ਕਪੂਰਥਲਾ, 18 ਅਕਤੂਬਰ (ਅਮਰਜੀਤ ਕੋਮਲ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਲਖੀਮਪੁਰ ਖੀਰੀ ਵਿਚ ਕਿਸਾਨਾਂ ਦੀ ਹੱਤਿਆ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖ਼ਾਸਤ ਕਰਕੇ ਗਿ੍ਫ਼ਤਾਰ ਕਰਨ, ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਅੱਜ ਵੱਖ-ਵੱਖ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵਲੋਂ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲ ਲਾਈਨਾਂ 'ਤੇ ਧਰਨਾ ਦੇ ਕੇ ਰੇਲ ਆਵਾਜਾਈ ਠੱਪ ਕੀਤੀ ਗਈ | ਜ਼ਿਲ੍ਹੇ ਵਿਚ ਜਲੰਧਰ-ਫਿਰੋਜ਼ਪੁਰ ਰੇਲਵੇ ਲਾਈਨ 'ਤੇ ਸੁਲਤਾਨਪੁਰ ਲੋਧੀ, ਡਡਵਿੰਡੀ ਫਾਟਕ ਨੇੜੇ, ਰੇਲਵੇ ਸਟੇਸ਼ਨ ਕਪੂਰਥਲਾ, ਜਲੰਧਰ-ਅੰਮਿ੍ਤਸਰ ਰੇਲਵੇ ਲਾਈਨ ਤੇ ਢਿਲਵਾਂ ਰੇਲਵੇ ਫਾਟਕ ਤੇ ਫਗਵਾੜਾ ਦੇ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਨੇ ਧਰਨੇ ਦਿੱਤੇ, ਜਿਸ ਕਾਰਨ ਇਨ੍ਹਾਂ ਰੇਲਵੇ ਲਾਈਨਾਂ 'ਤੇ ਚੱਲਣ ਵਾਲੀ ਰੇਲ ਸੇਵਾ ਬੰਦ ਰਹੀ | ਇੱਥੇ ਵਰਨਣਯੋਗ ਹੈ ਕਿ ਜਲੰਧਰ-ਫਿਰੋਜ਼ਪੁਰ ਰੇਲਵੇ ਸੈਕਸ਼ਨ 'ਤੇ ਜੰਮੂ ਤੋਂ ਅਹਿਮਦਾਬਾਦ ਤੇ ਅਹਿਮਦਾਬਾਦ ਤੋਂ ਜੰਮੂ ਆਉਣ ਵਾਲੀ ਰੇਲ ਗੱਡੀ ਕਿਸਾਨਾਂ ਦੇ ਧਰਨੇ ਕਾਰਨ ਬੰਦ ਰਹੀ | ਸਟੇਸ਼ਨ ਸੁਪਰਡੈਂਟ ਰਕੇਸ਼ ਕੁਮਾਰ ਨੇ ਦੱਸਿਆ ਕਿ ਧਰਨੇ ਦੀ ਸਮਾਪਤੀ ਉਪਰੰਤ ਹੀ ਇਹ ਦੋਵੇਂ ਰੇਲ ਗੱਡੀਆਂ ਨਿਸ਼ਚਿਤ ਰੂਟਾਂ 'ਤੇ ਰਵਾਨਾ ਹੋਣਗੀਆਂ | ਰੇਲ ਰੋਕਣ ਦੇ ਸੱਦੇ ਤਹਿਤ ਕਪੂਰਥਲਾ ਦੇ ਰੇਲਵੇ ਸਟੇਸ਼ਨ 'ਤੇ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਭਾਰਤੀ ਕਿਸਾਨ ਯੂਨੀਅਨ ਤੇ ਮੋਰਚੇ ਦੇ ਹੋਰ ਸਮਰਥਕ ਕਿਸਾਨਾਂ ਵਲੋਂ ਰੇਲਵੇ ਲਾਈਨ 'ਤੇ ਧਰਨਾ ਦਿੱਤਾ ਗਿਆ | ਧਰਨੇ ਦੌਰਾਨ ਰੋਹ ਵਿਚ ਆਏ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਧਰਨਾਕਾਰੀ ਕਿਸਾਨ ਮੰਗ ਕਰ ਰਹੇ ਸਨ ਕਿ ਖੇਤੀ ਵਿਰੋਧੀ ਕਾਨੂੰਨ ਰੱਦ ਕੀਤੇ ਜਾਣ ਤੇ ਲਖੀਮਪੁਰ ਖੀਰੀ ਘਟਨਾ ਲਈ ਜ਼ਿੰਮੇਵਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ | ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਬਲਵਿੰਦਰ ਸਿੰਘ ਬਾਜਵਾ, ਯੂਨੀਅਨ ਦੀ ਸੂਬਾ ਕਮੇਟੀ ਦੇ ਮੈਂਬਰ ਰਘਬੀਰ ਸਿੰਘ, ਜਥੇ: ਕੁਲਵੰਤ ਸਿੰਘ ਜੋਸਨ, ਕਸ਼ਮੀਰ ਸਿੰਘ ਲੱਖਣ ਕਲਾਂ, ਜਥੇ: ਰਣਜੀਤ ਸਿੰਘ ਖੋਜੇਵਾਲ, ਤੇਜਵਿੰਦਰ ਸਿੰਘ, ਗੁਰਦੀਪ ਸਿੰਘ ਫੱਤੂਢੀਂਗਾ, ਨਰਬੀਰ ਸਿੰਘ ਬਾਜਵਾ, ਰਜਿੰਦਰ ਸਿੰਘ ਮਝੈਲ, ਨਿਰਮਲ ਸਿੰਘ, ਰੇਸ਼ਮ ਸਿੰਘ, ਤਰਲੋਕ ਸਿੰਘ ਬੂਹ, ਸਰਵਣ ਸਿੰਘ ਠੱਟਾ, ਹੁਕਮ ਸਿੰਘ ਗੁਰਦੀਸ਼ ਸਿੰਘ ਧਾਲੀਵਾਲ, ਗਦਰੀ ਬਾਬਾ ਸੁਰਿੰਦਰ ਸਿੰਘ, ਰੇਸ਼ਮ ਸਿੰਘ ਤੇ ਹੋਰ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ | ਬੁਲਾਰਿਆਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਸਰਕਾਰ ਖੇਤੀ ਵਿਰੋਧੀ ਕਾਨੂੰਨ ਰੱਦ ਨਹੀਂ ਕਰਦੀ, ਫ਼ਸਲਾਂ ਦੇ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਨਹੀਂ ਦਿੰਦੀ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਬਰਖ਼ਾਸਤ ਨਹੀਂ ਕਰਦੀ, ਉਨੀ ਦੇਰ ਤੱਕ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਉਹ ਸੰਘਰਸ਼ ਜਾਰੀ ਰੱਖਣਗੇ | ਧਰਨੇ ਵਿਚ ਜਸਵਿੰਦਰ ਸਿੰਘ, ਬਲਬੀਰ ਸਿੰਘ, ਰਜਿੰਦਰ ਸਿੰਘ, ਸ਼ਮਸ਼ੇਰ ਸਿੰਘ ਰੱਤੜਾ, ਬਲਜਿੰਦਰ ਸਿੰਘ, ਪਲਵਿੰਦਰ ਸਿੰਘ, ਬਲਰਾਜ ਗੋਲਡੀ, ਬਲਵਿੰਦਰ ਸਿੰਘ ਦੇਸਲ, ਗੁਰਮੇਜ ਸਿੰਘ ਦੇਸਲ, ਬਲਵਿੰਦਰ ਸਿੰਘ, ਹਰਪਾਲ ਸਿੰਘ ਸ਼ਾਹੀ, ਅਮਰੀਕ ਸਿੰਘ ਰੱਤੜਾ, ਗੁਰਪ੍ਰੀਤ ਸਿੰਘ ਸੋਨਾ, ਮਾਸਟਰ ਨਿਰੰਜਨ ਸਿੰਘ, ਕਾਮਰੇਡ ਸੁਖਦੇਵ ਸਿੰਘ, ਪਰਸਨ ਲਾਲ ਤਲਵੰਡੀ ਚੌਧਰੀਆਂ, ਸੁਖਦੇਵ ਸਿੰਘ ਖਿੰਡਾ, ਹਰਸਿਮਰਨ ਸਿੰਘ ਜੱਜ, ਵਿਸ਼ੂ ਸਿੰਘ, ਜਸਪਾਲ ਕੁਮਾਰ, ਪ੍ਰਦੀਪ ਕੰਡਾ, ਇੰਦਰਜੀਤ ਸਿੰਘ ਬਿੱਲੂ, ਜੋਬਨ ਸਿੰਘ, ਗੁਰਜੀਤ ਸਿੰਘ ਬਸਰਾ, ਹਰਭਜਨ ਸਿੰਘ ਮਨਸੂਰਵਾਲ ਤੋਂ ਇਲਾਵਾ ਹੋਰ ਕਿਸਾਨ ਆਗੂ ਤੇ ਮੋਰਚੇ ਦੇ ਸਮਰਥਕ ਹਾਜ਼ਰ ਸਨ |ਭਾਰਤੀ ਕਿਸਾਨ ਯੂਨੀਅਨ ਦੋਆਬਾ ਵਲੋਂ ਫਗਵਾੜਾ ਰੇਲਵੇ ਸਟੇਸ਼ਨ 'ਤੇ ਲਗਾਇਆ ਧਰਨਾ
ਫਗਵਾੜਾ, (ਹਰਜੋਤ ਸਿੰਘ ਚਾਨਾ)-ਫਗਵਾੜਾ ਵਿਖੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਵਲੋਂ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਦੀ ਅਗਵਾਈ 'ਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਵੇ ਸਟੇਸ਼ਨ 'ਤੇ ਧਰਨਾ ਦਿੱਤਾ ਗਿਆ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ ਖ਼ਜ਼ਾਨਚੀ ਕ੍ਰਿਪਾਲ ਸਿੰਘ ਮੁਸਾਪੂਰ, ਪ੍ਰੈੱਸ ਸਕੱਤਰ ਕ੍ਰਿਪਾਲ ਸਿੰਘ ਪਾਲਾ ਮੌਲੀ, ਕੁਲਵਿੰਦਰ ਸਿੰਘ ਕਾਲਾ ਸਰਪੰਚ ਆਠੋਲੀ, ਇੰਦਰਜੀਤ ਸਿੰਘ ਖਲਿਆਣ, ਅਵਤਾਰ ਸਿੰਘ ਸ਼ੇਰਗਿੱਲ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ 'ਤੇ ਥੋਪੇ ਹਨ ਪਰ ਉਸ ਦਾ ਵਿਰੋਧ ਕਰਦੇ ਕਿਸਾਨਾਂ ਦੀ ਆਵਾਜ਼ ਵੀ ਸਰਕਾਰ ਨੇ ਦਬਾਉਣੀ ਸ਼ੁਰੂ ਕਰ ਦਿੱਤੀ ਹੈ | ਲਖੀਮਪੁਰੀ ਖੀਰੀ ਦੀ ਘਟਨਾ ਨੇ ਯੂ.ਪੀ. ਤੇ ਕੇਂਦਰ ਸਰਕਾਰ ਦਾ ਚਿਹਰਾ ਨੰਗਾ ਕਰਕੇ ਰੱਖ ਦਿੱਤਾ ਹੈ ਕਿਉਂਕਿ ਇਹ ਸਰਕਾਰ ਤਾਂ ਹੁਣ ਕਿਸਾਨਾਂ ਦੀ ਆਵਾਜ਼ ਦਬਾਉਣ 'ਚ ਲੱਗ ਗਈ ਹੈ | ਉਨ੍ਹਾਂ ਮੰਗ ਕੀਤੀ ਕਿ ਯੂ.ਪੀ. ਦੀ ਘਟਨਾ ਦੇ ਦੋਸ਼ੀਆਂ ਨੂੰ ਤੁਰੰਤ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤੇ ਕੇਂਦਰੀ ਮੰਤਰੀ ਨੂੰ ਮੰਤਰੀ ਮੰਡਲ 'ਚੋਂ ਤੁਰੰਤ ਬਰਖ਼ਾਸਤ ਕੀਤਾ ਜਾਵੇ | ਕਿਸਾਨਾਂ ਦੇ ਅੰਦੋਲਨ ਦੇ ਚੱਲਦਿਆਂ ਅੱਜ 5733 ਕਠਿਆਰ-ਅੰਮਿ੍ਤਸਰ (ਅਮਰਪਾਲੀ ਐਕਸਪ੍ਰੈੱਸ), 09028 ਜੰਮੂ ਤਵੀ (ਵਿਵੇਕ ਐਕਸਪ੍ਰੈੱਸ) ਸਪੈਸ਼ਲ ਹਫ਼ਤਾਵਾਰੀ ਟ੍ਰੇਨ ਨੂੰ ਫਗਵਾੜਾ ਸਟੇਸ਼ਨ 'ਤੇ ਹੀ ਸਵੇਰੇ 10 ਵਜੇ ਰੋਕ ਦਿੱਤਾ ਗਿਆ ਜਦਕਿ 22440 ਬੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਚਹੇੜੂ ਨਜ਼ਦੀਕ ਰੋਕ ਦਿੱਤਾ ਗਿਆ ਹੈ ਜਿਸ ਕਾਰਨ ਟ੍ਰੇਨ 'ਚ ਸਵਾਰ ਯਾਤਰੀਆਂ ਨੂੰ ਵੀ ਸਾਰਾ ਦਿਨ ਮੰਜ਼ਿਲ ਵੱਲ ਰਵਾਨਾ ਹੋਣ ਲਈ ਰੁਕਣਾ ਪਿਆ ਤੇ ਧਰਨਾ ਸਮਾਪਤ ਹੋਣ ਉਪਰੰਤ ਆਪਣੀ ਮੰਜ਼ਿਲ ਵੱਲ ਰਵਾਨਾ ਹੋਈਆਂ | ਧਰਨੇ ਦੇ ਮੱਦੇਨਜ਼ਰ ਅੱਜ ਪੁਲਿਸ ਵਲੋਂ ਐੱਸ.ਪੀ. ਸਰਬਜੀਤ ਸਿੰਘ ਬਾਹੀਆ ਦੀ ਅਗਵਾਈ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਤੇ ਵੱਡੀ ਗਿਣਤੀ 'ਚ ਪੁਲਿਸ ਫ਼ੋਰਸ ਤਾਇਨਾਤ ਕੀਤੀ ਹੋਈ ਸੀ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ | ਇਸ ਮੌਕੇ ਬਲਜਿੰਦਰ ਸਿੰਘ ਬਹਿਰਾਮ, ਜਸਵਿੰਦਰ ਸਿੰਘ ਸਰਪੰਚ, ਸ਼ਿੰਦਾ ਸਿੰਘ ਲੰਬੜਦਾਰ ਵਿਰਕਾਂ ਸਮੇਤ ਵੱਡੀ ਗਿਣਤੀ 'ਚ ਕਿਸਾਨ ਆਗੂ ਸ਼ਾਮਿਲ ਸਨ | ਇਸ ਮੌਕੇ ਗੁਰਦੁਆਰਾ ਥੇਹ ਸਾਹਿਬ ਸਪਰੋੜ ਵਾਲਿਆਂ ਵਲੋਂ ਲੰਗਰ ਦੀ ਸੇਵਾ ਯਾਤਰੀਆਂ ਲਈ ਕੀਤੀ ਗਈ |
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸੁਲਤਾਨਪੁਰ ਰੇਲਵੇ ਸਟੇਸ਼ਨ ਦੀ ਰੇਲਵੇ ਲਾਈਨ 'ਤੇ ਦਿੱਤਾ ਧਰਨਾ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ, ਥਿੰਦ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਨੇ ਜ਼ਿਲ੍ਹਾ ਸਕੱਤਰ ਸੁਖਪ੍ਰੀਤ ਸਿੰਘ ਪੱਸਣ ਕਦੀਮ ਦੀ ਅਗਵਾਈ ਹੇਠ ਦਿੱਲੀ ਫ਼ਿਰੋਜ਼ਪੁਰ ਜਲੰਧਰ ਰੇਲਵੇ ਟਰੈਕ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ 'ਤੇ ਜਾਮ ਕੀਤਾ ਤੇ ਜੰਮ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕਰਦਾ | ਉਨ੍ਹਾਂ ਇਹ ਵੀ ਕਿਹਾ ਕਿ ਬੀਐਸਐਫ ਦਾ ਅਧਿਕਾਰ ਖੇਤਰ ਵਧਾ ਕੇ ਕੇਂਦਰ ਸਰਕਾਰ ਪੰਜਾਬ ਨਾਲ ਧ੍ਰੋਹ ਕਮਾ ਰਿਹਾ ਹੈ ਜੋ ਕਿਸਾਨ ਕਦੇ ਬਰਦਾਸ਼ਤ ਨਹੀਂ ਕਰਨਗੇ | ਇਸ ਮੌਕੇ ਜ਼ੋਨ ਸੁਲਤਾਨਪੁਰ 1ਦੇ ਮੀਤ ਪ੍ਰਧਾਨ ਡਾਕਟਰ ਕੁਲਜੀਤ ਸਿੰਘ, ਉਪ ਸਕੱਤਰ ਪੁਸ਼ਪਿੰਦਰ ਸਿੰਘ ਰਣਧੀਰਪੁਰ, ਜ਼ੋਨ 2 ਦੇ ਸਕੱਤਰ ਸੁਖਪ੍ਰੀਤ ਸਿੰਘ ਰਾਮੇ, ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ, ਸ਼ਲਿੰਦਰ ਸਿੰਘ ਕਾਲੇਵਾਲ, ਇਕਾਈ ਪ੍ਰਧਾਨ ਹਰਸਿਮਰਨਜੀਤ ਸਿੰਘ ਝੱਲ ਲਈ ਵਾਲਾ, ਬਲਵਿੰਦਰ ਸਿੰਘ ਭੈਣੀਹੁਸ਼ੈਖਾਂ, ਪਰਮਜੀਤ ਸਿੰਘ ਖ਼ਾਲਸਾ ਪਸਣਕਦੀਮ, ਸੁਖਦੇਵ ਸਿੰਘ ਮੋਮੀ ਰਣਧੀਰਪੁਰ, ਸ਼ੰਦੀਪਪਾਲ ਸਿੰਘ ਕਾਲੇਵਾਲ, ਰਾਜਬੀਰ ਸਿੰਘ, ਮੁਖ਼ਤਿਆਰ ਸਿੰਘ ਮੰੁਡੀ ਛੰਨਾ, ਬਲਦੇਵ ਸਿੰਘ ਤਲਵੰਡੀ ਚੌਧਰੀਆਂ, ਮਲਕੀਤ ਸਿੰਘ ਆਹਲੀ ਕਲਾਂ, ਲਖਵਿੰਦਰ ਸਿੰਘ, ਮਲਕੀਤ ਸਿੰਘ ਮੀਰੇ, ਸੁਰਿੰਦਰ ਸਿੰਘ ਮੀਰੇ, ਸਤਨਾਮ ਸਿੰਘ ਭਾਗੋਅਰਾਈਆਂ, ਸੋਨੰੂ ਭੈਣੀਹੁਸੈਖਾਂ, ਮਨਜੀਤ ਸਿੰਘ ਡੋਲਾ ਆਦਿ ਹਾਜ਼ਰ ਸਨ |
ਡਡਵਿੰਡੀ ਵਿਖੇ ਕਿਸਾਨਾਂ ਵਲੋਂ ਫਿਰੋਜ਼ਪੁਰ-ਜਲੰਧਰ ਰੇਲਵੇ ਲਾਈਨ 'ਤੇ ਧਰਨਾ
ਡਡਵਿੰਡੀ, (ਦਿਲਬਾਗ ਸਿੰਘ ਝੰਡ)-ਯੂ.ਪੀ. ਦੇ ਲਖੀਮਪੁਰ ਖੀਰੀ ਦੀ ਘਟਨਾ ਦੇ ਵਿਰੋਧ ਵਿਚ ਸੁਲਤਾਨਪੁਰ ਲੋਧੀ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਡਡਵਿੰਡੀ ਵਿਖੇ ਫਿਰੋਜ਼ਪੁਰ-ਜਲੰਧਰ ਰੇਲਵੇ ਲਾਈਨ 'ਤੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਧਰਨਾ ਲਗਾ ਕੇ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਭਰ ਦੇ ਕਿਸਾਨ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮ. ਐੱਸ. ਪੀ. ਦੀ ਗਰੰਟੀ ਲਈ ਲੜਾਈ ਲੜ ਰਹੇ ਹਨ ਪਰ ਭਾਜਪਾ ਦੇ ਆਗੂ ਵਹਿਸ਼ੀਆਨਾ ਹਰਕਤਾਂ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਕੁਚਲ ਰਹੇ ਹਨ | ਸਮੂਹ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਯੂਪੀ ਦੇ ਲਖੀਮਪੁਰ ਖੀਰੀ ਦੀ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਵਿਰੁੱਧ ਸਾਜ਼ਿਸ਼ ਰਚਣ ਦਾ ਕੇਸ ਦਰਜ ਕਰਕੇ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ | ਇਸ ਮੌਕੇ ਕਿਸਾਨ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਐਡਵੋਕੇਟ ਰਜਿੰਦਰ ਸਿੰਘ ਰਾਣਾ, ਮਾ. ਚਰਨ ਸਿੰਘ ਹੈਬਤਪੁਰ, ਅਮਰੀਕ ਸਿੰਘ ਚੰਦੀ, ਜਸਵੰਤ ਸਿੰਘ, ਰਾਜਵਿੰਦਰ ਸਿੰਘ, ਸਰੂਪ ਸਿੰਘ, ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਤੇ ਪ੍ਰੈੱਸ ਕਲੱਬ ਦੇ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ, ਡਾ. ਸਵਰਨ ਸਿੰਘ, ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਬਾਊਪੁਰ, ਕਿਰਤੀ ਕਿਸਾਨ ਯੂਨੀਅਨ ਦੇ ਦੇਸ ਰਾਜ, ਗਿਆਨੀ ਸੰਤੋਖ ਸਿੰਘ ਸ਼ੇਰਪੁਰ ਦੋਨਾ, ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ, ਅਵਤਾਰ ਸਿੰਘ ਸੈਦੋਵਾਲ, ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਸਤਨਾਮ ਸਿੰਘ ਤਲਵੰਡੀ, ਬੀਕੇਯੂ ਕਾਦੀਆਂ ਦੇ ਅਮਰਜੀਤ ਸਿੰਘ ਟਿੱਬਾ, ਸੂਰਤ ਸਿੰਘ, ਮਾ. ਸ਼ਿੰਗਾਰ ਸਿੰਘ ਟਿੱਬਾ, ਭਾਰਤ ਨਿਰਮਾਣ ਮਜ਼ਦੂਰ ਯੂਨੀਅਨ ਸੀ. ਮੀਤ ਪ੍ਰਧਾਨ ਬਲਦੇਵ ਸਿੰਘ, ਰੁਪਿੰਦਰ ਸਿੰਘ ਢਿੱਲੋਂ, ਕਿਸਾਨ ਬਚਾਓ ਮੋਰਚਾ ਤੋਂ ਮੁਖਤਾਰ ਸਿੰਘ ਢੋਟ ਤੋਂ ਇਲਾਵਾ, ਪ੍ਰਧਾਨ ਜੀਤ ਸਿੰਘ ਚੱਕ ਕੋਟਲਾ, ਸਰਪੰਚ ਕੁਲਦੀਪ ਸਿੰਘ ਡਡਵਿੰਡੀ, ਸਰਪੰਚ ਉਜਾਗਰ ਸਿੰਘ ਭੌਰ, ਸਰਵਣ ਸਿੰਘ ਭੌਰ, ਸਰਪੰਚ ਕੁਲਵੰਤ ਸਿੰਘ, ਸਾ. ਸਰਪੰਚ ਜੋਗਾ ਸਿੰਘ ਚੱਕ ਕੋਟਲਾ, ਹਰਵਿੰਦਰ ਸਿੰਘ ਸੋਨੂੰ, ਹਰਚਰਨ ਸਿੰਘ, ਰਣਜੀਤ ਸਿੰਘ, ਨੰਬਰਦਾਰ ਮਹਿੰਦਰ ਸਿੰਘ ਮੋਖੇ, ਗੁਰਦੀਪ ਸਿੰਘ ਨੰਬਰਦਾਰ, ਜਸਮਿਲਨ ਸਿੰਘ, ਸਰਪੰਚ ਗੁਰਮੀਤ ਕੌਰ ਨਸੀਰੇਵਾਲ, ਸਰਬਜੀਤ ਕੌਰ, ਦਰਸ਼ਨ ਸਿੰਘ ਹਾਜੀਪੁਰ, ਜਗੀਰ ਸਿੰਘ ਬਾਜਵਾ, ਨੰਬਰਦਾਰ ਗੁਰਦੀਪ ਸਿੰਘ, ਨੰਬਰਦਾਰ ਹਰਵੰਤ ਸਿੰਘ, ਸੋਹਣ ਸਿੰਘ ਨੰਬਰਦਾਰ, ਹਰਦੇਵ ਸਿੰਘ, ਦੀਦਾਰ ਸਿੰਘ, ਸੁਖਵਿੰਦਰ ਸਿੰਘ ਡਡਵਿੰਡੀ, ਬਲਜਿੰਦਰ ਸਿੰਘ ਢਿੱਲੋਂ, ਨੰਬਰਦਾਰ ਰਾਮ ਸਿੰਘ, ਜਰਨੈਲ ਸਿੰਘ, ਜਸਵਿੰਦਰ ਸਿੰਘ ਕਾਲਰੂ, ਜਗੀਰ ਸਿੰਘ, ਨਾਜ਼ਰ ਸਿੰਘ ਤਲਵੰਡੀ, ਬਲਦੇਵ ਸਿੰਘ ਤਲਵੰਡੀ, ਜਗੀਰ ਸਿੰਘ ਚੇਅਰਮੈਨ ਦੋਆਬਾ ਮਿਲਕ ਪਲਾਂਟ, ਮੁਕੰਦ ਸਿੰਘ ਭੁਲਾਣਾ, ਗੱਜਣ ਸਿੰਘ, ਪਿ੍ਤਪਾਲ ਸਿੰਘ, ਚਰਨਜੀਤ ਸਿੰਘ ਠੱਟ ਨਵਾਂ, ਹਰਜਿੰਦਰ ਸਿੰਘ ਮੈਰੀਪੁਰ, ਅਜੀਤ ਸਿੰਘ, ਜਗੀਰ ਸਿੰਘ, ਸੁਖਦੇਵ ਸਿੰਘ, ਬਲਵਿੰਦਰ ਸਿੰਘ, ਰਣਜੀਤ ਸਿੰਘ, ਨੰਬਰਦਾਰ ਸੋਹਣ ਸਿੰਘ, ਗੁਰਮੇਜ ਸਿੰਘ, ਸੁਖਦੇਵ ਸਿੰਘ, ਹਰਜਿੰਦਰ ਸਿੰਘ, ਅਜੀਤ ਸਿੰਘ, ਸੁੱਚਾ ਸਿੰਘ, ਬਲਜਿੰਦਰ ਸਿੰਘ, ਜੱਸਾ ਕਾਲਰੂ, ਗੁਰਦੀਪ ਦਰਜ਼ੀ ਅਤੇ ਰੁਪਿੰਦਰ ਢਿੱਲੋਂ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ |
ਕਿਰਤੀ ਕਿਸਾਨ ਯੂਨੀਅਨ ਵਲੋਂ ਢਿਲਵਾਂ ਰੇਲਵੇ ਫਾਟਕ 'ਤੇ ਧਰਨਾ
ਢਿਲਵਾਂ, (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)ਕਿਰਤੀ ਕਿਸਾਨ ਯੂਨੀਅਨ ਅਤੇ ਹੋਰ ਕਿਸਾਨ ਜਥੇਬੰਦੀਆਂ ਵਲੋਂ ਲਖੀਮਪੁਰ ਖੀਰੀ ਹਿੰਸਾ ਮਾਮਲੇ 'ਤੇ ਰੇਲਵੇ ਫਾਟਕ ਢਿਲਵਾਂ 'ਤੇ ਸਵੇਰੇ ਧਰਨਾ ਲਗਾਇਆ ਗਿਆ ਜੋ ਕਿ ਸ਼ਾਮ ਤੱਕ ਜਾਰੀ ਰਿਹਾ | ਇਸ ਮੌਕੇ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਜਨਰਲ ਸਕੱਤਰ ਤਰਸੇਮ ਸਿੰਘ ਬੰਨਾਮੱਲ ਨੇ ਕਿਹਾ ਕਿ ਭਾਜਪਾ ਆਰ. ਐੱਸ. ਐੱਸ. ਫਿਰਕੂ-ਫਾਂਸੀਬਾਦੀ ਨਫਰਤੀ ਸੋਚ ਨੂੰ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਸਮੇਂ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੀ ਸ਼ਹਿ 'ਤੇ ਉਸ ਦੇ ਲੜਕੇ ਆਸ਼ੀਸ਼ ਮਿਸ਼ਰਾ ਅਤੇ ਉਸ ਦੇ ਪਾਲੇ ਗੁੰਡਿਆਂ ਵਲੋਂ ਕਿਸਾਨਾਂ ਦੇ ਦਰਿੰਦਗੀ ਨਾਲ ਕਤਲ ਕਰਨ ਦੀ ਘਟਨਾ ਨੇ ਜੱਗ ਜਾਹਿਰ ਕਰ ਦਿੱਤਾ ਹੈ | ਇਸ ਤੋਂ ਪਹਿਲਾਂ ਵੀ ਦਿੱਲੀ ਦੇ ਬਾਰਡਰਾਂ 'ਤੇ ਸੈਂਕੜੇ ਸ਼ਹੀਦ ਕਿਸਾਨਾਂ ਅਤੇ ਲਖੀਮਪੁਰ ਖੀਰੀ ਵਿਖੇ ਕਿਸਾਨਾਂ ਦਾ ਇਹ ਖ਼ੂਨ ਮੋਦੀ ਹਕੂਮਤ ਦੇ ਕਫ਼ਨ ਵਿਚ ਕਿੱਲ ਸਾਬਿਤ ਹੋਵੇਗਾ | ਇਸ ਘਟਨਾ ਨਾਲ ਹਕੂਮਤ ਵਿਰੁੱਧ ਰੋਹ-ਗੁੱਸਾ ਸੰਘਰਸ਼ ਨੂੰ ਹੋਰ ਤਿੱਖਾ ਵਿਸ਼ਾਲ ਕਰੇਗਾ ਅਤੇ ਜਿੱਤ ਤੱਕ ਲੈ ਕੇ ਜਾਏਗਾ | ਇਸ ਮੌਕੇ ਸਮੂਹ ਕਿਸਾਨਾਂ ਨੇ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਤੁਰੰਤ ਬਰਖ਼ਾਸਤ ਕਰਕੇ ਗਿ੍ਫ਼ਤਾਰ ਕੀਤਾ ਜਾਵੇ, ਆਸ਼ੀਸ਼ ਮਿਸ਼ਰਾ ਅਤੇ ਉਸ ਦੇ ਗੁੰਡਿਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ | ਇਸ ਮੌਕੇ ਲੁਭਾਇਆ ਸਿੰਘ, ਕੁਲਵਿੰਦਰ ਸਿੰਘ ਭੰਡਾਲ, ਬਿਕਰਮਜੀਤ ਸਿੰਘ ਭੀਲਾ, ਰਾਜਿੰਦਰ ਸਿੰਘ ਢਿਲਵਾਂ, ਦਲਵੀਰ ਸਿੰਘ ਧਾਲੀਵਾਲ, ਬਲਕਾਰ ਸਿੰਘ, ਕਰਮਜੀਤ ਸਿੰਘ, ਫ਼ਕੀਰ ਸਿੰਘ, ਕਰਮ ਸਿੰਘ ਢਿਲਵਾਂ, ਹਰਨੇਕ ਸਿੰਘ ਚੱਕੀ ਵਾਲਿਆਂ ਕਿਸਾਨਾਂ ਨੂੰ ਸੰਬੋਧਨ ਕੀਤਾ | ਇਸ ਮੌਕੇ ਕਿਸਾਨ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਗੱਡੀ 'ਚ ਰੁਕੀ ਸੰਗਤ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਗਰ ਛਕਾਇਆਫਗਵਾੜਾ, (ਅਸ਼ੋਕ ਕੁਮਾਰ ਵਾਲੀਆ)-ਸੰਯੁਕਤ ਕਿਸਾਨ ਮੋਰਚਾ ਵਲੋਂ ਰੇਲ ਰੋਕੋ ਅੰਦੋਲਨ ਦੌਰਾਨ ਫਗਵਾੜਾ ਰੇਲਵੇ ਸਟੇਸ਼ਨ 'ਤੇ ਦੋ ਰੁਕੀਆਂ ਹੋਈਆਂ ਟਰੇਨਾਂ ਵਿਚ ਹਜ਼ਾਰਾਂ ਸਵਾਰੀਆਂ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਥੇਦਾਰ ਸਰਵਣ ਸਿੰਘ ਕੁਲਾਰ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ ਉਪਰਾਲਾ ਕਰਦੇ ਹੋਏ ਸਵਾਰੀਆਂ ਲਈ ਲੰਗਰ ਤਿਆਰ ਕਰਵਾਇਆ ਅਤੇ ਉਨ੍ਹਾਂ ਨੂੰ ਸਟੇਸ਼ਨ 'ਤੇ ਲੰਗਰ ਛਕਾਇਆ ਵੀ ਗਿਆ ਅਤੇ ਨਾਲ ਲਿਜਾਣ ਲਈ ਦਿੱਤਾ ਵੀ ਗਿਆ | ਇਸ ਮੌਕੇ ਜਥੇਦਾਰ ਕੁਲਾਰ ਨੇ ਆਖਿਆ ਕਿ ਸਾਡਾ ਮਕਸਦ ਸੀ ਟਰੇਨਾਂ ਵਿਚ ਖੱਜਲ ਖ਼ੁਆਰ ਹੋ ਰਹੀ ਸੰਗਤ ਭੁੱਖੀ ਨਾ ਰਹੇ ਇਸ ਲਈ ਉਨ੍ਹਾਂ ਨੂੰ ਲੰਗਰ ਛਕਾਇਆ ਗਿਆ ਅਤੇ ਨਾਲ ਲਿਜਾਉਣ ਲਈ ਦਿੱਤਾ ਵੀ ਗਿਆ ਹੈ ਅਤੇ ਛੋਟੇ ਛੋਟੇ ਬੱਚਿਆਂ ਲਈ ਦੁੱਧ ਅਤੇ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ | ਇਸ ਮੌਕੇ ਬਾਬਾ ਹਰਜੀਤ ਸਿੰਘ, ਮੈਨੇਜਰ ਨਰਿੰਦਰ ਸਿੰਘ, ਹਰਬਿੰਦਰ ਸਿੰਘ ਲਵਲੀ ਵਾਲੀਆ ਪ੍ਰਧਾਨ ਗੁਰਦੁਆਰਾ ਅਰਬਨ ਅਸਟੇਟ, ਜਤਿੰਦਰਪਾਲ ਸਿੰਘ ਪਲਾਹੀ, ਬਲਜਿੰਦਰ ਸਿੰਘ ਠੇਕੇਦਾਰ, ਧਰਮਿੰਦਰ ਕੁਮਾਰ ਟੋਨੀ, ਪਰਮਜੀਤ ਕੌਰ ਕੰਬੋਜ ਸਾਬਕਾ ਕੌਂਸਲਰ , ਸ਼ਰਨਜੀਤ ਸਿੰਘ ਅਟਵਾਲ, ਗੁਰਦੀਪ ਸਿੰਘ ਖੇੜਾ, ਜਸਵਿੰਦਰ ਸਿੰਘ ਘੁੰਮਣ, ਪਰਮਿੰਦਰ ਸਿੰਘ ਨੰਗਲ, ਸਤਪਾਲ ਸਿੰਘ ਕਿਸ਼ਨਪੁਰ, ਪਰਮਜੀਤ ਸਿੰਘ ਭਾਟ ਸਿੰਘ ਪੁਰਾ, ਪਰਮਿੰਦਰ ਸਿੰਘ ਲਾਡੀ ਆਦਿ ਹਾਜ਼ਰ ਸਨ |
ਬੇਗੋਵਾਲ, 18 ਅਕਤੂਬਰ (ਸੁਖਜਿੰਦਰ ਸਿੰਘ)-ਸੰਤ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੀ ਬਰਸੀ ਸੰਬੰਧੀ ਗੁਰਮਤਿ ਸਮਾਗਮ ਬੇਗੋਵਾਲ ਵਿਖੇ 20 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਭਾਈ ਗੁਰਮੁਖ ਸਿੰਘ ਕਮਰਾਏ ਨੇ ਦੱਸਿਆ ਕਿ ਇਸ ਸਮਾਗਮ ਸੰਬੰਧੀ ਰੱਖੇ ਅਖੰਡ ...
ਢਿਲਵਾਂ, 18 ਅਕਤੂਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਥਾਣਾ ਢਿਲਵਾਂ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਥਾਣਾ ਮੁਖੀ ਢਿਲਵਾਂ ਸੁਖਵਿੰਦਰ ਸਿੰਘ ਦਿਓਲ ਤੇ ਏ.ਐਸ.ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ...
ਕਪੂਰਥਲਾ, 18 ਅਕਤੂਬਰ (ਵਿ.ਪ੍ਰ.)- ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਦੀਪਤੀ ਉੱਪਲ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਨੂੰ ਮੱਦੇਨਜ਼ਰ ਰੱਖਦਿਆਂ 20 ਅਕਤੂਬਰ ਤੱਕ ਜ਼ਿਲ੍ਹੇ ਵਿਚ ਮੀਟ ਤੇ ਮੱਛੀ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ...
ਫਗਵਾੜਾ, 18 ਅਕਤੂਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਬੱਸ ਸਟੈਂਡ ਵਿਖੇ ਦੋ ਧਿਰਾਂ ਦੀ ਆਪਸ 'ਚ ਹੋਈ ਲੜਾਈ 'ਚ ਦੋ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ | ਜ਼ਖਮੀਆਂ ਦੀ ਪਛਾਣ ਸੰਨੀ ਤੇ ਪੂਰਨ ਸਿੰਘ ਵਜੋਂ ਹੋਈ ਹੈ | ...
ਕਪੂਰਥਲਾ, 18 ਅਕਤੂਬਰ (ਅਮਰਜੀਤ ਕੋਮਲ)-ਸਿਹਤ ਵਿਭਾਗ ਵਲੋਂ ਸਵੱਛ ਭਾਰਤ ਤਹਿਤ ਚਲਾਈ ਗਈ ਕਾਇਆ ਕਲਪ ਮੁਹਿੰਮ ਤਹਿਤ ਇਸ ਵਾਰ ਵੀ ਸੀ.ਐਚ.ਸੀ. ਭਾਣੋਲੰਗਾ ਤੇ ਯੂ.ਪੀ.ਐਸ.ਸੀ. ਹਦੀਆਬਾਦ ਨੇ ਪੰਜਾਬ 'ਚੋਂ ਪਹਿਲਾ ਸਥਾਨ ਹਾਸਲ ਕਰਕੇ ਕਪੂਰਥਲਾ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ | ...
ਕਪੂਰਥਲਾ, 18 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਵੈਲਿਊਏਡਿਡ ਕੋਰਸਾਂ ਦੀ ਸ਼ੁਰੂਆਤ ਕਰਦਿਆਂ ਆਫ਼ਿਸ ਆਟੋਮੇਸ਼ਨ ਸਰਟੀਫਿਕੇਟ ਕੋਰਸ ਦੀ ਸ਼ੁਰੂਆਤ ਕੀਤੀ ਗਈ | ਇਸ ਸਬੰਧੀ ਡਾ: ਬਲਦੇਵ ਸਿੰਘ ਢਿੱਲੋਂ ਪਿ੍ੰਸੀਪਲ ...
ਪਹਿਲੇ ਬੈਚ 'ਚ 6ਵੀਂ ਜਮਾਤ 'ਚ 10 ਲੜਕੀਆਂ ਹੋ ਚੁੱਕੀਆਂ ਦਾਖ਼ਲ-ਪ੍ਰਿੰਸੀਪਲ ਕਰਨਲ ਸਕਸੈਨਾ
ਕਪੂਰਥਲਾ, 18 ਅਕਤੂਬਰ (ਅਮਰਜੀਤ ਕੋਮਲ)-ਸੈਨਿਕ ਸਕੂਲ ਕਪੂਰਥਲਾ ਨੇ ਵਿੱਦਿਅਕ ਸੈਸ਼ਨ 2022-23 ਲਈ 6ਵੀਂ ਤੇ 9ਵੀਂ ਜਮਾਤ ਵਿਚ ਦਾਖ਼ਲੇ ਲਈ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸ ਅਕਾਦਮਿਕ ਸੈਸ਼ਨ ...
ਨਡਾਲਾ, 18 ਅਕਤੂਬਰ (ਮਾਨ)-ਨਡਾਲਾ ਵਾਸੀ ਮਹਿੰਦਰ ਸਿੰਘ ਪੁੱਤਰ ਨਿਰੰਜਨ ਸਿੰਘ ਨੇ ਤਸਦੀਕਸ਼ੁਦਾ ਹਲਫ਼ੀਆ ਬਿਆਨ ਰਾਹੀਂ ਦੱਸਿਆ ਕਿ ਮੈਂ 10 ਫਰਵਰੀ 2018 ਨੂੰ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿਖੇ ਐਗਰੀਕਲਚਰ ਡਿਪਲੋਮੇ ਵਿਚ ਦਾਖਲਾ ਲਿਆ ਸੀ ਤੇ ਮੈਂ 25 ...
ਫੱਤੂਢੀਂਗਾ, 18 ਅਕਤੂਬਰ (ਬਲਜੀਤ ਸਿੰਘ)-ਥਾਣਾ ਫੱਤੂਢੀਂਗਾ ਅਧੀਨ ਪਿੰਡ ਖਾਲੂ ਦੇ ਸਰਪੰਚ ਇੰਦਰਜੀਤ ਸਿੰਘ ਨੂੰ ਕੁਝ ਵਿਅਕਤੀਆਂ ਨੇ ਨਿੱਜੀ ਰੰਜਿਸ਼ ਤਹਿਤ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ | ਜਾਣਕਾਰੀ ਅਨੁਸਾਰ ਉਕਤ ਸਰਪੰਚ ਕੰਬਾਈਨ ਨਾਲ ਝੋਨੇ ਦੀ ...
ਕਪੂਰਥਲਾ, 18 ਅਕਤੂਬਰ (ਅਮਰਜੀਤ ਕੋਮਲ)-ਸਰਕਾਰੀ ਦਫ਼ਤਰਾਂ, ਸਕੂਲਾਂ, ਆਂਗਣਵਾੜੀ ਸੈਂਟਰਾਂ ਵਿਚ ਅਧਿਕਾਰੀਆਂ, ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਦੇ ਮਨੋਰਥ ਨਾਲ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਦੀ ਅਗਵਾਈ ਵਿਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐੱਸ.ਪੀ. ਆਂਗਰਾ, ...
ਕਪੂਰਥਲਾ, 18 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਗੁਰਦੁਆਰਾ ਤਪ ਅਸਥਾਨ ਭਗਵਾਨ ਬਾਬਾ ਸ੍ਰੀਚੰਦ ਪਿੰਡ ਨਿਜ਼ਾਮਪੁਰ ਵਿਖੇ ਭਗਵਾਨ ਬਾਬਾ ਸ੍ਰੀਚੰਦ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿਚ 20 ਅਕਤੂਬਰ ਨੂੰ ਹੋਣ ਵਾਲੇ ਸਾਲਾਨਾ ਭੰਡਾਰੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ...
ਬੇਗੋਵਾਲ, 18 ਅਕਤੂਬਰ (ਸੁਖਜਿੰਦਰ ਸਿੰਘ ਮੁਲਤਾਨੀ)-ਸੰਤ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੇ ਅਸਥਾਨ ਪਿੰਡ ਪੰਡੋਰੀ ਵਿਖੇ ਬਰਸੀ ਦੇ ਸਬੰਧ ਗੁਰਮਤਿ ਸਮਾਗਮ ਕਰਵਾਇਆ ਗਿਆ | ਅਖੰਡ ਪਾਠ ਦੇ ਭੋਗ ਉਪਰੰਤ ਖੁੱਲ੍ਹੇ ਦੀਵਾਨ ਸਜਾਏ ਗਏ ਜਿਸ ਵਿਚ ਸਿੱਖ ਕੌਮ ਦੇ ਮਹਾਨ ...
ਹੁਸੈਨਪੁਰ, 18 ਅਕਤੂਬਰ (ਸੋਢੀ)-ਅਸ਼ੋਕ ਵਿਜੇ ਦਸ਼ਮੀ ਮਹਾਂਉਤਸਵ ਕਮੇਟੀ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ 5ਵਾਂ ਅਸ਼ੋਕ ਵਿਜੇ ਦਸ਼ਮੀ (ਅੰਬੇਡਕਰ ਧੰਮ ਕ੍ਰਾਂਤੀ) ਦਿਵਸ ਲਵ ਕੁਸ਼ ਪਾਰਕ ਟਾਈਪ-1 ਆਰ. ਸੀ. ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX