ਚੰਡੀਗੜ੍ਹ, 18 ਅਕਤੂਬਰ (ਅਜੀਤ ਬਿਊਰੋ)-ਚੰਡੀਗੜ੍ਹ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਆਈ. ਏ. ਐਸ. ਨੇ ਕਰਮਚਾਰੀ ਯੂਨੀਅਨ ਦੇ ਆਗੂਆਂ ਨਾਲ ਲਾਭਾਂ, ਸੇਵਾ ਨਿਯਮਾਂ ਤੇ ਛੁੱਟੀ ਸਬੰਧੀ ਲਾਭਾਂ ਆਦਿ ਮੁੱਦਿਆਂ 'ਤੇ ਸਮੀਖਿਆ ਮੀਟਿੰਗ ਕੀਤੀ | ਮੀਟਿੰਗ 'ਚ ਕਰਮਚਾਰੀ ਯੂਨੀਅਨ ਤਾਲਮੇਲ ਕਮੇਟੀ, ਯੂ. ਟੀ., ਚੰਡੀਗੜ੍ਹ ਦੇ ਸਾਰੇ ਅਹੁਦੇਦਾਰ ਤੇ ਨਗਰ ਨਿਗਮ ਚੰਡੀਗੜ੍ਹ ਦੇ ਵਿਭਾਗਾਂ ਦੇ ਮੁਖੀ ਮੌਜੂਦ ਰਹੇ | ਕਮਿਸ਼ਨਰ ਨੇ ਯੂਨੀਅਨ ਆਗੂਆਂ ਵਲੋਂ ਚੁੱਕੇ ਮੁੱਦਿਆਂ ਨੂੰ ਸੁਣਿਆ ਤੇ ਸੰਬੰਧਤ ਐਚ. ਓ. ਡੀਜ਼ ਨੂੰ ਕਿਹਾ ਕਿ ਉਹ ਕਾਨੂੰਨ ਅਨੁਸਾਰ ਇਸ ਨੂੰ ਸਹੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ | ਇਨ੍ਹਾਂ 'ਚ ਸਮੇਂ ਦੀ ਤਨਖ਼ਾਹ, ਕਿਰਨ ਕਾਨੂੰਨ ਤੇ ਸਮਝੌਤੇ ਅਨੁਸਾਰ ਅਚਨਚੇਤ ਛੁੱਟੀ, 13 ਪਿੰਡਾਂ ਦੇ ਐਮ. ਸੀ. ਸੀ. 'ਚ ਰਲੇਵੇਂ ਤੋਂ ਬਾਅਦ ਮੁੱਢਲੀ ਤਨਖ਼ਾਹ ਤੇ ਡੀ. ਏ. ਦੇ ਸੰਬੰਧ 'ਚ ਸਫ਼ਾਈ ਕਰਮਚਾਰੀਆਂ ਲਈ ਨੋਟੀਫ਼ਿਕੇਸ਼ਨ ਲਾਗੂ ਕਰਨਾ, ਤਰਸ ਦੇ ਆਧਾਰ 'ਤੇ ਭਰਤੀ, ਸੀਵਰਮੈਨ ਲਈ ਤੇਲ, ਸਾਬਣ ਤੇ ਗੁੜ, ਦਿਹਾੜੀਦਾਰਾਂ ਨੂੰ ਰੈਗੂਲਰ ਕਰਨ ਸੰਬੰਧੀ ਨੀਤੀ, ਦਰਜਾ 4 ਕਰਮਚਾਰੀਆਂ ਲਈ ਜੀ. ਪੀ. ਫ਼ੰਡ ਸਟੇਟਮੈਂਟ ਜਾਰੀ ਕਰਨਾ, ਖੇਤਰ ਦੀ ਲੋੜ ਅਨੁਸਾਰ ਸਫ਼ਾਈ ਕਰਮਚਾਰੀਆਂ ਦੀ ਤਾਇਨਾਤੀ ਤਰਕਸੰਗਤ ਬਣਾਉਣਾ ਆਦਿ ਮੁੱਦੇ ਸ਼ਾਮਿਲ ਹਨ | ਕਮਿਸ਼ਨਰ ਨੇ ਸਾਰੇ ਐਚ. ਓ. ਡੀਜ਼ ਤੇ ਮੁੱਖ ਲੇਖਾ ਅਧਿਕਾਰੀ ਨੂੰ ਦੀਵਾਲੀ ਤੋਂ ਪਹਿਲਾਂ ਅਕਤੂਬਰ ਮਹੀਨੇ ਦੀ ਤਨਖ਼ਾਹ ਯਕੀਨੀ ਬਣਾਉਣ ਲਈ ਕਿਹਾ | ਉਨ੍ਹਾਂ ਕਿਹਾ ਕਿ ਸਾਰੇ ਆਊਟਸੋਰਸ ਤੇ ਦਿਹਾੜੀਦਾਰਾਂ ਦੀ ਤਨਖ਼ਾਹ ਹਰ ਮਹੀਨੇ ਦੇ ਪਹਿਲੇ ਹਫ਼ਤੇ ਯਕੀਨੀ ਬਣਾਈ ਜਾਵੇ ਤੇ ਹਰ ਮਹੀਨੇ ਦੀ 25 ਤਰੀਕ ਤੋਂ 25 ਤਰੀਕ ਤੱਕ ਸਮਾਂ ਮਿਆਦ ਬਰਕਰਾਰ ਰੱਖੀ ਜਾਵੇ | ਉਨ੍ਹਾਂ ਯੂਨੀਅਨ ਆਗੂਆਂ ਨੂੰ ਕਿਹਾ ਕਿ ਉਹ ਨਿਰਧਾਰਤ ਸਮੇਂ ਅਨੁਸਾਰ ਤੇ ਸਹੀ ਢੰਗ ਨਾਲ ਡਿਊਟੀ ਨਿਭਾਉਣ ਅਤੇ ਸਾਰੇ ਕਰਮਚਾਰੀ ਵਰਦੀ ਵਿਚ ਰਹਿ ਕੇ ਕੰਮ ਕਰਨ | ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਕਰਮਚਾਰੀ ਵਰਦੀ ਤੋਂ ਬਿਨਾਂ ਡਿਊਟੀ ਕਰਦਾ ਪਾਇਆ ਗਿਆ ਤਾਂ ਉਸ ਦੇ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ |
ਚੰਡੀਗੜ੍ਹ, 18 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਬੇਰੁਜ਼ਗਾਰ ਆਰਟ ਐਂਡ ਕਰਾਫ਼ਟ ਡਿਪਲੋਮਾ ਹੋਲਡਰ ਅਧਿਆਪਕ ਯੂਨੀਅਨ ਦੀ ਮੀਟਿੰਗ ਪੰਜਾਬ ਸਿਵਲ ਸਕੱਤਰੇਤ ਵਿਖੇ ਸੂਬਾ ਪ੍ਰਧਾਨ ਸੰਦੀਪ ਸਿੰਘ ਦੀ ਅਗਵਾਈ 'ਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨਾਲ ਮੀਟਿੰਗ ...
ਚੰਡੀਗੜ੍ਹ, 18 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਕੱਲ੍ਹ ਦਿੱਲੀ ਵਿਖੇ ਕੇਂਦਰੀ ਖਾਦ ਮੰਤਰੀ ਮਨਸੁੱਖ ਮੰਡਵਿਆ ਨਾਲ ਮੁਲਾਕਾਤ ਕਰਨਗੇ | ਉਹ ਕੇਂਦਰੀ ਮੰਤਰੀ ਨਾਲ ਸੂਬੇ 'ਚ ਹੋਈ ਖਾਦ ਦੀ ਕਿੱਲਤ ਦਾ ਮੁੱਦਾ ਚੁੱਕਣਗੇ | ...
ਚੰਡੀਗੜ੍ਹ, 18 ਅਕਤੂਬਰ (ਮਨਜੋਤ ਸਿੰਘ ਜੋਤ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਨੌਜਵਾਨ ਕਿਸਾਨ ਏਕਤਾ ਚੰਡੀਗੜ੍ਹ ਤੇ ਪੇਂਡੂ ਸੰਘਰਸ਼ ਕਮੇਟੀ ਵਲੋਂ ਰਾਏਪੁਰ ਕਲਾਂ ਦਾ ਰੇਲਵੇ ਟਰੈਕ ਰੋਕ ਦੇ ਰੋਸ ਪ੍ਰਦਰਸ਼ਨ ਕੀਤਾ ਗਿਆ | ਰੋਹ 'ਚ ਆਏ ਕਿਸਾਨਾਂ ਨੇ ਕੇਂਦਰ ਸਰਕਾਰ ...
ਚੰਡੀਗੜ੍ਹ, 18 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਲਈ ਰਜਿਸਟਰਡ ਗਰੈਜੂਏਟ ਹਲਕੇ ਦੀਆਂ 15 ਸੀਟਾਂ ਲਈ ਦੋ ਪੜਾਵਾਂ 'ਚ ਪਈਆਂ ਵੋਟਾਂ ਦੀ ਗਿਣਤੀ ਅੱਜ ਬਾਅਦ ਦੁਪਹਿਰ 2 ਵਜੇ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ ਵਿਖੇ ਸ਼ੁਰੂ ਹੋ ...
ਚੰਡੀਗੜ੍ਹ, 18 ਅਕਤੂਬਰ (ਐਨ.ਐਸ.ਪਰਵਾਨਾ)-'ਆਪ' ਨਾਲ ਸੰਬੰਧਤ ਪੰਜਾਬ ਦੇ ਕਈ ਦਲ ਬਦਲੂ ਵਿਧਾਇਕਾਂ 'ਚੋਂ ਕੇਵਲ ਇਕ ਸ. ਸੁਖਪਾਲ ਸਿੰਘ ਖਹਿਰਾ (ਭੁਲੱਥ) 19 ਅਕਤੂਬਰ ਨੂੰ ਸਪੀਕਰ ਰਾਣਾ ਕੇ. ਪੀ. ਸਿੰਘ ਦੇ ਸਾਹਮਣੇ ਪੇਸ਼ ਹੋਵੇਗਾ | ਇਨ੍ਹਾਂ ਵਿਰੁੱਧ ਵਿਰੋਧੀ ਧਿਰ ਦੇ ਲੀਡਰ ਸ. ...
ਚੰਡੀਗੜ੍ਹ, 18 ਅਕਤੂਬਰ (ਮਨਜੋਤ ਸਿੰਘ ਜੋਤ)-ਚੰਡੀਗੜ੍ਹ 'ਚ ਡੇਂਗੂ ਦਾ ਕਹਿਰ ਜਾਰੀ ਹੈ | ਸਿਹਤ ਵਿਭਾਗ ਵਲੋਂ ਅੱਜ ਡੇਂਗੂ ਦੇ 25 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ | ਜਾਣਕਾਰੀ ਅਨੁਸਾਰ ਮਨੀਮਾਜਰਾ ਤੋਂ 2, ਮੌਲੀ ਜੱਗਰਾਂ ਤੋਂ 10, ਰਾਮਦਰਬਾਰ ਤੋਂ 1, ਕਜਹੇੜੀ ਤੋਂ 1, ...
ਚੰਡੀਗੜ੍ਹ, 18 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਪੰਜਾਬ ਯੂਨੀਵਰਸਿਟੀ ਕੈਂਪਸ ਅੰਦਰ ਰਹਿੰਦੀ ਇਕ 45 ਸਾਲਾ ਦੀ ਔਰਤ ਨੇ ਆਪਣੇ ਘਰ ਅੰਦਰ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ | ਮਿ੍ਤਕ ਔਰਤ ਦੀ ਪਛਾਣ ਸਿਆਮਾ ਦੇਵੀ ਵਜੋਂ ਹੋਈ ਹੈ ਜਿਸ ਦਾ ਪਤੀ ਪੰਜਾਬ ਯੂਨੀਵਰਸਿਟੀ 'ਚ ...
ਚੰਡੀਗੜ੍ਹ, 18 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸ਼ਹਿਰ 'ਚ ਹੋਈ ਕਿਣ-ਮਿਣ ਕਾਰਨ ਤਾਪਮਾਨ 'ਚ 8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਮੌਸਮ ਨੇ ਲੋਕਾਂ ਨੂੰ ਆਉਣ ਵਾਲੀ ਠੰਢ ਦਾ ਅਹਿਸਾਸ ਕਰਵਾ ਦਿੱਤਾ ਹੈ | ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ...
ਚੰਡੀਗੜ੍ਹ, 18 ਅਕਤੂਬਰ (ਮਨਜੋਤ ਸਿੰਘ ਜੋਤ)-ਤਨਖ਼ਾਹ ਕਟੌਤੀ ਦੇ ਵਿਰੋਧ 'ਚ ਇਲੈੱਕਟ੍ਰੀਕਲ ਵਰਕਮੈਨ ਯੂਨੀਅਨ ਦੇ ਸੱਦੇ 'ਤੇ ਬਿਜਲੀ ਮੁਲਾਜ਼ਮਾਂ ਨੇ ਮੈਂਟੀਨੈਂਸ ਬੂਥ ਸੈਕਟਰ-16 'ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਪ੍ਰਸ਼ਾਸਨ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ...
ਚੰਡੀਗੜ੍ਹ, 18 ਅਕਤੂਬਰ (ਅ.ਬ.)-ਅੱਜ ਪੰਜਾਬ 'ਚ ਕੋਵਿਡ-19 ਦੇ 25 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 35 ਮਰੀਜ਼ ਸਿਹਤਯਾਬ ਹੋਏ ਹਨ | ਕੋਵਿਡ ਕਾਰਨ ਕੋਈ ਮੌਤ ਨਹੀਂ ਹੋਈ ਹੈ | ਅੱਜ ਆਏ ਮਾਮਲਿਆਂ 'ਚ ਪਟਿਆਲਾ ਤੋਂ 6, ਅੰਮਿ੍ਤਸਰ ਤੋਂ 4, ਹੁਸ਼ਿਆਰਪੁਰ ਤੋਂ 4, ਬਠਿੰਡਾ ਤੋਂ 3, ਐਸ.ਏ.ਐਸ. ...
ਚੰਡੀਗੜ੍ਹ, 18 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਇੰਡਸਟਰੀਅਲ ਏਰੀਆ ਫ਼ੇਜ਼ ਇਕ 'ਚ ਪੈਂਦੇ ਪ੍ਰਾਈਵੇਟ ਕੰਪਨੀ ਦੇ ਦਫ਼ਤਰ ਅੰਦਰ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਸੰਬੰਧਤ ਮਾਮਲੇ ਦੀ ਸ਼ਿਕਾਇਤ ਸੈਕਟਰ 32/ਡੀ ਦੇ ਰਹਿਣ ਵਾਲੇ ਅਤੁੱਲ ਨੇ ਪੁਲਿਸ ...
ਐੱਸ. ਏ. ਐੱਸ. ਨਗਰ, 18 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਲਖੀਮਪੁਰ ਖੀਰੀ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਨੂੰ ਅਹੁਦੇ ਤੋਂ ਹਟਾ ਕੇ ਇਨਸਾਫ਼ ਦੇਣ ਦੀ ...
ਚੰਡੀਗੜ੍ਹ, 18 ਅਕਤੂਬਰ (ਅਜੀਤ ਬਿਊਰੋ) -ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਸਿੰਘੂ ਬਾਰਡਰ 'ਤੇ ਕਿਸਾਨ ਸੰਗਠਨਾਂ ਦੇ ਅੰਦੋਲਨ ...
ਚੰਡੀਗੜ੍ਹ, 18 ਅਕਤੂਬਰ (ਅਜੀਤ ਬਿਊਰੋ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਵਰਕਿੰਗ ਕਮੇਟੀ ਵਲੋਂ ਮੀਟਿੰਗ 'ਚ ਮਤਾ ਪਾਸ ਕਰਕੇ ਕਿਸਾਨਾਂ ਪ੍ਰਤੀ ਚਿੰਤਾ ਪ੍ਰਗਟਾਉਣ ਤੇ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਉਨ੍ਹਾਂ ਨਾਲ ਇਕਜੁੱਟਤਾ ਨਾਲ ਖੜ੍ਹੇ ਹੋਣ ਦੀ ...
ਚੰਡੀਗੜ੍ਹ, 18 ਅਕਤੂਬਰ (ਮਨਜੋਤ ਸਿੰਘ ਜੋਤ)-ਚੰਡੀਗੜ੍ਹ 'ਚ ਅੱਜ ਕੋਰੋਨਾ ਵਾਇਰਸ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ | ਸਿਹਤਯਾਬ ਹੋਣ ਤੋਂ ਬਾਅਦ ਪੰਜ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ | ਸ਼ਹਿਰ 'ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 24 ਹੈ | ਅੱਜ ਆਏ ਕੋਰੋਨਾ ਦੇ ...
ਬਨੂੜ, 18 ਅਕਤੂਬਰ (ਭੁਪਿੰਦਰ ਸਿੰਘ)-ਬਨੂੜ ਸ਼ਹਿਰ 'ਚ ਦਿਨੋਂ ਦਿਨ ਡੇਂਗੂ ਦੇ ਵੱਧ ਰਹੇ ਮਾਮਲਿਆਂ ਤੇ ਇਸ ਦੀ ਰੋਕਥਾਮ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ | ਡੀ. ਸੀ. ਮੁਹਾਲੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਸਿਹਤ ...
ਚੰਡੀਗੜ੍ਹ, 18 ਅਕਤੂਬਰ (ਬਿ੍ਜੇਂਦਰ ਗੌੜ)-ਚੰਡੀਗੜ੍ਹ ਖਪਤਕਾਰ ਅਦਾਲਤ ਨੇ ਕਈ ਕੋਚਿੰਗ ਸੈਂਟਰਾਂ ਵਲੋਂ ਚਾਹਵਾਨ ਵਿਦਿਆਰਥੀਆਂ ਤੋਂ ਕੁਝ ਛੋਟ ਦੇਣ ਦਾ ਲਾਲਚ ਦਿੰਦਿਆਂ ਜਾਂ ਹੋਰ ਢੰਗ ਨਾਲ ਵਸੂਲੇ ਜਾਣ ਵਾਲੀ ਐਡਵਾਂਸ ਪੇਮੈਂਟ 'ਤੇ ਚਾਨਣਾ ਪਾਏ ਜਾਣ ਨੂੰ ਜ਼ਰੂਰੀ ...
ਐੱਸ. ਏ. ਐੱਸ. 18 ਅਕਤੂਬਰ (ਕੇ. ਐੱਸ. ਰਾਣਾ)-ਨੈਸ਼ਨਲ ਹਾਈਵੇਅ 205 ਏ ਜੋ ਕਿ ਆਈ. ਟੀ. ਸਿਟੀ ਮੁਹਾਲੀ ਤੋਂ ਕੁਰਾਲੀ ਤੱਕ ਬਣਨ ਜਾ ਰਿਹਾ ਹੈ, ਲਈ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦੇ ਰੇਟ ਨੂੰ ਲੈ ਕੇ ਪਿੰਡ ਨਗਾਰੀ, ਗੀਗੇਮਾਜਰਾ, ਗੁਡਾਣਾ, ਢੇਲਪੁਰ, ਗੋਬਿੰਦਗੜ੍ਹ, ਚੁਡਿਆਲਾ ...
ਚੰਡੀਗੜ੍ਹ, 18 ਅਕਤੂਬਰ (ਅਜੀਤ ਬਿਊਰੋ)- ਪੰਜਾਬ 'ਚ ਅੱਜ 16ਵੇਂ ਦਿਨ ਸਰਕਾਰੀ ਏਜੰਸੀਆਂ ਵਲੋਂ 381464.381 ਮੀਟਿ੍ਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ | ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ ਮੰਡੀਆਂ 'ਚ 3669972.511 ਮੀਟਿ੍ਕ ਟਨ ਝੋਨਾ ਸਰਕਾਰੀ ਏਜੰਸੀਆਂ ...
ਐੱਸ. ਏ. ਐੱਸ. ਨਗਰ, 18 ਅਕਤੂਬਰ (ਕੇ. ਐੱਸ. ਰਾਣਾ)-ਆਜ਼ਾਦ ਗਰੁੱਪ ਦੇ ਮੁਖੀ ਤੇ ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਖਿਡਾਰੀਆਂ ਨੂੰ ਸਹੀ ਦਿਸ਼ਾ ਦੇਣ ਲਈ ਖੇਡ ਪ੍ਰੇਮੀਆਂ ਨੂੰ ਵੀ ਆਪੋ ਆਪਣੀ ਜ਼ਿੰਮੇਵਾਰੀ ਸੰਭਾਲਣ ਦੀ ਲੋੜ ਹੈ | ਉਹ ਪਿੰਡ ਬਠਲਾਣਾ ...
ਐੱਸ. ਏ. ਐੱਸ. ਨਗਰ, 18 ਅਕਤੂਬਰ (ਕੇ. ਐੱਸ. ਰਾਣਾ)-ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵਲੋਂ ਸੈਕਟਰ 91 ਤੇ 94 ਦੇ ਨਾਲ ਪਈ ਨਗਰ ਨਿਗਮ ਦੀ ਖਾਲੀ ਥਾਂ ਦੀ ਸਾਫ਼-ਸਫ਼ਾਈ ਕੰਮ ਆਰੰਭ ਕਰਵਾਇਆ ਗਿਆ | ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਉਚੇਚੇ ...
ਐੱਸ. ਏ. ਐੱਸ. ਨਗਰ, 18 ਅਕਤੂਬਰ (ਕੇ. ਐੱਸ. ਰਾਣਾ)-ਗੁਰਦੁਆਰਾ ਤਾਲਮੇਲ ਕਮੇਟੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਾਲ ਸੰਬੰਧਿਤ ਗੁਰਦੁਆਰਾ ਸਾਹਿਬਾਨਾਂ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਇਕ ਵਿਸ਼ੇਸ਼ ਮੀਟਿੰਗ ਸਥਾਨਕ ਫੇਜ਼-3ਬੀ1 ਸਥਿਤ ਰਾਮਗੜ੍ਹੀਆ ਭਵਨ ...
ਐੱਸ. ਏ. ਐੱਸ. ਨਗਰ, 18 ਅਕਤੂਬਰ (ਕੇ. ਐੱਸ. ਰਾਣਾ)-ਇਥੋਂ ਨੇੜਲੇ ਪਿੰਡ ਸੋਹਾਣਾ ਸਥਿਤ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕਾਰ ਸੇਵਾ ਲਈ ਗੁਪਤ ਦਾਨੀ ਸੱਜਣ ਵਲੋਂ ਟਾਪ ਮਾਡਲ ਮਹਿੰਦਰਾ 3200 ਮਿੰਨੀ ਟਰੱਕ ਭੇਟ ਕੀਤਾ ਗਿਆ | ਇਸ ਸੰਬੰਧੀ ਗੁਰਦੁਆਰਾ ਸਾਹਿਬ ਦੀ ...
ਐੱਸ. ਏ. ਐੱਸ. ਨਗਰ, 18 ਅਕਤੂਬਰ (ਕੇ. ਐੱਸ. ਰਾਣਾ)-ਯੂਥ ਅਕਾਲੀ ਦਲ ਦੇ ਸੰਯੁਕਤ ਸਕੱਤਰ ਕਰਮਬੀਰ ਸਿੰਘ ਗੋਰਾਇਆ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਹੱਦੀ ਇਲਾਕੇ ਦੇ ਲੋਕਾਂ ਦੇ ਹਿੱਤਾਂ ਦਾ ਹੱਕ ...
ਐੱਸ. ਏ. ਐੱਸ. ਨਗਰ, 18 ਅਕਤੂਬਰ (ਕੇ. ਐੱਸ. ਰਾਣਾ)-ਅੰਤਰਰਾਸ਼ਟਰੀ ਸਹਿਯੋਗ ਵਿਭਾਗ ਤੇ ਯੂਨੀਵਰਸਿਟੀ ਸਕੂਲ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਰਿਆਤ-ਬਾਹਰਾ ਯੂਨੀਵਰਸਿਟੀ ਵਲੋਂ 'ਯੂ. ਕੇ. 'ਚ ਚੇਵਨਿੰਗ ਸਕਾਲਰਸ਼ਿਪ 2022-23' ਵਿਸ਼ੇ 'ਤੇ ਵੈਬੀਨਾਰ ਕਰਵਾਇਆ ਗਿਆ | ਬਿ੍ਟਿਸ਼ ...
ਐੱਸ. ਏ. ਐੱਸ. ਨਗਰ, 18 ਅਕਤੂਬਰ (ਕੇ. ਐੱਸ. ਰਾਣਾ)-ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸ਼ਹੀਦਾਂ ਲਾਂਡਰਾਂ ਵਿਖੇ ਤਿੰਨ ਰੋਜ਼ਾ 25ਵਾਂ ਸਾਲਾਨਾ ਸਮਾਗਮ ਅੱਜ ਤੋਂ ਸ਼ੁਰੂ ਹੋ ਗਿਆ ਹੈ | ਇਸ ਸੰਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ 18 ਅਕਤੂਬਰ ਤੋਂ ਲੈ ਕੇ 20 ਅਕਤੂਬਰ ...
ਐੱਸ. ਏ. ਐੱਸ. ਨਗਰ, 18 ਅਕਤੂਬਰ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਅਧੀਨ ਪੈਂਦੇ ਬਨੂੰੜ-ਲਾਂਡਰਾਂ ਰੋਡ 'ਤੇ ਵਾਪਰੇ ਸੜਕ ਹਾਦਸੇ ਦੌਰਾਨ ਮੋਟਰਸਾਈਕਲ 'ਤੇ ਜਾ ਰਹੇ ਪ੍ਰਵਾਸੀ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਪਛਾਣ ਰਾਜਨ (28) ਵਜੋਂ ਹੋਈ ...
ਐੱਸ. ਏ. ਐੱਸ. ਨਗਰ, 18 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਦੀਪ ਕੁਮਾਰ ਅਗਰਵਾਲ ਆਈ. ਏ. ਐੱਸ. (ਬੈਚ 2006) ਨੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ਵਿਖੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦਾ ...
ਐੱਸ. ਏ. ਐੱਸ. ਨਗਰ, 18 ਅਕਤੂਬਰ (ਕੇ. ਐੱਸ. ਰਾਣਾ)-ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਦਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਸਖ਼ਤ ਵਿਰੋਧ ਕਰਦਿਆਂ ਕੇਂਦਰ ਤੇ ਸੂਬਾ ਸਰਕਾਰ ਤੋਂ ਕੀਮਤਾਂ 'ਤੇ ਕਾਬੂ ਪਾਉਣ ਦੀ ਮੰਗ ਕੀਤੀ ਹੈ | ਇਸ ਸੰਬੰਧੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX