ਜਲੰਧਰ ਛਾਉਣੀ, 18 ਅਕਤੂਬਰ (ਪਵਨ ਖਰਬੰਦਾ)- ਜਲੰਧਰ-ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਕਾਰਾਂ ਦੇ ਸ਼ੋ ਰੂਮ 'ਚ ਕੰਮ ਕਰਨ ਜਾ ਰਹੀਆਂ ਨੇੜਲੇ ਪਿੰਡ ਧੰਨੋਵਾਲੀ ਦੀਆਂ 2 ਲੜਕੀਆਂ ਅੱਜ ਸਵੇਰੇ ਪੰਜਾਬ ਪੁਲਿਸ ਦੇ ਥਾਣੇਦਾਰ ਦੀ ਤੇਜ਼ ਰਫ਼ਤਾਰ ਗੱਡੀ ਦੀ ਲਪੇਟ 'ਚ ਆ ਗਈਆਂ, ਜਿਸ ਕਾਰਨ 1 ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇਕ ਲੜਕੀ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ | ਹਾਦਸੇ ਉਪਰੰਤ ਥਾਣੇਦਾਰ ਗੱਡੀ ਸਮੇਤ ਫ਼ਰਾਰ ਹੋ ਗਿਆ, ਜਿਸ ਦੇ ਰੋਸ ਵਜੋਂ ਪੀੜਤ ਪਰਿਵਾਰਕ ਮੈਂਬਰਾਂ ਤੇ ਪਿੰਡ ਧੰਨੋਵਾਲੀ ਦੇ ਵਸਨੀਕਾਂ ਵਲੋਂ ਜਲੰਧਰ-ਫਗਵਾੜਾ ਮੁੱਖ ਮਾਰਗ ਨੂੰ 6 ਘੰਟੇ ਤੱਕ ਜਾਮ ਕਰ ਦਿੱਤਾ ਗਿਆ, ਜਿਸ ਕਾਰਨ ਲੋਕ ਭਾਰੀ ਖੱਜਲ ਖੁਆਰ ਹੋਏ | ਇਸ ਸਬੰਧੀ ਏ.ਸੀ.ਪੀ. ਕੈਂਟ ਮੇਜਰ ਸਿੰਘ ਨੇ ਦੱਸਿਆ ਕਿ ਧੰਨੋਵਾਲੀ ਵਾਸੀ ਨਵਜੋਤ ਕੌਰ (20) ਪੁੱਤਰੀ ਰਣਜੀਤ ਸਿੰਘ ਤੇ ਮਮਤਾ ਪੁੱਤਰੀ ਸਵਰਨ ਦਾਸ ਅੱਜ ਸਵੇਰੇ ਇਥੋਂ ਨੇੜੇ ਸਥਿਤ ਕਾਰਾਂ ਦੇ ਸ਼ੋ ਰੂਮ 'ਚ ਕੰਮ ਕਰਨ ਲਈ ਜਾ ਰਹੀਆਂ ਸਨ ਤੇ ਜਦੋਂ ਉਹ ਸੜਕ ਪਾਰ ਕਰਨ ਲੱਗੀਆਂ ਤਾਂ ਇਕ ਤੇਜ਼ ਰਫ਼ਤਾਰ ਗੱਡੀ ਨੇ ਦੋਵਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਨਵਜੋਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਮਮਤਾ ਗੰਭੀਰ ਜ਼ਖ਼ਮੀ ਹੋ ਗਈ | ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੌਰਾਨ ਪੀ.ਏ.ਪੀ. ਦੀ 27 ਬਟਾਲੀਅਨ 'ਚ ਤਾਇਨਾਤ ਥਾਣੇਦਾਰ ਅੰਮਿ੍ਤਪਾਲ ਸਿੰਘ ਮੌਕੇ ਤੋਂ ਗੱਡੀ ਸਮੇਤ ਫ਼ਰਾਰ ਹੋ ਗਿਆ, ਜਿਸ ਨੂੰ ਬਾਅਦ 'ਚ ਕਾਬੂ ਕਰ ਲਿਆ ਗਿਆ | ਉਨ੍ਹਾਂ ਦੱਸਿਆ ਕਿ ਥਾਣੇਦਾਰ ਅੰਮਿ੍ਤਪਾਲ ਸਿੰਘ ਵਲੋਂ ਮਿ੍ਤਕਾ ਨਵਜੋਤ ਕੌਰ ਤੇ ਗੰਭੀਰ ਜ਼ਖ਼ਮੀ ਹੋਈ ਲੜਕੀ ਮਮਤਾ ਦੇ ਪਰਿਵਾਰਕ ਮੈਂਬਰਾਂ ਨੂੰ ਲਿਖਤੀ 'ਚ 16 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਵਾਅਦਾ ਕਰਦੇ ਹੋਏ ਪਤਵੰਤੇ ਵਿਅਕਤੀਆਂ ਦੀ ਹਾਜ਼ਰੀ 'ਚ ਰਾਜ਼ੀਨਾਮਾ ਕਰ ਲਿਆ ਗਿਆ ਹੈ |
ਗੱਡੀ 'ਤੇ ਲੱਗੇ ਖ਼ੂਨ ਨੂੰ ਕੱਪੜੇ ਨਾਲ ਇੰਸਪੈਕਟਰ ਨੇ ਕੀਤਾ ਸਾਫ਼
ਜਾਣਕਾਰੀ ਅਨੁਸਾਰ ਇੰਸਪੈਕਟਰ ਅੰਮਿ੍ਤਪਾਲ ਸਿੰਘ ਦੋਵੇਂ ਹੀ ਲੜਕੀਆਂ ਨੂੰ ਟੱਕਰ ਮਾਰਨ ਉਪਰੰਤ ਮੌਕੇ ਤੋਂ ਹੀ ਫ਼ਰਾਰ ਹੋ ਗਿਆ ਸੀ, ਪਰ ਉਸ ਵਲੋਂ ਕੁਝ ਦੂਰੀ 'ਤੇ ਹੀ ਸਥਿਤ ਸੜਕ ਕਿਨਾਰੇ ਆਪਣੀ ਗੱਡੀ ਨੂੰ ਖੜ੍ਹਾ ਕਰਕੇ ਇਕ ਕੱਪੜੇ ਨਾਲ ਗੱਡੀ 'ਤੇ ਲੱਗੇ ਹੋਏ ਖੂਨ ਨੂੰ ਸਾਫ਼ ਕਰਦੇ ਹੋਏ ਦੇਖਿਆ ਗਿਆ, ਜਿਸ ਸਬੰਧੀ ਇਕ ਰਾਹਗੀਰ ਵਲੋਂ ਵੀਡੀਓ ਬਣਾ ਕੇ ਇਸ ਨੂੰ ਵਾਇਰਲ ਵੀ ਕਰ ਦਿੱਤਾ ਗਿਆ | ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਸ ਕੱਪੜੇ ਨਾਲ ਉਸ ਵਲੋਂ ਗੱਡੀ 'ਤੇ ਲੱਗੇ ਖੂਨ ਨੂੰ ਸਾਫ਼ ਕੀਤਾ ਜਾ ਰਿਹਾ ਸੀ ਉਹ ਕੱਪੜਾ ਵੀ ਮਿ੍ਤਕਾ ਨਵਜੋਤ ਕੌਰ ਦੀ ਚੁੰਨੀ ਦਾ ਹੀ ਸੀ |
6 ਘੰਟੇ ਬਾਅਦ ਖੁੱਲਿ੍ਹਆ ਜਲੰਧਰ-ਫਗਵਾੜਾ ਮੁੱਖ ਮਾਰਗ
ਥਾਣੇਦਾਰ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਮਿ੍ਤਕ ਲੜਕੀ ਤੇ ਗੰਭੀਰ ਜ਼ਖ਼ਮੀ ਲੜਕੀ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਧੰਨੋਵਾਲੀ ਦੇ ਵਸਨੀਕਾਂ ਵਲੋਂ ਜਲੰਧਰ-ਫਗਵਾੜਾ ਮੁੱਖ ਮਾਰਗ ਨੂੰ 6 ਘੰਟੇ ਤੱਕ ਜਾਮ ਕਰ ਦਿੱਤਾ ਗਿਆ | ਜਾਮ ਕਾਰਨ ਜਲੰਧਰ ਤੋਂ ਫਗਵਾੜਾ ਤੇ ਫਗਵਾੜਾ ਤੋਂ ਜਲੰਧਰ ਵੱਲ ਨੂੰ ਆਉਣ ਵਾਲੇ ਰਸਤੇ 'ਤੇ ਦੂਰ-ਦੂਰ ਤੱਕ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ, ਜਿਸ ਕਾਰਨ ਵਾਹਨ ਚਾਲਕਾਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ |
ਨਵਜੋਤ ਮੇਰੀ ਧੀ ਨਹੀਂ ਮੇਰਾ ਪੁੱਤਰ ਸੀ
ਚੱਕਾ ਜਾਮ ਦੌਰਾਨ ਚੱਲ ਰਹੇ ਰੋਸ ਪ੍ਰਦਰਸ਼ਨ ਦੌਰਾਨ ਮਿ੍ਤਕਾ ਨਵਜੋਤ ਕੌਰ ਦੀ ਮਾਂ ਨੇ ਵਿਰਲਾਪ ਕਰਦੇ ਹੋਏ ਕਿਹਾ ਕਿ ਨਵਜੋਤ ਉਸ ਦੀ ਧੀ ਨਹੀਂ ਬਲਕਿ ਉਸ ਦਾ ਕਮਾਊ ਪੁੱਤਰ ਸੀ, ਜੋ ਘਰ ਦੀ ਆਰਥਿਕ ਮਦਦ 'ਚ ਬਹੁਤ ਸਹਿਯੋਗ ਕਰਦੀ ਸੀ | ਇਹ ਵੀ ਜਾਣਕਾਰੀ ਮਿਲੀ ਹੈ ਕਿ ਨਵਜੋਤ ਕੌਰ ਦੀ ਆਰਥਿਕ ਹਾਲਤ ਵਧੀਆ ਨਹੀਂ ਹੈ ਤੇ ਉਸ ਦੀ ਇਕ ਛੋਟੀ ਭੈਣ ਸਿਹਤ ਪੱਖੋਂ ਵੀ ਕਾਫ਼ੀ ਕਮਜ਼ੋਰ ਹੈ | ਇਸੇ ਤਰ੍ਹਾਂ ਹੀ ਮਮਤਾ ਦੇ ਪਰਿਵਾਰ ਦੀ ਵੀ ਆਰਥਿਕ ਹਾਲਤ ਵਧੀਆ ਨਹੀਂ ਹੈ, ਜਿਸ ਕਾਰਨ ਦੋਵੇਂ ਹੀ ਲੜਕੀਆਂ ਨੌਕਰੀ ਕਰਕੇ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰ ਰਹੀਆਂ ਸਨ |
ਪ੍ਰਦਸ਼ਨਕਾਰੀਆਂ ਨੇ ਸ਼ੋ ਰੂਮ ਬੰਦ ਕਰਵਾਇਆ
ਦੱਸਣਯੋਗ ਹੈ ਕਿ ਘਟਨਾ ਸਥਾਨ ਨੇੜੇ ਸਥਿਤ ਜਿਸ ਸ਼ੋ ਰੂਮ 'ਚ ਦੋਵੇਂ ਹੀ ਲੜਕੀਆਂ ਕੰਮ ਕਰਦੀਆਂ ਸਨ, ਉਕਤ ਸ਼ੋ ਰੂਮ ਹਾਦਸੇ ਉਪਰੰਤ ਵੀ ਖੁੱਲ੍ਹਾ ਪਿਆ ਸੀ ਤੇ ਕੋਈ ਵੀ ਅਧਿਕਾਰੀ ਰੋਸ ਪ੍ਰਦਰਸ਼ਨ 'ਚ ਹਾਜ਼ਰ ਨਹੀ ਸੀ, ਜਿਸ ਸਬੰਧੀ ਪਤਾ ਲਗਦੇ ਹੀ ਵੱਖ-ਵੱਖ ਜਥੇਬੰਦੀਆਂ ਦੇ ਆਗੂ ਉਕਤ ਸ਼ੋ ਰੂਮ 'ਚ ਪਹੁੰਚ ਗਏ ਤੇ ਉਨ੍ਹਾਂ ਨੂੰ ਸ਼ੋ ਰੂਮ ਨੂੰ ਬੰਦ ਕਰਨ ਲਈ ਮੰਗ ਕਰਦੇ ਹੋਏ ਸਾਰੇ ਹੀ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਵੀ ਧਰਨੇ ਵਾਲੀ ਥਾਂ 'ਤੇ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰਨ, ਜਿਸ ਤੋਂ ਬਾਅਦ ਸਾਰੇ ਹੀ ਮੁਲਾਜ਼ਮ ਧਰਨਾ ਸਥਾਨ 'ਤੇ ਪਹੁੰਚ ਗਏ |
ਬਟਾਲਾ, 18 ਅਕਤੂਬਰ (ਕਾਹਲੋਂ)-ਬਟਾਲਾ ਦੇ ਗੁਰਦਾਸਪੁਰ ਰੋਡ 'ਤੇ ਸਥਿਤ ਅਕਾਲ ਹਸਪਤਾਲ 'ਚੋਂ 2 ਔਰਤਾਂ 3 ਦਿਨ ਦਾ ਬੱਚਾ ਚੁੱਕ ਕੇ ਸਕੂਟੀ 'ਤੇ ਫਰਾਰ ਹੋ ਗਈਆਂ ਹਨ | ਇਹ ਔਰਤਾਂ ਨਰਸ ਬਣ ਕੇ ਟੀਕਾਕਰਨ ਕਰਵਾਉਣ ਦੇ ਬਹਾਨੇ ਬੱਚਾ ਲੈ ਗਈਆਂ | ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ...
.ਡੇਹਰੀਵਾਲ ਦਰੋਗਾ, 18 ਅਕਤੂਬਰ (ਹਰਦੀਪ ਸਿੰਘ ਸੰਧੂ)-ਪਿੰਡ ਡੇਹਰੀਵਾਲ ਦਰੋਗਾ 'ਚ ਨਾਨੀ ਦੇ ਭੋਗ 'ਤੇ ਆਏ ਦੋਹਤੇ ਨੂੰ ਉਸ ਦੇ ਰਿਸ਼ਤੇ 'ਚ ਮਾਮਾ ਲਗਦੇ ਵਿਅਕਤੀ ਵਲੋਂ ਕਹੀ ਨਾਲ ਵੱਢ ਕੇ ਕਤਲ ਕਰ ਦਿੱਤਾ ਗਿਆ | ਜਾਣਕਾਰੀ ਅਨੁਸਾਰ ਮਿ੍ਤਕ ਹਰਮਨਜੋਤ ਸਿੰਘ (6) ਪੁੱਤਰ ...
ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਬੱਸ ਅੱਡਾ ਸ੍ਰੀ ਮੁਕਤਸਰ ਸਾਹਿਬ ਦੀ ਚੈਕਿੰਗ ਕਰਨ ਤੋਂ ਬਾਅਦ 'ਅਜੀਤ' ਉੱਪ-ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ | ਇਸ ਮੌਕੇ ਰਾਜਾ ਵੜਿੰਗ ਨੇ ...
ਚੰਡੀਗੜ੍ਹ, 18 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਮੰਤਰੀ ਮੰਡਲ ਵਲੋਂ ਪਿੰਡਾਂ 'ਚ ਟਿਊਬਵੈੱਲਾਂ ਦੇ 1168 ਕਰੋੜ ਦੇ ਬਿੱਲ ਮੁਆਫ਼ ਕਰ ਦਿੱਤੇ ਗਏ ਹਨ | ਨਾਲ ਹੀ ਸ਼ਹਿਰਾਂ 'ਚ ...
ਚੰਡੀਗੜ੍ਹ, 18 ਅਕਤੂਬਰ (ਅਜੀਤ ਬਿਊਰੋ)-ਕੇਂਦਰ ਸਰਕਾਰ ਵਲੋਂ ਪੰਜਾਬ 'ਚ ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ਦੇ ਅਧਿਕਾਰ ਖੇਤਰ ਨੂੰ ਸਰਹੱਦ ਤੋਂ 15 ਕਿੱਲੋਮੀਟਰ ਤੋਂ ਵਧਾ ਕੇ 50 ਕਿੱਲੋਮੀਟਰ ਤੱਕ ਕਰਨ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬਾ ...
ਸ੍ਰੀ ਚਮਕੌਰ ਸਾਹਿਬ/ਬੇਲਾ, 18 ਅਕਤੂਬਰ (ਜਗਮੋਹਣ ਸਿੰਘ ਨਾਰੰਗ, ਮਨਜੀਤ ਸਿੰਘ ਸੈਣੀ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚਮਕੌਰ ਸਾਹਿਬ ਹਲਕੇ ਦੇ ਸਰਬਪੱਖੀ ਵਿਕਾਸ ਲਈ 1000 ਕਰੋੜ ਦੀ ਲਾਗਤ ਵਾਲੇ ਕਈ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ | ਮੁੱਖ ਮੰਤਰੀ ਨੇ ਸ੍ਰੀ ...
ਲੁਧਿਆਣਾ, 18 ਅਕਤੂਬਰ (ਪੁਨੀਤ ਬਾਵਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਹੈ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਅੱਜ ਪੰਜਾਬ ਦੇ 20 ਜ਼ਿਲਿ੍ਹਆਂ 'ਚ 30 ਥਾਵਾਂ 'ਤੇ ਰੇਲ ਗੱਡੀਆਂ ਰੋਕੀਆਂ ਗਈਆਂ | ਸ. ਕਾਦੀਆਂ ਨੇ ਕਿਹਾ ਕਿ ...
ਚੰਡੀਗੜ੍ਹ, 18 ਅਕਤੂਬਰ (ਅਜੀਤ ਬਿਊਰੋ) ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦਾ ਵਿਰੋਧ ਕਰਨ ਵਾਲੇ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਨੂੰ ਵੀ ਨਵੇਂ ਤਨਖ਼ਾਹ ਸਕੇਲ ਵਿਚ ਮਕਾਨ ਭੱਤੇ ਵਿਚ ਕਟੌਤੀ ਦਾ ਸਾਹਮਣਾ ਕਰਨਾ ਪਵੇਗਾ | ਵਿੱਤ ਵਿਭਾਗ ਵਲੋਂ ਇਸ ਸਬੰਧ ਵਿਚ ...
ਚੰਡੀਗੜ੍ਹ, 18 ਅਕਤੂਬਰ (ਅਜੀਤ ਬਿਊਰੋ) -ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸੂਬੇ 'ਚ ਡੇਂਗੂ ਦੇ ਟਾਕਰੇ ਹਿੱਤ ਡਿਪਟੀ ਕਮਿਸ਼ਨਰਾਂ ਦੀ ਅਗਵਾਈ 'ਚ ਜ਼ਿਲ੍ਹਾ ਪੱਧਰੀ ਕਮੇਟੀਆਂ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ | ਸੋਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਮਾਰ ...
ਐੱਸ. ਏ. ਐੱਸ. ਨਗਰ, 18 ਅਕਤੂਬਰ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਤੋਂ ਮਾਲਵਾ ਪੱਟੀ ਵਿਚਲੀਆਂ ਪੇਂਡੂ ਸਹਿਕਾਰੀ ਸਭਾਵਾਂ 'ਚ ਬੀਜ ਤੇ ਡੀ.ਏ.ਪੀ. ਖਾਦ ਤੁਰੰਤ ਮੁਹੱਈਆ ਕਰਵਾਉਣ ...
ਲੁਧਿਆਣਾ, 18 ਅਕਤੂਬਰ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਵਲੋਂ ਰਾਸ਼ਟਰੀ ਸਰਵਉਚ ਨਿਰਦੇਸ਼ਕ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਮਹਾਰਾਜ ਦੇ ਪ੍ਰਗਟ ਦਿਵਸ ਦੇ ਸਬੰਧ 'ਚ 11ਵੀਂ ਬ੍ਰਹਮ ਜੋਤੀ 'ਵਿਸ਼ਾਲ ਸ਼ੋਭਾ ਯਾਤਰਾ' ਸਜਾਈ ...
ਅੰਮਿ੍ਤਸਰ, 18 ਅਕਤੂਬਰ (ਹਰਮਿੰਦਰ ਸਿੰਘ)-ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਨੂੰ ਲੈ ਕੇ ਭਾਜਪਾ ਆਗੂ ਤੇ ਸਾਬਕਾ ਸਿਹਤ ਮੰਤਰੀ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਮਨੁੱਖੀ ਅਧਿਕਾਰ ਕਮਿਸ਼ਨ ਤੇ ਸੰਗਠਨਾਂ ਤੇ ਧਾਰਮਿਕ ਆਗੂਆਂ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਇਸ ...
ਹੁਸ਼ਿਆਰਪੁਰ, 18 ਅਕਤੂਬਰ (ਬਲਜਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ ਤੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਦੇਸ ਰਾਜ ਸਿੰਘ ਧੁੱਗਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ...
ਅੰਮਿ੍ਤਸਰ, 18 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਗੁਰੂ ਨਾਨਕ ਜੀ ਪਬਲਿਕ ਮਾਡਲ ਹਾਈ ਸਕੂਲ ਦੇ ਗੁਰਸਿੱਖ ਵਿਦਿਆਰਥੀਆਂ ਨੇ 10ਵੀਂ ਜਮਾਤ ਦੇ ਇਮਤਿਹਾਨ 'ਚ ਰਿਕਾਰਡ-ਤੋੜ ਅੰਕ ਹਾਸਲ ਕੀਤੇ ਹਨ | ਲਾਹੌਰ ਤੋਂ ਬਾਬਰ ਜਲੰਧਰੀ ਨੇ ...
ਚੰਡੀਗੜ੍ਹ, 18 ਅਕਤੂਬਰ (ਐਨ. ਐਸ. ਪਰਵਾਨਾ) -5 ਵਾਰ ਮੁੱਖ ਮੰਤਰੀ ਰਹਿ ਚੁੱਕੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਉਮਰ ਦੇ ਇਸ ਢਲਦੇ ਪੜਾਅ 'ਚ ਮੈਂ ਵਿਧਾਨ ਸਭਾ ਚੋਣ ਲੜਨੀ ਹੈ ਕਿ ਨਹੀਂ, ਇਸ ਦਾ ਫ਼ੈਸਲਾ ਸ਼੍ਰੋਮਣੀ ਅਕਾਲੀ ਦਲ ਨੇ ਕਰਨਾ ਹੈ ਤੇ ਪਾਰਟੀ ...
ਹੁਸ਼ਿਆਰਪੁਰ, 18 ਅਕਤੂਬਰ (ਬਲਜਿੰਦਰਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ 13 ਸੂਤਰੀ ਏਜੰਡੇ ਨੂੰ ਘਰ-ਘਰ ਪਹੁੰਚਾਉਣਾ ਮੇਰਾ ਪਹਿਲਾ ਮਕਸਦ ਰਹੇਗਾ ਤੇ ਪਾਰਟੀ ਦੀ ਬਿਹਤਰੀ ਦੇ ਨਾਲ-ਨਾਲ ਮਿਸ਼ਨ 2022 ਨੂੰ ਫ਼ਤਿਹ ਕਰਨ ਲਈ ਵੱਧ ਤੋਂ ਵੱਧ ...
ਜਲੰਧਰ, 18 ਅਕਤੂਬਰ (ਐੱਮ. ਐੱਸ. ਲੋਹੀਆ)-ਜਿਹੜੇ ਵਿਅਕਤੀਆਂ ਦੇ ਜਬਾੜੇ ਦੀ ਹੱਡੀ ਘੱਸ ਜਾਂਦੀ ਹੈ ਜਾਂ ਉਹ ਸ਼ੂਗਰ ਦੇ ਮਰੀਜ਼ ਹਨ, ਜਾਂ ਕਿਸੇ ਹਾਦਸੇ 'ਚ ਜਬਾੜਾ ਟੁੱਟ ਗਿਆ ਹੈ, ਤਾਂ ਉਹ ਵਿਅਕਤੀ ਵੀ 'ਬੇਸਲ ਇੰਪਲਾਂਟ' ਤਕਨੀਕ ਜ਼ਰੀਏ ਪੱਕੇ ਦੰਦ ਲਗਾ ਸਕਦੇ ਹਨ | ਇਹ ਜਾਣਕਾਰੀ ...
ਜਲੰਧਰ, 18 ਅਕਤੂਬਰ (ਅ.ਬ)-ਸਰਗਰਮ, ਪੜ੍ਹੇ-ਲਿਖੇ, ਮਿਹਨਤੀ ਅਤੇ ਟਕਸਾਲੀ ਅਕਾਲੀ ਪਰਿਵਾਰ ਨਾਲ ਸੰਬੰਧਿਤ ਜ਼ਿਲ੍ਹਾ ਜਲੰਧਰ ਦੇ ਯੂਥ ਆਗੂ ਗੁਰਦੇਵ ਸਿੰਘ ਗੋਲਡੀ ਭਾਟੀਆ ਨੂੰ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਯੂਥ ਅਕਾਲੀ ਦਲ ਦਾ ਕੌਮੀ ਸੀਨੀਅਰ ਮੀਤ ਪ੍ਰਧਾਨ ...
ਸੰਗਰੂਰ, 18 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਦਿੱਲੀ ਦੇ ਟਿੱਕਰੀ ਬਾਰਡਰ 'ਤੇ ਨੌਜਵਾਨ ਕਿਸਾਨ ਬੀਰਾੇਦਰ ਸਿੰਘ ਵਾਸੀ ਪਿੰਡ ਉੱਭਾਵਾਲ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ...
ਦਿੜ੍ਹਬਾ ਮੰਡੀ, ਕੌਹਰੀਆਂ, 18 ਅਕਤੂਬਰ (ਪਰਵਿੰਦਰ ਸੋਨੰੂ, ਮਾਲਵਿੰਦਰ ਸਿੰਘ ਸਿੱਧੂ) -ਇਕ ਨੌਜਵਾਨ ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ | ਸਹਾਇਕ ਥਾਣੇਦਾਰ ਕਮਲਜੀਤ ਸਿੰਘ ਪੁਲਸ ਚੌਕੀ ਕੌਹਰੀਆਂ ਨੇ ...
ਨਵੀਂ ਦਿੱਲੀ, 18 ਅਕਤੂਬਰ (ਉਪਮਾ ਡਾਗਾ ਪਾਰਥ)-ਸਿੰਘੂ ਬਾਰਡਰ 'ਤੇ ਹੋਏ ਲਖਬੀਰ ਕਤਲ ਕੇਸ ਅਤੇ ਬੇਅਦਬੀ ਦੀ ਘਟਨਾ ਦਾ ਘੱਟ ਗਿਣਤੀਆਂ ਬਾਰੇ ਰਾਸ਼ਟਰੀ ਕਮਿਸ਼ਨ ਵਲੋਂ ਸਖ਼ਤ ਨੋਟਿਸ ਲਿਆ ਗਿਆ | ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਇਸ ਸੰਬੰਧ 'ਚ ਹਰਿਆਣਾ ਦੇ ...
ਚਾਉਕੇ, 18 ਅਕਤੂਬਰ (ਮਨਜੀਤ ਸਿੰਘ ਘੜੈਲੀ)-ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਦੇ ਪਿਤਾ ਤੇ ਅਦਾਰਾ ਇਫਕੋ ਦੇ ਚੇਅਰਮੈਨ ਸਵ: ਬਲਵਿੰਦਰ ਸਿੰਘ ਨਕੱਈ ਦੇ ਦਿਹਾਂਤ 'ਤੇ ਨਕੱਈ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ...
ਨਿਹਾਲ ਸਿੰਘ ਵਾਲਾ/ਸਮਾਧ ਭਾਈ, 18 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ/ ਰਾਜਵਿੰਦਰ ਰੌਂਤਾ)-ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਰੌਂਤਾ ਵਿਖੇ ਪ੍ਰੇਮੀ ਜੋੜੇ ਦਾ ਕਤਲ ਕਰਨ ਨੂੰ ਲੈ ਕੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ 16 ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ, ...
ਨਿਊਯਾਰਕ, 18 ਅਕਤੂਬਰ (ਏਜੰਸੀ)-ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੁਨੀਆ ਭਰ ਵਿਚ ਕੋਵਿਡ-19 ਮਹਾਂਮਾਰੀ ਦੇ ਮੁਕਾਬਲੇ ਲਈ ਇਕ ਕੌਮਾਂਤਰੀ ਵਿੱਤੀ ਢਾਂਚਾ ਬਣਾਉਣ 'ਤੇ ਜ਼ੋਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਟੀਕੇ ਦੇ ਕੱਚੇ ਮਾਲ ਲਈ ਸਪਲਾਈ ਚੇਨ ਨੂੰ ਖੁੱਲ੍ਹਾ ...
ਸ੍ਰੀਨਗਰ, 18 ਅਕਤੂਬਰ (ਮਨਜੀਤ ਸਿੰਘ)-ਕਸ਼ਮੀਰ ਵਾਦੀ 'ਚ ਸ੍ਰੀਨਗਰ ਤੇ ਤਰਾਲ ਵਿਖੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਗੁਰਮਤਿ ਟਕਸਾਲ ਕਸ਼ਮੀਰ ਵਲੋਂ ਕਰਵਾਏ ਗੁਰਮਤਿ ਸਮਾਗਮ 'ਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ...
ਯੇਰੂਸ਼ਲਮ, 18 ਅਕਤੂਬਰ (ਏਜੰਸੀ)-ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਇੱਥੇ ਭਾਰਤੀ ਯਹੂਦੀ ਭਾਈਚਾਰੇ ਤੇ ਵਿਚਾਰਵਾਨਾਂ ਨੂੰ ਕਿਹਾ ਕਿ ਭਾਰਤ ਅਤੇ ਇਜ਼ਰਾਈਲ ਦੇ ਸਮਾਜਾਂ ਨੂੰ ਭੂ ਰਾਜਨੀਤਕ ਦਿ੍ਸ਼ਾਂ 'ਤੇ ਉਭਰਦੇ ਕਈ ਘਟਨਾਕ੍ਰਮਾਂ ਦੇ ਨਾਲ ਹੀ ਕੱਟੜਪੰਥ ਅਤੇ ਅੱਤਵਾਦ ...
ਜਲੰਧਰ, 18 ਅਕਤੂਬਰ (ਸ਼ਿਵ ਸ਼ਰਮਾ)-ਇਕ ਸਾਲ ਤੋਂ ਜ਼ਿਆਦਾ ਸਮੇਂ ਤੱਕ ਰਾਜ 'ਚ ਕਈ ਆਯੁਰਵੈਦਿਕ ਮੈਡੀਕਲ ਅਫ਼ਸਰ ਡਿਸਪੈਂਸਰੀਆਂ ਨੂੰ ਬੰਦ ਕਰਕੇ ਦੂਰ-ਦਰਾਡੇ ਕੋਰੋਨਾ ਦੇ ਨਮੂਨੇ ਲੈਣ ਦੇ ਕੰਮ 'ਚ ਲੱਗੇ ਹੋਏ ਹਨ ਜਦਕਿ ਆਯੁਰਵੈਦ ਵਿਭਾਗ ਨੇ ਲੰਬੇ ਸਮੇਂ ਬਾਅਦ ਆਯੁਰਵੈਦਿਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX