ਅੰਮਿ੍ਤਸਰ, 20 ਅਕਤੂਬਰ (ਜਸਵੰਤ ਸਿੰਘ ਜੱਸ)-ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਅਵਸਰ 'ਤੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਕਰੀਬ 50 ਟਨ ਫੁੱਲਾਂ ਨਾਲ ਸ਼ਾਨਦਾਰ ਸਜਾਵਟ ਕੀਤੀ ਜਾ ਰਹੀ ਹੈ | ਮੁੰਬਈ, ਚੰਡੀਗੜ੍ਹ, ਲੁਧਿਆਣਾ ਤੇ ਅੰਮਿ੍ਤਸਰ ਦੀਆਂ ਸੰਗਤਾਂ ਵਲੋਂ ਸਜਾਵਟ ਦਾ ਕੰਮ ਕੱਲ੍ਹ ਸ਼ਾਮ ਤੱਕ ਮੁਕੰਮਲ ਹੋ ਜਾਵੇਗਾ | ਕਲਕੱਤਾ ਤੋਂ 100 ਦੇ ਕਰੀਬ ਕਾਰੀਗਰ ਫੁੱਲਾਂ ਦੀ ਸਜਾਵਟ ਕਰ ਰਹੇ ਹਨ | ਇਸ ਸਬੰਧੀ ਭਾਈ ਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਵਾਰ ਕਲਕੱਤਾ, ਪੁਣੇ, ਦਿੱਲੀ ਤੇ ਬੰਗਲੌਰ ਤੋਂ ਇਲਾਵਾ ਥਾਈਲੈਂਡ ਤੇ ਇੰਡੋਨੇਸ਼ੀਆ ਦੇ ਕਰੀਬ ਪੰਜ ਟਰੱਕ ਫੁੱਲ ਮੰਗਵਾਏ ਗਏ ਹਨ | ਉਨ੍ਹਾਂ ਕਿਹਾ ਕਿ ਸਜਾਵਟ ਲਈ ਕੇਵਲ ਉਨ੍ਹਾਂ ਫੁੱਲਾਂ ਦੀ ਚੋਣ ਕੀਤੀ ਜਾਂਦੀ ਹੈ, ਜਿਹੜੇ ਜਲਦ ਖ਼ਰਾਬ ਨਾ ਹੋਣ | ਉਨ੍ਹਾਂ ਦੱਸਿਆ ਕਿ ਇਸ ਵਾਰ ਜਿੱਥੇ ਇਕਬਾਲ ਸਿੰਘ ਦੀ ਅਗਵਾਈ 'ਚ ਮੁੰਬਈ ਤੋਂ ਵੀ ਫੁੱਲਾਂ ਦੀ ਸੇਵਾ ਕਰਨ ਲਈ 100 ਤੋਂ ਵਧੇਰੇ ਸੰਗਤਾਂ ਪੁੱਜੀਆਂ ਹਨ ਉਥੇ ਲੁਧਿਆਣਾ ਤੋਂ ਪਵਨੀਤ ਸਿੰਘ ਤੇ ਹੋਰ ਸੰਗਤਾਂ, ਚੰਡੀਗੜ੍ਹ ਤੋਂ ਬਲਜਿੰਦਰ ਸਿੰਘ ਤੇ ਅੰਮਿ੍ਤਸਰ ਦੀਆਂ ਸੰਗਤਾਂ ਵਲੋਂ ਵੀ ਸਜਾਵਟ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਤੇ ਰੇਲਵੇ ਸਟੇਸ਼ਨ ਦੇ ਪ੍ਰਵੇਸ਼ ਦੁਆਰਾਂ ਵਿਖੇ ਵੀ ਫੁੱਲਾਂ ਨਾਲ ਸਜਾਵਟ ਕੀਤੀ ਜਾ ਰਹੀ ਹੈ |
ਮਹਿਲ ਕਲਾਂ, 20 ਅਕਤੂਬਰ (ਅਵਤਾਰ ਸਿੰਘ ਅਣਖੀ)-ਸਿੰਘੂ ਬਾਰਡਰ ਵਿਖੇ ਇਕ ਵਿਅਕਤੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਸਿੰਘ ਆਗੂ ਅਮਨ ਸਿੰਘ ਖ਼ਿਲਾਫ਼ ਪੁਲਿਸ ਥਾਣਾ ਮਹਿਲ ਕਲਾਂ 'ਚ 9 ਕੁਇੰਟਲ ਗਾਂਜੇ ਦੀ ਤਸਕਰੀ ਦਾ ਮਾਮਲਾ ਦਰਜ ਹੈ | ਜਾਣਕਾਰੀ ਅਨੁਸਾਰ ਮਹਿਲ ...
ਜਲੰਧਰ, 20 ਅਕਤੂਬਰ (ਜਸਪਾਲ ਸਿੰਘ)-ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਿਛਲੇ ਸਮੇਂ ਦੌਰਾਨ ਭਾਜਪਾ 'ਤੇ ਗਠਜੋੜ ਧਰਮ ਦਾ ਪਾਲਣ ਨਾ ਕਰਨ ਦੇ ਦੋਸ਼ ਲਗਾਉਂਦੇ ਕਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਾਂਝ ਦੇ ਚੱਲਦਿਆਂ ਭਾਜਪਾ ...
ਨਰੋਟ ਮਹਿਰਾ, 20 ਅਕਤੂਬਰ (ਰਾਜ ਕੁਮਾਰੀ)-ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਆਏ ਦਿਨ ਸੁਰਖੀਆਂ 'ਚ ਰਹਿੰਦੇ ਹਨ | ਪਿਛਲੇ ਦਿਨੀਂ ਮੁੱਖ ਮੰਤਰੀ ਦੀ ਪਠਾਨਕੋਟ ਫੇਰੀ ਦੌਰਾਨ ਵਿਧਾਇਕ ਵਲੋਂ ਏ.ਡੀ.ਸੀ. ਦੀਆਂ ਬਾਹਵਾਂ ਪਾਸੇ ਕਰਨ ਦਾ ਵੀਡੀਓ ਵਾਇਰਲ ਹੋਣ ਦਾ ਮਾਮਲਾ ਹਾਲੇ ...
ੇਚੰਡੀਗੜ੍ਹ, 20 ਅਕਤੂਬਰ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਵਲੋਂ ਇਕ ਨੌਜਵਾਨ 'ਤੇ ਹਮਲਾ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ | ਪਾਰਟੀ ਬੁਲਾਰੇ ਪਵਨ ਟੀਨੂੰ ਨੇ ਕਿਹਾ ਕਿ ਇਹ ਵੇਖ ਕੇ ਹੈਰਾਨੀ ਹੋਈ ਕਿ ਕਿਵੇਂ ਕਾਂਗਰਸੀ ...
ਟਾਂਡਾ ਉੜਮੁੜ, 20 ਅਕਤੂਬਰ (ਦੀਪਕ ਬਹਿਲ)-ਇਕੋਤਰੀ ਸਮਾਗਮ ਅੱਜ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨਾਲ ਸੰਪੂਰਨ ਹੋ ਗਏ ਹਨ | ਅੱਜ ਕਰਵਾਏ ਵਿਸ਼ਾਲ ਸੰਪੂਰਨਤਾ ਸਮਾਗਮ ਮੌਕੇ ਕੀਰਤਨ ਦਰਬਾਰ 'ਚ ਦੇਸ਼-ਵਿਦੇਸ਼ ਤੋਂ ਸੰਗਤਾਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ | ਸੱਚਖੰਡ ...
ਖੰਨਾ, 20 ਅਕਤੂਬਰ (ਹਰਜਿੰਦਰ ਸਿੰਘ ਲਾਲ)-32 ਕਿਸਾਨ ਜਥੇਬੰਦੀਆਂ ਨੇ ਅੱਜ ਸਿੰਘੂ ਬਾਰਡਰ 'ਤੇ ਮੀਟਿੰਗ 'ਚ ਸਰਬਸੰਮਤੀ ਨਾਲ ਸਿੰਘੂ ਬਾਰਡਰ 'ਤੇ ਵਾਪਰੇ ਦੁਖਦ ਘਟਨਾਕ੍ਰਮ ਦੀ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ 'ਚ ਜਾਂਚ ਕਰਵਾਉਣ ਤੇ ਖੇਤੀ ਮੰਤਰੀ ਨਰਿੰਦਰ ਸਿੰਘ ...
ਸੰਗਰੂਰ, 20 ਅਕਤੂਬਰ (ਅਜੀਤ ਬਿਊਰੋ)-ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਉਨ੍ਹਾਂ ਦੇ ਬਿਆਨ ਨੂੰ ਗ਼ਲਤ ਰੰਗਤ ਦਿੱਤੀ ਗਈ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਕੇਵਲ ਇਹ ਕਿਹਾ ਸੀ ਕਿ ਪਿੰਡਾਂ ...
ਚੰਡੀਗੜ੍ਹ, 20 ਅਕਤੂਬਰ (ਅਜੀਤ ਬਿਊਰੋ)-ਸੂਬੇ 'ਚ ਕੋਰੋਨਾ ਕਾਰਨ ਅੱਜ 1 ਹੋਰ ਮੌਤ ਹੋ ਗਈ ਹੈ ਜਦਕਿ 15 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ 33 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈ ਇਕ ਮੌਤ ਮਲੇਰਕੋਟਲਾ ਤੋਂ ਦੱਸੀ ਜਾਂਦੀ ਹੈ | ਸੂਬੇ 'ਚ ਲੁਧਿਆਣਾ ਤੋਂ 8, ...
ਰਾਂਚੀ, 20 ਅਕਤੂਬਰ (ਏਜੰਸੀ)- ਝਾਰਖੰਡ ਹਾਈਕੋਰਟ ਨੇ ਬੁੱਧਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਖ਼ਿਲਾਫ਼ 7 ਦਸੰਬਰ ਤੱਕ ਕੋਈ ਸਖਤ ਕਾਰਵਾਈ ਨਾ ਕਰਨ ਦਾ ਹੁਕਮ ਦਿੱਤਾ ਹੈ, ਜਿਸ ਖ਼ਿਲਾਫ਼ ਕਥਿਤ ਤੌਰ 'ਤੇ 'ਸਾਰੇ ਚੋਰ ਮੋਦੀ ਗੋਤ ਕਿਉਂ ਸਾਂਝਾ ਕਰਦੇ ਹਨ' ਟਿੱਪਣੀ ਨੂੰ ਲੈ ...
ਹਰਮਿੰਦਰ ਸਿੰਘ
ਅੰਮਿ੍ਤਸਰ, 20 ਅਕਤੂਬਰ-ਦੀਵਾਲੀ ਮੌਕੇ ਮਿੱਟੀ ਦੇ ਦੀਵਿਆਂ 'ਤੇ ਮੰਹਿਗਾਈ ਦਾ ਬਹੁਤ ਵੱਡਾ ਅਸਰ ਪਿਆ ਹੈ | ਤੇਲ ਦੀਆਂ ਕੀਮਤਾਂ 'ਚ ਹੋਏ ਭਾਰੀ ਵਾਧੇ ਨਾਲ ਦੀਵਿਆਂ ਲਈ ਵਰਤੀ ਜਾਣ ਵਾਲੀ ਮਿੱਟੀ, ਸ਼ਿੰਗਾਰਨ ਲਈ ਵਰਤੇ ਜਾਣ ਵਾਲੇ ਰੰਗ ਤੇ ਪੇਂਟ ਦੀਆਂ ...
ਚੰਡੀਗੜ੍ਹ, 20 ਅਕਤੂਬਰ (ਐਨ. ਐਸ. ਪਰਵਾਨਾ)-'ਆਪ' ਵਿਧਾਇਕ ਹਰਪਾਲ ਸਿੰਘ ਚੀਮਾ ਤੇ ਕੁਲਤਾਰ ਸਿੰਘ ਸੰਧਵਾਂ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਤੋਂ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਸੁਖਪਾਲ ਸਿੰਘ ਖਹਿਰਾ ਦੇ ਕੇਸ 'ਚ ਭਾਵੇਂ ਬਹੁਤ ਦੇਰ ਨਾਲ ਫ਼ੈਸਲਾ ਸੁਣਾਇਆ ਹੈ, ਇਸੇ ...
ਗਵਾਲੀਅਰ, 20 ਅਕਤੂਬਰ (ਰਤਨਜੀਤ ਸਿੰਘ ਸ਼ੈਰੀ)-ਦਾਤਾ ਬੰਦੀਛੋੜ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲੇ੍ਹ ਤੋਂ ਰਿਹਾਈ ਨੂੰ 400 ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿਚ ਗੁਰਦੁਆਰਾ ਦਾਤਾ ਬੰਦੀਛੋੜ ਗਵਾਲੀਅਰ ਤੋਂ ਸ੍ਰੀ ਅੰਮਿ੍ਤਸਰ ਤੱਕ ...
ਚੰਡੀਗੜ੍ਹ, 20 ਅਕਤੂਬਰ (ਐਨ. ਐਸ. ਪਰਵਾਨਾ) -ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੁਰੰਤ ਪੰਜਾਬ ਵਿਧਾਨ ਸਭਾ ਦਾ ਇਜਲਾਸ ਬੁਲਾਉਣ ਤੇ ਉਸ 'ਚ ਕੇਂਦਰ ਸਰਕਾਰ ਦੇ ਉਸ ਫ਼ੈਸਲੇ ਤੋਂ ਉਤਪੰਨ ਸਥਿਤੀ 'ਤੇ ਬਹਿਸ ...
ਚੰਡੀਗੜ੍ਹ, 20 ਅਕਤੂਬਰ (ਬਿ੍ਜੇਂਦਰ ਗੌੜ)-ਸਿੰਘੂ ਬਾਰਡਰ 'ਤੇ ਕੁਝ ਨਿਹੰਗ ਸਿੰਘਾਂ ਵਲੋਂ ਇਕ ਵਿਅਕਤੀ ਦੇ ਕੀਤੇ ਕਤਲ ਦੇ ਮਾਮਲੇ 'ਚ ਹਾਈਕੋਰਟ ਦੇ ਵਕੀਲ ਨਵਕਿਰਨ ਸਿੰਘ, ਵਕੀਲ ਤੇਜਿੰਦਰ ਸਿੰਘ ਸੂਦਨ, ਯਾਦਵਿੰਦਰ ਸਿੰਘ ਢਿੱਲੋਂ, ਹਰਿੰਦਰ ਸਿੰਘ ਈਸ਼ਰ ਤੇ ਪਰਮਿੰਦਰ ਸਿੰਘ ...
ਕਪੂਰਥਲਾ, 20 ਅਕਤੂਬਰ (ਅਮਰਜੀਤ ਕੋਮਲ)-ਗੁਰਦੁਆਰਾ ਤਪ ਅਸਥਾਨ ਭਗਵਾਨ ਸ੍ਰੀਚੰਦ ਪਿੰਡ ਨਿਜ਼ਾਮਪੁਰ ਵਿਚ ਭਗਵਾਨ ਬਾਬਾ ਸ੍ਰੀਚੰਦ ਦੇ ਅਵਤਾਰ ਪੁਰਬ ਦੇ ਸਬੰਧ ਵਿਚ ਗੁਰਮਤਿ ਸਮਾਗਮ ਤੇ ਸਾਲਾਨਾ ਭੰਡਾਰਾ ਕਰਵਾਇਆ ਗਿਆ | ਇਸ ਦੌਰਾਨ ਭਾਈ ਗੁਰਮੁਖ ਸਿੰਘ ਹੁਸ਼ਿਆਰਪੁਰ ...
ਚੰਡੀਗੜ੍ਹ, 20 ਅਕਤੂਬਰ (ਅਜੀਤ ਬਿਊਰੋ)-ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਨੂੰ ਮੌਕਾਪ੍ਰਸਤ ਗਰਦਾਨਦਿਆਂ ਕਿਹਾ ਹੈ ਕਿ ਕੈਪਟਨ ਨੇ ਸਿਰਫ਼ ਆਪਣੇ ਲਈ ਸੋਚਿਆ ਹੈ ਤੇ ਆਪਣੇ ਰਾਜਨੀਤੀ ਹਿਤਾਂ ਲਈ ਹੀ ਫ਼ੈਸਲੇ ਲਏ ਨਾ ਕਿ ਪੰਜਾਬ ਲਈ | ਉਨ੍ਹਾਂ ਕਿਹਾ ਕਿ ...
ਜਗਰਾਉਂ, 20 ਅਕਤੂਬਰ (ਜੋਗਿੰਦਰ ਸਿੰਘ)-ਪੰਜਾਬ ਦੇ ਡੇਅਰੀ ਕਿਸਾਨਾਂ ਨੇ ਦੁੱਧ ਦੇ ਰੇਟ ਵਧਾਉਣ ਦੀ ਮੰਗ ਨੂੰ ਲੈ ਕੇ ਰਾਜ ਸਰਕਾਰ ਵਿਰੁੱਧ ਮੋਰਚਾ ਖੋਲ੍ਹਣ ਦੀ ਚਿਤਾਵਨੀ ਦਿੱਤੀ ਹੈ | ਇਸ ਸਬੰਧੀ ਡੇਅਰੀ ਕਿਸਾਨਾਂ ਦੀ ਅਗਵਾਈ ਕਰ ਰਹੀ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ...
ਚੰਡੀਗੜ੍ਹ, 20 ਅਕਤੂਬਰ (ਅਜੀਤ ਬਿਊਰੋ)-ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸੀ.ਬੀ.ਐਸ.ਈ. ਵਲੋਂ 10ਵੀਂ ਤੇ 12ਵੀਂ ਦੀ ਜਾਰੀ ਡੇਟਸ਼ੀਟ 'ਚ ਪੰਜਾਬੀ ਵਿਸ਼ੇ ਨੂੰ ਮੁੱਖ ਵਿਸ਼ਿਆਂ 'ਚੋਂ ਬਾਹਰ ਕੱਢਣ ਦੇ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ | ਉਨ੍ਹਾਂ ਕੇਂਦਰੀ ਬੋਰਡ ਨੂੰ ਇਸ ...
ਬਟਾਲਾ, 20 ਅਕਤੂਬਰ (ਕਾਹਲੋਂ)-ਪੰਜਾਬ ਦੇ ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਅੱਜ ਸਮੂਹਿਕ ਛੁੱਟੀ ਲੈ ਕੇ ਕਾਲਜਾਂ 'ਚ ਕਲਾਸਾਂ ਦਾ ਬਾਈਕਾਟ ਕਰਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਨਗੇ | ਇਸ ਸਬੰਧੀ ਸੂਬਾ ਪ੍ਰਧਾਨ ਰਵਿੰਦਰ ਸਿੰਘ ਮਾਨਸਾ ...
ਚੰਡੀਗੜ੍ਹ, 20 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਵਲੋਂ ਵੱਖਰੀ ਪਾਰਟੀ ਬਣਾਉਣ ਦਾ ਐਲਾਨ ਕਰਨ 'ਤੇ 'ਆਪ' ਦੇ ਕੌਮੀ ਬੁਲਾਰੇ ਰਾਘਵ ਚੱਢਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਕਿ 'ਆਪ' ਦੀ ...
ਚਾਉਕੇ-ਬਲਵਿੰਦਰ ਸਿੰਘ ਨਕੱਈ ਦਾ ਜਨਮ 5 ਦਸੰਬਰ 1934 ਨੂੰ ਪਿੰਡ ਕਾਂਝਲਾ ਜ਼ਿਲ੍ਹਾ ਸੰਗਰੂਰ ਵਿਖੇ ਮਾਤਾ ਈਸ਼ਰ ਕੌਰ ਦੀ ਕੁੱਖੋਂ ਪਿਤਾ ਬਿਕਰਮ ਸਿੰਘ ਨਕੱਈ ਦੇ ਘਰ ਹੋਇਆ | ਉਨ੍ਹਾਂ ਆਪਣੀ ਮੁੱਢਲੀ ਵਿੱਦਿਆ ਪ੍ਰਤਾਪਗੜ੍ਹ ਤਹਿਸੀਲ ਚੂਣੀਆ ਲਾਹੌਰ ਵਿਖੇ ਪ੍ਰਾਪਤ ਕੀਤੀ ...
ਅਬੋਹਰ, 20 ਅਕਤੂਬਰ (ਸੁਖਜੀਤ ਸਿੰਘ ਬਰਾੜ)-ਕਿੰਨੂ ਦੇ ਬਾਗ਼ਾਂ ਨੂੰ ਫਲ ਘੱਟ ਆਉਣ ਤੇ ਇਸ ਸਮੇਂ ਕੇਰ ਦੇ ਰੂਪ 'ਚ ਡਿਗ ਰਹੇ ਫਲ ਨੇ ਬਾਗ਼ਬਾਨ ਕਿਸਾਨਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ | ਦੇਸ਼ ਭਰ 'ਚੋਂ ਕਰੀਬ 65 ਫ਼ੀਸਦੀ ਕਿੰਨੂ ਦੀ ਪੈਦਾਵਾਰ ਅਬੋਹਰ ਤੇ ਇਸ ਦੇ ਨਾਲ ਲਗਦੇ ...
ਨਵੀਂ ਦਿੱਲੀ, 20 ਅਕਤੂਬਰ (ਏਜੰਸੀ)-ਸੀ. ਬੀ. ਐਸ. ਈ. ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਬੋਰਡ ਨੇ 12ਵੀਂ ਦੇ ਉਨ੍ਹਾਂ ਵਿਦਿਆਰਥੀਆਂ ਦੇ ਅੰਕਾਂ ਦੇ ਮੁਲਾਂਕਣ ਸਬੰਧੀ 'ਮੁਲਾਂਕਣ ਯੋਜਨਾ' ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ, ਜਿਨ੍ਹਾਂ ਦੀਆਂ ਪ੍ਰੀਖਿਆਵਾਂ ਕੋਰੋਨਾ ...
ਲੰਡਨ, 20 ਅਕਤੂਬਰ (ਏਜੰਸੀ)- ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਪਿਛਲੇ ਹਫ਼ਤੇ ਪੂਰੇ ਯੂਰਪ 'ਚ ਨਵੇਂ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ 7 ਫ਼ੀਸਦੀ ਦਾ ਵਾਧਾ ਹੋਇਆ ਹੈ ਤੇ ਇਹ ਦੁਨੀਆ ਦਾ ਇਕਲੌਤਾ ਖੇਤਰ ਹੈ, ਜਿਥੇ ਕੇਸ ਵਧੇ ਹਨ | ਮਹਾਂਮਾਰੀ ਦੇ ਆਪਣੇ ਹਫ਼ਤਾਵਾਰੀ ਮੁਲਾਂਕਣ ...
ਨਵੀਂ ਦਿੱਲੀ, 20 ਅਕਤੂਬਰ (ਪੀ. ਟੀ. ਆਈ.)-ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਦੇ ਅਧੀਨ ਸੰਵਿਧਾਨ, ਭਗਵਾਨ ਵਾਲਮੀਕਿ ਦੇ ਵਿਚਾਰਾਂ ਤੇ ਦਲਿਤਾਂ 'ਤੇ ਹਮਲੇ ਹੋ ਰਹੇ ਹਨ | ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਲਾਭ ਸਿਰਫ ਇਕ ਚੁਣੇ ਹੋਏ ...
ਰਾਨਾਨਾ, 20 ਅਕਤੂਬਰ (ਏਜੰਸੀ)- ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨੇ ਬੁੱਧਵਾਰ ਨੂੰ ਉੱਤਰੀ ਇਜ਼ਰਾਈਲ ਦੇ ਰਾਨਾਨਾ ਵਿਖੇ ਪਹਿਲੀ ਵਿਸ਼ਵ ਜੰਗ ਦੌਰਾਨ ਤਬਸੋਰ ਦੀ ਲੜ੍ਹਾਈ 'ਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਦੀ ਯਾਦ 'ਚ ਇਕ ਯਾਦਗਾਰੀ ਤਖਤੀ ਦੀ ਉਦਘਾਟਨ ਕੀਤਾ, ਭਾਰਤ ਦੀ ਇਸ ...
ਨਵੀਂ ਦਿੱਲੀ, 20 ਅਕਤੂਬਰ (ਪੀ.ਟੀ.ਆਈ.)- ਸੀ. ਬੀ. ਆਈ. ਨੇ 28 ਜੁਲਾਈ ਨੂੰ ਧਨਬਾਦ ਦੇ ਜੱਜ ਉੱਤਮ ਆਨੰਦ ਦੀ ਕਥਿਤ ਹੱਤਿਆ ਦੇ ਦੋ ਦੋਸ਼ੀਆਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਹੈ | ਸੀ. ਬੀ. ਆਈ. ਨੇ ਆਟੋ ਰਿਕਸ਼ਾ ਚਾਲਕ ਲਖਨ ਵਰਮਾ ਤੇ ਉਸ ਦੇ ਸਾਥੀ ਰਾਹੁਲ ਵਰਮਾ ਦੇ ਖ਼ਿਲਾਫ਼ ਦੋਸ਼ ...
੍ਰਮਾਸਕੋ, 20 ਅਕਤੂਬਰ (ਪੀ. ਟੀ. ਆਈ.)-ਅਫ਼ਗਾਨਿਸਤਾਨ ਦੀ ਅੰਤਰਿਮ ਸਰਕਾਰ ਦੇ ਉਪ ਪ੍ਰਧਾਨ ਮੰਤਰੀ ਅਬਦੁਲ ਸਲਾਮ ਹਾਨਫੀ ਦੀ ਅਗਵਾਈ ਵਿਚ ਇਕ ਉੱਚ ਪੱਧਰੀ ਤਾਲਿਬਾਨੀ ਵਫ਼ਦ ਨੇ ਬੁੱਧਵਾਰ ਨੂੰ ਇਥੇ ਇਕ ਭਾਰਤੀ ਵਫ਼ਦ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਭਾਰਤੀ ਪੱਖ ਨੇ ਜੰਗ ...
ਰਾਂਚੀ, 20 ਅਕਤੂਬਰ (ਏਜੰਸੀ)- ਝਾਰਖੰਡ ਹਾਈਕੋਰਟ ਨੇ ਬੁੱਧਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਖ਼ਿਲਾਫ਼ 7 ਦਸੰਬਰ ਤੱਕ ਕੋਈ ਸਖਤ ਕਾਰਵਾਈ ਨਾ ਕਰਨ ਦਾ ਹੁਕਮ ਦਿੱਤਾ ਹੈ, ਜਿਸ ਖ਼ਿਲਾਫ਼ ਕਥਿਤ ਤੌਰ 'ਤੇ 'ਸਾਰੇ ਚੋਰ ਮੋਦੀ ਗੋਤ ਕਿਉਂ ਸਾਂਝਾ ਕਰਦੇ ਹਨ' ਟਿੱਪਣੀ ਨੂੰ ਲੈ ...
ਜੰਮੂ, 20 ਅਕਤੂਬਰ (ਏਜੰਸੀ)- ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ ਗ੍ਰਨੇਡ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ | ਪੁਲਿਸ ਬੁਲਾਰੇ ਨੇ ਦੱਸਿਆ ਕਿ ਕਿਸ਼ਤਵਾਰ 'ਚ ਗ੍ਰਨੇਡ ਧਮਾਕਾ ...
ਜੈਪੁਰ, 20 ਅਕਤੂਬਰ (ਪੀ. ਟੀ. ਆਈ.)- ਰਾਜਸਥਾਨ ਦੇ ਜ਼ਿਲ੍ਹਾ ਚੁਰੂ 'ਚ ਇਕ ਨਿੱਜੀ ਸਕੂਲ ਦੇ 7ਵੀਂ ਜਮਾਤ ਦੇ ਵਿਦਿਆਰਥੀ ਦੀ ਅਧਿਆਪਕ ਵਲੋਂ ਕੁੱਟ-ਕੁੱਟ ਕੇ ਮਾਰ ਮੁਕਾਉਣ ਦੀ ਖ਼ਬਰ ਹੈ | ਸਿੱਖਿਆ ਮੰਤਰੀ ਗੋਵਿੰਦ ਸਿੰਘ ਦੋਤਸਰਾ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦਿਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX