ਤਾਜਾ ਖ਼ਬਰਾਂ


ਮੁੱਖ ਮੰਤਰੀ ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਹਨੀ ਤੇ ਹੋਰਾਂ ਤੋਂ 10 ਕਰੋੜ ਬਰਾਮਦ
. . .  10 minutes ago
ਲੁਧਿਆਣਾ, 19 ਜਨਵਰੀ (ਪੁਨੀਤ ਬਾਵਾ) - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਅਤੇ ਕਈ ਹੋਰਨਾਂ ਦੇ ਲਗਭਗ 12 ਟਿਕਾਣਿਆਂ 'ਤੇ ਮੰਗਲਵਾਰ ਸਵੇਰ ਤੋਂ ਸ਼ੁਰੂ ਹੋਈ ਛਾਪੇਮਾਰੀ ਦੌਰਾਨ...
ਡਾਕਟਰੀ ਜਾਂਚ ਲਈ ਸ.ਪ੍ਰਕਾਸ਼ ਸਿੰਘ ਬਾਦਲ ਦਿਆਨੰਦ ਹਸਪਤਾਲ ਪੁੱਜੇ
. . .  5 minutes ago
ਲੁਧਿਆਣਾ, 19 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਿਆਨੰਦ ਹਸਪਤਾਲ ਪੁੱਜੇ ਹਨ, ਜਿੱਥੇ ਉਨ੍ਹਾਂ ਦੀ ਡਾਕਟਰੀ ਜਾਂਚ ਕੀਤੀ ਜਾਣੀ ਹੈ। ਡਾਕਟਰਾਂ ਵਲੋਂ ਉਨ੍ਹਾਂ ਦਾ ਕੋਵਿਡ ਟੈਸਟ ਕਰਵਾਇਆ ਜਾ ...
ਪੰਜਾਬ ਸਰਹੱਦੀ ਸੂਬਾ ਹੈ ਤੇ ਇੱਥੇ ਵਧੀਆ ਸਰਕਾਰ ਦੀ ਲੋੜ ਹੈ : ਸੁਖਬੀਰ ਸਿੰਘ ਬਾਦਲ
. . .  26 minutes ago
ਅੰਮ੍ਰਿਤਸਰ, 19 ਜਨਵਰੀ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ ਤੇ ਇੱਥੇ ਵਧੀਆ ਸਰਕਾਰ ਦੀ ਲੋੜ ਹੈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਈ.ਡੀ. ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ...
ਮਾਲਕਾਂ ਦੇ 25 ਲੱਖ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਨੇਪਾਲੀ ਨੌਕਰ ਸਾਥੀਆਂ ਸਮੇਤ ਹੋਇਆ ਫ਼ਰਾਰ
. . .  26 minutes ago
ਲੁਧਿਆਣਾ, 19 ਜਨਵਰੀ (ਪਰਮਿੰਦਰ ਸਿੰਘ ਅਹੂਜਾ)- ਸਥਾਨਕ ਭਾਈ ਰਣਧੀਰ ਸਿੰਘ ਨਗਰ ਵਿਚ ਮਾਲਕਾਂ ਦੇ 25 ਲੱਖ ਰੁਪਏ ਤੇ ਨਗਦੀ ਅਤੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ...
ਕਾਂਗਰਸ ਦੇ ਤਿੰਨ ਕੌਂਸਲਰ ਅਕਾਲੀ ਦਲ 'ਚ ਸ਼ਾਮਿਲ
. . .  44 minutes ago
ਅੰਮ੍ਰਿਤਸਰ, 19 ਜਨਵਰੀ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੰਮ੍ਰਿਤਸਰ 'ਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਕਾਂਗਰਸ ਦੇ ਤਿੰਨ ਕੌਂਸਲਰ ਅਕਾਲੀ ਦਲ 'ਚ ਸ਼ਾਮਿਲ ਹੋਏ ਹਨ। ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ...
ਪੰਜਾਬ ਸਰਕਾਰ 'ਚ ਜੋ ਘਪਲੇ ਅਤੇ ਭ੍ਰਿਸ਼ਟਾਚਾਰ ਹੋਏ ਹਨ, ਉਸ ਦੀ ਡੂੰਘਾਈ ਨਾਲ ਜਾਂਚ ਹੋਣੀ ਜ਼ਰੂਰੀ ਹੈ: ਪਰਮਿੰਦਰ ਸਿੰਘ ਢੀਂਡਸਾ
. . .  about 1 hour ago
ਮੂਨਕ, 19 ਜਨਵਰੀ- (ਰਾਜਪਾਲ ਸਿੰਗਲਾ)-ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਹਲਕਾ ਲਹਿਰਾ ਤੋਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ...
ਭੁਪਿੰਦਰ ਸਿੰਘ ਹਨੀ ਦੇ ਰਿਹਾਇਸ਼ੀ ਸਥਾਨਾਂ ਤੋਂ ਹੁਣ ਤੱਕ 10.7 ਕਰੋੜ ਰੁਪਏ ਬਰਾਮਦ
. . .  about 1 hour ago
ਨਵੀਂ ਦਿੱਲੀ, 19 ਜਨਵਰੀ - ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਾਰੀ ਛਾਪੇਮਾਰੀ ਦੌਰਾਨ ਭੁਪਿੰਦਰ ਸਿੰਘ ਹਨੀ ਦੇ ਰਿਹਾਇਸ਼ੀ ਸਥਾਨਾਂ ਤੋਂ 3.9 ਕਰੋੜ ਰੁਪਏ ਹੋਰ ਬਰਾਮਦ ਕੀਤੇ ...
ਮੁੰਬਈ ਧਮਾਕਿਆਂ 'ਚ ਸ਼ਾਮਿਲ ਅਪਰਾਧੀਆਂ ਨੂੰ ਦਿੱਤੀ ਗਈ ਸੀ ਸਰਕਾਰੀ ਸੁਰੱਖਿਆ : ਸੰਯੁਕਤ ਰਾਸ਼ਟਰ 'ਚ ਪਾਕਿਸਤਾਨ 'ਤੇ ਭਾਰਤ ਦਾ ਸ਼ਬਦੀ ਹਮਲਾ
. . .  about 1 hour ago
ਨਵੀਂ ਦਿੱਲੀ, 19 ਜਨਵਰੀ - ਭਾਰਤ ਨੇ 'ਅੱਤਵਾਦ ਦੇ ਖ਼ਿਲਾਫ਼ ਅੰਤਰਰਾਸ਼ਟਰੀ ਸੰਮੇਲਨ 2022' 'ਚ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਅੱਤਵਾਦ ਅਤੇ ਸੰਗਠਿਤ ਅਪਰਾਧ ਵਿਚਾਲੇ ਸੰਬੰਧਾਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਸਮੱਸਿਆ ਨਾਲ ਸਖ਼ਤੀ ਨਾਲ ਨਜਿੱਠਣਾ ਚਾਹੀਦਾ ਹੈ...
ਕੋਰੋਨਾ ਦੇ ਪੀੜਤਾਂ ਦੇ ਰਿਸ਼ਤੇਦਾਰਾਂ ਨੂੰ ਐਕਸ-ਗ੍ਰੇਸ਼ੀਆ ਮੁਆਵਜ਼ਾ ਨਾ ਦੇਣ ਦਾ ਮਾਮਲਾ, ਸੁਪਰੀਮ ਕੋਰਟ ਨੇ ਤਲਬ ਕੀਤੇ ਮੁੱਖ ਸਕੱਤਰ
. . .  about 2 hours ago
ਨਵੀਂ ਦਿੱਲੀ, 19 ਜਨਵਰੀ - ਸੁਪਰੀਮ ਕੋਰਟ ਨੇ ਆਂਧਰਾ ਪ੍ਰਦੇਸ਼ ਅਤੇ ਬਿਹਾਰ ਦੇ ਮੁੱਖ ਸਕੱਤਰਾਂ ਨੂੰ ਅਦਾਲਤ ਦੇ ਪਹਿਲੇ ਹੁਕਮਾਂ ਦੇ ਬਾਵਜੂਦ ਕੋਵਿਡ-19 ਦੇ ਪੀੜਤਾਂ ਦੇ ਰਿਸ਼ਤੇਦਾਰਾਂ ਨੂੰ ਐਕਸ-ਗ੍ਰੇਸ਼ੀਆ ਮੁਆਵਜ਼ੇ ਦਾ ਭੁਗਤਾਨ ਨਾ ਕਰਨ ਲਈ ਤਲਬ ਕੀਤਾ ਹੈ। ...
ਕੋਆਪ੍ਰੇਟਿਵ ਸੋਸਾਇਟੀ ਦਾ ਮੌਜੂਦਾ ਪ੍ਰਧਾਨ 15 ਸਾਥੀਆਂ ਨਾਲ ਅਕਾਲੀ ਦਲ 'ਚ ਸ਼ਾਮਿਲ
. . .  about 2 hours ago
ਗੁਰੂ ਹਰ ਸਹਾਏ, 19 ਜਨਵਰੀ (ਹਰਚਰਨ ਸਿੰਘ ਸੰਧੂ) - ਗੁਰੂ ਹਰ ਸਹਾਏ ਹਲਕੇ ਅੰਦਰ ਕਾਂਗਰਸ ਨੂੰ ਝਟਕੇ 'ਤੇ ਝਟਕੇ ਲੱਗ ਰਹੇ ਹਨ ਅਤੇ ਇਸ ਤਹਿਤ ਹੀ ਹਲਕੇ ਦੇ ਪਿੰਡ ਲੈਪੋ ਗਹਿਰੀ ਦੀ ਕੋਆਪ੍ਰੇਟਿਵ ਸੋਸਾਇਟੀ ਦੇ ਮੌਜੂਦਾ ਪ੍ਰਧਾਨ ਕੁਲਬੀਰ ਸਿੰਘ ਸ਼ਾਮਾਂ, ਸਾਥੀ ਮੈਂਬਰਾਂ ਤੇ ਸਮੂਹ ਭੋਲੋਵਾਲੀਆ...
ਐਸ.ਪੀ. ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੀ ਨੂੰਹ ਅਪਰਣਾ ਯਾਦਵ ਭਾਜਪਾ ਵਿਚ ਹੋਏ ਸ਼ਾਮਿਲ
. . .  1 minute ago
ਨਵੀਂ ਦਿੱਲੀ, 19 ਜਨਵਰੀ - ਐਸ.ਪੀ. ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੀ ਨੂੰਹ ਅਪਰਣਾ ਯਾਦਵ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ | ਉਨ੍ਹਾਂ ਦੀ ਭਾਜਪਾ ਵਿਚ ...
ਨੇਵਲ ਡਾਕਯਾਰਡ ਮੁੰਬਈ ਵਿਖੇ ਵਾਪਰੀ ਮੰਦਭਾਗੀ ਘਟਨਾ, 3 ਜਲ ਸੈਨਾ ਦੇ ਜਵਾਨਾਂ ਦੀ ਮੌਤ
. . .  about 3 hours ago
ਮੁੰਬਈ, 19 ਜਨਵਰੀ - ਨੇਵਲ ਡਾਕਯਾਰਡ ਮੁੰਬਈ ਵਿਖੇ ਅੱਜ ਇਕ ਮੰਦਭਾਗੀ ਘਟਨਾ ਵਿਚ ਆਈ.ਐਨ.ਐਸ. ਰਣਵੀਰ ਦੇ ਇਕ ਅੰਦਰੂਨੀ ਡੱਬੇ ਵਿਚ ਧਮਾਕਾ ਹੋਇਆ | ਜ਼ਿਕਰਯੋਗ ਹੈ ਕਿ ਇਸ ਘਟਨਾ ਵਿਚ 3 ਜਲ ਸੈਨਾ ਦੇ...
ਅਲਬਰਟਾ ਸੂਬੇ ਅੰਦਰ ਕੋਵਿਡ-19 ਦੇ 3279 ਨਵੇਂ ਮਾਮਲੇ ਦਰਜ, 9 ਨਵੀਆਂ ਮੌਤਾਂ
. . .  about 3 hours ago
ਕੈਲਗਰੀ,19 ਜਨਵਰੀ (ਜਸਜੀਤ ਸਿੰਘ ਧਾਮੀ) - ਅਲਬਰਟਾ ਸੂਬੇ ਅੰਦਰ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 8995 ਟੈਸਟ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ 3279 ਨਵੇ ਮਾਮਲੇ ਦਰਜ ਹੋਏ ਹਨ। ਸਿਹਤ ਵਿਭਾਗ ਦੀ ਮੁਖੀ...
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਰਾਏ ਪੰਡੋਰੀ ਦਾ ਦਿਹਾਂਤ
. . .  about 3 hours ago
ਮਹਿਲ ਕਲਾਂ, 19 ਜਨਵਰੀ (ਅਵਤਾਰ ਸਿੰਘ ਅਣਖੀ) - ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਡਾ: ਕੁਲਵੰਤ ਰਾਏ ਪੰਡੋਰੀ ਦਾ ਦਿਹਾਂਤ ਹੋ ਗਿਆ ਹੈ। ਉਹ 65 ਵਰ੍ਹਿਆਂ ਦੇ ਸਨ। ਸਮਾਜ ਸੇਵੀ ਆਗੂ ਪੰਡੋਰੀ ਲੰਮਾ ਸਮਾਂ ...
24 ਘੰਟਿਆਂ ਵਿਚ ਕੋਰੋਨਾ ਦੇ 2,82,970 ਮਾਮਲੇ, ਵਧੀ ਚਿੰਤਾ
. . .  about 4 hours ago
ਨਵੀਂ ਦਿੱਲੀ, 19 ਜਨਵਰੀ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 2,82,970 ਮਾਮਲੇ (ਕੱਲ੍ਹ ਨਾਲੋਂ 44,889 ਵੱਧ) ਅਤੇ 441 ਮੌਤਾਂ ਦੀ ਰਿਪੋਰਟ ਦਰਜ ਕੀਤੀ ਹੈ ...
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲੜਨਗੇ ਅਖਿਲੇਸ਼ ਯਾਦਵ - ਸੂਤਰ
. . .  about 4 hours ago
ਆਜ਼ਮਗੜ੍ਹ (ਯੂ.ਪੀ.), 19 ਜਨਵਰੀ - ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਆਜ਼ਮਗੜ੍ਹ (ਯੂ.ਪੀ.) ਤੋਂ ਸੰਸਦ ਮੈਂਬਰ ਅਖਿਲੇਸ਼ ਯਾਦਵ 2022 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲੜਨਗੇ | ਪਾਰਟੀ ਦੇ ਸੂਤਰਾਂ ਦੇ ਹਵਾਲੇ ਤੋਂ ...
ਏਅਰ ਇੰਡੀਆ ਨੇ 5ਜੀ ਮੁੱਦੇ 'ਤੇ ਅਮਰੀਕਾ ਲਈ ਉਡਾਣਾਂ ਕੀਤੀਆਂ ਰੱਦ
. . .  about 5 hours ago
ਨਵੀਂ ਦਿੱਲੀ, 19 ਜਨਵਰੀ - ਏਅਰ ਇੰਡੀਆ ਸਮੇਤ ਕਈ ਅੰਤਰਰਾਸ਼ਟਰੀ ਏਅਰਲਾਈਨਾਂ ਨੇ ਨਵੀਂ 5ਜੀ ਮੋਬਾਈਲ ਫੋਨ ਸੇਵਾ ਅਤੇ ਨਾਜ਼ੁਕ ਹਵਾਈ ਜਹਾਜ਼ ਤਕਨੀਕਾਂ ਵਿਚਕਾਰ ਦਖਲਅੰਦਾਜ਼ੀ 'ਤੇ ਅਨਿਸ਼ਚਿਤਤਾ ਕਾਰਨ ਬੁੱਧਵਾਰ ਤੋਂ ਅਮਰੀਕਾ ਲਈ ਉਡਾਣਾਂ ਰੱਦ ...
ਗਾਜ਼ੀਪੁਰ ਆਈ.ਈ.ਡੀ. ਮਾਮਲਾ : ਪੁਲਿਸ ਨੇ ਮੋਬਾਈਲ ਫ਼ੋਨਾਂ ਤੇ ਸਿਮ ਕਾਰਡਾਂ ਦਾ ਡਾਟਾ ਕੀਤਾ ਇਕੱਠਾ
. . .  about 5 hours ago
ਗਾਜ਼ੀਪੁਰ, 19 ਜਨਵਰੀ - ਗਾਜ਼ੀਪੁਰ ਆਈ.ਈ.ਡੀ. ਮਾਮਲੇ ਵਿਚ ਸ਼ੱਕੀਆਂ ਦੀ ਅਗਵਾਈ ਕਰਨ ਲਈ ਦਿੱਲੀ ਪੁਲਿਸ ਫੁੱਲ ਬਾਜ਼ਾਰ ਨੇੜੇ ਵੇਚੇ ਗਏ ਮੋਬਾਈਲ ਫ਼ੋਨਾਂ, ਸਿਮ ਕਾਰਡਾਂ ਦਾ ਡਾਟਾ ਇਕੱਠਾ...
ਮਹਾਰਾਸ਼ਟਰ : ਲਗਾਤਾਰ ਵਧ ਰਿਹਾ ਕੋਰੋਨਾ ਦਾ ਕਹਿਰ, ਫਿਰ ਆਏ ਪੁਲਿਸ ਕਰਮਚਾਰੀ ਕੋਰੋਨਾ ਪਾਜ਼ੀਟਿਵ
. . .  about 4 hours ago
ਮੁੰਬਈ,19 ਜਨਵਰੀ - ਮੁੰਬਈ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ 24 ਘੰਟਿਆਂ ਵਿਚ ਉਸ ਦੇ 28 ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਜ਼ਿਕਰਯੋਗ ਹੈ ਕਿ ਹੁਣ ਸਰਗਰਮ ਮਾਮਲਿਆਂ ਦੀ ਗਿਣਤੀ 1,273 ਹੋ ਗਈ ਹੈ। ਉਥੇ ਹੀ ਕੱਲ੍ਹ ਪੁਣੇ...
ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਕਿਹਾ - ਚੋਣਾਂ ਵਿਚ ਨਹੀਂ ਕਰਨਗੇ ਕਿਸੇ ਦਾ ਵੀ ਸਮਰਥਨ
. . .  about 5 hours ago
ਨਵੀਂ ਦਿੱਲੀ, 19 ਜਨਵਰੀ - ਬੀ.ਕੇ.ਯੂ. ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੀ ਸਭ ਤੋਂ ਵੱਡੀ ਜਿੱਤ ਇਹ ਹੈ ਕਿ ਸਿਆਸੀ ਪਾਰਟੀਆਂ ਹੁਣ ਉਨ੍ਹਾਂ ਬਾਰੇ ਸੋਚਣ ਲੱਗ ਗਈਆਂ ਹਨ | ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਇਨ੍ਹਾਂ...
2022 ਵਿਧਾਨ ਸਭਾ ਚੋਣਾਂ : ਪੰਜ ਰਾਜਾਂ ਵਿਚ ਭਾਜਪਾ ਕਰੇਗੀ ਹਾਈਬ੍ਰਿਡ ਮੋਡ 'ਚ ਰੈਲੀਆਂ
. . .  about 5 hours ago
ਨਵੀਂ ਦਿੱਲੀ, 19 ਜਨਵਰੀ - 2022 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਪੰਜ ਰਾਜਾਂ ਵਿਚ ਹਾਈਬ੍ਰਿਡ ਮੋਡ ਵਿਚ ਰੈਲੀਆਂ ...
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਈ.ਡੀ. ਛਾਪੇ ਮਾਰੀ - ਮੁੱਖ ਮੰਤਰੀ ਦੇ ਕਰੀਬੀ ਰਿਸ਼ਤੇਦਾਰ ਦੇ ਟਿਕਾਣਿਆਂ ਤੋਂ 6 ਕਰੋੜ ਰੁਪਏ ਬਰਾਮਦ
. . .  1 day ago
ਲੁਧਿਆਣਾ, 18 ਜਨਵਰੀ (ਪੁਨੀਤ ਬਾਵਾ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀਆਂ ਟੀਮਾਂ ਵਲੋਂ ਰੇਤ ਦੀ ਨਾਜਾਇਜ਼ ਮਾਇਨਿੰਗ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਦੇ ...
15-18 ਉਮਰ ਵਰਗ ਦੇ 50% ਤੋਂ ਵੱਧ ਨੌਜਵਾਨਾਂ ਨੇ ਵੈਕਸੀਨ ਦੀ ਲਈ ਪਹਿਲੀ ਖ਼ੁਰਾਕ - ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ
. . .  1 day ago
ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 18 ਜਨਵਰੀ- ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 4 ਕੱਤਕ ਸੰਮਤ 553
ਿਵਚਾਰ ਪ੍ਰਵਾਹ: ਬੰਦੇ ਦੇ ਅਮਲਾਂ ਦਾ ਮੁੱਲ ਪੈਂਦਾ ਹੈ, ਜਾਤ-ਪਾਤ ਦਾ ਨਹੀਂ। -ਬੁੱਲੇਸ਼ਾਹ

ਜਗਰਾਓਂ

-ਮਾਮਲਾ ਪਿੰਡ ਅੱਚਰਵਾਲ ਵਿਖੇ ਵਾਟਰ ਸਪਲਾਈ ਦਾ ਪਾਣੀ ਨਾ ਮਿਲਣ ਦਾ-

ਐੱਸ.ਡੀ.ਐੱਮ. ਦਫ਼ਤਰ ਰਾਏਕੋਟ ਸਾਹਮਣੇ ਪਿੰਡ ਅੱਚਰਵਾਲ ਦੀਆਂ ਔਰਤਾਂ ਵਲੋਂ ਰੋਸ ਪ੍ਰਦਰਸ਼ਨ

ਰਾਏਕੋਟ, 19 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਪਿੰਡ ਅੱਚਰਵਾਲ ਵਿਖੇ ਪਾਣੀ ਵਾਲੀ ਟੈਂਕੀ ਬੰਦ ਹੋਣ ਕਾਰਨ ਪਾਣੀ ਨਾ ਮਿਲਣ ਤੋਂ ਪ੍ਰੇਸ਼ਾਨ ਪਿੰਡ ਵਾਸੀ ਔਰਤਾਂ ਨੇ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਗੁਰਚਰਨ ਸਿੰਘ ਅੱਚਰਵਾਲ ਸਾਬਕਾ ਸਰਪੰਚ ਦੀ ਅਗਵਾਈ ਵਿਚ ਐੱਸ.ਡੀ.ਐੱਮ. ਦਫ਼ਤਰ ਰਾਏਕੋਟ ਵਿਖੇ ਧਰਨਾ ਲਗਾਇਆ ਗਿਆ | ਇਸ ਮੌਕੇ ਧਰਨਾਕਾਰੀ ਔਰਤਾਂ ਵਲੋਂ ਪੰਜਾਬ ਸਰਕਾਰ ਅਤੇ ਰਾਏਕੋਟ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਗੁਰਚਰਨ ਸਿੰਘ ਅੱਚਰਵਾਲ, ਨਸੀਬ ਕੌਰ, ਸੁਖਵਿੰਦਰ ਸਿੰਘ, ਦਲਜੀਤ ਕੌਰ, ਕੁਲਵੰਤ ਕੌਰ, ਰਾਜ ਕੌਰ, ਸੰਦੀਪ ਕੌਰ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਪਾਣੀ ਵਾਲੀ ਟੈਂਕੀ ਦੀ ਮੋਟਰ ਕਾਫ਼ੀ ਸਮੇਂ ਤੋਂ ਖਰਾਬ ਹੈ ਅਤੇ ਜਿਸ ਕਰਕੇ ਉਨ੍ਹਾਂ ਨੂੰ ਲਗਪਗ ਡੇਢ ਮਹੀਨੇ ਤੋਂ ਪਾਣੀ ਨਹੀਂ ਮਿਲ ਰਿਹਾ ਅਤੇ ਕੋਈ ਵੀ ਸਾਡੀ ਸੁਣਵਾਈ ਨਹੀਂ ਕਰ ਰਿਹਾ, ਸਗੋਂ ਪੀਣ ਨੂੰ ਪਾਣੀ ਨਾ ਮਿਲਣ ਕਾਰਨ ਉਹ ਡਾਢੇ ਪ੍ਰੇਸ਼ਾਨ ਹਨ ਅਤੇ ਪਾਣੀ ਦੀ ਘਾਟ ਕਾਰਨ ਉਨ੍ਹਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ | ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਐੱਸ.ਡੀ.ਐੱਮ. ਰਾਏਕੋਟ ਡਾ: ਹਿਮਾਂਸ਼ੂ ਗੁਪਤਾ ਨੂੰ ਮੰਗ ਪੱਤਰ ਦੇ ਕੇ ਸਮੱਸਿਆ ਦੇ ਹੱਲ ਦੀ ਮੰਗ ਕੀਤੀ, ਉੱਥੇ ਹੀ ਡਾ.ਹਿਮਾਂਸ਼ੂ ਗੁਪਤਾ ਨੇ ਪ੍ਰਦਰਸ਼ਨਕਾਰੀਆਂ ਨੂੰ ਸਮੱਸਿਆ ਦੇ ਹੱਲ ਲਈ ਭਰੋਸਾ ਦਿਵਾਇਆ ਤੇ ਆਖਿਆ ਕਿ ਇਸ ਸਬੰਧ ਵਿਚ ਬੀ.ਡੀ.ਪੀ.ਓ ਰਾਏਕੋਟ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨ ਲਈ ਕਹਿਣਗੇ | ਇਸ ਮੌਕੇ ਹਰਦੀਪ ਸਿੰਘ, ਜਗਜੀਵਨ ਸਿੰਘ, ਵਰਿੰਦਰ ਸਿੰਘ, ਸੁਰਜੀਤ ਸਿੰਘ, ਭੋਲਾ ਸਿੰਘ, ਹਰਦੀਪ ਕੌਰ, ਸੰਤੋਸ਼ ਕੌਰ, ਬਲਜੀਤ ਕੌਰ, ਸੁਰਜੀਤ ਕੌਰ, ਮਨਜੀਤ ਕੌਰ, ਬਲਜੀਤ ਕੌਰ, ਗੁਰਪਾਲ ਕੌਰ, ਕੁਲਦੀਪ, ਜਗਪਾਲ ਕੌਰ, ਰਮਨਦੀਪ ਕੌਰ, ਜਤਿੰਦਰਪਾਲ ਕੌਰ ਆਦਿ ਹਾਜ਼ਰ ਸਨ |

'ਲੁਟੇਰਿਆਂ ਦੇ ਵਧੇ ਹੌਂਸਲੇ' ਵਲੀਪੁਰ ਕਲਾਂ 'ਚ ਮਾਤਾ ਦੀਆਂ ਝਪਟੀਆਂ ਸੋਨੇ ਦੀਆਂ ਵਾਲੀਆਂ ਤੇ ਹੰਬੜਾਂ 'ਚ ਦੁਕਾਨ 'ਚੋਂ ਖੋਹਿਆ ਮੋਬਾਈਲ

ਹੰਬੜਾਂ, 19 ਅਕਤੂਬਰ (ਮੇਜਰ ਹੰਬੜਾਂ, ਹਰਵਿੰਦਰ ਸਿੰਘ ਮੱਕੜ)-ਪੁਲਿਸ ਥਾਣਾ ਦਾਖਾ ਦੀ ਹੱਦ ਅੰਦਰ ਲੁਟੇਰਿਆਂ ਦੇ ਹੌਂਸਲੇ ਇਨ੍ਹੇ ਵੱਧ ਚੁੱਕੇ ਹਨ ਕਿ ਦਿਨ ਦਿਹਾੜੇ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾ ਰਹੇ ਹਨ ਤੇ ਪੁਲਿਸ ਪ੍ਰਸ਼ਾਸਨ ਚੁੱਪ ਵੱਟੀ ਬੈਠਾ ਦਿਖਾਈ ਦੇ ਰਿਹਾ ...

ਪੂਰੀ ਖ਼ਬਰ »

ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਕਾਰਨ ਦੋ ਆਸ਼ਾ ਵਰਕਰਜ਼ ਗੰਭੀਰ ਜ਼ਖ਼ਮੀ

ਗੁਰੂਸਰ ਸੁਧਾਰ, 19 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਹਲਵਾਰਾ ਹਵਾਈ ਸੈਨਾ ਦੇ ਰਿਹਾਇਸ਼ੀ ਕੁਆਰਟਰਾਂ ਨਜ਼ਦੀਕ ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਵਾਪਰੇ ਸੜਕ ਹਾਦਸੇ ਦੌਰਾਨ ਸਿਹਤ ਵਿਭਾਗ ਦੇ ਕੋਰੋਨਾ ਟੀਕਾਕਰਨ ਕੈਂਪ 'ਚ ਭਾਗ ਲੈਣ ਵਾਲੀਆਂ ਦੋ ਆਸ਼ਾ ਵਰਕਰਜ਼ ...

ਪੂਰੀ ਖ਼ਬਰ »

ਗੋਲਡਨ ਵੇਅ ਆਈਲੈਟਸ ਇੰਸਟੀਚਿਊਟ ਡਾਂਗੋਂ ਦੇ ਨਤੀਜੇ ਸ਼ਾਨਦਾਰ ਰਹੇ

ਪੱਖੋਵਾਲ/ਸਰਾਭਾ, 19 ਅਕਤੂਬਰ (ਕਿਰਨਜੀਤ ਕੌਰ ਗਰੇਵਾਲ)-ਪੇਂਡੂ ਖੇਤਰ ਦੇ ਵਿਦਿਆਰਥੀਆਂ ਦਾ ਵਿਦੇਸ਼ ਪੜ੍ਹਨ ਦਾ ਸੁਪਨਾ ਸਾਕਾਰ ਕਰਨ 'ਚ ਸਹਾਈ ਹੋ ਰਹੀ ਸੰਸਥਾ ਗੋਲਡਨ ਵੇਅ ਆਈਲੈਟਸ ਇੰਸਟੀਚਊਟ ਡਾਂਗੋਂ (ਪੱਖੋਵਾਲ) ਦੇ ਇਸ ਵਾਰ ਦੇ ਨਤੀਜੇ ਸ਼ਾਨਦਾਰ ਰਹੇ ਹਨ, ਇਸ ਸੰਸਥਾਂ ...

ਪੂਰੀ ਖ਼ਬਰ »

ਪਿੰਡ ਸਵੱਦੀ ਕਲਾਂ ਵਿਖੇ ਕੈਪਟਨ ਸੰਧੂ ਦੀ ਅਗਵਾਈ ਸਦਕਾ ਬਿਜਲੀ ਪ੍ਰਬੰਧਾਂ ਵਿਚ ਹੋਇਆ ਸੁਧਾਰ

ਚੌਂਕੀਮਾਨ, 19 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਸਵੱਦੀ ਕਲਾਂ ਦੇ ਸਮੁੱਚੇ ਨਗਰ ਨਿਵਾਸੀਆਂ ਤੇ ਦੁਕਾਨਦਾਰਾਂ ਵੀਰਾਂ ਨੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਸਮੇਤ ਪਾਵਰਕਾਮ ਅਧਿਕਾਰੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਲੰਮੇ ਸਮੇ ਤੋਂ ਬਿਜਲੀ ਦੀ ...

ਪੂਰੀ ਖ਼ਬਰ »

ਪਿੰਡ ਭੱਟੀਆਂ ਢਾਹਾ ਸਮੇਤ ਹਲਕਾ ਦਾਖਾ 'ਚ ਕੈਪਟਨ ਸੰਧੂ ਵਲੋਂ ਕਰਵਾਏ ਜਾ ਰਹੇ ਹਨ ਵੱਡੇ ਵਿਕਾਸ ਕਾਰਜ-ਪੁਨੀਤਾ ਸੰਧੂ

ਹੰਬੜਾਂ, 19 ਅਕਤੂਬਰ (ਮੇਜਰ ਹੰਬੜਾਂ)-ਸ਼੍ਰੋਮਣੀ ਅਕਾਲੀ ਦਲ ਵਲੋਂ ਪਿਛਲੇ ਸਮੇਂ ਹਲਕੇ ਦੇ ਵਿਕਾਸ ਕਾਰਜਾਂ ਦੇ ਕੀਤੇ ਜਾ ਰਹੇ ਪ੍ਰਚਾਰ ਨੂੰ ਮੁੱਢੋਂ ਰੱਦ ਕਰਦਿਆਂ ਕਾਂਗਰਸ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਦੇ ਪਤਨੀ ਬੀਬੀ ਪੁਨੀਤਾ ਸੰਧੂ ਨੇ ਕਿਹਾ ਕਿ ...

ਪੂਰੀ ਖ਼ਬਰ »

ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ 'ਚੋਂ ਪਹਿਲੇ ਸਥਾਨ 'ਤੇ

ਰਾਏਕੋਟ, 19 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਭਾਸ਼ਾ ਵਿਭਾਗ ਪੰਜਾਬ ਵੱਲੋਂ ਜਰਨਲ ਨਾਲਿਜ਼ ਦੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਏ ਗਏ | ਇਸ ਮੁਕਾਬਲੇ ਵਿਚ ਲੁਧਿਆਣੇ ਜ਼ਿਲ੍ਹੇ ਦੇ 22 ...

ਪੂਰੀ ਖ਼ਬਰ »

ਬੀ.ਕੇ.ਯੂ. ਏਕਤਾ ਉਗਰਾਹਾਂ ਦੀ ਚਮਿੰਡਾ ਇਕਾਈ ਦੀ ਚੋਣ ਹੋਈ

ਪੱਖੋਵਾਲ/ਸਰਾਭਾ, 19 ਅਕਤੂਬਰ (ਕਿਰਨਜੀਤ ਕੌਰ ਗਰੇਵਾਲ)-ਲਾਗਲੇ ਪਿੰਡ ਚਮਿੰਡਾ 'ਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਚਮਿੰਡਾ ਇਕਾਈ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਬਲਾਕ ਪ੍ਰਧਾਨ ਕੁਲਦੀਪ ਸਿੰਘ ਗੁੱਜਰਵਾਲ, ਦਰਸ਼ਨ ਸਿੰਘ ਫੱਲੇਵਾਲ ਤੇ ਜ਼ਿਲ੍ਹਾ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਪਰਿਵਾਰ ਨੂੰ ਪੈਨਸ਼ਨ ਦਾ ਪਹਿਲਾ ਚੈੱਕ ਸੌਂਪਿਆ

ਜਗਰਾਉਂ, 19 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਕਿਸਾਨੀ ਸੰਘਰਸ਼ ਦੌਰਾਨ ਸਿੰਘੂ ਬਾਰਡਰ ਵਿਖੇ ਪਿੰਡ ਕਾਉਂਕੇ ਕਲਾਂ ਦੇ ਸ਼ਹੀਦ ਹੋਣ ਵਾਲੇ ਸੋਹਣ ਸਿੰਘ ਦੇ ਪਰਿਵਾਰ ਨੂੰ ਸਰਬੱਤ ਦਾ ਭਲਾ ਟਰੱਸਟ ਵਲੋਂ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ | ਟਰੱਸਟ ...

ਪੂਰੀ ਖ਼ਬਰ »

ਉੱਪ ਮੁੱਖ ਮੰਤਰੀ ਰੰਧਾਵਾ ਨੇ ਮਾਰਕਫੈੱਡ ਡਾਇਰੈਕਟਰ ਬਣੇ ਮੁੱਲਾਂਪੁਰ ਦਾ ਮੂੰਹ ਮਿੱਠਾ ਕਰਵਾਇਆ

ਮੁੱਲਾਂਪੁਰ-ਦਾਖਾ, 19 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਕਾਂਗਰਸ ਸਰਕਾਰ ਵਿਚ ਸਹਿਕਾਰਤਾ ਵਿਭਾਗ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਧੰਨਵਾਦ ਕਰਨ ਪਹੁੰਚੇ ਮਾਰਕਫੈੱਡ ਪੰਜਾਬ ਦੇ ਬੋਰਡ ਆਫ ਡਾਇਰੈਕਟਰ ਬਣੇ ਕਰਨੈਲ ਸਿੰਘ ਗਿੱਲ ...

ਪੂਰੀ ਖ਼ਬਰ »

ਪਿੰਡ ਚਚਰਾੜੀ ਵਿਖੇ ਮਿਤੀ 21 ਨੂੰ ਖੇਡ ਮੰਤਰੀ ਪ੍ਰਗਟ ਸਿੰਘ ਪੁੱਜ ਕੇ ਕਰਨਗੇ ਹਾਕੀ ਅਕੈਡਮੀ ਦਾ ਦੌਰਾ

ਜਗਰਾਉਂ, 19 ਅਕਤੂਬਰ (ਜੋਗਿੰਦਰ ਸਿੰਘ)-ਪੰਜਾਬ 'ਚ ਹਾਕੀ ਦੀ ਨਰਸਰੀ ਵਜੋਂ ਜਾਣੇ ਜਾਂਦੇ ਪਿੰਡ ਚਚਰਾੜੀ ਵਿਖੇ ਚੱਲ ਰਹੇ ਹਾਕੀ ਖਿਡਾਰੀਆਂ ਦੇ ਵਿਸ਼ੇਸ਼ ਕੈਂਪ ਦਾ ਦੌਰਾ ਕਰਨ ਲਈ ਮਿਤੀ 21 ਅਕਤੂਬਰ ਨੂੰ ਪੰਜਾਬ ਦੇ ਖੇਡ ਤੇ ਸਿੱਖਿਆ ਮੰਤਰੀ ਸ. ਪ੍ਰਗਟ ਸਿੰਘ ਪੱੁਜਣਗੇ | ਇਥੇ ...

ਪੂਰੀ ਖ਼ਬਰ »

ਅਗਲੀ ਸਰਕਾਰ ਦੇ ਗਠਨ 'ਚ ਪ੍ਰਵਾਸੀ ਪੰਜਾਬੀ ਅਹਿਮ ਭੂਮਿਕਾ ਨਿਭਾਉਣਗੇ-ਵਿੱਕੀ ਰੂਮੀ

ਜਗਰਾਉਂ, 19 ਅਕਤੂਬਰ (ਜੋਗਿੰਦਰ ਸਿੰਘ)-ਇੰਡੀਅਨ-ਓਵਰਸੀਜ਼ ਯੂਥ ਕਾਂਗਰਸ ਅਮਰੀਕਾ ਦੇ ਪ੍ਰਧਾਨ ਤਲਜਿੰਦਰ ਸਿੰਘ ਵਿੱਕੀ ਰੂਮੀ ਨੇੇ ਅੱਜ ਇਥੇ 'ਅਜੀਤ' ਉਪ ਦਫ਼ਤਰ 'ਚ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਵਿਚ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਬਣੇਗੀ ਅਤੇ ਵਿਦੇਸ਼ਾਂ 'ਚ ...

ਪੂਰੀ ਖ਼ਬਰ »

ਈਦ ਮਿਲਾਦ ਦੇ ਦਿਹਾੜੇ 'ਤੇ ਮੁਸਲਮਾਨ ਭਾਈਚਾਰੇ ਨੇ ਸ਼ੋਭਾ ਯਾਤਰਾ ਕੱਢੀ

ਜਗਰਾਉਂ, 19 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਮੁਸਲਮਾਨ ਭਾਈਚਾਰੇ ਵਲੋਂ ਅੱਜ ਈਦ ਮਿਲਾਦ ਦਾ ਦਿਹਾੜਾ ਸ਼ਹਿਰ ਅੰਦਰ ਸ਼ੋਭਾ ਯਾਤਰਾ ਕੱਢ ਕੇ ਮਨਾਇਆ ਗਿਆ | ਇਸ ਦੌਰਾਨ ਮੁਸਲਮਾਨ ਭਾਈਚਾਰੇ ਨੇ ਪੈਗ਼ੰਬਰ ਹਜਰਤ ਮੁਹੰਮਦ ਮੁਸਤਫ਼ਾ (ਸੱਲ) ਦੀਆਂ ਸਿੱਖਿਆਵਾਂ ਨੂੰ ...

ਪੂਰੀ ਖ਼ਬਰ »

ਐੱਸ.ਜੀ.ਜੀ. ਗਰਲਜ਼ ਕਾਲਜ ਰਾਏਕੋਟ ਵਿਖੇ ਅੰਤਰਰਾਸ਼ਟਰੀ ਬਾਲਿਕਾ ਦਿਵਸ ਮਨਾਇਆ

ਰਾਏਕੋਟ, 19 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਸੁਆਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਰਾਏਕੋਟ ਦੇ ਰਾਜਨੀਤੀ ਸ਼ਾਸਤਰ ਵਿਭਾਗ ਵਲੋਂ ਪਿ੍ੰਸੀਪਲ ਰਜ਼ਨੀ ਬਾਲਾ ਦੀ ਅਗਵਾਈ ਹੇਠ 'ਅੰਤਰਰਾਸ਼ਟਰੀ ਬਾਲਿਕਾ ਦਿਵਸ' 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਰਾਜਨੀਤੀ ...

ਪੂਰੀ ਖ਼ਬਰ »

ਸਨਮਤੀ ਵਿਮਲ ਜੈਨ ਸਕੂਲ ਵਿਖੇ 'ਚਿੱਤਰਕਲਾ' ਦੇ ਮੁਕਾਬਲੇ ਕਰਵਾਏ

ਜਗਰਾਉਂ, 19 ਅਕਤੂਬਰ (ਜੋਗਿੰਦਰ ਸਿੰਘ)-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਟਰੀ ਪਬਲਿਕ ਸਕੂਲ ਜਗਰਾਉਂ ਵਿਖੇ ਡਾਇਰੈਕਟਰ ਮੈਡਮ ਸ਼ਸ਼ੀ ਜੈਨ ਦੇ ਕੁਸ਼ਲ ਮਾਰਗ ਦਰਸ਼ਨ ਵਿਚ ਸ਼ੁਰੂ ਤੋਂ ਹੀ ਬੱਚਿਆਂ ਨੂੰ ਕਲਾ ਦੇ ਪ੍ਰਤੀ ਰੂਚੀ ਜਾਗਰਤ ਕਰਨ ਦੇ ਲਈ ਸਮੇਂ-ਸਮੇਂ 'ਤੇ ਵੱਖ-ਵੱਖ ...

ਪੂਰੀ ਖ਼ਬਰ »

ਮੁੱਲਾਂਪੁਰ-ਦਾਖਾ 'ਚ ਪੈਗੰਬਰ ਮੁਹੰਮਦ ਸਾਹਿਬ ਦੇ ਜਨਮ ਦਿਨ ਮੌਕੇ ਮੁਸਲਮਾਨ ਭਾਈਚਾਰੇ ਵਲੋਂ ਵਿਸ਼ਾਲ ਯਾਤਰਾ

ਮੁੱਲਾਂਪੁਰ-ਦਾਖਾ, 19 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਇਸਲਾਮ ਧਰਮ ਦੇ ਆਖਰੀ ਪੈਗ਼ੰਬਰ ਮੁਹੰਮਦ ਸਾਹਿਬ ਨੇ ਲੋੜਵੰਦਾਂ ਦੀ ਸੇਵਾ ਦੇ ਨਾਲ ਇਸਲਾਮ ਧਰਮ ਦੇ ਪ੍ਰਚਾਰ-ਪਸਾਰ ਅਤੇ ਬੰਦਗੀ ਨੂੰ ਪਹਿਲ ਦਿੱਤੀ, ਅਰਬ ਦੇਸ਼ਾਂ ਦੇ ਪ੍ਰਸਿੱਧ ਵਪਾਰੀ ਰਹੇ ਮੁਹੰਮਦ ਸਾਹਿਬ ਨੇ ...

ਪੂਰੀ ਖ਼ਬਰ »

ਪਿੰਡ ਗੋਂਦਵਾਲ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ 'ਤੇ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ

ਰਾਏਕੋਟ, 19 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਪਿੰਡ ਗੋਂਦਵਾਲ ਵਿਖੇ ਭਗਵਾਨ ਸ਼੍ਰੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਸਜਾਈ ਗਈ ਸ਼ੋਭਾ ਯਾਤਰਾ ਦਾ ਸਮੂਹ ਨਗਰ ਨਿਵਾਸੀਆਂ, ਭਾਰਤੀ ਵਾਲਮੀਕ ਮੰਦਰ ਸੇਵਾ ਦਲ ਗੋਂਦਵਾਲ ਅਤੇ ਸਰਪੰਚ ਚੇਅਰਮੈਨ ਸੁਖਪਾਲ ਸਿੰਘ ...

ਪੂਰੀ ਖ਼ਬਰ »

ਸ੍ਰੀਮਤੀ ਪੁਨੀਤਾ ਸੰਧੂ ਨੇ ਪਿੰਡ ਦੇ ਵਸਨੀਕਾਂ ਦੀਆਂ ਸ਼ਿਕਾਇਤਾਂ ਸੁਣੀਆਂ

ਭੰੂਦੜੀ, 19 ਅਕਤੂਬਰ (ਕੁਲਦੀਪ ਸਿੰਘ ਮਾਨ)-ਕਸਬਾ ਭੂੰਦੜੀ ਵਿਖੇ ਕਾਂਗਰਸ ਦੇ ਸੀਨੀ: ਆਗੂ ਸਰਪੰਚ ਹਰਪ੍ਰੀਤ ਸਿੰਘ ਬੱਬੀ ਅਤੇ ਸੰਮਤੀ ਮੈਂਬਰ ਗੁਰਮੀਤ ਸਿੰਘ ਦੀ ਅਗਵਾਈ ਮੀਟਿੰਗ ਕੀਤੀ, ਜਿਸ ਵਿਚ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਦੇ ਧਰਮ ਪਤਨੀ ਸ੍ਰੀਮਤੀ ...

ਪੂਰੀ ਖ਼ਬਰ »

ਜੀ.ਐੱਚ.ਜੀ. ਅਕੈਡਮੀ ਜਗਰਾਉਂ ਵਿਖੇ ਵਾਲਮੀਕਿ ਜੈਅੰਤੀ ਮਨਾਈ

ਜਗਰਾਉਂ, 19 ਅਕਤੂਬਰ (ਜੋਗਿੰਦਰ ਸਿੰਘ)-ਜੀ.ਐੱਚ.ਜੀ. ਅਕੈਡਮੀ ਕੋਠੇ ਬੱਗੂ ਜਗਰਾਉਂ ਵਿਖੇ ਵਾਲਮੀਕਿ ਜੈਯੰਤੀ ਮਨਾਈ ਗਈ | ਇਸ ਮੌਕੇ ਦਸਵੀਂ ਜਮਾਤ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਆਪਣੇ ਭਾਸ਼ਣ ਰਾਹੀਂ ਬਾਲਮੀਕਿ ਜੀ ਦੇ ਜੀਵਨ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ...

ਪੂਰੀ ਖ਼ਬਰ »

ਪੰਜਾਬ ਦੇ ਲੋਕਾਂ ਨੂੰ ਮਜ਼ਬੂਤ ਤੀਜਾ ਬਦਲ ਦਿੱਤਾ ਜਾਵੇਗਾ-ਪਰਮਿੰਦਰ ਸਿੰਘ ਢੀਂਡਸਾ

ਮੁੱਲਾਂਪੁਰ-ਦਾਖਾ, 19 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਆਗਾਮੀ 2022 ਵਿਧਾਨ ਸਭਾ ਚੋਣ ਸਮੇਂ ਪੰਜਾਬ ਦੇ ਧਰਾਤਲ ਨਾਲ ਜੁੜੇ ਪੰਜਾਬੀ ਜੁਝਾਰੂਆਂ ਦੀ ਟੀਮ ਬਣਾ ਕੇ ਸੂਬੇ ਦੇ ਲੋਕਾਂ ਨੂੰ ਸਥਿਰ ਤੇ ਇਮਾਨਦਾਰ ਆਗੂਆਂ ਦੀ ਚੋਣ ਕਰਨ ਹਿੱਤ ਮਜ਼ਬੂਤ ਤੀਜਾ ਬਦਲ ਦਿੱਤਾ ...

ਪੂਰੀ ਖ਼ਬਰ »

ਮਲਕਪੁਰ ਬੇਟ 'ਚ ਸੰਤ ਬਾਬਾ ਜਗਰੂਪ ਸਿੰਘ ਬੇਗਮਪੁਰਾ ਨਾਨਕਸਰ ਵਾਲਿਆਂ ਦੀ ਪਹਿਲੀ ਬਰਸੀ ਮਨਾਈ

ਹੰਬੜਾਂ, 19 ਅਕਤੂਬਰ (ਮੇਜਰ ਹੰਬੜਾਂ)-ਧੰਨ ਧੰਨ ਬਾਬਾ ਜਗਰੂਪ ਸਿੰਘ ਬੇਗਮਪੁਰਾ ਨਾਨਕਸਰ ਭੋਰਾ ਸਾਹਿਬ ਵਾਲਿਆਂ ਦੀ ਪਹਿਲੀ ਬਰਸੀ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਗਾਮ ਗੁਰਦੁਆਰਾ ਬਾਲ ਗੋਬਿੰਦ ਸਾਹਿਬ ਮਲਕਪੁਰ ਬੇਟ ਵਿਖੇ ਯੂ.ਐੱਸ.ਏ ਵਾਲੇ ਜਸਵੰਤ ਸਿੰਘ 'ਤੇ ...

ਪੂਰੀ ਖ਼ਬਰ »

ਪਿੰਡ ਬੱਸੀਆਂ ਦੀ ਭਗਤ ਰਵਿਦਾਸ ਜੀ ਸੇਵਾ ਸੁਸਾਇਟੀ ਦਾ ਬਾਬਾ ਰਵਿੰਦਰ ਸਿੰਘ ਜੋਨੀ ਵਲੋਂ ਸਨਮਾਨ

ਰਾਏਕੋਟ, 19 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਪਿੰਡ ਬੱਸੀਆਂ ਦੀ ਭਗਤ ਰਵਿਦਾਸ ਜੀ ਸੇਵਾ ਸੁਸਾਇਟੀ ਦਾ ਬਾਬਾ ਰਵਿੰਦਰ ਸਿੰਘ ਜੋਨੀ ਤਖਾਣਵੱਧ ਵਾਲਿਆਂ ਵਲੋਂ ਗੁਰੂ ਘਰ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੇਵਾ ਸੁਸਾਇਟੀ ਦੇ ਸੇਵਾਦਾਰ ...

ਪੂਰੀ ਖ਼ਬਰ »

ਮੁੱਲਾਂਪੁਰ 'ਚ ਐਕਸਲ ਆਈਲੈਟਸ ਕੋਚਿੰਗ ਸੈਂਟਰ ਦਾ ਨਗਰ ਕੌਂਸਲ ਪ੍ਰਧਾਨ ਵਲੋਂ ਉਦਘਾਟਨ

ਮੁੱਲਾਂਪੁਰ-ਦਾਖਾ, 19 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਕਸਬੇ 'ਚ ਆਈਲੈਟਸ ਦੀ ਕੋਚਿੰਗ ਵਾਲੇ ਐਕਸਲ ਆਈਲੈਟਸ ਸੈਂਟਰ ਦਾ ਉਦਘਾਟਨ ਮੁੱਲਾਂਪੁਰ ਦਾਖਾ ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ, ਕੈਮਿਸਟ ਐਸੋਸੀਏਸ਼ਨ ਪ੍ਰਧਾਨ ਜਗਤਾਰ ਸਿੰਘ ...

ਪੂਰੀ ਖ਼ਬਰ »

ਖੇਤੀਬਾੜੀ ਮਹਿਕਮੇ ਵਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ

ਜਗਰਾਉਂ, 19 ਅਕਤੂਬਰ (ਜੋਗਿੰਦਰ ਸਿੰਘ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਡਾ: ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਰਾਲੀ ਨਾ ਸਾੜਨ ਸਬੰਧੀ ਕੈਂਪ ਲਗਾ ਕੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX