ਬਠਿੰਡਾ, 18 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼) ਮਾਮਲੇ 'ਚ ਦੋਸ਼ੀਆਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਰੇਲ ਰੋਕੋ ਪ੍ਰੋਗਰਾਮ ਤਹਿਤ ਕਿਸਾਨ ਜਥੇਬੰਦੀਆਂ ਨੇ ਬਠਿੰਡਾ ਜ਼ਿਲੇ੍ਹ 'ਚ ਵੱਖ-ਵੱਖ ਥਾਂਈ ਰੇਲ ਪਟੜੀਆਂ 'ਤੇ ਧਰਨੇ ਦਿੱਤੇ ਅਤੇ ਨਾਅਰੇਬਾਜ਼ੀ ਕਰਦੇ ਹੋਏ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ | ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ 31 ਜਥੇਬੰਦੀਆਂ ਨੇ ਬਠਿੰਡਾ ਦੇ ਮੁਲਤਾਨੀਆਂ ਪੁਲ, ਮੌੜ ਮੰਡੀ ਅਤੇ ਰਾਮਪੁਰਾ ਵਿਖੇ ਰੇਲਵੇ ਲਾਈਨਾਂ 'ਤੇ ਧਰਨਾ ਦੇ ਕੇ ਰੋਸ ਪ੍ਰਗਟਾਇਆ | ਇਸ ਮੌਕੇ ਕਿਸਾਨ ਆਗੂ ਬਲਕਰਨ ਸਿੰਘ ਬਰਾੜ, ਨੈਬ ਸਿੰਘ ਫੂਸ ਮੰਡੀ, ਬਿੰਦਰ ਸਿੰਘ ਫ਼ਰੀਦਕੋਟ ਕੋਟਲੀ, ਅੰਗਰੇਜ਼ ਸਿੰਘ ਕਲਿਆਣ ਬੀਕੇਯੂ ਸਿੱਧੂਪੁਰ, ਬਲਵਿੰਦਰ ਸਿੰਘ ਗੰਗਾ ਬੀਕੇਯੂ ਮਾਨਸਾ, ਅਮਰਜੀਤ ਸਿੰਘ ਹਨੀ ਕਿਰਤੀ ਕਿਸਾਨ ਯੂਨੀਅਨ ਆਦਿ ਨੇ ਕਿਹਾ ਕਿ ਜਿਨ੍ਹਾਂ ਚਿਰ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਨੂੰ ਉਸ ਦੇ ਅਹੁਦੇ ਤੋਂ ਬਰਖ਼ਾਸਤ ਕਰਕੇ ਉਸ ਦੇ ਖ਼ਿਲਾਫ਼ ਪਰਚਾ ਦਰਜ ਨਹੀਂ ਹੁੰਦਾ, ਉਨ੍ਹਾਂ ਚਿਰ ਸੰਘਰਸ਼ ਜਾਰੀ ਰਹੇਗਾ | ਆਗੂਆਂ ਨੇ ਕਿਹਾ ਕਿ ਲਖੀਮਪੁਰ ਖੀਰੀ ਵਿਖੇ ਯੋਗੀ ਸਰਕਾਰ ਦੀ ਸ਼ਹਿ ਪ੍ਰਾਪਤ ਗੁੰਡਾ ਗਿਰੋਹਾਂ ਵਲੋਂ ਚਾਰ ਕਿਸਾਨਾਂ ਨੂੰ ਸ਼ਹੀਦ ਕਰਨ ਅਤੇ ਅਨੇਕਾਂ ਵਿਅਕਤੀਆਂ ਨੂੰ ਗੰਭੀਰ ਜ਼ਖ਼ਮੀ ਕਰਨ ਦੀ ਘਟਨਾ, ਆਰ.ਐਸ.ਐਸ. ਤੇ ਭਾਜਪਾ ਦੀ ਦੇਸ਼ ਵਿਆਪੀ ਕਿਸਾਨ ਘੋਲ ਨੂੰ ਲੀਹੋਂ ਲਾਹੁਣ ਲਈ ਕੀਤੀ ਗਈ ਹਿੰਸਾ ਭੜਕਾਉਣ ਦੀ ਗਿਣੀ-ਮਿਥੀ ਸਾਜ਼ਿਸ਼ ਦਾ ਨਤੀਜਾ ਹੈ | ਇਸ ਮੌਕੇ ਭਰਾਤਰੀ ਜਥੇਬੰਦੀਆਂ ਵਲੋਂ ਪ੍ਰਕਾਸ਼ ਨੰਦਗੜ੍ਹ ਤੇ ਸਿਕੰਦਰ ਸਿੰਘ ਧਾਲੀਵਾਲ ਨੇ ਵੀ ਸੰਬੋਧਨ ਕੀਤਾ | ਦੂਸਰੀ ਤਰਫ਼ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਜ਼ਿਲ੍ਹਾ ਬਠਿੰਡਾ ਵਲੋਂ ਅੱਜ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਅਤੇ ਸੁਖਦੇਵ ਸਿੰਘ ਜਵੰਧਾ ਦੀ ਅਗਵਾਈ ਬਠਿੰਡਾ-ਫਿਰੋਜ਼ਪੁਰ ਰੇਲਵੇ ਲਾਈਨ 'ਤੇ ਗੋਨਿਆਣਾ ਮੰਡੀ ਵਿਖੇ, ਗੁਰਪਾਲ ਸਿੰਘ ਦਿਓਣ ਅਤੇ ਜਸਪਾਲ ਸਿੰਘ ਕੋਠਾਗੁਰੂ ਦੀ ਅਗਵਾਈ ਵਿਚ ਬਠਿੰਡਾ-ਦਿੱਲੀ ਬਾਇਆ ਅੰਬਾਲਾ ਰੇਲਵੇ ਲਾਈਨ 'ਤੇ ਰਾਮਪੁਰਾ ਸ਼ਹਿਰ ਵਿਖੇ ਅਤੇ ਧਰਮਪਾਲ ਸਿੰਘ ਜੰਡੀਆਂ ਦੀ ਅਗਵਾਈ ਵਿਚ ਬਠਿੰਡਾ ਬੀਕਾਨੇਰ ਰੇਲਵੇ ਲਾਈਨ 'ਤੇ ਪਿੰਡ ਪਥਰਾਲਾ ਵਿਖੇ ਸਵੇਰੇ 10 ਵਜੇ ਤੋਂ ਸਾਮ 4 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ | ਅੱਜ ਦੇ ਜੁੜੇ ਇਕੱਠਾਂ ਨੂੰ ਉਪਰੋਕਤ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਲਖੀਮਪੁਰ ਖੀਰੀ ਕਾਂਡ (ਯੂਪੀ) ਅਤੇ ਖੇਤੀ ਵਿਰੋਧੀ ਨਵੇਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ, ਬਿਜਲੀ ਬਿੱਲ 2020 ਰੱਦ ਕਰਵਾਉਣ, ਮਜਬੂਰੀ ਵੱਸ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ 'ਤੇ ਭਾਰੀ ਜੁਰਮਾਨੇ ਅਤੇ ਸਜ਼ਾਵਾਂ ਦਾ ਕਾਨੂੰਨ ਰੱਦ ਕਰਵਾਉਣ ਆਦਿ ਸਮੇਤ ਹੋਰ ਮੰਗਾਂ ਲਈ ਦਿੱਲੀ ਦੇ ਬਾਰਡਰਾਂ 'ਤੇ ਚੱਲ ਰਹੇ ਮੋਰਚੇ ਨੂੰ 11 ਮਹੀਨੇ ਹੋਣ ਵਾਲੇ ਹਨ ਪਰ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਖੜ੍ਹ ਕੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਾ ਕਰਨ 'ਤੇ ਅੜੀ ਹੋਈ ਹੈ | ਭਾਜਪਾ ਆਗੂਆਂ ਵਲੋਂ ਕਿਸਾਨਾਂ 'ਤੇ ਸਿੱਧੇ ਹਮਲੇ ਕਰਨ ਦੇ ਬਿਆਨ ਦਿੱਤੇ ਜਾ ਰਹੇ ਹਨ, ਜਿਸ ਦੇ ਸਿੱਟੇ ਵਜੋਂ 3 ਅਕਤੂਬਰ ਨੂੰ ਲਖੀਮਪੁਰ ਖੀਰੀ (ਯੂ.ਪੀ.) ਦੇ ਵਿਚ ਕਿਸਾਨਾਂ 'ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਬੇਟੇ ਅਸ਼ੀਸ਼ ਮਿਸ਼ਰਾ ਵਲੋਂ ਜੀਪ ਚੜ੍ਹਾ ਕੇ ਕਿਸਾਨਾਂ ਦਾ ਕਤਲ ਕੀਤਾ ਗਿਆ | ਉਨ੍ਹਾਂ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ ਅਤੇ ਉਸ ਨੂੰ ਤੁਰੰਤ ਜੇਲ੍ਹ ਵਿਚ ਸੁੱਟਿਆ ਜਾਵੇ | ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਨਰਮਾ ਅਤੇ ਹੋਰ ਫ਼ਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਦੇਣ ਤੋਂ ਧਾਰੀ ਮੁਜਰਮਾਨਾ ਚੁੱਪ ਦੀ ਨਿਖੇਧੀ ਕਰਦਿਆਂ ਕਿਹਾ ਕਿ ਛੇਤੀ ਹੀ ਸੂਬੇ ਵਲੋਂ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ, ਜਿਸ ਨਾਲ ਕਿਸਾਨਾਂ ਮਜ਼ਦੂਰਾਂ ਲਈ ਪੂਰਾ ਮੁਆਵਜ਼ਾ ਲੈਣ ਲਈ ਮਜਬੂਰ ਕਰ ਦਿੱਤਾ ਜਾਵੇਗਾ | ਅੱਜ ਦੇ ਇਕੱਠਾਂ ਨੂੰ ਪਰਮਜੀਤ ਕੌਰ ਪਿੱਥੋ, ਮਾਲਣ ਕੌਰ ਕੋਠਾਗੁਰੂ, ਕੁਲਵੰਤ ਸ਼ਰਮਾ ਡੀ.ਟੀ. ਐਫ ਦੇ ਆਗੂ ਮਾਸਟਰ ਜਸਵਿੰਦਰ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਸਰਬਜੀਤ ਮੌੜ ਅਤੇ ਬਲਕਰਨ ਸਿੰਘ ਨੇ ਵੀ ਸੰਬੋਧਨ ਕੀਤਾ |
ਭਾਕਿਯੂ ਉਗਰਾਹਾਂ ਦੇ ਵਰਕਰਾਂ ਨੇ ਗੋਨਿਆਣਾ ਰੇਲਵੇ ਸਟੇਸ਼ਨ 'ਤੇ ਲਗਾਇਆ ਧਰਨਾ
ਗੋਨਿਆਣਾ, 18 ਅਕਤੂਬਰ (ਲਛਮਣ ਦਾਸ ਗਰਗ/ਬਰਾੜ ਆਰ ਸਿੰਘ)- ਪਿਛਲੇ ਦਿਨੀਂ ਯੂ.ਪੀ ਦੇ ਲਖੀਮਪੁਰ ਵਿਚ ਸ਼ਾਂਤਮਈ ਵਿਰੋਧ ਕਰਦੇ ਕਿਸਾਨ ਉੱਪਰ ਗੱਡੀ ਚੜਾ ਕੇ ਲਗਭਗ 5 ਕਿਸਾਨਾਂ ਨੂੰ ਸਹੀਦ ਕਰਨ ਦੇ ਰੋਸ ਵਜੋਂ ਸੰਯੁਕਤ ਮੋਰਚੇ ਦੇ ਸੱਦੇ 'ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਠਿੰਡਾ ਬਲਾਕ ਅਤੇ ਭਗਤਾ ਬਲਾਕ ਨੇ ਬਠਿੰਡਾ-ਫਿਰੋਜਪੁਰ ਰੇਲਵੇ ਲਾਇਨ 'ਤੇ ਪੈਂਦੇ ਗੋਨਿਆਣਾ ਮੰਡੀ ਦੇ ਰੇਲਵੇ ਸਟੇਸ਼ਨ 'ਤੇ ਰੇਲ ਲਾਈਨਾਂ ਉੱਪਰ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਧਰਨਾ ਦਿੱਤਾ ਗਿਆ | ਉਕਤ ਧਰਨੇ ਤੋਂ ਸਿਰਫ਼ 5 ਮਿੰਟ ਪਹਿਲਾ ਛਿੰਦਵਾੜਾ-ਦਿੱਲੀ-ਬਠਿੰਡਾ-ਫਿਰੋਜਪੁਰ ਮੇਲ ਗੱਡੀ ਫ਼ਿਰੋਜ਼ਪੁਰ ਵਾਲੇ ਪਾਸੇ ਗਈ ਸੀ, ਨੂੰ ਚੰਦਭਾਨ ਦੇ ਰੇਲਵੇ ਸਟੇਸ਼ਨ 'ਤੇ ਰੋਕ ਦਿੱਤਾ ਗਿਆ ਸੀ | ਉਕਤ ਧਰਨੇ ਦੌਰਾਨ ਵੱਡੀ ਗਿਣਤੀ ਔਰਤਾਂ ਨੇ ਹਿੱਸਾ ਲਿਆ | ਉਕਤ ਧਰਨੇ ਨੂੰ ਸੰਬੋਧਨ ਕਰਦਿਆ ਗੁਰਪਾਲ ਸਿੰਘ ਦਿਉਣ ਅਤੇ ਪਾਲਾ ਸਿੰਘ ਕੋਠਾ ਗੁਰੂਕਾ ਨੇ ਕਿਹਾ ਕਿ ਪਿਛਲੇ ਦਿਨੀਂ ਯੂ.ਪੀ ਦੇ ਲਖੀਮਪੁਰ ਵਿਚ ਸ਼ਾਂਤਮਈ ਵਿਰੋਧ ਕਰਦੇ ਕਿਸਾਨ ਉੱਪਰ ਗੱਡੀ ਚੜਾ ਕੇ ਲਗਭਗ 5 ਕਿਸਾਨਾਂ 'ਤੇ ਗੱਡੀ ਚੜਾਕੇ ਸ਼ਹੀਦ ਕਰਨ ਵਾਲੇ ਦੋਸ਼ੀਆਂ ਨੂੰ ਅਹੁਦੇ ਤੋਂ ਬਰਖ਼ਾਸਤ ਕਰਕੇ ਕਾਨੂੰਨ ਦੇ ਸਖ਼ਤ ਸ਼ਿਕੰਜੇ ਵਿਚ ਲਿਆਂਦਾ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ | ਉਕਤ ਆਗੂਆਂ ਨੇ ਕਿਹਾ ਕਿ ਤਿੰਨੋ ਕਾਨੂੰਨ ਰੱਦ ਕਰੇ ਜਾਣ | ਉਕਤ ਰੇਲ ਧਰਨੇ ਦੌਰਾਨ ਮਿੱਠੂ ਸਿੰਘ, ਸੁਖਜੀਤ ਸਿੰਘ, ਰਾਜ ਸਿੰਘ, ਅੰਗਰੇਜ਼ ਸਿੰਘ ਆਕਲੀਆ, ਜਸਪਾਲ ਸਿੰਘ, ਮਾਲਣ ਕੌਰ ਕੋਠਾਗੁਰੂ, ਗੁਰਪ੍ਰੀਤ ਸਿੰਘ ਦਾਨ ਸਿੰਘ ਵਾਲਾ, ਦਰਸ਼ਨ ਸਿੰਘ ਜੰਡਾਵਾਲਾ ਸਮੇਤ ਸੈਂਕੜੇ ਕਿਸਾਨ ਹਾਜ਼ਰ ਸਨ |
ਸੰਯੁਕਤ ਕਿਸਾਨ ਮੋਰਚੇ ਵਲੋਂ ਸ਼ਹੀਦ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਰਾਮਪੁਰਾ ਰੇਲਵੇ ਦਾ ਚੱਕਾ ਜਾਮ
ਰਾਮਪੁਰਾ ਫੂਲ, 18 ਅਕਤੂਬਰ (ਨਰਪਿੰਦਰ ਸਿੰਘ ਧਾਲੀਵਾਲ, ਗੁਰਮੇਲ ਵਿਰਦੀ)-ਅੱਜ ਲਖੀਮਪੁਰ ਖੀਰੀ ਉਤਰ ਪ੍ਰਦੇਸ਼ ਕਾਂਡ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣ ਲਈ ਸਵੇਰੇ ਦਸ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਰਾਮਪੁਰਾ ਰੇਲਵੇ ਦਾ ਚੱਕਾ ਜਾਮ ਕੀਤਾ ਗਿਆ | ਮੋਰਚੇ 'ਚ ਸਟੇਜ ਦਾ ਸੰਚਾਲਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੁਖਵਿੰਦਰ ਸਿੰਘ ਭਾਈਰੂਪਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਗੁਰਵਿੰਦਰ ਸਿੰਘ ਬੱਲੋ ਨੇ ਨਿਭਾਇਆ | ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਜੇਠੂਕੇ, ਸਵਰਨ ਸਿੰਘ ਭਾਈਰੂਪਾ, ਗੁਰਦੀਪ ਸਿੰਘ ਸੇਲਬਰਾਹ, ਬੀਕੇਯੂ ਏਕਤਾ ਸਿੱਧੂਪੁਰ ਦੇ ਅਰਜਨ ਸਿੰਘ ਫੂਲ, ਬਲਕਰਨ ਸਿੰਘ ਪਿੱਥੋ, ਭੋਲਾ ਸਿੰਘ ਕੋਟੜਾ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਭਾਜਪਾ ਦੇ ਇਕ ਮੰਤਰੀ ਅਤੇ ਉਸ ਦੇ ਬੇਟੇ ਅਤੇ ਗੁੰਡਿਆਂ ਵਲੋਂ ਖੇਤੀ ਵਿਰੋਧੀ ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਮਜ਼ਦੂਰਾਂ 'ਤੇ ਜੀਪਾਂ ਚੜਾ ਕੇ ਸ਼ਹੀਦ ਕਰ ਦਿੱਤਾ ਸੀ, ਪਰ ਅਜੇ ਤੱਕ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਨੂੰ ਇਨਸਾਫ਼ ਨਹੀਂ ਮਿਲਦਾ, ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਬੀ.ਐਸ.ਐਫ. ਦਾ ਅਧਿਕਾਰ ਖੇਤਰ 15 ਕਿੱਲੋਮੀਟਰ ਤੋਂ ਵਧਾਕੇ 50 ਕਿੱਲੋਮੀਟਰ ਕਰਕੇ ਇਨਸਾਫ਼ ਪਸੰਦ ਹੱਕੀ ਸੰਘਰਸ਼ ਕਰ ਰਹੇ ਲੋਕਾਂ ਦੇ ਜ਼ਮਹੂਰੀ ਹੱਕਾਂ 'ਤੇ ਡਾਕਾ ਮਾਰਨਾ ਚਾਹੁੰਦੀ ਹੈ | ਇਸ ਦਾ ਜਥੇਬੰਦੀਆਂ ਵਲੋਂ ਡੱਟਵਾਂ ਵਿਰੋਧ ਕੀਤਾ ਜਾਵੇਗਾ | ਅੱਜ ਇਸ ਮੌਕੇ ਨਸੀਬ ਕੌਰ, ਤਰਨਜੀਤ ਕੌਰ, ਦਿਲਬਾਗ ਸਿੰਘ, ਭਜਨ ਸਿੰਘ ਢਪਾਲੀ, ਭੋਲਾ ਹੀਰਾ ਫੂਲ, ਗੁਰਦੇਵ ਸਿੰਘ ਕਰਿਆੜ ਵਾਲਾ ਨੇ ਗੀਤ ਪੇਸ਼ ਕੀਤੇ ਅਤੇ ਮੌੜ ਮੰਡੀ ਦੇ ਜਥੇ ਨੇ ਕਵੀਸ਼ਰੀ ਪੇਸ਼ ਕੀਤੀ |
ਕਿਸਾਨਾਂ ਵਲੋਂ ਭੁੱਚੋ ਰੇਲਵੇ ਸਟੇਸ਼ਨ 'ਤੇ ਧਰਨਾ ਲਾ ਕੇ ਬਠਿੰਡਾ - ਅੰਬਾਲਾ ਰੇਲ ਮਾਰਗ ਜਾਮ
ਭੁੱਚੋ ਮੰਡੀ, 18 ਅਕਤੂਬਰ (ਪਰਵਿੰਦਰ ਸਿੰਘ ਜੌੜਾ) - ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਅਤੇ ਲਖੀਮਪੁਰ ਖੀਰੀ ਘਟਨਾ ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਦਿੱਤੇ ਗਏ ਰੇਲ ਰੋੋਕ ਸੰਘਰਸ਼ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਭੁੱਚੋ ਮੰਡੀ ਦੇ ਰੇਲਵੇ ਸਟੇਸ਼ਨ 'ਤੇ ਧਰਨਾ ਲਾ ਕੇ ਬਠਿੰਡਾ-ਅੰਬਾਲਾ ਰੇਲ ਮਾਰਗ ਨੂੰ ਜਾਮ ਕਰ ਦਿੱਤਾ ਗਿਆ | ਕਿਸਾਨਾਂ ਦੇ ਵੱਡੇ ਇਕੱਠ ਜਿਸ 'ਚ ਕਿਸਾਨ ਬੀਬੀਆਂ ਵੀ ਵੱਡੀ ਗਿਣਤੀ 'ਚ ਸ਼ਾਮਿਲ ਸਨ, ਵਲੋਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਵੇ ਲਾਈਨ 'ਤੇ ਬੈਠ ਕੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ, ਦੌਰਾਨ ਕੋਈ ਵੀ ਰੇਲ ਗੱਡੀ ਇਸ ਰੇਲਵੇ ਮਾਰਗ 'ਤੇ ਨਹੀਂ ਪਹੁੰਚੀ | ਇਸ ਧਰਨਾ ਪ੍ਰਦਰਸ਼ਨ ਦੀ ਅਗਵਾਈ ਕਿਸਾਨ ਜਥੇਬੰਦੀ ਦੇ ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਨੇ ਕੀਤੀ, ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਪੂਰੀ ਤਰ੍ਹਾਂ ਕਠਪੁਤਲੀ ਬਣਕੇ ਰਹਿ ਗਈ ਹੈ ਅਤੇ ਮੁਲਕ ਭਰ ਦੇ ਕਿਸਾਨਾਂ ਦੀ ਸਮੁੱਚੀ ਜ਼ਮੀਨ ਇਨ੍ਹਾਂ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਯੂ. ਪੀ. ਦੇ ਲਖੀਮਪੁਰ ਖੀਰੀ ਵਿਖੇ ਕੇਂਦਰੀ ਗ੍ਰਹਿ ਰਾਜ ਮੰਤਰੀ ਵਿਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਅਤੇ ਉਸ ਦੇ ਜੋਟੀਦਾਰਾਂ ਵਲੋਂ ਸ਼ਰੇਆਮ ਗੱਡੀਆਂ ਚੜ੍ਹਾ ਕੇ 4 ਕਿਸਾਨਾਂ ਅਤੇ ਇਕ ਪੱਤਰਕਾਰ ਸਮੇਤ 8 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ, ਪ੍ਰੰਤੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾ ਤਾਂ ਇਸ ਘਟਨਾ ਦੀ ਨਿੰਦਾ ਸਬੰਧੀ ਇਕ ਵੀ ਸ਼ਬਦ ਮੂੰਹੋਂ ਬੋਲਿਆ ਅਤੇ ਨਾ ਹੀ ਮੰਤਰੀ ਦਾ ਅਸਤੀਫ਼ਾ ਲਿਆ | ਬੁਲਾਰਿਆਂ ਨੇ ਮੰਗ ਕੀਤੀ ਕਿ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ, ਸਾਰੀਆਂ ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦਿੱਤੀ ਜਾਵੇ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਵਿਜੇ ਮਿਸ਼ਰਾ ਨੂੰ ਬਰਖ਼ਾਸਤ ਕਰਕੇ ਗਿ੍ਫ਼ਤਾਰ ਕੀਤਾ ਜਾਵੇ | ਬੁਲਾਰਿਆਂ 'ਚ ਮੁੱਖ ਤੌਰ 'ਤੇ ਸਰਬਜੀਤ ਸਿੰਘ ਜੈਦ ਤੁੰਗਵਾਲੀ, ਲਖਵੀਰ ਸਿੰਘ ਪੂਹਲੀ, ਸੀਰਾ ਸਿੰਘ ਨਾਥਪੁਰਾ, ਬਹਾਦਰ ਸਿੰਘ ਨਾਥਪੁਰਾ, ਤੇਜਾ ਸਿੰਘ ਭੁੱਚੋ ਕਲਾਂ, ਜਗਦੇਵ ਸਿੰਘ ਲਹਿਰਾ ਮੁਹੱਬਤ, ਚੰਦ ਸਿੰਘ ਭੁੱਚੋ ਖ਼ੁਰਦ, ਮਹਿੰਦਰ ਸਿੰਘ ਚੱਕ ਫ਼ਤਿਹ ਸਿੰਘ ਵਾਲਾ, ਮੰਦਰ ਸਿੰਘ ਗਿੱਦੜ ਆਦਿ ਸ਼ਾਮਿਲ ਸਨ |
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਨੇ ਰੇਲਾਂ ਰੋਕੀਆਂ
ਭੁੱਚੋ ਮੰਡੀ, 18 ਅਕਤੂਬਰ (ਬਿੱਕਰ ਸਿੰਘ ਸਿੱਧੂ)- ਸੰਯੁਕਤ ਕਿਸਾਨ ਮੋਰਚੇ ਵੱਲੋਂ ਰੇਲਾਂ ਰੋਕੇ ਦੇੇ ਸੱਦੇ 'ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ਵਿਚ ਕਿਸਾਨਾਂ ਨੇ ਬਠਿੰਡਾ-ਅੰਬਾਲਾ ਰੇਲਵੇ ਲਾਈਨ ਉੱਪਰ ਭੁੱਚੋ ਮੰਡੀ ਦੇ ਰੇਲਵੇ ਸਟੇਸ਼ਨ 'ਤੇ ਧਰਨਾ ਦੇ ਕੇ ਸ਼ਾਮ ਦੇ ਚਾਰ ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਅਤੇ ਭਾਜਪਾ ਆਗੂਆਂ ਤੇ ਪੂੰਜੀਪਤੀਆਂ ਦੀ ਅਰਥੀ ਸਾੜੀ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਯੂਪੀ ਦੇ ਲਖੀਮਪੁਰ ਖੀਰੀ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਲੜਕੇ ਨੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਗੱਡੀਆਂ ਚੜ੍ਹਾ ਕੇ ਪੰਜ ਕਿਸਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ | ਮੁਲਾਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਕਰਨ ਦੀ ਬਿਜਾਏ ਭਾਜਪਾ ਦੀ ਕੇਂਦਰ ਸਰਕਾਰ ਇਨ੍ਹਾਂ ਮੁਲਾਜ਼ਮਾਂ ਨੂੰ ਬਚਾਉਣ 'ਤੇ ਲੱਗੀ ਹੋਈ ਹੈ | ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਵਿੱਚੋਂ ਖਾਰਜ ਕਰਕੇ ਮੁਲਾਜ਼ਮਾਂ ਨੂੰ ਸਖ਼ਤ ਸਜਾ ਦਿੱਤੀ ਜਾਵੇ, ਪੰਜਾਬ ਸਰਕਾਰ ਨਰਮੇ ਦੇ ਮੁਆਵਜ਼ੇ ਦਾ ਐਲਾਨ ਕਰੇ, ਖੇਤੀ ਮੋਟਰਾਂ ਨੂੰ 24 ਘੰਟੇ ਬਿਜਲੀ ਯਕੀਨੀ ਬਣਾਈ ਜਾਵੇ ਅਤੇ ਡੀਜ਼ਲ ਤੇ ਪੈਟਰੋਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਨੱਥ ਪਾਈ ਜਾਵੇ | ਇਸ ਮੌਕੇ ਕਿਸਾਨ ਆਗੂ ਸਰਬਜੀਤ ਸਿੰਘ, ਚੰਦ ਸਿੰਘ, ਜਗਦੇਵ ਸਿੰਘ, ਰਾਮਾ ਸਿੰਘ ਅਤੇ ਤੇਜਾ ਸਿੰਘ ਬਲਵੀਰ ਸਿੰਘ, ਅਵੀ ਸਿੰਘ, ਰਸ਼ਪਾਲ ਸਿੰਘ, ਜਗਰਾਜ ਸਿੰਘ, ਮਿੰਦਰ ਸਿੰਘ, ਬੱਬੀ ਸਿੰਘ, ਮੇਜਰ ਸਿੰਘ, ਗੁਰਤੇਜ ਸਿੰਘ, ਬਹਾਦਰ ਸਿੰਘ, ਸੀਰਾ ਸਿੰਘ, ਲਖਵੀਰ ਸਿੰਘ, ਮਹਿੰਦਰ ਸਿੰਘ, ਜੋਗਿੰਦਰ ਕੌਰ, ਤੇਜਿੰਦਰ ਕੌਰ, ਬਿੰਦਰ ਕੌਰ, ਸਰਬਜੀਤ ਕੌਰ, ਬਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |
ਬਠਿੰਡਾ, 18 ਅਕਤੂਬਰ (ਅਵਤਾਰ ਸਿੰਘ) - ਸਵੱਛ ਭਾਰਤ ਅਭਿਆਨ ਅਤੇ ਕੂੜਾ ਕਰਕਟ ਤੋਂ ਸਾਫ਼ ਸ਼ਹਿਰ (ਪੰਜਾਬ ਦਾ ਨੰਬਰ ਸ਼ਹਿਰ ਬਠਿੰਡਾ) ਵਿਚ ਅੱਜ ਕੱਲ੍ਹ ਡੇਂਗੂ ਦਾ ਕਹਿਰ ਜ਼ੋਰਾਂ 'ਤੇ ਹੈ ਅਤੇ ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਵਿਚ ਫੌਗਿੰਗ ਕਰਵਾਏ ਜਾ ਰਹੇ ਹਨ | ਸ਼ਹਿਰ ...
ਬਠਿੰਡਾ, 18 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ) - ਸਰਬੱਤ ਦਾ ਭਲਾ ਚੈਰਟੇਬਲ ਟਰੱਸਟ ਬਠਿੰਡਾ ਵਲੋਂ ਡਾ: ਐਸ.ਪੀ. ਸਿੰਘ ਓਬਰਾਏ ਦੀ ਰਹਿਨੁਮਾਈ ਹੇਠ ਪ੍ਰਧਾਨ ਜੱਸਾ ਸਿੰਘ ਸੰਧੂ ਅਤੇ ਗੁਰਬਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜੋਨ ਦੀ ਅਗਵਾਈ ਨਾਲ ਲੋੜਵੰਦ ਪਰਿਵਾਰਾਂ ...
ਬਠਿੰਡਾ, 18 ਅਕਤੂਬਰ (ਪ.ਪ.) - ਬਠਿੰਡਾ ਸ਼ਹਿਰ 'ਚ ਦੁਪਹਿਰ ਸਮੇਂ ਇੱਕ ਘੰਟਾ ਪਈ ਬੇਮੌਸਮੀ ਬਰਸਾਤ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਬਰਸਾਤ ਦਾ ਵਹਾਅ ਜ਼ਿਆਦਾ ਤੇਜ਼ ਹੋਣ ਕਾਰਨ ਦਫ਼ਤਰ ਤੋਂ ਘਰ ਜਾਣ ਵਾਲੇ ਲੋਕਾਂ ਅਤੇ ਸਕੂਲਾਂ ਵਿਚੋਂ ...
ਬਠਿੰਡਾ, 18 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - 'ਮਰ ਜਾਣੀ ਮੇਰੇ ਦਿਲ ਨਾਲ ਖੇਡਦੀ ਰਹੀ', 'ਰੌਣਕ ਦੋ ਘੜੀਆਂ' ਵਰਗੇ ਸੈਂਕੜੇ ਸੁਪਰਹਿੱਟ ਗੀਤਾਂ ਦੇ ਰਚੇਤਾ ਪ੍ਰਸਿੱਧ ਗੀਤਕਾਰ ਗੁਰਦੀਪ ਸਿੰਘ ਉਰਫ਼ ਦੀਪਾ ਘੋਲੀਆ(46) ਦਾ ਲੰਘੀ ਰਾਤ ਦਿਹਾਂਤ ਹੋ ਗਿਆ | ਉਹ ਪਿਛਲੇ ਕੁਝ ...
ਭਗਤਾ ਭਾਈਕਾ, 18 ਅਗਸਤ (ਸੁਖਪਾਲ ਸਿੰਗ ਸੋਨੀ) - ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਅੱਜ ਸਥਾਨਕ ਦਫ਼ਤਰ ਬੀ.ਡੀ.ਪੀ.ਓ. ਅੱਗੇ ਮਜ਼ਦੂਰਾਂ ਲਈ ਪਲਾਟ ਲੈਣ, ਮੀਹਾਂ ਕਾਰਨ ਡਿੱਗੇ ਮਕਾਨਾਂ ਤੇ ਛੱਤਾਂ ਬਦਲਾਉਣ ਲਈ ਗਰਾਂਟਾਂ ਜਾਰੀ ਕਰਵਾਉਣ ਅਤੇ ਬਿਜਲੀ ਦੇ ਪੱੁਟੇ ਮੀਟਰ ਮੁੜ ...
ਬਠਿੰਡਾ, 18 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਚੰਡੀਗੜ੍ਹ ਵਲੋਂ ਕੋਵਿਡ-19 ਕਾਰਣ ਮੌਤ ਹੋ ਜਾਣ ਕਾਰਣ ਐਸ ਡੀ ਆਰ ਐਫ਼ ਫ਼ੰਡਾਂ ਵਿਚੋਂ 50 ਹਜ਼ਾਰ ਰੁਪਏ ਐਕਸ ਗ੍ਰੇਸ਼ੀਆਂ ਗ੍ਰਾਂਟ ਦਿੱਤੇ ਜਾਣਗੇ | ਇਹ ਜਾਣਕਾਰੀ ...
ਬਠਿੰਡਾ, 18 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਅਗਰਵਾਲ ਵੈਲਫ਼ੇਅਰ ਸਭਾ ਵਲੋਂ ਅੱਜ ਬੀ.ਸੀ.ਐਲ. ਇੰਡਸਟਰੀ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਇਸ ਮੌਕੇ ਮਹਾਰਾਜਾ ਅਗਰਸੈਨ ਜੀ ਦੇ ਜੀਵਨੀ 'ਤੇ ਇਕ ਕਿਤਾਬ ਵੀ ਰਿਲੀਜ਼ ...
ਭਗਤਾ ਭਾਈਕਾ, 18 ਅਕਤੂਬਰ (ਸੁਖਪਾਲ ਸਿੰਘ ਸੋਨੀ/ਵਰਿੰਦਰ ਲੱਕੀ) - ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਇੰਚਾਰਜ ਅਤੇ ਪੰਜਾਬੀ ਲੋਕ ਗਾਇਕ ਬਲਕਾਰ ਸਿੱਧੂ ਦੀ ਅਗਵਾਈ ਹੇਠ ਪਿੰਡ ਜਲਾਲ ਵਿਖੇ 'ਆਪ' ਦੀ ਵਿਸ਼ੇਸ਼ ਬੂਟਾ ਸਿੰਘ ਆੜ੍ਹਤੀਆ ਦੇ ਘਰ ਵਿਖੇ ਹੋਈ | ਇਸ ਸਮੇਂ ਵੱਡੀ ...
ਬਠਿੰਡਾ, 18 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ.ਐਫ.ਜੀ.ਆਈ.) ਵਲੋਂ ਵਿਦਿਆਰਥੀਆਂ ਨੂੰ ਰੋਜ਼ਗਾਰ ਮੁਖੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ 100 ਫ਼ੀਸਦੀ ਪਲੇਸਮੈਂਟ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਂਦਾ ...
ਰਾਮਪੁਰਾ ਫੂਲ, 18 ਅਕਤੂਬਰ (ਗੁਰਮੇਲ ਸਿੰਘ ਵਿਰਦੀ) - ਆਰ.ਐਮ.ਪੀ ਦੀਆਂ ਮੰਗਾਂ ਪ੍ਰਤੀ ਪੰਜਾਬ ਸਰਕਾਰ ਵਲੋਂ ਕੀਤੀ ਜਾਂਦੀ ਵਾਰ-ਵਾਰ ਵਾਅਦਾ ਖ਼ਿਲਾਫ਼ੀ ਦੇ ਮੱਦੇਨਜ਼ਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਸੂਬਾ ਕਮੇਟੀ ਦੇ ਮਤੇ ਅਨੁਸਾਰ ਸੂਬਾ ਬਾਡੀ ...
ਲਹਿਰਾ ਮੁਹੱਬਤ, 18 ਅਕਤੂਬਰ (ਭੀਮ ਸੈਨ ਹਦਵਾਰੀਆ) - ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਵਾਸੀਆਂ ਲਈ ਕੀਤੇ ਐਲਾਨਾਂ ਤੋਂ ਇਲਾਵਾ ਪਾਰਟੀ ਦੀ ਵਿਚਾਰਧਾਰਾ ਅਤੇ ਸਿਹਤ ਸਬੰਧੀ ਦਿੱਤੀ ਗਾਰੰਟੀ ਬਾਰੇ ਲੋਕਾਂ ...
ਬਠਿੰਡਾ, 18 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੇ ਜ਼ਿਲ੍ਹਾ ਜਰਨਲ ਸਕੱਤਰ ਸੁਰਜੀਤ ਸਿੰਘ ਨੇ ਆਪਣੇ ਬਿਆਨ 'ਚ ਕਿਹਾ ਕਿ ਜ਼ਿਲ੍ਹਾ ਬਠਿੰਡਾ ਦੇ ਸਮੂਹ ਵਿਭਾਗਾਂ ਦੇ ਕਲੈਰੀਕਲ ਕਾਮਿਆ ਵਲੋਂ ਲੰਗੜੇ ਛੇਵੇਂ ...
ਬਠਿੰਡਾ, 18 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਆਲ ਇੰਡੀਆ ਸਪੋਰਟਸ ਕੌਸਲ ਆਫ਼ ਡੀਫ਼ ਐਸੋਸੀਏਸ਼ਨ ਵਲੋਂ ਸੁਨਣ ਤੋਂ ਅਸਮਰੱਥ ਬਠਿੰਡਾ ਦੇ ਜੂਡੋ ਖਿਡਾਰੀ ਸੁਮਿਤ ਸੋਨੀ ਦੀ ਪਹਿਲੀ ਵਿਸ਼ਵ ਡੀਫ਼ ਜੂਡੋ ਚੈਪੀਅਨਸ਼ਿਪ ਲਈ ਚੋਣ ਕੀਤੀ ਗਈ ਹੈ | ਇਹ ਚੈਪੀਅਨਸ਼ਿਪ 27 ਤੋਂ ...
ਬਠਿੰਡਾ, 18 ਅਕਤੂਬਰ (ਪ.ਪ.) - ਬਠਿੰਡਾ 'ਚ ਪਈ ਬੇ-ਮੌਸਮੀ ਬਰਸਾਤ ਨੇ ਨਰਮਾ ਪੱਟੀ ਦੇ ਕਿਸਾਨਾਂ ਨੂੰ ਫ਼ਿਕਰਾਂ 'ਚ ਪਾ ਕੇ ਰੱਖ ਦਿੱਤਾ ਹੈ | ਮੰਡੀਆਂ 'ਚ ਪਈ ਝੋਨੇ 'ਤੇ ਨਰਮੇ ਦੀ ਫ਼ਸਲ ਬਰਸਾਤ ਕਾਰਨ ਪੂਰੀ ਤਰ੍ਹਾਂ ਗਿੱਲੀ ਹੋਣ ਕਾਰਨ ਜਿਥੇ ਕਿਸਾਨਾਂ ਨੂੰ ਨੁਕਸਾਨ ਹੋਣ ਦਾ ਡਰ ...
ਬਠਿੰਡਾ, 18 ਅਕਤੂਬਰ (ਸੱਤਪਾਲ ਸਿੰਘ ਸਿਵੀਆਂ) - ਸੀ.ਆਈ.ਏ. ਸਟਾਫ਼-1 ਵਲੋਂ ਇੱਕ ਅਜਿਹੇ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਹੈ, ਜੋ ਬਠਿੰਡਾ ਸ਼ਹਿਰ 'ਚੋਂ ਮੋਟਰਸਾਈਕਲ ਚੋਰੀ ਕਰਕੇ ਉਨ੍ਹਾਂ ਨੂੰ ਅੱਗੇ ਫ਼ਰੀਦਕੋਟ ਵਿਖੇ ਵੇਚਣ ਦਾ ਧੰਦਾ ਕਰਦਾ ਸੀ ...
ਰਾਮਪੁਰਾ ਫੂਲ, 18 ਅਕਤੂਬਰ (ਗੁਰਮੇਲ ਸਿੰਘ ਵਿਰਦੀ) - ਸਥਾਨਕ ਗਾਂਧੀ ਨਗਰ 'ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਦੀਆਂ ਪ੍ਰਚਾਰ ਫੇਰੀਆ ਨੂੰ ਦਿਨੋ ਦਿਨ ਤਕੜਾ ਹੁੰਗਾਰਾ ਮਿਲ ਰਿਹਾ ਹੈ | ਕਿਸੇ ਸਮੇਂ ਗਾਂਧੀ ਨਗਰ ਨੂੰ ਕਾਂਗਰਸ ਦੀ ਵੋਟ ਬੈਂਕ ਵਜੋਂ ...
ਗੋਨਿਆਣਾ, 18 ਅਕਤੂਬਰ (ਲਛਮਣ ਦਾਸ ਗਰਗ) - ਤਕਰੀਬਨ 10 ਦਿਨ ਪਹਿਲਾਂ ਨਜ਼ਦੀਕੀ ਪਿੰਡ ਖੇਮੂਆਣਾ ਵਿਖੇ ਅੱਧੀ ਦਰਜਨ ਦੇ ਕਰੀਬ ਹਮਲਾਵਾਰਾਂ ਨੇ ਕਿਸੇ ਰੰਜ਼ਿਸ ਨੂੰ ਲੈ ਕੇ ਤੇਜ਼ਧਾਰ ਹਥਿਆਰਾਂ, ਰਾਡਾਂ, ਸੋਟੀਆਂ ਨਾਲ ਹਮਲਾ ਕਰਕੇ ਬਲਜਿੰਦਰ ਸਿੰਘ ਪੁੱਤਰ ਕਾਲਾ ਸਿੰਘ, ...
ਬਠਿੰਡਾ, 18 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਮਾਲਵਾ ਇਲਾਕੇ ਦੇ ਲੋਕਾਂ ਨੂੰ ਹੁਣ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਲਈ ਦੂਰ ਦੁਰਾਡੇ ਨਹੀਂ ਜਾਣਾ ਪਵੇਗਾ, ਸਗੋਂ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਰਾਮਪੁਰਾ ਦੇ ਐਫ਼.ਜੀ.ਆਈ. ਆਈਲੈਟਸ ਤੇ ਇੰਮੀਗਰੇਸ਼ਨ ਵਿੰਗ ...
ਭਗਤਾ ਭਾਈਕਾ, 18 ਅਕਤੂਬਰ (ਸੁਖਪਾਲ ਸਿੰਘ ਸੋਨੀ) - ਇਲਾਕੇ ਦੀ ਨਾਮਵਰ ਧਾਰਮਿਕ ਸੰਸਥਾ ਡੇਰਾ ਸ੍ਰੀ ਰਾਮ ਟਿੱਲਾ ਮਲੂਕਾ ਦੇ ਮੁੱਖ ਸੇਵਾਦਾਰ ਬਾਵਾ ਯਸ਼ਪ੍ਰੀਤ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਬੀ.ਬੀ.ਐਸ. ਆਈਲੈਟਸ ਇੰਸਟੀਚਿਊਟ ਅਤੇ ਇਮੀਗ੍ਰੇਸ਼ਨ ...
ਰਾਮਾਂ ਮੰਡੀ, 18 ਅਕਤੂਬਰ (ਤਰਸੇਮ ਸਿੰਗਲਾ) - ਸਰਕਾਰੀ ਖੱਜਲ ਖੁਆਰੀ ਤੋਂ ਸ਼ਹਿਰ ਦੇ ਲੋਕ ਡਾਹਢੇ ਪ੍ਰੇਸ਼ਾਨ ਹਨ | ਇਸ ਸਬੰਧੀ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਲਈ ਪੁਲਿਸ ਸਾਂਝ ਕੇਂਦਰ ਰਾਮਾਂ ਦੇ ਚੱਕਰ ਕੱਟ ਕੇ ਪ੍ਰੇਸ਼ਾਨ ਹੋ ਚੁੱਕੇ ਕੁਲਦੀਪ ਸਿੰਘ ਸਰਾਫ਼ ਨੇ ਆਪਣਾ ...
ਬਠਿੰਡਾ, 18 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਕੇਂਦਰ ਸਰਕਾਰ ਵਲੋਂ ਪੰਜਾਬ ਵਿਚ ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ਦੇ ਅਧਿਕਾਰ ਖੇਤਰ 'ਚ ਵਾਧਾ ਕਰਨ ਦੇ ਵਿਰੋਧ ਵਜੋਂ ਅੱਜ ਆਮ ਆਦਮੀ ਪਾਰਟੀ, ਜ਼ਿਲ੍ਹਾ ਬਠਿੰਡਾ ਨੇ ਸਥਾਨਕ ਜ਼ਿਲ੍ਹਾ ਕਚਹਿਰੀਆਂ ਦੇ ਸਾਹਮਣੇ ਗ੍ਰਹਿ ...
ਤਲਵੰਡੀ ਸਾਬੋ, 18 ਅਕਤੂਬਰ (ਰਣਜੀਤ ਸਿੰਘ ਰਾਜੂ) - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਪਾਣੀ ਦੇ ਬਿੱਲਾਂ ਸਬੰਧੀ ਲਏ ਅਹਿਮ ਫ਼ੈਸਲਿਆਂ ਦਾ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਸਵਾਗਤ ਕਰਦਿਆਂ ਇਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX