ਖੰਨਾ, 29 ਸਤੰਬਰ (ਹਰਜਿੰਦਰ ਸਿੰਘ ਲਾਲ)-ਕੈਬਨਿਟ ਮੰਤਰੀ ਬਣਨ ਉਪਰੰਤ ਗੁਰਕੀਰਤ ਸਿੰਘ ਨੇ ਆਪਣੇ ਹਲਕੇ ਖੰਨਾ ਦਾ ਪਹਿਲਾਂ ਦੌਰਾ ਕਰਨ ਦਾ ਅਧਿਕਾਰਿਤ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ | ਉਹ 2 ਅਕਤੂਬਰ 2021 ਨੂੰ ੂ ਈਸੜੂ ਅਤੇ ਇਕੋਲਾਹਾ ਜ਼ੋਨ ਦੇ ਪਿੰਡ ਵਾਸੀਆਂ ਨੂੰ ੂ 11 ਵਜੇ ਮਿਲਣਗੇ | ਇਹ ਮੁਲਾਕਾਤ ਈਸੜੂ ਦੇ ਇਕ ਮੈਰਿਜ ਪੈਲੇਸ ਵਿਚ ਹੋਵੇਗੀ | ਸ਼ਾਮ ਨੂੰ 4 ਵਜੇ ਗੁਰਕੀਰਤ ਖੰਨਾ ਸ਼ਹਿਰ ਵਾਸੀ ਨੇਤਾਵਾਂ, ਵਰਕਰਾਂ, ਆਮ ਲੋਕਾਂ ਅਤੇ ਉਦਯੋਗਪਤੀਆਂ ਨੂੰ ਸਥਾਨਕ ਯੂ. ਕੇ. ਪੈਲੇਸ ਵਿਚ ਮਿਲਣਗੇ | ਜਦੋਂ ਕਿ 3 ਅਕਤੂਬਰ ਨੂੰ ੂ ਸਵੇਰੇ 11 ਵਜੇ ਲਲਹੇੜੀ ਵਿਚ ਅਤੇ ਸ਼ਾਮੀ 4.30 ਵਜੇ ਬੀਜਾ ਵਿਖੇ ਵਰਕਰਾਂ ਅਤੇ ਨੇਤਾਵਾਂ ਨਾਲ ਮੀਟਿੰਗਾਂ ਕਰਨਗੇ | ਇਹ ਜਾਣਕਾਰੀ ਉਨ੍ਹਾਂ ਦੇ ਪੀ. ਏ. ਹਰਿੰਦਰ ਸਿੰਘ ਰਿੰਟਾ ਕਨੇਚ ਨੇ ਦਿੱਤੀ | ਗੌਰਤਲਬ ਹੈ ਕਿ ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ, ਹਰਿੰਦਰ ਸਿੰਘ ਰਿੰਟਾ ਅਤੇ ਕੁੱਝ ਹੋਰ ਕਾਂਗਰਸੀ ਨੇਤਾਵਾਂ ਨੇ ਪੰਜਾਬ ਦੇ ਨਵੇਂ ਸਨਅਤ ਮੰਤਰੀ ਗੁਰਕੀਰਤ ਸਿੰਘ ਨੂੰ ਬੁਕੇ ਭੇਟ ਕਰਕੇ ਵਧਾਈ ਦਿੱਤੀ | ਜਦੋਂ ਕਿ ਨਗਰ ਕੌਂਸਲ ਖੰਨਾ ਦੇ ਮੀਤ ਪ੍ਰਧਾਨ ਅਤੇ ਬਲਾਕ ਕਾਂਗਰਸ ਪ੍ਰਧਾਨ ਜਤਿੰਦਰ ਪਾਠਕ ਨੇ ਵੀ ਵੱਖਰੇ ਤੌਰ 'ਤੇ ਗੁਰਕੀਰਤ ਨਾਲ ਮੁਲਾਕਾਤ ਕਰ ਕੇ ਖੰਨਾ ਸ਼ਹਿਰ ਅਤੇ ਨਗਰ ਕੌਂਸਲ ਦੇ ਮਸਲਿਆ ਬਾਰੇ ਵਿਚਾਰ ਵਟਾਂਦਰਾ ਕੀਤਾ |
ਮਾਛੀਵਾੜਾ ਸਾਹਿਬ, 29 ਸਤੰਬਰ (ਮਨੋਜ ਕੁਮਾਰ)-ਇੱਕ ਪਾਸੇ ਜਿੱਥੇ ਸਰਕਾਰ ਵਾਤਾਵਰਣ ਦੀ ਸ਼ੁੱਧਤਾ ਲਈ ਆਮ ਲੋਕਾਂ ਨੂੰ ਘਰ ਘਰ ਪੌਦੇ ਲਗਾਉਣ ਲਈ ਪ੍ਰੇਰਿਤ ਕਰ ਰਹੀ ਹੈ | ਉੱਥੇ ਸਰਕਾਰ ਦਾ ਹੀ ਸਰਕਾਰੀ ਪੰਚਾਇਤੀ ਵਿਭਾਗ ਸਾਲਾਂ ਤੋਂ ਹਰਿਆਵਲ ਦੇ ਰਹੇ ਦਰਜਨਾਂ ਛਾਂਦਾਰ ...
ਖੰਨਾ, 29 ਸਤੰਬਰ (ਹਰਜਿੰਦਰ ਸਿੰਘ ਲਾਲ)-ਆਲ ਇੰਡੀਆ ਸੰਯੁਕਤ ਕਿਸਾਨ ਸਭਾ ਵੱਲੋਂ ਤਿੰਨ ਕਾਲੇ ਖੇਤੀ ਕਾਨੂੰਨਾਂ, ਬਿਜਲੀ ਬਿੱਲ 2020, ਚਾਰ ਲੇਬਰ ਕੋਡ ਬਿੱਲ ਰੱਦ ਕਰਵਾਉਣ ਤੇ ਪੁਰਾਣਾ ਕਿਰਤ ਕਾਨੂੰਨ ਬਹਾਲ ਕਰਵਾਉਣ ਲਈ ਖੰਨਾ ਲਲਹੇੜੀ ਚੌਕ ਪੁਲ ਥੱਲੇ ਲੱਗਿਆ 'ਪੱਕਾ ਮੋਰਚਾ' ...
ਡੇਹਲੋਂ, 29 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਜੀ ਸਪੋਰਟਸ ਕਲੱਬ ਜਰਖੜ, ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਮੰਜੀ ਸਾਹਿਬ ਜਰਖੜ ਪ੍ਰਬੰਧਕ ਕਮੇਟੀ ਮੈਂਬਰਾਂ, ਗ੍ਰਾਮ ਪੰਚਾਇਤ ਸਮੇਤ ਨਗਰ ਨਿਵਾਸੀਆਂ ਦੀ ਅਹਿਮ ਮੀਟਿੰਗ ਹੋਈ, ਜਿਸ ਦੌਰਾਨ ਵੱਡੀ ਗਿਣਤੀ ...
ਖੰਨਾ, 29 ਸਤੰਬਰ (ਹਰਜਿੰਦਰ ਸਿੰਘ ਲਾਲ)-ਕਾਂਗਰਸ ਪਾਰਟੀ ਤੇ ਅਕਾਲੀ ਦਲ ਬਾਦਲ ਦੋ ਡੁੱਬਦੇ ਜਹਾਜ਼ ਹਨ, ਜਿਹਨਾਂ ਦਾ ਚੋਣਾਂ ਵਿਚ ਪਾਰ ਲੱਗਣਾ ਅਸੰਭਵ ਹੈ¢ ਇਹਨਾਂ ਦਾਅਵਾ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੂਬਾ ਮੀਤ ਪ੍ਰਧਾਨ ਤੇ ਹਲਕਾ ਖੰਨਾ ਇੰਚਾਰਜ ...
ਖੰਨਾ, 29 ਸਤੰਬਰ (ਮਨਜੀਤ ਧੀਮਾਨ)-ਪੰਜਾਬ ਨੰਬਰਦਾਰਾ ਐਸੋਸੀਏਸ਼ਨ ਗ਼ਾਲਿਬ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗ਼ਾਲਿਬ ਅਤੇ ਕੌਮੀ ਤੇ ਸੂਬਾ ਜਨਰਲ ਸਕੱਤਰ ਆਲਮਜੀਤ ਸਿੰਘ ਚਕੋਹੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੀਤੇ ਗਏ ਨਵੇਂ ...
ਖੰਨਾ, 29 ਸਤੰਬਰ (ਹਰਜਿੰਦਰ ਸਿੰਘ ਲਾਲ)-ਐੱਸ. ਐੱਮ. ਓ. ਡਾ: ਸਤਪਾਲ ਦੀ ਨਿਗਰਾਨੀ ਹੇਠ ਸਿਵਲ ਹਸਪਤਾਲ ਖੰਨਾ ਵਿਖੇ ਵਿਸ਼ਵ ਦਿਲ ਦਿਵਸ ਮਨਾਇਆ ਗਿਆ | ਡਾ: ਸਤਪਾਲ ਨੇ ਵਿਸ਼ਵ ਦਿਲ ਦਿਵਸ ਮਨਾਉਣ ਦੀ ਮਹੱਤਤਾ 'ਤੇ ਭਾਸ਼ਣ ਦਿੱਤਾ | ਉਨ੍ਹਾਂ ਨੇ ਦਿਲ ਦੀਆਂ ਬਿਮਾਰੀਆਂ ਦੀ ਰੋਕਥਾਮ ...
ਦੋਰਾਹਾ, 29 ਸਤੰਬਰ (ਜਸਵੀਰ ਝੱਜ)-ਪਿੰਡ ਰਾਮਪੁਰ ਦੇ ਲਪਾਣੇ ਟੋਭੇ ਵਾਲੇ ਰਾਹ ਤੇ, ਨਾਥ ਦੇ ਡੇਰੇ ਦੇ ਨੇੜਲੇ ਘਰ ਪਿਛਲੇ ਲੰਮੇ ਸਮੇਂ ਤੋਂ ਡਰ ਦੇ ਸਾਏ ਹੇਠ ਜਿਉਣ ਲਈ ਮਜਬੂਰ ਹਨ | ਇੱਥੇ ਵੱਸ ਰਹੇ ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ, ਗੁਰਨਾਮ ਸਿੰਘ, ਜਗਦੀਪ ਸਿੰਘ ਤੇ ਸੇਵੇ ...
ਕੁਹਾੜਾ, 29 ਸਤੰਬਰ (ਸੰਦੀਪ ਸਿੰਘ ਕੁਹਾੜਾ)-ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਪੀਰ ਬਾਬਾ ਜ਼ਾਹਰ ਬਲੀ ਜੀ ਦੇ ਅਸਥਾਨ ਲੱਖੋਵਾਲ-ਗੱਦੋਵਾਲ ਵਿਖੇ 18ਵਾਂ ਸਾਲਾਨਾ ਸਭਿਆਚਾਰਕ ਮੇਲਾ ਤੇ ਭੰਡਾਰਾ 7 ਅਕਤੂਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ...
ਮਲੌਦ, 29 ਸਤੰਬਰ (ਸਹਾਰਨ ਮਾਜਰਾ)-ਸਮਾਜ ਵਿਰੋਧੀ ਕੁੱਝ ਗਿਆਨ ਵਿਹੂਣੇ ਅਣਪਛਾਤੇ ਚੋਰਾਂ ਨੇ ਨਿੱਕੇ ਨੰਨ੍ਹੇ ਬੱਚਿਆਂ ਦਾ ਵਿੱਦਿਆ ਦਾ ਮੰਦਰ ਸਰਕਾਰੀ ਪ੍ਰਾਇਮਰੀ ਸਕੂਲ ਧੌਲ ਖ਼ੁਰਦ ਵੀ ਚੋਰੀ ਕਰਨ ਤੋਂ ਨਹੀਂ ਛੱਡਿਆ | ਜਿੱਥੋਂ ਸਾਡੇ ਸਮਾਜ ਦਾ ਹਰ ਵਿਅਕਤੀ ਗਿਆਨ ...
ਮਲੌਦ/ਰਾੜਾ ਸਾਹਿਬ, 29 ਸਤੰਬਰ (ਦਿਲਬਾਗ ਸਿੰਘ ਚਾਪੜਾ/ਸਰਬਜੀਤ ਸਿੰਘ ਬੋਪਾਰਾਏ)-ਪੀ. ਏ. ਡੀ. ਬੀ. ਬੈਂਕ ਮਲੌਦ ਦੇ ਚੇਅਰਮੈਨ ਤੇ ਸ਼ੋ੍ਰਮਣੀ ਅਕਾਲੀ ਦਲ ਸਰਕਲ ਮਲੌਦ ਦਿਹਾਤੀ ਦੇ ਪ੍ਰਧਾਨ ਪਿ੍ਤਪਾਲ ਸਿੰਘ ਝੱਮਟ ਅਤੇ ਸਮਾਜ ਸੇਵੀ ਐੱਨ. ਆਰ. ਆਈ. ਅੰਮਿ੍ਤਪਾਲ ਸਿੰਘ ਕੈਨੇਡਾ ...
ਡੇਹਲੋਂ, 29 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਜੀ ਸਪੋਰਟਸ ਕਲੱਬ ਜਰਖੜ, ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਮੰਜੀ ਸਾਹਿਬ ਜਰਖੜ ਪ੍ਰਬੰਧਕ ਕਮੇਟੀ ਮੈਂਬਰਾਂ, ਗ੍ਰਾਮ ਪੰਚਾਇਤ ਸਮੇਤ ਨਗਰ ਨਿਵਾਸੀਆਂ ਦੀ ਅਹਿਮ ਮੀਟਿੰਗ ਹੋਈ, ਜਿਸ ਦੌਰਾਨ ਵੱਡੀ ਗਿਣਤੀ ...
ਮਾਛੀਵਾੜਾ ਸਾਹਿਬ, 29 ਸਤੰਬਰ (ਸੁਖਵੰਤ ਸਿੰਘ ਗਿੱਲ/ਮਨੋਜ ਕੁਮਾਰ)-ਮਾਛੀਵਾੜਾ ਸਾਹਿਬ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਸ੍ਰੀ ਦੁਰਗਾ ਸ਼ਕਤੀ ਮੰਦਿਰ ਹਾਲ ਵਿਖੇ ਖ਼ੂਨਦਾਨ ਕੈਂਪ ਸਵ. ਸੂਬੇਦਾਰ ਮੇਹਰ ਸਿੰਘ ਦੀ ਯਾਦ ਵਿਚ ਲਗਾਇਆ ਗਿਆ | ਜਿਸ ਵਿਚ ਸਾਬਕਾ ਵਿਧਾਇਕ ...
ਜੋਧਾਂ, 29 ਸਤੰਬਰ (ਗੁਰਵਿੰਦਰ ਸਿੰਘ ਹੈਪੀ)-ਨਾਈਟਿੰਗੇਲ ਕਾਲਜ ਆਫ਼ ਨਰਸਿੰਗ ਨਾਰੰਗਵਾਲ ਵਿਖੇ 'ਵਰਲਡ ਹਾਰਟ ਡੇ' ਸੰਸਥਾ ਦੇ ਡਾਇਰੈਕਟਰ ਡਾ. ਸਰਬਜੀਤ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਹੋਏ ਸੈਮੀਨਾਰ ਦੌਰਾਨ ਦਿਲ ਦੀਆ ਬਿਮਾਰੀਆਂ ਬਾਰੇ ਵਿਚਾਰ ਚਰਚਾ ਹੋਈ | ...
ਖੰਨਾ, 29 ਸਤੰਬਰ (ਹਰਜਿੰਦਰ ਸਿੰਘ ਲਾਲ)-ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਸ ਵਿਖੇ ਨਵੇਂ ਵਿੱਦਿਅਕ ਵਰ੍ਹੇ 2021 ਦੀ ਓਰੀਐਂਟੇਂਸ਼ਨ ਪ੍ਰੋਗਰਾਮ ਦੇ ਦੂਸਰੇ ਦਿਨ ਵਿਚ ਮਲਕੀਤ ਸਿੰਘ ਬਰਾਂਚ ਮੈਨੇਜਰ ਅਤੇ ਹਰਜੀਤ ਸਿੰਘ ਅਸਿਸਟੈਂਟ ਬਰਾਂਚ ਮੈਨੇਜਰ ਐੱਲ. ਆਈ. ਸੀ. ਆਫ਼ ...
ਬੀਜਾ, 29 ਸਤੰਬਰ (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗ਼ਲੀ)-ਸੰਯੁਕਤ ਕਿਸਾਨ ਮੋਰਚੇ ਦੀ ਸੁਯੋਗ ਅਗਵਾਈ ਵਿਚ ਕਿਸਾਨ ਅੰਦੋਲਨ ਪੂਰੀ ਸਫਲਤਾ ਨਾਲ ਪੜਾਅ ਵਰ ਪੜਾਅ ਪੂਰੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਫੈਲਦਾ ਜਾ ਰਿਹਾ ਹੈ | ਇਸ ਦੀ ਤਾਜ਼ਾ ਉਦਾਹਰਨ 27 ...
ਖੰਨਾ, 29 ਸਤੰਬਰ (ਹਰਜਿੰਦਰ ਸਿੰਘ ਲਾਲ)- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਵਲੋਂ ਗਗਨਦੀਪ ਸਿੰਘ ਚੀਮਾ ਦੀ ਅਗਵਾਈ 'ਚ ਖੰਨਾ ਸ਼ਹਿਰ ਵਿਚ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਸ਼ਹੀਦ ਸ. ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਰੈਲੀ ...
ਬੀਜਾ, 29 ਸਤੰਬਰ (ਕਸ਼ਮੀਰਾ ਸਿੰਘ ਬਗਲੀ)-ਸ਼ੋ੍ਰਮਣੀ ਅਕਾਲੀ ਦਲ ਦੇ ਬਹੁਤ ਹੀ ਸਰਗਰਮ ਤੇ ਸੀਨੀਅਰ ਆਗੂ ਹਰਜੀਵਨਪਾਲ ਸਿੰਘ ਗਿੱਲ ਦੋਰਾਹਾ ਨੇ ਹਲਕਾ ਪਾਇਲ ਤੋਂ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਡਾਕਟਰ ਜਸਪ੍ਰੀਤ ਸਿੰਘ ਦੇ ਗ੍ਰਹਿ ਕਸਬਾ ਬੀਜਾ ਵਿਖੇ ...
ਪਾਇਲ, 29 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਦਿੱਲੀ ਬਾਰਡਰਾਂ 'ਤੇ ਪਿਛਲੇ 10 ਮਹੀਨੇ ਤੋਂ ਧਰਨਾ ਦੇ ਰਹੇ ਕਿਸਾਨ ਦੀਆਂ ਅਨੇਕਾਂ ਕੀਮਤੀ ਜਾਨਾਂ ਗਈਆਂ ਹਨ, ਪਰੰਤੂ ਸੂਬਾ ਸਰਕਾਰਾਂ ਨੇ ਕਿਸਾਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਹਨ | ਪੰਜਾਬ ...
ਕੁਹਾੜਾ, 29 ਸਤੰਬਰ (ਸੰਦੀਪ ਸਿੰਘ ਕੁਹਾੜਾ)-ਪੰਜਾਬ ਕੈਬਨਿਟ ਦੀ ਟੀਮ ਵਿਚ ਰਾਣਾ ਗੁਰਜੀਤ ਸਿੰਘ ਨੂੰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਰੁਜ਼ਗਾਰ ਉਤਪਤੀ ਤੇ ਸਿਖਲਾਈ, ਬਾਗ਼ਬਾਨੀ ਅਤੇ ਭੌਂ ਜਲ ਸੰਭਾਲ ਵਿਭਾਗਾਂ ਦੀ ਜ਼ਿੰਮੇਵਾਰੀ ਦੇਣ ਤੇ ਯੂਥ ਕਾਂਗਰਸ ਪੰਜਾਬ ...
ਜੌੜੇਪੁਲ ਜਰਗ, 29 ਸਤੰਬਰ (ਪਾਲਾ ਰਾਜੇਵਾਲੀਆ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਕੌਮੀ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਵੱਡੀ ਭਰਜਾਈ ਹਰਬੰਸ ਕੌਰ ਦੀਆਂ ਅਸਥੀਆਂ ਅੱਜ ਜਲ ਪ੍ਰਵਾਹ ਕੀਤੀਆਂ ਗਈਆਂ | ਅਸਥੀਆਂ ਚੁਗਣ (ਫੁੱਲ ਚੁਗਣ) ਸਮੇਂ ਕਿਸਾਨ ਆਗੂਆਂ, ਇਲਾਕੇ ...
ਸਮਰਾਲਾ, 29 ਸਤੰਬਰ (ਕੁਲਵਿੰਦਰ ਸਿੰਘ)-ਪੰਜਾਬ ਨੰਬਰਦਾਰ ਯੂਨੀਅਨ ਮਾਨ ਦੀ ਮੀਟਿੰਗ ਤਹਿਸੀਲ ਕੰਪਲੈਕਸ ਸਮਰਾਲਾ ਵਿਖੇ ਸੂਬਾ ਸਕੱਤਰ ਦਲੀਪ ਸਿੰਘ ਬਾਲਿਉ ਦੀ ਅਗਵਾਈ 'ਚ ਹੋਈ, ਜਿਸ 'ਚ ਸਮੂਹ ਨੰਬਰਦਾਰਾਂ ਨੇ ਭਾਗ ਲਿਆ | ਉਨ੍ਹਾਂ ਕਿਹਾ ਕਿ ਨੰਬਰਦਾਰਾਂ ਨੂੰ ਮੁੱਖ ਮੰਤਰੀ ...
ਖੰਨਾ, 29 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਬਲਾਕ ਸੰਮਤੀ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ ਦੀ ਅਗਵਾਈ ਵਿਚ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੀ ਖ਼ੁਸ਼ੀ ਵਿਚ ਖੰਨਾ ਹਲਕੇ ਦੇ ਸਰਪੰਚਾਂ, ਪੰਚਾਂ ਤੇ ਹੋਰ ਨੇਤਾਵਾਂ ...
ਦੋਰਾਹਾ, 29 ਸਤੰਬਰ (ਮਨਜੀਤ ਸਿੰਘ ਗਿੱਲ)-ਪਿਛਲੀ ਅਕਾਲੀ ਸਰਕਾਰ ਸਮੇਂ ਸਮੁੱਚੇ ਪੰਜਾਬ ਅੰਦਰ ਨਕਸ਼ਾਂ ਪਾਸ ਕਰਵਾਉਣ ਦੀਆਂ ਫ਼ੀਸਾਂ 6 ਕੈਟਾਗਰੀਆਂ ਵਿਚ ਵੰਡਿਆ ਗਿਆ ਸੀ, ਜਿਸ ਵਿਚ ਦੋਰਾਹਾ ਸ਼ਹਿਰ ਨੂੰ ਪਹਿਲੀ ਕੈਟਾਗਰੀ ਵਿਚ ਰੱਖਦਿਆਂ ਲੁਧਿਆਣਾ ਮਹਾਂਨਗਰ ਵਿਚ ...
ਡੇਹਲੋਂ, 29 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਭਾਵੇਂ ਆਪਣਾ ਅਹੁਦਾ ਸੰਭਾਲਿਆਂ ਹੀ ਸੂਬੇ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਬਣਦਾ ਮਾਣ ਸਨਮਾਨ ਦੇਣ ਦੇ ਮਕਸਦ ਨਾਲ ਸੈਕਟਰੀਏਟ ਵਿਚ ਵੀ ਆਉਣ ਦੀ ਸਿੱਧੀ ਆਗਿਆ ਦੇ ...
ਸਮਰਾਲਾ, 29 ਸਤੰਬਰ (ਕੁਲਵਿੰਦਰ ਸਿੰਘ)-ਡੌਜ਼ਬਾਲ ਫੈਡਰੇਸ਼ਨ ਆਫ਼ ਇੰਡੀਆ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ 14ਵੀਂ ਸੀਨੀਅਰ ਨੈਸ਼ਨਲ ਡੌਜ਼ਬਾਲ ਚੈਂਪੀਅਨਸ਼ਿਪ ਜਿਸ 'ਚ ਹਿੰਦੁਸਤਾਨ ਦੀਆ ਤਕਰੀਬਨ 22 ਰਾਜਾਂ ਦੀਆਂ ਟੀਮਾਂ ਭਾਗ ਲੈਣਗੀਆਂ, ਸ਼ਾਹੀ ...
ਪਾਇਲ, 29 ਸਤੰਬਰ (ਰਜਿੰਦਰ ਸਿੰਘ/ਨਿਜ਼ਾਮਪੁਰ)-ਇਲਾਕੇ ਦੀ ਨਾਮਵਰ ਸੰਸਥਾ ਗੁਰਮਤਿ ਪ੍ਰਚਾਰ ਸੰਸਥਾ ਪਾਇਲ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਤਾ ਗੱਦੀ ਨੂੰ ਸਮਰਪਿਤ 14ਵਾਂ ਮਹਾਨ ਗੁਰਮਤਿ ਸਮਾਗਮ ਦਾਣਾ ਮੰਡੀ ਪਾਇਲ ਵਿਖੇ ਕਰਵਾਇਆ ਗਿਆ | ਇਸ ਸਮਾਗਮ 'ਚ ...
ਪਾਇਲ, 29 ਸਤੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਸਿਹਤ ਬਲਾਕ ਪਾਇਲ ਵਲੋਂ ਸਥਾਨਕ ਸਰਕਾਰੀ ਹਸਪਤਾਲ ਵਿਖੇ ਵਿਸ਼ਵ ਦਿਲ ਦਿਵਸ ਮਨਾਇਆ ਗਿਆ ¢ ਸਰਕਾਰੀ ਹਸਪਤਾਲ ਵਿਚ ਟੀਕਾਕਰਨ ਕਰਵਾਉਣ ਆਏ ਲਾਭਪਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੰਬੋਧਨ ਕਰਦਿਆਂ ...
ਕੁਹਾੜਾ, 29 ਸਤੰਬਰ (ਸੰਦੀਪ ਸਿੰਘ ਕੁਹਾੜਾ)-ਹੋਮੋਪੈਥਿਕ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਹੋਮੋਪੈਥਿਕ ਅਫ਼ਸਰ ਦੀ ਅਗਵਾਈ ਹੇਠ ਸੀ. ਐੱਚ. ਸੀ. ਕੂੰਮਕਲਾਂ ਦੇ ਐੱਮ. ਡੀ. ਡਾਕਟਰ ਸਪਨਾ ਸੇਠੀ ਅਤੇ ਫਾਰਮਾਸਿਸਟ ਅਮਰਿੰਦਰ ਸਿੰਘ ਵਲੋਂ ਸਰਕਾਰੀ ਸੀਨੀਅਰ ...
ਖੰਨਾ, 29 ਸਤੰਬਰ (ਹਰਜਿੰਦਰ ਸਿੰਘ ਲਾਲ)-ਵਿਸ਼ਵ ਦਿਲ ਦਿਵਸ ਮੌਕੇ ਡਾ. ਰਵੀ ਦੱਤ ਐੱਸ. ਐੱਮ. ਓ ਦੀਆਂ ਹਦਾਇਤਾਂ ਅਨੁਸਾਰ ਸੀ. ਐੱਚ. ਸੀ. ਮਾਨੂੰਪੁਰ ਅਧੀਨ ਪੈਂਦੇ ਸਮੂਹ ਸਿਹਤ ਕੇਂਦਰਾਂ ਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਉ ਸਬੰਧੀ ਜਾਗਰੂਕਤਾ ਗਤੀਵਿਧੀਆਂ ਕੀਤੀਆਂ ...
ਜੌੜੇਪੁਲ ਜਰਗ, 29 ਸਤੰਬਰ (ਪਾਲਾ ਰਾਜੇਵਾਲੀਆ)-ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਕਿਸਾਨਾਂ ਦੀ ਆਰਥਿਕਤਾ ਦੀ ਗੱਡੀ ਪੱਟੜੀਓਾ ਲਹਿ ਚੁੱਕੀ ਹੈ | ਕੇਂਦਰ ਸਰਕਾਰ ਦਾ ਵਿਰੋਧ ਤਾਂ ਕਿਸਾਨ ਸੰਘਰਸ਼ ਕਰਕੇ ਕਰ ਰਹੇ ਹਨ ਤੇ ਕਿਸਾਨੀ ਨੂੰ ਖ਼ਤਮ ਕਰਨ ਵਾਲੇ ...
ਬੀਜਾ, 29 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਪਿੰਡ ਚਾਵਾ ਅਤੇ ਬਗ਼ਲੀ ਖ਼ੁਰਦ ਦੇ ਵਿਚਕਾਰ ਸਮਰਾਲਾ ਰੋਡ 'ਤੇ ਬਣੇ ਐੱਫ. ਸੀ. ਆਈ. ਦੇ ਗੁਦਾਮਾਂ ਵਿਚੋਂ ਉੱਠਦੀ ਸੁਸਰੀ ਕਾਰਨ ਪ੍ਰੇਸ਼ਾਨ ਹੋ ਕੇ ਪਿੰਡ ਬਗ਼ਲੀ ਖ਼ੁਰਦ, ਭੌਰਲਾ, ਰੂਪਾਂ ਦੇ ਲੋਕਾਂ ਇਕਠੇ ਹੋ ਕੇ ਗੋਦਾਮ ਦੇ ਗੇਟ ...
ਰਾੜਾ ਸਾਹਿਬ, 29 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਦੋਰਾਹਾ ਦੇ ਕਨਵੀਨਰ ਪਰਮਵੀਰ ਸਿੰਘ ਘਲੋਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਜਲੀ ਮਹਿਕਮੇ ਦੇ ਵਲੋਂ ਪਿੰਡਾਂ 'ਚ ਚਿੱਪ ਵਾਲੇ ਮੀਟਰ ਲਾਉਣ ਦੀ ਤਿਆਰੀ ਸ਼ੁਰੂ ...
ਪਾਇਲ, 29 ਸਤੰਬਰ (ਰਾਜਿੰਦਰ ਸਿੰਘ)- ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਾਇਲ ਵਿਖੇ ਅੱਜ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਪਿਆਂ ਨਾਲ ਤਾਲਮੇਲ ਕਰਨ ਲਈ ਮਾਪੇ ਅਧਿਆਪਕ ਮਿਲਣੀ ਕਰਵਾਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX