ਬਠਿੰਡਾ, 29 ਸਤੰਬਰ (ਵੀਰਪਾਲ ਸਿੰਘ) - ਅਧਿਆਪਕ ਦੀ ਜ਼ਬਰੀ ਬਦਲੀ ਅਤੇ ਮੁਅੱਤਲ ਕੀਤੇ ਜਾਣ ਰੋਸ ਵਿਚ ਸਮੂਹਿਕ ਅਧਿਆਪਕ ਜਥੇਬੰਦੀਆਂ ਵਲੋਂ ਅੱਜ ਸ਼ਹਿਰ 'ਚ ਰੋਸ ਮਾਰਚ ਕੱਢਦਿਆਂ ਹੋਏ ਪੰਜਾਬ ਸਰਕਾਰ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ ਅਤੇ ਸਥਾਨਕ ਡਿਪਟੀ ਕਮਿਸ਼ਨਰ ਦੀ ਕੋਠੀ ਦਾ ਘਿਰਾਓ ਕੀਤਾ ਗਿਆ | ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸਰਕਾਰੀ ਹਾਈ ਸਕੂਲ ਸਰਦਾਰਗੜ੍ਹ ਦੇ ਐਸ.ਐਸ. ਮਾਸਟਰ ਕੁਲਦੀਪ ਸਿੰਘ ਦੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਬਿਨ੍ਹਾਂ ਕਿਸੇ ਪੜ੍ਹਤਾਲ ਕੀਤੇ ਸਰਕਾਰੀ ਹਾਈ ਸਕੂਲ ਦੇ ਅਧਿਆਪਕ ਦੀ ਇਥੋਂ ਬਦਲੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਮੂੰਮ ਵਿਖੇ ਕਰ ਦਿੱਤੀ ਗਈ ਸੀ | ਬਾਅਦ 'ਚ ਸਿੱਖਿਆ ਸਕੱਤਰ ਨੇ ਅਧਿਆਪਕਾਂ ਨੂੰ ਸਬਕ ਸਿਖਾਉਣ ਦੇ ਨਾਦਰਸ਼ਾਹੀ ਫੁਰਮਾਨ ਨਾਲ ਕੁਲਦੀਪ ਸਿੰਘ ਸ.ਸ.ਮਾਸਟਰ ਸਰਕਾਰੀ ਹਾਈ ਸਕੂਲ ਸਰਦਾਰਗੜ੍ਹ ਨੂੰ ਬੇਵਜ੍ਹਾ ਮੁਅੱਤਲ ਕਰ ਦਿੱਤਾ | ਇਸ ਮਾਮਲੇ ਨੂੰ ਲੈ ਕੇ ਅਧਿਆਪਕਾਂ ਦੀਆਂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਅਤੇ ਪਿੰਡ ਸਰਦਾਰਗੜ੍ਹ ਦੇ ਲੋਕਾਂ ਵਿਚ ਸਰਕਾਰ ਅਤੇ ਸਿੱਖਿਆ ਸਕੱਤਰ ਦੇ ਇਸ ਨਾਦਰਸ਼ਾਹੀ ਫ਼ੈਸਲੇ ਵਿਰੁੱਧ ਜ਼ਬਰਦਸਤ ਰੋਹ ਪੈਦਾ ਹੋ ਗਿਆ ਸੀ, ਜਿਸ ਦੇ ਚੱਲਦੇ ਅੱਜ ਬਠਿੰਡਾ ਦੇ ਮਿੰਨੀ ਸਕੱਤਰੇਤ ਦੇ ਸਾਹਮਣੇ ਡੀ.ਟੀ.ਐਫ. ਬਠਿੰਡਾ ਦੀ ਅਗਵਾਈ 'ਚ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਮੁਜ਼ਾਹਰਾ ਕਰਕੇ ਪੰਜਾਬ ਸਰਕਾਰ ਤੋਂ ਐਸ.ਐਸ.ਮਾਸਟਰ ਕੁਲਦੀਪ ਸਿੰਘ ਦੀ ਜ਼ਬਰੀ ਕੀਤੀ ਬਦਲੀ ਅਤੇ ਮੁਅੱਤਲੀ ਰੱਦ ਕਰਨ ਦੀ ਮੰਗ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੈਮੋਕਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ, ਸਕੱਤਰ ਬਲਜਿੰਦਰ ਸਿੰਘ, ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਅਤੇ ਨਵਚਰਨਪ੍ਰੀਤ ਨੇ ਸਾਂਝੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦੇ ਦੱਸਿਆ ਕਿ ਐਸ.ਐਸ. ਮਾਸਟਰ ਕੁਲਦੀਪ ਸਿੰਘ ਬਹੁਤ ਲੰਬੇ ਸਮੇਂ ਤੋਂ ਸਕੂਲ ਵਿਚ ਕੰਮ ਕਰ ਰਿਹਾ ਹੈ | ਸਕੂਲ 'ਚ ਬਤੌਰ ਇੰਚਾਰਜ ਕੰਮ ਕਰਦੇ ਹੋਏ ਉਸ ਵਲੋਂ ਸਕੂਲ ਦੀ ਬਿਹਤਰੀ ਲਈ ਬਹੁਤ ਸਾਰੇ ਕੰਮ ਕੀਤੇ, ਜਿਸ ਦੇ ਸਿੱਟੇ ਵਜੋਂ ਸਕੂਲ ਜ਼ਿਲ੍ਹੇ ਦੇ ਏ-ਗ੍ਰੇਡ ਸਕੂਲਾਂ ਵਿਚ ਆਉਂਦਾ ਹੈ |
ਡੀ.ਪੀ.ਆਈ. ਸੈਕੰਡਰੀ ਸਿੱਖਿਆ ਵਲੋਂ ਪਹਿਲਾਂ ਬਿਨ੍ਹਾਂ ਕਿਸੇ ਪੜ੍ਹਤਾਲ ਕੀਤੇ ਅਧਿਆਪਕ ਕੁਲਦੀਪ ਸਿੰਘ ਦੀ ਬਦਲੀ ਕਰ ਦਿੱਤੀ, ਜਦ ਆਪਣੇ ਨਾਲ ਹੋਏ ਇਸ ਧੱਕੇ ਖਿਲਾਫ਼ ਕੁਲਦੀਪ ਸਿੰਘ ਵਲੋਂ ਆਵਾਜ਼ ਉਠਾਈ ਗਈ ਤਾਂ ਸਿੱਖਿਆ ਸਕੱਤਰ ਵਲੋਂ ਉਸ ਨੂੰ ਸਬਕ ਸਿਖਾਉਣ ਦੇ ਮਕਸਦ ਨਾਲ ਝੂਠੇ ਅਤੇ ਬੇ-ਬੁਨਿਆਦ ਦੋਸ਼ ਲਗਾਕੇ ਮੁਅੱਤਲ ਕਰ ਦਿੱਤਾ | ਸਿੱਖਿਆ ਸਕੱਤਰ ਦੇ ਇਨ੍ਹਾਂ ਨਾਦਰਸ਼ਾਹੀ ਫੁਰਮਾਨਾਂ ਖਿਲਾਫ਼ ਅੱਜ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਬਠਿੰਡਾ ਤੋਂ ਇਲਾਵਾ ਜਗਦੀਸ਼ ਕੁਮਾਰ ਸੂਬਾ ਪ੍ਰਧਾਨ ਫ਼ਿਜ਼ੀਕਲ ਐਸ਼ੋਸ਼ੀਏਸ਼ਨ ਪੰਜਾਬ, 6060 ਅਧਿਆਪਕ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਵਿਕਾਸ ਗਰਗ ਰਾਮਪੁਰਾ, 5178 ਮਾਸਟਰ ਕੇਡਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ, ਅਧਿਆਪਕ ਦਲ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਬਾਠ, ਈ.ਟੀ.ਟੀ.ਟੀਚਰ ਯੂਨੀਅਨ ਦੇ ਜਗਸੀਰ ਸਹੋਤਾ, ਪੇਂਡੂ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਜਸਵਿੰਦਰ ਸਿੰਘ ਸਰਦਾਰਗੜ, ਸ.ਹ.ਸਕੂਲ ਸਰਦਾਰਗੜ੍ਹ ਦੇ ਸਕੂਲ ਪ੍ਰਬੰਧਕੀ ਦੇ ਚੇਅਰਮੈਨ ਵਿਕਰਮਜੀਤ ਸਿੰਘ, ਨੌਜਵਾਨ ਭਾਰਤ ਸਭਾ ਦੇ ਅਸ਼ਵਨੀ ਘੁੱਦਾ ਨੇ ਵੀ ਸੰਬੋਧਨ ਕੀਤਾ | ਅਧਿਆਪਕਾਂ ਦੇ ਰੋਹ ਨੂੰ ਦੇਖਦੇ ਹੋਏ ਤਹਿਸੀਲਦਾਰ ਬਠਿੰਡਾ ਸੁਖਵੀਰ ਸਿੰਘ ਬਰਾੜ ਨੇ ਮੌਕੇ 'ਤੇ ਪੁੱਜ ਕੇ ਅਧਿਆਪਕਾਂ ਦੀ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਨਿੱਜੀ ਸਕੱਤਰ ਜਸਵਿੰਦਰ ਸਿੰਘ ਨਾਲ ਫ਼ੋਨ 'ਤੇ ਗੱਲ ਕਰਵਾਈ, ਜਿਨ੍ਹਾਂ ਨੇ ਅਧਿਆਪਕ ਕੁਲਦੀਪ ਸਿੰਘ ਦੀ ਬਦਲੀ ਤੇ ਮੁਅੱਤਲੀ ਰੱਦ ਕਰਨ ਦਾ ਭਰੋਸਾ ਦਿੱਤਾ, ਜਿਸ ਉਪਰੰਤ ਉਨ੍ਹਾਂ ਆਪਣਾ ਅੱਜ ਦਾ ਰੋਸ ਪ੍ਰਦਰਸ਼ਨ ਸਮਾਪਤ ਕਰ ਦਿੱਤਾ |
ਬਠਿੰਡਾ, 29 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵਲੋਂ ਏ.ਆਈ.ਸੀ.ਟੀ.ਈ.-ਟਰੇਨਿੰਗ ਅਤੇ ਲਰਨਿੰਗ ਅਕਾਦਮੀ ਵਲੋਂ '3 ਡੀ ਪਿ੍ੰਟਿੰਗ ਅਤੇ ...
ਬਠਿੰਡਾ, 29 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਦਿੱਲੀ ਮੋਰਚਾ ਖੇਡ ਪ੍ਰਬੰਧਕ ਕਮੇਟੀ ਅਤੇ ਸਮੂਹ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਈ ਦਿੱਲੀ ਮੋਰਚਾ ਕਬੱਡੀ ਲੀਗ ਸਮਾਪਤ ਹੋ ਗਈ ਹੈ | ਲੀਗ ਦੇ ਫਸਵੇਂ ਫਾਈਨਲ ਮੁਕਾਬਲੇ ਵਿਚ ਬੇ ਆਫ਼ ਪਲੰਟੀ ਨਿਊਜ਼ੀਲੈਂਡ ...
ਬਠਿੰਡਾ, 29 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਜ਼ਿਲ੍ਹੇ ਦੇ ਪਿੰਡ ਮਹਿਮਾ ਭਗਵਾਨਾ ਦਾ ਅਗਾਂਹਵਧੂ ਕਿਸਾਨ ਜਗਦੀਪ ਸਿੰਘ ਪਿਛਲੇ ਕਈ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਿਨ੍ਹਾਂ ਕਣਕ ਦੀ ਬਿਜਾਈ ਕਰ ਰਿਹਾ ਹੈ | ਇਹ ਕਿਸਾਨ ਕੁੱਲ 92 ਏਕੜ ਜ਼ਮੀਨ ਵਿਚ ਖੇਤੀ ...
ਭੁੱਚੋ ਮੰਡੀ, 29 ਸਤੰਬਰ (ਬਿੱਕਰ ਸਿੰਘ ਸਿੱਧੂ) - ਗੁੁਰੂ ਨਾਨਕ ਖੇਡ ਸਟੇਡੀਅਮ ਭੁੱਚੋ ਕਲਾਂ ਵਿਖੇ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਬਠਿੰਡਾ ਵਲੋਂ ਕਰਵਾਈ ਗਈ 67ਵੀਂ ਜੋਨ ਸਰਕਲ ਸਟਾਇਲ ਕਬੱਡੀ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈ | ਇਸ ਵਿਚ ਪੰਜ ...
ਸੰਗਤ ਮੰਡੀ, 29 ਸਤੰਬਰ (ਅੰਮਿ੍ਤਪਾਲ ਸ਼ਰਮਾ) - ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਵਿੱਤੀ ਸੰਕਟ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ | ਕਾਲਜ ਦੇ ਪ੍ਰੋ. ਸੰਦੀਪ ਅਰੋੜਾ ਨੇ ਦੱਸਿਆ ਕਿ ਕਾਲਜ ਦੇ ਕਾਮਰਸ ਕਲੱਬ ਵਲੋਂ ਕਰਵਾਏ ਇਕ ਰੋਜਾ ਸੈਮੀਨਾਰ ਦੌਰਾਨ ਮੁੱਖ ...
ਬਠਿੰਡਾ, 29 ਸਤੰਬਰ (ਸੱਤਪਾਲ ਸਿੰਘ ਸਿਵੀਆਂ) - ਬਠਿੰਡਾ ਦੇ ਇਕ ਵਪਾਰੀ ਤੋਂ ਗੈਂਗਸਟਰ ਵਲੋਂ ਫਿਰੌਤੀ ਮੰਗਣ ਤੋਂ ਬਾਅਦ ਉਸ ਦੇ ਘਰ 'ਤੇ ਪੈਟਰੋਲ ਬੰਬ ਨਾਲ ਹਮਲਾ ਕਰਨ ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਬਠਿੰਡਾ ਸਪੈਸ਼ਲ ਸਟਾਫ਼ ਪੁਲਿਸ ਵਲੋਂ ਕਥਿਤ ਦੋ ਮੁੱਖ ਹਮਲਾਵਰਾਂ ...
ਭੁੱਚੋ ਮੰਡੀ, 29 ਸਤੰਬਰ (ਪਰਵਿੰਦਰ ਸਿੰਘ ਜੌੜਾ) - ਐਂਟੀ ਨਾਰਕੋਟਿਕ ਸੈੱਲ ਬਠਿੰਡਾ ਵਲੋਂ ਹਰਰੰਗਪੁਰਾ ਪਿੰਡ 'ਚੋਂ 28 ਗ੍ਰਾਮ ਹੈਰੋਇਨ ਸਮੇਤ ਪਤਨੀ ਨੂੰ ਗਿ੍ਫ਼ਤਾਰ ਕੀਤਾ ਹੈ, ਜਦੋਂ ਕਿ ਪਤੀ ਫ਼ਰਾਰ ਹੋ ਗਿਆ ਹੈ | ਸੈੱਲ ਦੇ ਇੰਸਪੈਕਟਰ ਭੁਪਿੰਦਰ ਸਿੰਘ ਅਨੁਸਾਰ ਉਨ੍ਹਾਂ ...
ਬਠਿੰਡਾ, 29 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਅੱਜ ਹੀਰਾ ਸਿੰਘ ਗਿੱਲ ਜੱਜ ਸਪੈਸ਼ਲ ਕੋਰਟ ਨੇ ਬਚਾਅ ਪੱਖ ਦੇ ਵਕੀਲ ਹਰਪਾਲ ਸਿੰਘ ਖਾਰਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਪਿਛਲੇ ਤਕਰੀਬਨ ਸਵਾ 4 ਸਾਲਾਂ ਤੋਂ ਨਸ਼ਾ ਰੋਕੂ ਐਕਟ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ...
ਬਠਿੰਡਾ, 29 ਸਤੰਬਰ (ਸੱਤਪਾਲ ਸਿੰਘ ਸਿਵੀਆਂ) - ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਖ਼ਿਲਾਫ਼ ਨਸ਼ਾ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਜਾਂਚ ਪੁਲਿਸ ਅਧਿਕਾਰੀ ਨੇ ...
ਬਠਿੰਡਾ, 29 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਮਾਲਵਾ ਖੇਤਰ ਅਤੇ ਖਾਸਕਰ ਜ਼ਿਲ੍ਹਾ ਬਠਿੰਡਾ ਅਧੀਨ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਅਤੇ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਪਿੰਡਾਂ ਵਿਚ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ, ...
ਬਠਿੰਡਾ, 29 ਸਤੰਬਰ (ਸੱਤਪਾਲ ਸਿੰਘ ਸਿਵੀਆਂ) - ਮਾਲਵਾ-ਪੱਟੀ ਵਿਚ ਗੁਲਾਬੀ ਸੁੰਡੀ ਦੇ ਪ੍ਰਭਾਵ ਨਾਲ ਖ਼ਰਾਬ ਹੋਈ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਲੈਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਝੰਡੇ ਹੇਠ ਸੈਂਕੜੇ ਕਿਸਾਨਾਂ ਵਲੋਂ ਸਥਾਨਕ ਮਿੰਨੀ ਸਕੱਤਰੇਤ ਸਾਹਮਣੇ ...
ਬਠਿੰਡਾ, 29 ਸਤੰਬਰ (ਸੱਤਪਾਲ ਸਿੰਘ ਸਿਵੀਆਂ) - ਮਾਲਵਾ-ਪੱਟੀ ਵਿਚ ਗੁਲਾਬੀ ਸੁੰਡੀ ਦੇ ਪ੍ਰਭਾਵ ਨਾਲ ਖ਼ਰਾਬ ਹੋਈ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਲੈਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਝੰਡੇ ਹੇਠ ਸੈਂਕੜੇ ਕਿਸਾਨਾਂ ਵਲੋਂ ਸਥਾਨਕ ਮਿੰਨੀ ਸਕੱਤਰੇਤ ਸਾਹਮਣੇ ...
ਭੁੱਚੋ ਮੰਡੀ, 29 ਸਤੰਬਰ (ਪਰਵਿੰਦਰ ਸਿੰਘ ਜੌੜਾ) - ਵੈਸੇ ਤਾਂ ਜਾਗੀਰਦਾਰੀ ਹੱਥੋਂ ਕਿਰਤ ਅਤੇ ਕਿਰਤੀ ਦੀ ਲੁੱਟ ਸਦੀਆਂ ਤੋਂ ਹੁੰਦੀ ਆ ਰਹੀ ਹੈ, ਪਰ ਅਜੋਕੇ ਸਮੇਂ ਜਦੋਂ ਕਿਰਤ ਕਾਨੂੰਨ ਅਤੇ ਕਿਰਤ ਅਦਾਲਤਾਂ ਹੋਂਦ 'ਚ ਹਨ ਤਾਂ ਅਜੇ ਵੀ ਕਿਰਤੀਆਂ ਦੀ ਹੋ ਰਹੀ ਬੇ-ਕਿਰਕ ਲੁੱਟ ...
ਬਾਲਿਆਂਵਾਲੀ, 29 ਸਤੰਬਰ (ਕੁਲਦੀਪ ਮਤਵਾਲਾ) - ਆਸ਼ਾ ਵਰਕਰ ਅਤੇ ਆਸ਼ਾ ਫੈਸਿਲੀਟੇਟਰਾਂ ਨੇ ਪੰਜਾਬ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਣ ਦੇ ਰੋਂਹ 'ਚ ਨਜ਼ਰ ਆ ਰਹੇ ਹਨ | ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲੀਟੇਟਰ ਯੂਨੀਅਨ ਬਠਿੰਡਾ ਦੀ ਜ਼ਿਲ੍ਹਾ ਪ੍ਰਧਾਨ ਸ਼ਿੰਦਰਪਾਲ ਕੌਰ ...
ਤਲਵੰਡੀ ਸਾਬੋ, 29 ਸਤੰਬਰ (ਰਣਜੀਤ ਸਿੰਘ ਰਾਜੂ) - ਜਵਾਹਰ ਨਵੋਦਿਆ ਵਿਦਿਆਲਿਆ ਤਿਉਣਾ ਪੁਜਾਰੀਆਂ 'ਚ ਵਿੱਦਿਅਕ ਵਰ੍ਹੇ 2022-23 ਲਈ ਛੇਵੀਂ ਜਮਾਤ ਵਿਚ ਦਾਖ਼ਲੇ ਲਈ ਦਾਖਲਾ ਪ੍ਰਵੇਸ਼ ਪ੍ਰੀਖਿਆ-2022 ਦੇ ਆਨਲਾਈਨ ਫਾਰਮ ਨਵੋਦਿਆ ਵਿਦਿਆਲਿਆ ਦੀ ਵੈੱਬਸਾਈਟ 'ਤੇ ਭਰੇ ਜਾ ਰਹੇ ਹਨ ...
ਬਠਿੰਡਾ, 29 ਸਤੰਬਰ (ਵੀਰਪਾਲ ਸਿੰਘ) - ਕੇਂਦਰ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ ਉੱਪਰ ਜਬਰੀ ਥੋਪੇ ਜਾ ਰਹੇ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ 'ਤੇ ਸੰਘਰਸ਼ ਦੌਰਾਨ ਸ਼ਹੀਦ ਹੋ ਗਏ 600 ਤੋਂ ਉੱਪਰ ਕਿਸਾਨਾਂ ਤੇ ਮਜ਼ਦੂਰਾਂ ਦੇ ਵਾਰਸਾਂ ...
ਗੋਨਿਆਣਾ, 29 ਸਤੰਬਰ (ਲਛਮਣ ਦਾਸ ਗਰਗ) - ਤਕਰੀਬਨ ਇਕ ਮਹੀਨਾ ਪਹਿਲਾਂ ਥਾਣਾ ਨੇਹੀਂਆਂ ਵਾਲਾ ਅਧੀਨ ਪੈਂਦੇ ਪਿੰਡ ਕੋਠੇ ਫੂਲਾ ਸਿੰਘ ਵਾਲਾ (ਅਬਲੂ) ਵਿਖੇ ਇਕ 27 ਸਾਲਾਂ ਦੇ ਨੌਜਵਾਨ ਕਿਸਾਨ ਚਿਰਾਗਦੀਨ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਆਪਣੇ ਭਰਾ ਦੀ ਰਾਈਫ਼ਲ ਨਾਲ ...
ਬਠਿੰਡਾ, 29 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ) - ਬੀਤੇ ਦਿਨੀਂ ਮਲੂਕਾ ਪਿੰਡ ਵਿਖੇ ਭਾਈ ਰੂਪਾ ਨਗਰ ਦੀ ਜੰਮਪਲ ਧੀ ਮਲਕੀਤ ਕੌਰ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਦੀ ਉੱਚ ਪੱਧਰੀ ਜਾਂਚ ਲਈ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਦੀ ...
ਬਠਿੰਡਾ, 29 ਸਤੰਬਰ ( ਪ੍ਰੀਤਪਾਲ ਸਿੰਘ ਰੋਮਾਣਾ) - ਬਠਿੰਡਾ 'ਚ ਡੇਂਗੂ ਦੇ ਕੇਸਾਂ ਦੀ ਗਿਣਤੀ ਲਗਾਤਾਰ ਵਧਣ ਕਾਰਨ 39 ਕੇਸ਼ ਸਾਹਮਣੇ ਆਏ ਹਨ, ਜਦਕਿ ਮਰੀਜ਼ਾਂ ਦੀ ਸੰਖਿਆ 486 'ਤੇ ਪਹੁੰਚ ਚੁੱਕੀ ਹੈ | ਬਠਿੰਡਾ ਜ਼ਿਲੇ੍ਹ ਵਿਚੋਂ 433 ਥਾਵਾਂ ਤੋਂ ਲਾਰਵਾ ਮਿਲ ਚੁੱਕਿਆ ਹੈ, ...
ਬਠਿੰਡਾ, 29 ਸਤੰਬਰ (ਅਵਤਾਰ ਸਿੰਘ) - ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਵਿਚ ਕੰਮ ਕਰਦੇ ਚੌਥਾ ਦਰਜਾ ਕਰਮਚਾਰੀਆਂ, ਕੰਟਰੈਕਟ ਵਰਕਚਾਰਜ, ਡੈਲੀਵੇਜ਼ਿਜ਼, ਆਊਟ ਸੋਰਸ ਸਮੇਤ ਪਾਰਟ ਟਾਈਮ ਕਰਮਚਾਰੀ ਲੰਮੇ ਸਮੇਂ ...
ਬਠਿੰਡਾ, 29 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਵਿਖੇ ਵਿਦਿਆਰਥੀਆਂ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਖੋਜਣ ਅਤੇ ਨਿਖਾਰਨ ਲਈ ਪ੍ਰਤਿਭਾ ਖੋਜ (ਟੇਲੈਂਟ ਹੰਟ) ਮੁਕਾਬਲੇ ਕਰਵਾਏ ਗਏ | ਇਸ ਮੌਕੇ ਸਾਹਿਤਕ, ਸੰਗੀਤਕ, ਨਿ੍ਤ, ਕੋਮਲ ...
ਰਾਮਾਂ ਮੰਡੀ, 29 ਸਤੰਬਰ (ਤਰਸੇਮ ਸਿੰਗਲਾ) - ਸਥਾਨਕ ਸਿਵਲ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ: ਅਲਕਾ ਗਰਗ ਦੀ ਅਗਵਾਈ ਹੇਠ ਵਿਸ਼ਵ ਦਿਲ ਦਿਵਸ ਮਨਾਇਆ ਗਿਆ | ਇਸ ਮੌਕੇ ਹਾਜ਼ਰ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਜਾਗਰੂਕ ਕਰਦੇ ਹੋਏ ਬਲਾਕ ...
ਸੰਗਤ ਮੰਡੀ, 29 ਸਤੰਬਰ (ਅੰਮਿ੍ਤਪਾਲ ਸ਼ਰਮਾ) - ਸਿਹਤ ਵਿਭਾਗ ਵੱਲੋਂ ਸੰਗਤ ਬਲਾਕ ਦੇ ਵੱਖ ਵੱਖ ਪਿੰਡਾਂ 'ਚ ਵਿਸ਼ਵ ਦਿਲ ਦਿਵਸ ਮਨਾਇਆ ਗਿਆ | ਐਸ.ਐਮ.ਓ. ਸੰਗਤ ਡਾ. ਅੰਜੂ ਕਾਂਸਲ ਨੇ ਕਿਹਾ ਕਿ ਭਾਰਤ 'ਚ ਹਰ ਸਾਲ ਲੱਖਾਂ ਲੋਕਾਂ ਦੇ ਦਿਲ ਦੀ ਸਰਜਰੀ ਹੋ ਰਹੀ ਹੈ, ਤੇ ਇਸ 'ਚ ਹਰ ਸਾਲ ...
ਭਾਗੀਵਾਂਦਰ, 29 ਸਤੰਬਰ (ਮਹਿੰਦਰ ਸਿੰਘ ਰੂਪ) - ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਗਰੀਬ ਪਰਿਵਾਰਾਂ ਨੇ ਪੰਜਾਬ ਦੀ ਨਵੀਂ ਬਣੀ ਚਰਨਜੀਤ ਸਿੰਘ ਚੰਨੀ ਸਰਕਾਰ ਵਲੋਂ ਗਰੀਬ ਪਰਿਵਾਰਾਂ ਨੂੰ ਦਿੱਤੀ ਰਾਹਤ ਅਨੁਸਾਰ 2 ਕਿੱਲੋਵਾਟ ਤੱਕ ਦੇ ਬਿਜਲੀ ਬਿੱਲ ਅਤੇ ਘਰਾਂ ਦੇ ਪਾਣੀ ...
ਭੁੱਚੋ ਮੰਡੀ, 29 ਸਤੰਬਰ (ਪਰਵਿੰਦਰ ਸਿੰਘ ਜੌੜਾ) - ਖਜ਼ਾਨਾ ਵਿਭਾਗ ਪੰਜਾਬ ਜੋ ਕੈਪਟਨ ਸਰਕਾਰ ਦੇ ਸਾਢੇ 4 ਸਾਲਾਂ ਕਾਰਜਕਾਲ ਦੌਰਾਨ ਆਮ ਲੋਕਾਂ ਅਤੇ ਮੁਲਾਜ਼ਮਾਂ ਲਈ ਸਦਾ 'ਖਾਲੀ' ਹੀ ਰਿਹਾ, ਵਿਚੋਂ ਆਪਣੇ ਹੱਕ ਲੈਣ ਲਈ ਹੁਣ ਖ਼ਜ਼ਾਨਾ ਕਰਮਚਾਰੀਆਂ ਨੇ ਵੀ ਸੰਘਰਸ਼ ਦਾ ਰਾਹ ...
ਲਹਿਰਾ ਮੁਹੱਬਤ, 29 ਸਤੰਬਰ (ਸੁਖਪਾਲ ਸਿੰਘ ਸੁੱਖੀ) - ਸਥਾਨਕ ਦੀਪ ਇੰਸਟੀਚਿਊਟ ਆਫ਼ ਨਰਸਿੰਗ ਐਂਡ ਮੈਡੀਕਲ ਸਾਇੰਸ 2004 ਤੋਂ ਮੈਡੀਕਲ ਸਿੱਖਿਆ ਸੰਸਥਾ ਵਜੋਂ ਸਥਾਪਿਤ ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹ ਮਾਰਗ-7 'ਤੇ ਸਥਿਤ ਹੈ | ਇਸ ਸਬੰਧੀ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ...
ਮਹਿਰਾਜ, 29 ਸਤੰਬਰ (ਸੁਖਪਾਲ ਮਹਿਰਾਜ) - ਬਾਬਾ ਸ਼ੁੱਧ ਸਿੰਘ ਤੇ ਬਾਬਾ ਬੁੱਧ ਸਿੰਘ ਸੇਵਾ ਸੁਸਾਇਟੀ ਗੁਰੂਸਰ-ਮਹਿਰਾਜ ਵਲੋਂ ਖਿਡਾਰੀਆਂ ਦੇ ਸਹਿਯੋਗ ਨਾਲ ਪਹਿਲਾ ਇਕ ਰੋਜ਼ਾ ਦੌੜਾਂ ਦੇ ਮੁਕਾਬਲੇ ਗੁਰਦੁਆਰਾ ਟਿੱਬਾ ਸਾਹਿਬ ਮਹਿਰਾਜ ਵਿਖੇ ਕਰਵਾਏ ਗਏ ਜਿਸ ਵਿਚ ...
ਸੰਗਤ ਮੰਡੀ, 29 ਸਤੰਬਰ (ਅੰਮਿ੍ਤਪਾਲ ਸ਼ਰਮਾ) - ਵੈਟਨਰੀ ਪੋਲੀਟੈਕਨਿਕ ਕਾਲਜ ਵੈਟਰਨਰੀ ਕਾਲਜ ਤੇ ਖੇਤਰੀ ਖੋਜ ਸਿਖਲਾਈ ਕੇਂਦਰ ਕਾਲਝਰਾਣੀ ਵਿਖੇ ਵਿਸ਼ਵ ਹਲਕਾਅ ਦਿਵਸ ਮਨਾਇਆ ਗਿਆ | ਵੈਟਰਨਰੀ ਪੋਲੀਟੈਕਨਿਕ ਕਾਲਜ ਦੇ ਪਿ੍ੰਸੀਪਲ ਕਮ ਜੁਆਇੰਟ ਡਾਇਰੈਕਟਰ ਡਾ. ਬਿਮਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX