ਫ਼ਰੀਦਕੋਟ, 20 ਅਕਤੂਬਰ (ਜਸਵੰਤ ਸਿੰਘ ਪੁਰਬਾ)- ਬਾਬਾ ਫ਼ਰੀਦ ਜੀ ਦਾ ਸਾਲਾਨਾ ਉਰਸ ਇਸ ਸਾਲ ਵੀ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਆਸਤਾਨਾ ਏ ਆਲੀਆ ਵਿਖੇ ਮਨਾਇਆ ਗਿਆ | ਬਾਬਾ ਫ਼ਰੀਦ ਜੀ ਦੇ 5 ਰੋਜ਼ਾ ਇਸ ਉਰਸ ਵਿਚ ਇਸ ਸਾਲ ਵੀ ਪੰਜਾਬ ਵਿਚੋਂ ਫ਼ਰੀਦਕੋਟ ਤੋਂ ਜਸਵੰਤ ਸਿੰਘ ਕੁਲ, ਗਗਨਦੀਪ ਸਿੰਘ, ਡਾ. ਸੁਖਰਾਜ ਸਿੰਘ ਸੰਧੂ, ਤਰਿੰਦਰ ਮਿੱਤਲ ਨੈਬ ਸਿੰਘ ਢਿੱਲੋਂ ਡੈਲੀਗੇਟ ਦੇ ਤੌਰ 'ਤੇ ਸ਼ਾਮਿਲ ਹੋਏ | ਇਹ ਸਾਰੇ ਡੈਲੀਗੇਟਸ ਪਿਛਲੇ 30 ਸਾਲ ਤੋਂ ਲਗਾਤਾਰ ਇਸ ਉਰਸ ਵਿਚ ਸ਼ਾਮਿਲ ਹੁੰਦੇ ਆ ਰਹੇ ਹਨ | ਬੀਤੇ ਸਾਲ 2020 ਵਿਚ ਦਰਗਾਹ ਦੇ ਗੱਦੀ ਨਸ਼ੀਨ ਖਵਾਜ਼ਾ ਰਸ਼ੀਦ ਫ਼ਰੀਦੀ ਦਾ ਦੇਹਾਂਤ ਹੋ ਗਿਆ ਸੀ ਤੇ ਉਨ੍ਹਾਂ ਦੀ ਗੱਦੀ 'ਤੇ ਵੱਡੇ ਬੇਟੇ ਅਸਲਮ ਫ਼ਰੀਦੀ ਗੱਦੀਨਸ਼ੀਨ ਕੀਤਾ ਸੀ | ਇਸ ਵਾਰ ਇਸ 5 ਰੋਜ਼ਾ ਸਮਾਗਮ ਦੇ ਦੂਸਰੇ ਦਿਨ ਸਮਾਗਮ ਵਿਚ ਖਵਾਜ਼ਾ ਰਸ਼ੀਦ ਫ਼ਰੀਦੀ ਦੀ ਜਗ੍ਹਾ 'ਤੇ ਉਨ੍ਹਾਂ ਦੇ ਵੱਡੇ ਬੇਟੇ ਅਸਲਮ ਫ਼ਰੀਦੀ ਨੇ ਫ਼ਰੀਦਕੋਟ ਤੋਂ ਆਏ ਹੋਏ ਡੈਲੀਗੇਟਸ ਦਾ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ | ਇਸ 5 ਰੋਜ਼ਾ ਉਰਸ ਧਾਰਮਿਕ ਕਵਾਲੀਆਂ ਅਤੇ ਹੋਰ ਕਈ ਤਰ੍ਹਾਂ ਦੇ ਰੰਗਾਰੰਗ ਅਤੇ ਖੇਡਾਂ ਕਰਵਾਈਆਂ ਜਾਂਦੀਆਂ ਹਨ | ਇਸ ਉਰਸ ਵਿਚ ਹਰ ਸਾਲ ਦੂਰੋਂ ਦੂਰੋਂ ਲੋਕ ਆ ਕੇ ਇਸ ਸਥਾਨ 'ਤੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਨਕਮਸਤਕ ਹੁੰਦੇ ਹਨ |
ਕੋਟਕਪੂਰਾ, 20 ਅਕਤੂਬਰ (ਮੋਹਰ ਸਿੰਘ ਗਿੱਲ)-ਫ਼ਰੀਦਕੋਟ ਤੋਂ ਪਿੰਡ ਕੰਮੇਆਣਾ ਨੂੰ ਜਾਣ ਵਾਲੀ ਸੜਕ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਟੁੱਟੀ ਹੋਈ ਸੀ, ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀ ਮਿਹਨਤ ਸਦਕਾ ਬਣਕੇ ਤਿਆਰ ਹੋ ਗਈ ਹੈ | ਇਸ ਕਾਰਨ ਇੱਥੋਂ ਦੇ ...
ਫ਼ਰੀਦਕੋਟ, 20 ਅਕਤੂਬਰ (ਜਸਵੰਤ ਸਿੰਘ ਪੁਰਬਾ) - ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ ਜ਼ਿਲੇ੍ਹ ਦੀਆਂ ਮੰਡੀਆਂ ਵਿਚ ਝੋਨੇ ਦੀ ਖਰੀਦ ਦਾ ਕੰਮ ਲਗਾਤਾਰ ਜਾਰੀ ਹੈ ਤੇ ਬੀਤੀ ਸ਼ਾਮ ਤੱਕ ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ ਵਲੋਂ 196452 ਮੀਟਰਿਕ ਟਨ ਝੋਨਾ ...
ਫ਼ਰੀਦਕੋਟ, 20 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)- ਜਨਰਲ ਕੈਟਾਗਿਰੀਜ਼ ਵੈਲਫ਼ੇਅਰ ਫ਼ੈਡਰੇਸ਼ਨ ਪੰਜਾਬ ਜ਼ਿਲ੍ਹਾ ਫ਼ਰੀਦਕੋਟ ਦੇ ਆਗੂਆਂ ਸੁਦੇਸ਼ ਕਮਲ ਸ਼ਰਮਾ, ਸੁਖਬੀਰ ਸਿੰਘ, ਦਲੀਪ ਸਿੰਘ ਬਾਸੀ, ਅਮਰਜੀਤ ਸਿੰਘ ਗੋਂਦਾਰਾ, ਜਗਰੂਪ ਸਿੰਘ ਸੰਧੂ ਤੇ ਗੁਰਨੈਬ ਸਿੰਘ ...
ਕੋਟਕਪੂਰਾ, 20 ਅਕਤੂਬਰ (ਮੋਹਰ ਸਿੰਘ ਗਿੱਲ)- ਬਰਗਾੜੀ ਦੇ ਵਾਸੀ ਨੌਜਵਾਨ ਪੰਜਾਬੀ ਗਾਇਕ ਹਰਜਸ ਸਿੰਘ ਢਿੱਲੋਂ ਵਲੋਂ ਗਾਏ ਗੀਤ 'ਬਾਪੂ' ਦਾ ਪੋਸਟਰ ਮਸ਼ਹੂਰ ਫ਼ਿਲਮੀ ਕਲਾਕਾਰ ਗੁਰਮੀਤ ਸਾਜਨ ਵਲੋਂ ਮਿਊਾਸਪਲ ਪਾਰਕ ਕੋਟਕਪੂਰਾ ਵਿਖੇ ਲੋਕ ਅਰਪਣ ਕੀਤਾ ਗਿਆ | ਪੋਸਟਰ ...
ਕੋਟਕਪੂਰਾ, 20 ਅਕਤੂਬਰ (ਮੋਹਰ ਸਿੰਘ ਗਿੱਲ, ਮੇਘਰਾਜ)-ਚੰਡੀਗੜ੍ਹ ਵਿਖੇ ਹੋਏ ਭਿਆਨਕ ਸੜਕ ਹਾਦਸੇ 'ਚ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਭਾਈ ਰਾਹੁਲ ਸਿੰਘ ਸਿੱਧੂ ਹਲਕਾ ਇੰਚਾਰਜ ਕੋਟਕਪੂਰਾ ਸਰੀਰਕ ਤੌਰ 'ਤੇ ਤੰਦਰੁਸਤ ਹੋਣ ਉਪਰੰਤ ਅੱਜ ਪਹਿਲੇ ਦਿਨ ਆਪਣੇ ਦਫ਼ਤਰ ਆਏ ਅਤੇ ...
ਸਾਦਿਕ, 20 ਅਕਤੂਬਰ (ਆਰ.ਐਸ.ਧੁੰਨਾ)- ਆਸ਼ਾ ਵਰਕਰ ਤੇ ਫ਼ੈਸਿਲੀਟੇਟਰ ਯੂਨੀਅਨ ਦੀ ਜ਼ਿਲ੍ਹਾ ਫ਼ਰੀਦਕੋਟ ਦੀ ਪ੍ਰਧਾਨ ਦਲਜੀਤ ਕੌਰ ਬਰਾੜ ਨੇ ਦੱਸਿਆ ਕਿ ਯੂਨੀਅਨ ਦਾ ਇਕ 18 ਮੈਂਬਰੀ ਵਫ਼ਦ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ਵਿਚ ਯੂਨੀਅਨ ਦੀਆਂ ਮੰਗਾਂ ...
ਫ਼ਰੀਦਕੋਟ, 20 ਅਕਤੂਬਰ (ਸਰਬਜੀਤ ਸਿੰਘ)-ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਜੇਲ੍ਹ ਅਧਿਕਾਰੀਆਂ ਵਲੋਂ ਕੀਤੀ ਗਈ ਅਚਾਨਕ ਤਲਾਸ਼ੀ ਦੌਰਾਨ ਦੋ ਹਵਾਲਾਤੀਆਂ ਪਾਸੋਂ ਦੋ ਮੋਬਾਈਲ ਸਮੇਤ ਸਿੰਮ ਤੇ ਚਾਰਜਰ ਦੇ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਜੇਲ੍ਹ ਅਧਿਕਾਰੀ ...
ਫ਼ਰੀਦਕੋਟ, 20 ਅਕਤੂਬਰ (ਸਰਬਜੀਤ ਸਿੰਘ)- ਸਥਾਨਕ ਰੈਸਟ ਆਊਸ ਦੇ ਬਾਹਰ ਖੜ੍ਹਾ ਇਕ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਮੋਟਰਸਾਈਕਲ ਦੇ ਮਾਲਕ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਾਹਨ ਚੋਰ ਵਿਰੁੱਧ ਮਾਮਲਾ ਦਰਜ ...
ਫ਼ਰੀਦਕੋਟ, 20 ਅਕਤੂਬਰ (ਸਰਬਜੀਤ ਸਿੰਘ)- ਭੋਲੇ ਭਾਲੇ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ 'ਚ ਲੁਧਿਆਣੇ ਦੀ ਇਕ ਨਿੱਜੀ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਨੂੰ ਫ਼ਰੀਦਕੋਟ ਪੁਲਿਸ ਵਲੋਂ ਗਿ੍ਫ਼ਤਾਰ ਕੀਤਾ ਗਿਆ ...
ਫ਼ਰੀਦਕੋਟ, 20 ਅਕਤੂਬਰ (ਜਸਵੰਤ ਸਿੰਘ ਪੁਰਬਾ)- ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪੰਜਾਬ 'ਚ ਅਰੰਭੀਆਂ ਫ਼ੇਰੀਆਂ ਦੌਰਾਨ 23 ਅਕਤੂਬਰ ਨੂੰ ਫ਼ਰੀਦਕੋਟ ਸ਼ਹਿਰ ਵਿਚ ਰੈਲੀ ਕਰਨ ਆ ਰਹੇ ਹਨ | ਇਸ ਸਬੰਧੀ ਸ਼ੋ੍ਰਮਣੀ ਅਕਾਲੀ ਦਲ ਅਤੇ ਖ਼ਾਸ ਕਰਕੇ ਯੂਥ ਅਕਾਲੀ ਦਲ ...
ਸਾਦਿਕ, 20 ਅਕਤੂਬਰ (ਆਰ.ਐਸ.ਧੁੰਨਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਸਾਦਿਕ ਅਧੀਨ ਆਉਂਦੀ ਪਿੰਡ ਇਕਾਈ ਸੰਗਰਾਹੂਰ ਦੇ ਪ੍ਰਧਾਨ ਜਸ਼ਨਪ੍ਰੀਤ ਸਿੰਘ, ਪ੍ਰਾਪੇਗੰਡਾ ਸਕੱਤਰ ਬੱਬਲਜੀਤ ਸਿੰਘ ਅਤੇ ਇਕਾਈ ਮੈਂਬਰਾਂ ਅਰਸ਼ਦੀਪ ਸਿੰਘ, ਪ੍ਰਭਜੋਤ ਸਿੰਘ, ਲਵਪ੍ਰੀਤ ...
ਪੰਜਗਰਾਈਾ ਕਲਾਂ, 20 ਅਕਤੂਬਰ (ਕੁਲਦੀਪ ਸਿੰਘ ਗੋਂਦਾਰਾ)- ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਮਹਾਸ਼ਾ ਲਖਵੰਤ ਸਿੰਘ ਬਰਾੜ ਨੇ ਪਿੰਡ ਜਿਉਣ ਵਾਲਾ ਦੀ ਅਨਾਜ ਮੰਡੀ ਵਿਚ ਆਸ਼ੂਤੋਸ਼ ਐਂਡ ਕੰਪਨੀ ਦੀ ਆੜ੍ਹਤ 'ਤੇ ਕਿਸਾਨ ਮੇਜਰ ਸਿੰਘ ਸਪੁੱਤਰ ਸ਼ੇਰ ਸਿੰਘ ਜਿਉਣ ...
ਮੰਡੀ ਬਰੀਵਾਲਾ, 20 ਅਕਤੂਬਰ (ਨਿਰਭੋਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਇਕਾਈ ਹਰੀਕੇ ਕਲਾਂ ਨੇ ਪਰਾਲੀ ਸਾੜਨ ਦੇ ਮੁੱਦੇ ਨੂੰ ਲੈ ਕੇ ਪਿੰਡ ਦੇ ਚਾਰੇ ਪਾਸੇ ਬੈਨਰ ਲਗਾ ਦਿੱਤੇ ਹਨ | ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪਰਾਲੀ ਸਾੜਨਾ ਕਿਸਾਨਾਂ ਦਾ ਕੋਈ ...
ਸ੍ਰੀ ਮੁਕਤਸਰ ਸਾਹਿਬ, 20 ਅਕਤੂਬਰ (ਰਣਧੀਰ ਸਿੰਘ ਸਾਗੂ)-ਪੰਜਾਬੀ ਮਾਂ ਬੋਲੀ ਦੇ ਆਧਾਰ 'ਤੇ ਜਦੋਂ ਪੰਜਾਬੀ ਸੂਬਾ ਬਣਾਉਣ ਦੀ ਗੱਲ ਆਈ ਤਾਂ ਸਨ 1960 ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਮੋਰਚਾ ਲਾਇਆ ਗਿਆ ਸੀ, ਜਿਸ ਵਿਚ ਅਨੇਕਾਂ ਪੰਜਾਬੀਆਂ ਨੇ ਜੇਲ੍ਹਾਂ ਕੱਟੀਆਂ ਸਨ, ਦਰਸ਼ਨ ...
ਸ੍ਰੀ ਮੁਕਤਸਰ ਸਾਹਿਬ, 20 ਅਕਤੂਬਰ (ਸ਼ਮਿੰਦਰ ਸਿੰਘ ਬੱਤਰਾ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਵਲੋਂ ਵਿਧਵਾ ਔਰਤਾਂ, ਅਪਾਹਜ, ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਨੂੰ ਮਹੀਨਾਵਾਰ ਪੈਨਸ਼ਨਾਂ ਦਿੱਤੀਆਂ ਵੰਡੀਆਂ ਗਈਆਂ | ਮਾਲਵਾ ਜ਼ੋਨ ...
ਸ੍ਰੀ ਮੁਕਤਸਰ ਸਾਹਿਬ, 20 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸੜਕ ਸੁਰੱਖਿਆ ਨੂੰ ਲੈ ਕੇ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ ਮੁਕਤੀਸਰ ਵੈੱਲਫੇਅਰ ਕਲੱਬ ਵਲੋਂ ਘਰ-ਘਰ ਤੱਕ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਦਾ ਸੁਨੇਹਾ ਪਹੁੰਚਾਉਣ ਲਈ ਸ਼ਹਿਰ ਵਿਚ ਕਰੀਬ 100 ਈ-ਰਿਕਸ਼ਿਆਂ ...
ਕੋਟਕਪੂਰਾ, 20 ਅਕਤੂਬਰ (ਮੋਹਰ ਸਿੰਘ ਗਿੱਲ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸਥਾਨਕ ਫ਼ਰੀਦਕੋਟ ਰੋਡ 'ਤੇ ਸਥਿਤ ਅਡਾਨੀ ਸਾਇਲੋ ਪਲਾਂਟ ਅੱਗੇ ਕਿਸਾਨ ਜਥੇਬੰਦੀਆਂ ਵਲੋਂ ਲਗਾਤਾਰ ਰੋਸ ਧਰਨਾ ਦਿੱਤਾ ਜਾ ਰਿਹਾ ਹੈ | ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਅੱਜ ...
ਕੋਟਕਪੂਰਾ, 20 ਅਕਤੂਬਰ (ਮੋਹਰ ਸਿੰਘ ਗਿੱਲ)- ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਦੇ ਸਹਿਯੋਗ ਨਾਲ ਸੰਚਾਲਿਤ ਨੈਚੁਰਲ ਕੇਅਰ ਚਾਈਲਡ ਲਾਈਨ ਫ਼ਰੀਦਕੋਟ ਦੀ ਟੀਮ ਨੇ ਰਾਮ ਨਗਰ, ਚੋਪੜਾ ਬਾਗ਼ ਕੋਟਕਪੂਰਾ ਵਿਖੇ ਖੁੱਲ੍ਹਾ ਮੰਚ ਲਗਾਇਆ | ਇਸ ਦੇ ਮੁੱਖ ਮਹਿਮਾਨ ਏਰੀਏ ਮੌਜੂਦਾ ...
ਫ਼ਰੀਦਕੋਟ, 20 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)- ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਨਵੇਂ ਬਣੇ ਪ੍ਰਧਾਨ ਡਾ. ਸੰਜੀਵ ਗੋਇਲ, ਸਕੱਤਰ ਗੁਰਵਿੰਦਰ ਸਿੰਘ ਧਿੰਗੜਾ, ਖਜ਼ਾਨਚੀ ਜਨਿੰਦਰ ਜੈਨ, ਪੀ.ਆਰ.ਓ. ਅਮਰਦੀਪ ਸਿੰਘ ਗਰੋਵਰ ਦਾ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ | ...
ਬਾਜਾਖਾਨਾ, 20 ਅਕਤੂਬਰ (ਜਗਦੀਪ ਸਿੰਘ ਗਿੱਲ)- ਸੀ.ਐਚ.ਸੀ. ਬਾਜਾਖਾਨਾ ਵਿਖੇ ਡਾ. ਅਵਤਾਰਜੀਤ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਸੀ.ਐਚ.ਸੀ ਬਾਜਾਖਾਨਾ ਵਿਖੇ ਅੱਖਾਂ ਦੀ ਸਾਂਭ ਸੰਭਾਲ ਸਬੰਧੀ ਵਿਸ਼ਵ ਦਿ੍ਸ਼ਟੀ ਦਿਵਸ ਮਨਾਇਆ ਗਿਆ | ਓ.ਪੀ.ਡੀ ਵਿਚ ਆਏ ਮਰੀਜ਼ਾਂ ...
ਬਰਗਾੜੀ, 20 ਅਕਤੂਬਰ (ਲਖਵਿੰਦਰ ਸ਼ਰਮਾ)-ਦਾਣਾ ਮੰਡੀ ਬਰਗਾੜੀ ਦੇ ਆਰਜੀ ਖਰੀਦ ਕੇਂਦਰ ਬਹਿਬਲ ਕਲਾਂ ਵਿਖੇ ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਮਹਾਸ਼ਾ ਲਖਵੰਤ ਸਿੰਘ ਬਰਾੜ ਨੇ ਰਾਜ ਟਰੇਡਿੰਗ ਕੰਪਨੀ ਆੜ੍ਹਤ 'ਤੇ ਝੋਨੇ ਦੀ ਢੇਰੀ ਦਾ ਉਦਘਾਟਨ ਕਰਕੇ ਖਰੀਦ ਸ਼ੁਰੂ ...
ਫ਼ਰੀਦਕੋਟ, 20 ਅਕਤੂਬਰ (ਚਰਨਜੀਤ ਸਿੰਘ ਗੋਂਦਾਰਾ)- ਫ਼ਰੀਦਕੋਟ ਦੇ ਕਿ੍ਕਟ ਖਿਡਾਰੀ ਨਮਨ ਧੀਰ ਦੀ ਕਿ੍ਕਟ ਸੀਨੀਅਰਜ਼ 20-20 ਪੰਜਾਬ ਟੀਮ 'ਚ ਬੀਤੇ ਦਿਨੀਂ ਚੋਣ ਹੋਈ ਹੈ ਜੋ ਕਿ ਜ਼ਿਲ੍ਹਾ ਫ਼ਰੀਦਕੋਟ ਲਈ ਮਾਣ ਵਾਲੀ ਗੱਲ ਹੈ | ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਫ਼ਰੀਦਕੋਟ ਦੇ ...
ਸਾਦਿਕ, 20 ਅਕਤੂਬਰ (ਆਰ.ਐਸ.ਧੁੰਨਾ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਸਾਦਿਕ ਦੀ ਹੋਈ ਮਹੀਨਾਵਾਰ ਮੀਟਿੰਗ ਸਮੇਂ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਬਲਾਕ ਪ੍ਰਧਾਨ ਡਾ. ਸੁਰਜੀਤ ਸਿੰਘ ਖੋਸਾ ਦੀ ਅਗਵਾਈ ਵਿਚ ਲਖੀਮਪੁਰ ਖੀਰੀ ਵਿਖੇ ਮਾਰੇ ਗਏ ਕਿਸਾਨਾਂ ...
ਫ਼ਰੀਦਕੋਟ, 20 ਅਕਤੂਬਰ (ਸਤੀਸ਼ ਬਾਗ਼ੀ)- ਗਰੀਬ ਅਤੇ ਮੱਧ ਵਰਗੀ ਪਰਿਵਾਰ ਦੇ ਬਿਜਲੀ ਅਤੇ ਪਾਣੀ ਦੇ ਬਿੱਲ ਮਾਫ਼ ਕਰਕੇ ਕਾਂਗਰਸ ਸਰਕਾਰ ਨੇ ਬਹੁਤ ਵਧੀਆ ਫ਼ੈਸਲਾ ਲਿਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਜਾਗੀਰ ਸਿੰਘ ਸੂਬਾ ਸਕੱਤਰ ਪੰਜਾਬ ਕਾਂਗਰਸ ਨੇ ਬਿਜਲੀ ...
ਫ਼ਰੀਦਕੋਟ, 20 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪੀ.ਆਰ.ਟੀ.ਸੀ. ਫ਼ਰੀਦਕੋਟ ਦੇ ਜੀ.ਐਮ. ਮਹਿੰਦਰਪਾਲ ਸਿੰਘ ਦੀ ਅਗਵਾਈ 'ਚ ਫ਼ਰੀਦਕੋਟ ਦੇ ਬੱਸ ਸਟੈਂਡ ਨੂੰ ਸੁੰਦਰ ਬਣਾਉਣ ਦੇ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਫ਼ਰੀਦਕੋਟ ਦੀ ਸਮਾਜ ਸੇਵੀ ਸੰਸਥਾ ਕ੍ਰਿਸ਼ਨਾਵੰਤੀ ਸੇਵਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX