ਤਾਜਾ ਖ਼ਬਰਾਂ


ਬੈਡਮਿੰਟਨ ਖਿਡਾਰੀਆਂ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਮੁਲਾਕਾਤ
. . .  43 minutes ago
ਨਵੀਂ ਦਿੱਲੀ, 22 ਮਈ-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਬੈਡਮਿੰਟਨ ਖ਼ਿਡਾਰੀਆਂ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਖ਼ਿਡਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੇ ਅਨੁਭਵ ਸਾਂਝੇ ਕੀਤੇ।
ਸੰਗਰੂਰ ਸਾਈਕਲ ਰੈਲੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਟਵੀਟ
. . .  58 minutes ago
ਸੰਗਰੂਰ, 22 ਮਈ-ਸੰਗਰੂਰ ਸਾਈਕਲ ਰੈਲੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਕੇ ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਨੂੰ ਖ਼ਤਮ ਕਰਨ ਤੱਕ ਤੁਹਾਡੀ ਸਰਕਾਰ ਰੁਕੇਗੀ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਵਿਰੁੱਧ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੰਗਰੂਰ ਵਿਖੇ ਸਾਈਕਲ ਰੈਲੀ ਨੂੰ ਕੀਤਾ ਰਵਾਨਾ
. . .  about 1 hour ago
ਸੰਗਰੂਰ, 22 ਮਈ-ਅੱਜ ਸਵੇਰੇ ਸੰਗਰੂਰ ਵਿਖੇ ਪੜ੍ਹਦਾ ਪੰਜਾਬ, ਖੇਡਦਾ ਪੰਜਾਬ, ਤੰਦਰੁਸਤ ਪੰਜਾਬ ਦਾ ਸੁਨੇਹਾ ਦਿੰਦਿਆਂ ਰੱਖੀ ਗਈ ਸਾਈਕਲ ਰੈਲੀ ਨੂੰ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਨੇ ਰਵਾਨਗੀ ਦਿੱਤੀ। ਇਸ ਮੌਕੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ...
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਆਈ.ਪੀ.ਐੱਲ.2022 : ਮੁੰਬਈ ਨੇ ਦਿੱਲੀ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਫ਼ੌਜ ਦੀ ਜਾਣਕਾਰੀ ਲੀਕ ਕਰਨ ਦੇ ਦੋਸ਼ 'ਚ ਭਾਰਤੀ ਫ਼ੌਜ ਦਾ ਜਵਾਨ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 21 ਮਈ - ਜਾਣਕਾਰੀ ਦਿੰਦੇ ਹੋਏ ਪੁਲਿਸ ਡਾਇਰੈਕਟਰ ਜਨਰਲ (ਇੰਟੈਲੀਜੈਂਸ) ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਭਾਰਤੀ ਫ਼ੌਜ ਦੀ ਸੰਵੇਦਨਸ਼ੀਲ ਰੈਜੀਮੈਂਟ ਜੋਧਪੁਰ 'ਚ ਕੰਮ ਕਰਨ ਵਾਲਾ ਪ੍ਰਦੀਪ ਕੁਮਾਰ ਲਗਾਤਾਰ ...
ਆਈ.ਪੀ.ਐੱਲ.2022 : ਦਿੱਲੀ ਨੇ ਮੁੰਬਈ ਨੂੰ 160 ਦੌੜਾਂ ਦਾ ਦਿੱਤਾ ਟੀਚਾ
. . .  1 day ago
ਆਮ ਆਦਮੀ ਪਾਰਟੀ ਦੇ ਆਗੂ ਨੇ ਦੋਸਤ ਨੂੰ ਮਾਰੀ ਗੋਲੀ
. . .  1 day ago
ਮਹਿਲ ਕਲਾਂ, 21 ਮਈ (ਅਵਤਾਰ ਸਿੰਘ ਅਣਖੀ)-ਆਮ ਆਦਮੀ ਪਾਰਟੀ ਦੇ ਇਕ ਆਗੂ ਵਲੋਂ ਆਪਣੇ ਕਰੀਬੀ ਦੋਸਤ ਦੇ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਮਹਿਲ ਕਲਾਂ ਵਿਖੇ ...
ਟਾਂਡਾ ਨੇੜੇ ਦਰਿਆ ਬਿਆਸ ਵਿਚ ਦੋ ਨੌਜਵਾਨ ਨਹਾਉਂਦੇ ਸਮੇਂ ਰੁੜ੍ਹੇ
. . .  1 day ago
ਟਾਂਡਾ ਉੜਮੁੜ , 21 ਮਈ (ਦੀਪਕ ਬਹਿਲ)-ਅੱਜ ਦੇਰ ਸ਼ਾਮ ਟਾਂਡਾ ਦੇ ਨੇੜੇ ਪੈਂਦੇ ਪਿੰਡ ਅਬਦੁਲਾਪੁਰ ਵਿਖੇ ਦਰਿਆ ਬਿਆਸ ਦੇ ਕੰਡੇ ਨਹਾਉਂਦੇ ਸਮੇਂ ਜੀਜਾ ਸਾਲਾ ਦਰਿਆ ਦੇ ਤੇਜ਼ ਵਹਾਅ ਦੇ ...
ਆਈ.ਪੀ.ਐੱਲ.2022: ਮੁੰਬਈ ਨੇ ਜਿੱਤਿਆ ਟਾਸ ਪਹਿਲਾਂ ਗੇਂਦਬਾਜ਼ੀ ਕਰਨਾ ਦਾ ਕੀਤਾ ਫ਼ੈਸਲਾ
. . .  1 day ago
ਮੁੰਬਈ, 21 ਮਈ-ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) 2022 ਦਾ 69ਵਾਂ ਮੈਚ ਅੱਜ ਦਿੱਲੀ ਕੈਪੀਟਲਜ਼ (ਡੀ. ਸੀ.) ਤੇ ਮੁੰਬਈ ਇੰਡੀਅਨਜ਼ (ਐੱਮ. ਆਈ.) ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫ਼ੈਸਲਾ ਕੀਤਾ ਹੈ।
ਕੇਂਦਰ ਸਰਕਾਰ ਨੇ ਘਟਾਈ ਐਕਸਾਈਜ਼ ਡਿਊਟੀ, ਪੈਟਰੋਲ 9.50,ਡੀਜ਼ਲ 7 ਰੁਪਏ ਤੇ ਗੈਸ ਸਿਲੰਡਰ 200 ਰੁਪਏ ਸਸਤਾ
. . .  1 day ago
ਨਵੀਂ ਦਿੱਲੀ, 21 ਮਈ-ਕੇਂਦਰ ਸਰਕਾਰ ਨੇ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ। ਸਰਕਾਰ ਖ਼ਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵੱਡੀ ਪੱਧਰ 'ਤੇ ਕਟੌਤੀ ਕੀਤੀ। ਇਸ ਸੰਬੰਧੀ ਜਾਣਕਾਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ...
ਦੁੱਧ ਦੇ ਰੇਟ 'ਚ ਵਾਧੇ ਨਾਲ ਪਸ਼ੂ ਪਾਲਕਾਂ ਦੀ ਆਮਦਨ 'ਚ ਹੋਵੇਗਾ ਵਾਧਾ- ਚੀਮਾ
. . .  1 day ago
ਸੰਗਰੂਰ, 21 ਮਈ (ਧੀਰਜ ਪਸ਼ੋਰੀਆ)- ਪੰਜਾਬ ਦੇ ਵਿੱਤ ਮੰਤਰੀ ਜਿਨ੍ਹਾਂ ਕੋਲ ਸਹਿਕਾਰਤਾ ਵਿਭਾਗ ਵੀ ਹੈ। ਇੱਥੇ ਕਿਹਾ ਕਿ ਮਿਲਕਫੈੱਡ ਵਲੋਂ ਦੁੱਧ ਦੇ ਰੇਟ 'ਚ 21 ਮਈ ਤੋਂ 20 ਰੁਪਏ ਪ੍ਰਤੀ ਕਿਲੋ ਫੈਟ ਦੇ ਵਾਧੇ ਨਾਲ ਪਸ਼ੂ ਪਾਲਕਾਂ ਨੂੰ ਗਾਂ ਦੇ ਦੁੱਧ...
ਬੇਕਾਬੂ ਕਾਰ ਕਿੱਕਰ 'ਚ ਵੱਜੀ, ਇਕ ਦੀ ਮੌਤ, ਦੋ ਜ਼ਖ਼ਮੀ
. . .  1 day ago
ਮਮਦੋਟ, 21 ਮਈ (ਸੁਖਦੇਵ ਸਿੰਘ ਸੰਗਮ)- ਫਿਰੋਜ਼ਪੁਰ ਜਲਾਲਾਬਾਦ ਮੁੱਖ ਮਾਰਗ 'ਤੇ ਅੱਡਾ ਜੰਗਾਂ ਵਾਲਾ ਮੋੜ ਵਿਖੇ ਇਕ ਕਾਰ ਹਾਦਸੇ 'ਚ ਇਕ ਦੀ ਮੌਤ ਤੇ ਦੋ ਜਣਿਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਮੁੱਢਲੀ ਜਾਣਕਾਰੀ ਮੁਤਾਬਿਕ ਫਿਰੋਜ਼ਪੁਰ ਸਾਈਡ ਤੋਂ ਆ ਰਹੀ ਸਵਿਫ਼ਟ...
ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਦਿੱਤੀ ਯੂਕਰੇਨ ਨੂੰ 40 ਅਰਬ ਡਾਲਰ ਦੇ ਪੈਕੇਜ ਨੂੰ ਦੀ ਮਨਜ਼ੂਰੀ
. . .  1 day ago
ਨਵੀਂ ਦਿੱਲੀ, 21 ਮਈ-ਅਮਰੀਕਾ ਯੂਕਰੇਨ ਨੂੰ ਫ਼ੌਜ ਸਹਾਇਤਾ ਦੇ ਨਾਲ-ਨਾਲ ਆਰਥਿਕ ਸਹਾਇਤਾ ਵੀ ਕਰ ਰਹੇ ਹਨ। ਰੂਸ ਨਾਲ ਯੁੱਧ ਦੇ ਕਾਰਨ ਯੂਕਰੇਨ ਦੀ ਅਮਰੀਕਾ ਹਰ ਪੱਧਰ 'ਤੇ ਮਦਦ ਕਰ ਰਿਹਾ ਹੈ...
ਹਲਕਾ ਵਿਧਾਇਕ ਉਗੋਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਹੋਏ ਨਤਮਸਤਕ
. . .  1 day ago
ਤਪਾ ਮੰਡੀ, 21 ਮਈ (ਪ੍ਰਵੀਨ ਗਰਗ)-ਆਮ ਆਦਮੀ ਪਾਰਟੀ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਆਪਣੇ ਸਾਥੀਆਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਪਾਰਟੀ ਦੀ ਚੜ੍ਹਦੀ ਕਲਾ ਅਤੇ ਇਲਾਕੇ...
ਮੁੱਖ ਮੰਤਰੀ ਭਗਵੰਤ ਮਾਨ ਨੇ ਮਸਤੂਆਣਾ ਸਾਹਿਬ ਵਿਖੇ ਬਣਨ ਜਾ ਰਹੇ ਨਵੇਂ ਮੈਡੀਕਲ ਕਾਲਜ ਵਾਲੀ ਜਗ੍ਹਾ ਦਾ ਕੀਤਾ ਦੌਰਾ
. . .  1 day ago
ਸੰਗਰੂਰ, 21 ਮਈ (ਧੀਰਜ ਪਸ਼ੋਰੀਆ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ੍ਰੀ ਮਸਤੂਆਣਾ ਸਾਹਿਬ ਨੇੜੇ ਬਣਨ ਵਾਲੇ ਮੈਡੀਕਲ ਕਾਲਜ ਦੀ ਜਗ੍ਹਾ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਮੈਡੀਕਲ ਕਾਲਜ ਦਾ ਨਿਰਮਾਣ ਕਾਰਜ ਸ਼ੁਰੂ ਕਰਨ ਜਾ ਰਹੇ ਹਾਂ। ਇਹ ਪੰਜਾਬ ਦੀਆਂ ਸਿਹਤ ਸੇਵਾਵਾਂ 'ਚ ਕ੍ਰਾਂਤੀ ਦੀ ਸ਼ੁਰੂਆਤ ਹੈ।
ਫਰੀਦਾਬਾਦ 'ਚ ਬੈਟਰੀ ਬਣਾਉਣ ਵਾਲੀ ਫ਼ੈਕਟਰੀ 'ਚ ਲੱਗੀ ਅੱਗ, 3 ਲੋਕਾਂ ਦੀ ਮੌਤ
. . .  1 day ago
ਫਰੀਦਾਬਾਦ, 21 ਮਈ-ਫਰੀਦਾਬਾਦ ਦੇ ਸੈਕਟਰ 37 ਨੇੜੇ ਅਨੰਗਪੁਰ ਡੇਅਰੀ 'ਚ ਬੈਟਰੀ ਸੈੱਲ ਬਣਾਉਣ ਵਾਲੀ ਕੰਪਨੀ 'ਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਅੱਗ ਦੇ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਅੱਗ ਲੱਗਣ ਦੀ ਸੂਚਨਾ...
ਵਿਧਾਇਕ ਰਜਨੀਸ਼ ਦਹੀਆ ਪੰਜਾਬ ਵਿਧਾਨ ਸਭਾ ਵਲੋਂ ਭਲਾਈ ਕਮੇਟੀ ਦੇ ਮੈਂਬਰ ਨਿਯੁਕਤ
. . .  1 day ago
ਫਿਰੋਜ਼ਪੁਰ, 21 ਮਈ (ਕੁਲਬੀਰ ਸਿੰਘ ਸੋਢੀ)-ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਦਿਹਾਤੀ ਤੋਂ ਵਿਧਾਇਕ ਰਜਨੀਸ਼ ਦਹੀਆ ਨੂੰ ਪੰਜਾਬ ਵਿਧਾਨ ਸਭਾ ਵਲੋਂ ਭਲਾਈ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ...
ਕੈਬਨਿਟ ਮੰਤਰੀ ਵਲੋਂ ਸੰਘਰਸ਼ ਦੌਰਾਨ ਜਾਨਾਂ ਗੁਆਉਣ ਵਾਲੇ 5 ਕਿਸਾਨਾਂ ਦੇ ਵਾਰਸਾਂ ਨੂੰ 25 ਲੱਖ ਦੇ ਚੈੱਕ ਭੇਟ
. . .  1 day ago
ਮਾਨਸਾ, 21 ਮਈ-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕ ਹਿਤੈਸ਼ੀ ਫ਼ੈਸਲੇ ਲੈ ਕੇ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਹਰ ਸੰਭਵ ਉਪਰਾਲੇ ਕਰਨ ਲਈ ਵਚਨਬੱਧ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ...
ਕਸਬਾ ਲੋਪੋਕੇ 'ਚ ਚੋਰਾਂ ਨੇ 22 ਤੋਲੇ ਸੋਨੇ ਦੇ ਗਹਿਣਿਆਂ ਸਮੇਤ ਲੱਖਾਂ ਦੀ ਨਕਦੀ ਤੇ ਕੀਤਾ ਹੱਥ ਸਾਫ਼
. . .  1 day ago
ਲੋਪੋਕੇ, 21 ਮਈ (ਗੁਰਵਿੰਦਰ ਸਿੰਘ ਕਲਸੀ)-ਕਸਬਾ ਲੋਪੋਕੇ ਦੇ ਇਕ ਘਰ 'ਚ ਚੋਰ ਵਲੋਂ ਦਾਖ਼ਲ ਹੋ ਕੇ 22 ਤੋਲੇ ਸੋਨੇ ਦੇ ਗਹਿਣਿਆਂ ਸਮੇਤ 2 ਲੱਖ ਨਕਦੀ ਚੋਰੀ ਕਰਨ ਦੀ ਖ਼ਬਰ ਹੈ। ਇਸ ਸੰਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਗੁਰਮੇਜ ਸਿੰਘ...
ਓਮ ਪ੍ਰਕਾਸ਼ ਚੋਟਾਲਾ ਦੋਸ਼ੀ ਕਰਾਰ,26 ਮਈ ਨੂੰ ਸਜ਼ਾ 'ਤੇ ਹੋਵੇਗੀ ਬਹਿਸ
. . .  1 day ago
ਨਵੀਂ ਦਿੱਲੀ, 21 ਮਈ-ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ 'ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਦਿੱਲੀ ਦੀ ਰੋਜ਼ ਐਵੇਨਿਊ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ। ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ 'ਤੇ ਫ਼ੈਸਲਾ, 26 ਮਈ ਨੂੰ ਸੁਣਾਇਆ ਜਾਵੇਗਾ।
ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ਬਰ, ਪੰਜਾਬ ਸਰਕਾਰ ਤੋਂ ਮੂੰਗੀ ਖ਼ਰੀਦੇਗੀ ਕੇਂਦਰ ਸਰਕਾਰ
. . .  1 day ago
ਚੰਡੀਗੜ੍ਹ, 21 ਮਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੁਝ ਦਿਨ ਪਹਿਲਾਂ ਮੂੰਗੀ 'ਤੇ ਐੱਮ.ਐੱਸ.ਪੀ.ਦੇਣ ਦੀ ਗਾਰੰਟੀ ਦਿੱਤੀ ਸੀ। ਇਸੇ ਬਾਬਤ ਉਨ੍ਹਾਂ ਨੇ ਕੇਂਦਰ ਨੂੰ ਚਿੱਠੀ ਵੀ ਲਿਖੀ ਸੀ। ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ...
ਬਿਆਨ 'ਤੇ ਸਿਆਸਤ ਭੱਖਣ ਤੋਂ ਬਾਅਦ ਕਾਂਗਰਸੀ ਆਗੂ ਅਧੀਨ ਰੰਜਨ ਚੌਧਰੀ ਨੇ ਦਿੱਤਾ ਸਪੱਸ਼ਟੀਕਰਨ
. . .  1 day ago
ਨਵੀਂ ਦਿੱਲੀ, 21 ਮਈ- ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅਧੀਰ ਰੰਜਨ ਚੌਧਰੀ ਵਲੋਂ ਰਾਜੀਵ ਗਾਂਧੀ ਦੀ ਬਰਸੀ ਮੌਕੇ ਕੀਤੇ ਗਏ ਟਵੀਟ 'ਤੇ ਇਤਰਾਜ਼ ਜ਼ਾਹਿਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਅਧੀਰ ਰੰਜਨ ਦੇ ਖ਼ਿਲਾਫ਼ ਮੁਕੱਦਮਾ ਦਰਜ ਹੋਣਾ ਚਾਹੀਦਾ...
ਦਿੱਲੀ ਮੌਸਮ ਖ਼ਰਾਬ ਹੋਣ ਕਾਰਣ 17 ਉਡਾਣਾਂ ਨੂੰ ਅੰਮ੍ਰਿਤਸਰ ਉਤਾਰਿਆ
. . .  1 day ago
ਰਾਜਾਸਾਂਸੀ, 21 ਮਈ (ਹਰਦੀਪ ਸਿੰਘ ਖੀਵਾ)-ਬੀਤੀ ਰਾਤ ਦੇਸ਼ ਦੀ ਰਾਜਧਾਨੀ ਦਿੱਲੀ 'ਚ ਮੌਸਮ ਖ਼ਰਾਬ ਹੋਣ ਕਾਰਣ ਕਰੀਬ ਵੱਖ-ਵੱਖ 17 ਉਡਾਣਾਂ ਨੂੰ ਅੰਮ੍ਰਿਤਸਰ ਹਵਾਈ ਅੱਡਾ ਰਾਜਾਸਾਂਸੀ ਵਿਖੇ ਉਤਾਰਿਆ ਗਿਆ। ਦਿੱਲੀ 'ਚ ਮੌਸਮ ਸਾਫ਼ ਹੋਣ ਤੋਂ ਬਾਅਦ ਉਕਤ ਸਾਰੀਆਂ...
ਸਿਵਲ ਹਸਪਤਾਲ ਦੀ ਪਾਰਕਿੰਗ ਨੇੜਿਓਂ ਦਰਖਤ ਨਾਲ ਲਟਕਦੀ ਔਰਤ ਦੀ ਲਾਸ਼ ਬਰਾਮਦ
. . .  1 day ago
ਰਾਜਪੁਰਾ, 21 ਮਈ (ਰਣਜੀਤ ਸਿੰਘ)-ਅੱਜ ਸਵੇਰੇ ਸਿਵਲ ਹਸਪਤਾਲ ਦੀ ਪਾਰਕਿੰਗ ਨੇੜਿਓਂ ਦਰਖਤ ਨਾਲ ਲਟਕਦੀ ਨਾ-ਮਾਲੂਮ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਏ.ਐੱਸ.ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪਛਾਣ ਲਈ ਸਿਵਲ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 5 ਕੱਤਕ ਸੰਮਤ 553

ਪਟਿਆਲਾ

ਨਗਰ ਨਿਗਮ ਵਲੋਂ ਗੰਦੇ ਨਾਲੇ ਦੀ ਪੁਟਾਈ ਦੌਰਾਨ ਤਿੰਨ ਮਕਾਨ ਹੋਏ ਢਹਿ-ਢੇਰੀ

ਪਟਿਆਲਾ, 20 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਨਗਰ ਨਿਗਮ ਵਲੋਂ ਸਰਕਾਰੀ ਮਹਿੰਦਰਾ ਕਾਲਜ ਦੇ ਸਾਹਮਣੇ ਗੰਦੇ ਨਾਲੇ ਨੂੰ ਚੌੜਾ ਕਰਨ ਦੇ ਕੰਮ ਦੌਰਾਨ ਦੇਰ ਰਾਤ ਤਿੰਨ ਮਕਾਨ ਢਹਿ ਢੇਰੀ ਹੋ ਗਏ | ਹਾਦਸਾ ਵਾਪਰਦਿਆਂ ਸਾਰ ਹੀ ਜੇ.ਸੀ.ਬੀ. ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਤਕਰੀਬਨ 9 ਵਜੇ ਦੇ ਕਰੀਬ ਮਹਿੰਦਰਾ ਕਾਲਜ ਦੇ ਸਾਹਮਣੇ ਗੰਦੇ ਨਾਲੇ ਨੂੰ ਕਵਰ ਕਰਨ ਲਈ ਜੇ.ਸੀ.ਬੀ. ਮਸ਼ੀਨ ਨਾਲ ਪੁਟਾਈ ਕੀਤੀ ਜਾ ਰਹੀ ਸੀ | ਜਿਸ ਦੌਰਾਨ ਤਿੰਨ ਮਕਾਨਾਂ ਦੀਆਂ ਕੰਧਾਂ ਹੇਠਾਂ ਡਿਗ ਗਈਆਂ | ਭਾਵੇਂ ਕਿ ਮਕਾਨਾਂ ਦੇ ਡਿੱਗਣ ਨਾਲ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਲੋਕਾਂ ਦਾ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ | ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮਕਾਨ ਨੰ. 48/3 ਜਿਸ 'ਚ ਸੰਨੀ ਵੀ. ਜੈਕਬ ਦਾ ਪਰਿਵਾਰ ਦਾ ਰਹਿੰਦਾ ਹੈ ਦੀਆਂ ਪਿਛਲੀਆਂ ਕੰਧਾਂ ਡਿੱਗਣ ਤੋਂ ਬਾਅਦ ਕਾਫ਼ੀ ਜ਼ਿਆਦਾ ਸ਼ੋਰ ਹੋਇਆ ਜਿਸ 'ਤੇ ਪਰਿਵਾਰਕ ਮੈਂਬਰ ਭੱਜ ਕੇ ਮਕਾਨ ਤੋਂ ਬਾਹਰ ਨਿਕਲ ਗਏ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਦੋ ਮਕਾਨ ਹੋਰ ਢਹਿ ਢੇਰੀ ਹੋ ਗਏ | ਵੀ. ਜੈਕਬ ਨੇ ਗੱਲਬਾਤ ਦੌਰਾਨ ਆਖਿਆ ਕਿ ਨਗਰ ਨਿਗਮ ਵਲੋਂ ਕਾਫ਼ੀ ਸਮਾਂ ਪਹਿਲਾ ਤੋਂ ਇਸ ਗੰਦੇ ਨਾਲੇ ਨੂੰ ਕਵਰ ਕਰਨ ਲਈ ਜੇ.ਸੀ.ਬੀ. ਮਸ਼ੀਨ ਰਾਹੀਂ ਖੁਦਾਈ ਕਰਵਾਈ ਜਾ ਰਹੀ ਸੀ ਅਤੇ ਉਨ੍ਹਾਂ ਦੇ ਮਕਾਨ ਦੇ ਬਿਲਕੁਲ ਪਿੱਛੇ ਜ਼ਿਆਦਾ ਡੂੰਘਾ ਪੁੱਟਣ ਕਾਰਨ ਉਨ੍ਹਾਂ ਦਾ ਮਕਾਨ ਢਹਿ ਢੇਰੀ ਹੋਇਆ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਕੰਮ ਹੋਣ ਕਾਰਨ ਭਾਵੇਂ ਉਨ੍ਹਾਂ ਵਲੋਂ ਕਦੇ ਅੜਿੱਕਾ ਨਹੀਂ ਡਾਹਿਆ ਗਿਆ ਪਰ ਬਿਨਾਂ ਯੋਜਨਾਬੰਦੀ ਤੋਂ ਕੰਮ ਹੋਣ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ | ਇਸ ਮੌਕੇ ਪਹੁੰਚੇ ਰਾਘੋਮਾਜਰਾ ਦੇ ਸ਼ੋ੍ਰਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਆਕਾਸ਼ ਸ਼ਰਮਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਕਾਂਗਰਸ ਸਰਕਾਰ ਅਤੇ ਨਗਰ ਨਿਗਮ ਦੇ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ | ਉਨ੍ਹਾਂ ਨੇ ਆਖਿਆ ਕਿ ਨਗਰ ਨਿਗਮ ਵਲੋਂ ਸ਼ਹਿਰ 'ਚ ਵਿਕਾਸ ਕਾਰਜ ਦੇ ਨਾਂਅ 'ਤੇ ਵਿਨਾਸ਼ ਕਾਰਜ ਕਰਵਾਏ ਜਾ ਰਹੇ ਹਨ | ਇਸ ਤੋਂ ਪਹਿਲਾ ਵੀ ਰਾਜ ਕਾਲੋਨੀ, ਢਿੱਲੋਂ ਕਾਲੋਨੀ ਅਤੇ ਮਹਿੰਦਰਾ ਕਾਲੋਨੀ 'ਚ ਮਕਾਨ ਡਿਗ ਚੁੱਕੇ ਹਨ | ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਮੁੱਖ ਮੰਤਰੀ ਵਲੋਂ 'ਮੇਰਾ ਘਰ ਮੇਰੇ ਨਾਂਅ' ਦਾ ਐਲਾਨ ਕੀਤਾ ਜਾ ਰਿਹਾ ਹੈ ਜਦੋਂ ਕਿ ਦੂਜੇ ਪਾਸੇ ਕਾਂਗਰਸ ਦੇ ਮੇਅਰ ਵਲੋਂ ਬਿਨਾਂ ਯੋਜਨਾਬੰਦੀ ਤੋਂ ਕਰਵਾਏ ਜਾ ਰਹੇ ਕੰਮਾਂ ਨਾਲ ਲੋਕਾਂ ਦੇ ਘਰ ਢਹਿ ਢੇਰੀ ਹੋ ਰਹੇ ਹਨ | ਇਸ ਮੌਕੇ ਇਕੱਤਰ ਹੋਏ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਲੋਕਾਂ ਦੇ ਮਕਾਨ ਨਗਰ ਨਿਗਮ ਦੇ ਚੱਲ ਰਹੇ ਕੰਮ ਦੌਰਾਨ ਢਹਿ ਢੇਰੀ ਹੋਏ ਹਨ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ |

ਪਿੰਡ ਬਰਾਸ 'ਚ 4 ਟਰੱਕ ਨਕਲੀ ਡੀ. ਏ. ਪੀ. ਖਾਦ ਵੇਚੇ ਜਾਣ ਦਾ ਮਾਮਲਾ ਗਰਮਾਇਆ

ਪਾਤੜਾਂ, 20 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਡੀ.ਏ.ਪੀ ਖਾਦ ਦੀ ਕਮੀ ਨੂੰ ਦੇਖਦਿਆਂ ਕੁੱਝ ਲੋਕ ਕਿਸਾਨਾਂ ਨੂੰ ਜਾਅਲੀ ਖਾਦ ਵੇਚ ਕੇ ਉਨ੍ਹਾਂ ਦੀ ਲੁੱਟ ਕਰਨ 'ਤੇ ਲੱਗੇ ਹੋਏ ਹਨ | ਅਜਿਹਾ ਹੀ ਇਕ ਮਾਮਲਾ ਸਬਡਵੀਜ਼ਨ ਪਾਤੜਾਂ ਦੇ ਪਿੰਡ ਬਰਾਸ 'ਚ ਸਾਹਮਣੇ ਆਇਆ ਹੈ ਜਿੱਥੇ ਇਕ ...

ਪੂਰੀ ਖ਼ਬਰ »

850 ਲੀਟਰ ਲਾਹਣ ਤੇ 24 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ

ਦੇਵੀਗੜ੍ਹ, 20 ਅਕਤੂਬਰ (ਰਾਜਿੰਦਰ ਸਿੰਘ ਮੌਜੀ)-ਜ਼ਿਲ੍ਹਾ ਪੁਲਿਸ ਮੁਖੀ ਹਰਚਰਨ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਹਾਇਕ ਕਮਿਸ਼ਨਰ ਆਬਕਾਰੀ ਇੰਦਰਜੀਤ ਸਿੰਘ ਨਾਗਪਾਲ ਅਤੇ ਉਪ ਕਪਤਾਨ ਦਿਹਾਤੀ ਸੁਖਮਿੰਦਰ ਸਿੰਘ ਚੌਹਾਨ ਦੀ ਅਗਵਾਈ ਹੇਠ ਥਾਣਾ ਜ਼ੁਲਕਾਂ ...

ਪੂਰੀ ਖ਼ਬਰ »

2022 ਦੀਆਂ ਚੋਣਾਂ 'ਚ ਨੌਜਵਾਨ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਲਈ ਉਤਾਵਲੇ

ਪਟਿਆਲਾ, 20 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਨੂੰ ਹੇਠਲੇ ਪੱਧਰ 'ਤੇ ਮਜ਼ਬੂਤ ਕਰਨ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਪਾਰਟੀ 'ਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਮੇਂ-ਸਮੇਂ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਲੋਂ ਫ਼ੀਸਾਂ 'ਚ ਵਾਧੇ ਦੇ ਵਿਰੁੱਧ ਵਿਦਿਆਰਥੀ ਜਥੇਬੰਦੀਆਂ ਨੇ ਕੀਤਾ ਸੰਘਰਸ਼ ਦਾ ਐਲਾਨ

ਪਟਿਆਲਾ, 20 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਛੇ ਵਿਦਿਆਰਥੀ ਜਥੇਬੰਦੀਆਂ ਪੀ.ਐੱਸ.ਯੂ. (ਲਲਕਾਰ), ਏ.ਆਈ.ਐੱਸ.ਐੱਫ., ਪੀ.ਆਰ.ਐੱਸ.ਯੂ., ਐੱਸ.ਐੱਫ.ਆਈ., ਪੀ.ਐੱਸ.ਯੂ. ਅਤੇ ਡੀ.ਐੱਸ.ਓ. ਵਲੋਂ ਬਣਾਏ ਗਏ ਸਾਂਝੇ ਵਿਦਿਆਰਥੀ ਮੋਰਚੇ ਨੇ ਵਿਦਿਆਰਥੀਆਂ ...

ਪੂਰੀ ਖ਼ਬਰ »

ਦਾਜ ਦੇ ਮਾਮਲੇ 'ਚ ਸਹੁਰਾ ਪਰਿਵਾਰ ਖ਼ਿਲਾਫ਼ ਪਰਚਾ ਦਰਜ

ਪਟਿਆਲਾ, 20 ਅਕਤੂਬਰ (ਮਨਦੀਪ ਸਿੰਘ ਖਰੌੜ)-ਥਾਣਾ ਔਰਤਾਂ ਦੀ ਪੁਲਿਸ ਨੇ ਵੱਖ-ਵੱਖ ਕੇਸਾਂ 'ਚ ਦਾਜ ਦੇ ਮਾਮਲਿਆਂ 'ਚ ਚਾਰ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਪਹਿਲੇ ਕੇਸ 'ਚ ਅਜੈਬ ਸਿੰਘ ਵਾਸੀ ਘਨੌਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਉਸ ਦੀ ਲੜਕੀ ਦਾ ਵਿਆਹ ਸਾਲ ...

ਪੂਰੀ ਖ਼ਬਰ »

ਸੱਟੇ ਦੇ 10 ਹਜ਼ਾਰ ਰੁਪਏ ਸਮੇਤ ਤਿੰਨ ਗਿ੍ਫ਼ਤਾਰ

ਪਟਿਆਲਾ, 20 ਅਕਤੂਬਰ (ਮਨਦੀਪ ਸਿੰਘ ਖਰੌੜ)-ਸਥਾਨਕ ਪੁਲਿਸ ਨੇ ਸੱਟੇ ਲਗਾਉਣ ਵਾਲਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਵਿਅਕਤੀਆਂ ਨੂੰ ਸੱਟਾ ਲਗਾਉਂਦੇ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਸੱਟੇ ਦੇ 10 ਹਜ਼ਾਰ 420 ਰੁਪਏ ਬਰਾਮਦ ਕੀਤੇ ਹਨ | ਪਹਿਲੇ ਕੇਸ 'ਚ ਬੁੱਢਾ ਦਲ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਸਾਹਮਣੇ ਟ੍ਰੈਫ਼ਿਕ ਦੀ ਗੰਭੀਰ ਸਮੱਸਿਆ

ਪਟਿਆਲਾ, 20 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਸਾਹਮਣੇ ਬਣੇ ਪੁਲ ਹੇਠਾਂ ਯੂਨੀਵਰਸਿਟੀ ਲਈ ਬਣੇ ਰਸਤੇ 'ਤੇ ਰਾਂਗ ਸਾਈਡ ਤੋਂ ਆਉਣ ਵਾਲੇ ਲੋਕਾਂ ਕਰਕੇ ਟ੍ਰੈਫਿਕ ਦੀ ਬਹੁਤ ਗੰਭੀਰ ਸਮੱਸਿਆ ਬਣੀ ਹੋਈ ਹੈ। ਪੰਜਾਬੀ ਯੂਨੀਵਰਸਿਟੀ ...

ਪੂਰੀ ਖ਼ਬਰ »

ਲੜਕੀ ਦੇ ਲਾਪਤਾ ਹੋਣ 'ਤੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ

ਪਟਿਆਲਾ, 20 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਇੱਥੋਂ ਦੀ ਰਹਿਣ ਵਾਲੀ ਇਕ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਪਟਿਆਲਾ ਬੁਲਾਉਣ ਅਤੇ ਬਾਅਦ 'ਚ ਲੜਕੀ ਬਾਰੇ ਕੁੱਝ ਪਤਾ ਨਾ ਦੇਣ ਦੇ ਮਾਮਲੇ 'ਚ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਮੁਲਜ਼ਮ ਦੀ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀ ਕਾਬੂ

ਪਾਤੜਾਂ, 20 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਘੱਗਾ ਪੁਲਿਸ ਨੇ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਨਸ਼ੀਲੀਆਂ ਗੋਲੀਆ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਦਰਜ ਕੀਤੇ ਗਏ ਮਾਮਲੇ ਅਨੁਸਾਰ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ...

ਪੂਰੀ ਖ਼ਬਰ »

ਪਿਸਤੌਲ ਦੀ ਨੋਕ 'ਤੇ ਬਜ਼ੁਰਗ ਤੋਂ ਸੋਨੇ ਦੀ ਅੰਗੂਠੀ ਖੋਹੀ

ਪਟਿਆਲਾ, 20 ਅਕਤੂਬਰ (ਮਨਦੀਪ ਸਿੰਘ ਖਰੌੜ)-ਬਾਰਾਂਦਰੀ 'ਚ ਸਰਕਟ ਹਾਊਸ ਸਾਈਕਲ 'ਤੇ ਜਾ ਰਹੇ ਇਕ ਬਜ਼ੁਰਗ ਨੂੰ ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਘੇਰ ਕੇ ਪਿਸਤੌਲ ਦੀ ਨੋਕ 'ਤੇ ਬਜ਼ੁਰਗ ਦੇ ਹੱਥ 'ਚ ਪਾਈ ਸੋਨੇ ਦੀ ਅੰਗੂਠੀ ਖੋਹ ਕੇ ਫ਼ਰਾਰ ਹੋਣ ਦੀ ਘਟਨਾ ...

ਪੂਰੀ ਖ਼ਬਰ »

ਡਾਇਰੈਕਟਰ ਮਹਿਕ ਗਰੇਵਾਲ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ 'ਤੇ ਜ਼ਾਫ਼ਰਪੁਰ ਵਿਖੇ ਲਗਵਾਈ ਹਾਜ਼ਰੀ

ਡਕਾਲਾ, 20 ਅਕਤੂਬਰ (ਪਰਗਟ ਸਿੰਘ ਬਲਬੇੜਾ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਮੌਕੇ ਹਲਕਾ ਸਨੌਰ ਦੇ ਸਰਕਲ ਬਲਬੇੜਾ ਦੇ ਵੱਖ-ਵੱਖ ਪਿੰਡਾਂ 'ਚ ਕਰਵਾਏ ਗਏ ਸਮਾਗਮ ਦੌਰਾਨ ਐੱਸ.ਏ.ਡੀ.ਬੀ. ਬੈਂਕ ਦੇ ਡਾਇਰੈਕਟਰ ਮਹਿਕ ਰਣਜੀਤ ਸਿੰਘ ਗਰੇਵਾਲ ਵਲੋਂ ਹਾਜ਼ਰੀ ਲਗਵਾਈ ਗਈ | ...

ਪੂਰੀ ਖ਼ਬਰ »

ਕਰਨੈਲ ਸਿੰਘ ਮਹਿਰਾ ਹੋਏ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ

ਡਕਾਲਾ, 20 ਅਕਤੂਬਰ (ਪਰਗਟ ਸਿੰਘ ਬਲਬੇੜਾ)-ਹਲਕਾ ਸਨੌਰ ਦੇ ਪਿੰਡ ਨੌਗਾਵਾਂ ਵਿਖੇ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਟਕਸਾਲੀ ਕਾਂਗਰਸੀ ਆਗੂ ਕਰਨੈਲ ਸਿੰਘ ਮਹਿਰਾ ਹਲਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਸ਼੍ਰੋਮਣੀ ...

ਪੂਰੀ ਖ਼ਬਰ »

ਪਿ੍ਯੰਕਾ ਗਾਂਧੀ ਵਲੋਂ ਔਰਤਾਂ ਨੂੰ 40 ਫ਼ੀਸਦੀ ਟਿਕਟਾਂ ਦੇਣ ਨਾਲ ਕਾਂਗਰਸ ਪਾਰਟੀ ਨੂੰ ਵੱਡਾ ਫ਼ਾਇਦਾ ਪੁੁੱਜੇਗਾ-ਗੁਰਸ਼ਰਨ ਕੌਰ ਰੰਧਾਵਾ

ਪਟਿਆਲਾ, 20 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਆਲ ਇੰਡੀਆ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪਿ੍ਯੰਕਾ ਗਾਂਧੀ ਵਲੋਂ ਯੂ.ਪੀ. ਦੀਆਂ ਵਿਧਾਨ ਸਭਾ ਚੋਣਾਂ 'ਚ ਔਰਤਾਂ ਨੂੰ 40 ਪ੍ਰਤੀਸ਼ਤ ਟਿਕਟਾਂ ਦੇਣ ਦੇ ਫ਼ੈਸਲੇ ਦਾ ਚਾਰੋਂ ਪਾਸਿਓਾ ਜ਼ੋਰਦਾਰ ਸਵਾਗਤ ਹੋ ਰਿਹਾ ਹੈ ਤੇ ਆਉਣ ...

ਪੂਰੀ ਖ਼ਬਰ »

ਮੁਸਲਿਮ ਭਾਈਚਾਰੇ ਵਲੋਂ ਇਕਾਈ ਦਾ ਗਠਨ, ਸਲੀਮ ਖਾਨ ਬਣੇ ਪ੍ਰਧਾਨ

ਬਨੂੜ, 20 ਅਕਤੂਬਰ (ਭੁਪਿੰਦਰ ਸਿੰਘ)-ਹਲਕਾ ਰਾਜਪੁਰਾ ਦੇ 40 ਪਿੰਡਾਂ ਦੇ ਮੁਸਲਿਮ ਭਾਈਚਾਰੇ ਦੀ ਇਕ ਅਹਿਮ ਬੈਠਕ ਸਥਾਨਕ ਸ਼ਹਿਰ ਦੇ ਵਾਰਡ ਨੰਬਰ 4 ਦੀ ਜਾਮਾ ਮਸਜ਼ਿਦ 'ਚ ਹੋਈ | ਜਿਸ 'ਚ ਵੱਡੀ ਗਿਣਤੀ 'ਚ ਭਾਈਚਾਰੇ ਦੇ ਲੋਕਾਂ ਨੇ ਭਾਗ ਲਿਆ | ਇਸ ਮੌਕੇ ਉਨ੍ਹਾਂ ਮੁਸਲਿਮ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਦੀ ਹੋਈ ਵਿਸ਼ੇਸ਼ ਬੈਠਕ

ਨਾਭਾ, 20 ਅਕਤੂਬਰ (ਕਰਮਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਨਾਭਾ ਦੀ ਮੀਟਿੰਗ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਘਨੁੜਕੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਕੱਤਰ ਘੁੰਮਣ ਸਿੰਘ ਰਾਜਗੜ੍ਹ ਨੇ ਕੇਂਦਰ ...

ਪੂਰੀ ਖ਼ਬਰ »

'ਆਪ' ਨੂੰ ਜਸਦੀਪ ਸਿੰਘ ਨਿੱਕੂ ਦੀ ਅਗਵਾਈ 'ਚ ਪਟਿਆਲਾ ਦਿਹਾਤੀ ਹਲਕੇ 'ਚ ਮਿਲ ਰਿਹੈ ਭਰਵਾਂ ਹੁੰਗਾਰਾ

ਪਟਿਆਲਾ, 20 ਅਕਤੂਬਰ (ਮਨਦੀਪ ਸਿੰਘ ਖਰੌੜ)-ਪਟਿਆਲਾ ਹਲਕਾ ਦਿਹਾਤੀ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਦਾਅਵੇਦਾਰ ਮੰਨੇ ਜਾ ਰਹੇ ਜਸਦੀਪ ਸਿੰਘ ਨਿੱਕੂ ਦੀ ਅਗਵਾਈ 'ਚ ਸ਼ਹਿਰੀ ਅਤੇ ਪੇਂਡੂ ਇਲਾਕਿਆਂ 'ਚ ਵੱਡੀ ਗਿਣਤੀ 'ਚ ਲੋਕੀ ਆਪ ਮੁਹਾਰੇ ਆਮ ਆਦਮੀ ਪਾਰਟੀ 'ਚ ਸ਼ਾਮਿਲ ...

ਪੂਰੀ ਖ਼ਬਰ »

ਗੁਰਸ਼ਰਨ ਕੌਰ ਰੰਧਾਵਾ ਵਿਧਾਨ ਸਭਾ ਦੀ ਚੋਣ ਲੜਣਗੇ-ਜਸਵਿੰਦਰ ਸਿੰਘ ਰੰਧਾਵਾ

ਸਮਾਣਾ, 20 ਅਕਤੂਬਰ (ਸਾਹਿਬ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਜਸਵਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ 25 ਸਾਲ ਤੋਂ ਹਲਕਾ ਸਮਾਣਾ 'ਚ ਵਫ਼ਾਦਾਰੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੀ ਉਨ੍ਹਾਂ ਦੀ ਪਤਨੀ ਅਤੇ ਪੰਜਾਬ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਬੀਬੀ ...

ਪੂਰੀ ਖ਼ਬਰ »

ਗਿਆਨ ਚੰਦ ਦੀ ਯਾਦ 'ਚ ਰੋਟਰੀ ਕਲੱਬ ਨੇ ਸਕੂਲ ਵਿਚ ਲਵਾਇਆ ਵਾਟਰ ਕੂਲਰ

ਪਾਤੜਾਂ, 20 ਅਕਤੂਬਰ (ਜਗਦੀਸ਼ ਸਿੰਘ ਕੰਬੋਜ)- ਰੋਟਰੀ ਕਲੱਬ ਪਾਤੜਾਂ ਵਲੋਂ ਸਵ. ਗਿਆਨ ਚੰਦ ਬਾਂਸਲ ਧੂਹੜ ਵਾਲੇ ਦੀ 13ਵੀਂ ਬਰਸੀ ਮੌਕੇ ਸ਼ੈਲੀ ਮੋਟਰਜ਼ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਨਾਲ ਇਕ ਵਾਟਰ ਕੂਲਰ ਸਰਕਾਰੀ ਐਲੀਮੈਂਟਰੀ ਸਕੂਲ ਮਾਡਲ ਟਾਊਨ ਵਿਖੇ ਲਗਾਇਆ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਜੈਅੰਤੀ ਵੱਖ-ਵੱਖ ਪਿੰਡਾਂ 'ਚ ਧੂਮਧਾਮ ਨਾਲ ਮਨਾਈ

ਡਕਾਲਾ, 20 ਅਕਤੂਬਰ (ਪਰਗਟ ਸਿੰਘ ਬਲਬੇੜਾ)-ਭਗਵਾਨ ਵਾਲਮੀਕਿ ਜਯੰਤੀ ਮੌਕੇ ਹਲਕਾ ਸਨੌਰ ਦੇ ਵੱਖ-ਵੱਖ ਪਿੰਡਾਂ ਮੰਜਾਲ ਕਲਾਂ ਚੌਰਾ, ਡੰਡੋਆ, ਜਾਫਰਪੁਰ ਸਮੇਤ ਕਈ ਪਿੰਡਾਂ ਵਿਖੇ ਸਮਾਗਮ ਆਯੋਜਿਤ ਕਰਕੇ ਵਾਲਮੀਕਿ ਜਯੰਤੀ ਧੂਮਧਾਮ ਨਾਲ ਮਨਾਈ ਗਈ | ਇਸ ਮੌਕੇ ਆਯੋਜਿਤ ...

ਪੂਰੀ ਖ਼ਬਰ »

ਵਿਧਾਇਕ ਰਜਿੰਦਰ ਸਿੰਘ ਦੀ ਪਤਨੀ ਰਵੀ ਵਲੋਂ ਕਰਜ਼ਾ ਮੁਆਫ਼ੀ ਦੇ ਚੈੱਕ ਤਕਸੀਮ

ਸਮਾਣਾ, 20 ਅਕਤੂਬਰ (ਸਾਹਿਬ ਸਿੰਘ)-ਬਲਾਕ ਸਮਾਣਾ ਦੇ ਪਿੰਡ ਬੰਮਣਾ ਵਿਖੇ ਵਿਧਾਇਕ ਰਜਿੰਦਰ ਸਿੰਘ ਦੀ ਪਤਨੀ ਬੀਬੀ ਰਵਿੰਦਰ ਕੌਰ ਰਵੀ ਵਲੋਂ ਬੇਜ਼ਮੀਨੇ ਕਿਸਾਨਾਂ ਤੇ ਸਹਿਕਾਰੀ ਸੁਸਾਇਟੀ ਵਲੋਂ ਦਿੱਤੇ ਕਰਜ਼ਿਆਂ ਦੀ ਮੁਆਫ਼ੀ ਦੇ ਚੈੱਕ ਲਾਭਪਾਤਰੀਆਂ ਨੂੰ ਤਕਸੀਮ ਕੀਤੇ ...

ਪੂਰੀ ਖ਼ਬਰ »

ਦਰਸ਼ਨ ਸਿੰਘ ਟਿਵਾਣਾ ਦਾ ਭੋਗ 22 ਨੂੰ

ਸਮਾਣਾ, 20ਅਕਤੂਬਰ (ਪ੍ਰੀਤਮ ਸਿੰਘ ਨਾਗੀ)-ਸੇਵਾਮੁਕਤ ਪੁਲਿਸ ਅਫਸਰ ਦਰਸ਼ਨ ਸਿੰਘ ਟਿਵਾਣਾ ਸਪੁੱਤਰ ਸਵਰਗੀ ਪੂਰਨ ਸਿੰਘ ਟਿਵਾਣਾ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਨਮਿਤ ਰੱਖੇ ਪਾਠ ਦਾ ਭੋਗ ਦੀ ਅੰਤਿਮ ਅਰਦਾਸ 22 ਅਕਤੂਬਰ ਦਿਨ ਸ਼ੁੱਕਰਵਾਰ ਗਲੀ ...

ਪੂਰੀ ਖ਼ਬਰ »

ਸਵ. ਮਾਸਟਰ ਗੁਰਮੇਲ ਸਿੰਘ ਅਕਾਲਗੜ੍ਹ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀ ਭੇਟ

ਭਾਦਸੋਂ, 20 ਅਕਤੂਬਰ (ਗੁਰਬਖ਼ਸ਼ ਸਿੰਘ ਵੜੈਚ)-ਪਿੰਡ ਅਕਾਲਗੜ੍ਹ ਦੇ ਗੁਰਦੁਆਰਾ ਸਾਹਿਬ 'ਚ ਇੰਜ. ਦਵਿੰਦਰਜੀਤ ਸਿੰਘ ਜੇ.ਈ., ਨੰਬਰਦਾਰ ਕੰਵਲਜੀਤ ਸਿੰਘ, ਮਾ. ਭੁਪਿੰਦਰਜੀਤ ਸਿੰਘ ਦੇ ਪਿਤਾ ਜੀ ਤੇ ਅਜਮੇਰ ਸਿੰਘ, ਜਰਨੈਲ ਸਿੰਘ ਅਕਾਲਗੜ੍ਹ ਸਾਬਕਾ ਸਰਪੰਚ ਅਤੇ ਸਾਬਕਾ ...

ਪੂਰੀ ਖ਼ਬਰ »

ਨਵਜੋਤ ਸਿੰਘ ਸਿੱਧੂ ਦੇ ਜਨਮ ਦਿਨ ਮੌਕੇ ਬੂਟੇ ਲਗਾਏ

ਸਨੌਰ, 20 ਅਕਤੂਬਰ (ਸੋਖਲ)-ਜੱਟ ਮਹਾਂ ਸਭਾ ਦੇ ਮਹਿਲਾ ਵਿੰਗ ਦੇ ਪੰਜਾਬ ਪ੍ਰਧਾਨ ਤੇ ਸਾਬਕਾ ਸੰਸਦੀ ਸਕੱਤਰ ਮੈਡਮ ਡਾ. ਨਵਜੋਤ ਕੌਰ ਸਿੱਧੂ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਉਨ੍ਹਾਂ ਦੀ ਟੀਮ ਦੇ ਨੌਜਵਾਨ ਆਗੂ ਮਨਸਿਮਰਤ ਸਿੰਘ ਸ਼ੈਰੀ ਰਿਆੜ ਪਿਛਲੇ ਸਮੇਂ ਦੌਰਾਨ ਸ. ...

ਪੂਰੀ ਖ਼ਬਰ »

ਇਲੈੱਕਟ੍ਰਾਨਿਕ ਦੀ ਦੁਕਾਨ 'ਚੋਂ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਚੋਰੀ

ਰਾਜਪੁਰਾ, 20 ਅਕਤੂਬਰ (ਜੀ.ਪੀ. ਸਿੰਘ)-ਲੰਘੀ ਰਾਤ ਸਥਾਨਕ ਕਾਲਕਾ ਰੋਡ 'ਤੇ ਇਲੈਕਟ੍ਰੋਨਿਕ ਦੀ ਦੁਕਾਨ 'ਚੋਂ ਚੋਰਾਂ ਵਲੋਂ ਲੱਖਾਂ ਰੁਪਏ ਦਾ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਕਾ ਰੋਡ 'ਤੇ ਦੁਕਾਨ ਗੁਰੂ ਕਿਰਪਾ ਇਲੈਕਟ੍ਰੋਨਿਕ ਦੁਕਾਨ ...

ਪੂਰੀ ਖ਼ਬਰ »

ਮਲਕੀਤ ਸਿੰਘ ਚੀਮਾ ਨੇ ਸੁਰਜੀਤ ਸਿੰਘ ਰੱਖੜਾ ਤੋਂ ਲਿਆ ਥਾਪੜਾ

ਪਟਿਆਲਾ, 20 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸਕੱਤਰ ਨਿਯੁਕਤ ਹੋਣ ਤੋਂ ਬਾਅਦ ਮਲਕੀਤ ਸਿੰਘ ਚੀਮਾ ਨੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਤੋਂ ਥਾਪੜਾ ਲਿਆ | ਇਸ ਮੌਕੇ ਸ. ਰੱਖੜਾ ਨੇ ਮਲਕੀਤ ਸਿੰਘ ਚੀਮਾ ਨੂੰ ...

ਪੂਰੀ ਖ਼ਬਰ »

ਪੀ. ਆਰ. ਟੀ. ਸੀ. ਪੈਨਸ਼ਨਰਾਂ ਦੀ ਮਾਸਿਕ ਬੈਠਕ ਦੌਰਾਨ ਹੋਈਆਂ ਅਹਿਮ-ਵਿਚਾਰਾਂ

ਪਟਿਆਲਾ, 20 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਪੀ.ਆਰ.ਟੀ.ਸੀ ਪੈਨਸ਼ਨਰਾਂ ਦੀ ਮਾਸਿਕ ਮੀਟਿੰਗ ਪੀ.ਆਰ.ਟੀ.ਸੀ ਪੈਨਸ਼ਨਰਜ਼ ਐਸੋਸੀਏਸ਼ਨ ਦੇ ਚੇਅਰਮੈਨ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਤੇ ਜਨਰਲ ਸਕੱਤਰ ਬਚਨ ਸਿੰਘ ਅਰੋੜਾ ਦੀ ਰਹਿਨੁਮਾਈ ਹੇਠ ਹੋਈ | ਜਿਸ ਵਿਚ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਸੰਦੀਪ ਹੰਸ ਵਲੋਂ ਮੰਡੀਆਂ 'ਚ ਚੱਲ ਰਹੇ ਖਰੀਦ ਕਾਰਜਾਂ ਦੀ ਸਮੀਖਿਆ

ਪਟਿਆਲਾ, 20 ਅਕਤੂਬਰ (ਅ.ਸ. ਆਹਲੂਵਾਲੀਆ)-ਡਿਪਟੀ ਕਮਿਸ਼ਨਰ ਪਟਿਆਲਾ, ਸੰਦੀਪ ਹੰਸ ਨੇ ਅੱਜ ਸਵੇਰੇ, ਖਰੀਦ ਏਜੰਸੀਆਂ, ਮੰਡੀ ਬੋਰਡ ਦੇ ਅਧਿਕਾਰੀਆਂ, ਤਹਿਸੀਲਦਾਰਾਂ ਅਤੇ ਖੇਤੀਬਾੜੀ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ, ਜ਼ਿਲ੍ਹੇ ਦੀਆਂ ਮੰਡੀਆਂ 'ਚ ਝੋਨੇ ਦੇ ਖਰੀਦ ...

ਪੂਰੀ ਖ਼ਬਰ »

ਹੈਰੀਮਾਨ ਨੇ ਭਗਵਾਨ ਵਾਲਮੀਕਿ ਚੌਕ ਦਾ ਨੀਂਹ ਪੱਥਰ ਰੱਖਿਆ

ਸਨੌਰ, 20 ਅਕਤੂਬਰ (ਸੋਖਲ)-ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੇ ਮੌਕੇ 'ਤੇ ਭਗਵਾਨ ਵਾਲਮੀਕਿ ਮੰਦਰ ਸਨੌਰ ਵਿਖੇ ਸਨੌਰ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨਤਮਸਤਕ ਹੋਏ ਅਤੇ ਭਗਵਾਨ ਵਾਲਮੀਕਿ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਭਗਵਾਨ ਵਾਲਮੀਕਿ ...

ਪੂਰੀ ਖ਼ਬਰ »

ਪਿੰਡ ਸ਼ੇਖੂਪੁਰ ਵਿਖੇ ਭਗਵਾਨ ਵਾਲਮੀਕਿ ਦਾ ਜਨਮ ਦਿਹਾੜਾ ਮਨਾਇਆ

ਪਟਿਆਲਾ, 20 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਹਲਕਾ ਘਨੌਰ ਦੇ ਪਿੰਡ ਸ਼ੇਖੂਪੁਰ ਵਿਖੇ ਸਰਬ ਸਾਂਝਾ ਸਮਾਜ ਸੇਵਾ ਸੰਗਠਨ ਵਲੋਂ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਕੌਮੀ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਭੁਪਿੰਦਰ ...

ਪੂਰੀ ਖ਼ਬਰ »

ਦੁਕਾਨ 'ਚੋਂ ਨਕਦੀ ਚੋਰੀ

ਸਮਾਣਾ, 20 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਨਗਰ ਕੌਂਸਲ ਨੇੜੇ ਇਕ ਮੀਟ ਦੀ ਦੁਕਾਨ ਦੇ ਗੱਲੇ ਵਿਚੋਂ 9000 ਰੁਪਏ ਚੋਰੀ ਕਰ ਲਏ ਜਾਣ ਦੇ ਮਾਮਲੇ ਵਿਚ ਸਿਟੀ ਪੁਲਿਸ ਨੇ ਵਿਸ਼ਾਲ ਪੁੱਤਰ ਰਵਿੰਦਰ ਕੁਮਾਰ ਨਿਵਾਸੀ ਵਾਲਮੀਕੀ ਮੁਹੱਲਾ ਸਮਾਣਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ...

ਪੂਰੀ ਖ਼ਬਰ »

ਸ਼ੈਲਰ 'ਚੋਂ ਲੱਖਾਂ ਰੁਪਏ ਦੀ ਕੀਮਤ ਦੇ ਚੌਲ ਚੋਰੀ

ਪਾਤੜਾਂ, 20 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੇ ਇਕ ਸ਼ੈਲਰ 'ਚੋਂ ਕਿਸੇ ਨੇ 50 ਕੁਇੰਟਲ ਤੋਂ ਵੱਧ ਚੌਲ ਚੋਰੀ ਕਰ ਲਏ ਇਸ ਦੇ ਸਬੰਧ 'ਚ ਦਿੱਤੀ ਗਈ ਸੂਚਨਾ 'ਤੇ ਪੁਲਿਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸ਼ੈਲਰ ਮਾਲਕ ਰਾਜ ਕੁਮਾਰ ਪੁੱਤਰ ਕੇਦਾਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX