ਨਵਾਂਸ਼ਹਿਰ, 29 ਸਤੰਬਰ (ਗੁਰਬਖ਼ਸ਼ ਸਿੰਘ ਮਹੇ)-ਇਥੋਂ ਦੇ ਕੇ. ਸੀ. ਟਾਵਰ 'ਚ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਵਿਖੇ ਵਰਕਰਾਂ ਦੀ ਹੋਈ ਮੀਟਿੰਗ ਮੌਕੇ ਹਲਕਾ ਇੰਚਾਰਜ ਡਾ: ਨਛੱਤਰ ਪਾਲ ਨੇ ਆਖਿਆ ਕਿ ਬਸਪਾ ਸੰਸਥਾਪਕ ਬਾਬੂ ਕਾਂਸ਼ੀ ਰਾਮ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਜਲੰਧਰ ਵਿਖੇ ਕੀਤੇ ਜਾ ਰਹੇ ਸਮਾਗਮ ਤੋਂ ਉਨ੍ਹਾਂ ਦੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਹੋਵੇਗੀ | ਡਾ: ਨਛੱਤਰ ਪਾਲ ਨੇ ਕਿਹਾ ਕਿ ਪਠਾਨਕੋਟ ਰੋਡ ਜਲੰਧਰ ਦੀ ਡੀ. ਏ. ਵੀ ਯੂਨੀਵਰਸਿਟੀ ਨਜ਼ਦੀਕ 9 ਅਕਤੂਬਰ ਨੂੰ ਬਾਬੂ ਕਾਂਸ਼ੀ ਰਾਮ ਜੀ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਦੁਆਬਾ ਪੱਧਰੀ ਸਮਾਗਮ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬਾਬੂ ਕਾਂਸ਼ੀ ਰਾਮ ਵਲੋਂ ਜੋ ਉਨ੍ਹਾਂ ਨੇ ਜਿੰਨ੍ਹੀ-ਜਿਨ੍ਹਾਂ ਦੀ ਸੰਖਿਆ ਭਾਰੀ ਉਨ੍ਹੀਂ-ਉਨ੍ਹਾਂ ਦੀ ਹਿੱਸੇਦਾਰੀ ਮੁਹਿੰਮ ਤਹਿਤ ਰਾਜ ਭਾਗ ਸੰਭਾਲਣ ਲਈ ਸੱਤਾ 'ਤੇ ਕਾਬਜ਼ ਹੋਣ ਦਾ ਸੁਪਨਾ ਲਿਆ ਸੀ, ਉਹ ਹੁਣ ਸਵੀਕਾਰ ਹੁੰਦਾ ਨਜ਼ਰ ਆ ਰਿਹਾ ਹੈ, ਜਿਸ ਵਾਸਤੇ ਸਮੂਹ ਵਰਕਰਾਂ ਨੂੰ 2022 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹੋਣ ਤੋਂ ਕਮਰਕੱਸੇ ਕੱਸ ਲੈਣ ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਗੱਠਜੋੜ ਤੋਂ ਬਾਅਦ ਦੋਨੋਂ ਪਾਰਟੀਆਂ ਦੇ ਵਰਕਰਾਂ 'ਚ ਉਤਸ਼ਾਹ ਭਾਵੇਂ ਤਿੰਨ ਗੁਣਾ ਹੋ ਗਿਆ ਹੈ ਪਰ ਸੱਤਾ ਤੇ ਕਾਬਜ਼ ਹੋਣ ਲਈ ਹਾਲੇ ਵੀ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਮੁਹੱਲਿਆਂ 'ਚ ਬੈਠੇ ਵਰਕਰ ਲੋਕਾਂ ਨਾਲ ਘਰੋ-ਘਰੀ ਰਾਬਤਾ ਕਾਇਮ ਰੱਖਣ ਨੂੰ ਯਕੀਨੀ ਬਣਾਉਣ | ਉਨ੍ਹਾਂ ਬੂਥ ਲੈਵਲ ਤੋਂ ਮਿਹਨਤ ਕਰ ਰਹੇ ਵਰਕਰਾਂ ਨੂੰ ਨਾਲ ਲੈ ਕੇ ਸੱਤਾ 'ਤੇ ਕਾਬਜ਼ ਹੋਣ ਲਈ ਕਾਫ਼ਲਾ ਲੰਬਾ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸੂਬਾ ਸਕੱਤਰ ਪ੍ਰਵੀਨ ਬੰਗਾ, ਜ਼ਿਲ੍ਹਾ ਪ੍ਰਧਾਨ ਸਰਬਜੀਤ ਜਾਫਰਪੁਰ, ਹਲਕਾ ਵਿਧਾਨ ਸਭਾ ਨਵਾਂਸ਼ਹਿਰ ਦੇ ਪ੍ਰਧਾਨ ਰਛਪਾਲ, ਸੋਹਣ ਸਿੰਘ ਧੈਂਗੜਪੁਰ, ਠੇਕੇਦਾਰ ਮੋਹਣ ਸਿੰਘ, ਸੁਰਜੀਤ ਕਰੀਹਾ, ਦੇਸ ਰਾਜ ਬਾਲੀ, ਹਰਿ ਨਿਰੰਜਣ ਬੇਗਮਪੁਰ, ਪਰਮਜੀਤ ਮਹਾਲੋਂ, ਸਤਪਾਲ ਲੰਗੜੋਆ, ਮੁਕੇਸ ਬਾਲੀ, ਹਰਬਿਲਾਸ ਬੱਧਣ, ਪ੍ਰੇਮ ਰਤਨ, ਮੁਖ਼ਤਿਆਰ ਰਾਹੋਂ, ਗੋਰਾ ਕੌਂਸਲਰ, ਬਲਜਿੰਦਰ ਮੰਗੂਵਾਲ ਤੇ ਵਿਜੈ ਕਰੀਹਾ ਸਰਪੰਚ ਸਮੇਤ ਹੋਰ ਆਗੂ ਵੀ ਹਾਜ਼ਰ ਸਨ |
ਨਵਾਂਸ਼ਹਿਰ, 29 ਸਤੰਬਰ (ਗੁਰਬਖ਼ਸ਼ ਸਿੰਘ ਮਹੇ)-ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਨੇ ਹੁਣ ਨਸ਼ੇ ਲਈ ਵਰਤੇ ਜਾਣ ਵਾਲੇ ਟੀਕਿਆਂ ਦੀ ਪਰਚੂਨ 'ਚ ਸਪਲਾਈ ਕਰਨ ਵਾਲੇ ਦੋ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਭੱਦੀ, 29 ਸਤੰਬਰ (ਨਰੇਸ਼ ਧੌਲ)-ਪੰਜਾਬ ਕਾਂਗਰਸ ਸਰਕਾਰ ਦੇ ਨਵ-ਨਿਯੁਕਤ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਜਿੱਥੇ ਸਮੁੱਚੇ ਪੰਜਾਬ ਵਾਸੀਆਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਨਵੀਨ ਚੌਧਰੀ ਆਦੋਆਣਾ ਵਿਮੁਕਤ ਜਾਤੀ ਭਲਾਈ ਬੋਰਡ ਮੈਂਬਰ ...
ਪੋਜੇਵਾਲ ਸਰਾਂ, 29 ਸਤੰਬਰ (ਰਮਨ ਭਾਟੀਆ)-ਪਿੰਡ ਰੌੜੀ ਵਿਖੇ ਹੁਸਨ ਸਿੰਘ ਦੇ ਘਰ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਦੀ ਮੌਤ ਹੋ ਜਾਣ ਕਾਰਨ ਲੋਕ ਅਫ਼ਸੋਸ ਲਈ ਆ ਰਹੇ ਸਨ ਤੇ ਜਿਨ੍ਹਾਂ ਨੂੰ ਪਿਲਾਉਣ ਲਈ ਉਨ੍ਹਾਂ ਨੇ ਗੈਸ ਤੇ ਚਾਹ ਰੱਖੀ ਹੋਈ ਸੀ ਤੇ ਗੈਸ ਸਿਲੰਡਰ ਦੀ ਪਾਈਪ ...
ਬੰਗਾ, 29 ਸਤੰਬਰ (ਕਰਮ ਲਧਾਣਾ)-ਬਾਬਾ ਗੋਲਾ ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਪੁਨਰ ਨਵ ਭਾਰਤ ਸੰਸਥਾ ਵਲੋਂ ਸਵਾਮੀ ਮੁਕਤਾਨੰਦਾ ਦੀ ਅਗਵਾਈ 'ਚ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸਾਂਭ ਸੰਭਾਲ ਨਾਲ ਜੋੜਨ ਲਈ ਇਕ ਸੈਮੀਨਾਰ ਕਰਵਾਇਆ ਗਿਆ, ...
ਪੋਜੇਵਾਲ ਸਰਾਂ, 29 ਸਤੰਬਰ (ਨਵਾਂਗਰਾਈਾ)-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਗਜੀਤ ਸਿੰਘ ਵਲੋਂ ਸਿੱਖਿਆ ਦੇ ਖੇਤਰ ਵਿਚ ਵਧੀਆ ਪ੍ਰਾਪਤੀਆਂ ਕਰਨ ਲਈ ਬਲਵਿੰਦਰ ਸਿੰਘ ਨਾਨੋਵਾਲ ਸਕੂਲ ਮੁਖੀ ਸਰਕਾਰੀ ਮਿਡਲ ਸਕੂਲ ਮੰਗੂਪੁਰ ਨੂੰ ਸਨਮਾਨਿਤ ਕੀਤਾ | ਇਸ ਮੌਕੇ ਜਗਜੀਤ ...
ਔੜ/ਝਿੰਗੜਾਂ, 29 ਸਤੰਬਰ (ਕੁਲਦੀਪ ਸਿੰਘ ਝਿੰਗੜ)-ਸਰਕਾਰੀ ਹਾਈ ਸਕੂਲ ਝਿੰਗੜਾਂ ਵਿਖੇ ਵਿਸ਼ਵ ਦਿਲ ਦਿਵਸ ਮਨਾਇਆ ਗਿਆ | ਇਸ ਮੌਕੇ ਡਾ: ਜਤਿੰਦਰ ਸਿੰਘ ਨੇ ਦਿਲ ਦੀ ਮਜ਼ਬੂਤੀ ਅਤੇ ਨੁਕਸਾਨ ਸਬੰਧੀ ਬੱਚਿਆਂ ਨੂੰ ਭਰਪੂਰ ਜਾਣਕਾਰੀ ਦਿੱਤੀ | ਫਾਰਮੇਸੀ ਅਫਸਰ ਪਰਵੀਨ ਕੁਮਾਰ ...
ਬੰਗਾ, 29 ਸਤੰਬਰ (ਜਸਬੀਰ ਸਿੰਘ ਨੂਰਪੁਰ)-ਨਗਰ ਕੌਂਸਲ ਬੰਗਾ ਦਾ ਸਾਲਾਨਾ ਇਜਲਾਸ ਕੌਂਸਲ ਦਫ਼ਤਰ ਬੰਗਾ ਵਿਖੇ ਹੋਇਆ | ਇਸ ਮੌਕੇ ਸਮੂਹ ਕੌਂਸਲਰਾਂ ਵਲੋਂ ਪਰਚੀ ਪਾ ਕੇ ਇਜਲਾਸ ਵਾਸਤੇ ਚੇਅਰਮੈਨ ਦੀ ਚੋਣ ਕੀਤੀ ਗਈ ਤੇ ਪਰਚੀ ਦੇ ਮੁਤਾਬਕ ਕੌਂਸਲਰ ਹਿੰਮਤ ਤੇਜਪਾਲ ਨੂੰ ...
ਨਵਾਂਸ਼ਹਿਰ, 29 ਸਤੰਬਰ (ਹਰਵਿੰਦਰ ਸਿੰਘ)-ਵਿਸ਼ਵ ਦਿਲ ਦਿਵਸ ਮੌਕੇ ਆਈ. ਵੀ. ਵਾਈ. ਹਸਪਤਾਲ ਦੀ ਸਮੁੱਚੀ ਟੀਮ ਵਲੋਂ ਜਾਗਰੂਕਤਾ ਪੈਦਲ ਮਾਰਚ ਨਵਾਂਸ਼ਹਿਰ ਵਿਖੇ ਕੀਤਾ ਗਿਆ, ਜਿਸ ਵਿਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ | ਇਹ ਜਾਗਰੂਕਤਾ ...
ਉੜਾਪੜ ਲਸਾੜਾ, 29 ਸਤੰਬਰ (ਲਖਵੀਰ ਸਿੰਘ ਖੁਰਦ)-ਬਲਬੀਰ ਸਿੰਘ ਦਾ ਜਨਮ 30-11-1964 ਨੂੰ ਪਿੰਡ ਉੜਾਪੜ ਵਿਖੇ ਮੱਧਵਰਗੀ ਕਿਸਾਨ ਪਰਿਵਾਰ ਵਿਚ ਪਿਤਾ ਗੱਜਣ ਸਿੰਘ ਦੇ ਗ੍ਰਹਿ ਅਤੇ ਮਾਤਾ ਜੀਤ ਕੌਰ ਦੀ ਕੁੱਖੋਂ ਹੋਇਆ | ਆਪ ਨੇ ਮੁੱਢਲੀ ਵਿੱਦਿਆ ਸਰਕਾਰੀ ਪ੍ਰਾਇਮਰੀ ਸਕੂਲ ਉੜਾਪੜ ...
ਮਜਾਰੀ/ਸਾਹਿਬ, 29 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਲਕਸ਼ਿਆ ਫਾੳਾੂਡੇਸ਼ਨ ਵਲੋਂ ਇਲਾਕੇ ਅੰਦਰ ਕਰਵਾਏ ਜਾ ਰਹੇ ਵੱਖ-ਵੱਖ ਖੇਡਾਂ ਦੇ ਲੀਗ ਮੈਚਾਂ ਦੀ ਲੜੀ ਤਹਿਤ ਪਿੰਡ ਸਿੰਬਲ ਮਜਾਰਾ ਵਿਖੇ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੱਲੋਂ ਸਮੂਹ ਨਗਰ ਤੇ ਪੰਚਾਇਤ ...
ਮੁਕੰਦਪੁਰ, 29 ਸਤੰਬਰ (ਢੀਂਡਸਾ, ਬੰਗਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਗਏ ਬੀ. ਸੀ. ਏ. ਸਮੈਸਟਰ ਛੇਵਾਂ ਦੇ ਨਤੀਜਿਆਂ ਵਿਚ ਯੂਨੀਵਰਸਿਟੀ ਕਾਲਜ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦਾ ਨਤੀਜਾ 100 ਫੀਸਦੀ ਰਿਹਾ | ਇਸ ਸਬੰਧੀ ...
ਨਵਾਂਸ਼ਹਿਰ, 29 ਸਤੰਬਰ (ਗੁਰਬਖਸ਼ ਸਿੰਘ ਮਹੇ)-ਮਨਰੇਗਾ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਹਰ ਮਹੀਨੇ ਦੇ ਆਖ਼ਰੀ ਸ਼ੁੱਕਰਵਾਰ ਹਰ ਗਰਾਮ ਪੰਚਾਇਤ ਪੱਧਰ 'ਤੇ ਮਨਰੇਗਾ ਤਹਿਤ ਰੁਜ਼ਗਾਰ ਦਿਵਸ ਮਨਾਏ ਜਾਣਗੇ | ਇਸ ਰੁਜ਼ਗਾਰ ਦਿਵਸ ਦੇ ਮੌਕੇ 'ਤੇ ਮਜ਼ਦੂਰਾਂ ਦੇ ਨਵੇਂ ਜਾਬ ...
ਨਵਾਂਸ਼ਹਿਰ, 29 ਸਤੰਬਰ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਰਕਾਰ ਵਲੋਂ ਸੇਵਾ ਕੇਂਦਰਾਂ ਵਿਚ ਖਾਣ ਵਾਲੇ ਪਦਾਰਥਾਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਨਾਲ ਸਬੰਧਤ ਦੋ ਹੋਰ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ: ਸ਼ੇਨਾ ...
ਨਵਾਂਸ਼ਹਿਰ, 29 ਸਤੰਬਰ (ਗੁਰਬਖਸ਼ ਸਿੰਘ ਮਹੇ)-ਹਾੜੀ 2021-22 ਦੇ ਆਗਮਨ 'ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ, ਸਗੋਂ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ...
ਬੰਗਾ, 29 ਸਤੰਬਰ (ਕਰਮ ਲਧਾਣਾ)-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ ਮੌਕੇ ਉੱਘੀ ਸਮਾਜ ਸੇਵੀ ਸੰਸਥਾ 'ਸ਼ਹੀਦ ਭਗਤ ਸਿੰਘ ਸ਼ੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ' ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਦੀ ਅਗਵਾਈ ਖਟਕੜ ਕਲਾਂ ਵਿਖੇ ਸ਼ਹੀਦ ਦੇ ਸਮਾਰਕ 'ਤੇ ...
ਬਲਾਚੌਰ, 29 ਸਤੰਬਰ (ਸ਼ਾਮ ਸੁੰਦਰ ਮੀਲੂ)-ਸ਼ੌਰਿਆ ਇੰਟਰਨੈਸ਼ਨਲ ਸਕੂਲ ਰੁੜਕੀ ਕਲਾਂ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਪੋਸ਼ਣ ਮਾਹ ਤਹਿਤ ਬੱਚਿਆਂ ਨੂੰ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਪੋਸ਼ਣ ਸਬੰਧੀ ਜਾਗਰੂਕ ਕੀਤਾ ਗਿਆ | ਇਸ ਕੈਂਪ ਵਿਚ ਵਿਦਿਆਰਥੀਆਂ ਨੇ ਪੋਸ਼ਣ ...
ਘੁੰਮਣਾਂ, 29 ਸਤੰਬਰ (ਮਹਿੰਦਰਪਾਲ ਸਿੰਘ)-ਲੋਕ ਆਪਣੇ ਫਰਜ਼ਾਂ ਨੂੰ ਨਾ ਸਮਝਦੇ ਹੋਏ ਪੈਸਾ ਕਮਾਉਣ ਦੇ ਲਾਲਚ 'ਚ ਆਪਣੇ ਵਾਹਨਾਂ 'ਤੇ ਓਵਰ ਲੋਡ ਸਮਾਨ ਲੱਦ ਕੇ ਹਾਦਸਿਆਂ ਨੂੰ ਜਨਮ ਦੇ ਰਹੇ ਹਨ, ਜਿਸ ਨਾਲ ਮਨੁੱਖੀ ਕੀਮਤੀ ਜਾਨਾਂ ਚੱਲੀਆਂ ਜਾਂਦੀਆਂ ਹਨ | ਇਸੇ ਤਰ੍ਹਾਂ ...
ਨਵਾਂਸ਼ਹਿਰ, 29 ਸਤੰਬਰ (ਗੁਰਬਖ਼ਸ਼ ਸਿੰਘ ਮਹੇ)-ਡੇਅਰੀ ਵਿਕਾਸ ਵਿਭਾਗ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਏ ਗਏ, ਜਿਨ੍ਹਾਂ ਵਿਚ ਬਲਾਕ ਔੜ ਦਾ ਪਿੰਡ ਗੜੀ ਅਜੀਤ ਸਿੰਘ, ਬਲਾਕ ਬੰਗਾ ਦਾ ਪਿੰਡ ਕਰਨਾਣਾ ਅਤੇ ਬਲਾਕ ...
ਬੰਗਾ, 29 ਸਤੰਬਰ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਰੋਟਰੀ ਕਲੱਬ ਬੰਗਾ ਵਲੋਂ ਵਰਲਡ ਹਾਰਟ ਡੇਅ ਮੌਕੇ ਦੇਸ਼ ਭਰ ਵਿਚੋਂ ਸ਼ੂਗਰ ਰੋਗ ਦੇ ਖਾਤਮੇ ਲਈ ਅਰੰਭ ਕੀਤੇ ਪ੍ਰੋਜੈਕਟ ਅਧੀਨ ਹਸਪਤਾਲ ਵਿਖੇ ਓ. ਪੀ. ਡੀ ਮਰੀਜ਼ਾਂ ਲਈ ਮੁਫ਼ਤ ...
ਸੰਧਵਾਂ, 29 ਸਤੰਬਰ (ਪ੍ਰੇਮੀ ਸੰਧਵਾਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੂੰਢ-ਮਕਸੂਦਪੁਰ ਵਿਖੇ ਕਾਰਜਕਾਰੀ ਪਿ੍ੰ. ਕਰਮਜੀਤ ਸਿੰਘ ਗਰੇਵਾਲ ਖੁਸ਼ਹਾਲਪੁਰੀ ਦੀ ਅਗਵਾਈ 'ਚ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਸੁਖਵਿੰਦਰ ...
ਬੰਗਾ, 29 ਸਤੰਬਰ (ਕਰਮ ਲਧਾਣਾ)-ਪ੍ਰਗਤੀਸ਼ੀਲ ਲੇਖਕ ਸੰਘ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਇਕਾਈ ਵਲੋਂ ਸ਼ਹੀਦ ਭਗਤ ਸਿੰਘ ਅਤੇ ਸ਼ਾਇਰ ਪਾਸ਼ ਦੇ ਜਨਮ ਦਿਨ ਨੂੰ ਸਮਰਪਿਤ ਵਿਚਾਰ ਚਰਚਾ ਤੇ ਕਵੀ ਦਰਬਾਰ 2 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ | ਜੋ ਕਿ ਬੀਬੀ ਅਮਰ ਕੌਰ ...
ਪੋਜੇਵਾਲ ਸਰਾਂ, 29 ਸਤੰਬਰ (ਰਮਨ ਭਾਟੀਆ)-ਜਿੱਥੇ ਸੂਬੇ ਅੰਦਰ ਨਿੱਤ ਦਿਨ ਨਵੇਂ ਸਿਆਸੀ ਘਟਨਾ ਕ੍ਰਮ ਵਾਪਰ ਰਹੇ ਹਨ | ਉੱਥੇ ਭਾਰਤੀ ਜਨਤਾ ਪਾਰਟੀ ਨੇ ਵਿਧਾਨ ਸਭਾ ਚੋਣਾਂ 2022 ਦੀ ਤਿਆਰੀ ਸਬੰਧੀ ਆਪਣੀਆਂ ਸਰਗਰਮੀਆਂ ਪੂਰੀ ਤਰ੍ਹਾਂ ਤੇਜ਼ ਕਰ ਦਿੱਤੀਆਂ ਹਨ ਤੇ ਬਲਾਚੌਰ ...
ਭੱਦੀ, 29 ਸਤੰਬਰ (ਨਰੇਸ਼ ਧੌਲ)-ਬੀਤੀ 21-22 ਸਤੰਬਰ ਵਾਲੀ ਰਾਤ ਨੂੰ ਪਿੰਡ ਜੋਗੇਵਾਲ ਵਿਖੇ ਇਕ ਨੌਜਵਾਨ ਵਿੱਕੀ (18) ਪੁੱਤਰ ਹਰਮੇਸ਼ ਲਾਲ ਦੀ ਉਸ ਦੇ ਘਰ ਤੋਂ ਨਜ਼ਦੀਕ ਹੀ ਭੇਦ ਭਰੇ ਹਲਾਤਾਂ ਅੰਦਰ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਨੰੂ ਥਾਣਾ ਸਦਰ ਬਲਾਚੌਰ ਦੀ ...
ਨਵਾਂਸ਼ਹਿਰ, 29 ਸਤੰਬਰ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਸ਼ਹੀਦ ਭਗਤ ਸਿੰਘ ਨਗਰ ਕੰਵਲਜੀਤ ਸਿੰਘ ਬਾਜਵਾ ਵਲੋਂ ਚੇਅਰਮੈਨ ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ) ਸ਼ਹੀਦ ਭਗਤ ਸਿੰਘ ਨਗਰ ...
ਨਵਾਂਸ਼ਹਿਰ, 29 ਸਤੰਬਰ (ਗੁਰਬਖਸ਼ ਸਿੰਘ ਮਹੇ)-ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵਲੋਂ ਆਪਣੇ ਸਮੂਹ ਹਿੱਸੇਦਾਰਾਂ ਦਾ ਸਾਲਾਨਾ ਆਮ ਇਜਲਾਸ ਨਵਾਂਸ਼ਹਿਰ-ਬੰਗਾ ਰੋਡ ਵਿਖੇ ਕਰਵਾਇਆ ਗਿਆ | ਮਿੱਲ ਵਲੋਂ ਇਸ ਆਮ ਇਜਲਾਸ ਦੌਰਾਨ ਪੰਜਾਬ ਸਰਕਾਰ ਦੀਆਂ ਕੋਵਿਡ-19 ਸਬੰਧੀ ਜਾਰੀ ...
ਬੰਗਾ, 29 ਸਤੰਬਰ (ਜਸਬੀਰ ਸਿੰਘ ਨੂਰਪੁਰ)-ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਵਲੋਂ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਨਿਵੇਕਲੇ ਢੰਗ ਨਾਲ ਮਨਾਇਆ ਗਿਆ | ਸੁਸਾਇਟੀ ਵਲੋਂ ਸਕੂਲੀ ਬੱਚਿਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਸ ਵਿਚ ...
ਨਵਾਂਸ਼ਹਿਰ, 29 ਸਤੰਬਰ (ਗੁਰਬਖ਼ਸ਼ ਸਿੰਘ ਮਹੇ)-ਸਿਵਲ ਸਰਜਨ ਦਫ਼ਤਰ ਵਿਖੇ ਵਿਸ਼ਵ ਦਿਲ ਦਿਵਸ ਮਨਾਇਆ ਗਿਆ | ਇਸ ਮੌਕੇ ਦਿਲ ਨੂੰ ਸਿਹਤਮੰਦ ਰੱਖਣ ਲਈ ਜਾਗਰੂਕਤਾ ਪੋਸਟਰ ਵੀ ਕੀਤਾ ਗਿਆ | ਇਸ ਮੌਕੇ ਡਾ: ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ...
ਉਸਮਾਨਪੁਰ, 29 ਸਤੰਬਰ (ਸੰਦੀਪ ਮਝੂਰ)-ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਉੱਘੇ ਸਮਾਜ ਸੇਵਕ ਬਰਜਿੰਦਰ ਸਿੰਘ ਹੁਸੈਨਪੁਰ ਵਲੋਂ ਲੋੜਵੰਦ ਬੱਚਿਆਂ ਨੂੰ ਵਰਦੀਆਂ ਵੰਡਣ ਹਿਤ ਇਕ ਸਾਦਾ ਸਮਾਗਮ ਸਰਪੰਚ ਸੁਰਿੰਦਰ ਪਾਲ ਦੀ ਅਗਵਾਈ ਤੇ ਪਿ੍ੰ: ਰਵਿੰਦਰ ਕੌਰ, ਪ੍ਰਾਇਮਰੀ ...
ਸੰਧਵਾਂ, 29 ਸਤੰਬਰ (ਪ੍ਰੇਮੀ ਸੰਧਵਾਂ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਹੱਦ ਤੋਂ ਬਹਿਰਾਮ ਮੁੱਖ ਸੜਕ ਨੂੰ ਕੁੱਝ ਮਹੀਨੇ ਪਹਿਲਾਂ ਬਣਾਇਆ ਗਿਆ ਸੀ, ਦੇ ਕਈ ਥਾਵਾਂ ਤੋਂ ਟੁੱਟ ਜਾਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ...
ਨਵਾਂਸ਼ਹਿਰ, 29 ਸਤੰਬਰ (ਹਰਵਿੰਦਰ ਸਿੰਘ)-ਜ਼ਿਲ੍ਹਾ ਨੰਬਰਦਾਰ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਵੰਤ ਸਿੰਘ ਤਾਜਪੁਰ ਦੀ ਪ੍ਰਧਾਨਗੀ ਹੇਠ ਪਾਣੀ ਵਾਲੀ ਟੈਂਕੀ ਤਹਿਸੀਲ ਕੰਪਲੈਕਸ ਨਵਾਂਸ਼ਹਿਰ ਵਿਖੇ ਹੋਈ | ਅੱਜ ਦੀ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ...
ਬੰਗਾ, 29 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਖਟਕੜ ਕਲਾਂ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਅਥਲੈਟਿਕ ਮੀਟ ਕਰਵਾਈ ਗਈ | ਇਸ ਅਥਲੈਟਿਕ ਮੀ ਟ ਵਿਚ ਸਤਲੁਜ ਪਬਲਿਕ ਸਕੂਲ ਦੇ ...
ਬੰਗਾ, 29 ਸਤੰਬਰ (ਜਸਬੀਰ ਸਿੰਘ ਨੂਰਪੁਰ)-ਮੁਹੱਲਾ ਪੰਥ ਮਾਤਾ ਸਾਹਿਬ ਕੌਰ, ਰਵਿਦਾਸ ਰੋਡ 'ਤੇ ਮੁਹੱਲਾ ਡਾਕਟਰ ਬੇਰੀ ਵਾਲੀ ਗਲੀ ਦੇ ਵਾਸੀਆਂ ਵਲੋਂ ਐੱਸ. ਡੀ. ਐੱਮ. ਬੰਗਾ ਵਿਰਾਜ ਤਿੜਕੇ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਮੰਗ ਪੱਤਰ ਦੇਣ ਉਪਰੰਤ ਐੱਮ. ਸੀ ਮੈਡਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX