ਤਾਜਾ ਖ਼ਬਰਾਂ


ਆਈ.ਪੀ.ਐੱਲ.2022 : ਬੈਂਗਲੌਰ ਨੇ ਗੁਜਰਾਤ ਨੂੰ 8 ਵਿਕਟਾਂ ਨਾਲ ਹਰਾਇਆ
. . .  1 day ago
ਫਰਾਂਸ : ਅਨੁਰਾਗ ਠਾਕੁਰ ਨੇ ਭਾਰਤ-ਬੰਗਲਾਦੇਸ਼ ਸਹਿ-ਨਿਰਮਿਤ ਬਾਇਓਪਿਕ 'ਮੁਜੀਬ: ਦਿ ਮੇਕਿੰਗ ਆਫ਼ ਏ ਨੇਸ਼ਨ' ਦੇ ਟ੍ਰੇਲਰ ਕੀਤਾ ਲਾਂਚ
. . .  1 day ago
ਦਿੱਲੀ ਪੁਲਿਸ ਨੇ 3 ਸ਼ਾਰਪਸ਼ੂਟਰਾਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 19 ਮਈ - ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੱਸਿਆ ਕਿ ਦਿੱਲੀ 'ਚ ਹੋਈ ਗੋਲੀਬਾਰੀ ਤੋਂ ਬਾਅਦ 3 ਸ਼ਾਰਪਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਤਿੰਨੋਂ ਨੀਰਜ ਬਵਾਨਾ, ਟਿੱਲੂ ਤਾਜਪੁਰੀ ਅਤੇ ਪਰਵੇਸ਼ ਮਾਨ ...
ਆਈ.ਪੀ.ਐੱਲ.2022 : ਗੁਜਰਾਤ ਨੇ ਬੈਂਗਲੌਰ ਨੂੰ 169 ਦੌੜਾਂ ਦਾ ਦਿੱਤਾ ਟੀਚਾ
. . .  1 day ago
ਕਾਂਗਰਸ ਨੇ ਮੇਰਾ ਦਿਲ ਤੋੜਿਆ - ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬੀਅਤ ਦੇ ਜਜ਼ਬਾਤ ਨੂੰ ਸਮਝਿਆ ਤੇ ਸਤਿਕਾਰਿਆ - ਸੁਨੀਲ ਜਾਖੜ
. . .  1 day ago
ਅਫਗਾਨਿਸਤਾਨ : ਚਿਹਰਾ ਢੱਕ ਕੇ ਪੜ੍ਹੇਗੀ ਟੀ.ਵੀ. ਐਂਕਰ, ਤਾਲਿਬਾਨ ਦਾ ਨਵਾਂ ਫ਼ਰਮਾਨ
. . .  1 day ago
ਸਤਲੁਜ ਦਰਿਆ 'ਚ ਤਿੰਨ ਮੁੰਡੇ ਡੁੱਬੇ, 2 ਦੀਆਂ ਲਾਸ਼ਾਂ ਬਰਾਮਦ
. . .  1 day ago
ਸਿਧਵਾਂ ਬੇਟ, 19 ਮਈ (ਜਸਵੰਤ ਸਿੰਘ ਸਲੇਮਪੁਰੀ)- ਅੱਜ ਬਾਅਦ ਦੁਪਹਿਰ ਸਤਲੁਜ ਲਾਗਲੇ ਪਿੰਡ ਖ਼ੁਰਸਦਪੁਰ ਦੇ ਤਿੰਨ ਮੁੰਡਿਆਂ ਦੀ ਸਤਲੁਜ ਦਰਿਆ 'ਚ ਡੁੱਬ ਜਾਣ ਦੀ ਖ਼ਬਰ ਹੈ, ਜਿਨ੍ਹਾਂ 'ਚੋਂ 2 ਮੁੰਡਿਆਂ ਦੀਆਂ ਲਾਸ਼ਾਂ ਤਾਂ ਬਰਾਮਦ ਹੋ ਗਈਆਂ ਹਨ ਪਰ ਇਕ ਦੀ ਭਾਲ ਜਾਰੀ ਹੈ। ਤਿੰਨੇ ਮੁੰਡੇ 13 ਤੋਂ 14 ਸਾਲ ਦੀ ਉਮਰ ਦੇ ਦੱਸੇ ਜਾ ਰਹੇ ਹਨ।
ਆਈ.ਪੀ.ਐੱਲ. 2022: ਗੁਜਰਾਤ ਨੇ ਜਿੱਤਿਆ ਟਾਸ, ਲਿਆ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ
. . .  1 day ago
ਮੁੰਬਈ, 19 ਮਈ-ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਗੁਜਰਾਤ ਟਾਇਟਨਸ ਦਰਮਿਆਨ ਆਈ.ਪੀ.ਐੱਲ. 2022 ਦਾ 67ਵਾਂ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਪੰਚਾਇਤੀ ਜ਼ਮੀਨ ਦੀ ਬੋਲੀ ਵਾਲੀ ਥਾਂ 'ਤੇ ਹੋਈ ਗੋਲੀਬਾਰੀ
. . .  1 day ago
ਤਲਵੰਡੀ ਭਾਈ, 19 ਮਈ (ਕੁਲਜਿੰਦਰ ਸਿੰਘ ਗਿੱਲ)-ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਠੇਠਰ ਕਲਾਂ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਵਾਲੀ ਥਾਂ 'ਤੇ ਕੁਝ ਵਿਅਕਤੀਆਂ ਵਲੋਂ ਗੋਲੀਬਾਰੀ ਕੀਤੇ ਜਾਣ ਦੀ ਸੂਚਨਾ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਵਲੋਂ ਜਾਂਚ ਪੜਤਾਲ ਆਰੰਭ ਕਰ ਦਿੱਤੀ ਗਈ ਹੈ।
ਡੇਅਰੀ ਫਾਰਮਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਜ ਲਿਵੇਸਟੋਕ ਭਵਨ ਵਿਖੇ ਹੋਈ ਬੈਠਕ
. . .  1 day ago
ਚੰਡੀਗੜ੍ਹ, 19 ਮਈ- ਪੰਜਾਬ 'ਚ ਡੇਅਰੀ ਫਾਰਮਿੰਗ ਦੇ ਧੰਦੇ ਨੂੰ ਹੋਰ ਲਾਹੇਵੰਦ ਬਣਾਉਣ ਅਤੇ ਡੇਅਰੀ ਫਾਰਮਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਜ ਲਿਵੇਸਟੋਕ ਭਵਨ ਵਿਖੇ ਪ੍ਰੋਗਰੈਸਿਵ ਡੇਅਰੀ ਫਾਰਮਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜਲਦ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਹੱਲ ਕੀਤਾ ਜਾਵੇਗਾ।
ਕਾਂਗਰਸ ਪਾਰਟੀ ਵਲੋਂ ਕਦਰ ਨਾ ਪਾਏ ਜਾਣ ਕਾਰਨ ਸੁਨੀਲ ਜਾਖੜ ਭਾਜਪਾ 'ਚ ਗਏ- ਵਿਧਾਇਕ ਸੰਦੀਪ ਜਾਖੜ
. . .  1 day ago
ਅਬੋਹਰ, 19 ਮਈ (ਸੁਖਜੀਤ ਸਿੰਘ ਬਰਾੜ)-ਕਾਂਗਰਸ ਪਾਰਟੀ ਵਲੋਂ ਕਦਰ ਨਾ ਪਾਏ ਜਾਣ ਕਾਰਨ ਸਾਬਕਾ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਕਾਂਗਰਸ ਪਾਰਟੀ ਛੱਡ ਕੇ ਭਾਜਪਾ 'ਚ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੁਨੀਲ ਕੁਮਾਰ ਜਾਖੜ...
ਭਗਵੰਤ ਮਾਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਕਈ ਮੁੱਦਿਆਂ 'ਤੇ ਹੋਈ ਵਿਚਾਰ ਚਰਚਾ
. . .  1 day ago
ਨਵੀਂ ਦਿੱਲੀ, 19 ਮਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਭਗਵੰਤ ਮਾਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਮੁਲਾਕਾਤ ਹੋਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਕਈ ਅਹਿਮ ਮੁੱਦਿਆਂ...
ਸਰਬ ਉੱਚ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਪਟਿਆਲਾ ਤੋਂ ਅਣਦੱਸੀ ਥਾਂ ਵੱਲ ਗਏ ਨਵਜੋਤ ਸਿੰਘ ਸਿੱਧੂ
. . .  1 day ago
ਪਟਿਆਲਾ, 19 ਮਈ (ਅਮਰਬੀਰ ਸਿੰਘ ਆਹਲੂਵਾਲੀਆ)- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਸਰਵ ਉੱਚ ਅਦਾਲਤ ਵਲੋਂ ਆਏ ਇਕ ਫ਼ੈਸਲੇ ਮੁਤਾਬਿਕ ਮੁਸੀਬਤਾਂ ਵਧ ਗਈਆਂ ਹਨ। ਉਨ੍ਹਾਂ ਨੂੰ ਤਿੰਨ ਦਹਾਕੇ ਪਹਿਲਾਂ ਹੋਏ ਇਕ ਕਤਲ ਮਾਮਲੇ 'ਚ ਇਕ ਸਾਲ ਦੀ ਸਜ਼ਾ ਸੁਣਾਈ...
ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਕੀਤੀ ਮੁਲਾਕਾਤ
. . .  1 day ago
ਅੰਮ੍ਰਿਤਸਰ, 19 ਮਈ-ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਉਨ੍ਹਾਂ ਦੇ ਦਿੱਲੀ ਦਫ਼ਤਰ ਵਿਖੇ ਮੁਲਾਕਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਬਹੁਤ...
ਸੁਪਰੀਮ ਕੋਰਟ ਨੇ ਅੱਜ ਨਿਆ ਦਿੱਤਾ ਹੈ, ਪੀੜਤ ਪਰਿਵਾਰ ਕਈ ਸਾਲਾਂ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਸੀ: ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 19 ਮਈ-ਸੁਪਰੀਮ ਕੋਰਟ ਵਲੋਂ ਨਵਜੋਤ ਸਿੰਘ ਸਿੱਧੂ 'ਤੇ ਫ਼ੈਸਲਾ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕਿਹਾ ਗਿਆ ਕਿ ਸੁਪਰੀਮ ਕੋਰਟ ਨੇ ਅੱਜ ਨਿਆ ਦਿੱਤਾ ਹੈ। ਪੀੜਤ ਪਰਿਵਾਰ ਕਈ ਸਾਲਾਂ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਸੀ।
ਮੁੱਖ ਮੰਤਰੀ ਭਗਵੰਤ ਮਾਨ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਗ੍ਰਹਿ ਮੰਤਰਾਲੇ
. . .  1 day ago
ਨਵੀਂ ਦਿੱਲੀ, 19 ਮਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਗ੍ਰਹਿ ਮੰਤਰਾਲੇ ਪਹੁੰਚੇ ਹਨ।ਉਨ੍ਹਾਂ ਵੱਲੋਂ ਸਰਹੱਦੀ ਸੁਰੱਖਿਆ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਕਿਸਾਨਾਂ ਦੇ ਧਰਨੇ ਦੇ ਮੁੱਦਿਆਂ 'ਤੇ ਚਰਚਾ ਹੋਣ ਦੀ ਉਮੀਦ ਹੈ।
ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ 'ਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ
. . .  1 day ago
ਚੰਡੀਗੜ੍ਹ, 19 ਮਈ- ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਨਵਜੋਤ ਸਿੰਘ ਸਿੱਧੂ ਨੇ ਨਿਸ਼ਾਨਾ ਵਿੰਨ੍ਹਿਆ ਗਿਆ ਹੈ। ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੇ ਕਿਹਾ ਕੋਈ ਵੀ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਨਹੀਂ ਦੇ ਸਕਦਾ...ਸਿੱਧੂ ਨੇ ਕਾਂਗਰਸ ਪਾਰਟੀ...
ਖ਼ਬਰ ਦਾ ਅਸਰ, ਬੋਰਡ ਨੇ ਦਸਵੀਂ ਜਮਾਤ ਦਾ ਨਤੀਜਾ ਵੈੱਬਸਾਈਟ ਤੋਂ ਹਟਾਇਆ
. . .  1 day ago
ਗੁਰਾਇਆ, 19 ਮਈ ( ਚਰਨਜੀਤ ਸਿੰਘ ਦੁਸਾਂਝ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੀ ਪਹਿਲੀ ਟਰਮ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਸੀ। ਇਸ 'ਚ ਪੰਜਾਬੀ ਵਿਸ਼ੇ ਦੇ ਅੰਕ 60 ਅੰਕਾਂ 'ਚੋਂ ਦੇਣ ਦੀ ਬਜਾਏ 30 ਅੰਕਾਂ 'ਚੋਂ ਦਿੱਤੇ ਗਏ ਲੱਗਦੇ ਸੀ ਅਤੇ ਕਿਸੇ...
ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਨਵਜੋਤ ਸਿੰਘ ਸਿੱਧੂ ਦਾ ਟਵੀਟ, ‘ਅਦਾਲਤ ਦਾ ਫ਼ੈਸਲਾ ਸਿਰ ਮੱਥੇ’
. . .  1 day ago
ਚੰਡੀਗੜ੍ਹ, 19 ਮਈ- ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਆਪਣੇ ਖ਼ਿਲਾਫ਼ ਪੁਰਾਣੇ ਰੋਡ ਰੇਜ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਇਕ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ 'ਅਦਾਲਤ ਦਾ ਫ਼ੈਸਲਾ ਸਿਰ ਮੱਥੇ'
ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਮਿਲਿਆ ਜਾਵੇਗਾ: ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ,19 ਮਈ (ਜਸਵੰਤ ਸਿੰਘ ਜੱਸ )-ਸ਼੍ਰੋਮਣੀ ਕਮੇਟੀ ਵਲੋਂ ਗਠਿਤ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ 11 ਮੈਂਬਰੀ ਕਮੇਟੀ ਵਲੋਂ ਆਉਂਦੇ ਦੋ ਹਫ਼ਤਿਆਂ ਤੱਕ ਪ੍ਰਧਾਨ ਮੰਤਰੀ ਕੇਂਦਰੀ ਗ੍ਰਹਿ ਤੋਂ ਇਲਾਵਾ ਦਿੱਲੀ ਅਤੇ ਕਰਨਾਟਕਾ ਦੇ ਮੁੱਖ ਮੰਤਰੀਆਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਮਿਲਣ ਦਾ ਫ਼ੈਸਲਾ ਕੀਤਾ...
ਸਮਰਾਲਾ 'ਚ ਵੱਡੀ ਵਾਰਦਾਤ, ਲੁਟੇਰਿਆਂ ਵਲੋਂ ਕਰਿੰਦੇ ਦਾ ਕਤਲ ਕਰਕੇ ਲਾਸ਼ ਖੇਤਾਂ 'ਚ ਸੁੱਟੀ
. . .  1 day ago
ਸਮਰਾਲਾ, 19 ਮਈ (ਕੁਲਵਿੰਦਰ ਸਿੰਘ)- ਬੀਤੇ ਕਈ ਮਹੀਨਿਆਂ ਤੋਂ ਹਲਕਾ ਸਮਰਾਲਾ 'ਚ ਜੁਰਮ ਦੀਆਂ ਹੋ ਰਹੀਆਂ ਵਾਰਦਾਤਾਂ 'ਚ ਦਿਨੋਂ-ਦਿਨ ਵਾਧਾ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਥਾਨਕ ਪੁਲਿਸ ਦੇ ਮੁਸਤੈਦੀ ਦਿਖਾਉਣ ਦੇ ਬਾਵਜੂਦ ਵੀ ਜੁਰਮ ਦੀਆਂ ਘਟਨਾਵਾਂ...
ਐੱਸ.ਡੀ.ਐੱਮ. ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵਲੋਂ ਸੰਗਰੂਰ 'ਚ ਦੁੱਧ ਪਦਾਰਥਾਂ ਦੀ ਸੈਂਪਲਿੰਗ
. . .  1 day ago
ਸੰਗਰੂਰ, 19 ਮਈ (ਧੀਰਜ ਪਸ਼ੋਰੀਆ)-ਖੁਰਾਕੀ ਵਸਤਾਂ 'ਚ ਮਿਲਾਵਟਖੋਰੀ ਵਿਰੁੱਧ ਮੁਹਿੰਮ ਨੂੰ ਤੇਜ਼ ਕਰਦਿਆਂ ਅੱਜ ਐੱਸ.ਡੀ.ਐੱਮ. ਚਰਨਜੋਤ ਸਿੰਘ ਵਾਲੀਆ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਸੰਗਰੂਰ ਸ਼ਹਿਰ 'ਚ ਵੱਖ-ਵੱਖ ਦੁਕਾਨਾਂ 'ਤੇ ਛਾਪੇਮਾਰੀ ਕਰਕੇ ਦੁੱਧ ਤੋਂ ਤਿਆਰ...
ਸਿੱਖਿਆ ਵਿਭਾਗ ਵਲੋਂ ਸੈਸ਼ਨ 2022-23 ਦੇ ਅੰਤਰ ਜ਼ਿਲ੍ਹਾ ਖੇਡ ਮੁਕਾਬਲਿਆਂ ਦਾ ਖੇਡ ਕੈਲੰਡਰ ਜਾਰੀ
. . .  1 day ago
ਨੂਰਪੁਰਬੇਦੀ, 19 ਮਈ (ਹਰਦੀਪ ਸਿੰਘ ਢੀਂਡਸਾ)-ਸਕੂਲੀ ਸਿੱਖਿਆ ਵਿਭਾਗ ਪੰਜਾਬ ਵਲੋਂ ਸੈਸ਼ਨ 2022-23 ਦਾ ਅੰਤਰ ਜ਼ਿਲ੍ਹਾ ਖੇਡ ਮੁਕਾਬਲਿਆਂ ਦਾ ਖੇਡ ਕੈਲੰਡਰ ਜਾਰੀ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਕੋਰੋਨਾ ਕਾਰਨ ਪਿਛਲੇ ਦੋ ਸਾਲਾਂ ਦੌਰਾਨ ਇਹ ਖੇਡ ਮੁਕਾਬਲੇ ਨਹੀਂ ਹੋ ਸਕੇ ਸਨ।
ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਝਟਕਾ, ਰੋਡ ਰੇਜ ਮਾਮਲੇ ’ਚ ਸੁਪਰੀਮ ਕੋਰਟ ਨੇ ਸੁਣਾਈ ਇਕ ਸਾਲ ਦੀ ਸਜ਼ਾ
. . .  1 day ago
ਚੰਡੀਗੜ੍ਹ, 19 ਮਈ-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੁਪਰੀਮ ਕੋਰਟ ਨੇ ਰੋਡ ਰੇਜ ਮਾਮਲੇ 'ਚ ਸਿੱਧੂ ਨੂੰ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਕਰੀਬ 34 ਸਾਲ ਪੁਰਾਣਾ...
ਲੁੱਟ ਕਰਨ ਆਇਆ ਅਕਾਲੀ ਦਲ ਜਨਰਲ ਕੌਂਸਲਰ ਦਾ ਮੈਂਬਰ ਪਿਸਤੌਲ ਸਮੇਤ ਕਾਬੂ
. . .  1 day ago
ਧਾਰੀਵਾਲ, 19 ਮਈ (ਸਵਰਨ ਸਿੰਘ)-ਸਥਾਨਕ ਸ਼ਹਿਰ ਦੇ ਪੁਰਾਣਾ ਬੱਸ ਅੱਡਾ ਮੁੱਖ ਮਾਰਗ 'ਤੇ ਸਥਿਤ ਦੁਰਗਾ ਜਿਊਲਰਜ਼ ਦੀ ਦੁਕਾਨ 'ਤੇ ਲੁੱਟ ਕਰਨ ਦੀ ਨੀਯਤ ਨਾਲ ਆਏ ਵਿਅਕਤੀ ਨੂੰ ਦੁਕਾਨਦਾਰ ਨੇ ਫੁਰਤੀ ਮਾਰਦੇ ਹੋਏ ਫੜ੍ਹ ਕੇ ਪੁਲਿਸ ਹਵਾਲੇ ਕੀਤਾ। ਇਸ ਸੰਬੰਧ 'ਚ ਸੁਨਿਆ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 15 ਅੱਸੂ ਸੰਮਤ 553

ਅੰਮ੍ਰਿਤਸਰ / ਦਿਹਾਤੀ

2 ਕਿੱਲੋਵਾਟ ਤੱਕ ਬਿਜਲੀ ਦੇ ਬਕਾਇਆ ਬਿੱਲ ਮੁਆਫ਼ ਕਰਨਾ ਚੰਨੀ ਸਰਕਾਰ ਦਾ ਇਤਿਹਾਸਕ ਫ਼ੈਸਲਾ-ਕੰਵਰਪ੍ਰਤਾਪ

ਅਜਨਾਲਾ, 29 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ 2 ਕਿੱਲੋ ਵਾਟ ਤੱਕ ਬਿਜਲੀ ਦੇ ਪੁਰਾਣਾ ਬਕਾਇਆ ਬਿੱਲ ਮੁਆਫ਼ ਕਰਨਾ ਇਕ ਇਤਿਹਾਸਕ ਫ਼ੈਸਲਾ ਹੈ ਜਿਸ ਤੋਂ ਬਾਅਦ ਪੰਜਾਬ ਦੇ ਲੋਕ ਬਾਗ਼ੋ-ਬਾਗ਼ ਹਨ | ਇਹ ਪ੍ਰਗਟਾਵਾ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਸਪੁੱਤਰ ਤੇ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਆਉਂਦੇ ਦਿਨਾਂ ਵਿਚ ਵੀ ਪੰਜਾਬ ਦੇ ਲੋਕਾਂ ਦੇ ਹਿੱਤ ਵਿਚ ਵੱਡੇ ਫ਼ੈਸਲੇ ਲਏ ਜਾਣਗੇ, ਜਿਸ ਨਾਲ ਸੂਬਾ ਵਾਸੀਆਂ ਨੂੰ ਵੱਡੇ ਲਾਭ ਮਿਲਣਗੇ ਤੇ ਅੱਜ ਦੇ ਬਿਜਲੀ ਬਿੱਲ ਬਕਾਇਆ ਮੁਆਫ ਕਰਨ ਦੇ ਐਲਾਨ ਤੋਂ ਬਾਅਦ 53 ਲੱਖ ਪਰਿਵਾਰਾਂ ਨੂੰ ਇਸ ਦਾ ਲਾਭ ਮਿਲੇਗਾ | ਇਸ ਮੌਕੇ ਸ਼ੂਗਰ ਮਿੱਲ ਭਲਾ ਪਿੰਡ ਦੇ ਚੇਅਰਮੈਨ ਸਰਪੰਚ ਦਲਜੀਤ ਸਿੰਘ ਸੋਨੂੰ ਰਾਏਪੁਰ, ਯੂਥ ਕਾਂਗਰਸ ਹਲਕਾ ਅਜਨਾਲਾ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਾਰੰਗਦੇਵ, ਕੌਂਸਲਰ ਗੁਰਦੇਵ ਸਿੰਘ ਨਿੱਝਰ, ਕੌਂਸਲਰ ਪਰਮਿੰਦਰ ਸਿੰਘ ਭੱਖਾ, ਸਰਪੰਚ ਬਲਦੇਵ ਸਿੰਘ ਭੋਏਵਾਲੀ, ਬਲਾਕ ਸੰਮਤੀ ਮੈਂਬਰ ਰਾਣਾ ਰਣਜੀਤ ਸਿੰਘ ਭੱਖਾ, ਸਰਪੰਚ ਹਰਪਾਲ ਸਿੰਘ ਹਾਸ਼ਮਪੁਰਾ, ਸਰਪੰਚ ਰਣਜੀਤ ਸਿੰਘ ਅਵਾਣ, ਸਰਪੰਚ ਮਿਹਰ ਸਿੰਘ ਬਿਕਰਾਊਰ, ਜੁਗਰਾਜ ਸਿੰਘ ਰਿਆੜ, ਗੁਰਨਾਮ ਸਿੰਘ ਕਮੀਰਪੁਰਾ, ਗੁਰਪ੍ਰੀਤ ਸਿੰਘ ਗੋਪੀ ਨੰਗਲ, ਸਰਪੰਚ ਮਨਜਿੰਦਰ ਸਿੰਘ ਸੈਦੋਗਾਜੀ, ਸਰਪੰਚ ਰੇਸ਼ਮ ਸਿੰਘ ਬੱਲੜ੍ਹਵਾਲ, ਸਰਪੰਚ ਬੇਅੰਤ ਸਿੰਘ, ਪੀ.ਏ ਅਜੇਪਾਲ ਸਿੰਘ, ਹਰਮਨ ਢਿੱਲੋਂ ਫੁੱਲੇਚੱਕ, ਸਰਪੰਚ ਪੁੰਨਣ ਸਿੰਘ, ਸਰਪੰਚ ਸੁਖਦੇਵ ਸਿੰਘ, ਪਰਮਜੀਤ ਸਿੰਘ ਪੰਮਾ, ਸਤਨਾਮ ਸਿੰਘ ਸੱਤਾ, ਸੁਖਦੇਵ ਸਿੰਘ, ਮੁਖਤਾਰ ਸਿੰਘ ਅਤੇ ਸੰਜੀਵ ਕੁਮਾਰ ਆਦਿ ਹਾਜ਼ਰ ਸਨ |

ਕਿਸਾਨ ਬੀਬੀਆਂ ਦਾ ਜਥਾ ਸਿੰਘੂ ਬਾਰਡਰ ਲਈ ਰਵਾਨਾ

ਅਟਾਰੀ, 29 ਸਤੰਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਕਿਸਾਨ ਆਗੂਆਂ ਅਰਜਨ ਸਿੰਘ ਹੁਸ਼ਿਆਰ ਨਗਰ, ਨਿਰਮਲ ਸਿੰਘ ਮੋਦੇ, ਸਤਨਾਮ ਸਿੰਘ ਚੱਕ ਔਲ, ਸੁਰਜੀਤ ਸਿੰਘ ਦੁਧਰਾਏ, ਬਲਦੇਵ ਸਿੰਘ ਸੈਦਪੁਰ ਤੇ ਗੁਰਨਾਮ ਸਿੰਘ ਦਾਉਦ ਦੀ ਅਗਵਾਈ ਹੇਠ 332 ਕਿਸਾਨ ਬੀਬੀਆਂ ਦਾ ਜਥਾ ਰੇਲ ਗੱਡੀ ...

ਪੂਰੀ ਖ਼ਬਰ »

ਇਟਲੀ 'ਚ ਵਾਪਰੇ ਹਾਦਸੇ ਦੌਰਾਨ ਨੌਜਵਾਨ ਦੀ ਮੌਤ

ਚੇਤਨਪੁਰਾ, 29 ਸਤੰਬਰ (ਮਹਾਂਬੀਰ ਸਿੰਘ ਗਿੱਲ)-ਕਾਫ਼ੀ ਸਮੇਂ ਇਟਲੀ ਦੇ ਬਰੇਸੀਆ ਸ਼ਹਿਰ 'ਚ ਪਰਿਵਾਰ ਸਮੇਤ ਰਹਿ ਰਹੇ ਜਗਦੀਪ ਸਿੰਘ (45) ਪੁੱਤਰ ਸੂਬੇਦਾਰ ਬਲਵਿੰਦਰ ਸਿੰਘ ਵਾਸੀ ਚੇਤਨਪੁਰਾ ਦੀ ਤਰਲ ਨਾਈਟਰੋਜਨ ਦੇ ਰਿਸਾਅ ਨਾਲ ਹੋਈ ਦੁਖਦਾਈ ਮੌਤ ਦੀ ਖਬਰ ਸੁਣਦਿਆਂ ਹੀ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਕਾਬੂ

ਰਾਮ ਤੀਰਥ , 29 ਸਤੰਬਰ (ਧਰਵਿੰਦਰ ਸਿੰਘ ਔਲਖ)-ਪੁਲਿਸ ਚੌਂਕੀ ਰਾਮ ਤੀਰਥ ਦੀ ਪੁਲਿਸ ਪਾਰਟੀ ਨੇ ਦੌਰਾਨੇ ਗਸ਼ਤ ਇਕ ਨੌਜਵਾਨ ਨੂੰ 510 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਉਸ ਵਿਰੁੱਧ ਕੇਸ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਮ ਤੀਰਥ ਚੌਕੀ ਦੇ ਇੰਚਾਰਜ ...

ਪੂਰੀ ਖ਼ਬਰ »

ਬੰਦ ਪਏ ਮਕਾਨ 'ਚ ਚੋਰੀ

ਅਟਾਰੀ, 29 ਸਤੰਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਅਟਾਰੀ ਵਿਖੇ ਪਿਛਲੇ ਦੋ ਮਹੀਨਿਆਂ ਤੋਂ ਬੰਦ ਪਏ ਮਕਾਨ 'ਚ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ | ਮਕਾਨ ਮਾਲਕ ਹਬੀਬ ਖਾਨ ਵਾਸੀ ਕੱਚਾ ਕਿਲ੍ਹਾ ਅਟਾਰੀ ਜੋ ਕਿ ਪਿੱਛੋਂ ਯੂ. ਪੀ. ਦਾ ਰਹਿਣ ਵਾਲਾ ਨੇ ਦੱਸਿਆ ਕਿ ਉਹ ਅਟਾਰੀ ...

ਪੂਰੀ ਖ਼ਬਰ »

ਸਠਿਆਲਾ ਕਾਲਜ 'ਚੋਂ ਸਹਾਇਕ ਪ੍ਰੋਫੈਸਰਾਂ ਨੂੰ ਕੱਢਣ 'ਤੇ ਚੌਥੇ ਦਿਨ ਵੀ ਮੁਜ਼ਾਹਰਾ ਜਾਰੀ

ਸਠਿਆਲਾ, 29 ਸਤੰਬਰ (ਸਫਰੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅਧੀਨ ਚਲ ਰਹੇ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ 'ਚ ਸਹਾਇਕ ਪ੍ਰੋਫੈਸਰਾਂ ਦੀਆਂ ਸੇਵਾਵਾਂ ਖ਼ਤਮ ਕਰਨ 'ਤੇ ਚੌਥੇ ਦਿਨ ਰੋਸ ਮੁਜ਼ਾਹਰਾ ਕੀਤਾ ਗਿਆ | ਸਹਾਇਕ ਪ੍ਰੋਫੈਸਰਾਂ ਵਲੋਂ ਕਾਲਜ ਦਾ ਸਟਾਫ ਤੇ ...

ਪੂਰੀ ਖ਼ਬਰ »

ਪੰਜਾਬ ਕਬੱਡੀ ਚੈਂਪੀਅਨਸ਼ਿਪ ਤਹਿਤ 5 ਜ਼ਿਲਿ੍ਹਆਂ ਦੇ ਮੁਕਾਬਲੇ ਅੱਜ

ਰਈਆ, 29 ਸਤੰਬਰ (ਸ਼ਰਨਬੀਰ ਸਿੰਘ ਕੰਗ)-ਪਿੰਡ ਜੱਲੂਪੁਰ ਖੈੜਾ ਵਿਖੇ ਬਾਬਾ ਕਾਲਾ ਮਹਿਰ ਦੇ ਸਥਾਨ 'ਤੇ ਬਣੇ ਖੇਡ ਸਟੇਡੀਅਮ 'ਚ ਪ੍ਰਬੰਧਕ ਕਮੇਟੀ ਬਾਬਾ ਕਾਲਾ ਮਹਿਰ ਵਲੋਂ ਪਿੰਡ ਤੇ ਇਲਾਕੇ ਦੇ ਸਹਿਯੋਗ ਨਾਲ 30 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਪੰਜਾਬ ...

ਪੂਰੀ ਖ਼ਬਰ »

ਜੌਰਡਨ 'ਚ 3 ਸਾਲਾਂ ਤੋਂ ਫਸੇ ਨੌਜਵਾਨ ਵਲੋਂ ਵਤਨ ਵਾਪਸੀ ਦੀ ਮੰਗ

ਜਲੰਧਰ, 29 ਸਤੰਬਰ (ਜਸਪਾਲ ਸਿੰਘ)-ਜੌਰਡਨ 'ਚ ਪਿਛਲੇ 3 ਸਾਲਾਂ ਤੋਂ ਫਸੇ 30 ਸਾਲ ਦੇ ਇਕ ਨੌਜਵਾਨ ਗੁਰਪ੍ਰੀਤ ਸਿੰਘ ਨੇ ਵਤਨ ਵਾਪਸੀ ਦੀ ਮੰਗ ਕੀਤੀ ਹੈ | ਜ਼ਿਲ੍ਹਾ ਅੰਮਿ੍ਤਸਰ ਦੀ ਤਹਿਸੀਲ ਬਾਬਾ ਬਕਾਲਾ ਤੇ ਪਿੰਡ ਮਹਿਤਾ ਚੌਂਕ ਦਾ ਵਸਨੀਕ ਗੁਰਪ੍ਰੀਤ ਸਿੰਘ ਇਕ ਘਰ ਦੀ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਮੁੱਖ ਮੰਤਰੀ ਦਾ ਚਿਹਰਾ ਜਲਦੀ ਐਲਾਨੇਗੀ-ਬੰਦੇਸ਼ਾ

ਅਜਨਾਲਾ, 29 ਸਤੰਬਰ (ਐਸ. ਪ੍ਰਸ਼ੋਤਮ)-ਪੰਜਾਬ ਕਾਂਗਰਸ ਤੇ ਚੰਨੀ ਸਰਕਾਰ ਕੋਈ ਲੋਕ ਭਲਾਈ ਲਈ ਜੰਗ ਨਹੀਂ ਲੜ ਰਹੀ | ਸਰਕਾਰ ਕੋਲੋਂ ਪੰਜਾਬ ਦੀ ਖੁਸ਼ਹਾਲੀ, ਸਰਬੱਤ ਦੇ ਭਲੇ ਤੋਂ ਇਲਾਵਾ ਮੁਲਾਜ਼ਮਾਂ, ਕਿਸਾਨਾਂ, ਮਜਦੂਰਾਂ, ਛੋਟੇ ਕਾਰੋਬਾਰੀਆਂ, ਬੇਰੁਜ਼ਗਾਰਾਂ ਦੀਆਂ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰੀ ਜੀ ਦੇ ਵਿਆਹ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ

ਬਾਬਾ ਬਕਾਲਾ ਸਾਹਿਬ, 29 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਮਾਤਾ ਗੁੱਜਰ ਕੌਰ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ (ਬਰਾਤ ਰੂਪੀ) ਵਿਸ਼ਾਲ ਨਗਰ ਕੀਰਤਨ ਤਪ ਅਸਥਾਨ ਸ੍ਰੀ ਭੋਰਾ ...

ਪੂਰੀ ਖ਼ਬਰ »

ਪਛੀਆ ਦੀ ਅਗਵਾਈ 'ਚ ਬਸਪਾ ਦੀ ਮੀਟਿੰਗ

ਅਜਨਾਲਾ, 29 ਸਤੰਬਰ (ਐਸ. ਪ੍ਰਸ਼ੋਤਮ)-ਅੱਜ ਇਥੇ ਬਸਪਾ ਹਲਕਾ ਇੰਚਾਰਜ ਰੋਬਟ ਮਸੀਹ ਪੱਛੀਆ ਦੀ ਪ੍ਰਧਾਨਗੀ ਹੇਠ ਕਰਵਾਈ ਬਸਪਾ ਕਾਰਕੁੰਨਾਂ ਦੀ ਮੀਟਿੰਗ 'ਚ ਅਗਾਮੀ ਪੰਜਾਬ ਚੋਣਾਂ ਦੌਰਾਨ ਹਲਕਾ ਅਜਨਾਲਾ 'ਚ ਅਕਾਲੀ-ਬਸਪਾ ਗੱਠਜੋੜ ਉਮੀਦਵਾਰ ਬੋਨੀ ਅਮਰਪਾਲ ਸਿੰਘ ਅਜਨਾਲਾ ...

ਪੂਰੀ ਖ਼ਬਰ »

ਡਾ: ਦੁੱਗ ਵਲੋਂ ਪੋਲਿੰਗ ਬੂਥਾਂ ਦੀ ਜਾਂਚ

ਅਜਨਾਲਾ, 29 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਚੱਲ ਰਹੀਆਂ ਤਿਆਰੀਆਂ ਨੂੰ ਮੱਦੇਨਜ਼ਰ ਰੱਖਦਿਆਂ ਅੱਜ ਏ. ਡੀ. ਸੀ.-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਡਾ: ਰੂਹੀ ਦੁੱਗ ਵਲੋਂ ਅਜਨਾਲਾ ਖੇਤਰ 'ਚ ਵੱਖ-ਵੱਖ ਪੋਲਿੰਗ ...

ਪੂਰੀ ਖ਼ਬਰ »

ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ- ਸਰਪੰਚ ਬੱਲ

ਜੈਂਤੀਪੁਰ, 29 ਸਤੰਬਰ (ਭੁਪਿੰਦਰ ਸਿੰਘ ਗਿੱਲ)-ਪੰਜਾਬ ਦੀ ਸੱਤਾ 'ਤੇ 10 ਸਾਲ ਰਾਜ ਕਰਨ ਵਾਲੀ ਅਕਾਲੀ ਦਲ ਬਾਦਲ ਦੀ ਸਰਕਾਰ ਨੇ ਹਮੇਸ਼ਾ ਪੰਜਾਬ, ਪੰਜਾਬੀਅਤ ਦੀ ਭਲਾਈ ਲਈ ਕੰਮ ਕੀਤੇ ਤੇ ਲੋਕਾਂ ਦਾ ਜੀਵਨ ਪੱਧਰ ਤੇ ਉਦਯੋਗਾਂ ਨੂੰ ਉੱਚਾ ਚੁੱਕਣ ਲਈ ਹਮੇਸ਼ਾਂ ਪੰਜਾਬ 'ਚ ...

ਪੂਰੀ ਖ਼ਬਰ »

ਸਾਬਕਾ ਸੈਨਿਕਾਂ ਦੀ ਮੀਟਿੰਗ 3 ਨੂੰ

ਬਾਬਾ ਬਕਾਲਾ ਸਾਹਿਬ, 29 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪੈਟੀ ਅਫਸਰ ਤਰਸੇਮ ਸਿੰਘ ਬਾਠ ਨੇ ਦੱਸਿਆ ਕਿ ਸਾਬਕਾ ਵੀਰ ਜਵਾਨਾਂ ਤੇ ਪਰਿਵਾਰਾਂ ਦੀਆਂ ਮੁਸ਼ਕਿਲਾਂ ਤੇ ਹੱਕਾਂ ਲਈ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਣ ਦੀ ਵਿਉਂਤਬੰਦੀ ਕਰਨ ਲਈ ਮਾਝਾ ਜ਼ੋਨ ਤੇ ਸਮੂਹ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀਆਂ ਵਲੋਂ ਕੀਤੀ ਫਾਇਰਿੰਗ 'ਚ ਔਰਤ ਜ਼ਖ਼ਮੀ

ਮਜੀਠਾ, 29 ਸਤੰਬਰ (ਮਨਿੰਦਰ ਸਿੰਘ ਸੋਖੀ)-ਕਸਬਾ ਮਜੀਠਾ 'ਚ ਮਜੀਠਾ ਦਾਦੂਪੁਰਾ ਰੋਡ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਚਲਾਈ ਗਈ ਗੋਲੀ 'ਚ ਇੱਕ ਔਰਤ ਸਰਪੰਚ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਮਿਲੀ ਜਾਣਕਾਰੀ ਅਨੁਸਾਰ ਅੱਜ ਦੇਰ ਸ਼ਾਮ ਪਿੰਡ ਦਾਦੂਪੁਰਾ ਦੀ ਔਰਤ ਸਰਪੰਚ ...

ਪੂਰੀ ਖ਼ਬਰ »

ਬਾਬਾ ਭਾਈ ਸਾਲ੍ਹੋ ਦੇ ਜਨਮ ਦਿਹਾੜੇ ਮੌਕੇ ਧਾਰਮਿਕ ਸਮਾਗਮ

ਮਜੀਠਾ, 29 ਸਤੰਬਰ (ਮਨਿੰਦਰ ਸਿੰਘ ਸੋਖੀ)-ਸ੍ਰੀ ਗੁਰੂ ਰਾਮਦਾਸ ਜੀ ਦੇ ਅਨਿਨ ਸੇਵਕ ਬਾਬਾ ਭਾਈ ਸਾਲ੍ਹੋ ਦਾ ਪਵਿੱਤਰ ਜਨਮ ਦਿਹਾੜਾ ਡੇਰਾ ਭਾਈ ਸਾਲ੍ਹੋ ਜੀ ਮਜੀਠਾ ਵਿਖੇ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਹਰਭਿੰਦਰ ਸਿੰਘ ਦੀ ਅਗਵਾਈ 'ਚ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ...

ਪੂਰੀ ਖ਼ਬਰ »

ਹਰੇਕ ਵਰਗ ਲਈ ਵੱਡੇ ਫ਼ੈਸਲੇ ਕਰਕੇ ਮੁੱਖ ਮੰਤਰੀ ਚੰਨੀ ਨੇ ਪੰਜਾਬੀਆਂ ਦਾ ਦਿਲ ਜਿੱਤਿਆ-ਬੱਲ

ਬਾਬਾ ਬਕਾਲਾ ਸਾਹਿਬ, 29 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅਹੁਦਾ ਸੰਭਾਲਦਿਆਂ ਹੀ ਚੌਕੇ-ਛਿੱਕੇ ਮਾਰਦਿਆਂ ਪੰਜਾਬ ਦੇ ਹਰੇਕ ਵਰਗ ਲਈ ਸਹੂਲਤਾਂ ਦੇ ਗੱਫੇ ਖੋਲ੍ਹ ਦਿੱਤੇ ਹਨ ਤੇ ਹਾਲ ...

ਪੂਰੀ ਖ਼ਬਰ »

ਪੀਰ ਬਾਬਾ ਜਾਗੋਆਣਾ ਦੇ ਦਰਬਾਰ ਦੀ ਨਵ-ਉਸਾਰੀ ਲਈ ਰੱਖਿਆ ਨੀਂਹ ਪੱਥਰ

ਰਾਮ ਤੀਰਥ, 29 ਸਤੰਬਰ (ਧਰਵਿੰਦਰ ਸਿੰਘ ਔਲਖ)-ਪਿੰਡ ਮਾਹਲ ਵਿਖੇ ਪੀਰ ਬਾਬਾ ਜਾਗੋਆਣਾ ਦਾ ਦਰਬਾਰ ਸੁਸ਼ੋਭਿਤ ਹੈ, ਜਿੱਥੇ ਦਰਬਾਰ ਨੂੰ ਸੁੰਦਰ ਦਿੱਖ ਦੇਣ ਤੇ ਗੁੰਮਟ ਬਣਾਉਣ ਦੀ ਸੇਵਾ ਸ਼ੁਰੂ ਕੀਤੀ ਗਈ ਹੈ | ਇਹ ਉਪਰਾਲਾ ਪਿੰਡ ਵਾਸੀਆਂ ਨੇ ਸਾਧ ਸੰਗਤ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਰਾਣਾ ਗੁਰਜੀਤ ਸਿੰਘ ਪਰਿਵਾਰ ਸਮੇਤ ਗੁ: ਨੌਵੀਂ ਪਾਤਸ਼ਾਹੀ ਵਿਖੇ ਹੋਏ ਨਤਮਸਤਕ

ਬਾਬਾ ਬਕਾਲਾ ਸਾਹਿਬ, 29 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਨਵੇਂ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੇ ਮੰਤਰੀ ਮੰਡਲ ਵਿਚ ਸ਼ਾਮਿਲ ਨਵੇਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਇੱਥੇ ਪਰਿਵਾਰਕ ਮੈਂਬਰਾਂ ਤੇ ਸਾਥੀਆਂ ਸਮੇਤ ਇਤਿਹਾਸਕ ਗੁਰਦੁਆਰਾ ...

ਪੂਰੀ ਖ਼ਬਰ »

ਵਿਆਹ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਬਿਆਸ, 29 ਸਤੰਬਰ (ਪਰਮਜੀਤ ਸਿੰਘ ਰੱਖੜਾ)-ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਵਿਆਹ ਪੁਰਬ ਅੱਜ ਸਮੂਹ ਸੰਗਤਾਂ ਵਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ, ਇਸ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਨੌਵੇਂ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ...

ਪੂਰੀ ਖ਼ਬਰ »

ਪੰਚਾਇਤਾਂ ਗਰੀਬਾਂ ਨੂੰ 5-5 ਮਰਲੇ ਦੇ ਪਲਾਟ ਦੇਣ ਦੇ ਮਤੇ ਪਾਉਣ-ਵਿਧਾਇਕ ਭਲਾਈਪੁਰ

ਰਈਆ, 29 ਸਤੰਬਰ (ਸ਼ਰਨਬੀਰ ਸਿੰਘ ਕੰਗ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਹਲਕੇ ਦੀਆਂ ਸਮੂਹ ਪੰਚਾਇਤਾਂ ਨੂੰ ਅਪੀਲ ਕੀਤੀ ਹੈ ਕਿ ਹਰੇਕ ਪੰਚਾਇਤ ਆਪਣੇ-ਆਪਣੇ ਪਿੰਡਾਂ 'ਚ ਗਰੀਬਾਂ ਨੂੰ 5-5 ਮਰਲੇ ਪਲਾਟ ਕੱਟ ਦੇਣ ਲਈ ਮਤੇ ਪਾ ਕੇ ਦੇਣ ਤਾਂ ...

ਪੂਰੀ ਖ਼ਬਰ »

ਕਸਬਾ ਚੋਗਾਵਾਂ ਦੇ ਵਾਸੀ ਤੇ ਦੁਕਾਨਦਾਰ ਨਸ਼ੇੜੀਆਂ ਤੋਂ ਪ੍ਰੇਸ਼ਾਨ

ਚੋਗਾਵਾਂ, 29 ਸਤੰਬਰ (ਗੁਰਬਿੰਦਰ ਸਿੰਘ ਬਾਗੀ)-ਸਥਾਨਕ ਕਸਬਾ ਚੋਗਾਵਾਂ ਜੋ ਕਿ 100 ਤੋਂ ਉੱਪਰ ਪਿੰਡਾਂ ਦਾ ਮਿੰਨੀ ਸ਼ਹਿਰ ਹੈ ਤੇ 15 ਹਜਾਰ ਤੋਂ ੳੱੁਪਰ ਅਬਾਦੀ ਤੱਕ ਪਹੁੰਚ ਚੁੱਕਾ ਹੈ, ਉਹ ਹੁਣ ਆਸ-ਪਾਸ ਦੇ ਨਸ਼ੇੜੀਆਂ ਲਈ ਵੀ ਅੱਡਾ ਬਣ ਚੁੱਕਾ ਹੈ ਤੇ ਇਥੇ ਸੂਰਜ ਦੀ ਟਿੱਕੀ ...

ਪੂਰੀ ਖ਼ਬਰ »

ਸੇਂਟ ਸੋਲਜ਼ਰ ਸਕੂਲ ਦਾ ਰਾਹ ਪੱਕਾ ਕਰਨ ਦੀ ਮੰਗ

ਨਵਾਂ ਪਿੰਡ, 29 ਸਤੰਬਰ (ਜਸਪਾਲ ਸਿੰਘ)-ਸੇਂਟ ਸੋਲਜ਼ਰ ਸੀਨੀਅਰ ਸਟੱਡੀ ਸਕੂਲ ਫ਼ਤਿਹਪੁਰ ਰਾਜਪਪੂਤਾਂ ਨੂੰ ਨੰਗਲ ਦਿਆਲ ਸਿੰਘ ਸੜਕ ਤੋਂ ਜਾਂਦੇ ਕੱਚੇ ਰਾਹ ਨੂੰ ਪੱਕਿਆਂ ਕਰਨ (ਸੜਕ ਬਣਾਉਣ) ਲਈ ਸਕੂਲ ਸਟਾਫ ਤੇ ਇਸ ਸਕੂਲ 'ਚ ਪੜ੍ਹਦੇ ਹਲਕਾ ਜੰਡਿਆਲਾ ਗੁਰੂ ਦੇ ਦਰਜਨਾਂ ...

ਪੂਰੀ ਖ਼ਬਰ »

ਪੰਜਾਬ ਦੇ ਭਲੇ ਲਈ ਆਮ ਆਦਮੀ ਪਾਰਟੀ ਦੀ ਲੋੜ- ਜੈਦੀਪ ਸੰਧੂ

ਓਠੀਆਂ, 29 ਸਤੰਬਰ (ਗੁਰਵਿੰਦਰ ਸਿੰਘ ਛੀਨਾ)-ਪੰਜਾਬ 'ਚ ਆ ਰਹੀਆਂ ਵਿਧਾਨ ਸਭਾ 2022 ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਇਸ ਵਾਰ ਪੰਜਾਬ ਦੇ ਭਲੇ ਲਈ ਦੋਵੇਂ ਰਿਵਾਇਤੀ ਪਾਰਟੀਆਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਪੰਜਾਬ ਨੂੰ ਮੁਕਤ ਕਰਵਾ ਕੇ ਇਸ ਵਾਰ ਆਮ ਅਦਮੀ ਪਾਰਟੀ ...

ਪੂਰੀ ਖ਼ਬਰ »

ਅਫਗਾਨ ਨਾਗਰਿਕ ਦੀ ਮੌਤ

ਅਟਾਰੀ, 29 ਸਤੰਬਰ (ਗੁਰਦੀਪ ਸਿੰਘ ਅਟਾਰੀ)-ਅਫ਼ਗਾਨਿਸਤਾਨ ਤੋਂ ਭਾਰਤ 'ਚ ਇਲਾਜ ਕਰਵਾਉਣ ਆਏ ਅਫ਼ਗਾਨ ਨਾਗਰਿਕ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਅਟਾਰੀ ਸਰਹੱਦ 'ਤੇ ਉਸ ਦੀ ਮਿ੍ਤਕ ਦੇਹ ਲੈ ਕੇ ਪੁੱਜੇ ਉਸ ਦੇ ਛੋਟੇ ਭਰਾ ਮਜੈਜੂਦੀਨ ਨੇ ਗੱਲਬਾਤ ਕਰਦੇ ...

ਪੂਰੀ ਖ਼ਬਰ »

ਪਾਵਰਕਾਮ ਦੇ ਅਧਿਕਾਰੀਆਂ ਵਲੋਂ ਸਰਪੰਚਾਂ ਨਾਲ ਮੀਟਿੰਗ

ਅਟਾਰੀ, 29 ਸਤੰਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸਬ ਡਵੀਜ਼ਨ ਅਟਾਰੀ ਵਿਖੇ ਡਿਪਟੀ ਚੀਫ਼ ਇੰਜੀਨੀਅਰ ਗੁਰਸ਼ਰਨ ਸਿੰਘ ਖਹਿਰਾ ਸਬ ਅਰਬਨ ਸਰਕਲ ਅੰਮਿ੍ਤਸਰ ਦੀ ਅਗਵਈ ਹੇਠ ਅਧਿਕਾਰੀਆਂ ਦੀ ਪਿੰਡਾਂ ਦੀਆਂ ਪੰਚਾਇਤਾਂ ਨਾਲ ਮੀਟਿੰਗ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਮਹਿਤਾ ਚੌਕ ਦਾ ਨਤੀਜਾ ਰਿਹਾ ਸ਼ਾਨਦਾਰ

ਚੌਕ ਮਹਿਤਾ, 29 ਸਤੰਬਰ (ਜਗਦੀਸ਼ ਸਿੰਘ ਬਮਰਾਹ)-ਦਮਦਮੀ ਟਕਸਾਲ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਹੇਠ ਚੱਲ ਰਹੀ ਵਿਦਿਅਕ ਸੰਸਥਾ 'ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਕਾਲਜ' ਮਹਿਤਾ ਚੌਕ ਦਾ ਬੀ. ਸੀ. ...

ਪੂਰੀ ਖ਼ਬਰ »

ਨਾਗ ਖੁਰਦ ਵਿਖੇ ਮਸੀਹੀ ਸੰਮੇਲਨ

ਮਜੀਠਾ, 29 ਸਤੰਬਰ (ਮਨਿੰਦਰ ਸਿੰਘ ਸੋਖੀ)-ਪਿੰਡ ਨਾਗ ਖੁਰਦ ਵਿਖੇ ਪਾਸਟਰ ਰੋਸ਼ਨ ਮਸੀਹ ਦੀ ਅਗਵਾਈ ਹੇਠ ਇਕ ਰੋਜ਼ਾ ਮਸੀਹ ਸੰਮੇਲਨ ਕਰਾਇਆ ਗਿਆ | ਜਿਸ ਵਿਚ ਕ੍ਰਿਸਚਨ ਭਲਾਈ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਅਮਨਦੀਪ ਗਿੱਲ ਸੁਪਾਰੀਵਿੰਡ ਅਤੇ ਮਾਰਕੀਟ ਕਮੇਟੀ ਮਜੀਠਾ ...

ਪੂਰੀ ਖ਼ਬਰ »

ਗ੍ਰੰਥੀ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ ਸਬੰਧੀ ਮੀਟਿੰਗਾਂ

ਬੱਚੀਵਿੰਡ, 29 ਸਤੰਬਰ (ਬਲਦੇਵ ਸਿੰਘ ਕੰਬੋ)-ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗ੍ਰੰਥੀ ਸਭਾ ਦੀ ਇਕੱਤਰਤਾ ਪਿੰਡ ਪੰਜੂਰਾਏ, ਕੱਕੜ, ਰਾਏ ਤੇ ਪੰਡੋਰੀ ਵਿਖੇ ਹੋਈ, ਜਿਸ 'ਚ ਗ੍ਰੰਥੀ ਸਥਾਪਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX