ਗੋਇੰਦਵਾਲ ਸਾਹਿਬ, 20 ਅਕਤੂਬਰ (ਸਕੱਤਰ ਸਿੰਘ ਅਟਵਾਲ)-ਇਤਿਹਾਸਕ ਅਤੇ ਸਿੱਖੀ ਦੇ ਧੁਰੇ ਵਜੋਂ ਜਾਣੇ ਜਾਂਦੇ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਗੰਦੇ ਪਾਣੀ ਦੀ ਨਿਕਾਸੀ ਅਤੇ ਸਾਫ਼-ਸਫ਼ਾਈ ਨੂੰ ਲੈ ਕੇ ਕਰੋੜਾਂ ਰੁਪਏ ਦੀ ਲਾਗਤ ਨਾਲ ਵਾਟਰ ਟਰੀਟਮੈਂਟ ਪਲਾਂਟ ਤਿਆਰ ਕੀਤਾ ਗਿਆ ਸੀ, ਜੋ ਲੰਬਾ ਸਮਾਂ ਬੀਤਣ ਦੇ ਬਾਵਜੂਦ ਵੀ ਚਾਲੂ ਨਹੀਂ ਹੋ ਸਕਿਆ ਅਤੇ ਜਿਸ ਦੇ ਕਾਰਨ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਪਵਿੱਤਰ ਜਲ ਦੇ ਦੂਸ਼ਿਤ ਹੋਣ ਦਾ ਖਤਰਾ ਦਿਨ-ਬ-ਦਿਨ ਵੱਧਦਾ ਚਲਾ ਜਾ ਰਿਹਾ ਹੈ | ਦੱਸਣਯੋਗ ਹੈ ਕਿ ਵਾਟਰ ਟਰੀਟਮੈਂਟ ਪਲਾਂਟ ਦੇ ਨਾ ਚਾਲੂ ਹੋਣ ਕਾਰਨ ਦਰਿਆ ਬਿਆਸ ਦੇ ਨਾਲ ਵਗਦੇ ਨਾਲੇ ਦੀ ਨਿਕਾਸੀ ਨਾ ਹੋਣ ਕਾਰਨ ਨਗਰ ਦਾ ਸਾਰਾ ਗੰਦਾ ਪਾਣੀ ਇਸ ਵਿਚ ਜਾ ਰਿਹਾ ਹੈ ਜੋ ਕਿ ਗੁਰਦੁਆਰਾ ਬਾਉਲੀ ਸਾਹਿਬ ਦੇ ਪਵਿੱਤਰ ਜਲ ਨੂੰ ਦੂਸ਼ਿਤ ਕਰ ਸਕਦਾ ਹੈ | ਇਲਾਕੇ ਦੀਆਂ ਸੰਗਤਾਂ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਸਰਕਾਰ ਨੂੰ ਇਸ ਸੰਬੰਧੀ ਠੋਸ ਕਦਮ ਚੁੱਕਣ ਦੀ ਅਪੀਲ ਵੀ ਕੀਤੀ ਜਾ ਚੁੱਕੀ ਹੈ, ਜਿਸ 'ਤੇ ਜ਼ਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਲੋਂ ਇਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਬਾਉਲੀ ਦੇ ਮੀਟਿੰਗ ਹਾਲ ਵਿਖੇ ਕੀਤੀ ਗਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਕਾਰ ਸੇਵਾ ਖਡੂਰ ਸਾਹਿਬ ਤੋਂ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ, ਕਾਰ ਸੇਵਾ ਸਰਹਾਲੀ ਸਾਹਿਬ ਦੇ ਬਾਬਾ ਦਵਿੰਦਰ ਸਿੰਘ ਸੋਨੂੰ, ਬਾਬਾ ਜਸਪਾਲ ਸਿੰਘ ਠੱਠੇ ਟਿੱਬੇ ਵਾਲੇ, ਬਾਬਾ ਸਰਵਣ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਅਤੇ ਉਕਤ ਮਸਲੇ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਗੁਰਦੁਆਰਾ ਬਾਉਲੀ ਸਾਹਿਬ ਦੀ ਕਿਸੇ ਵੀ ਪ੍ਰਕਾਰ ਦੀ ਸੇਵਾ ਅਤੇ ਨਾਲੇ ਦੀ ਸੁੰਦਰ ਝੀਲ ਬਣਾ ਕੇ ਸੁੰਦਰੀਕਰਨ ਵੀ ਕੀਤਾ ਜਾਵੇਗਾ | ਇਸ ਮੌਕੇ ਐੱਸ.ਡੀ.ਐੱਮ. ਅਮਨਜੋਤ ਕੌਰ, ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ, ਬੀ.ਡੀ.ਪੀ.ਓ. ਪ੍ਰਗਟ ਸਿੰਘ ਸਿੱਧੂ, ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ, ਮੈਨੇਜ਼ਰ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਜਗਜੀਤ ਸਿੰਘ ਰੱਤੋਕੇ, ਸਰਪੰਚ ਕੁਲਦੀਪ ਸਿੰਘ ਲਾਹੌਰੀਆ, ਜਥੇਦਾਰ ਪ੍ਰੇਮ ਸਿੰਘ ਪੰਨੂੰ, ਗੁਲਵਿੰਦਰ ਸਿੰਘ ਰਾਏ, ਸੁਖਵਿੰਦਰ ਸਿੰਘ ਧਾਲੀਵਾਲ, ਸੁਰਿੰਦਰ ਸਿੰਘ ਸੈਣੀ, ਮਨਜੀਤ ਸਿੰਘ ਰੰਧਾਵਾ, ਵਰਿੰਦਰਜੋਤ ਸਿੰਘ ਜੋਤੀ ਮੈਂਬਰ ਪੰਚਾਇਤ, ਰਣਜੀਤ ਸਿੰਘ ਲੱਕੀ, ਮੱਸਾ ਸਿੰਘ ਮੈਂਬਰ ਪੰਚਾਇਤ, ਹਰਭਜਨ ਸਿੰਘ ਰਾਠੌਰ, ਡਾ. ਸਤਨਾਮ ਸਿੰਘ ਧੂੰਦਾ, ਕੁਲਵੰਤ ਸਿੰਘ ਸੰਗਰੀਆ, ਮੀਤ ਮੈਨੇਜਰ ਸਰਬਜੀਤ ਸਿੰਘ ਮੁੰਡਾਪਿੰਡ, ਜਗਰੂਪ ਸਿੰਘ ਖਵਾਸਪੁਰ, ਮਨਜੀਤ ਸਿੰਘ ਧੂੰਦਾ, ਬਾਬਾ ਮੋਹਰ ਸਿੰਘ, ਬਾਬਾ ਸਰਵਣ ਸਿੰਘ ਆਦਿ ਹਾਜ਼ਰ ਸਨ |
ਖੇਮਕਰਨ, 20 ਅਕਤੂਬਰ (ਰਾਕੇਸ਼ ਬਿੱਲਾ)-ਸਥਾਨਿਕ ਮੰਡੀ ਵਿਚ ਝੋਨੇ ਦੀ ਚੁਕਾਈ ਨੂੰ ਲੈ ਕੇ ਆੜ੍ਹਤੀਆਂ ਤੇ ਟਰੱਕ ਯੂਨੀਅਨ ਦਰਮਿਆਨ ਚੱਲ ਰਿਹਾ ਵਿਵਾਦ ਹੋਰ ਵੱਧ ਗਿਆ, ਜਦ ਬੀਤੀ ਰਾਤ ਮੰਡੀ 'ਚ ਕੁਝ ਵਿਅਕਤੀਆਂ ਨੇ ਇਕ ਆੜ੍ਹਤੀ 'ਤੇ ਜਾਨਲੇਵਾ ਹਮਲਾ ਕਰਕੇ ਤੇਜਧਾਰ ਹਥਿਆਰਾਂ ...
ਪੱਟੀ, 20 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਵਿਧਾਨ ਸਭਾ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਲੋਂ ਲਾਹੌਰ ਚੌਕ ਪੱਟੀ ਵਿਖੇ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ 50 ਫੁੱਟ ਉੱਚੇ ਕਲਾਕ ਟਾਵਰ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ...
ਮੀਆਂਵਿੰਡ, 20 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)-ਕਾਂਗਰਸ ਸਰਕਾਰ ਦੇ ਪਹਿਲਾਂ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਿਚ ਕੋਈ ਕਸਰ ਨਹੀਂ ਸੀ ਛੱਡਦੇ, ਪਰ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਨ੍ਹਾਂ ਨੂੰ ...
ਤਰਨ ਤਾਰਨ, 20 ਅਕਤੂਬਰ (ਵਿਕਾਸ ਮਰਵਾਹਾ)-ਸੰਯੁਕਤ ਕਿਸਾਨ ਮੋਰਚਾ ਤਰਨ ਤਾਰਨ ਨੂੰ ਅੱਜ ਸ਼ਿਕਾਇਤ ਮਿਲਣ 'ਤੇ ਦਾਣਾ ਮੰਡੀ ਤਰਨ ਤਾਰਨ ਵਿਖੇ ਸੰਯੁਕਤ ਮੋਰਚੇ ਦੇ ਕਨਵੀਨਰ ਠੇਕੇਦਾਰ ਅੰਮਿ੍ਤਪਾਲ ਸਿੰਘ ਜੌੜਾ ਮੌਕੇ 'ਤੇ ਪੁੱਜੇ ਅਤੇ ਸੀ.ਵੀ.ਸੀ. ਦੀ ਟੀਮ ਦੇ ਨਾਲ ਮੀਟਿੰਗ ...
ਤਰਨ ਤਾਰਨ, 20 ਅਕਤੂਬਰ (ਪਰਮਜੀਤ ਜੋਸ਼ੀ)-ਵੀਜ਼ਾ ਮਾਹਿਰ ਗੈਵੀ ਕਲੇਰ ਲਗਾਤਾਰ ਵਿਦਿਆਰਥੀਆਂ ਦੇ ਵਿਦੇਸ਼ ਵਿਚ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਕਰ ਰਹੇ ਹਨ | ਇਸੇ ਕੜੀ ਤਹਿਤ ਇਕ ਹੋਰ ਵਿਦਿਆਰਥਣ ਮਨਪ੍ਰੀਤ ਕੌਰ ਪਤਨੀ ਜਸਮੀਨ ਸਿੰਘ ਨੂੰ ਯੂ.ਕੇ. ਦਾ ਸਪਾਊਸ ਵੀਜ਼ਾ ...
ਸਰਾਏ ਅਮਾਨਤ ਖਾਂ, 20 ਅਕਤੂਬਰ (ਨਰਿੰਦਰ ਸਿੰਘ ਦੋਦੇ)-ਕਸਬਾ ਸਰਾਏ ਅਮਾਨਤ ਖਾਂ ਵਿਖੇ ਸਥਿਤ ਬਾਠ ਕਲੀਨਿਕ ਤੇ ਚਿੱਟੇ ਰੰਗ ਦੀ ਕਾਰ ਵਰਨਾ ਵਿਚ ਸਵਾਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ ਕੀਤਾ ਗਿਆ ਅਤੇ ਕਲੀਨਿਕ ਦੀ ਭੰਨਤੋੜ ਕੀਤੀ | ਇਸ ...
ਤਰਨ ਤਾਰਨ , 20 ਅਕਤੂਬਰ (ਪਰਮਜੀਤ ਜੋਸ਼ੀ)-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਜਨਤਾ ਦੀ ਸਹੂਲਤ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਸੇਵਾ ਕੇਂਦਰਾਂ ਵਿਚ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਨਾਲ ਸਬੰਧਿਤ ਦੋ ਨਵੀਆਂ ਸਕੀਮਾਂ ...
ਤਰਨ ਤਾਰਨ, 20 ਅਕਤੂਬਰ (ਵਿਕਾਸ ਮਰਵਾਹਾ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਥਾਣਾ ਸਿਟੀ ਦੇ ਏ.ਐੱਸ.ਆਈ. ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮੁਖਤਾਰ ਸਿੰਘ ਪੁੱਤਰ ...
ਖਡੂਰ ਸਾਹਿਬ, 20 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਜਰਨਲ ਬਾਡੀ ਮੀਟਿੰਗ ਕਰਮ ਸਿੰਘ ਫਤਿਹਾਬਾਦ ਦੀ ਪ੍ਰਧਾਨਗੀ ਹੇਠ ਪਿੰਡ ਵੈਰੋਵਾਲ਼ ਵਿਖੇ ਹੋਈ | ਇਸ ਸਮੇਂ ਮੀਟਿੰਗ ਕਰਵਾਉਣ ਪਹੁੰਚੇ ਆਰ.ਐੱਮ.ਪੀ.ਆਈ ਪਾਰਟੀ ਦੇ ਸੂਬਾ ਕਮੇਟੀ ...
ਝਬਾਲ, 20 ਅਕਤੂਬਰ (ਸਰਬਜੀਤ ਸਿੰਘ)-ਪੰਜਾਬ ਸਰਕਾਰ ਵਲੋਂ 2 ਕਿਲੋਵਾਟ ਤੋਂ ਘੱਟ ਸਾਰੀਆਂ ਜਾਤਾਂ ਦੇ ਲੋਕਾਂ ਨੂੰ ਬਿਜਲੀ ਬਿੱਲਾਂ ਸੰਬੰਧੀ ਅਹਿਮ ਰਾਹਤ ਦਿੰਦਿਆਂ ਪਿਛਲੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕਰਨ ਦੇ ਐਲਾਨ ਤੋਂ ਬਾਅਦ ਤਰਨ ਤਾਰਨ ਹਲਕੇ ਦੇ ਕਸਬਾ ਝਬਾਲ ...
ਤਰਨ ਤਾਰਨ, 20 ਅਕਤੂਬਰ (ਪਰਮਜੀਤ ਜੋਸ਼ੀ)-ਬੱਚਿਆਂ ਵਿਚ ਭੁੱਖ ਘੱਟ ਲੱਗਣਾ ਚਿੰਤਾ ਦਾ ਵਿਸ਼ਾ ਹੈ, ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਬੱਚੇ ਦੇ ਸਰੀਰ ਵਿਚ ਆਈਰਨ ਦੀ ਕਮੀ ਹੋਣਾ, ਕਬਜ਼ ਰਹਿਣਾ, ਜਿਆਦਾ ਫਾਸਟ ਫੂਡ ਦਾ ਜਿਆਦਾ ਸੇਵਨ, ਜਿਆਦਾ ਮਿੱਠਾ ਖਾਣਾ, ਪੇਟ ਵਿਚ ...
ਖਡੂਰ ਸਾਹਿਬ, 20 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਬ੍ਰਾਂਚ ਡਾਕ ਘਰ ਨਾਗੋਕੇ ਦੇ ਗ੍ਰਾਮ ਡਾਕ ਸੇਵਕ ਸੰਜੀਵ ਕੁਮਾਰ ਨੇ ਬੇਹਤਰ ਸੇਵਾਵਾਂ ਦੇਣ ਲਈ ਪੰਜਾਬ ਪੋਸਟ ਸਰਕਲ ਵਿਚ ਪਹਿਲਾ ਸਥਾਨ ਹਾਸਲ ਕੀਤਾ | ਇਸ ਮੌਕੇ ਬ੍ਰਾਂਚ ਨਾਗੋਕੇ ਦੇ ਗ੍ਰਾਮ ਡਾਕ ਸੇਵਕ ਸੰਜੀਵ ਕੁਮਾਰ ...
ਖਡੂਰ ਸਾਹਿਬ, 20 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 52 ਰਾਜਪੂਤ ਰਾਜਿਆਂ ਨੂੰ ਰਿਹਾਅ ਕਰਵਾਉਣ ਤੋਂ ਬਾਅਦ ਦੀਵਾਲੀ ਮੌਕੇ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਪਹੁੰਚਣ ਦੀ ਯਾਦ ਵਿਚ ਗੁਰਦੁਆਰਾ ਦਾਤਾ ਬੰਦੀ ਛੋੜ ...
ਝਬਾਲ, 20 ਅਕਤੂਬਰ (ਸਰਬਜੀਤ ਸਿੰਘ)-ਪਿਛਲੇ ਦਿਨੀਂ ਸਥਾਨਿਕ ਅੱਡਾ ਝਬਾਲ ਵਿਖੇ ਸੋਹਲ ਕਰਿਆਨਾ ਸਟੋਰ 'ਤੇ ਹਥਿਆਰਬੰਦ ਲੁਟੇਰਿਆਂ ਵਲੋਂ ਕੀਤੀ ਗਈ ਲੁੱਟ ਖੋਹ ਦੀ ਘਟਨਾ ਤੋਂ ਇਲਾਕੇ 'ਚ ਹੋਰ ਵੱਧ ਰਹੀਆਂ ਘਟਨਾਵਾਂ ਕਾਰਨ ਲੋਕਾਂ 'ਚ ਬਣਦੇ ਜਾ ਰਹੇ ਸਹਿਮ ਭਰੇ ਮਾਹੌਲ ਨੂੰ ...
ਤਰਨ ਤਾਰਨ, 20 ਅਕਤੂਬਰ (ਵਿਕਾਸ ਮਰਵਾਹਾ)-ਸ.ਸ.ਸ.ਸ. (ਮੁੰਡੇ) ਤਰਨ ਤਾਰਨ ਵਿਖੇ ਮਨਿਸਟੀਰੀਅਲ ਯੂਨੀਅਨ ਸਿੱਖਿਆ ਵਿਭਾਗ ਜ਼ਿਲ੍ਹਾ ਤਰਨ ਤਾਰਨ ਦੀ ਚੋਣ ਹੋਈ | ਚੋਣ ਅਬਜਰਵਰ ਦੀ ਜ਼ਿੰਮੇਵਾਰੀ ਭੁਪਿੰਦਰ ਸਿੰਘ ਅਤੇ ਮੰਗਤ ਸਿੰਘ ਵਲੋਂ ਨਿਭਾਈ ਗਈ | ਇਸ ਚੋਣ ਵਿਚ ਵੱਖ-ਵੱਖ ...
ਚੋਹਲਾ ਸਾਹਿਬ, 20 ਅਕਤੂਬਰ (ਬਲਵਿੰਦਰ ਸਿੰਘ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਅਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਚੋਹਲਾ ਸਾਹਿਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਬਲਾਕ ਪ੍ਰਧਾਨ ਪ੍ਰਧਾਨ ...
ਫਤਿਆਬਾਦ, 20 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)-ਸੰਯੁਕਤ ਅਕਾਲੀ ਦਲ ਦੇ ਸਰਪ੍ਰਸਤ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਪਾਰਟੀ ਪ੍ਰਤੀ ਵਫਾਦਾਰੀ ਅਤੇ ਸੇਵਾਵਾਂ ਨੂੰ ਦੇਖਦੇ ਹੋਏ ਸੰਯੁਕਤ ਅਕਾਲੀ ਦਲ ਦੇ ਮੀਤ ਪ੍ਰਧਾਨ ਸੁਰਿੰਦਰ ਸਿੰਘ ਛਿੰਦਾ ਸਾਬਕਾ ਸਰਪੰਚ ...
ਤਰਨ ਤਾਰਨ, 20 ਅਕਤੂਬਰ (ਪਰਮਜੀਤ ਜੋਸ਼ੀ)-ਥਾਣਾ ਖੇਮਕਰਨ ਦੀ ਪੁਲਿਸ ਨੇ ਇਕ ਵਿਅਕਤੀ 'ਤੇ ਦਾਤਰ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਤੋਂ ਇਲਾਵਾ 9 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਖੇਮਕਰਨ ...
ਅਮਰਕੋਟ, 20 ਅਕਤੂਬਰ (ਗੁਰਚਰਨ ਸਿੰਘ ਭੱਟੀ)-ਪੰਜਾਬ ਦੀ ਕਾਂਗਰਸ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਦੀ ਜਨਤਾ ਦੇ ਹਿੱਤਾਂ ਲਈ ਲਏ ਗਏ ਫ਼ੈਸਲੇ ਬਹੁਤ ਹੀ ਸ਼ਲਾਘਾਯੋਗ ਹਨ | ਇਨ੍ਹਾਂ ਫ਼ੈਸਲਿਆਂ ਸਦਕਾ ਕਾਂਗਰਸ ਪਾਰਟੀ ਦੀ ਸਰਕਾਰ ਨੇ ...
ਤਰਨ ਤਾਰਨ, 20 ਅਕਤੂਬਰ (ਪਰਮਜੀਤ ਜੋਸ਼ੀ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਘਰ ਵਿਚ ਦਾਖਲ ਹੋ ਕੇ ਇਕ ਵਿਅਕਤੀ ਨਾਲ ਕੁੱਟਮਾਰ ਕਰਨ ਅਤੇ ਭੰਨਤੋੜ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਤੋਂ ਇਲਾਵਾ 4 ਅਣਪਛਾਤੇ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ...
ਤਰਨ ਤਾਰਨ, 20 ਅਕਤੂਬਰ (ਪਰਮਜੀਤ ਜੋਸ਼ੀ)-ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਕਿਸਾਨਾਂ ਦੀ ਝੋਨੇ ਦੀ ਫ਼ਸਲ ਦੇ ਇਕ ਇਕ ਦਾਣੇ ਨੂੰ ਖਰੀਦਣ ਸੰਬੰਧੀ ਜੋ ਦਾਅਵੇ ਕੀਤੇ ਜਾ ਰਹੇ ਹਨ ਉਹ ਸਾਰੇ ਖੋਖਲੇ ਸਾਬਿਤ ਹੋ ਰਹੇ ਹਨ ਕਿਉਂਕਿ ਮੰਡੀਆਂ 'ਚ ਆਉਣ ਵਾਲੇ 17 ਫ਼ੀਸਦੀ ਨਮੀ ਵਾਲੇ ...
ਪੱਟੀ, 20 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਕਾਲੇਕੇ)-ਸ੍ਰੀ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਇਤਿਹਾਸਿਕ ਗੁਰਦੁਆਰਾ ਬੀਬੀ ਰਜਨੀ ਜੀ ਵਿਖੇ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਲੋਕਲ ਗੁਰਦੁਆਰਾ ...
ਚੋਹਲਾ ਸਾਹਿਬ, 20 ਅਕਤੂਬਰ (ਬਲਵਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਦੇ ਵਿਦਿਆਰਥੀਆਂ ਨੇ ਯੁਵਕ ਮੇਲਾ 2021 ਵਿਚ ਪਹਿਲੇ ਦਿਨ ਮੱਲਾਂ ਮਾਰ ਕੇ ਕਾਲਜ ਦੀ ਸ਼ਾਨ ਵਿਚ ਵਾਧਾ ...
ਤਰਨ ਤਾਰਨ, 20 ਅਕਤੂਬਰ (ਵਿਕਾਸ ਮਰਵਾਹਾ)-ਸਰਹੱਦੋਂ ਪਾਰ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਦੀਆਂ ਸਰਹੱਦਾਂ ਦੇ ਖੇਤਰ ਅਧਿਕਾਰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਤੱਕ ਕਰ ਦਿੱਤੇ ਹਨ, ਜਿਸ ਨਾਲ ਬੀ.ਐੱਸ.ਐੱਫ਼ ...
ਪੱਟੀ, 20 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਕਾਲੇਕੇ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਆਦਿ ਧਰਮ ਸਮਾਜ (ਆਧਸ) ਵਲੋਂ ਸ਼ੋਭਾ ਯਾਤਰਾ ਪਿੱਪਲ ਮੁਹੱਲੇ ਸਥਿਤ ਮੰਦਰ ਤੋਂ ਪੂਜਾ ਅਰਚਨਾ ਉਪਰੰਤ ਕੱਢੀ ਗਈ | ਸ਼ੋਭਾ ਯਾਤਰਾ ਵਿਚ ਮੁੱਖ ਮਹਿਮਾਨ ...
ਹਰੀਕੇ ਪੱਤਣ, 20 ਅਕਤੂਬਰ (ਸੰਜੀਵ ਕੁੰਦਰਾ)-ਬੇਖੌਫ ਲੁਟੇਰੇ ਜਿਸ ਤਰ੍ਹਾਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ, ਇਸ ਤੋਂ ਲੱਗਦਾ ਹੈ, ਇਨ੍ਹਾਂ ਨੂੰ ਪੁਲਿਸ ਦਾ ਕੋਈ ਡਰ ਭੈਅ ਨਹੀਂ, ਕਿਉਂਕਿ ਸੋਮਵਾਰ ਰਾਤ ਨੂੰ ਹਰੀਕੇ ਹੈੱਡ ਵਰਕਸ ਨਜ਼ਦੀਕ ਲੁਟੇਰਿਆਂ ਨੇ ਮੁਨੀਮ ਦੀ ...
ਤਰਨ ਤਾਰਨ, 20 ਅਕਤੂਬਰ (ਪਰਮਜੀਤ ਜੋਸ਼ੀ)-ਪੰਜਾਬ ਦਾ ਮਾਹੌਲ ਵਿਗਾੜਨ ਦੇ ਜ਼ਿੰਮੇਵਾਰ ਹਨ ਕੈਪਟਨ ਅਤੇ ਮੋਦੀ ਜਿਨ੍ਹਾਂ ਨੇ ਪੰਜਾਬ ਵਿਚ ਅੰਡਾਨੀ ਅਤੇ ਅੰਬਾਨੀ ਨੂੰ ਵਾੜਿਆ | ਜੇਕਰ ਅੱਜ ਤੇਜਾ ਸਿੰਘ ਭੁੱਚਰ ਵਰਗੇ ਜੋਸ਼ੀਲੇ ਟਕਸਾਲੀ ਅਕਾਲੀ ਆਗੂ ਹੁੰਦੇ ਜਿਨ੍ਹਾਂ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX