ਬੇਲਾ, 20 ਅਕਤੂਬਰ (ਮਨਜੀਤ ਸਿੰਘ ਸੈਣੀ)- ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਬਲਾਕ ਸ਼੍ਰੀ ਚਮਕੌਰ ਸਾਹਿਬ ਅਧੀਨ ਆਉਂਦੇ ਬੇਟ ਖੇਤਰ ਦੇ ਪਿੰਡਾਂ ਵਿਚ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਪੰਚਾਇਤਾਂ ਨੂੰ ਕਰੋੜਾਂ ਰੁਪਏ ਅਤੇ ਕਈ ਯੂਥ ਕਲੱਬਾਂ ਨੂੰ ਵੀ ਇੱਕ-ਇੱਕ ਲੱਖ ਰੁਪਏ ਦੇ ਚੈੱਕ ਦਿੱਤੇ | ਖੇਤਰ ਦੇ ਕਸਬਾ ਬੇਲਾ ਦੇ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਸਲਾਹਪੁਰ ਅਤੇ ਮਹਿਤੋਤ ਵਿਖੇ ਹੋਏ ਸਮਾਗਮਾਂ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗ੍ਰਾਮ ਪੰਚਾਇਤ ਬੇਲਾ ਨੂੰ ਇੱਕ ਕਰੋੜ ਸੱਤ ਲੱਖ ਰੁਪਏ,ਬੇਲਾ ਕਾਲਜ ਲਈ ਇੱਕੀ ਲੱਖ ਰੁਪਏ, ਗ੍ਰਾਮ ਪੰਚਾਇਤ ਮਹਿਤੋਤ ਨੂੰ ਡੇਢ ਕਰੋੜ ਰੁਪਏ, ਕੋਟਲਾ ਸੁਰਮੁੱਖ ਸਿੰਘ ਇੱਕੀ ਲੱਖ ਰੁਪਏ, ਕੀੜੀ ਅਫਗਾਨਾ ਪੰਜਾਹ ਲੱਖ ਰੁਪਏ, ਰਕਾਲੀ ਮਾਨਗੜ ਪੱਚੀ ਲੱਖ, ਪਰੋਜਪੁਰ ਚੁਰੰਜਾ ਲੱਖ,ਜਿੰਦਾਪੁਰ ਤੇਤੀ ਲੱਖ ਰੁਪਏ, ਜਟਾਣਾ ਪੱਚੀ ਲੱਖ ਰੁਪਏ, ਮੱਕੋਵਾਲ ਗਿਆਰਾਂ ਲੱਖ, ਬਲਰਾਮ ਪੁਰ ਛੱਬੀ ਲੱਖ, ਟੱਪਰੀਆਂ ਅਮਰ ਸਿੰਘ ਚਾਲੀ ਲੱਖ, ਮੱਕੋਵਾਲ ਕਲਾ ਉਨੱਤੀ ਲੱਖ ਰੁਪਏ, ਫਤਹਿਪੁਰ ਪੱਚੀ ਲੱਖ ਰੁਪਏ, ਖੋਖਰਾ ਸੰਤਾਲੀ ਲੱਖ, ਮੁਕਾਰਾਪੁਰ ਪੰਦਰਾਂ ਲੱਖ, ਸਿਲੋਮਾਸਕੋ ਗਿਆਰਾਂ ਲੱਖ ਰੁਪਏ, ਮਨਜੀਤ ਪੁਰ ਪੰਦਰਾਂ ਲੱਖ ਰੁਪਏ, ਭਲਿਆਣ ਪੱਚੀ ਲੱਖ, ਅਟਾਰੀ ਪੰਦਰਾਂ ਲੱਖ, ਸਲਾਹਪੁਰ ਵੀਹ ਲੱਖ ਰੁਪਏ, ਜਗਤਪੁਰ ਪੰਦਰਾਂ ਲੱਖ, ਫੱਸੇ ਪੰਦਰਾਂ ਲੱਖ ਰੁਪਏ, ਸੁਲਤਾਨਪੁਰ ਪੰਦਰਾਂ ਲੱਖ, ਸ਼ੇਖੂਪੁਰ ਪੰਦਰਾਂ ਲੱਖ, ਗੜ੍ਹੀ ਸਤਾਰਾਂ ਲੱਖ ਰੁਪਏ, ਦਾਊਦਪੁਰ ਖ਼ੁਰਦ ਪੰਦਰਾਂ ਲੱਖ, ਧੂੰਮੇਵਾਲ ਸੰਤਾਲੀ ਲੱਖ, ਰਸੀਦਪੁਰ ਅਠੱਤੀ ਲੱਖ, ਅਸਰਪੁਰ ਪੰਦਰਾਂ ਲੱਖ ਰੁਪਏ, ਮੌਜਲੀਪੁਰ ਪੰਦਰਾਂ ਲੱਖ, ਲੱਖੇਵਾਲ ਪੰਦਰਾਂ ਲੱਖ, ਫਰੀਦ ਪੰਦਰਾਂ ਲੱਖ, ਡੱਲਾ ਪੱਚੀ ਲੱਖ ਰੁਪਏ, ਹਾਫੀਜਾਬਾਦ ਪੱਚੀ ਲੱਖ, ਖ਼ਾਨਪੁਰ ਪੱਚੀ ਲੱਖ, ਬਹਿਰਾਮਪੁਰ ਬੇਟ ਪੰਜਾਹ ਲੱਖ ਰੁਪਏ, ਦਾਊਦਪੁਰ ਕਲਾ ਪੰਦਰਾਂ ਲੱਖ, ਮੁਜਾਫਤ ਪੰਦਰਾਂ ਲੱਖ, ਬਜੀਦਪੁਰ ਬਵੰਜਾ ਲੱਖ ਰੁਪਏ, ਜੱਸੜਾ ਪੰਦਰਾਂ ਲੱਖ, ਮੋਹਣ ਮਾਜਰਾ ਪੈਂਤੀ ਲੱਖ, ਸਾਰੰਗਪੁਰ ਪੰਦਰਾਂ ਲੱਖ ਰੁਪਏ ਦੀ ਗ੍ਰਾਂਟ ਦੇ ਚੈੱਕ ਦਿੱਤੇ ਅਤੇ ਕਈ ਪਿੰਡਾਂ ਦੀਆਂ ਸੜਕਾਂ ਲਈ ਵੀ ਲੱਖਾਂ ਰੁਪਏ ਦਿੱਤੇ | ਇਸ ਮੌਕੇ ਪਿੰਡਾਂ ਦੇ ਸਰਪੰਚ-ਪੰਚ, ਨੰਬਰਦਾਰ, ਯੂਥ ਕਲੱਬਾਂ ਦੇ ਪ੍ਰਧਾਨ- ਅਹੁਦੇਦਾਰ, ਮੋਹਤਬਰ ਸੱਜਣ ਅਤੇ ਕਾਂਗਰਸੀ ਵਰਕਰ ਤੇ ਅਹੁਦੇਦਾਰ ਹਾਜ਼ਰ ਸਨ |
ਰੂਪਨਗਰ, 20 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਵਲੋਂ ਮਹਾਂਰਿਸ਼ੀ ਭਗਵਾਨ ਵਾਲਮੀਕਿ ਦੇ ਪ੍ਰਗਟ ਉਤਸਵ ਸੰਬੰਧੀ ਸ਼ਹਿਰ ਵਿਚ ਕਰਵਾਏ ਵੱਖ-ਵੱਖ ਪ੍ਰੋਗਰਾਮਾਂ ...
ਰੂਪਨਗਰ, 20 ਅਕਤੂਬਰ (ਸਤਨਾਮ ਸਿੰਘ ਸੱਤੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ: 295) ਪੰਜਾਬ ਦੇ ਸਮੁੱਚੇ ਮੈਡੀਕਲ ਪ੍ਰੈਕਟੀਸ਼ਨਰ ਵੱਡੀ ਗਿਣਤੀ 'ਚ ਇਕੱਤਰ ਹੋ ਕੇ 23 ਅਕਤੂਬਰ ਨੂੰ ਮੋਰਿੰਡਾ 'ਚ ਸਥਿਤ ਮੁੱਖ ਮੰਤਰੀ ਚੰਨੀ ਦੀ ਕੋਠੀ ਦੇ ਬਾਹਰ ਗੱਜਣਗੇ | ਉਕਤ ...
ਰੂਪਨਗਰ, 20 ਅਕਤੂਬਰ (ਸਤਨਾਮ ਸਿੰਘ ਸੱਤੀ)-ਸ਼ਹਿਰ ਦੇ ਡੇਂਗੂ ਪ੍ਰਭਾਵਿਤ ਇਲਾਕਿਆਂ ਵਿਚ ਸਿਹਤ ਵਿਭਾਗ ਅਤੇ ਨਗਰ ਕੌਂਸਲ ਰੂਪਨਗਰ ਦੀਆਂ ਸੰਯੁਕਤ ਟੀਮਾਂ ਵਲੋਂ ਬੁਖ਼ਾਰ ਦੇ ਪੀੜਤਾਂ ਦੀ ਘਰ ਘਰ ਜਾ ਕੇ ਸ਼ਨਾਖ਼ਤ ਕਰਨ ਲਈ (ਹਾਊਸ ਟੂ ਹਾਊਸ ਫੀਵਰ ਸਰਵੇ) ਅਤੇ ਕਨਟੇਨਰ ਸਰਵੇ ...
ਸ੍ਰੀ ਅਨੰਦਪੁਰ ਸਾਹਿਬ, 20 ਅਕਤੂਬਰ (ਕਰਨੈਲ ਸਿੰਘ)-ਮੁੱਖ-ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ 2 ਕਿੱਲੋਵਾਟ ਮਨਜ਼ੂਰਸ਼ੁਦਾ ਲੋਡ ਤਕ ਦੇ ਸਾਰੇ ਘਰੇਲੂ ਖਪਤਕਾਰਾਂ ਦੇ 29 ਸਤੰਬਰ, 2021 ਨੂੰ ਬਕਾਇਆ ਖੜੇ ਬਿਜਲੀ ਦੇ ਬਿੱਲਾਂ ਨੂੰ ...
ਰੂਪਨਗਰ, 20 ਅਕਤੂਬਰ (ਸਤਨਾਮ ਸਿੰਘ ਸੱਤੀ)-ਬਾਬਾ ਗਾਜੀ ਦਾਸ ਕਲੱਬ ਰਜਿ: ਰੋਡਮਾਜਰਾ ਚੱਕਲਾਂ ਵਲੋਂ ਪਿੰਡ ਰੋਡਮਾਜਰਾ ਚੱਕਲਾਂ ਵਿਖੇ ਕਿਸਾਨੀ ਸੰਘਰਸ਼ ਦੇ ਵਿੱਛੜੇ ਕਿਸਾਨਾਂ ਨੂੰ ਸਮਰਪਿਤ ਬਹੁ ਕਰੋੜੀ ਖੇਡ ਸਟੇਡੀਅਮ ਦਾ ਨੀਂਹ ਪੱਥਰ 27 ਅਕਤੂਬਰ ਨੂੰ ਸ਼ਾਮ 3 ਵਜੇ ...
ਨੂਰਪੁਰ ਬੇਦੀ, 20 ਅਕਤੂਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਨੇ ਅੱਜ ਸਥਾਨਕ ਗੁਰਦੇਵ ਹਸਪਤਾਲ ਵਿਖੇ ਖੁੱਲੇ੍ਹ ਪਹਿਲੇ ਸੀ. ਟੀ. ਸਕੈਨ ਸੈਂਟਰ ਦਾ ਉਦਘਾਟਨ ਕੀਤਾ | ਇਸ ਮੌਕੇ ਉਨ੍ਹਾਂ ਆਖਿਆ ਕਿ ਇਸ ਸੈਂਟਰ ਦੇ ਖੁੱਲ੍ਹਣ ਨਾਲ ...
ਮੋਰਿੰਡਾ, 20 ਅਕਤੂਬਰ (ਕੰਗ)-ਟ੍ਰੇਡ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਪੰਜਾਬ ਵਲੋਂ ਰੋਸ ਰੈਲੀ ਕੱਢਣ ਉਪਰੰਤ ਚੱਕਾ ਜਾਮ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਆਗੂਆਂ ਨੇ ਦੱਸਿਆ ਕਿ 3807 ਟ੍ਰੇਡ ਸਿੱਖਿਆ ਪ੍ਰੋਵਾਈਡਰ ਅਧਿਆਪਕ ਪਿਛਲੇ 18 ਸਾਲਾਂ ...
ਚਮਕੌਰ ਸਾਹਿਬ, 20 ਅਕਤੂਬਰ (ਜਗਮੋਹਣ ਸਿੰਘ ਨਾਰੰਗ)- ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਡੱਟ ਕੇ ਪਹਿਰੇਦਾਰੀ ਕਰਨ ਵਾਲੇ ਦੱਖਣ ਭਾਰਤ ਦੇ ਜੰਮਪਲ ਅਤੇ 42 ਸੈਕਟਰ ਚੰਡੀਗੜ੍ਹ ਦੇ ਸਰਕਾਰੀ ਕਾਲਜ ਦੇ ਸਹਾਇਕ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਨੇ ਅੱਜ ਸ੍ਰੀ ਚਮਕੌਰ ਸਾਹਿਬ ...
ਨੂਰਪੁਰ ਬੇਦੀ, 20 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚਿੱਠੀ ਲਿਖ ਕੇ ਨੂਰਪੁਰ ਬੇਦੀ ਵਿਚ ਮੱਕੀ ਦੀ ਫ਼ਸਲ ਨੂੰ ਹੋਏ ਨੁਕਸਾਨ ਦਾ ...
ਰੂਪਨਗਰ, 20 ਅਕਤੂਬਰ (ਸਤਨਾਮ ਸਿੰਘ ਸੱਤੀ)-ਪੰਜਾਬ ਸਰਕਾਰ ਵਲੋਂ 2 ਕਿੱਲੋਵਾਟ ਮੰਜੁਰਸ਼ੁਦਾ ਲੋਡ ਤੱਕ ਦੇ ਖਪਤਕਾਰਾਂ ਦੇ ਬਿਜਲੀ ਦੇ ਬਕਾਏ ਬਿੱਲਾਂ ਅਤੇ ਕੱਟੇ ਕੁਨੈਕਸ਼ਨਾਂ ਨੂੰ ਮੁੜ ਜੋੜਨ ਲਈ ਜਾਰੀ ਹਦਾਇਤਾਂ ਦੀ ਪਾਲਨਾ ਕਰਦੇ ਹੋਏ 132 ਕੇ. ਵੀ. ਸੁਵਿਧਾ ਸੈਂਟਰ ਸਹਾਇਕ ...
ਮੋਰਿੰਡਾ, 20 ਅਕਤੂਬਰ (ਕੰਗ)-ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਬੱਸ ਸਟੈਂਡ ਨਜ਼ਦੀਕ ਪੰਜਾਬ ਯੂ. ਟੀ. ਮੁਲਾਜ਼ਮ ਪੈਨਸ਼ਨਰ ਸਾਂਝਾ ਫ਼ਰੰਟ ਦੇ ਬੈਨਰ ਹੇਠ ਧਰਨਾ ਜਾਰੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਸ੍ਰੀ ਅਨੰਦਪੁਰ ਸਾਹਿਬ, 20 ਅਕਤੂਬਰ (ਕਰਨੈਲ ਸਿੰਘ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਲੋਂ ਕਰਵਾਏ ਗਏ ਫ਼ਤਿਹਗੜ੍ਹ ਸਾਹਿਬ-ਰੂਪਨਗਰ ਜ਼ੋਨ ਦਾ ਯੁਵਕ ਮੇਲਾ ਦੋਆਬਾ ਕਾਲਜ ਆਫ਼ ਗਰੁੱਪ ਘਰੌਟ ਵਿਖੇ 16 ਅਕਤੂਬਰ ਨੂੰ ਸ਼ੁਰੂ ਹੋ ਕੇ 19 ਅਕਤੂਬਰ ਨੂੰ ਅਮਿੱਟ ਪੈੜਾਂ ...
ਸ੍ਰੀ ਚਮਕੌਰ ਸਾਹਿਬ, 20 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਧੋਲਰਾਂ ਵਿਖੇ ਗ੍ਰਾਮ ਪੰਚਾਇਤ ਵਲੋਂ ਜਤਿੰਦਰ ਸਿੰਘ ਬਾਜਵਾ ਅਮਰੀਕਾ ਅਤੇ ਯੁਨਾਇਟਿਡ ਸਿੱਖ ਮਿਸ਼ਨ ਯੂ ਐਸ ਏ ਦੇ ਸਹਿਯੋਗ ਨਾਲ ਲਗਾਏ ਪੰਜਵੇਂ ਅੱਖਾਂ ਦੇ ਮੁਫ਼ਤ ਜਾਂਚ ਅਤੇ ਅਪ੍ਰੇਸ਼ਨ ਕੈਂਪ ...
ਮੋਰਿੰਡਾ, 20 ਅਕਤੂਬਰ (ਕੰਗ)-ਨਜ਼ਦੀਕੀ ਪਿੰਡ ਤਾਜਪੁਰਾ ਵਿਖੇ ਗੁਰਦੁਆਰਾ ਸਾਹਿਬ ਵਿਚ ਕਥਾ-ਕੀਰਤਨ ਅਤੇ ਢਾਡੀ ਦਰਬਾਰ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰਜੀਤ ਸਿੰਘ ਤਾਜਪੁਰਾ ਨੇ ਦੱਸਿਆ ਕਿ ਜਥੇਦਾਰ ਅਜਮੇਰ ਸਿੰਘ ਖੇੜਾ ਕਾਰਜਕਾਰੀ ਮੈਂਬਰ ਐੱਸ. ਜੀ. ...
ਘਨੌਲੀ, 20 ਅਕਤੂਬਰ (ਜਸਵੀਰ ਸਿੰਘ ਸੈਣੀ)-ਕਿਸੇ ਵੇਲੇ ਦੀਵਾਲੀ ਅਤੇ ਹੋਰ ਤਿਉਹਾਰਾਂ ਦੇ ਮੌਕੇ ਘਰਾਂ ਦੇ ਬਨੇਰਿਆਂ 'ਤੇ ਰੁਸ਼ਨਾਏ ਜਾਣ ਵਾਲੇ ਦੀਵੇ ਅਤੇ ਤਿਉਹਾਰਾਂ 'ਤੇ ਮਿੱਟੀ ਦੇ ਬਰਤਨ ਗੜਬੜੇ , ਹੱਟੀਆਂ , ਕਰੂਏ , ਚੱਕਰੇ, ਘੜੇ ਅਤੇ ਹੋਰ ਸਮਾਨ ਬਹੁਤ ਰੀਝਾਂ ਨਾਲ ...
ਬੇਲਾ, 20 ਅਕਤੂਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੀ ਪ੍ਰਬੰਧਕ ਕਮੇਟੀ, ਪਿ੍ੰਸੀਪਲ, ਸਟਾਫ਼ ਤੇ ਵਿਦਿਆਰਥੀਆਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਦਾ ਕਾਲਜ ਨੂੰ ਵਿਸ਼ੇਸ਼ ਗ੍ਰਾਂਟ ਦੇਣ ...
ਸ੍ਰੀ ਅਨੰਦਪੁਰ ਸਾਹਿਬ, 20 ਅਕਤੂਬਰ (ਕਰਨੈਲ ਸਿੰਘ)-ਪੀ. ਐਸ. ਪੀ. ਸੀ. ਐਲ. ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਜਨਰੇਸ਼ਨ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦਾ ਆਮ ਇਜਲਾਸ ਅੱਜ ਸਥਾਨਕ ਵਿਸ਼ਰਾਮ ਘਰ ਵਿਖੇ ਪ੍ਰਧਾਨ ਕੁਲਦੀਪ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਹੋਇਆ ਜਿਸ 'ਚ ...
ਨੰਗਲ, 20 ਅਕਤੂਬਰ ( ਪ੍ਰੀਤਮ ਸਿੰਘ ਬਰਾਰੀ)-ਸਿਵਲ ਹਸਪਤਾਲ ਨੰਗਲ ਸ਼ਹਿਰ ਵਿਚ ਡੇਂਗੂ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਹੋਇਆ ਹੈ ਕਿਉਂਕਿ ਇਸ ਵਾਰ ਨੰਗਲ ਦੇ ਲੋਕਾਂ ਨੂੰ ਡੇਂਗੂ ਨਾਲ ਪੀੜਤ ਹੋ ਕੇ ਪੀ.ਜੀ.ਆਈ. ਚੰਡੀਗੜ੍ਹ ਜਾਂ ਫਿਰ ਡੀ.ਐਮ.ਸੀ. ਲੁਧਿਆਣਾ ਨਹੀਂ ਜਾਣਾ ਪੈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX