ਨਵਜੋਤ ਸਿੰਘ ਸਿੱਧੂ ਵਲੋਂ ਇਕਦਮ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸ਼ੁਰੂ ਹੋਈਆਂ ਸਰਗਰਮੀਆਂ ਅਤੇ ਪੈਦਾ ਹੋਈ ਹਲਚਲ ਤੋਂ ਅਗਲੇ ਦਿਨ ਨਵਜੋਤ ਸਿੰਘ ਸਿੱਧੂ ਨੇ ਦਿੱਤੇ ਆਪਣੇ ਬਿਆਨ ਵਿਚ ਇਸ ਗੱਲ 'ਤੇ ਵਧੇਰੇ ਜ਼ੋਰ ਦਿੱਤਾ ਹੈ 'ਮੈਂ ਅੜੂੰਗਾ ਅਤੇ ਲੜੂੰਗਾ'। ਅਸੀਂ ਇਸ ਵਿਚ ਉਸ ਦੀ ਭਾਵਨਾ ਨੂੰ ਸਮਝ ਸਕਦੇ ਹਾਂ। ਉਸ ਨੇ ਕੁਝ ਉੱਚ ਪੱਧਰ ਦੇ ਅਫ਼ਸਰਾਂ ਅਤੇ ਮੰਤਰੀ ਮੰਡਲ ਵਿਚ ਸ਼ਾਮਿਲ ਕੀਤੇ ਗਏ ਕੁਝ ਨੇਤਾਵਾਂ ਸੰਬੰਧੀ ਜੋ ਸਵਾਲ ਖੜ੍ਹੇ ਕੀਤੇ ਹਨ, ਉਨ੍ਹਾਂ ਵਿਚ ਵਜ਼ਨ ਹੋ ਸਕਦਾ ਹੈ, ਬਿਨਾਂ ਸ਼ੱਕ ਅਸੀਂ ਵੀ ਸਮਝਦੇ ਹਾਂ ਕਿ ਨਿਯੁਕਤ ਕੀਤੀਆਂ ਗਈਆਂ ਇਨ੍ਹਾਂ ਸ਼ਖ਼ਸੀਅਤਾਂ ਨਾਲ ਕਈ ਤਰ੍ਹਾਂ ਦੇ ਵਿਵਾਦ ਜੁੜੇ ਹੋਏ ਹਨ। ਪਰ ਉਸ ਵਲੋਂ ਲਏ ਸਖ਼ਤ ਸਟੈਂਡ 'ਚੋਂ ਉਸ ਦੀ ਹਉਮੈ ਬੋਲਦੀ ਵਧੇਰੇ ਨਜ਼ਰ ਆਉਂਦੀ ਹੈ। ਉਸ ਨੇ ਹਰ ਗੱਲ ਵਿਚ 'ਮੈਂ' ਨੂੰ ਆਧਾਰ ਬਣਾਇਆ ਹੈ। ਕੀ ਇਕ ਉੱਚੀ ਪਦਵੀ 'ਤੇ ਬੈਠੇ ਵਿਅਕਤੀ ਵਲੋਂ ਕੀਤਾ ਗਿਆ ਇਸ ਤਰ੍ਹਾਂ ਦਾ ਵਰਤਾਰਾ ਸੋਭਾ ਦਿੰਦਾ ਹੈ? ਅਸੀਂ ਇਸ ਨੂੰ ਨਵਜੋਤ ਦੀ ਸੋਚ ਅਤੇ ਚਰਿੱਤਰ ਦਾ ਅਨਾੜੀਪਨ ਸਮਝਦੇ ਹਾਂ।
ਜੇਕਰ ਉਸ ਨੂੰ ਨਵੀਂ ਸਰਕਾਰ ਦੇ ਮੰਤਰੀ ਮੰਡਲ ਜਾਂ ਉੱਚ ਪੱਧਰੀ ਨਿਯੁਕਤੀਆਂ ਸੰਬੰਧੀ ਇਤਰਾਜ਼ ਸੀ ਤਾਂ ਆਪਣੇ ਅਹੁਦੇ ਨੂੰ ਮੁੱਖ ਰੱਖਦਿਆਂ ਜਿਥੇ ਇਨ੍ਹਾਂ ਇਤਰਾਜ਼ਾਂ ਨੂੰ ਪਾਰਟੀ ਹਾਈਕਮਾਨ ਨਾਲ ਉਠਾਇਆ ਜਾ ਸਕਦਾ ਸੀ, ਉਥੇ ਮੁੱਖ ਮੰਤਰੀ ਅਤੇ ਹੋਰ ਪਾਰਟੀ ਸਾਥੀਆਂ ਨਾਲ ਬੈਠ ਕੇ ਵੀ ਇਨ੍ਹਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਸੀ ਪਰ ਜੇਕਰ ਉਸ ਦੇ ਅਸਤੀਫ਼ੇ ਪਿੱਛੇ ਇਹ ਭਾਵਨਾ ਹੈ ਕਿ ਉਸ ਨੂੰ ਇਸ ਸਭ ਕੁਝ ਦੇ ਵਿਸਥਾਰ ਬਾਰੇ ਪੁੱਛਿਆ ਨਹੀਂ ਗਿਆ ਜਾਂ ਪਾਰਟੀ ਤੇ ਸਰਕਾਰ ਵਿਚ ਸਭ ਕੁਝ ਉਸ ਦੀ ਇੱਛਾ ਮੁਤਾਬਿਕ ਹੀ ਹੋਣਾ ਚਾਹੀਦਾ ਹੈ ਤਾਂ ਅਸੀਂ ਇਸ ਨੂੰ ਉਸ ਦੇ ਚਰਿੱਤਰ ਵਿਚ ਪੈਦਾ ਹੋਈ ਹਉਮੈ ਦੀ ਭਾਵਨਾ ਵਧੇਰੇ ਸਮਝਦੇ ਹਾਂ। ਸਾਡੇ ਸਿਆਸਤਦਾਨਾਂ ਨੂੰ ਆਪਣੇ ਖੇਤਰ ਵਿਚ ਵਿਚਰਦਿਆਂ ਇਸ ਗੱਲ ਦਾ ਆਭਾਸ ਅਤੇ ਅਹਿਸਾਸ ਜ਼ਰੂਰ ਹੋਣਾ ਚਾਹੀਦਾ ਹੈ ਕਿ ਕਿਸੇ ਵੀ ਸਰਕਾਰ ਦੀ ਕਾਰਵਾਈ ਕਾਨੂੰਨ ਅਨੁਸਾਰ ਹੀ ਹੋਣੀ ਚਾਹੀਦੀ ਹੈ। ਕਾਰਜਕਾਰਨੀ ਦੇ ਨਾਲ-ਨਾਲ ਸਥਾਪਤ ਸੰਬੰਧਿਤ ਅਦਾਲਤਾਂ ਵੀ ਹਨ। ਉਨ੍ਹਾਂ ਵਿਚ ਸਮੁੱਚੇ ਤੱਥਾਂ ਨੂੰ ਘੋਖਿਆ ਜਾਣਾ ਵੀ ਜ਼ਰੂਰੀ ਹੁੰਦਾ ਹੈ। ਮਹਿਜ਼ ਡਰਾਮੇ ਭਰਪੂਰ ਬਿਆਨਬਾਜ਼ੀ ਕਰਕੇ ਪ੍ਰਸ਼ਾਸਨ ਦੇ ਸਥਾਪਤ ਪ੍ਰਬੰਧ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਨਾ ਹੀ ਮਹਿਜ਼ ਦੂਸ਼ਣਬਾਜ਼ੀ ਨੂੰ ਆਧਾਰ ਬਣਾ ਕੇ ਵੱਡੇ ਫ਼ੈਸਲੇ ਲਏ ਜਾ ਸਕਦੇ ਹਨ। ਕੋਈ ਵੀ ਇਕੱਲਾ ਵਿਅਕਤੀ ਆਪਣੇ ਮਨ ਦੇ ਉਬਾਲਾਂ ਨੂੰ ਆਧਾਰ ਬਣਾ ਕੇ ਚੰਗੀ ਪ੍ਰਾਪਤੀ ਨਹੀਂ ਕਰ ਸਕਦਾ। ਇਸ ਲਈ ਕਿਸੇ ਸਾਂਝੀ ਸੋਚ ਨੂੰ ਹੀ ਆਧਾਰ ਬਣਾਇਆ ਜਾਣਾ ਚਾਹੀਦਾ ਹੈ। ਪ੍ਰਸ਼ਾਸਨ ਜਾਂ ਸਰਕਾਰਾਂ ਕਿਸੇ ਇਕ ਵਿਅਕਤੀ ਦੀ ਹਉਮੈ ਨੂੰ ਪੱਠੇ ਪਾਉਣ ਵਾਲੀਆਂ ਨਹੀਂ ਹੋਣੀਆਂ ਚਾਹੀਦੀਆਂ। ਨਾ ਹੀ ਅਜਿਹੀਆਂ ਉਦਾਹਰਨਾਂ ਸਥਾਪਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜੋ ਪੂਰੇ ਲੋਕ ਰਾਜੀ ਪ੍ਰਬੰਧ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਹੀ ਸਵਾਲ ਖੜ੍ਹੇ ਕਰ ਦੇਣ। ਬਿਨਾਂ ਸ਼ੱਕ ਇਕ ਜ਼ਿੰਮੇਵਾਰ ਅਹੁਦੇ 'ਤੇ ਬੈਠੇ ਵਿਅਕਤੀ ਨੇ ਆਪਣੀ ਆਪਹੁਦਰੀ ਸੋਚ ਅਤੇ ਆਪਣੀ ਹਉਮੈ ਨੂੰ ਪੱਠੇ ਪਾਉਣ ਦੀ ਕਾਹਲੀ ਵਿਚ ਆਪਣੀ ਉਸ ਪਾਰਟੀ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ ਅਤੇ ਉਸ ਦੇ ਆਗੂਆਂ ਲਈ ਵੱਡੀ ਨਮੋਸ਼ੀ ਪੈਦਾ ਕਰ ਦਿੱਤੀ ਹੈ, ਜਿਨ੍ਹਾਂ ਨੇ ਹਮੇਸ਼ਾ ਉਸ ਨੂੰ ਸਿਰ ਮੱਥੇ 'ਤੇ ਬਿਠਾਇਆ, ਜਿਨ੍ਹਾਂ ਨੇ ਉਸ ਦੀਆਂ ਸਮੇਂ-ਸਮੇਂ ਕੀਤੀਆਂ ਗਈਆਂ ਆਪਹੁਦਰੀਆਂ ਕਾਰਵਾਈਆਂ ਨੂੰ ਵੀ ਅੱਖੋਂ-ਪਰੋਖੇ ਕਰੀ ਰੱਖਿਆ।
ਅਜਿਹੇ ਵਿਅਕਤੀ ਨੂੰ ਇਸ ਤਰ੍ਹਾਂ ਦੀ ਢਿੱਲ ਅਤੇ ਖੁੱਲ੍ਹ ਦੇਣ ਵਾਲੇ ਆਗੂ ਵੀ ਕੋਈ ਸਿਆਣੇ ਆਗੂ ਨਹੀਂ ਕਹੇ ਜਾ ਸਕਦੇ, ਪਰ ਫਿਰ ਵੀ ਜਿਸ ਵਿਅਕਤੀ ਨੂੰ ਉਨ੍ਹਾਂ ਨੇ ਵੱਡਾ ਆਦਰ ਮਾਣ ਦੁਆਇਆ, ਉਸ ਵਿਅਕਤੀ ਨੂੰ ਘੱਟੋ-ਘੱਟ ਉਨ੍ਹਾਂ ਦੀਆਂ ਪਦਵੀਆਂ ਦਾ ਤਾਂ ਖਿਆਲ ਰੱਖਣਾ ਹੀ ਚਾਹੀਦਾ ਸੀ। ਅਸੀਂ ਪਿਛਲੇ ਵਰ੍ਹਿਆਂ ਵਿਚ ਪੰਜਾਬ ਸਰਕਾਰ ਦੀ ਰਹੀ ਕਾਰਗੁਜ਼ਾਰੀ ਨੂੰ ਅਨੇਕਾਂ ਪੱਖਾਂ ਤੋਂ ਨਿਰਾਸ਼ਾਜਨਕ ਸਮਝਦੇ ਹਾਂ ਪਰ ਅਜਿਹੀ ਨਿਰਾਸ਼ਾ ਵਿਚ ਜੇਕਰ ਕੜ੍ਹੀ ਘੋਲਣ ਦਾ ਕੰਮ ਪਾਰਟੀ ਦੇ ਆਗੂ ਖ਼ੁਦ ਹੀ ਕਰਨ ਲੱਗ ਪੈਣ ਤਾਂ ਉਸ ਪਾਰਟੀ ਦਾ ਰਸਾਤਲ ਵੱਲ ਜਾਣਾ ਨਿਸਚਿਤ ਹੈ। ਅੱਜ ਹੋਰ ਅਨੇਕਾਂ ਕਾਰਨਾਂ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਵੀ ਅਜਿਹਾ ਵਿਅਕਤੀ ਬਣ ਕੇ ਉੱਭਰਿਆ ਹੈ, ਜਿਸ ਨੇ ਆਪਣੀ ਪਾਰਟੀ ਅਤੇ ਆਪਣੇ ਸਾਥੀਆਂ ਨੂੰ ਪੂਰੀ ਤਰ੍ਹਾਂ ਢਾਹ ਲਾਉਣ ਵਿਚ ਕੋਈ ਕਸਰ ਨਹੀਂ ਛੱਡੀ।
-ਬਰਜਿੰਦਰ ਸਿੰਘ ਹਮਦਰਦ
ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਦੇ ਅਹੁਦੇ ਤੋਂ ਵਿਦਾਈ ਨੂੰ ਜੇਕਰ ਸੰਕੇਤ ਮੰਨਿਆ ਜਾਏ ਤਾਂ ਸਪੱਸ਼ਟ ਹੈ ਕਿ ਕਾਂਗਰਸ ਵਿਚ ਹੁਣ ਤਿੰਨ ਦਹਾਕੇ ਪੁਰਾਣੇ ਉਸ ਦੌਰ ਦੀ ਸ਼ੁਰੂਆਤ ਹੋ ਗਈ ਹੈ ਜਦੋਂ ਕੋਈ ਖੇਤਰੀ ਆਗੂ ਹਾਈਕਮਾਨ ਨੂੰ ਅੱਖ ਦਿਖਾਉਣ ਦੀ ...
ਸਾਡੀ ਸਿੱਖਿਆ ਦੀ ਕਿੰਨੀ ਵੱਡੀ ਤਰਾਸਦੀ ਹੈ ਕਿ ਬੱਚਿਆਂ ਦੇ ਮਾਪੇ 'ਪੇਰੈਂਟਸ ਡੇ' ਅੰਗਰੇਜ਼ੀ ਭਾਸ਼ਾ ਦੇ ਇਨ੍ਹਾਂ ਦੋ ਸ਼ਬਦਾਂ ਨੂੰ ਬਹੁਤ ਛੇਤੀ ਸਮਝਦੇ ਜਾਂਦੇ ਹਨ ਪਰ ਪੰਜਾਬੀ ਭਾਸ਼ਾ ਵਿਚ ਚਾਰ ਸ਼ਬਦ 'ਅਧਿਆਪਕ-ਮਾਪੇ ਮਿਲਣੀ ਦਿਵਸ' ਉਨ੍ਹਾਂ ਨੂੰ ਜ਼ਿਆਦਾ ਮਹੱਤਵਪੂਰਨ ਨਹੀਂ ...
ਅੰਤਰਰਾਸ਼ਟਰੀ ਅਨੁਵਾਦ ਦਿਵਸ (9nternat}ona& "rans&at}on 4a਼) 30 ਸਤੰਬਰ ਨੂੰ ਵਿਸ਼ਵ ਭਰ ਵਿਚ ਮਨਾਇਆ ਜਾਂਦਾ ਹੈ। ਇਹ ਦਿਨ ਅਨੁਵਾਦ ਧੰਦੇ ਨਾਲ ਜੁੜੇ ਪੇਸ਼ੇਵਰਾਂ ਨੂੰ ਮਾਨਤਾ ਦੇਣ ਵਾਲੇ ਅੰਤਰਰਾਸ਼ਟਰੀ ਦਿਨ ਵਜੋਂ ਜਾਣਿਆ ਜਾਂਦਾ ਹੈ। ਸੇਂਟ ਜੇਰੋਮ, ਜਿਨ੍ਹਾਂ ਨੇ ਬਾਈਬਲ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX