ ਕਰਵਾਏ

ਰੂਪਨਗਰ, 28 ਸਤੰਬਰ (ਸਤਨਾਮ ਸਿੰਘ ਸੱਤੀ)-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਬਾਬਾ ਗ਼ਾਜ਼ੀ ਦਾਸ ਕਲੱਬ ਨੇ 10 ਲੋੜਵੰਦ ਜੋੜਿਆ ਦੇ ਸਮੂਹਿਕ ਵਿਆਹ ਤੇ ਵੱਡੇ ਖ਼ੂਨਦਾਨ ਕੈਂਪ ਰਾਹੀਂ 217 ਯੂਨਿਟਾਂ ਖ਼ੂਨਦਾਨ ਕਰਕੇ ਸ਼ਰਧਾਂਜਲੀਆਂ ਭੇਟ ਕੀਤੀਆਂ | ਵਿਆਹ ...

ਪੂਰੀ ਖ਼ਬਰ »

ਪੱਤਰਕਾਰ ਕੌਸ਼ਿਕ ਨੂੰ ਸਦਮਾ, ਸਹੁਰੇ ਦੀ ਮੌਤ

ਐੱਸ. ਏ. ਐੱਸ. ਨਗਰ, 28 ਸਤੰਬਰ (ਕੇ. ਐੱਸ. ਰਾਣਾ)-ਸੀਨੀਅਰ ਪੱਤਰਕਾਰ ਐਮ. ਪੀ. ਕੌਸ਼ਿਕ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਹੁਰਾ ਸਾਹਿਬ ਸੇਵਾ-ਮੁਕਤ ਪਿ੍ੰਸੀਪਲ ਬੀ. ਐਨ. ਗੌਤਮ (88) ਦਾ ਦਿਹਾਂਤ ਹੋ ਗਿਆ | ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ | ...

ਪੂਰੀ ਖ਼ਬਰ »

ਐਕਵਾਇਰ ਕੀਤੀ ਜ਼ਮੀਨ ਦੇ ਦਿੱਤੇ ਜਾ ਰਹੇ ਘੱਟ ਮੁਆਵਜ਼ੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਵਲੋਂ ਟਰੈਕਟਰ ਮਾਰਚ ਅੱਜ

ਐੱਸ. ਏ. ਐੱਸ. ਨਗਰ, 28 ਸਤੰਬਰ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ/ਬਸਪਾ ਵਲੋਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ 29 ਸਤੰਬਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਲੈ ਕੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ...

ਪੂਰੀ ਖ਼ਬਰ »

ਪੰਜਾਬ ਦੇ ਲੋਕ ਕਾਂਗਰਸ ਦਾ ਅਕਾਲੀ-ਭਾਜਪਾ ਨਾਲੋਂ ਵੀ ਮਾੜਾ ਹਸ਼ਰ ਕਰਨਗੇ-ਨਵਜੋਤ ਸੈਣੀ

ਲਾਲੜੂ, 28 ਸਤੰਬਰ (ਰਾਜਬੀਰ ਸਿੰਘ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸੈਣੀ ਨੇ ਦੋਸ਼ ਲਗਾਇਆ ਕਿ ਲੋਕਾਂ ਨੂੰ ਗੁੰਮਰਾਹ ਕਰ ਕੇ ਸੱਤਾ 'ਚ ਆਈ ਕਾਂਗਰਸ ਪਾਰਟੀ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਆਪਣੇ ਚੋਣ ਵਾਅਦੇ ਪੂਰੇ ਨਹੀਂ ਕਰ ਸਕੀ | ਉਨ੍ਹਾਂ ਲਾਲੜੂ ...

ਪੂਰੀ ਖ਼ਬਰ »

ਜੇਕਰ ਪਿੰਡਾਂ ਵਿਚਲੇ ਪਸ਼ੂਆਂ ਦਾ ਪੱਕਾ ਹੱਲ ਕੱਢਣਾ ਤਾਂ ਪਾਲਕਾਂ ਨੂੰ ਪੱਕੀ ਜ਼ਮੀਨ ਅਲਾਟ ਕੀਤੀ ਜਾਵੇ-ਕੌਂਸਲਰ ਸੋਹਾਣਾ

ਐੱਸ. ਏ. ਐੱਸ. ਨਗਰ, 28 ਮਾਰਚ (ਕੇ. ਐੱਸ. ਰਾਣਾ)-ਮੁਹਾਲੀ ਨਗਰ ਨਿਗਮ ਦੀ ਹੋਈ ਮੀਟਿੰਗ 'ਚ ਪਾਲਤੂ ਪਸ਼ੂਆਂ ਲਈ ਦਿੱਤੀ ਜਾਣੀ ਵਾਲੀ ਜ਼ਮੀਨ ਦੇ ਮਸਲੇ 'ਤੇ ਬੋਲਦਿਆਂ ਆਜ਼ਾਦ ਗਰੁੱਪ ਦੀ ਕੌਂਸਲਰ ਬੀਬੀ ਹਰਜਿੰਦਰ ਕੌਰ ਨੇ ਕਿਹਾ ਕਿ ਨਗਰ ਨਿਗਮ ਵਲੋਂ ਲਿਆਂਦੇ ਗਏ ਇਸ ਮਤੇ ਨਾਲ ...

ਪੂਰੀ ਖ਼ਬਰ »

ਸਮਾਰਟ ਵਿਲੇਜ਼ ਮੁਹਿੰਮ ਦੇ ਦੂਜੇ ਪੜਾਅ ਤਹਿਤ ਜ਼ਿਲ੍ਹੇ 'ਚ 1255 ਵਿਕਾਸ ਕਾਰਜ ਸ਼ੁਰੂ-ਡੀ.ਸੀ.

ਐੱਸ. ਏ. ਐੱਸ. ਨਗਰ, 28 ਸਤੰਬਰ (ਕੇ. ਐੱਸ. ਰਾਣਾ)-ਜ਼ਿਲ੍ਹੇ ਭਰ ਦੇ ਪੇਂਡੂ ਖੇਤਰਾਂ 'ਚ ਬੁਨਿਆਦੀ ਢਾਂਚੇ ਤੇ ਸਹੂਲਤਾਂ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਸਮਾਰਟ ਵਿਲੇਜ਼ ਮੁਹਿੰਮ ਦੇ ਦੂਜੇ ਪੜਾਅ ਤਹਿਤ ਹੁਣ ਤੱਕ ਵੱਖ-ਵੱਖ ਗ੍ਰਾਮ ਪੰਚਾਇਤਾਂ ਰਾਹੀਂ ਪਿੰਡਾਂ ਦੇ ਸਮੁੱਚੇ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ 'ਚ ਲੜੀਵਾਰ ਭੁੱਖ ਹੜਤਾਲ ਜਾਰੀ

ਐੱਸ. ਏ. ਐੱਸ. ਨਗਰ, 28 ਸਤੰਬਰ (ਕੇ. ਐੱਸ. ਰਾਣਾ)-ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ 'ਚ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਦਰਸ਼ਨੀ ਡਿਓੜੀ ਨੇੜੇ ਪੁਆਧ ਇਲਾਕਾ ਮੁਹਾਲੀ ਦੇ ਸਹਿਯੋਗ ਨਾਲ ਜਾਰੀ ਲੜੀਵਾਰ ਭੁੱਖ ਹੜਤਾਲ 114ਵੇਂ ਦਿਨ 'ਚ ਦਾਖ਼ਲ ਹੋ ਗਈ ਹੈ | ਸ਼ਹੀਦ-ਏ-ਆਜ਼ਮ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੀ ਦੋ ਰੋਜ਼ਾ ਮਾਪੇ-ਅਧਿਆਪਕ ਮਿਲਣੀ ਅੱਜ ਤੋਂ

ਐੱਸ. ਏ. ਐੱਸ. ਨਗਰ, 28 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਕੂਲ ਸਿੱਖਿਆ ਵਿਭਾਗ ਨੇ ਸਤੰਬਰ ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਵਲੋਂ ਕੀਤੀਆਂ ਪ੍ਰਾਪਤੀਆਂ ਤੇ ਨਵੰਬਰ ਮਹੀਨੇ 'ਚ ਹੋਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇਖਣ ਬਾਰੇ ਮਾਪਿਆਂ ਨੂੰ ਜਾਣਕਾਰੀ ਦੇਣ ਦੇ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸੋਨੀਆ ਮਾਨ ਵਲੋਂ ਮੁਹਾਲੀ ਪ੍ਰੈੱਸ ਕੱਲਬ ਨੂੰ ਲਾਇਬ੍ਰੇਰੀ ਭੇਟ

ਐੱਸ. ਏ. ਐੱਸ. ਨਗਰ, 28 ਸਤੰਬਰ (ਕੇ. ਐੱਸ. ਰਾਣਾ)-ਸ਼ਹੀਦ ਭਗਤ ਸਿੰਘ ਦੇ 113ਵੇਂ ਜਨਮ ਦਿਹਾੜੇ ਮੌਕੇ ਆਪਣੀ ਲਾਇਬ੍ਰੇਰੀਆਂ ਖੋਲ੍ਹਣ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸੋਨੀਆ ਮਾਨ ਵਲੋਂ ਇਕ ਲਾਇਬ੍ਰੇਰੀ ਮੁਹਾਲੀ ਪ੍ਰੈੱਸ ਕਲੱਬ ਨੂੰ ਭੇਟ ਕੀਤੀ ਗਈ | ਇਸ ਮੌਕੇ ਗੱਲਬਾਤ ...

ਪੂਰੀ ਖ਼ਬਰ »

ਹਨੀ-ਟਰੈਪ ਮਾਮਲਿਆਂ ਦੀ ਗੰਭੀਰਤਾ ਨੂੰ ਲੈ ਕੇ ਪੁਲਿਸ ਨੂੰ ਰਿਕਾਰਡ ਕਾਇਮ ਰੱਖਣ ਦੇ ਆਦੇਸ਼ ਜਾਰੀ

ਚੰਡੀਗੜ੍ਹ, 28 ਸਤੰਬਰ (ਬਿ੍ਜੇਂਦਰ ਗੌੜ)-ਹਨੀ-ਟਰੈਪ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਦੇ ਸਾਰਿਆਂ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਸੁਪਰਡੈਂਟ ਆਫ਼ ਪੁਲਿਸ ਨੂੰ ਆਦੇਸ਼ ਦਿੱਤੇ ਹਨ ਕਿ ਉਨ੍ਹਾਂ ਸ਼ਿਕਾਇਤਾਂ ਦਾ ...

ਪੂਰੀ ਖ਼ਬਰ »

ਸੁਖਨਾ ਕੈਚਮੈਂਟ ਖੇਤਰ 'ਚ ਜ਼ਰੂਰੀ ਮੁਰੰਮਤ ਕੰਮ ਦੀ ਮਨਜ਼ੂਰੀ ਵਾਲੀ ਅਰਜ਼ੀ 'ਤੇ ਸਰਕਾਰ ਨੂੰ ਨੋਟਿਸ

ਚੰਡੀਗੜ੍ਹ, 28 ਸਤੰਬਰ (ਬਿ੍ਜੇਂਦਰ ਗੌੜ)-ਸੁਖਨਾ ਕੈਚਮੈਂਟ ਮਾਮਲੇ 'ਚ ਕਾਂਸਲ ਦੇ ਵਸਨੀਕਾਂ ਨੇ ਹਾਈਕੋਰਟ ਦੇ ਆਦੇਸ਼ਾਂ ਦੀ ਸਮੀਖਿਆ ਨੂੰ ਲੈ ਕੇ ਪਿਛਲੇ ਸਾਲ ਦਾਇਰ ਮਾਮਲੇ 'ਚ ਅਰਜ਼ੀ ਦਾਇਰ ਕੀਤੀ ਹੈ | ਇਸ 'ਚ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਤੇ ਹੋਰਨਾਂ ਨੂੰ ਆਦੇਸ਼ ...

ਪੂਰੀ ਖ਼ਬਰ »

ਕਾਂਗਰਸੀ ਆਗੂ ਨੀਂਹ ਪੱਥਰਾਂ ਨੂੰ ਹੀ ਵਿਕਾਸ ਦੱਸ ਕੇ ਡੇਰਾਬੱਸੀ ਹਲਕੇ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ-ਸ਼ਰਮਾ

ਡੇਰਾਬੱਸੀ, 28 ਸਤੰਬਰ (ਗੁਰਮੀਤ ਸਿੰਘ)-ਆਮ ਆਦਮੀ ਪਾਰਟੀ ਦੇ ਆਗੂ ਸੁਭਾਸ਼ ਸ਼ਰਮਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸੀ ਆਗੂ ਸਸਤੀ ਵਾਹ-ਵਾਹੀ ਖੱਟਣ ਲਈ ਪਿੰਡਾਂ 'ਚ ਨੀਂਹ ਪੱਥਰ ਰੱਖ ਕੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ, ਜਦ ਕਿ ਡੇਰਾਬੱਸੀ ਦੇ ਕਈ ...

ਪੂਰੀ ਖ਼ਬਰ »

ਗੰਦਗੀ ਦੇ ਢੇਰਾਂ ਕਾਰਨ ਲੋਕ ਪ੍ਰੇਸ਼ਾਨ

ਲਾਲੜੂ, 28 ਸਤੰਬਰ (ਰਾਜਬੀਰ ਸਿੰਘ)-ਨਗਰ ਕੌਂਸਲ ਲਾਲੜੂ ਦੇ ਵਾਰਡ ਨੰਬਰ 7 'ਚ ਪੈਂਦੀ ਜਨਤਾ ਸੋਪ ਫੈਕਟਰੀ ਦੇ ਨੇੜੇ ਖਾਲੀ ਪਈ ਥਾਂ 'ਚ ਗੰਦਗੀ ਦੇ ਲੱਗੇ ਢੇਰਾਂ ਕਾਰਨ ਕਾਲੋਨੀ ਵਾਸੀ ਬਹੁਤ ਪ੍ਰੇਸ਼ਾਨ ਹਨ | ਕਾਲੋਨੀ ਵਾਸੀ ਰਾਜੀਵ ਸ਼ਰਮਾ, ਗਿਆਨ ਸ਼ਰਮਾ, ਡਾ. ਪਰਮਜੀਤ, ਅਸ਼ੋਕ ...

ਪੂਰੀ ਖ਼ਬਰ »

ਖਾਦੀ ਮੰਡਲ ਖਰੜ ਵਿਖੇ ਮੈਡੀਕੇਟਿਡ ਅਤੇ ਫ਼ਲਦਾਰ ਬੂਟੇ ਲਗਾਏ

ਖਰੜ, 28 ਸਤੰਬਰ (ਮਾਨ)-ਕ੍ਰੇਸ਼ਤੀਆਂ ਪੰਜਾਬ ਖਾਦੀ ਮੰਡਲ ਖਰੜ ਵਲੋਂ 'ਸਵੱਛ ਭਾਰਤ ਅਭਿਆਨ' ਤਹਿਤ ਖਾਦੀ ਮੰਡਲ ਖਰੜ ਵਿਖੇ ਮੈਡੀਕੇਟਿਡ ਤੇ ਫ਼ਲਦਾਰ ਬੂਟੇ ਲਗਾਏ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਖਾਦੀ ਮੰਡਲ ਦੇ ਸਕੱਤਰ ਸੋਹਨ ਲਾਲ ਸੈਣੀ ਨੇ ਦੱਸਿਆ ਕਿ ਇਸ ਮੁਹਿੰਮ ...

ਪੂਰੀ ਖ਼ਬਰ »

ਸਵ: ਮਾਸਟਰ ਮੇਹਰ ਸਿੰਘ ਦੀ ਯਾਦਗਾਰ ਬਣਾਉਣ ਲਈ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਖਰੜ, 28 ਸਤੰਬਰ (ਗੁਰਮੁੱਖ ਸਿੰਘ ਮਾਨ) - ਜ਼ਿਲ੍ਹਾ ਕਾਂਗਰਸ ਕਮੇਟੀ ਐਸ. ਸੀ. ਵਿੰਗ ਦੇ ਵਾਈਸ ਚੇਅਰਮੈਨ ਜਸਪਾਲ ਸਿੰਘ ਸਮੇਤ ਹੋਰਨਾਂ ਵਲੋਂ ਸਾਂਝੇ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂਅ ਪੱਤਰ ਲਿਖ ਕੇ ਮੰਗ ਕੀਤੀ ਕਿ ਖਰੜ ਸ਼ਹਿਰ ਦੇ ਸਵ: ਮਾਸਟਰ ...

ਪੂਰੀ ਖ਼ਬਰ »

ਵਿਸ਼ਵ ਸੈਰ-ਸਪਾਟਾ ਦਿਵਸ ਮੌਕੇ ਟੇਲੈਂਟ ਸ਼ੋਅ ਤੇ ਕੁਇਜ਼ ਮੁਕਾਬਲਾ ਕਰਵਾਇਆ

ਐੱਸ. ਏ. ਐੱਸ. ਨਗਰ, 28 ਸਤੰਬਰ (ਕੇ. ਐੱਸ. ਰਾਣਾ)-ਐਲਾਇਡ ਕਾਲਜ ਆਫ਼ ਹਾਸਪਿਟੈਲਿਟੀ ਕਲਿਨਰੀ ਆਰਟਸ ਐਂਡ ਮੈਨੇਜਮੈਂਟ ਵਿਖੇ ਵਿਸ਼ਵ ਸੈਰ-ਸਪਾਟਾ ਦਿਵਸ (ਵਰਲਡ ਟੂਰਿਜ਼ਮ ਡੇ) ਨੂੰ ਮਨਾਉਂਦੇ ਹੋਏ ਵਿਦਿਆਰਥੀਆਂ ਲਈ ਟੈਲੈਂਟ ਸ਼ੋਅ ਤੇ ਕੁਇਜ਼ ਮੁਕਾਬਲੇ ਦਾ ਪ੍ਰਬੰਧ ਕੀਤਾ ...

ਪੂਰੀ ਖ਼ਬਰ »

ਵਿਧਾਇਕ ਸਿੱਧੂ ਵਲੋਂ ਫੇਜ਼-2 ਵਿਖੇ ਪੇਵਰ ਬਲਾਕ ਲਗਾਉਣ ਦੇ ਕੰਮ ਦੀ ਸ਼ੁਰੂਆਤ

ਐੱਸ. ਏ. ਐੱਸ. ਨਗਰ, 28 ਸਤੰਬਰ (ਕੇ. ਐੱਸ. ਰਾਣਾ)-ਸਾਬਕਾ ਸਿਹਤ ਮੰਤਰੀ ਪੰਜਾਬ ਤੇ ਹਲਕਾ ਮੁਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਵਲੋਂ ਸਥਾਨਕ ਫੇਜ਼-2 ਵਿਖੇ ਲੋਕਾਂ ਦੀ ਸੁਵਿਧਾ ਲਈ ਪੇਵਰ ਬਲਾਕ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਮੇਅਰ ਅਮਰਜੀਤ ਸਿੰਘ ...

ਪੂਰੀ ਖ਼ਬਰ »

ਚੰਨੀ ਦੋਵੇਂ ਉਪ ਮੁੱਖ ਮੰਤਰੀਆਂ ਨੂੰ ਹਟਾਉਣ ਦੇ ਆਦੇਸ਼ ਦੇਣ, ਸੰਵਿਧਾਨ 'ਚ ਅਜਿਹਾ ਕੋਈ ਅਹੁਦਾ ਨਹੀਂ-ਅਰੋੜਾ

ਚੰਡੀਗੜ੍ਹ, 28 ਸਤੰਬਰ (ਬਿ੍ਜੇਂਦਰ ਗੌੜ)-ਹਾਈਕੋਰਟ ਵਕੀਲ ਐਚ. ਸੀ. ਅਰੋੜਾ ਨੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੂੰ ਇਕ ਪੱਤਰ ਲਿਖ ਕੇ ਕਿਹਾ ਹੈ ਕਿ ਸਰਕਾਰ ਵਲੋਂ ਬਣਾਏ ਗਏ ਦੋਵੇਂ ਨਵੇਂ ਉਪ ਮੁੱਖ ਮੰਤਰੀਆਂ ਨੂੰ ਕੋਈ ਵੀ ਪਾਵਰ ਨਾ ਦਿੱਤੀ ਜਾਵੇ | ਕਿਹਾ ਗਿਆ ਹੈ ਕਿ ...

ਪੂਰੀ ਖ਼ਬਰ »

ਐਨ.ਐਸ.ਐਸ. ਵਲੰਟੀਅਰਾਂ ਵਲੋਂ ਬਡਹੇੜੀ ਸਕੂਲ 'ਚ ਸਿਹਤਮੰਦ ਖ਼ੁਰਾਕ ਬਾਰੇ ਕੈਂਪ

ਚੰਡੀਗੜ੍ਹ, 28 ਸਤੰਬਰ (ਪ੍ਰੋ. ਅਵਤਾਰ ਸਿੰਘ)-ਐਮ. ਸੀ. ਐਮ. ਕਾਲਜ ਦੇ ਐਨ. ਐਸ. ਐਸ. ਵਲੰਟੀਅਰਾਂ ਵਲੋਂ ਗੋਦ ਲਏ ਪਿੰਡ ਬਡਹੇੜੀ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ ਸਿਹਤਮੰਦ ਖ਼ੁਰਾਕ ਬਾਰੇ ਫੋਰਟਿਸ ਹਸਪਤਾਲ ਮੋਹਾਲੀ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਪੋਸ਼ਣ ਅਭਿਆਨ ...

ਪੂਰੀ ਖ਼ਬਰ »

ਤਰੱਕੀ ਦੀ ਮੰਗ ਲੈ ਕੇ ਇਨਫਰਮੇਸ਼ਨ ਵਿਗਿਆਨੀ ਪੁੱਜੇ ਹਾਈਕੋਰਟ

ਚੰਡੀਗੜ੍ਹ, 28 ਸਤੰਬਰ (ਬਿ੍ਜੇਂਦਰ ਗੌੜ)-ਗੁਰੂਗਰਾਮ ਵਿਖੇ ਨੈਸ਼ਨਲ ਬਰੇਨ ਰਿਸਰਚ ਸੈਂਟਰ ਵਿਖੇ ਇਨਫਰਮੇਸ਼ਨ ਵਿਗਿਆਨੀ ਦੇ ਤੌਰ 'ਤੇ ਲੱਗੇ ਮਹੇਂਦਰ ਕੁਮਾਰ ਸਿੰਘ ਨੇ ਕੇਂਦਰ ਸਰਕਾਰ, ਬਿਓਟੈਕਨਾਲੋਜੀ ਵਿਭਾਗ ਤੇ ਨੈਸ਼ਨਲ ਬਰੇਨ ਰਿਸਰਚ ਸੈਂਟਰ ਨੂੰ ਪਾਰਟੀ ਬਣਾਉਂਦੇ ...

ਪੂਰੀ ਖ਼ਬਰ »

ਨਰਮਾ ਪ੍ਰਭਾਵਿਤ ਕਿਸਾਨਾਂ ਤੇ ਮਜ਼ਦੂਰਾਂ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਮੰਗ-ਸੰਧਵਾਂ

ਚੰਡੀਗੜ੍ਹ, 28 ਸਤੰਬਰ (ਐਨ. ਐਸ. ਪਰਵਾਨਾ)-ਪੰਜਾਬ ਦੇ ਪ੍ਰਮੁੱਖ ਵਿਰੋਧੀ ਆਮ ਆਦਮੀ ਪਾਰਟੀ ਵਿਧਾਇਕ ਦਲ ਪੰਜਾਬ ਦੇ ਚੀਫ਼ ਵਹਿਪ ਤੇ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਸ. ਕੁਲਤਾਰ ਸਿੰਘ ਸੰਧਵਾਂ ਤੇ ਰੋਪੜ ਤੋਂ ਦਲ ਬਦਲੂ ਵਿਧਾਇਕ ਸ. ਅਮਰਜੀਤ ਸਿੰਘ ਸੰਦੋਆ ਨੇ ਮੁੱਖ ...

ਪੂਰੀ ਖ਼ਬਰ »

ਸ਼ੈਲਬੀ ਹਸਪਤਾਲ ਵਲੋਂ ਦਿਲ ਦੀ ਸਿਹਤ ਸੰਬੰਧੀ ਜਾਗਰੂਕਤਾ ਫੈਲਾਉਣ ਲਈ ਵਾਕਥਾਨ ਦਾ ਪ੍ਰਬੰਧ

ਐੱਸ. ਏ. ਐੱਸ. ਨਗਰ, 28 ਸਤੰਬਰ (ਅ. ਬ.)-ਟ੍ਰਾਈਸਿਟੀ ਦੇ ਪ੍ਰਸਿੱਧ ਸ਼ੈਲਬੀ ਹਸਪਤਾਲ ਵਲੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ 'ਵਿਸ਼ਵ ਹਾਰਟ ਦਿਵਸ' ਨੂੰ ਸਮਰਪਿਤ ਵਾਕਥਾਨ ਦਾ ਪ੍ਰਬੰਧ ਕੀਤਾ ਗਿਆ | ਚੰਡੀਗੜ੍ਹ ਦੀ ਸੁਖਨਾ ਲੇਕ 'ਤੇ ਕਰਵਾਈ ਗਈ ਇਸ ਵਾਕ ਦਾ ਥੀਮ 'ਆਪਣੇ ...

ਪੂਰੀ ਖ਼ਬਰ »

ਗੁ: ਸ੍ਰੀ ਗੁਰੂ ਸਿੰਘ ਸਭਾ ਫੇਜ਼-1 ਵਿਖੇ ਜਨਮ ਸ਼ਤਾਬਦੀ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮ

ਐੱਸ. ਏ. ਐੱਸ. ਨਗਰ, 28 ਸਤੰਬਰ (ਕੇ ਐੱਸ. ਰਾਣਾ)-ਸੰਸਾਰ ਨੂੰ ਠੀਕ ਮਾਰਗ 'ਤੇ ਚੱਲਦੇ ਰੱਖਣ ਲਈ ਸਦਾ ਸਲਾਮਤ ਅਕਾਲ ਪੁਰਖ ਸਮੇਂ-ਸਮੇਂ ਮਹਾਂ ਪੁਰਖਾਂ ਭੇਜਦਾ ਹੈ ਤਾਂ ਜੋ ਦੁਨਿਆਵੀ ਲੋਕਾਂ ਦਾ ਮਾਰਗ ਦਰਸ਼ਨ ਹੋ ਸਕੇ ਤੇ ਸੱਚ ਤੇ ਹੱਕ ਦੀ ਜੋਤ ਜਗਦੀ ਰਹੇ | ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਘੜੂੰਆਂ ਕਾਨੂੰਗੋ ਦੇ ਪਿੰਡਾਂ ਦੇ ਸਰਪੰਚ ਤੇ ਹੋਰ ਮੁੱਖ ਮੰਤਰੀ ਨੂੰ ਮਿਲੇ

ਖਰੜ, 28 ਸਤੰਬਰ (ਗੁਰਮੁੱਖ ਸਿੰਘ ਮਾਨ)-ਘੜੂੰਆਂ ਕਾਨੂੰਗੋ ਸਰਕਲਾਂ ਤਹਿਤ ਪੈਂਦੇ ਪਿੰਡਾਂ ਦੇ ਸਰਪੰਚ, ਪੰਚਾਂ ਤੇ ਇਲਾਕਾ ਵਾਸੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਉਨ੍ਹਾਂ ਵਧਾਈ ਦਿੱਤੀ ਤੇ ਪਿੰਡਾਂ ਦੇ ਬਹੁਪੱਖੀ ਵਿਕਾਸ ਸਬੰਧੀ ਚਰਚਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX