ਲੁਧਿਆਣਾ, 29 ਸਤੰਬਰ (ਪੁਨੀਤ ਬਾਵਾ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਲੁਧਿਆਣਾ ਦੇ ਪੰਜ ਤਾਰਾ ਹੋਟਲ ਵਿਖੇ ਪੰਜਾਬ ਦੇ ਸਨਅਤਕਾਰਾਂ, ਵਪਾਰੀਆਂ ਤੇ ਕਾਰੋਬਾਰੀਆਂ ਨਾਲ ਅਹਿਮ ਮੀਟਿੰਗ ਕੀਤੀ, ਜਿਸ 'ਚ ਸ੍ਰੀ ਕੇਜਰੀਵਾਲ ਨੇ ਪੰਜਾਬ 'ਚ 2022 'ਚ 'ਆਪ' ਦੀ ਸਰਕਾਰ ਬਣਨ 'ਤੇ ਸਨਅਤਕਾਰਾਂ ਨੂੰ ਸਹੂਲਤਾਂ ਦੇਣ ਲਈ 5 ਵਾਅਦੇ ਕੀਤੇ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਸੂਬੇ 'ਚ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਕਾਇਮ ਕਰਕੇ ਕਾਰੋਬਾਰ ਦਾ ਮਾਹੌਲ ਦਿੱਤਾ ਜਾਵੇਗਾ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਸਨਅਤਕਾਰਾਂ, ਕਾਰੋਬਾਰੀਆਂ ਤੇ ਵਪਾਰੀਆਂ ਨਾਲ 5 ਵਾਅਦੇ ਕੀਤੇ ਹਨ, ਜੇਕਰ ਸਰਕਾਰ ਬਣਨ ਤੋਂ ਬਾਅਦ 5 ਵਾਅਦੇ ਪੂਰੇ ਨਹੀਂ ਹੁੰਦੇ ਤਾਂ ਮੁੜ 'ਆਪ' ਨੂੰ ਵੋਟਾਂ ਨਾ ਪਾਇਓ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਹੈ ਤੇ ਇਕ ਵਾਰ 'ਆਪ' ਨੂੰ ਵੀ ਸਰਕਾਰ ਬਣਾਉਣ ਦਾ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਰਾਜਨੀਤਕ ਪਾਰਟੀਆਂ ਕਾਰੋਬਾਰੀਆਂ ਤੋਂ ਪੈਸੇ ਲੈਣ ਆਉਂਦੀਆਂ ਹਨ, ਪਰ ਉਨ੍ਹਾਂ ਨੂੰ ਪੈਸੇ ਨਹੀਂ ਚਾਹੀਦੇ ਤੇ ਚੋਣਾਂ 'ਚ ਸਹਾਇਤਾ ਚਾਹੀਦੀ ਹੈ। ਉਹ ਕਾਰੋਬਾਰੀਆਂ ਨੂੰ ਆਪਣੀ ਸੰਭਾਵੀ ਸਰਕਾਰ ਦਾ ਹਿੱਸੇਦਾਰ ਬਣਾਉਣ ਆਏ ਹਨ। ਮੈਂਬਰ ਲੋਕ ਸਭਾ ਭਗਵੰਤ ਮਾਨ ਨੇ ਕਿਹਾ ਕਿ ਸਨਅਤਕਾਰਾਂ, ਵਪਾਰੀਆਂ ਤੇ ਕਾਰੋਬਾਰੀਆਂ ਤੋਂ ਸੁਝਾਅ ਲੈ ਕੇ ਹੀ 'ਆਪ' ਵਲੋਂ 2022 ਦਾ ਰੋਡ ਮੈਪ ਤਿਆਰ ਕੀਤਾ ਜਾਵੇਗਾ। ਮੀਟਿੰਗ ਨੂੰ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦੇ ਪ੍ਰਧਾਨ ਉਪਕਾਰ ਸਿੰਘ ਅਹੂੁਜਾ, ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ (ਯੂ.ਸੀ.ਪੀ.ਐਮ.ਏ.) ਦੇ ਪ੍ਰਧਾਨ ਡੀ.ਐਸ. ਚਾਵਲਾ, ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਵੀਰ ਸਿੰਘ, ਪੰਜਾਬ ਫਰੂਟ ਐਂਡ ਵੈਜੀਟੇਬਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਟੈਕਸਟਾਈਲ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਠੁਕਰਾਲ, ਪਲਾਈਵੁੱਡ ਐਸੋਸਸੀਏਸ਼ਨ ਵਿਸ਼ਾਲ ਵਰਮਾਨੇ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਰਪਾਲ ਸਿੰਘ ਚੀਮਾ, ਜਰਨੈਲ ਸਿੰਘ, ਰਾਘਵ ਚੱਢਾ, ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਪ੍ਰੋ: ਬਲਜਿੰਦਰ ਕੌਰ, ਰੂਪਿੰਦਰ ਕੌਰ ਰੂਬੀ, ਜੈ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਮਾਸਟਰ ਬਲਦੇਵ ਸਿੰਘ, ਅਮਰਜੀਤ ਸਿੰਘ ਸੰਦੋਆ (ਸਾਰੇ ਵਿਧਾਇਕ), ਸੁਰੇਸ਼ ਗੋਇਲ, ਹਰਭੁਪਿੰਦਰ ਸਿੰਘ ਧਰੋੜ, ਅਮਨਦੀਪ ਸਿੰਘ ਮੋਹੀ, ਅਹਿਬਾਬ ਗਰੇਵਾਲ, ਚੌਧਰੀ ਮਦਨ ਲਾਲ ਬੱਗਾ, ਕੁਲਵੰਤ ਸਿੰਘ ਸਿੱਧੂ, ਦਲਜੀਤ ਸਿੰਘ ਭੋਲਾ ਗਰੇਵਾਲ, ਜੀਵਨ ਸਿੰਘ ਸੰਗੋਵਾਲ, ਗੁਰਜੀਤ ਸਿੰਘ ਗਿੱਲ, ਪਰਮਪਾਲ ਸਿੰਘ ਬਾਵਾ ਵੀ ਹਾਜ਼ਰ ਸਨ।
ਕੇਜਰੀਵਾਲ ਦਾ ਲੁਧਿਆਣਾ ਵਿਖੇ ਭਾਰੀ ਵਿਰੋਧ
ਲੁਧਿਆਣਾ ਦੇ ਪੰਜ ਤਾਰਾ ਹੋਟਲ ਪਾਰਕ ਪਲਾਜ਼ਾ ਵਿਖੇ ਪੁੱਜੇ ਅਰਵਿੰਦ ਕੇਜਰੀਵਾਲ ਦਾ ਨੌਜਵਾਨਾਂ ਵਲੋਂ ਭਾਰੀ ਵਿਰੋਧ ਕੀਤਾ ਗਿਆ। ਸ਼ਾਮ 4 ਵਜੇ ਦੇ ਕਰੀਬ ਜਦੋਂ ਸ੍ਰੀ ਕੇਜਰੀਵਾਲ ਦੀ ਕਾਲੇ ਰੰਗ ਦੀ ਗੱਡੀ ਹੋਟਲ ਦੇ ਗੇਟ ਕੋਲ ਪੁੱਜੀ ਤਾਂ ਨੌਜਵਾਨਾਂ ਨੇ ਗੱਡੀ ਦੇ ਅੱਗੇ ਆ ਕੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਗੱਡੀ ਦੇ ਸ਼ੀਸ਼ੇ 'ਤੇ ਹੱਥ ਵੀ ਮਾਰੇ। ਪ੍ਰਦਰਸ਼ਨਕਾਰੀ ਨੌਜਵਾਨਾਂ ਨੂੰ ਪੁਲਿਸ ਨੇ ਫੜ੍ਹ ਕੇ ਪਾਸੇ ਕੀਤਾ, ਜਿਸ ਤੋਂ ਬਾਅਦ ਸ੍ਰੀ ਕੇਜਰੀਵਾਲ ਦੀ ਗੱਡੀ ਹੋਟਲ 'ਚ ਦਾਖਲ ਹੋਈ। ਨੌਜਵਾਨਾਂ ਨੇ ਨਾਅਰੇਬਾਜ਼ੀ ਵੀ ਕੀਤੀ।
ਐੱਸ. ਏ. ਐੱਸ. ਨਗਰ, 29 ਸਤੰਬਰ (ਕੇ. ਐੱਸ. ਰਾਣਾ)-ਭਾਰਤ ਮਾਲਾ ਪ੍ਰਾਜੈਕਟ ਤਹਿਤ ਪੰਜਾਬ ਦੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਐਕਵਾਇਰ ਕੀਤੀਆਂ ਜ਼ਮੀਨਾਂ ਦੇ ਤੈਅ ਕੀਤੀ ਨਿਗੁਣੀ ਕੀਮਤ ਦੇ ਚੱਲਦਿਆਂ ਸ਼ੋ੍ਰਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ...
ਖਡੂਰ ਸਾਹਿਬ, 29 ਸਤੰਬਰ (ਰਸ਼ਪਾਲ ਸਿੰਘ ਕੁਲਾਰ)- ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਪਿੰਡ ਨਾਗੋਕੇ ਵਿਖੇ ਬੀਤੀ ਰਾਤ ਚਾਚੇ-ਭਤੀਜੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ | ਪੁਲਿਸ ਥਾਣਾ ਵੈਰੋਵਾਲ ਦੇ ਇੰਚਾਰਜ ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ...
ਚੰਡੀਗੜ੍ਹ, 29 ਸਤੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਨੂੰ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਸਾਉਣੀ ਮੰਡੀਕਰਨ ਸੀਜ਼ਨ ਦੌਰਾਨ ਝੋਨੇ ਦੀ ਨਿਰਵਿਘਨ ਤੇ ਸੁਚਾਰੂ ਖਰੀਦ ਨੂੰ ਯਕੀਨੀ ...
ਚੰਡੀਗੜ੍ਹ, 29 ਸਤੰਬਰ, (ਵਿਕਰਮਜੀਤ ਸਿੰਘ ਮਾਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਬੀਤੇ ਕੱਲ੍ਹ 28 ਸਤੰਬਰ ਤੋਂ ਪੰਜਾਬ ਭਰ ਦੇ ਡੀ.ਸੀ. ਦਫਤਰਾਂ ਅੱਗੇ ਪੱਕੇ ਮੋਰਚੇ ਸ਼ੁਰੂ ਕੀਤੇ ਗਏ, ਜਿਸ ਤਹਿਤ ਪੰਜਾਬ ਸਰਕਾਰ ਵਲੋਂ ਅੱਜ ਉਪ-ਮੁੱਖ ਮੰਤਰੀ ...
ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਜਨਰਲ ਬੱਸ ਸਟੈਂਡ ਨੇੜੇ ਅਬੋਹਰ ਬਾਈਪਾਸ ਰੋਡ 'ਤੇ ਗੋਨਿਆਣਾ ਚੌਕ ਵਿਖੇ ਮੋਟਰਸਾਈਕਲ ਸਵਾਰਾਂ ਵਲੋਂ ਕੀਤੀ ਫਾਇਰਿੰਗ ਦੌਰਾਨ ਗੋਲੀ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਉਸ ...
ਸੁਨਾਮ ਊਧਮ ਸਿੰਘ ਵਾਲਾ, 29 ਸਤੰਬਰ (ਧਾਲੀਵਾਲ, ਭੁੱਲਰ, ਸੱਗੂ)-ਬੀਤੀ ਰਾਤ ਨੇੜਲੇ ਪਿੰਡ ਭਰੂਰ ਵਿਖੇ ਇਕ ਭਤੀਜੇ ਵਲੋਂ ਆਪਣੀ ਚਾਚੀ ਦਾ ਕਤਲ ਕਰ ਦਿੱਤਾ ਗਿਆ | ਥਾਣਾ ਸੁਨਾਮ ਸ਼ਹਿਰੀ ਦੇ ਐਸ.ਐਚ.ਓ. ਇੰਸਪੈਕਟਰ ਅਮਨਦੀਪ ਤਿ੍ਖਾ ਨੇ ਦੱਸਿਆ ਕਿ ਪਿੰਡ ਭਰੂਰ ਦੇ ਰਹਿਣ ਵਾਲੇ ...
ਧਰਮਿੰਦਰ ਸਿੰਘ ਸਿੱਧੂ
ਪਟਿਆਲਾ, 29 ਸਤੰਬਰ-ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਦਿੱਤੇ ਅਸਤੀਫ਼ੇ ਤੋਂ ਬਾਅਦ ਅੱਜ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਵਿਚਲੀ ਰਿਹਾਇਸ਼ ਵਿਖੇ ਅਸਤੀਫ਼ੇ ਨੂੰ ਵਾਪਸ ਕਰਵਾਉਣ ਲਈ ਕੋਸ਼ਿਸ਼ਾਂ ...
ਫਗਵਾੜਾ, 29 ਸਤੰਬਰ (ਹਰਜੋਤ ਸਿੰਘ ਚਾਨਾ)-ਨਜ਼ਦੀਕੀ ਪਿੰਡ ਨਾਨਕ ਨਗਰੀ ਚਹੇੜੂ ਵਿਖੇ ਪਤੀ ਵਲੋਂ ਪਤਨੀ ਦੇ ਸਿਰ 'ਚ ਰਾਡ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ | ਮਿ੍ਤਕਾ ਦੀ ਪਛਾਣ ਸੁਰਿੰਦਰ ਕੌਰ (44) ਪਤਨੀ ਕਿਸ਼ਨਪਾਲ ਵਜੋਂ ਹੋਈ ਹੈ | ਮਿ੍ਤਕਾ ਦੇ ਲੜਕੇ ...
ਤਲਵੰਡੀ ਸਾਬੋ, 29 ਸਤੰਬਰ (ਰਣਜੀਤ ਸਿੰਘ ਰਾਜੂ)- ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਚੱਠੇਵਾਲਾ ਵਿਖੇ ਗੁਲਾਬੀ ਗੁੰਡੀ ਕਰਕੇ ਖ਼ਰਾਬ ਹੋਈ ਨਰਮੇ ਦੀ ਫ਼ਸਲ ਤੋਂ ਦੁਖੀ ਕਿਸਾਨ ਜਸਪਾਲ ਸਿੰਘ ਭੋਲਾ ਨੇ ਅੱਜ ਘਰ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ | ਮਿ੍ਤਕ ਕਿਸਾਨ ...
ਮੋਗਾ, 29 ਸਤੰਬਰ (ਗੁਰਤੇਜ ਸਿੰਘ)-ਜ਼ਿਲ੍ਹੇ ਦੀ ਹੱਦ ਨਾਲ ਲਗਦੇ ਇਕ ਪਿੰਡ 'ਚ ਤਾਏ ਵਲੋਂ 13 ਸਾਲਾ ਸਕੀ ਭਤੀਜੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਕਥਿਤ ਦੋਸ਼ੀ ਤਾਏ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਜਾਂਚ ਅਧਿਕਾਰੀ ...
ਮੰਡੀ ਅਰਨੀਵਾਲਾ, 29 ਸਤੰਬਰ (ਨਿਸ਼ਾਨ ਸਿੰਘ ਸੰਧੂ)-ਮਿਡ ਡੇਅ ਮੀਲ ਸਕੀਮ ਤਹਿਤ ਸਕੂਲਾਂ 'ਚ ਬੱਚਿਆਂ ਲਈ ਪੌਸ਼ਟਿਕ ਭੋਜਨ ਤਿਆਰ ਕਰਨ ਵਾਲੀਆਂ ਕੁੱਕ ਕਮ ਹੈਲਪਰਾਂ ਬਹੁਤ ਘੱਟ ਤਨਖ਼ਾਹਾਂ 'ਤੇ ਕਈ ਕਈ ਘੰਟੇ ਕੰਮ ਕਰਨ ਲਈ ਮਜਬੂਰ ਹਨ | ਸਕੂਲਾਂ 'ਚ 50 ਬੱਚਿਆਂ ਪਿੱਛੇ ਇਕ ...
ਕਰਤਾਰਪੁਰ, 29 ਸਤੰਬਰ (ਭਜਨ ਸਿੰਘ)-ਸ਼੍ਰੋਮਣੀ ਕਮੇਟੀ ਵਲੋਂ ਮਾਤਾ ਗੁਜਰੀ ਜੀ ਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਵਿਆਹ ਪੁਰਬ ਸਬੰਧੀ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ ਪੰਥ ਦੀਆਂ ...
ਪਟਿਆਲਾ, 29 ਸਤੰਬਰ (ਮਨਦੀਪ ਸਿੰਘ ਖਰੌੜ)-ਭਰੋਸੇਯੋਗ ਸੂਤਰਾਂ ਅਨੁਸਾਰ ਪੰਜਾਬ ਪੁਲਿਸ ਵਿਭਾਗ ਦੇ ਚਾਰ ਕਾਡਰਾਂ 'ਚ 560 ਸਬ-ਇੰਸਪੈਕਟਰਾਂ ਨੂੰ ਭਰਤੀ ਕਰਨ ਲਈ ਲੰਘੇ ਮਹੀਨੇ ਸੂਬੇ ਭਰ 'ਚ ਬਣੇ ਪ੍ਰੀਖਿਆ ਕੇਂਦਰਾਂ 'ਚ ਪ੍ਰੀਖਿਆਰਥੀਆਂ ਤੋਂ ਮੋਟੀ ਰਕਮ ਲੈ ਕੇ ਪੇਪਰ ਹੱਲ ...
ਭੁੱਚੋ ਮੰਡੀ, 29 ਸਤੰਬਰ (ਪਰਵਿੰਦਰ ਸਿੰਘ ਜੌੜਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਸੂਬਾ ਪੱਧਰੀ ਮੀਟਿੰਗ 'ਚ ਐਲਾਨ ਕੀਤਾ ਹੈ ਕਿ ਕਿਸਾਨ ਜਥੇਬੰਦੀ ਵਲੋਂ ਭਲਕੇ 30 ਸਤੰਬਰ ਤੋਂ ਵਾਲਮਾਰਟ ਦੇ ਪੰਜਾਬ ਵਿਚਲੇ ਸਾਰੇ 5 ਬੈਸਟ ਪ੍ਰਾਈਸ ਮੈਗਾ ਮਲਟੀ ਸਟੋਰਾਂ ਨੂੰ ...
ਚੰਡੀਗੜ੍ਹ, 29 ਸਤੰਬਰ (ਬਿ੍ਜੇਂਦਰ ਗੌੜ)- ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਅਮੋਲ ਰਤਨ ਸਿੰਘ ਨੇ ਸੰਗਰੂਰ ਵਿਖੇ ਪੰਜਾਬ ਪੁਲਿਸ ਵਲੋਂ ਦਰਜ ਇਕ ਡਰੱਗ ਕੇਸ ਨੂੰ ਸ਼ੱਕੀ ਪਾਉਂਦੇ ਇਸ ਦੀ ਜਾਂਚ ਸੀ.ਬੀ.ਆਈ ਨੂੰ ਸੌਂਪ ਦਿੱਤੀ ਹੈ | ਇਸ ਦੇ ਨਾਲ ਹੀ ਕੇਸ ਦੀ ਅਗਲੀ ...
ਲੁਧਿਆਣਾ, 29 ਸਤੰਬਰ (ਪੁਨੀਤ ਬਾਵਾ)-ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਭਾਰਤ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਦੇ ਉਪ-ਕੁਲਪਤੀਆਂ ਨਾਲ ਸਾਲਾਨਾ ਕਾਨਫਰੰਸ ਕੀਤੀ, ਜਿਸ 'ਚ ਉਨ੍ਹਾਂ ਕੇਂਦਰ ਸਰਕਾਰ ਦੀ ਕਿਸਾਨਾਂ ਦੀ ...
ਐੱਸ. ਏ. ਐੱਸ. ਨਗਰ, 29 ਸਤੰਬਰ (ਕੇ. ਐੱਸ. ਰਾਣਾ)-ਪੰਜਾਬ ਦੇ ਦੋ ਦਿਨਾਂ ਦੌਰੇ ਲਈ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਤਾਂ ਮਹਿਜ 49 ਦਿਨ ਦੀ ਸਰਕਾਰ ...
ਅੰਮਿ੍ਤਸਰ, 29 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਥਿਤ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਲਾਹੌਰ ਵਲੋਂ 'ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਵਿਖੇ ਬਿਤਾਏ ਆਖ਼ਰੀ 18 ਸਾਲ' ਵਿਸ਼ੇ 'ਤੇ ਕੌਮਾਂਤਰੀ ਵੈਬੀਨਾਰ ਕਰਵਾਇਆ ਗਿਆ | ਫੋਰਮ ਦੇ ਡਾਇਰੈਕਟਰ ਇਹਸਾਨ ਨਦੀਮ ...
ਸੰਗਰੂਰ, 29 ਸਤੰਬਰ (ਧੀਰਜ ਪਸ਼ੌਰੀਆ) -ਵਿਧਾਨ ਸਭਾ ਚੋਣਾਂ 'ਚ ਸੂਬੇ ਦੀਆਂ ਹਿੰਦੂ ਬਹ-ੁਗਿਣਤੀ ਵਾਲੀਆਂ ਕਰੀਬ 45 ਸੀਟਾਂ 'ਤੇ ਜ਼ਿਆਦਾ ਧਿਆਨ ਦੇਣ ਦਾ ਮਨ ਬਣਾ ਚੁੱਕੀ ਭਾਜਪਾ ਨੇ ਹੁਣ ਕਿਸਾਨ ਯੂਨੀਅਨਾਂ ਵਲੋਂ ਲਗਾਤਾਰ ਹੋ ਰਹੇ ਵਿਰੋਧ ਦੇ ਚੱਲਦਿਆਂ ਪੰਜਾਬ 'ਚ ਚੋਣ ...
ਮੂਣਕ, 29 ਸਤੰਬਰ (ਕੇਵਲ ਸਿੰਗਲਾ) -ਬਾਸਮਤੀ ਝੋਨੇ ਦੀ ਬਿਜਾਈ ਘੱਟ ਹੋਣ ਕਾਰਨ ਤੇ ਕੌਮਾਂਤਰੀ ਬਾਜ਼ਾਰ 'ਚ ਚਾਵਲ ਦੀ ਮੰਗ ਵਧਣ ਕਾਰਨ ਬਾਸਮਤੀ ਝੋਨੇ ਦੇ ਭਾਅ ਵੱਧ ਮਿਲਣ ਦੀ ਸੰਭਾਵਨਾ ਬਣੀ ਹੋਈ ਹੈ | ਬਾਸਮਤੀ ਝੋਨਾ ਦੀ ਅਗੇਤੀ ਕਿਸਮ ਪੀ.ਆਰ. 1509, ਜੋ ਕਿ ਪਿਛਲੇ ਸਾਲ 2000 ਹਜ਼ਾਰ ...
ਚੰਡੀਗੜ੍ਹ, 29 ਸਤੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਕਿਹਾ ਹੈ ਕਿ ਉਹ ਸੂਬੇ ਭਰ ਵਿਚ ਗੈਰ ਯੋਜਨਾਬੱਧ ਤੇ ਬਿਨਾਂ ਤਰਤੀਬ ਵਾਲੀਆਂ ਉਸਾਰੀਆਂ ਨੂੰ ਰੋਕਣ ਤੇ ਸੂਬੇ ਦੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ...
ਚੰਡੀਗੜ੍ਹ, 29 ਸਤੰਬਰ (ਅਜੀਤ ਬਿਊਰੋ) - ਸੂਬੇ 'ਚ ਵੀ.ਵੀ.ਆਈ.ਪੀ. ਸੱਭਿਆਚਾਰ ਨੂੰ ਖ਼ਤਮ ਕਰਨ 'ਤੇ ਮੁੜ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੁੱਧਵਾਰ ਨੂੰ ਪੁਲਿਸ ਵਿਭਾਗ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਨਾਲ ਬਿਲਕੁਲ ਲੋੜੀਂਦੇ ਸੁਰੱਖਿਆ ਕਰਮੀ ਹੀ ...
ਚੰਡੀਗੜ੍ਹ, 29 ਸਤੰਬਰ (ਅਜੀਤ ਬਿਊਰੋ)- ਮਾਲਵਾ ਖ਼ਿੱਤੇ 'ਚ ਨਰਮੇ ਦੀ ਫ਼ਸਲ 'ਤੇ ਗੁਲਾਬੀ ਸੁੰਢੀ ਦੇ ਹਮਲੇ ਦੇ ਸਬੰਧ 'ਚ ਬੀਜਾਂ ਦੇ ਮਿਆਰ ਮਾਮਲੇ 'ਚ ਪੰਜਾਬ ਸਰਕਾਰ ਵਲੋਂ ਤੁਰੰਤ ਉੱਚ-ਪੱਧਰੀ ਜਾਂਚ ਕਰਵਾਈ ਜਾਵੇਗੀ ਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ, ਕਾਨੂੰਨ ਅਨੁਸਾਰ ਉਸ ...
ਲੁਧਿਆਣਾ, 29 ਸਤੰਬਰ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਓਡੀਸ਼ਾ ਦੇ ਮੁੱਖ ਮੰਤਰੀ ਨੂੰ ਯਾਦ ਪੱਤਰ ਲਿਖ ਕੇ ਗੁਰਦੁਆਰਾ ਮੰਗੂ ਮੱਠ ਸਾਹਿਬ ਦੀ ਮੁੜ ਉਸਾਰੀ ਲਈ ਸਟੇਟਸ ਰਿਪੋਰਟ ਦੀ ਮੰਗ ਕੀਤੀ ਹੈ | ਓਡੀਸ਼ਾ ਸਰਕਾਰ ...
ਐੱਸ. ਏ. ਐੱਸ. ਨਗਰ, 29 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦਾ ਨਤੀਜਾ ਐਲਾਨੇ ਨੂੰ ਕਰੀਬ ਦੋ ਮਹੀਨੇ ਬੀਤਣ ਤੇ ਸਰਟੀਫ਼ਿਕੇਟ ਦੀ ਹਾਰਡ ਕਾਪੀ ਦੇ 300 ਰੁ. ਪ੍ਰਤੀ ਸਰਟੀਫ਼ਿਕੇਟ ਫ਼ੀਸ ਭਰਨ ਦੇ ਬਾਵਜੂਦ ਵਿਦਿਆਰਥੀਆਂ ...
ਚੰਡੀਗੜ, 29 ਸਤੰਬਰ (ਅਜੀਤ ਬਿਊਰੋ)-ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਆਗਾਮੀ ਦੋ ਦਿਨਾਂ ਵਿਚ ਸੂਬੇ ਦੇ ਬੱਸ ਸਟੈਂਡਾਂ 'ਚੋਂ ਹਰ ਤਰ੍ਹਾਂ ਦੇ ਨਾਜਾਇਜ਼ ਕਬਜ਼ੇ ਨੂੰ ਹਟਾ ਦੇਣ | ...
ਚੰਡੀਗੜ੍ਹ, 29 ਸਤੰਬਰ (ਅਜੀਤ ਬਿਊਰੋ)-ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਬਿਜਲਈ ਵਾਹਨਾਂ ਨੂੰ ਪ੍ਰਮੋਟ ਕਰਨ ਲਈ ਪ੍ਰਮੁੱਖ ਤੇਲ ਕੰਪਨੀਆਂ ਨਾਲ ਗੱਲਬਾਤ ਕਰਕੇ ਸਾਰੇ ਪੈਟਰੋਲ ਪੰਪਾਂ 'ਤੇ ਸੋਲਰ ਚਾਰਜਿੰਗ ਸਟੇਸ਼ਨ ਲਗਾਉਣ ਲਈ ਕਦਮ ...
ਚੰਡੀਗੜ੍ਹ, 29 ਸਤੰਬਰ (ਅਜੀਤ ਬਿਊਰੋ)- ਸੂਬੇ ਭਰ 'ਚ ਕੋਵਿਡ ਸਥਿਤੀ 'ਚ ਹੋਏ ਸੰਤੁਸ਼ਟੀਜਨਕ ਸੁਧਾਰ ਦੇ ਮੱਦੇਨਜ਼ਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਬੰਦਿਸ਼ਾਂ 'ਚ ਢਿੱਲ ਦਿੰਦਿਆਂ ਰਾਜ 'ਚ ਅੰਦਰੂਨੀ ਇਕੱਠਾਂ 'ਤੇ ਵਿਅਕਤੀਆਂ ਦੀ ਗਿਣਤੀ 150 ਤੋਂ ਵਧਾ ਕੇ 300 ਕਰਨ ...
ਜੰਮੂ, 29 ਸਤੰਬਰ (ਏਜੰਸੀ)-ਸਰਹੱਦੀ ਸੁਰੱਖਿਆ ਬਲ (ਬੀ.ਐਸ.ਐਫ.) ਦੇ ਬੁਲਾਰੇ ਨੇ ਬੁੱਧਵਾਰ ਨੂੰ ਦੱਸਿਆ ਕਿ ਜੰਮੂ ਫਰੰਟੀਅਰ ਦੇ ਇੰਸਪੈਕਟਰ ਜਨਰਲ (ਆਈ.ਜੀ.) ਐਨ.ਐਸ. ਜਮਵਾਲ ਨੂੰ ਐਡੀਸ਼ੀਨਲ ਡਾਇਰੈਕਟਰ ਜਨਰਲ (ਏ.ਡੀ.ਜੀ.) ਦੇ ਰੈਂਕ 'ਤੇ ਤਰੱਕੀ ਦੇ ਕੇ ਪੱਛਮੀ ਕਮਾਂਡ ਚੰਡੀਗੜ੍ਹ ...
ਨਵੀਂ ਦਿੱਲੀ, 29 ਸਤੰਬਰ (ਏਜੰਸੀ)-ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ 13165 ਕਰੋੜ ਰੁਪਏ ਦੇ ਫੌਜੀ ਪਲੇਟਫਾਰਮ ਤੇ ਉਪਕਰਨਾਂ ਦੀ ਖਰੀਦ ਲਈ ਮਨਜ਼ੂਰੀ ਦੇ ਦਿੱਤੀ, ਜਿਸ 'ਚ 25 ਸਵਦੇਸ਼ੀ ਆਧੁਨਿਕ ਏ.ਐਲ.ਐਚ. ਮਾਰਕ-3 ਹੈਲੀਕਾਪਟਰ ਸ਼ਾਮਿਲ ਹਨ | ਮੰਤਰਾਲੇ ਨੇ ਕਿਹਾ ਕਿ ...
ਨਵੀਂ ਦਿੱਲੀ, 29 ਸਤੰਬਰ (ਏਜੰਸੀ)- ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਪਟਾਕੇ ਬਣਾਉਣ 'ਚ ਜ਼ਹਿਰੀਲੇ ਰਸਾਇਣਾਂ ਦੀ ਵਰਤੋਂ ਕੀਤੇ ਜਾਣ ਬਾਰੇ ਸੀ.ਬੀ.ਆਈ. ਦੀ ਰਿਪੋਰਟ ਬਹੁਤ ਗੰਭੀਰ ਹੈ ਅਤੇ 'ਪਹਿਲੀ ਨਜ਼ਰੇ' ਬੇਰੀਅਮ ਦੀ ਵਰਤੋਂ ਅਤੇ ਪਟਾਕਿਆਂ 'ਤੇ ਲੇਬਲ ਲਗਾਉਣ ...
ਨਵੀਂ ਦਿੱਲੀ, 29 ਸਤੰਬਰ (ਏਜੰਸੀ)-ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇਕ ਗੈਰ ਸਰਕਾਰੀ ਸੰਗਠਨ (ਐਨ.ਜੀ.ਓ.) ਦੇ ਚੇਅਰਪ੍ਰਸਨ ਨੂੰ ਅਦਾਲਤ ਨੂੰ 'ਬਦਨਾਮ ਕਰਨ ਤੇ ਧਮਕਾਉਣ' ਲਈ 25 ਲੱਖ ਰੁਪਏ ਜਮ੍ਹਾਂ ਨਾ ਕਰਵਾਉਣ 'ਤੇ ਅਦਾਲਤ ਦੇ ਅਪਮਾਨ (ਕੰਟੈਂਪਟ) ਦਾ ਦੋਸ਼ੀ ਠਹਿਰਾਉਂਦਿਆ ...
ਸ੍ਰੀਨਗਰ, 29 ਸਤੰਬਰ (ਮਨਜੀਤ ਸਿੰਘ)-ਜੰਮੂ ਕਸ਼ਮੀਰ ਦੀ ਸਾਬਕਾ ਮੱੁਖ ਮੰਤਰੀ ਮਹਿਬੂਬਾ ਮੁਫਤੀ ਨੇ ਪੁਲਿਸ ਪ੍ਰਸ਼ਾਸਨ 'ਤੇ ਉਸ ਦੇ ਸ੍ਰੀਨਗਰ ਸਥਿਤ ਘਰ 'ਚ ਉਸ ਨੂੰ ਮੁੜ ਨਜ਼ਰਬੰਦ ਕਰਨ ਦਾ ਦੋਸ਼ ਲਗਾਇਆ ਹੈ | ਮਹਿਬੂਬਾ ਨੇ ਟਵਿੱਟਰ ਤੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ...
ਨਵੀਂ ਦਿੱਲੀ, 29 ਸਤੰਬਰ (ਏਜੰਸੀ)-ਦੇਸ਼ ਦੇ ਸਿਵਲ ਅਧਿਕਾਰੀਆਂ ਦੀ ਚੋਣ ਲਈ ਯੂ.ਪੀ.ਐਸ.ਸੀ. ਵਲੋਂ ਕਰਵਾਏ ਜਾਂਦੇ ਵਕਾਰੀ ਟੈਸਟ 'ਚ ਸ਼ੁਭਮ ਕੁਮਾਰ 52.04 ਫੀਸਦੀ ਅੰਕਾਂ ਨਾਲ ਸਿਵਲ ਸੇਵਾਵਾਂ ਪ੍ਰੀਖਿਆ 2020 ਦੇ ਟਾਪਰ ਰਹੇ ਜਦੋਂ ਕਿ 51.95 ਫੀਸਦੀ ਅੰਕਾਂ ਨਾਲ ਜਾਗਰਤੀ ਅਵਸਥੀ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX