ਤਰਨ ਤਾਰਨ, 29 ਸਤੰਬਰ (ਹਰਿੰਦਰ ਸਿੰਘ)-ਐੱਲ.ਆਈ.ਸੀ. ਤਰਨ ਤਾਰਨ ਦਫ਼ਤਰ ਵਿਖੇ ਤਾਇਨਾਤ ਡਿਵੈਲਪਮੈਂਟ ਅਫ਼ਸਰ ਜਗਦੀਸ਼ ਰਾਜ ਦੇ ਲੜਕੇ ਅੰਮਿ੍ਤਪਾਲ ਸਿੰਘ ਨੇ ਹਾਲ ਹੀ ਵਿਚ ਹੋਏ ਯੂ.ਪੀ.ਐੱਸ.ਸੀ. ਦੇ ਨਤੀਜੇ 'ਚੋਂ ਦੇਸ਼ ਵਿਚੋਂ 639ਵਾਂ ਰੈਂਕ ਪ੍ਰਾਪਤ ਕੀਤਾ ਹੈ | ਜਿਸ ਨਾਲ ਤਰਨ ਤਾਰਨ ਨਿਵਾਸੀਆਂ ਵਿਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ | ਇਸ ਸਬੰਧ ਵਿਚ ਸਾਬਕਾ ਕੈਬਨਿਟ ਮੰਤਰੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਨਿਲ ਜੋਸ਼ੀ ਨੇ ਅੰਮਿ੍ਤਪਾਲ ਸਿੰਘ ਦੀ ਇਸ ਉਪਲੱਬਧੀ 'ਤੇ ਉਸ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਤਰਨ ਤਾਰਨ ਦੇ ਸੇਂਟ ਫਰਾਂਸਿਸ ਸਕੂਲ 'ਚੋਂ 10ਵੀਂ ਤੱਕ ਸਿੱਖਿਆ ਪ੍ਰਾਪਤ ਕੀਤੀ ਅਤੇ ਫਿਰ ਬਾਰ੍ਹਵੀਂ ਤੱਕ ਸਿੱਖਿਆ ਸ੍ਰੀ ਗੁਰੂ ਅਰਜਨ ਦੇਵ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ | ਇਸ ਉਪਰੰਤ ਬੀ.ਏ. ਸੋਸ਼ਲ ਸਾਇੰਸ ਅਤੇ ਐੱਮ.ਏ. ਸੋਸ਼ਲ ਸਾਇੰਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਤੋਂ ਪਾਸ ਕੀਤੀ ਤੇ ਹੁਣ ਉਹ ਜੇ.ਐੱਨ.ਯੂ. ਦਿੱਲੀ ਯੂਨੀਵਰਸਿਟੀ ਤੋਂ ਪੀ.ਐੱਚ.ਡੀ. ਕਰ ਰਿਹਾ ਹੈ | ਉਸ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦੱਸਿਆ | ਅੰਮਿ੍ਤਪਾਲ ਸਿੰਘ ਅਨੁਸਾਰ ਉਸ ਨੂੰ ਆਈ.ਏ.ਐੱਸ. ਜਾਂ ਆਈ.ਪੀ.ਐੱਸ. ਵਿਚ ਲਿਆ ਜਾ ਸਕਦਾ ਹੈ | ਇਸ ਮੌਕੇ ਅਨਿਲ ਜੋਸ਼ੀ ਨੇ ਅੰਮਿ੍ਤਪਾਲ ਸਿੰਘ ਦਾ ਸਨਮਾਨ ਕਰਦਿਆਂ ਕਿਹਾ ਕਿ ਉਸ ਦੀ ਇਸ ਉਪਲੱਬਧੀ ਨੇ ਤਰਨ ਤਾਰਨ ਅਤੇ ਅੰਮਿ੍ਤਸਰ ਜ਼ਿਲ੍ਹੇ ਦਾ ਨਾਂਅ ਪੂਰੇ ਦੇਸ਼ 'ਚ ਰੌਸ਼ਨ ਕੀਤਾ ਹੈ ਅਤੇ ਉਹ ਇਸ ਸਫ਼ਲਤਾ ਲਈ ਅੰਮਿ੍ਤਪਾਲ ਸਿੰਘ ਅਤੇ ਉਸ ਦੇ ਪਿਤਾ ਜਗਦੀਸ਼ ਰਾਜ ਨੂੰ ਵਧਾਈ ਦਿੰਦੇ ਹਨ |
ਤਰਨ ਤਾਰਨ, 29 ਸਤੰਬਰ (ਹਰਿੰਦਰ ਸਿੰਘ)-ਖਾਲੜਾ ਮਿਸ਼ਨ ਦੇ ਆਗੂ ਬੀਬੀ ਪਰਮਜੀਤ ਕੌਰ ਖਾਲੜਾ, ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਕਿਹਾ ਕਿ 84 ਵਾਲੇ ਤੇ ਮੂੰਨਵਾਈਦੇ, ਬੇਅਦਬੀਆਂ ਦੇ ਦੋਸ਼ੀਆਂ ਨੂੰ ਸਾਜ਼ਾਵਾਂ ਨਹੀਂ ਦੇ ਸਕਦੇ ਕਿਉਂਕਿ ਬੇਅਦਬੀ ਦਲ ਨੇ ਸ੍ਰੀ ਦਰਬਾਰ ...
ਤਰਨ ਤਾਰਨ, 29 ਸਤੰਬਰ (ਹਰਿੰਦਰ ਸਿੰਘ)-ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਲੜਕੇ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਅਗਵਾ ਕਰ ਕੇ ਲੈ ਜਾਣ 'ਤੇ 6 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਚੋਹਲਾ ਸਾਹਿਬ ਵਿਖੇ ਸਰਬਜੀਤ ਸਿੰਘ ...
ਤਰਨ ਤਾਰਨ, 29 ਸਤੰਬਰ (ਹਰਿੰਦਰ ਸਿੰਘ)-ਆਮ ਆਦਮੀ ਪਾਰਟੀ ਦੇ ਵਲੰਟੀਅਰ ਨਿਰਵੈਲ ਸਿੰਘ ਦੇ ਪੁੱਤਰ ਮੋਨੂ ਸਿੰਘ ਦੀ ਬੇਵਕਤੀ ਮੌਤ 'ਤੇ ਦੱੁੁਖ ਸਾਂਝਾ ਕਰਨ ਲਈ ਗੁਰਦੇਵ ਸਿੰਘ ਸੰਧੂ ਸੀਨੀਅਰ ਆਗੂ ਆਮ ਆਦਮੀ ਪਾਰਟੀ ਹਲਕਾ ਤਰਨ ਤਾਰਨ ਨਿਰਵੈਰ ਸਿੰਘ ਦੇ ਗ੍ਰਹਿ ਵਿਖੇ ਸਾਥੀਆਂ ...
ਪੱਟੀ, 29 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਕਾਲੇਕੇ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੀਬੀ ਜਗੀਰ ਕੌਰ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ 'ਘਰਿ ਘਰ ਅੰਦਰਿ ਧਰਮਸਾਲ' ...
ਤਰਨ ਤਾਰਨ, 29 ਸਤੰਬਰ (ਹਰਿੰਦਰ ਸਿੰਘ)-ਪਿੰਡ ਦਿਆਲਪੁਰ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੀ ਮਾਲਕੀ ਹੱਕ ਜਗ੍ਹਾ 'ਤੇ ਕੁਝ ਧਨਾਢ ਲੋਕਾਂ ਵਲੋਂ ਨਾਜਾਇਜ਼ ਕਬਜ਼ਾ ਕਰਨ ਦੀ ਨੀਅਤ ਨਾਲ ਸੰਗਤ 'ਤੇ ਗੋਲੀਆਂ ਚਲਾਉਣ ਦੇ ਘਿਨਾਉਣੇ ਕੰਮ ਅਤੇ ਉੱਚ ...
ਖੇਮਕਰਨ, 29 ਸਤੰਬਰ (ਰਾਕੇਸ਼ ਬਿੱਲਾ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਗਿੱਲ ਨੇ ਕੇਂਦਰ ਨੂੰ ਕਾਲੇ ਕਾਨੂੰਨਾਂ ਨੂੰ ਜਿੱਥੇ ਵਾਪਸ ਲੈਣ ਦੀ ਅਪੀਲ ਕੀਤੀ, ਉੱਥੇ ਮੋਦੀ ਦੇ ਅੜੀਅਲ ਰਵੱਈਏ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਾਡੇ ਕਿਸਾਨ ...
ਸਰਾਏ ਅਮਾਨਤ ਖਾਂ, 29 ਸਤੰਬਰ (ਨਰਿੰਦਰ ਸਿੰਘ ਦੋਦੇ)-ਬਲਾਕ ਗੰਡੀਵਿੰਡ ਅਧੀਨ ਆਉਂਦੇ ਪਿੰਡ ਸ਼ੁਕਰਚੱਕ ਚੀਮਾ ਖੁਰਦ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਐੱਨ.ਆਰ.ਆਈ ਦਾਨੀ ਹਰਭਜਨ ਕੌਰ ਗਿੱਲ ਤੇ ਉਨ੍ਹਾਂ ਦੇ ਲੜਕੇ ਹਰਸ਼ਦੀਪ ਸਿੰਘ ਗਿੱਲ (ਯੂ.ਐੱਸ.ਏ) ਵਲੋਂ ਸਕੂਲ ...
ਪੱਟੀ, 29 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਕਾਲੇਕੇ)- ਨਗਰ ਕੌਂਸਲ ਪੱਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਬਾਬਾ ਜੋਗਿੰਦਰ ਸਿੰਘ ਦਾ ਮੰਗਲਵਾਰ ਸ਼ਾਮ ਨੂੰ ਦਿਹਾਂਤ ਹੋ ਗਿਆ | ਜਿੰਨਾ ਦਾ ਅੱਜ ਸਵੇਰੇ ਅੰਤਿਮ ਸੰਸਕਾਰ ਪੱਟੀ ਦੇ ਸਰਹਾਲੀ ਰੋਡ ਸ਼ਮਸ਼ਾਟਘਾਟ ...
ਤਰਨ ਤਾਰਨ, 29 ਸਤੰਬਰ (ਹਰਿੰਦਰ ਸਿੰਘ)-ਜਦੋਂ ਤੋਂ ਏ.ਆਈ.ਜੀ. ਸੂਬਾ ਸਿੰਘ ਨੇ ਅੰਮਿ੍ਤਸਰ ਦਾ ਚਾਰਜ ਸੰਭਾਲਿਆ ਹੈ, ਉਦੋਂ ਹੀ ਅਪਰਾਧ ਵਿਚ ਕਮੀ ਆਈ ਹੈ ਅਤੇ ਨਸ਼ਿਆਂ ਨੂੰ ਠੱਲ੍ਹ ਪਈ ਹੈ | ਇਹ ਪ੍ਰਗਟਾਵਾ ਕਸ਼ਮੀਰ ਸਿੰਘ ਸੰਘਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ...
ਸਰਾਏ ਅਮਾਨਤ ਖਾਂ, 29 ਸਤੰਬਰ (ਨਰਿੰਦਰ ਸਿੰਘ ਦੋਦੇ)-ਸੁਰਿੰਦਰ ਕੌਰ ਪਤਨੀ ਸਵ: ਬਖਸ਼ਦੇਵ ਸਿੰਘ ਵਾਸੀ ਬੁਰਜ 169 ਨੇ ਦੱਸਿਆ ਕਿ ਮੇਰੇ ਪਤੀ ਤੇ ਪੰਜਾਬ ਪੁਲਿਸ ਵਿਚ ਭਰਤੀ ਲੜਕੇ ਰਮਨਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ ਤੇ ਮੈਂ ਆਪਣੇ ਘਰ ਬਹਿਕ 'ਤੇ ਇਕੱਲੀ ਰਹਿੰਦੀ ਹਾਂ, ਬੀਤੀ ...
ਸੁਰ ਸਿੰਘ, 29 ਸਤੰਬਰ (ਧਰਮਜੀਤ ਸਿੰਘ)-ਪ੍ਰਾਇਮਰੀ ਤੇ ਮਿਡਲ ਸਕੂਲਾਂ ਵਿਚ ਚੌਂਕੀਦਾਰ ਦੀ ਅਸਾਮੀ ਖਾਲੀ ਹੋਣ ਕਰਕੇ ਇਨ੍ਹਾਂ ਸਕੂਲਾਂ ਵਿਚ ਪਿਆ ਕੀਮਤੀ ਸਾਮਾਨ ਐੱਲ.ਈ.ਡੀ. ਸਕ੍ਰੀਨ, ਪ੍ਰਾਜੈਕਟਰ, ਪਿ੍ੰਟਰ, ਫ਼ਰਨੀਚਰ, ਇਨਵਰਟਰ-ਬੈਟਰਾ ਆਦਿ ਸਕੂਲ ਸਮੇਂ ਤੋਂ ਬਾਅਦ ਜਾਂ ...
ਤਰਨ ਤਾਰਨ, 29 ਸਤੰਬਰ (ਹਰਿੰਦਰ ਸਿੰਘ)-ਨਾਮਵਰ ਵੀਜ਼ਾ ਮਾਹਿਰ ਗੈਵੀ ਕਲੇਰ ਲਗਾਤਾਰ ਵਿਦਿਆਰਥੀਆਂ ਦੇ ਵਿਦੇਸ਼ 'ਚ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਕਰ ਰਹੇ ਹਨ | ਇਸੇ ਕੜੀ ਤਹਿਤ ਵੀਜ਼ਾ ਮਾਹਿਰ ਗੈਵੀ ਕਲੇਰ ਵਲੋਂ ਇਕ ਹੋਰ ਵਿਦਿਆਰਥਣ ਰਮਨਦੀਪ ਕੌਰ ਪਤਨੀ ...
ਤਰਨ ਤਾਰਨ, 29 ਸਤੰਬਰ (ਹਰਿੰਦਰ ਸਿੰਘ)-ਥਾਣਾ ਗੋਇੰਦਵਾਲ ਦੀ ਪੁਲਿਸ ਨੇ ਗੱਡੀ ਦੀ ਟੱਕਰ ਨਾਲ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੇ ਜ਼ਖਮੀ ਹੋਣ 'ਤੇ ਹਸਪਤਾਲ ਵਿਖੇ ਇਲਾਜ ਦੌਰਾਨ ਉਸ ਦੀ ਮੌਤ ਹੋਣ 'ਤੇ ਅਣਪਛਾਤੇ ਗੱਡੀ ਚਾਲਕ ਖਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਗੋਇੰਦਵਾਲ ...
ਝਬਾਲ, 29 ਸਤੰਬਰ (ਸੁਖਦੇਵ ਸਿੰਘ)¸ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ 5, 6 ਤੇ 7 ਅਕਤੂਬਰ ਨੂੰ ਮਨਾਏ ਜਾ ਰਹੇ ਜੋੜ ਮੇਲੇ ਦੇ ਆਖਰੀ ਦਿਨ 7 ਅਕਤੂਬਰ ਨੂੰ ਅੰਮਿ੍ਤ ਸੰਚਾਰ ਕਰਵਾਇਆ ਜਾਵੇਗਾ | ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ...
ਤਰਨ ਤਾਰਨ, 29 ਸਤੰਬਰ (ਵਿਕਾਸ ਮਰਵਾਹਾ)-ਮਨਰੇਗਾ ਵਰਕਰਾਂ ਜਿਨ੍ਹਾਂ 'ਚ ਪਿੰਡ ਸ਼ੇਖਚੱਕ, ਮੱਲੀਆ, ਕੋਟਲੀ ਅਤੇ ਪੰਡੋਰੀ ਰਣ ਸਿੰਘ ਪਿੰਡਾਂ ਦੇ ਮਜ਼ਦੂਰਾਂ ਵਲੋਂ ਪਿੰਡਾਂ ਵਿਚ ਕੀਤੇ ਕੰਮਾਂ ਦੇ ਪੈਸੇ ਨਾ ਮਿਲਣ ਸਬੰਧੀ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ (ਸਬੰਧਿਤ ਸੀਟੂ) ...
ਚੋਹਲਾ ਸਾਹਿਬ, 29 ਅਗਸਤ (ਬਲਵਿੰਦਰ ਸਿੰਘ)-ਸਥਾਨਕ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਦੇ ਪਿ੍ੰਸੀਪਲ ਡਾ. ਕੁਲਵਿੰਦਰ ਸਿੰਘ ਨੇ ਪ੍ਰੈੱਸ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਬੀਤੇ ਕੱਲ੍ਹ ਕਾਲਜ ਦੇ ਬਾਹਰਵਾਰ ਬਣੇ ਸਟੇਡੀਅਮ ਸਾਹਮਣੇ ਪ੍ਰਧਾਨਗੀ ਨੂੰ ਲੈ ਕੇ ...
ਤਰਨ ਤਾਰਨ, 29 ਸਤੰਬਰ (ਪਰਮਜੀਤ ਜੋਸ਼ੀ)- ਸੀ.ਆਈ.ਏ. ਸਟਾਫ਼ ਪੱਟੀ ਅਤੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਹੈਰੋਇਨ ਅਤੇ ਨਸ਼ੇ ਦੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਸੀ.ਆਈ.ਏ. ਸਟਾਫ਼ ਪੱਟੀ ਦੇ ਏ.ਐੱਸ.ਆਈ. ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਿਸ ...
ਤਰਨ ਤਾਰਨ, 29 ਸਤੰਬਰ (ਹਰਿੰਦਰ ਸਿੰਘ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਨਵੀਂ ਕੈਬਨਿਟ ਦਾ ਵਿਸਥਾਰ ਕਰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਟਰਾਂਸਪੋਰਟ ਮੰਤਰੀ ਬਣਾਇਆ ਗਿਆ ਹੈ, ਜਿਨ੍ਹਾਂ ਵਲੋਂ ਟਰਾਂਸਪੋਰਟ ਦਾ ਅਹੁਦਾ ਸੰਭਾਲਣ ਸਮੇਂ ਤਰਨ ਤਾਰਨ ਤੋਂ ...
ਤਰਨ ਤਾਰਨ, 29 ਸਤੰਬਰ (ਹਰਿੰਦਰ ਸਿੰਘ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਔਲਖ ਵਲੋਂ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਪ੍ਰਧਾਨਗੀ ਤੋਂ ਦਿੱਤੇ ਅਸਤੀਫੇ ਨਾਲ ਕਾਂਗਰਸ ਸਰਕਾਰ ਦੀਆਂ ਪੰਜਾਬ ਤੇ ਪੰਜਾਬ ਦੇ ਲੋਕਾਂ ਪ੍ਰਤੀ ਬਦਨੀਤੀ ਨੂੰ ਜੱਗ ਜ਼ਾਹਰ ...
ਖੇਮਕਰਨ, 29 ਸਤੰਬਰ (ਰਾਕੇਸ਼ ਬਿੱਲਾ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪੰਜਾਬ ਵਿਧਾਨ ਸਭਾ ਦੀਆਂ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਤੇ ਰਾਜਨੀਤਿਕ ਸਰਗਰਮੀਆਂ ਤੇਜ਼ ਕਰਨ ਲਈ ਵਿਧਾਨ ਸਭਾ ਹਲਕਾ ਖੇਮਕਰਨ ਨੂੰ ਸਰਕਲਾਂ ਵਿਚ ਵੰਡ ਕੇ ...
ਤਰਨ ਤਾਰਨ, 29 ਸਤੰਬਰ (ਹਰਿੰਦਰ ਸਿੰਘ)-ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਗ੍ਰਹਿ ਮੰਤਰਾਲਾ, ਕਾਰਪੋਰੇਸ਼ਨ ਅਤੇ ਜੇਲ੍ਹ ਵਿਭਾਗ ਦਾ ਆਹੁਦਾ ਸੰਭਾਲਣ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਸ਼ਹਿਰੀ ਵਿਕਾਸ ਵਿਭਾਗ ਦਾ ਚੰਡੀਗੜ੍ਹ ਵਿਖੇ ਅਹੁਦਾ ...
ਗੋਇੰਦਵਾਲ ਸਾਹਿਬ, 29 ਸਤੰਬਰ (ਸਕੱਤਰ ਸਿੰਘ ਅਟਵਾਲ)-ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ਼ੇਰ ਸਿੰਘ ਗਿੱਲ ਝੰਡੇਰ ਦੀ ਅਗਵਾਈ ਹੇਠ ਇਤਿਹਾਸਕ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ...
ਤਰਨ ਤਾਰਨ, 29 ਸਤੰਬਰ (ਹਰਿੰਦਰ ਸਿੰਘ)-ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਅਤੇ ਲੋਕ ਹੱਕ ਦੀ ਆਵਾਜ਼ ਬੁਲੰਦ ਕਰਦਿਆਂ ਲਟਕ ਰਹੀਆਂ ਮੰਗਾਂ ਦਾ ਹੱਲ ਕਰਵਾਉਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਬੰਧਕੀ ...
ਝਬਾਲ, 29 ਸਤੰਬਰ (ਸਰਬਜੀਤ ਸਿੰਘ)-ਪੁੱਤਰਾਂ ਦੇ ਦਾਨੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 6, 7 ਅਕਤੂਬਰ ਨੂੰ ਸੱਚਖੰਡ ਵਾਸੀ ਸੰਤ ਬਾਬਾ ਖੜਕ ਸਿੰਘ ਦੀ ਯਾਦ 'ਚ ਬਣੇ ਗੁਰਦੁਆਰਾ ਸੰਤ ਨਿਵਾਸ ਬੀੜ ਸਾਹਿਬ ਵਿਖੇ ...
ਮੀਆਂਵਿੰਡ, 29 ਸਤੰਬਰ (ਗੁਰਪ੍ਰਤਾਪ ਸਿੰਘ ਸੰਧੂ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਗਰੀਬ ਪਰਿਵਾਰਾਂ ਲਈ ਬਿਜਲੀ ਮੁਆਫ਼ੀ ਸਬੰਧੀ ਵੱਡੇ ਐਲਾਨ ਕਰਦਿਆਂ 200 ਯੂਨਿਟ ਤੱਕ ਹਰੇਕ ਗਰੀਬ ਪਰਿਵਾਰ ਦਾ ਪਿਛਲਾ ਬਿਜਲੀ ਦਾ ਬਿੱਲ ਮੁਆਫ, ਬਿੱਲ ਨਾ ਭਰਨ ਕਰਕੇ ...
ਸਰਾਏ ਅਮਾਨਤ ਖਾਂ, 29 ਸਤੰਬਰ (ਨਰਿੰਦਰ ਸਿੰਘ ਦੋਦੇ)-ਅੱਜ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਨੌਸ਼ਹਿਰਾ ਢਾਲਾ ਦੇ ਪਿੰਡ ਪਾਖਰਪੁਰਾ (ਬਹਿਕਾਂ) ਵਿਖੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ, ਪ੍ਰਧਾਨ ਸੁਖਦੇਵ ਸਿੰਘ ਤੁੜ ਦੀ ਰਹਿਨੁਮਾਈ ਹੇਠ ਮੀਟਿੰਗ ਕੀਤੀ ...
ਫਤਿਆਬਾਦ, 29 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਪਿੰਡ ਮੁੰਡਾ ਪਿੰਡ ਦੇ ਸਰਪੰਚ ਬਲਦੇਵ ਸਿੰਘ ਅਤੇ ਗੁਰਦੇਵ ਸਿੰਘ ਹਾਂਗਕਾਂਗ ਨੂੰ ਉਦੋ ਵੱਡਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਪਿਤਾ ਅਜੀਤ ਸਿੰਘ ਹਾਂਗਕਾਂਗ ਵਾਲੇ ਅੱਜ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਵਰਗ ...
ਤਰਨ ਤਾਰਨ, 29 ਸਤੰਬਰ (ਵਿਕਾਸ ਮਰਵਾਹਾ)-ਜਯੋਤੀ ਠਾਕੁਰ ਮੈਂਬਰ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਪੰਜਾਬ ਵਲੋਂ ਜ਼ਿਲ੍ਹਾ ਤਰਨ ਤਾਰਨ 'ਚ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ | ਰਾਜੇਸ਼ ਕੁਮਾਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਅੱਜ ਸੇਫ ...
ਖੇਮਕਰਨ, 29 ਸਤੰਬਰ (ਰਾਕੇਸ਼ ਬਿੱਲਾ)-ਬਾਰਡਰ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਰਘਬੀਰ ਸਿੰਘ ਭੰਗਾਲਾ ਤੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭੂਰਾ ਨੇ ਇਕ ਬਿਆਨ 'ਚ ਕਿਹਾ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ਨਾਲ ...
ਤਰਨ ਤਾਰਨ, 29 ਸਤੰਬਰ (ਹਰਿੰਦਰ ਸਿੰਘ)-ਕਾਲ-ਸੀ ਸੈਂਟਰ ਕੰਪਿਊਟਰ ਐਜੂਕੇਸ਼ਨ ਜੰਡਿਆਲਾ ਰੋਡ ਤਰਨ ਤਾਰਨ ਵਿਖੇ ਵੱਖ-ਵੱਖ ਸਰਕਾਰੀ ਮਾਨਤਾ ਪ੍ਰਾਪਤ ਕੋਰਸਾਂ ਲਈ ਦਾਖ਼ਲਾ ਸ਼ੁਰੂ ਹੋ ਚੁੱਕਾ ਹੈ | ਇਹ ਜਾਣਕਾਰੀ ਦਿੰਦਿਆਂ ਕਾਲ-ਸੀ ਸੈਂਟਰ ਦੇ ਡਾਇਰੈਕਟਰ ਮਨਮੋਹਨ ਸਿੰਘ ...
ਭਿੱਖੀਵਿੰਡ, 29 ਸਤੰਬਰ (ਬੌਬੀ)-ਪਿੰਡ ਕਲਸੀਆਂ ਕਲਾਂ ਵਿਖੇ ਮਜ਼੍ਹਬੀ ਸਿੰਘਾਂ ਦੇ ਸੋ ਸਾਲ ਪੁਰਾਣੇ ਬਣੇ ਸ਼ਮਸ਼ਾਨਘਾਟ ਨੂੰ ਕਾਂਗਰਸੀ ਸਰਪੰਚ ਵਲੋਂ ਸਿਆਸਤ ਦੇ ਜ਼ੋਰ ਨਾਲ ਢਾਹ ਕੇ ਕਿਸੇ ਹੋਰ ਜਗ੍ਹਾ 'ਤੇ ਬਣਾਉਣ ਨੂੰ ਲੈ ਕੇ ਪਿੰਡ ਵਿਚ ਵਿਵਾਦ ਛਿੜ ਗਿਆ, ਜਿਸ ਤੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX