ਬਰਨਾਲਾ, 18 ਅਕਤੂਬਰ (ਅਸ਼ੋਕ ਭਾਰਤੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐੱਮ.ਐੱਸ.ਪੀ. ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 383ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ | ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਅੱਜ ਦਾ ਧਰਨਾ ਰੇਲਵੇ ਲਾਈਨ 'ਤੇ ਲਾਇਆ ਗਿਆ | ਅੱਜ ਸਵੇਰੇ 10 ਵਜੇ ਤੋਂ ਲੈ ਕੇ ਛੇ ਘੰਟੇ ਦੇ ਰੇਲ ਰੋਕੋ ਪ੍ਰੋਗਰਾਮ ਨੂੰ ਬੇਮਿਸਾਲ ਹੁੰਗਾਰਾ ਮਿਲਿਆ | ਆਗੂਆਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਦੀ ਲਖੀਮਪੁਰ-ਖੀਰੀ ਕਾਂਡ ਵਿਚ ਸਿੱਧੀ ਸ਼ਮੂਲੀਅਤ ਹੈ | ਖ਼ੂਨੀ ਕਾਂਡ ਤੋਂ ਕੁੱਝ ਦਿਨ ਪਹਿਲਾਂ ਉਸ ਨੇ ਕਿਸਾਨਾਂ ਨੂੰ 'ਦੋ ਮਿੰਟ ਵਿਚ ਇਲਾਕੇ 'ਚੋਂ ਖਦੇੜਨ' ਵਾਲੀ ਧਮਕੀ ਦਿੱਤੀ ਸੀ | ਵਾਇਰਲ ਹੋਈ ਇਹ ਵੀਡੀਉ ਸਭ ਨੇ ਦੇਖੀ ਹੈ ਪਰ ਸ਼ਾਇਦ ਸਰਕਾਰ ਨੇ ਨਹੀਂ ਦੇਖੀ | ਅਜੈ ਮਿਸ਼ਰਾ 'ਤੇ ਧਾਰਾ 120-ਬੀ ਅਧੀਨ ਕੇਸ ਦਰਜ ਹੈ ਪਰ ਸਰਕਾਰ ਨਾ ਤਾਂ ਉਸ ਨੂੰ ਕੇਂਦਰੀ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕਰ ਰਹੀ ਹੈ ਅਤੇ ਨਾ ਹੀ ਅਜੇ ਤੱਕ ਗਿ੍ਫ਼ਤਾਰ ਕੀਤਾ ਹੈ | ਸੰਯੁਕਤ ਕਿਸਾਨ ਮੋਰਚੇ ਦੇ ਕੌਮੀ ਆਗੂ ਰੁਲਦੂ ਸਿੰਘ ਮਾਨਸਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਹੈ | ਇਸ ਲਈ ਕੋਝੀਆਂ ਕਾਰਵਾਈਆਂ ਕਰ ਰਹੀ ਹੈ | ਧਰਨੇ ਦੌਰਾਨ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਹੌਰ, ਗੁਰਨਾਮ ਸਿੰਘ ਠੀਕਰੀਵਾਲਾ, ਜਸਪਾਲ ਸਿੰਘ ਕਲਾਲ ਮਾਜਰਾ, ਪਵਿੱਤਰ ਸਿੰਘ ਲਾਲੀ, ਮਨਜੀਤ ਰਾਜ, ਗੁਰਦੇਵ ਸਿੰਘ ਮਾਂਗੇਵਾਲ, ਜਗਤਾਰ ਬੈਂਸ, ਬਲਜੀਤ ਚੁਹਾਨਕੇ, ਜੱਗਾ ਸਿੰਘ ਬਦਰਾ, ਗੁਰਮੇਲ ਸ਼ਰਮਾ, ਜਗਰਾਜ ਸਿੰਘ ਹਰਦਾਸਪੁਰਾ, ਯਾਦਵਿੰਦਰ ਸਿੰਘ ਚੁਹਾਨਕੇ, ਗੋਰਾ ਸਿੰਘ ਢਿੱਲਵਾਂ, ਜਸਪਾਲ ਕੌਰ ਕਰਮਗੜ੍ਹ, ਲਾਲ ਸਿੰਘ ਧਨੌਲਾ, ਪ੍ਰੇਮਪਾਲ ਕੌਰ, ਬਾਬੂ ਸਿੰਘ ਖੁੱਡੀ, ਰਣਧੀਰ ਸਿੰਘ ਰਾਜਗੜ੍ਹ, ਜਗਸੀਰ ਸਿੰਘ ਛੀਨੀਵਾਲ, ਜਸਵੀਰ ਖੇੜੀ, ਸਾਧੂ ਸਿੰਘ ਛੀਨੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਵਿਚ ਡੀ.ਏ.ਪੀ. ਖਾਦ ਦੀ ਕਿੱਲਤ ਦਾ ਮਸਲੇ ਨੂੰ ਬਹੁਤ ਸ਼ਿੱਦਤ ਨਾਲ ਉਭਾਰਿਆ |
ਹੰਡਿਆਇਆ, (ਗੁਰਜੀਤ ਸਿੰਘ ਖੁੱਡੀ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਲਖੀਮਪੁਰ ਖੀਰੀ ਕਾਂਡ ਦੇ ਸ਼ਹੀਦ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ, ਗ੍ਰਹਿ ਮੰਤਰੀ ਅਜੈ ਮਿਸ਼ਰਾ ਨੂੰ ਅਹੁਦੇ ਤੋਂ ਬਰਖ਼ਾਸਤ ਕਰਵਾਉਣ ਲਈ ਅਤੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਰੇਲਵੇ ਸਟੇਸ਼ਨ ਹੰਡਿਆਇਆ ਦੇ ਰੇਲਵੇ ਟਰੈਕ ਉੱਪਰ ਧਰਨਾ ਦੇ ਕੇ ਆਪਣਾ ਰੋਸ ਜ਼ਾਹਰ ਕੀਤਾ | ਇਸ ਧਰਨੇ ਨੂੰ ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ, ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ, ਮੀਤ ਪ੍ਰਧਾਨ ਬੁੱਕਣ ਸਿੰਘ, ਜ਼ਿਲ੍ਹਾ ਵਿੱਤ ਸਕੱਤਰ ਭਗਤ ਸਿੰਘ, ਜਰਨੈਲ ਸਿੰਘ ਜਵੰਧਾ ਪਿੰਡੀ, ਬਲਦੇਵ ਸਿੰਘ, ਸੁਖਦੇਵ ਸਿੰਘ, ਦਰਸ਼ਨ ਸਿੰਘ, ਗੁਰਨਾਮ ਸਿੰਘ, ਕੁਲਜੀਤ ਸਿੰਘ, ਹਰਜੀਤ ਸਿੰਘ, ਨਾਹਰ ਸਿੰਘ, ਬਲਵਿੰਦਰ ਸਿੰਘ, ਨਾਜਰ ਸਿੰਘ, ਕਰਨੈਲ ਸਿੰਘ ਨੇ ਬੋਲਦਿਆਂ ਕਿਹਾ ਕਿ ਭਾਜਪਾ ਹਕੂਮਤ ਵਲੋਂ ਦੇਸ਼ ਨੂੰ ਵਿਦੇਸ਼ੀ ਕਾਰਪੋਰੇਟ ਘਰਾਨਿਆਂ ਹਵਾਲੇ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ | ਯੂ.ਪੀ. ਕਾਂਡ ਦੀ ਵੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ | ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਲਈ ਬਣਾਏ ਜਾਨਲੇਵਾ ਖੇਤੀ ਕਾਨੂੰਨਾਂ ਸਮੇਤ ਸੋਧ ਬਿੱਲ, ਬਿਜਲੀ ਐਕਟ 2020 ਰੱਦ ਕਰਨੇ, ਲਖੀਮਪੁਰ ਖੀਰੀ ਕਾਂਡ ਦੇ ਮੁਲਜ਼ਮਾਂ 'ਤੇ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ, ਯੂ.ਪੀ. ਦੇ ਗ੍ਰਹਿ ਮੰਤਰੀ ਅਜੈ ਮਿਸ਼ਰਾ ਨੂੰ ਅਹੁਦੇ ਤੋਂ ਤੁਰੰਤ ਬਰਖ਼ਾਸਤ ਕੀਤਾ ਜਾਵੇ | ਕਿਸਾਨਾਂ ਦੀਆਂ ਜਿਨਸਾਂ ਦੇ ਘੱਟੋ ਘੱਟ ਐੱਮ.ਐੱਸ.ਪੀ. ਸਰਕਾਰੀ ਮੁੱਲ ਅਤੇ ਖ਼ਰੀਦ ਦੀ ਸਰਕਾਰੀ ਗਰੰਟੀ ਹੋਵੇ | ਇਕ ਏਕੜ ਝੋਨੇ ਦੀ ਪਰਾਲੀ ਫੂਕਣ ਦੇ ਲਾਇਆ ਇਕ ਕਰੋੜ ਰੁਪਏ ਜੁਰਮਾਨਾ ਅਤੇ ਪੰਜ ਸਾਲ ਦੀ ਸਜ਼ਾ ਦਾ ਬਣਾਇਆ ਕਾਨੂੰਨ ਰੱਦ ਕੀਤਾ ਜਾਵੇ | ਪੰਜ ਜ਼ਿਲਿ੍ਹਆਂ ਦੇ ਨਰਮਾ ਪੀੜਤ ਕਿਸਾਨਾਂ ਨੂੰ ਨਰਮੇ ਦੇ ਮੁਆਵਜ਼ੇ ਦੀ ਮੰਗ ਬਿਨਾਂ ਸ਼ਰਤ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਮਨਜ਼ੂਰ ਕੀਤੀ ਜਾਵੇ | ਉਕਤ ਮੰਗਾਂ ਜੇਕਰ ਕੇਂਦਰ ਸਰਕਾਰ ਨਹੀਂ ਮੰਨਦੀ ਤਾਂ 26 ਅਕਤੂਬਰ ਨੂੰ ਲਖਨਊ ਵਿਚ ਦੇਸ਼ ਪੱਧਰ ਦੀ ਰੈਲੀ ਕੀਤੀ ਜਾਵੇਗੀ | ਇਸ ਮੌਕੇ ਐਡਵੋਕੇਟ ਗੁਰਚਰਨ ਸਿੰਘ ਧੌਲਾ, ਔਰਤ ਆਗੂ ਬੁਲਾਰੇ ਕਮਲਜੀਤ ਕੌਰ, ਸੁਖਦੇਵ ਕੌਰ, ਬਿੰਦਰਪਾਲ ਕੌਰ, ਅਮਰਜੀਤ ਕੌਰ, ਰਾਜ ਕੌਰ, ਸੰਦੀਪ ਕੌਰ, ਕੁਲਵਿੰਦਰ ਕੌਰ, ਸਰਬਜੀਤ ਕੌਰ ਕਾਲਾਬੂਲਾ ਆਦਿ ਸਮੇਤ ਮਰਦ-ਔਰਤਾਂ ਸਮੇਤ ਸ਼ਮੂਲੀਅਤ ਕੀਤੀ |
ਟੱਲੇਵਾਲ, 18 ਅਕਤੂਬਰ (ਸੋਨੀ ਚੀਮਾ)-ਮੁੱਖ ਮੰਤਰੀ ਪੰਜਾਬ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਹਰ ਵਰਗ ਦੇ ਲੋਕਾਂ ਲਈ ਪਾਰਦਰਸ਼ੀ ਢੰਗ ਨਾਲ ਸਹੂਲਤਾਂ ਦੇਣ ਲਈ ਚਲਾਈ ਮੁਹਿੰਮ ਨੇ ਵਿਰੋਧੀਆਂ ਨੂੰ ਚਾਰੋ ਖ਼ਾਨੇ ਚਿੱਤ ਕਰ ਦਿੱਤਾ ਹੈ | ਇਹ ਸ਼ਬਦ ...
ਦਿੜ੍ਹਬਾ ਮੰਡੀ, 18 ਅਕਤੂਬਰ (ਹਰਬੰਸ ਸਿੰਘ ਛਾਜਲੀ, ਪਰਵਿੰਦਰ ਸੋਨੂੰ) - ਟਰੱਕ ਯੂਨੀਅਨ ਦਿੜ੍ਹਬਾ ਦੇ ਪ੍ਰਧਾਨ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਸੀ | ਪ੍ਰਸ਼ਾਸਨ ਨੇ ਦੋਨੋਂ ਧਿਰਾਂ ਨਾਲ ਗੱਲਬਾਤ ਕਰ ਕੇ ਮਸਲਾ ਨਿਬੇੜ ਦਿੱਤਾ | ਪ੍ਰਧਾਨ ਜਸਪਾਲ ਸਿੰਘ ਜੱਸੀ ...
ਮਹਿਲ ਕਲਾਂ, 18 ਅਕਤੂਬਰ (ਅਵਤਾਰ ਸਿੰਘ ਅਣਖੀ)-ਕੰਮ ਨਾ ਮਿਲਣ ਤੋਂ ਅੱਕੇ ਪਿੰਡ ਕੁਰੜ ਅਤੇ ਛੀਨੀਵਾਲ ਖ਼ੁਰਦ ਦੇ ਮਨਰੇਗਾ ਮਜ਼ਦੂਰਾਂ ਵਲੋਂ ਦਿਹਾਤੀ ਮਜ਼ਦੂਰ ਸਭਾ ਅਤੇ ਸੀ.ਟੀ.ਯੂ. ਦੀ ਅਗਵਾਈ ਹੇਠ ਬੀ.ਡੀ.ਪੀ.ਓ. ਦਫ਼ਤਰ ਮਹਿਲ ਕਲਾਂ ਦਾ ਘਿਰਾਉ ਕਰ ਕੇ ਰੋਸ ਪ੍ਰਦਰਸ਼ਨ ...
ਬਰਨਾਲਾ, 18 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਆਮ ਆਦਮੀ ਪਾਰਟੀ ਜ਼ਿਲ੍ਹਾ ਬਰਨਾਲਾ ਵਲੋਂ ਅੱਜ ਸਥਾਨਕ ਕਚਹਿਰੀ ਚੌਂਕ ਵਿਖੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਭਦੌੜ ਦੇ ਇੰਚਾਰਜ ਲਾਭ ਸਿੰਘ ਉਗੋਕੇ ਅਤੇ ਯੂਥ ਆਗੂ ...
ਬਰਨਾਲਾ, 18 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਵਧੀਕ ਡਿਪਟੀ ਕਮਿਸ਼ਨਰ (ਜਨਰਲ ਅਤੇ ਸ਼ਹਿਰੀ ਵਿਕਾਸ) ਸ੍ਰੀ ਅਮਿਤ ਬੈਂਬੀ ਨੇ ਅੱਜ ਸਵੇਰ 9 ਵਜੇ ਨਗਰ ਕੌਂਸਲ ਬਰਨਾਲਾ ਦੀ ਚੈਕਿੰਗ ਕੀਤੀ | ਚੈਕਿੰਗ ਦੌਰਾਨ 15 ਦੇ ਕਰੀਬ ਕਰਮਚਾਰੀ ਗੈਰ-ਹਾਜ਼ਰ ਪਾਏ ਗਏ ਤੇ ਉਨ੍ਹਾਂ ਸਾਰਿਆਂ ...
ਹੰਡਿਆਇਆ, 18 ਅਕਤੂਬਰ (ਗੁਰਜੀਤ ਸਿੰਘ ਖੁੱਡੀ)- ਸਕੂਲ ਵਿਚੋਂ ਐਲ.ਈ.ਡੀ. ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਸਰਕਾਰੀ ਪ੍ਰਾਇਮਰੀ ਸਕੂਲ ਹੰਡਿਆਇਆ ਵਿਖੇ ਲੱਗੀ ਐਲ.ਈ.ਡੀ. ਚੋਰਾਂ ਵਲੋਂ ਚੋਰੀ ਕੀਤੀ ਗਈ ਹੈ | ਇਸ ਸਬੰਧੀ ਸਕੂਲ ਸਟਾਫ਼ ਵਲੋਂ ਪੁਲਿਸ ਚੌਕੀ ਹੰਡਿਆਇਆ ...
ਬਰਨਾਲਾ, 18 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਮਦਰ ਟੀਚਰ ਸਕੂਲ ਬਰਨਾਲਾ ਦੇ ਹੋਣਹਾਰ ਵਿਦਿਆਰਥੀ ਪ੍ਰਥਮ ਗਰਗ ਨੇ ਜੇ. ਈ. ਈ. ਐਡਵਾਂਸ ਪੰਜਾਬ ਵਿਚ ਪਹਿਲਾ ਤੇ ਪੂਰੇ ਭਾਰਤ ਵਿਚ 20ਵਾਂ ਸਥਾਨ ਪ੍ਰਾਪਤ ਕਰਕੇ ਜ਼ਿਲ੍ਹਾ ਬਰਨਾਲਾ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ...
ਤਪਾ ਮੰਡੀ, 18 ਅਕਤੂਬਰ (ਪ੍ਰਵੀਨ ਗਰਗ)-ਤਹਿਸੀਲ ਕੰਪਲੈਕਸ ਤਪਾ ਵਿਖੇ ਮਨਿਸਟਰੀਅਲ ਕਾਮਿਆਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਫਿਰ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਜਾਣਕਾਰੀ ਦਿੰਦੇ ਹੋਏ ਤਹਿਸੀਲ ਯੂਨੀਅਨ ਦੇ ਰੇਸ਼ਮ ਸਿੰਘ, ਮਨਪ੍ਰੀਤ ...
ਬਰਨਾਲਾ, 18 ਅਕਤੂਬਰ (ਰਾਜ ਪਨੇਸਰ)-ਪੁਲਿਸ ਵਲੋਂ ਦੋ ਔਰਤਾਂ ਨੂੰ 330 ਗ੍ਰਾਮ ਚਿੱਟਾ (ਹੈਰੋਇਨ), ਇਕ ਲੱਖ 17 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਅਹੁਦਾ ਸੰਭਾਲਣ ਉਪਰੰਤ ਪਹਿਲੀ ਪ੍ਰੈੱਸ ਕਾਨਫ਼ਰੰਸ ਦੌਰਾਨ ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਛਾਜਲੀ, 18 ਅਕਤੂਬਰ (ਕੁਲਵਿੰਦਰ ਸਿੰਘ ਰਿੰਕਾ) - ਅੱਜ ਪਿੰਡ ਛਾਜਲੀ ਅੰਦਰਲੀ ਬਾਰਾਦਰੀ ਮਹੰਤ ਸ੍ਰੀ 108 ਤੁਫ਼ਾਨ ਗਿਰੀ ਨੂੰ ਡੇਰੇ ਦੀ ਪਰੰਪਰਾ ਅਨੁਸਾਰ ਪਿੰਡ ਦੀ ਪੰਚਾਇਤ, ਨੰਬਰਦਾਰਾਂ ਤੇ ਪਿੰਡ ਵਾਸੀਆਂ ਵਲੋਂ ਪੱਗ ਦੇ ਕੇ ਨਵਾਂ ਮਹੰਤ ਥਾਪਿਆ ਗਿਆ | ਇਸ ਮੌਕੇ ਸੁਖਮਨੀ ...
ਸੁਨਾਮ ਊਧਮ ਸਿੰਘ ਵਾਲਾ, 18 ਅਕਤੂਬਰ (ਰੁਪਿੰਦਰ ਸਿੰਘ ਸੱਗੂ) - ਮਾਨਸਾ ਦੇ ਤੇਜਿੰਦਰ ਸਿੰਘ, ਜੋ ਕਿ ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਉਦੇਸ਼ ਨਾਲ ਸਾਈਕਲ ਦੌਰੇ 'ਤੇ ਸਨ, ਸੋਮਵਾਰ ਨੂੰ ਫਤਿਹਗੜ੍ਹ ਸਾਹਿਬ ਤੋਂ ਸੁਨਾਮ ਪਹੁੰਚੇ | ਉਨ੍ਹਾਂ ਨੇ ਦੇਸ ਦੇ ਮਹਾਨ ...
ਰੂੜੇਕੇ ਕਲਾਂ, 18 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)- ਪਿੰਡ ਪੱਖੋਂ ਕਲਾਂ ਤੋਂ ਦਿਨ ਸਮੇਂ ਘਰ 'ਚੋਂ 15 ਤੋਲੇ ਸੋਨਾ ਚੋਰੀ ਹੋਣ ਸਬੰਧੀ ਪੁਲਿਸ ਥਾਣਾ ਰੂੜੇਕੇ ਕਲਾਂ ਵਿਖੇ ਮਾਮਲਾ ਦਰਜ ਹੋਇਆ ਹੈ | ਦਰਜ ਮਾਮਲੇ ਦੀ ਕਹਾਣੀ ਅਨੁਸਾਰ ਪੀੜਤ ਵਿਅਕਤੀ ਪਰਮਜੀਤ ਸਿੰਘ ਉਰਫ਼ ...
ਤਪਾ ਮੰਡੀ, 18 ਅਕਤੂਬਰ (ਪ੍ਰਵੀਨ ਗਰਗ)-ਖੇਤੀ ਕਾਨੂੰਨਾਂ ਦੇ ਵਿਰੋਧ ਅਤੇ ਲਖੀਮਪੁਰ ਖੀਰੀ ਮਾਮਲੇ 'ਚ ਅੱਜ ਜਿੱਥੇ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਰੇਲਾਂ ਰੋਕੀਆਂ ਜਾ ਰਹੀਆਂ ਹਨ ਉੱਥੇ ਤਪਾ ਦੇ ਰੇਲਵੇ ਸਟੇਸ਼ਨ 'ਤੇ ਸੁੰਨ ਪਸਰੀ ਰਹੀ | ਰੇਲਵੇ ਸਟੇਸ਼ਨ 'ਤੇ ਗੱਡੀਆਂ ...
ਸ਼ਹਿਣਾ, 18 ਅਕਤੂਬਰ (ਸੁਰੇਸ਼ ਗੋਗੀ)- ਬਾਬਾ ਭਾਈ ਮੂਲ ਚੰਦ ਤੇ ਬਾਬਾ ਹਿੰਮਤ ਸਿੰਘ ਵੈੱਲਫੇਅਰ ਕਲੱਬ ਜੋਧਪੁਰ ਵਲੋਂ ਚੌਥਾ ਸੁੰਦਰ ਦਸਤਾਰ ਮੁਕਾਬਲਾ ਗੁਰਦੁਆਰਾ ਭਾਈ ਮੂਲ ਚੰਦ ਵਿਖੇ ਕਰਵਾਇਆ ਗਿਆ | ਦਸਤਾਰ ਮੁਕਾਬਲੇ ਦਾ ਉਦਘਾਟਨ ਬਾਬਾ ਪਵਨ ਕੁਮਾਰ ਸੋਲ੍ਹਾਂ ਦੇ ਮੱਠ, ...
ਬਰਨਾਲਾ, 18 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)- ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਸ: ਕੇਵਲ ਸਿੰਘ ਢਿੱਲੋਂ ਵਲੋਂ ਪਿੰਡ ਬਡਬਰ ਦੇ ਨੌਜਵਾਨਾਂ ਨੂੰ ਕਿ੍ਕਟ, ਵਾਲੀਬਾਲ ਤੇ ਫੁੱਟਬਾਲ ਦੀਆਂ ਖੇਡ ਕਿੱਟਾਂ ਵੰਡੀਆਂ ਗਈਆਂ | ਇਸ ਮੌਕੇ ਸ: ਕੇਵਲ ਸਿੰਘ ਢਿੱਲੋਂ ਨੇ ...
ਸੰਗਰੂਰ, 18 ਅਕਤੂਬਰ (ਪਸ਼ੌਰੀਆ) - 23ਵੀਂ ਜ਼ਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਪੁਲਿਸ ਲਾਇਨ ਸੰਗਰੂਰ ਦੇ ਸਕੇਟਿੰਗ ਸਟੇਡੀਅਮ ਵਿਖੇ 20, 21 ਅਤੇ 22 ਅਕਤੂਬਰ ਨੂੰ ਹੋਵੇਗੀ | ਭਾਗ ਲੈਣ ਵਾਲੇ ਖਿਡਾਰੀ ਆਪਣੇ ਐਂਟਰੀ ਫਾਰਮ ਮੁਕੰਮਲ ਰੂਪ ਵਿਚ 19 ਅਕਤੂਬਰ ਤੱਕ ਪੁਲਿਸ ਲਾਇਨ ...
ਸ਼ਹਿਣਾ, 18 ਅਕਤੂਬਰ (ਸੁਰੇਸ਼ ਗੋਗੀ)-ਬਲਾਕ ਦਫ਼ਤਰ ਸ਼ਹਿਣਾ ਵਿਖੇ ਬੀ.ਡੀ.ਪੀ.ਓ. ਗੁਰਮੇਲ ਸਿੰਘ ਨੂੰ ਉਨ੍ਹਾਂ ਦੀ ਬਦਲੀ ਹੋਣ ਉਪਰੰਤ ਸੈਕਟਰੀ ਯੂਨੀਅਨ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ | ਸੈਕਟਰੀ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਗੁਰਮੇਲ ਸਿੰਘ ਬੀ.ਡੀ.ਪੀ.ਓ. ਕੋਲ ...
ਸੰਗਰੂਰ, 18 ਅਕਤੂਬਰ (ਧੀਰਜ ਪਸ਼ੌਰੀਆ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪੰਜਾਬ ਦੇ ਸਰਹੱਦੀ ਖੇਤਰ ਵਿਚ ਬੀ.ਐਸ.ਐਫ. ਦਾ ਅਧਿਕਾਰ ਖੇਤਰ 15 ਤੋਂ ਵਧਾ ਕੇ 50 ਕਿਲੋਮੀਟਰ ਕਰਨ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਇਸ ਮੁੱਦੇ ਵਿਚ ਨਿਭਾਏ ਰੋਲ ਦੇ ਖਿਲਾਫ਼ ...
ਤਪਾ ਮੰਡੀ, 18 ਅਕਤੂਬਰ (ਵਿਜੇ ਸ਼ਰਮਾ)-ਨੇੜਲੇ ਪਿੰਡ ਢਿਲਵਾਂ (ਨਾਭਾ) ਦੀ ਲਾਲੂ ਪੱਤੀ ਦੇ ਮਨਪ੍ਰੀਤ ਸਿੰਘ ਪੁੱਤਰ ਨਾਇਬ ਸਿੰਘ ਦੀ ਯਾਦ ਵਿਚ ਪਰਿਵਾਰ ਦੇ ਸਹਿਯੋਗ ਨਾਲ ਨੌਜਵਾਨਾਂ ਵਲੋਂ ਵਾਲੀਬਾਲ ਖੇਡ ਲੀਗ ਦਾ ਟੂਰਨਾਮੈਂਟ ਕਰਵਾਇਆ ਗਿਆ | ਜਿਸ ਵਿਚ ਸਾਬਕਾ ਚੇਅਰਮੈਨ ...
ਧਨੌਲਾ, 18 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਵਿਖੇ ਬੱਚਿਆਂ ਨੂੰ ਚਿੱਤਰਕਲਾ ਲਈ ਉਤਸ਼ਾਹਿਤ ਕਰਨ ਦੇ ਮਕਸਦ ਤਹਿਤ ਡਰਾਇੰਗ ਮੁਕਾਬਲੇ ਕਰਵਾਏ ਗਏ | ਸਭ ਤੋਂ ਸੁੰਦਰ ਚਿੱਤਰ ਬਣਾਉਣ ਵਾਲੇ ਵਿਦਿਆਰਥੀਆਂ ਦੀਆਂ ...
ਸ਼ਹਿਣਾ, 18 ਅਕਤੂਬਰ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ ਨੇ ਜਥੇਬੰਦੀਆਂ ਦੇ ਸਾਥੀਆਂ ਸਮੇਤ ਦਾਣਾ ਮੰਡੀ ਸ਼ਹਿਣਾ ਵਿਚ ਝੋਨੇ ਦੀਆਂ ਢੇਰੀਆਂ ਦੀ ਬੋਲੀ ਲਗਵਾਈ | ਇਸ ਮੌਕੇ ਨਾਮਧਾਰੀ ਨੇ ਦੱਸਿਆ ਕਿ ...
ਮਹਿਲ ਕਲਾਂ, 18 ਅਕਤੂਬਰ (ਅਵਤਾਰ ਸਿੰਘ ਅਣਖੀ)-ਪੰਜਾਬ ਸਰਕਾਰ ਵਲੋਂ ਮਜ਼ਦੂਰ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦੇਣ ਸਬੰਧੀ ਜਾਰੀ ਹੁਕਮਾਂ ਤਹਿਤ ਪਿੰਡ ਚੁਹਾਣਕੇ ਕਲਾਂ ਨਾਲ ਸਬੰਧਿਤ 79 ਦੇ ਕਰੀਬ ਮਜ਼ਦੂਰ ਪਰਿਵਾਰਾਂ ਨੂੰ ਪਲਾਟ ਨਾ ਮਿਲਣ ਦੇ ਰੋਸ ਵਜੋਂ ਮਜ਼ਦੂਰ ...
ਮਹਿਲਾਂ ਚੌਂਕ, 18 ਅਕਤੂਬਰ (ਸੁਖਵੀਰ ਸਿੰਘ ਢੀਂਡਸਾ) - ਪੁਸ਼ਪਾ ਗੁਜਰਾਲ ਸਿਟੀ ਕਪੂਰਥਲਾ ਵਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਨਜ਼ਰੀਆ ਅਤੇ ਰੁਚੀ ਪੈਦਾ ਕਰਨ ਦੇ ਮੰਤਵ ਤਹਿਤ ਵਿਗਿਆਨ ਦੇ ਵੱਖ-ਵੱਖ ਪ੍ਰੋਜੈਕਟਰਾਂ ਅਤੇ ਮਾਡਲਾਂ ਨਾਲ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ...
ਟੱਲੇਵਾਲ, 18 ਅਕਤੂਬਰ (ਸੋਨੀ ਚੀਮਾ)-ਪਿੰਡ ਦੀਵਾਨਾ ਦੇ ਪ੍ਰਸਿੱਧ ਡੇਰਾ ਬਾਬਾ ਭਜਨ ਸਿੰਘ ਦੇ ਗੱਦੀਨਸ਼ੀਨ ਬਾਬਾ ਜੰਗ ਸਿੰਘ ਦੀਵਾਨਾ ਦੀ ਅਗਵਾਈ ਵਿਚ ਸੰਗਤ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਵਾਏ ਗਏ | ਇਸ ਮੌਕੇ ਜਾਣਕਾਰੀ ਦਿੰਦਿਆਂ ਬਾਬਾ ਜੰਗ ...
ਮਹਿਲ ਕਲਾਂ, 18 ਅਕਤੂਬਰ (ਅਵਤਾਰ ਸਿੰਘ ਅਣਖੀ)-ਕਾਂਗਰਸ ਸਰਕਾਰ ਦੇ ਸਾਢੇ ਚਾਰ ਸਾਲ ਤੋਂ ਉੱਪਰ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਪਿੰਡ 'ਚ ਕੰਮ ਕਰਦੇ ਪ੍ਰੈਕਟੀਸ਼ਨਰਾਂ ਨਾਲ ਕੀਤੇ ਵਾਅਦਿਆਂ ਨੂੰ ਨਾ ਪੂਰਾ ਕਰਨ ਅਤੇ ਹੋਰ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਹਲਕਾ ਮਹਿਲ ਕਲਾਂ ...
ਬਰਨਾਲਾ, 18 ਅਕਤੂਬਰ (ਅਸ਼ੋਕ ਭਾਰਤੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਦੇ ਵਿਦਿਆਰਥੀ ਗੁਰਨੂਰ ਬਾਵਾ ਵਲੋਂ ਪੰਜਾਬ ਰਾਜ ਕੈਡੇਟ ਕਿੱਕ ਬਾਕਸਿੰਗ ਚੈਪੀਅਨਸ਼ਿਪ 2021-22 ਵਿਚੋਂ ਸਬ-ਜੂਨੀਅਰ (13-15) ਉਮਰ ਤੇ 52 ਕਿੱਲੋ ਭਾਰ ਵਰਗ ਦੇ ਮੁਕਾਬਿਲਆਂ ਵਿਚ ਸੋਨ ਤਗਮਾ ਜਿੱਤਣ ...
ਤਪਾ ਮੰਡੀ, 18 ਅਕਤੂਬਰ (ਪ੍ਰਵੀਨ ਗਰਗ)-ਪਵਿੱਤਰ ਹਿਰਦੇ ਵਾਲਾ ਗੁਰਮੁਖ ਜੀਵ ਹਮੇਸ਼ਾ ਸੱਚ ਦੇ ਰਾਹ 'ਤੇ ਚਲਦੇ ਹੋਏ ਦੂਸਰਿਆਂ ਦਾ ਭਲਾ ਲੋਚਦਾ ਹੈ ਅਤੇ ਭਗਵਾਨ ਪ੍ਰਤੀ ਜੀਵ ਦੀ ਸ਼ਰਧਾ ਵਿਸ਼ਵਾਸ ਪ੍ਰਪੱਕ ਹੋਣ ਨਾਲ ਜੀਵਨ ਦੀ ਹਰ ਖ਼ੁਸ਼ੀ ਸਹਿਜੇ ਹੀ ਮਿਲ ਜਾਂਦੀ ਹੈ | ਇਹ ...
ਸ਼ਹਿਣਾ, 18 ਅਕਤੂਬਰ (ਸੁਰੇਸ਼ ਗੋਗੀ)-ਹਲਕਾ ਵਿਧਾਇਕ ਪਿਰਮਲ ਸਿੰਘ ਖ਼ਾਲਸਾ ਨੇ ਨਿੰਮਵਾਲਾ ਮੌੜ ਵਿਖੇ ਸਰਪੰਚ ਗੁਰਮੀਤ ਕੌਰ ਅਤੇ ਯੂਥ ਆਗੂ ਅਮਨਾ ਮਾਨ ਨਿੰਮਵਾਲਾ ਦੇ ਘਰ ਪਿੰਡ ਦੇ ਵਿਕਾਸ ਲਈ ਮੀਟਿੰਗਾਂ ਕੀਤੀਆਂ | ਸਰਪੰਚ ਗੁਰਮੀਤ ਕੌਰ ਵਲੋਂ ਜਿੱਥੇ ਪਿੰਡ ਦੇ ਵਿਕਾਸ ...
ਸ਼ਹਿਣਾ, 18 ਅਕਤੂਬਰ (ਸੁਰੇਸ਼ ਗੋਗੀ)-ਪੰਜਾਬ ਵਿਚ ਬੀਤੇ ਕਈ ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਲਗਾਤਾਰ ਹੁੰਦੀ ਆ ਰਹੀ ਹੈ, ਪਰ ਸਮੇਂ ਸਿਰ ਸਰਕਾਰਾਂ ਅਤੇ ਪੁਲਿਸ ਵਲੋਂ ਕਾਰਵਾਈ ਨਾ ਹੋਣ ਕਾਰਨ ਅਜਿਹੇ ਸ਼ਰਾਰਤੀ ਅਨਸਰਾਂ ...
ਬਰਨਾਲਾ, 18 ਅਕਤੂਬਰ (ਅਸ਼ੋਕ ਭਾਰਤੀ)-ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਪ੍ਰਧਾਨ ਦਰਸ਼ਨ ਨਾਹਰ ਦੀ ਪ੍ਰਧਾਨਗੀ ਹੇਠ ਮਜ਼ਦੂਰ ਮੋਰਚੇ ਦੀ ਸਾਂਝੀ ਸੂਬਾਈ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ | ਮੀਟਿੰਗ ਦੌਰਾਨ ਸਾਂਝੇ ਮਜ਼ਦੂਰ ਮੋਰਚੇ ਦੇ ਸੂਬਾਈ ਆਗੂਆਂ ਲਛਮਣ ...
ਬਰਨਾਲਾ, 18 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਸ਼ਹਿਰ ਬਰਨਾਲਾ ਵਿਚ ਦਿਨੋਂ ਦਿਨ ਵੱਧ ਰਹੇ ਡੇਂਗੂ ਦੇ ਪ੍ਰਕੋਪ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ, ਜਿਸ ਕਾਰਨ ਹਰ ਘਰ ਵਿਚ ਡੇਂਗੂ ਦੇ ਕਈ ਕਈ ਮਰੀਜ਼ ਤੇਜ਼ ਬੁਖ਼ਾਰ ਤੋਂ ਪੀੜਤ ਹਨ | ਬੇਸ਼ੱਕ ਪ੍ਰਸ਼ਾਸਨ ਤੇ ਸਿਹਤ ...
ਮਸਤੂਆਣਾ ਸਾਹਿਬ, 18 ਅਕਤੂਬਰ (ਦਮਦਮੀ) -ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ( ਪ੍ਰੋ.) ਐਸ.ਪੀ. ਸਿੰਘ ਓਬਰਾਏ ਦੇ ਸਹਿਯੋਗ ਸਦਕਾ ਲੋੜਵੰਦ ਤੇ ਗਰੀਬ ਪਰਿਵਾਰਾਂ ਦੀਆਂ 5 ਲੜਕੀਆਂ ਦੇ ...
ਧਰਮਗੜ੍ਹ, 18 ਅਕਤੂਬਰ (ਗੁਰਜੀਤ ਸਿੰਘ ਚਹਿਲ) - ਸਥਾਨਕ ਕਸਬੇ ਵਿਖੇ ਪੁੱਜਣ 'ਤੇ ਪੰਜਾਬੀ ਮਾਂ-ਬੋਲੀ ਦਾ ਸਾਈਕਲ 'ਤੇ ਵੱਖ-ਵੱਖ ਪਿੰਡਾਂ, ਸ਼ਹਿਰਾਂ 'ਚ ਪ੍ਰਚਾਰ ਕਰ ਰਹੇ ਭਾਈ ਤੇਜਿੰਦਰ ਸਿੰਘ ਮਾਨਸਾ ਦਾ ਵੱਖ-ਵੱਖ ਸੰਸਥਾਵਾਂ ਆਲ ਇੰਡੀਆ ਗ੍ਰੰਥੀ, ਰਾਗੀ ਅਤੇ ਪ੍ਰਚਾਰਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX