ਜਲੰਧਰ, 29 ਸਤੰਬਰ (ਜਸਪਾਲ ਸਿੰਘ)-ਜੌਰਡਨ 'ਚ ਪਿਛਲੇ 3 ਸਾਲਾਂ ਤੋਂ ਫਸੇ 30 ਸਾਲ ਦੇ ਇਕ ਨੌਜਵਾਨ ਗੁਰਪ੍ਰੀਤ ਸਿੰਘ ਨੇ ਵਤਨ ਵਾਪਸੀ ਦੀ ਮੰਗ ਕੀਤੀ ਹੈ | ਜ਼ਿਲ੍ਹਾ ਅੰਮਿ੍ਤਸਰ ਦੀ ਤਹਿਸੀਲ ਬਾਬਾ ਬਕਾਲਾ ਤੇ ਪਿੰਡ ਮਹਿਤਾ ਚੌਂਕ ਦਾ ਵਸਨੀਕ ਗੁਰਪ੍ਰੀਤ ਸਿੰਘ ਇਕ ਘਰ ਦੀ ਚਾਰਦੀਵਾਰੀ ਅੰਦਰ ਹੀ ਕੈਦੀਆਂ ਵਾਂਗ ਜ਼ਿੰਦਗੀ ਕੱਟਣ ਲਈ ਮਜ਼ਬੂਰ ਹੋ ਰਿਹਾ ਹੈ | ਪਿਛਲੇ ਕਰੀਬ ਇਕ ਸਾਲ ਤੋਂ ਉਸ ਨੂੰ ਤਨਖਾਹ ਤੱਕ ਨਹੀਂ ਮਿਲੀ ਤੇ ਉਹ ਆਪਣੇ ਘਰ ਵਾਪਿਸ ਆਉਣ ਲਈ ਭਾਰਤ ਸਰਕਾਰ ਤੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਕੋਲ ਹਾੜੇ ਕੱਢ ਚੁੱਕਾ ਹੈ ਪਰ ਅਜੇ ਤੱਕ ਉਸ ਦੀ ਕੋਈ ਸੁਣਵਾਈ ਨਹੀਂ ਹੋਈ | ਆਪਣੀ ਦਰਦ ਭਰੀ ਦਾਸਤਾਨ ਫੋਨ 'ਤੇ 'ਅਜੀਤ' ਨਾਲ ਸਾਂਝੀ ਕਰਦੇ ਹੋਏ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਤੋਂ ਸਵਾ ਕੁ ਤਿੰਨ ਸਾਲ ਪਹਿਲਾਂ ਉਹ ਇਕ ਏਜੰਟ ਦੇ ਰਾਹੀਂ ਜੌਰਡਨ ਪਹੁੰਚਿਆ ਸੀ ਪਰ ਇੱਥੇ ਆ ਕੇ ਜੋ ਉਸ ਨਾਲ ਬੀਤੀ ਉਹ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਨ ਹੈ | ਏਜੰਟ ਵਲੋਂ ਪਹਿਲਾਂ 3-4 ਨੌਜਵਾਨਾਂ ਨੂੰ ਜੌਰਡਨ ਸੱਦ ਲਿਆ ਗਿਆ ਸੀ, ਜਿਸ ਕਾਰਨ ਉਸ ਦਾ ਏਜੰਟ ਉੱਪਰ ਭਰੋਸਾ ਸੀ | ਏਜੰਟ ਨੇ ਉਸ ਨੂੰ ਬਿਨਾਂ ਵੀਜ਼ੇ ਦੇ ਹੀ ਜੌਰਡਨ ਸੱਦ ਲਿਆ ਤੇ ਕਿਹਾ ਕਿ ਜਲਦ ਹੀ ਉਸ ਦਾ ਵੀਜ਼ਾ ਲਗਵਾ ਦਿੱਤਾ ਜਾਵੇਗਾ | ਇਸ ਦੌਰਾਨ ਏਜੰਟ ਨੇ ਉਸ ਨੂੰ ਇਕ ਵਿਅਕਤੀ ਦੇ ਮਹਿਲਨੁਮਾ ਘਰ 'ਚ ਨੌਕਰੀ 'ਤੇ ਲਗਵਾ ਦਿੱਤਾ, ਜਿੱਥੇ ਉਸ ਕੋਲੋਂ ਘਰ ਦੀ ਸਾਫ਼ ਸਫ਼ਾਈ ਦਾ ਕੰਮ ਲਿਆ ਜਾਂਦਾ ਸੀ | ਉਸ ਨੇ ਇਹ ਸੋਚ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿ ਚਲੋ ਕੋਈ ਤਾਂ ਕੰਮ ਕਰਨਾ ਹੀ ਹੈ | ਦੋ ਕੁ ਸਾਲ ਤਾਂ ਉਸ ਨੂੰ ਤਨਖਾਹ ਦਿੱਤੀ ਗਈ ਪਰ ਹੁਣ ਇਕ ਸਾਲ ਤੋਂ ਉਸ ਨੂੰ ਕੋਈ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ ਤੇ ਕੇਵਲ ਰੋਟੀ-ਪਾਣੀ ਹੀ ਦਿੱਤਾ ਜਾ ਰਿਹਾ ਹੈ | ਇਸ ਦੌਰਾਨ ਪਰਿਵਾਰ ਵਲੋਂ ਉਸ ਦਾ ਪਾਸਪੋਰਟ ਵੀ ਲੈ ਲਿਆ ਗਿਆ ਤੇ ਏਜੰਟ ਵਲੋਂ ਉਸ ਦਾ ਵੀਜ਼ਾ ਵੀ ਨਹੀਂ ਲਗਵਾਇਆ ਗਿਆ | ਵਾਰ-ਵਾਰ ਕਹਿਣ ਦੇ ਬਾਵਜੂਦ ਏਜੰਟ ਟਾਲ ਮਟੋਲ ਕਰਦਾ ਰਿਹਾ ਤੇ ਫਿਰ ਉਹ ਉਥੋਂ ਫੋਨ ਬੰਦ ਕਰਕੇ ਕਿਸੇ ਹੋਰ ਮੁਲਕ ਚਲਾ ਗਿਆ | ਹੁਣ ਉਸ ਦੇ ਮਾਲਕ ਨਾ ਤਾਂ ਉਸ ਨੂੰ ਪਾਸਪੋਰਟ ਦੇ ਰਹੇ ਹਨ ਤੇ ਨਾ ਹੀ ਉਸ ਨੂੰ ਵਾਪਿਸ ਆਉਣ ਦੇ ਰਹੇ ਹਨ | ਇਕ ਤਰ੍ਹਾਂ ਨਾਲ ਉਸ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਹੈ | ਉਸ ਨੇ ਭਰੇ ਮਨ ਨਾਲ ਦੱਸਿਆ ਕਿ ਪਿਛਲੇ ਸਵਾ ਤਿੰਨ ਸਾਲ ਤੋਂ ਉਸ ਨੇ ਘਰ ਤੋਂ ਬਾਹਰ ਨਿਕਲ ਕੇ ਨਹੀਂ ਦੇਖਿਆ ਤੇ ਉਸ ਨੂੰ ਬਾਹਰਲੀ ਦੁਨੀਆਂ ਦਾ ਕੋਈ ਪਤਾ ਨਹੀਂ ਹੈ | ਉਸ ਨੇ ਸੋਚਿਆ ਸੀ ਕਿ ਉਹ ਕਮਾਈ ਕਰਕੇ ਪਿੰਡ ਵਾਪਿਸ ਪਰਤੇਗਾ ਤੇ ਵਿਆਹ ਕਰਵਾ ਕੇ ਆਪਣਾ ਘਰ ਵਸਾਏਗਾ ਪਰ ਹੁਣ ਉਸ ਦੀ ਉਮਰ 30 ਤੋਂ ਉੱਪਰ ਹੋ ਚੱਲੀ ਹੈ ਤੇ ਉਸ ਦੇ ਸੁਪਨੇ ਚਕਨਾਚੂਰ ਹੋ ਗਏ ਹਨ | ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਵਤਨ ਵਾਪਸੀ ਲਈ ਕੇਂਦਰ ਅਤੇ ਰਾਜ ਸਰਕਾਰ ਸਮੇਤ ਵੱਖ-ਵੱਖ ਰਾਜਸੀ ਆਗੂਆਂ ਨੂੰ ਵੀ ਪੱਤਰ ਲਿਖਿਆ ਹੈ | ਉਸ ਨੇ ਮੰਗ ਕੀਤੀ ਹੈ ਕਿ ਉਸ ਨੂੰ 'ਕੈਦ' ਚੋਂ ਰਿਹਾਅ ਕਰਵਾਇਆ ਜਾਵੇ, ਤਾਂ ਜੋ ਮੁੜ ਆਪਣੇ ਪਰਿਵਾਰ 'ਚ ਆ ਸਕੇ |
ਜਲੰਧਰ 29 ਸਤੰਬਰ (ਚੰਦੀਪ ਭੱਲਾ)-ਵੱਖ-ਵੱਖ ਸੰਗਠਨਾਂ ਵਲੋਂ ਕੀਤੇ ਜਾਂਦੇ ਧਰਨਿਆਂ ਤੋਂ ਲੋਕਾਂ ਨੂੰ ਘੱਟ ਤੋਂ ਘੱਟ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇ, ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲਾ ਪ੍ਰਸ਼ਾਸਨ ਵਲੋਂ ਸ਼ਾਂਤਮਈ ਧਰਨਿਆਂ ਲਈ 9 ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ...
ਜਲੰਧਰ, 29 ਸਤੰਬਰ (ਸ਼ੈਲੀ)- ਬੀਤੀ ਦੇਰ ਰਾਤ ਜਲੰਧਰ ਦੇ ਨਿਊ ਜਵਾਹਰ ਨਗਰ ਵਿਖੇ ਇਕ ਕੰਨਾਂ ਦੀ ਮਸ਼ੀਨਾਂ ਦੀ ਕੰਪਨੀ ਦੇ ਦਫ਼ਤਰ ਵਿਚ ਅੱਗ ਲਗ ਜਾਣ ਨਾਲ ਅੰਦਰ ਪਿਆ ਸਾਰਾ ਸਾਮਾਨ ਜਿਨ੍ਹਾਂ ਵਿਚ ਕੰਨਾਂ ਦੀਆਂ ਮਸ਼ੀਨਾ ਅਤੇ ਫਰਨੀਚਰ ਆਦਿ ਸੀ ਸੜ੍ਹ ਗਿਆ | ਅੱਗ ਲੱਗਣ ਦਾ ...
ਜਲੰਧਰ, 29 ਸਤੰਬਰ (ਐੱਮ.ਐੱਸ. ਲੋਹੀਆ)- ਸਿਹਤ ਵਿਭਾਗ ਵਲੋਂ ਅੱਜ ਡੇਂਗੂ ਦੇ ਸ਼ੱਕੀ ਮਰੀਜ਼ਾਂ ਦੇ ਲਗਾਏ ਗਏ ਸੈਂਪਲਾਂ 'ਚੋਂ 16 ਮਰੀਜ਼ਾਂ ਨੂੰ ਡੇਂਗੂ ਬੁਖ਼ਾਰ ਹੋਣ ਦੀ ਪੁਸ਼ਟੀ ਹੋਈ ਹੈ | ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਜਿਹੜੇ ...
ਜਲੰਧਰ 29 ਸੰਤਬਰ (ਐੱਮ.ਐੱਸ. ਲੋਹੀਆ)- ਮਾਡਲ ਟਾਊਨ ਦੇ ਨਾਲ ਲਗਦੇ ਪ੍ਰਕਾਸ਼ ਨਗਰ ਵਿਚ ਰਹਿੰਦੇ ਕਪੜਾ ਵਪਾਰੀ ਦੀ ਕੋਠੀ ਦੇ ਦੁਪਹਿਰ ਸਮੇਂ ਤਾਲੇ ਤੋੜ ਕੇ ਕਿਸੇ ਨੇ 40 ਤੋਲੇ ਸੋਨੇ ਦੇ ਗਹਿਣੇ ਅਤੇ 7 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਹੈ | ਵਪਾਰੀ ਵਿਨੋਦ ਖੰਨਾ ਨੇ ਪੁਲਿਸ ...
ਜਲੰਧਰ, 29 ਸਤੰਬਰ (ਸਾਬੀ)- ਜ਼ਿਲ੍ਹਾ ਜਲੰਧਰ ਟੇਬਲ ਟੈਨਿਸ ਐਸੋਸੀਏਸ਼ਨ ਵੱਲੋਂ ਪੰਜਾਬ ਸਟੇਟ ਟੇਬਲ ਟੈਨਿਸ ਚੈਂਪੀਅਨਸ਼ਿਪ ਹੰਸ ਰਾਜ ਸਟੇਡੀਅਮ ਵਿਖੇ 30 ਸਤੰਬਰ ਤੋਂ 3 ਅਕਤੂਬਰ ਤੱਕ ਕਰਵਾਈ ਜਾ ਰਹੀ ਹੈ | ਇਸ ਚੈਪੀਅਨਸ਼ਿਪ ਦੇ ਵਿਚ ਪੰਜਾਬ ਭਰ ਤੋਂ 250 ਦੇ ਕਰੀਬ ਖਿਡਾਰੀ ...
ਜਲੰਧਰ, 29 ਸਤੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੇ.ਕੇ.ਗੋਇਲ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਰਮੇਸ਼ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਪਿਪਲੀ, ਲੋਹੀਆਂ ਨੂੰ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ...
ਜਲੰਧਰ, 29 ਸਤੰਬਰ (ਐੱਮ.ਐੱਸ. ਲੋਹੀਆ)- ਜ਼ਿਲ੍ਹਾ ਸਿਹਤ ਵਿਭਾਗ ਵਲੋਂ 'ਵਿਸ਼ਵ ਦਿਲ ਦਿਵਸ' ਮੌਕੇ ਲੋਕਾਂ ਨੂੰ ਤੰਦਰੁਸਤ ਦਿਲ ਪ੍ਰਤੀ ਜਾਗਰੂਕ ਕਰਦੇ ਵਿਸ਼ੇਸ਼ ਪੰਫ਼ਲੈੱਟ ਜਾਰੀ ਕੀਤੇ ਗਏ | ਇਸ ਮੌਕੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ...
ਜਲੰਧਰ, 29 ਸਤੰਬਰ (ਐੱਮ. ਐੱਸ. ਲੋਹੀਆ)- ਬਦਲਦੇ ਮੌਸਮ 'ਚ ਹੁਣ ਜਿੱਥੇ ਡੇਂਗੂ ਦੇ ਮਰੀਜ਼ ਅਤੇ ਸਕਰਬ ਟਾਇਫ਼ਸ ਦੇ ਮਰੀਜ਼ ਮਿਲਣੇ ਸ਼ੁਰੂ ਹੋ ਗਏ ਹਨ, ਉੱਥੇ ਉਲਟੀਆਂ ਅਤੇ ਦਸਤ ਦੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਣ ਲੱਗਾ ਹੈ | ਦਸਤ ਅਤੇ ਉਲਟੀਆਂ ਦੀ ਸ਼ਿਕਾਇਤ ਲੈ ਕੇ ਜਿੱਥੇ ...
ਜਲੰਧਰ, 29 ਸਤੰਬਰ (ਹਰਵਿੰਦਰ ਸਿੰਘ ਫੁੱਲ)-ਅੱਜ ਤੋਂ 40 ਸਾਲ ਪਹਿਲਾਂ ਭਾਰਤੀ ਜਹਾਜ਼ ਨੂੰ ਅਗਵਾ ਕਰਕੇ ਬਿਨਾਂ ਕਿਸੇ ਯਾਤਰੀ ਨੂੰ ਨੁਕਸਾਨ ਪਹੁੰਚਾਏ ਪਾਕਿਸਤਾਨ ਲੈ ਕੇ ਜਾਣ ਵਾਲੇ ਭਾਈ ਗਜਿੰਦਰ ਸਿੰਘ ਸਮੇਤ ਪੰਜ ਮੈਂਬਰਾਂ ਨੂੰ ਸੋਨੇ ਦੇ ਮੈਡਲਾਂ ਨਾਲ ਵਿਸ਼ੇਸ਼ ਤੌਰ ...
ਜਲੰਧਰ, 29 ਸਤੰਬਰ (ਸ਼ਿਵ)- ਗਾਜੀਗੁਲਾ ਅਤੇ ਆਸਪਾਸ ਦੇ ਇਲਾਕੇ ਵਿਚ ਗੰਦੇ ਪਾਣੀ ਦੀ ਸਪਲਾਈ ਹੋਣ ਦਾ ਮਾਮਲਾ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਕੋਲ ਪੁੱਜ ਗਿਆ ਹੈ | ਭਾਜਪਾ ਦੇ ਸ-ਾਬਕਾ ਕੌਂਸਲਰ ਅਸ਼ਵਨੀ ਭੰਡਾਰੀ ਦੀ ਅਗਵਾਈ ਵਿਚ ਇਲਾਕਾ ਵਾਸੀਆਂ ਨੇ ਗੰਦੇ ਪਾਣੀ ਨਾਲ ...
ਜਲੰਧਰ, ਰੇਲਵੇ ਸਟੇਸ਼ਨ ਦੇ ਸਾਹਮਣੇ ਮੰਡੀ ਫੈਨਟਣਗੰਜ ਬਾਹਰ ਪਾਣੀ ਨਿਕਾਸੀ ਲਈ ਦਿਨ ਵੇਲੇ ਹੀ ਕੰਮ ਕਰਨ ਕਰਕੇ ਮੰਡੀ ਦਾ ਕੰਮ ਬੰਦ ਹੋ ਗਿਆ ਜਿਸ ਕਰਕੇ ਮੰਡੀ ਕਮੇਟੀ ਦੇ ਮੈਂਬਰਾਂ ਨੇ ਰੋਸ ਜ਼ਾਹਿਰ ਕੀਤਾ | ਮੰਡੀ ਫੈਨਟਣਗੰਜ ਕਮੇਟੀ ਦੇ ਅਨਿਲ ਕਾਲਾ ਨੇ ਕਿਹਾ ਕਿ ਮੰਡੀ ...
ਸ਼ਿਵ ਸ਼ਰਮਾ
ਜਲੰਧਰ, 29 ਸਤੰਬਰ-ਇਕ ਪਾਸੇ ਤਾਂ ਸਮਾਰਟ ਸਿਟੀ ਦੇ 50 ਕਰੋੜ ਦੇ ਖ਼ਰਚੇ 'ਤੇ ਸ਼ਹਿਰ ਭਰ ਵਿਚ 55000 ਐਲ. ਈ. ਡੀ. ਲਾਈਟਾਂ ਲੱਗ ਚੁੱਕੀਆਂ ਹਨ ਪਰ ਇਸ ਦੇ ਬਾਵਜੂਦ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਲਾਈਟਾਂ ਬੰਦ ਪਈਆਂ ਹਨ ਜਿਸ ਕਰਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ...
ਲਾਂਬੜਾ, 29 ਸਤੰਬਰ (ਪਰਮੀਤ ਗੁਪਤਾ)- ਥਾਣਾ ਲਾਂਬੜਾ ਦੀ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਬਿਹਾਰ ਦੇ ਮੁਜ਼ੱਫਰਨਗਰ ਤੋਂ ਤਸਕਰੀ ਕਰ ਪੰਜਾਬ ਵਿਚ ਵੇਚਣ ਲਈ ਲਿਆਂਦੇ ਗਏ ਨਾਜਾਇਜ਼ ਰਿਵਾਲਵਰ, 8 ਜਿੰਦਾ ਰੋਂਦ ਅਤੇ ਹੋਰ ਸਮਾਨ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿਚ ...
ਜਲੰਧਰ, 29 ਸਤੰਬਰ (ਐੱਮ. ਐੱਸ. ਲੋਹੀਆ)-ਜ਼ਿਲ੍ਹਾ ਸਿਹਤ ਵਿਭਾਗ ਨੂੰ ਫਿਲਹਾਲ ਕੋਵੀਸ਼ੀਲਡ ਟੀਕਿਆਂ ਦੀ ਹੋਰ ਸਪਲਾਈ ਨਾ ਆਉਣ ਕਰਕੇ ਟੀਕਾਕਰਨ ਮੁਹਿੰਮ ਮੱਧਮ ਪੈ ਰਹੀ ਹੈ | ਇਸ ਲਈ ਵੀਰਵਾਰ ਨੂੰ ਕੁਝ ਕੁ ਟੀਕਾਕਰਨ ਕੇਂਦਰਾਂ 'ਤੇ ਕੋਵੈਕਸੀਨ ਟੀਕੇ ਹੀ ਲਗਾਏ ਜਾਣਗੇ | ਅੱਜ ...
ਜਮਸ਼ੇਰ ਖਾਸ, 29 ਸਤੰਬਰ (ਅਵਤਾਰ ਤਾਰੀ)-ਥਾਣਾ ਸਦਰ ਦੀ ਪੁਲਿਸ ਨੇ ਅੱਜ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰਦੇ ਹੋਏ ਦੋ ਵਿਅਕਤੀਆਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਇੰਚਾਰਜ ...
ਜਲੰਧਰ, 29 ਸਤੰਬਰ (ਰਣਜੀਤ ਸਿੰਘ ਸੋਢੀ)-ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਪੀ. ਏ. ਪੀ. ਕੈਂਪਸ ਵਿਖੇ ਡੀ. ਏ. ਵੀ. ਦੇ ਅਧਿਆਪਕਾਂ ਲਈ ਇੱਕ ਰੋਜ਼ਾ ਸਮਰੱਥਾ ਨਿਰਮਾਣ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਡੀ.ਏ.ਵੀ.ਸੀ.ਏ.ਈ. ਅਧੀਨ ਪੰਜਾਬ ਜ਼ੋਨ (ਬੀ) ਦੇ ਸੱਤ ਸਕੂਲਾਂ ਦੇ ...
ਜਲੰਧਰ, 29 ਸਤੰਬਰ (ਸਾਬੀ)- 21ਵੀਂ ਜ਼ਿਲ੍ਹਾ ਜਲੰਧਰ ਰੋਲਰ ਸਕੇਟਿੰਗ ਚੈਂਪੀਅਨਸਸ਼ਿਪ ਦਾ ਆਯੋਜਨ ਪੁਲਿਸ ਡੀਏਵੀ ਪਬਲਿਕ ਸਕੂਲ ਜਲੰਧਰ ਵਿਖੇ ਹੋਇਆ | ਜਿਸ ਦਾ ਉਦਘਾਟਨ ਜ਼ਿਲ੍ਹਾ ਜਲੰਧਰ ਰੋਲਰ ਸਕੇਟਿੰਗ ਐਸੋਸੀਏਸ਼ਨ ਦੀ ਪ੍ਰਧਾਨ ਡਾ ਰਸ਼ਮੀ ਵਿੱਜ ਨੇ ਕੀਤਾ | ਇਸ ਮੌਕੇ ...
ਜਲੰਧਰ, 29 ਸਤੰਬਰ (ਜਸਪਾਲ ਸਿੰਘ)-ਸੀਨੀਅਰ ਕਾਂਗਰਸੀ ਆਗੂ ਠੇਕੇਦਾਰ ਸੁਰਿੰਦਰ ਸਿੰਘ (ਬੇਅੰਤ ਨਗਰ) ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 2 ਕਿਲੋਵਾਟ ਤੱਕ ਦੇ ਖਪਤਕਾਰਾਂ ਦੇ ਬਿਜਲੀ ਬਿੱਲਾਂ ਦੇ ਸਾਰੇ ਬਕਾਏ ਮੁਆਫ ਕਰਨ ਦੇ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ...
ਜਲੰਧਰ, 29 ਸਤੰਬਰ (ਸ਼ਿਵ)- ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੀ ਪ੍ਰਧਾਨਗੀ ਵਿਚ ਹੋਈ ਟਰੱਸਟੀਆਂ ਦੀ ਮੀਟਿੰਗ ਵਿਚ ਸਟੇਸ਼ਨ ਦੇ ਦੂਜੇ ਐਂਟਰੀ ਗੇਟ ਦਾ ਕੰਮ ਜਿੱਥੇ ਤੇਜ਼ੀ ਨਾਲ ਕਰਵਾਉਣ ਲਈ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ...
ਜਲੰਧਰ, 29 ਸਤੰਬਰ (ਸ਼ਿਵ)- 2 ਅਕਤੂਬਰ ਦੇ ਇਕ ਪ੍ਰੋਗਰਾਮ ਲਈ ਡੀ. ਸੀ. ਘਣ ਸ਼ਿਆਮ ਥੋਰੀ ਵਿਸ਼ੇਸ਼ ਤੌਰ 'ਤੇ ਕੰਪਨੀ ਬਾਗ਼ ਗਏ ਜਿੱਥੇ ਕਿ ਉਨਾਂ ਨੇ ਮਹਾਤਮਾ ਗਾਂਧੀ ਦੇ ਲੱਗੇ ਬੁੱਤ ਦੇ ਆਲ਼ੇ ਦੁਆਲੇ ਮੌਕਾ ਦੇਖਿਆ | ਦੱਸਿਆ ਜਾਂਦਾ ਹੈ ਕਿ 2 ਅਕਤੂਬਰ ਨੂੰ ਇਕ ਕਰਵਾਏ ਜਾਣ ਵਾਲੇ ...
ਜਲੰਧਰ, 29 ਸਤੰਬਰ (ਐੱਮ. ਐੱਸ. ਲੋਹੀਆ)- ਸਿਹਤ ਵਿਭਾਗ ਦੇ ਦਰਜਾ ਚਾਰ ਮੁਲਾਜ਼ਮਾਂ ਦੀ ਜੱਥੇਬੰਦੀ ਨੇ ਅੱਜ ਸਿਵਲ ਸਰਜਨ ਦਫ਼ਤਰ ਵਿਖੇ ਧਰਨਾ ਲਗਾ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ | ਇਸ ਤੋਂ ਬਾਅਦ ਉਨ੍ਹਾਂ ਵਲੋਂ ਡਿਪਟੀ ਕਮਿਸ਼ਨਰ ਰਾਹੀਂ ਸਰਕਾਰ ਨੂੰ ਆਪਣੀਆਂ ...
ਜਲੰਧਰ, 29 ਸਤੰਬਰ (ਐੱਮ. ਐੱਸ. ਲੋਹੀਆ)- ਬੀਤੇ ਦਿਨ ਖੁਦਕੁਸ਼ੀ ਕਰਨ ਵਾਲੇ ਵਾਰਡ ਨੰਬਰ 51 ਦੀ ਕੌਂਸਲਰ ਰਾਧਿਕਾ ਪਾਠਕ ਦੇ ਪਤੀ ਅਨੂਪ ਪਾਠਕ ਦੇ ਪਰਿਵਾਰ ਵਲੋਂ ਮੁਲਜ਼ਮਾਂ ਦੀ ਗਿ੍ਫ਼ਤਾਰੀ ਦੀ ਮੰਗ ਕਰਦੇ ਹੋਏ ਅੱਜ ਮਿ੍ਤਕ ਦੇਹ ਦਾ ਸਸਕਾਰ ਨਹੀਂ ਕੀਤਾ ਗਿਆ | ਪੀੜਤ ਪਰਿਵਾਰ ...
ਬੰਦ ਸਟਰੀਟ ਲਾਈਟਾਂ ਬਾਰੇ ਸਰਕਾਰ ਨੂੰ ਸ਼ਿਕਾਇਤ ਕਰਨ ਵਾਲੇ ਕਾਂਗਰਸੀ ਆਗੂ ਸੰਜੇ ਸਹਿਗਲ ਅਤੇ ਰਾਜੇਸ਼ ਅਗਨੀਹੋਤਰੀ ਨੇ ਕਿਹਾ ਕਿ ਮੇਅਰ ਜਗਦੀਸ਼ ਰਾਜਾ ਅਤੇ ਕਮਿਸ਼ਨਰ, ਐੱਸ. ਈ. ਨੂੰ ਰਾਤ ਨੂੰ ਸ਼ਹਿਰ ਦਾ ਦੌਰਾ ਕਰਕੇ ਜਾਂਚ ਕਰਨੀ ਚਾਹੀਦੀ ਹੈ ਕਿ ਸ਼ਹਿਰ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX