ਬਰਨਾਲਾ, 29 ਸਤੰਬਰ (ਅਸ਼ੋਕ ਭਾਰਤੀ)-ਰੇਲਵੇ ਸਟੇਸ਼ਨ ਬਰਨਾਲਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਾਇਆ ਧਰਨਾ 364ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ | ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਬਾਬੂ ਸਿੰਘ ਖੁੱਡੀ ਕਲਾਂ, ਨਛੱਤਰ ਸਿੰਘ ਸਹੌਰ, ਗੁਰਨਾਮ ਸਿੰਘ ਠੀਕਰੀਵਾਲਾ, ਬਲਜੀਤ ਸਿੰਘ ਚੌਹਾਨਕੇ, ਹਰਚਰਨ ਚੰਨਾ, ਬਲਵਿੰਦਰ ਸਿੰਘ ਪੱਤੀ ਰੋਡ, ਮੇਲਾ ਸਿੰਘ ਕੱਟੂ, ਗੁਰਜੰਟ ਸਿੰਘ ਹਮੀਦੀ, ਗੁਰਮੇਲ ਸ਼ਰਮਾ, ਧਰਮ ਸਿੰਘ ਭੈਣੀ ਜੱਸਾ, ਕਾਕਾ ਸਿੰਘ ਫਰਵਾਹੀ, ਗੋਰਾ ਸਿੰਘ ਢਿੱਲਵਾਂ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਵਲੋਂ ਗੁਲਾਬੀ ਸੁੰਡੀ ਦੇ ਪ੍ਰਭਾਵਿਤ ਜ਼ਿਲਿ੍ਹਆਂ ਵਿਚ ਨਰਮੇ ਦੀ ਕੀਟ-ਨਾਸ਼ਕ ਦਵਾਈ ਮੁਫ਼ਤ ਵੰਡਣ ਵਾਲੀ ਸਕੀਮ ਦੀ ਚੀਰ-ਫਾੜ ਕੀਤੀ | ਆਗੂਆਂ ਨੇ ਇਸ ਸਕੀਮ ਨੂੰ ਹਾਸੋਹੀਣੀ ਤੇ ਸਰਕਾਰੀ ਨਾ-ਅਹਿਲੀਅਤ 'ਤੇ ਪਰਦਾ ਪਾਉਣ ਵਾਲਾ ਪਾਖੰਡ ਦੱਸਿਆ | ਸਰਕਾਰ ਦੇ ਖੇਤੀ ਮਹਿਕਮੇ ਨੂੰ ਸਮਾਂ ਰਹਿੰਦੇ ਗੁਲਾਬੀ ਸੁੰਡੀ ਦੇ ਹਮਲੇ ਦਾ ਪਤਾ ਕਿਉਂ ਨਹੀਂ ਲੱਗਿਆ? ਸਿਆਸੀ ਨੇਤਾਵਾਂ, ਅਧਿਕਾਰੀਆਂ ਤੇ ਕੀਟ-ਨਾਸ਼ਕ ਡੀਲਰਾਂ ਦੀ ਮਿਲੀਭੁਗਤ ਨਾਲ ਵਾਪਰੀ ਇਸ ਤਰਾਸਦੀ ਨੂੰ ਰੋਕਿਆ ਜਾ ਸਕਦਾ ਸੀ | ਹੁਣ ਜਦੋਂ 80-90 ਫ਼ੀਸਦੀ ਨਰਮਾ ਪੱਕ ਚੁੱਕਿਆ ਹੈ ਤਾਂ ਕੀਟ-ਨਾਸ਼ਕ ਛਿੜਕਣ ਦਾ ਕੀ ਫ਼ਾਇਦਾ? ਹੁਣ ਤੀਆਂ ਪਿੱਛੋਂ ਲੂੰਗੀ ਕੀ ਫੂਕਣੀ ਐ? ਇਹ ਸਰਕਾਰ ਵਲੋਂ ਸਿਰਫ਼ ਆਪਣੀ ਨਾਲਾਇਕੀ 'ਤੇ ਪਰਦਾ ਪਾਉਣ ਦੀ ਕਵਾਇਦ ਹੈ | ਸਰਕਾਰ ਲਈ ਤੁਰਤ-ਪੈਰਾ ਕੰਮ ਹੈ ਕਿ ਉਹ ਕਿਸਾਨਾਂ ਨੂੰ 50000 ਪ੍ਰਤੀ ਏਕੜ ਦਾ ਮੁਆਵਜ਼ਾ ਤੁਰੰਤ ਦੇਵੇ ਅਤੇ ਭਵਿੱਖ ਵਿਚ ਨੇਤਾਵਾਂ, ਅਧਿਕਾਰੀਆਂ ਤੇ ਡੀਲਰਾਂ ਦੇ ਨਾ-ਪਾਕ ਗੱਠਜੋੜ ਨੂੰ ਖ਼ਤਮ ਕਰੇ | ਆਗੂਆਂ ਕਿਹਾ ਕਿ ਇਕ ਅਕਤੂਬਰ ਨੂੰ ਬਰਨਾਲਾ ਧਰਨੇ ਦੀ ਪਹਿਲੀ ਵਰ੍ਹੇਗੰਢ ਨੂੰ ਜ਼ੋਰਦਾਰ ਢੰਗ ਨਾਲ ਮਨਾਉਣ ਲਈ ਰੋਹ-ਭਰਪੂਰ ਮੁਜ਼ਾਹਰਾ ਕੀਤਾ ਜਾਵੇਗਾ ਜਿਸ ਲਈ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਇਸ ਮੌਕੇ ਵੱਡੀ ਗਿਣਤੀ 'ਚ ਕਿਸਾਨ ਮਰਦ-ਔਰਤਾਂ ਹਾਜ਼ਰ ਸਨ |
ਧਨੌਲਾ, 29 ਸਤੰਬਰ (ਜਤਿੰਦਰ ਸਿੰਘ ਧਨੌਲਾ, ਚੰਗਾਲ)-ਕੋਠੇ ਪੱਤੀ ਬੰਗੇਹਰ ਜੱਟਾਂ ਦੇ ਨੌਜਵਾਨ ਕਿਸਾਨ ਸਤਬਚਨ ਸਿੰਘ ਪੁੱਤਰ ਸੰਤੋਖ ਸਿੰਘ ਦੀ ਬਿਜਲੀ ਦੀ ਟੁੱਟੀ ਹੋਈ ਐੱਲ.ਟੀ. ਤਾਰ ਚਲਦੇ ਮੋਟਰਸਾਈਕਲ ਵਿਚ ਲਿਪਟ ਜਾਣ ਕਾਰਨ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ | ਪ੍ਰਾਪਤ ...
ਸ਼ਹਿਣਾ, 29 ਸਤੰਬਰ (ਸੁਰੇਸ਼ ਗੋਗੀ)-ਕਿਸਾਨ ਜਥੇਬੰਦੀਆਂ ਵਲੋਂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਿੰਦਰ ਦਾਸ ਤੋਤਾ ਨੂੰ ਘੇਰ ਕੇ ਉਸ ਨੂੰ ਭਾਜਪਾ ਵਿਚ ਸ਼ਾਮਿਲ ਹੋਣ ਅਤੇ ਭਾਜਪਾ ਦੀਆਂ ਨੀਤੀਆਂ ਬਾਰੇ ਸਵਾਲ ਪੁੱਛੇ ਗਏ | ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ...
ਸ਼ਹਿਣਾ, 29 ਸਤੰਬਰ (ਸੁਰੇਸ਼ ਗੋਗੀ)-ਕਿਸਾਨ ਜਥੇਬੰਦੀਆਂ ਵਲੋਂ ਸ਼ਹਿਣਾ ਵਿਖੇ ਸਿਆਸੀ ਲੀਡਰਾਂ ਦੇ ਆਉਣ 'ਤੇ ਕੀਤਾ ਗਿਆ ਬਾਈਕਾਟ ਜਥੇਬੰਦੀਆਂ ਵਲੋਂ ਸਮਾਪਤ ਕੀਤਾ ਗਿਆ ਹੈ | ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ, ...
ਰੂੜੇਕੇ ਕਲਾਂ, 29 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਲਾਗਲੇ ਪਿੰਡ ਭੈਣੀ ਜੱਸਾ ਵਿਖੇ ਘਰ 'ਚੋਂ ਦਿਨ-ਦਿਹਾੜੇ ਸੋਨੇ ਦੇ ਗਹਿਣੇ, ਨਕਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਬਲਜੀਤ ਕੌਰ ਪਤਨੀ ਬਿੱਕਰ ਸਿੰਘ ਵਾਸੀ ਭੈਣੀ ਜੱਸਾ ਨੇ ...
ਬਰਨਾਲਾ, 29 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪਿਛਲੇ ਕੁਝ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਸ਼ਹੀਦ ਭਗਤ ਸਿੰਘ ਰੋਡ 'ਤੇ ਚੱਲ ਰਹੇ ਇੰਟਰਲਾਕ ਟਾਈਲਾਂ ਲਾਉਣ ਦੇ ਕੰਮ ਦੀ ਅੱਜ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਵਲੋਂ ਚੈਕਿੰਗ ਕੀਤੀ ਗਈ | ...
ਬਰਨਾਲਾ, 29 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਦੇਸ਼ ਦੀ 75ਵੀਂ ਆਜ਼ਾਦੀ ਵਰ੍ਹੇਗੰਢ ਨੂੰ ਸਮਰਪਿਤ 'ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ' ਤਹਿਤ ਪਹਿਲੀ ਅਕਤੂਬਰ ਤੋਂ ਮੈਗਾ ਪ੍ਰੋਗਰਾਮਾਂ ਦੀ ਲੜੀ ਦਾ ਆਗਾਜ਼ ਕੀਤਾ ਜਾ ਰਿਹਾ ਹੈ, ਜਿਸ ...
ਬਰਨਾਲਾ, 29 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵਲੋਂ ਆਤਮਾ ਸਕੀਮ ਤਹਿਤ ਮਹਿਲਾ ਕਿਸਾਨ ਸੈਲਫ਼ ਹੈਲਪ ਗਰੁੱਪਾਂ ਨੂੰ 435 ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਮੁਫ਼ਤ ਤਕਸੀਮ ਕੀਤੀਆਂ ਗਈਆਂ | ...
ਤਪਾ ਮੰਡੀ, 29 ਸਤੰਬਰ (ਪ੍ਰਵੀਨ ਗਰਗ)-ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵਲੋਂ ਪਾਵਰਕਾਮ ਦਫ਼ਤਰ 'ਚ ਧਰਨਾ ਲਾ ਕੇ ਅਧਿਕਾਰੀਆਂ ਵਿਰੁੱਧ ਨਾਅਰੇਬਾਜੀ ਕੀਤੀ ਗਈ | ਭਾਕਿਯੂ ਸਿੱਧੂਪੁਰ ਪਿੰਡ ਇਕਾਈ ਜੈਮਲ ਸਿੰਘ ਵਾਲਾ ਦੇ ਪ੍ਰਧਾਨ ਸੁਖਜੀਵਨ ਸਿੰਘ, ਪੈ੍ਰੱਸ ਸਕੱਤਰ ...
ਹੰਡਿਆਇਆ, 29 ਸਤੰਬਰ (ਗੁਰਜੀਤ ਸਿੰਘ ਖੁੱਡੀ)-ਪਾਵਰਕਾਮ ਵਲੋਂ ਪੰਜਾਬ ਦੇ ਪਿੰਡਾਂ ਵਿਚ ਵਾਟਰ ਵਰਕਸਾਂ 'ਤੇ ਸਮਾਰਟ ਬਿਜਲੀ ਮੀਟਰ ਲਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਤਹਿਤ ਧਨੌਲਾ ਖ਼ੁਰਦ ਅਤੇ ਖੁੱਡੀ ਖ਼ੁਰਦ ਵਿਖੇ ਸਮਾਰਟ ਮੀਟਰ ਲਾਏ ਗਏ | ਪਿੰਡ ਧਨੌਲਾ ਖ਼ੁਰਦ ਦੇ ...
ਬਰਨਾਲਾ, 29 ਸਤੰਬਰ (ਰਾਜ ਪਨੇਸਰ)-ਥਾਣਾ ਸਿਟੀ-1 ਪੁਲਿਸ ਵਲੋਂ ਚੋਰੀ ਕੀਤੇ ਮੋਟਰਸਾਈਕਲ ਨੂੰ ਵੇਚਣ ਆ ਰਹੇ ਵਿਅਕਤੀ ਨੂੰ ਮੋਟਰਸਾਈਕਲ ਸਮੇਤ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਐਸ.ਐਚ.ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ...
ਟੱਲੇਵਾਲ, 29 ਸਤੰਬਰ (ਸੋਨੀ ਚੀਮਾ)-ਪਿੰਡ ਚੀਮਾ-ਜੋਧਪੁਰ ਸਮੇਤ ਵੱਖ-ਵੱਖ ਪਿੰਡਾਂ ਨੂੰ ਜੋੜਨ ਵਾਲੀ ਲਿੰਕ ਸੜਕ ਨੂੰ ਵੱਡੀ ਕਰਨ ਦੀ ਮੰਗ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਲਟਕੀ ਹੋਈ ਸੀ, ਨੂੰ ਨਵੇਂ ਸਿਰੇ ਤੋਂ ਬਣਵਾਉਣ ਸਬੰਧੀ ਕੰਮ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ | ਇਹ ...
ਟੱਲੇਵਾਲ, 29 ਸਤੰਬਰ (ਸੋਨੀ ਚੀਮਾ)-ਪਿੰਡ ਚੀਮਾ ਦੇ ਇਕ ਮਜ਼ਦੂਰ ਵਰਗ ਨਾਲ ਸਬੰਧਿਤ ਨੌਜਵਾਨ ਨੇ ਬਿਮਾਰੀ ਅਤੇ ਕਰਜ਼ੇ ਤੋਂ ਅੱਕ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਥਾਣਾ ਸਦਰ ਅਧੀਨ ਆਉਂਦੀ ਪੁਲਿਸ ਚੌਕੀ ਪੱਖੋਂ ਕੈਂਚੀਆਂ ਦੇ ਇੰਚਾਰਜ ਬਲਵਿੰਦਰ ਸਿੰਘ ਅਤੇ ਜਾਂਚ ...
ਬਰਨਾਲਾ, 29 ਸਤੰਬਰ (ਅਸ਼ੋਕ ਭਾਰਤੀ)-ਬਾਠ ਹੈਮਰ ਅਕੈਡਮੀ ਦੇ ਕੌਮਾਂਤਰੀ ਅਥਲੀਟ ਦਮਨੀਤ ਸਿੰਘ ਮਾਨ ਅਤੇ ਪ੍ਰਵੀਨ ਕੁਮਾਰ ਨੇ ਅੰਡਰ 23 ਸਾਲ ਉਮਰ ਵਰਗ ਦੀ ਪਹਿਲੀ ਰਾਸ਼ਟਰੀ ਅਥਲੈਟਿਕ ਮੀਟ ਨਵੀਂ ਦਿੱਲੀ ਵਿਖੇ ਹੈਮਰ ਥਰੋ ਦੇ ਮੁਕਾਬਲਿਆਂ ਵਿਚ ਕ੍ਰਮਵਾਰ ਸੋਨੇ ਅਤੇ ...
ਟੱਲੇਵਾਲ, 29 ਸਤੰਬਰ (ਸੋਨੀ ਚੀਮਾ)-ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਵਿਖੇ ਭਾਈ ਘਨੱਈਆ ਜੀ ਸੇਵਾ ਦਿਵਸ ਦੇ ਮੌਕੇ 'ਤੇ ਵਿਸਥਾਰ ਭਾਸ਼ਣ ਪਿ੍ੰਸੀਪਲ ਡਾ: ਹਰਬੰਸ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕਰਵਾਇਆ ਗਿਆ | ਇਸ ਵਿਸਥਾਰ ਭਾਸ਼ਣ ਸਮੇਂ ਲੈਕਚਰਾਰ ਸਿਮਰਨਜੀਤ ...
ਤਪਾ ਮੰਡੀ, 29 ਸਤੰਬਰ (ਵਿਜੇ ਸ਼ਰਮਾ)-ਆਵਾ ਬਸਤੀ ਵਿਖੇ ਗਣਪਤੀ ਕਲੱਬ ਵਲੋਂ 13ਵਾਂ ਵਿਸ਼ਾਲ ਜਾਗਰਣ ਕਰਵਾਇਆ ਗਿਆ, ਜਿਸ 'ਚ ਉਦਘਾਟਨ ਦੀ ਰਸਮ ਨਗਰ ਕੌਂਸਲ ਦੇ ਮੀਤ ਪ੍ਰਧਾਨ ਸੋਨਿਕਾ ਬਾਂਸਲ ਦੇ ਪਤੀ ਬਾਲ ਚੰਦ ਵਲੋਂ ਕੀਤੀ ਗਈ | ਪੂਜਾ ਦੀ ਰਸਮ ਅਤੇ ਜੋਤੀ ਪ੍ਰਚੰਡ ਨਗਰ ਕੌਂਸਲ ...
ਭਦੌੜ, 29 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਬਲੱਡ ਡੋਨਰਜ਼ ਸੁਸਾਇਟੀ ਅਤੇ ਲੋਕ ਚੇਤਨਾ ਕਲੱਬ ਭਦੌੜ ਵਲੋਂ ਸ਼ਹੀਦੇ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਉਪਰ ਸ਼ਹੀਦ ਭਗਤ ਸਿੰਘ ਤੇ ਸਾਥੀ ਰਾਜਗੁਰੂ ਅਤੇ ਸੁਖਦੇਵ ਦੇ ਇਨਕਲਾਬੀ ਜੀਵਨ ਦੇ ਆਧਾਰਤ ਝਾਕੀਆਂ ...
ਟੱਲੇਵਾਲ, 29 ਸਤੰਬਰ (ਸੋਨੀ ਚੀਮਾ)-ਪਿੰਡ ਗਾਗੇਵਾਲ ਵਿਖੇ ਪਿੰਡ ਦੇ ਨਰੇਗਾ ਮਜ਼ਦੂਰਾਂ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਪਿੰਡ ਦੇ ਕੁਝ ਪੰਚਾਂ ਵਲੋਂ ਪਿੰਡ ਦੇ ਵਿਕਾਸ ਕਾਰਜਾਂ ਵਿਚ ਆਈ ਖੜੋਤ ਤੋਂ ਤੰਗ ਆ ਕੇ ਬੀ.ਡੀ.ਪੀ.ਓ. ਮਹਿਲ ਕਲਾਂ ਖ਼ਿਲਾਫ਼ ਨਾਅਰੇਬਾਜ਼ੀ ...
ਬਰਨਾਲਾ, 29 ਸਤੰਬਰ (ਰਾਜ ਪਨੇਸਰ)-ਸਿਹਤ ਵਿਭਾਗ ਬਰਨਾਲਾ ਵਲੋਂ ਸਿਵਲ ਸਰਜਨ ਬਰਨਾਲਾ ਡਾ: ਜਸਬੀਰ ਸਿੰਘ ਔਲਖ ਦੇ ਦਿਸ਼ਾ-ਨਿਰਦੇਸ਼ ਅਧੀਨ ਜ਼ਿਲ੍ਹੇ ਦੀਆਂ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਵਿਚ ਤੰਦਰੁਸਤ ਦਿਲ ਦੀ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ 'ਵਿਸ਼ਵ ...
ਤਪਾ ਮੰਡੀ, 29 ਸਤੰਬਰ (ਪ੍ਰਵੀਨ ਗਰਗ)-ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਅਤੇ ਜ਼ਿਲ੍ਹਾ ਬਰਨਾਲਾ ਦੇ ਸ਼ਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਵਲੋਂ ਜ਼ਿਲ੍ਹਾ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੀ ਸੂਚੀ 'ਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX