ਜੋਧਾਂ/ਲੋਹਟਬੱਦੀ, 28 ਸਤੰਬਰ (ਗੁਰਵਿੰਦਰ ਸਿੰਘ ਹੈਪੀ, ਕੁਲਵਿੰਦਰ ਸਿੰਘ ਡਾਂਗੋਂ)-ਥਾਣਾ ਜੋਧਾਂ ਅਧੀਨ ਪੈਂਦੇ ਪਿੰਡ ਲਤਾਲਾ 'ਚ ਇੱਕ ਅਖੌਤੀ ਏਜੰਟ ਦੀ ਕਥਿਤ ਮਿਲੀਭੁਗਤ ਭਾਰਤੀ ਫੌਜ ਦਾ ਸਾਬਕਾ ਸੂਬੇਦਾਰ 8 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਇਆ ਹੈ | ਅੱਜ ਪੁਲਿਸ ਪ੍ਰਸ਼ਾਸਨ ਤੇ ਅਦਾਲਤਾਂ ਦੇ ਚੱਕਰ ਕੱਢ ਕੇ ਥੱਕੇ ਹਾਰੇ ਪਿੰਡ ਲਤਾਲਾ ਨਿਵਾਸੀ ਬੁੱਧ ਰਾਮ ਪੁੱਤਰ ਪ੍ਰੀਤਮ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਸੰਨ 2015 'ਚ ਮੇਰੇ ਪਿੰਡ ਦੇ ਰਹਿਣ ਵਾਲੇ ਅਵਤਾਰ ਸਿੰਘ ਉਰਫ਼ ਰੇਸ਼ਮ ਨੇ ਮੇਰੇ ਘਰ ਆ ਕੇ ਮੈਨੂੰ ਤੇ ਮੇਰੀ ਪਤਨੀ ਨੂੰ ਕਿਸੇ ਕਿਨ ਐਗ੍ਰੀਕਲਚਰ ਡਿਵੈਲਪਮੈਂਟ ਇੰਡੀਆ ਲਿਮਟਿਡ, ਈਅਰਲਰ ਕਿਨ ਐਗਰੋ ਪਰਪਜ਼ ਕੋਆਪ੍ਰੇਟਿਵ ਸੁਸਾਇਟੀ ਲਿਮਟਿਡ ਜੀਰਾ, ਜ਼ਿਲ੍ਹਾ ਫਿਰੋਜ਼ਪੁਰ ਬਾਰੇ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਜੇਕਰ ਤੁਸੀਂ ਇਸ ਕੰਪਨੀ 'ਚ ਆਪਣਾ ਪੈਸਾ ਜਮ੍ਹਾਂ ਕਰਵਾਉਂਦੇ ਹੋ ਤਾਂ ਬਹੁਤ ਜਲਦੀ ਦੁੱਗਣਾ-ਤਿੱਗਣਾ ਹੋ ਜਾਵੇਗਾ | ਮੈਂ ਉਕਤ ਏਜੰਟ ਦੀਆਂ ਗੱਲਾਂ ਅਤੇ ਦਾਅਵਿਆਂ 'ਤੇ ਭਰੋਸਾ ਕਰਕੇ ਖੁਦ ਅਤੇ ਆਪਣੀ ਪਤਨੀ ਦੇ ਨਾਮ 'ਤੇ 2 ਸਾਲ ਲਈ 2 ਪਾਲਿਸੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਦੀ ਰਕਮ 8 ਲੱਖ ਰੁਪਏ ਹੈ ਜਦਕਿ ਹੁਣ ਵਿਆਜ ਅਨੁਸਾਰ 10 ਲੱਖ ਤੋਂ ਵਧੇਰੇ ਬਣਦੀ ਹੈ | ਇਸ ਕੰਪਨੀ 'ਚ ਗੁਰਸੇਵਕ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਫਿਰੋਜ਼ਪੁਰ, ਸੁਖਚੈਨ ਸਿੰਘ ਢਿੱਲੋਂ ਪੁੱਤਰ ਅਜੀਤ ਸਿੰਘ ਵਾਸੀ ਯਾਰੇ ਸ਼ਾਹਵਾਲਾ (ਫਿਰੋਜ਼ਪੁਰ) ਮੇਰੀ ਤੇ ਮੇਰੀ ਪਤਨੀ ਦੀ ਪਾਲਿਸੀ ਸਮਾਂ ਸੀਮਾ ਪੂਰੀ ਹੋਣ 'ਤੇ ਜੋ ਸਾਨੂੰ ਚੈੱਕ ਜਾਰੀ ਕੀਤੇ ਸਨ ਉਹ ਬੈਂਕ 'ਚ ਲਗਾਉਣ ਸਮੇਂ ਬਾਊਾਸ ਹੋ ਗਏ | ਮੈਂ ਸਮਝ ਗਿਆ ਕਿ ਮੇਰੀ ਨਾਲ ਠੱਗੀ ਵੱਜ ਚੁੱਕੀ ਹੈ | ਮੈਂ ਅਵਤਾਰ ਸਿੰਘ ਉਰਫ਼ ਰੇਸ਼ਮ ਰਾਹੀਂ ਕੰਪਨੀ ਤੱਕ ਪਹੁੰਚ ਬਣਾਈ ਪਰ ਸਭ ਵਿਅਰਥ ਰਿਹਾ ਪਰੰਤੂ ਕੰਪਨੀ ਚਲਾ ਰਹੇ ਅਨਸਰਾਂ ਬਾਰੇ ਪਤਾ ਲੱਗਾ ਕਿ ਫਿਰੋਜ਼ਪੁਰ ਕੈਂਟ ਪੁਲਿਸ ਵਲੋਂ ਪਹਿਲਾਂ ਹੀ ਉਨ੍ਹਾਂ ਖ਼ਿਲਾਫ਼ ਲੋਕਾਂ ਨਾਲ ਠੱਗੀਆਂ ਮਾਰਨ ਦੇ ਦੋਸ਼ਾਂ ਅਧੀਨ ਮਾਮਲਾ ਦਰਜ ਹੈ | ਮੈਂ ਪੁਲਿਸ ਮੁਖੀ ਲੁਧਿਆਣਾ (ਦਿਹਾਤੀ), ਪੁਲਿਸ ਮੁਖੀ ਫਿਰੋਜ਼ਪੁਰ, ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਭਾਰਤੀ ਫੌਜ ਦੇ ਮੁਖੀ ਆਦਿ ਨੂੰ ਦੋਸ਼ੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਮੇਰੀ ਅਮਾਨਤ ਮੈਨੂੰ ਵਾਪਸ ਕਰਨ ਦੀ ਮੰਗ ਕੀਤੀ ਪਰੰਤੂ ਦੋਸ਼ੀ ਰਾਜਨੀਤਕ ਤੇ ਪ੍ਰਸ਼ਾਸਨਿਕ ਪਹੁੰਚ ਰੱਖਦੇ ਹੋਣ ਕਾਰਨ ਮੇਰੀ ਕੋਈ ਸੁਣਵਾਈ ਨਹੀਂ ਹੋਈ | ਉਸ ਨੇ ਦੱਸਿਆ ਕਿ ਫਿਰ ਮੈਂ ਮਜਬੂਰ ਹੋ ਕੇ ਲੁੁਧਿਆਣਾ ਦੀ ਅਦਾਲਤ 'ਚ ਕੇਸ ਦਾਇਰ ਕੀਤਾ, ਜਿਸ ਸਬੰਧ 'ਚ ਦੋਸ਼ੀ ਅਦਾਲਤ 'ਚ ਹਾਜ਼ਰ ਹੀ ਨਹੀਂ ਹੋਏ ਭਾਵੇਂ ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਪਰੰਤੂ ਉਹ ਆਪਣੇ ਖੇਤਰ 'ਚ ਸ਼ਰ੍ਹੇਆਮ ਰਾਜਨੀਤਿਕ ਲੋਕਾਂ ਨਾਲ ਘੁੰਮ ਰਹੇ ਹਨ | ਉਸ ਭਰੇ ਮਨ ਨਾਲ ਦੱਸਿਆ ਕਿ ਮੈਂ ਕਾਨੂੰਨੀ ਲੜਾਈ ਤੋਂ ਅਣਜਾਣ ਹੋਣ ਕਾਰਨ ਮੇਰੇ ਵਕੀਲ ਨੇ ਦੋਸ਼ੀਆਂ ਦੀ ਕਿਸੇ ਵੀ ਤਰ੍ਹਾਂ ਦੀ ਚੱਲ-ਅਚੱਲ ਜਾਇਦਾਦ ਨੂੰ ਕੁਰਕ ਨਹੀਂ ਕਰਵਾਇਆ | ਅਖੀਰ 'ਚ ਫੌਜੀ ਬੁੱਧ ਰਾਮ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਾਸੋਂ ਮੰਗ ਕੀਤੀ ਕਿ ਭੋਲੇ-ਭਾਲੇ ਲੋਕਾਂ ਨੂੰ ਲੁੱਟਣ ਵਾਲੇ ਗਲਤ ਅਨਸਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ |
ਠੱਗੀ ਦਾ ਸ਼ਿਕਾਰ ਭਾਰਤੀ ਫੌਜ ਦਾ ਸਾਬਕਾ ਸੂਬੇਦਾਰ ਬੁੱਧ ਰਾਮ ਵਾਸੀ ਪਿੰਡ ਲਤਾਲਾ ਜਾਣਕਾਰੀ ਦੇਣ ਸਮੇਂ | ਤਸਵੀਰ: ਗੁਰਵਿੰਦਰ ਸਿੰਘ ਹੈਪੀ
ਡੇਹਲੋਂ, 28 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਸੰਯੁਕਤ ਕਿਸਾਨ ਮੋਰਚੇ ਤੇ ਜ਼ਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਭਰਾਤਰੀ ਜਥੇਬੰਦੀਆਂ ਜਨਵਾਦੀ ਇਸਤਰੀ ਸਭਾ ਪੰਜਾਬ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਸਹਿਯੋਗ ਨਾਲ ਦਿੱਤੇ ਗਏ ਕਾਲੇ ਕਾਨੰੂਨਾਂ, ...
ਖੰਨਾ, 28 ਸਤੰਬਰ (ਹਰਜਿੰਦਰ ਸਿੰਘ ਲਾਲ)-ਰਾਈਸ ਮਿਲਰਜ਼ ਐਸੋਸੀਏਸ਼ਨ ਖੰਨਾ ਦੇ ਅਹੁਦੇਦਾਰਾਂ ਦੀ ਹੋਈ ਮੀਟਿੰਗ ਵਿਚ ਗੁਰਦਿਆਲ ਸਿੰਘ ਦਿਆਲੀ ਨੂੰ ਅਗਲੇ ਸਾਲ ਲਈ ਫਿਰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ | ਇਹ ਚੋਣ ਸਰਬਸੰਮਤੀ ਨਾਲ ਹੋਈ | ਮੀਟਿੰਗ ਵਿਚ ਰਾਈਸ ...
ਮਾਛੀਵਾੜਾ ਸਾਹਿਬ, 28 ਸਤੰਬਰ (ਮਨੋਜ ਕੁਮਾਰ)-ਅੱਜ ਕੱਲ੍ਹ ਅਕਸਰ ਬੈਂਕਾਂ ਦੇ ਆਸ-ਪਾਸ ਅਜਿਹੇ ਸ਼ਰਾਰਤੀ ਅਨਸਰ ਸੁਭਾਵਿਕ ਹੀ ਘੁੰਮਦੇ ਨਜ਼ਰ ਆ ਰਹੇ ਹਨ ਜੋ ਕਿਸੇ ਨਾਂ ਕਿਸੇ ਤਰੀਕੇ ਨਾਲ ਬੈਂਕ ਵਿਚੋਂ ਪੈਸਾ ਕਢਵਾਉਣ ਵਾਲੇ ਵਿਅਕਤੀ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ | ...
ਮਲੌਦ, 28 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਜੱਟ ਮਹਾਂ ਸਭਾ ਪੰਜਾਬ ਦੇ ਸੂਬਾ ਸਕੱਤਰ ਕਿਸਾਨ ਸੈੱਲ ਹਲਕਾ ਪਾਇਲ ਕਾਂਗਰਸ ਦੇ ਚੇਅਰਮੈਨ ਤੇ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰਕਲਾ ਨੇ ਗੁਰਕੀਰਤ ਸਿੰਘ ਕੋਟਲੀ ਨੂੰ ਮੰਤਰੀ ਬਣਨ 'ਤੇ ਗੁਲਦਸਤਾ ਭੇਟ ...
ਬੀਜਾ, 28 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਅੱਜ ਹਲਕਾ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੂੰ ਪੰਜਾਬ ਦਾ ਮੰਤਰੀ ਮੰਡਲ ਵਿਚ ਸ਼ਾਮਿਲ ਕਰਨ ਤੇ ਪਿੰਡ ਘੁੰਗਰਾਲੀ ਰਾਜਪੂਤਾਂ ਵਿਖੇ ਸਰਪੰਚ ਹਰਪਾਲ ਸਿੰਘ ਘੰੁਗਰਾਲੀ ਤੇ ਸੀਨੀਅਰ ਕਾਂਗਰਸੀ ਆਗੂ ਹਰਦੀਪ ਸਿੰਘ ...
ਮਲੌਦ, 28 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਕੁੱਝ ਦਿਨ ਪਹਿਲਾਂ ਹੀ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਇੰਜ: ਜਗਦੇਵ ਸਿੰਘ ਬੋਪਾਰਾਏ ਕੌਮੀ ਮੀਤ ਪ੍ਰਧਾਨ ਦਾ ਸ਼ਹਿਰ ਮਲੌਦ ਪਹੁੰਚਣ 'ਤੇ ਨਗਰ ਪੰਚਾਇਤ ਮਲੌਦ ਦੇ ਸਾਬਕਾ ...
ਖੰਨਾ, 28 ਸਤੰਬਰ (ਹਰਜਿੰਦਰ ਸਿੰਘ ਲਾਲ)-ਵਿਸ਼ਵ ਰੈਬੀਜ਼ ਦਿਵਸ ਸਬੰਧੀ ਕਮਿਊਨਿਟੀ ਹੈਲਥ ਸੈਂਟਰ ਮਾਨੂੰਪੁਰ ਦੇ ਐੱਸ.ਐੱਮ.ਓ ਡਾ. ਰਵੀ ਦੱਤ ਦੀ ਅਗਵਾਈ ਵਿਚ ਜਾਗਰੂਕਤਾ ਕੈਂਪ ਲਗਾਇਆ ਗਿਆ¢ ਇਸ ਸਮੇਂ ਡਾ. ਰਵੀ ਦੱਤ ਨੇ ਕਿਹਾ ਕਿ ਰੈਬੀਜ਼ ਆਮ ਤੌਰ 'ਤੇ ਕੁੱਤੇ, ਬਾਂਦਰ, ...
ਰਾੜਾ ਸਾਹਿਬ, 28 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)-ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮਸਰ (ਰਾੜਾ ਸਾਹਿਬ) ਵਿਖੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੇ 114ਵੇਂ ਜਨਮ ਦਿਵਸ ਮੌਕੇ ਉੱਪਰ ਸ਼ਮ੍ਹਾ ਰੌਸ਼ਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ | ...
ਪਾਇਲ, 28 ਦਸੰਬਰ (ਨਿਜ਼ਾਮਪੁਰ/ ਰਜਿੰਦਰ ਸਿੰਘ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾਂ ਅਨੁਸਾਰ ਨੈਸ਼ਨਲ ਰੈਬੀਜ਼ ਕੰਟਰੋਲ ਪ੍ਰੋਗਰਾਮ ਦੇ ਤਹਿਤ ਵਿਸ਼ਵ ਰੈਬੀਜ਼ ਦਿਵਸ ਮਨਾਇਆ ਗਿਆ ¢ ਸਿਵਲ ਸਰਜਨ ਲੁਧਿਆਣਾ ਡਾਕਟਰ ਕਿਰਨ ਆਹਲੂਵਾਲੀਆ ਦੇ ਹੁਕਮਾਂ ਅਨੁਸਾਰ ...
ਰਾੜਾ ਸਾਹਿਬ, 28 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਮਕਸੂਦੜਾ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸੁਧਾਰ ਸਭਾ ਵਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਨ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪਿੰਡ ਵਿਚ ਉਨ੍ਹਾਂ ਦੇ ਬਣਾਏ ਯਾਦਗਾਰੀ ਬੁੱਤ 'ਤੇ ...
ਖੰਨਾ, 28 ਸਤੰਬਰ (ਹਰਜਿੰਦਰ ਸਿੰਘ ਲਾਲ)-ਆਮ ਆਦਮੀ ਪਾਰਟੀ ਖੰਨਾ ਦੇ ਹਲਕਾ ਇੰਚਾਰਜ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਸਵਰਨਕਾਰ ਸੰਘ, ਸਰਾਫਾ ਬਾਜ਼ਾਰ ਖੰਨਾ ਵਿਖੇ ਸਵਰਨਕਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਨੇ 74 ਸਾਲ ...
ਖੰਨਾ, 28 ਸਤੰਬਰ (ਹਰਜਿੰਦਰ ਸਿੰਘ ਲਾਲ)-ਭਾਰਤੀ ਜਨਤਾ ਪਾਰਟੀ ਖੰਨਾ ਜ਼ਿਲ੍ਹਾ ਵਲੋਂ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਡਤ ਦੀਨ ਦਿਆਲ ਉਪਾਧਿਆਇ ਦੀ ਜਯੰਤੀ ਮਨਾਈ ਗਈ¢ ਇਸ ਦੌਰਾਨ ਹੋਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ...
ਬੀਜਾ, 28 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਬਹੁਜਨ ਸਮਾਜ ਪਾਰਟੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਹਲਕਾ ਪਾਇਲ ਤੋਂ ਅਕਾਲੀ ਬਸਪਾ ਦੇ ਸਾਂਝੇ ਉਮੀਦਵਾਰ ਡਾਕਟਰ ਜਸਪ੍ਰੀਤ ਸਿੰਘ ਬੀਜਾ ਦੇ ਗ੍ਰਹਿ ਕਸਬਾ ਬੀਜਾ ਵਿਖੇ ਉਚੇਚੇ ਤੌਰ 'ਤੇ ...
ਰਾੜਾ ਸਾਹਿਬ, 28 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਮਕਸੂਦੜਾ ਵਿਖੇ ਗੁਰੂ ਮਿਹਰ ਹਾਰਟ ਕੇਅਰ ਅਤੇ ਡਾਇਗਨੋਸਟਿਕ ਸੈਂਟਰ ਦੋਰਾਹਾ ਵਲੋਂ ਗੁਰੂ ਕਿ੍ਪਾ ਪੈਰਾ ਮੈਡੀਕਲ ਇੰਸਟੀਚਿਊਟ ਖੰਨਾ ਦੇ ਸਹਿਯੋਗ ਨਾਲ ਸਥਾਨ ਸਰਕਾਰੀ ਪ੍ਰਾਇਮਰੀ ਸਕੂਲ 'ਚ ਦਿਲ ਦੀਆ ...
ਗੁਰੂਸਰ ਸੁਧਾਰ, 28 ਸਤੰਬਰ (ਜਸਵਿੰਦਰ ਸਿੰਘ ਗਰੇਵਾਲ)-ਲਾਗਲੇ ਪਿੰਡ ਬੜੈਚ ਦੇ ਠਾਠ ਸੰਪਰਦਾਇ ਨਾਨਕਸਰ ਬੜੈਚ ਵਿਖੇ ਸੰਤ ਬਾਬਾ ਲਖਵੀਰ ਸਿੰਘ ਭੈਣੀ ਦੀ ਅਗਵਾਈ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਅਤੇ ਨਾਨਕਸਰ ਸੰਪਰਦਾਇ ਦੇ ਵੱਖ-ਵੱਖ ਮਹਾਂਪੁਰਸ਼ ...
ਚੌਂਕੀਮਾਨ, 28 ਸਤੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਸਿੱਧਵਾਂ ਕਲਾਂ ਦੇ ਐੱਨ.ਆਰ.ਆਈ. ਵੀਰ ਹੈੱਡ ਮਾਸਟਰ ਰੁਪਿੰਦਰ ਸਿੰਘ ਸਿੱਧੂ ਅਮਰੀਕਾ, ਕੁਲਜੀਤ ਸਿੰਘ ਸਿੱਧੂ ਅਮਰੀਕਾ, ਬਲਵੀਰ ਸਿੰਘ ਸਿੱਧੂ ਅਮਰੀਕਾ ਤੇ ਪਰਮਿੰਦਰ ਕੌਰ ਅਮਰੀਕਾ ਨੇ ਆਪਣੇ ਪਿਤਾ ਸਵ: ਰਾਜਿੰਦਰ ...
ਕੁਹਾੜਾ, 28 ਸਤੰਬਰ (ਸੰਦੀਪ ਸਿੰਘ ਕੁਹਾੜਾ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੰਡਿਆਲੀ ਵਿਖੇ ਅਧਿਆਪਕ ਨਰਿੰਦਰ ਸਿੰਘ ਦੀ ਅਗਵਾਈ ਹੇਠ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਤੇ ...
ਖੰਨਾ, 28 ਸਤੰਬਰ (ਹਰਜਿੰਦਰ ਸਿੰਘ ਲਾਲ)-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਅੱਜ ਖੰਨਾ ਸ਼ਹਿਰ ਵਿਚ ਲੱਡੂ ਵੰਡੇ ਗਏ¢ ਸਦੀਆਂ ਦੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਵਾਲੇ ਭਗਤ ਸਿੰਘ ਨੇ ਛੋਟੀ ਉਮਰ ਵਿਚ ਹੀ ਇਹ ਮਿੱਥ ਲਿਆ ਸੀ ਕਿ ਉਹ ਭਾਰਤ ਨੂੰ ...
ਮਲੌਦ, 28 ਸਤੰਬਰ (ਨਿਜ਼ਾਮਪੁਰ)-ਪਿੰਡ ਨਿਜ਼ਾਮਪੁਰ ਦੇ ਜੰਮਪਲ ਸਮਾਜ ਸੇਵੀ ਪਰਿਵਾਰ ਦੇ ਉੱਘੇ ਕਾਰੋਬਾਰੀ ਸਵ: ਅਮਰ ਸਿੰਘ ਗਿੱਲ ਦੇ ਭਰਾ ਗੰਡਾ ਸਿੰਘ ਗਿੱਲ, ਭਜਨ ਸਿੰਘ ਯੂ. ਐੱਸ. ਏ., ਜਸਵੀਰ ਸਿੰਘ ਯੂ. ਐੱਸ. ਏ. ਵਲੋਂ ਗੁਰਦੁਆਰਾ ਸਾਹਿਬ ਦੇ ਨਵੇਂ ਦਰਬਾਰ ਸਾਹਿਬ ਬਣਾਉਣ ਲਈ ...
ਮਲੌਦ, 28 ਸਤੰਬਰ (ਦਿਲਬਾਗ ਸਿੰਘ ਚਾਪੜਾ)-ਸਰਕਾਰੀ ਪ੍ਰਾਇਮਰੀ ਸਕੂਲ ਸੋਮਲ ਖੇੜੀ ਵਿਖੇ ਸਕੂਲ ਇੰਚਾਰਜ ਪਿ੍ੰਸ ਅਰੌੜਾ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਉੱਚੇਚੇ ਤੌਰ 'ਤੇ ਪਹੁੰਚੇ ਗੋਸਲ ਪ੍ਰਕਾਸ਼ਨ ਦੇ ਮੁੱਖੀ ਗੁਰਦੀਪ ਸਿੰਘ ...
ਮਾਛੀਵਾੜਾ ਸਾਹਿਬ, 28 ਸਤੰਬਰ (ਮਨੋਜ ਕੁਮਾਰ)-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ 115ਵਾਂ ਜਨਮ ਦਿਹਾੜਾ ਬਹੁਤ ਹੀ ਉਤਸ਼ਾਹ ਭਰੇ ਮਾਹੌਲ ਵਿਚ ਮਨਾਇਆ ਗਿਆ | ਇਸ ਮਹਾਨ ਦਿਨ ਤੇ ਆਪਣੇ ਮਨ ਦੇ ਵਿਚਾਰ ਪੇਸ਼ ਕਰਦਿਆਂ ਸੀ. ਪੀ. ਆਈ. ਦੇ ਬਲਾਕ ਸਕੱਤਰ ਕਾਮਰੇਡ ਜਗਦੀਸ਼ ਰਾਏ ਬੌਬੀ ਨੇ ...
ਮਾਛੀਵਾੜਾ ਸਾਹਿਬ, 28 ਸਤੰਬਰ (ਸੁਖਵੰਤ ਸਿੰਘ ਗਿੱਲ)-ਸਾਹਿਤ ਸਭਾ ਮਾਛੀਵਾੜਾ ਦੀ ਮਹੀਨਾਵਾਰ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਸਭਾ ਦੇ ਪ੍ਰਧਾਨ ਟੀ.ਲੋਚਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਭਾਸ਼ਾ, ਸਭਿਆਚਾਰ ਅਤੇ ਇਤਿਹਾਸ ਸੰਬੰਧੀ ਚਰਚਾ ਕੀਤੀ ...
ਮਲੌਦ, 28 ਸਤੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸਿਹਤ ਵਿਭਾਗ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਹਸਪਤਾਲ ਮਲੌਦ ਵਿਖੇ ਐੱਸ. ਐੱਮ. ਓ. ਡਾ. ਹਰਵਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ਵ ਰੇਬੀਜ਼ ਡੇਅ ...
ਰਾੜਾ ਸਾਹਿਬ, 28 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਬਿਲਾਸਪੁਰ ਵਿਖੇ ਨਗਰ ਪੰਚਾਇਤ ਅਤੇ ਯੂਥ ਕਲੱਬ ਵਲੋਂ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ ਅਤੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਕੈਬਨਿਟ ਮੰਤਰੀ ਬਣਨ ਦੀ ਖੁਸ਼ੀ 'ਚ ਪਿੰਡ ਦੇ ਰਵਿਦਾਸ ...
ਸਮਰਾਲਾ, 28 ਸਤੰਬਰ (ਕੁਲਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਮੈਂਬਰ ਤਾਰਾ ਸਿੰਘ ਵਾਸੀ ਰੋਹਲੇ ਨੇ 26 ਸਤੰਬਰ ਰਾਤ ਨੂੰ ਟੋਲ ਪਲਾਜ਼ਾ ਘੁਲਾਲ 'ਤੇ ਸ਼ਹਾਦਤ ਦੇ ਦਿੱਤੀ, ਜਿਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਰੋਹਲੇ ਵਿਖੇ ਕੀਤਾ ਗਿਆ | ਬੀ.ਕੇ.ਯੂ. ਕਾਦੀਆ ਦੇ ...
ਖੰਨਾ, 28 ਸਤੰਬਰ (ਹਰਜਿੰਦਰ ਸਿੰਘ ਲਾਲ)-ਸੂਬੇ ਵਿਚ ਕਾਂਗਰਸ ਪਾਰਟੀ ਵਲੋਂ ਨਵੀਂ ਸਰਕਾਰ ਦੇ ਗਠਨ ਵਿਚ ਜਿੱਥੇ ਹਾਈਕਮਾਨ ਨੇ ਅਨੁਸੂਚਿਤ ਜਾਤੀ ਦੇ ਮੁੱਖ ਮੰਤਰੀ ਦੇ ਤੌਰ 'ਤੇ ਚਰਨਜੀਤ ਸਿੰਘ ਚੰਨੀ ਨੂੰ ਕਮਾਨ ਸੌਂਪੀ ਹੈ | ਉਥੇ ਸੂਬੇ ਦੇ ਦਿੱਗਜ ਕਾਂਗਰਸੀ ਨੇਤਾ ...
ਚੌਂਕੀਮਾਨ, 28 ਸਤੰਬਰ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਦੇ ਪਿ੍ੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਦੀ ਯੋਗ ਅਗਵਾਈ ਹੇਠ ਅਤੇ ਐੱਨ.ਐੱਸ.ਐੱਸ. ਪ੍ਰੋਗਰਾਮ ...
ਪੱੱਖੋਵਾਲ/ਸਰਾਭਾ, 28 ਸਤੰਬਰ (ਕਿਰਨਜੀਤ ਕੌਰ ਗਰੇਵਾਲ)-ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਨਿਰੰਤਰ ਯਤਨਸ਼ੀਲ ਧਾਰਮਿਕ ਸੰਸਥਾਂ ਗੁਰਮਤਿ ਪ੍ਰਚਾਰ ਮਿਸ਼ਨ (ਰਜਿ:) ਵੱਲੋੋਂ ਨਾਨਕਸਰ ਦਰਬਾਰ ਡਾਂਗੋ ਵਿਖੇ ਸੰਤ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆ ਅਤੇ ਸੰਤ ਬਾਬਾ ਮੀਹਾਂ ...
ਮਲੌਦ, 28 ਸਤੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸ਼੍ਰੋਮਣੀ ਅਕਾਲੀ ਦਲ ਦੀ ਸਰਕਲ ਮਲੌਦ ਦੀ ਜਥੇਬੰਦੀ ਵਲੋਂ ਗੁਰਦੁਆਰਾ ਸਾਹਿਬ ਪਿੰਡ ਪੰਧੇਰ ਖੇੜੀ ਵਿਖੇ ਸਰਪ੍ਰਸਤ ਜਥੇ: ਗੁਰਜੀਤ ਸਿੰਘ ਪੰਧੇਰ ਖੇੜੀ ਦੀ ਦੇਖ-ਰੇਖ ਹੇਠ ਉੱਘੇ ਕਾਰੋਬਾਰੀ ਅਤੇ ...
ਅਹਿਮਦਗੜ੍ਹ, 28 ਸਤੰਬਰ (ਰਣਧੀਰ ਸਿੰਘ ਮਹੋਲੀ/ਰਵਿੰਦਰ ਪੁਰੀ)-ਇਲਾਕੇ ਦੀ ਨਾਮਵਰ ਸੰਸਥਾ ਗੁਰੂ ਨਾਨਕ ਕੰਨਿਆ ਮਹਾਂ-ਵਿਦਿਆਲਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਮਲਟੀਵਰਸਿਟੀ ਵਲੋਂ ਆਲਮਗੀਰ ਸਾਹਿਬ ਵਿਖੇ ਪਾਏ ਸਹਿਜ ਪਾਠ ਦੇ ਭੋਗ ਸਮਾਗਮ ਵਿਚ ਭਾਗ ਲਿਆ | ...
ਮਾਛੀਵਾੜਾ ਸਾਹਿਬ, 28 ਸਤੰਬਰ (ਸੁਖਵੰਤ ਸਿੰਘ ਗਿੱਲ)-ਪਿੰਡ ਸ਼ੇਰੀਆਂ ਦੇ ਅਮਰੀਕਾ ਰਹਿੰਦੇ ਨੌਜਵਾਨਾਂ ਅਤੇ ਪਿੰਡ ਵਾਸੀਆਂ ਵਲੋਂ ਗਾਜ਼ੀਪੁਰ ਬਾਰਡਰ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਚੱਲ ਰਹੇ ਮੋਰਚੇ ਦੇ ਲੰਗਰ ਲਈ ...
ਜੌੜੇਪੁਲ ਜਰਗ, 28 ਸਤੰਬਰ (ਪਾਲਾ ਰਾਜੇਵਾਲੀਆ)-ਪਿੰਡ ਜਰਗ ਦੇ ਸਾਬਕ ਸਰਪੰਚ ਜਤਿੰਦਰ ਸਿੰਘ ਭਿੰਦਾ ਨੂੰ ਉਦੋਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਸਤਿਕਾਰਤ ਮਾਮਾ ਹਰਨੇਕ ਸਿੰਘ ਸਾਬਕ ਸਰਪੰਚ ਕਲਾਲ ਮਾਜਰਾ (ਨੇੜੇ ਰਾਜੇਵਾਲ) ਅਚਾਨਕ ਸਦੀਵੀਂ ਵਿਛੋੜਾ ਦੇ ਗਏ | ...
ਮਲੌਦ, 28 ਸਤੰਬਰ (ਸਹਾਰਨ ਮਾਜਰਾ)-ਇਹ ਖ਼ਬਰ ਬੜੇ ਦੁਖਦਾਈ ਮਨ ਨਾਲ ਪੜੀ ਜਾਵੇਗੀ, ਜਦੋਂ ਸਵ. ਡਾ. ਬਾਵਾ ਸਿੰਘ ਸਹਾਰਨ ਮਾਜਰਾ ਦੇ ਇਕਲੌਤੇ ਨੌਜਵਾਨ ਜਵਾਈ ਅਤੇ ਬੂਟਾ ਸਿੰਘ, ਅਮਨਦੀਪ ਸਿੰਘ ਦੇ ਸਤਿਕਾਰਯੋਗ ਬਹਿਨੋਈ ਰਘਬੀਰ ਸਿੰਘ ਸੰਗੋਵਾਲ (38) (ਮੈਨੇਜਰ ਕੋਪਰੇਟਿਵ ਬੈਂਕ ...
ਮਲੌਦ, 28 ਸਤੰਬਰ (ਸਹਾਰਨ ਮਾਜਰਾ)-ਵਿਧਾਨ ਸਭਾ ਹਲਕਾ ਪਾਇਲ ਤੋਂ ਸ਼ੋ੍ਰਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਸੰਭਾਵੀ ਉਮੀਦਵਾਰ ਡਾ. ਜਸਪ੍ਰੀਤ ਸਿੰਘ ਬੀਜਾ ਸੀਨੀਅਰ ਅਕਾਲੀ ਆਗੂ ਮਾਸਟਰ ਕਰਨੈਲ ਸਿੰਘ ਸੋਮਲ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਕਾਂਗਰਸ ...
ਖੰਨਾ, 28 ਸਤੰਬਰ (ਹਰਜਿੰਦਰ ਸਿੰਘ ਲਾਲ)-ਦਿੱਲੀ ਪਬਲਿਕ ਸਕੂਲ ਖੰਨਾ ਵਿਖੇ ਵਿਦਿਆਰਥੀ ਕੌਂਸਲ ਦੀ ਸਥਾਪਨਾ ਕੀਤੀ ਗਈ ਹੈ | ਬਾਰ੍ਹਵੀਂ ਡੀ ਦੇ ਕਰਨਦੀਪ ਗਿੱਲ ਅਤੇ ਬਾਰ੍ਹਵੀਂ ਏ ਦੀ ਰੂਬਲਪ੍ਰੀਤ ਕੌਰ ਨੇ ਕ੍ਰਮਵਾਰ ਹੈੱਡ ਬੁਆਏ ਅਤੇ ਹੈੱਡ ਗਰਲ ਵਜੋਂ ਸਹੁੰ ਚੁੱਕੀ | ਜਦਕਿ ...
ਮਲੌਦ, 28 ਸਤੰਬਰ (ਸਹਾਰਨ ਮਾਜਰਾ)-ਇਹ ਖ਼ਬਰ ਬੜੇ ਦੁਖਦਾਈ ਮਨ ਨਾਲ ਪੜੀ ਜਾਵੇਗੀ, ਜਦੋਂ ਸਵ. ਡਾ. ਬਾਵਾ ਸਿੰਘ ਸਹਾਰਨ ਮਾਜਰਾ ਦੇ ਇਕਲੌਤੇ ਨੌਜਵਾਨ ਜਵਾਈ ਅਤੇ ਬੂਟਾ ਸਿੰਘ, ਅਮਨਦੀਪ ਸਿੰਘ ਦੇ ਸਤਿਕਾਰਯੋਗ ਬਹਿਨੋਈ ਰਘਬੀਰ ਸਿੰਘ ਸੰਗੋਵਾਲ (38) (ਮੈਨੇਜਰ ਕੋਪਰੇਟਿਵ ਬੈਂਕ ...
ਸਾਹਨੇਵਾਲ, 28 ਸਤੰਬਰ (ਹਰਜੀਤ ਸਿੰਘ ਢਿੱਲੋਂ)-ਸਾਬਕਾ ਸੈਨਿਕ ਸਮਾਜ ਸੇਵਾ ਐਸੋਸੀਏਸ਼ਨ ਦੇ ਪ੍ਰਧਾਨ ਕੈਪਟਨ ਅਮਰੀਕ ਸਿੰਘ ਉਮੈਦਪੁਰੀ ਦੀ ਅਗਵਾਈ ਵਿਚ ਸਥਾਨਕ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਸਾਬਕਾ ਸੈਨਕਾਂ ਦੀ ਹੋਈ ਮੀਟਿੰਗ ਦਾ ਵੇਰਵਾ ਦਿੰਦੇ ...
ਲੁਧਿਆਣਾ, 28 ਸਤੰਬਰ (ਸਲੇਮਪੁਰੀ)-ਨਾਮੁਰਾਦ ਬੁਖਾਰ ਡੇਂਗੂ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਇਸ ਬੁਖਾਰ ਨੂੰ ਲੈ ਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ | ਡੇਂਗੂ ਬੁਖਾਰ ਨੇ ਤੇਜੀ ਨਾਲ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ | ...
ਮਾਛੀਵਾੜਾ ਸਾਹਿਬ, 28 ਸਤੰਬਰ (ਸੁਖਵੰਤ ਸਿੰਘ ਗਿੱਲ)-ਇਲਾਕੇ ਦੇ ਨਾਮਵਰ ਸਿਆਸੀ ਅਤੇ ਆੜ੍ਹਤ ਦੇ ਕਾਰੋਬਾਰ ਨਾਲ ਜੁੜੇ ਪਰਿਵਾਰ ਹਰਭਜਨ ਸਿੰਘ ਤੁੰਗ ਦੇ ਪੁੱਤਰ ਸਵ.ਸਤਨਾਮ ਸਿੰਘ ਤੁੰਗ ਦੀ ਅੰਤਿਮ ਅਰਦਾਸ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਹੋਈ, ...
ਮਲੌਦ, 28 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਮੁਗ਼ਲਾਂ ਖਿਲਾਫ ਜੰਗ ਲੜ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਿੱਖ ਜਰਨੈਲ ਸ਼ਹੀਦ ਬਾਬਾ ਸ਼ੀਹਾਂ ਸਿੰਘ ਗਿੱਲ ਝੱਲੀ ਦੇ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸਿੱਧਸਰ ਸਾਹਿਬ ਤੱਕ ਪਿੰਡ ਸਿਹੌੜਾ ਤੋਂ ਵਾਇਆ ਸਿੱਧਸਰ ...
ਖੰਨਾ, 28 ਸਤੰਬਰ (ਹਰਜਿੰਦਰ ਸਿੰਘ ਲਾਲ)-ਵਾਰਡ ਨੰ. 6 ਖੰਨਾ ਦੇ ਕਾਂਗਰਸੀ ਕੌਂਸਲਰ ਸੁਨੀਲ ਕੁਮਾਰ ਨੀਟਾ ਨੇ ਉਨ੍ਹਾਂ ਸਾਰੇ ਦੋਸ਼ਾਂ ਨੂੰ ਝੁਠਲਾਉਂਦੇ ਹੋਏ ਕਿਹਾ ਕਿ ਕੁੱਝ ਵਿਰੋਧੀ ਪਾਰਟੀਆਂ ਦੇ ਹਾਰੇ ਹੋਏ ਲੋਕਾਂ ਨੇ ਆਪਣੇ ਚਹੇਤਿਆਂ ਨੂੰ ਅੱਗੇ ਕਰ ਕੇ ਬਣ ਰਹੀ ਗਲੀ ...
ਮਲੌਦ, 28 ਸਤੰਬਰ (ਸਹਾਰਨ ਮਾਜਰਾ)-ਪਿਛਲੇ ਦਿਨੀਂ ਅਨੇਕਾਂ ਪਿੰਡਾਂ ਅੰਦਰ ਪਸ਼ੂਆਂ ਨੂੰ ਫੈਲੀ ਮੂੰਹ ਖੁਰ ਦੀ ਬਿਮਾਰੀ ਕਾਰਨ ਦੁਧਾਰੂ ਪਸ਼ੂਆਂ, ਮੱਝਾਂ, ਗਾਵਾਂ ਆਦਿ ਪਸ਼ੂ ਧਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ¢ ਸਭ ਤੋਂ ਵੱਧ ਪਿੰਡ ਬੇਰ ਕਲਾਂ ਵਿਚ ਹੋਇਆ | ਇਸ ਆਫ਼ਤ ਨੇ ...
ਰਾੜਾ ਸਾਹਿਬ, 28 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)-ਪਰਗਟ ਸਿੰਘ ਨੂੰ ਪੰਜਾਬ ਦੇ ਮੰਤਰੀ ਮੰਡਲ ਵਿਚ ਖੇਡ ਮੰਤਰੀ ਬਣਨ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਰਾਸ਼ਟਰੀ ਕਬੱਡੀ ਕੋਚ ਜਸਵੰਤ ਸਿੰਘ ਪੰਨੂੰ ਮੁਕੰਦਪੁਰ ਨੇ ਵਧਾਈ ਦਿੱਤੀ ਹੈ ਤੇ ਕਿਹਾ ਕਿ ਉਨ੍ਹਾਂ ਦੇ ਮੰਤਰੀ ਬਣਨ ...
ਡੇਹਲੋਂ, 28 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਬਲਾਕ ਪ੍ਰਧਾਨ ਰਛਪਾਲ ਸਿੰਘ ਬਿੱਲੂ ਦੀ ਅਗਵਾਈ ਹੇਠ ਲੁਧਿਆਣਾ-ਮਾਲੇਰਕੋਟਲਾ ਸੜਕ ਤੇ ਜਗੇੜਾ ਨਹਿਰ ਪੁਲ ਤੇ ਜਾਮ ਲਗਾਇਆ ਗਿਆ | ਇਸ ਸਮੇਂ ...
ਡੇਹਲੋਂ, 28 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਬੁਟਾਹਰੀ ਵਿਖੇ ਮਨੁੱਖਤਾ ਦੀ ਭਲਾਈ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਤੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਯਾਦ ਨੂੰ ਸਮਰਪਿਤ ਨਿਸ਼ਕਾਮ ਸੇਵਾ ਸੁਸਾਇਟੀ ...
ਮਲੌਦ, 28 ਸਤੰਬਰ (ਸਹਾਰਨ ਮਾਜਰਾ)-ਸ਼ੋ੍ਰਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਡਾ. ਜਸਪ੍ਰੀਤ ਸਿੰਘ ਬੀਜਾ ਨੇ ਹਾਲ ਹੀ ਵਿਚ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਮੀਤ ਪ੍ਰਧਾਨ, ਸੂਬੇ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਖੇਤਰਾਂ ਵਿਚ ਨਾਮੀ ਸ਼ਖ਼ਸੀਅਤ ਇੰਜ. ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX