ਅੰਮਿ੍ਤਸਰ, 29 ਸਤੰਬਰ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਰਾਮਦਾਸ ਜੀ ਦੇ 22 ਅਕਤੂਬਰ ਨੂੰ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜਣ ਵਾਲੀਆਂ ਸੰਗਤ ਦੀ ਰਿਹਾਇਸ਼ ਲਈ ਗੁਰੂ ਨਗਰੀ ਦੇ ਵਾਲਡ ਸਿਟੀ ਹੋਟਲ ਕਾਰੋਬਾਰੀਆਂ ਵਲੋਂ ਸ਼ੋ੍ਰਮਣੀ ਕਮੇਟੀ ਨੂੰ ਹਰ ਸਾਲ ਵਾਂਗ ਮੁਫ਼ਤ ਕਮਰੇ ਤੇ ਸਵੇਰ ਦਾ ਨਾਸ਼ਤਾ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ | ਪ੍ਰਕਾਸ਼ ਪੁਰਬ ਮੌਕੇ ਰਿਹਾਇਸ਼ੀ ਪ੍ਰਬੰਧਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਜਨਰਲ ਸਕੱਤਰ ਭਗਵੰਤ ਸਿੰਘ ਸਿਆਲਕਾ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਨੇੜਲੇ ਹੋਟਲ ਮਾਲਕਾਂ ਨਾਲ ਇਕੱੱਤਰਤਾ ਕੀਤੀ, ਜਿਸ ਦੌਰਾਨ ਹੋਟਲ ਕਾਰੋਬਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਹਰ ਸਾਲ ਵਾਂਗ ਇਸ ਵਾਰ ਵੀ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੇ ਰਹਿਣ ਲਈ ਵੱਧ ਤੋਂ ਵੱਧ ਕਮਰੇ ਸ਼੍ਰੋਮਣੀ ਕਮੇਟੀ ਨੂੰ ਮੁਫ਼ਤ ਮੁਹੱਈਆ ਕਰਵਾਏ ਜਾਣਗੇ ਤੇ ਸਵੇਰ ਦਾ ਨਾਸ਼ਤਾ ਵੀ ਮੁਫ਼ਤ ਕਰਵਾਇਆ ਜਾਵੇਗਾ | ਸ: ਭਿੱਟੇਵੱਡ ਅਤੇ ਸਿਆਲਕਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰ ਸਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜਦੀਆਂ ਹਨ, ਜਿਨ੍ਹਾਂ ਦੇ ਰਹਿਣ ਲਈ ਹੋਟਲ ਮਾਲਕਾਂ ਵਲੋਂ ਸ਼ੋ੍ਰਮਣੀ ਕਮੇਟੀ ਨੂੰ ਦਿੱਤਾ ਜਾਂਦਾ ਸਹਿਯੋਗ ਸ਼ਲਾਘਾਯੋਗ ਕਾਰਜ ਹੈ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਤੇ ਪ੍ਰਧਾਨ ਦੇ ਓ. ਐਸ. ਡੀ. ਡਾ: ਅਮਰੀਕ ਸਿੰਘ ਲਤੀਫ਼ਪੁਰ ਨੇ ਹੋਟਲ ਮਾਲਕਾਂ ਵਲੋਂ ਹਰ ਸਾਲ ਕੀਤੀ ਜਾਂਦੀ ਸੇਵਾ ਦਾ ਸਵਾਗਤ ਕੀਤਾ | ਅੰਮਿ੍ਤਸਰ ਹੋਟਲ ਤੇ ਗੈਸਟ ਹਾਊਸ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਗਾਂਧੀ ਨੇ ਸ਼ੋ੍ਰਮਣੀ ਕਮੇਟੀ ਅਧਿਕਾਰੀਆਂ ਨੂੰ ਹੋਟਲ ਮਾਲਕਾਂ ਵਲੋਂ ਵਿਸ਼ਵਾਸ ਦਿਵਾਇਆ ਕਿ ਹੋਟਲਾਂ 'ਚ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਜਾਣ ਵਾਲੇ ਮੁਫ਼ਤ ਕਮਰਿਆਂ ਤੋਂ ਇਲਾਵਾ ਵੀ ਹੋਰ ਕਮਰੇ ਵੀ ਰਿਆਇਤੀ ਦਰਾਂ 'ਤੇ ਦਿੱਤੇ ਜਾਣਗੇ ਅਤੇ ਗੁਰਪੁਰਬ ਮੌਕੇ ਇਨ੍ਹਾਂ ਹੋਟਲਾਂ ਵਿਚ ਰੁਕਣ ਵਾਲੇ ਸ਼ਰਧਾਲੂਆਂ ਨੂੰ ਸਵੇਰ ਦਾ ਨਾਸ਼ਤਾ ਅਤੇ ਮਠਿਆਈ ਦੇ ਡੱਬੇ ਵੀ ਦਿੱਤੇ ਜਾਣਗੇ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਵਿਛੋਆ, ਵਧੀਕ ਸਕੱਤਰ ਪ੍ਰਤਾਪ ਸਿੰਘ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਮੈਨੇਜਰ ਗੁਰਿੰਦਰ ਸਿੰਘ ਮਥਰੇਵਾਲ, ਸੁਖਰਾਜ ਸਿੰਘ ਤੇ ਗੁਰਪ੍ਰੀਤ ਸਿੰਘ ਆਦਿ ਸ਼ਾਮਿਲ ਸਨ |
ਅੰਮਿ੍ਤਸਰ, 29 ਸਤੰਬਰ (ਰੇਸ਼ਮ ਸਿੰਘ)-ਸ਼ਹਿਰ ਦੇ ਇਕ ਖੇਤਰ 'ਚ ਇਕ ਦੁਕਾਨ ਨੂੰ ਸ਼ਰਾਰਤੀ ਅਨਸਰਾਂ ਵਲੋਂ ਅੱਗ ਲਾ ਕੇ ਕੇ ਸਾੜੇ ਜਾਣ ਦੀ ਖ਼ਬਰ ਮਿਲੀ ਹੈ | ਇਹ ਦੁਕਾਨ ਕਿਸੇ ਅਸ਼ੋਕ ਕੁਮਾਰ ਨਾਮ ਦੇ ਵਪਾਰੀ ਦੀ ਦੱਸੀ ਗਈ ਹੈ ਜਿਸ ਵਲੋਂ ਸਬੰਧਤ ਥਾਣੇ ਦੀ ਪੁਲਿਸ ਨੂੰ ...
ਰਾਜਾਸਾਂਸੀ, 29 ਸਤੰਬਰ (ਹੇਰ)-ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਚੱਲਦਿਆਂ ਥਾਣਾ ਕੰਬੋਅ ਦੀ ਪੁਲਿਸ ਵਲੋਂ 2 ਵਿਅਕਤੀਆਂ ਨੂੰ 50 ਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੰਬੋਅ ਮੁਖੀ ਹਰਸਿਮਰਪ੍ਰੀਤ ਕੌਰ ...
ਅੰਮਿ੍ਤਸਰ, 29 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੋਟਲ ਮੈਨੇਜਮੈਂਟ ਤੇ ਟੂਰਿਜ਼ਮ ਵਿਭਾਗ ਵਲੋਂ ਵਿਸ਼ਵ ਸੈਰ-ਸਪਾਟਾ ਦਿਵਸ ਮਨਾਇਆ ਗਿਆ | ਇਸ ਵਰ੍ਹੇ ਦੇ ਦਿਵਸ ਦਾ ਥੀਮ ਟੂਰਿਜ਼ਮ ਦਾ ਵਿਕਾਸ ਸੀ ਤੇ ਇਸੇ ਨੂੰ ਮੱਦੇਨਜ਼ਰ ਰੱਖਦੇ ...
ਰਾਜਾਸਾਂਸੀ, 29 ਸਤੰਬਰ (ਹਰਦੀਪ ਸਿੰਘ ਖੀਵਾ)-ਪਿੰਡ ਸਚੰਦਰ ਵਿਖੇ ਪਿੰਡ ਤੇ ਇਲਾਕਾ ਨਿਵਾਸੀਆਂ ਦੀ ਸਮੁੱਚੀ ਸੰਗਤ ਤੇ ਪਿੰਡ ਦੇ ਐਨ. ਆਰ. ਆਈ. ਨੌਜਵਾਨਾਂ ਦੇ ਸਾਂਝੇ ਸਹਿਯੋਗ ਨਾਲ ਪਿੰਡ ਦੀ ਸਮੁੱਚੀ ਪੰਚਾਇਤ ਵਲੋਂ ਬਾਬਾ ਭਾਈ ਸਾਦਾ ਦੀ ਯਾਦ ਨੂੰ ਸਮਰਪਿਤ ਸਾਲਾਨਾ ...
ਅੰਮਿ੍ਤਸਰ, 29 ਸਤੰਬਰ (ਰੇਸ਼ਮ ਸਿੰਘ)-ਸ਼ਹਿਰ ਦੇ ਸਿਵਲ ਲਾਈਨ ਖੇਤਰ 'ਚੋਂ ਹੈਰੋਇਨ ਵੇਚਣ ਵਾਲੇ 6 ਤਸਕਰਾਂ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ 50 ਗ੍ਰਾਮ ਹੈਰੋਇਨ, 8 ਗ੍ਰਾਮ ਅਫੀਮ, 38 ਹਜ਼ਾਰ ਰੁਪਏ ਵਟਕ, ਹੈਰੋਇਨ ਤੋਲਣ ਵਾਲਾ ਕੰਪਿਊਟਰ ਕੰਡਾ, ...
ਅੰਮਿ੍ਤਸਰ, 29 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਅੰਮਿ੍ਤਸਰ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ, ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਹੇਠ ਡੀ. ਸੀ. ਦਫ਼ਤਰ ਅੱਗੇ ਪੱਕਾ ਮੋਰਚਾ ਦੂਜੇ ਦਿਨ ...
ਅੰਮਿ੍ਤਸਰ, 29 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਘੱਟੋ-ਘੱਟ 12 ਅਜਿਹੇ ਸੰਗਠਨ ਹਨ ਜਿਨ੍ਹਾਂ ਦੀ ਪਛਾਣ 'ਵਿਦੇਸ਼ੀ ਅੱਤਵਾਦੀ ਸਮੂਹਾਂ' ਵਜੋਂ ਕੀਤੀ ਗਈ ਹੈ | ਇਨ੍ਹਾਂ 'ਚ 5 ਸਮੂਹ ਲਸ਼ਕਰ-ਏ-ਤਾਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਸੰਗਠਨ ਹਨ, ਜੋ ਭਾਰਤ 'ਚ ਆਪਣੀਆਂ ਨਾਪਾਕ ...
ਅੰਮਿ੍ਤਸਰ, 29 ਸਤੰਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ 'ਚ ਤਾਲਿਬਾਨ ਅੱਤਵਾਦੀ ਆਪਣੀ ਬੇਰਹਿਮੀ ਅਤੇ ਜ਼ੁਲਮ ਦੀਆਂ ਨਿਤ ਨਵੀਆਂ ਉਦਾਹਰਨਾਂ ਪੇਸ਼ ਕਰ ਰਹੇ ਹਨ | ਦੁਸ਼ਮਣਾਂ ਨੂੰ ਮੁਆਫ਼ ਕਰਨ ਦਾ ਦਾਅਵਾ ਕਰਨ ਵਾਲੇ ਤਾਲਿਬਾਨ ਨੇ ਆਪਣੇ ਬਦਲੇ ਦੀ ਭਾਵਨਾ 'ਚ ਛੋਟੇ ...
ਅੰਮਿ੍ਤਸਰ, 29 ਸਤਬੰਰ (ਰੇਸ਼ਮ ਸਿੰਘ)-ਨਗਰ ਨਿਗਮ ਵਲੋਂ ਸੀਵਰੇਜ ਦੀ ਪੁੱਟ ਪੁੱਟਾਈ ਸਮੇਂ ਸ਼ਹਿਰ ਦੀਆਂ ਕਈ ਥਾਵਾਂ 'ਤੇ ਤਾਰਾਂ ਕੱਟੀਆਂ ਗਈਆਂ, ਜਿਸ ਕਾਰਨ ਜਿਥੇ ਸ਼ਹਿਰ ਦੇ ਕਈ ਅਦਾਰਿਆਂ ਦਾ ਨੈੱਟ ਸਿਸਟਮ ਬੰਦ ਹੋ ਗਿਆ, ਉਥੇ ਸਰਕਾਰ ਦੇ ਆਪਣੇ ਹੀ ਦਫ਼ਤਰ ਸਬ ਰਜਿਸਟਰਾਰ ...
ਮਾਨਾਂਵਾਲਾ, 29 ਸਤੰਬਰ (ਗੁਰਦੀਪ ਸਿੰਘ ਨਾਗੀ)-ਆਜ਼ਾਦ ਕਿਸਾਨ ਸ਼ੰਘਰਸ਼ ਕਮੇਟੀ ਵਲੋਂ ਵਿਧਾਨ ਸਭਾ ਹਲਕਾ ਅਟਾਰੀ ਦੇ ਵਿਧਾਇਕ ਤਰਸੇਮ ਸਿੰਘ ਡੀ. ਸੀ. ਦਾ ਘਿਰਾਓ ਕਰਕੇ ਕਰੀਬ 3 ਘੰਟੇ ਤੱਕ ਘੇਰੀ ਰੱਖਿਆ ਗਿਆ ਤੇ ਪੁਲਿਸ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਇਨਸਾਫ ਦੁਆਉਣ ...
ਅੰਮਿ੍ਤਸਰ, 29 ਸਤੰਬਰ (ਸੁਰਿੰਦਰ ਕੋਛੜ)-ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਜਲਿ੍ਹਆਂਵਾਲਾ ਬਾਗ ਦੇ ਸਾਹਮਣੇ ਲਗਾਏ ਮੋਰਚੇ 'ਚ ਅੱਜ ਦੂਜੇ ਦਿਨ ਭਾਰੀ ਬਾਰਸ਼ ਦੇ ਬਾਵਜੂਦ ਸੈਂਕੜੇ ਵਿਦਿਆਰਥੀਆਂ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਪੂਰੇ ...
ਅੰਮਿ੍ਤਸਰ, 29 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਦੁਰਗਿਆਣਾ ਤੀਰਥ ਵਿਖੇ ਅੱਜ ਭਾਜਪਾ ਦੀ ਬੁਲਾਰਾ ਅਮਰਜੀਤ ਕੌਰ ਰਾਮੂਵਾਲੀਆ ਨਤਮਸਤਕ ਹੋਣ ਪਹੁੰਚੇ | ਇਸ ਮੌਕੇ ਉਨ੍ਹਾਂ ਸ੍ਰੀ ਠਾਕੁਰ ਜੀ ਦਾ ਆਸ਼ੀਰਵਾਦ ਲਿਆ ਤੇ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ | ਸ੍ਰੀ ...
ਅੰਮਿ੍ਤਸਰ, 29 ਸਤੰਬਰ (ਜਸਵੰਤ ਸਿੰਘ ਜੱਸ)-ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ ਕਾਮਰਸ ਫਾਰ ਵਿਮੈਨ ਵਿਖੇ ਰੋਟਰੀ ਕਲੱਬ ਸੈਂਟਰਲ ਅੰਮਿ੍ਤਸਰ ਦੇ ਅਧੀਨ ਰੋਟਰੈਕਟ ਕਲੱਬ ਸਥਾਪਤ ਕਰਨ ਲਈ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਕਾਲਜ ਦੀਆਂ 12 ਰੋਟਰੀ ਕਲੱਬ ਦੀਆਂ ਵਿਦਿਆਰਥਣ ...
ਅੰਮਿ੍ਤਸਰ, 29 ਸਤੰਬਰ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਦਾ 53ਵੇਂ ਸਥਾਪਨਾ ਵਰ੍ਹਾ ਮੁਕੰਮਲ ਹੋਣ ਤੇ ਨਵੇਂ ਅਕਾਦਮਿਕ ਸੈਸ਼ਨ ਦੀ ਆਰੰਭਤਾ ਮੌਕੇ 'ਅਰਦਾਸ ਦਿਵਸ' ਮਨਾਇਆ ਗਿਆ | ਇਸ ਮੌਕੇ ...
ਅੰਮਿ੍ਤਸਰ, 29 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਨਵਜੋਤ ਸਿੰਘ ਸਿੱਧੂ ਪੰਜਾਬ ਦੇ ਮਸਲਿਆਂ 'ਚ ਕਿਸੇ ਕੀਮਤ 'ਤੇ ਵੀ ਸਮਝੌਤਾ ਨਹੀਂ ਕਰ ਸਕਦੇ ਤੇ ਇਸ ਲਈ ਉਹ ਹਰੇਕ ਚੀਜ ਤਿਆਗਣ ਲਈ ਤਿਆਰ ਹਨ | ਉਕਤ ਸ਼ਬਦਾਂ ਦਾ ਪ੍ਰਗਟਾਵਾ ਨਵਜੋਤ ਸਿੰਘ ਸਿੱਧੂ ਦੇ ਅਤੀ ਨਜਦੀਕੀ ਤੇ ਨਗਰ ...
ਅੰਮਿ੍ਤਸਰ, 29 ਸਤੰਬਰ (ਹਰਮਿੰਦਰ ਸਿੰਘ)-ਸ਼ਹਿਰ ਦੀ ਜਨਤਕ ਆਵਾਜਾਈ ਨੂੰ ਬਿਹਤਰ ਬਣਾਉਣ ਤੇ ਪ੍ਰਦੂਸ਼ਨ ਘਟਾਉਣ ਲਈ, ਸਮਾਰਟ ਸਿਟੀ ਮਿਸ਼ਨ ਤਹਿਤ ਸ਼ੁਰੂ ਕੀਤੇ ਜਾਣ ਵਾਲੇ 'ਰਾਹੀਂ' (ਹੀਜਵੀਨੇਸ਼ਨ ਆਫ਼ ਆਟੋ ਰਿਕਸ਼ਾ ਇੰਨ ਅੰਮਿ੍ਤਸਰ ਥਰੂ ਹੈਲਿਸਟਿਕ ਇੰਟਰਨੇਸ਼ਨ) ...
ਅੰਮਿ੍ਤਸਰ, 29 ਸਤੰਬਰ (ਗਗਨਦੀਪ ਸ਼ਰਮਾ)-ਗੌਰਮਿੰਟ ਰੇਲਵੇ ਪੁਲਿਸ (ਜੀ. ਆਰ. ਪੀ.) ਪੰਜਾਬ ਵਲੋਂ ਭਗੌੜਿਆਂ (ਪੀ. ਓਜ਼) ਨੂੰ ਗਿ੍ਫ਼ਤਾਰ ਕਰਨ ਦੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ | ਅੰਮਿ੍ਤਸਰ ਜੀ. ਆਰ. ਪੀ. ਥਾਣੇ ਦੇ ਮੁਖੀ ਇੰਸਪੈਕਟਰ ਧਰਮਿੰਦਰ ਕਲਿਆਣ ਨੇ ਦੱਸਿਆ ਕਿ ਰੇਲਵੇ ...
ਮਾਨਾਂਵਾਲਾ, 29 ਸਤੰਬਰ (ਗੁਰਦੀਪ ਸਿੰਘ ਨਾਗੀ)-ਸ੍ਰੀ ਸਾਂਈ ਕਾਲਜ ਆਫ ਇੰਸਟੀਟਿਊਟ ਦੇ ਚੇਅਰਮੈਨ ਇੰਜੀ. ਐਸ. ਕੇ. ਪੁੰਜ, ਐਮ. ਡੀ. ਸ੍ਰੀਮਤੀ ਤਿ੍ਪਤਾ ਪੁੰਜ ਤੇ ਸੀ. ਐਮ. ਡੀ. ਇੰਜੀ: ਤੁਸ਼ਾਰ ਪੁੰਜ ਦੀ ਰਹਿਨੁਮਾਈ ਹੇਠ ਚੱਲ ਰਹੇ ਸ੍ਰੀ ਸਾਂਈ ਕਾਲਜ ਆਫ ਫਾਰਮੇਸੀ ਮਾਨਾਂਵਾਲਾ ...
ਅੰਮਿ੍ਤਸਰ, 29 ਸਤੰਬਰ (ਹਰਮਿੰਦਰ ਸਿੰਘ)-ਗੁ: ਸ਼ਹੀਦਾਂ ਸਾਹਿਬ ਤੋਂ ਹਾਲ ਗੇਟ ਤੱਕ ਜਾਂਦੀ ਸਰਕੂਲਰ ਰੋਡ ਨੂੰ ਸਮਾਰਟ ਰੋਡ ਵਜੋਂ ਬਣਾਏ ਜਾਣ ਲਈ ਪ੍ਰੀਮਿਕਸ ਪਾਉਣ ਦੇ ਕੰਮ ਦਾ ਉਦਘਾਟਨ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਕੀਤਾ ਗਿਆ | ਇਹ ਸਮਾਰਟ ਰੋਡ ਬਣਨ ਨਾਲ ਸ੍ਰੀ ...
ਮਾਨਾਂਵਾਲਾ, 29 ਸਤੰਬਰ (ਗੁਰਦੀਪ ਸਿੰਘ ਨਾਗੀ)-ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ 'ਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ 'ਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ, ਜਿਸ ਕਰਕੇ ਨਿੱਜੀ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ 'ਚ ਬੱਚਿਆਂ ਦੇ ਦਾਖ਼ਲੇ ਦੀ ਦਰ ਵਿਚ ...
ਅੰਮਿ੍ਤਸਰ, 29 ਸਤੰਬਰ (ਗਗਨਦੀਪ ਸ਼ਰਮਾ)-ਯੂ. ਆਰ. ਐਮ. ਯੂ. ਵਰਕਸ਼ਾਪ ਬ੍ਰਾਂਚ ਵਲੋਂ ਯੂਨੀਅਨ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਐਸ. ਐਸ. ਈ./ਵੈਗਨ ਸ਼ੌਪ ਨੂੰ ਸੇਵਾਮੁਕਤ ਹੋਣ ਦੀ ਖ਼ੁਸ਼ੀ 'ਚ ਵਿਦਾਇਗੀ ਪਾਰਟੀ ਦਿੱਤੀ ਗਈ ਜਿਸ ਦੀ ਅਗਵਾਈ ਬ੍ਰਾਂਚ ਪ੍ਰਧਾਨ ਅਮਰਜੀਤ ਕਲਸੀ ...
ਅੰਮਿ੍ਤਸਰ, 29 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਸੂਬੇ ਦੇ ਵਿਦਿਆਰਥੀਆਂ ਦੀ ਸਿਵਲ ਸੇਵਾਵਾਂ 'ਚ ਘੱਟ ਰਹੀ ਗਿਣਤੀ ਇਕ ਚਿੰਤਾ ਦਾ ਵਿਸ਼ਾ ਹੈ ਤੇ ਇਸ ਵੱਲ ਗੰਭੀਰਤਾ ਨਾਲ ...
ਅੰਮਿ੍ਤਸਰ, 29 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਅੰਮਿ੍ਤਸਰ ਹਲਕਾ ਪੂਰਬੀ 'ਚ ਅਸ਼ਵਨੀ ਸਰੰਜਨ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਮੁੱਖ ਮਹਿਮਾਨ ਰੋਹਿਤ ਖੋਖਰ ਸੂਬਾ ਜਨਰਲ ਸਕੱਤਰ ਬਸਪਾ ਪੰਜਾਬ ਤੇ ਵਿਸ਼ੇਸ਼ ਤੌਰ 'ਤੇ ਤਾਰਾ ਚੰਦ ...
ਛੇਹਰਟਾ, 29 ਸਤੰਬਰ (ਪੱਤਰ ਪ੍ਰੇਰਕ )-ਐਨ. ਸੀ. ਸੀ. ਕੈਡਿਟ ਸੀਨੀਅਰ ਅੰਡਰ ਅਫ਼ਸਰ ਸਿਮਰਨਪ੍ਰੀਤ ਸਿੰਘ ਨੂੰ ਐਨ. ਸੀ. ਸੀ. ਪ੍ਰਤੀ ਨਿਭਾਈਆਂ ਸੇਵਾਵਾਂ ਲਈ ਬੈਸਟ ਐਨ. ਸੀ. ਸੀ. ਕੈਡਿਟ ਵਜੋਂ ਸਨਮਾਨਿਤ ਕੀਤਾ ਗਿਆ | ਫਸਟ ਪੰਜਾਬ ਬਟਾਲੀਅਨ ਐਨ. ਸੀ. ਸੀ. ਦੇ ਕਮਾਂਡਿੰਗ ਅਫ਼ਸਰ ...
ਅੰਮਿ੍ਤਸਰ, 29 ਸਤੰਬਰ (ਸੁਰਿੰਦਰ ਕੋਛੜ)-ਲਾਹੌਰ ਦੀ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੇ ਲਾਹੌਰ ਦੇ ਨਿੱਜੀ ਸਕੂਲ ਦੀ ਮਹਿਲਾ ਪਿ੍ੰਸੀਪਲ ਸਲਮਾ ਤਨਵੀਰ ਨੂੰ ਕੁਫ਼ਰ ਦੇ ਦੋਸ਼ 'ਚ ਮੌਤ ਦੀ ਸਜ਼ਾ ਸੁਣਾਈ ਹੈ | ਲਾਹੌਰ ਦੀ ਨਿਸ਼ਤਰ ਕਾਲੋਨੀ ਦੀ ਵਸਨੀਕ ਸਲਮਾ ਨੂੰ ਮੌਤ ਦੀ ਸਜ਼ਾ ...
ਅੰਮਿ੍ਤਸਰ, 29 ਸਤੰਬਰ (ਸੁਰਿੰਦਰ ਕੋਛੜ)-ਅਫ਼ਗਾਨਿਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ 150 ਤੋਂ ਵੱਧ ਨਾਮੀ ਮੀਡੀਆ ਹਾਊਸ ਬੰਦ ਹੋ ਚੁੱਕੇ ਹਨ ਤੇ ਇਨ੍ਹਾਂ ਹਲਾਤਾਂ 'ਚ ਵਿਸ਼ੇਸ਼ ਤੌਰ 'ਤੇ ਮਹਿਲਾ ਪੱਤਰਕਾਰਾਂ ਦੀ ਸਥਿਤੀ ਵਧੇਰੇ ਤਰਸਯੋਗ ਬਣੀ ਹੋਈ ਹੈ | ਕਾਬੁਲ 'ਚ ...
ਅੰਮਿ੍ਤਸਰ, 29 ਸੰਤਬਰ (ਰੇਸ਼ਮ ਸਿੰਘ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ 'ਚ ਪਹਿਲੀ ਵਾਰ ਮੰਤਰੀ ਬਣੇ ਸ੍ਰੀ ਰਾਜ ਕੁਮਾਰ ਵੇਰਕਾ ਅਜੇ ਚੰਡੀਗੜ੍ਹ ਤੋਂ ਇਥੇ ਨਹੀਂ ਪੁੱਜੇ ਜਦੋਂ ਕਿ ਧਰਨਕਾਰੀ ਮੁਲਾਜ਼ਮ ਪਹਿਲਾਂ ਹੀ ਉਨ੍ਹਾਂ ਦੇ ਘਰ ਧਰਨਾ ਲਾਉਣ ਪੁੱਜ ਗਏ | ...
ਅੰਮਿ੍ਤਸਰ, 29 ਸਤਬੰਰ (ਰੇਸ਼ਮ ਸਿੰਘ)-ਨਾਮਵਰ ਵਕੀਲ ਗੁਲਜ਼ਾਰ ਸਿੰਘ ਬੱਲ (65) ਜੋ ਬੀਤੇ 20 ਸਤੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਭੁੱਲਰ ਐਵੀਨਿਊ ਵਿਖੇ ਪੈਣ ਉਪਰੰਤ ਅੰਤਿਮ ਅਰਦਾਸ ...
ਅੰਮਿ੍ਤਸਰ, 29 ਸਤੰਬਰ (ਗਗਨਦੀਪ ਸ਼ਰਮਾ)-ਅੰਮਿ੍ਤਸਰ ਰੇਲਵੇ ਸਟੇਸ਼ਨ ਨੂੰ ਮਾਡਲ ਸਟੇਸ਼ਨ ਬਨਾਉਣ ਤਹਿਤ ਇਥੋਂ ਦੇ ਪਾਰਸਲ ਵਿਭਾਗ ਨੂੰ 'ਹਾਈਟੈਕ' ਕੀਤਾ ਜਾ ਰਿਹਾ ਹੈ | ਇਸ ਵਿਭਾਗ ਨਾਲ ਸਬੰਧਤ ਵਿੰਗ ਦੇ ਦਫ਼ਤਰ, ਸੀ. ਪੀ. ਐਸ. ਅਕਾੳਾੂਟ, ਟਰਾਂਜ਼ਿਟ ਤੇ ਐਂਟਰੀ ਦਫ਼ਤਰਾਂ ...
ਅਟਾਰੀ, 29 ਸਤੰਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਪਰਿਵਾਰ ਸਮੇਤ ਅਟਾਰੀ ਸਰਹੱਦ ਪੁੱਜੇ ਤੇ ਦੋਵਾਂ ਮੁਲਕਾਂ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ ਵਿਚਕਾਰ ਜੇ. ਸੀ. ਪੀ. ਅਟਾਰੀ ਵਿਖੇ ਝੰਡਾ ਉਤਾਰਨ ਦੀ ਰਸਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX