ਤਾਜਾ ਖ਼ਬਰਾਂ


ਬਜਟ ਇਜਲਾਸ:ਵਿਰੋਧੀ ਧਿਰ ਦੀ ਰਣਨੀਤੀ ਬਾਰੇ ਫ਼ੈਸਲਾ ਕਰਨ ਲਈ ਖੜਗੇ ਦੇ ਦਫਤਰ 'ਚ ਹੋਵੇਗੀ ਵਿਰੋਧੀ ਧਿਰ ਦੇ ਫਲੋਰ ਨੇਤਾਵਾਂ ਦੀ ਮੀਟਿੰਗ
. . .  7 minutes ago
ਨਵੀਂ ਦਿੱਲੀ, 7 ਫਰਵਰੀ-ਬਜਟ ਇਜਲਾਸ ਦੌਰਾਨ ਸਦਨ ਦੇ ਫਲੋਰ ਲਈ ਵਿਰੋਧੀ ਧਿਰ ਦੀ ਰਣਨੀਤੀ ਬਾਰੇ ਫ਼ੈਸਲਾ ਕਰਨ ਲਈ ਅੱਜ ਸੰਸਦ ਵਿਚ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਦੇ ਦਫ਼ਤਰ ਵਿਚ ਸਵੇਰੇ 10 ਵਜੇ ਸਾਰੇ ਸਮਾਨ ਸੋਚ ਵਾਲੇ ਵਿਰੋਧੀ ਧਿਰ ਦੇ ਫਲੋਰ ਨੇਤਾਵਾਂ...
ਭੁਚਾਲ ਪ੍ਰਭਾਵਿਤ ਤੁਰਕੀ ਲਈ ਸਿਖਲਾਈ ਪ੍ਰਾਪਤ ਕੁੱਤਿਆਂ ਦੇ ਦਸਤੇ ਨਾਲ ਲੈਸ ਐਨ.ਡੀ.ਆਰ.ਐਫ. ਦੇ ਕਰਮਚਾਰੀ ਰਵਾਨਾ
. . .  11 minutes ago
ਨਵੀਂ ਦਿੱਲੀ, 7 ਫਰਵਰੀ-ਭੁਚਾਲ ਪ੍ਰਭਾਵਿਤ ਤੁਰਕੀ ਲਈ ਵਿਸ਼ੇਸ਼ ਤੌਰ 'ਤੇ ਲੈਸ ਸਿਖਲਾਈ ਪ੍ਰਾਪਤ ਕੁੱਤਿਆਂ ਦੇ ਦਸਤੇ ਨਾਲ ਐਨ.ਡੀ.ਆਰ.ਐਫ. ਦੇ ਕਰਮਚਾਰੀ ਰਵਾਨਾ ਹੋਏ...
ਆਸਟਰੇਲੀਆ ਟੀ-20 ਕਪਤਾਨ ਆਰੋਨ ਫਿੰਚ ਵਲੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ
. . .  52 minutes ago
ਮੈਲਬੌਰਨ, 7 ਫਰਵਰੀ-ਆਸਟਰੇਲੀਆ ਟੀ-20 ਕਪਤਾਨ ਆਰੋਨ ਫਿੰਚ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ...
ਪੇਰੂ 'ਚ ਜ਼ਮੀਨ ਖਿਸਕਣ ਕਾਰਨ 15 ਮੌਤਾਂ
. . .  about 1 hour ago
ਲੀਮਾ, 7 ਫਰਵਰੀ-ਦੱਖਣੀ ਪੇਰੂ 'ਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਪੇਰੂ ਦੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਅਰੇਕਿਪਾ ਖੇਤਰ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਏ.ਐਫ.ਪੀ. ਨਿਊਜ਼ ਏਜੰਸੀ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ...
ਤੁਰਕੀ ਅਤੇ ਸੀਰੀਆ 'ਚ ਮਾਰੂ ਭੁਚਾਲ ਕਾਰਨ ਹੁਣ ਤੱਕ 4,000 ਤੋਂ ਵੱਧ ਮੌਤਾਂ
. . .  about 1 hour ago
ਅੰਕਾਰਾ/ਅਜ਼ਮਰੀਨ, 7 ਫਰਵਰੀ-ਐਸੋਸਿਏਟਿਡ ਪ੍ਰੈਸ ਦੀ ਰਿਪੋਰਟ ਅਨੁਸਾਰ ਤੁਰਕੀ ਅਤੇ ਸੀਰੀਆ ਵਿਚ ਮਾਰੂ ਭੁਚਾਲ ਕਾਰਨ ਹੁਣ ਤੱਕ 4,000 ਤੋਂ ਵੱਧ ਲੋਕ ਮਾਰੇ ਗਏ ਹਨ।ਤੁਰਕੀ ਵਿਚ 7.8, 7.6 ਅਤੇ 6.0 ਦੀ ਤੀਬਰਤਾ ਵਾਲੇ ਲਗਾਤਾਰ ਤਿੰਨ...
ਅੱਜ ਹੋਵੇਗੀ ਭਾਜਪਾ ਸੰਸਦੀ ਦਲ ਦੀ ਮੀਟਿੰਗ
. . .  about 1 hour ago
ਨਵੀਂ ਦਿੱਲੀ, 7 ਫਰਵਰੀ-ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦੀ ਦਲ ਦੀ ਅੱਜ ਸੰਸਦ ਵਿਚ ਮੀਟਿੰਗ ਹੋਣ ਵਾਲੀ ਹੈ। ਸੰਸਦ ਵਿਚ ਭਾਜਪਾ ਦੀ ਹਫਤਾਵਾਰੀ ਮੀਟਿੰਗ ਹਰ ਮੰਗਲਵਾਰ ਨੂੰ ਹੁੰਦੀ ਹੈ, ਜਦੋਂ ਸਦਨ ਕੰਮ ਕਰਦਾ ਹੈ।ਇਸ ਬੈਠਕ 'ਚ ਹਾਲ ਹੀ 'ਚ ਪਾਸ ਕੀਤੇ ਗਏ ਕੇਂਦਰੀ ਬਜਟ...
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਅਮਰੀਕਾ : ਨਿਊਯਾਰਕ ਦੇ ਬਫੇਲੋ ਵਿਚ 3.8 ਤੀਬਰਤਾ ਦੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ
. . .  1 day ago
ਵਿਜੀਲੈਂਸ ਵਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਗ੍ਰਿਫ਼ਤਾਰ
. . .  1 day ago
ਚੰਡੀਗੜ੍ਹ, 6 ਫਰਵਰੀ-ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ।
ਇੰਸਪੈਕਟਰ ਕੁਲਵੰਤ ਸਿੰਘ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਨਿਯੁਕਤ
. . .  1 day ago
ਲੁਧਿਆਣਾ , 6 ਫ਼ਰਵਰੀ (ਪਰਮਿੰਦਰ ਸਿੰਘ ਆਹੂਜਾ) - ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵਲੋਂ ਅੱਜ ਰਾਤ ਇਕ ਹੁਕਮ ਜਾਰੀ ਕਰਕੇ ਇੰਸਪੈਕਟਰ ਕੁਲਵੰਤ ਸਿੰਘ ਨੂੰ ਸੀ.ਆਈ.ਏ. ਸਟਾਫ਼ ਦੇ ...
ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਵਿਦੇਸ਼ ਮੰਤਰੀ ਡਾ.ਐਸ.ਜੈਸ਼ੰਕਰ ਨਾਲ ਕੀਤੀ ਮੁਲਾਕਾਤ
. . .  1 day ago
ਡੇਰਾ ਸਿਰਸਾ ਮੁਖੀ ਦੀ ਪੈਰੋਲ ਰੱਦ ਕਰਨ ਵਾਲੀ ਪਟੀਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਈ ਵਾਪਸ
. . .  1 day ago
ਚੰਡੀਗੜ੍ਹ, 6 ਫਰਵਰੀ- ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਰੱਦ ਕਰਨ ਵਾਲੀ ਪਟੀਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਵਾਪਸ ਲੈ ਲਈ ਗਈ ਹੈ। ਸ਼੍ਰੋਮਣੀ ਕਮੇਟੀ ਦੀ ਪਟੀਸ਼ਨ 'ਤੇ ਹਾਈਕੋਰਟ ...
ਬਜਟ ਵਿਚ ਪੰਜਾਬ ਨੂੰ ਵੀ ਬਾਕੀ ਸੂਬਿਆ ਦੀ ਤਰ੍ਹਾਂ ਬਣਦਾ ਹੱਕ ਦਿੱਤਾ ਗਿਆ- ਭਾਜਪਾ ਆਗੂ ਸਇਯਦ ਜਫ਼ਰ
. . .  1 day ago
ਅੰਮ੍ਰਿਤਸਰ, 6 ਫਰਵਰੀ (ਹਰਮਿੰਦਰ ਸਿੰਘ)- ਕੇਂਦਰ ਸਰਕਾਰ ਦੀ ਸੋਚ ਦੇਸ਼ ਦੀ ਅਰਥਿਕਤਾ ਦੀ ਮਜ਼ਬੂਤੀ ਹੈ। ਕੇਂਦਰ ਸਰਕਾਰ ਦੇ ਬਜਟ ਵਿਚ ਹਰ ਵਰਗ ਨੂੰ ਧਿਆਨ ’ਚ ਰੱਖਿਆ ਗਿਆ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਕੌਮੀ ਬੁਲਾਰੇ ਸਇਯਦ ਜਫ਼ਰ ਇਸਲਾਮ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ...
ਭਾਜਪਾ ਨੇ ਕਸ਼ਮੀਰ ਨੂੰ ਅਫ਼ਗਾਨਿਸਤਾਨ ਬਣਾ ਦਿੱਤਾ: ਮਹਿਬੂਬਾ ਮੁਫ਼ਤੀ
. . .  1 day ago
ਸ੍ਰੀਨਗਰ, 6 ਫਰਵਰੀ- ਪੀ.ਡੀ.ਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਜੇਕਰ ਤੁਸੀਂ ਅੱਜ ਕਸ਼ਮੀਰ ’ਚ ਜਾਓਗੇ ਤਾਂ ਤੁਹਾਨੂੰ ਅਫ਼ਗਾਨਿਸਤਾਨ ਵਰਗਾ ਮਿਲੇਗਾ, ਕਿਉਂਕਿ ਇੱਥੇ ਬਹੁਤ ਸਾਰੇ ਬੁਲਡੋਜ਼ਰ ਹਨ, ਲੋਕਾਂ ਨੂੰ ਕਬਜ਼ੇ ਦੇ ਨਾਂ ’ਤੇ ਉਨ੍ਹਾਂ ਦੀ ਜ਼ਮੀਨ ਤੋਂ ਬਾਹਰ ਕੱਢਿਆ ਜਾ ਰਿਹਾ ਹੈ, ਭਾਜਪਾ ਨੇ ਸ਼ਾਇਦ ਇਜ਼ਰਾਈਲ ਤੋਂ ਸਬਕ ਲਿਆ....
ਅਗਲੇ ਸਾਲ ਭਾਰਤ ਆ ਸਕਦੇ ਹਨ ਪੋਪ ਫ਼ਰਾਂਸਿਸ
. . .  1 day ago
ਵੈਟੀਕਨ, 6 ਫਰਵਰੀ- ਵੈਟੀਕਨ ਨਿਊਜ਼ ਅਨੁਸਾਰ ਪੋਪ ਫ਼ਰਾਂਸਿਸ ਅਗਲੇ ਸਾਲ ਭਾਰਤ ਆਉਣ ਦੀ ਯੋਜਨਾ ਬਣਾ ਰਹੇ ਹਨ ਅਤੇ 2023 ਦੇ ਬਾਅਦ ਵਿਚ ਮੰਗੋਲੀਆ ਦੀ ਯਾਤਰਾ ਕਰਨ ਦੀ ਵੀ...
ਪਿਛਲੇ ਇਕ ਸਾਲ ਵਿਚ 63 ਯਾਤਰੀ ਨੋ ਫ਼ਲਾਈ ਲਿਸਟ ਵਿਚ- ਸ਼ਹਿਰੀ ਹਵਾਬਾਜ਼ੀ ਮੰਤਰਾਲਾ
. . .  1 day ago
ਨਵੀਂ ਦਿੱਲੀ, 6 ਫਰਵਰੀ- ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਇਕ ਸਾਲ ਵਿਚ 63 ਯਾਤਰੀਆਂ ਨੂੰ ਨੋ ਫ਼ਲਾਈ ਲਿਸਟ ਵਿਚ ਰੱਖਿਆ ਗਿਆ ਹੈ। ਇਨ੍ਹਾਂ ਵਿਚ ਜ਼ਿਆਦਾਤਰ ਯਾਤਰੀ ਉਹ ਹਨ ਜਿਨ੍ਹਾਂ ਨੇ ਜਾਂ ਤਾਂ ਮਾਸਕ ਨਹੀਂ ਪਾਇਆ ਸੀ ਜਾਂ ਫ਼ਿਰ ਜੋ ਚਾਲਕ ਦਲ ਦੇ ਮੈਂਬਰਾਂ ਨਾਲ...
ਬਿਹਾਰ: ਸਰਕਾਰ ਨੇ ਲਗਾਈ 23 ਸੋਸ਼ਲ ਨੈਟਵਰਕਿੰਗ ਐਪਲੀਕੇਸ਼ਨਾਂ ’ਤੇ ਪਾਬੰਦੀ
. . .  1 day ago
ਪਟਨਾ, 6 ਫਰਵਰੀ- ਬਿਹਾਰ ਸਰਕਾਰ ਨੇ ਸ਼ਾਂਤੀ ਬਣਾਈ ਰੱਖਣ ਲਈ ਸਾਰਨ ਜ਼ਿਲ੍ਹੇ ਵਿਚ 8 ਫਰਵਰੀ 12 ਵਜੇ ਤੱਕ 23 ਸੋਸ਼ਲ ਨੈਟਵਰਕਿੰਗ ਅਤੇ ਮੈਸੇਜਿੰਗ ਐਪਲੀਕੇਸ਼ਨਾਂ ’ਤੇ ਅਸਥਾਈ ਤੌਰ ’ਤੇ ਪਾਬੰਦੀ ਲਗਾ...
ਪ੍ਰਧਾਨ ਮੰਤਰੀ ਨੇ ਕੀਤਾ ਐਚ.ਏ.ਐਲ ਫ਼ੈਕਟਰੀ ਦਾ ਉਦਘਾਟਨ
. . .  1 day ago
ਬੈਂਗਲੁਰੂ, 6 ਫਰਵਰੀ- ਪ੍ਰਧਾਨ ਮੰਤਰੀ ਮੋਦੀ ਨੇ ਤੁਮਾਕੁਰੂ ਵਿਚ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਐਚ.ਏ.ਐਲ.) ਦੀ ਹੈਲੀਕਾਪਟਰ ਫ਼ੈਕਟਰੀ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਲਾਈਟ ਯੂਟੀਲਿਟੀ ਹੈਲੀਕਾਪਟਰ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ...
ਤੁਰਕੀ ਭੂਚਾਲ : ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 1300
. . .  1 day ago
ਅੰਕਾਰਾ, 6 ਫਰਵਰੀ- ਤੁਰਕੀ ਵਿਚ ਆਏ ਭੂਚਾਲ ’ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 1300 ’ਤੇ ਪਹੁੰਚ ਗਈ ਹੈ। ਨਿਊਜ਼ ਏਜੰਸੀ ਏ. ਪੀ. ਨੇ ਦੱਸਿਆ ਕਿ ਮਲਬੇ ਵਿਚ ਹਾਲੇ ਵੀ ...
ਤੁਰਕੀ ਵਿਚ 7.6 ਤੀਬਰਤਾ ਦਾ ਆਇਆ ਇਕ ਹੋਰ ਭੂਚਾਲ
. . .  1 day ago
ਅੰਕਾਰਾ, 6 ਫਰਵਰੀ- ਤੁਰਕੀ ਦੀ ਅਨਾਦੋਲੂ ਨਿਊਜ਼ ਏਜੰਸੀ ਨੇ ਦੇਸ਼ ਦੀ ਆਫ਼ਤ ਏਜੰਸੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਦੱਖਣੀ ਤੁਰਕੀ ਦੇ ਕਹਰਾਮਨਮਾਰਾਸ ਸੂਬੇ ਦੇ ਐਲਬਿਸਤਾਨ ਜ਼ਿਲ੍ਹੇ ਵਿਚ 7.6 ਤੀਬਰਤਾ ਦਾ ਇਕ ਹੋਰ ਤਾਜ਼ਾ ਭੂਚਾਲ...
ਸਿੱਖ ਰਹਿਣੀ ਦੇ ਮਾਮਲੇ ’ਚ ਕਿਸੇ ਵੀ ਤਰ੍ਹਾਂ ਦੀ ਦਖ਼ਲ ਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ - ਸਕੱਤਰ ਸ਼੍ਰੋਮਣੀ ਕਮੇਟੀ
. . .  1 day ago
ਅੰਮ੍ਰਿਤਸਰ, 6 ਫਰਵਰੀ (ਜਸਵੰਤ ਸਿੰਘ ਜੱਸ)- ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵਲੋਂ ਭਾਰਤ ਸਰਕਾਰ ਦੁਆਰਾ ਸਿੱਖ ਫ਼ੌਜੀਆਂ ਨੂੰ ਲੋਹਟੋਪ ਪਹਿਨਾਉਣ ਬਾਰੇ ਤਜਵੀਜ਼ ਦੀ ਕੀਤੀ ਜਾ ਰਹੀ ਵਕਾਲਤ ਤੇ ਪ੍ਰਤੀਕ੍ਰਿਆ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਤੇ ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ ਨੇ ਕਿਹਾ ਸਿੱਖ ਰਹਿਣੀ...
ਤਿੰਨ ਕਰੋੜ ਦੀ ਫਿਰੌਤੀ ਮੰਗਣ ਵਾਲੇ ਇਕ ਅੰਤਰਰਾਸ਼ਟਰੀ ਗਰੋਹ ਦੇ 8 ਮੈਂਬਰ ਗ੍ਰਿਫ਼ਤਾਰ
. . .  1 day ago
ਕਪੂਰਥਲਾ, 6 ਫਰਵਰੀ (ਅਮਰਜੀਤ ਕੋਮਲ)-ਕਪੂਰਥਲਾ ਪੁਲਿਸ ਨੇ ਤਿੰਨ ਕਰੋੜ ਦੀ ਫਿਰੌਤੀ ਮੰਗਣ ਵਾਲੇ ਇਕ ਅੰਤਰਰਾਸ਼ਟਰੀ ਗਰੋਹ ਦਾ ਪਰਦਾਫਾਸ਼ ਕਰਕੇ ਗਰੋਹ ਦੇ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ 7 ਹੋਰ ਕਥਿਤ ਦੋਸ਼ੀਆਂ ਦੀ ਸ਼ਨਾਖ਼ਤ ਕੀਤੀ ਹੈ। ਐਸ.ਐਸ.ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਪੁਲਿਸ ਨੇ ਇਸ ਗਰੋਹ ਦੇ ਮੈਂਬਰਾਂ ਕੋਲੋਂ ਇਕ ਸਫ਼ਾਰੀ...
ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਾ ਮੇਲਾ ਬਜ਼ਾਰ ਨਗਰ ਕੌਂਸਲ ਅਤੇ ਪੁਲਿਸ ਨੇ ਹਟਵਾਇਆ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਫਰਵਰੀ (ਬਲਕਰਨ ਸਿੰਘ ਖਾਰਾ)- ਸ੍ਰੀ ਮੁਕਤਸਰ ਸਾਹਿਬ ਵਿਖੇ ਮੇਲਾ ਮਾਘੀ ਸੰਬੰਧੀ ਮਲੋਟ ਰੋਡ ’ਤੇ ਲੱਗੇ ਮੇਲਾ ਬਾਜ਼ਾਰ ਜੋ ਕਿ ਸੜਕ ਦੇ ਦੋਵਾਂ ਕਿਨਾਰਿਆਂ ’ਤੇ ਲੱਗਾ ਹੋਇਆ ਸੀ, ਨੂੰ ਅੱਜ ਨਗਰ ਕੌਂਸ਼ਲ ਅਤੇ ਪੁਲਿਸ ਵਲੋਂ ਹਟਵਾਇਆ ਗਿਆ। ਦੱਸ ਦੇਈਏ ਕਿ ਮੇਲੇ ਮੌਕੇ ਲੱਗਣ ਵਾਲੇ ਇਸ ਬਜ਼ਾਰ ਦੌਰਾਨ ਮਲੋਟ,....
ਪਰਨੀਤ ਕੌਰ ਵਲੋਂ ਦਿੱਤੇ ਜਵਾਬ ’ਤੇ ਪੰਜਾਬ ਕਾਂਗਰਸ ਪ੍ਰਧਾਨ ਦਾ ਬਿਆਨ: ਤੁਹਾਨੂੰ ਨੈਤਿਕ ਤੌਰ ’ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ
. . .  1 day ago
ਚੰਡੀਗੜ੍ਹ, 6 ਫਰਵਰੀ- ਪ੍ਰਨੀਤ ਕੌਰ ਵਲੋਂ ਨੋਟਿਸ ’ਤੇ ਦਿੱਤੇ ਜਵਾਬ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿ੍ਹੰਗ ਨੇ ਉਨ੍ਹਾਂ ਨੂੰ ਕਿਹਾ ਕਿ ਨੈਤਿਕ ਤੌਰ ’ਤੇ, ਤੁਹਾਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ ਅਤੇ ਆਪਣੇ ਹਲਕੇ ਦਾ ਸਾਹਮਣਾ ਕਰਨਾ ਚਾਹੀਦਾ ਸੀ, ਕਿਉਂਕਿ ਜਨਤਾ ਨੇ ਤੁਹਾਨੂੰ ਕਾਂਗਰਸੀ ਉਮੀਦਵਾਰ ਵਜੋਂ ਵੋਟ ਦਿੱਤੀ ਸੀ। ਆਮ...
ਭਾਰਤ ਦੇ ਮੋਂਟੀ ਦੇਸਾਈ ਨਿਪਾਲ ਦੀ ਪੁਰਸ਼ ਰਾਸ਼ਟਰੀ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ
. . .  1 day ago
ਕਾਠਮੰਡੂ, 6 ਫਰਵਰੀ- ਨਿਪਾਲ ਦੇ ਕ੍ਰਿਕਟ ਸੰਘ ਨੇ ਘੋਸ਼ਣਾ ਕਰਦਿਆਂ ਦੱਸਿਆ ਕਿ ਭਾਰਤ ਦੇ ਮੋਂਟੀ ਦੇਸਾਈ ਨੂੰ ਨਿਪਾਲ ਦੀ ਪੁਰਸ਼ ਰਾਸ਼ਟਰੀ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਕੱਤਕ ਸੰਮਤ 553

ਰਾਸ਼ਟਰੀ-ਅੰਤਰਰਾਸ਼ਟਰੀ

ਸ਼੍ਰੋਮਣੀ ਕਮੇਟੀ ਵਲੋਂ ਵਿਦੇਸ਼ਾਂ 'ਚ ਪਾਵਨ ਸਰੂਪਾਂ ਦੀ ਛਪਾਈ ਲਈ ਕਾਰਵਾਈ ਆਰੰਭ

ਅੰਮਿ੍ਤਸਰ, 18 ਅਕਤੂਬਰ (ਸ.ਰ.)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੱਖ-ਵੱਖ ਦੇਸ਼ਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਛਪਾਈ ਸਬੰਧੀ ਕੀਤੇ ਫੈਸਲੇ ਨੂੰ ਅਮਲ ਵਿਚ ਲਿਆਉਣ ਲਈ ਕਾਰਵਾਈ ਆਰੰਭ ਦਿੱਤੀ ਗਈ ਹੈ | ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦਾ ਇਕ ਉੱਚ ਪੱਧਰੀ ਵਫ਼ਦ ਕੈਨੇਡਾ ਵਿਖੇ ਪਹੁੰਚ ਚੁੱਕਾ ਹੈ, ਜਿਸ ਵਲੋਂ ਵੱਖ-ਵੱਖ ਸਥਾਨਕ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਕੈਨੇਡਾ ਗਏ ਸ਼੍ਰੋਮਣੀ ਕਮੇਟੀ ਦੇ ਵਫ਼ਦ ਵਿਚ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਅੰਤਿ੍ੰਗ ਮੈਂਬਰ ਮਿੱਠੂ ਸਿੰਘ ਕਾਹਨੇਕੇ, ਮੈਂਬਰ ਭਾਈ ਰਾਮ ਸਿੰਘ ਅਤੇ ਮੀਤ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਸ਼ਾਮਿਲ ਹਨ | ਸੁਰਜੀਤ ਸਿੰਘ ਭਿੱਟੇਵੱਡ ਨੇ ਦੱਸਿਆ ਕਿ ਕੈਨੇਡਾ ਦੇ ਬੀਸੀ ਨਾਲ ਸਬੰਧਤ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਤੋਂ ਇਲਾਵਾ ਕੈਲਗਰੀ ਦੇ ਗੁਰਦੁਆਰਾ ਸਾਹਿਬਾਨ ਵਿਖੇ ਇਸ ਸਬੰਧ ਵਿਚ ਸੰਗਤ ਅਤੇ ਗੁਰਦੁਆਰਾ ਪ੍ਰਬੰਧਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਹੈ | ਸ. ਭਿੱਟੇਵੱਡ ਅਨੁਸਾਰ ਵਫ਼ਦ ਨੇ ਹੁਣ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ, ਗੁਰਦੁਆਰਾ ਦਸਮੇਸ਼ ਕਲਚਰ ਸੁਸਾਇਟੀ ਕੈਲਗਰੀ, ਗੁਰਦੁਆਰਾ ਕਲਗੀਧਰ ਸਾਹਿਬ ਐਬਸਫੋਰਟ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਐਬਸਫੋਰਟ ਦੇ ਪ੍ਰਬੰਧਕਾਂ ਨਾਲ ਵਿਚਾਰ ਵਟਾਂਦਰਾ ਹੋਇਆ ਹੈ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ | ਉਨ੍ਹ•ਾਂ ਨੇ ਜਾਣਕਾਰੀ ਦਿੱਤੀ ਕਿ ਕੈਨੇਡਾ ਵਿਖੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਅਤੇ ਸੰਗਤ ਦੀ ਰਾਏ ਨੂੰ ਖ਼ਾਸ ਮਹੱਤਵ ਦਿੱਤਾ ਜਾ ਰਿਹਾ ਹੈ ਅਤੇ ਇਸ ਸਬੰਧ ਵਿਚ ਮੁਕੰਮਲ ਰਿਪੋਰਟ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸੌਂਪੀ ਜਾਵੇਗੀ |

ਉਂਟਾਰੀਓ 'ਚ ਕਾਮਿਆਂ ਦੀ ਗੁਲਾਮੀ ਦਾ ਦੌਰ ਹੋਵੇਗਾ ਖ਼ਤਮ- ਕਿ੍ਤ ਮੰਤਰੀ

ਟੋਰਾਂਟੋ, 18 ਸਤੰਬਰ (ਸਤਪਾਲ ਸਿੰਘ ਜੌਹਲ)-ਉਂਟਾਰੀਓ ਪ੍ਰਾਂਤ 'ਚ ਖੁੰਬਾਂ ਵਾਂਗ ਉੱਗਦੀਆਂ ਰੋਜ਼ਗਾਰ ਏਜੰਸੀਆਂ 'ਚ ਕਾਮਿਆਂ ਨਾਲ ਹੁੰਦੇ ਬੁਰੇ ਵਿਵਿਹਾਰ ਦੀ ਚਰਚਾ ਤਾਂ ਬੀਤੇ ਕੁਝ ਦਹਾਕਿਆਂ ਤੋਂ ਚੱਲ ਰਹੀ ਹੈ ਅਤੇ ਸਰਕਾਰ ਵਲੋਂ ਇਹ ਸ਼ੋਸ਼ਣ ਰੋਕਣ ਲਈ ਕੁਝ ਨਾ ਕਰਨ ਦੀ ...

ਪੂਰੀ ਖ਼ਬਰ »

ਪਰਮੀਸ਼ ਵਰਮਾ ਨੇ ਕਰਵਾਈ ਮੰਗਣੀ

ਜਲੰਧਰ, 18 ਅਕਤੂਬਰ (ਅਜੀਤ ਬਿਊਰੋ)-ਪੰਜਾਬੀ ਅਦਾਕਾਰ ਅਤੇ ਗਾਇਕ ਪਰਮੀਸ਼ ਵਰਮਾ ਨੇ ਬੀਤੇ ਦਿਨੀਂ ਗੀਤ ਗਰੇਵਾਲ ਨਾਲ ਮੰਗਣੀ ਕਰਵਾ ਲਈ | ਪਰਮੀਸ਼ ਵਲੋਂ ਆਪਣੀ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਏ 'ਤੇ ਸਾਂਝੀਆਂ ਕੀਤੀਆਂ ਗਈਆਂ | ਪਰਮੀਸ਼ ਵਰਮਾ ਨੇ ਗੀਤ ਗਰੇਵਾਲ ਨਾਲ ...

ਪੂਰੀ ਖ਼ਬਰ »

ਕੇਰਲ 'ਚ ਹੜ੍ਹਾਂ ਵਿਚਾਲੇ ਖਾਣਾ ਬਣਾਉਣ ਵਾਲੇ ਭਾਂਡੇ 'ਚ ਬੈਠ ਕੇ ਮੈਰਿਜ ਪੈਲੇਸ ਪਹੁੰਚੇ ਲਾੜਾ-ਲਾੜੀ

ਅਲਪੁੱਝਾ (ਕੇਰਲ), 18 ਅਕਤੂਬਰ (ਏਜੰਸੀ)-ਕੇਰਲ ਵਿਚ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹਾਂ ਦੌਰਾਨ ਪੇਸ਼ੇ ਤੋਂ ਸਿਹਤ ਕਰਮੀ ਇਕ ਜੋੜਾ ਅੱਜ ਪਾਣੀ ਨਾਲ ਭਰੀਆਂ ਸੜਕਾਂ ਤੇ ਹੋਰ ਸਮੱਸਿਆਵਾਂ ਨਾਲ ਜੂਝਦੇ ਹੋਏ ਅਲੂਮੀਨੀਅਮ ਦੇ ਇਕ ਵੱਡੇ ਭਾਂਡੇ 'ਚ ਬੈਠ ਕੇ ਵਿਆਹ ਵਾਲੀ ਜਗ੍ਹਾ ...

ਪੂਰੀ ਖ਼ਬਰ »

ਕੋਰੋਨਾ ਕਾਰਨ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਦਾ ਦਿਹਾਂਤ

ਵਾਸ਼ਿੰਗਟਨ, 18 ਅਕਤੂਬਰ (ਏਜੰਸੀ)-ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਕਾਲਿਨ ਪਾਵੇਲ ਦਾ ਕੋਰੋਨਾ ਕਾਰਨ ਦਿਹਾਂਤ ਹੋ ਗਿਆ | ਉਹ 84 ਸਾਲ ਦੇ ਸਨ | ਪਾਵੇਲ ਵਿਦੇਸ਼ ਮੰਤਰੀ ਤੋਂ ਇਲਾਵਾ ਜੁਆਇੰਟ ਚੀਫਜ਼ ਆਫ ਸਟਾਫ ਦੇ ਚੇਅਰਮੈਨ ਵੀ ਰਹਿ ਚੁੱਕੇ ਸਨ | ਉਨ੍ਹਾਂ ਦੇ ਦਿਹਾਂਤ ਦੀ ...

ਪੂਰੀ ਖ਼ਬਰ »

ਕਿਸਾਨ ਅੰਦੋਲਨ ਦੇ ਮੁੱਦੇ 'ਤੇ ਮੋਦੀ ਦੀ ਗਲਾਸਗੋ ਫੇਰੀ ਦਾ ਹੋਵੇਗਾ ਵਿਰੋਧ

ਗਲਾਸਗੋ, 18 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਭਾਰਤੀ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਤਕਰੀਬਨ ਇਕ ਸਾਲ ਤੋਂ ਧਰਨੇ ਲਗਾਈ ਬੈਠੇ ਹਨ | ਸਕਾਟਲੈਂਡ ਦਾ ਸਮੁੱਚਾ ਪੰਜਾਬੀ ਭਾਈਚਾਰਾ ਭਾਰਤ 'ਚ ਚੱਲ ਰਹੇ ਕਿਸਾਨ ਅੰਦੋਲਨ ਦੇ ...

ਪੂਰੀ ਖ਼ਬਰ »

ਤਾਰਿਆਂ ਦਾ ਦੁਨੀਆ ਦਾ ਸਭ ਤੋਂ ਪੁਰਾਣਾ ਨਕਸ਼ਾ ਹੋਵੇਗਾ ਬਿ੍ਟਿਸ਼ ਮਿਊਜ਼ੀਅਮ 'ਚ ਪ੍ਰਦਰਸ਼ਿਤ

ਲੰਡਨ, 18 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਤਾਰਾ ਮੰਡਲ ਦਾ ਦੁਨੀਆ ਦਾ ਸਭ ਤੋਂ ਪੁਰਾਣਾ ਨਕਸ਼ਾ ਯੂ.ਕੇ. ਦੇ ਬਿ੍ਟਿਸ਼ ਮਿਊਜ਼ੀਅਮ 'ਚ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ | ਨੇਬਰਾ ਸਕਾਈ ਡਿਸਕ (ਨਕਸ਼ਾ) 3,600 ਸਾਲ ਪੁਰਾਣੀ ਮੰਨੀ ਜਾਂਦੀ ਹੈ | ਕਾਂਸੀ ਦੀ ਇਹ ਡਿਸਕ 1999 'ਚ ...

ਪੂਰੀ ਖ਼ਬਰ »

ਅਲਾਬਾਮਾ 'ਚ 13 ਸਾਲਾ ਬੱਚੇ ਦੀ ਗੋਲੀ ਮਾਰ ਕੇ ਹੱਤਿਆ

ਸੈਕਰਾਮੈਂਟੋ 18 ਅਕਤੂਬਰ (ਹੁਸਨ ਲੜੋਆ ਬੰਗਾ)-ਟਸਕਾਲੂਸਾ, ਅਲਾਬਾਮਾ ਵਿਚ ਆਪਣੇ ਸੌਣ ਵਾਲੇ ਕਮਰੇ ਵਿਚ ਆਈਪੈਡ 'ਤੇ ਖੇਡ ਰਹੇ ਇਕ 13 ਸਾਲਾ ਬੱਚੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ | ਟਸਕਾਲੂਸਾ ਪੁਲਿਸ ਵਿਭਾਗ ਅਨੁਸਾਰ ਬੱਚੇ ਦੇ ਗੋਲੀ ਕਮਰੇ ਦੀ ਖਿੜਕੀ ਰਾਹੀਂ ...

ਪੂਰੀ ਖ਼ਬਰ »

ਕੈਨੇਡਾ ਦੇ ਇਤਿਹਾਸ 'ਚ ਸਭ ਤੋਂ ਵੱਧ ਔਰਤਾਂ ਬਣੀਆਂ ਸੰਸਦ ਮੈਂਬਰ

ਟੋਰਾਂਟੋ, 18 ਅਕਤੂਬਰ (ਸਤਪਾਲ ਸਿੰਘ ਜੌਹਲ)-ਕੈਨੇਡਾ ਵਿਚ ਨਵੀਂ ਚੁਣੀ ਪਾਰਲੀਮੈਂਟ ਦਾ ਸੈਸ਼ਨ 22 ਨਵੰਬਰ ਨੂੰ ਗਠਿਤ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਪਰ ਉਸ ਤੋਂ ਪਹਿਲਾਂ 26 ਅਕਤੂਬਰ ਨੂੰ ਨਵਾਂ ਮੰਤਰੀ ਮੰਡਲ ਹੋਂਦ ਵਿਚ ਆਵੇਗਾ ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਘਰੇਲੂ ਝਗੜੇ 'ਚ ਪਤਨੀ ਤੇ ਪੁੱਤਰ ਦੀ ਹੱਤਿਆ

ਸੈਕਰਾਮੈਂਟੋ 18 ਅਕਤੂਬਰ (ਹੁਸਨ ਲੜੋਆ ਬੰਗਾ)- ਫੋਰਟ ਸਮਿਥ, ਅਰਕਾਂਸਸ, ਵਿਚ ਪ੍ਰਤਖ ਤੌਰ 'ਤੇ ਨਜ਼ਰ ਆ ਰਹੇ ਇਕ ਘਰੇਲੂ ਝਗੜੇ ਵਿਚ ਇਕ ਵਿਅਕਤੀ ਨੇ ਆਪਣੇ ਪੁੱਤਰ ਤੇ ਪਤਨੀ ਦੀ ਹੱਤਿਆ ਕਰ ਦਿੱਤੀ | ਫੋਰਟ ਸਮਿਥ ਦੇ ਪੁਲਿਸ ਮੁਖੀ ਡੈਨੀ ਬੇਕਰ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ...

ਪੂਰੀ ਖ਼ਬਰ »

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ

ਕੈਲਗਰੀ 18 ਅਕਤੂਬਰ (ਜਸਜੀਤ ਸਿੰਘ ਧਾਮੀ)-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਪ੍ਰਧਾਨ ਦਵਿੰਦਰ ਮਲਹਾਂਸ ਦੀ ਅਗਵਾਈ ਵਿਚ ਹੋਈ। ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਸਭ ਨੂੰ ਜੀ ਆਇਆਂ ਆਖਿਆ। ਕਹਾਣੀਕਾਰ ਦਵਿੰਦਰ ਮਲਹਾਂਸ ਦਾ ਪਲੇਠਾ ਨਾਵਲ 'ਜੰਗਲੀ ਗੁਲਾਬ' 'ਤੇ ...

ਪੂਰੀ ਖ਼ਬਰ »

ਇਪਸਾ ਵਲੋਂ ਆਸਟ੍ਰੇਲੀਆ ਵਿਚ ਗੁਰਚਰਨ ਸੱਗੂ ਦੀ ਕਿਤਾਬ ਲੋਕ ਅਰਪਣ

ਬ੍ਰਿਸਬੇਨ, 18 ਅਕਤੂਬਰ (ਮਹਿੰਦਰ ਪਾਲ ਸਿੰਘ ਕਾਹਲੋਂ)-ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ਼ ਆਸਟ੍ਰੇਲੀਆ ਵਲੋਂ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਇੰਗਲੈਂਡ ਵਸਦੇ ਲੇਖਕ ਅਤੇ ਫਿਲਮਸਾਜ਼ ਗੁਰਚਰਨ ਸੱਗੂ ਦੀ ਜੀਵਨੀ ਮੂਲਕ ਕਿਤਾਬ 'ਵੇਖਿਆ ਸ਼ਹਿਰ ਬੰਬਈ' ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਪਾਰਮਾ ਵਿਖੇ ਦੁਮਾਲਾ ਅਤੇ ਦਸਤਾਰ ਮੁਕਾਬਲੇ 24 ਨੂੰ

ਬਰੇਸ਼ੀਆ (ਇਟਲੀ), 18 ਅਕਤੁੂਬਰ (ਬਲਦੇਵ ਸਿੰਘ ਬੂਰੇ ਜੱਟਾਂ)-ਇਟਲੀ ਦੇ ਸ਼ਹਿਰ ਪਾਰਮਾ ਦੇ ਗੁਰਦੁਆਰਾ ਸਿੰਘ ਸਭਾ ਸਾਹਿਬ ਵਿਖੇ ਕਲਤੂਰਾ ਸਿੱਖ ਇਟਲੀ, ਗੁਰਦੁਆਰਾ ਸਿੰਘ ਸਭਾ ਪਾਰਮਾ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸਿੱਖ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਾਮਦਾਸ ਜੀ ...

ਪੂਰੀ ਖ਼ਬਰ »

ਸਿਆਟਲ ਵਿਚ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਸਿਆਟਲ, 18 ਅਕਤੂਬਰ (ਗੁਰਚਰਨ ਸਿੰਘ ਢਿੱਲੋਂ)-ਸਿਆਟਲ ਦੇ ਮੁੱਖ ਗੁਰਦੁਆਰਾ ਸਿੰਘ ਸਭਾ ਰੈਨਟਨ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ੍ਰੀ ਗੁਰੂ ਰਾਮਦਾਸ ਸੰਸਥਾ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ...

ਪੂਰੀ ਖ਼ਬਰ »

ਵੈਸਟ ਲੰਡਨ ਕਮਿਊਨਿਟੀ ਅਚੀਵਮੈਂਟ ਐਵਾਰਡ 22 ਨੂੰ

ਲੰਡਨ, 18 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵੈਸਟ ਲੰਡਨ ਕਮਿਊਨਿਟੀ ਅਚੀਵਮੈਂਟ ਐਵਾਰਡ 22 ਅਕਤੂਬਰ ਨੂੰ ਓਸਟਰਲੇ ਪਾਰਕ ਹੋਟਲ ਹੰਸਲੋ ਵਿਖੇ ਕਰਵਾਇਆ ਜਾ ਰਿਹਾ ਹੈ। ਵੈਸਟ ਲੰਡਨ ਏਸ਼ੀਅਨ ਸੁਸਾਇਟੀ ਦੇ ਚੇਅਰਮੈਨ ਜਸਕਰਨ ਸਿੰਘ ਨੇ ਕਿਹਾ ਪਿਛਲੇ 18 ਮਹੀਨਿਆਂ ਦੌਰਾਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX