ਅੰਮਿ੍ਤਸਰ, 20 ਅਕਤੂਬਰ (ਗਗਨਦੀਪ ਸ਼ਰਮਾ)-ਅੰਗਰੇਜ਼ਾਂ ਦੇ ਸਮੇਂ ਦੀ ਬਣੀ ਰੋਡਵੇਜ਼ ਵਰਕਸ਼ਾਪ 'ਤੇ 22 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਤੇ ਦੀਵਾਲੀ ਤੋਂ ਪਹਿਲਾਂ ਨਵੀਨੀਕਰਨ ਦੇ ਕੰਮ ਸ਼ੁਰੂ ਹੋਣ ਦੇ ਆਸਾਰ ਹਨ | ਇਸ ਪ੍ਰੋਜੈਕਟ ਤਹਿਤ ਜਨਰਲ ਮੈਨੇਜਰਾਂ (ਜੀ. ਐਮ.), ਟਰੈਫ਼ਿਕ ਮੈਨੇਜਰਾਂ (ਟੀ. ਐਮ.), ਏ. ਐਮ. ਈ, ਅਮਲਾ ਸ਼ਾਖਾ ਦੇ ਦਫ਼ਤਰ ਆਧੁਨਿਕ ਸੁਵਿਧਾਵਾਂ ਨਾਲ ਲੈਸ ਕੀਤੇ ਜਾਣਗੇ | ਨਵੇਂ ਵਾਸ਼ਿੰਗ ਸਟੈਂਡ ਬਣਾਏ ਜਾਣੇ ਹਨ | ਡਰਾਈਵਰਾਂ-ਕੰਡਕਟਰਾਂ ਦੇ ਆਰਾਮ ਕਰਨ ਵਾਸਤੇ ਵਧੀਆ ਕਮਰੇ ਤਿਆਰ ਕੀਤੇ ਜਾਣਗੇ | ਪਾਣੀ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਤਹਿਤ ਵਰਕਸ਼ਾਪ ਦੇ ਅੰਦਰਲੇ ਗੇਟ ਤੋਂ ਲੈ ਕੇ ਬਾਹਰਲੇ ਗੇਟ ਤੱਕ ਨਵੇਂ ਸੀਵਰੇਜ ਪਾਏ ਜਾਣਗੇ ਜਿਸ ਉਪਰੰਤ ਬਰਸਾਤ ਦੇ ਦਿਨਾਂ 'ਚ ਗੰਦਾ ਪਾਣੀ ਖੜ੍ਹਾ ਨਹੀਂ ਹੋਵੇਗਾ | ਅੰਮਿ੍ਤਸਰ ਰੋਡਵੇਜ਼ ਵਰਕਸ਼ਾਪ ਦੀ ਇਮਾਰਤ ਸੰਨ੍ਹ 1947 ਦੇ ਸਮੇਂ ਦੀ ਹੈ ਜਿਸ ਦਾ ਅੰਦਾਜ਼ਾ ਇਮਾਰਤ ਦੀ ਤਰਸਯੋਗ ਹਾਲਤ ਨੂੰ ਵੇਖ ਕੇ ਹੀ ਲਗਾਇਆ ਜਾ ਸਕਦਾ ਹੈ | ਅੰਮਿ੍ਤਸਰ-1 ਅਤੇ ਅੰਮਿ੍ਤਸਰ-2 ਦੇ ਜਨਰਲ ਮੈਨੇਜਰ ਅਤੇ ਉਨ੍ਹਾਂ ਦੇ ਸਟਾਫ਼ ਮੈਂਬਰ ਪੁਰਾਨੇ ਤੇ ਖ਼ਸਤਾ-ਹਾਲ ਦਫ਼ਤਰਾਂ 'ਚ ਬੈਠ ਕੇ ਕੰਮ ਕਰਨ ਨੂੰ ਮਜਬੂਰ ਸਨ | ਬਰਸਾਤ ਦੇ ਦਿਨਾਂ 'ਚ ਕੁਝ ਦਫ਼ਤਰਾਂ ਦੀਆਂ ਛੱਤਾਂ 'ਚੋਂ ਬਰਸਾਤੀ ਪਾਣੀ ਟਪਕਣ ਲੱਗ ਪੈਂਦਾ ਸੀ | ਵਰਕਸ਼ਾਪ ਪ੍ਰਬੰਧਕਾਂ ਵਲੋਂ ਇਸ ਸਬੰਧੀ ਬਾਰ-ਬਾਰ ਚਿੱਠੀਆਂ ਲਿਖੀਆਂ ਜਾਂਦੀਆਂ ਰਹੀਆਂ | ਆਖ਼ਰਕਾਰ ਹੁਣ ਉਨ੍ਹਾਂ ਚਿੱਠੀਆਂ ਨੂੰ ਬੂਰ ਪੈਣ ਜਾ ਰਿਹਾ ਹੈ | ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਇਸ ਵਰਕਸ਼ਾਪ ਦੇ ਨਵੀਨੀਕਰਨ ਵਾਸਤੇ 22 ਕਰੋੜ ਰੁਪਏ ਮਨਜ਼ੂਰ ਕਰ ਦਿੱਤੇ ਗਏ ਹਨ | ਟਰਾਂਸਪੋਰਟ ਮੰਤਰੀ ਪੰਜਾਬ ਅਮਰਿੰਦਰ ਸਿੰਘ ਰਾਜਾ ਵੰੜਿਗ ਵਲੋਂ ਆਪਣੇ ਫੇਸਬੁੱਕ ਅਕਾਉਂਟ 'ਤੇ ਅੰਮਿ੍ਤਸਰ ਦੀ ਰੋਡਵੇਜ਼ ਵਰਕਸ਼ਾਪ ਦੇ ਨਵੀਨੀਕਰਨ ਪਲਾਨ 'ਤੇ ਚਰਚਾ ਕਰਦਿਆਂ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਹੈ ਕਿ ਮੇਰੀ ਕੋਸ਼ਿਸ਼ ਹੈ ਕਿ ਵਿਭਾਗ ਨੂੰ ਹਰ ਪਾਸੇ ਤੋਂ ਸਹੀ ਕਰ ਸਕਾਂ | ਹਰ ਛੋਟਾ ਕਦਮ ਇਸ ਮੰਜ਼ਿਲ ਨੂੰ ਨੇੜੇ ਲੈ ਕੇ ਆਵੇਗਾ |
ਅੰਮਿ੍ਤਸਰ, 20 ਅਕਤੂਬਰ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਇਕਾਈ ਦੀ ਬੈਠਕ ਮੀਤ ਪ੍ਰਧਾਨ ਡਾ: ਰਾਕੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਜ਼ਿਲ੍ਹਾ ਅਹੁਦੇਦਾਰਾਂ ਤੇ ਮੰਡਲ ਪ੍ਰਧਾਨਾਂ ਨੇ ਸ਼ਮੂਲੀਅਤ ਕੀਤੀ | ਇਸ ਦੌਰਾਨ ਡਾ: ਰਾਕੇਸ਼ ਸ਼ਰਮਾ ...
ਅਟਾਰੀ, 20 ਅਕਤੂਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਸਾਊਥ ਫ਼ਿਲਮਾਂ ਦੇ ਸੁਪਰਸਟਾਰ ਥਾਲਾ ਅਜੀਥ ਕੁਮਾਰ ਨੇ ਸਾਥੀਆਂ ਸਮੇਤ ਅੱਜ ਅਟਾਰੀ-ਵਾਹਗਾ ਸਰਹੱਦ ਵਿਖੇ ਰੀਟਰੀਟ ਸੈਰਾਮਨੀ (ਝੰਡਾ ਉਤਾਰਨ ਦੀ ਰਸਮ ਪਰੇਡ) ਵੇਖੀ | ਸੁਪਰਸਟਾਰ ਥਾਲਾ ਅਜੀਥ ਕੁਮਾਰ ਬਾਅਦ ਦੁਪਹਿਰ ...
ਅੰਮਿ੍ਤਸਰ, 20 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਅੰਮਿ੍ਤਸਰ ਦੀ ਹੰਗਾਮੀ ਮੀਟਿੰਗ 10ਵੀਂ, 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਫੀਸ ਦੇ ਮੁੱਦੇ 'ਤੇ ਪ੍ਰਧਾਨ ਅਮਨ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਅਮਨ ...
ਅੰਮਿ੍ਤਸਰ, 20 ਅਕਤੂਬਰ (ਰੇਸ਼ਮ ਸਿੰਘ)-ਕੋਰੋਨਾ ਦੇ ਅੱਜ ਕੇਵਲ ਦੋ ਨਵੇਂ ਮਾਮਲੇ ਹੀ ਮਿਲੇ ਹਨ ਜਦੋਂ ਕਿ ਇਕ ਮਰੀਜ਼ ਕੋੋਰੋਨਾ ਮੁਕਤ ਹੋਇਆ ਹੈ | ਇਸ ਤਰ੍ਹਾਂ ਹੁਣ ਇਥੇ ਕੁਲ ਸਰਗਰਮ ਮਾਮਲਿਆਂ ਦੀ ਗਿਣਤੀ ਕੇਵਲ 7 ਹੀ ਹੈ | ਦੂਜੇ ਪਾਸੇ ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ...
ਅਟਾਰੀ, 20 ਅਕਤੂਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਪਾਕਿਸਤਾਨ ਵਲੋਂ ਭਾਰਤੀ ਖੇਤਰ 'ਚ ਡਰੋਨ ਰਾਹੀਂ ਹਥਿਆਰ ਤੇ ਹੈਰੋਇਨ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਬੀਤੀ ਰਾਤ ਸਰਹੱਦੀ ਪਿੰਡ ਰਾਜਾਤਾਲ ਦੇ ਨੇੜੇ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ ਨੇ ਪਾਕਿਸਤਾਨ ...
ਵੇਰਕਾ, 20 ਅਕਤੂਬਰ (ਪਰਮਜੀਤ ਸਿੰਘ ਬੱਗਾ)-ਕਿਸਾਨਾਂ ਨੂੰ ਆਪਣੀ ਫ਼ਸਲਾਂ ਲਈ ਡੀ.ਏ.ਪੀ. ਦੀ ਖਾਦ ਮੁਹੱਈਆ ਨਾ ਕਰਵਾਏ ਜਾਣ ਕਾਰਨ ਕਾਂਗਰਸ ਪਾਰਟੀ ਦੀ ਸੂਬਾ ਸਰਕਾਰ ਪ੍ਰਤੀ ਕਿਸਾਨਾਂ ਤੇ ਜ਼ਿਮੀਦਾਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਸਰਕਾਰ ਵਲੋਂ ਇਸ ਵੱਲ ਕੋਈ ...
ਅੰਮਿ੍ਤਸਰ, 20 ਅਕਤੂਬਰ (ਸੁਰਿੰਦਰ ਕੋਛੜ)-ਜਲਿ੍ਹਆਂਵਾਲਾ ਬਾਗ਼ ਦੇ ਨਵੀਨੀਕਰਨ ਦੇ ਨਾਂਅ ਹੇਠ ਸ਼ਹੀਦੀ ਸਮਾਰਕ ਦੇ ਇਤਿਹਾਸਕ ਸਰੂਪ ਤੇ ਪ੍ਰਮਾਣਿਤ ਤੱਥਾਂ ਨਾਲ ਕੀਤੀ ਛੇੜਛਾੜ ਦੇ ਖ਼ਿਲਾਫ਼ ਰੋਸ ਪ੍ਰਗਟਾਉਣ ਲਈ 23 ਅਕਤੂਬਰ ਨੂੰ ਜਲਿ੍ਹਆਂਵਾਲਾ ਬਾਗ਼ ਵਿਖੇ ਵਿਸ਼ਾਲ ...
ਮਾਨਾਂਵਾਲਾ, 20 ਅਕਤੂਬਰ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ-ਬਠਿੰਡਾ ਰੋਡ 'ਤੇ ਬੀਤੀ ਰਾਤ ਇਕ ਬੁਲਟ ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਵਾਹਨ ਦੇ ਟੱਕਰ ਮਾਰ ਦੇਣ ਨਾਲ ਮੋਟਰਸਾਈਕਲ ਸਵਾਰ ਦੋ ਸਕੇ ਭਰਾਵਾਂ 'ਚੋਂ ਇਕ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ ਜਦੋਂਕਿ ...
ਤਰਨ ਤਾਰਨ, 20 ਅਕਤੂਬਰ (ਪਰਮਜੀਤ ਜੋਸ਼ੀ)-ਵੀਜ਼ਾ ਮਾਹਿਰ ਗੈਵੀ ਕਲੇਰ ਲਗਾਤਾਰ ਵਿਦਿਆਰਥੀਆਂ ਦੇ ਵਿਦੇਸ਼ 'ਚ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਕਰ ਰਹੇ ਹਨ | ਇਸੇ ਕੜੀ ਤਹਿਤ ਇਕ ਹੋਰ ਵਿਦਿਆਰਥਣ ਮਨਪ੍ਰੀਤ ਕੌਰ ਪਤਨੀ ਜਸਮੀਨ ਸਿੰਘ ਨੂੰ ਯੂ.ਕੇ. ਦਾ ਸਪਾਊਸ ਵੀਜ਼ਾ ...
ਅੰਮਿ੍ਤਸਰ, 20 ਅਕਤੂਬਰ (ਸੁਰਿੰਦਰ ਕੋਛੜ)-ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਆਜ਼ਾਦੀ ਦੇ ਅੰਮਿ੍ਤ ਮਹੋਤਸਵ ਦੇ ਤਹਿਤ ਨਹਿਰੂ ਯੁਵਾ ਕੇਂਦਰ ਸੰਗਠਨ, ਯੁਵਾ ਮਾਮਲੇ ਤੇ ਖੇਡ ਮੰਤਰਾਲੇ, ਭਾਰਤ ਸਰਕਾਰ ਨੇ ਭਾਰਤ ਦੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ...
ਅੰਮਿ੍ਤਸਰ, 20 ਅਕਤੂਬਰ (ਸੁਰਿੰਦਰ ਕੋਛੜ)-ਸ਼੍ਰੀ ਦੁਰਗਿਆਣਾ ਮੰਦਰ ਦੇ ਵਿਹੜੇ 'ਚ ਦੋ ਹਾਈ ਮਾਸਟ ਲਾਈਟਾਂ ਦਾ ਉਦਘਾਟਨ ਕਰਨ ਪਹੁੰਚੇ ਰਾਜ ਸਭਾ ਸੰਸਦ ਮੈਂਬਰ ਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਆਪਣੀਆਂ ਉਪਲਬਧੀਆਂ ਗਿਣਾਉਂਦਿਆਂ ਕਿਹਾ ਕਿ ਸੰਸਦ ...
ਅੰਮਿ੍ਤਸਰ, 20 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਇੰਪਲਾਈਜ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ਦੌਰਾਨ ਸਰਗਰਮੀ ਨਾਲ ਹਿੱਸਾ ਲੈ ਰਹੀ ਯੂਨੀਵਰਸਿਟੀ ਕਰਮਚਾਰੀ ਡੈਮੋਕ੍ਰੈਟਿਕ ਇੰਪਲਾਈਜ਼ ਫਰੰਟ ਨੇ ਆਪਣੇ ਪਹਿਲੇ ...
ਅੰਮਿ੍ਤਸਰ, 20 ਅਕਤੂਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ 'ਚ ਅਮਰੀਕਾ ਦੇ ਸਾਬਕਾ ਰਾਜਦੂਤ ਜ਼ਲਮਯ ਖਲੀਲਜ਼ਾਦ ਨੇ ਅਫ਼ਗਾਨਿਸਤਾਨ ਸ਼ਾਂਤੀ ਸਮਝੌਤੇ ਦੇ ਵਿਸ਼ੇਸ਼ ਪ੍ਰਤੀਨਿਧੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਉਨ੍ਹਾਂ ਦੀ ਕਈ ਮਹੀਨਿਆਂ ਦੀ ਕੂਟਨੀਤੀ ਨੇ ...
ਅੰਮਿ੍ਤਸਰ, 20 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਰਾਜਦੂਤ ਅਬਦੁਲ ਬਾਸਿਤ ਨੇ ਕਿਹਾ ਹੈ ਕਿ ਕਸ਼ਮੀਰ ਮੁੱਦਾ ਹੁਣ ਪਾਕਿ ਦੇ ਹੱਥੋਂ ਖਿਸਕ ਰਿਹਾ ਹੈ | ਸਥਿਤੀ ਇਹ ਹੈ ਕਿ ਮੁਸਲਿਮ ਦੇਸ਼ ਭਾਰਤ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਤੇ ਆਉਣ ਵਾਲੇ ਦਿਨਾਂ ...
ਸੁਲਤਾਨਵਿੰਡ, 20 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਹੋਇਆਂ ਸੱਤਾ ਹਾਸਲ ਕਰਨ ਲਈ ਲੋਕਾਂ ...
ਅੰਮਿ੍ਤਸਰ, 20 ਅਕਤੂਬਰ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰੂ ਨਗਰੀ ਵਿਚ ਸ਼ੋ੍ਰਮਣੀ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਚਲਾਈ ਜਾ ਰਹੀ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਅੱਜ ਦਾ ਸਮਾਗਮ ਪੰਜਵੇਂ ...
ਅੰਮਿ੍ਤਸਰ, 20 ਅਕਤੂਬਰ (ਜਸਵੰਤ ਸਿੰਘ ਜੱਸ)-ਕਨਫੈਡਰੇਸ਼ਨ ਆਫ ਯੂਨੈਸਕੋ ਕਲੱਬਜ ਐਂਡ ਅਸੋਸੀਏਸ਼ਨ ਆਫ ਇੰਡੀਆ ਦੇ ਅਹੁਦੇਦਾਰਾਂ ਦੀ ਹੋਈ ਚੋਣ 'ਚ ਤੀਸਰੀ ਵਾਰ ਮੁੜ ਡਾ: ਐਸ. ਐਸ. ਛੀਨਾ (ਪੰਜਾਬ) ਨੂੰ ਇਸ ਵਕਾਰੀ ਸਭਾ ਦਾ ਪ੍ਰਧਾਨ ਚੁਣ ਲਿਆ ਗਿਆ ਜਦੋਂ ਕਿ ਸ੍ਰੀ ਯੋਗੇਸ਼ ...
ਅੰਮਿ੍ਤਸਰ, 20 ਅਕਤੂਬਰ (ਹਰਮਿੰਦਰ ਸਿੰਘ)-ਅੰਮਿ੍ਤਸਰ ਸਮਾਰਟ ਸਿਟੀ ਲਿਮ ਵਲੋਂ 125 ਕਰੋੜ ਦੀ ਲਾਗਤ ਨਾਲ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਦੀ ਸਰਕੁਲਰ ਰੋਡ ਦੇ ਕੀਤੇ ਜਾ ਰਹੇ ਸੁੰਦਰੀਕਰਨ ਦੇ ਕੰਮਾਂ 'ਚ ਕਈ ਉਣਤਾਈਆਂ ਸਾਹਮਣੇ ਆ ਰਹੀਆਂ ਹਨ | ਇਸ ਸੜਕ 'ਤੇ ਪ੍ਰੀਮਿਕਸ ਪਾਉਣ ...
ਅੰਮਿ੍ਤਸਰ, 20 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਦੇ ਵਿਦਿਆਰਥੀਆਂ ਨੇ ਖੰਨਾ ਸ਼ੂਟਿੰਗ ਕਲੱਬ ਵਲੋਂ ਕਰਵਾਈ ਗਈ ਸ਼ੂਟਿੰਗ ਪ੍ਰਤੀਯੋਗਿਤਾ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਹਿਮ ਸਥਾਨ ਹਾਸਲ ਕੀਤੇ ਹਨ | ਇਸ ਸਬੰਧੀ ਜਾਣਕਾਰੀ ...
ਅੰਮਿ੍ਤਸਰ, 20 ਅਕਤੂਬਰ (ਸੁਰਿੰਦਰ ਕੋਛੜ)-ਬੰਗਲਾਦੇਸ਼ 'ਚ ਦੁਰਗਾ ਪੂਜਾ ਮੌਕੇ ਹੋਈ ਹਿੰਸਾ ਤੇ ਹੱਤਿਆਵਾਂ ਦੀ ਵੱਖ-ਵੱਖ ਜਥੇਬੰਦੀਆਂ ਨੇ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਇਸ ਨੂੰ ਇਕ ਸ਼ਰਮਨਾਕ ਕਾਰਵਾਈ ਦੱਸਿਆ ਹੈ | ਹਿੰਦ-ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸ: ...
ਅੰਮਿ੍ਤਸਰ, 20 ਅਕਤੂਬਰ (ਹਰਮਿੰਦਰ ਸਿੰਘ)-ਲੇਖਕ ਮਨਮੋਹਨ ਸਿੰਘ ਢਿੱਲੋਂ ਨੇ ਆਸਟਰੇਲੀਆ ਵਿਖੇ ਆਪਣੇ ਜੀਵਨ ਦੇ ਸੁਨਹਿਰੇ ਸਫ਼ਰ ਨੂੰ ਯਾਦਗਾਰ ਬਣਾਉਂਦੇ ਹੋਏ ਉਥੇ ਘੁੰਮਣ ਫ਼ਿਰਨ ਦੇ ਮਿਲੇ ਕੁਝ ਸਮੇਂ ਦੌਰਾਨ ਅਹਿਮ ਪਹਿਲੂਆਂ ਨੂੰ 'ਬੰਦੇ ਦੀ ਵੁੱਕਤ ਐ ਜਿੱਥੈ' ਸਿਰਲੇਖ ...
ਅੰਮਿ੍ਤਸਰ, 20 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਅਸ਼ੋਕ ਵਾਟਿਕਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜੇ. ਈ. ਈ. ਐਡਵਾਂਸ ਦੀ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਆਂਚਲ ...
ਅੰਮਿ੍ਤਸਰ, 20 ਅਕਤੂਬਰ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਹੋਣ ਵਾਲੇ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ ਅੱਜ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ...
ਅੰਮਿ੍ਤਸਰ, 20 ਅਕਤੂਬਰ (ਸੁਰਿੰਦਰ ਕੋਛੜ)-ਰਾਸ਼ਟਰੀ ਏਕਤਾ ਦਿਵਸ ਦੇ ਸਬੰਧ 'ਚ ਜੰਮੂ-ਕਸ਼ਮੀਰ ਪੁਲਿਸ ਵਲੋਂ ਡੀ. ਐਸ. ਪੀ. ਗ਼ੁਲਾਮ ਹੁਸੈਨ ਦੀ ਅਗਵਾਈ 'ਚ ਕੱਢੀ ਗਈ ਮੋਟਰਸਾਈਕਲ ਰੈਲੀ ਦਾ ਸਥਾਨਕ ਜਲਿ੍ਹਆਂਵਾਲਾ ਬਾਗ਼ ਵਿਖੇ ਪਹੁੰਚਣ 'ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ...
ਰਾਜਾਸਾਂਸੀ, 20 ਅਕਤੂਬਰ (ਹਰਦੀਪ ਸਿੰਘ ਖੀਵਾ)-ਪਿੰਡ ਮੀਰਾਂਕੋਟ ਕਲਾਂ ਵਿਖੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਾਂਝੇ ਸਹਿਯੋਗ ਨਾਲ ਸਾਲਾਨਾ ਧਾਰਮਿਕ ਜੋੜ ਮੇਲਾ ਮਨਾਇਆ ਗਿਆ | ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਵਲੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX