ਪਟਿਆਲਾ, 18 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)-ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਵਾਪਰੇ ਹਾਦਸੇ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲਿਆਂ ਨੂੰ ਇਨਸਾਫ਼ ਦਿਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਸੀ | ਇਸੇ ਕੜੀ ਤਹਿਤ ਪਟਿਆਲਾ ਰੇਲਵੇ ਸਟੇਸ਼ਨ 'ਤੇ ਤਹਿ ਸਮੇਂ 'ਤੇ ਹੀ ਕਿਸਾਨ ਜਥੇਬੰਦੀਆਂ ਦੇ ਸਮਰਥਕ ਵੱਡੀ ਗਿਣਤੀ 'ਚ ਪਹੁੰਚੇ | ਇਨ੍ਹਾਂ 'ਚ ਵੱਡੀ ਗਿਣਤੀ ਔਰਤਾਂ ਵੀ ਸ਼ਾਮਿਲ ਸਨ | ਰੇਲਵੇ ਸਟੇਸ਼ਨ 'ਤੇ ਰੇਲ ਰੋਕ ਕੇ ਕੇਂਦਰ ਸਰਕਾਰ ਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਕਿਸਾਨਾਂ ਵਲੋਂ ਰੇਲ ਗੱਡੀ ਦੇ ਇੰਜਨ 'ਤੇ ਲਖੀਮਪੁਰ ਖੀਰੀ 'ਚ ਮਰਨ ਵਾਲਿਆਂ ਦੀਆਂ ਤਸਵੀਰਾਂ ਵਾਲਾ ਇਕ ਫਲੈਕਸ ਵੀ ਲਗਾ ਦਿੱਤਾ ਗਿਆ | ਇਨ੍ਹਾਂ 'ਚ ਚਾਰ ਕਿਸਾਨ 'ਤੇ ਇਕ ਪੱਤਰਕਾਰ ਦੀ ਤਸਵੀਰ ਦਿਖੀ | 6 ਘੰਟੇ ਚੱਲਣ ਵਾਲੇ ਰੇਲ ਰੋਕੂ ਅੰਦੋਲਨ ਦਾ ਸਮਾਂ ਪੂਰਾ ਹੋਣ ਤੱਕ ਕਿਸਾਨ ਲਾਈਨਾਂ 'ਤੇ ਹੀ ਡਟੇ ਦਿਖੇ | ਅੱਜ ਦੇ ਰੇਲ ਰੋਕੋ ਅੰਦੋਲਨ ਕਾਰਨ ਰੁਕੀਆਂ ਰੇਲਾਂ 'ਚ ਸਵਾਰ ਯਾਤਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਕਿਸਾਨ ਆਗੂਆਂ ਮੁਤਾਬਿਕ ਭਾਜਪਾਈ ਮੰਤਰੀ ਦੇ ਬੇਟੇ ਵਲੋਂ ਗੱਡੀ ਚੜ੍ਹਾ ਕੇ ਘਰਾਂ ਨੂੰ ਪਰਤ ਰਹੇ ਨਿਹੱਥੇ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ | ਇੱਥੇ ਕੇਂਦਰ ਸਰਕਾਰ ਵਲੋਂ ਸੰਸਦ ਰਾਹੀਂ ਪਾਸ ਕਰਵਾਏ ਤਿੰਨ ਖੇਤੀ ਕਾਨੰੂਨਾਂ ਨੂੰ ਰੱਦ ਕਰਵਾਉਣ, ਸਰਕਾਰ ਕਾਤਲਾਂ ਨੂੰ ਤੇ ਸਾਜ਼ਿਸ਼ ਘੜਨ ਵਾਲਿਆਂ ਨੂੰ ਜਲਦੀ ਸਲਾਖ਼ਾਂ ਪਿੱਛੇ ਖੜ੍ਹਾ ਕਰਨ ਦੀ ਮੰਗ ਵੀ ਪ੍ਰਮੁੱਖਤਾ ਨਾਲ ਰੱਖੀ ਗਈ | ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਟਿਆਲਾ ਦੇ ਜ਼ਿਲ੍ਹਾ ਪੱਧਰੀ ਰੇਲ ਰੋਕੋ ਪ੍ਰੋਗਰਾਮ ਤਹਿਤ ਰਾਜਪੁਰਾ-ਬਠਿੰਡਾ ਰੇਲਵੇ ਲਾਈਨ 'ਤੇ ਪਿੰਡ ਧਬਲਾਨ ਸਟੇਸ਼ਨ 'ਤੇ ਕੀਤਾ ਗਿਆ | ਬੁਲਾਰਿਆਂ ਨੇ ਤਿੱਖੇ ਸੁਰ 'ਚ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਿੰਨੀ ਦੇਰ ਤੱਕ ਲਖੀਮਪੁਰ ਖੀਰੀ ਦੇ ਕਿਸਾਨਾਂ ਨੂੰ ਇਨਸਾਫ਼ ਨਹੀਂ ਮਿਲਦਾ ਉਨ੍ਹੀਂ ਦੇਰ ਤੱਕ ਸੰਯੁਕਤ ਕਿਸਾਨ ਮੋਰਚਾ ਆਪਣੀ ਲੜਾਈ ਨੂੰ ਹਰ ਹਾਲਤ 'ਚ ਜਾਰੀ ਰੱਖੇਗਾ | ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਸਾਨੀ-ਧਰਨੇ 'ਚ ਪੰਜਾਬ 'ਚ ਡੀਏਪੀ ਖਾਦ ਦੀ ਕਿੱਲਤ ਦਾ ਮਸਲੇ ਨੂੰ ਬਹੁਤ ਸ਼ਿੱਦਤ ਨਾਲ ਉਭਾਰਿਆ | ਕਿਸਾਨਾਂ ਨੂੰ ਰੇਲਵੇ ਦੇ ਖਾਦ ਵਾਲੇ ਰੈਕ ਘੇਰਨੇ ਪੈ ਰਹੇ ਹਨ ਤਾਂ ਜੋ ਖਾਦ ਪ੍ਰਾਈਵੇਟ ਡੀਲਰਾਂ ਦੀ ਬਜਾਏ ਕੋਆਪਰੇਟਿਵ ਸੁਸਾਇਟੀਆਂ ਨੂੰ ਮਿਲੇ | ਡੀਲਰ, ਡੀਏਪੀ ਖਾਦ ਦੇ ਨਾਲ ਗ਼ੈਰ-ਜ਼ਰੂਰੀ ਕੈਮੀਕਲ ਤੇ ਖਾਦਾਂ ਖ਼ਰੀਦਣ ਲਈ ਸ਼ਰਤਾਂ ਮੜ੍ਹ ਰਹੇ ਹਨ | ਝੋਨੇ ਦੀ ਕਟਾਈ/ਵਿੱਕਰੀ ਵਿਚ ਰੁੱਝੇ ਕਿਸਾਨਾਂ ਲਈ ਡੀਏਪੀ ਖਾਦ ਦਾ ਇੰਤਜ਼ਾਮ ਕਰਨਾ ਨਵੀਂ ਸਿਰਦਰਦੀ ਬਣਿਆ ਹੋਇਆ ਹੈ | ਸਰਕਾਰ ਖਾਦ ਦੀ ਕਿੱਲਤ ਤੁਰੰਤ ਦੂਰ ਕਰੇ | ਉਨ੍ਹਾਂ ਕਿਹਾ ਕਿ ਕੱਲ੍ਹ ਨੇੜਲੇ ਪਿੰਡ ਪੱਖੋਕੇ ਦੇ ਕਿਸਾਨ ਬਲਦੇਵ ਸਿੰਘ ਨੇ ਕਰਜ਼ੇ ਦੇ ਦਬਾਅ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ, ਖ਼ੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ | ਖ਼ੁਦਕੁਸ਼ੀ ਦਾ ਰਾਹ ਛੱਡ ਕੇ ਸੰਘਰਸ਼ਾਂ ਦੇ ਲੜ ਲੱਗੋ | ਇਹੀ ਇਕੋ-ਇਕ ਰਾਹ ਹੀ ਸਾਡੀਆਂ ਮੁਸ਼ਕਲਾਂ ਦਾ ਅਸਲੀ ਹੱਲ ਹੈ | ਇਸ ਮੌਕੇ ਪੰਜਾਬੀ ਦੇ ਉੱਘੇ ਗਾਇਕ ਪੰਮੀ ਬਾਈ ਵੀ ਪਹੁੰਚੇ ਹੋਏ ਸਨ | ਭਾਰਤੀ ਕਿਸਾਨ ਮੰਚ ਏਕਤਾ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਤਿੰਨੋਂ ਕਿਸਾਨ ਵਿਰੋਧੀ ਕਾਨੂੰਨ ਵਾਪਸ ਲਵੇ | ਇਸ ਮੌਕੇ ਕੌਮੀ ਪੈੱ੍ਰਸ ਸਕੱਤਰ ਜਥੇ. ਹਰਬੰਸ ਸਿੰਘ ਦਦਹੇੜਾ, ਮਨੂੰ ਬੁੱਟਰ ਪ੍ਰਧਾਨ ਯੂਥ, ਪ੍ਰਭਦੀਪ ਸਿੰਘ ਕਿਸਾਨ ਵਿੰਗ ਲੀਗਲ ਸੈੱਲ, ਜਸ ਬਾਜਵਾ, ਗੁਰਜਿੰਦਰ ਸਿੰਘ ਕਾਲਾ ਗੱਜੂਮਾਜਰਾ, ਤਰਸੇਮ ਸਿੰਘ, ਆਕਾਸ਼ਦੀਪ ਸਿੰਘ ਹਨੀ, ਜੋਗਾ ਸਿੰਘ ਸਰਪੰਚ, ਗੁਰਚਰਨ ਸਿੰਘ ਹੰਜਰਾ, ਦਿਲਬਾਗ ਸਿੰਘ ਬਾਗਾ, ਧਨਵੰਤ ਸਿੰਘ, ਮਨਜੀਤ ਸਿੰਘ ਜੋੜੀਆਂ, ਰਣਜੀਤ ਸਿੰਘ ਕਾਠਗੜ੍ਹ, ਜੱਗਾ ਬੀਪੁਰ ਆਦਿ ਵੀ ਹਾਜ਼ਰ ਸਨ | ਇਨ੍ਹਾਂ ਧਰਨਿਆਂ 'ਚ ਕਿਰਤੀ ਕਿਸਾਨ ਯੂਨੀਅਨ ਰਮਿੰਦਰ ਪਟਿਆਲਾ, ਬੀ.ਕੇ.ਯੂ. ਡਕੌਂਦਾ ਗੁਰਮੇਲ ਸਿੰਘ ਢਕੜੱਬਾ, ਪ੍ਰਭਜੀਤ ਸਿੰਘ, ਦਵਿੰਦਰ ਸਿੰਘ ਪੂਨੀਆ, ਬੀ.ਕੇ.ਯੂ. ਰਾਜੇਵਾਲ ਗੁਰਚਰਨ ਸਿੰਘ ਪਰੌੜ, ਬੀ.ਕੇ.ਯੂ. ਕ੍ਰਾਂਤੀਕਾਰੀ ਰਣਜੀਤ ਸਿੰਘ ਸਵਾਜਪੁਰ, ਕੁੱਲ ਹਿੰਦ ਕਿਸਾਨ ਸਭਾ ਵਲੋਂ ਰਮੇਸ਼ ਆਜ਼ਾਦ, ਬੀ.ਕੇ.ਯੂ. ਲੱਖੋਵਾਲ ਵਲੋਂ ਦਲਜੀਤ ਸਿੰਘ, ਹਰਭਜਨ ਸਿੰਘ ਬੁੱਟਰ, ਚਰਨਜੀਤ ਕੌਰ ਧੂੜੀਆਂ ਸਮੇਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਅਵਤਾਰ ਸਿੰਘ ਕੌਰਜੀਵਾਲਾ, ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ, ਸਕੱਤਰ ਜਸਵੰਤ ਸਿੰਘ ਸਦਰਪੁਰ ਆਦਿਨੇ ਵੀ ਵੱਖ-ਵੱਖ ਥਾਈਾ ਲਗੇ ਧਰਨਿਆਂ ਨੂੰ ਸੰਬੋਧਨ ਕੀਤਾ |
ਕਿਸਾਨਾਂ ਵਲੋਂ ਸ਼ੰਭੂ ਰੇਲਵੇ ਸਟੇਸ਼ਨ ਨੇੜੇ ਰੇਲ ਲਾਈਨਾਂ 'ਤੇ ਪ੍ਰਦਰਸ਼ਨ
ਰਾਜਪੁਰਾ, (ਜੀ. ਪੀ. ਸਿੰਘ)-ਲਖ਼ੀਮਪੁਰ ਦੀ ਘਟਨਾ 'ਚ ਫ਼ੌਤ ਹੋਏ ਕਿਸਾਨਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਤੇ ਕੇਂਦਰੀ ਮੰਤਰੀ ਮਿਸ਼ਰਾ ਨੂੰ ਬਰਖ਼ਾਸਤ ਕਰਨ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਵਲੋਂ ਹਰਵਿੰਦਰ ਸਿੰਘ ਬਲਾਕ ਪ੍ਰਧਾਨ ਬੀ. ਕੇ. ਯੂ. ਰਾਜੇਵਾਲ ਦੀ ਅਗਵਾਈ 'ਚ ਸ਼ੰਭੂ ਰੇਲਵੇ ਸਟੇਸ਼ਨ ਦੇ ਰੇਲਵੇ ਟਰੈਕਾਂ 'ਤੇ ਧਰਨਾ ਲਗਾ ਕੇ ਰੇਲਾਂ ਰੋਕ ਕੇ ਪ੍ਰਦਰਸ਼ਨ ਕੀਤਾ | ਇਸ ਦੌਰਾਨ ਨੇੜਲੇ ਇਲਾਕਿਆਂ ਦੇ ਵੱਡੀ ਗਿਣਤੀ 'ਚ ਕਿਸਾਨਾਂ ਨੇ ਹਿੱਸਾ ਲਿਆ ਤੇ ਉਨ੍ਹਾਂ ਉੱਤਰ ਪ੍ਰਦੇਸ਼ ਦੀ ਯੋਗੀ ਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦੌਰਾਨ ਇਕ ਸਵਾਰੀ ਗੱਡੀ ਦੇ ਸ਼ੰਭੂ ਰੇਲਵੇ ਸਟੇਸ਼ਨ 'ਤੇ ਰੋਕਣਾ ਪਿਆ ਜਿਸ ਕਾਰਨ ਰੇਲ ਯਾਤਰੀਆਂ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਧਰਨੇ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪਹਿਲਾਂ ਮੋਦੀ ਨੇ 3 ਕਾਲੇ ਕਾਨੂੰਨ ਬਣਾਕੇ ਕਿਸਾਨੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਮੋਦੀ ਭਗਤ ਯੂ. ਪੀ. ਦਾ ਮੁੱਖ ਮੰਤਰੀ ਯੋਗੀ ਲਖ਼ੀਮਪੁਰ ਦੇ ਦੋਸ਼ੀਆਂ ਨੂੰ ਬਚਾਉਣ 'ਚ ਲੱਗਾ ਹੋਇਆ ਹੈ | ਉਨ੍ਹਾਂ ਮੰਗ ਕੀਤੀ ਕਿ ਲਖ਼ੀਮਪੁਰ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਵਾਈਆਂ ਜਾਣ, 3 ਕਾਲੇ ਕਾਨੂੰਨ ਰੱਦ ਕੀਤੇ ਜਾਣ ਤੇ ਕੇਂਦਰੀ ਮੰਤਰੀ ਮਿਸ਼ਰਾ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਬਰਖ਼ਾਸਤ ਕੀਤਾ ਜਾਵੇ | ਜੇਕਰ ਮੋਦੀ ਅਤੇ ਯੋਗੀ ਅਜਿਹਾ ਨਹੀਂ ਕਰਦੇ ਤਾਂ ਕਿਸਾਨਾਂ ਦਾ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਸੁਜਾਨ ਸਿੰਘ ਸਲੇਮਪੁਰ ਬੀ. ਕੇ. ਯੂ. ਰਾਜੇਵਾਲ, ਧਰਮਪਾਲ ਸਿੰਘ ਸੀਲ ਸਕੱਤਰ ਕੁਲ ਹਿੰਦ ਕਿਸਾਨ ਸਭਾ, ਗੁਰਦਰਸ਼ਨ ਸਿੰਘ ਖਾਸਪੁਰ ਸੂਬਾਈ ਸਕੱਤਰ, 'ਆਪ' ਦੇ ਮਨਿੰਦਰਜੀਤ ਸਿੰਘ ਵਿੱਕੀ ਘਨੌਰ, ਪਵਨ ਕੁਮਾਰ ਸੋਗਲਪੁਰ, ਰਘਵੀਰ ਸਿੰਘ ਮੰਡੋਲੀ, ਜਵਾਹਰ ਲਾਲ ਮੀਤ ਪ੍ਰਧਾਨ ਬੀ. ਕੇ. ਯੂ. ਸਿੱਧੂਪੁਰ, ਅਮਰਜੀਤ ਸਿੰਘ ਘਨੌਰ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |
ਰਾਜਪੁਰਾ ਰੇਲਵੇ ਸਟੇਸ਼ਨ 'ਤੇ ਰੋਕੀਆਂ ਗਈਆਂ ਰੇਲਾਂ ਦੇ ਯਾਤਰੀਆਂ ਨੂੰ ਛਕਾਇਆ ਲੰਗਰ
ਰਾਜਪੁਰਾ, (ਰਣਜੀਤ ਸਿੰਘ)-ਇਥੇ ਰੇਲਵੇ ਸਟੇਸ਼ਨ ਰਾਜਪੁਰਾ ਤੇ ਸ਼ੰਭੂ ਵਿਖੇ ਕਿਸਾਨਾਂ ਨੇ ਲਖੀਮਪੁਰ ਖੀਰੀ ਅਤੇ ਖੇਤੀ ਕਾਨੂੰਨ ਬਿੱਲਾਂ ਦੇ ਵਿਰੋਧ 'ਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਾਂ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਆਪਣੀਆਂ ਮੰਗਾਂ ਦੇ ਹੱਕ 'ਚ ਨਾਅਰੇਬਾਜ਼ੀ ਕੀਤੀ | ਇਸ ਮੌਕੇ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਲਾਏ ਗਏ | ਰਾਜਪੁਰਾ ਰੇਲਵੇ ਸਟੇਸ਼ਨ 'ਤੇ ਅੰਮਿ੍ਤਸਰ ਦਿੱਲੀ ਤੇ ਗੰਗਾਨਗਰ ਦਿੱਲੀ ਰੇਲਾਂ ਰੋਕੀਆਂ ਗਈਆਂ ਅਤੇ ਉਨ੍ਹਾਂ ਦੇ ਯਾਤਰੀਆਂ ਲਈ ਬਾਬਾ ਲਾਭ ਸਿੰਘ ਕਾਰ ਸੇਵਾ ਵਾਲਿਆਂ ਨੇ ਲੰਗਰ ਦਾ ਪ੍ਰਬੰਧ ਕੀਤਾ | ਇਸ ਮੌਕੇ ਸਹਾਰਨਪੁਰ, ਗੰਗਾਨਗਰ, ਸ਼ਾਹਕੋਟ, ਫ਼ਿਰੋਜਪੁਰ, ਅਟਾਰੀ, ਬਰਨਾਲਾ, ਮਾਨਸਾ ਤੇ ਹੋਰਨਾਂ ਥਾਵਾਂ ਤੇ ਆਏ ਯਾਤਰੀਆਂ ਗੁਰਦੇਵ ਸਿੰਘ, ਬਲਵਿੰਦਰ ਸਿੰਘ, ਰਾਮ ਸਿੰਘ, ਪ੍ਰਭਪ੍ਰੀਤ ਸਿੰਘ, ਰਾਮ ਦੇਵ, ਜੈ ਪ੍ਰਕਾਸ਼, ਅਮਰਜੀਤ ਕੌਰ, ਬਲਦੇਵ ਕੌਰ, ਬਬੀਤਾ, ਰੰਜਨਾ, ਸ਼ਾਹਰੁਖ ਖਾਨ, ਅਮਿਤੋਜ਼ ਅਤੇ ਵੱਖ-ਵੱਖ ਯਾਤਰੀਆਂ ਨੇ ਕਿਹਾ ਕਿ ਭਾਵੇ ਉਨ੍ਹਾਂ ਨੂੰ ਰੇਲਵੇ ਸਟੇਸ਼ਨਾਂ 'ਤੇ ਕਈ-ਕਈ ਘੰਟੇ ਰੁਕਣਾ ਪਿਆ ਹੈ ਪਰ ਉਹ ਕਿਸਾਨਾਂ ਦੇ ਨਾਲ ਹਨ ਤੇ ਖੇਤੀ ਬਿੱਲਾਂ ਦਾ ਡਟਵਾਂ ਵਿਰੋਧ ਕਰਦੇ ਹਨ | ਇਸ ਮੌਕੇ ਯਾਤਰੀਆਂ ਨੇ ਲੰਗਰ ਛਕਿਆਂ ਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਲੋਕਾਂ ਨੇ ਪੰਜਾਬੀਆਂ ਦੀ ਪ੍ਰਸੰਸਾ ਕੀਤੀ | ਇਸ ਮੌਕੇ ਅਰਵਿੰਦਰ ਪਾਲ ਸਿੰਘ ਰਾਜੂ, ਲਾਲੀ ਢੀਂਡਸਾ, ਸਰਤਾਜ ਸਿੰਘ, ਗੁਰਜੋਤ ਸਿੰਘ, ਰਵਿੰਦਰ ਸਿੰਘ, ਬਲਜੀਤ ਸਿੰਘ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |
ਕਿਸਾਨ ਜਥੇਬੰਦੀਆਂ ਵਲੋਂ ਰੋਕੀਆਂ ਗਈਆਂ ਰੇਲਾਂ
ਨਾਭਾ, (ਕਰਮਜੀਤ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਦੇਸ਼ ਭਰ 'ਚ ਰੇਲਵੇ ਟ੍ਰੈਕ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਤਹਿਤ ਨਾਭਾ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਰੇਲਵੇ ਸਟੇਸ਼ਨ 'ਤੇ ਧਰਨਾ ਲਗਾ ਕੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਮੰਗ ਕੀਤੀ ਕਿ ਲਖੀਮਪੁਰ ਹਿੰਸਾ 'ਚ ਆਪਣੀ ਜਾਨ ਗੁਆਉਣ ਵਾਲੇ ਚਾਰ ਕਿਸਾਨਾਂ ਅਤੇ ਪੱਤਰਕਾਰ ਰਮਨ ਕਸ਼ਯਪ ਦੇ ਮੁੱਖ ਦੋਸ਼ੀ ਅਜੈ ਮਿਸ਼ਰਾ (ਗ੍ਰਹਿ ਰਾਜ ਮੰਤਰੀ) ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾਂਦਾ ਅਤੇ ਮੰਤਰੀ ਦੇ ਅਹੁਦੇ ਤੋਂ ਨਹੀਂ ਹਟਾਇਆ ਜਾਂਦਾ, ਸਾਡਾ ਅੰਦੋਲਨ ਜਾਰੀ ਰਹੇਗਾ | ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਭਾਵੇਂ ਕਿ ਅਸ਼ੀਸ਼ ਮਿਸ਼ਰਾ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਪਰ ਉਸ ਨੂੰ ਪੁਲਿਸ ਵਿਸ਼ੇਸ਼ ਸੁਵਿਧਾਵਾਂ ਦੇ ਰਹੀ ਹੈ | ਜਦੋਂ ਤੱਕ ਅਸ਼ੀਸ਼ ਮਿਸ਼ਰਾ ਦੇ ਪਿਤਾ ਅਜੇ ਮਿਸ਼ਰਾ ਦੀ ਗਿ੍ਫ਼ਤਾਰੀ ਨਹੀਂ ਹੁੰਦੀ ਅਤੇ ਉਸ ਨੂੰ ਬਰਖ਼ਾਸਤ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾ ਜਨਰਲ ਸਕੱਤਰ ਓਾਕਾਰ ਸਿੰਘ ਅਗੌਲ, ਕਿਸਾਨ ਆਗੂ ਜਗਪਾਲ ਉਧਾ, ਜਗਜੀਤ ਸਿੰਘ ਮੋਹਲਗੁਆਰਾ, ਘੁੰਮਣ ਸਿੰਘ ਰਾਜਗੜ੍ਹ ਅਤੇ ਹਰਦੀਪ ਸਿੰਘ ਘਨੁੜਕੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜੋ ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ ਉਸ ਦੇ ਸੰਬੰਧ 'ਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੀ ਗਿ੍ਫ਼ਤਾਰੀ ਨਹੀਂ ਹੁੰਦੀ ਅਤੇ ਉਸ ਨੂੰ ਬਰਖ਼ਾਸਤ ਨਹੀਂ ਕੀਤਾ ਜਾਂਦਾ ਉਦੋਂ ਤੱਕ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਕਿਸਾਨ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਆਪਣਾ ਸੰਘਰਸ਼ ਨਿਰੰਤਰ ਜਾਰੀ ਰੱਖੇਗਾ | ਅੱਜ ਦੇ ਧਰਨੇ 'ਚ ਨਿਰਮਲ ਸਿੰਘ ਘਮਰੋਂਦਾ, ਗੁਰਚਰਨ ਸਿੰਘ, ਹਰਨੇਕ ਸਿੰਘ ਅਗੇਤੀ, ਜਗਤਾਰ ਸਿੰਘ, ਮਿੰਦਰ ਸਿੰਘ ਨਰਮਾਣਾ, ਗੁਰਮੀਤ ਸਿੰਘ ਛੱਜੂ ਭੱਟ, ਕਾਕਾ ਸਿੰਘ ਕੋਟ ਕਲਾ, ਸ਼ਮਸ਼ੇਰ ਸਿੰਘ ਦੁਲੱਦੀ, ਅਮਰੀਕ ਸਿੰਘ ਦੁਲੱਦੀ, ਭੀਮ ਸਿੰਘ, ਰਣਜੀਤ ਸਿੰਘ ਬਿਰੜਵਾਲ, ਗੁਰਪ੍ਰੀਤ ਸਿੰਘ ਕਮੇਲੀ, ਕੁਲਦੀਪ ਸਿੰਘ ਪਾਲੀਆ, ਦਰਸਨ ਸਿੰਘ ਰੋਹਟੀ ਮੌੜਾਂ, ਧਰਮਿੰਦਰ ਸਿੰਘ ਸ਼ਮਲਾ, ਰਣਜੀਤ ਸਿੰਘ ਬੁੱਟਰ, ਹਰਨੇਕ ਸਿੰਘ ਰੋਹਟੀ ਬਸਤਾ ਆਦਿ ਤੋਂ ਇਲਾਵਾ ਨੇੜਲੇ ਪਿੰਡਾਂ ਤੋਂ ਵੱਡੀ ਗਿਣਤੀ ਕਿਸਾਨਾਂ ਤੇ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ |
ਪਾਤੜਾਂ, 18 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਪੁਲਿਸ ਵਲੋਂ ਬੀਤੇ ਦਿਨ ਪਾਤੜਾਂ 'ਚ ਦੇਹ ਵਪਾਰ ਦੇ ਅੱਡੇ ਚਲਾਉਣ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਦਿਆਂ ਕਾਬੂ ਕੀਤੇ ਗਏ 5 ਮਰਦ ਅਤੇ 2 ਔਰਤਾਂ ਦਾ ਮੈਡੀਕਲ ਕਰਵਾਉਣ ਮਗਰੋਂ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ...
ਬਨੂੜ, 18 ਅਕਤੂਬਰ (ਭੁਪਿੰਦਰ ਸਿੰਘ)-ਬਨੂੜ ਦੇ ਵਾਰਡ ਨੰਬਰ 8 ਦੇ ਵਸਨੀਕ ਰਾਹੁਲ ਕੁਮਾਰ ਸੜਕੀ ਹਾਦਸੇ ਦÏਰਾਨ ਜ਼ਖ਼ਮੀ ਹੋ ਗਿਆ ਸੀ, ਦੀ ਹਸਪਤਾਲ 'ਚ ਇਲਾਜ ਦÏਰਾਨ ਮÏਤ ਹੋ ਗਈ¢ ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ 8 ਦਾ ਵਸਨੀਕ ਨੌਜਵਾਨ ਰਾਹੁਲ ਕੁਮਾਰ 19 ਸਾਲ ਪੁੱਤਰ ...
ਪਟਿਆਲਾ, 18 ਅਕਤੂਬਰ (ਮਨਦੀਪ ਸਿੰਘ ਖਰੌੜ)-ਬੀਤੀ 6 ਅਕਤੂਬਰ ਨੂੰ ਭਾਦਸੋਂ ਨੇੜੇ ਇਕ ਨੌਜਵਾਨ ਦਾ ਕਤਲ ਕਰਕੇ ਉਸ ਦਾ ਬੁਲਟ ਮੋਟਰਸਾਈਕਲ ਖੋਹਣ ਅਤੇ ਰਾਤਾਂ ਨੂੰ ਹਥਿਆਰਾਂ ਦੀ ਨੋਕ 'ਤੇ ਰਾਹਗੀਰਾਂ ਨੂੰ ਲੁੱਟਣ ਵਾਲੇ 6 ਮੁਲਜ਼ਮਾਂ ਨੂੰ ਸੀ. ਆਈ. ਏ. ਪਟਿਆਲਾ ਦੇ ਮੁਖੀ ...
ਰਾਜਪੁਰਾ, 18 ਅਕਤੂਬਰ (ਜੀ. ਪੀ. ਸਿੰਘ)-ਲੰਘੇ 2 ਦਿਨਾਂ ਤੋਂ ਰਾਜਪੁਰਾ ਖੇਤਰ 'ਚ ਰੁਕ-ਰੁਕ ਕੇ ਹੋ ਰਹੀ ਹਲਕੀ ਬੁੰਦਾ-ਬਾਂਦੀ ਕਾਰਨ ਜਿਥੇ ਮੌਸਮ 'ਚ ਕਾਫ਼ੀ ਤਬਦੀਲੀ ਆਈ ਹੈ ਉਥੇ ਕਣਕ ਦੀ ਕੰਬਾਈਨਾਂ ਦੇ ਰਾਹੀਂ ਚੱਲ ਰਹੀ ਕਟਾਈ ਤੇ ਅਨਾਜ ਮੰਡੀ 'ਚ ਨਮੀ ਵਧਣ ਵਾਲੇ ਝੋਨੇ ਦੀ ...
ਭਾਦਸੋਂ, 18 ਅਕਤੂਬਰ (ਪ੍ਰਦੀਪ ਦੰਦਰਾਲਾ) - ਹਲਕਾ ਨਾਭੇ ਦੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਬਰਿੰਦਰ ਬਿੱਟੂ ਜ਼ਿਲ੍ਹਾ ਪਟਿਆਲਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਯੂਥ ਵਿੰਗ ਪਟਿਆਲਾ ਦੇ ਢਾਂਚੇ ਦੇ ਵਿਸਥਾਰ ਨੂੰ ਲੈ ਕੇ ਹੋਏ ਨਾਰਾਜ਼ ਆਉਣ ਵਾਲੇ ...
ਇਸ ਸਬੰਧੀ ਫ਼ੋਨ ਤੇ ਗੱਲ ਕਰਦਿਆਂ ਸਿਵਲ ਸਰਜਨ ਪਿ੍ੰਸ ਸੋਢੀ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਅਜੇ ਪਹਿਲਾਂ ਕੋਈ ਕਾਰਵਾਈ ਨਹੀਂ ਕੀਤੀ ਪਰ ਹੁਣ ਉਹ ਜਲਦ ਹੀ ਇਸ ਨੂੰ ਗੰਭੀਰਤਾ ਨਾਲ ਇਨ੍ਹਾਂ ਢਾਬਿਆਂ ਤੇ ਛਾਪੇਮਾਰੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਸਬੰਧੀ ...
ਪਟਿਆਲਾ, 18 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਵਲੋਂ 'ਲਿੰਗ ਸੰਵੇਦਨਸ਼ੀਲਤਾ' ਦੇ ਮੁੱਦੇ 'ਤੇ ਮੌਜੂਦਾ ਵਿਦਿਅਕ ਸੈਸ਼ਨ ਦੌਰਾਨ ਮਿਥੀਆਂ ਗਈਆਂ ਵਰਕਸ਼ਾਪਾਂ ਦੀ ਲੜੀ ਤਹਿਤ ਪਹਿਲੀ ਵਰਕਸ਼ਾਪ ਕਰਵਾਈ ਗਈ | ਵਰਕਸ਼ਾਪ ਦਾ ...
ਸਮਾਣਾ, 18 ਅਕਤੂਬਰ (ਹਰਵਿੰਦਰ ਸਿੰਘ ਟੋਨੀ) - ਗਾਜੇਵਾਸ ਪੁਲਿਸ ਵਲੋਂ ਪਿੰਡ ਅਚਰਾਲ ਖ਼ੁਰਦ ਦੇ ਇਕ ਘਰ ਵਿਚ ਕੀਤੀ ਰੇਡ ਦੌਰਾਨ ਨਾਜਾਇਜ਼ ਸ਼ਰਾਬ ਬਣਾਉਣ ਲਈ ਰੱਖੀ 100 ਲੀਟਰ ਲਾਹਣ ਬਰਾਮਦ ਕੀਤੀ, ਜਦੋਂਕਿ ਦੋਸ਼ੀ ਫ਼ਰਾਰ ਹੋਣ ਵਿਚ ਸਫਲ ਰਿਹਾ | ਜਿਸ ਦੀ ਪਛਾਣ ਮਾਨ ਸਿੰਘ ...
ਪਟਿਆਲਾ, 18 ਅਕਤੂਬਰ (ਮਨਦੀਪ ਸਿੰਘ ਖਰੌੜ)-ਇਥੋਂ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਗੈਸ ਏਜੰਸੀ 'ਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਉਸ ਤੋਂ 4 ਲੱਖ 6 ਹਜ਼ਾਰ ਦੀ ਲੈਣ ਤੋਂ ਬਾਅਦ ਵੀ ਉਸ ਨੂੰ ਗੈਸ ਏਜੰਸੀ 'ਚ ਨੌਕਰੀ ਨਹੀਂ ਦਿਵਾਈ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ | ਜਿਸ ...
ਪਟਿਆਲਾ, 18 ਅਕਤੂਬਰ (ਅ.ਸ. ਆਹਲੂਵਾਲੀਆ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਤੇ ਸਹਿਕਾਰੀ ਸਭਾਵਾਂ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਪਟਿਆਲਾ ਜ਼ਿਲ੍ਹੇ ਦੇ ਸਾਰੇ ਬਲਾਕਾਂ 'ਚ ਜਾਗਰੂਕਤਾ ਕੈਂਪ ਲਗਾਏ ਜਾਣ ਦੀ ਗੱਲ ...
ਪਟਿਆਲਾ, 18 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਰਕਾਰ ਵਲੋਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪਿਛਲੇ 15 ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰਨ ਵਾਲੇ 3807 ਟਰੇਂਡ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਪ੍ਰਤੀ ਦਿਖਾਈ ਜਾ ਰਹੀ ਬੇਰੁਖ਼ੀ ਕਾਰਨ ਉਨ੍ਹਾਂ 'ਚ ...
ਪਟਿਆਲਾ, 18 ਅਕਤੂਬਰ (ਅ.ਸ. ਆਹਲੂਵਾਲੀਆ)-ਜ਼ਿਲ੍ਹੇ ਦੀਆਂ ਮੰਡੀਆਂ 'ਚ 2 ਲੱਖ 66 ਹਜ਼ਾਰ 325 ਮੀਟਰਿਕ ਟਨ ਝੋਨੇ ਦੀ ਆਮਦ ਹੋਈ ਹੈ ਅਤੇ ਮੰਡੀਆਂ 'ਚ ਪੁੱਜੇ ਝੋਨੇ 'ਚੋਂ 2 ਲੱਖ 63 ਹਜ਼ਾਰ 779 ਮੀਟਿ੍ਕ ਟਨ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ | ਡਿਪਟੀ ਕਮਿਸ਼ਨਰ ਸੰਦੀਪ ਹੰਸ ਮੁਤਾਬਿਕ ਹੁਣ ...
ਪਟਿਆਲਾ, 18 ਅਕਤੂਬਰ (ਮਨਦੀਪ ਸਿੰਘ ਖਰੌੜ)-ਸਥਾਨਕ ਦਰਸ਼ਨ ਨਗਰ 'ਚ ਮੋਟਰਸਾਈਕਲ 'ਤੇ ਜਾ ਰਹੇ ਨੌਜਵਾਨ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰਨ ਉਪਰੰਤ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿਥੇ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ | ...
ਪਟਿਆਲਾ, 18 ਅਕਤੂਬਰ (ਮਨਦੀਪ ਸਿੰਘ ਖਰੌੜ) - ਕੋਰੋਨਾ ਤੋਂ ਬਾਅਦ ਪੰਜਾਬ 'ਚ ਡੇਂਗੂ ਦਾ ਪ੍ਰਕੋਪ ਵਧਦਾ ਨਜ਼ਰ ਆ ਰਿਹਾ ਹੈ | ਜਿਸ ਤਹਿਤ ਪਟਿਆਲਾ ਜ਼ਿਲ੍ਹਾ 'ਚ ਬੀਤੇ 10 ਦਿਨਾਂ ਦੌਰਾਨ 100 ਤੋਂ ਵੱਧ ਵਿਅਕਤੀ ਡੇਂਗੂ ਦੇ ਬੁਖ਼ਾਰ ਦੇ ਸ਼ਿਕਾਰ ਹੋਏ ਹਨ | ਸਿਹਤ ਵਿਭਾਗ ਦੇ ...
ਡਕਾਲਾ, 18 ਅਕਤੂਬਰ (ਪਰਗਟ ਸਿੰਘ ਬਲਬੇੜ੍ਹਾ)-ਭਾਰਤੀ ਕਿਸਾਨ ਯੂਨੀਅਨ (ਡਕੌਦਾ) ਦੇ ਬਲਾਕ ਸਨੌਰ ਦੇ ਪ੍ਰਧਾਨ ਮੁਖਤਿਅਰ ਸਿੰਘ ਕੱਕੇਪੁਰ ਦੀ ਅਗਵਾਈ ਹੇਠ ਪਿੰਡ ਨੈਣ ਕਲਾਂ ਵਿਖੇ ਬੈਠਕ ਹੋਈ | ਇਸ ਮੌਕੇ ਪਿੰਡ ਨੈਣ ਕਲਾਂ ਇਕਾਈ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਜਿਸ 'ਚ ...
ਪਟਿਆਲਾ, 18 ਅਕਤੂਬਰ, (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਦੇ ਕੋਨੇ ਕੋਨੇ ਤੋਂ ਆਏ ਬਿਜਲੀ ਮੁਲਾਜ਼ਮਾਂ ਨੇ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਦੇ ਤਿੰਨੇ ਗੇਟਾਂ 'ਤੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ | ਜਿਸ ਕਾਰਣ ਪਾਵਰ ਮੈਨੇਜਮੈਂਟ ਅਤੇ ਬਿਜਲੀ ਨਿਗਮ ਦਾ ਦਫ਼ਤਰੀ ਅਮਲਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX