ਗੁਰਦਾਸਪੁਰ, 20 ਅਕਤੂਬਰ (ਆਰਿਫ਼)-ਗੰਨੇ ਦੀ ਕਾਸ਼ਤ 'ਚ ਮਸ਼ੀਨੀਕਰਨ ਤੇ ਮਜ਼ਦੂਰਾਂ ਦੀ ਘਾਟ ਕਾਰਨ ਗੰਨਾ ਕਾਸ਼ਤਕਾਰਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸਮੱਸਿਆ ਨੂੰ ਮੁੱਖ ਰੱਖਦਿਆਂ ਗੰਨਾ ਸ਼ਾਖਾ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ, ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਅਤੇ ਨਿੱਜੀ ਖੇਤਰ ਵਲੋਂ ਗੰਨੇ ਦੀ ਕਾਸ਼ਤ ਦਾ ਮਸ਼ੀਨੀਕਰਨ ਕਰਨ ਲਈ ਸਮੇਂ-ਸਮੇਂ 'ਤੇ ਯਤਨ ਹੁੰਦੇ ਰਹਿੰਦੇ ਹਨ | ਇਹ ਵਿਚਾਰ ਡਾ. ਗੁਰਵਿੰਦਰ ਸਿੰਘ ਖ਼ਾਲਸਾ ਕੇਨ ਕਮਿਸ਼ਨਰ ਪੰਜਾਬ ਨੇ ਅਗਾਂਹਵਧੂ ਗੰਨਾ ਕਾਸ਼ਤਕਾਰ ਰਣਯੋਧ ਸਿੰਘ ਦੇ ਫਾਰਮ 'ਤੇ ਗੰਨੇ ਦੀ ਪਨੀਰੀ ਦੀ ਲਵਾਈ ਕਰਨ ਵਾਲੀ ਮਸ਼ੀਨ ਨਾਲ ਐਗਰੀਕਲਚਰਲ ਟੈਕਨਾਲੌਜੀ ਪ੍ਰਬੰਧਨ ਸੰਸਥਾ (ਆਤਮਾ) ਤਹਿਤ ਲਗਾਏ ਜਾਣ ਵਾਲੇ ਫਾਰਮ ਸਕੂਲ ਦਾ ਉਦਘਾਟਨ ਕਰਦਿਆਂ ਕਹੇ | ਇਹ ਮਸ਼ੀਨ ਗੁਰਜੀਤ ਟਰੈਕਟਰ ਮਹਿੰਦਰਾ ਬੱਬਰੀ ਵਲੋਂ ਮੁਹੱਈਆ ਕਰਵਾਈ ਗਈ | ਇਸ ਮੌਕੇ ਜਨਰਲ ਮੈਨੇਜਰ ਸੁਰੇਸ਼ ਕੁਮਾਰ ਕੁਰੀਲ, ਸਹਾਇਕ ਗੰਨਾ ਵਿਕਾਸ ਅਫ਼ਸਰ ਡਾ: ਅਮਰੀਕ ਸਿੰਘ, ਮੁੱਖ ਗੰਨਾ ਵਿਕਾਸ ਅਫ਼ਸਰ ਡਾ: ਅਰਵਿੰਦਰ ਪਾਲ ਸਿੰਘ ਕੈਰੋਂ, ਰਾਜ ਕਮਲ, ਡਾ: ਮਨਜੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਡਾ: ਨਿਸ਼ਾ ਕੁਮਾਰੀ, ਕਿਸਾਨ ਆਗੂ ਹਰਦੇਵ ਸਿੰਘ ਚਿੱਟੀ, ਇੰਜ: ਦੀਪਕ ਕੁਮਾਰ ਸਹਾਇਕ ਖੇਤੀ ਇੰਜੀਨੀਅਰ, ਖੇਤੀ ਵਿਸਥਾਰ ਅਫ਼ਸਰ ਪ੍ਰਭਜੋਤ ਕੌਰ, ਮਨਦੀਪ ਸਿੰਘ ਗੁਰਜੀਤ ਟਰੈਕਟਰਜ਼ ਮਹਿੰਦਰਾ ਗੁਰਦਾਸਪੁਰ, ਪ੍ਰੀਤੋਸ ਕੁਮਾਰ, ਡਾ: ਜਗਮੀਤ ਸਿੰਘ, ਡਾ: ਨਵਦੀਪ ਸਿੰਘ, ਕਰਮਜੀਤ ਸਿੰਘ ਬਾਜਵਾ ਬੀ.ਟੀ.ਐੱਮ., ਰਣਜੀਤ ਸਿੰਘ, ਅਸ਼ੋਕ ਕੁਮਾਰ ਸਰਵੇਅਰ ਸਮੇਤ ਵੱਡੀ ਗਿਣਤੀ ਵਿਚ ਗੰਨਾ ਕਾਸ਼ਤਕਾਰ ਹਾਜ਼ਰ ਸਨ | ਡਾ: ਗੁਰਵਿੰਦਰ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਦੀ ਮੰਗ 'ਤੇ ਅਗਲੇ ਸਾਲ ਤੋਂ ਗੰਨੇ ਦੀ ਕਾਸ਼ਤ ਵਿਚ ਵਰਤੀ ਜਾਣ ਵਾਲੀ ਮਸ਼ੀਨਰੀ 'ਤੇ ਵੀ ਸਬਸਿਡੀ ਦਿੱਤੀ ਜਾਇਆ ਕਰੇਗੀ ਤਾਂ ਜੋ ਮਸ਼ੀਨਰੀ ਦੀ ਵਰਤੋਂ ਕਰਕੇ ਖੇਤੀ ਲਾਗਤ ਖ਼ਰਚੇ ਘਟਾ ਕੇ ਪ੍ਰਤੀ ਹੈੱਕਟੇਅਰ ਗੰਨੇ ਦੀ ਪੈਦਾਵਾਰ ਵਧਾਈ ਜਾ ਸਕੇ | ਡਾ: ਅਮਰੀਕ ਸਿੰਘ ਨੇ ਕਿਹਾ ਕਿ ਗੰਨੇ ਦੀ ਕਾਸ਼ਤ ਵਿਚ ਮਜ਼ਦੂਰਾਂ ਦੀ ਘਾਟ ਅਤੇ ਮਜ਼ਦੂਰਾਂ ਦੁਆਰਾ ਮਨਮਰਜ਼ੀ ਨਾਲ ਕੰਮ ਕਰਨ ਕਾਰਨ ਖੇਤੀ ਲਾਗਤ ਖ਼ਰਚੇ ਵੱਧ ਜਾਂਦੇ ਹਨ ਅਤੇ ਗੰਨਾ ਕਾਸ਼ਤਕਾਰਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ 2009-10 ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਪੰਜਾਬ ਵਿਚ ਪਹਿਲੀ ਵਾਰ ਜ਼ਿਲ੍ਹਾ ਗੁਰਦਾਸਪੁਰ ਵਿਚ ਗੰਨੇ ਦੀ ਪਨੀਰੀ ਤਿਆਰ ਕਰਕੇ ਬੀਜ ਤਿਆਰ ਕਰਨ ਲਈ ਤਜਰਬੇ ਸ਼ੁਰੂ ਕੀਤੇ ਗਏ ਸਨ, ਜਿਸ ਦੇ ਨਤੀਜੇ ਕਾਫ਼ੀ ਉਤਸ਼ਾਹ ਜਨਕ ਸਨ | ਉਨ੍ਹਾਂ ਦੱਸਿਆ ਕਿ ਗੰਨੇ ਦੀਆਂ ਦੋ ਲਾਈਨਾਂ ਵਿਚ ਇਕ ਲਾਈਨ ਸਰੋਂ੍ਹ ਦੀ ਬਤੌਰ ਅੰਤਰ ਫ਼ਸਲ ਕਾਸ਼ਤ ਕੀਤੀ ਜਾਵੇਗੀ ਤਾਂ ਜੋ ਵਾਧੂ ਆਮਦਨ ਪ੍ਰਾਪਤ ਕੀਤੀ ਜਾ ਸਕੇ | ਡਾ: ਅਰਵਿੰਦਰ ਪਾਲ ਸਿੰਘ ਕੈਰੋਂ ਨੇ ਕਿਹਾ ਕਿ ਗੁਰਜੀਤ ਟ੍ਰੈਕਟਰਜ਼ ਮਹਿੰਦਰਾ ਦੇ ਭਰਪੂਰ ਸਹਿਯੋਗ ਦੇ ਨਾਲ ਇਸ ਮਸ਼ੀਨ ਨਾਲ ਗੰਨੇ ਦੀ ਪਨੀਰੀ ਲਗਾਉਣ ਦੇ ਤਜਰਬੇ ਸ਼ੁਰੂ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸੀ. ਓ. 0238 ਕਿਸਮ ਨੂੰ ਰੱਤੇ ਰੋਗ ਤੋਂ ਖ਼ਤਰਾ ਵਧਿਆ ਹੈ, ਉਸ ਨੂੰ ਧਿਆਨ ਵਿਚ ਰੱਖਦਿਆਂ ਇਹ ਮਸ਼ੀਨ ਨਵੀਆਂ ਕਿਸਮਾਂ ਦੇ ਬੀਜ ਦੇ ਵਾਧੇ ਲਈ ਬਹੁਤ ਸਹਾਈ ਸਿੱਧ ਹੋ ਸਕਦੀ ਹੈ | ਮਨਦੀਪ ਸਿੰਘ ਨੇ ਕਿਹਾ ਕਿ ਮਹਿੰਦਰਾ ਐਂਡ ਮਹਿੰਦਰਾ ਨੇ ਕਿਸਾਨਾਂ ਦੀ ਸਹੂਲਤ ਲਈ ਖੇਤੀ ਮਸ਼ੀਨਰੀ ਕਿਰਾਏ 'ਤੇ ਦੇਣ ਲਈ ਨਵੀਂ ਸ਼ੁਰੂਆਤ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਵਕਤ ਰੋਟਾਵੇਟਰ, ਸੁਪਰ ਸੀਡਰ, ਹੈਪੀ ਸੀਡਰ, ਸਪਰੇਅ ਪੰਪ ਅਤੇ ਲੇਜ਼ਰ ਲੈਵਲਰ ਕਿਰਾਏ 'ਤੇ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਮਸ਼ੀਨ ਨਾਲ 'ਤੇ ਖਰਚਾ ਤਕਰੀਬਨ 3000 ਪ੍ਰਤੀ ਏਕੜ ਆਉਂਦਾ ਹੈ ਅਤੇ ਪਾਣੀ ਜਲਦੀ ਲਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਟਰਾਂਸਪਲਾਂਟਿੰਗ ਸਮੇਂ ਬੂਟੇ ਨੂੰ ਪਾਣੀ ਮਿਲ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਸ ਮਸ਼ੀਨ ਨਾਲ ਸਬਜ਼ੀਆਂ ਦੀ ਪਨੀਰੀ ਵੀ ਲਗਾਈ ਜਾ ਸਕਦੀ ਹੈ | ਗੰਨਾ ਕਾਸ਼ਤਕਾਰ ਰਣਜੋਧ ਸਿੰਘ ਨੇ ਦੱਸਿਆ ਕਿ ਖੇਤ ਵਿਚ ਗੰਨੇ ਦੀ ਪਨੀਰੀ ਲਗਾਉਣ ਦੇ ਕੰਮ ਦਾ ਮਸ਼ੀਨੀਕਰਨ ਹੋਣ ਨਾਲ ਗੰਨਾ ਕਾਸ਼ਤਕਾਰਾਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ |
ਬਟਾਲਾ, 20 ਅਕਤੂਬਰ (ਕਾਹਲੋਂ)-ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਡੇਰਾ ਬਾਬਾ ਨਾਨਕ ਵਲੋਂ ਇਸ ਸਾਲ ਵੀ ਪਵਿੱਤਰ ਧਰਤੀ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾਂ ਵਾਲਿਆਂ ਦੀ ਮਿੱਠੀ ਯਾਦ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ | ਇਸ ...
ਨੌਸ਼ਹਿਰਾ ਮੱਝਾ ਸਿੰਘ, 20 ਅਕਤੂਬਰ (ਤਰਸੇਮ ਸਿੰਘ ਤਰਾਨਾ)-ਨਜ਼ਦੀਕੀ ਨਵਾਂ ਪਿੰਡ ਤਾਰਾਗੜ੍ਹ ਦੇ ਵਸਨੀਕ ਕੁਲਦੀਪ ਸਿੰਘ ਨੇ ਲਿਖਤੀ ਦਸਤਾਵੇਜ਼ ਦਿੰਦਿਆਂ ਦੱਸਿਆ ਕਿ ਮੇਰੀ 26 ਸਾਲਾ ਵਿਆਹੁਤਾ ਲੜਕੀ ਨੂੰ ਉਸ ਦੇ ਸਹੁਰਾ ਪਰਿਵਾਰ ਵਲੋਂ ਦਾਜ ਦੀ ਖ਼ਾਤਿਰ ਫਾਹਾ ਦੇ ਕੇ ...
ਪੁਰਾਣਾ ਸ਼ਾਲਾ, 20 ਅਕਤੂਬਰ (ਅਸ਼ੋਕ ਸ਼ਰਮਾ)-ਦਰਿਆ ਬਿਆਸ ਭੈਣੀ ਮੀਲਮਾਂ ਨੇੜੇ ਰੇਤਾ ਤੇ ਮਿੱਟੀ ਦੀ ਨਾਜਾਇਜ਼ ਮਾਈਨਿੰਗ ਦਾ ਧੰਦਾ ਜ਼ੋਰਾਂ 'ਤੇ ਚੱਲ ਰਿਹਾ ਹੈ | ਪਿੰਡ ਦੇ ਆਲੇ-ਦੁਆਲੇ ਨਵੀਆਂ ਬਣੀਆਂ ਸੜਕਾਂ ਟਿੱਪਰਾਂ ਨੇ ਤੋੜ ਦਿੱਤੀਆਂ ਹਨ ਅਤੇ ਮਿੱਟੀ-ਘੱੱਟੇ ਨਾਲ ...
ਬਟਾਲਾ, 20 ਅਕਤੂਬਰ (ਕਾਹਲੋਂ)-ਪੰਜਾਬ ਯੂ.ਟੀ. ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਵਲੋਂ ਮੁਲਾਜ਼ਮ ਮੰਗਾਂ ਲਈ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਮੋਰਿੰਡਾ 'ਚ ਚੱਲ ਰਹੇ ਪੱਕੇ ਮੋਰਚੇ ਵਿਚ ਸ਼ਮੂਲੀਅਤ ਕਰਨ ਲਈ ਡੀ. ਐੱਮ. ਐੱਫ. ਗੁਰਦਾਸਪੁਰ ਦੇ ...
ਗੁਰਦਾਸਪੁਰ, 20 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਥਾਣਾ ਸਿਟੀ ਦੀ ਪੁਲਿਸ ਵਲੋਂ ਚੋਰੀ ਦੇ 5 ਮੋਟਰਸਾਈਕਲਾਂ ਤੇ 3 ਸਕੂਟਰੀਆਂ ਸਮੇਤ ਇਕ ਵਿਅਕਤੀ ਨੰੂ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਸਿਟੀ ਜਬਰਜੀਤ ਸਿੰਘ ਨੇ ਦੱਸਿਆ ਕਿ ...
ਬਟਾਲਾ, 20 ਅਕਤੂਬਰ (ਕਾਹਲੋਂ)-ਵਿਧਾਨ ਸਭਾ ਹਲਕਾ ਕਾਦੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਵਕੀਲ ਜਗਰੂਪ ਸਿੰਘ ਸੇਖਵਾਂ ਨੇ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਨਾਲ ਕਸਬਾ ਕਾਹਨੂੰਵਾਨ ਵਿਖੇ ਵਿਸ਼ੇਸ਼ ਮੀਟਿੰਗ ਕੀਤੀ | ਮੀਟਿੰਗ ਦੌਰਾਨ ਵਕੀਲ ਸੇਖਵਾਂ ਨੇ ਕਿਹਾ ...
ਦੀਨਾਨਗਰ, 20 ਅਕਤੂਬਰ (ਸੰਧੂ/ਸੋਢੀ)-ਬੀਤੀ ਰਾਤ ਦੀਨਾਨਗਰ ਜੀ. ਟੀ. ਰੋਡ 'ਤੇ ਸਥਿਤ ਇਕ ਏ. ਟੀ. ਐੱਮ. 'ਚ ਇਕ ਵਿਅਕਤੀ ਵਲੋਂ ਭੰਨ੍ਹਤੋੜ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਇਕ ਵਿਅਕਤੀ ਜੀ. ਟੀ. ਰੋਡ 'ਤੇ ਏ. ਟੀ. ਐੱਮ. ਅੰਦਰ ਚਲਾ ਗਿਆ, ਜਿਸ ਨੇ ਅੰਦਰ ...
ਕਾਦੀਆਂ, 20 ਅਕਤੂਬਰ (ਯਾਦਵਿੰਦਰ ਸਿੰਘ)-ਪਿੰਡ ਤੁਗਲਵਾਲ 'ਚ ਪਿੰਡ ਦੀ ਫਿਰਨੀ ਦੀ ਸੜਕ ਅਤੇ ਡੇਰਾ ਤਰਸੇਮ ਸਿੰਘ, ਡੇਰਾ ਮੋਹਨ ਸਿੰਘ, ਡੇਰਾ ਰਣਜੀਤ ਸਿੰਘ ਬਿੱਟੂ ਦੇ ਰਸਤੇ ਨੂੰ ਬਣਨ ਵਾਲੀਆਂ ਨਵੀਆਂ ਸੜਕਾਂ ਅਤੇ ਤਿੰਨ ਫਿਰਨੀਆਂ ਦਾ ਨੀਂਹ ਪੱਥਰ ਹਲਕਾ ਵਿਧਾਇਕ ...
ਬਟਾਲਾ, 20 ਅਕਤੂਬਰ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ ਪੰਜਾਬ ਦੇ ਜਥੇਬੰਦਕ ਸਕੱਤਰ ਸੁਭਾਸ਼ ਓਹਰੀ ਨੇ ਪ੍ਰਸ਼ਾਸਨ 'ਤੇ ਜੰਮ ਕੇ ਵਰ੍ਹਦਿਆਂ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਡੇਂਗੂ ਦੇ ਪ੍ਰਕੋਪ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਅੱਜ ਇਹ ਦਿਨ ਦੇਖਣੇ ਨਾ ਪੈਂਦੇ | ...
ਗੁਰਦਾਸਪੁਰ, 20 ਅਕਤੂਬਰ (ਆਰਿਫ਼)-ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਅਗਵਾਈ ਹੇਠ ਹਲਕੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਆਪਣੀ ਪਾਰਟੀ ਨੰੂ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ...
ਬਟਾਲਾ, 20 ਅਕਤੂਬਰ (ਕਾਹਲੋਂ)-ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਸਥਾਨਕ ਬੇਰਿੰਗ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰ. ਡਾ. ਰਾਜਨ ਚੌਧਰੀ ਨੂੰ ਸਰਬੋਤਮ ਸ਼ਖ਼ਸੀਅਤ ਲਈ ਭਾਰਤ ਸਿੱਖਿਆ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ | ਦਿੱਲੀ ਵਿਖੇ ਡਾ. ਚੌਧਰੀ ਨੂੰ ...
ਗੁਰਦਾਸਪੁਰ, 20 ਅਕਤੂਬਰ (ਆਰਿਫ਼)-ਪਿਛਲੇ ਕਰੀਬ 45 ਸਾਲ ਤੋਂ ਪਾਰਟੀ ਅੰਦਰ ਕੰਮ ਕਰ ਰਹੇ ਕ੍ਰਿਸਚਨ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਡਾ. ਸਲਾਮਤ ਮਸੀਹ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਕਾਂਗਰਸ ਪਾਰਟੀ ਦੀ ਸੇਵਾ ਕਰਦਿਆਂ ਨਿਭਾਈ, ਉਨ੍ਹਾਂ ਨੰੂ ਜ਼ਿਲ੍ਹਾ ...
ਦੀਨਾਨਗਰ, 20 ਅਕਤੂਬਰ (ਸੰਧੂ/ਸ਼ਰਮਾ)-ਕੇਂਦਰ ਸਰਕਾਰ ਨੇ ਬੀ. ਐੱਸ. ਐਫ. ਦਾ ਘੇਰਾ ਵਧਾਉਣ ਦਾ ਫ਼ੈਸਲਾ ਲੈ ਕੇ ਪੰਜਾਬ ਤੇ ਹੋਰ ਸਰਹੱਦੀ ਸੂਬਿਆਂ ਨਾਲ ਵਿਸ਼ਵਾਸਘਾਤ ਕੀਤਾ ਹੈ | ਸੂਬੇ ਦੇ ਹਿਤਾਂ ਨੂੰ ਧਿਆਨ 'ਚ ਰੱਖਦੇ ਹੋਏ ਕੇਂਦਰ ਸਰਕਾਰ ਨੂੰ ਤੁਰੰਤ ਇਸ ਫ਼ੈਸਲੇ ਨੂੰ ...
ਗੁਰਦਾਸਪੁਰ, 20 ਅਕਤੂਬਰ (ਆਰਿਫ਼)-ਸਾਂਝੇ ਮਸੀਹ ਸੰਮੇਲਨ ਨੰੂ ਲੈ ਕੇ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨਰ ਦੇ ਸਾਬਕਾ ਚੇਅਰਮੈਨ ਮੁਨੱਵਰ ਮਸੀਹ ਦੇ ਗ੍ਰਹਿ ਪੰਡੋਰੀ ਰੋਡ ਵਿਖੇ ਮਸੀਹ ਭਾਈਚਾਰੇ ਦੇ ਆਗੂਆਂ ਦੀ ਅਹਿਮ ਮੀਟਿੰਗ ਹੋਈ, ਜਿਸ 'ਚ ਹਲਕਾ ਗੁਰਦਾਸਪੁਰ ਅਤੇ ...
ਪੁਰਾਣਾ ਸ਼ਾਲਾ, 20 ਅਕਤੂਬਰ (ਅਸ਼ੋਕ ਸ਼ਰਮਾ)-ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਨੌਸ਼ਹਿਰਾ ਵਿਖੇ 50 ਲੱਖ ਰੁਪਏ ਖ਼ਰਚ ਕਰਕੇ ਪਿੰਡ ਦਾ ਸਰਵਪੱਖੀ ਵਿਕਾਸ ਕਰਵਾਇਆ ਗਿਆ ਹੈ | ਇਸ ਸੰਬੰਧੀ ਪਿੰਡ ਦੀ ਸਰਪੰਚ ਅਮਨਦੀਪ ਕੌਰ, ਯੂਥ ਆਗੂ ਲਖਵੀਰ ਸਿੰਘ ਤੇ ਸੀਨੀਅਰ ਕਾਂਗਰਸੀ ...
ਗੁਰਦਾਸਪੁਰ, 20 ਅਕਤੂਬਰ (ਪੰਕਜ ਸ਼ਰਮਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਸੰਤ ਨਗਰ ਬਾਜਵਾ ਕਾਲੋਨੀ ਵਿਖੇ ਇਲਾਕੇ ਦੀ ਸਮੂਹ ਸੰਗਤ ਵਲੋਂ ਕਰਵਾਇਆ ਗਿਆ | ਪ੍ਰੋਗਰਾਮ 'ਚ ਵੱਖ-ਵੱਖ ਢਾਡੀ ਅਤੇ ਰਾਗੀ ...
ਘੁਮਾਣ, 20 ਅਕਤੂਬਰ (ਬੰਮਰਾਹ)-ਘੁਮਾਣ ਵਿਖੇ ਹਰਮੀਤ ਸੰਧੂ ਫਿਟਨੈੱਸ ਜਿੰਮ ਅਤੇ ਸੋਹੀ ਜਿੰਮ ਘੁਮਾਣ ਵਾਲਿਆਂ ਦੇ ਵੱਡੇ ਉਪਰਾਲੇ ਸਦਕਾ ਨÏਜਵਾਨਾਂ ਨੂੰ ਸਹੀ ਮਾਰਗ ਦਰਸ਼ਕ ਦੇਣ ਲਈ ਇਕ ਅਹਿਮ ਉਪਰਾਲਾ ਕੀਤਾ ਜਾ ਰਿਹਾ ਹੈ,¢ਜਿਸ ਤਹਿਤ ਨÏਜਵਾਨਾਂ ਨੂੰ ਖੇਡਾਂ ਨਾਲ ਜੋੜਨ ...
ਗੁਰਦਾਸਪੁਰ, 20 ਅਕਤੂਬਰ (ਆਰਿਫ਼)-ਬੀਤੇ ਕੱਲ੍ਹ ਵਿਧਾਨ ਸਭਾ ਹਲਕਾ ਦੀਨਾਨਗਰ ਵਿਖੇ ਤਹਿਸੀਲ ਕੰਪਲੈਕਸ ਦਾ ਉਦਘਾਟਨ ਕਰਨ ਮੌਕੇ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਵਾਗਤ ਲਈ ਪਿੰਡ ਮਚਲੇ ਤੋਂ ਸਰਪੰਚ ਰੇਖਾ ਰਾਣੀ ਦੀ ਅਗਵਾਈ ਹੇਠ ਪੰਚਾਂ, ...
ਡੇਹਰੀਵਾਲ ਦਰੋਗਾ, 20 ਅਕਤੂਬਰ (ਹਰਦੀਪ ਸਿੰਘ ਸੰਧੂ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ''ਮੇਰਾ ਘਰ ਮੇਰੇ ਨਾਮ'' ਸਕੀਮ ਦੀ ਸ਼ੁਰੂਆਤ ਕਰਕੇ ਆਮ ਲੋਕਾਂ ਦੇ ਦਿਲ ਜਿੱਤ ਲਏ ਹਨ | ਇਸ ਸਬੰਧੀ ਸੀਨੀਅਰ ਕਾਂਗਰਸੀ ਆਗੂ ਚੇਅਰਮੈਨ ...
ਪੰਜਗਰਾਈਆਂ, 20 ਅਕਤੂਬਰ (ਬਲਵਿੰਦਰ ਸਿੰਘ)-ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ 7 ਰੋਜ਼ਾ ਗੁਰਮਤਿ ਸਮਾਗਮ ਪਿੰਡ ਦÏਲਤਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ | ...
ਕੋਟਲੀ ਸੂਰਤ ਮੱਲ੍ਹੀ/ਡੇਰਾ ਬਾਬਾ ਨਾਨਕ 20 ਅਕਤੂਬਰ (ਕੁਲਦੀਪ ਸਿੰਘ ਨਾਗਰਾ/ਵਿਜੇ ਸਰਮਾ)-ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰ ਰਹੀ ਸੰਸਥਾ ਗੁਰੂ ਨਾਨਕ ਨਾਮ ਸੇਵਾ ਮਿਸ਼ਨ, ਡੇਰਾ ਬਾਬਾ ਨਾਨਕ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਮਤਿ ਆਊਟ ਰੀਚ ਕੈਂਪ ਪ੍ਰਾਜੈਕਟ ...
ਗੁਰਦਾਸਪੁਰ, 20 ਅਕਤੂਬਰ (ਆਰਿਫ਼)-ਸੇਵਾ ਭਾਰਤੀ ਵਲੋਂ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਵਾਲਮੀਕਿ ਬਸਤੀ ਗੀਤਾ ਭਵਨ ਰੋਡ ਵਿਖੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਪਹਿਲਾਂ ਹਵਨ ਯੱਗ ਕੀਤਾ ਗਿਆ | ਉਪਰੰਤ ਆਰ. ਐੱਸ. ਐੱਸ. ਦੇ ਪ੍ਰਮੁੱਖ ਰਜਨੀਸ਼ ਮਹੰਤ ਨੇ ਆਪਣੇ ...
ਘੁਮਾਣ, 20 ਅਕਤੂਬਰ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਦਾਣਾ ਮੰਡੀ ਘੁਮਾਣ ਵਿਖੇ ਝੋਨੇ ਦੀ ਖਰੀਦ ਤੇ ਢੋਆ ਢੁਆਈ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਸ੍ਰੀ ਹਰਗੋਬਿੰਦਪੁਰ ਦੇ ...
ਕਲਾਨੌਰ, 20 ਅਕਤੂਬਰ (ਪੁਰੇਵਾਲ)-ਸੂਬੇ ਦੀ ਕਾਂਗਰਸ ਸਰਕਾਰ ਵਲੋਂ ਸੱਤਾ 'ਤੇ ਕਾਬਜ਼ ਹੋਣ ਤੋਂ ਪਹਿਲਾਂ ਜੋ ਸੂਬਾ ਵਾਸੀਆਂ ਨਾਲ ਵਾਅਦੇ ਕੀਤੇ ਸਨ, ਉਹ ਤਾਂ ਪੂਰੇ ਹੋਏ ਹੀ ਹਨ ਜਦਕਿ ਇਸ ਤੋਂ ਇਲਾਵਾ ਸਰਕਾਰ ਵਲੋਂ ਲਾਲ ਲਕੀਰ ਅਧੀਨ ਪੈਂਦੀਆਂ ਜ਼ਮੀਨਾਂ 'ਤੇ ਕਾਬਜ਼ ਲੋਕਾਂ ...
ਕਲਾਨੌਰ, 20 ਅਕਤੂਬਰ (ਪੁਰੇਵਾਲ)-ਬੇਘਰੇ ਅਤੇ ਬੇ-ਜ਼ਮੀਨੇ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦੇਣ ਲਈ ਪੰਜਾਬ ਸਰਕਾਰ ਵਲੋਂ ਕੀਤੇ ਗਏ ਐਲਾਨ ਨੂੰ ਅਮਲੀਜ਼ਾਮਾ ਪਹਿਨਾਉਂਦਿਆਂ ਨੇੜਲੇ ਸਰਹੱਦੀ ਪਿੰਡ ਲੋਪਾ ਦੀ ਸਰਪੰਚ ਗੁਰਜੀਤ ਕੌਰ ਦੀ ਅਗਵਾਈ ਹੇਠ ਪੰਚਾਇਤ ਸਕੱਤਰ ...
ਕਲਾਨੌਰ, 20 ਅਕਤੂਬਰ (ਪੁਰੇਵਾਲ)-ਉੱਪ ਮੁੱਖ ਮੰਤਰੀ ਪੰਜਾਬ ਤੇ ਗ੍ਰਹਿ ਵਿਭਾਗ ਦੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦਾ ਸਥਾਨਕ ਕਸਬੇ 'ਚ ਪਹੁੰਚਣ 'ਤੇ ਬਲਾਕ ਕਾਂਗਰਸ ਪ੍ਰਧਾਨ ਸਰਬਜੀਤ ਪਾਲ ਬਿੱਟੂ ਖੁੱਲਰ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵਲੋਂ ਸਵਾਗਤ ...
ਕਾਲਾ ਅਫਗਾਨਾ, 20 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਕੁਝ ਦਿਨ ਪਹਿਲਾਂ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਅੰਦਰ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਦੇਸ਼ ਕੌਮ ਲਈ ਸ਼ਹਾਦਤ ਦਾ ਜਾਮ ਪੀ ਗਏ ਫ਼ੌਜੀ ਨੌਜਵਾਨ ਮਨਦੀਪ ਸਿੰਘ ਬਾਜਵਾ ਪਿੰਡ ਚੱਠਾ ਜ਼ਿਲ੍ਹਾ ਗੁਰਦਾਸਪੁਰ ...
ਬਟਾਲਾ, 20 ਅਕਤੂਬਰ (ਕਾਹਲੋਂ)-ਵਾਰਡਾਂ ਦੀ ਮੰਦੀ ਹਾਲਤ ਨੂੰ ਲੈ ਕੇ ਨਗਰ ਨਿਗਮ ਬਟਾਲਾ ਦੇ ਕੌਸਲਰਾਂ ਹਰਿੰਦਰ ਸਿੰਘ ਤੇ ਬੱਬੀ ਸੇਖੜੀ ਨੇ ਪ੍ਰੈੱਸ ਕਾਨਫਰੰਸ ਕਰਕੇ ਨਗਰ ਨਿਗਮ ਤੇ ਪ੍ਰਸ਼ਾਸਨ ਤੋਂ ਵਾਰਡਾਂ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਹੈ | ਕੌਸਲਰ ਹਰਿੰਦਰ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX